ਆਪਿ ਛਡਾਏ ਛੁਟੀਐ ਸਤਿਗੁਰ ਚਰਣ ਸਮਾਲਿ ॥੪॥
aap chhadaa-ay chhutee-ai satgur charan samaal. ||4||
It is only when God Himself saves us by making us remember Guru’s word that we are liberated from worldly bonds.
ਜੇ ਪਰਮਾਤਮਾ ਆਪ ਹੀ ਖ਼ਲਾਸੀ ਕਰਾਏ ਤਾਂ ਹੀ ਗੁਰੂ ਦੇ ਚਰਨਾਂ ਨੂੰ ਹਿਰਦੇ ਵਿਚ ਸੰਭਾਲ ਕੇ ਇਸ ਜਾਲ ਵਿਚੋਂ ਨਿਕਲ ਸਕੀਦਾ ਹੈ
آپِ چھڈاۓ چھُٹیِئےَ ستِگُر چرنھ سمالِ ॥੪॥
اگر خدا نجات دلائے پائے مرشد سے نجات ملتی ہے ۔ یعنی رحمت مرشد سے (4)
ਮਨ ਕਰਹਲਾ ਮੇਰੇ ਪਿਆਰਿਆ ਵਿਚਿ ਦੇਹੀ ਜੋਤਿ ਸਮਾਲਿ ॥
man karhalaa mayray pi-aari-aa vich dayhee jot samaal.
O my dear beloved camel-like mind, the Divine light is enshrined in your body. keep it safe.
ਹੇ ਮੇਰੇ ਪਿਆਰੇ ਮਨ! ਹੇ ਬੇ–ਮੁਹਾਰ ਮਨ! (ਤੇਰੇ) ਸਰੀਰ ਵਿਚ (ਰੱਬੀ) ਜੋਤਿ (ਵੱਸ ਰਹੀ ਹੈ, ਇਸ ਨੂੰ) ਸਾਂਭ ਕੇ ਰੱਖ।
من کرہلا میرے پِیارِیا ۄِچِ دیہیِ جوتِ سمالِ ॥
(4) وچ دیہی جوت سمال ۔ اس مان میں ہی الہٰی نور سمجھ ۔
اے میرے آزاد بے ضبط دل اس جس م میں الہٰی نور ہے ۔ اسے سنبھال ۔
ਗੁਰਿ ਨਉ ਨਿਧਿ ਨਾਮੁ ਵਿਖਾਲਿਆ ਹਰਿ ਦਾਤਿ ਕਰੀ ਦਇਆਲਿ ॥੫॥
gur na-o niDh naam vikhaali-aa har daat karee da-i-aal. ||5|||
The one to whom the Guru has shown Naam, which is precious like nine treasures, the merciful God has bestowed this blessing of Naam on him.
ਪਰਮਾਤਮਾ ਦਾ ਨਾਮ (ਮਾਨੋ, ਜਗਤ ਦੇ ਸਾਰੇ) ਨੌ ਖ਼ਜ਼ਾਨੇ (ਹੈ) ਜਿਸ ਨੂੰ ਗੁਰੂ ਨੇ ਨੇ ਇਹ ਨਾਮ ਵਿਖਾਲ ਦਿੱਤਾ ਹੈ, ਦਇਆਲ ਪਰਮਾਤਮਾ ਨੇ ਉਸ ਮਨੁੱਖ ਉਤੇ (ਨਾਮ ਦੀ ਇਹ ਬਖ਼ਸ਼ਸ਼ ਕਰ ਦਿੱਤੀ ਹੈ l
گُرِ نءُ نِدھِ نامُ ۄِکھالِیا ہرِ داتِ کریِ دئِیالِ ॥੫॥
نوندھ نام۔ سچا نام نو خزانوں کی مانند ہے ۔ دیال ۔ مہربان (5)
الہٰی نام زندگی کے لئے تو خزانے ہیں۔ جسے مرشد الہٰی نام کی تشریح کرکے سمجھیا دیا اسے رحمان الرحیم نے ایک نعمت عنایت کر دی
ਮਨ ਕਰਹਲਾ ਤੂੰ ਚੰਚਲਾ ਚਤੁਰਾਈ ਛਡਿ ਵਿਕਰਾਲਿ ॥
man karhalaa tooN chanchlaa chaturaa-ee chhad vikraal.
O’ my camel-like fickle mind, give up your hideous cleverness
ਹੇ ਮੇਰੇ ਚੁਲਬੁਲੇ ਬੇ–ਮੁਹਾਰ ਮਨ!,ਆਪਣੀ ਭਿਆਨਕ ਚਾਲਾਕੀ ਨੂੰ ਤਿਆਗ ਦੇ।
من کرہلا توُنّ چنّچلا چتُرائیِ چھڈِ ۄِکرالِ ॥
چنچل ۔ منتشر۔ چترائی ۔ چالاکی ۔ دہوکے بازی ۔ وکرال ۔ خوفناک ۔
اے دل بھٹکتے من چالاکی دہوکے بازی چھوڑ دے اس سے انسان خوفناک ہوجاتا ہے
ਹਰਿ ਹਰਿ ਨਾਮੁ ਸਮਾਲਿ ਤੂੰ ਹਰਿ ਮੁਕਤਿ ਕਰੇ ਅੰਤ ਕਾਲਿ ॥੬॥
har har naam samaal tooN har mukat karay ant kaal. ||6||
Remember God’s Name with love and devotion, which will save you in the end. ਪਰਮਾਤਮਾ ਦਾ ਨਾਮ ਸਦਾ ਚੇਤੇ ਰੱਖ, ਨਾਮ) ਹੀ ਅੰਤ ਵੇਲੇ ਮਾਇਆ ਤੋਂ ਖ਼ਲਾਸੀ ਦਿਵਾਂਦਾ ਹੈ ॥
ہرِ ہرِ نامُ سمالِ توُنّ ہرِ مُکتِ کرے انّت کالِ ॥੬॥
مکت۔ آزاد۔ انت کام ۔ بوقت آخرت
الہٰی نام دل میں بسا یاد کر جو بوقت آخرت نجات دلاتا ہے (6)
ਮਨ ਕਰਹਲਾ ਵਡਭਾਗੀਆ ਤੂੰ ਗਿਆਨੁ ਰਤਨੁ ਸਮਾਲਿ ॥
man karhalaa vadbhaagee-aa tooN gi-aan ratan samaal.
O’ my fortunate camel-like mind, keep safe the jewel of spiritual wisdom.
ਹੇ ਬੇ–ਮੁਹਾਰ ਮਨ! ਬ੍ਰਹਿਮ ਬੋਧ ਦੇ ਹੀਰੇ ਦੀ ਸੰਭਾਲ ਕਰ ਤੇ ਵੱਡੇ ਭਾਗਾਂ ਵਾਲਾ ਬਣ।
من کرہلا ۄڈبھاگیِیا توُنّ گِیانُ رتنُ سمالِ ॥
(6) گیان رتن ۔ سمال۔ علم کے ہیرے کو سنبھال۔
اے آوارہ من تو بلند قسمت ہے ۔ تو علم کے قیمتی ہیرے کی سنبھال کر ۔ ۔
ਗੁਰ ਗਿਆਨੁ ਖੜਗੁ ਹਥਿ ਧਾਰਿਆ ਜਮੁ ਮਾਰਿਅੜਾ ਜਮਕਾਲਿ ॥੭॥
gur gi-aan kharhag hath Dhaari-aa jam maari-arhaa jamkaal. ||7||
The Guru’s spiritual knowledge is like a double-edged sword, and the person who holds it in his hand has slayed the demon (fear) of death.
ਗੁਰੂ ਦਾ ਦਿੱਤਾ ਹੋਇਆ ਗਿਆਨ ਇਕ ਖੰਡਾ ਹੈ, ਜਿਸ ਮਨੁੱਖ ਨੇ ਇਹ ਖੰਡਾ ਆਪਣੇ ਹੱਥ ਵਿਚ ਫ਼ੜ ਲਿਆ, ਉਸਨੇ ਇਸ ਗਿਆਨ–ਖੰਡੇ ਦੀ ਰਾਹੀਂ ਜਮ ਨੂੰ (ਮੌਤ ਦੇ ਸਹਮ ਨੂੰ) ਮਾਰ ਮੁਕਾਇਆ l
گُر گِیانُ کھڑگُ ہتھِ دھارِیا جمُ مارِئڑا جمکالِ ॥੭॥
گر گیان کھڑ گی ۔ علم مرشد کی شمشیر ۔ ہتھ دھاریا ۔ ہاتھ لی ۔ جمکال ۔ ۔ روحانی موت کرنے والے کو فرشتہ موت
علم مرشد ایک ایسی شمشیر ہے ۔ جس نے اسے ہاتھ مین لیا اس نے روحانی موت لانے والے کو ۔ اس شمشیر سے ختم کر دیا (7)
ਅੰਤਰਿ ਨਿਧਾਨੁ ਮਨ ਕਰਹਲੇ ਭ੍ਰਮਿ ਭਵਹਿ ਬਾਹਰਿ ਭਾਲਿ ॥
antar niDhaan man karhalay bharam bhaveh baahar bhaal.
O’ my camel-like mind, the treasure of God’s Name is deep within, but you are wandering around in doubt, searching for it outside.
ਹੇ ਬੇ–ਮੁਹਾਰੇ ਮਨ! ਪਰਮਾਤਮਾ ਦਾ ਨਾਮ– ਖ਼ਜ਼ਾਨਾ ਤੇਰੇ ਅੰਦਰ ਹੈ, ਪਰ ਤੂੰ ਭਟਕਣਾ ਵਿਚ ਪੈ ਕੇ ਬਾਹਰ ਭਾਲਦਾ ਫਿਰਦਾ ਹੈਂ।
انّترِ نِدھانُ من کرہلے بھ٘رمِ بھۄہِ باہرِ بھالِ ॥
(7) ندھان۔ خزانہ ۔ بھرم بھو یہہ ۔ وہم وگمان میں بھٹکتا ہے ۔ باہر بھال۔ باہر ڈھونڈتا ہے ۔
اے آوارہ من خزانہ تیرے اندر ہے جب کہ تو اسے باہر ڈھونڈ رہاہے ۔
ਗੁਰੁ ਪੁਰਖੁ ਪੂਰਾ ਭੇਟਿਆ ਹਰਿ ਸਜਣੁ ਲਧੜਾ ਨਾਲਿ ॥੮॥
gur purakh pooraa bhayti-aa har sajan laDh–rhaa naal. ||8||
Meeting the Perfect Guru, the Primal Being, one finds God, the best friend within.
ਪਰਮਾਤਮਾ–ਦਾ–ਰੂਪ ਗੁਰੂ ਜਿਸ ਮਨੁੱਖ ਨੂੰ ਮਿਲ ਪੈਂਦਾ ਹੈ, ਉਹ ਮਨੁੱਖ ਸੱਜਣ–ਪਰਮਾਤਮਾ ਨੂੰ ਆਪਣੇ ਅੰਦਰ ਹੀ ਲੱਭ ਲੈਂਦਾ ਹੈ l
گُرُ پُرکھُ پوُرا بھیٹِیا ہرِ سجنھُ لدھڑا نالِ ॥੭॥
گر پرکھ پورا۔ کامل مرشد۔ ہر سجن۔ دوست خدا۔ لدھڑا نال ۔ساتھ ہی میل گیا
کامل مرشد کے ملا پ سے دوست خدا ساتھ ہی میل گیا (8)
ਰੰਗਿ ਰਤੜੇ ਮਨ ਕਰਹਲੇ ਹਰਿ ਰੰਗੁ ਸਦਾ ਸਮਾਲਿ ॥
rang rat–rhay man karhalay har rang sadaa samaal.
O’ my camel-like mind, you are engrossed in worldly pleasures; preserve God’s lasting love instead.
ਮਾਇਆ ਦੇ ਮੋਹ ਦੇ ਰੰਗ ਵਿਚ ਰੰਗੇ ਹੋਏ ਬੇ–ਮੁਹਾਰੇ ਮਨ! ਪਰਮਾਤਮਾ ਦਾ ਪ੍ਰੇਮ–ਰੰਗ ਸਦਾ ਸਾਂਭ ਕੇ ਰੱਖ l
رنّگِ رتڑے من کرہلے ہرِ رنّگُ سدا سمالِ ॥
(8) رنگ رتڑے ۔ دنیاوی خوشیوں میں مخمسور ۔ ہر رنگ ۔ الہٰی پریم پیار۔
اے میرے آوارہ من اے الہٰی پیار میں مجذوب من
ਹਰਿ ਰੰਗੁ ਕਦੇ ਨ ਉਤਰੈ ਗੁਰ ਸੇਵਾ ਸਬਦੁ ਸਮਾਲਿ ॥੯॥
har rang kaday na utrai gur sayvaa sabad samaal. ||9||
God’s Love never fades away; to obtain it follow the Guru’s word and enshrine it in your heart.
ਪਰਮਾਤਮਾ ਦਾ ਪਿਆਰ–ਰੰਗ ਕਦੇ ਫਿੱਕਾ ਨਹੀਂ ਪੈਂਦਾ, ਇਸ ਵਾਸਤੇ ਇਹ ਰੰਗ ਪ੍ਰਾਪਤ ਕਰਨ ਲਈ ਤੂੰ ਗੁਰੂ ਦੀ ਸਰਨ ਪਉ, ਤੂੰ ਗੁਰੂ ਦਾ ਸ਼ਬਦ ਆਪਣੇ ਹਿਰਦੇ ਵਿਚ ਸੰਭਾਲ l
ہرِ رنّگُ کدے ن اُترےَ گُر سیۄا سبدُ سمالِ ॥੯॥
گر سیو اسبد ۔ خدمت مرشد و شبق و کلام مرشد
الہٰی پیار کبھی ختم نہیں ہوتا۔ خدمت مرشد اور کلام وشب مرشد سنبھال (9)
ਹਮ ਪੰਖੀ ਮਨ ਕਰਹਲੇ ਹਰਿ ਤਰਵਰੁ ਪੁਰਖੁ ਅਕਾਲਿ ॥
ham pankhee man karhalay har tarvar purakh akaal.
O’ my camel-like mind, we are all like the wandering birds and the eternal God like a tree is our support,
ਹੇ ਬੇ–ਮੁਹਾਰੇ ਮਨ! ਅਸੀਂ ਜੀਵ ਪੰਛੀ ਹਾਂ, ਜਿਵੇਂ ਕੋਈ ਰੁੱਖ ਪੰਛੀਆਂ ਦੇ ਰਾਤ–ਬਿਸ੍ਰਾਮ ਲਈ ਆਸਰਾ ਹੁੰਦਾ ਹੈ, ਤਿਵੇਂ ਉਹ ਸਰਬ–ਵਿਆਪਕ ਹਰੀ ਸਾਡਾ ਜੀਵ–ਪੰਛੀਆਂ ਦਾ ਆਸਰਾ– ਰੁੱਖ ਹੈ।
ہم پنّکھیِ من کرہلے ہرِ ترۄرُ پُرکھُ اکالِ ॥
(9) پنکی ۔ پرندے ۔ ہر ترور ۔ خدا ایک شجر ۔ پرکھ اکال۔ موت سے مبرا انسان ۔
اے آوارہ من ہم پرندے ہیں اور خدا ایک شجر ہے
ਵਡਭਾਗੀ ਗੁਰਮੁਖਿ ਪਾਇਆ ਜਨ ਨਾਨਕ ਨਾਮੁ ਸਮਾਲਿ ॥੧੦॥੨॥
vadbhaagee gurmukh paa-i-aa jan naanak naam samaal. ||10||2||
O’ Nanak, only the very fortunate Guru’s follower has been able to unite with God, by always meditating on His Name.
ਦਾਸ ਨਾਨਕ ਆਖਦਾ ਹੈ ਕਿ ਗੁਰੂ ਦੀ ਰਾਹੀਂ ਪਰਮਾਤਮਾ ਦਾ ਨਾਮ ਹਿਰਦੇ ਵਿਚ ਸੰਭਾਲ ਕੇ ਵੱਡੇ ਭਾਗਾਂ ਵਾਲੇ ਜੀਵ ਨੇ ਉਹ ਆਸਰਾ ਹਾਸਲ ਕੀਤਾ ਹੈ l
ۄڈبھاگیِ گُرمُکھِ پائِیا جن نانک نامُ سمالِ ॥੧੦॥੨॥
جن ۔ خادم۔
۔ بلند قسمت سے مرید مرشد سے ملاپ ہوا غلام نانک نے نام دل میں سنبھالا بسائیا
ਰਾਗੁ ਗਉੜੀ ਗੁਆਰੇਰੀ ਮਹਲਾ ੫ ਅਸਟਪਦੀਆ
raag ga-orhee gu-aarayree mehlaa 5 asatpadee-aa
Raag Gauree Gwaarayree, by the Fifth Guru, Ashtapadis:
راگُ گئُڑیِ گُیاریریِ مہلا ੫ اسٹپدیِیا
ੴ ਸਤਿਨਾਮੁ ਕਰਤਾ ਪੁਰਖੁ ਗੁਰ ਪ੍ਰਸਾਦਿ ॥
ik-oNkaar satnaam kartaa purakh gur parsaad.
One unique Eternal God. Creator Being. Realized by the Guru’s grace:
ਅਕਾਲ ਪੁਰਖ ਇੱਕ ਹੈ, ਹੋਂਦ ਵਾਲਾ ਹੈ, ਜੋ ਸ੍ਰਿਸ਼ਟੀ ਦਾ ਰਚਨਹਾਰ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ੴ ستِنامُ کرتا پُرکھُ گُرپ٘رسادِ ॥
جب اس دل میں گرور ہوتا ہے ۔ تو اس علیحدگی ملتی ہے
ਜਬ ਇਹੁ ਮਨ ਮਹਿ ਕਰਤ ਗੁਮਾਨਾ ॥
jab ih man meh karat gumaanaa.
When one feels proud and egoistic about his greatness.
ਜਦੋਂ ਮਨੁੱਖ (ਆਪਣੇ) ਮਨ ਵਿਚ (ਵੱਡੇ ਹੋਣ ਦਾ) ਮਾਣ ਕਰਦਾ ਹੈ,
جب اِہُ من مہِ کرت گُمانا ॥
گھانا۔ تکبر غرور۔
ਤਬ ਇਹੁ ਬਾਵਰੁ ਫਿਰਤ ਬਿਗਾਨਾ ॥
tab ih baavar firat bigaanaa.
then this person mad with ego wanders around like a stranger to others.
ਤਦੋਂ (ਉਸ ਅਹੰਕਾਰ ਵਿਚ) ਝੱਲਾ ਹੋਇਆ ਮਨੁੱਖ ਸਭ ਲੋਕਾਂ ਤੋਂ ਵੱਖਰਾ ਵੱਖਰਾ ਤੁਰਿਆ ਫਿਰਦਾ ਹੈ।
تب اِہُ باۄرُ پھِرت بِگانا ॥
باور۔ دیوانہ ۔ بیگانہ ۔ علحدہ ۔
اور دیوانگی مین پھرتا رہتا ہے ۔
ਜਬ ਇਹੁ ਹੂਆ ਸਗਲ ਕੀ ਰੀਨਾ ॥
jab ih hoo-aa sagal kee reenaa.
But when he becomes the dust of all (humble),
ਪਰ ਜਦੋਂ ਇਹ ਸਭ ਲੋਕਾਂ ਦੀ ਚਰਨ–ਧੂੜ ਹੋ ਗਿਆ,
جب اِہُ ہوُیا سگل کیِ ریِنا ॥
رینا۔ دہول۔
جب یہ سب کے پاوں کی دھول ہوجاتا ہے
ਤਾ ਤੇ ਰਮਈਆ ਘਟਿ ਘਟਿ ਚੀਨਾ ॥੧॥
taa tay rama-ee-aa ghat ghat cheenaa. ||1||
then he recognizes God in each and every heart.
ਤਦੋਂ ਇਸ ਨੇ ਸੋਹਣੇ ਰਾਮ ਨੂੰ ਹਰੇਕ ਸਰੀਰ ਵਿਚ ਵੇਖ ਲਿਆ l
تا تے رمئیِیا گھٹِ گھٹِ چیِنا ॥੧॥
رمیا۔ خدا۔ گھٹ گھٹ چینا۔ ہر دل میں بسا دیکھا
تو ہر دل میں بستا خدا دیکھتا ہے (1)
ਸਹਜ ਸੁਹੇਲਾ ਫਲੁ ਮਸਕੀਨੀ ॥ ਸਤਿਗੁਰ ਅਪੁਨੈ ਮੋਹਿ ਦਾਨੁ ਦੀਨੀ ॥੧॥ ਰਹਾਉ ॥
sahj suhaylaa fal maskeenee. satgur apunai mohi daan deenee. ||1|| rahaa-o.
My True Guru has given me this gift of humility. As a result, I am intuitively enjoying spiritual equipoise and peace.
ਮੇਰੇ ਗੁਰੂ ਨੇ ਮੈਨੂੰ (ਗਰੀਬੀ ਸੁਭਾਵ ਦੀ) ਦਾਤ ਬਖ਼ਸ਼ੀ,ਉਸ ਗਰੀਬੀ ਸੁਭਾਵ ਦਾ ਫਲ ਇਹ ਹੋਇਆ ਹੈ ਕਿ ਮੈਨੂੰ ਆਤਮਕ ਅਡੋਲਤਾ ਮਿਲ ਗਈ, ਮੈਂ ਸੁਖੀ ਹਾਂ
سہج سُہیلا پھلُ مسکیِنیِ ॥ ستِگُر اپُنےَ موہِ دانُ دیِنیِ ॥੧॥ رہاءُ ॥
سہج ۔ پر سکون سہیلا۔ آرام دیہہ۔ پھل۔ نتیجہ ۔ مسکینی ۔ عاجزی ۔ غریبانہ ۔ انکساری ۔ غریبانہ ۔ شگر اپنے ۔ اپنے سچے مر شد نے ۔ موہے ۔ مجھے ۔ دان ۔ خیرات (1) رہاؤ۔
میرے مرشد نے مجھے عاجزانہ لہجہ سنجیدگی سکون اور آرام واسائش بطور خیرات عطا فرمائی ہے (1) رہاؤ۔
ਜਬ ਕਿਸ ਕਉ ਇਹੁ ਜਾਨਸਿ ਮੰਦਾ
jab kis ka-o ih jaanas mandaa.
As when he believes others to be bad,
ਜਦ ਤਕ ਮਨੁੱਖ ਹਰ ਕਿਸੇ ਨੂੰ ਭੈੜਾ ਸਮਝਦਾ ਹੈ
جب کِس کءُ اِہُ جانسِ منّدا ॥
مندا ۔ برا۔
جب کیسے برا سمجھتا ہے ۔
ਤਬ ਸਗਲੇ ਇਸੁ ਮੇਲਹਿ ਫੰਦਾ ॥
tab saglay is mayleh fandaa.
then it appears to him that everyone is laying a trap for him.
ਤਦ ਤਕ (ਇਸ ਨੂੰ ਇਉਂ ਜਾਪਦਾ ਹੈ ਕਿ) ਸਾਰੇ ਲੋਕ ਇਸ ਦੇ ਵਾਸਤੇ (ਠੱਗੀ ਦੇ) ਜਾਲ ਵਿਛਾ ਰਹੇ ਹਨ।
تب سگلے اِسُ میلہِ پھنّدا ॥
پھندہ ۔ جال۔
تب یہ سمجھتاہے کہ سارے اسے پھنسانے کے لئے جال پھیلا رہے ہیں۔
ਮੇਰ ਤੇਰ ਜਬ ਇਨਹਿ ਚੁਕਾਈ ॥
mayr tayr jab ineh chukaa-ee.
But when he stops thinking in terms of ‘mine’ and ‘yours’
ਪਰ ਜਦੋਂ ਇਸ ਨੇ (ਆਪਣੇ ਅੰਦਰੋਂ) ਵਿਤਕਰਾ ਦੂਰ ਕਰ ਦਿੱਤਾ,
میر تیر جب اِنہِ چُکائیِ ॥
چکائی ۔ ختم کی ۔
جب اس نے تفریق مٹا دی
ਤਾ ਤੇ ਇਸੁ ਸੰਗਿ ਨਹੀ ਬੈਰਾਈ ॥੨॥
taa tay is sang nahee bairaa-ee. ||2||
then it is easy for him to believe that no one is his enemy.
ਤਦੋਂ ਇਸ ਨੂੰ ਯਕੀਨ ਬਣ ਜਾਂਦਾ ਹੈ ਕਿ ਕੋਈ ਇਸ ਨਾਲ ਵੈਰ ਨਹੀਂ ਕਰ ਰਿਹਾ l
تا تے اِسُ سنّگِ نہیِ بیَرائیِ ॥੨॥
بیرائی ۔ دشمنی
تو اس کی کسی سے دشمنی نہیں رہی (2)
ਜਬ ਇਨਿ ਅਪੁਨੀ ਅਪਨੀ ਧਾਰੀ ॥
jab in apunee apnee Dhaaree.
As long a person cares for only his self interests,
ਜਦ ਤਕ ਇਸ ਮਨੁੱਖ ਨੇ (ਮਨ ਵਿਚ) ਆਪਣੀ ਹੀ ਗ਼ਰਜ਼ ਟਿਕਾਈ ਰੱਖੀ,
جب اِنِ اپُنیِ اپنیِ دھاریِ ॥
اپنی اپنی ۔ خوری۔ اپناپن۔
جب اسے صرف اپنی ہی غرض سے مطلب ہے
ਤਬ ਇਸ ਕਉ ਹੈ ਮੁਸਕਲੁ ਭਾਰੀ ॥
tab is ka-o hai muskal bhaaree.
till then he is in deep trouble.
ਤਦ ਤਕ ਇਸ ਨੂੰ ਬੜੀ ਔਖਿਆਈ ਬਣੀ ਰਹਿੰਦੀ ਹੈ।
تب اِس کءُ ہےَ مُسکلُ بھاریِ ॥
تب اسے بھاری مشکلات پیش آئینگی ۔
ਜਬ ਇਨਿ ਕਰਣੈਹਾਰੁ ਪਛਾਤਾ ॥
jab in karnaihaar pachhaataa.
But when he recognizes the Creator, God,
ਪਰ ਜਦੋਂ ਇਸ ਨੇ (ਹਰ ਥਾਂ) ਸਿਰਜਣਹਾਰ ਨੂੰ ਹੀ (ਵੱਸਦਾ) ਪਛਾਣ ਲਿਆ,
جب اِنِ کرنھیَہارُ پچھاتا ॥
کرینہار ۔ کرنے والا۔ کار ساز ۔ خدا۔
جب اسے کارساز کرتار کی سمجھ اور پہچان ہوگئی ۔
ਤਬ ਇਸ ਨੋ ਨਾਹੀ ਕਿਛੁ ਤਾਤਾ ॥੩॥
tab is no naahee kichh taataa. ||3||
then he feels no jealousy.
ਤਦੋਂ ਇਸ ਨੂੰ (ਕਿਸੇ ਨਾਲ) ਕੋਈ ਸਾੜਾ ਨਹੀਂ ਰਹਿ ਜਾਂਦਾ
تب اِس نو ناہیِ کِچھُ تاتا ॥੩॥
تاتا۔ حسد۔ بغض سکھ
تو اسے حسد۔ بعض۔ اور کینہ جاتاہے (3)
ਜਬ ਇਨਿ ਅਪੁਨੋ ਬਾਧਿਓ ਮੋਹਾ ॥
jab in apuno baaDhi-o mohaa.
As long as he remains entangled in emotional attachment,
ਜਦ ਤਕ ਇਸ ਮਨੁੱਖ ਨੇ (ਦੁਨੀਆ ਨਾਲ) ਆਪਣਾ ਮੋਹ ਪੱਕਾ ਕੀਤਾ ਹੋਇਆ ਹੈ,
جب اِنِ اپُنو بادھِئو موہا ॥
اپنو بادھیو موہا۔ اپنی محبت بنائی ۔
جب تک انسان اپنی محبت میں گرفتار ہے ۔
ਆਵੈ ਜਾਇ ਸਦਾ ਜਮਿ ਜੋਹਾ ॥
aavai jaa-ay sadaa jam johaa.
till then he remains in cycles of birth and death, under the constant gaze of demon of death.
ਉਹ ਆਵਾਗਉਣ ਵਿੱਚ ਪੈਦਾ ਹੈ ਅਤੇ ਹਮੇਸ਼ਾਂ ਮੌਤ ਦੀ ਤਾੜ ਹੇਠਾ ਹੁੰਦਾ ਹੈ।
آۄےَ جاءِ سدا جمِ جوہا ॥
آوے جائے ۔ آواگون ۔ تناسخ۔ جسم جوہا۔ فرشتہ موت کی نظر میں۔
تناسخ اور موت کی نظرمیں رہتا ہے ۔
ਜਬ ਇਸ ਤੇ ਸਭ ਬਿਨਸੇ ਭਰਮਾ ॥
jab is tay sabh binsay bharmaa.
But when all his doubts are removed,
ਪਰ ਜਦੋਂ ਇਸ ਦੇ ਅੰਦਰੋਂ ਸਾਰੀਆਂ ਭਟਕਣਾ ਮੁੱਕ ਜਾਂਦੀਆਂ ਹਨ,
جب اِس تے سبھ بِنسے بھرما ॥
ونسے بھرما۔ بھٹکن ختم کی ۔
مگر جب اس کی دوڑ دہوپ اور بھٹکن ختم ہو جاتی ہے ۔
ਭੇਦੁ ਨਾਹੀ ਹੈ ਪਾਰਬ੍ਰਹਮਾ ॥੪॥
bhayd naahee hai paarbrahmaa. ||4||
then there is no difference between him and the Supreme God.
ਤਦੋਂ ਇਸ ਵਿਚ ਤੇ ਪਰਮਾਤਮਾ ਵਿਚ ਕੋਈ ਵਿੱਥ ਨਹੀਂ ਰਹਿ ਜਾਂਦੀ l
بھیدُ ناہیِ ہےَ پارب٘رہما ॥੪॥
بھید باز فرق۔
تب خدا میں انسان میں تمام تفریقات مٹ جاتی ہے ۔ تب خدا میں انسان میں انسان مین تمام تفریفات مٹ جاتی ہیں دوریاں ختم ہوجاتی ہین
ਜਬ ਇਨਿ ਕਿਛੁ ਕਰਿ ਮਾਨੇ ਭੇਦਾ ॥
jab in kichh kar maanay bhaydaa.
As long he perceives differences with others,
ਜਦ ਤਕ ਇਸ ਮਨੁੱਖ ਨੇ (ਦੂਜਿਆਂ ਨਾਲੋਂ) ਕੋਈ ਵਿਤਕਰੇ ਮਿਥ ਰੱਖੇ ਹਨ,
جب اِنِ کِچھُ کرِ مانے بھیدا ॥
بھید ۔ تفریق ۔ فرق۔
جب تک انسان ایکدوسرے میں تفریق سمجھتا رہے گا ۔
ਤਬ ਤੇ ਦੂਖ ਡੰਡ ਅਰੁ ਖੇਦਾ ॥
tab tay dookh dand ar khaydaa.
till then he suffers punishment of pains and sorrows.
ਤਦ ਤਕ ਇਸ ਨੂੰ ਦੁੱਖਾਂ–ਕਲੇਸ਼ਾਂ ਦੀਆਂ ਸਜ਼ਾਵਾਂ ਮਿਲਦੀਆਂ ਰਹਿੰਦੀਆਂ ਹਨ।
تب تے دوُکھ ڈنّڈ ارُ کھیدا ॥
دوکھ ۔ عذاب۔ ڈنڈ ۔ سزا۔ کھید ۔ مشکلات۔ کرنیہار۔ کارساز۔ کرتار۔
اس وقت تک عذاب سزا اور مشکلات آئیں گی ۔
ਜਬ ਇਨਿ ਏਕੋ ਏਕੀ ਬੂਝਿਆ ॥
jab in ayko aykee boojhi-aa.
But when he understands that one and only God pervades every where,
ਪਰ ਜਦੋਂ ਇਸ ਨੇ ਹਰ ਥਾਂ ਇਕ ਪਰਮਾਤਮਾ ਨੂੰ ਹੀ ਵੱਸਦਾ ਸਮਝ ਲਿਆ,
جب اِنِ ایکو ایکیِ بوُجھِیا ॥
ایکو ایکی ۔ وحدت ۔
جب سب میں واحد خدا کو کوبستا سمجھ لیا
ਤਬ ਤੇ ਇਸ ਨੋ ਸਭੁ ਕਿਛੁ ਸੂਝਿਆ ॥੫॥
tab tay is no sabh kichh soojhi-aa. ||5||
then he understands everything about righteous living.
ਤਦੋਂ ਇਸ ਨੂੰ (ਸਹੀ ਜੀਵਨ–ਜੁਗਤਿ ਦਾ) ਹਰੇਕ ਅੰਗ ਸੁੱਝ ਪੈਂਦਾ ਹੈ l
تب تے اِس نو سبھُ کِچھُ سوُجھِیا ॥੫॥
سوجھیا۔ سمجھ آئی
تب اسے ساری سمجھ آگئی (5)
ਜਬ ਇਹੁ ਧਾਵੈ ਮਾਇਆ ਅਰਥੀ ॥
jab ih Dhaavai maa-i-aa arthee.
As long as he is dependent on worldly riches and runs around after them,
ਜਿਤਨਾ ਚਿਰ ਇਹ ਮਨੁੱਖ ਮਾਇਆ ਦਾ ਮੁਥਾਜ ਹੋ ਕੇ (ਹਰ ਪਾਸੇ) ਭਟਕਦਾ ਫਿਰਦਾ ਹੈ,
جب اِہُ دھاۄےَ مائِیا ارتھیِ ॥
دھاوے ۔ دوڑتا ہے ۔ مائیا آرتھی ۔ دولت کی غرض سے ۔
جتنی دیر دولت کا محتاج ہوکر اس کے لئے تگ و دو کرتا ہے ۔
ਨਹ ਤ੍ਰਿਪਤਾਵੈ ਨਹ ਤਿਸ ਲਾਥੀ ॥
nah tariptaavai nah tis laathee.
till then he is not satisfied, and his desires are not quenched.
ਤਦੋਂ ਤਕ ਇਹ ਤ੍ਰਿਪਤ ਨਹੀਂ ਹੁੰਦਾ। ਇਸ ਦੀ ਮਾਇਆ ਵਾਲੀ ਤ੍ਰਿਸ਼ਨਾ ਮੁੱਕਦੀ ਨਹੀਂ।
نہ ت٘رِپتاۄےَ نہ تِس لاتھیِ ॥
تر پتارے ۔ پیاس و بھوک نہیں مٹتی ۔ تس۔ خواہشات کی پیاس۔
اس وقت تک اس کی خواہشات کی تشنگی نہ مٹگی ۔
ਜਬ ਇਸ ਤੇ ਇਹੁ ਹੋਇਓ ਜਉਲਾ ॥
jab is tay ih ho-i-o ja-ulaa.
But when he runs away from Maya, (worldly riches)
ਜਦੋਂ ਇਹ ਮਨੁੱਖ ਇਸ ਮਾਇਆ–ਮੋਹ ਤੋਂ ਵੱਖ ਹੋ ਜਾਂਦਾ ਹੈ,
جب اِس تے اِہُ ہوئِئو جئُلا ॥
جولا ۔ علیحدہ ۔ گولا۔ مائیا
جب اس سے علیحدگی اختیار کر لیگا۔
ਪੀਛੈ ਲਾਗਿ ਚਲੀ ਉਠਿ ਕਉਲਾ ॥੬॥
peechhai laag chalee uth ka-ulaa. ||6||
then the goddess of Wealth follows him.
ਤਦੋਂ ਮਾਇਆ ਇਸ ਦੇ ਪਿਛੇ ਪਿਛੇ ਲੱਗ ਤੁਰਦੀ ਹੈ। (ਮਾਇਆ ਇਸ ਦੀ ਦਾਸੀ ਬਣ ਜਾਂਦੀ ਹੈ)
پیِچھےَ لاگِ چلیِ اُٹھِ کئُلا ॥੬॥
تو یہ دولت اس کے پچھے پچھے دوڑ گی خدمتگار رہنے گی
ਕਰਿ ਕਿਰਪਾ ਜਉ ਸਤਿਗੁਰੁ ਮਿਲਿਓ ॥
kar kirpaa ja-o satgur mili-o.
When, by His Grace, the True Guru is met,
ਜਦੋਂ (ਕਿਸੇ ਮਨੁੱਖ ਨੂੰ) ਗੁਰੂ ਮਿਹਰ ਕਰ ਕੇ ਮਿਲ ਪੈਂਦਾ ਹੈ,
کرِ کِرپا جءُ ستِگُرُ مِلِئو ॥
(6) جب کرم و عنایت سے مرشد سے ملاپ ہوجائے
ਮਨ ਮੰਦਰ ਮਹਿ ਦੀਪਕੁ ਜਲਿਓ ॥
man mandar meh deepak jali-o.
then the lamp of spiritual knowledge lit in the mind. ਉਸ ਦੇ ਮਨ ਵਿਚ ਗਿਆਨ ਹੋ ਜਾਂਦਾ ਹੈ, ਜਿਵੇਂ ਮਨ ਵਿਚ ਦੀਵਾ ਜਗ ਪੈਂਦਾ ਹੈ l
من منّدر مہِ دیِپکُ جلِئو ॥
ویپک ۔ چراغ۔
تو دل میں علم کا چراغ روشن ہوجائیگا۔
ਜੀਤ ਹਾਰ ਕੀ ਸੋਝੀ ਕਰੀ ॥
jeet haar kee sojhee karee.
When one realizes what is the real victory and the defeat in human life, ਤਦੋਂ ਮਨੁੱਖ ਨੂੰ ਸਮਝ ਪੈ ਜਾਂਦੀ ਹੈ ਕਿ ਮਨੁੱਖਾ ਜੀਵਨ ਵਿਚ ਅਸਲ ਜਿੱਤ ਕੀਹ ਹੈ ਤੇ ਹਾਰ ਕੀਹ ਹੈ,
جیِت ہار کیِ سوجھیِ کریِ ॥
سوجھی ۔ سمجھ (7) چیت۔ فتح۔ ہار۔ شکست ۔
تب اسے زندگی میں حقیقی فتح اور شکست کیا ہے ۔
ਤਉ ਇਸੁ ਘਰ ਕੀ ਕੀਮਤਿ ਪਰੀ ॥੭॥
ta-o is ghar kee keemat paree. ||7||
then one realizes the worth of this body. (then one does not ruin it in vices).
ਤਦੋਂ ਇਸ ਨੂੰ ਆਪਣੇ ਸਰੀਰ ਦੀ ਕਦਰ ਮਲੂਮ ਹੋ ਜਾਂਦੀ ਹੈ l (ਤੇ ਇਸ ਨੂੰ ਵਿਕਾਰਾਂ ਵਿਚ ਨਹੀਂ ਰੋਲਦਾ)
تءُ اِسُ گھر کیِ کیِمتِ پریِ ॥੭॥
تب اسے انسانی جسم کی قدرو قیمت کا پتہ چلیگا (7)