ਗਉੜੀ ਮਹਲਾ ੫ ॥
ga-orhee mehlaa 5.
Raag Gauree, by the Fifth Guru.
گئُڑی محلا 5॥
ਕਰੈ ਦੁਹਕਰਮ ਦਿਖਾਵੈ ਹੋਰੁ ॥
karai duhkaram dikhaavai hor.
The one who secretly does evil deeds, and pretends otherwise,
ਜੋ ਮਨੁੱਖ ਅੰਦਰ ਲੁਕ ਕੇ ਮੰਦੇ ਕਰਮ ਕਮਾਂਦਾ ਹੈ, ਤੇ ਬਾਹਰ ਜਗਤ ਨੂੰ ਆਪਣੇ ਜੀਵਨ ਦਾ ਹੋਰ ਪਾਸਾ ਵਿਖਾਂਦਾ ਹੈ,
کرےَ دُہکرم دِکھاوےَ ہۄرُ ॥
جو کوئی خفیہ طور پر برے اعمال کرتا ہے اور دعوی ہے دوسری صورت میں
ਰਾਮ ਕੀ ਦਰਗਹ ਬਾਧਾ ਚੋਰੁ ॥੧॥
raam kee dargeh baaDhaa chor ll 1 lol
-at God’s court he is bound and punished like a thief.
ਉਹ ਪਰਮਾਤਮਾ ਦੀ ਦਰਗਾਹ ਵਿਚ ਚੋਰ (ਵਾਂਗ) ਬੰਨ੍ਹਿਆ ਜਾਂਦਾ ਹੈ
رام کی درگہ بادھا چۄرُ ॥
خدا کی عدالت میں وہ پابند ہے اور چور کی طرح سزا دیتا ہے ۔
ਰਾਮੁ ਰਮੈ ਸੋਈ ਰਾਮਾਣਾ ॥
raam ramai so-ee raamaanaa.
That person alone is the devotee of God who lovingly remembers God.
ਉਹੀ ਮਨੁੱਖ ਰਾਮ ਦਾ ਸੇਵਕ ਮੰਨਿਆ ਜਾਂਦਾ ਹੈ ਜੇਹੜਾ ਰਾਮ ਨੂੰ ਸਿਮਰਦਾ ਹੈ।
رامُ رمےَ سۄئی راماݨا ॥
یہ شخص اکیلا خدا کا بندہ ہے جو محبت خدا کو یاد کرتا ہے
ਜਲਿ ਥਲਿ ਮਹੀਅਲਿ ਏਕੁ ਸਮਾਣਾ ॥੧॥ ਰਹਾਉ ॥
jal thal mahee-al ayk samaanaa. ||1|| rahaa-o.
and who believes that it is God who is pervading in all waters, land, and sky.
ਅਤੇ ਉਸ ਨੂੰ ਨਿਸਚਾ ਹੋ ਜਾਂਦਾ ਹੈ ਕਿ ਰਾਮ ਜਲ ਵਿਚ, ਧਰਤੀ ਵਿਚ, ਅਕਾਸ਼ ਵਿਚ, ਹਰ ਥਾਂ ਵਿਆਪਕ ਹੈ
جلِ تھلِ مہیِئلِ ایکُ سماݨا ॥
اور جو یقین رکھتا ہے کہ یہ خدا ہے جو تمام پانی ، زمین اور آسمان میں وسعت ہے
ਅੰਤਰਿ ਬਿਖੁ ਮੁਖਿ ਅੰਮ੍ਰਿਤੁ ਸੁਣਾਵੈ ॥
antar bikh mukh amrit sunaavai.
His mind is full of poisonous (evil) intentions, but utters sweet words.
ਉਹ (ਲੋਕਾਂ ਨੂੰ) ਆਤਮਕ ਜੀਵਨ ਦੇਣ ਵਾਲਾ ਉਪਦੇਸ਼ ਸੁਣਾਂਦਾ ਹੈ ਪਰ ਉਸ ਦੇ ਅੰਦਰ ਵਿਕਾਰਾਂ ਦੀ ਜ਼ਹਰ ਹੈ
انّترِ بِکھُ مُکھِ انّم٘رِتُ سُݨاوےَ ॥
. اس کا دماغ زہریلا برائی کے ارادوں سے بھرا ہوا ہے ، لیکن بولتا ہے میٹھی الفاظ.
ਜਮ ਪੁਰਿ ਬਾਧਾ ਚੋਟਾ ਖਾਵੈ ॥੨॥
jam pur baaDhaa chotaa khaavai. ||2||
Bound in the City of Death (spiritually dead), he suffers immensely.
ਉਹ ਜਮ ਦੀ ਪੁਰੀ ਵਿਚ ਬੱਝਾ (ਆਤਮਕ ਮੌਤ ਦੇ ਵੱਸ ਪਿਆ) ਵਿਕਾਰਾਂ ਦੀਆਂ ਸੱਟਾਂ ਸਹਾਰਦਾ ਰਹਿੰਦਾ ਹੈ l
جم پُرِ بادھا چۄٹا کھاوےَ ॥
شہر کی موت روحانی طور پر مردہ میں پابند ہے ، وہ بہت زیادہ متاثر ہوتا ہے
ਅਨਿਕ ਪੜਦੇ ਮਹਿ ਕਮਾਵੈ ਵਿਕਾਰ ॥
anik parh–day meh kamaavai vikaar.
Hiding behind secret veils, he commits acts of evil ,
ਅਨੇਕਾਂ ਪਰਦਿਆਂ ਪਿਛੇ ਲੁਕ ਕੇ ਉਹ ਵਿਕਾਰ ਕਰਮ ਕਮਾਂਦਾ ਹੈ,
انِک پڑدے مہِ کماوےَ وِکار ॥
خفیہ نقاب کے پیچھے چھپا ، اس نے برائی کی کارروائیوں کا ارتکاب کیا
ਖਿਨ ਮਹਿ ਪ੍ਰਗਟ ਹੋਹਿ ਸੰਸਾਰ ॥੩॥
khin meh pargat hohi sansaar. ||3||
-but these evil deeds get revealed to all the world in an instant
ਪਰ (ਉਸ ਦੇ ਕੁਕਰਮ) ਜਗਤ ਦੇ ਅੰਦਰ ਇਕ ਖਿਨ ਵਿਚ ਹੀ ਪਰਗਟ ਹੋ ਜਾਂਦੇ ਹਨ ॥.
کھِن مہِ پ٘رگٹ ہۄہِ سنّسار
لیکن یہ برے اعمال ایک فوری طور پر تمام دنیا کو نازل کرتے ہیں
ਅੰਤਰਿ ਸਾਚਿ ਨਾਮਿ ਰਸਿ ਰਾਤਾ ॥
antar saach naam ras raataa.
The one who is truthful inside and is imbued with the elixir of God’s Name.
ਜੋ ਅੰਦਰੋ ਸੱਚਾ ਹੈ ਅਤੇ ਨਾਮ ਅੰਮ੍ਰਿਤ ਨਾਲ ਰੰਗੀਆਂ ਹੋਇਆ ਹੈ l
انّترِ ساچِ نامِ رسِ راتا ॥
جو کوئی سچا ہے اور خُدا کے نام کی آب سے حواریوں ہے
ਨਾਨਕ ਤਿਸੁ ਕਿਰਪਾਲੁ ਬਿਧਾਤਾ ॥੪॥੭੧॥੧੪੦॥
naanak tis kirpaal biDhaataa. ||4||71||140||
O Nanak, the Creator is gracious on that person.
ਹੇ ਨਾਨਕ! ਸਿਰਜਣਹਾਰ ਪ੍ਰਭੂ ਉਸ ਉਤੇ ਦਇਆਵਾਨ ਹੁੰਦਾ ਹੈ l
نانک تِسُ کِرپالُ بِدھاتا
اے نانک ، خالق اس شخص پر مہربان ہے
ਗਉੜੀ ਮਹਲਾ ੫ ॥
ga-orhee mehlaa 5.
Raag Gauree, by the Fifth Guru:
گئُڑی محلا 5॥
ਰਾਮ ਰੰਗੁ ਕਦੇ ਉਤਰਿ ਨ ਜਾਇ ॥
raam rang kaday utar na jaa-ay.
The love and devotion for God never departs from the mind of the one,
ਪਰਮਾਤਮਾ ਦੇ ਪਿਆਰ ਦਾ ਰੰਗ ਕਦੇ (ਉਸ ਮਨ ਤੋਂ) ਉਤਰਦਾ ਨਹੀਂ, ਦੂਰ ਨਹੀਂ ਹੁੰਦਾ,
رام رنّگُ کدے اُترِ ن جاءِ ॥
خدا کے لئے محبت اور عقیدت کبھی بھی ایک کے ذہن سے نہیں ہے ،
ਗੁਰੁ ਪੂਰਾ ਜਿਸੁ ਦੇਇ ਬੁਝਾਇ ॥੧॥
gur pooraa jis day-ay bujhaa-ay. ||1||
whom the perfect Guru reveals this understanding.
ਪੂਰਾ ਗੁਰੂ ਜਿਸ ਮਨ ਨੂੰ ਇਸ ਦੀ ਸੂਝ ਬਖ਼ਸ਼ ਦੇਵੇ l
گُرُ پۄُرا جِسُ دےءِ بُجھاءِ
جس کو کامل گرو اس سمجھ سے پتہ چلتا ہے.
ਹਰਿ ਰੰਗਿ ਰਾਤਾ ਸੋ ਮਨੁ ਸਾਚਾ ॥
har rang raataa so man saachaa.
One whose mind is imbued with God’s love is true.
ਜੇਹੜਾ ਮਨ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗਿਆ ਜਾਂਦਾ ਹੈ ਉਹ ਸੱਚਾ ਹੈ।
ہرِ رنّگِ راتا سۄ منُ ساچا
ایک جس کا من خدا کی محبت سے حواریوں ہے وہ سچ ہے ۔
ਲਾਲ ਰੰਗ ਪੂਰਨ ਪੁਰਖੁ ਬਿਧਾਤਾ ॥੧॥ ਰਹਾਉ ॥
laal rang pooran purakh biDhaataa. ||1|| rahaa-o.
Being imbued with true love for God, that person becomes the embodiment of the all pervading Creator.
ਉਹ (ਮਾਨੋ) ਗੂੜ੍ਹੇ ਲਾਲ ਰੰਗ ਵਾਲਾ ਹੋ ਜਾਂਦਾ ਹੈ, ਉਹ ਸਰਬ-ਵਿਆਪਕ ਸਿਰਜਣਹਾਰ ਦਾ ਰੂਪ ਹੋ ਜਾਂਦਾ ਹੈ
لال رنّگ پۄُرن پُرکھُ بِدھاتا
خُدا کے لیے سچی محبت کے ساتھ حواریوں ہونے کے ناطے ، وہ شخص تمام وسعت خالق کا اوتار بن جاتا ہے
ਸੰਤਹ ਸੰਗਿ ਬੈਸਿ ਗੁਨ ਗਾਇ ॥
santeh sang bais gun gaa-ay.
The person who sings praises of God in the holy congregation,
ਜੇਹੜਾ ਮਨੁੱਖ ਸੰਤ ਜਨਾਂ ਦੀ ਸੰਗਤਿ ਵਿਚ ਬੈਠ ਕੇ ਪਰਮਾਤਮਾ ਦੇ ਗੁਣ ਗਾਂਦਾ ਹੈ (ਸਿਫ਼ਤ-ਸਾਲਾਹ ਕਰਦਾ ਹੈ,
سنّتہ سنّگِ بیَسِ گُن گاءِ ॥
وہ شخص جو مقدس جماعت میں خدا کی حمد کرتا ہے ،
ਤਾ ਕਾ ਰੰਗੁ ਨ ਉਤਰੈ ਜਾਇ ॥੨॥
taa kaa rang na utrai jaa-ay. ||2||
-is imbued with such everlasting love for God, which never fades away.
ਉਸ ਦੇ ਮਨ ਨੂੰ ਪਰਮਾਤਮਾ ਦੇ ਪਿਆਰ ਦਾ ਰੰਗ ਚੜ੍ਹ ਜਾਂਦਾ ਹੈ, ਤੇ) ਉਸ ਦਾ ਉਹ ਰੰਗ ਕਦੇ ਨਹੀਂ ਉਤਰਦਾ
تا کا رنّگُ ن اُترےَ جاءِ
خدا کے لئے ایسی ابدی محبت کے ساتھ حواریوں ہے جو کبھی نہیں مدھم ہوتا ہے ۔
ਬਿਨੁ ਹਰਿ ਸਿਮਰਨ ਸੁਖੁ ਨਹੀ ਪਾਇਆ ॥
bin har simran sukh nahee paa-i-aa.
True peace is not obtained without remembering God with love and devotion.
ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ (ਕਦੇ ਕਿਸੇ ਨੇ) ਆਤਮਕ ਆਨੰਦ ਨਹੀਂ ਲੱਭਾ।
بِنُ ہرِ سِمرن سُکھُ نہی پائِیا ॥
حقیقی امن خُدا کو پیار اور عقیدت کے ساتھ یاد رکھنے کے بغیر حاصل نہیں ہے ۔
ਆਨ ਰੰਗ ਫੀਕੇ ਸਭ ਮਾਇਆ ॥੩॥
aan rang feekay sabh maa-i-aa. ||3||
(Except divine love), all other kinds of love are only the manifestations of Maya and are insipid (devoid of true peace),
ਮਾਇਆ ਦੇ ਹੋਰ ਹੋਰ ਰੰਗ ਸਭ ਉਤਰ ਜਾਂਦੇ ਹਨ, ਮਾਇਆ ਤੋਂ ਮਿਲਣ ਵਾਲੇ ਸੁਖ ਫਿੱਕੇ ਹੁੰਦੇ ਹਨ l
آن رنّگ پھیِکے سبھ مائِیا ॥
الہی محبت کے سوا محبت کے تمام دیگر قسم کے صرف مایا کے مظاہر ہیں اور سیٹھا ہیں
ਗੁਰਿ ਰੰਗੇ ਸੇ ਭਏ ਨਿਹਾਲ ॥
gur rangay say bha-ay nihaal.
Those who are imbued with God’s love by the Guru, remain delighted.
ਜਿਨ੍ਹਾਂ ਨੂੰ ਗੁਰੂ ਨੇ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗ ਦਿੱਤਾ ਹੈ, ਉਹ ਸਦਾ ਖਿੜੇ ਜੀਵਨ ਵਾਲੇ ਰਹਿੰਦੇ ਹਨ
گُرِ رنّگے سے بھۓ نِہال ॥
حقیقی امن سے مبرا وہ لوگ جو گرو کی طرف سے خدا کی محبت کے ساتھ حواریوں ہیں, خوش رہیں
ਕਹੁ ਨਾਨਕ ਗੁਰ ਭਏ ਹੈ ਦਇਆਲ ॥੪॥੭੨॥੧੪੧॥
kaho naanak gur bha-ay hai da-i-aal. ||4||72||141||
The Guru has become merciful to them, Says Nanak.
ਨਾਨਕ ਆਖਦਾ ਹੈ- ਉਨ੍ਹਾਂ ਉਤੇ ਗੁਰੂ ਮਿਹਰਬਾਨ ਹੋ ਗਿਆ ਹੈ।
کہُ نانک گُر بھۓ ہےَ دئِیال
نانک کہتے ہیں کہ گرو ان پر مہربان بن گئے ہیں
ਗਉੜੀ ਮਹਲਾ ੫ ॥
ga-orhee mehlaa 5.
Raag Gauree, by the Fifth Guru:
گئُڑی محلا 5॥
ਸਿਮਰਤ ਸੁਆਮੀ ਕਿਲਵਿਖ ਨਾਸੇ ॥
simrat su-aamee kilvikh naasay.
Meditating on God’s Name with loving devotion, all sinful mistakes (of the devotees of God) are erased,
ਮਾਲਕ-ਪ੍ਰਭੂ ਦਾ ਨਾਮ ਸਿਮਰਦਿਆਂ (ਪਰਮਾਤਮਾ ਦੇ ਸੇਵਕਾਂ ਦੇ ਸਾਰੇ) ਪਾਪ ਨਾਸ ਹੋ ਜਾਂਦੇ ਹਨ,
سِمرت سُیامی کِلوِکھ ناسے ॥
محبت کے ساتھ خُدا کے نام پر مراقبہ ، تمام گناہ کی غلطیوں (خدا کی عقیدت مندوں کی) ختم ہو جاتی ہیں ،
ਸੂਖ ਸਹਜ ਆਨੰਦ ਨਿਵਾਸੇ ॥੧॥
sookh sahj aanand nivaasay. ||1||
and they come to abide in peace, celestial joy and bliss.
ਉਹਨਾਂ ਦੇ ਅੰਦਰ ਆਤਮਕ ਅਡੋਲਤਾ ਦੇ ਸੁਖਾਂ ਆਨੰਦਾਂ ਦਾ ਨਿਵਾਸ ਬਣਿਆ ਰਹਿੰਦਾ ਹੈ
سۄُکھ سہج آننّد نِواسے
اور وہ امن ، آسمانی خوشی اور نعمتوں پر قائم رہیں گے ۔
ਰਾਮ ਜਨਾ ਕਉ ਰਾਮ ਭਰੋਸਾ ॥
raam janaa ka-o raam bharosaa.
God’s devotees always keep their faith in Him.
ਪਰਮਾਤਮਾ ਦੇ ਸੇਵਕਾਂ ਨੂੰ ਹਰ ਵੇਲੇ)ਪਰਮਾਤਮਾ ਦਾ ਭਰੋਸਾ ਬਣਿਆ ਰਹਿੰਦਾ ਹੈ।
رام جنا کءُ رام بھرۄسا
خُدا کے اُس پر اپنے ایمان کو ہمیشہ قائم رکھتے ہیں
ਨਾਮੁ ਜਪਤ ਸਭੁ ਮਿਟਿਓ ਅੰਦੇਸਾ ॥੧॥ ਰਹਾਉ ॥
naam japat sabh miti-o andaysaa. ||1|| rahaa-o.
By meditating on God’s Name with love, they remain free from all worries.
ਪਰਮਾਤਮਾ ਦਾ ਨਾਮ ਜਪਦਿਆਂ (ਉਹਨਾਂ ਦੇ ਅੰਦਰੋਂ) ਹਰੇਕ ਫ਼ਿਕਰ ਮਿਟਿਆ ਰਹਿੰਦਾ ਹੈ l
نامُ جپت سبھُ مِٹِئۄ انّدیسا
محبت کے ساتھ خدا کے نام پر مراقبہ کی طرف سے, وہ تمام خدشات سے آزاد رہتے ہیں.
ਸਾਧਸੰਗਿ ਕਛੁ ਭਉ ਨ ਭਰਾਤੀ ॥
saaDhsang kachh bha-o na bharaatee.
In the holy congregation, God’s devotees are not afflicted by any dread or doubt,
ਸਾਧ ਸੰਗਤਿ ਵਿਚ ਰਹਿਣ ਕਰਕੇ (ਪਰਮਾਤਮਾ ਦੇ ਸੇਵਕਾਂ ਨੂੰ) ਕੋਈ ਡਰ, ਕੋਈ ਭਟਕਣਾ ਨਹੀਂ ਪੋਹ ਸਕਦੀ,
سادھسنّگِ کچھُ بھءُ ن بھراتی ॥
مقدس جماعت میں ، خدا کے عقیدت مندوں کو کسی بھی خوف یا شک سے متاثر نہیں کیا جاتا ہے ،
ਗੁਣ ਗੋਪਾਲ ਗਾਈਅਹਿ ਦਿਨੁ ਰਾਤੀ ॥੨॥
gun gopaal gaa-ee-ah din raatee. ||2||
-because they keep singing the praises of God day and night.
ਕਿਉਂਕਿ ਪਰਮਾਤਮਾ ਦੇ ਸੇਵਕ ਦਿਨ ਰਾਤ ਗੋਪਾਲ-ਪ੍ਰਭੂ ਦੇ ਗੁਣ ਗਾਦੇ ਹਨl
گُݨ گۄپال گائیِئہِ دِنُ راتی ॥
کیونکہ وہ خدا کے دن اور رات کی تعریف کو گانا رکھتے ہیں.
ਕਰਿ ਕਿਰਪਾ ਪ੍ਰਭ ਬੰਧਨ ਛੋਟ ॥
kar kirpaa parabh banDhan chhot.
Granting His Grace, God has released them from worldly bondage,
ਆਪਣੀ ਮਿਹਰ ਧਾਰ ਕੇ, ਸੁਆਮੀ ਨੇ ਉਹਨਾਂ ਨੂੰ ਬੇੜੀਆਂ ਤੋਂ ਆਜਾਦ ਕਰ ਦਿਤਾ ਹੈ
کرِ کِرپا پ٘ربھ بنّدھن چھۄٹ
اُس کے فضل کو دے کر ، خُدا نے اُن کو دنیاوی غلامی سے رہائی دی ،
ਚਰਣ ਕਮਲ ਕੀ ਦੀਨੀ ਓਟ ॥੩॥
charan kamal kee deenee ot. ||3||
-and has given them His Support (the support of His Lotus Feet).
ਆਪਣੇ ਸੇਵਕਾਂ ਨੂੰ ਆਪਣੇ ਸੋਹਣੇ ਚਰਨਾਂ ਦਾ ਸਹਾਰਾ ਬਖ਼ਸ਼ਿਆ ਹੁੰਦਾ ਹੈ
چرݨ کمل کی دیِنی اۄٹ
اور اُن کو اُس کے لوٹس پاؤں کی حمایت عطا کی ہے
ਕਹੁ ਨਾਨਕ ਮਨਿ ਭਈ ਪਰਤੀਤਿ ॥ ਨਿਰਮਲ ਜਸੁ ਪੀਵਹਿ ਜਨ ਨੀਤਿ ॥੪॥੭੩॥੧੪੨॥
kaho naanak man bha-ee parteet. nirmal jas peeveh jan neet. ||4||73||142||
Nanak says that in the minds of the devotees has arisen full faith in God. Therefore they always keep enjoying the nectar of God’s Name, by singing His immaculate praises every day.
ਨਾਨਕ ਆਖਦਾ ਹੈ- ਪਰਮਾਤਮਾ ਦੇ ਸੇਵਕਾਂ ਦੇ ਮਨ ਵਿਚ ਪਰਮਾਤਮਾ ਦੀ ਓਟ ਆਸਰੇ ਦਾ ਨਿਸ਼ਚਾ ਬਣਿਆ ਰਹਿੰਦਾ ਹੈ,ਤੇ ਪਰਮਾਤਮਾ ਦੇ ਸੇਵਕ ਸਦਾ ਜੀਵਨ ਨੂੰ ਪਵਿਤ੍ਰ ਕਰਨ ਵਾਲਾ ਸਿਫ਼ਤ-ਸਾਲਾਹ ਦਾ ਅੰਮ੍ਰਿਤ ਪੀਂਦੇ ਰਹਿੰਦੇ ਹਨ l
کہُ نانک منِ بھئی پرتیِتِ ॥ نِرمل جسُ پیِوہِ جن نیِتِ
نانک کا کہنا ہے کہ عقیدت مندوں کے ذہنوں میں خدا پر مکمل ایمان پیدا ہے. لہذا وہ ہمیشہ خدا کے نام کی امرت سے لطف اندوز رہتے ہیں ، ہر روز اس کی نرمل کی تعریف کرتے ہوئے.
ਗਉੜੀ ਮਹਲਾ ੫ ॥
ga-orhee mehlaa 5.
Raag Gauree, by the Fifth Guru:
گئُڑی محلا 5॥
ਹਰਿ ਚਰਣੀ ਜਾ ਕਾ ਮਨੁ ਲਾਗਾ ॥
har charnee jaa kaa man laagaa.
The one whose mind is attuned to God’s immaculate Name,
ਜਿਸ ਮਨੁੱਖ ਦਾ ਮਨ ਪਰਮਾਤਮਾ ਦੇ ਚਰਨਾਂ ਵਿਚ ਪਰਚ ਜਾਂਦਾ ਹੈ,
ہرِ چرݨی جا کا منُ لاگا ॥
جس کا ذہن خدا کے نرمل نام باخبر ہے ،
ਦੂਖੁ ਦਰਦੁ ਭ੍ਰਮੁ ਤਾ ਕਾ ਭਾਗਾ ॥੧॥
dookh darad bharam taa kaa bhaagaa. ||1||
-all his pain suffering and doubt flees away.
ਉਸ ਦਾ ਹਰੇਕ ਦੁੱਖ ਦਰਦ ਦੂਰ ਹੋ ਜਾਂਦਾ ਹੈ,
دۄُکھُ دردُ بھ٘رمُ تا کا بھاگا
اس کا درد دکھ اور شک دور فلیس
ਹਰਿ ਧਨ ਕੋ ਵਾਪਾਰੀ ਪੂਰਾ ॥
har Dhan ko vaapaaree pooraa.
The person who trades in the wealth of God’s Name becomes perfect (whom no evil or lust can tempt).
ਪਰਮਾਤਮਾ ਦੇ ਨਾਮ-ਧਨ ਦਾ ਵਣਜ ਕਰਨ ਵਾਲਾ ਮਨੁੱਖ ਅਡੋਲ ਹਿਰਦੇ ਦਾ ਮਾਲਕ ਬਣ ਜਾਂਦਾ ਹੈ (ਉਸ ਉਤੇ ਕੋਈ ਵਿਕਾਰ ਆਪਣਾ ਪ੍ਰਭਾਵ ਨਹੀਂ ਪਾ ਸਕਦਾ).
ہرِ دھن کۄ واپاری پۄُرا ॥
جو شخص خدا کے نام کی دولت میں ٹریڈز کامل ہو جاتا ہےجس کو کوئی برائی یا ہوس نہیں کر سکتا
ਜਿਸਹਿ ਨਿਵਾਜੇ ਸੋ ਜਨੁ ਸੂਰਾ ॥੧॥ ਰਹਾਉ ॥
jisahi nivaajay so jan sooraa. ||1|| rahaa-o.
Whom God honors with this wealth becomes a brave fighter against all vices.
ਜਿਸ ਉੱਤੇ ਪਰਮਾਤਮਾ ਨਾਮ-ਧਨ ਦੀ ਦਾਤ ਦੀ ਮਿਹਰ ਕਰਦਾ ਹੈ ਉਹ ਵਿਕਾਰਾਂ ਦੇ ਟਾਕਰੇ ਤੇ ਸੂਰਮਾ ਬਣ ਜਾਂਦਾ ਹੈ
جِسہِ نِوازے سۄ جنُ سۄُرا
س کو خدا اس دولت سے عزت بخشتا ہے وہ تمام کے خلاف ایک بہادر لڑاکا بن جاتا ہے ۔
ਜਾ ਕਉ ਭਏ ਕ੍ਰਿਪਾਲ ਗੁਸਾਈ ॥
jaa ka-o bha-ay kirpaal gusaa-ee.
Those humble beings, unto whom God of the Universe shows mercy,
ਜਿਨ੍ਹਾਂ ਮਨੁੱਖਾਂ ਉਤੇ ਧਰਤੀ ਦੇ ਮਾਲਕ-ਪ੍ਰਭੂ ਜੀ ਦਇਆਵਾਨ ਹੁੰਦੇ ਹਨ,
جا کءُ بھۓ ک٘رِپال گُسائی ॥
وہ فروتن مخلوق جن کے پاس کائنات کا خدا رحم کرتا ہے
ਸੇ ਜਨ ਲਾਗੇ ਗੁਰ ਕੀ ਪਾਈ ॥੨॥
say jan laagay gur kee paa-ee. ||2||
-they fall at the Guru's Feet (come to the Guru’s refuge).
ਉਹ ਮਨੁੱਖ ਗੁਰੂ ਦੀ ਚਰਨੀਂ ਆ ਲੱਗਦੇ ਹਨ (ਗੁਰੂ ਦੀ ਸਰਨ ਪੈਂਦੇ ਹਨ)
سے جن لاگے گُر کی پائی
تو وہ گرو کے پاؤں میں گرے ہیں گرو کی پناہ میں آتے ہیں
ਸੂਖ ਸਹਜ ਸਾਂਤਿ ਆਨੰਦਾ ॥
sookh sahj saaNt aanandaa.
They always enjoy peace, poise, bliss and tranquility.
ਉਹਨਾਂ ਦੇ ਅੰਦਰ ਸਦਾ ਸੁਖ ਸ਼ਾਂਤੀ ਤੇ ਆਤਮਕ ਅਡੋਲਤਾ ਦੇ ਆਨੰਦ ਬਣੇ ਰਹਿੰਦੇ ਹਨ।
سۄُکھ سہج سانْتِ آننّدا ॥
وہ ہمیشہ امن ، فائدہ ، نعمتوں اور سکون سے لطف اندوز ہوتے ہیں ۔
ਜਪਿ ਜਪਿ ਜੀਵੇ ਪਰਮਾਨੰਦਾ ॥੩॥
jap jap jeevay parmaanandaa. ||3||
By meditating on the Source of supreme bliss, they achieve higher spiritual life.
ਸਭ ਤੋਂ ਉੱਚੇ ਆਤਮਕ ਆਨੰਦ ਦੇ ਮਾਲਕ-ਪ੍ਰਭੂ ਨੂੰ ਸਿਮਰ ਸਿਮਰ ਕੇ ਮਨੁੱਖ ਆਤਮਕ ਜੀਵਨ ਹਾਸਲ ਕਰ ਲੈਂਦੇ ਹਨ l
جپِ جپِ جیِوے پرماننّدا ॥
سپریم نعمتوں کے منبع پر مراقبہ کرکے
ਨਾਮ ਰਾਸਿ ਸਾਧ ਸੰਗਿ ਖਾਟੀ ॥
naam raas saaDh sang khaatee.
In the holy congregation, the person who has earned the wealth of Naam.
نام راسِ سادھ سنّگِ کھاٹی ॥
وہ اعلی روحانی زندگی حاصل کرتے ہیں
ਕਹੁ ਨਾਨਕ ਪ੍ਰਭਿ ਅਪਦਾ ਕਾਟੀ ॥੪॥੭੪॥੧੪੩॥
kaho naanak parabh apdaa kaatee. ||4||74||143||
God has removed all that person’s afflictions, says Nanak.
ਨਾਨਕ ਆਖਦਾ ਹੈ- ਪਰਮਾਤਮਾ ਨੇ ਉਸ ਦੀ ਹਰੇਕ ਕਿਸਮ ਦੀ ਬਿਪਤਾ ਦੂਰ ਕਰ ਦਿੱਤੀ ਹੈ
کہُ نانک پ٘ربھِ اپدا کاٹی
نانک کا کہنا ہے کہ خدا نے اس شخص کے مصیبتوں کو ہٹا دیا ہے ۔
ਗਉੜੀ ਮਹਲਾ ੫ ॥
ga-orhee mehlaa 5.
Raag Gauree, by the Fifth Guru:
گئُڑی محلا 5॥
ਹਰਿ ਸਿਮਰਤ ਸਭਿ ਮਿਟਹਿ ਕਲੇਸ ॥
har simrat sabh miteh kalays.
By remembering on God’s Name with loving devotion all troubles are eradicated.
ਪਰਮਾਤਮਾ ਦਾ ਨਾਮ ਸਿਮਰਿਆਂ ਮਨ ਦੇ ਸਾਰੇ ਕਲੇਸ਼ ਮਿਟ ਜਾਂਦੇ ਹਨ।
ہرِ سِمرت سبھِ مِٹہِ کلیس ॥
محبت عقیدت کے ساتھ خدا کے نام پر یاد رکھنے سے تمام مشکلات خاتمہ ہیں.
ਚਰਣ ਕਮਲ ਮਨ ਮਹਿ ਪਰਵੇਸ ॥੧॥
charan kamal man meh parvays. ||1||
Keep enshrined His Lotus Feet (immaculate love) in your mind.
ਆਪਣੇ ਮਨ ਵਿਚ ਪਰਮਾਤਮਾ ਦੇ ਸੋਹਣੇ ਚਰਨ ਵਸਾਈ ਰੱਖ l
چرݨ کمل من مہِ پرویس
اپنے دماغ میں اپنے لوٹس پاؤں نرمل سے محبت کو اپنے ذہن میں رکھیں
ਉਚਰਹੁ ਰਾਮ ਨਾਮੁ ਲਖ ਬਾਰੀ ॥
uchrahu raam naam lakh baaree.
O’ my dear (tongue) recite God's Name, hundreds of thousands of times,
ਹੇ ਪਿਆਰੀ ਜੀਭ! ਲੱਖਾਂ ਵਾਰੀ ਪਰਮਾਤਮਾ ਦਾ ਨਾਮ ਉਚਾਰਦੀ ਰਹੁ,
اُچرہُ رام نامُ لکھ باری ॥
اے میرے عزیز خُدا کے نام کو پڑھتا ہے ، ہزاروں بار ،
ਅੰਮ੍ਰਿਤ ਰਸੁ ਪੀਵਹੁ ਪ੍ਰਭ ਪਿਆਰੀ ॥੧॥ ਰਹਾਉ ॥
amrit ras peevhu parabh pi-aaree. ||1|| rahaa-o.
-and keep relishing the ambrosial elixir of God’s Name .
ਤੇ ਪਰਮਾਤਮਾ ਦਾ ਆਤਮਕ ਜੀਵਨ ਵਾਲਾ ਨਾਮ-ਰਸ ਪੀਂਦੀ ਰਹੁ l
انّم٘رِت رسُ پیِوہُ پ٘ربھ پِیاری ۔
اور خُدا کے نام کے مہکنا آب کو ریلاشانگ رکھیں
ਸੂਖ ਸਹਜ ਰਸ ਮਹਾ ਅਨੰਦਾ ॥
sookh sahj ras mahaa anandaa.
They always enjoy peace, poise, bliss and tranquility,
ਉਹਨਾਂ ਦੇ ਅੰਦਰ ਸਦਾ ਸੁਖ ਸ਼ਾਂਤੀ ਤੇ ਆਤਮਕ ਅਡੋਲਤਾ ਦੇ ਆਨੰਦ ਬਣੇ ਰਹਿੰਦੇ ਹਨ,
سۄُکھ سہج رس مہا اننّدا ॥
۔ وہ ہمیشہ امن ، فائدہ ، نعمتوں اور سکون سے لطف اندوز ہوتے ہیں ،
ਜਪਿ ਜਪਿ ਜੀਵੇ ਪਰਮਾਨੰਦਾ ॥੨॥
jap jap jeevay parmaanandaa. ||2||
by meditating on the Source of supreme bliss, they achieve higher spiritual life.
ਸਭ ਤੋਂ ਉੱਚੇ ਆਤਮਕ ਆਨੰਦ ਦੇ ਮਾਲਕ-ਪ੍ਰਭੂ ਨੂੰ ਸਿਮਰ ਸਿਮਰ ਕੇ ਮਨੁੱਖ ਆਤਮਕ ਜੀਵਨ ਹਾਸਲ ਕਰ ਲੈਂਦੇ ਹਨ l
جپِ جپِ جیِوے پرماننّدا
جو کہ سپریم نعمتوں کے ماخذ پر مراقبہ کرتے ہیں ، وہ اعلی روحانی زندگی حاصل کرتے ہیں
ਕਾਮ ਕ੍ਰੋਧ ਲੋਭ ਮਦ ਖੋਏ ॥
kaam kroDh lobh mad kho-ay.
They eradicate all their vices like lust, anger, greed and arrogance,
ਨਾਮ-ਰਸ ਪੀਣ ਵਾਲੇ ਆਪਣੇ ਅੰਦਰੋਂ ਕਾਮ, ਕਰੋਧ, ਲੋਭ, ਅਹੰਕਾਰ (ਆਦਿਕ ਵਿਕਾਰ) ਨਾਸ ਕਰ ਲੈਂਦੇ ਹਨ।
کام ک٘رۄدھ لۄبھ مد کھۄۓ ॥
۔وہ اپنے تمام کی طرح ہوس ، غصے ، لالچ اور تکبر ،
ਸਾਧ ਕੈ ਸੰਗਿ ਕਿਲਬਿਖ ਸਭ ਧੋਏ ॥੩॥
saaDh kai sang kilbikh sabh Dho-ay. ||3||
-and in the holy congregation they wash off all their sins.
ਗੁਰੂ ਦੀ ਸੰਗਤਿ ਵਿਚ ਰਹਿ ਕੇ ਉਹ ਆਪਣੇ ਸਾਰੇ ਪਾਪ ਧੋ ਲੈਂਦੇ ਹਨ.
سادھ کےَ سنّگِ کِلبِکھ سبھ دھۄۓ ॥
اور مقدس جماعت میں وہ اپنے تمام گناہوں کو دھونا.
ਰਿ ਕਿਰਪਾ ਪ੍ਰਭ ਦੀਨ ਦਇਆਲਾ ॥
kar kirpaa parabh deen da-i-aalaa.
O’ merciful Master of the meek, bestow Your kindness,
ਹੇ ਦੀਨਾਂ ਉਤੇ ਦਇਆ ਕਰਨ ਵਾਲੇ ਪ੍ਰਭੂ! ਮਿਹਰ ਕਰ,
کرِ کِرپا پ٘ربھ دیِن دئِیالا ۔ ॥
اے مہربان مالک ، آپ کی رحمت عطا کرے ،
ਨਾਨਕ ਦੀਜੈ ਸਾਧ ਰਵਾਲਾ ॥੪॥੭੫॥੧੪੪॥
naanak deejai saaDh ravaalaa. ||4||75||144||
and bless Nanak with the dust of the feet (humble service) of the Guru.
ਤੇ ਨਾਨਕ ਨੂੰ ਗੁਰੂ ਦੇ ਚਰਨਾਂ ਦੀ ਧੂੜ ਬਖ਼ਸ਼
نانک دیِجےَ سادھ روالا
اور گرو کے پاؤں فروتن خدمت کے نانک کو برکت دے ۔