ਪਰ ਘਰਿ ਚੀਤੁ ਮਨਮੁਖਿ ਡੋਲਾਇ ॥
par ghar cheet manmukh dolaa-ay.
A self conceited person’s mind is lured for another’s woman.
ਆਪਣੇ ਮਨ ਦਾ ਮੁਰੀਦ ਮਨੁੱਖ ਪਰਾਏ ਘਰ ਵਿਚ ਆਪਣੇ ਚਿਤ ਨੂੰ ਡੁਲਾਂਦਾ ਹੈ।
پر گھرِ چیِتُ منمُکھِ ڈۄلاءِ ॥
خود غرور شخص کا ذہن دوسری عورت کی طرف راغب ہوتا ہے۔
ਗਲਿ ਜੇਵਰੀ ਧੰਧੈ ਲਪਟਾਇ ॥
gal jayvree DhanDhai laptaa-ay.
By doing so, he is actually trapping himself in the web of vices.
(ਨਤੀਜਾ ਇਹ ਨਿਕਲਦਾ ਹੈ ਕਿ ਵਿਕਾਰਾਂ ਦੇ) ਜੰਜਾਲ ਵਿਚ ਉਹ ਫਸਦਾ ਹੈ ਤੇ ਉਸ ਦੇ ਗਲ ਵਿਚ ਵਿਕਾਰਾਂ ਦੀ ਫਾਹੀ (ਪੱਕੀ ਹੁੰਦੀ ਜਾਂਦੀ ਹੈ)।
گلِ جیوری دھنّدھےَ لپٹاءِ ॥
ایسا کرکے ، وہ دراصل اپنے آپ کو دُکھوں کے جال میں پھنسا رہا ہے۔
ਗੁਰਮੁਖਿ ਛੂਟਸਿ ਹਰਿ ਗੁਣ ਗਾਇ ॥੫॥
gurmukh chhootas har gun gaa-ay. ||5||
But the Guru’s follower escapes from all such entanglements by singing God’s praises. ||5||
ਜੇਹੜਾ ਮਨੁੱਖ ਗੁਰੂ ਦੇ ਦੱਸੇ ਰਸਤੇ ਉਤੇ ਤੁਰਦਾ ਹੈ, ਉਹ ਪਰਮਾਤਮਾ ਦੀ ਸਿਫ਼ਤ–ਸਾਲਾਹ ਕਰ ਕੇ ਇਸ ਜੰਜਾਲ ਵਿਚੋਂ ਬਚ ਨਿਕਲਦਾ ਹੈ ॥੫॥
گُرمُکھِ چھۄُٹسِ ہرِ گُݨ گاءِ ॥5॥
لیکن گرو کے پیروکار خدا کی حمد گاتے ہوئے ان تمام الجھنوں سے بچ جاتے ہیں۔
ਜਿਉ ਤਨੁ ਬਿਧਵਾ ਪਰ ਕਉ ਦੇਈ ॥
ji-o tan biDhvaa par ka-o day-ee.
just as a widow (an unchaste) woman surrenders her body to a stranger,
ਜਿਵੇਂ ਵਿਧਵਾ ਆਪਣਾ ਸਰੀਰ ਪਰਾਏ ਮਨੁੱਖ ਦੇ ਹਵਾਲੇ ਕਰਦੀ ਹੈ।
جِءُ تنُ بِدھوا پر کءُ دیئی ॥
بالکل اسی طرح جیسے ایک بیوہ عورت (ایک ناخوشگوار) عورت اپنا جسم اجنبی کے حوالے کرتی ہے ،
ਕਾਮਿ ਦਾਮਿ ਚਿਤੁ ਪਰ ਵਸਿ ਸੇਈ ॥
kaam daam chit par vas say-ee.
she even allows her mind to be controlled by others for lust or money.
ਕਾਮ–ਵਾਸਨਾ ਵਿਚ (ਫਸ ਕੇ) ਪੈਸੇ (ਦੇ ਲਾਲਚ) ਵਿਚ (ਫਸ ਕੇ) ਉਹ ਆਪਣਾ ਮਨ (ਭੀ) ਪਰਾਏ ਮਨੁੱਖ ਦੇ ਵੱਸ ਵਿਚ ਕਰਦੀ ਹੈ।
کامِ دامِ چِتُ پر وسِ سیئی ॥
یہاں تک کہ وہ اس کے دماغ کو دوسروں کے ذریعہ ہوس یا پیسوں کی وجہ سے بھی کنٹرول کرنے دیتی ہے۔
ਬਿਨੁ ਪਿਰ ਤ੍ਰਿਪਤਿ ਨ ਕਬਹੂੰ ਹੋਈ ॥੬॥
bin pir taripat na kabahooN ho-ee. ||6||
But without a legitimate husband, she is never fully satisfied. (Similarly, forsaking Husband-God a soul-bride indulges in vices and never attains spiritual peace). |6| ਪਰ ਪਤੀ ਤੋਂ ਬਿਨਾ ਉਸ ਨੂੰ ਕਦੀ ਭੀ ਸ਼ਾਂਤੀ ਨਸੀਬ ਨਹੀਂ ਹੋ ਸਕਦੀ (ਤਿਵੇਂ ਖਸਮ–ਪ੍ਰਭੂ ਨੂੰ ਭੁਲਾਣ ਵਾਲੀ ਜੀਵ–ਇਸਤ੍ਰੀ ਆਪਣਾ ਆਪ ਵਿਕਾਰਾਂ ਦੇ ਅਧੀਨ ਕਰਦੀ ਹੈ, ਪਰ ਪਤੀ–ਪ੍ਰਭੂ ਤੋਂ ਬਿਨਾ ਆਤਮਕ ਸੁਖ ਕਦੇ ਨਹੀਂ ਮਿਲ ਸਕਦਾ) ॥੬॥
بِنُ پِر ت٘رِپتِ ن کبہۄُنّ ہۄئی ॥6॥
لیکن جائز شوہر کے بغیر وہ کبھی بھی مطمئن نہیں ہوتا ہے۔ (اسی طرح ، شوہر خدا کو ترک کرنا روح کی دلہن برائیوں میں ملوث ہے اور کبھی روحانی سکون حاصل نہیں کرتا ہے)۔
ਪੜਿ ਪੜਿ ਪੋਥੀ ਸਿੰਮ੍ਰਿਤਿ ਪਾਠਾ ॥ ਬੇਦ ਪੁਰਾਣ ਪੜੈ ਸੁਣਿ ਥਾਟਾ ॥
parh parh pothee simrit paathaa. bayd puraan parhai sun thaataa.
A pundit or ascholar keeps reading holy books, reciting Simritis, Vedas, Puranas, and other compilations,
ਪੰਡਿਤ ਧਰਮ ਪੁਸਤਕਾਂ ਦੇ ਪਾਠ; ਵੇਦ ਪੁਰਾਣ ਸਿੰਮ੍ਰਿਤੀਆਂ ਆਦਿਕ ਮੁੜ ਮੁੜ ਪੜ੍ਹਦਾ ਹੈ, ਉਹਨਾਂ ਦੀ ਕਾਵਿ–ਰਚਨਾ ਮੁੜ ਮੁੜ ਸੁਣਦਾ ਹੈ,
پڑِ پڑِ پۄتھی سِنّم٘رِتِ پاٹھا ॥ بید پُراݨ پڑےَ سُݨِ تھاٹا ॥
ایک پنڈت یا عالم دین مقدس کتابیں پڑھتا ہے ، سمریات ، وید ، پورن اور دیگر تالیفات کی تلاوت کرتا ہے ،
ਬਿਨੁ ਰਸ ਰਾਤੇ ਮਨੁ ਬਹੁ ਨਾਟਾ ॥੭॥
bin ras raatay man baho naataa. ||7||
but without tasting the elixir of Naam, his mind wanders endlessly. ||7||
ਪਰ ਜਿਤਨਾ ਚਿਰ ਉਸ ਦਾ ਮਨ ਪਰਮਾਤਮਾ ਦੇ ਨਾਮ–ਰਸ ਦਾ ਰਸੀਆ ਨਹੀਂ ਬਣਦਾ, ਉਤਨਾ ਚਿਰ ਮਾਇਆ ਦੇ ਹੱਥਾਂ ਤੇ ਹੀ ਨਾਚ ਕਰਦਾ ਹੈ ॥੭॥
بِنُ رس راتے منُ بہُ ناٹا ॥7॥
لیکن نام کے امرت چکھنے کے بغیر ، اس کا دماغ بے حد گھوم جاتا ہے۔
ਜਿਉ ਚਾਤ੍ਰਿਕ ਜਲ ਪ੍ਰੇਮ ਪਿਆਸਾ ॥
ji-o chaatrik jal paraym pi-aasaa.
Just as a rainbird has affection and thirst for the raindrops.
ਜਿਵੇਂ ਪਪੀਹੇ ਦਾ (ਵਰਖਾ-) ਜਲ ਨਾਲ ਪ੍ਰੇਮ ਹੈ, (ਵਰਖਾ-) ਜਲ ਦੀ ਉਸ ਨੂੰ ਪਿਆਸ ਹੈ,
جِءُ چات٘رِک جل پ٘ریم پِیاسا ॥
جس طرح بارش برد بارش کے ساتھ پیار اور پیاس رکھتا ہے
ਜਿਉ ਮੀਨਾ ਜਲ ਮਾਹਿ ਉਲਾਸਾ ॥
ji-o meenaa jal maahi ulaasaa.
and just as a fish feels happy in water,
ਜਿਵੇਂ ਮੱਛੀ ਪਾਣੀ ਵਿਚ ਬੜੀ ਪ੍ਰਸੰਨ ਰਹਿੰਦੀ ਹੈ,
جِءُ میِنا جل ماہِ اُلاسا ॥
اور جس طرح مچھلی پانی میں خوشی محسوس کرتی ہے ،
ਨਾਨਕ ਹਰਿ ਰਸੁ ਪੀ ਤ੍ਰਿਪਤਾਸਾ ॥੮॥੧੧॥
naanak har ras pee tariptaasaa. ||8||11||
similarly, O’ Nanak, a devotee of God feels satiated by partaking the nectar of God’s Name. ||8||11||
ਤਿਵੇਂ, ਹੇ ਨਾਨਕ! ਪਰਮਾਤਮਾ ਦਾ ਭਗਤ ਪਰਮਾਤਮਾ ਦਾ ਨਾਮ–ਰਸ ਪੀ ਕੇ ਤ੍ਰਿਪਤ ਹੋ ਜਾਂਦਾ ਹੈ ॥੮॥੧੧॥
نانک ہرِ رسُ پی ت٘رِپتاسا ॥8॥ 11 ॥
اسی طرح ، اے ’نانک ، خدا کا بھکت خدا کے نام کا امرت کھا کر تسکین محسوس کرتا ہے۔
ਗਉੜੀ ਮਹਲਾ ੧ ॥
ga-orhee mehlaa 1.
Raag Gauree, First Guru:
گئُڑی محلا 1॥
راگ گوری ، پہلا گرو:
ਹਠੁ ਕਰਿ ਮਰੈ ਨ ਲੇਖੈ ਪਾਵੈ ॥
hath kar marai na laykhai paavai.
Even if a person dies (suffers) while performing torturous yoga exercises and austerities, it is of no account in God’s court.
ਜੇ ਕੋਈ ਮਨੁੱਖ ਮਨ ਦਾ ਹਠ ਕਰ ਕੇ ਸਰੀਰਕ ਔਖ ਸਹਾਰਦਾ ਹੈ, ਤਾਂ ਉਸ ਦਾ ਇਹ ਕਸ਼ਟ ਸਹਾਰਨਾ ਕਿਸੇ ਗਿਣਤੀ ਵਿਚ ਨਹੀਂ ਗਿਣਿਆ ਜਾਂਦਾ।
ہٹھُ کرِ مرےَ ن لیکھےَ پاوےَ ॥
یہاں تک کہ اگر کوئی شخص اذیت ناک یوگا مشقوں اور سادگیوں کے دوران مر گیا (تکلیف میں مبتلا) ، تو خدا کی عدالت میں اس کا کوئی فائدہ نہیں ہے۔
ਵੇਸ ਕਰੈ ਬਹੁ ਭਸਮ ਲਗਾਵੈ ॥
vays karai baho bhasam lagaavai.
Even if someone may wear religious robes and may smear his body with ashes,
ਜੇ ਕੋਈ ਮਨੁੱਖ ਧਾਰਮਕ ਲਿਬਾਸ ਪਹਿਨ ਲਵੇ, ਜਾਂ ਆਪਣੇ ਪਿੰਡੇ ਨੂੰ ਬਹੁਤੀ ਸੁਆਹ ਮਲ ਲਵੇ,
ویس کرےَ بہُ بھسم لگاوےَ ॥
یہاں تک کہ اگر کوئی مذہبی لباس پہن سکے اور اس کے جسم کو راکھ سے مہکائے۔
ਨਾਮੁ ਬਿਸਾਰਿ ਬਹੁਰਿ ਪਛੁਤਾਵੈ ॥੧॥
naam bisaar bahur pachhutaavai. ||1||
but forsaking Naam, he regrets in the end. ||1||
ਪਰਮਾਤਮਾ ਦਾ ਨਾਮ ਭੁਲਾ ਕੇ ਉਹ ਅੰਤ ਨੂੰ ਪਛੁਤਾਂਦਾ ਹੈ ॥੧॥
نامُ بِسارِ بہُرِ پچھُتاوےَ ॥1॥
لیکن نام کو چھوڑتے ہوئے ، اسے آخر میں افسوس ہے۔
ਤੂੰ ਮਨਿ ਹਰਿ ਜੀਉ ਤੂੰ ਮਨਿ ਸੂਖ ॥
tooN man har jee-o tooN man sookh.
O’ my friend, enshrine God in your mind and enjoy the bliss.
(ਹੇ ਭਾਈ!) ਤੂੰ ਆਪਣੇ ਮਨ ਵਿਚ ਪ੍ਰਭੂ ਜੀ ਨੂੰ ਵਸਾ ਲੈ, (ਤੇ ਇਸ ਤਰ੍ਹਾਂ) ਤੂੰ ਆਪਣੇ ਮਨ ਵਿਚ ਆਤਮਕ ਆਨੰਦ ਮਾਣ।
تۄُنّ منِ ہرِ جیءُ تۄُنّ منِ سۄُکھ ॥
اے میرے دوست ، خدا کو اپنے ذہن میں رکھو اور خوشی سے لطف اٹھائے
ਨਾਮੁ ਬਿਸਾਰਿ ਸਹਹਿ ਜਮ ਦੂਖ ॥੧॥ ਰਹਾਉ ॥
naam bisaar saheh jam dookh. ||1|| rahaa-o.
By forsaking Naam, you would endure the fear and pain of death. ||1||Pause||
ਪਰਮਾਤਮਾ ਦੇ ਨਾਮ ਨੂੰ ਭੁਲਾ ਕੇ ਤੂੰ ਜਮਾਂ ਦੇ ਦੁੱਖ ਸਹਾਰੇਂਗਾ ॥੧॥ ਰਹਾਉ ॥
نامُ بِسارِ سہہِ جم دۄُکھ ॥1॥ رہاءُ ॥
نام کو ترک کرنے سے ، آپ موت کے خوف اور تکلیف کو برداشت کریں گے۔
ਚੋਆ ਚੰਦਨ ਅਗਰ ਕਪੂਰਿ ॥
cho-aa chandan agar kapoor.
If a person is engrossed in worldly pleasures such as using perfumes like sandal, aloe wood, camphor and
(ਦੂਜੇ ਪਾਸੇ ਜੇ ਕੋਈ ਮਨੁੱਖ) ਅਤਰ ਚੰਦਨ ਅਗਰ ਕਪੂਰ (ਆਦਿਕ ਸੁਗੰਧੀਆਂ ਦੇ ਵਰਤਣ) ਵਿਚ ਮਸਤ ਹੈ,
چۄیا چنّدن اگر کپۄُرِ ॥
اگر کوئی شخص دنیاوی لذتوں میں مگن ہے جیسے خوشبو جیسے سینڈل ، مسببر کی لکڑی ، کپور
ਮਾਇਆ ਮਗਨੁ ਪਰਮ ਪਦੁ ਦੂਰਿ ॥
maa-i-aa magan param pad door.
the pursuit of Maya; then the supreme spiritual state is far away from him.
ਅਤੇ ਮਾਇਆ ਦੇ ਮੋਹ ਵਿਚ ਮਸਤ ਹੈ, ਤਾਂ ਉੱਚੀ ਆਤਮਕ ਅਵਸਥਾ (ਉਸ ਤੋਂ ਭੀ) ਦੂਰ ਹੈ।
مائِیا مگنُ پرم پدُ دۄُرِ ॥
اورمایا کی جستجو؛ پھر اعلی روحانی حالت اس سے بہت دور ہے۔
ਨਾਮਿ ਬਿਸਾਰਿਐ ਸਭੁ ਕੂੜੋ ਕੂਰਿ ॥੨॥
naam bisaari-ai sabh koorho koor. ||2||
If one forgets Naam, then all else is false and useless.||2||
ਜੇ ਪ੍ਰਭੂ ਦਾ ਨਾਮ ਭੁਲਾ ਦਿੱਤਾ ਜਾਏ, ਤਾਂ ਇਹ ਸਾਰਾ ਦੁਨੀਆ ਵਾਲਾ ਐਸ਼ ਭੀ ਵਿਅਰਥ ਹੈ ॥੨॥
نامِ بِسارِۓَ سبھُ کۄُڑۄ کۄُرِ ॥2॥
اگر کوئی نام بھول جاتا ہے ، تو باقی سب جھوٹا اور بیکار ہے۔
ਨੇਜੇ ਵਾਜੇ ਤਖਤਿ ਸਲਾਮੁ ॥
nayjay vaajay takhat salaam.
The lances, marching bands, thrones and the salutes from others,
(ਜੇ ਕੋਈ ਮਨੁੱਖ ਰਾਜਾ ਭੀ ਬਣ ਜਾਏ) ਤਖ਼ਤ ਉਤੇ (ਬੈਠੇ ਹੋਏ ਨੂੰ) ਨੇਜ਼ਾ–ਬਰਦਾਰ ਤੇ ਫ਼ੌਜੀ ਵਾਜੇ ਵਾਲੇ ਸਲਾਮ ਕਰਨ,
نیجے واجے تختِ سلامُ ॥
لینز ، مارچنگ بینڈ ، تخت اور دوسروں کی سلامی ،
ਅਧਕੀ ਤ੍ਰਿਸਨਾ ਵਿਆਪੈ ਕਾਮੁ ॥
aDhkee tarisnaa vi-aapai kaam.
only accentuate the yearning for worldly wealth and lust.
ਤਾਂ ਭੀ ਮਾਇਆ ਦੀ ਤ੍ਰਿਸਨਾ ਹੀ ਵਧਦੀ ਹੈ, ਕਾਮ–ਵਾਸਨਾ ਜ਼ੋਰ ਪਾਂਦੀ ਹੈ
ادھکی ت٘رِسنا وِیاپےَ کامُ ॥
صرف دنیاوی دولت اور ہوس کی خواہش کو بڑھاؤ۔
ਬਿਨੁ ਹਰਿ ਜਾਚੇ ਭਗਤਿ ਨ ਨਾਮੁ ॥੩॥
bin har jaachay bhagat na naam. ||3||
Without seeking God, neither devotional worship nor Naam are attained. ||3||
ਪ੍ਰਭੂ ਦੇ ਦਰ ਤੋਂ ਮੰਗਣ ਤੋਂ ਬਿਨਾ ਨਾਹ ਭਗਤੀ ਮਿਲਦੀ ਹੈ ਨਾਹ ਨਾਮ ਮਿਲਦਾ ਹੈ ॥੩॥
بِنُ ہرِ جاچے بھگتِ ن نامُ ॥3॥
خدا کی تلاش کیے بغیر نہ تو کوئی عقیدت مند عبادت اور نہ ہی نام حاصل ہوسکتا ہے۔
ਵਾਦਿ ਅਹੰਕਾਰਿ ਨਾਹੀ ਪ੍ਰਭ ਮੇਲਾ ॥
vaad ahaNkaar naahee parabh maylaa.
Union with God is not attained by scholarly arguments and egotism.
ਵਿੱਦਿਆ ਦੇ ਬਲ ਨਾਲ ਧਾਰਮਿਕ ਪੁਸਤਕਾਂ ਦੀ ਚਰਚਾ ਦੇ ਝਗੜੇ ਵਿਚ ਪਿਆਂ ਤੇ ਵਿੱਦਿਆ ਦੇ ਅਹੰਕਾਰ ਵਿਚ ਭੀ ਪ੍ਰਭੂ ਦਾ ਮਿਲਾਪ ਨਹੀਂ ਹੁੰਦਾ।
وادِ اہنّکارِ ناہی پ٘ربھ میلا ॥
خدا کے ساتھ اتحاد علمی دلائل اور غرور سے حاصل نہیں ہوتا ہے۔
ਮਨੁ ਦੇ ਪਾਵਹਿ ਨਾਮੁ ਸੁਹੇਲਾ ॥
man day paavahi naam suhaylaa.
It is only by surrendering the mind to God, one receives the blissful Naam.
(ਹੇ ਭਾਈ!) ਆਪਣਾ ਮਨ ਦੇ ਕੇ (ਹੀ, ਅਹੰਕਾਰ ਗਵਾ ਕੇ ਹੀ) ਸੁਖਾਂ ਦਾ ਸੋਮਾ ਪ੍ਰਭੂ–ਨਾਮ ਪ੍ਰਾਪਤ ਕਰੇਂਗਾ।
منُ دے پاوہِ نامُ سُہیلا ॥
ذہن کو خدا کے سپرد کرنے سے ہی انسان کو خوش کن نام حاصل ہوتا ہے۔
ਦੂਜੈ ਭਾਇ ਅਗਿਆਨੁ ਦੁਹੇਲਾ ॥੪॥
doojai bhaa-ay agi-aan duhaylaa. ||4||
The love of duality leads only to ignorance and misery.||4||
(ਪ੍ਰਭੂ ਨੂੰ ਵਿਸਾਰ ਕੇ) ਹੋਰ ਹੋਰ ਪਿਆਰ ਵਿਚ ਰਿਹਾਂ ਤਾਂ ਦੁਖਦਾਈ ਅਗਿਆਨ ਹੀ (ਵਧੇਗਾ) ॥੪॥
دۄُجےَ بھاءِ اگِیانُ دُہیلا ॥4॥
عشقیہ کی محبت صرف جہالت اور بدحالی کی طرف جاتا ہے۔
ਬਿਨੁ ਦਮ ਕੇ ਸਉਦਾ ਨਹੀ ਹਾਟ ॥
bin dam kay sa-udaa nahee haat.
Just as one cannot buy anything from a shop without money,
ਜਿਵੇਂ ਰਾਸ–ਪੂੰਜੀ ਤੋਂ ਬਿਨਾ ਹੱਟੀ ਦਾ ਸੌਦਾ–ਸੂਤ ਨਹੀਂ ਆ ਸਕਦਾ,
بِنُ دم کے سئُدا نہی ہاٹ ॥
بالکل اسی طرح جیسے کوئی بھی بغیر پیسے کے دکان سے کچھ نہیں خرید سکتا ،
ਬਿਨੁ ਬੋਹਿਥ ਸਾਗਰ ਨਹੀ ਵਾਟ ॥
bin bohith saagar nahee vaat.
and just as one cannot cross the ocean without a ship,
ਜਿਵੇਂ ਜਹਾਜ਼ ਤੋਂ ਬਿਨਾ ਸਮੁੰਦਰ ਦਾ ਸਫ਼ਰ ਨਹੀਂ ਹੋ ਸਕਦਾ,
بِنُ بۄہِتھ ساگر نہی واٹ ॥
اور جس طرح کوئی جہاز کے بغیر سمندر پار نہیں کرسکتا ،
ਬਿਨੁ ਗੁਰ ਸੇਵੇ ਘਾਟੇ ਘਾਟਿ ॥੫॥
bin gur sayvay ghaatay ghaat. ||5||
similarly, without following the Guru’s teachings there is total loss of spiritual wealth. ||5||
ਤਿਵੇਂ ਗੁਰੂ ਦੀ ਸਰਨ ਪੈਣ ਤੋਂ ਬਿਨਾ (ਜੀਵਨ–ਸਫ਼ਰ ਵਿਚ ਆਤਮਕ ਰਾਸ–ਪੂੰਜੀ ਵਲੋਂ) ਘਾਟੇ ਹੀ ਘਾਟੇ ਵਿਚ ਰਹੀਦਾ ਹੈ ॥
بِنُ گُر سیوے گھاٹے گھاٹِ ॥5॥
اسی طرح ، گرو کی تعلیمات پر عمل کیے بغیر روحانی دولت کا مکمل نقصان ہوتا ہے۔
ਤਿਸ ਕਉ ਵਾਹੁ ਵਾਹੁ ਜਿ ਵਾਟ ਦਿਖਾਵੈ ॥
tis ka-o vaahu vaahu je vaat dikhaavai.
O’ my friend, applaud that Guru who shows the righteous way of life.
(ਹੇ ਭਾਈ!) ਉਸ ਪੂਰੇ ਗੁਰੂ ਨੂੰ ਧੰਨ ਧੰਨ ਆਖ, ਜਿਹੜਾ ਸਹੀ ਜੀਵਨ–ਰਸਤਾ ਵਿਖਾਂਦਾ ਹੈ,
تِس کءُ واہُ واہُ جِ واٹ دِکھاوےَ ॥
اے میرے دوست ، اس کی تعریف کرتے ہیں جو گرو کے راستباز زندگی کو ظاہر کرتا ہے۔
ਤਿਸ ਕਉ ਵਾਹੁ ਵਾਹੁ ਜਿ ਸਬਦੁ ਸੁਣਾਵੈ ॥
tis ka-o vaahu vaahu je sabad sunaavai.
Eulogize him again and again who recites the divine word of God’s praises.
ਉਸ ਪੂਰੇ ਗੁਰੂ ਨੂੰ ਧੰਨ ਧੰਨ ਆਖ, ਜੇਹੜਾ ਪਰਮਾਤਮਾ ਦੀ ਸਿਫ਼ਤ–ਸਾਲਾਹ ਦਾ ਸ਼ਬਦ ਸੁਣਾਂਦਾ ਹੈ,
تِس کءُ واہُ واہُ جِ سبدُ سُݨاوےَ ॥
بار بار اس کی تعظیم کرو جو خدا کی حمد کا الہی کلام تلاوت کرتا ہے۔
ਤਿਸ ਕਉ ਵਾਹੁ ਵਾਹੁ ਜਿ ਮੇਲਿ ਮਿਲਾਵੈ ॥੬॥
tis ka-o vaahu vaahu je mayl milaavai. ||6||
Yes, blessed is the Guru who unites us with God.||6||
ਤੇ (ਇਸੇ ਤਰ੍ਹਾਂ) ਉਸ ਪੂਰੇ ਗੁਰੂ ਨੂੰ ਧੰਨ ਧੰਨ ਆਖ, ਜੇਹੜਾ ਪਰਮਾਤਮਾ ਦੇ ਮਿਲਾਪ ਵਿਚ ਮਿਲਾ ਦੇਂਦਾ ਹੈ ॥੬॥
تِس کءُ واہُ واہُ جِ میلِ مِلاوےَ ॥6॥
ہاں ، مبارک ہے وہ گرو جو ہمیں خدا کے ساتھ جوڑ دیتا ہے۔
ਵਾਹੁ ਵਾਹੁ ਤਿਸ ਕਉ ਜਿਸ ਕਾ ਇਹੁ ਜੀਉ ॥
vaahu vaahu tis ka-o jis kaa ih jee-o.
O’ my friend, highly applaud God who blessed us this life.
ਹੇ ਭਾਈ! ਉਸ ਪਰਮਾਤਮਾ ਦੀ ਸਿਫ਼ਤ–ਸਾਲਾਹ ਕਰ ਜਿਸ ਦੀ (ਦਿੱਤੀ ਹੋਈ) ਇਹ ਜਿੰਦ ਹੈ।
واہُ واہُ تِس کءُ
جِس کا اِہُ جیءُ ॥
اے میرے دوست ، خدا کی بے حد تعریف کریں جس نے ہمیں اس زندگی میں نوازا
ਗੁਰ ਸਬਦੀ ਮਥਿ ਅੰਮ੍ਰਿਤੁ ਪੀਉ ॥
gur sabdee math amrit pee-o.
Through the Guru’s word Contemplate again and again on God’s virtues and partake the ambrosial nectar of Naam.
ਗੁਰੂ ਦੇ ਸ਼ਬਦ ਦੀ ਰਾਹੀਂ (ਪਰਮਾਤਮਾ ਦੇ ਗੁਣਾਂ ਨੂੰ) ਮੁੜ ਮੁੜ ਵਿਚਾਰ ਕੇ ਆਤਮਕ ਜੀਵਨ ਦੇਣ ਵਾਲਾ ਨਾਮ–ਰਸ ਪੀ।
گُر سبدی متھِ انّم٘رِتُ پیءُ ॥
گورو کے کلام کے ذریعہ بار بار خدا کی خوبیوں پر غور کریں اور نام کے حیرت انگیز امیت میں حصہ لیں۔
ਨਾਮ ਵਡਾਈ ਤੁਧੁ ਭਾਣੈ ਦੀਉ ॥੭॥
naam vadaa-ee tuDh bhaanai dee-o. ||7||
O’ God, the glory of Naam is bestowed by Your command.||7||
ਹੈ ਸਾਹਿਬ! ਨਾਮ ਦੀ ਸ਼ੋਭਾ ਤੇਰੀ ਰਜ਼ਾ ਦੁਆਰਾ ਪਰਦਾਨ ਹੁੰਦੀ ਹੈ ॥੭॥
نام وڈائی تُدھُ بھاݨےَ دیءُ ॥7॥
اے خدا ، آپ کے حکم سے نام کی شان عطا ہوئی ہے۔
ਨਾਮ ਬਿਨਾ ਕਿਉ ਜੀਵਾ ਮਾਇ ॥
naam binaa ki-o jeevaa maa-ay.
O’ my mother, how can I spiritually survive without meditating on Naam?
ਹੇ ਮੇਰੀ ਮਾਂ! ਪਰਮਾਤਮਾ ਦੇ ਨਾਮ ਤੋਂ ਬਿਨਾ ਮੈਂ ਕਿਸ ਤਰ੍ਹਾਂ (ਆਤਮਕ ਜੀਵਨ) ਜਿਊ ਸਕਦਾ ਹਾਂ
نام بِنا کِءُ جیِوا ماءِ ۔ ॥
اے میری ماں ، میں نام پر دھیان دئے بغیر روحانی طور پر کیسے زندہ رہ سکتا ہوں؟
ਅਨਦਿਨੁ ਜਪਤੁ ਰਹਉ ਤੇਰੀ ਸਰਣਾਇ ॥
an-din japat raha-o tayree sarnaa-ay.
O’ God, bless me, so that I may always remain in Your refuge while meditating on Your Name.
ਹੇ ਪ੍ਰਭੂ! ਮਿਹਰ ਕਰ , ਮੈਂ ਤੇਰੀ ਸਰਨ ਹੇਠ ਵਿਚਰਦਾ, ਹਰ ਰੋਜ਼ ਤੇਰਾ ਹੀ ਨਾਮ ਜਪਦਾ ਰਹਾਂ।
اندِنُ جپتُ رہءُ تیری سرݨاءِ ॥
اے اللہ ، مجھے برکت دے ، تاکہ میں ہمیشہ قائم رہوں اپنے نام پر غور کرتے ہوئے اپنی پناہ میں۔
ਨਾਨਕ ਨਾਮਿ ਰਤੇ ਪਤਿ ਪਾਇ ॥੮॥੧੨॥
naanak naam ratay pat paa-ay. ||8||12||
O’ Nanak, honor is attained both here and hereafter by remaining imbued with the love of Naam. ||8||12||
ਹੇ ਨਾਨਕ! ਜੇ ਪ੍ਰਭੂ ਦੇ ਨਾਮ–ਰੰਗ ਵਿਚ ਰੰਗੇ ਰਹੀਏ, ਤਾਂ ਹੀ (ਲੋਕ ਪਰਲੋਕ ਵਿਚ) ਇੱਜ਼ਤ ਮਿਲਦੀ ਹੈ ॥੮॥੧੨॥
نانک نامِ رتے پتِ پاءِ ॥8॥ 12 ॥
اے نانک ، نام کی محبت میں رنگین رہ کر یہاں اور اس کے بعد بھی عزت حاصل ہوتی ہے۔
ਗਉੜੀ ਮਹਲਾ ੧ ॥
ga-orhee mehlaa 1.
Raag Gauree, First Guru:
گئُڑی محلا 1॥
راگ گوری ، پہلا گرو:
ਹਉਮੈ ਕਰਤ ਭੇਖੀ ਨਹੀ ਜਾਨਿਆ ॥
ha-umai karat bhaykhee nahee jaani-aa.
No one has ever realized God through egotism and by wearing religious garbs.
“ਮੈਂ ਮੈਂ” ਕਰਦਿਆਂ ਨਿਰੇ ਧਾਰਮਿਕ ਭੇਖਾਂ ਦੀ ਰਾਹੀਂ ਕਦੇ ਕਿਸੇ ਨੇ ਪਰਮਾਤਮਾ ਨਾਲ ਡੂੰਘੀ ਸਾਂਝ ਨਹੀਂ ਪਾਈ।
ہئُمےَ کرت بھیکھی نہی جانِیا ॥
کسی نے بھی کبھی تکبر اور مذہبی لباس پہن کر خدا کو محسوس نہیں کیا۔ ۔
ਗੁਰਮੁਖਿ ਭਗਤਿ ਵਿਰਲੇ ਮਨੁ ਮਾਨਿਆ ॥੧॥
gurmukh bhagat virlay man maani-aa. ||1||
Rare is the Guru’s follower, whose mind is satiated with devotional worship. ||1|| ਕੋਈ ਟਾਂਵਾਂ ਹੀ ਪੁਰਸ਼ ਹੈ ਜਿਸ ਦੀ ਆਤਮਾ ਗੁਰਾਂ ਦੀ ਅਗਵਾਈ ਦੁਆਰਾ ਸਾਈਂ ਦੇ ਸਿਮਰਨ ਨਾਲ ਤ੍ਰਿਪਤ ਹੋਈ ਹੈ ॥੧॥
گُرمُکھِ بھگتِ وِرلے منُ مانِیا ॥1॥
شاذ و نادر ہی گرو کے پیروکار ہیں ، جن کا ذہن عقیدت مندانہ عبادتوں سے سیر ہوتا ہے
ਹਉ ਹਉ ਕਰਤ ਨਹੀ ਸਚੁ ਪਾਈਐ ॥
ha-o ha-o karat nahee sach paa-ee-ai.
The eternal God is not realized by indulging in self-conceit.
ਮੈਂ, ਮੈਂ ਕਰਦਿਆਂ (ਕਦੇ) ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਮਿਲ ਨਹੀਂ ਸਕਦਾ।
ہءُ ہءُ کرت نہی سچُ پائیِۓَ ॥
جب تک تکبر دل میں ہے صداقت حاصل نہیں ہو سکتی
ਹਉਮੈ ਜਾਇ ਪਰਮ ਪਦੁ ਪਾਈਐ ॥੧॥ ਰਹਾਉ ॥
ha-umai jaa-ay param pad paa-ee-ai. ||1|| rahaa-o.
The supreme spiritual state is attained only when ego departs. ||1||pause||
ਜਦੋਂ ਇਹ ਹਉਮੇ ਦੂਰ ਹੋਵੇ, ਤਦੋਂ ਹੀ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਸਕੀਦਾ ਹੈ ॥੧॥ ਰਹਾਉ ॥
ہئُمےَ جاءِ پرم پدُ پائیِۓَ ॥1॥ رہاءُ ॥
اعلی رتبہ اس وقت ملتا ہے جب تکبر مٹ جاتا ہے
ਹਉਮੈ ਕਰਿ ਰਾਜੇ ਬਹੁ ਧਾਵਹਿ ॥
ha-umai kar raajay baho Dhaaveh.
To satisfy their ego, kings and rulers attack other nations.
ਹਉਮੈ ਦੇ ਕਾਰਨ ਹੀ ਰਾਜੇ ਇਕ ਦੂਜੇ ਦੇ ਦੇਸਾਂ ਉਤੇ, ਕਈ ਵਾਰੀ ਹੱਲੇ ਕਰਦੇ ਰਹਿੰਦੇ ਹਨ,
ہئُمےَ کرِ راجے بہُ دھاوہِ ॥
انا کی وجہ سے ہی راجے دوسرے راجوں پر حملے کرتے ہیں
ਹਉਮੈ ਖਪਹਿ ਜਨਮਿ ਮਰਿ ਆਵਹਿ ॥੨॥
ha-umai khapeh janam mar aavahi. ||2||
Consumed by their ego they keep suffering in the cycles of birth and death. ||2|| ਆਪਣੇ ਵਡੱਪਣ ਦੇ ਮਾਣ ਵਿਚ ਦੁਖੀ ਹੁੰਦੇ ਹਨ , ਪ੍ਰਭੂ ਦੀ ਯਾਦ ਭੁਲਾ ਕੇ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ ॥੨॥
ہئُمےَ کھپہِ جنمِ مرِ آوہِ ॥2॥
انا کی آگ میں جلتے ہوئے مر جاتے ہیں
ਹਉਮੈ ਨਿਵਰੈ ਗੁਰ ਸਬਦੁ ਵੀਚਾਰੈ ॥
ha-umai nivrai gur sabad veechaarai.
One who reflects on the Guru’s word dispels his ego.
ਜੇਹੜਾ ਮਨੁੱਖ ਗੁਰੂ ਦਾ ਸ਼ਬਦ ਵਿਚਾਰਦਾ ਹੈ ਉਸ ਦੀ ਹਉਮੈ ਦੂਰ ਹੋ ਜਾਂਦੀ ਹੈ,
ہئُمےَ نِورےَ گُر سبدُ ویِچارےَ ॥
گرو کے شبد پر غور کرنے سے ہی یہ برائی دور ہوتی ہے
ਚੰਚਲ ਮਤਿ ਤਿਆਗੈ ਪੰਚ ਸੰਘਾਰੈ ॥੩॥
chanchal mat ti-aagai panch sanghaarai. ||3||
he sheds the mercurial intellect and eradicates the five evil passions. ||3||
ਉਹ (ਭਟਕਣਾ ਵਿਚ ਪਾਣ ਵਾਲੀ ਆਪਣੀ) ਹੋਛੀ ਮਤਿ ਹੈ, ਤੇ ਕਾਮਾਦਿਕ ਪੰਜਾਂ ਵੈਰੀਆਂ ਦਾ ਨਾਸ ਕਰਦਾ ਹੈ ॥੩॥
چنّچل متِ تِیاگےَ پنّچ سنّگھارےَ ॥3॥
پھر وہ اپنی تلملاتی ہوئی عقل کو ترک کر دیتا ہے اور پانچوں عناصر ہوس غصہ لالچ انا لگاو کو ختم کر دیتا ہے
ਅੰਤਰਿ ਸਾਚੁ ਸਹਜ ਘਰਿ ਆਵਹਿ ॥
antar saach sahj ghar aavahi.
Those, within whom dwells the eternal God, enjoy intuitive peace.
ਜਿਨ੍ਹਾਂ ਬੰਦਿਆਂ ਦੇ ਹਿਰਦੇ ਵਿਚ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ (ਵੱਸਦਾ) ਹੈ, ਉਹ ਅਡੋਲ ਆਤਮਕ ਅਵਸਥਾ ਵਿਚ ਟਿਕੇ ਰਹਿੰਦੇ ਹਨ।
انّترِ ساچُ سہج گھرِ آوہِ ॥
جب خدا دل میں جا گزیں ہو جاتا ہے تو انسان عام حالت میں آ جاتا ہے
ਰਾਜਨੁ ਜਾਣਿ ਪਰਮ ਗਤਿ ਪਾਵਹਿ ॥੪॥
raajan jaan param gat paavahi. ||4||
By realizing the sovereign God they attain the supreme spiritual state. ||4||
ਸਾਰੀ ਸ੍ਰਿਸ਼ਟੀ ਦੇ ਮਾਲਕ ਪ੍ਰਭੂ ਨਾਲ ਡੂੰਘੀ ਸਾਂਝ ਪਾ ਕੇ ਉਹ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰਦੇ ਹਨ ॥੪॥
راجنُ جاݨِ پرم گتِ پاوہِ ॥4॥
خدا کا عرفان حاصل کر کے اعلی رتبہ پا لیتا ہے
ਸਚੁ ਕਰਣੀ ਗੁਰੁ ਭਰਮੁ ਚੁਕਾਵੈ ॥
sach karnee gur bharam chukhaavai.
One whose doubts are dispelled by the Guru, meditation on Naam becomes his daily deed,
ਜਿਸ ਮਨੁੱਖ ਦੇ ਮਨ ਦੀ ਭਟਕਣਾ ਗੁਰੂ ਦੂਰ ਕਰਦਾ ਹੈ, ਸਦਾ–ਥਿਰ ਪ੍ਰਭੂ ਦਾ ਸਿਮਰਨ ਉਸ ਦਾ ਨਿੱਤ–ਕਰਮ ਬਣ ਜਾਂਦਾ ਹੈ,
سچُ کرݨی گُرُ بھرمُ چُکاوےَ ॥
اس کے اعمال صداقت بن جاتے ہیں گرو اس کے سارے بھرم دور کر دیتا ہے
ਨਿਰਭਉ ਕੈ ਘਰਿ ਤਾੜੀ ਲਾਵੈ ॥੫॥
nirbha-o kai ghar taarhee laavai. ||5||
and he always remains attuned to the fearless God. ||5||
ਉਹ ਨਿਰਭਉ ਪ੍ਰਭੂ ਦੇ ਚਰਨਾਂ ਵਿਚ ਸਦਾ ਆਪਣੀ ਸੁਰਤ ਜੋੜੀ ਰੱਖਦਾ ਹੈ ॥੫॥
نِربھءُ کےَ گھرِ تاڑی لاوےَ ॥5॥
خدا پر ان کی نظر مرکوز ہو جاتی ہے
ਹਉ ਹਉ ਕਰਿ ਮਰਣਾ ਕਿਆ ਪਾਵੈ ॥
ha-o ha-o kar marnaa ki-aa paavai.
Other than spiritual deterioration, what does one gain by indulging in ego?
ਹਉਂ, ਹਉਂ; ਮੈਂ, ਮੈਂ ਦੇ ਕਾਰਨ ਆਤਮਕ ਮੌਤ ਹੀ ਸਹੇੜੀਦੀ ਹੈ, ਇਸ ਤੋਂ ਛੁਟ ਹੋਰ ਕੋਈ ਆਤਮਕ ਗੁਣ ਨਹੀਂ ਲੱਭਦਾ।
ہءُ ہءُ کرِ مرݨا کِیا پاوےَ ۔ ॥
جو لوگ انا کی آگ میں جلتے جلتے مر جاتے ہیں انہیں کچھ حاصل نہیں ہوتا
ਪੂਰਾ ਗੁਰੁ ਭੇਟੇ ਸੋ ਝਗਰੁ ਚੁਕਾਵੈ ॥੬॥
pooraa gur bhaytay so jhagar chukhaavai. ||6||
One who follows the teachings of the perfect Guru puts an end to all the strife of ego. ||6||
ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ, ਉਹ ਹਉਮੈ ਦੇ ਇਸ ਟੰਟੇ ਨੂੰ ਆਪਣੇ ਅੰਦਰੋਂ ਮੁਕਾ ਲੈਂਦਾ ਹੈ ॥੬॥
پۄُرا گُرُ بھیٹے سۄ جھگرُ چُکاوےَ ॥6॥
جنہیں کامل گرو مل جاتا ہے ان کے سارے بکھیڑے ختم ہو جاتے ہیں
ਜੇਤੀ ਹੈ ਤੇਤੀ ਕਿਹੁ ਨਾਹੀ ॥
jaytee hai taytee kihu naahee.
Wandering around to satiate one’s ego does not yield any spiritual gain.
ਹਉਮੈ ਦੇ ਆਸਰੇ ਜਿਤਨੀ ਭੀ ਦੌੜ–ਭੱਜ ਹੈ ਇਹ ਸਾਰੀ ਦੌੜ–ਭੱਜ ਕੋਈ ਆਤਮਿਕ ਲਾਭ ਨਹੀਂ ਪੁਚਾਂਦੀ।
جیتی ہےَ تیتی کِہُ ناہی ॥
جو کچھ نظر آرہا ہے وہ فانی ہے
ਗੁਰਮੁਖਿ ਗਿਆਨ ਭੇਟਿ ਗੁਣ ਗਾਹੀ ॥੭॥
gurmukh gi-aan bhayt gun gaahee. ||7||
The Guru’s followers sing God’s praises by attaing spiritual wisdom from him. |7|
ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ (ਗੁਰੂ ਤੋਂ) ਗਿਆਨ ਪ੍ਰਾਪਤ ਕਰ ਕੇ ਪਰਮਾਤਮਾ ਦੇ ਗੁਣ ਗਾਂਦੇ ਹਨ ॥੭॥
ُمُکھِ گِیان بھیٹِ گُݨ گاہی 2॥॥
گرو سے یہ شعور حاصل کر کے وہ خدا کی حمد و ثنا بیان کرتے ہیں