SGGS Page 242
ਗਉੜੀ ਮਹਲਾ ੫ ॥
ga-orhee mehlaa 5.
Raag Gauree, Fifth Guru:
گئُڑیِ مہلا ੫॥
ਰੰਗ ਸੰਗਿ ਬਿਖਿਆ ਕੇ ਭੋਗਾ ਇਨ ਸੰਗਿ ਅੰਧ ਨ ਜਾਨੀ ॥੧॥
rang sang bikhi-aa kay bhogaa in sang anDh na jaanee. ||1||
A person keeps indulging in false worldly pleasures; in the midst of these pleasures, the blind fool doesn’t understand,
ਮਨੁੱਖ ਮੌਜਾਂ ਨਾਲ ਮਾਇਆ ਦੇ ਭੋਗ ਭੋਗਦਾ ਰਹਿੰਦਾ ਹੈ, ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਮਨੁੱਖ ਇਹਨਾਂ ਭੋਗਾਂ ਵਿਚ ਰੁੱਝਾ ਹੋਇਆ ਸਮਝਦਾ ਨਹੀਂ ਕਿ ਉਮਰ ਵਿਅਰਥ ਗੁਜ਼ਰ ਰਹੀ ਹੈ l
رنّگِ سنّگِ بِکھِیا کے بھوگا اِن سنّگِ انّدھ ن جانیِ ॥੧॥
رنگ سنگ۔ خوشی سے ۔ وکھیا۔ دنیاوی دولت۔ ان سنگ۔ ان کے ساتھ
میں سرمایہ اکھٹآ کر رہا ہوں میں کمار رہا ہوں ان خیالوں میں عمر گذر رہی ہے
ਹਉ ਸੰਚਉ ਹਉ ਖਾਟਤਾ ਸਗਲੀ ਅਵਧ ਬਿਹਾਨੀ ॥ ਰਹਾਉ ॥
ha-o sancha-o ha-o khaattaa saglee avaDh bihaanee. rahaa-o.
that his entire life passes away thinking that he is earning and accumulating worldly wealth.
ਮੈਂ ਮਾਇਆ ਜੋੜ ਰਿਹਾ ਹਾਂ, ਮੈਂ ਮਾਇਆ ਖੱਟਦਾ ਹਾਂ-(ਇਹਨਾਂ ਹੀ ਖ਼ਿਆਲਾਂ ਵਿਚ ਉਸ ਦੀ ਸਾਰੀ ਹੀ ਉਮਰ ਗੁਜ਼ਰ ਜਾਂਦੀ ਹੈ।
ہءُ سنّچءُ ہءُ کھاٹتا سگلیِ اۄدھ بِہانیِ ॥ رہاءُ ॥
(1) سنچیو ۔ اکھٹی کرتا ۔ اودھ۔ عمر (1) رہاؤ۔ سورا۔ بہادر۔
(1) ڑہاؤ۔ دولت کی عشق و بہار میں مشغول انسان بے خبر نہیں سمجھتا کہ عمر بیفائدہ گذر رہی ہے
ਹਉ ਸੂਰਾ ਪਰਧਾਨੁ ਹਉ ਕੋ ਨਾਹੀ ਮੁਝਹਿ ਸਮਾਨੀ ॥੨॥
ha-o sooraa parDhaan ha-o ko naahee mujheh samaanee. ||2||
He thinks I am brave, I am the greatest, and there is no one equal to me.(2)
ਮੈਂ ਸੂਰਮਾ ਹਾਂ, ਮੈਂ ਚੌਧਰੀ ਹਾਂ, ਕੋਈ ਮੇਰੇ ਬਰਾਬਰ ਦਾ ਨਹੀਂ ਹੈ l
ہءُ سوُرا پردھانُ ہءُ کو ناہیِ مُجھہِ سمانیِ ॥੨॥
پردھان۔ چوہداری ۔ سمانی ۔ برابری
(1) میں بہادر ہوں میں بلند رتبہ ہوں میرے برابر کوئی نہیں
ਜੋਬਨਵੰਤ ਅਚਾਰ ਕੁਲੀਨਾ ਮਨ ਮਹਿ ਹੋਇ ਗੁਮਾਨੀ ॥੩॥
jobanvant achaar kuleenaa man meh ho-ay gumaanee. ||3||
He feels arrogant in his mind thinking that I am young and beautiful, civilized, and belong to a high lineage.
ਮੈਂ ਸੋਹਣਾ ਹਾਂ, ਮੈਂ ਉੱਚੇ ਆਚਰਨ ਵਾਲਾ ਹਾਂ, ਮੈਂ ਉੱਚੀ ਕੁਲ ਵਾਲਾ ਹਾਂ– ਆਪਣੇ ਮਨ ਵਿਚ ਇਉਂ ਅਹੰਕਾਰੀ ਹੁੰਦਾ ਹੈ l
جوبنۄنّت اچار کُلیِنا من مہِ ہوءِ گُمانیِ ॥੩॥
(2) آچار۔ اخلاق۔ چال چلن۔ کلنا۔ اچھے خاندان۔ جو بنونت ۔ بھر جونا۔ گمانی ۔ غرور۔ تکبر
(2) میں نوجوان ہوں بلند اخلاق ہوں ۔ مین بلند اور اچھے خاندان سے ہوں دل میں اسکا غرور گھمنڈ ہے
ਜਿਉ ਉਲਝਾਇਓ ਬਾਧ ਬੁਧਿ ਕਾ ਮਰਤਿਆ ਨਹੀ ਬਿਸਰਾਨੀ ॥੪॥
ji-o uljhaa-i-o baaDh buDh kaa marti-aa nahee bisraanee. ||4||
Due to false intellect he remains trapped in the love of Maya, and he does not let go the worldly attachments even when he is dying.
ਮਾਰੀ ਹੋਈ ਮਤਿ ਵਾਲਾ ਮਨੁੱਖ ਮਾਇਆ ਦੇ ਮੋਹ ਵਿਚ ਫਸਿਆ ਰਹਿੰਦਾ ਹੈ, ਮਰਨ ਵੇਲੇ ਭੀ ਉਸ ਨੂੰ ਇਹ ਮਾਇਆ ਨਹੀਂ ਭੁੱਲਦੀ l
جِءُ اُلجھائِئو بادھ بُدھِ کا مرتِیا نہیِ بِسرانیِ ॥੪॥
(3) بادھ بدکار ۔ بے عقل
(3) اسی الجھن اور مخمسے میں بے سدھ بے عقل آخری عمر تک پھنسا رہتا ہے
ਭਾਈ ਮੀਤ ਬੰਧਪ ਸਖੇ ਪਾਛੇ ਤਿਨਹੂ ਕਉ ਸੰਪਾਨੀ ॥੫॥
bhaa-ee meet banDhap sakhay paachhay tinhoo ka-o sampaanee. ||5||
Ultimately he departs this world, entrusting his worldly wealth to friends and relatives. (5)
ਭਰਾ, ਮਿੱਤਰ, ਰਿਸ਼ਤੇਦਾਰ, ਸਾਥੀ–ਮਰਨ ਤੋਂ ਪਿੱਛੋਂ ਆਖ਼ਰ ਇਹਨਾਂ ਨੂੰ ਹੀ ਆਪਣੀ ਸਾਰੀ ਇਕੱਠੀ ਕੀਤੀ ਹੋਈ ਮਾਇਆ ਸੌਂਪ ਜਾਂਦਾ ਹੈ ॥
بھائیِ میِت بنّدھپ سکھے پاچھے تِنہوُ کءُ سنّپانیِ ॥੫॥
(4) میت ۔ دوست۔ بندھپ ۔ رشتے دار ۔ سکھے ۔ ساتھی ۔ سنپانی ۔ حوالے کرنی
(4) بھائی ۔ دوست۔ رشتہ دار ۔ ساتھی کو حوالے کر جاتا ہے
ਜਿਤੁ ਲਾਗੋ ਮਨੁ ਬਾਸਨਾ ਅੰਤਿ ਸਾਈ ਪ੍ਰਗਟਾਨੀ ॥੬॥
jit laago man baasnaa ant saa-ee paragtaanee. ||6||
Whatever passion a person has been involved throughout his or her life, that passion at the last moment, becomes manifest. (6)
ਜਿਸ ਵਾਸਨਾ ਵਿਚ ਮਨੁੱਖ ਦਾ ਮਨ ਸਾਰੀ ਉਮਰ ਲੱਗਾ ਰਹਿੰਦਾ ਹੈ, ਆਖ਼ਿਰ ਮੌਤ ਵੇਲੇ ਉਹੀ ਵਾਸਨਾ ਆਪਣਾ ਜ਼ੋਰ ਪਾਂਦੀ ਹੈ ॥
جِتُ لاگو منُ باسنا انّتِ سائیِ پ٘رگٹانیِ ॥੬॥
(5) باسنا۔ خواہش۔ سائی ۔ وہی ۔ پر گتانی ۔ظاہر
(5) جس خواہش میں دل محسور ہوتا ہے ۔ بوقت اخرت وہی ظاہر ہوجاتی ہے
ਅਹੰਬੁਧਿ ਸੁਚਿ ਕਰਮ ਕਰਿ ਇਹ ਬੰਧਨ ਬੰਧਾਨੀ ॥੭॥
ahaN-buDh such karam kar ih banDhan banDhaanee. ||7||
All the religious deeds done out of ego become bonds for the soul and he remains entangled in these bonds.
ਹਉਮੈ ਦੇ ਆਸਰੇ ਮਿਥੇ ਹੋਏ ਧਾਰਮਿਕ ਕਰਮ ਕਰ ਕਰ ਕੇ ਇਹਨਾਂ ਦੇ ਬੰਧਨਾਂ ਵਿਚ ਹੀ ਬੱਝਾ ਰਹਿੰਦਾ ਹੈ l
اہنّبُدھِ سُچِ کرم کرِ اِہ بنّدھن بنّدھانیِ ॥੭॥
(6) اہنبدھ ۔ تکبر۔ غرور۔ سچ۔ پاکیزگی ۔ بندھن۔ ضبط
(6) تکبر اور خودی میں صفائی کے اعمال کرتا ہے ۔ اور اس کے ضبطوں میں بندھ جاتا ہے
ਦਇਆਲ ਪੁਰਖ ਕਿਰਪਾ ਕਰਹੁ ਨਾਨਕ ਦਾਸ ਦਸਾਨੀ ॥੮॥੩॥੧੫॥੪੪॥ ਜੁਮਲਾ
da-i-aal purakh kirpaa karahu naanak daas dasaanee. ||8||3||15||44|| jumlaa
O’ merciful God, show kindness, so that (I) Nanak may remain extremely humble, like the servant of Your devotees. (8-3-15-44-Total)
ਹੇ ਦਇਆ ਦੇ ਘਰ ਸਰਬ–ਵਿਆਪਕ ਪ੍ਰਭੂ! ਮੇਰੇ ਉਤੇ ਕਿਰਪਾ ਕਰ, ਮੈਨੂੰ ਆਪਣੇ ਦਾਸਾਂ ਦਾ ਦਾਸ ਬਣਾਈ ਰੱਖ l
دئِیال پُرکھ کِرپا کرہُ نانک داس دسانیِ ॥੮॥੩॥੧੫॥੪੪॥ جُملا
(7) داس۔ خادم۔
(7) اے رحمان الرحیم کرم و عنایت فرما اور مجھے نانک کو غلاموں کا غلام بنا ۔
ੴ ਸਤਿਨਾਮੁ ਕਰਤਾ ਪੁਰਖੁ ਗੁਰਪ੍ਰਸਾਦਿ ॥
ik-oNkaar satnaam kartaa purakh gurparsaad.
One unique, eternal, Creator God, realized by the Guru’s grace.
ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ ‘ਹੋਂਦ ਵਾਲਾ‘ ਹੈ, ਸ੍ਰਿਸ਼ਟੀ ਦਾ ਰਚਨਹਾਰ ਹੈ l ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ستِنامُ کرتا پُرکھُ گُرپ٘رسادِ ॥
انوکھا ، ابدی ، خالق خدا ، جو گرو کے فضل سے محسوس ہوا۔
ਰਾਗੁ ਗਉੜੀ ਪੂਰਬੀ ਛੰਤ ਮਹਲਾ ੧ ॥
raag ga-orhee poorbee chhant mehlaa 1.
Raag Gauree Poorbee, Chhant, by the First Guru:
راگُ گئُڑیِ پوُربیِ چھنّت مہلا ੧॥
ਮੁੰਧ ਰੈਣਿ ਦੁਹੇਲੜੀਆ ਜੀਉ ਨੀਦ ਨ ਆਵੈ ॥
munDh rain duhaylrhee-aa jee-o need na aavai.
The soul-bride, separated from her Master-God, passes sleepless nights in pain, ਪਤੀ ਦੇ ਵਿਛੋੜੇ ਦੇ ਹਹੁਕੇ ਵਿਚ ਜਵਾਨ ਸੁੰਦਰ ਇਸਤ੍ਰੀ ਦੀ ਰਾਤ ਦੁੱਖ ਵਿਚ (ਲੰਘਦੀ ਹੈ), ਉਸ ਨੂੰ ਨੀਂਦ ਨਹੀਂ ਆਉਂਦੀ,
مُنّدھ ریَنھِ دُہیلڑیِیا جیِءُ نیِد ن آۄےَ ॥
مندھ۔ نوجان عورت ۔ دوشیزہ ۔ رین۔ رات۔ دہیلڑیا۔ عذاب بھری ۔ سادھن۔ وہ عورت ۔
خاوند کی جدائی میں نوجوان عورت آہنس بھرتی ہیں رات عذاب میں گذارتی ہے نیند نہیں آتی
ਸਾ ਧਨ ਦੁਬਲੀਆ ਜੀਉ ਪਿਰ ਕੈ ਹਾਵੈ ॥
saa Dhan dublee-aa jee-o pir kai haavai.
and she has grown weak in the pain of separation from her Master-God.
ਇਸਤ੍ਰੀ ਖਸਮ ਦੇ (ਵਿਛੋੜੇ ਦੇ) ਹਹੁਕੇ ਵਿਚ ਕਮਜ਼ੋਰ ਹੋ ਗਈ ਹੈ।
سا دھن دُبلیِیا جیِءُ پِر کےَ ہاۄےَ ॥
دبلیا۔ کمزور ۔ پر ۔ خاوند۔ ہاوے ۔ آہون سے ۔
اور خاوند کی جدائی مین دن بدن کمزور ہوتی جاتی ہے
ਧਨ ਥੀਈ ਦੁਬਲਿ ਕੰਤ ਹਾਵੈ ਕੇਵ ਨੈਣੀ ਦੇਖਏ ॥
Dhan thee-ee dubal kant haavai kayv nainee daykh-ay.
The soul-bride is wasting away in the pain of separation from her Husband; how can she see Him with her eyes?
ਇਸਤ੍ਰੀ ਖਸਮ ਦੇ ਵਿਛੋੜੇ ਵਿਚ ਕਮਜ਼ੋਰ ਹੁੰਦੀ ਜਾਂਦੀ ਹੈ। ਉਹ ਹਰ ਵੇਲੇ ਤਾਂਘਦੀ ਹੈ ਕਿ ਕਿਸੇ ਤਰ੍ਹਾਂ ਆਪਣੇ ਖਸਮ ਨੂੰ ਅੱਖੀਂ ਵੇਖੇ।
دھن تھیِئیِ دُبلِ کنّت ہاۄےَ کیۄ نیَنھیِ دیکھۓ ॥
تھئی ۔ ہوجاتی ہے ۔ کنت۔ خاوند۔ کہو۔ کب۔ ہیں۔ انکھوں سے ۔ ویکھئے ۔ دیدار کرے ۔
وہ انتظار کرتی رہتی ہے ۔ کہ وہ کسی طرح خاوند کا دیدار کرئے ۔
ਸੀਗਾਰ ਮਿਠ ਰਸ ਭੋਗ ਭੋਜਨ ਸਭੁ ਝੂਠੁ ਕਿਤੈ ਨ ਲੇਖਏ ॥
seegaar mith ras bhog bhojan sabh jhooth kitai na laykh-ay.
All decorations,various delicacies, and worldly enjoyments are of no avail to her. ਉਸ ਨੂੰ ਸਿੰਗਾਰ ਤੇ ਮਿੱਠੇ ਰਸਾਂ ਤੇ ਭੋਜਨਾਂ ਦੇ ਭੋਗ– ਸਭ ਕੁਝ ਫਿੱਕਾ ਲੱਗਦਾ ਹੈ, ਉਸ ਨੂੰ ਇਹ ਸਭ ਕੁਝ ਨਿਕੰਮਾ ਦਿੱਸਦਾ ਹੈ।
سیِگار مِٹھ رس بھوگ بھوجن سبھُ جھوُٹھُ کِتےَ ن لیکھۓ ॥
سیگار۔ سجاوٹ ۔ رس۔ ۔بھوگ بھوجن۔ رسیلےلذیز میٹھے کھانے والے ۔ کتے نہ لیکھے ۔ کسی حساب مین نیہں۔
اسے سجاوٹیں اور شنگار اور لذیز میٹھے پر لطف مزیدار کھانے بد مزہ اور پھیکے محسوس ہوتے ہیں۔ اور اسے سب کچھ بیکار محسوس ہوتاہے ۔
ਮੈ ਮਤ ਜੋਬਨਿ ਗਰਬਿ ਗਾਲੀ ਦੁਧਾ ਥਣੀ ਨ ਆਵਏ ॥
mai mat joban garab gaalee duDhaa thanee na aav-ay.
Intoxicated with the pride of her youth, she has ruined herself and does not realize that this youth will not come again.
ਜੁਆਨੀ ਦੇ ਗ਼ਰੂਰ ਦੀ ਸ਼ਰਾਬ ਨਾਲ ਗੁੱਟ ਹੋਈ ਹੋਈ ਉਹ ਬਰਬਾਦ ਹੋ ਗਈ ਹੈ। ਚੋਏ ਹੋਏ ਦੁੱਧ ਦੇ ਮੁੜ ਕੇ ਬਣਾ ਵਿੱਚ ਨਾਂ ਆਉਣ ਦੀ ਤਰ੍ਹਾਂ ਉਸ ਨੂੰ ਫੇਰ ਹੋਰ ਮੌਕਾ ਨਹੀਂ ਮਿਲਣਾ।
مےَ مت جوبنِ گربِ گالیِ دُدھا تھنھیِ ن آۄۓ ॥
مت ۔ جوبن۔ جونای میں مست۔ گربھ گالی ۔ تکبر میں مٹادی ۔ دھا تھنی نہ آوئے ۔ نکالا ہوا دوھ دوبارہ تھنوں مین نہیں اتا۔
جس عورت کو جوانی میں غرور اور تکبر میں مٹادیا جو جوانی میں ایسے مدہوش ہو جیسے شراب کے نشے میں اسے سہاگ کی حالت نصیب نہیں ہوتی ۔ جیسے ایک دفعہ دوہا ہوا دودھ دوبارہ تھنوں میں نہیں آسکتا۔
ਨਾਨਕ ਸਾ ਧਨ ਮਿਲੈ ਮਿਲਾਈ ਬਿਨੁ ਪਿਰ ਨੀਦ ਨ ਆਵਏ ॥੧॥
naanak saa Dhan milai milaa-ee bin pir need na aav-ay. ||1||
O’ Nanak, without her Master-God she cannot have spiritual peace and she can meet her Master-God only if the Guru unites her with Him.
ਹੇ ਨਾਨਕ! ਉਸ ਨੂੰ ਸਾਰੀ ਜ਼ਿੰਦਗੀ–ਰੂਪ ਰਾਤ ਵਿਚ ਆਤਮਕ ਸ਼ਾਂਤੀ ਪ੍ਰਾਪਤ ਨਹੀਂ ਹੁੰਦੀ। ਉਹ ਤਦੋਂ ਹੀ (ਪ੍ਰਭੂ ਪਤੀ) ਨੂੰ ਮਿਲ ਸਕਦੀ ਹੈ, ਜਦੋਂ (ਗੁਰੂ ਵਿਚੋਲਾ ਬਣ ਕੇ ਉਸ ਨੂੰ ਪ੍ਰਭੂ–ਚਰਨਾਂ ਵਿਚ) ਮਿਲਾ ਦੇਵੇ l
نانک سا دھن مِلےَ مِلائیِ بِنُ پِر نیِد ن آۄۓ ॥੧॥
سادھن ملے ملائیا۔ وہ عورت ملانے سے ہی مل سکتی ہے ۔
اسی طرح اے ناک وہ عورت کسی ملانے سے ملتی ہے یعنی ملانے کسی وسیلے اور درمیانی انسان یا د مرشد کی ضرورت ہے خاوند کے بغیر نیند نہیں آتی ۔ مراد زندگی اجیرن اور عذاب بن جاتی ہے ۔
ਮੁੰਧ ਨਿਮਾਨੜੀਆ ਜੀਉ ਬਿਨੁ ਧਨੀ ਪਿਆਰੇ ॥
munDh nimaan rhee-aa jee-o bin Dhanee pi-array.
The soul-bride remains depressed without her Beloved Husband-God.
ਪਿਆਰੇ ਖਸਮ ਦੇ ਮਿਲਾਪ ਤੋਂ ਬਿਨਾ ਜਵਾਨ ਇਸਤ੍ਰੀ ਢੱਠੇ–ਦਿਲ ਹੀ ਰਹਿੰਦੀ ਹੈ।
مُنّدھ نِمانڑیِیا جیِءُ بِنُ دھنیِ پِیارے ॥
نمانٹریان۔ بے وقار۔ دھنی ۔ مالک ۔
نوجوان دوشیزہ بغیر پیارے خاوندکیسے
ਕਿਉ ਸੁਖੁ ਪਾਵੈਗੀ ਬਿਨੁ ਉਰ ਧਾਰੇ ॥
ki-o sukh paarhaigee bin ur Dhaaray.
How can she find peace, without enshrining Him in her heart?
ਉਸ ਨੂੰ ਆਪਣੇ ਦਿਲ ਨਾਲ ਲਾਉਣ ਦੇ ਬਗ਼ੈਰ ਉਹ ਸੁਖ ਕਿਸ ਤਰ੍ਹਾਂ ਪਾ ਸਕਦੀ ਹੈ?
کِءُ سُکھُ پاۄیَگیِ بِنُ اُر دھارے ॥
اردھارے ۔ دلمیں بسائے ۔
اور کیون سکون ملیگا بغیر دل میں بسائے خاوند کے بغیر گھر میں بسنا مشکل ہے
ਨਾਹ ਬਿਨੁ ਘਰ ਵਾਸੁ ਨਾਹੀ ਪੁਛਹੁ ਸਖੀ ਸਹੇਲੀਆ ॥
naah bin ghar vaas naahee puchhahu sakhee sahaylee-aa.
She can ask her friends, who would tell her that without her Husband-God, the life is not worth living.
ਖਸਮ ਤੋਂ ਬਿਨਾ ਘਰ ਦਾ ਵਸੇਬਾ ਨਹੀਂ ਹੋ ਸਕਦਾ। ਜੇ ਹੋਰ ਸਖੀਆਂ ਸਹੇਲੀਆਂ ਨੂੰ ਪੁੱਛੋਗੇ ਤਾਂ ਉਹ ਭੀ ਇਹ ਉੱਤਰ ਦੇਣਗੀਆਂ l
ناہ بِنُ گھر ۄاسُ ناہیِ پُچھہُ سکھیِ سہیلیِیا ॥
گھر داس۔ گھریلو زندگی ۔ بن نام۔ نام یعنی سچ۔
اپنی سہیلون اور ساتھیون سے پوچھ لو۔ اس طرح سے پاکدامن خدا رسیدہ ساتھیون اور الہٰی نام سچ حق و حویت کے بغیر خدا سے ملاپ نہیں ہو سکتا۔
ਬਿਨੁ ਨਾਮ ਪ੍ਰੀਤਿ ਪਿਆਰੁ ਨਾਹੀ ਵਸਹਿ ਸਾਚਿ ਸੁਹੇਲੀਆ ॥
bin naam preet pi-aur naa hee vaseh saach suhaylee-aa.
Without remembering God, true love and affection does not develop. Only those soul-brides live in peace and happiness who remain attuned to to the Master-God ਪ੍ਰਭੂ ਦਾ ਨਾਮ ਜਪਣ ਤੋਂ ਬਿਨਾ ਉਸ ਦੀ ਪ੍ਰੀਤ ਉਸ ਦਾ ਪਿਆਰ ਨਹੀਂ ਪ੍ਰਾਪਤ ਨਹੀਂ ਹੋ ਸਕਦਾ। ਉਹੀ ਜਿੰਦ–ਵਹੁਟੀਆਂ ਸੁਖੀ ਵੱਸ ਸਕਦੀਆਂ ਹਨ, ਜੋ ਸਦਾ–ਥਿਰ ਪ੍ਰਭੂ ਦੇ ਨਾਮ ਵਿਚ ਜੁੜਦੀਆਂ ਹਨ।
بِنُ نام پ٘ریِتِ پِیارُ ناہیِ ۄسہِ ساچِ سُہیلیِیا ॥
ساچ۔ خدا۔
نہ روحانی اوصاف دل میں بس سکتے ہین۔
ਸਚੁ ਮਨਿ ਸਜਨ ਸੰਤੋਖਿ ਮੇਲਾ ਗੁਰਮਤੀ ਸਹੁ ਜਾਣਿਆ ॥
sach man sajan santokh maylaa gurmatee saho jaani-aa.
Through the Guru’s teachings, she who enshrines God’ Name in her heart and lives in contentment attains union with Him.
ਗੁਰੂ ਦੀ ਮਤਿ ਲੈ ਕੇ ਜਿਸ ਜੀਵ–ਇਸਤ੍ਰੀ ਦੇ ਮਨ ਵਿਚ ਸਦਾ–ਥਿਰ ਪ੍ਰਭੂ ਦਾ ਨਾਮ ਵੱਸਦਾ ਹੈ, ਜੋ ਸੰਤੋਖ ਵਿਚ (ਜੀਊਂਦੀ ਹੈ) ਉਸ ਨੂੰ ਸੱਜਣ ਪ੍ਰਭੂ ਦਾ ਮਿਲਾਪ ਪ੍ਰਾਪਤ ਹੋ ਜਾਂਦਾ ਹੈ, ਉਹ ਖਸਮ–ਪ੍ਰਭੂ ਨੂੰ (ਅੰਗ–ਸੰਗ) ਜਾਣ ਲੈਂਦੀ ਹੈ।
سچُ منِ سجن سنّتوکھِ میلا گُرمتیِ سہُ جانھِیا ॥
سجن سنتوکھ ۔ دوست صبر۔ گرمتی ۔ سبق مرشد۔ سوہ خاوند۔ خدا۔
سبق مرشد سے جس کے دل میں سچ یا الہٰی نام بس جاتا ہے اور وہ صابر ہوجاتا ہے ۔ تو اسے دوست خدا سے ملاپ حاصل ہوجاتا ہے
ਨਾਨਕ ਨਾਮੁ ਨ ਛੋਡੈ ਸਾ ਧਨ ਨਾਮਿ ਸਹਜਿ ਸਮਾਣੀਆ ॥੨॥
naanak naam na chhodai saa Dhan naam sahj samaanee-aa. ||2||
O Nanak, that soul-bride does not abandon meditating on God’s Name and she intuitively remains merged with Him.
ਹੇ ਨਾਨਕ! ਉਹ ਜੀਵ–ਇਸਤ੍ਰੀ ਪ੍ਰਭੂ ਦਾ ਨਾਮ ਜਪਣਾ ਨਹੀਂ ਛੱਡਦੀ, ਨਾਮ ਵਿਚ ਜੁੜ ਕੇ ਉਹ ਆਤਮਕ ਅਡੋਲਤਾ ਵਿਚ ਟਿਕੀ ਰਹਿੰਦੀ ਹੈ
نانک نامُ ن چھوڈےَ سا دھن نامِ سہجِ سمانھیِیا ॥੨॥
نام نہ چھوڑے ۔ سچ اور سچائی نہ چھوڑے ۔ سادھن۔ وہ عورت ۔ نام یعنی سچ ۔ سہیج سمانیا۔ روحانی سکون ملتا ہے ۔
اے نانک وہ الہٰی نام کی ریاض نہیں چھوڑتا اور الہٰی نام میں مخمور ہوکر روحانی سکون میں رہتا ہے ۔
ਮਿਲੁ ਸਖੀ ਸਹੇਲੜੀਹੋ ਹਮ ਪਿਰੁ ਰਾਵੇਹਾ ॥
mil sakhee sahaylrheeho ham pir raavayhaa.
Come, O my friends, let us remember our Husband God.
ਹੇ (ਸਤਿਸੰਗਣ) ਸਹੇਲੀਹੋ! ਆਓ ਮਿਲ ਬੈਠੀਏ ਤੇ ਅਸੀਂ (ਮਿਲ ਕੇ) ਪਤੀ–ਪ੍ਰਭੂ ਦਾ ਭਜਨ ਕਰੀਏ।
مِلُ سکھیِ سہیلڑیِہو ہم پِرُ راۄیہا ॥
ہر ۔ خاوند۔ راویہا۔ یا د کیا ۔ ریاض کی ۔
آو ساتھیوں دوستوں۔ ملکر خدا کو یاد کریں۔
ਗੁਰ ਪੁਛਿ ਲਿਖਉਗੀ ਜੀਉ ਸਬਦਿ ਸਨੇਹਾ ॥
gur puchh likh-ugee jee-o sabad sanayhaa.
Through the Guru’s word I will invite Him to come and meet me.
ਗੁਰੂ ਦੀ ਸਿੱਖਿਆ ਲੈ ਕੇ, ਮੈਂ ਗੁਰੂ ਦੇ ਸ਼ਬਦ ਦੀ ਰਾਹੀਂ ਪਤੀ–ਪ੍ਰਭੂ ਨੂੰ ਸੁਨੇਹਾ ਭੇਜਾਂਗੀ (ਕਿ ਆ ਕੇ ਮਿਲ)।
گُر پُچھِ لِکھئُگیِ جیِءُ سبدِ سنیہا ॥
سبد۔ کلام۔ سنہا۔ پیغام۔
سبق مرشد سے خدا کو پیغام بھیجیں۔
ਸਬਦੁ ਸਾਚਾ ਗੁਰਿ ਦਿਖਾਇਆ ਮਨਮੁਖੀ ਪਛੁਤਾਣੀਆ ॥
sabad saachaa gur dikhaa-i-aa manmukhee pachhutaanee-aa.
The soul bride, to whom the Guru has blessed with his word, has realized the eternal God. But the self-willed soul brides always regrets.
(ਜਿਸ ਜੀਵ–ਇਸਤ੍ਰੀ ਨੂੰ) ਗੁਰੂ ਨੇ ਆਪਣਾ ਸ਼ਬਦ ਬਖ਼ਸ਼ਿਆ, (ਉਸ ਨੂੰ ਉਸ ਨੇ ਸਦਾ–ਥਿਰ ਰਹਿਣ ਵਾਲਾ ਪਰਮਾਤਮਾ ਅੰਗ ਸੰਗ ਵਿਖਾ ਦਿੱਤਾ), ਪਰ ਆਪਣੇ ਮਨ ਦੇ ਪਿਛੇ ਤੁਰਨ ਵਾਲੀਆਂ ਪਛੁਤਾਂਦੀਆਂ ਹੀ ਰਹਿੰਦੀਆਂ ਹਨ।
سبدُ ساچا گُرِ دِکھائِیا منمُکھیِ پچھُتانھیِیا ॥
منمکھی ۔ مرید من۔
سبق و کلام سے مرشد نے دیار الہٰی وپہچان کر ادی ۔ ہے خودی پند ہمیشہ پچھناتا رہیگا۔
ਨਿਕਸਿ ਜਾਤਉ ਰਹੈ ਅਸਥਿਰੁ ਜਾਮਿ ਸਚੁ ਪਛਾਣਿਆ ॥
nikas jaata-o rahai asthir jaam sach pachhaani-aa.
The mind which was wandering after Maya became steady, when she realized the eternal God
ਜਦੋਂ ਉਸ ਨੇ ਸਦਾ–ਥਿਰ ਪ੍ਰਭੂ ਨੂੰ ਪਛਾਣ ਲਿਆ, ਤਦੋਂ ਉਸ ਦਾ ਬਾਹਰ (ਮਾਇਆ ਪਿਛੇ) ਦੌੜਦਾ ਮਨ ਟਿਕ ਗਿਆ ਹੈ।
نِکسِ جاتءُ رہےَ استھِرُ جامِ سچُ پچھانھِیا ॥
نکس۔ نکلتا ۔ جالو ۔ رہے ۔ بھٹکتے یں۔ سے رکتا ہے ۔ اسھر۔ سکون ۔ ٹکاؤ۔
بھٹکتا من پر سکون ہو گیا ہے سچ جان چکا ہے۔
ਸਾਚ ਕੀ ਮਤਿ ਸਦਾ ਨਉਤਨ ਸਬਦਿ ਨੇਹੁ ਨਵੇਲਓ ॥
saach kee mat sadaa na-utan sabad nayhu navayla-o.
Soul-bride who enshrines eternal God in the mind, her intellect always remains rejuvenated and through the Guru’s word her love for God always remains fresh. ਜਿਸ ਜੀਵ–ਇਸਤ੍ਰੀ ਦੇ ਅੰਦਰ ਸਦਾ–ਥਿਰ ਪ੍ਰਭੂ ਟਿਕ ਜਾਂਦਾ ਹੈ, ਉਸ ਦੀ ਮਤਿ ਸਦਾ ਨਵੀਂ–ਨਰੋਈ ਰਹਿੰਦੀ ਹੈ (ਕਦੇ ਵਿਕਾਰਾਂ ਨਾਲ ਮੈਲੀ ਨਹੀਂ ਹੁੰਦੀ)। ਸ਼ਬਦ ਦੀ ਬਰਕਤਿ ਨਾਲ ਉਸ ਦੇ ਅੰਦਰ ਪ੍ਰਭੂ ਵਾਸਤੇ ਨਿੱਤ ਨਵਾਂ ਪਿਆਰ ਬਣਿਆ ਰਹਿੰਦਾ ਹੈ।
ساچ کیِ متِ سدا نئُتن سبدِ نیہُ نۄیلئو ॥
نوتن۔ نوجوان۔ یہو۔ پیار ۔ تو بیلو ۔ نیا (3)
سچی سمجھ ہمیشہ نئی رہتی ہے ۔ا ور ہمیشہ چاقتور رہتی ہے ۔ اور کلام کی برکت سے ہمیشہ لاہٰی پریم نیا اور نئی قوت دیتا ہے ۔
ਨਾਨਕ ਨਦਰੀ ਸਹਜਿ ਸਾਚਾ ਮਿਲਹੁ ਸਖੀ ਸਹੇਲੀਹੋ ॥੩॥
naanak nadree sahj saachaa milhu sakhee sahayleeho. ||3||
O Nanak, through His Glance of Grace, the eternal God keeps that soul-bride in a state of equipoise. O’ my friends, let’s meet and sing His praises.
ਹੇ ਨਾਨਕ! ਸਦਾ–ਥਿਰ ਰਹਿਣ ਵਾਲਾ ਪ੍ਰਭੂ ਆਪਣੀ ਮਿਹਰ ਦੀ ਨਿਗਾਹ ਨਾਲ ਉਸ ਜੀਵ–ਇਸਤ੍ਰੀ ਨੂੰ ਆਤਮਕ ਅਡੋਲਤਾ ਵਿਚ ਟਿਕਾਈ ਰੱਖਦਾ ਹੈ। ਹੇ ਸਤਿਸੰਗੀ ਸਹੇਲੀਹੋ! ਆਓ ਰਲ ਕੇ ਬੈਠੀਏ ਤੇ ਪ੍ਰਭੂ ਦੀ ਸਿਫ਼ਤ–ਸਾਲਾਹ ਕਰੀਏ l
نانک ندریِ سہجِ ساچا مِلہُ سکھیِ سہیلیِہو ॥੩॥
اے نانک الہٰی نگاہ شفقت سے حقیقی اور سچا روحانی سکون ملتا ہے اصا ساتھیوں اور دوستوں ملین۔
ਮੇਰੀ ਇਛ ਪੁਨੀ ਜੀਉ ਹਮ ਘਰਿ ਸਾਜਨੁ ਆਇਆ ॥
mayree ichh punee jee-o ham ghar saajan aa-i-aa.
O’ my friends, my desire has been fulfilled, I have realized God within my heart. ਹੇ ਸਹੇਲੀਓ! ਮੇਰੀ ਮਨੋ–ਕਾਮਨਾ ਪੂਰੀ ਹੋ ਗਈ ਹੈ, ਮੇਰੇ ਹਿਰਦੇ–ਘਰ ਵਿਚ ਸੱਜਣ ਪਰਮਾਤਮਾ ਆ ਵੱਸਿਆ ਹੈ।
میریِ اِچھ پُنیِ جیِءُ ہم گھرِ ساجنُ آئِیا ॥
اچھ ۔ خواہش۔پٌنی ۔ پوری ہوئی۔ جیو۔ اے میری جان ۔ ساجن۔ دوست۔
میری دلی خواہش پوری ہوئی اے میری جان میرے دلمیں میرا دوست خداوند کریم بس گیا ۔
ਮਿਲਿ ਵਰੁ ਨਾਰੀ ਮੰਗਲੁ ਗਾਇਆ ॥
mil var naaree mangal gaa-i-aa.
At this union of the soul with God songs of rejoicing were sung.
ਜੀਵ–ਇਸਤ੍ਰੀ ਨੂੰ ਖ਼ਸਮ ਪ੍ਰਭੂ ਦੇ ਮਿਲਾਪ ਤੇ ਖੁਸ਼ੀ ਦਾ ਗੀਤ ਗਾਇਨ ਕੀਤਾ ਗਿਆ।
مِلِ ۄرُ ناریِ منّگلُ گائِیا ॥
در ۔ خاوند۔ منگل۔ خوشی کے نغمے ۔
جیسے خاوند و زوجہ کے ملاپ سے خوشیاں ہوتی ہے ۔ ایسے ہی میرے دل مین خداوند کریم کے ملاپ اور بسنے سے اتنی خوشی محسوس ہو رہی ہے ۔
ਗੁਣ ਗਾਇ ਮੰਗਲੁ ਪ੍ਰੇਮਿ ਰਹਸੀ ਮੁੰਧ ਮਨਿ ਓਮਾਹਓ ॥
gun gaa-ay mangal paraym rahsee munDh man omaaha-o.
Singing the joyful songs of God’s praises and love, the soul-bride’s mind is thrilled and delighted.
ਪ੍ਰਭੂ ਦੀ ਸਿਫ਼ਤ–ਸਾਲਾਹ ਦਾ ਗੀਤ ਗਾ ਕੇ ਜੀਵ–ਇਸਤ੍ਰੀ ਪ੍ਰਭੂ–ਪਿਆਰ ਦੇ (ਹੁਲਾਰੇ) ਵਿਚ ਖਿੜ ਪੈਂਦੀ ਹੈ, ਉਸ ਦੇ ਮਨ ਵਿਚ ਚਾਉ ਦਾ ਹੁਲਾਰਾ ਪੈਦਾ ਹੁੰਦਾ ਹੈ।
گُنھ گاءِ منّگلُ پ٘ریمِ رہسیِ مُنّدھ منِ اوماہئو ॥
اُماہیو۔ چاؤ۔ خوشی بھرا جوش۔ رہنے ۔ خوش ہوئے ۔
الہٰی صفت صلاح سے انسان کےد ل مین جوش و خروش اور پیار کی لہریں اُٹھتی ہیں ۔ نیکی اور نیک خیالات اُبھرتے ہین اور بدیوں اور بدخیال زیر ہوتے جاتے ہین۔
ਸਾਜਨ ਰਹੰਸੇ ਦੁਸਟ ਵਿਆਪੇ ਸਾਚੁ ਜਪਿ ਸਚੁ ਲਾਹਓ ॥
saajan rahansay dusat vi-aapay saach jap sach laaha-o.
Her virtues are exalted and vices are suppressed. By remembering God with love and devotion, spiritual gains are obtained.
ਉਸ ਦੇ ਅੰਦਰ ਭਲੇ ਗੁਣ ਪ੍ਰਫੁਲਤ ਹੁੰਦੇ ਹਨ, ਦੁਸ਼ਟ–ਵਿਕਾਰ ਦਬਾ ਹੇਠ ਆ ਜਾਂਦੇ ਹਨ। ਸਦਾ–ਥਿਰ ਨਾਮ ਜਪ ਜਪ ਕੇ ਉਸ ਨੂੰ ਅਟੱਲ ਆਤਮਕ ਜੀਵਨ ਦਾ ਲਾਭ ਮਿਲ ਜਾਂਦਾ ਹੈ।
ساجن رہنّسے دُسٹ ۄِیاپے ساچُ جپِ سچُ لاہئو ॥
دشٹ ۔ دشمن۔ دیاپے ۔ دکھی ہوئے ۔ عذاب پائیا۔ ساچ جپ ۔ سچ یاد کرکے ۔ سچ لاہو ۔ سچا تناسخ۔
سچا ور سچے خدا کی ریاض سے سچا مفاد اور فائدہ ملتا ہے اور روحانی زندگی ملتی ہے ۔ اور روز و شب الہٰی محبت میں مخمور ہوکر الہٰی محبت کا لطف لیتی ہین۔
ਕਰ ਜੋੜਿ ਸਾ ਧਨ ਕਰੈ ਬਿਨਤੀ ਰੈਣਿ ਦਿਨੁ ਰਸਿ ਭਿੰਨੀਆ ॥
kar jorh saa Dhan karai bintee rain din ras bhinnee-aa.
With folded hands, the soul-bride prays that she may always remain immersed in the love of her Master-God.
ਹੱਥ ਬੰਨ੍ਹ ਕੇ ਪਤਨੀ ਬੇਨਤੀ ਕਰਦੀ ਹੈ ਕਿ ਰਾਤ ਦਿਨ ਉਹ ਆਪਣੇ ਸੁਆਮੀ ਦੇ ਸਨੇਹ ਅੰਦਰ ਗੱਚ ਰਹੇ।
کر جوڑِ سا دھن کرےَ بِنتیِ ریَنھِ دِنُ رسِ بھِنّنیِیا ॥
کر جوڑ۔ دست بسنہ ہاتھ جوڑ کر ۔ نتی ۔ عرض ۔ گذارش۔ رس بھنیا۔ پر لطف۔
اور دست بستہ خداوند کریم سے دعائیں اور گذارشیں کرتے رہتے ہین۔
ਨਾਨਕ ਪਿਰੁ ਧਨ ਕਰਹਿ ਰਲੀਆ ਇਛ ਮੇਰੀ ਪੁੰਨੀਆ ॥੪॥੧॥
naanak pir Dhan karahi ralee-aa ichh mayree punnee-aa. ||4||1||
Nanak says, O’ God, my desire is fulfilled, and I revel with You in joy.
ਹੇ ਨਾਨਕ! ਪ੍ਰਭੂ–ਪਤੀ ਤੇ ਉਹ ਜੀਵ–ਇਸਤ੍ਰੀ ਆਤਮਕ ਆਨੰਦ ਮਾਣਦੇ ਹਨ। ਹੇ ਸਹੇਲੀਹੋ! ਮੇਰੀ ਮਨੋ–ਕਾਮਨਾ ਪੂਰੀ ਹੋ ਗਈ ਹੈ l
نانک پِرُ دھن کرہِ رلیِیا اِچھ میریِ پُنّنیِیا ॥੪॥੧॥
رلیاں۔ خوشیان۔
اے نانک۔ اس طرح خاوند کریم اور انسان روحانی سکون کا ملکر لطف لیتے ہیں۔ اس طرح انسانی خواہش پوری ہوتی ہے ۔