SGGS Page 318
ਗਉੜੀ ਕੀ ਵਾਰ ਮਹਲਾ ੫ ਰਾਇ ਕਮਾਲਦੀ ਮੋਜਦੀ ਕੀ ਵਾਰ ਕੀ ਧੁਨਿ ਉਪਰਿ ਗਾਵਣੀ
ga-orhee kee vaar mehlaa 5 raa-ay kamaaldee mojdee kee vaar kee Dhun upar gaavnee
Gauree Kee Vaar, Fifth Guru: to be sung to the tune of vaar of raai Kamaalde
Mojdee:
گئُڑی کی وار محلا 5راءِ کمالدی مۄجدی کی وار کی دھُنِ اُپرِ گاوݨی
ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One eternal God. Realized by the grace of the true Guru:
ੴ ستِگُر پ٘رسادِ ॥
ایک ابدی خداجو حقیقی گرو کے فضل سے محسوس ہوا
ਸਲੋਕ ਮਃ ੫ ॥
salok mehlaa 5.
Salok, Fifth Guru:
سلۄک م: 5 ॥
صلوک ، پانچواں گرو :
ਹਰਿ ਹਰਿ ਨਾਮੁ ਜੋ ਜਨੁ ਜਪੈ ਸੋ ਆਇਆ ਪਰਵਾਣੁ ॥
har har naam jo jan japai so aa-i-aa parvaan.
Approved is the advent of that person who lovingly remembers God’s Name.
ਜੋ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ ਉਸ ਦਾ (ਜਗਤ ਵਿਚ) ਆਉਣਾ ਸਫਲ (ਸਮਝੋ)।
ہرِ ہرِ نامُ جۄ جنُ جپےَ سۄ آئِیا پرواݨُ ॥
منظور اس شخص کی آمد ہے جو خدا کے نام کو پیار سے یاد کرتا ہے۔
ਤਿਸੁ ਜਨ ਕੈ ਬਲਿਹਾਰਣੈ ਜਿਨਿ ਭਜਿਆ ਪ੍ਰਭੁ ਨਿਰਬਾਣੁ ॥
tis jan kai balihaarnai jin bhaji-aa parabh nirbaan.
I dedicate myself to the one who has meditated on the desire-free God.
ਜਿਸ ਮਨੁੱਖ ਨੇ ਵਾਸ਼ਨਾ–ਰਹਿਤ ਪ੍ਰਭੂ ਨੂੰ ਸਿਮਰਿਆ ਹੈ, ਮੈਂ ਉਸ ਤੋਂ ਸਦਕੇ ਹਾਂ।
تِسُ جن کےَ بلِہارݨےَ جِنِ بھجِیا پ٘ربھُ نِرباݨُ ॥
میں اپنے آپ کو اس کے لئے وقف کرتا ہوں جس نے خواہش سے پاک خدا پر غور کیا ہے۔
ਜਨਮ ਮਰਨ ਦੁਖੁ ਕਟਿਆ ਹਰਿ ਭੇਟਿਆ ਪੁਰਖੁ ਸੁਜਾਣੁ ॥
janam maran dukh kati-aa har bhayti-aa purakh sujaan.
He has met the sagacious supreme being, and all his pain from birth to death has been eradicated.
ਉਸ ਨੂੰ ਸੁਜਾਨ ਅਕਾਲ ਪੁਰਖ ਮਿਲ ਪਿਆ ਹੈ, ਤੇ ਉਸ ਦਾ ਸਾਰੀ ਉਮਰ ਦਾ ਦੁੱਖ–ਕਲੇਸ਼ ਦੂਰ ਹੋ ਗਿਆ ਹੈ।
جنم مرن دُکھُ کٹِیا ہرِ بھیٹِیا پُرکھُ سُجاݨُ ॥
تمام علم رکھنے والے رب کے وجود سے ملنے سے ، پیدائش اور موت کی تکلیفیں مٹ جاتی ہیں۔
ਸੰਤ ਸੰਗਿ ਸਾਗਰੁ ਤਰੇ ਜਨ ਨਾਨਕ ਸਚਾ ਤਾਣੁ ॥੧॥
sant sang saagar taray jan naanak sachaa taan. ||1||
O’ Nanak, by associating with the saints he crosses the world-ocean of vices, because he has the strength and support of God. ||1||
ਹੇ ਦਾਸ ਨਾਨਕ! ਉਸ ਨੂੰ ਇਕ ਸੱਚੇ ਪ੍ਰਭੂ ਦਾ ਹੀ ਆਸਰਾ ਹੈ, ਉਸ ਨੇ ਸਤਸੰਗ ਵਿਚ ਰਹਿ ਕੇ ਸੰਸਾਰ–ਸਮੁੰਦਰ ਤਰ ਲਿਆ ਹੈ
سنّت سنّگِ ساگرُ ترے جن نانک سچا تاݨُ ॥1॥
اے نانک ، اولیاء کرام کے ساتھ وابستہ ہوکر وہ دنیا کے بحر وسوسے عبور کرتا ہے ، کیوں کہ اس کے پاس خدا کی طاقت اور مدد ہے۔
ਮਃ ੫ ॥ mehlaa 5.
salok, Fifth Guru:
م: 5 ॥
صلوک ، پانچواں گرو :
ਭਲਕੇ ਉਠਿ ਪਰਾਹੁਣਾ ਮੇਰੈ ਘਰਿ ਆਵਉ ॥
bhalkay uth paraahunaa mayrai ghar aava-o.
If a holy guest comes to my house in the early morning hours,
ਜੇ ਸਵੇਰੇ ਉੱਠ ਕੇ ਕੋਈ (ਗੁਰਮੁਖ) ਪਰਾਹੁਣਾ ਮੇਰੇ ਘਰ ਆਵੇ,
بھلکے اُٹھِ پراہُݨا میرےَ گھرِ آوءُ ॥
میں صبح سویرے اٹھ کھڑا ہوتا ہوں ، اور حضور مہمان میرے گھر آتا ہے۔
ਪਾਉ ਪਖਾਲਾ ਤਿਸ ਕੇ ਮਨਿ ਤਨਿ ਨਿਤ ਭਾਵਉ ॥
paa-o pakhaalaa tis kay man tan nit bhaava-o.
I may wash his feet (humbly serve him), and he may always be pleasing to me.
ਮੈਂ ਉਸ ਗੁਰਮੁਖ ਦੇ ਪੈਰ ਧੋਵਾਂ; ਮੇਰੇ ਮਨ ਵਿਚ ਮੇਰੇ ਤਨ ਵਿਚ ਉਹ ਸਦਾ ਪਿਆਰਾ ਲੱਗੇ।
پاءُ پکھالا تِس کے منِ تنِ نِت بھاوءُ ॥
میں اس کے پاؤں دھوتا ہوں۔ وہ ہمیشہ میرے دماغ اور جسم سے راضی رہتا ہے
ਨਾਮੁ ਸੁਣੇ ਨਾਮੁ ਸੰਗ੍ਰਹੈ ਨਾਮੇ ਲਿਵ ਲਾਵਉ ॥
naam sunay naam sangrahai naamay liv laava-o.
He may listen to Naam, gather the wealth of Naam and remain attuned to Naam.
ਉਹ ਗੁਰਮੁਖ (ਨਿੱਤ) ਨਾਮ ਸੁਣੇ, ਨਾਮ–ਧਨ ਇਕੱਠਾ ਕਰੇ ਤੇ ਨਾਮ ਵਿਚ ਹੀ ਸੁਰਤਿ ਜੋੜੀ ਰੱਖੇ।
نامُ سُݨے نامُ سنّگ٘رہےَ نامے لِو لاوءُ ॥
میں نام سنتا ہوں ، اور میں نام میں جمع ہوتا ہوں۔ میں محبت سے پیار کرتا ہوں نام سے
ਗ੍ਰਿਹੁ ਧਨੁ ਸਭੁ ਪਵਿਤ੍ਰੁ ਹੋਇ ਹਰਿ ਕੇ ਗੁਣ ਗਾਵਉ ॥
garihu Dhan sabh pavitar ho-ay har kay gun gaava-o.
In his company, I may sing God’s praises so that all my house and wealth may be sanctified.
(ਉਸ ਦੇ ਆਉਣ ਨਾਲ, ਮੇਰਾ) ਸਾਰਾ ਘਰ ਪਵਿੱਤ੍ਰ ਹੋ ਜਾਏ, ਮੈਂ ਭੀ (ਉਸ ਦੀ ਬਰਕਤਿ ਨਾਲ) ਪ੍ਰਭੂ ਦੇ ਗੁਣ ਗਾਣ ਲੱਗ ਪਵਾਂ।
گ٘رِہُ دھنُ سبھُ پوِت٘رُ ہۄءِ ہرِ کے گُݨ گاوءُ ॥
اس کی صحبت میں ، میں خدا کی حمد گاؤں گا تاکہ میرا سارا گھر اور دولت مقدس ہوسکے ۔
ਹਰਿ ਨਾਮ ਵਾਪਾਰੀ ਨਾਨਕਾ ਵਡਭਾਗੀ ਪਾਵਉ ॥੨॥
har naam vaapaaree naankaa vadbhaagee paava-o. ||2||
O’ Nanak, it is only by great good fortune that I could meet such a trader of God’s Name.||2||
ਹੇ ਨਾਨਕ! ਅਜੇਹਾ ਪ੍ਰਭੂ–ਨਾਮ ਦਾ ਵਪਾਰੀ ਵੱਡੇ ਭਾਗਾਂ ਨਾਲ ਹੀ ਕਿਤੇ ਮੈਨੂੰ ਮਿਲ ਸਕਦਾ ਹੈ l
ہرِ نام واپاری نانکا وڈبھاگی پاوءُ ॥2॥
اے نانک ، یہ صرف بڑی خوش قسمتی سے ہی ہے کہ میں خدا کے نام کے ایسے تاجر سے مل سکتا ہوں۔
ਪਉੜੀ ॥
pa-orhee.
Pauree:
پئُڑی ॥
پیوری :
ਜੋ ਤੁਧੁ ਭਾਵੈ ਸੋ ਭਲਾ ਸਚੁ ਤੇਰਾ ਭਾਣਾ ॥
jo tuDh bhaavai so bhalaa sach tayraa bhaanaa.
O’ God) whatever pleases You is the best, and true is Your will.
ਹੇ ਪ੍ਰਭੂ! ਜਿਹੜਾ ਕੁਛ ਤੈਨੂੰ ਚੰਗਾ ਲਗਦਾ ਹੈ, ਉਹੀ ਸ਼੍ਰੇਸ਼ਟ ਹੈ, ਸਦੀਵੀ–ਸਤਿ ਹੈ ਤੇਰੀ ਰਜਾ।
جۄ تُدھُ بھاوےَ سۄ بھلا سچُ تیرا بھاݨا ॥
جو بھی آپ کو پسندہے وہ اچھا ہے۔ تیری پسند سچ ہے
ਤੂ ਸਭ ਮਹਿ ਏਕੁ ਵਰਤਦਾ ਸਭ ਮਾਹਿ ਸਮਾਣਾ ॥
too sabh meh ayk varatdaa sabh maahi samaanaa.
You are the One, pervading in all; and You are permeating in all.
ਤੂੰ ਹੀ ਸਭ ਜੀਵਾਂ ਵਿਚ ਵਿਆਪਕ ਹੈਂ, ਸਭ ਵਿਚ ਸਮਾਇਆ ਹੋਇਆ ਹੈਂ
تۄُ سبھ مہِ ایکُ ورتدا سبھ ماہِ سماݨا ॥
آپ ہی ایک ہیں ، ہر ایک میں پھیل رہے ہیں۔ اور آپ سب میں سمائے ہوئے ہیں ۔
ਥਾਨ ਥਨੰਤਰਿ ਰਵਿ ਰਹਿਆ ਜੀਅ ਅੰਦਰਿ ਜਾਣਾ ॥
thaan thanantar rav rahi-aa jee-a andar jaanaa.
You are permeating in all places and interspaces; and are known to be present in all the creatures.
ਤੂੰ ਸਾਰੀਆਂ ਥਾਵਾਂ ਅਤੇ ਉਨ੍ਹਾਂ ਦੀਆਂ ਵਿੱਥਾਂ ਵਿੱਚ ਰਮਿਆ ਹੋਇਆ ਹੈਂ ਅਤੇ ਤੂੰ ਹੀ ਪ੍ਰਾਣੀਆਂ ਅੰਦਰ ਜਾਣਿਆ ਜਾਂਦਾ ਹੈ।
تھان تھننّترِ روِ رہِیا جیء انّدرِ جاݨا ॥
آپ تمام جگہوں پر موجود ہو اور آپ تمام مخلوقات کے دلوں میں بستے ہیں۔
ਸਾਧਸੰਗਿ ਮਿਲਿ ਪਾਈਐ ਮਨਿ ਸਚੇ ਭਾਣਾ ॥
saaDhsang mil paa-ee-ai man sachay bhaanaa.
God is realized by joining the holy congregation, and submitting to His Will.
ਉਸ ਦਾ ਭਾਣਾ ਮੰਨ ਕੇ ਸਤ–ਸੰਗ ਵਿਚ ਮਿਲ ਕੇ ਉਸ ਨੂੰ ਲੱਭ ਸਕੀਦਾ ਹੈ।
سادھسنّگِ مِلِ پائیِۓَ منِ سچے بھاݨا ॥
پاک لوگوں کی صف میں شام ل ہو کر اور اس کی رضا کے تابع ہو کر سچے رب کو پا لیا۔
ਨਾਨਕ ਪ੍ਰਭ ਸਰਣਾਗਤੀ ਸਦ ਸਦ ਕੁਰਬਾਣਾ ॥੧॥
naanak parabh sarnaagatee sad sad kurbaanaa. ||1||
O’ Nanak, seek the refuge of God and dedicate yourself to Him forever. ||1||
ਹੇ ਨਾਨਕ! ਉਸ ਪ੍ਰਭੂ ਦੀ ਸ਼ਰਨ ਆ, ਉਸ ਤੋਂ ਸਦਾ ਹੀ ਸਦਕੇ ਹੋ
نانک پ٘ربھ سرݨاگتی سد سد قُرباݨا ॥1॥
اے نانک ، خدا کی پناہ مانگو اور ہمیشہ کے لئے اپنے آپ کو اس کے لئے وقف کرو۔
ਸਲੋਕ ਮਃ ੫ ॥
salok mehlaa 5.
Salok, Fifth Guru:
سلۄک م: 5 ॥
صلوک ، پانچواں گرو :
ਚੇਤਾ ਈ ਤਾਂ ਚੇਤਿ ਸਾਹਿਬੁ ਸਚਾ ਸੋ ਧਣੀ ॥
chaytaa ee taaN chayt saahib sachaa so Dhanee.
If you remember that God is eternal, then lovingly remember that true Master.
ਜੇ ਤੈਨੂੰ ਚੇਤਾ ਹੈ ਕਿ ਉਹ ਪ੍ਰਭੂ–ਮਾਲਕ ਸਦਾ–ਥਿਰ ਰਹਿਣ ਵਾਲਾ ਹੈ ਤਾਂ ਉਸ ਮਾਲਕ ਨੂੰ ਸਿਮਰ
چیتا ای تاں چیتِ صاحِبُ سچا سۄ دھݨی ॥
اگر آپ کو یاد ہے کہ خدا ابدی ہے ، تو پھر اس سچے مالک کو پیار سے یاد رکھنا۔
ਨਾਨਕ ਸਤਿਗੁਰੁ ਸੇਵਿ ਚੜਿ ਬੋਹਿਥਿ ਭਉਜਲੁ ਪਾਰਿ ਪਉ ॥੧॥
naanak satgur sayv charh bohith bha-ojal paar pa-o. ||1||
O’ Nanak, follow the teachings of the true Guru, come aboard the ship of Naam (meditate on Naam) and swim across the terrifying world-ocean of vices.||1||
ਹੇ ਨਾਨਕ! ਗੁਰੂ ਦੇ ਹੁਕਮ ਵਿਚ ਤੁਰ (ਗੁਰੂ ਦੇ ਹੁਕਮ–ਰੂਪ) ਜਹਾਜ਼ ਵਿਚ ਚੜ੍ਹ ਤੇ ਸੰਸਾਰ–ਸਮੁੰਦਰ ਨੂੰ ਲੰਘ
نانک ستِگُرُ سیوِ چڑِ بۄہِتھِ بھئُجلُ پارِ پءُ ॥1॥
اے نانک ، سچے گرو کی تعلیمات پر عمل کریں ، نام کے جہاز پر سوار ہو کر ( نام پر دھیان دیں ) اور خوفناک عالم بحر کے پار تیریں۔
ਮਃ ੫ ॥
mehlaa 5.
Salok, Fifth Guru:
م: 5 ॥
صلوک ، پانچواں گرو :
ਵਾਊ ਸੰਦੇ ਕਪੜੇ ਪਹਿਰਹਿ ਗਰਬਿ ਗਵਾਰ ॥
vaa-oo sanday kaprhay pahirahi garab gavaar.
The fools, proudly wear fancy and fine clothes as light as wind,
ਮੂਰਖ ਮਨੁੱਖ ਸੋਹਣੇ ਸੋਹਣੇ ਬਾਰੀਕ ਕੱਪੜੇ ਬੜੀ ਆਕੜ ਨਾਲ ਪਹਿਨਦੇ ਹਨ,
وائۄُ سنّدے کپڑے پہِرہِ گربِ گوار ॥
وہ اپنے جسم کو ہوا کے کپڑوں کی طرح پہنتا ہے – وہ کتنا مغروراحمق ہے
ਨਾਨਕ ਨਾਲਿ ਨ ਚਲਨੀ ਜਲਿ ਬਲਿ ਹੋਏ ਛਾਰੁ ॥੨॥
naanak naal na chalnee jal bal ho-ay chhaar. ||2||
but O’ Nanak, these clothes do not accompany him after death; and are burnt down to ashes. ||2||
ਪਰ ਹੇ ਨਾਨਕ! (ਮਰਨ ਤੇ ਇਹ ਕੱਪੜੇ ਜੀਵ ਦੇ) ਨਾਲ ਨਹੀਂ ਜਾਂਦੇ, (ਏਥੇ ਹੀ) ਸੜ ਕੇ ਸੁਆਹ ਹੋ ਜਾਂਦੇ ਹਨ l
نانک نالِ ن چلنی جلِ بلِ ہۄۓ چھارُ ॥2॥
نانک ، آخر میں وہ اس کے ساتھ نہیں جائیں گے۔ وہ جل کر راکھ ہو جائیں گے
ਪਉੜੀ ॥
pa-orhee.
Pauree:
پئُڑی ॥
پیوری :
ਸੇਈ ਉਬਰੇ ਜਗੈ ਵਿਚਿ ਜੋ ਸਚੈ ਰਖੇ ॥
say-ee ubray jagai vich jo sachai rakhay.
In the world, they alone have been saved, whom God has protected from vices.
ਕਾਮਾਦਿਕ ਵਿਕਾਰਾਂ ਤੋਂ ਜਗਤ ਵਿਚ ਉਹੀ ਮਨੁੱਖ ਬਚੇ ਹਨ ਜਿਨ੍ਹਾਂ ਨੂੰ ਸੱਚੇ ਪ੍ਰਭੂ ਨੇ ਰੱਖਿਆ ਹੈ।
سیئی اُبرے جگےَ وِچِ جۄ سچےَ رکھے ॥
صرف وہی دنیا سے نجات پا رہے ہیں ، جو سچا رب کے ذریعہ محفوظ اور محفوظ ہیں۔
ਮੁਹਿ ਡਿਠੈ ਤਿਨ ਕੈ ਜੀਵੀਐ ਹਰਿ ਅੰਮ੍ਰਿਤੁ ਚਖੇ ॥
muhi dithai tin kai jeevee-ai har amrit chakhay.
Upon seeing the sight of those persons and by partaking the nectar of God’s Name, we remain spiritually rejuvenated.
ਐਸੇ ਮਨੁੱਖਾਂ ਦਾ ਦਰਸ਼ਨ ਕਰ ਕੇ ਹਰਿ–ਨਾਮ ਅੰਮ੍ਰਿਤ ਚੱਖ ਸਕੀਦਾ ਹੈ ਤੇ (ਅਸਲ) ਜ਼ਿੰਦਗੀ ਮਿਲਦੀ ਹੈ।
مُہِ ڈِٹھےَ تِن کےَ جیِویِۓَ ہرِ انّم٘رِتُ چکھے ॥
میں ان لوگوں کے چہروں کو دیکھ کر زندہ رہتا ہوں جو خداوند کی ذات کے جوہر کا مزہ چکھے ہیں
ਕਾਮੁ ਕ੍ਰੋਧੁ ਲੋਭੁ ਮੋਹੁ ਸੰਗਿ ਸਾਧਾ ਭਖੇ ॥
kaam kroDh lobh moh sang saaDhaa bhakhay.
Lust, anger, greed and emotional attachment are destroyed, in the Company of such holy persons.
ਅਜੇਹੇ ਸਾਧੂ–ਜਨਾਂ ਦੀ ਸੰਗਤਿ ਵਿਚ (ਰਿਹਾਂ) ਕਾਮ ਕ੍ਰੋਧ ਲੋਭ ਮੋਹ (ਆਦਿਕ ਵਿਕਾਰ) ਨਾਸ ਹੋ ਜਾਂਦੇ ਹਨ।
کامُ ک٘رۄدھُ لۄبھُ مۄہُ سنّگِ سادھا بھکھے ॥
مقدس لوگوں کی صحبت میں ، جنسی خواہش ، غصے ، لالچ اور جذباتی جذبے کو جلا دیا جاتا ہے
ਕਰਿ ਕਿਰਪਾ ਪ੍ਰਭਿ ਆਪਣੀ ਹਰਿ ਆਪਿ ਪਰਖੇ ॥
kar kirpaa parabh aapnee har aap parkhay.
Bestowing His mercy, God Himself has tested and approved them.
ਜਿਨ੍ਹਾਂ ਉਤੇ ਪ੍ਰਭੂ ਨੇ ਆਪਣੀ ਮਿਹਰ ਕੀਤੀ ਹੈ ਉਹਨਾਂ ਨੂੰ ਉਸ ਨੇ ਆਪ ਹੀ ਪ੍ਰਵਾਨ ਕਰ ਲਿਆ ਹੈ।
کرِ کِرپا پ٘ربھِ آپݨی ہرِ آپِ پرکھے ॥
خدا اپنا فضل عطا کرتا ہے ، اور خداوند خود ان کی آزمائش کرتا ہے۔
ਨਾਨਕ ਚਲਤ ਨ ਜਾਪਨੀ ਕੋ ਸਕੈ ਨ ਲਖੇ ॥੨॥
naanak chalat na jaapnee ko sakai na lakhay. ||2||
O Nanak, God’s plays are incomprehensible: no one can understand them. ||2||
ਹੇ ਨਾਨਕ! ਪਰਮਾਤਮਾ ਦੇ ਕੌਤਕ ਸਮਝੇ ਨਹੀਂ ਜਾ ਸਕਦੇ, ਕੋਈ ਜੀਵ ਸਮਝ ਨਹੀਂ ਸਕਦਾ l
نانک چلت ن جاپنی کۄ سکےَ ن لکھے ॥2॥
نانک ، خدا کے ڈرامے سمجھ سے باہر ہیں: کوئی ان کو سمجھ نہیں سکتا ہے۔
ਸਲੋਕ ਮਃ ੫ ॥
salok mehlaa 5.
Salok, Fifth Guru:
سلۄک م: 5 ॥
صلوک ، پانچواں گرو :
ਨਾਨਕ ਸੋਈ ਦਿਨਸੁ ਸੁਹਾਵੜਾ ਜਿਤੁ ਪ੍ਰਭੁ ਆਵੈ ਚਿਤਿ ॥
naanak so-ee dinas suhaavrhaa jit parabh aavai chit.
O Nanak, that day alone is the most beautiful and auspicious on which God is lovingly remembered in the mind.
ਹੇ ਨਾਨਕ! ਉਹੀ ਦਿਨ ਚੰਗਾ ਸੋਹਣਾ ਹੈ ਜਿਸ ਦਿਨ ਪਰਮਾਤਮਾ ਮਨ ਵਿਚ ਵੱਸੇ,
نانک سۄئی دِنسُ سُہاوڑا جِتُ پ٘ربھُ آوےَ چِتِ ॥
نانک صرف وہ دن ہی سب سے خوبصورت ہے جس دن خدا کو دل میں پیار سے یاد کیا جاتا ہے۔
ਜਿਤੁ ਦਿਨਿ ਵਿਸਰੈ ਪਾਰਬ੍ਰਹਮੁ ਫਿਟੁ ਭਲੇਰੀ ਰੁਤਿ ॥੧॥
jit din visrai paarbarahm fit bhalayree rut. ||1||
Cursed is that day and the season, when the supreme God is forgotten. ||1||
ਜਿਸ ਦਿਨ ਪਰਮਾਤਮਾ ਵਿੱਸਰ ਜਾਂਦਾ ਹੈ, ਉਹ ਸਮਾ ਮੰਦਾ ਜਾਣੋਂ, ਉਹ ਸਮਾ ਫਿਟਕਾਰ–ਜੋਗ ਹੈ
جِتُ دِنِ وِسرےَ پارب٘رہمُ پھِٹُ بھلیری رُتِ ॥1॥
لعنت ہے اس دن ، چاہے وہ موسم کتنا ہی خوشگوار کیوں نہ ہو ، جب اللہ رب العزت فراموش ہوجاتا ہے
ਮਃ ੫ ॥
mehlaa 5.
Salok, Fifth Guru:
م: 5 ॥
صلوک ، پانچواں گرو :
ਨਾਨਕ ਮਿਤ੍ਰਾਈ ਤਿਸੁ ਸਿਉ ਸਭ ਕਿਛੁ ਜਿਸ ਕੈ ਹਾਥਿ ॥
naanak mitraa-ee tis si-o sabh kichh jis kai haath.
O Nanak, become friends with the One, who controls everything.
ਹੇ ਨਾਨਕ! ਉਸ (ਪ੍ਰਭੂ) ਨਾਲ ਦੋਸਤੀ ਪਾਣੀ ਚਾਹੀਦੀ ਹੈ ਜਿਸ ਦੇ ਵੱਸ ਵਿਚ ਹਰੇਕ ਗੱਲ ਹੈ,
نانک مِت٘رائی تِسُ سِءُ سبھ کِچھُ جِس کےَ ہاتھِ ॥
نانک اس ایک کے ساتھ دوستی اختیار کرو ، جو ہر چیز پر قابو رکھتا ہے
ਕੁਮਿਤ੍ਰਾ ਸੇਈ ਕਾਂਢੀਅਹਿ ਇਕ ਵਿਖ ਨ ਚਲਹਿ ਸਾਥਿ ॥੨॥
kumitraa say-ee kaaNdhee-ah ik vikh na chaleh saath. ||2||
They are called false friends who can not accompany us even one step after death. ||2||
ਜੋ ਇਕ ਕਦਮ ਭੀ ਅਸਾਡੇ ਨਾਲ ਨਹੀਂ ਜਾ ਸਕਦੇ ਉਹ ਕੁਮਿੱਤਰ ਕਹੇ ਜਾਂਦੇ ਹਨ
کُمِت٘را سیئی کانْڈھیِئہِ اِک وِکھ ن چلہِ ساتھِ ॥
انہیں جھوٹے دوست کہا جاتا ہے جو مرنے کے ایک قدم بعد بھی ہمارے ساتھ نہیں آسکتے ہیں ۔
ਪਉੜੀ ॥
pa-orhee.
Pauree:
پئُڑی ॥
پیوری :
ਅੰਮ੍ਰਿਤੁ ਨਾਮੁ ਨਿਧਾਨੁ ਹੈ ਮਿਲਿ ਪੀਵਹੁ ਭਾਈ ॥
amrit naam niDhaan hai mil peevhu bhaa-ee.
O’ my brothers, the nectar of God’s Name is like a treasure, partake it joining together in the company of saintly persons.
ਹੇ ਭਾਈ! ਪਰਮਾਤਮਾ ਦਾ ਨਾਮ ਅੰਮ੍ਰਿਤ-(ਰੂਪ) ਖ਼ਜ਼ਾਨਾ ਹੈ, ਇਸ ਅੰਮ੍ਰਿਤ ਨੂੰ ਸਤਿਸੰਗ ਵਿਚ ਮਿਲ ਕੇ ਪੀਵੋ।
انّم٘رِتُ نامُ نِدھانُ ہےَ مِلِ پیِوہُ بھائی ॥
اے میرے بھائیو ، خدا کے نام کا امرت ایک خزانے کی طرح ہے ، اس کو سنتوں کے ساتھ شریک کریں۔
ਜਿਸੁ ਸਿਮਰਤ ਸੁਖੁ ਪਾਈਐ ਸਭ ਤਿਖਾ ਬੁਝਾਈ ॥
jis simrat sukh paa-ee-ai sabh tikhaa bujhaa-ee.
By remembering Him with loving devotion, peace is obtained, and all the desire for Maya (worldly riches) is destroyed
ਉਸ ਨਾਮ ਨੂੰ ਸਿਮਰਿਆਂ ਸੁਖ ਮਿਲਦਾ ਹੈ, ਤੇ (ਮਾਇਆ ਦੀ) ਸਾਰੀ ਤ੍ਰਿਸ਼ਨਾ ਮਿਟ ਜਾਂਦੀ ਹੈ।
جِسُ سِمرت سُکھُ پائیِۓَ سبھ تِکھا بُجھائی ॥
مراقبہ میں اس کا ذکر کرتے ہوئے ، سکون مل جاتا ہے ، اور تمام پیاس مٹ جاتی ہے۔
ਕਰਿ ਸੇਵਾ ਪਾਰਬ੍ਰਹਮ ਗੁਰ ਭੁਖ ਰਹੈ ਨ ਕਾਈ ॥
kar sayvaa paarbarahm gur bhukh rahai na kaa-ee.
So, serve the Supreme God-Guru, then no worldly desire would be left in you.
ਗੁਰੂ ਅਕਾਲ ਪੁਰਖ ਦੀ ਸੇਵਾ ਕਰ, (ਮਾਇਆ ਦੀ) ਕੋਈ ਭੁਖ ਨਹੀਂ ਰਹਿ ਜਾਏਗੀ।
کرِ سیوا پارب٘رہم گُر بھُکھ رہےَ ن کائی ॥
لہذا ، آپ سب سے بڑے خدا – گورو کی خدمت کریں ، پھر آپ میں کوئی دنیاوی خواہش باقی نہ رہے گی ۔
ਸਗਲ ਮਨੋਰਥ ਪੁੰਨਿਆ ਅਮਰਾ ਪਦੁ ਪਾਈ ॥
sagal manorath punni-aa amraa pad paa-ee.
All the objectives are fulfilled, and supreme spiritual status is obtained.
ਸਾਰੇ ਮਨੋਰਥ ਪੂਰੇ ਹੋ ਜਾਂਦੇ ਹਨ, ਉਹ ਉੱਚੀ ਆਤਮਕ ਅਵਸਥਾ ਮਿਲ ਜਾਂਦੀ ਹੈ ਜੋ ਕਦੇ ਨਾਸ ਨਹੀਂ ਹੁੰਦੀ।
سگل منۄرتھ پُنّنِیا امرا پدُ پائی ॥
آپ کی تمام خواہشات پوری ہوں گی ، اور آپ کو لافانی حیثیت مل جائے گی۔
ਤੁਧੁ ਜੇਵਡੁ ਤੂਹੈ ਪਾਰਬ੍ਰਹਮ ਨਾਨਕ ਸਰਣਾਈ ॥੩॥
tuDh jayvad toohai paarbarahm naanak sarnaa-ee. ||3||
O’ God, You alone are as great as Yourself; O’ Nanak, seek His refuge.||3||
ਹੇ ਪਾਰਬ੍ਰਹਮ! ਤੇਰੇ ਬਰਾਬਰ ਦਾ ਤੂੰ ਆਪ ਹੀ ਹੈਂ। ਹੇ ਨਾਨਕ! ਉਸ ਪਾਰਬ੍ਰਹਮ ਦੀ ਸ਼ਰਨ ਪਓ l
تُدھُ جیوڈُ تۄُہےَ پارب٘رہم نانک سرݨائی ॥3॥
اے اللہ ، تم ہی اپنے جیسے عظیم ہو۔ اے نانک ، اس کی پناہ مانگو۔
ਸਲੋਕ ਮਃ ੫ ॥
salok mehlaa 5.
Salok, Fifth Guru:
سلۄک م: 5 ॥
صلوک ، پانچواں گرو :
ਡਿਠੜੋ ਹਭ ਠਾਇ ਊਣ ਨ ਕਾਈ ਜਾਇ ॥
dith–rho habh thaa-ay oon na kaa-ee jaa-ay.
I have seen all the places; and found no place without God.
ਮੈਂ (ਪ੍ਰਭੂ ਨੂੰ) ਹਰ ਥਾਂ ਮੌਜੂਦ ਵੇਖਿਆ ਹੈ, ਕੋਈ ਭੀ ਥਾਂ (ਪ੍ਰਭੂ ਤੋਂ) ਖ਼ਾਲੀ ਨਹੀਂ ਹੈ l
ڈِٹھڑۄ ہبھ ٹھاءِ اۄُݨ ن کائی جاءِ ॥
میں نے تمام جگہوں کو دیکھا ہے۔ اور خدا کے بغیر کوئی جگہ نہیں ملی ۔
ਨਾਨਕ ਲਧਾ ਤਿਨ ਸੁਆਉ ਜਿਨਾ ਸਤਿਗੁਰੁ ਭੇਟਿਆ ॥੧॥
naanak laDhaa tin su-aa-o jinaa satgur bhayti-aa. ||1||
O’ Nanak, only they have achieved the true objective of human life (meditating on God’s Name), who have met the true Guru and have followed his advice. ||1||
ਹੇ ਨਾਨਕ! ਜੀਵਨ ਦਾ ਮਨੋਰਥ (ਭਾਵ, ਪ੍ਰਭੂ ਦਾ ਨਾਮ ਸਿਮਰਨ) ਉਹਨਾਂ ਮਨੁੱਖਾਂ ਨੇ ਹੀ ਲੱਭਾ ਹੈ ਜਿਨ੍ਹਾਂ ਨੂੰ ਸਤਿਗੁਰੂ ਮਿਲਿਆ ਹੈ
نانک لدھا تِن سُیاءُ جِنا ستِگُرُ بھیٹِیا ॥1॥
نانکا ، جو سچے گرو سے ملتے ہیں ، انہیں زندگی کا مقصد مل جاتا ہے