SGGS Page 415
ਗੁਰ ਪਰਸਾਦੀ ਕਰਮ ਕਮਾਉ ॥
gur parsaadee karam kamaa-o.
By the Guru’s grace, may I perform such deeds by which I may attain Naam,
ਗੁਰੂ ਦੀ ਕਿਰਪਾ ਨਾਲ ਮੈਂ ਉਹੀ ਕੰਮ ਕਰਾਂ (ਜਿਨ੍ਹਾਂ ਕਰਕੇ ਮੈਨੂੰ ਨਾਮ ਪ੍ਰਾਪਤ ਹੋਵੇ),
گُر پرسادیِ کرم کماءُ ॥
کرم۔ اعمال
گرو کے فضل سے ، میں ایسے کام انجام دوں جس کے ذریعہ مجھے نام حاصل ہو
ਨਾਮੇ ਰਾਤਾ ਹਰਿ ਗੁਣ ਗਾਉ ॥੫॥
naamay raataa har gun gaa-o. ||5||
and imbued with Naam, may I sing God’s praise. ||5||
ਤੇ ਨਾਮ–ਰੰਗ ਵਿਚ ਰੰਗਿਆ ਹੋਇਆ ਮੈਂ ਪਰਮਾਤਮਾ ਦਾ ਗੁਣ ਗਾਂਦਾ ਰਹਾਂ ॥੫॥
نامے راتا ہرِ گُنھ گاءُ ॥੫॥
۔ نامے ۔ راتا۔ نام میں مجذوب (4)
جو انسان الہٰی نام میں مرشد کے وسیلے سے محو و مجذوب ہو جاتے
ਗੁਰ ਸੇਵਾ ਤੇ ਆਪੁ ਪਛਾਤਾ ॥
gur sayvaa tay aap pachhaataa.
One who has understood his inner self by following the Guru’s teachings,
ਗੁਰੂ ਦੀ ਦੱਸੀ ਹੋਈ ਸੇਵਾ ਦੀ ਰਾਹੀਂ ਜਿਸ ਮਨੁੱਖ ਨੇ ਆਪਣਾ ਅੰਦਰਲਾ ਆਤਮਕ ਜੀਵਨ ਪਛਾਣ ਲਿਆ,
گُر سیۄا تے آپُ پچھاتا ॥
آپ پچھتا تا۔ اپنی اصلیت کی پہچان
گروکی خدمت خود کی پہچان کراتی ہے
ਅੰਮ੍ਰਿਤ ਨਾਮੁ ਵਸਿਆ ਸੁਖਦਾਤਾ ॥
amrit naam vasi-aa sukh–daata.
has realized the peace giving ambrosial Naam in his heart.
ਉਸ ਦੇ ਮਨ ਵਿਚ ਆਤਮਕ ਜੀਵਨ ਦੇਣ ਵਾਲਾ ਆਤਮਕ ਆਨੰਦ ਦੇਣ ਵਾਲਾ ਹਰੀ–ਨਾਮ ਵੱਸ ਪਿਆ (ਸਮਝੋ)।
انّم٘رِت نامُ ۄسِیا سُکھداتا ॥
۔ انمرت نام۔ آب حیات۔ حقیقت زندی بنانے والاسچ۔
اس نے اپنے دل میں امن دینے کا احساس کرلیا ہے
ਅਨਦਿਨੁ ਬਾਣੀ ਨਾਮੇ ਰਾਤਾ ॥੬॥
an-din banee naamay raataa. ||6||
By singing God’s praises he always remains imbued with the love of Naam. ||6|
ਪ੍ਰਭੂ ਦੀ ਸਿਫ਼ਤ–ਸਾਲਾਹ ਦੀ ਬਾਣੀ ਦੀ ਰਾਹੀਂ ਉਹ ਮਨੁੱਖ ਹਰ ਰੋਜ਼ ਨਾਮ–ਰੰਗ ਵਿਚ ਰੰਗਿਆ ਰਹਿੰਦਾ ਹੈ ॥੬॥
اندِنُ بانھیِ نامے راتا ॥੬॥
اندن۔ ہر روز ۔ بانی کلام۔(5)
خدا کی حمد گاتے ہوئے وہ ہمیشہ نام کی محبت میں مبتلا رہتا ہے
ਮੇਰਾ ਪ੍ਰਭੁ ਲਾਏ ਤਾ ਕੋ ਲਾਗੈ ॥
mayraa parabh laa-ay taa ko laagai.
When my God blesses someone to Naam, only then is that person becomes imbued with Naam.
ਜਦੋਂ ਪਿਆਰਾ ਪ੍ਰਭੂ ਕਿਸੇ ਜੀਵ ਨੂੰ ਆਪਣੇ ਨਾਮ ਵਿਚ ਲਗਾਂਦਾ ਹੈ ਤਦੋਂ ਹੀ ਕੋਈ ਲੱਗਦਾ ਹੈ,
میرا پ٘ربھُ لاۓ تا کو لاگےَ ॥
جب میرا خدا کسی کو نعمت سے نوازتا ہے ، تب ہی وہ شخص نام کے ساتھ مبتلا ہوجاتا ہے
ਹਉਮੈ ਮਾਰੇ ਸਬਦੇ ਜਾਗੈ ॥
ha-umai maaray sabday jaagai.
and by eradicating ego through the Guru’s word, he remains alert to his ego.
ਅਤੇ ਗੁਰ–ਸ਼ਬਦ ਦੀ ਰਾਹੀਂ ਉਹ ਹਉਮੈ ਨੂੰ ਮਾਰ ਕੇ (ਇਸ ਵਲੋਂ ਸਦਾ) ਸੁਚੇਤ ਰਹਿੰਦਾ ਹੈ।
ہئُمےَ مارے سبدے جاگےَ ॥
ہونمے خودی ۔ سبدے جاگے ۔ کلام سے بیدار ی ملتی ہے
اور گرو کے کلام کے ذریعہ انا کو ختم کرنے کے بعد ، وہ اپنی انا سے چوکس رہتا ہے
ਐਥੈ ਓਥੈ ਸਦਾ ਸੁਖੁ ਆਗੈ ॥੭॥
aithai othai sadaa sukh aagai. ||7||
Then he enjoys lasting peace both here and hereafter. ||7||
ਫਿਰ ਲੋਕ ਪਰਲੋਕ ਵਿਚ ਸਦਾ ਆਤਮਕ ਆਨੰਦ ਉਸ ਦੇ ਸਾਹਮਣੇ ਮੌਜੂਦ ਰਹਿੰਦਾ ਹੈ ॥੭॥
ایَتھےَ اوتھےَ سدا سُکھُ آگےَ ॥੭॥۔
ایتھے ۔ اوتھے ۔ ہر دو عالموں میں(6)
وہ شخص تناسخ میں نہیں جو اس ظاہر عالم کو بلا شکل وصورت نورانی خدا میں مجذوب جانتا اور سمجھتا
ਮਨੁ ਚੰਚਲੁ ਬਿਧਿ ਨਾਹੀ ਜਾਣੈ ॥
man chanchal biDh naahee jaanai.
The fickle mind does not know the way to eradicate his ego.
ਚੰਚਲ ਮਨ ਹਉਮੈ ਨੂੰ ਮਾਰਨ ਦਾ ਤਰੀਕਾ ਨਹੀਂ ਜਾਣਦਾ
منُ چنّچلُ بِدھِ ناہیِ جانھےَ ॥
چنچل۔ غیر مستقل ۔ بھٹکتا ۔ بدھ۔ طریقہ منمکھ ۔
ہے اور اس پوشیدہ بلا شکل وحججم کی پیدا کروہ ظاہر عالم جانتا ہے ۔
ਮਨਮੁਖਿ ਮੈਲਾ ਸਬਦੁ ਨ ਪਛਾਣੈ ॥
manmukh mailaa sabad na pachhaanai.
A self conceited person’s mind always remains filthy from the dirt of vices; it does not understand and follow the Guru’s teachings.
ਮਨਮੁਖਿ ਦਾ ਮਨ (ਵਿਕਾਰਾਂ ਨਾਲ ਸਦਾ) ਮੈਲਾ ਰਹਿੰਦਾ ਹੈ, ਉਹ ਗੁਰੂ ਦੇ ਸ਼ਬਦ ਨਾਲ ਸਾਂਝ ਨਹੀਂ ਪਾ ਸਕਦਾ।
منمُکھِ میَلا سبدُ ن پچھانھےَ ॥
۔ سبد۔ کلام۔ میلا۔
مرید من کا دل ناپاک ہوتا ہے ۔ اسی لئے کلام کی پہچان نہیں۔
ਗੁਰਮੁਖਿ ਨਿਰਮਲੁ ਨਾਮੁ ਵਖਾਣੈ ॥੮॥
gurmukh nirmal naam vakhaanai. ||8||
A Guru’s follower always meditates on Naam and remains immaculate. ||8||
ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ ਮਨੁੱਖ ਨਾਮ ਸਿਮਰਦਾ ਹੈ ਤੇ ਪਵਿਤ੍ਰ ਜੀਵਨ ਵਾਲਾ ਹੁੰਦਾ ਹੈ ॥੮॥
گُرمُکھِ نِرملُ نامُ ۄکھانھےَ ॥੮॥
نرمل نام۔ پاک حقیقت۔ سچ (7)
ایک گرو کے پیروکار ہمیشہ نام پر دھیان دیتے ہیں اور بے فکر رہتے ہیں
ਹਰਿ ਜੀਉ ਆਗੈ ਕਰੀ ਅਰਦਾਸਿ ॥
har jee-o aagai karee ardaas.
I pray to the reverend God,
ਮੈਂ ਪ੍ਰਭੂ ਜੀ ਅੱਗੇ ਇਹ ਅਰਦਾਸਿ ਕਰਦਾ ਹਾਂ,
ہرِ جیِءُ آگےَ کریِ ارداسِ ॥
ارداس۔ عرضداشت ۔ گذارش
خدا سے عرض گذارتا ہوں
ਸਾਧੂ ਜਨ ਸੰਗਤਿ ਹੋਇ ਨਿਵਾਸੁ ॥
saaDhoo jan sangat ho-ay nivaas.
that I may always dwell in the congregation of saintly persons,
ਕਿ,ਗੁਰਮੁਖਾਂ ਦੀ ਸੰਗਤਿ ਵਿਚ ਮੇਰਾ ਨਿਵਾਸ ਬਣਿਆ ਰਹੇ,
سادھوُ جن سنّگتِ ہوءِ نِۄاسُ ॥
۔ سادھو جن۔ پاکدامن خادم نواس۔ ٹھکانہ ۔
کہ مجھے مریدان مرشد کی صحبت و قربت عطا فرماتا
ਕਿਲਵਿਖ ਦੁਖ ਕਾਟੇ ਹਰਿ ਨਾਮੁ ਪ੍ਰਗਾਸੁ ॥੯॥
kilvikh dukh kaatay har naam pargaas. ||9||
and God’s Name may become manifest in my heart, which may eradicate my sins and sufferings. ||9||
ਤੇ ਮੇਰੇ ਅੰਦਰ ਪਰਮਾਤਮਾ ਦਾ ਨਾਮ ਚਮਕ ਪਏ, ਤੇ ਉਹ ਨਾਮ ਮੇਰੇ ਪਾਪ ਕਲੇਸ਼ ਕੱਟ ਦੇਵੇ ॥੯॥
کِلۄِکھ دُکھ کاٹے ہرِ نامُ پ٘رگاسُ ॥੯॥
کل وکھ۔ دوش۔ گناہ۔ پرگاس۔ روشن ۔(8)
کہ میرے دل میں الہٰی نام روشن ہو اور میرے گناہ اور عذاب ختم ہو جائیں۔ (8
ਕਰਿ ਬੀਚਾਰੁ ਆਚਾਰੁ ਪਰਾਤਾ ॥
kar beechaar aachaar paraataa.
One who deliberates on the Guru’s word understands the value of good conduct, ਜਿਹੜਾ ਗੁਰੂ ਦੀ ਬਾਣੀ ਨੂੰ ਵਿਚਾਰ ਕੇ ਚੰਗਾ ਆਚਰਨ ਬਣਾਣਾ ਸਮਝ ਲੈਂਦਾ ਹੈ,
کرِ بیِچارُ آچارُ پراتا ॥
آچار۔ اخلاق ۔
جو گرو کے کلام پر غور کرتا ہے وہ اچھے طرز عمل کی اہمیت کو سمجھتا ہے
ਸਤਿਗੁਰ ਬਚਨੀ ਏਕੋ ਜਾਤਾ ॥
satgur bachnee ayko jaataa.
and by following the true Guru’s word realizes God,
ਤੇ ਗੁਰੂ ਦੇ ਬਚਨਾਂ ਉਤੇ ਤੁਰ ਕੇ ਇਕ ਪਰਮਾਤਮਾ ਨਾਲ ਸਾਂਝ ਪਾਂਦਾ ਹੈ,
ستِگُر بچنیِ ایکو جاتا ॥
ستگر بچنی ۔ کلام مر شدی ۔ ایکو جاتا۔ واحد سمجھا ۔
۔ جو شخص واعظ مرشد پر عمل کرکے واحد خدا کو سمجھ لیتا
ਨਾਨਕ ਰਾਮ ਨਾਮਿ ਮਨੁ ਰਾਤਾ ॥੧੦॥੭॥
naanak raam naam man raataa. ||10||7||
O’ Nanak, his mind is imbued with God’s Name. ||10||7||
ਹੇ ਨਾਨਕ! ਉਸ ਦੀ ਆਤਮਾ ਪਰਮਾਤਮਾ ਦੇ ਨਾਮ–ਰੰਗ ਵਿਚ ਰੰਗੀ ਗਈ ਹੈ ॥੧੦॥੭॥
نانک رام نامِ منُ راتا ۔
اے نانک اس کا دماغ خدا کے نام کے ساتھ رنگین ہے
ਆਸਾ ਮਹਲਾ ੧ ॥
aasaa mehlaa 1.
Raag Aasaa, First Guru
: آسا مہلا ੧॥
ਮਨੁ ਮੈਗਲੁ ਸਾਕਤੁ ਦੇਵਾਨਾ ॥
man maigal saakat dayvaanaa.
The mind of the faithless cynic is like a crazy elephant.
ਮਾਇਆ–ਵੇੜ੍ਹਿਆ ਮਨ ਪਾਗਲ ਹਾਥੀ ਸਮਾਨ ਹੈ,
منُ میَگلُ ساکتُ دیۄانا ॥
من۔ دل ۔ میگل۔ مست ہاتھی۔ ساکت۔ مادہ پرست
بے وفا خبط کا ذہن پاگل ہاتھی کی مانند ہے
ਬਨ ਖੰਡਿ ਮਾਇਆ ਮੋਹਿ ਹੈਰਾਨਾ ॥
ban khand maa-i-aa mohi hairaanaa.
Distracted by the love for Maya, it keeps wandering in the world like an untamed elephant wandering in the forest
ਮਾਇਆ ਦੇ ਮੋਹ ਦੇ ਕਾਰਨ ਸੰਸਾਰ– ਜੰਗਲ ਵਿਚ ਘਬਰਾਇਆ ਹੋਇਆ ਭਟਕਦਾ ਫਿਰਦਾ ਹੈ।
بن کھنّڈِ مائِیا موہِ ہیَرانا ॥
بن جنگل۔ کھنڈ۔ زمین کا حصہ۔
اور دنیاوی جنگل جو دنیاوی دؤلت کی محبت کا ہے میں بھٹکتا رہتا ہے
ਇਤ ਉਤ ਜਾਹਿ ਕਾਲ ਕੇ ਚਾਪੇ ॥
it ut jaahi kaal kay chaapay.
Hounded by the fear of death, it wanders here and there.
ਮੌਤ ਦੇ ਡਰ ਦੇ ਦਬਾ ਹੇਠ ਇਹ ਐਧਰ ਓਧਰ ਭਟਕਦਾ ਹੈ।
اِت اُت جاہِ کال کے چاپے ॥
۔ ات اُت۔ یہاںا ور وہاں جاہے ۔ جاتا ہے ۔ بھٹکتا ہے ۔ کال کو چاہے ۔ موت کا
یہ موت کی لپیٹ میں ، یہاں اور وہاں جاتا ہے۔
ਗੁਰਮੁਖਿ ਖੋਜਿ ਲਹੈ ਘਰੁ ਆਪੇ ॥੧॥
gurmukh khoj lahai ghar aapay. ||1||
But the Guru’s follower seeks and realizes God within his heart . ||1||
ਜੋ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ ਉਹ ਭਾਲ ਕੇ ਆਪਣੇ ਅੰਦਰ ਪਰਮਾਤਮਾ ਦਾ ਟਿਕਾਣਾ ਲੱਭ ਲੈਂਦਾ ਹੈ ॥੧॥
گُرمُکھِ کھوجِ لہےَ گھرُ آپے ॥੧॥
گورمکھ ۔ مرشد کے وسیلے سے ۔ کھوج ہے ۔ ڈھونڈ لیتا ہے ۔ گھر آپے اپنے دل میں۔
گورکھ ڈھونڈتا ہے ، اور اپنا گھر تلاش کرتا ہے
ਬਿਨੁ ਗੁਰ ਸਬਦੈ ਮਨੁ ਨਹੀ ਠਉਰਾ ॥
bin gur sabdai man nahee tha-uraa.
The mind does not stop wandering without focusing on the Guru’s word.
ਗੁਰੂ ਦੇ ਸ਼ਬਦ (ਵਿਚ ਜੁੜਨ) ਤੋਂ ਬਿਨਾ ਮਨ ਇਕ ਥਾਂ ਟਿਕਿਆ ਨਹੀਂ ਰਹਿ ਸਕਦਾ।
بِنُ گُر سبدےَ منُ نہیِ ٹھئُرا ॥
گرسبدے ۔ کلام مرشد سے ۔ ٹھؤر۔ ٹھہرتا ٹھکانہ
گورو کے کلام کے بغیر ، دماغ کو سکون کی کوئی جگہ نہیں ملتی ہے۔
ਸਿਮਰਹੁ ਰਾਮ ਨਾਮੁ ਅਤਿ ਨਿਰਮਲੁ ਅਵਰ ਤਿਆਗਹੁ ਹਉਮੈ ਕਉਰਾ ॥੧॥ ਰਹਾਉ ॥
simrahu raam naam at nirmal avar ti-aagahu ha-umai ka-uraa. ||1|| rahaa-o. Therefore, meditate on the immaculate God’s Name and renounce all other bitter worldly relishes which enhance ego. ||1||Pause||
ਪਰਮਾਤਮਾ ਦਾ ਨਾਮ ਸਿਮਰੋ ਜੋ ਬਹੁਤ ਹੀ ਪਵਿਤ੍ਰ ਹੈ, ਅਤੇ ਹੋਰ ਰਸ ਛੱਡੋ ਜੋ ਕੌੜੇ ਭੀ ਹਨ ਤੇ ਹਉਮੈ ਨੂੰ ਵਧਾਂਦੇ ਹਨ ॥੧॥ ਰਹਾਉ ॥
سِمرہُ رام نامُ اتِ نِرملُ اۄر تِیاگہُ ہئُمےَ کئُرا ॥੧॥ رہاءُ ॥
۔ ات نرمل نہایت پاک۔ سمر ہو۔ یاد کرؤ۔ تیا گہو۔ چھوڑو۔ ہونمے ۔ خودی ۔ گؤرا۔ گؤڑا۔ ۔ تلخ۔
خداوند کا نام یاد رکھیں جو نہایت پاک اور عمدہ ہے۔ اپنی تلخ غرور کو ترک کردیں
ਇਹੁ ਮਨੁ ਮੁਗਧੁ ਕਹਹੁ ਕਿਉ ਰਹਸੀ ॥
ih man mugaDh kahhu ki-o rahsee.
Tell me, how can this foolish mind remain stable?
ਦੱਸੋ, ਇਹ ਮੂਰਖ ਮਨ ਭਟਕਣੋਂ ਕਿਵੇਂ ਰਹਿ ਸਕਦਾ ਹੈ?
اِہُ منُ مُگدھُ کہہُ کِءُ رہسیِ ॥
مگدھ۔ جاہل ۔ رہسی ۔ سکون ۔ پائیگا۔
مجھے بتاو ، اس احمق دماغ کو کیسے بچایا جاسکتا ہے
ਬਿਨੁ ਸਮਝੇ ਜਮ ਕਾ ਦੁਖੁ ਸਹਸੀ ॥
bin samjhay jam kaa dukh sahsee.
Without understanding its true nature, it would suffer the pain of death.
ਆਪਣੇ ਅਸਲੇ ਦੀ ਸੂਝ ਤੋ ਬਿਨਾ ਇਹ ਮਨ ਆਤਮਕ ਮੌਤ ਦਾ ਦੁੱਖ ਸਹਾਰੇਗਾ ਹੀ।
بِنُ سمجھے جم کا دُکھُ سہسیِ ॥
جم کا دکھ۔ مؤت کا عذاب ۔ کٹک ۔ کانٹا ۔ پیلے ۔ نصیحت کرنا ۔سمجھانا ۔
سمجھے بغیرموت کی تکلیف برداشت کرے گی۔
ਆਪੇ ਬਖਸੇ ਸਤਿਗੁਰੁ ਮੇਲੈ ॥
aapay bakhsay satgur maylai.
One on whom God showers His grace, He unites that one with the true Guru.
ਜਿਸ ਮਨੁੱਖ ਉਤੇ ਪਰਮਾਤਮਾ ਆਪ ਬਖ਼ਸ਼ਸ਼ ਕਰਦਾ ਹੈ, ਉਸ ਨੂੰ ਸੱਚੇ ਗੁਰਾਂ ਨਾਲ ਮਿਲਾਉਂਦਾ ਹੈ।
آپے بکھسے ستِگُرُ میلےَ ॥
خداوند خود ہمیں معاف کرتا ہے ، اور ہمیں سچے گرو سے جوڑ دیتا ہے
ਕਾਲੁ ਕੰਟਕੁ ਮਾਰੇ ਸਚੁ ਪੇਲੈ ॥੨॥
kaal kantak maaray sach paylai. ||2||
The Guru eradicates his painful fear of death by coaxing him towards God. ||2||
ਗੁਰੂ ਉਸ ਦੇ ਦੁਖਦਾਈ ਮੌਤ ਦੇ ਡਰ ਨੂੰ ਕੁਚਲ ਸੁੱਟਦਾ ਹੈ, ਅਤੇ ਉਸ ਨੂੰ ਸਦਾ–ਥਿਰ ਪ੍ਰਭੂ ਵਲ ਪ੍ਰੇਰਦਾ ਹੈ ॥੨॥
کالُ کنّٹکُ مارے سچُ پیلےَ ॥੨॥
سچا رب موت کی اذیتوں پر فتح اور فتح کرتا ہے
ਇਹੁ ਮਨੁ ਕਰਮਾ ਇਹੁ ਮਨੁ ਧਰਮਾ ॥
ih man karmaa ih man Dharmaa.
This mind engages in faith rituals and religious deeds.
ਇਹ ਮਨ ਹੋਰ ਹੋਰ ਧਾਰਮਿਕ ਰਸਮਾਂ ਰੀਵਾਜ ਕਰਦਾ ਫਿਰਦਾ ਹੈ,
اِہُ منُ کرما اِہُ منُ دھرما ॥
کرما ۔ عامل ۔ دھرما۔ فرائض کی ادائیگی کرنے والا
یہ من عامل فرض شناس ہے۔
ਇਹੁ ਮਨੁ ਪੰਚ ਤਤੁ ਤੇ ਜਨਮਾ ॥
ih man panch tat tay janmaa.
This mind is born of the five elements (earth, ether, air, fire, and water).
ਇਹ ਮਨ ਪੰਜਾਂ ਤੱਤਾਂ ਤੋਂ ਜੰਮਿਆ ਹੋਇਆ ਹੈ l
اِہُ منُ پنّچ تتُ تے جنما ॥
پانچ تت۔ پانچ مادیات
اس کی پیدائش پانچ مادیات سے ہوئی ہے
ਸਾਕਤੁ ਲੋਭੀ ਇਹੁ ਮਨੁ ਮੂੜਾ ॥
saakat lobhee ih man moorhaa.
This foolish mind becomes greedy and worshipper of Maya.
ਮਾਇਆ–ਵੇੜ੍ਹਿਆ ਇਹ ਮਨ ਲਾਲਚੀ ਬਣ ਜਾਂਦਾ ਹੈ, ਮੂਰਖ ਹੋ ਜਾਂਦਾ ਹੈ।
ساکتُ لوبھیِ اِہُ منُ موُڑا ॥
ساکت ۔ مادہ پرست۔ دنیاوی دؤلت کا لادہ ۔ لوبھی ۔ لالچی ۔ موڑھا۔ مورکھ ۔ بیوقو ف
۔ یہی من مادہ پرست۔ دنیاوی دولت کا پجاری دلدادہ اور عاشق ہے لالچی ہے اور مورکھ ہے
ਗੁਰਮੁਖਿ ਨਾਮੁ ਜਪੈ ਮਨੁ ਰੂੜਾ ॥੩॥
gurmukh naam japai man roorhaa. ||3||
But, the mind of a person becomes spiritually elevated who follows the Guru’s teachings and meditates on Naam. ||3||
ਜੇਹੜਾ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਪ੍ਰਭੂ ਦਾ ਨਾਮ ਜਪਦਾ ਹੈ ਉਸ ਦਾ ਮਨ ਸੁੰਦਰ ਬਣ ਜਾਂਦਾ ਹੈ ॥੩॥
گُرمُکھِ نامُ جپےَ منُ روُڑا ॥੩॥
۔ ۔ گورمکھ ۔ مرشد کے ذریعے ۔ ایہہ من روڑا ۔ خوبصورت ۔
۔ مرید مرشد کے وسیلے سے الہٰی نام یعنی سچ اورحقیقت اپنانے سے خوبصورت خوشنما ہو جاتا ہے
ਗੁਰਮੁਖਿ ਮਨੁ ਅਸਥਾਨੇ ਸੋਈ ॥
gurmukh man asthaanay so-ee.
A true follower of the Guru’s teachings keeps his mind focused on God.
ਗੁਰੂ ਦੇ ਸਨਮੁਖ ਹੋਏ ਮਨੁੱਖ ਦਾ ਮਨ ਪਰਮਾਤਮਾ ਨੂੰ (ਆਪਣੇ ਅੰਦਰ) ਥਾਂ ਦੇਂਦਾ ਹੈ,
گُرمُکھِ منُ استھانے سوئیِ ॥
۔ گورمکھ ۔ مرشد کے ذریعے من استھاے ۔ ٹھکانے
مرشد اسی من کو ٹھکانے لگادیتا
ਗੁਰਮੁਖਿ ਤ੍ਰਿਭਵਣਿ ਸੋਝੀ ਹੋਈ ॥
gurmukh taribhavan sojhee ho-ee.
The Guru’s follower gains the knowledge about all three worlds.
ਗੁਰਾਂ ਦੇ ਜਰੀਏ ਉਸ ਨੂੰ ਤਿੰਨਾਂ ਭਵਨਾਂ ਦੀ ਸੂਝ ਹੋ ਜਾਂਦੀ ਹੈ
گُرمُکھِ ت٘رِبھۄنھِ سوجھیِ ہوئیِ ॥
۔۔ گورمکھ ۔ مرشد کے ذریعے ۔ تربھون ۔ تینوں عالموں ۔ سوجہی۔ سمجھ چینے
اور تینوں عالموں کی سمجھ مرشد عنایت کرتا ہے سمجھاتا ہے
ਇਹੁ ਮਨੁ ਜੋਗੀ ਭੋਗੀ ਤਪੁ ਤਾਪੈ ॥
ih man jogee bhogee tap taapai.
Sometimes this mind becomes a yogi; sometimes an enjoyer of worldly comforts and at other times it suffers the pains of penance.
ਇਹ ਮਨ ਕਦੇ ਜੋਗ–ਸਾਧਨ ਕਰਦਾ ਹੈ ਕਦੇ ਮਾਇਆ ਦੇ ਭੋਗ ਭੋਗਦਾ ਹੈ ਕਦੇ ਤਪਾਂ ਨਾਲ ਸਰੀਰ ਨੂੰ ਕਸ਼ਟ ਦੇਂਦਾ ਹੈ l
اِہُ منُ جوگیِ بھوگیِ تپُ تاپےَ
یہی من جوگ کمانے والا عامل۔ دنیاوی لطف لینے والا عابد ہے او ر یہی من مرشد کے وسیلے سے خداوند کریم سمجھ لیتا ہے ۔
ਗੁਰਮੁਖਿ ਚੀਨੈ੍ਹ੍ਹ ਹਰਿ ਪ੍ਰਭੁ ਆਪੈ ॥੪॥
gurmukh cheenHai har parabh aapai. ||4||
But the Guru’s follower realizes God within himself. ||4||
گُرمُکھِ چیِن٘ہ٘ہےَ ہرِ پ٘ربھُ آپےَ ॥੪॥
لیکن گرو کے پیروکار اپنے اندر ہی خدا کو پہچانتے ہیں
ਮਨੁ ਬੈਰਾਗੀ ਹਉਮੈ ਤਿਆਗੀ ॥ ਘਟਿ ਘਟਿ ਮਨਸਾ ਦੁਬਿਧਾ ਲਾਗੀ ॥
man bairaagee ha-umai ti-aagee. ghat ghat mansaa dubiDhaa laagee.
Each and every heart is afflicted with duality and worldly desires, but at times it renounces ego and becomes detached from the world. ਹਰ ਮਨ ਨੂੰ ਖਾਹਿਸ਼ ਅਤੇ ਦਵੈਤ ਭਾਵ ਚਿਮੜੀਆਂ ਹੋਈਆਂ ਹਨ।ਪਰ ਕਦੇ ਇਹ ਮਨ ਹਉਮੈ ਤਿਆਗ ਕੇ ਵੈਰਾਗਵਾਨ ਬਣ ਜਾਂਦਾ ਹੈ,
منُ بیَراگیِ ہئُمےَ تِیاگیِ ॥ گھٹِ گھٹِ منسا دُبِدھا لاگیِ ॥
بیراگی۔ دنیاوی محبت کو چھوڑ نے والا۔ ۔ ہونمے تیاگی خودی چھوڑنے والا۔ گھٹ گھٹ۔ ہر دل میں
یہی من طارق الدنیا ہوکر دنیاوی محبت کو چھوڑ دیتا ہے خودی کوچھوڑ دیتا ہے
ਰਾਮ ਰਸਾਇਣੁ ਗੁਰਮੁਖਿ ਚਾਖੈ ॥
raam rasaa-in gurmukh chaakhai.
One who follows the Guru’s teachings and tastes the divine elixir,
ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਰਸਾਂ ਦਾ ਘਰ ਨਾਮ–ਰਸ ਚੱਖਦਾ ਹੈ,
رام رسائِنھُ گُرمُکھِ چاکھےَ ॥
رام رسائین۔ خدا جو لطفوں کی کان ہے ۔ گور مکھ ۔ مرید مرشد۔ مرشد انصاری ۔ چاکھے ۔ مزہ لیتا ہے
اگر مرشد کی وساطت الہٰی لطف کی کان سے الہٰی نام یعنی سچ اور حقیقت کا لطف چھکے مزہ لے۔
ਦਰਿ ਘਰਿ ਮਹਲੀ ਹਰਿ ਪਤਿ ਰਾਖੈ ॥੫॥
dar ghar mahlee har pat raakhai. ||5||
the Master-God preserves his honor everywhere. ||5||
ਅੰਦਰ ਬਾਹਰ ਮਹਲ ਦਾ ਮਾਲਕ–ਪ੍ਰਭੂ ਉਸ ਦੀ ਇੱਜ਼ਤ ਰੱਖਦਾ ਹੈ ॥੫॥
درِ گھرِ مہلیِ ہرِ پتِ راکھےَ ॥੫॥
۔ اپنے دروازے پر ، رب کی موجودگی کی حویلی میں ، وہ اپنی عزت کو محفوظ رکھتا ہے
ਇਹੁ ਮਨੁ ਰਾਜਾ ਸੂਰ ਸੰਗ੍ਰਾਮਿ ॥
ih man raajaa soor sangraam.
This mind becomes a brave king in the battle against its evil passions (lust, anger greed, worldly attachments and ego).
ਇਹ ਮਨ ਕਦੇ ਰਣ–ਭੂਮੀ ਵਿਚ ਰਾਜਾ ਤੇ ਸੂਰਮਾ ਬਣਿਆ ਪਿਆ ਹੈ।
اِہُ منُ راجا سوُر سنّگ٘رامِ ॥
ہے ۔ر اجہ ۔ حکمران۔ سور۔ بہادر۔ سنگرام۔ میدان جنگ (4
یہی من بادشاہ ہے ۔ بہادر اور جنگجو ہے
ਇਹੁ ਮਨੁ ਨਿਰਭਉ ਗੁਰਮੁਖਿ ਨਾਮਿ ॥
ih man nirbha-o gurmukh naam.
when it becomes fearless by meditating on Naam through the Guru’s teachings.
ਜਦੋਂ ਗੁਰਾਂ ਦੇ ਰਾਹੀਂ ਨਾਮ ਦਾ ਆਰਾਧਨ ਕਰਨ ਦੁਆਰਾ ਇਹ ਨਿਡਰ ਹੋ ਜਾਂਦਾ ਹੈ,
اِہُ منُ نِربھءُ گُرمُکھِ نامِ ॥
اور یہی من مرشد کے وسیلے الہٰی نام سچ اور حقیقت اپنا کر بیخوف ہو جاتا ہے
ਮਾਰੇ ਪੰਚ ਅਪੁਨੈ ਵਸਿ ਕੀਏ ॥
maaray panch apunai vas kee-ay.
The mind subdues the five evil passions and brings them under control,
ਕਾਮਾਦਿਕ ਪੰਜਾਂ (ਵੈਰੀਆਂ) ਨੂੰ ਮਾਰ ਦੇਂਦਾ ਹੈ, ਆਪਣੇ ਵੱਸ ਵਿਚ ਕਰ ਲੈਂਦਾ ਹੈ,
مارے پنّچ اپُنےَ ۄسِ کیِۓ ॥
۔ بیخوف وس۔ قابو ۔ کراس ۔ لقمہ ۔ اکت تھائے ۔ اکھٹے ۔ (6)
اور پانچوں بااحساسات پر قابو پا لیتا ہے اپنے زیر کر لیتا ہے
ਹਉਮੈ ਗ੍ਰਾਸਿ ਇਕਤੁ ਥਾਇ ਕੀਏ ॥੬॥
ha-umai garaas ikat thaa-ay kee-ay. ||6||
After eradicating ego, it controls the vices. ||6||
ਹਉਮੈ ਨੂੰ ਮੁਕਾ ਕੇ ਇਹਨਾਂ ਸਭਨਾਂ ਨੂੰ ਇਕੋ ਥਾਂ ਵਿਚ (ਕਾਬੂ) ਕਰ ਲੈਂਦਾ ਹੈ ॥੬॥
ہئُمےَ گ٘راسِ اِکتُ تھاءِ کیِۓ ॥੬॥
۔ کراس ۔ لقمہ ۔ اکت تھائے ۔ اکھٹے ۔ (6)
اور خودی کو لقمہ بنا کر سب کو یکجا کر لیتا ہے ۔ (6)
ਗੁਰਮੁਖਿ ਰਾਗ ਸੁਆਦ ਅਨ ਤਿਆਗੇ ॥
gurmukh raag su-aad an ti-aagay.
The follower of the Guru‘s teachings renounces all worldly pleasures which take him away from God.
ਗੁਰੂ ਦੇ ਸਨਮੁਖ ਹੋਇਆ ਇਹ ਮਨ ਰਾਗ (ਦ੍ਵੈਖ) ਤੇ ਹੋਰ ਹੋਰ ਸੁਆਦ ਤਿਆਗ ਦੇਂਦਾ ਹੈ,
گُرمُکھِ راگ سُیاد ان تِیاگے ॥
گرو کی تعلیمات کا پیروکار تمام دنیاوی لذتوں کو ترک کرتا ہے جو اسے خدا سے دور کرتے ہیں
ਗੁਰਮੁਖਿ ਇਹੁ ਮਨੁ ਭਗਤੀ ਜਾਗੇ ॥
gurmukh ih man bhagtee jaagay.
By engaging in devotional worship the mind of the Guru’s follower remains alert to the onslaught of Maya.
ਗੁਰੂ ਦੀ ਸਰਨ ਪੈ ਕੇ ਇਹ ਮਨ ਪਰਮਾਤਮਾ ਦੀ ਭਗਤੀ ਵਿਚ ਜੁੜ ਕੇ (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਹੋ ਜਾਂਦਾ ਹੈ।
گُرمُکھِ اِہُ منُ بھگتیِ جاگے ॥
یہی من مرشد کے وسیلے سے دوسری تمام لذتیں مزے چھوڑ کر عبادت و ریاضت الہٰی و عشق الہٰی میں بیدار ہوشیار ہو جاتا ہے
ਅਨਹਦ ਸੁਣਿ ਮਾਨਿਆ ਸਬਦੁ ਵੀਚਾਰੀ ॥
anhad sun maani-aa sabad veechaaree.
By reflecting on the Guru’s word and listening to the continuous divine melody, his mind gets satiated, ਗੁਰੂ ਦੇ ਸ਼ਬਦ ਨੂੰ ਸੋਚ ਸਮਝ ਕੇ,ਅਤੇ ਇਕ–ਰਸ ਹੋ ਰਹੇ ਬੈਕੁੰਠੀ ਕੀਰਤਨ ਨੂੰ ਸ੍ਰਵਣ ਕਰ ਕੇ ਉਸ ਦਾ ਮਨ ਗਿੱਝ ਜਾਂਦਾ ਹੈ
انہد سُنھِ مانِیا سبدُ ۄیِچاریِ ۔
جب اسی من کو روحانی سنگت سنکر اس کو یقین ہو گیا اور کلام اور درس یا سبق کی سمجھ آنے لگی
ਆਤਮੁ ਚੀਨ੍ਹ੍ਹਿ ਭਏ ਨਿਰੰਕਾਰੀ ॥੭॥
aatam cheeneh bha-ay nirankaaree. ||7||
and by reflecting on the inner self, he becomes the embodiment of the formless God. ||7||
ਅਤੇ ਆਪਣੇ ਆਪੇ ਨੂੰ ਖੋਜ ਕੇ ਪਰਮਾਤਮਾ ਰੂਪ ਹੋ ਜਾਂਦਾ ਹੈ ॥੭॥
آتمُ چیِن٘ہ٘ہِ بھۓ نِرنّکاریِ ॥੭॥
۔ آتم۔ روح قلب۔ چین ۔ نرنا۔ نتیجہ اخذ کرنا۔ نرنکاری ۔ الہٰی عاشق۔ (7)
اور اس کی سمجھ آگئی روشناش ہو گیا تو خادم خدا ہو گیا۔ (7)
ਇਹੁ ਮਨੁ ਨਿਰਮਲੁ ਦਰਿ ਘਰਿ ਸੋਈ ॥
ih man nirmal dar ghar so-ee.
When the mind becomes pure, it sees the same God both within himself and in the universe.
ਜਦੋਂ ਇਹ ਮਨ ਪਵਿਤ੍ਰ ਹੋ ਜਾਂਦਾ ਹੈ, ਇਸ ਨੂੰ ਅੰਦਰ ਬਾਹਰ ਉਹ ਪਰਮਾਤਮਾ ਹੀ ਦਿੱਸਦਾ ਹੈ।
اِہُ منُ نِرملُ درِ گھرِ سوئیِ ॥
نرمل۔ پاک ۔ در۔ دروازہ ۔ گھر گھر میں۔ سوئی ۔ وہی ۔ دھن لگن
عدالت اور خداوند کے گھر میں ، یہ ذہن بے حد خالص ہوجاتا ہے
ਗੁਰਮੁਖਿ ਭਗਤਿ ਭਾਉ ਧੁਨਿ ਹੋਈ ॥
gurmukh bhagat bhaa-o Dhun ho-ee.
Then loving adoration of God wells up in this Guru’s follower.
ਗੁਰੂ ਦੇ ਸਨਮੁਖ ਹੋ ਕੇ ਇਸ ਮਨ ਦੇ ਅੰਦਰ ਭਗਤੀ ਦੀ ਲਗਨ ਲੱਗ ਪੈਂਦੀ ਹੈ, ਇਸ ਦੇ ਅੰਦਰ ਪ੍ਰਭੂ ਦਾ ਪਿਆਰ ਜਾਗ ਪੈਂਦਾ ਹੈ
گُرمُکھِ بھگتِ بھاءُ دھُنِ ہوئیِ ॥
بھگت بھاؤ۔ الہٰی عبادت کا پیار
گورو کا پیروکار محبت بھری عبادت کے ذریعہ اپنی محبت کو ظاہر کرتا ہے۔
ਅਹਿਨਿਸਿ ਹਰਿ ਜਸੁ ਗੁਰ ਪਰਸਾਦਿ ॥
ahinis har jas gur parsaad.
By the Guru’s grace he always keeps singing God’s praises.
ਗੁਰੂ ਦੀ ਕ੍ਰਿਪਾ ਨਾਲ ਇਹ ਮਨ ਦਿਨ ਰਾਤ ਪਰਮਾਤਮਾ ਦੀ ਸਿਫ਼ਤ–ਸਾਲਾਹ ਕਰਦਾ ਹੈ।
اہِنِسِ ہرِ جسُ گُر پرسادِ ॥
گرپرساد۔ رحمت مرشد سے آدجگاد۔ آغاز سے اخیر تک
رحمت مرشد سے الہٰی صفت صلاح میں مژگول ہو جاتا ہے اول سے آخر تک ہر دل میں بستا ہے ۔ (8)
ਘਟਿ ਘਟਿ ਸੋ ਪ੍ਰਭੁ ਆਦਿ ਜੁਗਾਦਿ ॥੮॥
ghat ghat so parabh aad jugaad. ||8||
A Guru’s follower sees that God in all hearts, who has been pervading even before all ages and will remain there after the end of all ages. ||8||
ਜੋ ਪ੍ਰਭੂ ਸਾਰੀ ਸ੍ਰਿਸ਼ਟੀ ਦਾ ਮੁੱਢ ਹੈ ਜੋ ਪ੍ਰਭੂ ਜੁਗਾਂ ਦੇ ਮੁੱਢ ਤੋਂ ਮੌਜੂਦ ਹੈ ਉਹ ਇਸ ਮਨ ਨੂੰ ਹਰੇਕ ਸਰੀਰ ਵਿਚ ਵੱਸਦਾ ਦਿੱਸ ਪੈਂਦਾ ਹੈ ॥੮॥
گھٹِ گھٹِ سو پ٘ربھُ آدِ جُگادِ ॥੮॥
۔ گھٹ گھٹ ہر دل میں (8)
خدا ابتداء ہی سے ، اور تمام عمروں میں ، ہر ایک کے دل میں آباد ہے
ਰਾਮ ਰਸਾਇਣਿ ਇਹੁ ਮਨੁ ਮਾਤਾ ॥
raam rasaa-in ih man maataa.
The mind becomes engrossed with the sublime elixir of God’s Name,
ਇਹ ਮਨ ਰਸਾਂ ਦੇ ਘਰ ਨਾਮ–ਰਸ ਵਿਚ ਮਸਤ ਹੋ ਜਾਂਦਾ ਹੈ,
رام رسائِنھِ اِہُ منُ ماتا ॥
رام رسائین۔ الہٰی لطفوں کے گھر یا کان۔ ماتا۔ مست محوآ ہرجن۔
یہی من الہٰی لطفوں اور لذتوں میں محو ہو جاتا ہے
ਸਰਬ ਰਸਾਇਣੁ ਗੁਰਮੁਖਿ ਜਾਤਾ ॥
sarab rasaa-in gurmukh jaataa.
By following the Guru’s teachings, when one comes to realize God-the source sublime elixir.
ਜਦੋਂ ਗੁਰੂ ਦੇ ਸਨਮੁਖ ਹੋਇਆ ਇਹ ਮਨ ਸਭ ਰਸਾਂ ਦੇ ਸੋਮੇ ਪ੍ਰਭੂ ਨੂੰ ਪਛਾਣ ਲੈਂਦਾ ਹੈ।
سرب رسائِنھُ گُرمُکھِ جاتا ॥
۔ تمام لطفوں اور لذتوں کی مرشد کے وسیلے سے سمجھ آتی
ਭਗਤਿ ਹੇਤੁ ਗੁਰ ਚਰਣ ਨਿਵਾਸਾ ॥
bhagat hayt gur charan nivaasaa.
Love for devotional worship wells up in the mind when it so obediently follows the Guru’s teachings, as if it is residing at the Guru’s feet.
ਜਦੋਂ ਗੁਰੂ ਦੇ ਚਰਨਾਂ ਵਿਚ (ਇਸ ਮਨ ਦਾ) ਨਿਵਾਸ ਹੁੰਦਾ ਹੈ ਤਾਂ (ਇਸ ਦੇ ਅੰਦਰ ਪਰਮਾਤਮਾ ਦੀ) ਭਗਤੀ ਦਾ ਪ੍ਰੇਮ (ਜਾਗ ਪੈਂਦਾ ਹੈ)।
بھگتِ ہیتُ گُر چرنھ نِۄاسا ॥
الہٰی بندے ۔ ہرچرن۔ پائے الہٰی ۔ نواسا۔ ٹھکانہ ۔
اور بھگتی کے لئے پائے مرشد دل میں بسانے سے الہٰی عشق بیدار ہو جاتا ہے
ਨਾਨਕ ਹਰਿ ਜਨ ਕੇ ਦਾਸਨਿ ਦਾਸਾ ॥੯॥੮॥
naanak har jan kay daasan daasaa. ||9||8||
O’ Nanak, then it becomes the humble servant of God’s devotees. ||9||8||
ਹੇ ਨਾਨਕ! ਤਦੋਂ ਇਹ ਮਨ ਗੁਰਮੁਖਾਂ ਦੇ ਦਾਸਾਂ ਦਾ ਦਾਸ ਬਣ ਜਾਂਦਾ ਹੈ ॥੯॥੮॥
نانک ہرِ جن کے داسنِ داسا ॥੯॥੮॥
۔ا ے نانک تب یہ من خادمان خدا کا خادم ہو جاتا ہے ۔ (9)