ਬਾਬੁਲਿ ਦਿਤੜੀ ਦੂਰਿ ਨਾ ਆਵੈ ਘਰਿ ਪੇਈਐ ਬਲਿ ਰਾਮ ਜੀਉ ॥
baabul dit-rhee door naa aavai ghar pay-ee-ai bal raam jee-o.
My Guru has completely turned my thoughts away from the worldly enticements, so that I may not fall back in the cycles of birth and death. ਸਤਿਗੁਰੂ ਨੇ ( ਜੀਵ-ਇਸਤ੍ਰੀ ਮਾਇਆ ਦੇ ਪ੍ਰਭਾਵ ਤੋਂ ਇਤਨੀ) ਦੂਰ ਅਪੜਾ ਦਿੱਤੀ ਕਿ ਉਹ ਮੁੜ ਜਨਮ ਮਰਨ ਦੇ ਗੇੜ ਵਿਚ ਨਹੀਂ ਆਉਂਦੀ।
بابُلِ دِتڑیِ دوُرِ ن آۄےَ گھرِ پیئیِئےَ بلِ رام جیِءُ ॥
بابل۔ باپ۔ دتڑی ۔ دی ہوئی ۔ دور۔ مراد دنیاوی سرمائے کی محبت سے دور۔ نہ آوے گھر ۔ پییئے ۔ اس جہاں میں نہیں آتی ۔ رہی ۔ رہتی ہے ۔
بابل پاپ مراد خدا نے دنیاوی دولت کے تاثرات سے اتنی دوری بنا دی اس عالم سے قربان ہوں خدا پر
ਰਹਸੀ ਵੇਖਿ ਹਦੂਰਿ ਪਿਰਿ ਰਾਵੀ ਘਰਿ ਸੋਹੀਐ ਬਲਿ ਰਾਮ ਜੀਉ ॥
rahsee vaykh hadoor pir raavee ghar sohee-ai bal raam jee-o.
She is delighted to behold her Husband-God near at hand; when she is pleasing to Him she feels spiritually elevated. ਪ੍ਰਭੂ-ਪਤੀ ਦਾ ਪ੍ਰਤੱਖ ਦੀਦਾਰ ਕਰ ਕੇ ਉਹ ਪ੍ਰਸੰਨ-ਚਿੱਤ ਹੁੰਦੀ ਹੈ। ਪ੍ਰਭੂ-ਪਤੀ ਨੇ (ਜਦੋਂ) ਉਸ ਨਾਲ ਪਿਆਰ ਕੀਤਾ, ਤਾਂ ਉਸ ਦੇ ਚਰਨਾਂ ਵਿਚ ਜੁੜ ਕੇ ਉਹ ਆਪਣਾ ਆਤਮਕ ਜੀਵਨ ਸੰਵਾਰਦੀ ਹੈ।
رہسیِ ۄیکھِ ہدوُرِ پِرِ راۄیِ گھرِ سوہیِئےَ بلِ رام جیِءُ ॥
حدور ۔ حضوری میں۔ پر راوی ۔ خدا نے پیار کیا محبت کی ۔ گھر سوہیئے ۔ گھر میں خوبرو ہوئی ۔
۔ الہٰی دیدار سے خوشی محسوس ہوئی ۔ خدا نے الفت کی دل خوش ہوا۔
ਸਾਚੇ ਪਿਰ ਲੋੜੀ ਪ੍ਰੀਤਮ ਜੋੜੀ ਮਤਿ ਪੂਰੀ ਪਰਧਾਨੇ ॥
saachay pir lorhee pareetam jorhee mat pooree parDhaanay.
When the Husband-God considered her deserving, He untied her with Himself; her intellect became perfect, and she was given a prime status. ਜਦ ਜੀਵ-ਇਸਤ੍ਰੀ ਪ੍ਰੀਤਮ ਪ੍ਰਭੂ ਦੇ ਲੇਖੇ ਵਿਚ ਆ ਗਈ, ਉਸ ਨੇ ਉਸ ਨੂੰ ਆਪਣੇ ਨਾਲ ਮਿਲਾ ਲਿਆ। ਉਸ ਦੀ ਮਤਿ ਉਕਾਈ-ਹੀਣ ਹੋ ਗਈ, ਉਹ ਮੰਨੀ-ਪ੍ਰਮੰਨੀ ਗਈ।
ساچے پِر لوڑیِ پ٘ریِتم جوڑیِ متِ پوُریِ پردھانے ॥
ساچے پر لوڑی ۔ سچے خدا کو اس کی ضرورت تھی ۔ پریتم جوڑی ۔ تو پیارے خدا نے ساتھ ملائیا۔ مت پوری ۔ کامل عقل۔ پردھانے ۔ مقبول عام۔
سچے مالک سچے خاوندکو ضرورت تھی ارو اس نے ساتھ ملائیا عاقل ہو پوری سمجھ آئی اور مقبول عام ہوا سبق مرشد
ਸੰਜੋਗੀ ਮੇਲਾ ਥਾਨਿ ਸੁਹੇਲਾ ਗੁਣਵੰਤੀ ਗੁਰ ਗਿਆਨੇ ॥
sanjogee maylaa thaan suhaylaa gunvantee gur gi-aanay.
Because of her good fortune, she was united with her Husband-God and her life became blissful; she became virtuous with the divine wisdom given by the Guru. ਚੰਗੇ ਭਾਗਾਂ ਨਾਲ ਉਸ ਦਾ ਮਿਲਾਪ ਹੋ ਗਿਆ, ਪ੍ਰਭੂ-ਚਰਨਾਂ ਵਿਚ ਉਸ ਦਾ ਜੀਵਨ ਸੁਖੀ ਹੋ ਗਿਆ, ਉਹ ਗੁਣਾਂ ਵਾਲੀ ਹੋ ਗਈ, ਗੁਰੂ ਦੇ ਦਿੱਤੇ ਗਿਆਨ ਵਾਲੀ ਹੋ ਗਈ।
سنّجوگیِ میلا تھانِ سُہیلا گُنھۄنّتیِ گُر گِیانے ॥
سنجوگی ۔ خوش قسمتی سے ۔ تھان سوہیلا۔ پر سکون مقام۔ گر گیانے ۔ علم مرشد۔ گنونتی ۔ باوصاف۔ ست۔ سچ۔
اور خوش قسمتی سے الہٰی ملاپ ہوا زندگی آراستہ ہوئی بااوصاف ہوا۔
ਸਤੁ ਸੰਤੋਖੁ ਸਦਾ ਸਚੁ ਪਲੈ ਸਚੁ ਬੋਲੈ ਪਿਰ ਭਾਏ ॥
sat santokh sadaa sach palai sach bolai pir bhaa-ay.
Now there is always truth and contentment in her mind, and she always lovingly remembers God and becomes pleasing to Him. ਸਤ ਤੇ ਸੰਤੋਖ ਸਦਾ ਉਸ ਦੇ ਹਿਰਦੇ ਵਿਚ ਟਿਕ ਜਾਂਦੀ ਹੈ, ਉਹ ਸਦਾ ਪ੍ਰਭੂ ਨੂੰ ਸਦਾ ਸਿਮਰਦੀ ਹੈ, ਉਹ ਪ੍ਰਭੂ-ਪਤੀ ਨੂੰ ਪਿਆਰੀ ਲੱਗਣ ਲੱਗ ਪੈਂਦੀ ਹੈ।
ستُ سنّتوکھُ سدا سچُ پلےَ سچُ بولےَ پِر بھاۓ ॥
ستوکھ ۔ صبر۔ سدا سچ ۔ صدیوی حقیقت۔ بلے دامن۔ سچ بولے پر بھائے ۔ سچا بول۔ خدا کو پیار ۔ ہے
سچ صبر اور دامن میں سچ ہوا سے خدا پیار کرتا ہے ۔
ਨਾਨਕ ਵਿਛੁੜਿ ਨਾ ਦੁਖੁ ਪਾਏ ਗੁਰਮਤਿ ਅੰਕਿ ਸਮਾਏ ॥੪॥੧॥
naanak vichhurh naa dukh paa-ay gurmat ank samaa-ay. ||4||1||
O’ Nanak, she does not suffer pain of separation from her Husband-God, and remains united with God by following the Guru’s teachings. ||4||1|| ਹੇ ਨਾਨਕ! ਜੀਵ-ਇਸਤ੍ਰੀ ਪ੍ਰਭੂ ਤੋਂ ਵਿਛੁੜ ਕੇ ਦੁੱਖ ਨਹੀਂ ਪਾਂਦੀ, ਗੁਰੂ ਦੀ ਸਿੱਖਿਆ ਦੁਆਰਾ ਉਹ ਪ੍ਰਭੂ ਦੀ ਗੋਦ ਵਿਚ ਹੀ ਲੀਨ ਹੋ ਜਾਂਦੀ ਹੈ ॥੪॥੧॥
نانک ۄِچھُڑِ نا دُکھُ پاۓ گُرمتِ انّکِ سماۓ ॥੪॥੧॥
۔ وچھڑ۔ جدائی ۔ گرمت ۔ سبق مرشد سے ۔ انک سمائے ۔ الہٰی گو د بستی ہے ۔
اے نانک۔ نہ جدائی ہوتی ہے نہ عذاب پاتا ہے سبق مرشد سے الہٰی گو د نصیب ہوتی ہے ۔
ਰਾਗੁ ਸੂਹੀ ਮਹਲਾ ੧ ਛੰਤੁ ਘਰੁ ੨
raag soohee mehlaa 1 chhantghar 2
Raag Soohee, First Guru, Chhant, Second Beat:
راگُ سوُہیِ مہلا ੧ چھنّتُ گھرُ ੨
ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One eternal God, realized by the grace of the True Guru. ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ایک اونکار ستِگُر پ٘رسادِ ॥
ایک ابدی خدا جو گرو کے فضل سے معلوم ہوا
ਹਮ ਘਰਿ ਸਾਜਨ ਆਏ ॥
ham ghar saajan aa-ay.
My dear friend-God has become manifest in my heart. ਮੇਰੇ ਹਿਰਦੇ-ਘਰ ਵਿਚ ਮਿੱਤਰ-ਪ੍ਰਭੂ ਜੀ ਆ ਪ੍ਰਗਟੇ ਹਨ।
ہم گھرِ ساجن آۓ ॥
ہم گھر ۔ ساجن آئے ۔ میرے دل میں الہٰی نور ظہور ہوا۔
میرے دل میں میرے دوست خدا کا نور ظہور پذیر ہوا
ਸਾਚੈ ਮੇਲਿ ਮਿਲਾਏ ॥
saachai mayl milaa-ay.
The eternal God has united me with Himself ਸਦਾ-ਥਿਰ ਪ੍ਰਭੂ ਨੇ ਮੈਨੂੰ ਆਪਣੇ ਚਰਨਾਂ ਵਿਚ ਜੋੜ ਲਿਆ ਹੈ।
ساچےَ میلِ مِلاۓ ॥
ساچے ۔ صدیوی ۔
اور سچا ملاپ حاصل ہو
ਸਹਜਿ ਮਿਲਾਏ ਹਰਿ ਮਨਿ ਭਾਏ ਪੰਚ ਮਿਲੇ ਸੁਖੁ ਪਾਇਆ ॥
sahj milaa-ay har man bhaa-ay panch milay sukh paa-i-aa.
Because of this union, I am in spiritual equipoise and God seems pleasing to my mind; my sensory organs are united in God’s love and I am enjoying bliss. ਪ੍ਰਭੂ ਜੀ ਨੇ ਮੈਨੂੰ ਆਤਮਕ ਅਡੋਲਤਾ ਵਿਚ ਟਿਕਾ ਦਿੱਤਾ ਹੈ, ਹੁਣ ਪ੍ਰਭੂ ਜੀ ਮੇਰੇ ਮਨ ਵਿਚ ਪਿਆਰੇ ਲੱਗ ਰਹੇ ਹਨ, ਮੇਰੇ ਪੰਜੇ ਗਿਆਨ-ਇੰਦ੍ਰੇ ਪ੍ਰਭੂ-ਪਿਆਰ ਵਿਚ ਇਕੱਠੇ ਹੋ ਬੈਠੇ ਹਨ, ਮੈਂ ਆਤਮਕ ਆਨੰਦ ਪ੍ਰਾਪਤ ਕਰ ਲਿਆ ਹੈ।
سہجِ مِلاۓ ہرِ منِ بھاۓ پنّچ مِلے سُکھُ پائِیا ॥
سہج ۔ ذہنی سکون ۔ برہمن بھائے ۔ خدا سے دلی پیار ہے یا خدا دل وک پیار لگتا ہے ۔ پنچ۔ منخبہ ہر دل عزیر۔ سائی۔ وہی ۔
ذہنی و روحانی سکون ملا دلمیں الہٰی پیار پیدا ہوا ۔ روحانی رہبر سے ملاپ ہو آرام و آسائش محسوس کیا
ਸਾਈ ਵਸਤੁ ਪਰਾਪਤਿ ਹੋਈ ਜਿਸੁ ਸੇਤੀ ਮਨੁ ਲਾਇਆ ॥
saa-ee vasat paraapat ho-ee jis saytee man laa-i-aa.
I have received that thing, the wealth of Naam, for which my mind was longing. ਜਿਸ ਨਾਮ-ਵਸਤੂ ਦੀ ਮੇਰੇ ਅੰਦਰ ਤਾਂਘ ਪੈਦਾ ਹੋ ਰਹੀ ਸੀ, ਉਹ ਹੁਣ ਮੈਨੂੰ ਮਿਲ ਗਈ ਹੈ।
سائیِ ۄستُ پراپتِ ہوئیِ جِسُ سیتیِ منُ لائِیا ॥
وست۔ اشیا۔ پراپت۔ حاصل۔ جس سیتی ۔ جس سے ۔ من لائیا۔دلی محبت کی ۔
۔ جس ایشا کی دل میں خواہش اور تمنا تھی حاصل ہوئی
ਅਨਦਿਨੁ ਮੇਲੁ ਭਇਆ ਮਨੁ ਮਾਨਿਆ ਘਰ ਮੰਦਰ ਸੋਹਾਏ ॥
an-din mayl bha-i-aa man maani-aa ghar mandar sohaa-ay.
My mind is fully satiated because it always remains united with God’s name; my heart and sensory organs have become beauteous. ਹਰ ਵੇਲੇ ਪ੍ਰਭੂ ਦੇ ਨਾਮ ਨਾਲ ਮੇਰਾ ਮੇਲ ਬਣਿਆ ਰਹਿੰਦਾ ਹੈ, ਮੇਰਾ ਮਨ ਸੰਤੁਸ਼ਟ ਹੋ ਗਿਆ ਹੈ, ਮੇਰਾ ਹਿਰਦਾ ਤੇ ਗਿਆਨ-ਇੰਦ੍ਰੇ ਸੋਹਣੇ ਹੋ ਗਏ ਹਨ।
اندِنُ میلُ بھئِیا منُ مانِیا گھر منّدر سوہاۓ ॥
اندن۔ ہر روز۔ میل بھیا۔ ملاپ ہوا۔ من مانیا ۔ دل کو تسکین ملا۔ تلسی ہوئی ۔ گھر مندر سہائے ۔ میرا دل ودماغ درست راہ راست پر ۔ آگیا اور اچھا ہوگیا ہے
اور اب ہر روز الہٰی ملاپ ہوتا دل کو تسلی و تسکین حاصل ہوتی ہے دل روشن و منور ہو گیا ہے
ਪੰਚ ਸਬਦ ਧੁਨਿ ਅਨਹਦ ਵਾਜੇ ਹਮ ਘਰਿ ਸਾਜਨ ਆਏ ॥੧॥
panch sabadDhun anhad vaajay ham ghar saajan aa-ay. ||1||
My friend God has manifest Himself in my heart, I feel as if the celestial tunes of five musical instruments are playing within me continuously. ||1|| ਮੇਰੇ ਹਿਰਦੇ-ਘਰ ਵਿਚ ਸੱਜਣ-ਪ੍ਰਭੂ ਜੀ ਆ ਪ੍ਰਗਟੇ ਹਨ, ਪੰਜ ਕਿਸਮਾਂ ਦੇ ਸਾਜ ਲਗਾਤਾਰ ਮਿਲਵੀਂ ਸੁਰ ਵਿਚ ਮੇਰੇ ਅੰਦਰ ਵੱਜ ਰਹੇ ਹਨ ॥੧॥
پنّچ سبد دھُنِ انہد ۄاجے ہم گھرِ ساجن آۓ
۔ پنچ سبد دھن ۔ پانچ قسم کے سازوں کی ملی جلی ۔ آواز آتی ہے ۔ ساجن۔ دوست (1)
ذہن میں یسا سکون طاری ہے جیسے پانچوں قسم کے ساز بج رہے ہوں
ਆਵਹੁ ਮੀਤ ਪਿਆਰੇ ॥ aavhu meet pi-aaray. O’ my dear friends, please come! ਹੇ ਮੇਰੇ ਗਿਆਨ-ਇੰਦ੍ਰਿਓ! ਆਓ!
آۄہُ میِت پِیارے ॥
آؤ پیارے ساتھیوں
ਮੰਗਲ ਗਾਵਹੁ ਨਾਰੇ ॥ mangal gaavhu naaray. Yes, O’ my friends, sing the blissful praises of God.
ਹੇ ਮੇਰੀ ਸਹੇਲੀਓ! ਪਰਮਾਤਮਾ ਦੀ ਸਿਫ਼ਤਿ ਸਾਲਾਹ ਦੇ ਗੀਤ ਗਾਵੋ ਜੋ ਮਨ ਵਿਚ ਹੁਲਾਰਾ ਪੈਦਾ ਕਰਦੇ ਹਨ।
منّگل گاۄہُ نارے ॥
منگل ۔ خوشی کے گیت ۔ نراے ۔ دوستوں ۔ ساتھیوں
خوشی کے گیت گائیں۔
ਸਚੁ ਮੰਗਲੁ ਗਾਵਹੁ ਤਾ ਪ੍ਰਭ ਭਾਵਹੁ ਸੋਹਿਲੜਾ ਜੁਗ ਚਾਰੇ ॥
sach mangal gaavhu taa parabhbhaavahu sohilrhaa jug chaaray.
Sing joyous songs of God’s praises, the songs which remain blissful throughout the ages, only then you would become pleasing to Him. ਸਿਫ਼ਤਿ-ਸਾਲਾਹ ਦਾ ਉਹ ਗੀਤ ਗਾਵੋ ਜੋ ਚਹੁ ਜੁਗਾਂ ਵਿਚ ਆਤਮਕ ਹੁਲਾਰਾ ਦੇਈ ਰੱਖਦਾ ਹੈ, ਤਦੋਂ ਹੀ ਤੁਸੀ ਪ੍ਰਭੂ ਨੂੰ ਚੰਗੀਆਂ ਲੱਗੋਗੀਆਂ।
سچُ منّگلُ گاۄہُ تا پ٘ربھ بھاۄہُ سوہِلڑا جُگ چارے ॥
۔ سچ منگل۔ سچی قلی وذہنی خوشی ۔ گاہوں ۔ گت ۔ گاو۔ تاپربھ بھاوہو ۔ تبھی خدا کو اچھے پیارے ہوے ۔ سوہلڑا۔ خوشیوں بھرا گیت یا نظم۔
الہٰی حمدوچثاہ خوشی سے گنے سے ہی الہٰی پیار ملنا ہے ۔ جس سے زمانے کے پردور میں عظمت و حشمت حاصل ہوتی ہے
اے میرے دوست خدا کا ذکر کیا کرو۔
ਅਪਨੈ ਘਰਿ ਆਇਆ ਥਾਨਿ ਸੁਹਾਇਆ ਕਾਰਜ ਸਬਦਿ ਸਵਾਰੇ ॥
apnai ghar aa-i-aa thaan suhaa-i-aa kaaraj sabad savaaray.
God has manifested in my heart, which is His abode, due to which my heart has become embellished; the Guru’s word has accomplished the purpose of my life. ਪ੍ਰਭੂ) ਆਪਣੇ ਘਰ ਵਿਚ ਆਇਆ ਹੈ, ਮੇਰੇ ਹਿਰਦਾ-ਥਾਂ ਸੋਭਾ ਦੇ ਰਿਹਾ ਹੈ, ਗੁਰੂ ਦੇ ਸ਼ਬਦ ਨੇ ਮੇਰੇ ਜੀਵਨ-ਮਨੋਰਥ ਸਵਾਰ ਦਿੱਤੇ ਹਨ।
اپنےَ گھرِ آئِیا تھانِ سُہائِیا کارج سبدِ سۄارے
اپنے گھر آئیا۔ دلمیں بسا ۔ تھان سہائیا۔ قلب پاک ہوا۔ کارج ۔ مقصد زندگی۔ سبد۔ کلام مرشد۔ سوارے ۔ درست کئے ۔
۔ میرے دل میں بس گیا خدا نے میرے دل میں اپنا گھر بنا لیا ہے۔ جس کی وجہ سے میرے دل کو روحانی سکون ملتا ہے۔ جس سے میری زندگی کا مقصد پورا ہوگیاہے۔
ਗਿਆਨ ਮਹਾ ਰਸੁ ਨੇਤ੍ਰੀ ਅੰਜਨੁ ਤ੍ਰਿਭਵਣ ਰੂਪੁ ਦਿਖਾਇਆ ॥
gi-aan mahaa ras naytree anjan taribhavan roop dikhaa-i-aa.
I have applied the drops of sublime elixir of divine wisdom to my eye, and with these spiritually enlightened eyes I have seen God pervading the universe. ਬ੍ਰਹਿਮ ਗਿਆਨ ਦੇ ਪਰਮ ਅੰਮ੍ਰਿਤਾਂ ਦਾ ਸੁਰਮਾ ਅੱਖਾਂ ਵਿੱਚ ਪਾ ਕੇ, ਮੈਂ ਤਿੰਨਾਂ ਹੀ ਜਹਾਨਾਂ ਅੰਦਰ ਸੁਆਮੀ ਦਾ ਸਰੂਪ ਵੇਖ ਲਿਆ ਹੈ।
گِیان مہا رسُ نیت٘ریِ انّجنُ ت٘رِبھۄنھ روُپُ دِکھائِیا ॥
گیان ۔ علم ۔پہچان ۔ سمجھ ۔ مہارس۔ بھایر لطف۔ نیتری انجن۔ آنکھوںمیں سرمیہ۔ تربھون روپ ۔ تینوں عالموں کی شکل وصورت
علم و عقل کا بھاری پر لطف سرمہ آنکھوں میں ڈالا مجس سے تینوں کی شکلوں صورت مراد حقیقت وحلات سے آگاہی کی ۔
ਸਖੀ ਮਿਲਹੁ ਰਸਿ ਮੰਗਲੁ ਗਾਵਹੁ ਹਮ ਘਰਿ ਸਾਜਨੁ ਆਇਆ ॥੨॥
sakhee milhu ras mangal gaavhu ham ghar saajan aa-i-aa. ||2||
My beloved God has manifested in my heart; O’ my friends, come and join me and sing the blissful songs of His praises. ||2|| ਹੇ ਸਹੇਲੀਓ! ਪ੍ਰਭੂ ਚਰਨਾਂ ਵਿਚ ਜੁੜੋ ਤੇ ਆਨੰਦ ਨਾਲ ਸਿਫ਼ਤਿ-ਸਾਲਾਹ ਦਾ ਉਹ ਗੀਤ ਗਾਵੋ ਜੋ ਆਤਮਕ ਹੁਲਾਰਾ ਪੈਦਾ ਕਰਦਾ ਹੈ, ਮੇਰੇ ਹਿਰਦੇ-ਘਰ ਵਿਚ ਸੱਜਣ ਪ੍ਰਭੂ ਆ ਪ੍ਰਗਟਿਆ ਹੈ ॥੨॥
سکھیِ مِلہُ رسِ منّگلُ گاۄہُ ہم گھرِ ساجنُ آئِیا ॥੨॥
۔ دس منگل گاوہو ۔ پر لطف ۔ خوشی کے گیت گاو
میرے پیارے خدا نے میرے دل میں ظاہر کیا ہے۔ اے میرے دوستو ، آؤ اور مجھ سے شامل ہوکر اس کی حمد کے گمنام گانے گائیں
ਮਨੁ ਤਨੁ ਅੰਮ੍ਰਿਤਿ ਭਿੰਨਾ ॥
mantan amritbhinnaa.
O’ my friends, my mind and body are imbued with ambrosial nectar of Naam, (ਹੇ ਸਹੇਲੀਹੋ!) ਮੇਰਾ ਮਨ ਤੇ ਸਰੀਰ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਨਾਲ ਭਿੱਜ ਗਿਆ ਹੈ,
منُ تنُ انّم٘رِتِ بھِنّنا ॥
انمرت بھنا۔ آبحیات سے ترسنا۔
میرا دل آبحیات سے تربتر ہوگیا ہے ۔ میرے دل میں پریم پیار کی نعمت پیدا ہوگئی ہے ۔
ਅੰਤਰਿ ਪ੍ਰੇਮੁ ਰਤੰਨਾ ॥
antar paraym ratannaa.
and the jewel- like precious love for God’s Name has welled up within me. ਮੇਰੇ ਹਿਰਦੇ ਵਿਚ ਪ੍ਰੇਮ-ਰਤਨ ਪੈਦਾ ਹੋ ਪਿਆ ਹੈ।
انّترِ پ٘ریمُ رتنّنا ॥
انتر ۔ ہر دا۔ قلب ۔ ذہن ۔ دل ۔ پرہم رتنا۔ پیار سے متاچر۔ محو۔ رتن۔ ہیرے جواہرات ۔
اور خدا کے نام کے قیمتی جواہرات نے میرے دل کو متاثر کیا ہے۔
ਅੰਤਰਿ ਰਤਨੁ ਪਦਾਰਥੁ ਮੇਰੈ ਪਰਮ ਤਤੁ ਵੀਚਾਰੋ ॥
antar ratan padaarath mayrai param tat veechaaro.
Priceless gem- like spiritual wisdom to contemplate the virtues of supreme God has welled up within me ਮੇਰੇ ਹਿਰਦੇ ਵਿਚ ਪਰਮਾਤਮਾ ਦੇ ਗੁਣਾਂ ਦੀ ਵਿਚਾਰ (ਦਾ ਇਕ ਐਸਾ) ਸੋਹਣਾ ਰਤਨ ਪੈਦਾ ਹੋ ਪਿਆ ਹੈ,
انّترِ رتنُ پدارتھُ میرےَ پرم تتُ ۄیِچارو ॥
پدارتھ ۔ نعمتیں ۔ پرم تت۔ اصل حقیقت ۔ وچارو۔ سمجھو ۔ جنت ۔ جانداروں
روحانی سکون جیسی عظیم نعمت نے میرے اندر جان پھوک دی۔
ਜੰਤ ਭੇਖ ਤੂ ਸਫਲਿਓ ਦਾਤਾ ਸਿਰਿ ਸਿਰਿ ਦੇਵਣਹਾਰੋ ॥
jantbhaykhtoo safli-o daataa sir sir dayvanhaaro.
O’ God, all beings are beggars and You are the only bestower of rewards; You are the benefactor of all the beings.
ਹੇ ਪ੍ਰਭੂ! ਸਾਰੇ ਜੀਵ ਭਿਖਾਰੀ ਹਨ) ਤੂੰ ਸਮੂਹ ਫਲ ਦੇਣ ਵਾਲਾ ਹੈਂ, ਤੂੰ ਸਾਰਿਆਂ ਜੀਵਾਂ ਦਾ ਦਾਤਾ ਹੈਂ।
جنّت بھیکھ توُ سپھلِئو داتا سِرِ سِرِ دیۄنھہارو ॥
۔ بھیکھ ۔ بھکاری ۔ سپھلؤ داتا۔ کامیاب سخی۔ سر سر ۔ ہر ایک کو ۔ دلو نہار۔ اونے کی توفیق رکھنے والا
تمام کامیاب لوگ تیرے سامنے بھیکاری ہیں۔ اور تو ہی سب کو فائدہ دینے والا ہے۔
ਤੂ ਜਾਨੁ ਗਿਆਨੀ ਅੰਤਰਜਾਮੀ ਆਪੇ ਕਾਰਣੁ ਕੀਨਾ ॥
too jaan gi-aanee antarjaamee aapay kaaran keenaa.
You are wise, knowledgeable and omniscient; You have created the world. ਤੂੰ ਸਿਆਣਾ ਹੈਂ, ਗਿਆਨ-ਵਾਨ ਹੈਂ, ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈਂ, ਤੂੰ ਆਪ ਹੀ ਇਹ (ਸਾਰਾ) ਜਗਤ ਰਚਿਆ ਹੈ l
توُ جانُ گِیانیِ انّترجامیِ آپے کارنھُ کیِنا ॥
۔ جان گیانی ۔ اے عالم علم ۔ سمجھ لے ۔ انتر جامی ۔ اندرونی راز جاننے والا۔ آپے کارن کینا ۔ خود ہی سب بناتائیا ہے ۔ موقعہ پیدا کیا ہے
اے میرے خدا تو علم رکھنے والا تو دلوں کے راز جاننے والا ہے۔ اور تو ہی سب کچھ پیدا کرنے والا ہے۔
ਸੁਨਹੁ ਸਖੀ ਮਨੁ ਮੋਹਨਿ ਮੋਹਿਆ ਤਨੁ ਮਨੁ ਅੰਮ੍ਰਿਤਿ ਭੀਨਾ ॥੩॥
sunhu sakhee man mohan mohi-aa tan man amritbheenaa. ||3||
Listen O’ my friends, God has enticed my mind; my mind and body is imbued with ambrosial nectar of His Name. ||3|| ਹੇ ਸਹੇਲੀਓ! ਸੁਣੋ ਮੋਹਨ-ਪ੍ਰਭੂ ਨੇ ਮੇਰਾ ਮਨ ਆਪਣੇ ਵੱਸ ਵਿਚ ਕਰ ਲਿਆ ਹੈ, ਮੇਰਾ ਮਨ, ਤਨ ਉਸ ਦੇ ਨਾਮ-ਅੰਮ੍ਰਿਤ ਨਾਲ ਭਿੱਜਾ ਪਿਆ ਹੈ ॥੩॥
سُنہُ سکھیِ منُ موہنِ موہِیا تنُ منُ انّم٘رِتِ بھیِنا ॥੩॥
۔ من موہن موہیا۔ من کو اپنی محبت میں گرفتار کر ینے والے کو اپنی محبت میں لے لیا ۔ تن من انمرت بھینا۔ دل وجان آبحیات سے تر ستر ہوگئی
سنو میرے دوستو ، خدا نے میرے ذہنوں پر لالچ ڈالا ہے۔ میرا دماغ اور جسم اس کے نام کے ابدی امرت کے ساتھ رنگین ہیں۔
ਆਤਮ ਰਾਮੁ ਸੰਸਾਰਾ ॥
aatam raam sansaaraa.
O’ God, You are the life of the world, ਹੇ ਪ੍ਰਭੂ! ਤੂੰ ਸੰਸਾਰ ਦੀ ਜਿੰਦ-ਜਾਨ ਹੈਂ,
آتم رامُ سنّسارا ॥
آتم رام سنسار۔ اے خدا آپ دنیا کی روح ہو۔
اے خدا تو سارے عالم کی روح ہے ۔
ਸਾਚਾ ਖੇਲੁ ਤੁਮ੍ਹ੍ਹਾਰਾ ॥
saachaa khayl tumHaaraa.
this world is the true play created by You. ਇਹ ਸੰਸਾਰ ਤੇਰੀ ਸਚ-ਮੁਚ ਦੀ ਰਚੀ ਹੋਈ ਖੇਡ ਹੈ (
ساچا کھیلُ تُم٘ہ٘ہارا ॥
ساچا کھیل ۔
آپ یہ دنیاوی کھیل صڈیوی اور حقیقی ہے
ਸਚੁ ਖੇਲੁ ਤੁਮ੍ਹ੍ਹਾਰਾ ਅਗਮ ਅਪਾਰਾ ਤੁਧੁ ਬਿਨੁ ਕਉਣੁ ਬੁਝਾਏ ॥
sach khayl tumHaaraa agam apaaraa tuDh bin ka-un bujhaa-ay.
O’ inaccessible and infinite God, this world is truly a play and without You who else can make us understand this? ਹੇ ਅਪਹੁੰਚ ਤੇ ਬੇਅੰਤ ਪ੍ਰਭੂ! ਇਹ ਸੰਸਾਰ ਤੇਰੀ ਸਚ-ਮੁਚ ਦੀ ਰਚੀ ਹੋਈ ਇਕ ਖੇਡ ਹੈ (ਇਹ ਅਸਲੀਅਤ) ਤੈਥੋਂ ਬਿਨਾ ਕੋਈ ਸਮਝਾ ਨਹੀਂ ਸਕਦਾ।
سچُ کھیلُ تُم٘ہ٘ہارا اگم اپارا تُدھُ بِنُ کئُنھُ بُجھاۓ ॥
تدھ بن کون بجھائے ۔ تیرے بغیر گون سمجھائے ۔
یہ عالم ایک سچا صدیوی کھیل ہے ۔ تمہارے اسی سچے صدیوی کھیل کو جو انسانی عقل وہوش او رسائی سے اوپر ہے اور اتنا وسیع ہے کہ کوئی کنارہ نہیں تیرے بغیر اسے کون سبھائے ۔
ਸਿਧ ਸਾਧਿਕ ਸਿਆਣੇ ਕੇਤੇ ਤੁਝ ਬਿਨੁ ਕਵਣੁ ਕਹਾਏ ॥
siDh saaDhik si-aanay kaytay tujh bin kavan kahaa-ay.
There are numerous seekers, holy and wise men; but without Your grace, how can anybody be called anything? ਅਨੇਕਾਂ ਹੀ ਪੁੱਗੇ ਹੋਏ ਜੋਗੀ ਅਨੇਕਾਂ ਹੀ ਸਾਧਨਾਂ ਕਰਨ ਵਾਲੇ ਤੇ ਅਨੇਕਾਂ ਹੀ ਸਿਆਣੇ ਇਨਸਾਨ ਹਨ ਪਰ ਤੇਰੀ ਮਿਹਰ ਦੇ ਬਾਝੋਂ ਕੌਣ ਕੋਈ ਆਪਣੇ ਆਪ ਨੂੰ ਕੁਛ ਅਖਵਾ ਸਕਦਾ ਹੈ?
سِدھ سادھِک سِیانھے کیتے تُجھ بِنُ کۄنھُ کہاۓ ॥
سدھ۔ جنہوں نے حقیقت پالی مسجھ لی ۔ صراط مستقیم زندگی پرچل پڑے گامزن ہوگئے ۔ اگم ۔ پار۔ انسانی رسائی اور پہنچ سے اوپر اور اتنا وسیع کہ اسکا کوئی کنارہ نہیں۔ سادھک ۔ جو صراط مستقیم کی تلاش میں کوشاں اور جہد کمار ہے ہیں۔ ریانے ۔ دانشمند۔ کیتے کتنے ہی ۔ کون کہا ئے ۔ تیرے بغیر کون کہالئے ۔
بیشمار خدا رسیدہ جنہوں نے صراط مستقیم پالیا ہے اور جو کوشاں ہیں اور پارسا دانشمند کتنے ہی مگر تیرے بغیر کوئی تیری یادوریاض نہیں کر اسکتا ۔
ਕਾਲੁ ਬਿਕਾਲੁ ਭਏ ਦੇਵਾਨੇ ਮਨੁ ਰਾਖਿਆ ਗੁਰਿ ਠਾਏ ॥
kaal bikaal bha-ay dayvaanay man raakhi-aa gur thaa-ay.
One whose mind is united with God by the Guru, his cycle of birth and death ends. ਗੁਰੂ ਨੇ ਜਿਸ ਦਾ ਮਨ ਪ੍ਰਭੂ ਚਰਨਾਂ ਵਿਚ ਜੋੜਿਆ, ਉਸ ਦਾ ਜਨਮ ਮਰਨ ਦਾ ਗੇੜ ਮੁੱਕ ਗਿਆ।
کالُ بِکالُ بھۓ دیۄانے منُ راکھِیا گُرِ ٹھاۓ ॥
کال بکال۔ موت و پیدائش۔ بھیئے دیوانے ۔ پاگل ہوگئے ۔ ٹھائے ۔ ٹھکانے ۔ اوگن۔ برائیاں۔ بداوصاف ۔ گناہگاریاں۔
جو شخص ایک دفعہ خدا کے ساتھ جڑ گیا تو اس کے ساری گنہگاریاں ختم ہو جاتی ہیں۔
ਨਾਨਕ ਅਵਗਣ ਸਬਦਿ ਜਲਾਏ ਗੁਣ ਸੰਗਮਿ ਪ੍ਰਭੁ ਪਾਏ ॥੪॥੧॥੨॥
naanak avgan sabad jalaa-ay gun sangam parabh paa-ay. ||4||1||2||
O’ Nanak, he who has burnt away his sins through the Guru’s word, has realized God by associating with virtues. ||4||1||2|| ਹੇ ਨਾਨਕ! ਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਦੁਆਰਾ ਆਪਣੇ ਔਗੁਣ ਸਾੜ ਲਏ, ਉਸ ਨੇ ਗੁਣਾਂ ਦੇ ਮਿਲਾਪ ਨਾਲ ਪ੍ਰਭੂ ਨੂੰ ਲੱਭ ਲਿਆ ॥੪॥੧॥੨॥
نانک اۄگنھ سبدِ جلاۓ گُنھ سنّگمِ پ٘ربھُ پاۓ
سبد جلائے ۔ کلام مرشد سے گنوا دیئے ۔ ختم کر دیئے ۔ گن سنگم۔ اوصاف کی وجہ سے ۔
اے نانک جس نے کلام مرشد پر عمل کرکے اپنا بد اوصاف اور برائیاں و گناہگاریاں مٹا دیں۔ ان کا موت و پیدائش و تناسخ ختم ہوا ۔ اس نے اوصاف سے الہٰی ملاپ حاصل کیا
ਰਾਗੁ ਸੂਹੀ ਮਹਲਾ ੧ ਘਰੁ ੩
raag soohee mehlaa 1 ghar 3
Raag Soohee, First Guru, Third Beat:
راگُ سوُہیِ مہلا ੧ گھرُ ੩
ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One eternal God, realized by the grace of the True Guru. ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ایک اونکار ستِگُر پ٘رسادِ ॥
ایک ابدی خدا جو گرو کے فضل سے معلوم ہوا
ਆਵਹੁ ਸਜਣਾ ਹਉ ਦੇਖਾ ਦਰਸਨੁ ਤੇਰਾ ਰਾਮ ॥
aavhu sajnaa ha-o daykhaa darsan tayraa raam.
O’ my dear God, please come so that I am able to have a glimpse of You, ਹੇ ਸੱਜਣ-ਪ੍ਰਭੂ! ਆ, ਮੈਂ ਤੇਰਾ ਦਰਸਨ ਕਰ ਸਕਾਂ,
آۄہُ سجنھا ہءُ دیکھا درسنُ تیرا رام ॥
سجنا۔ خدا کو دوست کہہ بلاتے ہیں۔ اپنے آپ کو ایک عورت کی شکل میں پیش کرتے ہیں جس طرح سے ایک عورت اپنے خاوند کے ملاپ کا انتطار کرتی ہے اسطرح سے گرو صاحب الہٰی ملاپ کے لئے عرض گذارتے ہیں بع دمیں ملاپ کی خوشی اور اخلاق کی بلندی جو اسکے ملاپ سے حاصل ہوتی ہے بیان کرتے ہیں۔ آوہو سجنا۔ اے خدا آو۔ دیکھا درسن۔ تیرا دیدار کرؤں۔ گھر آپنڑے ۔ اپنے دل میں۔
اے میرے دوست خدا دیدار کرؤں تیرا میں اپنے گھر میرا دل میں تیرا انتظا ر کر رہا ہوں۔
ਘਰਿ ਆਪਨੜੈ ਖੜੀ ਤਕਾ ਮੈ ਮਨਿ ਚਾਉ ਘਨੇਰਾ ਰਾਮ ॥ ghar aapnarhai kharhee takaa mai man chaa-o ghanayraa raam. I am anxiously waiting for You because I have a huge craving in my heart for Your blessed vision.
ਮੈਂ ਆਪਣੇ ਹਿਰਦੇ ਵਿਚ ਪੂਰੀ ਸਾਵਧਾਨਤਾ ਨਾਲ ਤੇਰੀ ਉਡੀਕ ਕਰ ਰਹੀ ਹਾਂ, ਮੇਰੇ ਮਨ ਵਿਚ ਬੜਾ ਹੀ ਚਾਉ ਹੈ ।
گھرِ آپنڑےَ کھڑیِ تکا مےَ منِ چاءُ گھنیرا رام ॥
کھڑی نکا ۔ تیرے انتطار میں ہوں۔
مجھے صرف تیرا ہی انتظار ہے۔ میرے دل میں بہت سی خواہشات ہیں۔
ਮਨਿ ਚਾਉ ਘਨੇਰਾ ਸੁਣਿ ਪ੍ਰਭ ਮੇਰਾ ਮੈ ਤੇਰਾ ਭਰਵਾਸਾ ॥
man chaa-o ghanayraa sun parabh mayraa mai tayraa bharvaasaa.
O’ my God! listen to my prayer, I have an immense longing for Your blessed vision and I have Your support only. ਹੇ ਮੇਰੇ ਪ੍ਰਭੂ! (ਮੇਰੀ ਬੇਨਤੀ) ਸੁਣ, ਮੇਰੇ ਮਨ ਵਿਚ (ਤੇਰੇ ਦਰਸਨ ਲਈ) ਬੜਾ ਹੀ ਚਾਉ ਹੈ, ਮੈਨੂੰ ਆਸਰਾ ਭੀ ਤੇਰਾ ਹੀ ਹੈ।
منِ چاءُ گھنیرا سُنھِ پ٘ربھ میرا مےَ تیرا بھرۄاسا ॥
من چاؤ کھنیر۔ دلمیں بھاری خوشی ہے ۔ سن پربھ میرا۔ اے یرے خدا سنو۔ بھروسا ۔ اعتماد و اعقاد ۔
میرے دلمیں تیرے دیدار کی بھاری خوشی اور امنگ ہے اور مجھے تیرا ہی آسرا ہے ۔
ਦਰਸਨੁ ਦੇਖਿ ਭਈ ਨਿਹਕੇਵਲ ਜਨਮ ਮਰਣ ਦੁਖੁ ਨਾਸਾ ॥
darsan daykhbha-ee nihkayval janam marandukh naasaa.
O’ God! that soul-bride who had a glimpse of You, became detached from worldly bonds and her pain of birth and death vanished. (ਹੇ ਪ੍ਰਭੂ!) ਜਿਸ ਜੀਵ-ਇਸਤ੍ਰੀ ਨੇ ਤੇਰਾ ਦਰਸਨ ਕਰ ਲਿਆ, ਉਹ ਪਵਿੱਤ੍ਰ-ਆਤਮਾ ਹੋ ਗਈ, ਉਸ ਦਾ ਜਨਮ ਮਰਨ ਦਾ ਦੁੱਖ ਦੂਰ ਹੋ ਗਿਆ।
درسنُ دیکھِ بھئیِ نِہکیۄل جنم مرنھ دُکھُ ناسا ॥
نیہکیول ۔ بیلاگ ۔ اس طرح ۔ آزاد۔ جنممرن۔ تناسک۔
تیرے دیدار سے انسان پاک و پائس ہوجاتا ہے اور تناسخ مٹ جاتاہے ۔