ਸੁਰਿ ਨਰ ਮੁਨਿ ਜਨ ਲੋਚਦੇ ਸੋ ਸਤਿਗੁਰਿ ਦੀਆ ਬੁਝਾਇ ਜੀਉ ॥੪॥
sur nar mun jan lochday so satgur dee-aa bujhaa-ay jee-o. ||4||
The angelic beings and the silent sages long for Him; the True Guru has given me this understanding.
ਜਿਸ ਨਾਮ-ਪਦਾਰਥ ਨੂੰ ਦੇਵਤੇ ਮਨੁੱਖ ਮੋਨਧਾਰੀ ਲੋਕ ਤਰਸਦੇ ਆ ਰਹੇ ਹਨ ਉਹ (ਪਦਾਰਥ) ਸਤਿਗੁਰੂ ਨੇ ਸਮਝਾ ਦਿੱਤਾ ਹੈ l
سُرِنرمُنِجنلوچدےسوستِگُرِدیِیابُجھاءِجیِءُ॥੪॥
۔ فرشتے انسان عالم فاضل چاہتے ہیں اسکی سچے مرشد نے سمجھا دیا
ਸਤਸੰਗਤਿ ਕੈਸੀ ਜਾਣੀਐ ॥
satsangat kaisee jaanee-ai.
What a true congregation is?
ਕਿਹੋ ਜਿਹੇ ਇਕੱਠ ਨੂੰ ਸਤ ਸੰਗਤ ਸਮਝਣਾ ਚਾਹੀਦਾ ਹੈ?
ستسنّگتِکیَسیِجانھیِئےَ॥
سچی جگت کیسی سمجھیں
ਜਿਥੈ ਏਕੋ ਨਾਮੁ ਵਖਾਣੀਐ ॥
jithai ayko naam vakhaanee-ai.
Where discourse is on nothing but the God.
(ਸਤਸੰਗਤ ਉਹ ਹੈ) ਜਿੱਥੇ ਸਿਰਫ਼ ਪਰਮਾਤਮਾ ਦਾ ਨਾਮ ਸਲਾਹਿਆ ਜਾਂਦਾ ਹੈ।
جِتھےَایکونامُۄکھانھیِئےَ॥
جہاں صرف واحد خدا کے نام سچ حق وحقیقت کی صفت صلاح اور وچارو خیال آرائی ہوئی ہو
ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ ॥੫॥
ayko naam hukam hai naanak satgur dee-aa bujhaa-ay jee-o. ||5||
O’ Nanak, the One Naam is the God’s Command; the True Guru has given me this understanding.
ਹੇ ਨਾਨਕ! ਸਤਿਗੁਰੂ ਨੇ ਇਹ ਗੱਲ ਸਮਝਾ ਦਿੱਤੀ ਹੈ ਕਿ (ਸਤਸੰਗਤ ਵਿਚ) ਸਿਰਫ਼ ਪਰਮਾਤਮਾ ਦਾ ਨਾਮ ਜਪਣਾ ਹੀ (ਪ੍ਰਭੂ ਦਾ) ਹੁਕਮ ਹੈ l
ایکونامُہُکمُہےَنانکستِگُرِدیِیابُجھاءِجیِءُ
۔ اے نانک سچے مرشد نے سمجھا دیا ہے ۔ کہ واحد الہٰی نام کا ہی الہٰی حکم ہے
ਇਹੁ ਜਗਤੁ ਭਰਮਿ ਭੁਲਾਇਆ ॥
ih jagat bharam bhulaa-i-aa.
This world is lost in illusion.
ਇਹ ਜਗਤ ਮਾਇਆ ਦੀ ਭਟਕਣਾ ਵਿਚ ਪੈ ਕੇ ਜੀਵਨ ਦੇ ਸਹੀ ਰਾਹ ਤੋਂ ਲਾਂਭੇ ਜਾ ਰਿਹਾ ਹੈ।
اِہُجگتُبھرمِبھُلائِیا॥
بھرم۔ شک ۔ شبہ ۔ بھلایا ۔حقیقت پسندی سے دور کیا
یہ عالم وہم و گمان میں بھلایا ہے اور گمراہ ہوا ہے
ਆਪਹੁ ਤੁਧੁ ਖੁਆਇਆ ॥
aaphu tuDh khu-aa-i-aa.
You Yourself, God, have led it astray (everything is happening under Your Will).
ਹੇ ਪ੍ਰਭੂ!) ਤੂੰ ਆਪ ਹੀ (ਜਗਤ ਨੂੰ) ਆਪਣੇ ਆਪ ਤੋਂ ਵਿਛੋੜਿਆ ਹੋਇਆ ਹੈ। ਇਸ ਨੂੰ ਗੁਮਰਾਹ ਕੀਤਾ ਹੈ।
آپہُتُدھُکھُیائِیا
آپہوتدھ۔ تونے از خود ۔ کھوایا ۔ گوایا
خود ہی اسے راستے سے بھٹکا کر کج روی پر گامزن کیا ہوا ہے
ਪਰਤਾਪੁ ਲਗਾ ਦੋਹਾਗਣੀ ਭਾਗ ਜਿਨਾ ਕੇ ਨਾਹਿ ਜੀਉ ॥੬॥
partaap lagaa duhaaganee bhaag jinaa kay naahi jee-o. ||6||
the unfortunate bride (soul) in whose destiny the blessing of Your Naam is not written is afflicted with pain of duality.
ਜਿਨ੍ਹਾ ਮੰਦ-ਭਾਗਣ ਜੀਵ-ਇਸਤ੍ਰੀਆਂ ਦੇ ਚੰਗੇ ਭਾਗ ਨਹੀਂ ਹਨ, ਉਹਨਾਂ ਨੂੰ (ਮਾਇਆ ਦੇ ਕਾਰਨ) ਆਤਮਕ ਦੁੱਖ ਲੱਗਾ ਹੋਇਆ ਹੈ l
پرتاپُلگادوہاگنھیِبھاگجِناکےناہِجیِءُ॥੬॥
پرتاپ ۔ دوسروں کو دکھ ۔
۔ جو بدقسمت ہیں گمراہ ہیں جنکے دوہرے خیالات ہیں انہیں عذاب ملتا ہے
ਦੋਹਾਗਣੀ ਕਿਆ ਨੀਸਾਣੀਆ ॥
duhaaganee ki-aa neesaanee-aa.
What are the signs of the unfortunate soul-brides?
ਮੰਦ-ਭਾਗਣ ਜੀਵ-ਇਸਤ੍ਰੀਆਂ ਦੇ ਕੀ ਲੱਛਣ ਹਨ?
دوہاگنھیِکِیانیِسانھیِیا॥
۔ ان بد قسمت خدا سے منکر و منافق انسانوں کی علامات کیا ہیں
ਖਸਮਹੁ ਘੁਥੀਆ ਫਿਰਹਿ ਨਿਮਾਣੀਆ ॥
khasmahu ghuthee-aa fireh nimaanee-aa.
They miss their Master, and they wander around in dishonor.
ਉਹ ਆਪਣੇ ਕੰਤ-ਪ੍ਰਭੂ ਤੋਂ ਖੁੰਝੀਆਂ ਹੋਈਆਂ ਹਨ ਅਤੇ ਬੇਇਜ਼ਤ ਹੋ ਭਟਕਦੀਆਂ ਹਨ।
کھسمہُگھُتھیِیاپھِرہِنِمانھیِیا॥
کھسمہُ۔ خاوند ۔خدا ۔
۔ جنہیں خدا سے جدائی پائی ہوئی ہے ۔ اور بے آبرو ہوکر بھٹک رہے ہیں
ਮੈਲੇ ਵੇਸ ਤਿਨਾ ਕਾਮਣੀ ਦੁਖੀ ਰੈਣਿ ਵਿਹਾਇ ਜੀਉ ॥੭॥
mailay vays tinaa kaamnee dukhee rain vihaa-ay jee-o. ||7||
Their minds are filthy with sins, they spend their entire life in suffering.
ਉਨ੍ਰਾਂ ਦੇ ਚੇਹਰੇ ਵਿਕਾਰਾਂ ਦੀ ਮੈਲ ਨਾਲ ਭਰਿਸ਼ਟੇ ਹੋਏ ਹਨ, ਉਹਨਾਂ ਦੀ ਜ਼ਿੰਦਗੀ-ਰੂਪ ਰਾਤ ਦੁੱਖਾਂ ਵਿਚ ਹੀ ਬੀਤਦੀ ਹੈ
میَلےۄیستِناکامنھیِدُکھیِریَنھِۄِہاءِجیِءُ॥੭॥
ویس ۔بھیس ۔ لباسپہناوا ۔تنا کا منی ۔ ان عورتوں کی ۔ رینھ ۔ زندگی ۔ وہائے ۔ گذرنا
۔ جنکی زندگی بد اخلاقی میں گذر رہی ہے ۔ اور عذاب میں کٹ رہی ہے ۔
ਸੋਹਾਗਣੀ ਕਿਆ ਕਰਮੁ ਕਮਾਇਆ ॥
sohaaganee ki-aa karam kamaa-i-aa.
What actions have the happy soul-brides performed?
ਪਤੀ-ਪਿਆਰੀ ਪਤਨੀਆਂ ਨੇ ਕਿਹੜੇ ਅਮਲ ਕਮਾਏ ਹਨ?
سوہاگنھیِکِیاکرمُکمائِیا॥
خوش قسمت انسانوں نے کونسے نیک اچھے کام سر انجام دیئے ہیں
ਪੂਰਬਿ ਲਿਖਿਆ ਫਲੁ ਪਾਇਆ ॥
poorab likhi-aa fal paa-i-aa.
They received God’s Grace as a result of their past good deeds.
ਉਹਨਾਂ ਨੇ ਪਿਛਲੇ ਜਨਮ ਵਿਚ ਕੀਤੀ ਨੇਕ ਕਮਾਈ ਦੇ ਲਿਖੇ ਸੰਸਕਾਰਾਂ ਵਜੋਂ ਹੁਣ ਪਰਮਾਤਮਾ ਦਾ ਨਾਮ-ਫਲ ਪ੍ਰਾਪਤ ਕਰ ਲਿਆ ਹੈ।
پوُربِلِکھِیاپھلُپائِیا॥
۔ پورب ۔ پہلے سے ۔
۔ پہلے سے تحریر اعمال نامے کے نتیجے میں پھل ملا ہے
ਨਦਰਿ ਕਰੇ ਕੈ ਆਪਣੀ ਆਪੇ ਲਏ ਮਿਲਾਇ ਜੀਉ ॥੮॥
nadar karay kai aapnee aapay la-ay milaa-ay jee-o. ||8||
Casting His Glance of Grace, God unites them with Himself.
ਪਰਮਾਤਮਾ ਆਪਣੀ ਮਿਹਰ ਦੀ ਨਿਗਾਹ ਕਰ ਕੇ ਆਪ ਹੀ ਉਹਨਾਂ ਨੂੰ ਆਪਣੇ ਚਰਨਾਂ ਵਿਚ ਮਿਲਾ ਲੈਂਦਾ ਹੈ l
ندرِکرےکےَآپنھیِآپےلۓمِلاءِجیِءُ॥੮॥
اور خدا نے اپنی نظر عنایت سے اپنے ساتھ ملا لیا ہے ۔
ਹੁਕਮੁ ਜਿਨਾ ਨੋ ਮਨਾਇਆ ॥
hukam jinaa no manaa-i-aa.
Those, whom God causes to abide by His Will,
ਜਿਨ੍ਹਾਂ ਪਾਸੋਂ ਪ੍ਰਭੂ ਆਪਣੀ ਆਗਿਆ ਦਾ ਪਾਲਣ ਕਰਵਾਉਂਦਾ ਹੈ,
ہُکمُجِنانومنائِیا॥
جنہوں نے الہٰی فرمانبرداری کی الہٰی رضا میں راضی رہے
ਤਿਨ ਅੰਤਰਿ ਸਬਦੁ ਵਸਾਇਆ ॥
tin antar sabad vasaa-i-aa.
The Divine word is enshrined in their heart.
ਉਹ ਉਸ ਦੇ ਨਾਮ ਨੂੰ (ਸਿਫ਼ਤ-ਸਾਲਾਹ ਦੀ ਬਾਣੀ ਨੂੰ) ਆਪਣੇ ਦਿਲਾਂ ਅੰਦਰ ਵਸਾਂਦੀਆਂ ਹਨ।
تِنانّترِسبدُۄسائِیا॥
اور دل میں کلام کو بسایا
ਸਹੀਆ ਸੇ ਸੋਹਾਗਣੀ ਜਿਨ ਸਹ ਨਾਲਿ ਪਿਆਰੁ ਜੀਉ ॥੯॥
sahee-aa say sohaaganee jin sah naal pi-aar jee-o. ||9||
They are the true soul-brides, who embrace love for their Master.
ਉਹੀ ਜੀਵ-ਸਹੇਲੀਆਂ ਭਾਗਾਂ ਵਾਲੀਆਂ ਹੁੰਦੀਆਂ ਹਨ, ਜਿਨ੍ਹਾਂ ਦਾ ਆਪਣੇ ਖਸਮ-ਪ੍ਰਭੂ ਨਾਲ ਪਿਆਰ ਬਣਿਆ ਰਹਿੰਦਾ ਹੈ l
سہیِیاسےسوہاگنھیِجِنسہنالِپِیارُجیِءُ॥੯॥
سہیاں۔ سہیلیاں ۔ساتھی ۔ سیہہ نال ۔ خاوند کے ساتھ
اور جنکا اللہ تعالٰی خداوند کریم سے محبت ہے وہ (سوہاگن) یعنی خدا دوست ہیں
ਜਿਨਾ ਭਾਣੇ ਕਾ ਰਸੁ ਆਇਆ ॥
jinaa bhaanay kaa ras aa-i-aa.
Those who take pleasure in God’s Will,
ਜਿਨ੍ਹਾਂ ਨੂੰ ਪਰਮਾਤਮਾ ਦੀ ਰਜ਼ਾ ਵਿਚ ਤੁਰਨ ਦਾ ਆਨੰਦ ਆ ਜਾਂਦਾ ਹੈ,
جِنابھانھےکارسُآئِیا॥
۔رس۔ لطف۔ مزہ ۔
۔جنہوں نے الہٰی رضا میں رہنے کا لطف لیا ہے
ਤਿਨ ਵਿਚਹੁ ਭਰਮੁ ਚੁਕਾਇਆ ॥
tin vichahu bharam chukaa-i-aa.
they eradicate their doubt from within.
ਉਹ ਆਪਣੇ ਅੰਦਰੋਂ ਮਾਇਆ ਵਾਲੀ ਭਟਕਣਾ ਦੂਰ ਕਰ ਲੈਂਦੇ ਹਨ l
تِنۄِچہُبھرمُچُکائِیا॥
بھرم۔ بھٹکن
ا نہوں نے اپنےدل سے تمام شک و شہبات دور کر دیتے ہیں
ਨਾਨਕ ਸਤਿਗੁਰੁ ਐਸਾ ਜਾਣੀਐ ਜੋ ਸਭਸੈ ਲਏ ਮਿਲਾਇ ਜੀਉ ॥੧੦॥
naanak satgur aisaa jaanee-ai jo sabhsai la-ay milaa-ay jee-o. ||10||
O’ Nanak, know Him as the True Guru, who unites all with God.
ਹੇ ਨਾਨਕ! ਗੁਰੂ ਨੂੰ ਐਹੋ ਜਿਹਾ ਖਿਆਲ ਕਰ ਕਿ ਉਹ (ਸਰਨ ਆਏ) ਸਭ ਜੀਵਾਂ ਨੂੰ ਪ੍ਰਭੂ-ਚਰਨਾਂ ਵਿਚ ਮਿਲਾ ਦੇਂਦਾ ਹੈ
نانکستِگُرُایَساجانھیِئےَجوسبھسےَلۓمِلاءِجیِءُ॥੧੦॥
سبھسے ۔ سب سے ہر ایک سے ۔
اے نانک سچے مرشد کو ایسا سمجھو جو سب کو اپنے ساتھ ملا لیتا ہے
ਸਤਿਗੁਰਿ ਮਿਲਿਐ ਫਲੁ ਪਾਇਆ ॥
satgur mili-ai fal paa-i-aa.
Meeting with the True Guru, he has realized God.
ਉਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ-ਰਸ ਪ੍ਰਾਪਤ ਕਰ ਲਿਆ l
ستِگُرِمِلِئےَپھلُپائِیا॥
ستگر ملئے ۔ سچے مرشد کے ملاپ سے
اسے سچے مرشد کے ملاپ کا پھل حاصل کر لیا
ਜਿਨਿ ਵਿਚਹੁ ਅਹਕਰਣੁ ਚੁਕਾਇਆ ॥
jin vichahu ahkaran chukaa-i-aa.
The one who has eradicated the egoism from within.
ਜਿਸ ਮਨੁੱਖ ਨੇ ਆਪਣੇ ਅੰਦਰੋਂ ਅਹੰਕਾਰ ਦੂਰ ਕਰ ਲਿਆ।
جِنِۄِچہُاہکرنھُچُکائِیا॥
۔ جن جس نے ۔ اہکرن ۔ اتنکار ۔ غرور ۔تکبر ۔ گھمنڈا ۔ شک ۔پیشانی
جس نے اپنے دل سے غرور اور تکبر نکال دیا
ਦੁਰਮਤਿ ਕਾ ਦੁਖੁ ਕਟਿਆ ਭਾਗੁ ਬੈਠਾ ਮਸਤਕਿ ਆਇ ਜੀਉ ॥੧੧॥
durmat kaa dukh kati-aa bhaag baithaa mastak aa-ay jee-o. ||11||
The pain of evil-mindedness is eliminated and the good fortune shines forth.
ਉਸ ਮਨੁੱਖ ਦੇ ਅੰਦਰੋਂ ਭੈੜੀ ਮੱਤ ਦਾ ਦੁੱਖ ਕੱਟਿਆ ਜਾਂਦਾ ਹੈ, ਉਸ ਦੇ ਮੱਥੇ ਉੱਤੇ ਭਾਗ ਜਾਗ ਪੈਂਦਾ ਹੈ l
دُرمتِکادُکھُکٹِیابھاگُبیَٹھامستکِآءِجیِءُ॥੧੧॥
۔ بد کاریوں اور بد عقلی کا عذاب مٹا لیا ۔ قسمت میں بیداری آئی ۔
ਅੰਮ੍ਰਿਤੁ ਤੇਰੀ ਬਾਣੀਆ ॥
amrit tayree baanee-aa.
O God, Your Word is the life-giving nectar of Naam.
(ਹੇ ਪ੍ਰਭੂ!) ਤੇਰੀ ਸਿਫ਼ਤ-ਸਾਲਾਹ ਦੀ ਬਾਣੀ (ਮਾਨੋ) ਆਤਮਕ ਜੀਵਨ ਦੇਣ ਵਾਲਾ ਜਲ ਹੈ,
انّم٘رِتُتیریِبانھیِیا॥
انمرت ۔ آب حیات ۔ زندگی کوروحانیت نیکی نیک اخلاق بخشنے والا پانی ۔بانیا ۔کلام ۔ کلمہ
اے خدا تیرا کلام آب حیات ہے
ਤੇਰਿਆ ਭਗਤਾ ਰਿਦੈ ਸਮਾਣੀਆ ॥
tayri-aa bhagtaa ridai samaanee-aa.
It permeates the hearts of Your devotees.
ਇਹ ਬਾਣੀ ਤੇਰੇ ਭਗਤਾਂ ਦੇ ਹਿਰਦੇ ਵਿਚ (ਹਰ ਵੇਲੇ) ਟਿਕੀ ਰਹਿੰਦੀ ਹੈ।
تیرِیابھگتارِدےَسمانھیِیا॥
تیریا بھگتا ۔اے خدا تیرے عابداں و عاشقان ۔ ردے ۔ دل میں ۔ سمانیا ابتی ۔ ذہن نشین ہوتی ہے ۔
تیرے پریمیوں کے دل میں بستا ہیں
ਸੁਖ ਸੇਵਾ ਅੰਦਰਿ ਰਖਿਐ ਆਪਣੀ ਨਦਰਿ ਕਰਹਿ ਨਿਸਤਾਰਿ ਜੀਉ ॥੧੨॥
sukh sayvaa andar rakhi-ai aapnee nadar karahi nistaar jee-o. ||12||
Because of the devotional worship in their hearts, You bestow Your Mercy and bless them with salvation.
ਤੇਰੀ ਸੇਵਾ-ਭਗਤੀ, ਭਗਤਾਂ ਦੇ ਅੰਦਰ ਟਿਕਣ ਕਰ ਕੇ ਤੂੰ ਉਹਨਾਂ ਉੱਤੇ ਮਿਹਰ ਦੀ ਨਿਗਾਹ ਕਰਦਾ ਹੈਂ ਤੇ ਉਹਨਾਂ ਨੂੰ ਪਾਰ ਲੰਘਾ ਦੇਂਦਾ ਹੈਂ l
سُکھسیۄاانّدرِرکھِئےَآپنھیِندرِکرہِنِستارِجیِءُ॥੧੨॥
ندر ۔ نظر عنایت و شفقت ۔ نشار ۔کامیابی
اگر دل میں خدمت کرنا ہو تو سکھ ملتا ہے ۔ تو اپنی نظر عنایت سےسے کامیابیاں بخشش کرتا ہے
ਸਤਿਗੁਰੁ ਮਿਲਿਆ ਜਾਣੀਐ ॥ ਜਿਤੁ ਮਿਲਿਐ ਨਾਮੁ ਵਖਾਣੀਐ ॥
satgur mili-aa jaanee-ai.jit mili-ai naam vakhaanee-ai.
One should be considered to have really met the true Guru when (after such a meeting), one begins discoursing on God’s Name.
ਤਦੋਂ ਕਿਸੇਨੂੰ ਗੁਰੂ ਮਿਲਿਆ ਸਮਝਣਾ ਚਾਹੀਦਾ ਹੈ,ਜੇਕਰ ਇਸ ਮਿਲਾਪ ਦੁਆਰਾ ਪਰਮਾਤਮਾ ਦੇ ਨਾਮ ਦਾ ਉਚਾਰਨ ਕੀਤਾ ਜਾਵੇ।
ستِگُرُمِلِیاجانھیِئےَ॥جِتُمِلِئےَنامُۄکھانھیِئےَ॥
۔ جانیے ۔ سمجھیں۔ نام وکھانیئے ۔ الہٰی نام سچ حق و حقیقت بیان کی جا سکے
۔ تبھی مرشد کو ملیا سمجھو جس کے ملنے سے نام سچ حق و حقیقت کی سمجھ اور تشریحدل میں بس جائے
ਸਤਿਗੁਰ ਬਾਝੁ ਨ ਪਾਇਓ ਸਭ ਥਕੀ ਕਰਮ ਕਮਾਇ ਜੀਉ ॥੧੩॥
satgur baajh na paa-i-o sabh thakee karam kamaa-ay jee-o. ||13||
Without the True Guru, one cannot realize God; all have grown weary of performing religious rituals.
ਸੱਚੇ ਗੁਰਾਂ ਦੇ ਬਗੈਰ ਕਿਸੇ ਨੂੰ ਭੀ ਪ੍ਰਭੂ ਪਰਾਪਤ ਨਹੀਂ ਹੋਇਆ। ਸਾਰੇ ਧਾਰਮਕ ਸੰਸਕਾਰ ਕਰਦੇ ਕਰਦੇ ਹੰਭ ਗਏ ਹਨ।
ستِگُرباجھُنپائِئوسبھتھکیِکرمکماءِجیِءُ॥੧੩॥
ستگربا جھو ۔ سچے مرشد کے بغیر ۔ پایو ۔ ملنا ۔ سبھ تعلی کرم کمائے جیو ۔ سارے اپنے دنیاوی اعمال زیر کار لاکر ماند ہوگئے
۔ سچے مرشد کے بغیر نہیں ملتا سارے دوسرے کام کر کر کے ماند ہو گئے
ਹਉ ਸਤਿਗੁਰ ਵਿਟਹੁ ਘੁਮਾਇਆ ॥
ha-o satgur vitahu ghumaa-i-aa.
I dedicate myself to the True Guru;
ਮੈਂ (ਤਾਂ) ਗੁਰੂ ਤੋਂ ਕੁਰਬਾਨ ਹਾਂ,
ہءُستِگُرۄِٹہُگھُمائِیا॥
ۄِٹہُگھُمائِیا۔ قربان ہوں ۔
۔ قربان ہوں سچے مرشد پر
ਜਿਨਿ ਭ੍ਰਮਿ ਭੁਲਾ ਮਾਰਗਿ ਪਾਇਆ ॥
jin bharam bhulaa maarag paa-i-aa.
Who has shown the right path to all who had gone astray.
ਜਿਸ ਨੇ ਭਟਕਣਾ ਵਿਚ ਕੁਰਾਹੇ ਪਏ ਜੀਵ ਨੂੰ ਸਹੀ ਜੀਵਨ-ਰਾਹ ਤੇ ਪਾਇਆ ਹੈ।
جِنِبھ٘رمِبھُلامارگِپائِیا॥
بھرم بھلا ۔ شک شبہات میں گمراہ ۔ مارگ راستے
جس نے مجھے غلط راستہ پر بھٹکتے ہوئے کو صراط مستقیم پر ڈالا دیا
ਨਦਰਿ ਕਰੇ ਜੇ ਆਪਣੀ ਆਪੇ ਲਏ ਰਲਾਇ ਜੀਉ ॥੧੪॥
nadar karay jay aapnee aapay la-ay ralaa-ay jee-o. ||14||
If God casts His Glance of Grace, He unites us with Himself.
ਜੇ ਗੁਰੂ ਆਪਣੀ ਮਿਹਰ ਦੀ ਨਿਗਾਹ ਕਰੇ, ਤਾਂ ਉਹ ਆਪ ਹੀ (ਪ੍ਰਭੂ-ਚਰਨਾਂ ਵਿਚ) ਜੋੜ ਦੇਂਦਾ ਹੈ
ندرِکرےجےآپنھیِآپےلۓرلاءِجیِءُ॥੧੪॥
اگر وہ نگاہ شفقت ڈالے تو اپنے ساتھ ملا لیتا ہے
ਤੂੰ ਸਭਨਾ ਮਾਹਿ ਸਮਾਇਆ ॥
tooN sabhnaa maahi samaa-i-aa.
You, are pervading in all,
(ਹੇ ਪ੍ਰਭੂ!) ਤੂੰ ਸਾਰੇ ਜੀਵਾਂ ਵਿਚ ਵਿਆਪਕ ਹੈਂ।
توُنّسبھناماہِسمائِیا॥
اے خدا تو سب میں بستا ہے
ਤਿਨਿ ਕਰਤੈ ਆਪੁ ਲੁਕਾਇਆ ॥-
tin kartai aap lukaa-i-aa.
and yet, the Creator keeps Himself concealed.
ਉਹ ਸਿਰਜਣਹਾਰ ਆਪਣੇ ਆਪ ਨੂੰ ਲੁਕਾਈ ਰੱਖਦਾ ਹੈ।
تِنِکرتےَآپُلُکائِیا॥
تن کرت ۔ اس کارساز کرتار نے ۔ آپ ۔ خوئش ہستی ۔ لکایا ۔ پوشیدہ رکھتا ہے
اور اپنے آپ کو چھپا رکھا ہے
ਨਾਨਕ ਗੁਰਮੁਖਿ ਪਰਗਟੁ ਹੋਇਆ ਜਾ ਕਉ ਜੋਤਿ ਧਰੀ ਕਰਤਾਰਿ ਜੀਉ ॥੧੫॥
naanak gurmukh pargat ho-i-aa jaa ka-o jot Dharee kartaar jee-o. ||15||
O’ Nanak, through the Guru, the Creator is revealed to those within whom He Himself has infused His Divine Light (spiritual knowledge).
ਹੇ ਨਾਨਕ! ਜਿਸ ਮਨੁੱਖ ਦੇ ਅੰਦਰ ਗੁਰੂ ਦੀ ਰਾਹੀਂ ਕਰਤਾਰ ਨੇ ਆਪਣੀ ਜੋਤਿ ਪਰਗਟ ਕੀਤੀ, ਉਸ ਦੇ ਅੰਦਰ ਕਰਤਾਰ ਪਰਗਟ ਹੋ ਜਾਂਦਾ ਹੈ
نانکگُرمُکھِپرگٹُہوئِیاجاکءُجوتِدھریِکرتارِجیِءُ॥੧੫॥
۔ پرگٹ ہوا۔ ظاہر ہوا ۔ جاکءُجوتِدھریِکرتارِجیِءُ۔جسکے اندر خدا نے اپنا نور روشنی رکھی
۔ اے نانک جس انسان کے اندر مرشد کے وسیلے سے اپنے نور کو ظہور پذیر کیا ہے اسکے دل میں خدا ظہور میں آجاتا ہے
ਆਪੇ ਖਸਮਿ ਨਿਵਾਜਿਆ ॥
aapay khasam nivaaji-aa.
The Master Himself bestows honor on His devotees.
ਪ੍ਰਭੂ ਨੇ (ਆਪਣੇ ਸੇਵਕ ਨੂੰ) ਆਪ ਹੀ ਵਡਿਆਈ ਦਿੱਤੀ ਹੈ,
آپےکھسمِنِۄاجِیا॥
کھسمِ ۔ مالک ۔ خدا ۔ نوازیا۔ رحمت فرمائی
میرے آقا میرے خدا نے خود ہی نوازش کی ہے ۔
ਜੀਉ ਪਿੰਡੁ ਦੇ ਸਾਜਿਆ ॥
jee-o pind day saaji-aa.
He creates and bestows body and soul (to His devotee).
ਜਿੰਦ ਤੇ ਸਰੀਰ ਦੇ ਕੇ ਆਪ ਹੀ ਉਸ ਨੂੰ ਪੈਦਾ ਕੀਤਾ ਹੈ।
جیِءُپِنّڈُدےساجِیا॥
جیو پنڈ ۔جسم و جان
اور خود ہی روح اور جسم دیکر پیدا کیا ہے
ਆਪਣੇ ਸੇਵਕ ਕੀ ਪੈਜ ਰਖੀਆ ਦੁਇ ਕਰ ਮਸਤਕਿ ਧਾਰਿ ਜੀਉ ॥੧੬॥
aapnay sayvak kee paij rakhee-aa du-ay kar mastak Dhaar jee-o. ||16||
He Himself preserves the honor of His devotee by placing both His Hands upon his forehead (by providing him with His full protection).
ਆਪਣੇ ਦੋਨੋ ਹੱਥ ਉਸ ਦੇ ਮੱਥੇ ਉਤੇ ਰੱਖ ਕੇ ਪ੍ਰਭੂ ਆਪ ਹੀ ਉਸ ਦੀਦੀ ਇਜ਼ਤ ਬਰਕਰਾਰ ਰੱਖਦਾ ਹੈ।
آپنھےسیۄککیِپیَجرکھیِیادُءِکرمستکِدھارِجیِءُ॥੧੬॥
۔ پیچ ۔عزت۔ دوئے کر۔ دونو ہاتھ ۔ دھار ۔ رکھے
۔ اور دونوں ہاتھ پیشانی پر لگا کر اسکی عزت بچائی ہے ۔ اسے بد کاریوں اور گناہوں سے بچایا ہے
ਸਭਿ ਸੰਜਮ ਰਹੇ ਸਿਆਣਪਾ ॥
sabh sanjam rahay si-aanpaa.
(His devotees do not need to perform) any kind of austerities or clever efforts,
ਇੰਦ੍ਰੀਆਂ ਨੂੰ ਵੱਸ ਕਰਨ ਦੇ ਸਾਰੇ ਜਤਨ ਤੇ ਇਹੋ ਜਿਹੀਆਂ ਹੋਰ ਸਾਰੀਆਂ ਸਿਆਣਪਾਂ ਸੇਵਕ ਨੂੰ ਕਰਨ ਦੀ ਲੋੜ ਨਹੀਂ ਪੈਂਦੀ,
سبھِسنّجمرہےسِیانھپا॥
سنجم ۔ ضبط ۔ سب ۔ سارے ۔ رہے ۔ختم ہو گئے ۔
اور انسانی احساسات بد پر ضبط ہونے کرو سے اور دانشمندی کی ضرورت نہیں رہتی
ਮੇਰਾ ਪ੍ਰਭੁ ਸਭੁ ਕਿਛੁ ਜਾਣਦਾ ॥
mayraa parabh sabh kichh jaandaa.
(because) my master (God) knows all the needs of His devotee.
ਪਿਆਰਾ ਪ੍ਰਭੂ ਸੇਵਕ ਦੀ ਹਰੇਕ ਲੋੜ ਆਪ ਜਾਣਦਾ ਹੈ।
میراپ٘ربھُسبھُکِچھُجانھدا॥
۔ خدا کو تمام ضرورتوں کی سمجھ ہے
ਪ੍ਰਗਟ ਪ੍ਰਤਾਪੁ ਵਰਤਾਇਓ ਸਭੁ ਲੋਕੁ ਕਰੈ ਜੈਕਾਰੁ ਜੀਉ ॥੧੭॥
pargat partaap vartaa-i-o sabh lok karai jaikaar jee-o. ||17||
He spreads his glory all around and everybody acclaims him.
ਪਰਮਾਤਮਾ ਆਪਣੇ ਸੇਵਕ ਦਾ ਤੇਜ-ਪ੍ਰਤਾਪ ਪਰਗਟ ਕਰ ਦੇਂਦਾ ਹੈ, ਸਾਰਾ ਜਗਤ ਉਸ ਦੀ ਜੈ-ਜੈਕਾਰ ਕਰਦਾ ਹੈ l
پ٘رگٹپ٘رتاپُۄرتائِئوسبھُلوکُکرےَجیَکارُجیِءُ॥੧੭॥
سب لوگ ۔ سارا عالم ساری دنیا
اس نے اپنے خادم کے وقارتابدار کرتا ہے ۔ جس سے ساراعالم اسکی جیکار بلاتا ہے
ਮੇਰੇ ਗੁਣ ਅਵਗਨ ਨ ਬੀਚਾਰਿਆ ॥
mayray gun avgan na beechaari-aa.
He has not considered my merits and demerits;
ਪ੍ਰਭੂ ਨੇ ਨਾਹ ਮੇਰੇ ਗੁਣਾਂ ਦਾ ਖ਼ਿਆਲ ਕੀਤਾ ਹੈ, ਨਾਹ ਮੇਰੇ ਔਗੁਣਾਂ ਦੀ ਪਰਵਾਹ ਕੀਤੀ ਹੈ,
میرےگُنھاۄگننبیِچارِیا॥
میرے نیک و بد اوصاف کا دھیان نہ کرتے ہوئے
ਪ੍ਰਭਿ ਅਪਣਾ ਬਿਰਦੁ ਸਮਾਰਿਆ ॥
parabh apnaa birad samaari-aa.
He honored His own tradition (of protecting His devotees)
ਪ੍ਰਭੂ ਨੇ ਤਾਂ ਸਿਰਫ਼ ਆਪਣਾ ਮੁੱਢ-ਕਦੀਮਾਂ ਦਾ ਸੁਭਾਉ ਹੀ ਚੇਤੇ ਰੱਖਿਆ ਹੈ।
پ٘ربھِاپنھابِردُسمارِیا॥
پربھ۔ خدا ۔ بردھ ۔ عادت ۔ سماریا ۔ یاد کیا
خدانےاپنےعادات کے مطابق جو وہاپنے خادموں کی کرتا ہے
ਕੰਠਿ ਲਾਇ ਕੈ ਰਖਿਓਨੁ ਲਗੈ ਨ ਤਤੀ ਵਾਉ ਜੀਉ ॥੧੮॥
kanth laa-ay kai rakhi-on lagai na tatee vaa-o jee-o. ||18||
He took me under His refuge, and made sure that no harm comes to me.
ਉਸ ਨੇ ਮੈਨੂੰ ਆਪਣੇ ਗਲ ਨਾਲ ਲਾ ਕੇ (ਵਿਕਾਰਾਂ ਵਲੋਂ) ਬਚਾ ਲਿਆ ਹੈ, ਕੋਈ ਦੁੱਖ-ਵਿਕਾਰ ਮੇਰਾ ਵਾਲ ਵਿੰਗਾ ਨਹੀਂ ਕਰ ਸਕੇ l
کنّٹھِلاءِکےَرکھِئونُلگےَنتتیِۄاءُجیِءُ॥੧੮॥
۔کنٹھ ۔ گلے ۔ رکھبون۔ حفاظت کی
اپنے گلے لگایا۔ میری حفاظت کی اور مجھے کسی قسم کے عذاب کی آنچ نہیں آنے دی
ਮੈ ਮਨਿ ਤਨਿ ਪ੍ਰਭੂ ਧਿਆਇਆ ॥
mai man tan parabhoo Dhi-aa-i-aa.
I lovingly meditate on Him with my body and soul.
ਆਪਣੀ ਆਤਮਾ ਤੇ ਦੇਹਿ ਨਾਲ ਮੈਂ ਪ੍ਰਭੂ ਨੂੰ ਧਿਆਇਆ ਹੈ l
مےَمنِتنِپ٘ربھوُدھِیائِیا॥
من۔ دل ۔ تن۔ جسم ۔
میں نے دل و جان سے الہٰی ریاض کی
ਜੀਇ ਇਛਿਅੜਾ ਫਲੁ ਪਾਇਆ ॥
jee-ay ichhi-arhaa fal paa-i-aa.
I have obtained the fruits of my soul’s desire.
ਮੈਨੂੰ ਉਹ ਨਾਮ-ਫਲ ਮਿਲ ਗਿਆ ਹੈ, ਜਿਸ ਦੀ ਮੈਂ ਸਦਾ ਆਪਣੇ ਜੀ ਵਿਚ ਇੱਛਾ ਕਰਿਆ ਕਰਦਾ ਸਾਂ।
جیِءِاِچھِئڑاپھلُپائِیا॥
جیے ۔ دل ۔ اچھیڑا ۔ دلی خواہش
اور دلی خواہشات کے مطابق پھل پائے نتیجے برآمد کئے ۔
ਸਾਹ ਪਾਤਿਸਾਹ ਸਿਰਿ ਖਸਮੁ ਤੂੰ ਜਪਿ ਨਾਨਕ ਜੀਵੈ ਨਾਉ ਜੀਉ ॥੧੯॥
saah paatisaah sir khasam tooN jap naanak jeevai naa-o jee-o. ||19||
O God, You are above kings and emperors . Nanak lives by remembering You.
ਹੇ ਪ੍ਰਭੂ!ਤੂੰ ਰਾਜਿਆਂ ਤੇ ਮਹਾਰਾਜਿਆਂ ਦੇ ਸਿਰਾਂ ਉਤੇ ਸੁਆਮੀ ਹੈ। ਨਾਨਕ ਤੇਰੇ ਨਾਮ ਦਾ ਉਚਾਰਣ ਕਰਨ ਦੁਆਰਾ ਜੀਉਂਦਾ ਹੈ।
ساہپاتِساہسِرِکھسمُتوُنّجپِنانکجیِۄےَناءُجیِءُ॥੧੯॥
اے خدا تو شاہوں کے شہنشاہوں کا مالک ہے تو ۔ نانک تیرے نام کی ریاض سے زندہ ہے