ਤਿਨਿ ਸਗਲੀ ਲਾਜ ਰਾਖੀ ॥੩॥
tin saglee laaj raakhee. ||3||
his honor was totally saved. ||3|| ਸ਼ਬਦ ਨੇ ਉਸ ਦੀ ਸਾਰੀ ਇੱਜ਼ਤ ਰੱਖ ਲਈ ॥੩॥
تِنِ سگلیِ لاج راکھیِ ॥੩॥
کلام مرشد نے گواہ ہوا اور آبرو بچائی (3)
ਬੋਲਾਇਆ ਬੋਲੀ ਤੇਰਾ ॥
bolaa-i-aa bolee tayraa.
O’ God, I sing Your praises only when You inspire me. ਹੇ ਪ੍ਰਭੂ! ਜਦੋਂ ਤੂੰ ਪ੍ਰੇਰਨਾ ਦੇਂਦਾ ਹੈਂ ਤਦੋਂ ਹੀ ਮੈਂ ਤੇਰੀ ਸਿਫ਼ਤ-ਸਾਲਾਹ ਕਰਦਾ ਹਾਂ।
بولائِیا بولیِ تیرا ॥
بولایا ۔ تیرے زیر فرمان بولتا ہوں۔
اے خدا تیرے زیر فرامن ہی بولتا ہوں
ਤੂ ਸਾਹਿਬੁ ਗੁਣੀ ਗਹੇਰਾ ॥
too saahib gunee gahayraa.
O’ God, You are our Master, You are the treasure of virtues and generous. ਤੂੰ ਸਾਡਾ ਮਾਲਕ ਹੈਂ, ਤੂੰ ਗੁਣਾਂ ਦਾ ਖ਼ਜ਼ਾਨਾ ਹੈਂ, ਤੂੰ ਡੂੰਘੇ ਜਿਗਰੇ ਵਾਲਾ ਹੈਂ।
توُ ساہِبُ گُنھیِ گہیرا ॥
گنی گہیرا ۔ دور اندیشی سمجھ والے اوصاف۔
تو دور ( اندیش ) اندیشی اوصاف والا ہے ۔
ਜਪਿ ਨਾਨਕ ਨਾਮੁ ਸਚੁ ਸਾਖੀ ॥
jap naanak naam sach saakhee.
O’ Nanak, meditate on God’s Name, which is witness to truth, ਹੇ ਨਾਨਕ! ਸਦਾ-ਥਿਰ ਪ੍ਰਭੂ ਦਾ ਨਾਮ ਜਪਿਆ ਕਰ, ਇਹੀ ਸਦਾ ਹਾਮੀ ਭਰਨ ਵਾਲਾ ਹੈ।
جپِ نانک نامُ سچُ ساکھیِ ॥
ساکھی ۔ گواہ
اے نانک۔ الہٰی نام سچ و حقیقت سچا شاہد ہے
ਅਪੁਨੇ ਦਾਸ ਕੀ ਪੈਜ ਰਾਖੀ ॥੪॥੬॥੫੬॥
apunay daas kee paij raakhee. ||4||6||56||
and saves the honor of His devotee. ||4||6||56|| ਪ੍ਰਭੂ ਆਪਣੇ ਸੇਵਕ ਦੀ ਇੱਜ਼ਤ ਰੱਖਦਾ ਹੈ ॥੪॥੬॥੫੬॥
اپُنے داس کیِ پیَج راکھیِ ॥੪॥੬॥੫੬॥
داس۔ خدمتگار ۔ پیج ۔ عزت۔ راکھی ۔ بچایا (3)
اپنے خدمتگار کی عزت کا محافظ ۔
ਸੋਰਠਿ ਮਹਲਾ ੫ ॥
sorath mehlaa 5.
Raag Sorath, Fifth Guru:
ਵਿਚਿ ਕਰਤਾ ਪੁਰਖੁ ਖਲੋਆ ॥
vich kartaa purakh khalo-aa.
One whom the all pervading Creator Himself helps, ਸਰਬ-ਵਿਆਪਕ ਕਰਤਾਰ ਆਪ ਜਿਸ ਦੀ ਸਹੈਤਾ ਕਰਦਾ ਹੈ,
ۄِچِ کرتا پُرکھُ کھلویا ॥
دچ۔ درمیان ۔ کرتا پرکھ ۔ کار ساز ۔ کرتار ۔
وہ جس کی مدد کرنے والا خود کو پیدا کرتا ہے ،
ਵਾਲੁ ਨ ਵਿੰਗਾ ਹੋਆ ॥
vaal na vingaa ho-aa.
not even the slightest harm comes to that person ਉਸ ਦਾ ਰਤਾ ਭਰ ਭੀ ਨੁਕਸਾਨ ਨਹੀਂ ਹੁੰਦਾ।
ۄالُ ن ۄِنّگا ہویا ॥
وہاں کسی کو کوئی ضرب یہ نقصان نہیں پہنچتا
ਮਜਨੁ ਗੁਰ ਆਂਦਾ ਰਾਸੇ ॥ majan gur aaNdaa raasay. He, whose mind’s ablution in the holy congregation is rendered fruitful by the Guru, ਸਾਧ ਸੰਗਤਿ ਵਿਚ ਜਿਸ ਮਨੁੱਖ ਦਾ) ਆਤਮਕ ਇਸ਼ਨਾਨ ਗੁਰੂ ਨੇ ਸਫਲ ਕਰ ਦਿੱਤਾ,
مجنُ گُر آدا راسے ॥
مجن۔ انسان ۔ غسل ۔ زیارت ۔ راسے ۔ درست ۔
جو اس صحبت و قربت سے روحانی غسل سچ و حقیقت کے سبق سے اپنا دل پاک بنا لیتا ہے
ਜਪਿ ਹਰਿ ਹਰਿ ਕਿਲਵਿਖ ਨਾਸੇ ॥੧॥
jap har har kilvikh naasay. ||1||
he eradicates his sins by always meditating on God’s Name with adoration. ||1|| ਉਹ ਮਨੁੱਖ ਸਦਾ ਪਰਮਾਤਮਾ ਦਾ ਨਾਮ ਜਪ ਜਪ ਕੇ (ਆਪਣੇ ਸਾਰੇ) ਪਾਪ ਨਾਸ ਕਰ ਲੈਂਦਾ ਹੈ ॥੧॥
جپِ ہرِ ہرِ کِلۄِکھ ناسے ॥੧॥
کل وکھ ۔ گناہ (1)
اور الہٰی عبادت وریاض سے تمام گناہوں کا ختمہ ہوجاتا ہے (1)
ਸੰਤਹੁ ਰਾਮਦਾਸ ਸਰੋਵਰੁ ਨੀਕਾ ॥
santahu raamdaas sarovar neekaa.
O’ saints, the congregation of the devotees of God is sublime. ਹੇ ਸੰਤ ਜਨੋ! ਸਾਧ ਸੰਗਤਿ ਇਕ ਸੁੰਦਰ ਅਸਥਾਨ ਹੈ।
سنّتہُ رامداس سروۄرُ نیِکا ॥
رامداس ۔ خدائی ۔ خدمتگار ۔ سرور ۔ تالاب۔ نیکا۔ اعلے ۔ اچھا۔
اے پاکدامن خدا رسیدہ روحانی واخلاقی رہنماؤ رہبر تمہاری صحبت و قربت ایک خوبصورت زیارت گاہ ہے ۔
ਜੋ ਨਾਵੈ ਸੋ ਕੁਲੁ ਤਰਾਵੈ ਉਧਾਰੁ ਹੋਆ ਹੈ ਜੀ ਕਾ ॥੧॥ ਰਹਾਉ ॥
jo naavai so kul taraavai uDhaar ho-aa hai jee kaa. ||1|| rahaa-o.
Whosoever bathes in it, his own soul gets emancipated and he helps his entire lineage swim across the worldly ocean of vices. ||1||Pause|| ਜੇਹੜਾ ਮਨੁੱਖ (ਸਾਧ ਸੰਗਤਿ ਵਿਚ) ਆਤਮਕ ਇਸ਼ਨਾਨ ਕਰਦਾ ਹੈ, ਉਸ ਦੀ ਜਿੰਦ ਦਾ ਵਿਕਾਰਾਂ ਤੋਂ ਪਾਰ-ਉਤਾਰਾ ਹੋ ਜਾਂਦਾ ਹੈ, ਉਹ ਆਪਣੀ ਸਾਰੀ ਕੁਲ ਨੂੰ ਭੀ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ ॥੧॥ ਰਹਾਉ ॥
جو ناۄےَ سو کُلُ تراۄےَ اُدھارُ ہویا ہےَ جیِ کا ॥੧॥ رہاءُ ॥
کل ۔ خاندان ۔ قبیلہ ۔ ادھار ۔ بچاؤ۔ جیئہ ۔ روح ۔ زندگی ۔ رہاؤ۔
جو اس صحبت و قربت ایک خوبصورت زیارت گاہ ہے آتا ہے وہ اپنی زندگی کو پاک کرکے سارے یپنے جیسوں کو نیک بنا لیتا ہے
ਜੈ ਜੈ ਕਾਰੁ ਜਗੁ ਗਾਵੈ ॥ ਮਨ ਚਿੰਦਿਅੜੇ ਫਲ ਪਾਵੈ ॥
jai jai kaar jag gaavai. man chindi-arhay fal paavai.
One receives the fruits of one’s mind’s desire, and the entire world applauds that person, ਉਹ ਮਨੁੱਖ ਮਨ-ਚਿਤਵੇ ਫਲ ਹਾਸਲ ਕਰ ਲੈਂਦਾ ਹੈ, ਅਤੇ ਸਾਰਾ ਜਗਤ ਉਸ ਦੀ ਸੋਭਾ ਦਾ ਗੀਤ ਗਾਂਦਾ ਹੈ,
جےَ جےَ کارُ جگُ گاۄےَ ॥ من چِنّدِئڑے پھل پاۄےَ ॥
جے جے کار ۔ نیک شہرت۔ جگ ۔ دنیا ۔ عالم ۔ جہان ۔ من چندڑیا۔ دلی خواہشات کی مطابق۔
سارے عالم میں اس کی شہرت کے نغمے گائے جاتے ہیں اور دلی مرادیں پوری ہوتی ہیں۔
ਸਹੀ ਸਲਾਮਤਿ ਨਾਇ ਆਏ ॥ ਅਪਣਾ ਪ੍ਰਭੂ ਧਿਆਏ ॥੨॥
sahee salaamat naa-ay aa-ay. apnaa parabhoo Dhi-aa-ay. ||2||
Who saves his spiritual wealth by bathing in the pool of holy congregation and remembers His God with adoration. ||2|| ਜੇਹੜਾ ਮਨੁੱਖ ਸਤਸੰਗ-ਸਰੋਵਰ ਵਿਚ ਆਤਮਕ) ਇਸ਼ਨਾਨ ਕਰ ਕੇ ਆਪਣੀ ਆਤਮਕ ਰਾਸਿ-ਪੂੰਜੀ ਨੂੰ ਪੂਰਨ ਤੌਰ ਤੇ ਬਚਾ ਲੈਂਦਾ ਹੈ, ਅਤੇ ਆਪਣੇ ਪਰਮਾਤਮਾ ਦਾ ਆਰਾਧਨ ਕਰਦਾ ਹੈ ॥੨॥
سہیِ سلامتِ ناءِ آۓ ॥ اپنھا پ٘ربھوُ دھِیاۓ ॥੨॥
صحیح سلامات ۔ ہر طرح سے خوشباش ۔ ٹھیک حالات میں۔ نائے ۔ا سنان ۔ غسل (2)
جو مقدس جماعت کے تالاب میں نہا کر اپنی روحانی دولت کو بچاتا ہے اور اپنے خدا کو سجاوٹ کے ساتھ یاد کرتا ہے۔
ਸੰਤ ਸਰੋਵਰ ਨਾਵੈ ॥ ਸੋ ਜਨੁ ਪਰਮ ਗਤਿ ਪਾਵੈ ॥
sant sarovar naavai. so jan param gat paavai.
That person, who bathes in the pool of holy congregation of Saints, achieves the supreme spiritual status. ਜੇਹੜਾ ਮਨੁੱਖ ਸੰਤਾਂ ਦੇ ਸਰੋਵਰ ਵਿਚ (ਸਾਧ ਸੰਗਤਿ ਵਿਚ) ਆਤਮਕ ਇਸ਼ਨਾਨ ਕਰਦਾ ਹੈ, ਉਹ ਸਭ ਤੋਂ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ।
سنّت سروۄر ناۄےَ ॥ سو جنُ پرم گتِ پاۄےَ ॥
سنت ۔ سرؤدر ۔ پاکدامنانہ ۔ خدا رسیدہ ۔ رہنمائے روحانی کی صحبت و قربت ۔ پرم گت۔ بلند روحانی حالت زندگی ۔
(2) جو پاکدامن انسانوں کی صحبت و قربت کرتا ہے اسے بلند روحانی رتبہ حاصل ہوتا ہے
ਮਰੈ ਨ ਆਵੈ ਜਾਈ ॥ ਹਰਿ ਹਰਿ ਨਾਮੁ ਧਿਆਈ ॥੩॥
marai na aavai jaa-ee. har har naam Dhi-aa-ee. ||3||
That person, who always remembers God with loving devotion, does not go through the cycle of birth and death. ||3|| ਜੇਹੜਾ ਮਨੁੱਖ ਸਦਾ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ, ਉਹ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦਾ, ॥੩॥
مرےَ ن آۄےَ جائیِ ॥ ہرِ ہرِ نامُ دھِیائیِ ॥੩॥
ہر نام دھیائی توجہ لگانے سے الہٰی نام میں (3)
تناسخ ختم ہوجاتا ہے ،الہٰی یاد اور خدا میں دھیان لگا نے سے ان کی زیارت برآور کامیاب ہوتی ہے
ਇਹੁ ਬ੍ਰਹਮ ਬਿਚਾਰੁ ਸੁ ਜਾਨੈ ॥
ih barahm bichaar so jaanai.
Only that person truly understands this divine wisdom, ਕੇਵਲ ਉਹੀ ਮਨੁੱਖ ਈਸ਼ਵਰੀ ਗਿਆਨ ਨੂੰ ਸਮਝਦਾ ਹੈ,
اِہُ ب٘رہم بِچارُ سُ جانےَ ॥
برہم وچار۔ الہٰی خیالات و سمجھ ۔ سوجائے ۔ وہی جانتا ہے ۔
اور یاد خدا میں محو ہو جاتا ہے
ਜਿਸੁ ਦਇਆਲੁ ਹੋਇ ਭਗਵਾਨੈ ॥
jis da-i-aal ho-ay bhagvaanai.
on whom God becomes merciful. ਜਿਸ ਉੱਤੇ ਪਰਮਾਤਮਾ ਦਇਆਵਾਨ ਹੁੰਦਾ ਹੈ।
جِسُ دئِیالُ ہوءِ بھگۄانےَ ॥
دیال ہوئے بھگوانے جس پر مہربان ہو خود خدا۔
جس پر خدا خود مہربان ہوتا ہے ۔
ਬਾਬਾ ਨਾਨਕ ਪ੍ਰਭ ਸਰਣਾਈ ॥
baabaa naanak parabh sarnaa-ee.
O’ Nanak says, the one who remains in God’s refuge, ਹੇ ਨਾਨਕ! (ਆਖ-) ਹੇ ਭਾਈ! ਜੇਹੜਾ ਮਨੁੱਖ ਪਰਮਾਤਮਾ ਦੀ ਸ਼ਰਨ ਪਿਆ ਰਹਿੰਦਾ ਹੈ,
بابا نانک پ٘ربھ سرنھائیِ ॥
اے نانک الہٰی اشتراکیت و ملاپ کو وہی سمجھتا ہے
ਸਭ ਚਿੰਤਾ ਗਣਤ ਮਿਟਾਈ ॥੪॥੭॥੫੭॥
sabh chintaa ganat mitaa-ee. ||4||7||57||
erases all his worries and anxieties. ||4||7||57|| ਉਹ ਆਪਣਾ ਹਰੇਕ ਕਿਸਮ ਦਾ ਚਿੰਤਾ-ਫ਼ਿਕਰ ਦੂਰ ਕਰ ਲੈਂਦਾ ਹੈ ॥੪॥੭॥੫੭॥
سبھ چِنّتا گنھت مِٹائیِ ॥੪॥੭॥੫੭॥
۔ چنتا ۔ فکر و تشویش ۔ گنت ۔ حساب۔
اپنی تمام پریشانیوں اور پریشانیوں کو مٹا دیتا ہے۔
ਸੋਰਠਿ ਮਹਲਾ ੫ ॥
sorath mehlaa 5.
Raag Sorath, Fifth Guru:
ਪਾਰਬ੍ਰਹਮਿ ਨਿਬਾਹੀ ਪੂਰੀ ॥
paarbarahm nibaahee pooree.
The supreme God has stood by His devotee to the end, ਪਰਮਾਤਮਾ ਨੇ ਆਪਣੇ ਸੇਵਕ ਨਾਲ ਪ੍ਰੀਤਿ ਤੋੜ ਤਕ ਨਿਬਾਹੀ ਹੈ।
پارب٘رہمِ نِباہیِ پوُریِ ॥
پار برہم۔ کامیابی عنایت کر نے والا۔ نبھاہی ۔ فرض ادا کیا ۔ پوری ۔ مکمل طور پر ۔
خدا جو کامیابی دینے والا ہے وہ مکمل ساتھ دیتا ہے
ਕਾਈ ਬਾਤ ਨ ਰਹੀਆ ਊਰੀ ॥
kaa-ee baat na rahee-aa ooree.
and he did not have a shortage of anything. ਸੇਵਕ ਨੂੰ ਕਿਸੇ ਗੱਲੇ ਕੋਈ ਕਮੀ ਨਹੀਂ ਰਹੀ
کائیِ بات ن رہیِیا اوُریِ ॥
اوری ۔ ادہوری ۔ نامکمل ۔
کوئی بات ادہوری نہیں رہنے دیتا۔
ਗੁਰਿ ਚਰਨ ਲਾਇ ਨਿਸਤਾਰੇ ॥
gur charan laa-ay nistaaray.
By attuning to the divine word, the Guru ferried the devotees across the worldly ocean of vices. ਗੁਰੂ ਨੇ (ਸੇਵਕਾਂ ਨੂੰ ਸਦਾ ਹੀ) ਚਰਨੀਂ ਲਾ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦਿੱਤੇ।
گُرِ چرن لاءِ نِستارے ॥
نستارے ۔ کامیاب بنائے ۔
زیر سایہ مرشد لاکر کامیاب بناتا ہے ۔
ਹਰਿ ਹਰਿ ਨਾਮੁ ਸਮ੍ਹ੍ਹਾਰੇ ॥੧॥
har har naam samHaaray. ||1||
The devotee always enshrines God’s Name in his heart. ||1|| ਸੇਵਕ ਸਦਾ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਸੰਭਾਲ ਰੱਖਦਾ ਹੈ॥੧॥
ہرِ ہرِ نامُ سم٘ہ٘ہارے ॥੧॥
سمارے ۔ یادوریاض کی (1)
الہٰی نام سچ و حقیقت پر عمل کراتا ہے (1)
ਅਪਨੇ ਦਾਸ ਕਾ ਸਦਾ ਰਖਵਾਲਾ ॥
apnay daas kaa sadaa rakhvaalaa.
God is always the savior of His devotee. ਪਰਮਾਤਮਾ ਆਪਣੇ ਸੇਵਕ ਦਾ ਸਦਾ ਰਾਖਾ ਬਣਿਆ ਰਹਿੰਦਾ ਹੈ।
اپنے داس کا سدا رکھۄالا ॥
داس ۔ خدمتگار ۔ رکھوالا۔ محافظ ۔
خدا خود محافظ ہوتا ہے اپنے خادم کا
ਕਰਿ ਕਿਰਪਾ ਅਪੁਨੇ ਕਰਿ ਰਾਖੇ ਮਾਤ ਪਿਤਾ ਜਿਉ ਪਾਲਾ ॥੧॥ ਰਹਾਉ ॥
kar kirpaa apunay kar raakhay maat pitaa ji-o paalaa. ||1|| rahaa-o.
By bestowing mercy on the devotees and considering them as His own, God saves them, just as parents nourish their children. ||1||Pause|| ਜਿਵੇਂ ਮਾਪੇ (ਬੱਚਿਆਂ ਨੂੰ) ਪਾਲਦੇ ਹਨ, ਤਿਵੇਂ ਪ੍ਰਭੂ ਕਿਰਪਾ ਕਰ ਕੇ ਆਪਣੇ ਸੇਵਕਾਂ ਨੂੰ ਆਪਣੇ ਬਣਾਈ ਰੱਖਦਾ ਹੈ ॥੧॥ ਰਹਾਉ ॥
کرِ کِرپا اپُنے کرِ راکھے مات پِتا جِءُ پالا ॥੧॥ رہاءُ ॥
کر ۔ ہاتھ ۔ امدادی ۔ راکھے ۔ حفاظت کرتا ہے ۔ رہاؤ۔
اور خدا خود ہاتھ پکر کر حفاظت کرتا ہے ایسے جیسے ماں باپ پرورش کرتے ہیں ۔ رہاؤ ۔
ਵਡਭਾਗੀ ਸਤਿਗੁਰੁ ਪਾਇਆ ॥
vadbhaagee satgur paa-i-aa.
The fortunate persons have met the true Guru, ਵੱਡੇ ਭਾਗਾਂ ਵਾਲੇ ਮਨੁੱਖਾਂ ਨੇ (ਉਹ) ਗੁਰੂ ਲੱਭ ਲਿਆ,
ۄڈبھاگیِ ستِگُرُ پائِیا ॥
وڈبھاگی ۔ بلند قسمت۔
بلند قسمت سے سچے مرشد کا ملاپ حاصل ہوا
ਜਿਨਿ ਜਮ ਕਾ ਪੰਥੁ ਮਿਟਾਇਆ ॥
jin jam kaa panth mitaa-i-aa.
who has obliterated the path of the demon of death and has saved them from the cycle of birth and death. ਜਿਸ ਗੁਰੂ ਨੇ ਉਹਨਾਂ ਵਾਸਤੇ ਜਮ ਦੇ ਮਾਰਗ ਨੂੰ ਨਾਸ ਕਰ ਦਿੱਤਾ ਹੈ।
جِنِ جم کا پنّتھُ مِٹائِیا ॥
جسم کا پنتھ ۔ روحانی واخلاقی موت کا راستہ ۔
جس نے روحانی موت کا راستہ ختم کر دیا ۔
ਹਰਿ ਭਗਤਿ ਭਾਇ ਚਿਤੁ ਲਾਗਾ ॥
har bhagat bhaa-ay chit laagaa.
Those whose mind is attuned to the loving devotion of God, ਜਿਨ੍ਹਾ ਦਾ ਮਨ ਪਰਮਾਤਮਾ ਦੀ ਭਗਤੀ ਵਿਚ ਪ੍ਰਭੂ ਦੇ ਪ੍ਰੇਮ ਵਿਚ ਮਗਨ ਰਹਿੰਦਾ ਹੈ।
ہرِ بھگتِ بھاءِ چِتُ لاگا ॥
ہر بھگت ۔ الہٰی پریم پیار ۔ چت لاگا۔ دل میں پیدا ہوا (2)
الہٰی عشق دل کو پیار ا محسوس ہوا ۔
ਜਪਿ ਜੀਵਹਿ ਸੇ ਵਡਭਾਗਾ ॥੨॥
jap jeeveh say vadbhaagaa. ||2||
are very fortunate since they spiritually stay alive by remembering God. ||2|| ਉਹ ਵਡ-ਭਾਗੀ ਮਨੁੱਖ ਪਰਮਾਤਮਾ ਦਾ ਨਾਮ ਜਪ ਜਪ ਕੇ ਆਤਮਕ ਜੀਵਨ ਪ੍ਰਾਪਤ ਕਰ ਲੈਂਦੇ ਹਨ ॥੨॥
جپِ جیِۄہِ سے ۄڈبھاگا ॥੨॥
بلند قسمت وہ ہوجاتے ہیں جو یاد خدا کو کرتے ہیں (2)
ਹਰਿ ਅੰਮ੍ਰਿਤ ਬਾਣੀ ਗਾਵੈ ॥
har amrit banee gaavai.
A true devotee of God keeps singing the ambrosial divine hymns, ਪਰਮਾਤਮਾ ਦਾ ਸੇਵਕ ਪਰਮਾਤਮਾ ਦੀ ਆਤਮਿਕ ਜੀਵਨ ਦੇਣ ਵਾਲੀ ਬਾਣੀ ਗਾਂਦਾ ਰਹਿੰਦਾ ਹੈ,
ہرِ انّم٘رِت بانھیِ گاۄےَ ॥
ہر انمرت بانی ۔ الہٰی کلام جس سے روحانی زندگی پیدا ہوتی ہے
خادم خدا آب حیات کلام گاتا ہے روحانی زندگی پاتا ہے
ਸਾਧਾ ਕੀ ਧੂਰੀ ਨਾਵੈ ॥
saaDhaa kee Dhooree naavai.
and so humbly serves the saints, as if he is bathing in the dust of their feet. ਸੇਵਕ ਗੁਰਮੁਖਾਂ ਦੇ ਚਰਨਾਂ ਦੀ ਧੂੜ ਵਿਚ ਇਸ਼ਨਾਨ ਕਰਦਾ ਰਹਿੰਦਾ ਹੈ
سادھا کیِ دھوُریِ ناۄےَ ॥
سادھا کی دہوری ناوے ۔ پائے پاکدامناں کی خاک سے غسل کرے ۔ مراد پاکدامنوں کے سبق کے مطابق اعمال بنائے (3)
مٹا کر خودی کو زیر سایہ پاکدامناں و قت بتاتا ہے
ਅਪੁਨਾ ਨਾਮੁ ਆਪੇ ਦੀਆ ॥
apunaa naam aapay dee-aa.
God Himself has blessed His Name to the devotee, ਪਰਮਾਤਮਾ ਨੇ ਆਪ ਹੀ (ਆਪਣੇ ਸੇਵਕ ਨੂੰ) ਆਪਣਾ ਨਾਮ ਬਖ਼ਸ਼ਿਆ ਹੈ,
اپُنا نامُ آپے دیِیا ॥
خدا خود اسے نام الہٰی سچ و حقیقت سے نوازتا ہے ۔
ਪ੍ਰਭ ਕਰਣਹਾਰ ਰਖਿ ਲੀਆ ॥੩॥
parabh karanhaar rakh lee-aa. ||3||
and thus God, the Creator liberated him from vices. ||3|| ਸਿਰਜਣਹਾਰ ਪ੍ਰਭੂ ਨੇ ਆਪ ਹੀ (ਸਦਾ ਤੋਂ ਆਪਣੇ ਸੇਵਕ ਨੂੰ ਵਿਕਾਰਾਂ ਤੋਂ) ਬਚਾਇਆ ਹੈ ॥੩॥
پ٘ربھ کرنھہار رکھِ لیِیا ॥੩॥
کار ساز کرتار بدیوں سے بچاتا ہے (3)
ਹਰਿ ਦਰਸਨ ਪ੍ਰਾਨ ਅਧਾਰਾ ॥
har darsan paraan aDhaaraa.
The blessed Glimpse of God is the main support of a devotee’s life, ਪਰਮਾਤਮਾ ਦਾ ਦਰਸ਼ਨ ਹੀ (ਸੇਵਕ ਦੀ) ਜ਼ਿੰਦਗੀ ਦਾ ਆਸਰਾ ਹੈ।
ہرِ درسن پ٘ران ادھارا ॥
پران اداھر ۔ زندگی کے لئے ۔ آسرا۔ امید ۔
دیدار الہٰی خادم خدا کے لئے ہیں ایک سہارا
ਇਹੁ ਪੂਰਨ ਬਿਮਲ ਬੀਚਾਰਾ ॥
ih pooran bimal beechaaraa.
and this is his perfect and immaculate thought. ( ਪ੍ਰਭੂ ਦੇ ਸੇਵਕ ਦਾ) ਇਹ ਪਵਿਤ੍ਰ ਤੇ ਪੂਰਨ ਵਿਚਾਰ ਬਣਿਆ ਰਹਿੰਦਾ ਹੈ।
اِہُ پوُرن بِمل بیِچارا ॥
بمل وچیارا۔ پاک خیال۔
یہی پاک خیال دل میں بسا رہتا ہے ۔
ਕਰਿ ਕਿਰਪਾ ਅੰਤਰਜਾਮੀ ॥
kar kirpaa antarjaamee.
O’ Omniscient God, Please bestow mercy on me: ਹੇ ਸਭ ਦੇ ਦਿਲਾਂ ਦੀ ਜਾਣਨ ਵਾਲੇ! ਹੇ ਸੁਆਮੀ! (ਮੇਰੇ ਉਤੇ) ਮੇਹਰ ਕਰ:
کرِ کِرپا انّترجامیِ ॥
انتر جامی ۔ اندرونی راز جاننے والا ۔
اے راز دل جاننے والے مہربانی فرما ۔
ਦਾਸ ਨਾਨਕ ਸਰਣਿ ਸੁਆਮੀ ॥੪॥੮॥੫੮॥
daas naanak saran su-aamee. ||4||8||58||
O’ my Maste-God, Your devotee Nanak has come to Your refuge. ||4||8||58|| ਹੇ ਦਾਸ ਨਾਨਕ! (ਤੂੰ ਭੀ ਪ੍ਰਭੂ-ਦਰ ਤੇ ਅਰਦਾਸ ਕਰ, ਤੇ, ਆਖ-) ਮੈਂ ਤੇਰੀ ਸ਼ਰਨ ਆਇਆ ਹਾਂ ॥੪॥੮॥੫੮॥
داس نانک سرنھِ سُیامیِ ॥੪॥੮॥੫੮॥
خادم تیرے زیر سایہ آیا ہے ۔
ਸੋਰਠਿ ਮਹਲਾ ੫ ॥
sorath mehlaa 5.
Raag Sorath, Fifth Guru:
ਗੁਰਿ ਪੂਰੈ ਚਰਨੀ ਲਾਇਆ ॥
gur poorai charnee laa-i-aa.
He whom the perfect Guru has attuned to God’s Name, ਜਿਸ ਮਨੁੱਖ ਨੂੰ ਪੂਰੇ ਗੁਰੂ ਨੇ ਪ੍ਰਭੂ ਦੇ ਚਰਨਾਂ ਵਿਚ ਜੋੜ ਦਿੱਤਾ,
گُرِ پوُرےَ چرنیِ لائِیا ॥
گر پورے ۔ کامل مرشد۔
جسے کامل مرشد سے رشتہ بنا دیا خدا ساتھی و مددگار پایا ۔
ਹਰਿ ਸੰਗਿ ਸਹਾਈ ਪਾਇਆ ॥
har sang sahaa-ee paa-i-aa.
has realized that God always dwells with him as his companion. ਉਸ ਨੇ ਉਹ ਪ੍ਰਭੂ ਲੱਭ ਲਿਆ ਜੋ ਹਰ ਵੇਲੇ ਅੰਗ-ਸੰਗ ਵੱਸਦਾ ਹੈ, ਤੇ, (ਜਿੰਦ ਦਾ) ਮਦਦਗਾਰ ਹੈ।
ہرِ سنّگِ سہائیِ پائِیا ॥
ہر سنگ سہائی ۔ خدا ساتھی و مددگار ہوا ۔
جو زندگی میں ساتھی و مددگار ہوگا۔
ਜਹ ਜਾਈਐ ਤਹਾ ਸੁਹੇਲੇ ॥
jah jaa-ee-ai tahaa suhaylay.
If we remain united with God, then wherever we go, we can remain peaceful. ||1|| (ਜੇ ਪ੍ਰਭੂ-ਚਰਨਾਂ ਵਿਚ ਜੁੜੇ ਰਹੀਏ, ਤਾਂ) ਜਿੱਥੇ ਭੀ ਜਾਈਏ, ਉਥੇ ਹੀ ਸੁਖੀ ਰਹਿ ਸਕੀਦਾ ਹੈ,
جہ جائیِئےَ تہا سُہیلے ॥
سہیلے ۔ خوشباش (1 )
الہٰی حمدوثناہ گرو پیار سے دلی مرادیں پاؤے گے ۔ جہاں جاؤ وہیں سکھ پاؤ گے
ਕਰਿ ਕਿਰਪਾ ਪ੍ਰਭਿ ਮੇਲੇ ॥੧॥
kar kirpaa parabh maylay. ||1||
but those who have been united with God is only because God Himself has done so by showing mercy on them. ||1|| (ਪਰ ਜਿਨ੍ਹਾਂ ਨੂੰ ਚਰਨਾਂ ਵਿਚ ਮਿਲਾਇਆ ਹੈ) ਪ੍ਰਭੂ ਨੇ (ਆਪ ਹੀ) ਕਿਰਪਾ ਕਰ ਕੇ ਮਿਲਾਇਆ ਹੈ ॥੧॥
کرِ کِرپا پ٘ربھِ میلے ॥੧॥
خدا نے کرم وعنایت سے ملایا ہے (1)
ਹਰਿ ਗੁਣ ਗਾਵਹੁ ਸਦਾ ਸੁਭਾਈ ॥
har gun gaavhu sadaa subhaa-ee.
O’ my friends, always sing praises of God with love and devotion; ਹੇ ਭਾਈ! ਸਦਾ ਪਿਆਰ ਨਾਲ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦੇ ਰਿਹਾ ਕਰੋ।
ہرِ گُنھ گاۄہُ سدا سُبھائیِ ॥
سبھائی ۔ پیار سے ۔
میرے دوستو ، ہمیشہ محبت اور عقیدت کے ساتھ خدا کی حمد گاتے رہو
ਮਨ ਚਿੰਦੇ ਸਗਲੇ ਫਲ ਪਾਵਹੁ ਜੀਅ ਕੈ ਸੰਗਿ ਸਹਾਈ ॥੧॥ ਰਹਾਉ ॥
man chinday saglay fal paavhu jee-a kai sang sahaa-ee. ||1|| rahaa-o.
you would obtain the fruits of your heart’s desire, and God would become the Savior of your soul. ||1||Pause|| ਮਨ-ਮੰਗੇ ਫਲ (ਪ੍ਰਭੂ ਦੇ ਦਰ ਤੋਂ) ਪ੍ਰਾਪਤ ਕਰਦੇ ਰਹੋਗੇ, ਪਰਮਾਤਮਾ ਜਿੰਦ ਦੇ ਨਾਲ (ਵੱਸਦਾ) ਸਾਥੀ (ਪ੍ਰਤੀਤ ਹੁੰਦਾ ਰਹੇਗਾ) ॥੧॥ ਰਹਾਉ ॥
من چِنّدے سگلے پھل پاۄہُ جیِء کےَ سنّگِ سہائیِ ॥੧॥ رہاءُ ॥
من چندے ۔ دلی خواہش کی مطابق (1) رہاؤ۔
آپ اپنے دل کی خواہش کا پھل حاصل کریں گے ، اور خدا آپ کی جان کو بچانے والا بن جائے گا۔
ਨਾਰਾਇਣ ਪ੍ਰਾਣ ਅਧਾਰਾ ॥ naaraa-in paraan aDhaaraa. God is the Support of my life. ਪਰਮਾਤਮਾ ਜਿੰਦ ਦਾ ਆਸਰਾ ਹੈ
نارائِنھ پ٘رانھ ادھارا ॥
نارائن ۔ خدا ۔ پران ادھارا۔ زندگی کا آسرا۔
خدا زندگی کے لئے ایک آسرا ہے
ਹਮ ਸੰਤ ਜਨਾਂ ਰੇਨਾਰਾ ॥
ham sant janaaN raynaaraa.
I humbly remain in the service of the saints, as if I am the dust of their feet. ਮੈਂ ਤਾਂ ਸੰਤ ਜਨਾਂ ਦੇ ਚਰਨਾਂ ਦੀ ਧੂੜ ਬਣਿਆ ਰਹਿੰਦਾ ਹਾਂ।
ہم سنّت جناں رینارا ॥
سنت جناں۔ پاکدامن خدا رسیدہ روحانی رہبروں رہنماؤں کے ۔ رہنا ۔ پاوں کی دہول ۔
اور ہم خدا رسیدہ سنتوں کے خادموں کے پاؤں کی دہول ہیں
ਪਤਿਤ ਪੁਨੀਤ ਕਰਿ ਲੀਨੇ ॥
patit puneet kar leenay.
The Holy people purify even the sinners and embellishe their lives, ਸੰਤ ਜਨ ਵਿਕਾਰਾਂ ਵਿਚ ਡਿੱਗੇ ਹੋਇਆਂ ਨੂੰ (ਭੀ) ਪਵਿਤ੍ਰ ਜੀਵਨ ਵਾਲਾ ਬਣਾ ਲੈਂਦੇ ਹਨ,
پتِت پُنیِت کرِ لیِنے ॥
پتت ۔ بداخلاق ۔ اخلاق سے گرے ہوئے ۔ گناہگار ۔ پنت ۔ پاک ۔ خوش اخلاق۔ پاکدامن ۔
و ہ بد ا خلاق ناپاک کو پاک اور خوش اخلاق بنا لیتے ہیں
ਕਰਿ ਕਿਰਪਾ ਹਰਿ ਜਸੁ ਦੀਨੇ ॥੨॥
kar kirpaa har jas deenay. ||2||
when bestowing mercy, they bless them with the gift of God’s praises. ||2|| ਜਦੋਂ ਉਹ ਕਿਰਪਾ ਕਰ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਦਾਤਿ ਦੇਂਦੇ ਹਨ ॥੨॥
کرِ کِرپا ہرِ جسُ دیِنے ॥੨॥
ہر جس ۔ الہٰی حمدوثناہ (2)
اور اپنی کرپا سے الہٰی حمدوثناہ کی نعمت سے نوازتے ہیں (2)
ਪਾਰਬ੍ਰਹਮੁ ਕਰੇ ਪ੍ਰਤਿਪਾਲਾ ॥
paarbarahm karay partipaalaa.
The supreme God always sustains the devotees, ਹੇ ਭਾਈ! ਪਰਮਾਤਮਾ ਆਪ (ਸਿਫ਼ਤ-ਸਾਲਾਹ ਕਰਨ ਵਾਲਿਆਂ ਦੀ) ਰਾਖੀ ਕਰਦਾ ਹੈ,
پارب٘رہمُ کرے پ٘رتِپالا ॥
خدا پرورش کرتا ہے
ਸਦ ਜੀਅ ਸੰਗਿ ਰਖਵਾਲਾ ॥
sad jee-a sang rakhvaalaa.
and always remain with them as the protector of their soul. ਸਦਾ ਉਹਨਾਂ ਦੀ ਜਿੰਦ ਦੇ ਨਾਲ ਰਾਖਾ ਬਣਿਆ ਰਹਿੰਦਾ ਹੈ।
سد جیِء سنّگِ رکھۄالا ॥
جیئہ سنگ ۔ جاندار کے ساتھ ۔ رکھوالا۔ محافظ ۔
اور ہمیشہ زندگی کا محافظ بنا رہتا ہے ۔
ਹਰਿ ਦਿਨੁ ਰੈਨਿ ਕੀਰਤਨੁ ਗਾਈਐ ॥
har din rain keertan gaa-ee-ai.
Therefore, we should always sing praises of God, (ਤਾਂ ਤੇ) ਦਿਨ ਰਾਤ (ਹਰ ਵੇਲੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਗਾਂਦੇ ਰਹਿਣਾ ਚਾਹੀਦਾ ਹੈ,
ہرِ دِنُ ریَنِ کیِرتنُ گائیِئےَ ॥
دن رین روز و شب ۔ کیرتن ۔ حمدوثناہ ۔
رو ز و شب حمدوثناہ کرؤ
ਬਹੁੜਿ ਨ ਜੋਨੀ ਪਾਈਐ ॥੩॥ bahurh na jonee paa-ee-ai. ||3||
by doing so we do not go through the cycle of birth and death. ||3|| (ਸਿਫ਼ਤ-ਸਾਲਾਹ ਦੀ ਬਰਕਤਿ ਨਾਲ) ਮੁੜ ਜਨਮ ਮਰਨ ਦੇ ਗੇੜ ਵਿਚ ਨਹੀਂ ਪਈਦਾ ॥੩॥
بہُڑِ ن جونیِ پائیِئےَ ॥੩॥
بہوڑ ۔ دوبارہ ۔ جونی ۔ جنم (3)
تاکہ دوبار ہ تناسخ میں نہ آنا پڑے (3)
ਜਿਸੁ ਦੇਵੈ ਪੁਰਖੁ ਬਿਧਾਤਾ ॥
jis dayvai purakh biDhaataa.
One whom the all pervading God blesses this gift of singing God’s praises, (ਪਰ) ਜਿਸ ਮਨੁੱਖ ਨੂੰ ਸਿਰਜਣਹਾਰ ਸਰਬ-ਵਿਆਪਕ ਪ੍ਰਭੂ ਆਪ (ਇਹ ਦਾਤਿ) ਦੇਂਦਾ ਹੈ,
جِسُ دیۄےَ پُرکھُ بِدھاتا ॥
پر کھ بدھاتا ۔ منصوبہ ساز انسان ۔ مراد خدا۔
جسے منصوبہ ساز خدا خود دیتا ہے ۔
ਹਰਿ ਰਸੁ ਤਿਨ ਹੀ ਜਾਤਾ ॥
har ras tin hee jaataa.
realizes the subtle essence of God’s Name. ਉਸ ਨੇ ਹੀ ਪਰਮਾਤਮਾ ਦੇ ਨਾਮ ਦਾ ਸੁਆਦ ਸਮਝਿਆ ਹੈ (ਕਦਰ ਜਾਣੀ ਹੈ)।
ہرِ رسُ تِن ہیِ جاتا ॥
ہر رس ۔ الہٰی لطف ۔ تن ہی جاتا ۔ وی سمجھتا ہے ۔
اے نانک ۔ الہٰی لطف کی ہے سمجھ اسے
ਜਮਕੰਕਰੁ ਨੇੜਿ ਨ ਆਇਆ ॥
jamkankar nayrh na aa-i-aa.
Even the demon of death doesn’t come close to him. ਜਮ-ਦੂਤ ਭੀ ਉਸ ਦੇ ਨੇੜੇ ਨਹੀਂ ਢੁਕਦਾ।
جمکنّکرُ نیڑِ ن آئِیا ॥
جسم کنکر ۔ فرشتہ موت کا خادم ۔
فرشتہ کا سخت سپاہی ( شیطان ) نزدیک نہیں پھٹکتا اس کے ۔
ਸੁਖੁ ਨਾਨਕ ਸਰਣੀ ਪਾਇਆ ॥੪॥੯॥੫੯॥
sukh naanak sarnee paa-i-aa. ||4||9||59||
O’ Nanak, he enjoys spiritual peace in God’s refuge. ||4||9||59|| ਹੇ ਨਾਨਕ! ਪਰਮਾਤਮਾ ਦੀ ਸ਼ਰਨ ਪਿਆ ਰਹਿ ਕੇ ਉਹ ਆਤਮਕ ਆਨੰਦ ਮਾਣਦਾ ਰਹਿੰਦਾ ਹੈ ॥੪॥੯॥੫੯॥
سُکھُ نانک سرنھیِ پائِیا ॥੪॥੯॥੫੯॥
اے نانک زیر سایہ خدا رہنے سے ہی روحانی سکون ملتا ہے ۔