ਜਿਨ ਚਾਖਿਆ ਸੇਈ ਸਾਦੁ ਜਾਣਨਿ ਜਿਉ ਗੁੰਗੇ ਮਿਠਿਆਈ ॥
jin chaakhi-aa say-ee saad jaanan ji-o gungay mithi-aa-ee.
Only those who have relished the nectar of God’s Naam know its taste, but they cannot describe it just as a dumb person cannot describe the taste of sweets. ਜਿਨ੍ਹਾਂ ਮਨੁੱਖ ਨੇ (ਪਰਮਾਤਮਾ ਦੇ ਨਾਮ ਦਾ ਰਸ) ਚੱਖਿਆ ਹੈ, (ਉਸ ਦਾ) ਸੁਆਦ ਉਹੀ ਜਾਣਦੇ ਹਨ (ਦੱਸ ਨਹੀਂ ਸਕਦੇ), ਜਿਵੇਂ ਗੁੰਗੇ ਮਨੁੱਖ ਦੀ ਖਾਧੀ ਮਿਠਿਆਈ (ਦਾ ਸੁਆਦ ਗੁੰਗਾ ਆਪ ਹੀ ਜਾਣਦਾ ਹੈ, ਕਿਸੇ ਨੂੰ ਦੱਸ ਨਹੀਂ ਸਕਦਾ)।
جِن چاکھِیا سیئیِ سادُ جانھنِ جِءُ گُنّگے مِٹھِیائیِ ॥
جن چاکھیا۔ جس نے مزہ لیا۔ لطف اٹھائیا۔ سوئی ساد جانن۔ وہی لطف جانتا ہے ۔ جیؤ گونگے کی مٹھیائی ۔ جیسے گونگگا مٹھائی کا لطف تو لیتا ہے مگر بیان کرنے سے قاصر ہے ۔
صرف وہی جنہوں نے خدا کے نام کے امرت سے راحت حاصل کی ہے وہ اس کا ذائقہ جانتے ہیں ، لیکن وہ اس کی وضاحت اسی طرح نہیں کرسکتے ہیں جیسے گونگا شخص مٹھائی کے ذائقہ کی وضاحت نہیں کرسکتا ہے۔
ਅਕਥੈ ਕਾ ਕਿਆ ਕਥੀਐ ਭਾਈ ਚਾਲਉ ਸਦਾ ਰਜਾਈ ॥
akthai kaa ki-aa kathee-ai bhaa-ee chaala-o sadaa raja-ee.
O’ brothers, the indescribable relish of God’s Name cannot be described; I simply follow His will forever. ਹੇ ਭਾਈ! ਨਾਮ-ਰਸ ਹੈ ਹੀ ਅਕੱਥ, ਬਿਆਨ ਕੀਤਾ ਹੀ ਨਹੀਂ ਜਾ ਸਕਦਾ। ਮੈਂ ਤਾਂ ਸਦਾ ਉਸ ਪ੍ਰਭੂ ਦੀ ਰਜ਼ਾ ਵਿਚ ਚੱਲਦਾ ਹਾਂ।
اکتھےَ کا کِیا کتھیِئےَ بھائیِ چالءُ سدا رجائیِ ॥
اکھتے کا کیا کھتیئے ۔ جو ناقابل بیان ہو اسکو کیا یان کریں۔ رضائی ۔ زیر رضا و فرمان الہٰی
اَے بھائیو! خدا کے نام کا ناقابلِ بیان ذائقہ بیان نہیں کیا جاسکتا۔ میں بس ہمیشہ کے لئے اس کی مرضی کی پیروی کرتا ہوں۔
ਗੁਰੁ ਦਾਤਾ ਮੇਲੇ ਤਾ ਮਤਿ ਹੋਵੈ ਨਿਗੁਰੇ ਮਤਿ ਨ ਕਾਈ ॥
gur daataa maylay taa mat hovai niguray mat na kaa-ee.
When the benefactor God unites one with the Guru, then one attains the wisdom to follow His will; one cannot have this intellect without the Guru’s teachings. ਰਜ਼ਾ ਵਿਚ ਤੁਰਨ ਦੀ ਸੂਝ ਭੀ ਤਦੋਂ ਹੀ ਆਉਂਦੀ ਹੈ ਜੇ ਦਾਤਾਰ-ਪ੍ਰਭੂ ਗੁਰੂ ਨਾਲ ਮਿਲਾ ਦੇਵੇ। ਜੇਹੜਾ ਬੰਦਾ ਗੁਰੂ ਦੀ ਸ਼ਰਨ ਨਹੀਂ ਪਿਆ, ਉਸ ਨੂੰ ਇਹ ਸਮਝ ਨਹੀਂ ਆਉਂਦੀ।
گُرُ داتا میلے تا متِ ہوۄےَ نِگُرے متِ ن کائیِ ॥
۔ نگرے ۔ بے مرشد بے پیر (6)
جب رحیم خدا کسی کو گرو کے ساتھ متحد کرتا ہے ، تو پھر اس کی مرضی پر عمل کرنے کی حکمت حاصل ہوجاتی ہے۔ کسی کی یہ عقل گرو کی تعلیمات کے بغیر نہیں ہوسکتی ہے۔
ਜਿਉ ਚਲਾਏ ਤਿਉ ਚਾਲਹ ਭਾਈ ਹੋਰ ਕਿਆ ਕੋ ਕਰੇ ਚਤੁਰਾਈ ॥੬॥
ji-o chalaa-ay ti-o chaalah bhaa-ee hor ki-aa ko karay chaturaa-ee. ||6||
O’ brother, as God causes us to act, so do we act; what other cleverness can anyone try? ||6|| ਹੇ ਭਾਈ! ਜਿਵੇਂ ਪ੍ਰਭੂ ਸਾਨੂੰ ਜੀਵਾਂ ਨੂੰ ਜੀਵਨ-ਰਾਹ ਉਤੇ ਤੋਰਦਾ ਹੈ ਤਿਵੇਂ ਹੀ ਅਸੀਂ ਤੁਰਦੇ ਹਾਂ ਮਨੁੱਖ ਹੋਰ ਕਿਹੜੀ ਚਾਲਾਕੀ ਕਰ ਸਕਦਾ ਹੈ? ॥੬॥
جِءُ چلاۓ تِءُ چالہ بھائیِ ہور کِیا کو کرے چتُرائیِ ॥੬॥
اے بھائی ، جیسا کہ خدا ہمیں کام کرنے کا سبب بناتا ہے ، اسی طرح ہم عمل کرتے ہیں۔ کوئی اور کون سی چالاکی آزما سکتی ہے؟ || 6 ||
ਇਕਿ ਭਰਮਿ ਭੁਲਾਏ ਇਕਿ ਭਗਤੀ ਰਾਤੇ ਤੇਰਾ ਖੇਲੁ ਅਪਾਰਾ ॥
ik bharam bhulaa-ay ik bhagtee raatay tayraa khayl apaaraa.
O’ God, this play of Your is superb in which there are many whom You have strayed in doubt, while many others are imbued with Your devotional worship. ਹੇ ਪ੍ਰਭੂ! ਤੇਰਾ ਇਹ ਖੇਲ ਅਪਾਰ ਹੈ, ਅਨੇਕਾਂ ਜੀਵ ਭਟਕਣਾ ਵਿਚ ਕੁਰਾਹੇ ਪਾਏ ਹੋਏ ਹਨ, ਅਨੇਕਾਂ ਜੀਵ ਤੇਰੀ ਭਗਤੀ ਵਿਚ ਰੰਗੇ ਹੋਏ ਹਨ-
اِکِ بھرمِ بھُلاۓ اِکِ بھگتیِ راتے تیرا کھیلُ اپارا ॥
بھرم بھلائے ۔ وہم و گمان میں گمراہ۔ بھگتی ر اتے ۔ الہٰی عشق میں محو ومجذوب۔
اے خدا ، تیرا یہ ڈرامہ بہت عمدہ ہے جس میں بہت سے لوگ ہیں جن کو تم شک میں بھٹک چکے ہو ، جب کہ بہت سارے لوگ آپ کی عقیدت مند عبادت سے دوچار ہیں۔
ਜਿਤੁ ਤੁਧੁ ਲਾਏ ਤੇਹਾ ਫਲੁ ਪਾਇਆ ਤੂ ਹੁਕਮਿ ਚਲਾਵਣਹਾਰਾ ॥ jit tuDh laa-ay tayhaa fal paa-i-aa too hukam chalaavanhaaraa. They receive the reward according to what You have assigned them to; You alone are the one who issues commands. ਜਿਸ ਪਾਸੇ ਤੂੰ ਜੀਵਾਂ ਨੂੰ ਲਾਇਆ ਹੋਇਆ ਹੈ ਉਹੋ ਜਿਹਾ ਫਲ ਜੀਵ ਭੋਗ ਰਹੇ ਹਨ। ਤੂੰ (ਸਭ ਜੀਵਾਂ ਨੂੰ) ਆਪਣੇ ਹੁਕਮ ਵਿਚ ਚਲਾਣ ਦੇ ਸਮਰੱਥ ਹੈਂ।
جِتُ تُدھُ لاۓ تیہا پھلُ پائِیا توُ ہُکمِ چلاۄنھہارا ॥
پھل ۔ نتیجہ ۔ حکم چلاونہار۔ فرمان جاری کرنے کی توفیق رکھتا اور جاری کرتا ہے ۔
وہ اجر اس کے مطابق وصول کرتے ہیں جو آپ نے انہیں دیا ہے۔ آپ ہی وہی ہیں جو حکم جاری کرتا ہے۔
ਸੇਵਾ ਕਰੀ ਜੇ ਕਿਛੁ ਹੋਵੈ ਅਪਣਾ ਜੀਉ ਪਿੰਡੁ ਤੁਮਾਰਾ ॥ sayvaa karee jay kichh hovai apnaa jee-o pind tumaaraa. If I had something of my own, then I could say that I am performing Your devotional worship, but even this soul and body is Your blessing, O’ God, ਜੇ ਕੋਈ ਚੀਜ਼ ਮੇਰੀ ਆਪਣੀ ਹੋਵੇ ਤਾਂ ਮੈਂ ਇਹ ਆਖ ਸਕਦਾ ਕਿ ਮੈਂ ਤੇਰੀ ਸੇਵਾ ਕਰ ਰਿਹਾ ਹਾਂ, ਪਰ ਇਹ ਜਿੰਦ ਤੇ ਸਰੀਰ ਤੇਰਾ ਹੀ ਦਿੱਤਾ ਹੋਇਆ ਹੈ।
سیۄا کریِ جے کِچھُ ہوۄےَ اپنھا جیِءُ پِنّڈُ تُمارا ॥
سیوکری ۔ خدمت کروں۔
اگر میرے پاس اپنی کوئی چیز ہوتی ، تو میں یہ کہہ سکتا تھا کہ میں آپ کی عقیدت مند عبادت کو انجام دے رہا ہوں ، لیکن یہ روح اور جسم بھی آپ کی برکت ہے ، اے خدا ،
ਸਤਿਗੁਰਿ ਮਿਲਿਐ ਕਿਰਪਾ ਕੀਨੀ ਅੰਮ੍ਰਿਤ ਨਾਮੁ ਅਧਾਰਾ ॥੭॥
satgur mili-ai kirpaa keenee amrit naam aDhaaraa. ||7||
If one meets with the true Guru, then by his grace, one receives the support of the ambrosial nectar- like Naam. ||7|| ਜੇ ਗੁਰੂ ਮਿਲ ਪਏ ਤਾਂ ਉਹ ਕਿਰਪਾ ਕਰਦਾ ਹੈ ਤੇ ਆਤਮਕ ਜੀਵਨ ਦੇਣ ਵਾਲਾ ਤੇਰਾ ਨਾਮ ਮੈਨੂੰ (ਜ਼ਿੰਦਗੀ ਦਾ) ਆਸਰਾ ਦੇਂਦਾ ਹੈ ॥੭॥
ستِگُرِ مِلِئےَ کِرپا کیِنیِ انّم٘رِت نامُ ادھارا ॥੭॥
انمرت نام ادھارا۔ آبحیات نام۔ سچ وحقیقت کا آسرا ہے (7)
اگر کوئی سچے گرو سے ملتا ہے ، تو پھر اس کے فضل سے ، نام کی طرح ابدی امرت کی تائید حاصل ہوتی ہے۔ || 7 ||
ਗਗਨੰਤਰਿ ਵਾਸਿਆ ਗੁਣ ਪਰਗਾਸਿਆ ਗੁਣ ਮਹਿ ਗਿਆਨ ਧਿਆਨੰ ॥
gagnantar vaasi-aa gun pargaasi-aa gun meh gi-aan Dhi-aanaN.
Divine virtues manifest in the one who remains attuned to the higher spiritual status; meditation and spiritual wisdom are found in divine virtue. ਜੋ ਮਨੁੱਖ ਸਦਾ ਹਿਰਦੇ ਰੂਪ ਅਕਾਸ਼ ਅੰਦਰ ਸੁਰਤਿ ਟਿਕਾਈ ਰੱਖਦਾ ਹੈ ਉਸ ਦੇ ਅੰਦਰ ਆਤਮਕ ਗੁਣ ਪਰਗਟ ਹੁੰਦੇ ਹਨ, ਆਤਮਕ ਗੁਣਾਂ ਵਿੱਚ ਹੀ ਬ੍ਰਹਿਮਬੋਧ ਤੇ ਸਿਮਰਨ ਨਿਵਾਸ ਰੱਖਦੇ ਹਨ।
گگننّترِ ۄاسِیا گُنھ پرگاسِیا گُنھ مہِ گِیان دھِیاننّ ॥
گگن۔ آسمان۔ گگننتر۔ ذہن۔ روحانی سکونت کی جتہ ۔ گن پر گاسیا۔ اوصاف روشن ہوا۔ گن میہہ گیان دھیان ۔ اوصاف میں علم و دانش و توجہی ہے ۔ الہٰی نام ۔ سچ و حقیقت دل کو پیارا لگاتا ہے ۔
خدائی خوبیاں اس میں ظاہر ہوتی ہیں جو اعلی روحانی مرتبہ پر راضی رہتا ہے۔ مراقبہ اور روحانی حکمت الٰہی فضیلت میں پائے جاتے ہیں۔
ਨਾਮੁ ਮਨਿ ਭਾਵੈ ਕਹੈ ਕਹਾਵੈ ਤਤੋ ਤਤੁ ਵਖਾਨੰ ॥
naam man bhaavai kahai kahaavai tato tat vakhaanaN.
Naam is pleasing to his mind, he meditates on Naam and inspires others to meditate as well; he reflects on the essence of God’s Name ਉਸ ਦੇ ਮਨ ਨੂੰ ਨਾਮ ਪਿਆਰਾ ਲੱਗਦਾ ਹੈ, ਉਹ ਨਾਮ ਸਿਮਰਦਾ ਹੈ ਹੋਰਨਾਂ ਨੂੰ ਸਿਮਰਨ ਲਈ ਪ੍ਰੇਰਦਾ ਹੈ। ਉਹ ਸਦਾ ਜਗਤ-ਮੂਲ ਪ੍ਰਭੂ ਦੀ ਹੀ ਸਿਫ਼ਤ-ਸਾਲਾਹ ਕਰਦਾ ਹੈ।
نامُ منِ بھاۄےَ کہےَ کہاۄےَ تتو تتُ ۄکھاننّ ॥
نام من بھاوے ۔ تت وتت وکھان۔ حقیقت سسچ اور اصلیت ہی بیان کرتا ہے ۔ کہے کہاوے ۔ خود کہتا ہے اور دوسروں سے کہلاتا ہے ۔
نام اس کے دماغ کو خوش کر رہا ہے ، وہ نام پر غور کرتا ہے اور دوسروں کو بھی اس پر غور کرنے کی ترغیب دیتا ہے۔ وہ خدا کے نام کے جوہر پر غور کرتا ہے
ਸਬਦੁ ਗੁਰ ਪੀਰਾ ਗਹਿਰ ਗੰਭੀਰਾ ਬਿਨੁ ਸਬਦੈ ਜਗੁ ਬਉਰਾਨੰ ॥
sabad gur peeraa gahir gambheeraa bin sabdai jag ba-uraanaN.
He becomes extremely generous by enshrining the word of his Guru and spiritual teacher in his heart; but this world is gone crazy without the Guru’s word ਗੁਰੂ ਪੀਰ ਦੇ ਸ਼ਬਦ ਨੂੰ (ਹਿਰਦੇ ਵਿਚ ਟਿਕਾ ਕੇ) ਉਹ ਡੂੰਘੇ ਜਿਗਰੇ ਵਾਲਾ ਬਣ ਜਾਂਦਾ ਹੈ। ਪਰ ਗੁਰ-ਸ਼ਬਦ ਤੋਂ ਖੁੰਝ ਕੇ ਜਗਤ (ਮਾਇਆ ਦੇ ਮੋਹ ਵਿਚ) ਕਮਲਾ (ਹੋਇਆ ਫਿਰਦਾ) ਹ
سبدُ گُر پیِرا گہِر گنّبھیِرا بِنُ سبدےَ جگُ بئُراننّ ॥
سبد گرپیر۔ سبد۔ نام۔ سچ و حقیقت ہی مرشد اور پیر ہے ۔ گہر ۔ گھنبیر ۔ بھاری دور اندیشی اور مستقل مزاجی ہے ۔ بن سبدے جگ بؤران۔ بغیر نام کلام عالم دیوانگی کے عالم میں ہے ۔ جس کے دل میں سچ حقیقت و اصلیت بستی ہے ۔
وہ اپنے دل میں اپنے گورو اور روحانی استاد کے کلام کو شامل کرکے انتہائی فراخ ہو جاتا ہے۔ لیکن یہ دنیا گرو کے الفاظ کے بغیر پاگل ہوگئی ہے
ਪੂਰਾ ਬੈਰਾਗੀ ਸਹਜਿ ਸੁਭਾਗੀ ਸਚੁ ਨਾਨਕ ਮਨੁ ਮਾਨੰ ॥੮॥੧॥
pooraa bairaagee sahj subhaagee sach naanak man maanaN. ||8||1||
O’ Nanak, one whose mind truly believes the eternal God, remaining in the state of spiritual poise, that perfect renunciate becomes very fortunate. ||8||1|| ਹੇ ਨਾਨਕ! ਜਿਸ ਦਾ ਮਨ ਸਦਾ-ਥਿਰ ਰਹਿਣ ਵਾਲੇ ਪ੍ਰਭੂ ਨੂੰ ਮੰਨਦਾ ਹੈ ਉਹ ਪੂਰਨ ਤਿਆਗੀ ਮਨੁੱਖ ਅਡੋਲ ਆਤਮਕ ਅਵਸਥਾ ਵਿਚ ਟਿਕ ਕੇ ਚੰਗੇ ਭਾਗਾਂ ਵਾਲਾ ਬਣ ਜਾਂਦਾ ਹੈ, ॥੮॥੧॥
پوُرا بیَراگیِ سہجِ سُبھاگیِ سچُ نانک منُ ماننّ
وہ پورا ویراگی اور بلند قسمت ہے ۔ پورا ویرگای سہج سبھاگی ۔ سچ نانک من مان۔
اے نانک جس کے دل میں سچ ہے وہ دنیا سے اکتا جاتاہے اور وہ خوش نصیب سہج کی حالت کو پہنچ جاتاہے
ਸੋਰਠਿ ਮਹਲਾ ੧ ਤਿਤੁਕੀ ॥
sorath mehlaa 1 titukee.
Raag Sorath, First Guru,Three liners:
سورٹھِ مہلا ੧ تِتُکیِ ॥
ਆਸਾ ਮਨਸਾ ਬੰਧਨੀ ਭਾਈ ਕਰਮ ਧਰਮ ਬੰਧਕਾਰੀ ॥
aasaa mansaa banDhnee bhaa-ee karam Dharam banDhkaaree.
O’ brother, hope and worldly desires are the bonds, the ritualistic religious deeds also results in worldly bonds. ਹੇ ਭਾਈ! ਉਮੈਦ ਅਤੇ ਇਛਿਆ ਬੰਧਨ ਹਨ, ਇਹ ਰਸਮੀ ਧਾਰਮਿਕ ਕਰਮ ਸਗੋਂ ਮਾਇਆ ਦੇ ਬੰਦਨ ਪੈਦਾ ਕਰਨ ਵਾਲੇ ਹਨ।
آسا منسا بنّدھنیِ بھائیِ کرم دھرم بنّدھکاریِ ॥
آسا۔ اُمید ۔ منسا۔ ارادہ ۔ بندھنی ۔ غلامی ۔ کرم ۔ دھرم۔ اعمال و فرائض۔ بندھکاری ۔ غلامانہ کام۔
اُمیدیں اور ارادے دنیاوی زندگی کی غلامی میں باندھتے ہیں۔
ਪਾਪਿ ਪੁੰਨਿ ਜਗੁ ਜਾਇਆ ਭਾਈ ਬਿਨਸੈ ਨਾਮੁ ਵਿਸਾਰੀ ॥ paap punn jag jaa-i-aa bhaa-ee binsai naam visaaree. O’ brother, due to the sinful and virtuous deeds, the world goes through the cycles of birth and death, and by forsaking Naam, it gets spiritually ruined. ਹੇ ਭਾਈ! ਪਾਪ ਅਤੇ ਪੁੰਨ ਦੇ ਕਾਰਨ ਜਗਤ ਜਨਮ ਮਰਨ ਦੇ ਗੇੜ ਵਿਚ ਆਉਂਦਾ ਹੈ), ਪਰਮਾਤਮਾ ਦਾ ਨਾਮ ਭੁਲਾ ਕੇ ਆਤਮਕ ਮੌਤੇ ਮਰਦਾ ਹੈ।
پاپِ پُنّنِ جگُ جائِیا بھائیِ بِنسےَ نامُ ۄِساریِ ॥
پاپ۔ پن ۔ گناہ و ثواب۔ جگ جائیا۔ جگ جائیا۔ دنیاوی آمدورفت ۔ تناسخ۔ دنسے ۔ مٹ جاتا ہے ۔ نام وساری۔ سچ وحقیقت بھلا کر۔
گناہ۔ ثواب کی وجہ سے دنیا کے لوگ تناسخ میں پڑے رہتے ہیں۔ الہٰی نام سچ و حقیقت کو بھلا کر انسانی روحانی اور اخلاقی طورپر فوت ہو جاتا ہے ۔
ਇਹ ਮਾਇਆ ਜਗਿ ਮੋਹਣੀ ਭਾਈ ਕਰਮ ਸਭੇ ਵੇਕਾਰੀ ॥੧॥
ih maa-i-aa jag mohnee bhaa-ee karam sabhay vaykaaree. ||1||
O’ brother, this worldly play or Maya is deceiving the world, and all the ritualistic deeds prove useless. ||1|| ਹੇ ਭਾਈ! ਇਹ ਮਾਇਆ ਜਗਤ ਵਿਚ ਜੀਵਾਂ ਨੂੰ ਮੋਹਣ ਦਾ ਕੰਮ ਕਰੀ ਜਾਂਦੀ ਹੈ, ਇਹ ਸਾਰੇ ਮਿਥੇ ਹੋਏ ਕਰਮ ਵਿਅਰਥ ਹੀ ਜਾਂਦੇ ਹਨ ॥੧॥
اِہ مائِیا جگِ موہنھیِ بھائیِ کرم سبھے ۄیکاریِ ॥੧॥
جگ موہنی ۔ عالم کو محبت(میں ) گرفت میں لینے والی ۔ کرم ۔ اعمال۔ ویکاری ۔ خرابی پیدا کرنے والے (1)
اس دنیاوی دؤلت نے عالم کو اپنی محبت کی گرفت میں لے رکھا ہے اسکے لئے تمام کام بیکار ہیں (1)
ਸੁਣਿ ਪੰਡਿਤ ਕਰਮਾ ਕਾਰੀ ॥
Listen, O ritualistic Pandit: ਹੇ ਕਰਮਾ ਦੇ ਵਿਸ਼ਵਾਸੀ ਪੰਡਿਤ! ਸੁਣ
سُنھِ پنّڈِت کرما کاریِ ॥
کرما کاری ۔ اعمال کرنے والے ۔
اے دنیاوی مذہبی رسم و رواج میں یقین اور بھروسا رکھنے والے پنڈت جی سنو۔
ਜਿਤੁ ਕਰਮਿ ਸੁਖੁ ਊਪਜੈ ਭਾਈ ਸੁ ਆਤਮ ਤਤੁ ਬੀਚਾਰੀ ॥ ਰਹਾਉ ॥
jit karam sukh oopjai bhaa-ee so aatam tat beechaaree. rahaa-o.
the deed which produces bliss is to reflect on the virtues of God. ||Pause|| ਹੇ ਭਾਈ! ਜਿਸ ਕੰਮ ਦੀ ਰਾਹੀਂ ਆਤਮਕ ਆਨੰਦ ਪੈਦਾ ਹੁੰਦਾ ਹੈ, ਉਹ ਹੈ ਆਤਮਕ ਜੀਵਨ ਦੇਣ ਵਾਲੇ ਦੇ ਗੁਣਾਂ ਨੂੰ ਵਿਚਾਰਨਾ॥ਰਹਾਉ॥
جِتُ کرمُ سُکھُ اوُپجےَ بھائیِ سُ آتم تتُ بیِچاریِ ॥ رہاءُ ॥
جت کرم سکھ ۔ جس کام سے سکھ پیدا ہوتا ہے ۔ آتم تت وچاری۔ روحانی ذہنی حقیقت کی سمجھ سوچ ۔ رہاؤ۔
جن اعمال سے آرام و آسائش پیدا ہوتا ہے وہ روحانیت کی حقیقت کو سمجھتا ہے ۔ اور روحانی زندگی عنایت کرنے والے دنیا کی بنیاد کے اوساف خدا کو سمجھ کر اپنے ذہن نشین کرتا اور زیر عمل لاتا ہے ۔ وہ وصف اپنے اندر پیدا کرتا ہے ۔ رہاؤ۔
ਸਾਸਤੁ ਬੇਦੁ ਬਕੈ ਖੜੋ ਭਾਈ ਕਰਮ ਕਰਹੁ ਸੰਸਾਰੀ ॥
saasat bayd bakai kharho bhaa-ee karam karahu sansaaree.
O, my brotherly pundit, You stand up and recite the Shaastras and Vedas to others, but you yourself do the worldly deeds. ਹੇ ਪੰਡਿਤ ਭਾਈ !ਤੂੰ ਖਲੋ ਕੇ ਸ਼ਾਸਤਰ੍ਰਾਂ ਤੇ ਵੇਦਾਂ ਦਾ ਪਾਠ ਕਰਦਾ ਹੈ, ਪ੍ਰੰਤੂ ਆਪ ਦੁਨੀਆਂਦਾਰਾਂ ਵਾਲੇ ਕੰਮ ਕਰਦਾ ਹੈ।
ساستُ بیدُ بکےَ کھڑو بھائیِ کرم کرہُ سنّساریِ ॥
ساست وید بکے گھڑوبھائی۔ تشریح ویدوں شاشتروں کی کھڑا کرتا ہے ۔ کرم کر ہو سنساری ۔ مگر اعمال دنیاوی ہیں۔
اے میرے برادر پنڈت ، آپ کھڑے ہو کر دوسروں کو شاسترا اور وید سناتے ہیں ، لیکن آپ خود دنیاوی اعمال کرتے ہیں۔
ਪਾਖੰਡਿ ਮੈਲੁ ਨ ਚੂਕਈ ਭਾਈ ਅੰਤਰਿ ਮੈਲੁ ਵਿਕਾਰੀ ॥
pakhand mail na chook-ee bhaa-ee antar mail vikaaree.
O’ brother, the filth of vices remains within you, it cannot be washed off through hypocrisy. ਹੇ ਪੰਡਿਤ! (ਇਸ) ਪਖੰਡ ਨਾਲ (ਮਨ ਦੀ) ਮੈਲ ਦੂਰ ਨਹੀਂ ਹੋ ਸਕਦੀ, ਵਿਕਾਰਾਂ ਦੀ ਮੈਲ ਮਨ ਦੇ ਅੰਦਰ ਟਿਕੀ ਹੀ ਰਹਿੰਦੀ ਹੈ।
پاکھنّڈِ میَلُ ن چوُکئیِ بھائیِ انّترِ میَلُ ۄِکاریِ ॥
پاکھنڈ دکھاوا۔ میل نہ چکئی ۔۔ غلاظت ۔ ناپاکیزگی دور نہیں ہوتی ۔ انتر میل وکاری۔ دل میں گناہوں اور برائیوں کی پلیدی اور غلاظت ہے ۔
دکھاوے سے بھیس بنانے ذہنی و عملی غلاظت ختم نہیں ہوتی جو بدکاریوں گناہگاریوں کی غلاظت دل میں بھری ہوئی ہے ۔
ਇਨ ਬਿਧਿ ਡੂਬੀ ਮਾਕੁਰੀ ਭਾਈ ਊਂਡੀ ਸਿਰ ਕੈ ਭਾਰੀ ॥੨॥
in biDh doobee maakuree bhaa-ee ooNdee sir kai bhaaree. ||2||
O’ brothers, this is like the spider entrapped in its own web, and dies getting tossed upside down. ||2|| ਇਸ ਤਰ੍ਹਾਂ ਤਾਂ ਮੱਕੜੀ ਭੀ (ਆਪਣਾ ਜਾਲਾ ਆਪ ਤਣ ਕੇ ਉਸੇ ਜਾਲੇ ਵਿਚ) ਉਲਟੀ ਸਿਰ-ਭਾਰ ਹੋ ਕੇ ਮਰਦੀ ਹੈ ॥੨॥
اِن بِدھِ ڈوُبیِ ماکُریِ بھائیِ اوُݩڈیِ سِر کےَ بھاریِ ॥੨॥
ان بدھ۔ اس طریقے سے ۔ ماکری ۔ مکڑی ۔ اونڈی ۔ الٹی (2)
اسی طریقے سے مکڑی الٹی ہوکر دوسروں کو پھنسانے کے لئے الٹی ہوکر جال بناتی ہے ۔ آخر اسی جال میں پھنس کر خود ختم ہو جاتی ہے (2)
ਦੁਰਮਤਿ ਘਣੀ ਵਿਗੂਤੀ ਭਾਈ ਦੂਜੈ ਭਾਇ ਖੁਆਈ ॥
durmat ghanee vigootee bhaa-ee doojai bhaa-ay khu-aa-ee.
O’ brothers, many people go astray because of their evil intellect, and are spiritually ruined because of duality, the love for things other than God. ਹੇ ਭਾਈ! ਭੈੜੀ ਮਤਿ ਦੇ ਕਾਰਨ ਬੇਅੰਤ ਲੋਕਾਈ ਖ਼ੁਆਰ ਹੋ ਰਹੀ ਹੈ, ਪਰਮਾਤਮਾ ਨੂੰ ਵਿਸਾਰ ਕੇ ਹੋਰ ਦੇ ਮੋਹ ਵਿਚ ਖੁੰਝੀ ਹੋਈ ਹੈ।
دُرمتِ گھنھیِ ۄِگوُتیِ بھائیِ دوُجےَ بھاءِ کھُیائیِ ॥
درمت گھنی وگوتی ۔ بد عقلی سے بیشمار ذلیل ہوتے ہیں۔
بد عقلی اور نا سمجھی کی وجہ سے بیشمار دلیل ذلیل و خوآر ہو رہے ہیں اور خدا کو بھلا کر دوسروں کی محبت میں گمراہ ہیں
ਬਿਨੁ ਸਤਿਗੁਰ ਨਾਮੁ ਨ ਪਾਈਐ ਭਾਈ ਬਿਨੁ ਨਾਮੈ ਭਰਮੁ ਨ ਜਾਈ ॥
bin satgur naam na paa-ee-ai bhaa-ee bin naamai bharam na jaa-ee.
O’ brothers, Naam cannot be received without the true Guru, and doubt does not go away without Naam. ਹੇ ਭਾਈ! ਗੁਰੂ ਤੋਂ ਬਿਨਾ ਨਾਮ ਨਹੀਂ ਮਿਲ ਸਕਦਾ, ਤੇ ਨਾਮ ਤੋਂ ਬਿਨਾ ਮਨ ਦੀ ਭਟਕਣਾ ਦੂਰ ਨਹੀਂ ਹੁੰਦੀ।
بِنُ ستِگُر نامُ ن پائیِئےَ بھائیِ بِنُ نامےَ بھرمُ ن جائیِ ॥
بھرم۔ وہم ۔ گمان۔
الہٰی نام سچ و حقیقت مرشد کے بغیر کسی سے حاصل نہیں ہوتا اور نام کے بغیر دل کی دوڑ دہوپ او روہم و گمان ختم نہیں ہوتا
ਸਤਿਗੁਰੁ ਸੇਵੇ ਤਾ ਸੁਖੁ ਪਾਏ ਭਾਈ ਆਵਣੁ ਜਾਣੁ ਰਹਾਈ ॥੩॥
satgur sayvay taa sukh paa-ay bhaa-ee aavan jaan rahaa-ee. ||3||
When one serves the true Guru by following his teachings, then he receives the spiritual peace and ends his cycle of birth and death. ||3|| ਜਦੋਂ ਮਨੁੱਖ ਗੁਰੂ ਦੀ (ਦੱਸੀ) ਸੇਵਾ ਕਰਦਾ ਹੈ ਤਦੋਂ ਆਤਮਕ ਆਨੰਦ ਪ੍ਰਾਪਤ ਕਰਦਾ ਹੈ, ਤੇ, ਆਪਣਾ ਜਨਮ ਮਰਨ ਦਾ ਗੇੜ ਮੁਕਾ ਲੈਂਦਾ ਹੈ ॥੩॥
ستِگُرُ سیۄے تا سُکھُ پاۓ بھائیِ آۄنھُ جانھُ رہائیِ ॥੩॥
شک و شبہات۔ آون جان۔ تناسخ (3)
جب کوئی شخص اس کی تعلیمات پر عمل کرکے سچے گرو کی خدمت کرتا ہے ، تب اسے روحانی سکون ملتا ہے اور وہ اپنی پیدائش اور موت کا چکر ختم کرتا ہے۔ || 3
ਸਾਚੁ ਸਹਜੁ ਗੁਰ ਤੇ ਊਪਜੈ ਭਾਈ ਮਨੁ ਨਿਰਮਲੁ ਸਾਚਿ ਸਮਾਈ ॥
saach sahj gur tay oopjai bhaa-ee man nirmal saach samaa-ee.
O’ brother, the eternal state of celestial poise wells-up by following the Guru’s teachings, then the mind becomes immaculate and merges in the eternal God. ਹੇ ਭਾਈ ਗੁਰੂ ਦੀ ਸ਼ਰਨ ਪਿਆਂ ਸਦਾ-ਟਿਕਵੀਂ ਆਤਮਕ ਅਡੋਲਤਾ ਪੈਦਾ ਹੁੰਦੀ ਹੈ ਇਸ ਤਰ੍ਹਾਂ ਪਵਿਤ੍ਰ ਹੋਇਆ ਮਨ ਪ੍ਰਭੂ ਵਿਚ ਲੀਨ ਜਾਂਦਾ ਹੈ
ساچُ سہجُ گُر تے اوُپجےَ بھائیِ منُ نِرملُ ساچِ سمائیِ ॥
ساچ سہچ ۔ حقیقت اور روحانی زندگی کی سمجھ ۔ من نرمل۔ دل پاک ۔ ساچ سمائی۔ حقیقت پسند۔
اے بھائی ، گورو کی تعلیمات پر عمل کرتے ہوئے آسمانی تندرستی کی ابدی کیفیت ہے ، تب ذہن تقویت پا جاتا ہے اور ابدی خدا میں ضم ہوجاتا ہے۔
ਗੁਰੁ ਸੇਵੇ ਸੋ ਬੂਝੈ ਭਾਈ ਗੁਰ ਬਿਨੁ ਮਗੁ ਨ ਪਾਈ ॥
gur sayvay so boojhai bhaa-ee gur bin mag na paa-ee.
O’ brother, only that person understands this way of life who follows the Guru’s teachings; without the Guru one does not find this way. ਜੀਵਨ ਦਾ ਇਹ ਰਸਤਾ ਉਹ ਮਨੁੱਖ ਸਮਝਦਾ ਹੈ ਜੋ ਗੁਰੂ ਦੀ (ਦੱਸੀ) ਸੇਵਾ ਕਰਦਾ ਹੈ, ਗੁਰੂ ਤੋਂ ਬਿਨਾ (ਇਹ) ਰਸਤਾ ਨਹੀਂ ਲੱਭਦਾ।
گُرُ سیۄے سو بوُجھےَ بھائیِ گُر بِنُ مگُ ن پائیِ ॥
مگ ۔ راستہ۔ طریقہ ۔
اے بھائی ، صرف وہی شخص اس طرز زندگی کو سمجھتا ہے جو گرو کی تعلیمات پر عمل کرتا ہے۔ گرو کے بغیر اس طرح نہیں مل پاتا۔
ਜਿਸੁ ਅੰਤਰਿ ਲੋਭੁ ਕਿ ਕਰਮ ਕਮਾਵੈ ਭਾਈ ਕੂੜੁ ਬੋਲਿ ਬਿਖੁ ਖਾਈ ॥੪॥
jis antar lobh ke karam kamaavai bhaa-ee koorh bol bikh khaa-ee. ||4||
O’ brothers. one who is plagued with greed, what good deeds can he do? telling lies is like eating poison for his soul . ||4|| ਜਿਸ ਦੇ ਮਨ ਵਿੱਚ ਲਾਲਚ ਹੈ, ਉਹ ਕਿਹੜੇ ਸ਼ੁਭ ਕੰਮ ਕਰ ਸਕਦਾ ਹੈ? ਝੂਠ ਬੋਲ ਕੇ ਉਹ ਜ਼ਹਿਰ ਖਾਂਦਾ ਹੈ,
جِسُ انّترِ لوبھُ کِ کرم کماۄےَ بھائیِ کوُڑُ بولِ بِکھُ کھائیِ ॥੪॥
کے کرم کماوے ۔ کونسے اعمال کرے ۔ وکھ ۔ زہر (4) ۔
او بھائیو۔ جو لالچ میں مبتلا ہے ، وہ کون سے اچھے کام کرسکتا ہے؟ جھوٹ بولنا اس کی روح کے لئے زہر کھانے کے مترادف ہے۔ || 4 ||
ਪੰਡਿਤ ਦਹੀ ਵਿਲੋਈਐ ਭਾਈ ਵਿਚਹੁ ਨਿਕਲੈ ਤਥੁ ॥
pandit dahee vilo-ee-ai bhaa-ee vichahu niklai tath.
O pandit, if we churn yogurt, butter comes out, ਹੇ ਪੰਡਿਤ! ਜੇ ਦਹੀਂ ਰਿੜਕੀਏ ਤਾਂ ਉਸ ਵਿਚੋਂ ਮੱਖਣ ਨਿਕਲਦਾ ਹੈ,
پنّڈِت دہیِ ۄِلوئیِئےَ بھائیِ ۄِچہُ نِکلےَ تتھُ ॥
پویئے ۔ رڑکیے ۔ پلائیں۔ اتنھ ۔ حقیقت ۔ اسلیت۔
اے پنڈت ، اگر ہم دہی منائیں تو مکھن نکل آتا ہے ،
ਜਲੁ ਮਥੀਐ ਜਲੁ ਦੇਖੀਐ ਭਾਈ ਇਹੁ ਜਗੁ ਏਹਾ ਵਥੁ ॥
jal mathee-ai jal daykhee-ai bhaa-ee ih jag ayhaa vath.
but if we churn water, then we see only water; same way this world is engaged in empty rituals without any spiritual gain. ਪਾਣੀ ਰਿੜਕੀਏ, ਤਾਂ ਪਾਣੀ ਹੀ ਵੇਖਣ ਵਿਚ ਆਉਂਦਾ ਹੈ। ਇਹ ਮਾਇਆ-ਮੋਹਿਆ ਜਗਤ ਪਾਣੀ ਰਿੜਕ ਕੇ ਇਹ ਪਾਣੀ ਹੀ ਹਾਸਲ ਕਰਦਾ ਹੈ।
جلُ متھیِئےَ جلُ دیکھیِئےَ بھائیِ اِہُ جگُ ایہا ۄتھُ ॥
جل متھئے ۔ پانی ررکنے سے ۔ پانی ہی رہتا ہے ۔ دتھ ۔ اشیا ۔ چیز ۔
لیکن اگر ہم پانی کو گھومتے ہیں تو ہم صرف پانی ہی دیکھتے ہیں۔ اسی طرح یہ دنیا بغیر کسی روحانی فائدہ کے خالی رسومات میں مصروف ہے۔
ਗੁਰ ਬਿਨੁ ਭਰਮਿ ਵਿਗੂਚੀਐ ਭਾਈ ਘਟਿ ਘਟਿ ਦੇਉ ਅਲਖੁ ॥੫॥
gur bin bharam vigoochee-ai bhaa-ee ghat ghat day-o alakh. ||5||
O’ brother, without the Guru’s teachings, we are spiritually ruined by doubt and cannot realize the incomprehensible God pervading each and every heart. ||5|| ਹੇ ਭਾਈ! ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਭਟਕਣਾ ਵਿਚ ਹੀ ਖ਼ੁਆਰ ਹੋਈਦਾ ਹੈ, ਘਟ ਘਟ ਵਿਚ ਵਿਆਪਕ ਅਲੱਖ ਪ੍ਰਭੂ ਤੋਂ ਖੁੰਝੇ ਰਹੀਦਾ ਹੈ ॥੫॥
گُر بِنُ بھرمِ ۄِگوُچیِئےَ بھائیِ گھٹِ گھٹِ دیءُ الکھُ ॥੫॥
بھرم وگوچیئے ۔ بھٹکن اور وہم و گمان میں ذلیل و خوآر ہوتا ہے ۔ دیؤ۔ دیوتا۔ خدا۔ الکھ ۔ جو سمجھ سے باہر ہے (5)
اے بھائی ، گرو کی تعلیمات کے بغیر ، ہم روحانی طور پر شک کی وجہ سے برباد ہوچکے ہیں اور سمجھ سے باہر خدا کو ہر دل میں پھیرتے ہوئے محسوس نہیں کرسکتے ہیں
ਇਹੁ ਜਗੁ ਤਾਗੋ ਸੂਤ ਕੋ ਭਾਈ ਦਹ ਦਿਸ ਬਾਧੋ ਮਾਇ ॥
ih jag taago soot ko bhaa-ee dah dis baaDho maa-ay.
O’ brothers, this world is like a thread of cotton tied in all directions by Maya, the worldly riches and power. ਹੇ ਭਾਈ! ਇਹ ਸੰਸਾਰ ਸੂਤ੍ਰ ਦੀ ਡੋਰ ਦੀ ਮਾਨੰਦ ਹੈ, ਜਿਸ ਨੂੰ ਮਾਇਆ ਨੇ ਦਸਾ ਹੀ ਪਾਸਿਆਂ ਤੋਂ ਬੰਨ੍ਹਿਆ ਹੋਇਆ ਹੈ,
اِہُ جگُ تاگو سوُت کو بھائیِ دہ دِس بادھو ماءِ ॥
ناگودھا گا۔ دیہہ دس ۔ ہر جگہ۔
دنیا دنیاوی دولت نے سوت کے دھاگے کی مانند اپنی محبت کی گانٹھ سے باندھ رکھا ہے ۔
ਬਿਨੁ ਗੁਰ ਗਾਠਿ ਨ ਛੂਟਈ ਭਾਈ ਥਾਕੇ ਕਰਮ ਕਮਾਇ ॥
bin gur gaath na chhoot-ee bhaa-ee thaakay karam kamaa-ay.
O’ brother, people are exhausted doing ritualistic deeds, but the knot of worldly attachments does not become loose without following the Guru’s teachings. ਹੇ ਭਾਈ ਜੀਵ ਰਸਮੀ ਕਰਮ ਕਰ ਕਰ ਕੇ ਹਾਰ ਗਏ, ਪਰ ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਮੋਹ ਦੀ ਗੰਢ ਖੁਲ੍ਹਦੀ ਨਹੀਂ।
بِنُ گُر گاٹھِ ن چھوُٹئیِ بھائیِ تھاکے کرم کماءِ ॥
گانٹھ نہ چھٹی ۔ گانٹھ نہ کھلے گی (6)
ہر طرف سے یہ گانٹھ مرشد کے بغیر یہ مسئلہ حل نہں ہوتا بہت سے کھولتے کھولتے ماند پڑ گئے ۔
ਇਹੁ ਜਗੁ ਭਰਮਿ ਭੁਲਾਇਆ ਭਾਈ ਕਹਣਾ ਕਿਛੂ ਨ ਜਾਇ ॥੬॥ ih jag bharam bhulaa-i-aa bhaa-ee kahnaa kichhoo na jaa-ay. ||6||O’ brother, this world is so much deluded by doubt of worldly attachments that nothing more can be said about it. ||6|| ਹੇ ਭਾਈ! ਇਹ ਜਗਤ ਮੋਹ ਦੀ ਭਟਕਣਾ ਵਿਚ ਇਤਨਾ ਖੁੰਝਿਆ ਹੋਇਆ ਹੈ ਕਿ ਬਿਆਨ ਨਹੀਂ ਕੀਤਾ ਜਾ ਸਕਦਾ ॥੬॥
اِہُ جگُ بھرمِ بھُلائِیا بھائیِ کہنھا کِچھوُ ن جاءِ ॥੬॥
یہ دنیا وہم و گمان میں گمراہ ہے جو بیان سے باہر ہے (6)
ਗੁਰ ਮਿਲਿਐ ਭਉ ਮਨਿ ਵਸੈ ਭਾਈ ਭੈ ਮਰਣਾ ਸਚੁ ਲੇਖੁ ॥
gur mili-ai bha-o man vasai bhaa-ee bhai marnaa sach laykh.
O’ brother, meeting the Guru, the revered fear of God wells up in the mind; to eradicate ego in the fear of God is the realization of true destiny. ਹੇ ਭਾਈ, ਗੁਰਾਂ ਦੇ ਨਾਲ ਮਿਲਣ ਦੁਆਰਾ ਪ੍ਰਭੂ ਦਾ ਡਰ ਮਨ ਵਿੱਚ ਵਸ ਜਾਂਦਾ ਹੈ। ਪ੍ਰਭੂ ਦੇ ਭੈ ਦੁਆਰਾ ਆਪਾ ਭਾਵ ਦਾ ਮਰਨਾ ਹੀ ਸੱਚਾ ਲੇਖ ਹੈ
گُر مِلِئےَ بھءُ منِ ۄسےَ بھائیِ بھےَ مرنھا سچُ لیکھُ ॥
بھؤ۔ خوف۔ بھے مرنا سچ لیکھ ۔ خوف زدہ رہنا ہی خوش قسمتی ہے ۔
مرشد کے ملاپ سے الہٰی خوف دل میں بستا ہے اور الہٰی ڈر اور الہٰی ادب و اداب دنیاوی دولت کی محبت کی موت ہے
ਮਜਨੁ ਦਾਨੁ ਚੰਗਿਆਈਆ ਭਾਈ ਦਰਗਹ ਨਾਮੁ ਵਿਸੇਖੁ ॥
majan daan chang-aa-ee-aa bhaa-ee dargeh naam visaykh.
O’ brother, In God’s presence, the meditation on Naam is held far superior to any ablution, charity, and good deeds. ਹੇ ਭਾਈ! ਤੀਰਥ ਇਸ਼ਨਾਨ ਦਾਨ-ਪੁੰਨ ਤੇ ਹੋਰ ਚੰਗਿਆਈਆਂ ਨਾਲੌ ਪਰਮਾਤਮਾ ਦੀ ਹਜ਼ੂਰੀ ਵਿਚ ਨਾਮ ਸਿਮਰਨ ਨੂੰ ਵਿਸ਼ੇਸ਼ਤਾ ਮਿਲਦੀ ਹੈ।
مجنُ دانُ چنّگِیائیِیا بھائیِ درگہ نامُ ۄِسیکھُ ॥
مجن (زیات) زیارت۔ دان ۔ خیرات۔ چنگیائیاں۔ نیکیاں ۔ درگیہہ ۔ نام دسیکھ۔ بارگاہ الہٰی میں اعلے آہمیت سچ و حقیقت کی ہے ۔
اے بھائی ، خدا کی بارگاہ میں ، نام پر دھیان کسی بھی وضو ، صدقہ ، اور نیک عمل سے کہیں زیادہ برتر ہے۔