Urdu-Raw-Page-565

ਜਿਹਵਾ ਸਚੀ ਸਚਿ ਰਤੀ ਤਨੁ ਮਨੁ ਸਚਾ ਹੋਇ ॥
jihvaa sachee sach ratee tan man sachaa ho-ay.
True is the tongue which is imbued with Truth, and true are the mind and body.
(O’ my friends), the tongue which remains imbued with the love of the True (God), becomes true (pure itself, and along with it) the mind and the body become true (and free from any evil thoughts or acts).
ਜੇਹੜੀ (ਮਨੁੱਖਾ-) ਜੀਭ ਸਦਾ-ਥਿਰ ਹਰੀ (ਦੇ ਪ੍ਰੇਮ) ਵਿਚ ਰੰਗੀ ਜਾਂਦੀ ਹੈ ਉਸ ਦਾ ਮਨ ਤੇ ਸਰੀਰ ਸਫਲ ਹੋ ਜਾਂਦਾ ਹੈ।

جِہۄا سچیِ سچِ رتیِ تنُ منُ سچا ہوءِ ॥
جیہو سچی ۔ زبان سچی ۔ سچ رتی ۔ سچ و حقیقت میں محو ومجذوب۔
جو زبان سچ میں محو ومجذوب ہوجاتی ہے ۔ سچی ہوجاتی ہے دل و جان سچا ہوجاتا ہے

ਬਿਨੁ ਸਾਚੇ ਹੋਰੁ ਸਾਲਾਹਣਾ ਜਾਸਹਿ ਜਨਮੁ ਸਭੁ ਖੋਇ ॥੨॥
bin saachay hor salaahnaa jaaseh janam sabhkho-ay. ||2||
By praising any other than the True Lord, one’s whole life is wasted. ||2||
But, if instead of the True (God), you keep praising somebody else, then you would go (from here) without your honor. ||2||
ਜੇ ਤੂੰ ਸਦਾ-ਥਿਰ ਪ੍ਰਭੂ ਨੂੰ ਛੱਡ ਕੇ ਕਿਸੇ ਹੋਰ ਨੂੰ ਸਲਾਹੁੰਦਾ ਰਹੇਂਗਾ, ਤਾਂ ਆਪਣਾ ਸਾਰਾ ਜਨਮ ਗਵਾ ਕੇ (ਇਥੋਂ) ਜਾਵੇਂਗਾ ॥੨॥

بِنُ ساچے ہورُ سلاہنھا جاسہِ جنمُ سبھُ کھوءِ ॥੨॥
جنم۔ زندگی ۔ (2)
بغیر سچ اور صدیوی سچے کسی دوسرے کی صفت صلاح زندگی برباد کرنا ہے (2)
ਸਚੁ ਖੇਤੀ ਸਚੁ ਬੀਜਣਾ ਸਾਚਾ ਵਾਪਾਰਾ ॥
sach khaytee sach beejnaa saachaa vaapaaraa.
Let Truth be the farm, Truth the seed, and Truth the merchandise you trade.
(The person, who lives a truthful life, as if that) person is farming in truth by sowing the seeds of truth, and doing the business of truth day and night.
ਜੇਹੜਾ ਮਨੁੱਖ ਸਦਾ-ਥਿਰ ਹਰਿ-ਨਾਮ ਨੂੰ ਆਪਣੀ ਖੇਤੀ ਬਣਾਂਦਾ ਹੈ ਤੇ ਉਸ ਵਿੱਚ ਹਰਿ-ਨਾਮ-ਬੀਜ ਬੀਜਦਾ ਹੈ, ਤੇ ਹਰਿ-ਨਾਮ ਦਾ ਹੀ ਵਪਾਰ ਕਰਦਾ ਹੈ,

سچُ کھیتیِ سچُ بیِجنھا ساچا ۄاپارا ॥
سچ کھتی ۔ سچی کھتی ۔ سچ بیجنا۔ سچ بونا۔
کاشکاری سچ سچے الہٰی نام کی اور سچ ہی کا اس میں بیج بونا اور سچ اور حقیقت کی سوداگری کرتا ہے اسے ہر روز سچے نام و حقیقت کا منافع حاصل ہوتا ہے ۔
ਅਨਦਿਨੁ ਲਾਹਾ ਸਚੁ ਨਾਮੁ ਧਨੁ ਭਗਤਿ ਭਰੇ ਭੰਡਾਰਾ ॥੩॥
an-din laahaa sach naam Dhan bhagatbharay bhandaaraa. ||3||
Night and day, you shall earn the profit of the Lord’s Name; you shall have the treasure overflowing with the wealth of devotional worship. ||3||
(Naturally, such a) person earns the profit of the true Name, and that person’s store houses get filled with the wealth of devotion. ||3||

ਉਸ ਨੂੰ ਹਰ-ਰੋਜ਼ ਹਰਿ-ਨਾਮ-ਧਨ ਲਾਭ (ਵਜੋਂ) ਪ੍ਰਾਪਤ ਹੁੰਦਾ ਹੈ ਤੇ ਉਸ ਦੇ ਹਿਰਦੇ ਵਿਚ ਭਗਤੀ ਦੇ ਖ਼ਜ਼ਾਨੇ ਭਰ ਜਾਂਦੇ ਹਨ ॥੩॥
اندِنُ لاہا سچُ نامُ دھنُ بھگتِ بھرے بھنّڈارا ॥੩॥
اندن۔ ہر روز ۔ لاہا۔ منافع (3)
اس کے دل میں الہٰی عیشق و محبت کی پیار کے ذخیر ے خزانے بھرجاتے ہیں (3)
ਸਚੁ ਖਾਣਾ ਸਚੁ ਪੈਨਣਾ ਸਚੁ ਟੇਕ ਹਰਿ ਨਾਉ ॥
sach khaanaa sach painnaa sach tayk har naa-o.
Let Truth be your food, and let Truth be your clothes; let your True Support be the Name of the Lord.
For such a person, (meditation) on the true Name becomes the food, and true (Name) becomes the daily wear, and such a person always depends upon the support of the everlasting God’s Name.
ਉਸ ਮਨੁੱਖ ਨੂੰ ਸਦਾ-ਥਿਰ ਹਰਿ-ਨਾਮ (ਆਤਮਕ) ਖ਼ੁਰਾਕ, ਹਰਿ-ਨਾਮ ਹੀ ਪੁਸ਼ਾਕ, ਹਰਿ-ਨਾਮ ਹੀ (ਜੀਵਨ ਦਾ) ਆਸਰਾ ਮਿਲ ਜਾਂਦਾ ਹੈ,
سچُ کھانھا سچُ پیَننھا سچُ ٹیک ہرِ ناءُ ॥
ٹیک۔ اسرا۔
اس کی روح کے لئے خوراک سچ کی پوشاک سچ کا صرا الہٰی نام ہوجاتا ہے سچ و حقیقت ۔
ਜਿਸ ਨੋ ਬਖਸੇ ਤਿਸੁ ਮਿਲੈ ਮਹਲੀ ਪਾਏ ਥਾਉ ॥੪॥
jis no bakhsay tis milai mahlee paa-ay thaa-o. ||4||
One who is so blessed by the Lord, obtains a seat in the Mansion of the Lord’s Presence. ||4||
(However, this true Name) is received only by that person on whom God bestows it, (and such a person) obtains a seat in the mansion (of God). ||4||
ਜਿਸ ਮਨੁੱਖ ਉੱਤੇ ਪਰਮਾਤਮਾ ਬਖ਼ਸ਼ਸ਼ ਕਰਦਾ ਹੈ, ਤੇ ਐਸਾ ਮਨੁੱਖ ਪਰਮਾਤਮਾ ਦੀ ਹਜ਼ੂਰੀ ਵਿਚ ਥਾਂ ਪ੍ਰਾਪਤ ਕਰ ਲੈਂਦਾ ਹੈ ॥੪॥

جِس نو بکھسے تِسُ مِلےَ مہلیِ پاۓ تھاءُ ॥੪॥
تھاؤ۔ ٹھکانہ (4)
مگر ملتا اسے ہے جس پر الہٰی کرم و عنایت ہر اور اسے الہٰی حضور میں ٹھکانہ ملتا ہے (4)

ਆਵਹਿ ਸਚੇ ਜਾਵਹਿ ਸਚੇ ਫਿਰਿ ਜੂਨੀ ਮੂਲਿ ਨ ਪਾਹਿ ॥
aavahi sachay jaaveh sachay fir joonee mool na paahi.
In Truth we come, and in Truth we go, and then, we are not consigned to reincarnation again.
(Such devotees) come imbued with the true (Name), and are also imbued with the true (Name, when they) go (from the world). Then they are not made to go through different existences at all.
ਗੁਰੂ ਦੇ ਸਨਮੁਖ ਰਹਿਣ ਵਾਲੇ ਬੰਦੇ ਹਰਿ-ਨਾਮ ਵਿਚ ਲੀਨ ਹੀ (ਜਗਤ ਵਿਚ) ਆਉਂਦੇ ਹਨ, ਹਰਿ-ਨਾਮ ਵਿਚ ਲੀਨ ਹੀ (ਇਥੋਂ) ਜਾਂਦੇ ਹਨ, ਉਹ ਮੁੜ ਕਦੇ ਭੀ ਜੂਨਾਂ ਦੇ ਗੇੜ ਵਿਚ ਨਹੀਂ ਪੈਂਦੇ।

آۄہِ سچے جاۄہِ سچے پھِرِ جوُنیِ موُلِ ن پاہِ ॥
سچے ۔ صدیوی ۔ وجنی ۔ تناسخ۔
ایسے انسان سچ و حقیقت الہٰی نام میں محو ومجذوب آتے ہیں۔ اور محو ومجذوب الہٰینام یہا ں سے ۔ رخصت ہوجاتے ہیں اور تناسخ میں بالکل نہیں پڑتے ۔

ਗੁਰਮੁਖਿ ਦਰਿ ਸਾਚੈ ਸਚਿਆਰ ਹਹਿ ਸਾਚੇ ਮਾਹਿ ਸਮਾਹਿ ॥੫॥
gurmukhdar saachai sachiaar heh saachay maahi samaahi. ||5||
The Gurmukhs are hailed as True in the True Court; they merge in the True Lord. ||5||
Because in the court of the True (God), such Guru’s followers are recognized as truly, and they merge in the True (God). ||5||
ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਸਦਾ-ਥਿਰ ਪ੍ਰਭੂ ਦੇ ਦਰ ਤੇ ਸੁਰਖ਼-ਰੂ ਹੋ ਜਾਂਦੇ ਹਨ, ਉਹ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਲੀਨ ਹੋ ਜਾਂਦੇ ਹਨ ॥੫॥

گُرمُکھِ درِ ساچےَ سچِیار ہہِ ساچے ماہِ سماہِ ॥੫॥
سچیار۔ نیک ۔ جال چلن والا۔ (5)
مریدان مرشد بارگاہ سچ سچےخدا پر سر خرو نیک چلن سے اخلاق ہیں اور سچے خدا میں محو ومجذوب رہتے ہیں (5)

ਅੰਤਰੁ ਸਚਾ ਮਨੁ ਸਚਾ ਸਚੀ ਸਿਫਤਿ ਸਨਾਇ ॥
antar sachaa man sachaa sachee sifat sanaa-ay.
Deep within they are True, and their minds are True; they sing the Glorious Praises of the True Lord.
(These people) are true from within, truly (pure) is their mind, and they sing true praise and glory of God. Sitting in the true place (of the congregation of saints), they praise the True (God).
ਮੇਰਾ ਹਿਰਦਾ ਸਫਲ ਹੋ ਗਿਆ ਹੈ, ਮੇਰਾ ਮਨ ਸਫਲ ਹੋ ਗਿਆ ਹੈ, ਤੇ, ਮੈਂ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਰਹਿੰਦਾ ਹਾਂ।

انّترُ سچا منُ سچا سچیِ سِپھتِ سناءِ ॥
انتر۔ اندرونی ۔ ذہن ۔ دل و دماغ ۔ شناہ ۔ تعریف
ذہن سچا۔ دل سچا سچی صفت و شہرت حاصل ہوتی ہے ۔

ਸਚੈ ਥਾਨਿ ਸਚੁ ਸਾਲਾਹਣਾ ਸਤਿਗੁਰ ਬਲਿਹਾਰੈ ਜਾਉ ॥੬॥
sachai thaan sach salaahnaa satgur balihaarai jaa-o. ||6||
In the true place, they praise the True Lord; I am a sacrifice to the True Guru. ||6||
I am a sacrifice to my true Guru (by whose grace, I have been blessed). ||6||
ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਕਰਨ ਨਾਲ ਸਦਾ-ਥਿਰ ਹਰੀ ਦੀ ਹਜ਼ੂਰੀ ਵਿਚ ਥਾਂ ਮਿਲ ਜਾਂਦੀ ਹੈ; ਮੈਂ ਆਪਣੇ ਗੁਰੂ ਤੋਂ ਸਦਕੇ ਜਾਂਦਾ ਹਾਂ (ਜਿਸ ਦੀ ਮੇਹਰ ਦਾ ਇਹ ਸਦਕਾ ਹੈ) ॥੬॥

سچےَ تھانِ سچُ سالاہنھا ستِگُر بلِہارےَ جاءُ ॥੬॥
اور سچی صفت صلاح سے سچا ٹھکانہ ایسے سچے مرشد پر قربان جاوں (6)

ਸਚੁ ਵੇਲਾ ਮੂਰਤੁ ਸਚੁ ਜਿਤੁ ਸਚੇ ਨਾਲਿ ਪਿਆਰੁ ॥
sach vaylaa moorat sach jit sachay naal pi-aar.
True is the time, and true is the moment, when one falls in love with the True Lord.
(O’ my friends), true is that time, and truly (auspicious) is that moment when we are imbued with the love of the true (God).
ਉਹ ਵੇਲਾ ਸਫਲ ਹੈ, ਉਹ ਮੁਹੂਰਤ ਸਫਲ ਹੈ ਜਦੋਂ ਕਿਸੇ ਦਾ ਪਿਆਰ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨਾਲ ਬਣ ਜਾਂਦਾ ਹੈ;

سچُ ۄیلا موُرتُ سچُ جِتُ سچے نالِ پِیارُ ॥
سچ ویلا۔ سچا موقع ۔ مورت ۔ گھڑی ۔
وہ وقت سچ ہے وہ گھڑی سچی ہے جس میں سچے

ਸਚੁ ਵੇਖਣਾ ਸਚੁ ਬੋਲਣਾ ਸਚਾ ਸਭੁ ਆਕਾਰੁ ॥੭॥
sach vaykh-naa sach bolnaa sachaa sabh aakaar. ||7||
Then, he sees Truth, and speaks the Truth; he realizes the True Lord pervading the entire Universe. ||7||
(Because, in that state, one) sees the truth, one’s speech becomes true, (and to such a person) the entire visible (world seems to be the) manifestation of the true (God). ||7||
ਤਾਂ ਉਹ ਸਦਾ-ਥਿਰ ਪ੍ਰਭੂ ਨੂੰ ਹੀ ਹਰ ਥਾਂ ਵੇਖਦਾ ਹੈ, ਸਦਾ-ਥਿਰ ਹਰਿ-ਨਾਮ ਹੀ ਜਪਦਾ ਹੈ ਤੇ ਇਹ ਸਾਰਾ ਸੰਸਾਰ ਉਸ ਨੂੰ ਸਦਾ ਕਾਇਮ ਰਹਿਣ ਵਾਲੇ ਦਾ ਸਰੂਪ ਹੀ ਦਿੱਸਦਾ ਹੈ ॥੭॥

سچُ ۄیکھنھا سچُ بولنھا سچا سبھُ آکارُ ॥੭॥
آکار ۔پھیلاؤ (7)
خدا سے محبت پیار ہے نظریہ سچا سچا کلام سچا سارا پھیلاؤ ہے اس سچے خدا کا (7)

ਨਾਨਕ ਸਚੈ ਮੇਲੇ ਤਾ ਮਿਲੇ ਆਪੇ ਲਏ ਮਿਲਾਇ ॥
naanak sachai maylay taa milay aapay la-ay milaa-ay.
O Nanak, one merges with the True Lord, when He merges with Himself.
O’ Nanak, it is only when God unites some one with a true person (the true Guru), only then one meets Him, and then He Himself unites that person with Him.
ਹੇ ਨਾਨਕ! ਜਦੋਂ ਸਦਾ-ਥਿਰ ਪ੍ਰਭੂ ਜੀਵਾਂ ਨੂੰ ਆਪਣੇ ਨਾਲ ਮਿਲਾਂਦਾ ਹੈ ਤਦੋਂ ਹੀ ਉਹ ਉਸ ਨੂੰ ਮਿਲਦੇ ਹਨ, ਪ੍ਰਭੂ ਆਪ ਹੀ ਆਪਣੇ (ਨਾਲ) ਮਿਲਾ ਲੈਂਦਾ ਹੈ।

نانک سچےَ میلے تا مِلے آپے لۓ مِلاءِ ॥
سچے ۔ خدا۔ رضآئے ۔ مرضی ۔ فربان
اے نانک ۔ وصل الہٰی تب ہوتا ہے جب سچا خدا خود وصل کراتا ہے ۔

ਜਿਉ ਭਾਵੈ ਤਿਉ ਰਖਸੀ ਆਪੇ ਕਰੇ ਰਜਾਇ ॥੮॥੧॥
ji-o bhaavai ti-o rakhsee aapay karay rajaa-ay. ||8||1||
As it pleases Him, He preserves us; He Himself ordains His Will. ||8||1||
He would keep us as He pleases, and on His own, He issues His commands. ||8||1||
ਜਿਵੇਂ ਉਸ ਨੂੰ ਚੰਗਾ ਲੱਗਦਾ ਹੈ, ਤਿਵੇਂ ਹੀ ਪ੍ਰਭੂ ਆਪ ਜੀਵਾਂ ਨੂੰ ਰਾਹੇ ਪਾਈ ਰਖਦਾ ਹੈ ਆਪਣੇ ਹੁਕਮ ਅਨੁਸਾਰ ॥੮॥੧॥

جِءُ بھاۄےَ تِءُ رکھسیِ آپے کرے رجاءِ ॥੮॥੧॥
وہ جسی اس کی رضا و فرمان ہے اور اسے اچھا لگتا ہے اسی طور بچاتا اور حفاظت کرتا ہے ۔

ਵਡਹੰਸੁ ਮਹਲਾ ੩ ॥
vad-hans mehlaa 3.
Wadahans, Third Mehl:
ۄڈہنّسُ مہلا ੩॥
ਮਨੂਆ ਦਹ ਦਿਸ ਧਾਵਦਾ ਓਹੁ ਕੈਸੇ ਹਰਿ ਗੁਣ ਗਾਵੈ ॥
manoo-aa dah disDhaavdaa oh kaisay har gun gaavai.
His mind wanders in the ten directions – how can he sing the Glorious Praises of the Lord?
(O’ my friends, the person), whose mind is wandering around in all the ten directions, how can (that person) sing the praises of God?
ਪਰਮਾਤਮਾ ਦੇ ਗੁਣ ਕਿਵੇਂ ਗਾ ਸਕਦਾ ਹੈ, ਜਿਸ ਮਨੁੱਖ ਜਿਸ ਦਾ ਹੋਛਾ ਮਨ ਦਸੀਂ ਪਾਸੀਂ ਦੌੜਦਾ ਰਹਿੰਦਾ ਹੈ,

منوُیا دہ دِس دھاۄدا اوہُ کیَسے ہرِ گُنھ گاۄےَ ॥
منوا۔ من ۔ وہ دس۔ دس طرفوں کی طرف ۔ دھاوند ۔ دوڑتا ہے ۔
روحانی سکون میں الہٰی نام کی صفت صلاح محو رہو

ਇੰਦ੍ਰੀ ਵਿਆਪਿ ਰਹੀ ਅਧਿਕਾਈ ਕਾਮੁ ਕ੍ਰੋਧੁ ਨਿਤ ਸੰਤਾਵੈ ॥੧॥
indree vi-aap rahee aDhikaa-ee kaam kroDh nit santaavai. ||1||
The sensory organs are totally engrossed in sensuality; sexual desire and anger constantly afflict him. ||1||
Because that person’s sense organs are troubling it very much, and lust and anger torture it daily.||1||
ਜਿਸ ਉਤੇ ਕਾਮ-ਵਾਸਨਾ ਬਹੁਤ ਜ਼ੋਰ ਪਾਈ ਰੱਖਦੀ ਹੈ, ਜਿਸ ਨੂੰ ਕਾਮ ਸਦਾ ਸਤਾਂਦਾ ਰਹਿੰਦਾ ਹੈ ਤੇ ਜਿਸ ਨੂੰ ਕ੍ਰੋਧ ਸਦਾ ਦੁਖੀ ਕਰਦਾ ਰਹਿੰਦਾ ਹੈ ॥੧॥

اِنّد٘ریِ ۄِیاپِ رہیِ ادھِکائیِ کامُ ک٘رودھُ نِت سنّتاۄےَ ॥੧॥
اندری ۔ اعضائے ۔ جسمانی ۔ شہوت کی خواہش ۔ ادھکائی ۔ بہت زیادہ ۔ کام کرودھ ۔ غصہ اور شہوت ۔ سنتاوے ۔ عذاب پہنچاتا ہے (1)
اعضائے جسمانی پانا دباؤ ڈال رہے ہیں نہایت زیدہ شہوت اور غصہ عذاب پہنچاتے ہیں (1)
ਵਾਹੁ ਵਾਹੁ ਸਹਜੇ ਗੁਣ ਰਵੀਜੈ ॥
vaahu vaahu sehjay gun raveejai.
Waaho! Waaho! Hail! Hail! Chant His Glorious Praises.
(O’ brother), in a state of peace and poise, we should sing praises of the wonderful God again and again.
ਆਤਮਕਅਡੋਲਤਾਵਿਚਟਿਕਕੇਹੀਪਰਮਾਤਮਾਦੇਗੁਣਾਂਦੀਸਿਫ਼ਤ-ਸਾਲਾਹਕੀਤੀਜਾਸਕਦੀਹੈ

ۄاہُ ۄاہُ سہجے گُنھ رۄیِجےَ ॥
واہو واہو ۔ الہٰی حمد۔ سہجے ۔ آہستہ آہستہ ۔ رویجے ۔ محو ومجذوب ۔
اس لئے وہ الہٰی حمدوثناہ کیسے کریگا۔

ਰਾਮ ਨਾਮੁ ਇਸੁ ਜੁਗ ਮਹਿ ਦੁਲਭੁ ਹੈ ਗੁਰਮਤਿ ਹਰਿ ਰਸੁ ਪੀਜੈ ॥੧॥ ਰਹਾਉ ॥
raam naam is jug meh dulabh hai gurmat har ras peejai. ||1|| rahaa-o.
The Lord’s Name is so difficult to obtain in this age; under Guru’s Instruction, drink in the subtle essence of the Lord. ||1||Pause||
In this age, God’s Name is an invaluable (thing), therefore following Guru’s instructions, we should drink the relish of God’s (Name). ||1||Pause||
ਮਨੁੱਖਾ ਜਨਮ ਵਿਚ ਪਰਮਾਤਮਾ ਦਾ ਨਾਮ ਇਕ ਦੁਰਲਭ ਵਸਤੂ ਹੈ ਤੇ ਗੁਰੂ ਦੀ ਮੱਤ ਉੱਤੇ ਤੁਰ ਕੇ ਹੀ ਪਰਮਾਤਮਾ ਦੇ ਨਾਮ ਦਾ ਰਸ ਪੀਤਾ ਜਾ ਸਕਦਾ ਹੈ ॥੧॥ ਰਹਾਉ ॥

رام نامُ اِسُ جُگ مہِ دُلبھُ ہےَ گُرمتِ ہرِ رسُ پیِجےَ ॥੧॥ رہاءُ ॥
دلبھ ۔ نایاب۔ گرمت ۔ سبق ۔ مرشد (1) رہاؤ۔
من دس اطراف کی طرف بھا گتا ہے

ਸਬਦੁ ਚੀਨਿ ਮਨੁ ਨਿਰਮਲੁ ਹੋਵੈ ਤਾ ਹਰਿ ਕੇ ਗੁਣ ਗਾਵੈ ॥
sabad cheen man nirmal hovai taa har kay gun gaavai.
Remembering the Word of the Shabad, the mind becomes immaculately pure, and then, one sings the Glorious Praises of the Lord.
When after reflecting on the word of the Guru, one’s mind becomes pure (and it understands what is right, and what is wrong conduct), then it sings praises of God.
ਜਦੋਂ ਗੁਰੂ ਦੇ ਸ਼ਬਦ ਨਾਲ ਸਾਂਝ ਪਾ ਕੇ ਮਨੁੱਖ ਦਾ ਮਨ ਪਵਿਤ੍ਰ ਹੋ ਜਾਂਦਾ ਹੈ ਤਦੋਂ ਹੀ ਉਹ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦਾ ਹੈ।

سبدُ چیِنِ منُ نِرملُ ہوۄےَ تا ہرِ کےَ گُنھِ گاۄےَ ॥
سبد جی ۔ کلام سمجھ کر۔ نرمل۔ پاک۔
کلام کو سمجھ کر من پاک ہوتا ہے تبھی الہٰی صفت صلاح کرتا ہے ۔

ਗੁਰਮਤੀ ਆਪੈ ਆਪੁ ਪਛਾਣੈ ਤਾ ਨਿਜ ਘਰਿ ਵਾਸਾ ਪਾਵੈ ॥੨॥
gurmatee aapai aap pachhaanai taa nij ghar vaasaa paavai. ||2||
Under Guru’s Instruction, one comes to understand his own self, and then, he comes to dwell in the home of his inner self. ||2||
(In this way), when through the Guru’s advice, one realizes oneself, then one finds a place in one’s own home, (which is also the home of God). ||2||
ਜਦੋਂ ਮਨੁੱਖ ਗੁਰੂ ਦੀ ਮੱਤ ਉਤੇ ਤੁਰ ਕੇ ਆਪਣੇ ਆਤਮਕ ਜੀਵਨ ਨੂੰ ਪੜਤਾਲਦਾ ਹੈ ਤਦੋਂ ਉਹ ਪਰਮਾਤਮਾ ਦੇ ਚਰਨਾਂ ਵਿਚ ਥਾਂ ਪ੍ਰਾਪਤ ਕਰ ਲੈਂਦਾ ਹੈ ॥੨॥

گُرمتیِ آپےَ آپُ پچھانھےَ تا نِج گھرِ ۄاسا پاۄےَ ॥੨॥
آپے آپ ۔ خویشتا۔ اپنا دامن ۔ ۔اپنا کر وار ۔ تج گھر ۔ ذاتی دل ۔ الہٰی حضور ی (2)
سبق مرشد سے اپنے آپ کی اپنے اعمال و کردار کا پتہ چلتا ہے تب من اصل ٹھکانے یعنی سچ و حقیقت سمجھ کر اصلیت پاتا ہے (2)
ਏ ਮਨ ਮੇਰੇ ਸਦਾ ਰੰਗਿ ਰਾਤੇ ਸਦਾ ਹਰਿ ਕੇ ਗੁਣ ਗਾਉ ॥
ay man mayray sadaa rang raatay sadaa har kay gun gaa-o.
O my mind, be imbued forever with the Lord’s Love, and sing forever the Glorious Praises of the Lord.
O’ my mind, always remaining imbued with (God’s) love, always sing praises of God.
ਹੇ ਮੇਰੇ ਮਨ! ਸਦਾ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗਿਆ ਰਹੁ, ਸਦਾ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦਾ ਰਹੁ,

اے منِ میرے سدا رنّگِ راتے سدا ہرِ کے گُنھ گاءُ ॥
اے میرے دل الہیی پریم پیار میں محو ومجذوب رہ ۔ اور الہٰی حمدوثناہ کر

ਹਰਿ ਨਿਰਮਲੁ ਸਦਾ ਸੁਖਦਾਤਾ ਮਨਿ ਚਿੰਦਿਆ ਫਲੁ ਪਾਉ ॥੩॥
har nirmal sadaa sukh-daata man chindi-aa fal paa-o. ||3||
The Immaculate Lord is forever the Giver of peace; from Him, one receives the fruits of his heart’s desires. ||3||
The immaculate God is always the giver of peace; (by singing His praise), you would obtain the fruit of your heart’s desire. ||3||
ਤੇ ਇੰਜ ਮਨ-ਇੱਛਤ ਫਲ ਹਾਸਲ ਕਰ! ਪਰਮਾਤਮਾ ਸਦਾ ਪਵਿਤ੍ਰ ਹੈ ਤੇ ਸਦਾ ਸੁਖ ਦੇਣ ਵਾਲਾ ਹੈ ॥੩॥

ہرِ نِرملُ سدا سُکھداتا منِ چِنّدِیا پھلُ پاءُ ॥੩॥
سکھداتا۔ سکھدینے والا۔ من چندیا ۔ دلی خواہش کی مطابق (3)
پاک خدا ہمیشہ آرام و آسائش دینے والا ہے ۔اس سے دلی خواہش کے مطابق نتیجے برآمد ہوتے ہیں (3)
ਹਮ ਨੀਚ ਸੇ ਊਤਮ ਭਏ ਹਰਿ ਕੀ ਸਰਣਾਈ ॥
ham neech say ootam bha-ay har kee sarnaa-ee.
I am lowly, but I have been exalted, entering the Sanctuary of the Lord.
By seeking the shelter of God, from a lowly person I became a person of high status.
ਪਰਮਾਤਮਾ ਦੀ ਸਰਨ ਪਿਆਂ ਅਸੀਂ ਜੀਵ ਨੀਚਾਂ ਤੋਂ ਉੱਤਮ ਬਣ ਜਾਂਦੇ ਹਾਂ।

ہم نیِچ سے اوُتم بھۓ ہرِ کیِ سرنھائیِ ॥
نیچ۔ کمینے ۔ اتم۔ بلند رتبہ ۔
کمینے سے بلند رتبہ ہوئے الہٰی پناہ و سایہ کی وجہ سے

ਪਾਥਰੁ ਡੁਬਦਾ ਕਾਢਿ ਲੀਆ ਸਾਚੀ ਵਡਿਆਈ ॥੪॥
paathar dubdaa kaadh lee-aa saachee vadi-aa-ee. ||4||
He has lifted up the sinking stone; True is His glorious greatness. ||4||
This is the true glory of God, that He saved even a (sinner like me), who was drowning like a stone (in the worldly ocean). ||4||
ਪਰਮਾਤਮਾ (ਵਿਕਾਰਾਂ ਵਿਚੋਂ) ਡਿਗੇ ਹੋਏ ਪੱਥਰ-ਚਿੱਤ ਮਨੁੱਖ ਨੂੰ ਭੀ ਬਚਾ ਲੈਂਦਾ ਹੈ, ਤੇ ਅਸਲ ਇੱਜ਼ਤ ਬਖ਼ਸ਼ਦਾ ਹੈ ॥੪॥

پاتھرُ ڈُبدا کاڈھِ لیِیا ساچیِ ۄڈِیائیِ ॥੫॥
ساچی وڈیائی ۔ سچی عظمت (4)
ساچی اور سچی عظمت یہی ہے کہ پتھر کی مانند دنیاوی زندگی کے سمندر سے ڈوبتے کو باہر نکال لیا زندگی کامیاب بنا دی (4)
ਬਿਖੁ ਸੇ ਅੰਮ੍ਰਿਤ ਭਏ ਗੁਰਮਤਿ ਬੁਧਿ ਪਾਈ ॥
bikh say amritbha-ay gurmat buDh paa-ee.
From poison, I have been transformed into Ambrosial Nectar; under Guru’s Instruction, I have obtained wisdom.
When I obtained Guru’s instruction, (I was so purified and made virtuous as if from) poison, I became nectar,
ਜੇਹੜੇ ਗੁਰੂ ਦੀ ਮੱਤ ਉਤੇ ਤੁਰ ਕੇ ਸ੍ਰੇਸ਼ਟ ਅਕਲ ਹਾਸਲ ਕਰ ਲੈਂਦੇ ਹਨ ਉਹ (ਮਾਨੋ) ਜ਼ਹਿਰ ਤੋਂ ਅੰਮ੍ਰਿਤ ਬਣ ਜਾਂਦੇ ਹਨ।

بِکھُ سے انّم٘رِت بھۓ گُرمتِ بُدھِ پائیِ ॥
دکھ ۔ زیر ۔ انمرت۔ آب حیات ۔ روہانی یا اخلاقی زندگی ۔ دینے والا پانی ۔
برائیوں کی اور بدکاریوں بھری زندگی تبدیل ہوکر آب حیات روحانی زندگی حاصل ہوئی سبق مرشد سے عقل و شعور حاصل ہوا۔

ਅਕਹੁ ਪਰਮਲ ਭਏ ਅੰਤਰਿ ਵਾਸਨਾ ਵਸਾਈ ॥੫॥
akahu parmal bha-ay antar vaasnaa vasaa-ee. ||5||
From bitter herbs, I have been transformed into sandalwood; this fragrance permeates me deep within. ||5||
or as if from (an absolutely useless and very bitter plant,) Akk, I became virtuous and pleasant like perfume, (because God) enshrined the scent (of His Name in me). ||5||
ਉਹ (ਮਾਨੋ) ਅੱਕ ਤੋਂ ਚੰਦਨ ਬਣ ਜਾਂਦੇ ਹਨ, ਉਹਨਾਂ ਦੇ ਅੰਦਰ (ਸੁੱਚੇ ਆਤਮਕ ਜੀਵਨ ਦੀ) ਸੁਗੰਧੀ ਆ ਵੱਸਦੀ ਹੈ ॥੫॥

اکہُ پرمل بھۓ انّترِ ۄاسنا ۄسائیِ ॥੫॥
اکہو ۔ آک سے ۔ پرمل۔ خوشبو دینے والا چندن ۔ داسنا ۔خوشبو (5)
آک جسے فضول سمجھا جاتا ہے چندن جو خوشبودار ہوتا ہے زندگی میں ایسی تبدیلی آگئی اور ذہن و قبل عقل و شعور کی خوشبوؤں سے چندن کی مانند خوشبودار ہوگیا (5)

ਮਾਣਸ ਜਨਮੁ ਦੁਲੰਭੁ ਹੈ ਜਗ ਮਹਿ ਖਟਿਆ ਆਇ ॥
maanas janam dulambh hai jag meh khati-aa aa-ay.
This human birth is so precious; one must earn the right to come into the world.
(O’ my friends,) human birth is obtained with great difficulty.
ਮਨੁੱਖਾ ਜਨਮ ਬੜੀ ਮੁਸ਼ਕਿਲ ਨਾਲ ਮਿਲਦਾ ਹੈ, ਜਗਤ ਵਿਚ ਆ ਕੇ ਉਹ ਹੀ ਖੱਟੀ ਖੱਟਦਾ ਹੈ (ਲਾਭ ਲੈਂਦਾ ਹੈ),

مانھس جنمُ دُلنّبھُ ہےَ جگ مہِ کھٹِیا آءِ ॥
مانس جنم۔ انسانی زندگی ۔ دلبنھ ۔نایاب۔ نہ ملنے والی
انسانی زندگی نایاب ہے اس حال میں جنم لینا ہی اس کے لئے منافع بخش ہے ۔

ਪੂਰੈ ਭਾਗਿ ਸਤਿਗੁਰੁ ਮਿਲੈ ਹਰਿ ਨਾਮੁ ਧਿਆਇ ॥੬॥
poorai bhaag satgur milai har naam Dhi-aa-ay. ||6||
By perfect destiny, I met the True Guru, and I meditate on the Lord’s Name. ||6||
Deem only that person the one who has truly earned something (useful) by perfect destiny, whom the true Guru has met, and who meditates on God’s Name. ||6||
ਜਿਸ ਨੂੰ ਪੂਰੇ ਭਾਗਾਂ ਨਾਲ ਗੁਰੂ ਮਿਲ ਪੈਂਦਾ ਹੈ, ਤੇ ਉਹ ਪਰਮਾਤਮਾ ਦਾ ਨਾਮ ਸਿਮਰਦਾ ਹੈ ॥੬॥

پوُرےَ بھاگِ ستِگُر مِلےَ ہرِ نامُ دھِیاءِ ॥੬॥

مکمل خوش قسمتی سے سچے مرشد کا شرف حاصل ہوتا ہے اور الہٰی نام کی ریاض (6)
ਮਨਮੁਖ ਭੂਲੇ ਬਿਖੁ ਲਗੇ ਅਹਿਲਾ ਜਨਮੁ ਗਵਾਇਆ ॥
manmukhbhoolay bikh lagay ahilaa janam gavaa-i-aa.
The self-willed manmukhs are deluded; attached to corruption, they waste away their lives in vain.
Being attached to the poison (of worldly riches and power), the conceited persons have gone astray; they have wasted their invaluable (human) birth.
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਕੁਰਾਹੇ ਪਏ ਰਹਿੰਦੇ ਹਨ, (ਵਿਕਾਰਾਂ ਦੇ) ਜ਼ਹਿਰ ਵਿਚ ਮਸਤ ਰਹਿੰਦੇ ਹਨ, ਤੇ ਕੀਮਤੀ ਜੀਵਨ ਗਵਾ ਲੈਂਦੇ ਹਨ।

منمُکھ بھوُلے بِکھُ لگے اہِلا جنمُ گۄائِیا ॥
وکھ ۔ زہر ۔ اہلا جنم۔ قیمتی زندگی ۔
خود پشند مرید ن بھول اور گمراہی میں قیمتی زندگی ضائعہ کر دیتے ہیں

ਹਰਿ ਕਾ ਨਾਮੁ ਸਦਾ ਸੁਖ ਸਾਗਰੁ ਸਾਚਾ ਸਬਦੁ ਨ ਭਾਇਆ ॥੭॥
har kaa naam sadaa sukh saagar saachaa sabad na bhaa-i-aa. ||7||
The Name of the Lord is forever an ocean of peace, but the manmukhs do not love the Word of the Shabad. ||7||
Because God’s Name, which is always (like an) ocean of peace, and the true word (of the Guru) has never sounded pleasing to them. ||7||
ਹਰਿ-ਨਾਮ ਜੋ ਸਦਾ ਲਈ ਸੁਖਾਂ ਨਾਲ ਭਰਪੂਰ ਹੈ, ਪਰ ਉਹਨਾਂ ਨੂੰ ਹਰੀ ਦੀ ਸਿਫ਼ਤ-ਸਾਲਾਹ ਵਾਲਾ ਗੁਰ-ਸ਼ਬਦ ਚੰਗਾ ਨਹੀਂ ਲੱਗਦਾ ॥੭॥

ہرِ کا نامُ سدا سُکھ ساگرُ ساچا سبدُ ن بھائِیا ॥੭॥
سکھ ساگر ۔ آرام وآسائش کا سمندر۔ ساچاسبد ۔ سچا کلام نہبھائیا ۔ اچھا نہ لگا (7)
الہٰی نام سچ و حقیقت ہمیشہ کے لئے آرام و آسائش کس سمندر اور سچا کلام اسے اچھا نہیں لگتا (7)
ਮੁਖਹੁ ਹਰਿ ਹਰਿ ਸਭੁ ਕੋ ਕਰੈ ਵਿਰਲੈ ਹਿਰਦੈ ਵਸਾਇਆ ॥
mukhahu har har sabh ko karai virlai hirdai vasaa-i-aa.
Everyone can chant the Name of the Lord, Har, Har with their mouths, but only a few enshrine it within their hearts.
From the tongue everybody utters God’s Name again and again, but only a very rare person has enshrined it in the heart.
ਮੂੰਹ ਨਾਲ (ਬਾਹਰੋਂ ਬਾਹਰੋਂ) ਤਾਂ ਹਰੇਕ ਪਰਮਾਤਮਾ ਦਾ ਨਾਮ ਉਚਾਰ ਦੇਂਦਾ ਹੈ, ਪਰ ਕਿਸੇ ਵਿਰਲੇ ਨੇ ਹਰਿ-ਨਾਮ ਆਪਣੇ ਹਿਰਦੇ ਵਿਚ ਵਸਾਇਆ ਹੈ।

مُکھہُ ہرِ ہرِ سبھُ کو کرےَ ۄِرلےَ ہِردےَ ۄسائِیا ॥
ہر دے ۔ دلمیں۔
زبان سے تو خدا خدا ، اللہ اللہ ، رام رام سب کہتے ہیں مگر بہت کم ہیں جو دلمیں بساتے ہیں۔
ਨਾਨਕ ਜਿਨ ਕੈ ਹਿਰਦੈ ਵਸਿਆ ਮੋਖ ਮੁਕਤਿ ਤਿਨ੍ਹ੍ਹ ਪਾਇਆ ॥੮॥੨॥
naanak jin kai hirdai vasi-aa mokh mukattinH paa-i-aa. ||8||2||
O Nanak, those who enshrine the Lord within their hearts, attain liberation and emancipation. ||8||2||
But O’ Nanak, they in whose heart (God) has come to reside, they have obtained salvation and emancipation (from worldly pains and suffering). ||8||2||
ਹੇ ਨਾਨਕ! ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ ਉਹ ਮਨੁੱਖ ਵਿਕਾਰਾਂ ਤੋਂ ਖ਼ਲਾਸੀ ਪ੍ਰਾਪਤ ਕਰ ਲੈਂਦੇ ਹਨ ॥੮॥੨॥

نانک جِن کےَ ہِردےَ ۄسِیا موکھ مُکتِ تِن٘ہ٘ہ پائِیا ॥੮॥੨॥
موکھ مکت ۔ نجات وزادی ۔
اے نانک۔ جن کے دلمیں بس جاتا ہے آزادی اور نجات وہ پاتے ہیں۔
ਵਡਹੰਸੁ ਮਹਲਾ ੧ ਛੰਤ
vad-hans mehlaa 1 chhant
Wadahans, First Mehl, Chhant:
ਰਾਗ ਵਡਹੰਸ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ ‘ਛੰਤ’।

ۄڈہنّسُ مہلا ੧ چھنّت
ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One Universal Creator God. By The Grace Of The True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ੴ ستِگُر پ٘رسادِ ॥
ایک ابدی خدا جو گرو کے فضل سے محسوس ہوا
ਕਾਇਆ ਕੂੜਿ ਵਿਗਾੜਿ ਕਾਹੇ ਨਾਈਐ ॥
kaa-i-aa koorh vigaarh kaahay naa-ee-ai.
Why bother to wash the body, polluted by falsehood?
What is the use of bathing at holy place when we have already defiled our body with the falsehood (and other evil thoughts)?
ਸਰੀਰ (ਹਿਰਦੇ) ਨੂੰ ਮਾਇਆ ਦੇ ਮੋਹ ਵਿਚ ਗੰਦਾ ਕਰ ਕੇ (ਤੀਰਥ-) ਇਸ਼ਨਾਨ ਕਰਨ ਦਾ ਕੋਈ ਲਾਭ ਨਹੀਂ ਹੈ।

کائِیا کوُڑِ ۄِگاڑِ کاہے نائیِئےَ ॥
کائیا۔ جسم۔ تن بدن ۔ کوڑ۔ کفر۔ جھوٹھ ۔ کاہے ۔ کس لئے
اس جسم کو جھوٹ سے گندہ کرکے غسل کرنا بے معنی ہے ۔
ਨਾਤਾ ਸੋ ਪਰਵਾਣੁ ਸਚੁ ਕਮਾਈਐ ॥
naataa so parvaan sach kamaa-ee-ai.
One’s cleansing bath is only approved, if he practices Truth.
Because, that bathing alone is approved (in God’s court), when we conduct our life in truth (and meditate on God’s true Name).
ਕੇਵਲ ਉਸ ਮਨੁੱਖ ਦਾ ਨਹਾਉਣਾ ਕਬੂਲ ਹੈ ਜੋ ਸਦਾ-ਥਿਰ ਪ੍ਰਭੂ-ਨਾਮ ਸਿਮਰਨ ਦੀ ਕਮਾਈ ਕਰਦਾ ਹੈ।

ناتا سو پرۄانھُ سچُ کمائیِئےَ ॥
ناتا۔ غسل۔ اشنان۔ زیارت ۔ پروان۔ قبول۔ منظور۔ سچ کمایئے ۔ سچے اعمال۔ سچی کار کردگی ۔
غسل با اشنان وہی قابل قبول اور منظور ہوتا ہے جب نیک اور سچے اعمال کئے جائیں۔
ਜਬ ਸਾਚ ਅੰਦਰਿ ਹੋਇ ਸਾਚਾ ਤਾਮਿ ਸਾਚਾ ਪਾਈਐ ॥
jab saach andar ho-ay saachaa taam saachaa paa-ee-ai.
When there is Truth within the heart, then one becomes True, and obtains the True Lord.
When there is truth within, only then is one truthful, and only then one obtains the True (God).
ਜਦੋਂ ਸਦਾ-ਥਿਰ ਪ੍ਰਭੂ ਹਿਰਦੇ ਵਿੱਚ ਆ ਵਸਦਾ ਹੈ ਤਦੋਂ ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਮਿਲਦਾ ਹੈ।

جب ساچ انّدرِ ہوءِ ساچا تامِ ساچا پائیِئےَ ॥
جب دل میں سچ ہو تبھی ساچے خدا سے ملاپ ہو سکتا ہے

error: Content is protected !!