ਮਨਿ ਤਨਿ ਪਿਆਸ ਦਰਸਨ ਘਣੀ ਕੋਈ ਆਣਿ ਮਿਲਾਵੈ ਮਾਇ ॥
man tan pi-aas darsan ghanee ko-ee aan milaavai maa-ay.
O, My mother, there is a great longing for His vision in my mind and body, I wish that somebody may come and unite me with Him.
ਹੇ ਮਾਤਾ! ਮੇਰੇ ਮਨ ਵਿਚ ਮੇਰੇ ਤਨ ਵਿਚ ਪ੍ਰਭੂ ਦੇ ਦਰਸਨ ਦੀ ਬੜੀ ਪਿਆਸ ਲੱਗੀ ਹੋਈ ਹੈ ਚਿੱਤ ਲੋਚਦਾ ਹੈ ਕਿ ਕੋਈ ਉਸ ਪਤੀ ਨਾਲ ਮੇਲ ਕਰਾ ਦੇਵੇ।
منِتنِپِیاسدرسنگھنھیِکوئیِآنھِمِلاۄےَماءِ॥
پیاس ۔ چاہ ۔ خواہش۔ گھنی ۔ زیادہ۔
میرے دل میں الہٰی ملاپ اور دیدار کی بھاری بھوک ہےکوئی مجھے اسے سے ملائے
ਸੰਤ ਸਹਾਈ ਪ੍ਰੇਮ ਕੇ ਹਉ ਤਿਨ ਕੈ ਲਾਗਾ ਪਾਇ ॥
sant sahaa-ee paraym kay ha-o tin kai laagaa paa-ay.
The Saints are the helpers of God’s lovers; therefore I humbly serve them.
ਸੰਤ ਜਨ ਪ੍ਰੇਮ ਵਧਾਣ ਵਿਚ ਸਹੈਤਾ ਕਰਿਆ ਕਰਦੇ ਹਨ, ਮੈਂ ਉਹਨਾਂ ਦੀ ਚਰਨੀਂ ਲੱਗੀ ਹਾਂ।
سنّتسہائیِپ٘ریمکےہءُتِنکےَلاگاپاءِ॥
سنت ۔ وہ پاکدامن ہستی جسکا دل و دماغ پر ضبط حاصل ہو جو سکون کا نمونہ ہو۔ جنہیں ساس گراس خدا نہ بھولے اور ہر وقت خدا دل میں بستا ہو۔
خدا رسیدہ پاکدامن الہٰی پریم میں مددگار ہیں مجھے کوئی ان سے مجھے ملائے ۔ میں ان کے پاؤں پڑوں ۔
ਵਿਣੁ ਪ੍ਰਭ ਕਿਉ ਸੁਖੁ ਪਾਈਐ ਦੂਜੀ ਨਾਹੀ ਜਾਇ ॥
vin parabh ki-o sukh paa-ee-ai doojee naahee jaa-ay.
Without God, how can we find peace? There is nowhere else to go.
ਪ੍ਰਭੂ ਤੋਂ ਬਿਨਾ ਸੁਖ ਆਨੰਦ ਨਹੀਂ ਮਿਲ ਸਕਦਾ (ਕਿਉਂਕਿ ਸੁਖ-ਆਨੰਦ ਦੀ) ਹੋਰ ਕੋਈ ਥਾਂ ਹੀ ਨਹੀਂ।
ۄِنھُپ٘ربھکِءُسُکھُپائیِئےَدوُجیِناہیِجاءِ॥
بغیر خدا کے کہیں آرام اور سکون نہیں ملتا اور نہ کوئی دوسری جگہ ہے ۔
ਜਿੰਨ੍ਹ੍ਹੀ ਚਾਖਿਆ ਪ੍ਰੇਮ ਰਸੁ ਸੇ ਤ੍ਰਿਪਤਿ ਰਹੇ ਆਘਾਇ ॥
jinHee chaakhi-aa paraym ras say taripat rahay aaghaa-ay.
Those who have tasted the sublime essence of His Love, remain satisfied and fully satiated from Maya.
ਜਿਨ੍ਹਾਂ ਨੇ ਪ੍ਰਭੂ-ਪਿਆਰ ਦਾ ਸੁਆਦ ਇਕ ਵਾਰੀ ਚੱਖ ਲਿਆ ਹੈ, ਉਹ ਮਾਇਆ ਵੱਲੋਂ ਉਹ ਰੱਜ ਜਾਂਦੇ ਹਨ l
جِنّن٘ہ٘ہیِچاکھِیاپ٘ریمرسُسےت٘رِپتِرہےآگھاءِ॥
چاکھیا۔ لطف اُٹھایا ۔ پریم رس۔ پریم کا مزہ ۔ترپت رہے ۔ تسلی ہوئی ۔ اگھائے ۔ خواہش باقی نہ رہی ۔
جنہوں نے الہٰی ملاپ حاصل کر لیا انہیں جدا ہو کر کہیں نہیں جانا پڑتا۔
ਆਪੁ ਤਿਆਗਿ ਬਿਨਤੀ ਕਰਹਿ ਲੇਹੁ ਪ੍ਰਭੂ ਲੜਿ ਲਾਇ ॥
aap ti-aag bintee karahi layho parabhoo larh laa-ay.
Renouncing their self conceit, they pray, O’ God, please unite us with You.
ਆਪਾ-ਭਾਵ ਛੱਡ ਕੇ ਉਹ ਸਦਾ ਅਰਦਾਸਾਂ ਕਰਦੇ ਰਹਿੰਦੇ ਹਨ-ਹੇ ਪ੍ਰਭੂ! ਸਾਨੂੰ ਆਪਣੇ ਲੜ ਲਾਈ ਰੱਖ।
آپُتِیاگِبِنتیِکرہِلیہُپ٘ربھوُلڑِلاءِ॥
آپ تیاگ ۔ خودی چھوڑ کر ۔
اپنی خود غرضی کی مذمت کرتے ہوئے ، وہ دعا کرتے ہیں ، اے خدا ، براہ کرم ہمیں اپنے ساتھ متحد کریں۔
ਜੋ ਹਰਿ ਕੰਤਿ ਮਿਲਾਈਆ ਸਿ ਵਿਛੁੜਿ ਕਤਹਿ ਨ ਜਾਇ ॥
jo har kant milaa-ee-aa se vichhurh kateh na jaa-ay.
Those whom the God has united with Himself, shall not be separated from Him again.
ਜਿਹੜੀਆਂ ਪ੍ਰਭੂ-ਪਤੀ ਨੇ ਆਪਣੇ ਨਾਲ ਮਿਲਾ ਲਈਆਂ ਹਨ ਉਹ ਕਦੇ ਭੀ ਜੂਦਾ ਹੋ ਕੇ ਹੋਰ ਕਿਧਰੇ ਨਹੀਂ ਜਾਂਦੀਆਂ।
جوہرِکنّتِمِلائیِیاسِۄِچھُڑِکتہِنجاءِ॥
ہر کنت۔ خداوند کریم (8)
جن کو خدا نے اپنے ساتھ جوڑ دیا ہے ، وہ پھر اس سے جدا نہیں ہوں گے۔
ਪ੍ਰਭ ਵਿਣੁ ਦੂਜਾ ਕੋ ਨਹੀ ਨਾਨਕ ਹਰਿ ਸਰਣਾਇ ॥
parabh vin doojaa ko nahee naanak har sarnaa-ay.
O’ Nanak, except God, there is none other, who can provide them eternal peace. They always remain in His shelter.
ਹੇ ਨਾਨਕ, ਪ੍ਰਭੂ ਦੀ ਸਰਨ ਤੋਂ ਬਿਨਾ ਹੋਰ ਕੋਈ ਥਾਂ ਨਹੀਂ ਹੈ। ਉਹ ਸਦਾ ਪ੍ਰਭੂ ਦੀ ਸਰਨ ਅੰਦਰ ਰਹਿੰਦੀਆਂ ਹਨ।
پ٘ربھۄِنھُدوُجاکونہیِنانکہرِسرنھاءِ॥
اے نانک خدا کے سوا کوئی دوسرا نہیں ، جو ان کو دائمی سکون فراہم کرسکتا ہے۔ وہ ہمیشہ اسی کی پناہ میں رہتے ہیں
ਅਸੂ ਸੁਖੀ ਵਸੰਦੀਆ ਜਿਨਾ ਮਇਆ ਹਰਿ ਰਾਇ ॥੮॥
asoo sukhee vasandee-aa jinaa ma-i-aa har raa-ay. ||8||
In the month of Assu, those who have the grace of God, live in peace.
ਅੱਸੂ ਵਿਚ ਉਹ ਜੀਵ-ਇਸਤ੍ਰੀਆਂ ਸੁਖ ਵਿਚ ਵੱਸਦੀਆਂ ਹਨ, ਜਿਨ੍ਹਾਂ ਉੱਤੇ ਪਰਮਾਤਮਾ ਦੀ ਕਿਰਪਾ ਹੁੰਦੀ ਹੈ l
اسوُسُکھیِۄسنّدیِیاجِنامئِیاہرِراءِ॥੮॥
اسو کے مہینے میں ، جن پر خدا کا کرم ہوتا ہے ، وہ میور میں رہتے ہیں اے نانک: الہٰی پناہ میں ماہ اسوج میں وہ سکھ آرام سے بستے ہیں جن پر خدا مہربان ہے (8)
ਕਤਿਕਿ ਕਰਮ ਕਮਾਵਣੇ ਦੋਸੁ ਨ ਕਾਹੂ ਜੋਗੁ ॥
katik karam kamaavnay dos na kaahoo jog.
Even in the beautiful month of Katak, if you are separated from the Husband- God, then do not blame anyone else because it is the result of your own deeds.
ਕੱਤਕ (ਦੀ ਸੁਹਾਵਣੀ ਰੁੱਤ) ਵਿਚ (ਭੀ ਜੇ ਪ੍ਰਭੂ-ਪਤੀ ਨਾਲੋਂ ਵਿਛੋੜਾ ਰਿਹਾ ਤਾਂ ਇਹ ਆਪਣੇ) ਕੀਤੇ ਕਰਮਾਂ ਦਾ ਸਿੱਟਾ ਹੈ, ਕਿਸੇ ਹੋਰ ਦੇ ਮੱਥੇ ਕੋਈ ਦੋਸ ਨਹੀਂ ਲਾਇਆ ਜਾ ਸਕਦਾ।
کتِکِکرمکماۄنھےدوسُنکاہوُجوگُ॥
کرم۔ اعمال۔ دوس۔ جرم، الزام ۔ کا ہو ۔ کیسے ۔ جوگ ۔ لوگ۔
ماہ کارتک میں کیے اعمال کا کسی پر الزام نہیں تھونپا جا سکتا ۔
ਪਰਮੇਸਰ ਤੇ ਭੁਲਿਆਂ ਵਿਆਪਨਿ ਸਭੇ ਰੋਗ ॥
parmaysar tay bhuli-aaN vi-aapan sabhay rog.
Forgetting the God, all sorts of pains and sorrows are afflicted.
ਪਰਮੇਸਰ (ਦੀ ਯਾਦ) ਤੋਂ ਖੁੰਝਿਆਂ ਦੁਨੀਆ ਦੇ ਸਾਰੇ ਦੁੱਖ-ਕਲੇਸ਼ ਜ਼ੋਰ ਪਾ ਲੈਂਦੇ ਹਨ।
پرمیسرتےبھُلِیاۄِیاپنِسبھےروگ॥
درست۔ ٹھیک۔ ویاپن۔ پیدا ہوتے ہیں۔
خدا کو بھولنے سے تمام عذاب اور تکلیفات پیدا ہوتی ہیں۔
ਵੇਮੁਖ ਹੋਏ ਰਾਮ ਤੇ ਲਗਨਿ ਜਨਮ ਵਿਜੋਗ ॥
vaimukh ho-ay raam tay lagan janam vijog.
Those who turn their back on God (do not remember God) are separated from Him for several births.
ਜਿਨ੍ਹਾਂ ਨੇ ਪਰਮਾਤਮਾ ਦੀ ਯਾਦ ਵੱਲੋਂ ਮੂੰਹ ਮੋੜੀ ਰੱਖਿਆ, ਉਹਨਾਂ ਨੂੰ (ਫਿਰ) ਲੰਮੇ ਵਿਛੋੜੇ ਪੈ ਜਾਂਦੇ ਹਨ।
ۄیمُکھہوۓرامتےلگنِجنمۄِجوگ॥
وجوگ ۔ جدائی ۔
خدا سے بیروخ ہوکر پیدائشی جدائیاں پیدا ہوتی ہیں۔
ਖਿਨ ਮਹਿ ਕਉੜੇ ਹੋਇ ਗਏ ਜਿਤੜੇ ਮਾਇਆ ਭੋਗ ॥
khin meh ka-urhay ho-ay ga-ay jit-rhay maa-i-aa bhog.
In an instant, all of Maya’s sensual pleasures turn bitter.
ਮਾਇਆ ਦੀਆਂ ਮੌਜਾਂ ਇਕ ਪਲ ਵਿਚ ਦੁਖਦਾਈ ਹੋ ਜਾਂਦੀਆਂ ਹਨ,
کھِنمہِکئُڑےہوءِگۓجِتڑےمائِیابھوگ ॥
مایا بھوگ۔ دنیاوی آرام و آسائش
دنیاوی دولت کے عیش وآرام پل بھر میں بد مزہ اور تکلیفات اور عذاب میں بدل جاتی ہیں۔
ਵਿਚੁ ਨ ਕੋਈ ਕਰਿ ਸਕੈ ਕਿਸ ਥੈ ਰੋਵਹਿ ਰੋਜ ॥
vich na ko-ee kar sakai kis thai roveh roj.
No one can then serve as intermediary. Unto whom can we turn and cry?
ਕਿਸੇ ਪਾਸ ਭੀ ਨਿਤ ਰੋਣੇ ਰੋਣ ਦਾ ਕੋਈ ਲਾਭ ਨਹੀਂ ਹੁੰਦਾ, ਕਿਉਂਕਿ ਕੋਈ ਵਿਚੋਲਾ-ਪਨ ਨਹੀਂ ਕਰ ਸਕਦਾ।
ۄِچنکوئیِکرِسکےَکِستھےَروۄہِروج॥
وچ۔وچول گری۔ سمجھوتہ ۔ کس تھے ۔ کس پاس۔
کسی کے پاس ہر روز آہ و زاری کرنے سے کوئی فائدہ ہوتا نہ ہی اسکے لئے کوئی مدد گار یا وکیل یا درمیانی ہو سکتا ہے ۔
ਕੀਤਾ ਕਿਛੂ ਨ ਹੋਵਈ ਲਿਖਿਆ ਧੁਰਿ ਸੰਜੋਗ ॥
keetaa kichhoo na hova-ee likhi-aa Dhur sanjog.
By one’s own actions, nothing can be done; destiny was predetermined from the very beginning.
ਦੁਖੀ ਜੀਵ ਦੀਕੋਈ ਪੇਸ਼ ਨਹੀਂ ਜਾਂਦੀ, ਪਿਛਲੇ ਕੀਤੇ ਕਰਮਾਂ ਅਨੁਸਾਰ ਧੁਰੋਂ ਹੀ ਲਿਖੇ ਲੇਖਾਂ ਦੀ ਬਿਧ ਆ ਬਣਦੀ ਹੈ।
کیِتاکِچھوُنہوۄئیِلِکھِیادھُرِسنّجوگ॥
اپنے کاموں سے ، کچھ بھی نہیں کیا جاسکتا۔ تقدیر کا آغاز ہی سے پہلے سے طے تھا۔
ਵਡਭਾਗੀ ਮੇਰਾ ਪ੍ਰਭੁ ਮਿਲੈ ਤਾਂ ਉਤਰਹਿ ਸਭਿ ਬਿਓਗ ॥
vadbhaagee mayraa parabh milai taaN utreh sabh bi-og.
If by good fortune, I realize God within me, then all pain of separation departs.
ਜੇ ਚੰਗੇ ਭਾਗਾਂ ਨੂੰ ਪ੍ਰਭੂ ਆਪ ਆ ਮਿਲੇ, ਤਾਂ ਵਿਛੋੜੇ ਤੋਂ ਪੈਦਾ ਹੋਏ ਸਾਰੇ ਦੁੱਖ ਮਿਟ ਜਾਂਦੇ ਹਨ।
ۄڈبھاگیِمیراپ٘ربھمِلےَتاںاُترہِسبھِبِئوگ॥
ویوگ ۔ جدائی کا درد
خوش قسمتی سے خدا ملاپ ہو جائے تو تمام جدائی سے پیدا ہوئے تمام تکلیفات ختم ہو جاتی ہے
ਨਾਨਕ ਕਉ ਪ੍ਰਭ ਰਾਖਿ ਲੇਹਿ ਮੇਰੇ ਸਾਹਿਬ ਬੰਦੀ ਮੋਚ ॥
naanak ka-o parabh raakh layhi mayray saahib bandee moch.
O’ my God, the emancipator of all, please save Nanak from the worldly bonds.
(ਨਾਨਕ ਦੀ ਤਾਂ ਇਹੀ ਬੇਨਤੀ ਹੈ-) ਹੇ ਮਾਇਆ ਦੇ ਬੰਧਨਾਂ ਤੋਂ ਛੁਡਾਵਣ ਵਾਲੇ ਮੇਰੇ ਮਾਲਕ! ਨਾਨਕ ਨੂੰ (ਮਾਇਆ ਦੇ ਮੋਹ ਤੋਂ) ਬਚਾ ਲੈ।
نانککءُپ٘ربھراکھِلیہِمیرےساہِببنّدیِموچ॥
بندی موچ۔ بندشوں اور غلاموں سے آزادی دلانے والے ۔
اے غلامی کی بندشیں توڑ نے والے میر ے آقا نانک کو بچا لو۔
ਕਤਿਕ ਹੋਵੈ ਸਾਧਸੰਗੁ ਬਿਨਸਹਿ ਸਭੇ ਸੋਚ ॥੯॥
katik hovai saaDhsang binsahi sabhay soch. ||9||
In Katak, if one obtains the company of the Saints, then all one’s worries vanish.
ਕੱਤਕ ਵਿੱਚ ਸਤਿਸੰਗਤ ਪਰਾਪਤ ਕਰਨ ਦੁਆਰਾ ਪ੍ਰਾਣੀ ਦੇ ਸਮੂਹ ਫਿਕਰ ਅੰਦੇਸੇ ਦੂਰ ਹੋ ਜਾਂਦੇ ਹਨ।
کتِکہوۄےَسادھسنّگُبِنسہِسبھےسوچ॥੯॥
ونسیہہ۔ مٹ جاتے ہیں۔ سوچ ۔فکر (9)
اگر کتک کے مہینے میں پاکدامن عارفوں صحبت و قربت حاصل ہو جائے ۔ تو تمام غوروفکر مٹ جاتے ہیں (9)
ਮੰਘਿਰਿ ਮਾਹਿ ਸੋਹੰਦੀਆ ਹਰਿ ਪਿਰ ਸੰਗਿ ਬੈਠੜੀਆਹ ॥
manghir maahi sohandee-aa har pir sang baith-rhee-aah.
In the month of Maghar (Nov-Dec) the soul-brides look beautiful in the company of their Husband-God.
ਮੱਘਰ ਮਹੀਨੇ ਵਿਚ ਉਹ ਜੀਵ-ਇਸਤ੍ਰੀਆਂ ਸੋਹਣੀਆਂ ਲੱਗਦੀਆਂ ਹਨ ਜੋ ਹਰੀ-ਪਤੀ ਦੇ ਨਾਲ ਬੈਠੀਆਂ ਹੁੰਦੀਆਂ ਹਨ।
منّگھِرِماہِسوہنّدیِیاہرِپِرسنّگِبیَٹھڑیِیاہ॥
سوہندیاں۔ خوبصورت دکھائی دیتی ہیں۔ پر سنگ۔ خاوند کے ساتھ ۔
ماہ مگہر میں وہ عورتیں سجتی ہیں جو اپنے خاوندکے ساتھ بیٹھتی ہیں۔ مراد وہ انسان اچھے لگتے ہیں جنہیں الہٰی قربت حاصل ہے ۔
ਤਿਨ ਕੀ ਸੋਭਾ ਕਿਆ ਗਣੀ ਜਿ ਸਾਹਿਬਿ ਮੇਲੜੀਆਹ ॥
tin kee sobhaa ki-aa ganee je saahib maylrhee-aah.
Those, whom God has united with Himself, their glory cannot be described.
ਜਿਨ੍ਹਾਂ ਨੂੰ ਮਾਲਕ-ਪ੍ਰਭੂ ਨੇ ਆਪਣੇ ਨਾਲ ਮਿਲਾ ਲਿਆ, ਉਹਨਾਂ ਦੀ ਸੋਭਾ ਬਿਆਨ ਨਹੀਂ ਹੋ ਸਕਦੀ।
تِنکیِسوبھاکِیاگنھیِجِساہِبِمیلڑیِیاہ॥
کیا گنی ۔ کیا بتاؤں ۔ سمجھو ں۔ صاحب ۔ مالک ۔ میلڑیاں ۔ ملاپ ہوئے ۔
ان کی شہرت کے بیان کیاکریں جنکا اپنے (آقا) خدا سے ملاپ ہے ۔
ਤਨੁ ਮਨੁ ਮਉਲਿਆ ਰਾਮ ਸਿਉ ਸੰਗਿ ਸਾਧ ਸਹੇਲੜੀਆਹ ॥
tan man ma-oli-aa raam si-o sang saaDh sahaylrhee-aah.
By remembering God in the in the holy congregation, the body and mind of such soul-brides always remains in bloom.
ਸਤ-ਸੰਗੀ ਸਹੇਲੀਆਂ ਦੀ ਸੰਗਤਿ ਵਿਚ ਪ੍ਰਭੂ ਦੇ ਨਾਲ ਚਿੱਤ ਜੋੜ ਕੇ ਉਹਨਾਂ ਦਾ ਸਰੀਰ ਉਹਨਾਂ ਦਾ ਮਨ ਸਦਾ ਖਿੜਿਆ ਰਹਿੰਦਾ ਹੈ।
تنُمنُمئُلِیارامسِءُسنّگِسادھسہیلڑیِیاہ॥
مولیا۔ اُچھلا۔ ملیا۔ سہیلڑیاں۔ دوستی۔
انکے دل و جان میں خدا کی محبت ہے اور پاکدامن عارفان سے دوستی ہے ۔
ਸਾਧ ਜਨਾ ਤੇ ਬਾਹਰੀ ਸੇ ਰਹਨਿ ਇਕੇਲੜੀਆਹ ॥
saaDh janaa tay baahree say rahan ikaylarhee-aah.
Those who lack the Company of the Holy, remain all alone.
ਪਰ ਜੇਹੜੀਆਂ ਜੀਵ-ਇਸਤ੍ਰੀਆਂ ਸੰਗਤਿ ਤੋਂ ਵਾਂਜੀਆਂ ਰਹਿੰਦੀਆਂ ਹਨ, ਉਹ ਇਕੱਲੀਆਂ ਹੀ ਰਹਿੰਦੀਆਂ ਹਨ
سادھجناتےباہریِسےرہنِاِکیلڑیِیاہ॥
باہری ۔ بغیر
عارفان کے بغیر زندگی تنہائی میں گذرتی ہے ۔
ਤਿਨ ਦੁਖੁ ਨ ਕਬਹੂ ਉਤਰੈ ਸੇ ਜਮ ਕੈ ਵਸਿ ਪੜੀਆਹ ॥
tin dukh na kabhoo utrai say jam kai vas parhee-aah.
Their misery never departs, and they always live in the fear of death.
ਉਹਨਾਂ ਦਾ (ਵਿਕਾਰਾਂ ਤੋਂ ਉਪਜਿਆ) ਦੁੱਖ ਕਦੇ ਲਹਿੰਦਾ ਨਹੀਂ, ਉਹ ਜਮਾਂ ਦੇ ਵੱਸ ਪਈਆਂ ਰਹਿੰਦੀਆਂ ਹਨ।
تِندُکھُنکبہوُاُترےَسےجمکےَۄسِپڑیِیاہ॥
ان کا عذاب کبھی ختم نہیں ہوتا اور جم کے ماتحت رہتے ہیں۔
ਜਿਨੀ ਰਾਵਿਆ ਪ੍ਰਭੁ ਆਪਣਾ ਸੇ ਦਿਸਨਿ ਨਿਤ ਖੜੀਆਹ ॥
jinee raavi-aa parabh aapnaa say disan nit kharhee-aah.
Those soul-brides who have enjoyed the blissful company of their Husband-God are always seen carefully aware of the vices.
ਜਿਨ੍ਹਾਂ ਜੀਵ-ਇਸਤ੍ਰੀਆਂ ਨੇ ਪਤੀ-ਪ੍ਰਭੂ ਦਾ ਸਾਥ ਮਾਣਿਆ ਹੈ, ਉਹ ਵਿਕਾਰਾਂ ਵਲੋਂ ਸਦਾ ਸੁਚੇਤ ਦਿੱਸਦੀਆਂ ਹਨ l
جِنیِراۄِیاپ٘ربھُآپنھاسےدِسنِنِتکھڑیِیاہ॥
کھڑایہہ۔ بیدار
جنہیں الہٰی قربت حاصل ہوئی وہ ہمیشہ چست درست اور بیدار رہتے ہیں ۔
ਰਤਨ ਜਵੇਹਰ ਲਾਲ ਹਰਿ ਕੰਠਿ ਤਿਨਾ ਜੜੀਆਹ ॥
ratan javayhar laal har kanth tinaa jarhee-aah.
They have been adorned with God’s Name which is precious like jewels, rubies and diamonds.
ਉਨ੍ਹਾਂ ਦਾ ਗਲਾ ਵਾਹਿਗੁਰੂ ਦੇ ਨਾਮ ਦੇ ਜਵਾਹਿਰਾਤ, ਮਾਣਕਾ ਤੇ ਹੀਰਿਆਂ ਨਾਲ ਜੜਿਆ ਹੋਇਆ ਹੈ l
رتنجۄیہرلالہرِکنّٹھِتِناجڑیِیاہ॥
کنٹھ۔ گلے ۔
ہیرے موتیوں کی مانند قیمتی اوصاف انکے دل میں پروئے رہتے ہیں۔
ਨਾਨਕ ਬਾਂਛੈ ਧੂੜਿ ਤਿਨ ਪ੍ਰਭ ਸਰਣੀ ਦਰਿ ਪੜੀਆਹ ॥
naanak baaNchhai Dhoorh tin parabh sarnee dar parhee-aah.
Nanak seeks the dust of the feet (to humbly serve) of those who have sought the sanctuary of God.
ਨਾਨਕ ਉਹਨਾਂ ਸਤਸੰਗੀਆਂ ਦੇ ਚਰਨਾਂ ਦੀ ਧੂੜ ਮੰਗਦਾ ਹੈ ਜੋ ਪ੍ਰਭੂ ਦੀ ਸਰਨ ਵਿਚ ਰਹਿੰਦੇ ਹਨ।
نانکباںچھےَدھوُڑِتِنپ٘ربھسرنھیِدرِپڑیِیاہ॥
با نچھے۔ مانگتا ہوں ۔ بہوڑ۔ دوبار
جو خدا کی پناہ لیتے ہیں نانک ان کی دھول مانگتا ہے ۔ اور چاہتا ہے
ਮੰਘਿਰਿ ਪ੍ਰਭੁ ਆਰਾਧਣਾ ਬਹੁੜਿ ਨ ਜਨਮੜੀਆਹ ॥੧੦॥
manghir parabh aaraaDhanaa bahurh na janamrhee-aah. ||10||
They who remember God with loving devotion in the month of Maghar (Nov-Dec) do not suffer the pain of birth and death again.
ਮੱਘਰ ਵਿਚ ਪਰਮਾਤਮਾ ਦਾ ਸਿਮਰਨ ਕੀਤਿਆਂ ਮੁੜ ਜਨਮ ਮਰਨ ਦਾ ਗੇੜ ਨਹੀਂ ਵਾਪਰਦਾ l
منّگھِرِپ٘ربھُآرادھنھابہُڑِنجنمڑیِیاہ॥੧੦॥
جو ماہ مگہر میں خدا کو یاد کرتے ہیں ان کا آواگون مٹ جاتا ہے
ਪੋਖਿ ਤੁਖਾਰੁ ਨ ਵਿਆਪਈ ਕੰਠਿ ਮਿਲਿਆ ਹਰਿ ਨਾਹੁ ॥
pokh tukhaar na vi-aapa-ee kanth mili-aa har naahu.
The freezing cold of the month of Poh (Dec-Jan) does not afflict that soul-bride in whose heart dwells her Husband-God.
ਪੋਹ ਦੇ ਮਹੀਨੇ ਜਿਸ ਜੀਵ-ਇਸਤ੍ਰੀ ਦੇ ਗਲ ਨਾਲ (ਹਿਰਦੇ ਵਿਚ) ਪ੍ਰਭੂ-ਪਤੀ ਲੱਗਾ ਹੋਇਆ ਹੋਵੇ ਉਸ ਨੂੰ ਕੱਕਰ ਜ਼ੋਰ ਨਹੀਂ ਪਾ ਸਕਦਾ l
پوکھِتُکھارُنۄِیاپئیِکنّٹھِمِلِیاہرِناہُ॥
پوکھ۔ ماہ پوکھ میں۔ تکھار۔ برفباری ۔ کورا۔ کنٹھ ۔ گلے ۔
مہینہ پوہ میں جس کے دل میں خدا بستا ہے اس پر سخت سردی اپنا تاثر نہیں چھوڑتی۔
ਮਨੁ ਬੇਧਿਆ ਚਰਨਾਰਬਿੰਦ ਦਰਸਨਿ ਲਗੜਾ ਸਾਹੁ ॥
man bayDhi-aa charnaarbind darsan lagrhaa saahu.
Her mind is absorbed in God’s remembrance and she is attuned to His vision.
ਉਸਦੀ ਬ੍ਰਿਤੀ ਪ੍ਰਭੂ ਦੇ ਦੀਦਾਰ ਵਿਚ ਜੁੜੀ ਰਹਿੰਦੀ ਹੈ, ਉਸ ਦਾ ਮਨ ਪ੍ਰਭੂ ਦੇ ਸੋਹਣੇ ਚਰਨਾਂ ਵਿਚ ਵਿੱਝਾ ਰਹਿੰਦਾ ਹੈ।
منُبیدھِیاچرناربِنّددرسنِلگڑاساہُ॥
بیدھیاں۔ بندش۔ محبت میں گرفتار ۔ چرنار بند۔ پائے پاک۔ درسن۔ دیدار ۔
جس کا دل الہٰی پاؤں کا گرویدہ ہو گیا اسکی ہوش اور ضمیر الہٰی دیدار کے انتظار میں لگی رہتی ہے
ਓਟ ਗੋਵਿੰਦ ਗੋਪਾਲ ਰਾਇ ਸੇਵਾ ਸੁਆਮੀ ਲਾਹੁ ॥
ot govind gopaal raa-ay sayvaa su-aamee laahu.
She now lives only for the support of God, the king of the universe, and reaps the reward of devotional worship of her Husband-God.
ਉਸ ਨੇ ਗੋਬਿੰਦ ਗੋਪਾਲ ਦਾ ਆਸਰਾ ਲਿਆ ਹੈ, ਉਸ ਨੇ ਪ੍ਰਭੂ-ਪਤੀ ਦੀ ਸੇਵਾ ਦਾ ਲਾਭ ਖੱਟਿਆ ਹੈ l
اوٹگوۄِنّدگوپالراءِسیۄاسُیامیِلاہُ॥
اوٹ ۔ آسرا ۔ لاہو۔ لاہا۔ منافع ۔
اُسے خدا کا آسرا اور سہارا ہے خدمت خدا اسکے لئے منافع ہے ۔
ਬਿਖਿਆ ਪੋਹਿ ਨ ਸਕਈ ਮਿਲਿ ਸਾਧੂ ਗੁਣ ਗਾਹੁ ॥
bikhi-aa pohi na sak-ee mil saaDhoo gun gaahu.
Now even the poison of Maya cannot touch her, because after meeting with the Guru, she keeps singing God’s praises.
ਮਾਇਆ ਉਸ ਨੂੰ ਪੋਹ ਨਹੀਂ ਸਕਦੀ, ਗੁਰੂ ਨੂੰ ਮਿਲ ਕੇ ਉਸ ਨੇ ਪ੍ਰਭੂ ਦੀ ਸਿਫ਼ਤ-ਸਾਲਾਹ ਵਿਚ ਚੁੱਭੀ ਲਾਈ ਹੈ।
بِکھِیاپوہِنسکئیِمِلِسادھوُگُنھگاہُ॥
وکھیا۔ دنیاوی دولت کی زہر۔ سادھو ۔ پاکدامن۔ گنگاہو۔ اوصاف کی ویچار۔
جو پاکدامن عارف کی صحبت میں الہٰی حمدو ثناہ کرتا ہے اس پر دنیاوی دولت اپنا اثر نہیں پا سکتی ۔
ਜਹ ਤੇ ਉਪਜੀ ਤਹ ਮਿਲੀ ਸਚੀ ਪ੍ਰੀਤਿ ਸਮਾਹੁ ॥
jah tay upjee tah milee sachee pareet samaahu.
By being absorbed in true love for God, she is united with the One by whom she was created.
ਸੱਚੇ ਸਨੇਹ ਅੰਦਰ ਲੀਨ ਹੋਣ ਦੁਆਰਾ, ਆਤਮਾ ਉਸ ਅੰਦਰ ਅਭੇਦ ਹੋ ਜਾਂਦੀ ਹੈ ਜਿਥੋਂ ਇਹ ਪੈਦਾ ਹੋਈ ਹੈ।
جہتےاُپجیِتہمِلیِسچیِپ٘ریِتِسماہُ॥
خدا سے سچی محبت میں مبتلا ہو کر ، وہ اسی کے ساتھ متحد ہو گئی ہے جس کے ذریعہ وہ پیدا کیا گیا ہے۔
ਕਰੁ ਗਹਿ ਲੀਨੀ ਪਾਰਬ੍ਰਹਮਿ ਬਹੁੜਿ ਨ ਵਿਛੁੜੀਆਹੁ ॥
kar geh leenee paarbarahm bahurh na vichhurhi-aahu.
Grasping her with His hand, the all-pervading God has united her with Him, and she won’t be separated from Him again.
ਪਾਰਬ੍ਰਹਮ ਨੇ ਉਸ ਦਾ ਹੱਥ ਫੜ ਕੇ ਉਸ ਨੂੰ ਆਪਣੇ ਚਰਨਾਂ ਵਿਚ ਜੋੜਿਆ ਹੁੰਦਾ ਹੈ, ਉਹ ਮੁੜ, ਵਿੱਛੁੜਦੀ ਨਹੀਂ।
کرُگہِلیِنیِپارب٘رہمِبہُڑِنۄِچھُڑیِیاہُ॥
کر گیہہ۔ ہاتھ پکڑنا۔ پاربرہم۔ یار لگا نے والا خدا۔
جسکا ہاتھ خدا پکڑتا ہے اسکی دوبارہ اس سے جدائی نہیں ہوتی ۔
ਬਾਰਿ ਜਾਉ ਲਖ ਬੇਰੀਆ ਹਰਿ ਸਜਣੁ ਅਗਮ ਅਗਾਹੁ ॥
baar jaa-o lakh bayree-aa har sajan agam agaahu.
I dedicate myself forever to God, the incomprehensible and unfathomable friend.
ਲੱਖਾਂ ਵਾਰੀ ਮੈਂ ਪਹੁੰਚ ਤੋਂ ਪਰੇ ਅਤੇ ਅਤੇ ਅਥਾਹ ਦੋਸਤ ਵਾਹਿਗੁਰੂ ਉਤੋਂ ਕੁਰਬਾਨ ਹਾਂ।
بارِجاءُلکھبیریِیاہرِسجنھُاگماگاہُ॥
بار جاؤ۔ قربان ہو جاؤں۔ بار جاؤں۔ قربان جاؤں۔ صدقے جاؤں۔ لکہہ۔ بیریاں۔ لاکھو بار۔ اگم ۔ اپہنچ۔ اگاہ ۔ نہایت۔ سنجیدہ۔
میں قربان ہوں اور لاکھوں بار قربان ہوں اس خداوندکریم پر جو انسانی رسائی سے بلند اور نہایت ہی سنجیدہ ہے ۔
ਸਰਮ ਪਈ ਨਾਰਾਇਣੈ ਨਾਨਕ ਦਰਿ ਪਈਆਹੁ ॥
saram pa-ee naaraa-inai naanak dar pa-ee-aahu.
O’ Nanak, the merciful God has to preserve the honor of those who come to Him for shelter.
ਹੇ ਨਾਨਕ! ਦਰ ਉੱਤੇ ਡਿੱਗਿਆਂ ਦੀ ਉਸ ਪ੍ਰਭੂ ਨੂੰ ਇੱਜ਼ਤ ਰੱਖਣੀ ਹੀ ਪੈਂਦੀ ਹੈ।
سرمپئیِنارائِنھےَنانکدرِپئیِیاہُ॥
سرم۔ لاج۔ عزت ۔ سرم پیئی۔ عزت یا وقار رکھنا پڑا۔ درپڑیا۔ درپر آنے کی ۔
اے نانک: خدا در پر آئے کی عزت رکھتا ہے ۔
ਪੋਖੁ ਸੋੁਹੰਦਾ ਸਰਬ ਸੁਖ ਜਿਸੁ ਬਖਸੇ ਵੇਪਰਵਾਹੁ ॥੧੧॥
pokh sohandaa sarab sukh jis bakhsay vayparvaahu. ||11||
Poh is beautiful, and all comforts come to that one, upon whom the unworried God becomes gracious.
ਜਿਸ ਉੱਤੇ ਉਹ ਬੇ-ਪਰਵਾਹ ਪ੍ਰਭੂ ਮਿਹਰ ਕਰਦਾ ਹੈ, ਉਸ ਨੂੰ ਪੋਹ ਦਾ ਮਹੀਨਾ ਸੁਹਾਵਣਾ ਲੱਗਦਾ ਹੈ ਉਸ ਨੂੰ ਸਾਰੇ ਹੀ ਸੁਖ ਮਿਲ ਜਾਂਦੇ ਹਨ l
پوکھُسوہنّداسربسُکھجِسُبکھسےۄیپرۄاہُ॥੧੧॥
سوہندا۔ سوہنا دکھائی دیتا ہے (۔۔)
جس پر خدا مہربان ہے ۔ اسکے لئے پوہ کا مہینہ اچھا اور آرام دیہہ ہے (۔۔)
ਮਾਘਿ ਮਜਨੁ ਸੰਗਿ ਸਾਧੂਆ ਧੂੜੀ ਕਰਿ ਇਸਨਾਨੁ ॥
maagh majan sang saaDhoo-aa Dhoorhee kar isnaan.
O’ my friend, in the month of Magh (jan-feb), instead of bathing at holy places,bath in the dust of the feet of Saints (humbly serve the Saints).
ਹੇ ਭਾਈ! ਮਾਘ ਵਿਚ ਗੁਰਮੁਖਾਂ ਦੀ ਸੰਗਤਿ ਵਿਚ ਬੈਠ, ਉਹਨਾਂ ਦੀ ਚਰਨ ਧੂੜ ਵਿਚ ਇਸ਼ਨਾਨ ਕਰ।
ماگھِمجنُسنّگِسادھوُیادھوُڑیِکرِاِسنانُ॥
ماہ ماگھ میں پاکدامن خدا رسیدہ ۔ سادہوؤں کی صحبت کرنا ماگھی کا پربی اشنان ہے ۔ خدا کو یاد کر اور سن اور اسے آگے بانٹ تقسیم کر ۔
ماہ ماگہہ میں نیک پارساؤں ، عارفوں ، پاکدامن خدا رسیدگان کی صحبت و قربت کرنا ہی متبرک زیارت اور اشنان ہے ۔
ਹਰਿ ਕਾ ਨਾਮੁ ਧਿਆਇ ਸੁਣਿ ਸਭਨਾ ਨੋ ਕਰਿ ਦਾਨੁ ॥
har kaa naam Dhi-aa-ay sun sabhnaa no kar daan.
Listen and meditate on God’s Name, and instead of giving worldly gifts in charity, share Naam with all.
ਪਰਮਾਤਮਾ ਦਾ ਨਾਮ ਜਪ, ਪਰਮਾਤਮਾ ਦੀ ਸਿਫ਼ਤ-ਸਾਲਾਹ ਸੁਣ, ਹੋਰ ਸਭਨਾਂ ਨੂੰ ਇਹ ਨਾਮ ਦੀ ਦਾਤ ਵੰਡ,
ہرِکانامُدھِیاءِسُنھِسبھنانوکرِدانُ॥
الہٰی نام کی ریاض کرنا اور سننا اور اسے بانٹا تقسیم کرنا اس سے دیرینہ جنم سے لیکر میل یا غلاظت برائیوں کی دور ہو جاتی ہے ۔
ਜਨਮ ਕਰਮ ਮਲੁ ਉਤਰੈ ਮਨ ਤੇ ਜਾਇ ਗੁਮਾਨੁ ॥
janam karam mal utrai man tay jaa-ay gumaan.
In this way the filth of mind, from the evil and sinful deeds of your past births shall be removed, and egotistical pride shall vanish from your mind.
(ਇਸ ਤਰ੍ਹਾਂ) ਕਈ ਜਨਮਾਂ ਦੇ ਕੀਤੇ ਕਰਮਾਂ ਤੋਂ ਪੈਦਾ ਹੋਈ ਵਿਕਾਰਾਂ ਦੀ ਮੈਲ (ਤੇਰੇ ਮਨ ਤੋਂ) ਲਹਿ ਜਾਇਗੀ, ਤੇਰੇ ਮਨ ਵਿਚੋਂ ਅਹੰਕਾਰ ਦੂਰ ਹੋ ਜਾਇਗਾ।
جنمکرمملُاُترےَمنتےجاءِگُمانُ॥
جنم کرم۔ اعمال کی جنم سے لیکر۔
اس طرح سے آپ کی ماضی کی پیدائشوں کی برائی اور گناہگار اعمال سے ذہن کی گندگی دور ہو جائے گی ، اور مغرور غرور آپ کے دماغ سے مٹ جائیں گے۔