Urdu-Raw-Page-933

ਜਾਪੈ ਆਪਿ ਪ੍ਰਭੂ ਤਿਹੁ ਲੋਇ ॥
jaapai aap parabhoo tihu lo-ay.
O’ Pandit, enshrine God’s Name in your mind who is manifested in all the three worlds of the universe,
(ਹੇ ਪਾਂਡੇ! ਉਸ ਗੋਪਾਲ ਦਾ ਨਾਮ ਮਨ ਦੀ ਪੱਟੀ ਉਤੇ ਲਿਖ, ਜੋ) ਆਪ ਸਾਰੇ ਜਗਤ ਵਿਚ ਪਰਗਟ ਹੈ,
جاپےَآپِپ٘ربھوُتِہُلوءِ॥
جاپے ۔ ظاہر ہے ۔ تیہہ لوئے ۔ تینوں عالموں میں۔
تینوں عالموں میں الہٰی نور ظہور پذیر ہے

ਜੁਗਿ ਜੁਗਿ ਦਾਤਾ ਅਵਰੁ ਨ ਕੋਇ ॥
jug jug daataa avar na ko-ay.
and has always been the only one benefactor; there is none other at all.
ਜੋ ਸਦਾ (ਜੀਵਾਂ ਦਾ) ਦਾਤਾ ਹੈ (ਜਿਸ ਤੋਂ ਬਿਨਾ) ਹੋਰ ਕੋਈ (ਦਾਤਾ) ਨਹੀਂ।
جُگِجُگِداتااۄرُنکوءِ॥
جگ جگ ۔ ہر زمانے میں۔ زمانے کے ہر دور میں۔ داتا ۔ سخی ۔ دینے والا۔ اور ۔ دوسرا۔
اور ہمیشہ ایک ہی مفید رہا ہے۔ کوئی دوسرا نہیں ہے

ਜਿਉ ਭਾਵੈ ਤਿਉ ਰਾਖਹਿ ਰਾਖੁ ॥
ji-o bhaavai ti-o raakhahi raakh.
O’ pandit, pray to Him and say: O’ God, save me, as You please;
(ਹੇ ਪਾਂਡੇ! ਗੋਪਾਲ ਓਅੰਕਾਰ ਅੱਗੇ ਅਰਦਾਸ ਕਰ ਤੇ ਆਖ-ਹੇ ਪ੍ਰਭੂ!) ਜਿਵੇਂ ਤੂੰ (ਮੈਨੂੰ) ਰੱਖਣਾ ਚਾਹੁੰਦਾ ਹੈਂ ਤਿਵੇਂ ਰੱਖ;
جِءُبھاۄےَتِءُراکھہِراکھُ॥
جیو بھاوے۔ جیسے چاہے ۔ تیو ۔ اُسی طرح ۔
اےخدا جیسی ہے تیری رضا اسی طرح رکھ

ਜਸੁ ਜਾਚਉ ਦੇਵੈ ਪਤਿ ਸਾਖੁ ॥
jas jaacha-o dayvai pat saakh.
I beg for the gift of Your praises, because itbrings me honor and glory.
(ਪਰ) ਮੈਂ ਤੇਰੀ ਸਿਫ਼ਤ-ਸਾਲਾਹ (ਦੀ ਦਾਤਿ) ਮੰਗਦਾ, ਹਾਂ, ਤੇਰੀ ਸਿਫ਼ਤ ਹੀ ਮੈਨੂੰ ਇੱਜ਼ਤ ਤੇ ਨਾਮਣਾ ਦੇਂਦੀ ਹੈ।
جسُجاچءُدیۄےَپتِساکھُ॥
جس ۔ صفت صلاح۔ جاچجیو ۔ مانگتا ہوں ۔ پت ساکھ ۔عزت و آبرو و یقین و ایمان۔
میں تیری حمد کے تحفے کے لئے التجا کرتا ہوں ، کیوں کہ اس سے مجھے عزت اور وقار ملتا ہے

ਜਾਗਤੁ ਜਾਗਿ ਰਹਾ ਤੁਧੁ ਭਾਵਾ ॥
jaagat jaag rahaa tuDhbhaavaa.
O’ God! I wish that I may always remain spiritually awake to the onslaught of vices and become pleasing to You;
(ਹੇ ਪ੍ਰਭੂ!) ਮੈਂ ਸਦਾ ਜਾਗਦਾ ਰਹਾਂ (ਵਿਕਾਰਾਦੇ ਹੱਲਿਆਂ ਤੋਂ ਸੁਚੇਤ ਰਹਾਂ), ਅਤੇ ਮੈਂ ਤੈਨੂੰ ਚੰਗਾ ਲੱਗਾਂ
جاگتُجاگِرہاتُدھُبھاۄا॥
جاگ۔ بیداری ۔ ہوشیاری ۔ تدھ بھاوا۔ تجھے پیار لگوں
اگر تیری رضا و رغبت و حشمت حاصل ہوتی ہے ۔تو بیدار رہوں

ਜਾ ਤੂ ਮੇਲਹਿ ਤਾ ਤੁਝੈ ਸਮਾਵਾ ॥
jaa too mayleh taa tujhai samaavaa.
and if You unite me with You, I may remain merged in You.
ਜੇ ਤੂੰ (ਆਪ) ਮੈਨੂੰ (ਆਪਣੇ ਵਿਚ) ਜੋੜੀ ਰੱਖੇਂ, ਤਾਂ ਮੈਂ ਤੇਰੇਵਿਚ ਲੀਨ ਰਹਾਂ।
جاتوُمیلہِتاتُجھےَسماۄا॥
تجھے سماوا۔ تجھ میں محو ومجذوب رہوں۔
ر تیرا وصل نصیب ہو تو دیدے تو میں تجھ میں محو ومجذوب رہوں ۔

ਜੈ ਜੈ ਕਾਰੁ ਜਪਉ ਜਗਦੀਸ ॥
jai jai kaar japa-o jagdees.
I chant the praises of the Master-God of the World.
ਮੈਂ ਜਗਤ ਦੇ ਮਾਲਕ (ਪ੍ਰਭੂ) ਦੀ ਸਦਾ ਜੈ ਜੈਕਾਰ ਆਖਦਾ ਹਾਂ।
جےَجےَکارُجپءُجگدیِس॥
جسے جیکار ۔ فتح ۔ جگدیس ۔ مالک علام ۔
میں ہمیشہ مالک عالم کی فتح بولتا ہوں۔

ਗੁਰਮਤਿ ਮਿਲੀਐ ਬੀਸ ਇਕੀਸ ॥੨੫॥
gurmat milee-ai bees ikees. ||25||
O’ pandit, one is sure to realize God by following the Guru’s teachings. ||25||
(ਹੇ ਪਾਂਡੇ!) ਗੁਰੂ ਦੀ ਮੱਤ ਲੈ ਕੇ ਵੀਹ-ਵਿਸਵੇ ਇੱਕ ਪਰਮਾਤਮਾ ਨੂੰ ਮਿਲ ਸਕੀਦਾ ਹੈ ॥੨੫॥
گُرمتِمِلیِئےَبیِساِکیِس॥੨੫॥
گرمت۔ سبقمرشد۔ بیس ۔ اکیس ۔ یقینا ً ضرور۔
یقینا ً سبق مرشد سے الہٰی وصل و ملاپ نصیب ہوتا ہے ۔

ਝਖਿ ਬੋਲਣੁ ਕਿਆ ਜਗ ਸਿਉ ਵਾਦੁ ॥
jhakh bolan ki-aa jag si-o vaad.
O’ pandit, what is the use of having conflict with the world? It is nothing but empty talk;
(ਹੇ ਪਾਂਡੇ!) ਜਗਤ ਨਾਲ ਝਗੜਾ ਸਹੇੜਨ ਦਾ ਕੀ ਲਾਭ ਹੈ, ਇਹ ਤਾਂ ਝਖਾਂ ਮਾਰਨ ਵਾਰੀ ਗੱਲ ਹੈ;
جھکھِبولنھُکِیاجگسِءُۄادُ॥
جھکھ بولن ۔ غلط جھگڑے والی زبان سے بات نکالنا۔ واد ۔ جھگڑا۔
دنیا سے جھگڑنا ذلالت و کواری ہے

ਝੂਰਿ ਮਰੈ ਦੇਖੈ ਪਰਮਾਦੁ ॥
jhoor marai daykhai parmaad.
One who indulges in it, sees his own ego involved in the conflict and spiritually deteriorates.
(ਜੋ ਝਗੜੇ ਵਾਲੇ ਰਾਹੇ ਪੈਂਦਾ ਹੈ) ਉਹ ਝੁਰ ਝੁਰ ਮਰਦਾ ਹੈ, ਕਿਉਂਕਿ ਉਸ ਦੀਆਂ ਅੱਖਾਂ ਸਾਹਮਣੇ ਅਹੰਕਾਰ ਫਿਰਿਆ ਰਹਿੰਦਾ ਹੈ।
جھوُرِمرےَدیکھےَپرمادُ॥
اس سے انسان اپنے پاگل پن سے غم و گشویش میں مرتا ہے

ਜਨਮਿ ਮੂਏ ਨਹੀ ਜੀਵਣ ਆਸਾ ॥
janam moo-ay nahee jeevan aasaa.
such people keep on going through the cycle of birth and death and can not hope for eternal spiritual life.
ਅਜੇਹੇ ਬੰਦੇ ਜਨਮ-ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ, ਸੁੱਚੇ ਆਤਮਕ ਜੀਵਨ ਦੀ (ਉਹਨਾਂ ਤੋਂ) ਆਸ ਨਹੀਂ ਹੋ ਸਕਦੀ,
جنمِموُۓنہیِجیِۄنھآسا॥
آس۔ اُمید ۔ جھور ۔ فکر ۔ تشویش۔ پرماد۔ تکبر۔ دیکھے پر ماد۔ تکبرانہ لہجہ یانظریہ ۔
ناسخ میں پڑا رہتا ہے روحانی واخلاقی زندگی کی نا اُمیدی ہوجاتی ہے

ਆਇ ਚਲੇ ਭਏ ਆਸ ਨਿਰਾਸਾ ॥
aa-ay chalay bha-ay aas niraasaa.
They come to this world, and depart from here without any hope of earning the wealth of Naam.
ਉਹ ਦੁਨੀਆ ਵਿਚ ਆਉਂਦੇ ਹਨ ਅਤੇ ਸਾਰੀ ਉਮੈਦ ਲਾਹ ਕੇ ਅੰਤ ਨੂੰ ਨ-ਉਮੈਦ ਹੀ ਤੁਰ ਜਾਂਦੇ ਹਨ।
آءِچلےبھۓآسنِراسا॥
نر اسا۔ نا اُمید ۔
وہ اس دنیا میں آتے ہیں ، اور نام کی دولت کمانے کی امید کے بغیر یہاں سے چلے جاتے ہیں

ਝੁਰਿ ਝੁਰਿ ਝਖਿ ਮਾਟੀ ਰਲਿ ਜਾਇ ॥
jhur jhur jhakh maatee ral jaa-ay.
One who indulges in these useless worldly conflicts, he wastes his life and ultimately dies regretting, repenting and grieving.
(ਦੁਨੀਆ ਦੇ ਝੰਬੇਲਿਆਂ ਵਿਚ ਪਰਚਣ ਵਾਲਾ ਮਨੁੱਖ ਇਸੇ) ਖਪਾਣੇ ਵਿਚ ਖਪ ਖਪ ਕੇ ਜੀਵਨ ਵਿਅਰਥ ਗੰਵਾ ਜਾਂਦਾ ਹੈ।
جھُرِجھُرِجھکھِماٹیِرلِجاءِ॥
ماٹی رل جائے ۔ نیست و نابود ہوجاتا ہے ۔
غرضیہ کہ وہ غم ت تشویش و فکر مندی میں اس علام سے کوچ کرتا ہے

ਕਾਲੁ ਨ ਚਾਂਪੈ ਹਰਿ ਗੁਣ ਗਾਇ ॥
kaal na chaaNpai har gun gaa-ay.
But, one who sings praises of God, fear of death doesn’t consume him.
ਪਰ ਜੋ ਮਨੁੱਖ ਪਰਮਾਤਮਾ ਦੇ ਗੁਣ ਗਾਉਂਦਾ ਹੈ ਉਸ ਨੂੰ ਮੌਤ ਦਾ ਭੀ ਡਰ ਪੋਹ ਨਹੀਂ ਸਕਦਾ।
کالُنچاںپےَہرِگُنھگاءِ॥
کال نہ چانچے ۔ موت اُسے اپنا لقمہ نہیں بناتی ۔
۔ جو الہٰی حمدوثناہ کرتا ہے ۔ وہ موت کا لقمہ نہیں بنتا خوف دور ہوجاتا ہے ۔

ਪਾਈ ਨਵ ਨਿਧਿ ਹਰਿ ਕੈ ਨਾਇ ॥
paa-ee nav niDh har kai naa-ay.
He feels as if he has received all the treasures of the world by meditating on God’s Name.
ਪ੍ਰਭੂ ਦੇ ਨਾਮ ਦੀ ਬਰਕਤਿ ਨਾਲ ਉਹ, ਮਾਨੋ, ਸਾਰੀ ਧਰਤੀ ਦਾ ਧਨ ਪ੍ਰਾਪਤ ਕਰ ਲਇਆ ਹੈ।
پائیِنۄنِدھِہرِکےَناءِ॥
نوندھ ۔ نو خزانے ۔ ہر کے نائے ۔ الہٰی نام کے
وہ رب کے نام سچ حق و حقیقت سے سارےعالم کے خزانوں اور دولت کا مالک ہوجاتا ہے

ਆਪੇ ਦੇਵੈ ਸਹਜਿ ਸੁਭਾਇ ॥੨੬॥
aapay dayvai sahj subhaa-ay. ||26||
God Himself intuitively bestows this gift (of meditation on Naam). ||26||
ਇਹ ਦਾਤ ਪ੍ਰਭੂ ਆਪ ਹੀ ਆਪਣੀ ਰਜ਼ਾ ਅਨੁਸਾਰ ਦੇਂਦਾ ਹੈ ॥੨੬॥
آپےدیۄےَسہجِسُبھاءِ॥੨੬॥
سہج۔ قدرتاً۔
یہ نعمت خدا اُسے اپنے رضا سے بخشش کرتا ہے ۔

ਞਿਆਨੋ ਬੋਲੈ ਆਪੇ ਬੂਝੈ ॥
nji-aano bolai aapay boojhai.
God Himself utters divine wisdom (through the Guru) and Himself understands it (as a human being).
(ਸਤਿਗੁਰੂ-ਰੂਪ ਹੋ ਕੇ) ਪ੍ਰਭੂ ਆਪ ਹੀ ਗਿਆਨ ਉਚਾਰਦਾ ਹੈ, ਅਤੇ ਆਪ ਹੀ ਸਮਝਦਾ ਹੈ
جنِْیانوبولےَآپےبوُجھےَ॥
چھیانو ۔ گیان ۔ آپے ۔ خود خدا۔ بوجھے ۔س مجھے ۔ انک ۔
مرشد کے وسیلے سے خود خدا علم دیتاہے ۔

ਆਪੇ ਸਮਝੈ ਆਪੇ ਸੂਝੈ ॥
aapay samjhai aapay soojhai.
He Himself knows it and He Himself comprehends it.
ਆਪ ਹੀ ਇਸ ਗਿਆਨ ਨੂੰ ਸੁਣਦਾ ਹੈ ਤੇ ਵਿਚਾਰਦਾ ਹੈ।
آپےسمجھےَآپےسوُجھےَ॥
خود ہی سنتا ا ور سمجھتا ہے

ਗੁਰ ਕਾ ਕਹਿਆ ਅੰਕਿ ਸਮਾਵੈ ॥
gur kaa kahi-aa ank samaavai.
Those within whom is enshrined the teachings of the Guru,
(ਜਿਨ੍ਹਾਂ ਮਨੁੱਖਾਂ ਦੇ) ਹਿਰਦੇ ਵਿਚ ਸਤਿਗੁਰੂ ਦਾ ਦੱਸਿਆ ਹੋਇਆ (ਗਿਆਨ) ਆ ਵੱਸਦਾ ਹੈ,
گُرکاکہِیاانّکِسماۄےَ॥
سماوے ۔د لمیں بسائے ۔
اور جو سبق مرشد دلمیں بساتے ہیں

ਨਿਰਮਲ ਸੂਚੇ ਸਾਚੋ ਭਾਵੈ ॥
nirmal soochay saacho bhaavai.
become truly immaculate and the eternal God is pleasing to them.
ਉਹ ਮਨੁੱਖ ਪਵਿਤ੍ਰ ਸੁੱਚੇ ਹੋ ਜਾਂਦੇ ਹਨ, ਉਹਨਾਂ ਨੂੰ ਸੱਚਾ ਪ੍ਰਭੂ ਪਿਆਰਾ ਲੱਗਦਾ ਹੈ।
نِرملسوُچےساچوبھاۄےَ॥
نرمل۔ پاک ۔ سوچے ۔ پاک ۔ بھاوے ۔ پیارے ۔
وہ پاک و پائس ہوجاتے ہیں تب پاک خدا اُنکو پایرا لگنے لتا ہے ۔

ਗੁਰੁ ਸਾਗਰੁ ਰਤਨੀ ਨਹੀ ਤੋਟ ॥
gur saagar ratnee nahee tot.
The Guru is like an ocean in which there is no shortage of jewels-like divine virtues,
ਸਤਿਗੁਰੂ ਸਮੁੰਦਰ ਹੈ, ਉਸ ਵਿਚ (ਗੋਪਾਲ ਦੇ ਗੁਣਾਂ ਦੇ) ਰਤਨਾਂ ਦੀ ਕਮੀ ਨਹੀਂ,
گُرُساگرُرتنیِنہیِتوٹ॥
ساگر۔ سمندر۔ رتنی ۔ قیمتی اشیا۔توٹ ۔ کمی ۔
مرشد اوصاف کا سمندر ہے

ਲਾਲ ਪਦਾਰਥ ਸਾਚੁ ਅਖੋਟ ॥
laal padaarath saach akhot.
The Guru is an embodiment of the eternal God with inexhaustible treasure of jewels-like precious wealth of Naam.
ਉਹ ਸੱਚੇ ਪ੍ਰਭੂ ਦਾ ਰੂਪ ਹੈ, ਲਾਲਾਂ ਦਾ ਅਮੁੱਕ (ਖ਼ਜ਼ਾਨਾ) ਹੈ (ਭਾਵ, ਸਤਿਗੁਰੂ ਵਿਚ ਬੇਅੰਤ ਰੱਬੀ ਗੁਣ ਹਨ)।
لالپدارتھساچُاکھوٹ॥
پدارتھ ۔ نعمتیں ۔ ساچ ۔ اکھوٹ ۔ کم نہ ہونے والی حقیقت ۔
اس میں اوساف کی کمی نہیں ۔

ਗੁਰਿ ਕਹਿਆ ਸਾ ਕਾਰ ਕਮਾਵਹੁ ॥
gur kahi-aa saa kaar kamaavahu.
O’ pandit, do the deed as preached by the Guru;
(ਹੇ ਪਾਂਡੇ!) ਉਹ ਕਾਰ ਕਰੋ ਜੋ ਸਤਿਗੁਰੂ ਨੇ ਦੱਸੀ ਹੈ,
گُرِکہِیاساکارکماۄہُ॥
گورو کے ذریعہ تبلیغ کے مطابق عمل کریں

ਗੁਰ ਕੀ ਕਰਣੀ ਕਾਹੇ ਧਾਵਹੁ ॥
gur kee karnee kaahay Dhaavahu.
Why are you deviating from the path shown by the Guru?
ਸਤਿਗੁਰੂ ਦੀ ਦੱਸੀ ਕਰਣੀ ਤੋਂ ਪਰੇ ਕਿਉਂ ਦੌੜਦੇ ਹੋ?
گُرکیِکرنھیِکاہےدھاۄہُ॥
کرنی ۔ اعمال ۔ دھادہو ۔ بھٹکنے ہو ۔
آپ گرو کے دکھائے ہوئے راستے سے کیوں ہٹ رہے ہیں

ਨਾਨਕ ਗੁਰਮਤਿ ਸਾਚਿ ਸਮਾਵਹੁ ॥੨੭॥
naanak gurmat saach samaavahu. ||27||
O’ Nanak, follow the Guru’s teachings and merge in the eternal God. ||27||
ਹੇ ਨਾਨਕ! ਸਤਿਗੁਰੂ ਦੀ ਸਿੱਖਿਆ ਲੈ ਕੇ ਸੱਚੇ ਪ੍ਰਭੂ ਵਿਚ ਲੀਨ ਹੋ ਜਾਉ ॥੨੭॥
نانکگُرمتِساچِسماۄہُ॥੨੭॥
گرمت ۔ سبق مرشد ۔س اچ سمادہو ۔ حقیقت اپناؤ۔
اے نانک سبق واعظ مرشد سے پاک خدا حقیقت و سچ میں محو ومجذوب ہوجاؤ گے ۔

ਟੂਟੈ ਨੇਹੁ ਕਿ ਬੋਲਹਿ ਸਹੀ ॥
tootai nayhu ke boleh sahee.
(In an argument),Love between two people breaks, when both claim to be right,
ਜਦੋ ਆਪਸੀ ਪਿਆਰ ਟੁੱਟਦਾ ਹੈ ਕੀ ਉਥੇ ਦੋਵੇਂ ਪਾਸੇ ਸਹੀ ਬੋਲਦੇ ਹਨ?
ٹوُٹےَنیہُکِبولہِسہیِ॥
ٹوٹے نیہو۔ محبت ختم ہوجاتی ہے ۔ بولیہہ سہی ۔ ساہمنے بولنے سے ۔
کسی کے رو برو بدکلامی سے پیار ختم ہوجاتا ہے ۔

ਟੂਟੈ ਬਾਹ ਦੁਹੂ ਦਿਸ ਗਹੀ ॥
tootai baah duhoo dis gahee.
Just as the arm breaks, when it is pulled from both sides;
ਜਿਵੇਂ ਦੋਹਾਂ ਪਾਸਿਆਂ ਤੋਂ ਖਿੱਚਣ ਨਾਲ ਬਾਂਹ ਟੁੱਟ ਜਾਂਦੀ ਹੈ,
ٹوُٹےَباہدُہوُدِسگہیِ॥
بارہ ۔ بازو۔ دہودس۔ دونوں طرف۔ گہی ۔ پکڑنے سے ۔
دونوں طرف سے بازو پکڑنے سے بازو ٹوٹ جاتا ہے ۔

ਟੂਟਿ ਪਰੀਤਿ ਗਈ ਬੁਰ ਬੋਲਿ ॥
toot pareet ga-ee bur bol.
Just as love breaks, when the speech goes sour;
ਮੰਦਾ ਬੋਲ ਬੋਲਿਆਂ ਪ੍ਰੀਤ ਟੁੱਟ ਜਾਂਦੀ ਹੈ,
ٹوُٹِپریِتِگئیِبُربولِ॥
بر بول۔ بری بات بولنے سے۔
بد کلامی سے محبت ختم ہوجاتی ہے ۔

ਦੁਰਮਤਿ ਪਰਹਰਿ ਛਾਡੀ ਢੋਲਿ ॥
durmat parhar chhaadee dhol.
similarly, a husband abandons and leaves behind the evil-minded bride.
ਤਿਵੇਂ ਭੈੜੀ ਮੱਤ ਵਾਲੀ ਇਸਤ੍ਰੀ ਨੂੰ ਖਸਮ ਛੱਡ ਦੇਂਦਾ ਹੈ ।
دُرمتِپرہرِچھاڈیِڈھولِ॥
درمت ۔ کھوئی عقل۔ بد عقلی ۔ ہر ہر ۔ چھور کر ۔ ڈہول۔ خاوند۔
بد عقل عورت کو خاوند چھوڑدیتا ہے ۔

ਟੂਟੈ ਗੰਠਿ ਪੜੈ ਵੀਚਾਰਿ ॥
tootai ganth parhai veechaar.
Just as a broken relation between two persons can be fixed by positive thinking ,
ਜਿਵੇਂ ਚੰਗੀ ਵਿਚਾਰ ਦੁਆਰਾ ਟੁੱਟਿਆ ਹੋਇਆ ਸੰਬੰਧ ਫਿਰ ਜੁੜ ਸਕਦਾ ਹੈ,
ٹوُٹےَگنّٹھِپڑےَۄیِچارِ॥
ٹوٹے گنٹھ ۔ مخمسہحل ہوجاتا ہے ۔ آپسی الجھاؤ ۔ پڑے وچار۔ سوچنے سے ۔
نیک خیالات اور اچھی سوچ سے مسائل البجھے ہوئے حل ہوجاتے ہیں۔

ਗੁਰ ਸਬਦੀ ਘਰਿ ਕਾਰਜੁ ਸਾਰਿ ॥
gur sabdee ghar kaaraj saar.
similarly, one can resolve his worldly tasks by following the Guru’s divine word, (and can realize God dwelling in his heart)
ਤਿਵੇਂ ਗੁਰਾਂ ਦੇ ਉਪਦੇਸ਼ ਦੁਆਰਾ ਇਨਸਾਨ ਦੇ ਕੰਮ ਉਸ ਦੇ ਆਪਣੇ ਗ੍ਰਹਿ ਵਿੱਚ ਹੀ ਰਾਸ ਹੋ ਜਾਂਦੇ ਹਨ।
گُرسبدیِگھرِکارجُسارِ॥
گر سبدی۔ کلام مرشد ۔ سبق مرشد۔ سار ۔ سنبھال۔ بسا
سبق مرشد دلیں بسا کر کام کر ۔

ਲਾਹਾ ਸਾਚੁ ਨ ਆਵੈ ਤੋਟਾ ॥
laahaa saach na aavai totaa.
One who earns the wealth of God’s Name, never suffers a loss;
ਜੋ ਸੱਚੇ ਨਾਮ ਦਾ ਨਫਾ ਕਮਾ ਲੈਂਦਾ ਹੈ ਉਸ ਨੂੰ ਮੁੜ ਕੇ ਘਾਟਾ ਨਹੀਂ ਪੈਂਦਾ,
لاہاساچُنآۄےَتوٹا॥
۔لاہا۔ منافع۔ لاہا ساچ۔ حقیقی منافع۔ توٹا۔ کمی ۔
سچ حق و حقیقت سے کوئی کمی واقع نہیں ہوتی

ਤ੍ਰਿਭਵਣ ਠਾਕੁਰੁ ਪ੍ਰੀਤਮੁ ਮੋਟਾ ॥੨੮॥
taribhavanthaakur pareetam motaa. ||28||
he experiences the beloved God, the supreme Master pervading all the three worlds of the universe. ||28||
ਤੇ ਸਾਰੇ ਜਗਤ ਦਾ ਵੱਡਾ ਮਾਲਕ ਪ੍ਰੀਤਮ ਪ੍ਰਭੂ (ਸਿਰ ਉਤੇ ਸਹਾਈ) ਦਿੱਸਦਾ ਹੈ ॥੨੮॥
ت٘رِبھۄنھٹھاکُرُپ٘ریِتمُموٹا॥੨੮॥
پریتم ۔ موٹا۔ بلند ہستی پیار۔
تینوں عالموں کا مالک ہے بلند حیثیت خدا۔

ਠਾਕਹੁ ਮਨੂਆ ਰਾਖਹੁ ਠਾਇ ॥
thaakahu manoo-aa raakho thaa-ay.
O’ pandit, control your mercurial mind and keep it stable in its place.
(ਹੇ ਪਾਂਡੇ!) ਇਸ ਚੰਚਲ ਮਨ ਨੂੰ ਰੋਕ ਰੱਖ, ਤੇ ਥਾਂ ਸਿਰ (ਭਾਵ, ਅੰਤਰਿ ਆਤਮੇ) ਟਿਕਾ ਰੱਖ।
ٹھاکہُمنوُیاراکھہُٹھاءِ॥
ٹھاکو ۔ روکو۔ ٹھائے ۔ ٹھکائے ۔
اے انسانوں اپنے من کو روکو قابو کرؤ۔

ਠਹਕਿ ਮੁਈ ਅਵਗੁਣਿ ਪਛੁਤਾਇ ॥
thahak mu-ee avgun pachhutaa-ay.
Because of yearning for Maya, the entire world is getting spiritually ruined by fighting with each other and is regretting its sinful mistakes.
ਸ੍ਰਿਸ਼ਟੀ ਮਾਇਆ ਦੀ ਤ੍ਰਿਸ਼ਨਾ ਦੇ ਅਉਗਣ ਵਿਚ ਫਸ ਕੇ ਆਪੋ ਵਿਚ ਭਿੜ ਭਿੜ ਕੇ ਆਤਮਕ ਮੌਤ ਸਹੇੜ ਰਹੀ ਹੈ ਤੇ ਦੁਖੀ ਹੋ ਰਹੀ ਹੈ।
ٹھہکِمُئیِاۄگُنھِپچھُتاءِ॥
ٹھہک موئی ۔ ٹکرا کر ۔ جھگڑ کر مرتی ہے ۔ اوگن ۔ بد اوصافکی وجہ سے ۔
لوگ بد اوصاف اوربرائیوں میں پڑ کر روھانی واخلاقی موت مرتے ہیں اوربعد میں بچھتاتے ہیں۔

ਠਾਕੁਰੁ ਏਕੁ ਸਬਾਈ ਨਾਰਿ ॥
thaakur ayk sabaa-ee naar.
All human beings are the soul-brides of one Master-God.
ਮਾਲਕ- ਪ੍ਰਭੂਇੱਕ ਹੈ, ਤੇ ਸਾਰੇ ਜੀਵ ਉਸ ਦੀਆਂ ਨਾਰੀਆਂ ਹਨ,
ٹھاکُرُایکُسبائیِنارِ॥
ٹھاکر ۔ مالک ۔ سبائی ۔ سارے ۔ ویس ۔ بھیس ۔
خداوند کریم و احد ہستی ہے ۔ اور سارے اُس کی رعبت ہیں۔

ਬਹੁਤੇ ਵੇਸ ਕਰੇ ਕੂੜਿਆਰਿ ॥
bahutay vays karay koorhi-aar.
The soul-bride engrossed in falsehood, does many ritualistics deeds.
ਮਾਇਆ-ਗ੍ਰਸੀ ਜੀਵ-ਇਸਤ੍ਰੀ ਕਈ ਵੇਸ ਕਰਦੀ ਹੈ
بہُتےۄیسکرےکوُڑِیارِ॥
کوڑیار ۔ جھوٹی ۔
جھوٹاانسان بہت سے بھیس بناتا ہے

ਪਰ ਘਰਿ ਜਾਤੀ ਠਾਕਿ ਰਹਾਈ ॥
par ghar jaatee thaak rahaa-ee.
That soul-bride whom God stops from falling in love for duality (Maya),
(ਜਿਸ ਜੀਵ-ਇਸਤ੍ਰੀ ਨੂੰ ਪ੍ਰਭੂ ਨੇ) ਪਰਾਏ ਘਰ ਵਿਚ ਜਾਂਦੀ ਨੂੰ (ਹੋਰ ਆਸਰੇ ਤੱਕਦੀ ਨੂੰ) ਰੋਕ ਲਿਆ ਹੈ,
پرگھرِجاتیِٹھاکِرہائیِ॥
ٹھاک رہائی ۔ روک رکھی ۔
جو برائیوںاور بد ااعمال سے اپنے آپ کو روکتا اور بچاتا ہے خڈا اُسے اپناتا ہے ۔

ਮਹਲਿ ਬੁਲਾਈ ਠਾਕ ਨ ਪਾਈ ॥
mahal bulaa-ee thaak na paa-ee.
and attaches her to His remembrance; she faces no obstacles in her spiritual path.
ਉਸ ਨੂੰ (ਉਸ ਨੇ ਆਪਣੇ ਮਹਿਲ ਵਿਚ ਬੁਲਾ ਲਿਆ ਹੈ, ਉਸ ਦੇ ਜੀਵਨ-ਰਾਹਕੋਈ ਰੋਕ ਨਹੀਂ ਪੈਂਦੀ।
مہلِبُلائیِٹھاکنپائیِ॥
محل بلائی ۔ حقیقت اپنانے سے ۔ ٹھاک ۔ روک ۔ رکاوٹ ۔
اس کے راستے یعنی زندگی کےر اہ کی رکاوٹیں د ورہوجاتی ہے

ਸਬਦਿ ਸਵਾਰੀ ਸਾਚਿ ਪਿਆਰੀ ॥
sabad savaaree saach pi-aaree.
God has embellished her through the Guru’s word; she develops love for the eternal God,
ਗੁਰੂ ਦੇ ਸ਼ਬਦ ਦੀ ਰਾਹੀਂ ਉਸ ਨੂੰ ਪ੍ਰਭੂ ਨੇਸੰਵਾਰ ਲਿਆ ਹੈ, ਉਹ ਜੀਵ-ਇਸਤ੍ਰੀ ਸਦਾ-ਥਿਰ ਪ੍ਰਭੂ ਵਿਚ ਪਿਆਰ ਪਾਂਦੀ ਹੈ,
سبدِسۄاریِساچِپِیاریِ॥
سبد سواری۔ سبق و کلام سے ۔ طرز زندگی درست کر لیتا ہے ۔ ساچ پیاری ۔ الہٰی محبوبہ ۔
جو کلام سبق و واعظ کیمطابق اپنی زندگی درست کر لیتا ہ

ਸਾਈ ਸੋੁਹਾਗਣਿ ਠਾਕੁਰਿ ਧਾਰੀ ॥੨੯॥
saa-ee sohaganthaakur Dhaaree. ||29||
and she becomes the fortunate soul-bride because the Master-God has accepted her as His own. ||29||
ਉਹੀ ਸੁਹਾਗ-ਭਾਗ ਵਾਲੀ ਹੋ ਜਾਂਦੀ ਹੈ (ਕਿਉਂਕਿ) ਪ੍ਰਭੂ ਨੇ ਉਸ ਨੂੰ ਆਪਣੀ ਬਣ ਲਿਆ ਹੈ ॥੨੯॥
سائیِسد਼ہاگنھِٹھاکُرِدھاریِ॥੨੯॥
سوہاگن ۔ خاوند والی ۔ ٹھاکر دھاری ۔ خدا پرست ۔ الہٰی پیاری ۔
۔ وہ خدا کو محبوب ہوجاتا ہے ۔ خدا پرست ہے وہی جسے خڈا نےا پنا بنالیا۔ =

ਡੋਲਤ ਡੋਲਤ ਹੇ ਸਖੀ ਫਾਟੇ ਚੀਰ ਸੀਗਾਰ ॥
dolat dolat hay sakhee faatay cheer seegaar.
O’ my friend, just as while wandering and roaming around all dresses and decorations get ruined, similarly all efforts done in duality go to waste.
ਹੇ ਸਖੀ! ਭਟਕ ਭਟਕ ਕੇ ਸਾਰੇ ਕੱਪੜੇ ਤੇ ਸਿੰਗਾਰ ਪਾਟ ਗਏ ਹਨ (ਭਾਵ, ਹੋਰ ਹੋਰ ਆਸਰੇ ਤੱਕਿਆਂ ਸਾਰੇ ਧਾਰਮਿਕ ਉੱਦਮ ਵਿਅਰਥ ਜਾਂਦੇ ਹਨ);
ڈولتڈولتہےسکھیِپھاٹےچیِرسیِگار॥
ڈولت ڈولت ۔ ڈگمگاتے ۔ بغیر مستقل مزاج ۔ سکھی ۔ ساتھی ۔ چیر سیگار ۔ سجاوٹی کپڑے ۔
اے ساتھی بھٹکتے ڈگمگاتے تمام سجاوٹیں اور کپڑے پھٹ گئے ہیں مراد تمام روحانی واخلاقی کو شش بیکار چلی گئیں

ਡਾਹਪਣਿ ਤਨਿ ਸੁਖੁ ਨਹੀ ਬਿਨੁ ਡਰ ਬਿਣਠੀ ਡਾਰ ॥
daahpantan sukh nahee bin dar binathee daar.
There cannot be any peace of mind while burning in the fire of worldly desire; multitudes of people are getting ruined without the revered fear of God.
ਤ੍ਰਿਸ਼ਨਾ ਦੀ ਅੱਗ ਵਿਚ ਸੜਦਿਆਂ ਹਿਰਦੇ ਵਿਚ ਸੁਖ ਨਹੀਂ ਹੋ ਸਕਦਾ;ਪ੍ਰਭੂਦੇ ਡਰ ਬਗੈਰ ਬੇਅੰਤ ਜੀਵ ਖਪ ਰਹੇ ਹਨ।
ڈاہپنھِتنِسُکھُنہیِبِنُڈربِنھٹھیِڈار॥
ڈاہپن ۔ حسد۔ بن ڈر۔ بغیر خوف۔ بنٹھی ڈار۔ گروہ مٹ گئے ۔
خواہشات کی تشنگی اور دوڑ دہوپ میں حسد اور اور خواہشات کی تشنگی سے جسمانی و ذہنی سکون حاصل نہیں ہو سکتا ۔بغیر خدا کے خوف کے بیشمار گروہوں کے گروہ مٹ گئے

ਡਰਪਿ ਮੁਈ ਘਰਿ ਆਪਣੈ ਡੀਠੀ ਕੰਤਿ ਸੁਜਾਣਿ ॥
darap mu-ee ghar aapnai deethee kant sujaan.
The wise Husband God has looked with favor on that soul-bride who, through revered fear of God, has renounced worldly desires
.
(ਜੋ ਜੀਵ-ਇਸਤ੍ਰੀ ਪ੍ਰਭੂ ਦੇਡਰ ਦੀ ਰਾਹੀਂ ਤ੍ਰਿਸ਼ਨਾ ਵਲੋਂ ਮਰ ਗਈ ਹੈਉਸ ਨੂੰ ਸੁਜਾਨ ਕੰਤ-ਪ੍ਰਭੂ ਨੇ ਪਿਆਰ ਨਾਲ ਤੱਕਿਆ ਹੈ;
ڈرپِمُئیِگھرِآپنھےَڈیِٹھیِکنّتِسُجانھِ॥
ڈرپ موئی گھر اپنے ۔ جس نے اپنے دل میں الہٰی خوف محسوس کیا۔ ڈیٹھی۔ دیکھی ۔ نظر عنایت ۔ سجان ۔ دانشمند ۔ کنت ۔ خاوند مراد خدا۔
جس نے خدا کے خوف کی وجہ سے دنیاوی دولت کی تشنگی مٹا دی ۔ اُس پر خدا اپنی نظر عنایت سے دیکھتا ہے ۔

ਡਰੁ ਰਾਖਿਆ ਗੁਰਿ ਆਪਣੈ ਨਿਰਭਉ ਨਾਮੁ ਵਖਾਣਿ ॥
dar raakhi-aa gur aapnai nirbha-o naam vakhaan.
By lovingly remembering God through the Guru’s teachings,she has enshrined the revered fear of God in her mind.
ਆਪਣੇ ਗੁਰੂ ਦੀ ਰਾਹੀਂ ਉਸ ਨੇ ਨਿਰਭਉ ਪ੍ਰਭੂ ਦਾ ਨਾਮ ਸਿਮਰ ਕੇ (ਪ੍ਰਭੂ ਦਾ) ਡਰ (ਹਿਰਦੇ ਵਿਚ) ਟਿਕਾਇਆ ਹੈ।
ڈرُراکھِیاگُرِآپنھےَنِربھءُنامُۄکھانھِ॥
نر بھو نام وکھان ۔ بیخوف خدا کا نام سچ حق و حقیقت کہنے سے ۔ ڈرراکھیا ۔ خوف مٹائیا۔
جس نے اپنے مرشد کے ذریعے بیخوف خدا کا نام سچ حق و حقیقت کہیا۔

ਡੂਗਰਿ ਵਾਸੁ ਤਿਖਾ ਘਣੀ ਜਬ ਦੇਖਾ ਨਹੀ ਦੂਰਿ ॥
doogar vaas tikhaa ghanee jab daykhaa nahee door.
As long as I was so arrogant, as if my abode was on a mountain, I had yearning for worldly desires; but when I had the blessed vision of God, I realized that the satiating nectar of Naam was not far off.
(ਹੇ ਸਖੀ! ਜਦ ਤਕ ਮੇਰਾ) ਵਾਸ ਪਰਬਤ ਉਤੇ ਰਿਹਾ, (ਭਾਵ, ਹਉਮੈ ਕਰ ਕੇ ਸਿਰ ਉੱਚਾ ਰਿਹਾ) ਮਾਇਆ ਦੀ ਤ੍ਰੇਹ ਬਹੁਤ ਸੀ; ਜਦੋਂ ਮੈਂ ਪ੍ਰਭੂ ਦਾ ਦੀਦਾਰ ਕਰ ਲਿਆ ਤਾਂ ਇਸ ਤ੍ਰੇਹ ਨੂੰ ਮਿਟਾਣ ਵਾਲਾ ਅੰਮ੍ਰਿਤ ਨੇੜੇ ਹੀ ਦਿੱਸ ਪਿਆ।
ڈوُگرِۄاسُتِکھاگھنھیِجبدیکھانہیِدوُرِ॥
ڈوگر واس ۔ پہاڑی رہائش ۔ تکھا آگھنی ۔ بھاری پیاس ۔
جب تک دل میں تکبر اور غرور ہے دلمیں خواہشات کی پیاس رہتی ہے ۔ جب دیدار ہوا تو ساتھ پائیا تشنگی ختم ہوئی ا

ਤਿਖਾ ਨਿਵਾਰੀ ਸਬਦੁ ਮੰਨਿ ਅੰਮ੍ਰਿਤੁ ਪੀਆ ਭਰਪੂਰਿ ॥
tikhaa nivaaree sabad man amrit pee-aa bharpoor.
Then by believing in the divine word of the Guru, I fully drank the ambrosial nectar of Naam and got rid of the thirst for worldly riches.
ਮੈਂ ਗੁਰੂ ਦੇ ਸ਼ਬਦ ਨੂੰ ਮੰਨ ਕੇ (ਮਾਇਆ ਦੀ) ਤ੍ਰੇਹ ਦੂਰ ਕਰ ਲਈ ਤੇ (ਨਾਮ-) ਅੰਮ੍ਰਿਤ ਰੱਜ ਕੇ ਪੀ ਲਿਆ।
تِکھانِۄاریِسبدُمنّنِانّم٘رِتُپیِیابھرپوُرِ॥
تکھا نواری ۔ پیاس بجھائی ۔ سبد من۔ دل نے کلام ۔ انمرت پیا بھر پور ۔ آبحیاتجی بھر پیا ۔ مراد ۔ روحانی واخلاقی زندگی مکم طور پر بنائیدیہہ دیہہ آکھے سب کوئی ۔ مانگتے تو ہیں سارے۔
ور کلام سے آبحیات پوری طرح سیر ہوکر نوش کیا

ਦੇਹਿ ਦੇਹਿ ਆਖੈ ਸਭੁ ਕੋਈ ਜੈ ਭਾਵੈ ਤੈ ਦੇਇ ॥
deh deh aakhai sabh ko-ee jai bhaavai tai day-ay.
Everyone asks for the nectar of Naam; but He gives only to one, with whom He is pleased.
ਹਰੇਕ ਜੀਵ ਆਖਦਾ ਹੈ ਕਿ (ਹੇ ਪ੍ਰਭੂ! ਮੈਨੂੰ ਇਹ ਅੰਮ੍ਰਿਤ) ਦੇਹ; (ਮੈਨੂੰ ਇਹ ਅੰਮ੍ਰਿਤ) ਦੇਹ; ਪਰ ਪ੍ਰਭੂ ਉਸ ਜੀਵ ਨੂੰ ਦੇਂਦਾ ਹੈ ਜੋ ਉਸ ਨੂੰ ਭਾਉਂਦਾ ਹੈ।
دیہِدیہِآکھےَسبھُکوئیِجےَبھاۄےَتےَدےءِ॥
بے بھاوے ۔ جو اُسے پیار ہے ۔ تیہہ ۔ اُسے ۔
اسے مانگتا تو ہر ایک ہے مگر دیتا اُسے ہے جسے پیار کرتا ہے ۔

ਗੁਰੂ ਦੁਆਰੈ ਦੇਵਸੀ ਤਿਖਾ ਨਿਵਾਰੈ ਸੋਇ ॥੩੦॥
guroo du-aarai dayvsee tikhaa nivaarai so-ay. ||30||
Only that one would be able to quench his thirst for worldly desires whom God would bestow the ambrosial nectar of Naam through the Guru. ||30||
ਪ੍ਰਭੂ ਜਿਸ ਨੂੰ ਸਤਿਗੁਰੂ ਦੀ ਰਾਹੀਂ (ਇਹ ਅੰਮ੍ਰਿਤ) ਦੇਵੇਗਾ, ਉਹੀ ਜੀਵ (ਮਾਇਆ ਵਾਲੀ) ਤ੍ਰੇਹ ਮਿਟਾ ਸਕੇਗਾ ॥੩੦॥
گُروُدُیارےَدیۄسیِتِکھانِۄارےَسوءِ॥੩੦॥
گرو دوآرے دیو سی ۔ مرشد کے وسیلے سے دیتا ہے ۔ تکھا نوارے سوئے ۔ وہی مٹاتا ہے ۔ تشنگی ۔
خدا جسے مرشد کے وسیلے سے دے گا وہیدولت کی تشنگی مٹاتا ہے ۔

ਢੰਢੋਲਤ ਢੂਢਤ ਹਉ ਫਿਰੀ ਢਹਿ ਢਹਿ ਪਵਨਿ ਕਰਾਰਿ ॥
dhandholatdhoodhat ha-o firee dheh dheh pavan karaar.
While searching for God, I saw myriads of people, filled with yearning for worldly desires, falling on the bank of the world-ocean of vices.
ਮੈਂ ਬਹੁਤ ਢੂੰਢ ਫਿਰੀ ਹਾਂ (ਹਰ ਥਾਂ ਇਹੀ ਵੇਖਿਆ ਹੈ ਕਿ ਤ੍ਰਿਸ਼ਨਾ ਦੇ ਭਾਵ ਨਾਲ) ਭਾਰੇ ਹੋਏ ਅਨੇਕਾਂ ਬੰਦੇ (ਸੰਸਾਰ-ਸਮੁੰਦਰ ਦੇ) ਉਰਲੇ ਕੰਢੇ ਤੇ ਹੀ ਡਿੱਗਦੇ ਜਾ ਰਹੇ ਹਨ;
ڈھنّڈھولتڈھوُڈھتہءُپھِریِڈھہِڈھہِپۄنِکرارِ॥
تلاش کرتی ڈہونڈتی پھرتی رہی آخر کنارےپر ہی گڑپڑی ۔ ڈہونڈت ڈھنڈولت ۔ جستجو تلاش۔ کرار ۔ کنارا۔
تلاش کرنے پر معلوم ہوا کہ انسان خواہشات کے بوجھ سے زندگی کے سمندر کے پہلے کنارے پر ہی گر پڑتے ہیں

ਭਾਰੇ ਢਹਤੇ ਢਹਿ ਪਏ ਹਉਲੇ ਨਿਕਸੇ ਪਾਰਿ ॥
bhaaray dhahtay dheh pa-ay ha-ulay niksay paar.
Those who were heavy with loads of sins fell down at the bank, but those who had no weight of sins crossed over to the other shore.
ਪਾਪਾਂ ਨਾਲ ਬੋਝਲ ਪੁਰਸ਼ ਢਹਿ ਪਏ ਪਰ ਜਿਨ੍ਹਾਂ ਦੇ ਸਿਰ ਉਤੇ ਪਾਪਾਂ ਦਾ ਭਾਰ ਨਹੀਂ ਸੀ, ਉਹ ਪਾਰ ਲੰਘ ਗਏ
بھارےڈھہتےڈھہِپۓہئُلےنِکسےپارِ॥
بھارے ۔ بھاری گناہگار ۔ ہوئے ۔ بے گناہ ۔ نکسے ۔ نکل گئے ۔ پار ۔ کامیاب۔ ہوئے ۔
جبکہ بلا خواہشات یا جن کی خواہشات کم تھیں زندگی کے سمندر کو عبور کر لیتے ہیں

ਅਮਰ ਅਜਾਚੀ ਹਰਿ ਮਿਲੇ ਤਿਨ ਕੈ ਹਉ ਬਲਿ ਜਾਉ ॥
amar ajaachee har milay tin kai ha-o bal jaa-o.
I am dedicated to those who were able to cross over and unite with the eternal God whose virtues are inestimable.
ਮੈਂ (ਪਾਰ ਲੰਘਣ ਵਾਲੇ) ਉਹਨਾਂ ਬੰਦਿਆਂ ਤੋਂ ਸਦਕੇ ਹਾਂ, ਉਹਨਾਂ ਨੂੰ ਅਵਿਨਾਸ਼ੀ ਤੇ ਵੱਡਾ ਪ੍ਰਭੂ ਮਿਲ ਪਿਆ ਹੈ,
امراجاچیِہرِمِلےتِنکےَہءُبلِجاءُ॥
امرا جاچی ۔ ایسا حکم جس کی سمجھ نہ آسکے ۔
قربان ہوں ان پر جنہوں نے وصل حق پا لیا ان کے خاک پا سے نجات حاصل ہوتی ہے

ਤਿਨ ਕੀ ਧੂੜਿ ਅਘੁਲੀਐ ਸੰਗਤਿ ਮੇਲਿ ਮਿਲਾਉ ॥
tin kee Dhoorh aghulee-ai sangat mayl milaa-o.
O’ God, bring me in contact with those, the dust (humble service) of whom liberates one from the yearning for worldly desires.
ਹੇ ਪ੍ਰਭੂ!ਮੈਂਨੂੰ ਵੀ ਉਹਨਾਂ ਦੀ ਸੰਗਤ ਵਿਚ ਮਿਲਾ ਦਿਉ ਜਿਨ੍ਹਾ ਦੀ ਚਰਨ-ਧੂੜ ਲਿਆਂ (ਮਾਇਆ ਦੀ ਤ੍ਰਿਸ਼ਨਾ ਤੋਂ) ਛੁੱਟ ਜਾਈਦਾ ਹੈ
تِنکیِدھوُڑِاگھُلیِئےَسنّگتِمیلِمِلاءُ॥
ڈہور۔ پاؤن کی خاک ۔ آگلئے ۔ نجات پایئے ۔
مجھے بھی ان کی صحبت قربت عنایت کیجیئے جس نے اپنا دل مرشد کی بھینٹ چڑھا دیا ا

ਮਨੁ ਦੀਆ ਗੁਰਿ ਆਪਣੈ ਪਾਇਆ ਨਿਰਮਲ ਨਾਉ ॥
man dee-aa gur aapnai paa-i-aa nirmal naa-o.
One who, through the Guru, surrendered his mind to God, received His immaculate Name.
ਜਿਸ ਮਨੁੱਖ ਨੇ ਆਪਣੇ ਸਤਿਗੁਰੂ ਦੀ ਰਾਹੀਂ (ਆਪਣਾ) ਮਨ (ਪ੍ਰਭੂ ਨੂੰ) ਦਿੱਤਾ ਹੈ, ਉਸ ਨੂੰ (ਪ੍ਰਭੂ ਦਾ) ਪਵਿਤ੍ਰ ਨਾਮ ਮਿਲ ਗਿਆ ਹੈ।
منُدیِیاگُرِآپنھےَپائِیانِرملناءُ॥
نرمل ناوں۔ پاک نام ۔ سچ و حقیقت۔
ُسے الہٰی نام سچ حق و حقیقت بخششکیا ہے ۔ اُس کی خدمت کرونگا۔ اُس پر جان قربان کرونگا۔

error: Content is protected !!