Urdu-Raw-Page-236

ਕਰਨ ਕਰਾਵਨ ਸਭੁ ਕਿਛੁ ਏਕੈ ॥
karan karaavan sabh kichh aykai.
Only God is the creator and cause of causes.
ਸਿਰਫ਼ ਪਰਮਾਤਮਾ ਹੀ ਸਭ ਕੁਝ ਕਰਦਾ ਅਤੇ ਕਰਾਉਂਦਾ ਹੈ।
کرنکراۄنسبھُکِچھُایکےَ॥
خدا ہی سب کچھ کر رہا ہے جو ہو رہا ہے ۔ ۔

ਆਪੇ ਬੁਧਿ ਬੀਚਾਰਿ ਬਿਬੇਕੈ ॥
aapay buDh beechaar bibaykai.
He Himself bestows upon us the wisdom, contemplation and divine knowledge.
ਉਹ ਆਪ ਹੀ ਸਿਆਣਪ ਸੋਚ ਸਮਝ ਅਤੇ ਪ੍ਰਬੀਨਤਾ ਬਖ਼ਸ਼ਦਾ ਹੈ l
آپےبُدھِبیِچارِبِبیکےَ॥
پیکے ۔ نیک و بد کی تمیز کرنے کی سمجھ ۔
خود ہی ہوش و عقل اور نیک دید کی تمیز کرنے کی صلاحیت عنایت کرتاہے

ਦੂਰਿ ਨ ਨੇਰੈ ਸਭ ਕੈ ਸੰਗਾ ॥
door na nayrai sabh kai sangaa.
God is not far away; He is so near as if He is with us all.
ਪਰਮਾਤਮਾ ਕਿਸੇ ਤੋਂ ਦੂਰ ਨਹੀਂ ਵੱਸਦਾ, ਸਭ ਦੇ ਨੇੜੇ ਵੱਸਦਾ ਹੈ, ਸਭ ਦੇ ਨਾਲ ਵੱਸਦਾ ਹੈ।
دوُرِننیرےَسبھکےَسنّگا॥
وہ اس کی کسی سے دوری نہیں سب کے ساتھ

ਸਚੁ ਸਾਲਾਹਣੁ ਨਾਨਕ ਹਰਿ ਰੰਗਾ ॥੮॥੧॥
sach saalaahan naanak har rangaa. ||8||1||
O’ Nanak, God is eternal, He enacts all worldly plays and he is praiseworthy.
ਹੇ ਨਾਨਕ! ਉਹ ਪ੍ਰਭੂ ਸਦਾ-ਥਿਰ ਰਹਿਣ ਵਾਲਾ ਹੈ, ਉਹੀ ਸਭ ਚੋਜ-ਤਮਾਸ਼ੇ ਕਰਨ ਵਾਲਾ ਹੈ, ਉਹੀ ਸਾਲਾਹਣ-ਜੋਗ ਹੈ
سچُسالاہنھُنانکہرِرنّگا॥੮॥੧॥
رنگا۔ پریم ۔
اے نانک ۔ بستا و ہی سچی صفت صلاح کے لائق ہے ۔

ਗਉੜੀ ਮਹਲਾ ੫ ॥
ga-orhee mehlaa 5.
Raag Gauree, by the Fifth Guru:
گئُڑیِمہلا੫॥

ਗੁਰ ਸੇਵਾ ਤੇ ਨਾਮੇ ਲਾਗਾ ॥
gur sayvaa tay naamay laagaa.
By following the Guru’s teaching, one is attached to God’s Name,
ਉਹ ਮਨੁੱਖ ਹੀ ਪਰਮਾਤਮਾ ਦੇ ਨਾਮ ਵਿਚ ਜੁੜਦਾ ਹੈ ਜੇਹੜਾ ਗੁਰੂ ਦੀ ਸਰਨ ਪੈਂਦਾ ਹੈ,
گُرسیۄاتےنامےلاگا॥
خدمت مرشد سےہی انسان کا رشتہ ا لہٰی نام سے پیدا ہوتا ہے

ਤਿਸ ਕਉ ਮਿਲਿਆ ਜਿਸੁ ਮਸਤਕਿ ਭਾਗਾ ॥
tis ka-o mili-aa jis mastak bhaagaa.
But only with great good fortune one meets the Guru.
ਤੇ ਗੁਰੂ ਉਸ ਮਨੁੱਖ ਨੂੰ ਮਿਲਦਾ ਹੈ ਜਿਸ ਦੇ ਮੱਥੇ ਉਤੇ ਭਾਗ ਜਾਗ ਪੈਣ।
تِسکءُمِلِیاجِسُمستکِبھاگا॥
جس مستک بھاگا ۔ الہٰی رضا جس کے حق میں ہے ۔
۔ ملتا اسے ہے جس کی قمت میں ہوتا۔

ਤਿਸ ਕੈ ਹਿਰਦੈ ਰਵਿਆ ਸੋਇ ॥
tis kai hirdai ravi-aa so-ay.
God comes to dwells within that person,
ਉਸ ਮਨੁੱਖ ਦੇ ਹਿਰਦੇ ਵਿਚ ਉਹ ਪਰਮਾਤਮਾ ਆ ਵੱਸਦਾ ਹੈ,
تِسکےَہِردےَرۄِیاسوءِ॥
رویا۔ مجذوب ہوا۔
اس انسان کے دلمیںخدا بستا ہے ۔

ਮਨੁ ਤਨੁ ਸੀਤਲੁ ਨਿਹਚਲੁ ਹੋਇ ॥੧॥
man tan seetal nihchal ho-ay. ||1||
and his mind and body become peaceful and stable against the vices.
ਤੇ ਉਸ ਦਾ ਮਨ ਤੇ ਸਰੀਰ (ਹਿਰਦਾ) ਠੰਢਾ-ਠਾਰ ਹੋ ਜਾਂਦਾ ਹੈ, ਵਿਕਾਰਾਂ ਵਲੋਂ ਅਡੋਲ ਹੋ ਜਾਂਦਾ ਹੈ
منُتنُسیِتلُنِہچلُہوءِ॥੧॥
نہچل۔ مستقل (1) بھو۔ خوف۔
اس کے دل وجان کو کو سکون ملتا ہے اور انسان مستقل مزاج ہوجاتاہے (1

ਐਸਾ ਕੀਰਤਨੁ ਕਰਿ ਮਨ ਮੇਰੇ ॥
aisaa keertan kar man mayray.
O my mind, sing such Praises of God,
ਹੇ ਮੇਰੇ ਮਨ! ਤੂੰ ਪਰਮਾਤਮਾ ਦੀ ਇਹੋ ਜਿਹੀ ਸਿਫ਼ਤ-ਸਾਲਾਹ ਕਰਦਾ ਰਹੁ,
ایَساکیِرتنُکرِمنمیرے॥
اے دل تو ایسی حمدوثناہ کر

ਈਹਾ ਊਹਾ ਜੋ ਕਾਮਿ ਤੇਰੈ ॥੧॥ ਰਹਾਉ ॥
eehaa oohaa jo kaam tayrai. ||1|| rahaa-o.
which shall be of use to you here and hereafter.
ਜੇਹੜੀ ਤੇਰੀ ਇਸ ਜ਼ਿੰਦਗੀ ਵਿਚ ਭੀ ਕੰਮ ਆਵੇ, ਤੇ ਪਰਲੋਕ ਵਿਚ ਭੀ ਤੇਰੇ ਕੰਮ ਆਵੇ l
ایِہااوُہاجوکامِتیرےَ॥੧॥رہاءُ॥
جو ہر دو عالموںمیں تیرے کام آئے (1) رہاؤ۔

ਜਾਸੁ ਜਪਤ ਭਉ ਅਪਦਾ ਜਾਇ ॥
jaas japat bha-o apdaa jaa-ay.
By meditating on whom with love and devotion, fear and misfortune depart,
ਉਸ ਪਰਮਾਤਮਾ ਦਾ ਨਾਮ ਜਪਿਆਂ ਹਰੇਕ ਕਿਸਮ ਦਾ ਡਰ ਦੂਰ ਹੋ ਜਾਂਦਾ ਹੈ ਹਰੇਕ ਬਿਪਤਾ ਟਲ ਜਾਂਦੀ ਹੈ,
جاسُجپتبھءُاپداجاءِ॥
ابدا۔ مصیبت ۔
جس کی حمدوثناہ ےسے خوف او ر مصیبت ختم ہو جاتی ہے ۔

ਧਾਵਤ ਮਨੂਆ ਆਵੈ ਠਾਇ ॥
Dhaavat manoo-aa aavai thaa-ay.
and the wandering mind is held steady.
ਅਤੇ ਵਿਕਾਰਾਂ ਵਲ ਦੌੜਦਾ ਮਨ ਟਿਕ ਜਾਂਦਾ ਹੈ।
دھاۄتمنوُیاآۄےَٹھاءِ॥
دھاوت ۔ دوڑتا ۔ بھٹکتا ۔ ٹھائے ۔ ٹھکانے
بھٹکتے دل کو سکون ملتا ہے

ਜਾਸੁ ਜਪਤ ਫਿਰਿ ਦੂਖੁ ਨ ਲਾਗੈ ॥
jaas japat fir dookh na laagai.
By meditating on whom with loving devotion, suffering shall never again overtake you.
ਜਿਸ ਦਾ ਨਾਮ ਜਪਿਆਂ ਫਿਰ ਕੋਈ ਦੁੱਖ ਪੋਹ ਨਹੀਂ ਸਕਦਾ,
جاسُجپتپھِرِدوُکھُنلاگےَ॥
۔ جس کی حمدوچنا سے عذاب نہیں اتا

ਜਾਸੁ ਜਪਤ ਇਹ ਹਉਮੈ ਭਾਗੈ ॥੨॥
jaas japat ih ha-umai bhaagai. ||2||
By meditating on whom with love and devotion, the By mego departs.
ਜਿਸ ਦਾ ਨਾਮ ਜਪਿਆਂ ਅੰਦਰੋਂ ਹਉਮੈ ਦੂਰ ਹੋ ਜਾਂਦੀ ਹੈ l
جاسُجپتاِہہئُمےَبھاگےَ॥੨॥
اور خود مٹ جاتی ہے ۔ (2)

ਜਾਸੁ ਜਪਤ ਵਸਿ ਆਵਹਿ ਪੰਚਾ ॥
jaas japat vas aavahi panchaa.
By meditating on whom with love and devotion, the five vices are overcome.
ਜਿਸ ਦਾ ਨਾਮ ਜਪਿਆਂ (ਕਾਮਾਦਿਕ) ਪੰਜੇ ਵਿਕਾਰ ਕਾਬੂ ਆ ਜਾਂਦੇ ਹਨ,
جاسُجپتۄسِآۄہِپنّچا॥
(2) پنچا۔ پانچوں احساسات بد ۔
جس کیحمدوثناہ سے پانچوں احساسات بد زیر ہوجاتے ہیں۔

ਜਾਸੁ ਜਪਤ ਰਿਦੈ ਅੰਮ੍ਰਿਤੁ ਸੰਚਾ ॥
jaas japat ridai amrit sanchaa.
By meditating on whom, Ambrosial Nectar of Naam is collected in the heart.
ਜਿਸ ਦਾ ਨਾਮ ਜਪਿਆਂ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਹਿਰਦੇ ਵਿਚ ਇਕੱਠਾ ਕਰ ਸਕੀਦਾ ਹੈ।
جاسُجپترِدےَانّم٘رِتُسنّچا॥
ردے۔ دلمیں۔
زندگی عنایت کرنے والا آب حیات اکھٹا ہوجاتا ہے ۔

ਜਾਸੁ ਜਪਤ ਇਹ ਤ੍ਰਿਸਨਾ ਬੁਝੈ ॥
jaas japat ih tarisnaa bujhai.
Remembering whom with love and devotion, this desire for Maya is quenched.
ਜਿਸ ਦਾ ਨਾਮ ਜਪਿਆਂ ਮਾਇਆ ਦੀ ਤ੍ਰੇਹ ਬੁੱਝ ਜਾਂਦੀ ਹੈ,
جاسُجپتاِہت٘رِسنابوُجھےَ॥
ترشنا۔ دل کی خواہشات کی پیاس۔
جس کی حمدوثناہ سے خواہشات کی آگ بجھ جاتی ہے ۔

ਜਾਸੁ ਜਪਤ ਹਰਿ ਦਰਗਹ ਸਿਝੈ ॥੩॥
jaas japat har dargeh sijhai. ||3||
Remembering whom with love and devotion, one is approved in God’s Court.
ਜਿਸ ਦਾ ਨਾਮ ਜਪਿਆਂ ਪਰਮਾਤਮਾ ਦੀ ਦਰਗਾਹ ਵਿਚ ਭੀ ਕਾਮਯਾਬ ਹੋ ਜਾਈਦਾ ਹੈ l
جاسُجپتہرِدرگہسِجھےَ॥੩॥
سہجے ۔ سوجھ ۔ سمجھ
اور الہٰی دربار کی سمجھ آجاتی ہے (3)

ਜਾਸੁ ਜਪਤ ਕੋਟਿ ਮਿਟਹਿ ਅਪਰਾਧ ॥
jaas japat kot miteh apraaDh.
By meditating on whom with love and devotion, millions of sins are erased.
ਜਿਸ ਦਾ ਨਾਮ ਜਪਿਆਂ (ਪਿਛਲੇ ਕੀਤੇ ਹੋਏ) ਕ੍ਰੋੜਾਂ ਪਾਪ ਮਿਟ ਜਾਂਦੇ ਹਨ,
جاسُجپتکوٹِمِٹہِاپرادھ॥
(3) اپرادھ۔ جرم۔ گناہ ۔ دوش۔
جس کی حمدوثناہ سےکروڑوں گناہ و دوش ختم جاتے ہیں

ਜਾਸੁ ਜਪਤ ਹਰਿ ਹੋਵਹਿ ਸਾਧ ॥
jaas japat har hoveh saaDh.
Meditating on Him with love and devotion, one becomes Holy saint of God.
ਜਿਸ ਦਾ ਸਿਮਰਨ ਕਰਨ ਦੁਆਰਾ, ਬੰਦਾ ਰੱਬ ਦਾ ਸੰਤ ਬਣ ਜਾਂਦਾ ਹੈ।
جاسُجپتہرِہوۄہِسادھ॥
سادھ ۔ پاکدامن ۔
جس کی حمدوثناہسے انسان پاکدامن اورنیک انسانبن جاتا ہے ۔

ਜਾਸੁ ਜਪਤ ਮਨੁ ਸੀਤਲੁ ਹੋਵੈ ॥
jaas japat man seetal hovai.
Remembering whom with love, the mind becomes calm and peaceful.
ਜਿਸ ਦਾ ਨਾਮ ਜਪਿਆਂ ਮਨ ਠੰਢਾ-ਠਾਰ ਹੋ ਜਾਂਦਾ ਹੈ,
جاسُجپتمنُسیِتلُہوۄےَ॥
جس ریاض سے دل کو سکون ملتاہے

ਜਾਸੁ ਜਪਤ ਮਲੁ ਸਗਲੀ ਖੋਵੈ ॥੪॥
jaas japat mal saglee khovai. ||4||
Meditating on Him with love and devotion, all filth of vices are washed away.
ਜਿਸ ਦਾ ਸਿਮਰਨ ਕਰਨ ਦੁਆਰਾ (ਵਿਕਾਰਾਂ ਦੀ) ਸਾਰੀ ਗੰਦਗੀ ਧੋਤੀ ਜਾਂਦੀ ਹੈ।
جاسُجپتملُسگلیِکھوۄےَ॥੪॥
سگلی ۔ ساری
اور من کی غلاظت دور ہوجاتی ہے (4

ਜਾਸੁ ਜਪਤ ਰਤਨੁ ਹਰਿ ਮਿਲੈ ॥
jaas japat ratan har milai.
Meditating on Him, the jewel of the Lord is obtained. Remembering Him with loving devotion, one realizes the precious God’s Name,
ਜਿਸ ਦਾ ਜਾਪ ਕੀਤਿਆਂ ਮਨੁੱਖ ਨੂੰ ਹਰਿ-ਨਾਮ-ਰਤਨ ਪ੍ਰਾਪਤ ਹੋ ਜਾਂਦਾ ਹੈ,
جاسُجپترتنُہرِمِلےَ॥
(4) بلے ۔ مکلم ساتھ۔
) جس کی صفت صلاح سے الہٰی نام کی قیمتی شے دستیاب ہوتی ہے

ਬਹੁਰਿ ਨ ਛੋਡੈ ਹਰਿ ਸੰਗਿ ਹਿਲੈ ॥
bahur na chhodai har sang hilai.
One gets so attached to Him that he never forsakes Him.
ਤੇ ਪਰਮਾਤਮਾ ਨਾਲ ਇਤਨਾ ਰਚ-ਮਿਚ ਜਾਂਦਾ ਹੈ ਕਿ (ਪ੍ਰਾਪਤ ਕੀਤੇ ਹੋਏ ਉਸ ਨਾਮ-ਰਤਨ ਨੂੰ) ਮੁੜ ਨਹੀਂ ਛੱਡਦਾ।
بہُرِنچھوڈےَہرِسنّگِہِلےَ॥
اسے چھوڑتا نہیں قریبی ہوجاتا ہے۔ ۔

ਜਾਸੁ ਜਪਤ ਕਈ ਬੈਕੁੰਠ ਵਾਸੁ ॥
jaas japat ka-ee baikunth vaas.
Remembering Whom with loving devotion, many acquire higher spiritual status.
ਜਿਸ ਦਾ ਨਾਮ ਜਪਿਆਂ ਮਾਨੋ, ਅਨੇਕਾਂ ਬੈਕੁੰਠਾਂ ਦਾ ਨਿਵਾਸ ਹਾਸਲ ਹੋ ਜਾਂਦਾ ਹੈ l
جاسُجپتکئیِبیَکُنّٹھۄاسُ॥
سکھ سہج ۔ آسانی سے سکھ ۔ آرام۔
جس کی ریاض سےروحانی سکنو ملتاہے

ਜਾਸੁ ਜਪਤ ਸੁਖ ਸਹਜਿ ਨਿਵਾਸੁ ॥੫॥
jaas japat sukh sahj nivaas. ||5||
Remembering whom with loving devotion, one intuitively dwells in peace.
ਜਿਸ ਦਾ ਨਾਮ ਜਪਿਆਂ ਆਤਮਕ ਆਨੰਦ ਮਿਲਦਾ ਹੈ ਆਤਮਕ ਅਡੋਲਤਾ ਵਿਚ ਟਿਕਾਣਾ ਮਿਲ ਜਾਂਦਾ ਹੈ,
جاسُجپتسُکھسہجِنِۄاسُ॥੫॥
جس کے حمدوثناہ سے کتنی ہی جنتوں میں رہائش ملتی ہے (5)

ਜਾਸੁ ਜਪਤ ਇਹ ਅਗਨਿ ਨ ਪੋਹਤ ॥
jaas japat ih agan na pohat.
By meditating on Whom, one is not affected by this fire of worldly desires.
ਜਿਸ ਦਾ ਨਾਮ ਜਪਿਆਂ ਤ੍ਰਿਸ਼ਨਾਂ ਦੀ ਅੱਗ ਪੋਹ ਨਹੀਂ ਸਕੇਗੀ,
جاسُجپتاِہاگنِنپوہت॥
اگن۔ آگ۔ مراد خواہشات کی آگ۔
جس کیحمدوثناہ سے خواہشات کی آگ بے اثر ہوجاتی ہے ۔

ਜਾਸੁ ਜਪਤ ਇਹੁ ਕਾਲੁ ਨ ਜੋਹਤ ॥
jaas japat ih kaal na johat.
Remembering Whom with loving devotion, one is not under the fear of Death.
ਜਿਸ ਦਾ ਨਾਮ ਜਪਿਆਂ ਮੌਤ ਦਾ ਸਹਮ ਨੇੜੇ ਨਹੀਂ ਢੁੱਕੇਗਾ (ਆਤਮਕ ਮੌਤ ਆਪਣਾ ਜ਼ੋਰ ਨਹੀਂ ਪਾਇਗੀ)।
جاسُجپتاِہُکالُنجوہت॥
کال۔ موت (6) انحت۔ انحت ۔
موت کا خوف مٹ جاتا ہے ۔

ਜਾਸੁ ਜਪਤ ਤੇਰਾ ਨਿਰਮਲ ਮਾਥਾ ॥
jaas japat tayraa nirmal maathaa.
By meditating on Whom with loving devotion, you will be honored everywhere
ਜਿਸ ਦਾ ਨਾਮ ਜਪਿਆਂ ਹਰ ਥਾਂ ਤੂੰ ਉੱਜਲ-ਮੁਖ ਰਹੇਂਗਾ l
جاسُجپتتیرانِرملماتھا॥
جس سے انسان ہر جگہ سرخرو رہتا ہے ۔

ਜਾਸੁ ਜਪਤ ਸਗਲਾ ਦੁਖੁ ਲਾਥਾ ॥੬॥
jaas japat saglaa dukh laathaa. ||6||
By meditating on Whom with loving devotion, all the sorrows are dispelled.
ਜਿਸ ਦਾ ਸਿਮਰਨ ਕਰਨ ਦੁਆਰਾ ਸਾਰਾ ਦੁਖੜਾ ਦੂਰ ਹੋ ਜਾਂਦਾ ਹੈ।
جاسجپتسگلادُکھُلاتھا॥੬॥
اور تمام عذا ب دور ہو جاتے ہیں (6)

ਜਾਸੁ ਜਪਤ ਮੁਸਕਲੁ ਕਛੂ ਨ ਬਨੈ ॥
jaas japat muskal kachhoo na banai.
By meditating on Whom with loving devotion, no difficulties are encountered.
ਜਿਸ ਦਾ ਨਾਮ ਜਪਿਆਂ (ਮਨੁੱਖ ਦੇ ਜੀਵਨ-ਸਫ਼ਰ ਵਿਚ) ਕੋਈ ਔਖਿਆਈ ਨਹੀਂ ਬਣਦੀ,
جاسُجپتمُسکلُکچھوُنبنےَ॥
جس کی حمدوثناہ سے مشکلات در پیش نہیں آتیں۔

ਜਾਸੁ ਜਪਤ ਸੁਣਿ ਅਨਹਤ ਧੁਨੈ ॥
jaas japat sun anhat Dhunai.
By meditating on Whomwith loving devotion, one hears the blissful sound of God’s praises.
ਜਿਸ ਦਾ ਨਾਮ ਜਪਿਆਂ ਮਨੁੱਖ ਇਕ-ਰਸ ਆਤਮਕ ਆਨੰਦ ਦੇ ਗੀਤ ਦੀ ਧੁਨਿ ਸੁਣਦਾ ਰਹਿੰਦਾ ਹੈ
جاسُجپتسُنھِانہتدھُنےَ॥
ان آحت ۔ بے آواز۔ دھن۔ سنگیت ۔
جس کی حمدوثناہ سے روحانی سکون کی روشن جاری رہتی ہے ۔

ਜਾਸੁ ਜਪਤ ਇਹ ਨਿਰਮਲ ਸੋਇ ॥
jaas japat ih nirmal so-ay.
Remembering Whom with loving, one acquires this immaculate reputation.
ਜਿਸ ਦਾ ਨਾਮ ਜਪਿਆਂ ਮਨੁੱਖ (ਲੋਕ ਪਰਲੋਕ ਵਿਚ) ਪਵਿਤ੍ਰ ਸੋਭਾ ਖੱਟਦਾ ਹੈ l
جاسُجپتاِہنِرملسوءِ॥
نرمل سوئے۔ پاک شہرت ۔
جس کی حمدوثناہ سےپاک شہرت حاصل ہوتی ہے

ਜਾਸੁ ਜਪਤ ਕਮਲੁ ਸੀਧਾ ਹੋਇ ॥੭॥
jaas japat kamal seeDhaa ho-ay. ||7||
By meditating on Whom with love, one becomes delighted like lotus flower.
ਜਿਸ ਦਾ ਸਿਮਰਨ ਕਰਨ ਦੁਆਰਾ, ਦਿਲ ਕੰਵਲ ਸਿੱਧਾ ਹੋ ਜਾਂਦਾ ਹੈ।
جاسُجپتکملُسیِدھاہوءِ॥੭॥
کمل۔ دل۔ قلب۔
جس کی حمدوثناہ سے دل صراط مستقیم اختیا کر لیتا ہے (7)

ਗੁਰਿ ਸੁਭ ਦ੍ਰਿਸਟਿ ਸਭ ਊਪਰਿ ਕਰੀ ॥
gur subh darisat sabh oopar karee.
The Guru has bestowed His sublime Glance of Grace upon all.
ਗੁਰਾਂ ਨੇ ਆਪਣੀ ਸਰੇਸ਼ਟ ਨਿਗ੍ਹਾ ਉਨ੍ਹਾਂ ਸਾਰਿਆਂ ਉਤੇ ਧਾਰੀ ਹੈ l
گُرِسُبھد٘رِسٹِسبھاوُپرِکریِ॥
سبھ۔ نظر عنایت۔
مرشد سب کے اوپر اپنی نگاہ شفقت ڈالتاہے۔

ਜਿਸ ਕੈ ਹਿਰਦੈ ਮੰਤ੍ਰੁ ਦੇ ਹਰੀ ॥
jis kai hirdai mantar day haree.
In whose heart he enshrines the mantra of God’s Name,
ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਜਪਣ ਦਾ ਉਪਦੇਸ਼ ਵਸਾਂਦਾ ਹੈ।
جِسکےَہِردےَمنّت٘رُدےہریِ॥
منتر ۔ نصیحت ۔ سبق۔
جس کے دل میں الہٰی ریاض کا سبق دیتا ہے ۔

ਅਖੰਡ ਕੀਰਤਨੁ ਤਿਨਿ ਭੋਜਨੁ ਚੂਰਾ ॥
akhand keertan tin bhojan chooraa.
The continuous singing of God’s praises becomes delicious food for his soul.
ਉਸ ਨੇ ਪਰਮਾਤਮਾ ਦੀ ਇਕ-ਰਸ ਸਿਫ਼ਤ-ਸਾਲਾਹ ਨੂੰ ਆਪਣੇ ਆਤਮਾ ਵਾਸਤੇ ਸੁਆਦਲਾ ਭੋਜਨ ਬਣਾ ਲਿਆ,
اکھنّڈکیِرتنُتِنِبھوجنُچوُرا॥
چورا۔ چوری ۔
اسکا کھانا ہی ہر لمحہ الہٰی حمدوثناہ ہوجاتا ہے ۔

ਕਹੁ ਨਾਨਕ ਜਿਸੁ ਸਤਿਗੁਰੁ ਪੂਰਾ ॥੮॥੨॥
kaho naanak jis satgur pooraa. ||8||2||
Says Nanak, that person has met the perfect Guru.
ਨਾਨਕ ਆਖਦਾ ਹੈ, ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪਿਆ l
کہُنانکجِسُستِگُرُپوُرا॥੮॥੨॥
اے نانک جسکا مرشد کا مل ہے

ਗਉੜੀ ਮਹਲਾ ੫ ॥
ga-orhee mehlaa 5.
Raag Gauree, by the Fifth Guru:
گئُڑیِمہلا੫॥

ਗੁਰ ਕਾ ਸਬਦੁ ਰਿਦ ਅੰਤਰਿ ਧਾਰੈ ॥
gur kaa sabad rid antar Dhaarai.
The person who, enshrines the Guru’s teaching in his mind,
ਉਹ ਮਨੁੱਖ ਜੋ ਆਪਣੇ ਹਿਰਦੇ ਵਿਚ ਗੁਰੂ ਦਾ ਸ਼ਬਦ ਵਸਾਂਦਾ ਹੈ,
گُرکاسبدُرِدانّترِدھارےَ॥
رد۔ دل۔ دھارے ۔ بسائے۔
وہ انسان اپنے دل میں کلام مرشد بساتا ہے ۔

ਪੰਚ ਜਨਾ ਸਿਉ ਸੰਗੁ ਨਿਵਾਰੈ ॥
panch janaa si-o sang nivaarai.
forsakes the five vices (lust, greed, anger, attachment and ego),
ਕਾਮਾਦਿਕ ਪੰਜਾਂ ਨਾਲੋਂ ਆਪਣਾ ਸਾਥ ਹਟਾ ਲੈਂਦਾ ਹੈ,
پنّچجناسِءُسنّگُنِۄارےَ॥
سنگ۔ ساتھ۔ نوارے ۔ دور کرے۔
پانچوں احساسات بد سے علیحدگی اختیار کرلیتا ہے ۔

ਦਸ ਇੰਦ੍ਰੀ ਕਰਿ ਰਾਖੈ ਵਾਸਿ ॥
das indree kar raakhai vaas.
keeps the ten senses under their control;
ਦਸਾਂ ਹੀ ਇੰਦ੍ਰੀਆਂ (ਪੰਜ ਗਿਆਨ ਤੇ ਪੰਜ ਕਰਮ) ਨੂੰ ਆਪਣੇ ਕਾਬੂ ਵਿਚ ਕਰ ਲੈਂਦਾ ਹੈ,
دساِنّد٘ریِکرِراکھےَۄاسِ॥
دس اعضاکو زیر کر لیتا ہے ۔

ਤਾ ਕੈ ਆਤਮੈ ਹੋਇ ਪਰਗਾਸੁ ॥੧॥
taa kai aatmai ho-ay pargaas. ||1||
his soul becomes enlightened with divine light. (learns to lives by the divine law)
ਉਸ ਦੇ ਆਤਮਾ ਵਿਚ ਚਾਨਣ ਹੋ ਜਾਂਦਾ ਹੈ (ਉਸ ਨੂੰ ਆਤਮਕ ਜੀਵਨ ਦੀ ਸੂਝ ਪੈ ਜਾਂਦੀ ਹੈ) l
تاکےَآتمےَہوءِپرگاسُ॥੧॥
پرگاس۔ روشنی
وہ روح روشن ہوجاتی ہے (1)

ਐਸੀ ਦ੍ਰਿੜਤਾ ਤਾ ਕੈ ਹੋਇ ॥
aisee darirh-taa taa kai ho-ay.
He alone acquire such spiritual stability,
ਕੇਵਲ ਉਸ ਮਨੁੱਖ ਦੇ ਹਿਰਦੇ ਵਿਚ ਅਜੇਹਾ (ਆਤਮਕ) ਬਲ ਪੈਦਾ ਹੁੰਦਾ ਹੈ,
ایَسیِد٘رِڑتاتاکےَہوءِ॥
(1) درڑتا ۔ پختگی ۔ مستقل مزاجی ۔
اسے روحانی طاقت و روحانی پختگی عنایت کرتاہے

ਜਾ ਕਉ ਦਇਆ ਮਇਆ ਪ੍ਰਭ ਸੋਇ ॥੧॥ ਰਹਾਉ ॥
jaa ka-o da-i-aa ma-i-aa parabh so-ay. ||1|| rahaa-o.
whom God blesses with His Mercy and Grace.
ਜਿਸ ਮਨੁੱਖ ਉਤੇ ਉਸ ਪਰਮਾਤਮਾ ਦੀ ਦਇਆ ਹੁੰਦੀ ਹੈ, ਕਿਰਪਾ ਹੁੰਦੀ ਹੈ
جاکءُدئِیامئِیاپ٘ربھسوءِ॥੧॥رہاءُ॥
دیا۔ مہربانی ۔ میا ۔ مہربانی
جس انسان پر خدا مہربان ہوجاتا ہے(1) رہاؤ۔

ਸਾਜਨੁ ਦੁਸਟੁ ਜਾ ਕੈ ਏਕ ਸਮਾਨੈ ॥
saajan dusat jaa kai ayk samaanai.
The person to whom all friends and foes are one and the same,
ਜਿਸ ਮਨੁੱਖ ਨੂੰ ਆਪਣੇ ਹਿਰਦੇ ਵਿਚ ਮਿੱਤਰ ਤੇ ਵੈਰੀ ਇਕੋ ਜਿਹਾ ਜਾਪਦਾ ਹੈ,
ساجنُدُسٹُجاکےَایکسمانےَ॥
ساجن ۔ دوست دشٹ ۔ دشمن ۔
جس کے لئے دوست اور دشمن ایک جیسے ہیں۔

ਜੇਤਾ ਬੋਲਣੁ ਤੇਤਾ ਗਿਆਨੈ ॥
jaytaa bolan taytaa gi-aanai.
whatever he speaks is all spiritual wisdom,
ਜਿਤਨਾ ਕੁਝ ਉਹ ਬੋਲਦਾ ਹੈ, ਆਤਮਕ ਜੀਵਨ ਦੀ ਸੂਝ ਬਾਰੇ ਬੋਲਦਾ ਹੈ।
جیتابولنھُتیتاگِیانےَ॥
جیتا۔ جتنا۔ تیتا۔ اتنا۔
جتنے الفاظ زبان سے نکالتاہے ۔ دانشمند انہ اور عالمانہ ۔

ਜੇਤਾ ਸੁਨਣਾ ਤੇਤਾ ਨਾਮੁ ॥
jaytaa sunnaa taytaa naam.
whatever he hears is the praises God.
ਜਿਤਨਾ ਕੁਝ ਸੁਣਦਾ ਹੈ, ਪਰਮਾਤਮਾ ਦੀ ਸਿਫ਼ਤ-ਸਾਲਾਹ ਹੀ ਸੁਣਦਾ ਹੈ,
جیتاسُننھاتیتانامُ॥
جتنا سنتاہے سچ سنتاہے ۔ الہٰی نام سچو حقیقتہوتا ہے ۔

ਜੇਤਾ ਪੇਖਨੁ ਤੇਤਾ ਧਿਆਨੁ ॥੨॥
jaytaa paykhan taytaa Dhi-aan. ||2||
whatever he sees, attunes this person to God.
ਜਿਤਨਾ ਕੁਝ ਵੇਖਦਾ ਹੈ, ਪਰਮਾਤਮਾ ਵਿਚ ਸੁਰਤ ਜੋੜਨ ਦਾ ਕਾਰਣ ਹੀ ਬਣਦਾ ਹੈ l
جیتاپیکھنُتیتادھِیانُ॥੨॥
پیکھن۔ دیکھنا (2) دھیان ۔متوجو ۔
جتنا دیکھتا ہےخدا ۔ سے الحاق ہوتاہے (2)

ਸਹਜੇ ਜਾਗਣੁ ਸਹਜੇ ਸੋਇ ॥
sehjay jaagan sehjay so-ay.
Such a person, whether awake or sleep is always in a state of equipoise.
ਉਹ ਮਨੁੱਖ ਚਾਹੇ ਜਾਗਦਾ ਹੈ, ਚਾਹੇ ਸੁੱਤਾ ਹੋਇਆ ਹੈ, ਉਹ ਸਦਾ ਆਤਮਕ ਅਡੋਲਤਾ ਵਿਚ ਹੀ ਟਿਕਿਆ ਰਹਿੰਦਾ ਹੈ;
سہجےجاگنھُسہجےسوءِ॥
سہجے ۔ پر سکون ۔ قدرتا ً ۔
پر سکون ہی سوتا اور بیداری ہوتا ہے ۔

ਸਹਜੇ ਹੋਤਾ ਜਾਇ ਸੁ ਹੋਇ ॥
sehjay hotaa jaa-ay so ho-ay.
Whatever happens is in accordance with God’s will and is accepted as good.
ਪਰਮਾਤਮਾ ਦੀ ਰਜ਼ਾ ਵਿਚ ਜੋ ਕੁਝ ਹੁੰਦਾ ਹੈ, ਉਸ ਨੂੰ ਠੀਕ ਮੰਨਦਾ ਹੈ l
سہجےہوتاجاءِسُہوءِ॥
اور قدرتی طور پر جو ہونا ہوتا ہے ۔ ہوتا رہا ہے ۔ الہٰی رضا میں مدخل نہیں ہوتا ۔

ਸਹਜਿ ਬੈਰਾਗੁ ਸਹਜੇ ਹੀ ਹਸਨਾ ॥
sahj bairaag sehjay hee hasnaa.
In both sorrow and pleasure, he remains in state of equipoise.
ਕੋਈ ਗ਼ਮੀ ਦੀ ਘਟਨਾ ਹੋ ਜਾਏ, ਚਾਹੇ ਖ਼ੁਸ਼ੀ ਦਾ ਕਾਰਣ ਬਣੇ, ਉਹ ਆਤਮਕ ਅਡੋਲਤਾ ਵਿਚ ਹੀ ਰਹਿੰਦਾ ਹੈ;
سہجِبیَراگُسہجےہیِہسنا॥
ویراگ۔ تیاگ۔
۔ خواہ غمگینی ہو یا شادی یا خوشی وہ پرسکون

ਸਹਜੇ ਚੂਪ ਸਹਜੇ ਹੀ ਜਪਨਾ ॥੩॥
sehjay choop sehjay hee japnaa. ||3||
Whether silent or reciting God’s Name, he is in the state of equipoise.
ਜੇ ਉਹ ਚੁਪ ਬੈਠਾ ਹੈ ਤਾਂ ਭੀ ਅਡੋਲਤਾ ਵਿਚ ਹੈ ਤੇ ਜੇ ਹਰੀ ਦੇ ਨਾਮ ਨੂੰ ਉਚਾਰ ਰਿਹਾ ਹੈ ਤਾਂ ਭੀ ਅਡੋਲਤਾ ਵਿਚ ਹੈ l
سہجےچوُپسہجےہیِجپنا॥੩॥
جوپ خاموشی
خاموشی میں بھی اور بولنے وقت بھی پر سکون بولتاہے (3)

ਸਹਜੇ ਭੋਜਨੁ ਸਹਜੇ ਭਾਉ ॥
sehjay bhojan sehjay bhaa-o.
He takes food and deals lovingly with others with intuitive ease.
ਖਾਣ-ਪੀਣ ਦਾ ਵਿਹਾਰ ਤੇ ਦੂਜਿਆਂ ਨਾਲ ਪ੍ਰੇਮ ਦਾ ਸਲੂਕ, ਉਹ ਆਤਮਕ ਅਡੋਲਤਾ ਵਿਚ ਹੀਕਰਦਾ ਹੈ l
سہجےبھوجنُسہجےبھاءُ॥
بھاؤ۔ پیار۔ دوڑاؤ۔ دوری ۔
روحانی سکون میں ہی کھاتا پیتاہے اور پریم پیار کرتاہے

ਸਹਜੇ ਮਿਟਿਓ ਸਗਲ ਦੁਰਾਉ ॥
sehjay miti-o sagal duraa-o.
All his instincts of deceit is gone very naturally.
ਉਸ ਦੇ ਅੰਦਰੋਂ ਸਾਰਾ ਕਪਟ-ਭਾਵ ਸੁਭਾਵਕ ਹੀ ਮਿਟ ਜਾਂਦਾ ਹੈ;
سہجےمِٹِئوسگلدُراءُ॥
سکون کی وجہ سے تمام دوریاں دور ہوجاتیہین۔

ਸਹਜੇ ਹੋਆ ਸਾਧੂ ਸੰਗੁ ॥
sehjay ho-aa saaDhoo sang.
With ease he joins the holy congregation,
ਉਹ ਸੁਖੈਨ ਹੀ, ਸਤਿਸੰਗਤ ਨਾਲ ਜੁੜ ਜਾਂਦਾ ਹੈ,
سہجےہویاسادھوُسنّگُ॥
سکون میں پاکدامن خدا رسید ہ کا ساتھ ہو جاتا ہے

ਸਹਜਿ ਮਿਲਿਓ ਪਾਰਬ੍ਰਹਮੁ ਨਿਸੰਗੁ ॥੪॥
sahj mili-o paarbarahm nisang. ||4||
and in peace and poise, he merges with the Supreme God.
ਤੇ ਪਰਤੱਖ ਤੌਰ ਤੇ ਉਸ ਨੂੰ ਪਰਮਾਤਮਾ ਮਿਲ ਪੈਂਦਾ ਹੈ
سہجِمِلِئوپارب٘رہمُنِسنّگُ॥੪॥
نسنگ۔ ظاہر
اور ظاہر خدا سے ملاپ ہوجاتا ہے (4)

ਸਹਜੇ ਗ੍ਰਿਹ ਮਹਿ ਸਹਜਿ ਉਦਾਸੀ ॥
sehjay garih meh sahj udaasee.
Whether at home or wandering outside, he remains in peace and poise.
ਅਡੋਲਤਾ ਅੰਦਰ ਉਹ ਘਰ ਵਿੱਚ ਹੈ ਅਤੇ ਅਡੋਲਤਾ ਅੰਦਰ ਹੀ ਉਹ ਦੁਨੀਆ ਤੋਂ ਉਪਰਾਮ ਫਿਰਦਾ ਹੈ,
سہجےگ٘رِہمہِسہجِاُداسیِ॥
خواہگھریلو زندگی گذارتا ہے یا تارک الدنیاوہ پر سکون رہتاہے ۔

error: Content is protected !!