Urdu-Raw-Page-1056

ਬਿਖਿਆ ਕਾਰਣਿ ਲਬੁ ਲੋਭੁ ਕਮਾਵਹਿ ਦੁਰਮਤਿ ਕਾ ਦੋਰਾਹਾ ਹੇ ॥੯॥
bikhi-aa kaaran lab lobh kamaaveh durmat kaa doraahaa hay. ||9||
For the sake of poison, they act in greed and possessiveness, and evil-minded duality. ||9||
For the sake of poison (of worldly wealth, that person) practices greed and avarice, and due to bad intellect remains in duality (or double mindedness). ||9||
ਜਿਹੜੇ ਮਨੁੱਖ ਮਾਇਆ (ਕਮਾਣ) ਦੀ ਖ਼ਾਤਰ ਲੱਬ ਲੋਭ (ਨੂੰ ਚਮਕਾਣ ਵਾਲੇ) ਕਰਮ ਕਰਦੇ ਹਨ, ਉਹਨਾਂ ਦੇ ਜੀਵਨ-ਸਫ਼ਰ ਵਿਚ ਖੋਟੀ ਮੱਤ ਦਾ ਦੁ-ਚਿੱਤਾ-ਪਨ ਆ ਜਾਂਦਾ ਹੈ ॥੯॥
بِکھِیاکارنھِلبُلوبھُکماۄہِدُرمتِکادوراہاہے॥੯॥
جو دولت کمانے کا لالچ کرتے ہیں انکی زندگی مین بدعقلی اور دوچتی دوہرے خیالات حائل ہو جاتے ہیں (9)

ਪੂਰਾ ਸਤਿਗੁਰੁ ਭਗਤਿ ਦ੍ਰਿੜਾਏ ॥
pooraa satgur bhagat drirh-aa-ay.
The Perfect True Guru implants devotional worship within,
(O’ my friends), the perfect true Guru makes one firm in the devotion of God.
ਪੂਰਾ ਗੁਰੂ ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦੀ ਭਗਤੀ ਕਰਨ ਦਾ ਵਿਸ਼ਵਾਸ ਪੈਦਾ ਕਰਦਾ ਹੈ,
پوُراستِگُرُبھگتِد٘رِڑاۓ॥
کامل مرشد جس کو الہٰی خدمت عبادت وریاضت کا یقین وایمان پیدا کر دیتا ہے

ਗੁਰ ਕੈ ਸਬਦਿ ਹਰਿ ਨਾਮਿ ਚਿਤੁ ਲਾਏ ॥
gur kai sabad har naam chit laa-ay.
Through the Word of the Guru’s Shabad, he lovingly centers his consciousness on the Lord’s Name.
and through the Guru’s Divine Word, one focuses the mind to meditate on Naam.
ਉਹ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਪਰਮਾਤਮਾ ਦੇ ਨਾਮ ਵਿਚ (ਆਪਣਾ) ਚਿੱਤ ਜੋੜਦਾ ਹੈ।
گُرکےَسبدِہرِنامِچِتُلاۓ॥
دلمین وہ کلام مرشد کے ذریعے الہٰی نام سچ حقو حقیقت میں دل لگاتا ہے ۔

ਮਨਿ ਤਨਿ ਹਰਿ ਰਵਿਆ ਘਟ ਅੰਤਰਿ ਮਨਿ ਭੀਨੈ ਭਗਤਿ ਸਲਾਹਾ ਹੇ ॥੧੦॥
mantan har ravi-aa ghat antar man bheenai bhagat salaahaa hay. ||10||
The Lord pervades his mind, body and heart; deep within, his mind is drenched with devotional worship and praise of the Lord. ||10||
God pervades in that mind, body, and heart, and heart remains happily filled with (God’s) praise and devotion. ||10||
ਉਸ ਦੇ ਮਨ ਵਿਚ ਤਨ ਵਿਚ ਹਿਰਦੇ ਵਿਚ ਸਦਾ ਪਰਮਾਤਮਾ ਵੱਸਿਆ ਰਹਿੰਦਾ ਹੈ। (ਪਰਮਾਤਮਾ ਵਿਚ) ਮਨ ਭਿੱਜਿਆਂ ਮਨੁੱਖ ਉਸ ਦੀ ਭਗਤੀ ਤੇ ਸਿਫ਼ਤ-ਸਾਲਾਹ ਕਰਦਾ ਰਹਿੰਦਾ ਹੈ ॥੧੦॥
منِتنِہرِرۄِیاگھٹانّترِمنِبھیِنےَبھگتِسلاہاہے॥੧੦॥
خدا ُسکے ذہن دل و دماغ میں بستا رہتا ہے وہ متاثر ہوکر عبادت وریاضت اور حمدوثناہ کرتا رہتا ہے (10)

ਮੇਰਾ ਪ੍ਰਭੁ ਸਾਚਾ ਅਸੁਰ ਸੰਘਾਰਣੁ ॥
mayraa parabh saachaa asur sanghaaran.
My True God is the Destroyer of souls’ inner demons.
(O’ my friends), my eternal God is the destroyer of demons.
ਮੇਰਾ ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ, (ਮਨੁੱਖ ਦੇ ਅੰਦਰੋਂ ਕਾਮਾਦਿਕ) ਦੈਂਤਾਂ ਦਾ ਨਾਸ ਕਰਨ ਵਾਲਾ ਹੈ,
میراپ٘ربھُساچااسُرسنّگھارنھُ॥
(سچے) سچا صدیوی خدا اکلاق و روحانیت دشمن دیووں کو کتم کرنے والا ہے ۔

ਗੁਰ ਕੈ ਸਬਦਿ ਭਗਤਿ ਨਿਸਤਾਰਣੁ ॥
gur kai sabadbhagat nistaaran.
Through the Word of the Guru’s Shabad, His devotees are saved.
Through the Divine Word of the Guru He liberates the devotees (from worldly bonds).
ਗੁਰੂ ਦੇ ਸ਼ਬਦ ਵਿਚ (ਜੋੜ ਕੇ) (ਆਪਣੀ) ਭਗਤੀ ਵਿਚ (ਲਾ ਕੇ ਸੰਸਾਰ-ਸਮੁੰਦਰ ਤੋਂ) ਪਾਰ ਲੰਘਾਣ ਵਾਲਾ ਹੈ।
گُرکےَسبدِبھگتِنِستارنھُ॥
کلام مرشد کی برکت سے عابدوں وخدمتگاروں کو کامیاب زندگی بخشنے والا ہے ۔

ਮੇਰਾ ਪ੍ਰਭੁ ਸਾਚਾ ਸਦ ਹੀ ਸਾਚਾ ਸਿਰਿ ਸਾਹਾ ਪਾਤਿਸਾਹਾ ਹੇ ॥੧੧॥
mayraa parabh saachaa sad hee saachaa sir saahaa paatisaahaa hay. ||11||
My True Lord God is forever True. He is the Emperor over the heads of kings. ||11||
Yes eternal, and everlasting is my God and He is the King of all kings (the supreme ruler of the universe). ||11||
ਮੇਰਾ ਪ੍ਰਭੂ ਸਦਾ-ਥਿਰ ਰਹਿਣ ਵਾਲਾ ਹੈ ਸਦਾ ਹੀ ਕਾਇਮ ਰਹਿਣ ਵਾਲਾ ਹੈ, ਉਹ ਤਾਂ ਸ਼ਾਹਾਂ ਪਾਤਿਸ਼ਾਹਾਂ ਦੇ ਸਿਰ ਉੱਤੇ (ਭੀ ਹੁਕਮ ਚਲਾਣ ਵਾਲਾ) ਹੈ ॥੧੧॥
میراپ٘ربھُساچاسدہیِساچاسِرِساہاپاتِساہاہے॥੧੧॥
میرا خداصدیوی پاک اور شاہوں بادشاہون پر حکمران ہے (11)

ਸੇ ਭਗਤ ਸਚੇ ਤੇਰੈ ਮਨਿ ਭਾਏ ॥
say bhagat sachay tayrai man bhaa-ay.
True are those devotees, who are pleasing to Your Mind.
(O’ God), true are those devotees who are pleasing to Your mind.
ਹੇ ਪ੍ਰਭੂ! ਉਹੀ ਭਗਤ ਅਡੋਲ ਆਤਮਕ ਜੀਵਨ ਵਾਲੇ ਬਣਦੇ ਹਨ, ਜਿਹੜੇ ਤੇਰੇ ਮਨ ਵਿਚ ਪਿਆਰੇ ਲੱਗਦੇ ਹਨ;
سےبھگتسچےتیرےَمنِبھاۓ॥
وہی ہیں عابد وخدمتگار سچے اور پاک جو ہیں دلی محبوب تیرے ۔

ਦਰਿ ਕੀਰਤਨੁ ਕਰਹਿ ਗੁਰ ਸਬਦਿ ਸੁਹਾਏ ॥
dar keertan karahi gur sabad suhaa-ay.
They sing the Kirtan of His Praises at His Door; they are embellished and exalted by the Word of the Guru’s Shabad.
They look beauteous (and respect worthy) when through the word of the Guru they sing Your praises at Your door.
They sing His Praises at His Door (heart); their spiritual life is embellished and exalted by the Divine Word of the Guru.
ਉਹ ਤੇਰੇ ਦਰ ਤੇ (ਟਿਕ ਕੇ) ਤੇਰ ਸਿਫ਼ਤ-ਸਾਲਾਹ ਕਰਦੇ ਹਨ, ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹਨਾਂ ਦਾ ਆਤਮਕ ਜੀਵਨ ਸੋਹਣਾ ਬਣ ਜਾਂਦਾ ਹੈ।
درِکیِرتنُکرہِگُرسبدِسُہاۓ॥
وہ تیرے در پر اے خدا تیری حمدوثناہ کرتے ہیں کلام مرشد سے رن کی روحانی زندگی بہتر ہوجاتی ہے

ਸਾਚੀ ਬਾਣੀ ਅਨਦਿਨੁ ਗਾਵਹਿ ਨਿਰਧਨ ਕਾ ਨਾਮੁ ਵੇਸਾਹਾ ਹੇ ॥੧੨॥
saachee banee an-din gaavahi nirDhan kaa naam vaysaahaa hay. ||12||
Night and day, they sing the True Word of His Bani. The Naam is the wealth of the poor. ||12||
Day and night, they sing (Gurbani) the eternal word (of the Guru, and thus meditate on God”s Name, because God”s) Name is the capital stock of those, who are without (worldly) wealth. ||12||
Day and night, they sing the eternal Divine Word of the Guru, Naam is the capital of those, who are without spiritual direction. ||12||
ਉਹ ਭਗਤ ਜਨ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਹਰ ਵੇਲੇ ਗਾਂਦੇ ਹਨ। ਪਰਮਾਤਮਾ ਦਾ ਨਾਮ (ਨਾਮ-) ਧਨ ਤੋਂ ਸੱਖਣੇ ਮਨੁੱਖਾਂ ਲਈ ਸਰਮਾਇਆ ਹੈ ॥੧੨॥
ساچیِبانھیِاندِنُگاۄہِنِردھنکانامُۄیساہاہے॥੧੨॥
وہ ہر روز پاک کلام گاتے ہیں اور بے سرو سامان گنگال کے لئے نام سرمایہاور دولت ہے (12)

ਜਿਨ ਆਪੇ ਮੇਲਿ ਵਿਛੋੜਹਿ ਨਾਹੀ ॥
jin aapay mayl vichhorheh naahee.
Those with whom You unite, are never separated again.
(O’ God), they whom You Yourself unite, You never separate them again.
ਹੇ ਪ੍ਰਭੂ! ਤੂੰ ਆਪ ਹੀ ਜਿਨ੍ਹਾਂ ਮਨੁੱਖਾਂ ਨੂੰ (ਆਪਣੇ ਚਰਨਾਂ ਵਿਚ) ਜੋੜ ਕੇ (ਫਿਰ) ਵਿਛੋੜਦਾ ਨਹੀਂ ਹੈਂ,
جِنآپےمیلِۄِچھوڑہِناہیِ॥
اے خدا جن ہیں تو ملاتا ہے جدائی نہیں دیتا

ਗੁਰ ਕੈ ਸਬਦਿ ਸਦਾ ਸਾਲਾਹੀ ॥
gur kai sabad sadaa saalaahee.
Through the Word of the Guru’s Shabad, they praise You forever.
Through the Guru’s Divine Word they always praise You.
ਉਹ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਸਦਾ ਤੇਰੀ ਸਿਫ਼ਤ-ਸਾਲਾਹ ਕਰਦੇ ਰਹਿੰਦੇ ਹਨ।
گُرکےَسبدِسداسالاہیِ॥
وہ ہمیشہ کلام مرشد کے ذریعے تیری حمدوچناہ کرتے ہین

ਸਭਨਾ ਸਿਰਿ ਤੂ ਏਕੋ ਸਾਹਿਬੁ ਸਬਦੇ ਨਾਮੁ ਸਲਾਹਾ ਹੇ ॥੧੩॥
sabhnaa sir too ayko saahib sabday naam salaahaa hay. ||13||
You are the One Lord and Master over all. Through the Shabad, the Naam is praised. ||13||
Above all (beings) You are the only one Master. (It is by Your grace) that through the Divine Word they meditate on Naam and say Your praise. ||13||
ਹੇ ਪ੍ਰਭੂ! ਸਭ ਜੀਵਾਂ ਦੇ ਸਿਰ ਉੱਤੇ ਤੂੰ ਆਪ ਹੀ ਮਾਲਕ ਹੈਂ। (ਤੇਰੀ ਮਿਹਰ ਨਾਲ ਹੀ ਜੀਵ ਗੁਰੂ ਦੇ) ਸ਼ਬਦ ਵਿਚ (ਜੁੜ ਕੇ ਤੇਰਾ) ਨਾਮ (ਜਪ ਸਕਦੇ ਹਨ ਅਤੇ ਤੇਰੀ) ਸਿਫ਼ਤ-ਸਾਲਾਹ ਕਰ ਸਕਦੇ ਹਨ ॥੧੩॥
سبھناسِرِتوُایکوساہِبُسبدےنامُسلاہاہے॥੧੩॥
اے خدا تو سب کا واحد ماکلک ہے کام سے الہٰی نام سچ حق و حقیقت تیری ہی صفت صلاح ہے (13)

ਬਿਨੁ ਸਬਦੈ ਤੁਧੁਨੋ ਕੋਈ ਨ ਜਾਣੀ ॥
bin sabdai tuDhuno ko-ee na jaanee.
Without the Shabad, no one knows You.
Without reflecting on the Divine word, no one can know You.
ਹੇ ਪ੍ਰਭੂ! ਗੁਰੂ ਦੇ ਸ਼ਬਦ ਤੋਂ ਬਿਨਾ ਕੋਈ ਮਨੁੱਖ ਤੇਰੇ ਨਾਲ ਸਾਂਝ ਨਹੀਂ ਪਾ ਸਕਦਾ,
بِنُسبدےَتُدھُنوکوئیِنجانھیِ॥
کلام کے بغیر تیری شناکت و پہچان نہیں ہو سکتی ۔ تو خود بخود اپنی بیان سے باہر کہانی بیان کرتا ہے

ਤੁਧੁ ਆਪੇ ਕਥੀ ਅਕਥ ਕਹਾਣੀ ॥
tuDh aapay kathee akath kahaanee.
You Yourself speak the Unspoken Speech.
Through the Guru’s Divine word, You have described Your indescribable path.
(ਗੁਰੂ ਦੇ ਸ਼ਬਦ ਦੀ ਰਾਹੀਂ) ਤੂੰ ਆਪ ਹੀ ਆਪਣੇ ਅਕੱਥ ਸਰੂਪ ਦਾ ਬਿਆਨ ਕਰਦਾ ਹੈਂ।
تُدھُآپےکتھیِاکتھکہانھیِ॥
تو خود ہی مرشد کی شکل وصورت میں کلام بخشتا ہے عنایت کرتا ہے

ਆਪੇ ਸਬਦੁ ਸਦਾ ਗੁਰੁ ਦਾਤਾ ਹਰਿ ਨਾਮੁ ਜਪਿ ਸੰਬਾਹਾ ਹੇ ॥੧੪॥
aapay sabad sadaa gur daataa har naam jap sambaahaa hay. ||14||
You Yourself are the Shabad forever, the Guru, the Great Giver; chanting the Lord’s Name, You bestow Your treasure. ||14||
(In the form) of Guru, You Yourself have been the bestowing (Gurbani, the divine) word and by meditating on the Name, You have been providing (spiritual) sustenance) to all. ||14||
(In the form) of Guru, You Yourself have been bestowing the Divine Word and by meditating on Naam, You haveprovided spiritual sustenance to all. ||14||
ਤੂੰ ਆਪ ਹੀ ਗੁਰੂ-ਰੂਪ ਹੋ ਕੇ ਸਦਾ ਸ਼ਬਦ ਦੀ ਦਾਤ ਦੇਂਦਾ ਆਇਆ ਹੈਂ, ਗੁਰੂ-ਰੂਪ ਹੋ ਕੇ ਤੂੰ ਆਪ ਹੀ ਹਰਿ-ਨਾਮ ਜਪ ਕੇ (ਜੀਵਾਂ ਨੂੰ ਭੀ ਇਹ ਦਾਤਿ) ਦੇਂਦਾ ਆ ਰਿਹਾ ਹੈਂ ॥੧੪॥
آپےسبدُسداگُرُداتاہرِنامُجپِسنّباہاہے॥੧੪॥
اور خود ہی الہٰی نام ذہن نشینی کے لئے پہنچاتا ہے (14)

ਤੂ ਆਪੇ ਕਰਤਾ ਸਿਰਜਣਹਾਰਾ ॥
too aapay kartaa sirjanhaaraa.
You Yourself are the Creator of the Universe.
(O’ God), You Yourself are the creator and maker (of this universe).
You Yourself are the Creator of this body and soul.
ਹੇ ਪ੍ਰਭੂ! ਤੂੰ ਆਪ ਹੀ (ਸਾਰੀ ਸ੍ਰਿਸ਼ਟੀ ਨੂੰ) ਪੈਦਾ ਕਰ ਸਕਣ ਵਾਲਾ ਕਰਤਾਰ ਹੈਂ।
توُآپےکرتاسِرجنھہارا॥
اے خدا تو خود ہی دنیا پیدا کرنے والا ہے کار ساز کرتار ہے

ਤੇਰਾ ਲਿਖਿਆ ਕੋਇ ਨ ਮੇਟਣਹਾਰਾ ॥
tayraa likhi-aa ko-ay na maytanhaaraa.
No one can erase what You have written.
Nobody can erase, what You have written (in any one’s destiny).
ਕੋਈ ਜੀਵ ਤੇਰੇ ਲਿਖੇ ਲੇਖ ਨੂੰ ਮਿਟਾਣ-ਜੋਗਾ ਨਹੀਂ ਹੈ।
تیرالِکھِیاکوءِنمیٹنھہارا॥
تیری تحریر کوئی مٹا نہیں سکتا۔ مٹانے کی توفیق کسی مین ہے ۔

ਗੁਰਮੁਖਿ ਨਾਮੁ ਦੇਵਹਿ ਤੂ ਆਪੇ ਸਹਸਾ ਗਣਤ ਨ ਤਾਹਾ ਹੇ ॥੧੫॥
gurmukh naam dayveh too aapay sahsaa ganat na taahaa hay. ||15||
You Yourself bless the Gurmukh with the Naam, who is no longer skeptical, and is not held to account. ||15||
Through the Guru, You Yourself bless (a one with the gift of) Name, and then one has nothing to fear or account for (one’s deeds). ||15||
Through the Guru, You Yourself bless with the gift of Naam, and then there is nothing to fear or account for one’s deeds (and shortcomings). ||15||
ਗੁਰੂ ਦੀ ਸਰਨ ਪਾ ਕੇ ਤੂੰ ਆਪ ਹੀ ਆਪਣਾ ਨਾਮ ਦੇਂਦਾ ਹੈਂ, (ਤੇ, ਜਿਸ ਨੂੰ ਤੂੰ ਨਾਮ ਦੀ ਦਾਤ ਦੇਂਦਾ ਹੈਂ) ਉਸ ਨੂੰ ਕੋਈ ਸਹਮ ਕੋਈ ਚਿੰਤਾ-ਫ਼ਿਕਰ ਪੋਹ ਨਹੀਂ ਸਕਦਾ ॥੧੫॥
گُرمُکھِنامُدیۄہِتوُآپےسہساگنھتنتاہاہے॥੧੫॥
مرشد کے ذریعے نام سچ حق و حقیقت خود ہی بخشش کرتا ہے اسے کسی قسم کی کوئی تشویش اور فکر متاثر نہین کرتے (15)

ਭਗਤ ਸਚੇ ਤੇਰੈ ਦਰਵਾਰੇ ॥
bhagat sachay tayrai darvaaray.
Your true devotees stand at the Door of Your Court.
(O’ God), the devotees are adjudged true (and honored) in Your court.
Your true devotees stand at the Door of Your Court (heart).
Your true devotees stand at the Door of Your Court ( and merge with Naam).
ਹੇ ਪ੍ਰਭੂ! ਤੇਰੇ ਦਰਬਾਰ ਵਿਚ ਤੇਰੇ ਭਗਤ ਸੁਰਖ਼ਰੂ ਰਹਿੰਦੇ ਹਨ,
بھگتسچےتیرےَدرۄارے॥
اے خدا تیرے دربار مین تیرے عابد سرخرو رہتے ہیں کیونکہ تیری محبت پریم پیاریں

ਸਬਦੇ ਸੇਵਨਿ ਭਾਇ ਪਿਆਰੇ ॥
sabday sayvan bhaa-ay pi-aaray.
They serve the Shabad with love and affection.
Imbued with Your love they keep serving and worshipping You through the Divine Word.
ਕਿਉਂਕਿ ਉਹ ਤੇਰੇ ਪ੍ਰੇਮ-ਪਿਆਰ ਵਿਚ ਗੁਰੂ ਦੇ ਸ਼ਬਦ ਦੀ ਰਾਹੀਂ ਤੇਰੀ ਸੇਵਾ-ਭਗਤੀ ਕਰਦੇ ਹਨ।
سبدےسیۄنِبھاءِپِیارے॥
وہ کلام سے تیری خدمت کرتےہیں۔

ਨਾਨਕ ਨਾਮਿ ਰਤੇ ਬੈਰਾਗੀ ਨਾਮੇ ਕਾਰਜੁ ਸੋਹਾ ਹੇ ॥੧੬॥੩॥੧੨॥
naanak naam ratay bairaagee naamay kaaraj sohaa hay. ||16||3||12||
O Nanak, those who are attuned to the Naam remain detached; through the Naam, their affairs are resolved. ||16||3||12||
O’ Nanak, truly detached are those who remain imbued with Your Name, and by virtue of Name, each of their tasks is accomplished successfully. ||16||3||12||
O’ Nanak, truly detached are those who remain imbued with Your Naam, and by its virtue, their tasks are accomplished successfully. ||16||3||12||
O’ Nanak, truly detached are those who remain imbued with Your Naam, and by its virtue, their spiritual journey is accomplished successfully. ||16||3||12||
ਹੇ ਨਾਨਕ! ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਹੋਏ ਮਨੁੱਖ (ਅਸਲ) ਤਿਆਗੀ ਹਨ, ਨਾਮ ਦੀ ਬਰਕਤਿ ਨਾਲ ਉਹਨਾਂ ਦਾ ਹਰੇਕ ਕੰਮ ਸਫਲ ਹੋ ਜਾਂਦਾ ਹੈ ॥੧੬॥੩॥੧੨॥
نانکنامِرتےبیَراگیِنامےکارجُسوہاہے॥੧੬॥੩॥੧੨॥
الہٰی نام سچ و حقیقت سے کام کامیاب ہوجاتا ہے ۔اے نانک۔ نام سچ حق و حقیقت سے متاچر ہوکر انسان طارق ہو جاتا ہے

ਮਾਰੂ ਮਹਲਾ ੩ ॥
maaroo mehlaa 3.
Raag Maaroo, Third Guru:
ماروُمہلا੩॥

ਮੇਰੈ ਪ੍ਰਭਿ ਸਾਚੈ ਇਕੁ ਖੇਲੁ ਰਚਾਇਆ ॥
mayrai parabh saachai ik khayl rachaa-i-aa.
My True Lord God has staged a play.
The eternal God has staged a wonderful play in this world.
The eternal God has staged a wonderful play in this world (soul).
The eternal God has staged a wonderful play in this world (body).
ਸਦਾ-ਥਿਰ ਰਹਿਣ ਵਾਲੇ ਮੇਰੇ ਪ੍ਰਭੂ ਨੇ (ਇਹ ਜਗਤ) ਇਕ ਤਮਾਸ਼ਾ ਰਚਿਆ ਹੋਇਆ ਹੈ,
میرےَپ٘ربھِساچےَاِکُکھیلُرچائِیا॥
ساچے ۔ صدیوی سچے ۔ رچائیا۔ پیدا کیا۔۔۔ بنائیا۔
صدیوی سچے پاک خدانے اس دنیا کو اپنے لئے ایک کھیل بنائیا ہے

ਕੋਇ ਨ ਕਿਸ ਹੀ ਜੇਹਾ ਉਪਾਇਆ ॥
ko-ay na kis hee jayhaa upaa-i-aa.
He has created no one like anyone else.
None of His creatures is exactly like another.
(ਇਸ ਵਿਚ ਉਸ ਨੇ) ਕੋਈ ਜੀਵ ਕਿਸੇ ਦੂਜੇ ਵਰਗਾ ਨਹੀਂ ਬਣਾਇਆ।
کوءِنکِسہیِجیہااُپائِیا॥
اُپائیا۔ پیدا کیا۔
اور اس میں کوئی بھی جادنار کسی دوسرے جیسا نہیں پیداکیا

ਆਪੇ ਫਰਕੁ ਕਰੇ ਵੇਖਿ ਵਿਗਸੈ ਸਭਿ ਰਸ ਦੇਹੀ ਮਾਹਾ ਹੇ ॥੧॥
aapay farak karay vaykh vigsai sabh ras dayhee maahaa hay. ||1||
He made them different, and he gazes upon them with pleasure; he placed all the flavors in the body. ||1||
Putting (subtle) distinctions (in all), He Himself looks at them and feels delighted. (Another astonishing thing is that) He has put all the relishes (and desires) in the body itself. ||1||
Creating subtle distinctions in all, He Himself looks at them and feels delighted. and has put all the relishes and desires in the body itself. ||1||
ਆਪ ਹੀ (ਜੀਵਾਂ ਵਿਚ) ਫ਼ਰਕ ਪੈਦਾ ਕਰਦਾ ਹੈ, ਤੇ (ਇਹ ਫ਼ਰਕ) ਵੇਖ ਕੇ ਖ਼ੁਸ਼ ਹੁੰਦਾ ਹੈ। (ਫਿਰ ਉਸ ਨੇ) ਸਰੀਰ ਦੇ ਵਿਚ ਸਾਰੇ ਹੀ ਚਸਕੇ ਪੈਦਾ ਕਰ ਦਿੱਤੇ ਹਨ ॥੧॥
آپےپھرکُکرےۄیکھِۄِگسےَسبھِرسدیہیِماہاہے॥੧॥
وگسے ۔ خوش ہوتا ہے ۔ رس۔ مزے ۔ ماہا ۔ میں (1)
اور ایک دوسرے کے فرق کو دیکھ کر خود ہی خوش ہوتا ہے اور جس م میں تمام لطف اور مزے پیدا کر دیئے ہیں (1)

ਵਾਜੈ ਪਉਣੁ ਤੈ ਆਪਿ ਵਜਾਏ ॥
vaajai pa-untai aap vajaa-ay.
You Yourself vibrate the beat of the breath.
(O’ God), You yourself have set into play the wind instruments (the creatures which survive on the flow of air in their bodies through the process of breathing).
Himself has set into play the flow of air in their bodies.
ਹੇ ਪ੍ਰਭੂ! (ਤੇਰੀ ਆਪਣੀ ਕਲਾ ਨਾਲ ਹਰੇਕ ਸਰੀਰ ਵਿਚ) ਸੁਆਸਾਂ ਦਾ ਵਾਜਾ ਵੱਜ ਰਿਹਾ ਹੈ (ਸੁਆਸ ਚੱਲ ਰਿਹਾ ਹੈ), ਤੂੰ ਆਪ ਹੀ ਇਹ ਸੁਆਸਾਂ ਦੇ ਵਾਜੇ ਵਜਾ ਰਿਹਾ ਹੈਂ।
ۄاجےَپئُنھُتےَآپِۄجاۓ॥
واجے بؤن ۔ ہوا چلتی ہے مراد سانس جاری ہیں۔
خود ہی سانس کا ساز پیداکیا ہے

ਸਿਵ ਸਕਤੀ ਦੇਹੀ ਮਹਿ ਪਾਏ ॥
siv saktee dayhee meh paa-ay.
Shiva and Shakti, energy and matter – You have placed them into the body.
You have put both the (divine) soul and Maya (the worldly riches and power) in the body.
ਪਰਮਾਤਮਾ ਨੇ ਸਰੀਰ ਵਿਚ ਜੀਵਾਤਮਾ ਤੇ ਮਾਇਆ (ਦੋਵੇਂ ਹੀ) ਪਾ ਦਿੱਤੇ ਹਨ।
سِۄسکتیِدیہیِمہِپاۓ॥
سیوسکتی ۔ دنیاوی دؤلت ۔
اور اس جسم میں دؤلت اور روح پیدا کی ہے ۔

ਗੁਰ ਪਰਸਾਦੀ ਉਲਟੀ ਹੋਵੈ ਗਿਆਨ ਰਤਨੁ ਸਬਦੁ ਤਾਹਾ ਹੇ ॥੨॥
gur parsaadee ultee hovai gi-aan ratan sabadtaahaa hay. ||2||
By Guru’s Grace, one turns away from the world, and attains the jewel of spiritual wisdom, and the Word of the Shabad. ||2||
By Guru’s grace, whose attention turns away (from Maya or desire for worldly riches and power, that person) obtains the jewel of (divine) wisdom (in the form of Guru’s) word. ||2||
By Guru’s grace, whose attention turns away (from Maya or desire for worldly riches and power), he obtains the jewel of spiritual wisdom from Divine Word. ||2||
ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਦੀ ਸੁਰਤ ਮਾਇਆ ਵਲੋਂ ਪਰਤਦੀ ਹੈ, ਉਸ ਨੂੰ ਆਤਮਕ ਜੀਵਨ ਵਾਲਾ ਸ੍ਰੇਸ਼ਟ ਗੁਰ ਸ਼ਬਦ ਪ੍ਰਾਪਤ ਹੋ ਜਾਂਦਾ ਹੈ ॥੨॥
گُرپرسادیِاُلٹیِہوۄےَگِیانرتنُسبدُتاہاہے॥੨॥
گر پرسادی۔ رھمت مرشد سے ۔ اُلتی خلاف۔ گیان ۔ علم۔ دانش۔ سبد۔ کلام۔تاہا۔ اُسے (2)
اگر رحمت مرشد سے دنیاوی دولت کی طرف جس سے زندگی روحانی واخلاقیبن جاتی ہے ھاصل ہوجاتا ہے (2)

ਅੰਧੇਰਾ ਚਾਨਣੁ ਆਪੇ ਕੀਆ ॥
anDhayraa chaanan aapay kee-aa.
He Himself created darkness and light.
(O’ my friends, God) Himself has created both darkness (of ignorance) and the light (of divine wisdom.
He Himself has created both in the soul, darkness the love for Maya and the light of divine wisdom.
(ਮਾਇਆ ਦੇ ਮੋਹ ਦਾ) ਹਨੇਰਾ ਅਤੇ (ਆਤਮਕ ਜੀਵਨ ਦੀ ਸੂਝ ਦਾ) ਚਾਨਣ ਪ੍ਰਭੂ ਨੇ ਆਪ ਹੀ ਬਣਾਇਆ ਹੈ।
انّدھیراچاننھُآپےکیِیا॥
اندھیرا۔ مراد دنیاوی دؤلت کی محبت ۔ چانن۔ روشنی۔ دانش۔
ذہانت اور جہالت خدا کی خود پیدا کردہ ہے ۔ سارے عالم میں خدا خود بستا ہے

ਏਕੋ ਵਰਤੈ ਅਵਰੁ ਨ ਬੀਆ ॥
ayko vartai avar na bee-aa.
He alone is pervading; there is no other at all.
Everywhere), it is He alone who is pervading, and there is no other.
(ਸਾਰੇ ਜਗਤ ਵਿਚ ਪਰਮਾਤਮਾ) ਆਪ ਹੀ ਵਿਆਪਕ ਹੈ, (ਉਸ ਤੋਂ ਬਿਨਾ) ਕੋਈ ਹੋਰ ਨਹੀਂ ਹੈ।
ایکوۄرتےَاۄرُنبیِیا॥
اور نہ بیا نہیں کوئی دوسرا
اسکے علاوہ نہیں کوئی ثانی اسکے ہستی دوسری۔

ਗੁਰ ਪਰਸਾਦੀ ਆਪੁ ਪਛਾਣੈ ਕਮਲੁ ਬਿਗਸੈ ਬੁਧਿ ਤਾਹਾ ਹੇ ॥੩॥
gur parsaadee aap pachhaanai kamal bigsai buDhtaahaa hay. ||3||
One who realizes his own self – by Guru’s Grace, the lotus of his mind blossoms forth. ||3||
By Guru’s grace, one who recognizes one’s self obtains such (divine) wisdom (and delight, as if) the lotus of one’s heart has bloomed. ||3||
By Guru’s grace, one who recognizes one’s self obtains such divine wisdom, their soul blooms like lotus flower.||3||
ਜਿਹੜਾ ਮਨੁੱਖ ਗੁਰੂ ਦੀ ਕਿਰਪਾ ਨਾਲ ਆਪਣੇ ਆਤਮਕ ਜੀਵਨ ਨੂੰ ਪੜਤਾਲਦਾ ਰਹਿੰਦਾ ਹੈ, ਉਸ ਦਾ ਹਿਰਦਾ-ਕੌਲ-ਫੁੱਲ ਖਿੜਿਆ ਰਹਿੰਦਾ ਹੈ, ਉਸ ਨੂੰ (ਆਤਮਕ ਜੀਵਨ ਦੀ ਪਰਖ ਕਰਨ ਵਾਲੀ) ਅਕਲ ਪ੍ਰਾਪਤ ਹੋਈ ਰਹਿੰਦੀ ਹੈ ॥੩॥
گُرپرسادیِآپُپچھانھےَکملُبِگسےَبُدھِتاہاہے॥੩॥
۔ کمل وگسے ۔ ذہن ۔ ذہنی خوشی۔ بدھ۔ عقل ۔ ہوش۔ آپ پچھانے ۔ اپنے اعمال و کرتوت کی پہچان (3)
جو رحمت مرشد سے اپنی اکلاخی در روحانی زندگی کی تحقیق کرتا ہے اُسکا ذہن روشن اور دل خوش رہتا ہے وہ باعقل وشعور ہوجاتا ہے (3)

ਅਪਣੀ ਗਹਣ ਗਤਿ ਆਪੇ ਜਾਣੈ ॥
apnee gahan gat aapay jaanai.
Only He Himself knows His depth and extent.
The depth of His state (or divine wisdom), only He Himself knows.
ਆਪਣੀ ਡੂੰਘੀ ਆਤਮਕ ਅਵਸਥਾ ਪਰਮਾਤਮਾ ਆਪ ਹੀ ਜਾਣਦਾ ਹੈ।
اپنھیِگہنھگتِآپےجانھےَ॥
گہن گت ۔ اپنے اعمال کی نیکی بدی۔ اچھائی ۔ بدائی ۔ بلندی و پستی۔
اپنی پاکیزہ حالت کے متعلق خدا کو خود ہی معلوم ہے

ਹੋਰੁ ਲੋਕੁ ਸੁਣਿ ਸੁਣਿ ਆਖਿ ਵਖਾਣੈ ॥
hor lok sun sun aakh vakhaanai.
Other people can only listen and hear what is spoken and said.
Other people utter and say (about Him) on the basis of what they hear from others.
ਜਗਤ ਤਾਂ (ਦੂਜਿਆਂ ਪਾਸੋਂ) ਸੁਣ ਸੁਣ ਕੇ (ਫਿਰ) ਆਖ ਕੇ (ਹੋਰਨਾਂ ਨੂੰ) ਸੁਣਾਂਦਾ ਹੈ।
ہورُلوکُسُنھِسُنھِآکھِۄکھانھےَ॥
آکھ وکھانے ۔ کہا بیان کرنا۔
ورنہ لوگ دوسروں سے سن سنکر خود بیان کرتے ہیں ۔

ਗਿਆਨੀ ਹੋਵੈ ਸੁ ਗੁਰਮੁਖਿ ਬੂਝੈ ਸਾਚੀ ਸਿਫਤਿ ਸਲਾਹਾ ਹੇ ॥੪॥
gi-aanee hovai so gurmukh boojhai saachee sifat salaahaa hay. ||4||
One who is spiritually wise, understands himself as Gurmukh; he praises the True Lord. ||4||
One who is (divinely) wise understands this and through the Guru and keeps uttering (God’s) true praise. ||4||
ਜਿਹੜਾ ਮਨੁੱਖ ਆਤਮਕ ਜੀਵਨ ਦੀ ਸੂਝ ਵਾਲਾ ਹੋ ਜਾਂਦਾ ਹੈ, ਉਹ ਗੁਰੂ ਦੇ ਸਨਮੁਖ ਰਹਿ ਕੇ (ਇਸ ਭੇਤ ਨੂੰ) ਸਮਝਦਾ ਹੈ, ਤੇ, ਉਹ ਪ੍ਰਭੂ ਦੀ ਸਦਾ ਕਾਇਮ ਰਹਿਣ ਵਾਲੀ ਸਿਫ਼ਤ-ਸਾਲਾਹ ਕਰਦਾ ਰਹਿੰਦਾ ਹੈ ॥੪॥
گِیانیِہوۄےَسُگُرمُکھِبوُجھےَساچیِسِپھتِسلاہاہے॥੪॥
گیانی۔ عالم ۔ گورمکھ۔ مرید مرشد (4)
جو شخس روحانیت کا وافکار ہوجاتاہے وہ اس راز کو سمجھ جاتا ہے اور صدیوی خدا کیحمدوثناہ کرتا رہتا ہے (4)

ਦੇਹੀ ਅੰਦਰਿ ਵਸਤੁ ਅਪਾਰਾ ॥
dayhee andar vasat apaaraa.
Deep within the body is the priceless object.
(O’ my friends), within the body is contained the commodity of (God’s Name, which is of) limitless worth, (but because of one’s ego it is not visible to one, as if it is locked behind closed doors).
Deep within the body and soul is the priceless object of Naam.
ਮਨੁੱਖ ਦੇ ਸਰੀਰ ਵਿਚ (ਹੀ) ਬੇਅੰਤ ਪਰਮਾਤਮਾ ਦਾ ਨਾਮ-ਪਦਾਰਥ (ਮੌਜੂਦ) ਹੈ,
دیہیِانّدرِۄستُاپارا॥
دست۔ اشیا۔
اس جسم میں یشمار نعمتیں موجود ہیں۔

ਆਪੇ ਕਪਟ ਖੁਲਾਵਣਹਾਰਾ ॥
aapay kapat khulaavanhaaraa.
He Himself opens the doors.
God Himself is the one who gets these doors opened (by removing one’s ego through the Guru).
He Himself opens the doors of freedom from Maya.
(ਪਰ ਮਨੁੱਖ ਦੀ ਮੱਤ ਦੇ ਦੁਆਲੇ ਮਾਇਆ ਦੇ ਮੋਹ ਦੇ ਭਿੱਤ ਵੱਜੇ ਰਹਿੰਦੇ ਹਨ), ਪਰਮਾਤਮਾ ਆਪ ਹੀ ਇਹਨਾਂ ਕਿਵਾੜਾਂ ਨੂੰ ਖੋਲ੍ਹਣ ਦੇ ਸਮਰੱਥ ਹੈ।
آپےکپٹکھُلاۄنھہارا॥
کیٹ۔ کوآڑ۔ تختے ۔
جنکا دروازہ کھولنے کی توفیق اس خدا کے پاس ہے

ਗੁਰਮੁਖਿ ਸਹਜੇ ਅੰਮ੍ਰਿਤੁ ਪੀਵੈ ਤ੍ਰਿਸਨਾ ਅਗਨਿ ਬੁਝਾਹਾ ਹੇ ॥੫॥
gurmukh sehjay amrit peevai tarisnaa agan bujhaahaa hay. ||5||
The Gurmukh intuitively drinks in the Ambrosial Nectar, and the fire of desire is quenched. ||5||
The Guru’s follower (then) peacefully drinks the nectar (of God’s Name) and puts off the fire of (worldly) desires. ||5||
The Guru’s follower (then) peacefully drinks in the Ambrosial Nectar of Naam and extinguishes the fire of (worldly) desires. ||5||
ਜਿਹੜਾ ਮਨੁੱਖ ਗੁਰੂ ਦੀ ਰਾਹੀਂ ਆਤਮਕ ਅਡੋਲਤਾ ਵਿਚ ਟਿਕ ਕੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦਾ ਹੈ (ਉਹ ਮਨੁੱਖ ਆਪਣੇ ਅੰਦਰੋਂ ਮਾਇਆ ਦੀ) ਤ੍ਰਿਸ਼ਨਾ ਦੀ ਅੱਗ ਬੁਝਾ ਲੈਂਦਾ ਹੈ ॥੫॥
گُرمُکھِسہجےانّم٘رِتُپیِۄےَت٘رِسنااگنِبُجھاہاہے॥੫॥
انمرت۔ آبحیات۔ ایسا پانی جو زندگی کو روحانی واخلاقی طور پاک بناتا ہے ۔ ترشنا۔ خواہشات (5)
مرید مرشد آسانی سے آبحیات جس سے زندگی جاویداں اخلاقی روحانی وہجاتی ہے پیا جا سکتا ہے ۔ جس سے خواہشات کی جلن بجھ جاتی ہے (5)

ਸਭਿ ਰਸ ਦੇਹੀ ਅੰਦਰਿ ਪਾਏ ॥
sabh ras dayhee andar paa-ay.
He placed all the flavors within the body.
(O’ my friends, God) has put all the tastes in the body.
He placed all the flavors (of spiritual wisdom and maya) within the body.
سبھِرسدیہیِانّدرِپاۓ॥
رس۔ لطف۔ مزے ۔
اس انسانی جسممیں بیشمار لطف اور مزے پائے ہوئے ہیں

ਵਿਰਲੇ ਕਉ ਗੁਰੁ ਸਬਦੁ ਬੁਝਾਏ ॥
virlay ka-o gur sabad bujhaa-ay.
How rare are those who understand, through the Word of the Guru’s Shabad.
Only a rare person understands this through the Divine Word of the Guru.
ਕਿਸੇ ਵਿਰਲੇ ਨੂੰ ਗੁਰੂ (ਆਪਣੇ) ਸ਼ਬਦ ਦੀ ਸੂਝ ਬਖ਼ਸ਼ਦਾ ਹੈ।
ۄِرلےکءُگُرُسبدُبُجھاۓ॥
ورے ۔ کسی کو ہی۔ گر سبد۔ کلام مرشد۔ بجھائے ۔ سمجھاتا ہے ۔
کسی کو ہی کلام مرشد کے ذریعے سمجھائیا ہے

ਅੰਦਰੁ ਖੋਜੇ ਸਬਦੁ ਸਾਲਾਹੇ ਬਾਹਰਿ ਕਾਹੇ ਜਾਹਾ ਹੇ ॥੬॥
andar khojay sabad saalaahay baahar kaahay jaahaa hay. ||6||
So search within yourself, and praise the Shabad. Why run around outside your self? ||6||
(Then that person) searches God within, and praises Him through (Gurbani the Guru’s) word. Why then would any one go out (to search Him, when one can experience God within oneself)? ||6||
Search God within, and achieve Him through Divine word. Why run around outside yourself? ||6||
ਉਹ ਮਨੁੱਖ ਆਪਣਾ ਅੰਦਰ ਖੋਜਦਾ ਹੈ, ਸ਼ਬਦ (ਨੂੰ ਹਿਰਦੇ ਵਿਚ ਵਸਾ ਕੇ ਪਰਮਾਤਮਾ ਦੀ) ਸਿਫ਼ਤ-ਸਾਲਾਹ ਕਰਦਾ ਹੈ, ਫਿਰ ਉਹ ਬਾਹਰ ਭਟਕਦਾ ਨਹੀਂ ॥੬॥
انّدرُکھوجےسبدُسالاہےباہرِکاہےجاہاہے॥੬॥
اندر کھوبے۔ اپنے کردار واعمال وخیالتکے نیک و بد۔ اچھائیان۔ برائیاں کی تحقیق کرے اور تمیز اور تفریق میں دھیان لگائے ۔۔ سوچے اور سمجھے ۔ باہر کا ہے ۔ لوبھٹکن ارو دوڑ دہوپ میں کیوں۔ (6)
اگر انسان اسے اپنے ذہن میں ہی اسکی جستجو اور تلاش کرے تو کلام سے صفت صلاح کرے تو باہر تلاش کرنے کی ضرور ت ہی کیا ہے (6)

ਵਿਣੁ ਚਾਖੇ ਸਾਦੁ ਕਿਸੈ ਨ ਆਇਆ ॥
vin chaakhay saad kisai na aa-i-aa.
Without tasting, no one enjoys the flavor.
(O’ my friends), without tasting (the nectar of God’s Name), nobody has enjoyed its relish.
Without tasting the nectar of Naam, you can not enjoy the flavor.
(ਨਾਮ-ਅੰਮ੍ਰਿਤ ਮਨੁੱਖ ਦੇ ਅੰਦਰ ਹੀ ਹੈ, ਪਰ) ਚੱਖਣ ਤੋਂ ਬਿਨਾ ਕਿਸੇ ਨੂੰ (ਉਸ ਦਾ) ਸੁਆਦ ਨਹੀਂ ਆਉਂਦਾ।
ۄِنھُچاکھےسادُکِسےَنآئِیا॥
چاکھے ۔ رس لئے ۔
بغیر استعمال اور صرف کرنے کے لطف کس نے لیا ہے ۔

ਗੁਰ ਕੈ ਸਬਦਿ ਅੰਮ੍ਰਿਤੁ ਪੀਆਇਆ ॥
gur kai sabad amrit pee-aa-i-aa.
Through the Word of the Guru’s Shabad, one drinks in the Ambrosial Nectar.
(But, it is only through) the word of the Guru (that God) has helped (anyone) to drink this nectar.
Through the Divine word, help everyone to drink this Ambrosial nectar of Naam.
گُرکےَسبدِانّم٘رِتُپیِیائِیا॥
ساد۔ لطف۔
جسے خدا مرشد کے کلام سے آبحیات پلاتا ہے انسان اس آبحیات پی کر جاویداں ہوجاتا ہے

ਅੰਮ੍ਰਿਤੁ ਪੀ ਅਮਰਾ ਪਦੁ ਹੋਏ ਗੁਰ ਕੈ ਸਬਦਿ ਰਸੁ ਤਾਹਾ ਹੇ ॥੭॥
amrit pee amraa pad ho-ay gur kai sabad ras taahaa hay. ||7||
The Ambrosial Nectar is drunk, and the immoral status is obtained, when one obtains the sublime essence of the Guru’s Shabad. ||7||
Upon drinking the nectar (of Name), a person has obtained immortal status, and through the word of the Guru has enjoyed this relish (of Name). ||7||
Drinking in the nectar of Naam, the soul is permanently in bliss and this is obtained through the divine Word of Guru. ||7||
ਉਹ ਮਨੁੱਖ ਆਤਮਕ ਜੀਵਨ ਦੇਣ ਵਾਲਾ ਉਹ ਨਾਮ-ਜਲ ਪੀ ਕੇ ਉਸ ਅਵਸਥਾ ਤੇ ਪਹੁੰਚ ਜਾਂਦਾ ਹੈ ਜਿਥੇ ਆਤਮਕ ਮੌਤ ਆਪਣਾ ਅਸਰ ਨਹੀਂ ਪਾ ਸਕਦੀ, ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਸ ਨੂੰ (ਨਾਮ-ਅੰਮ੍ਰਿਤ ਦਾ) ਸੁਆਦ ਆ ਜਾਂਦਾ ਹੈ ॥੭॥
انّم٘رِتُپیِامراپدُہوۓگُرکےَسبدِرسُتاہاہے॥੭॥
امراپد۔ حیات جاویداں۔ رس تاہا ہے ۔ لطف ایسا ہے (7)
جہاں روحانی موت بے اثر ہوجاتا ہے تب وہ کلام مرشد کا مزہ لیتا ہے (7)

ਆਪੁ ਪਛਾਣੈ ਸੋ ਸਭਿਗੁਣ ਜਾਣੈ ॥
aap pachhaanai so sabh gun jaanai.
One who realizes himself, knows all virtues.
One who recognizes oneself, knows all divine virtues.
ਜਿਹੜਾ ਮਨੁੱਖ ਆਪਣੇ ਆਤਮਕ ਜੀਵਨ ਨੂੰ ਪੜਤਾਲਦਾ ਰਹਿੰਦਾ ਹੈ, ਉਹ ਸਾਰੇ (ਰੱਬੀ) ਗੁਣਾਂ ਨਾਲ ਸਾਂਝ ਪਾਂਦਾ ਹੈ।
آپُپچھانھےَسوسبھِگُنھجانھےَ॥
جو اپنی روحانی زندگی کو پہچان لیتا وہ تمام اوصاف کا واقفکارہوجاتا ہے ۔

error: Content is protected !!