ਧਨਾਸਰੀ ਮਹਲਾ ੧ ਘਰੁ ੧ ਚਉਪਦੇ
Dhanaasree mehlaa 1 ghar 1 cha-upday
Raag Dhanasri, First Guru, First Beat, four-Padas:
دھناسریِ مہلا ੧ گھرُ ੧ چئُپدے
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ik-oNkaar sat naam kartaa purakh nirbha-o nirvair akaal moorat ajoonee saibhaN gur parsaad.
There is only one God whose Name is of eternal existence. He is the creator of the universe, all-pervading, without fear, without enmity, independent of time, beyond the cycle of birth and death and self revealed. He is realized by the Guru’s grace. ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ ‘ਹੋਂਦ ਵਾਲਾ’ ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ੴ ستِنامُ کرتا پُرکھُ نِربھءُ نِرۄیَرُ اکال موُرتِ اجوُنیِ سیَبھنّ گُرپ٘رسادِ ॥
صرف وہی خدا ہے جو حقیقی طور پر اس دنیا میں موجود ہے۔ وہی عالم کائنات کو بنانے والا ہے۔ سب کچھ دے رہا ہے بغیر کسی دشمنی اور بغیر کسی لالچ کے ۔ یہ سب کچھ مرشد کی رحمت اور عنایت کی ہی وجہ سے ہے۔
ਜੀਉ ਡਰਤੁ ਹੈ ਆਪਣਾ ਕੈ ਸਿਉ ਕਰੀ ਪੁਕਾਰ ॥
jee-o darat hai aapnaa kai si-o karee pukaar.
My soul is afraid of sufferings in the world; to whom may I beg for help? ਜਗਤ ਦੇ ਦੁੱਖਾਂ ਨੂੰ ਵੇਖ ਕੇ ਮੇਰੀ ਆਤਮਾ ਭੈ-ਭੀਤ ਹੋਈ ਹੋਈ ਹੈ, ਕੀਹਦੇ ਕੋਲ ਮੈਂ ਮਿੰਨਤਾਂ ਕਰਾਂ?
جیِءُ ڈرتُ ہےَ آپنھا کےَ سِءُ کریِ پُکار ॥
جیوڈرت ہے ۔ میری جان خوف زدہ ہے ۔ کے سیؤ ۔ کس سے ۔ پاکار۔ التجا ۔ درخواست۔ آہ وزاری۔
میرا دل خوف زدہ ہو ررہا ہے یہ کس سے کہوں کس کے آگے آہ وزاری کرون دکھ روؤں۔
ਦੂਖ ਵਿਸਾਰਣੁ ਸੇਵਿਆ ਸਦਾ ਸਦਾ ਦਾਤਾਰੁ ॥੧॥
dookh visaaran sayvi-aa sadaa sadaa daataar. ||1||
I lovingly meditate on God, who is the dispeller of sorrows and is always a gracious benefactor. ||1|| ਮੈਂ ਦੁੱਖਾਂ ਦੇ ਨਾਸ ਕਰਨ ਵਾਲੇ ਪ੍ਰਭੂ ਨੂੰ ਹੀ ਸਿਮਰਦਾ ਹਾਂ, ਉਹ ਸਦਾ ਹੀ ਬਖ਼ਸ਼ਸ਼ਾਂ ਕਰਨ ਵਾਲਾ ਹੈ ॥੧॥
دوُکھ ۄِسارنھُ سیۄِیا سدا سدا داتارُ ॥੧॥
دکوھ ۔ عذاب ۔ وسارن ۔ بھلانے کے لئے ۔ سیویا۔ خدمت کی ۔ یاد کیا۔ واتار۔ سخی ۔ دینے والا
دکھ کو بھلانے کے لئے ہمیشہ دنیا کو نعمتیں عنایت کرنے والے خدا کی خدمت کرتا ہوں (1)
ਸਾਹਿਬੁ ਮੇਰਾ ਨੀਤ ਨਵਾ ਸਦਾ ਸਦਾ ਦਾਤਾਰੁ ॥੧॥ ਰਹਾਉ ॥
saahib mayraa neet navaa sadaa sadaa daataar. ||1|| rahaa-o.
My Master-God keeps on giving ever and forever and it feels, as if everyday He is the new benefactor. ||1||Pause|| ਮੇਰਾ ਮਾਲਿਕ ਸਦਾ ਹੀ ਬਖ਼ਸ਼ਸ਼ਾਂ ਤਾਂ ਕਰਦਾ ਰਹਿੰਦਾ ਹੈ ) ਨਿੱਤ ਇਉਂ ਹੈ ਜਿਵੇਂ ਪਹਿਲੀ ਵਾਰੀ ਹੀ ਬਖ਼ਸ਼ਸ਼ ਕਰਨ ਲੱਗਾ ਹੈ ॥੧॥ ਰਹਾਉ ॥
ساہِبُ میرا نیِت نۄا سدا سدا داتارُ ॥੧॥ رہاءُ ॥
نیت نوا ۔ہمیشہ نوجان ۔ داتار۔ نعمتیں عنایت کرنے والا ۔ رہاؤ۔ اندن ۔ ہر روز۔
میرا آقا ہمیشہ جوان ہر روز ہمیشہ بخشش عنایت کرتا ہے ۔ رہاؤ۔
ਅਨਦਿਨੁ ਸਾਹਿਬੁ ਸੇਵੀਐ ਅੰਤਿ ਛਡਾਏ ਸੋਇ ॥
an-din saahib sayvee-ai antchhadaa-ay so-ay.
We should always meditate on God, because it is He who would save us in the end. ਹੇ ਮੇਰੀ ਜਿੰਦੇ! ਹਰ ਰੋਜ਼ ਉਸ ਮਾਲਿਕ ਨੂੰ ਯਾਦ ਕਰਨਾ ਚਾਹੀਦਾ ਹੈ (ਦੁੱਖਾਂ ਵਿਚੋਂ) ਆਖ਼ਰ ਉਹੀ ਬਚਾਂਦਾ ਹੈ।
اندِنُ ساہِبُ سیۄیِئےَ انّتِ چھڈاۓ سوءِ ॥
انت۔ بوقت آخرت ۔ چھڈائے ۔ آزاد
ہر روز میرے آقا خدا کو ہمیشہ یاد کرنا چاہیے ۔ آخر کار مصیبتوں سے وہی بچاتا ہے ۔
ਸੁਣਿ ਸੁਣਿ ਮੇਰੀ ਕਾਮਣੀ ਪਾਰਿ ਉਤਾਰਾ ਹੋਇ ॥੨॥
sun sun mayree kaamnee paar utaaraa ho-ay. ||2||
Yes, listen carefully O’ my soul, it is by meditating on Him, that we are able to cross over the dreadful worldly ocean of sufferings. ||2|| ਹੇ ਜਿੰਦੇ! ਧਿਆਨ ਨਾਲ ਸੁਣ (ਉਸ ਮਾਲਿਕ ਦਾ ਆਸਰਾ ਲਿਆਂ ਹੀ ਦੁੱਖਾਂ ਦੇ ਸਮੁੰਦਰ ਵਿਚੋਂ) ਪਾਰ ਲੰਘ ਸਕੀਦਾ ਹੈ ॥੨॥
سُنھِ سُنھِ میریِ کامنھیِ پارِ اُتارا ہوءِ ॥੨॥
کامنی ۔ ساتھی ۔ پار اتار۔ کامیابی (2)
اے ساتھی جان سن سننے سے کامیابی حآصل ہوتی ہے ۔ غور سے سن (2)
ਦਇਆਲ ਤੇਰੈ ਨਾਮਿ ਤਰਾ ॥
da-i-aal tayrai naam taraa.
O’ merciful God, it is only by meditating on Your Name that I can swim across the dreadful worldly ocean of miseries. ਹੇ ਦਿਆਲ ਪ੍ਰਭੂ! (ਮੇਹਰ ਕਰ, ਆਪਣਾ ਨਾਮ ਦੇਹ, ਤਾ ਕਿ) ਤੇਰੇ ਨਾਮ ਦੀ ਰਾਹੀਂ ਮੈਂ (ਦੁੱਖਾਂ ਦੇ ਇਸ ਸਮੁੰਦਰ ਵਿਚੋਂ) ਪਾਰ ਲੰਘ ਸਕਾਂ।
دئِیال تیرےَ نامِ ترا ॥
نام ۔ سچ و حقیقت ۔
اے مہربان تیرے نام سچ و حقیقت کے ذریعے ہی کامیابی حاصل ہوتی ہیں۔
ਸਦ ਕੁਰਬਾਣੈ ਜਾਉ ॥੧॥ ਰਹਾਉ ॥
sad kurbaanai jaa-o. ||1|| rahaa-o.
I am forever dedicated to You. ||1||Pause|| ਮੈਂ ਤੈਥੋਂ ਸਦਾ ਸਦਕੇ ਜਾਂਦਾ ਹਾਂ ॥੧॥ ਰਹਾਉ ॥
سد کُربانھےَ جاءُ ॥੧॥ رہاءُ ॥
سد۔ ہمیشہ ۔ رہاؤ۔
تجھ پر سو بار قربان ہوں (1) رہاؤ۔
ਸਰਬੰ ਸਾਚਾ ਏਕੁ ਹੈ ਦੂਜਾ ਨਾਹੀ ਕੋਇ ॥
sarbaN saachaa ayk hai doojaa naahee ko-ay.
In the universe, it is only God who is eternal; there is none other at all. ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਹੀ ਸਭ ਥਾਈਂ ਮੌਜੂਦ ਹੈ, ਉਸ ਤੋਂ ਬਿਨਾ ਹੋਰ ਕੋਈ ਨਹੀਂ।
سربنّ ساچا ایکُ ہےَ دوُجا ناہیِ کوءِ ॥
سرب۔ ہر جگہ ۔ ندر۔نگاہ شفقت (3)
صدیوی قائم رہنے والا سچا خدا واحد ہے جو سب میں بستا ہے اسکے علاوہ نہیں کوئی دوسرا۔
ਤਾ ਕੀ ਸੇਵਾ ਸੋ ਕਰੇ ਜਾ ਕਉ ਨਦਰਿ ਕਰੇ ॥੩॥
taa kee sayvaa so karay jaa ka-o nadar karay. ||3||
Only that person on whom He casts His glance of grace performs His devotional worship. ||3|| ਜਿਸ ਜੀਵ ਉਤੇ ਉਹ ਮੇਹਰ ਦੀ ਨਿਗਾਹ ਕਰਦਾ ਹੈ, ਉਹ ਉਸ ਦਾ ਸਿਮਰਨ ਕਰਦਾ ਹੈ ॥੩॥
تا کیِ سیۄا سو کرے جا کءُ ندرِ کرے ॥੩॥
اسکی خدمت وہی کرتا ہے جس پر خدا کی نظر عنایت ہے (3)
ਤੁਧੁ ਬਾਝੁ ਪਿਆਰੇ ਕੇਵ ਰਹਾ ॥
tuDh baajh pi-aaray kayv rahaa.
O’ Beloved God, how could I even spiritually survive without remembering You? ਹੇ ਪਿਆਰੇ (ਪ੍ਰਭੂ!) ਤੇਰੀ ਯਾਦ ਤੋਂ ਬਿਨਾ ਮੈਂ ਵਿਆਕੁਲ ਹੋ ਜਾਂਦਾ ਹਾਂ।
تُدھُ باجھُ پِیارے کیۄ رہا ॥
کیو ۔ کیسے ۔
اے پیارے خدا تیرے بغیر زندگی کیسے بسر ہوا ۔
ਸਾ ਵਡਿਆਈ ਦੇਹਿ ਜਿਤੁ ਨਾਮਿ ਤੇਰੇ ਲਾਗਿ ਰਹਾਂ ॥
saa vadi-aa-ee deh jit naam tayray laag rahaaN.
Please bless me with such a great gift, by virtue of which I may always remain attuned to Your Name. ਮੈਨੂੰ ਕੋਈ ਉਹ ਵੱਡੀ ਦਾਤਿ ਦੇਹ, ਜਿਸ ਦਾ ਸਦਕਾ ਮੈਂ ਤੇਰੇ ਨਾਮ ਵਿਚ ਜੁੜਿਆ ਰਹਾਂ।
سا ۄڈِیائیِ دیہِ جِتُ نامِ تیرے لاگِ رہاں ॥
سا ۔ اسے ۔ وڈیائی ۔عظمت۔ جت ۔ جسے ۔
مجھے وہ عطمت عنایت کر جس سے میرا رشتہ تیرے ساتھ بنا رہے ۔
ਦੂਜਾ ਨਾਹੀ ਕੋਇ ਜਿਸੁ ਆਗੈ ਪਿਆਰੇ ਜਾਇ ਕਹਾ ॥੧॥ ਰਹਾਉ ॥
doojaa naahee ko-ay jis aagai pi-aaray jaa-ay kahaa. ||1|| rahaa-o.
O’ dear God, there is none other to whom I can go and pray. ||1||Pause|| ਹੇ ਪਿਆਰੇ! ਤੈਥੋਂ ਬਿਨਾ ਹੋਰ ਐਸਾ ਕੋਈ ਨਹੀਂ ਹੈ, ਜਿਸ ਪਾਸ ਜਾ ਕੇ ਮੈਂ ਇਹ ਅਰਜ਼ੋਈ ਕਰ ਸਕਾਂ ॥੧॥ ਰਹਾਉ ॥
دوُجا ناہیِ کوءِ جِسُ آگےَ پِیارے جاءِ کہا ॥੧॥ رہاءُ ॥
جو ۔ اور ۔ دیگر۔ دوسرے ۔
یہ کس سے کہوں تیرے بغیر نہیں کوئی دوسرا جسے جاکر کیوں ۔رہاو۔
ਸੇਵੀ ਸਾਹਿਬੁ ਆਪਣਾ ਅਵਰੁ ਨ ਜਾਚੰਉ ਕੋਇ ॥
sayvee saahib aapnaa avar na jaachaN-o ko-ay.
I adore and worship only my Master-God and I don’t beg from anybody else. ਮੈਂ ਆਪਣੇ ਮਾਲਿਕ ਪ੍ਰਭੂ ਨੂੰ ਹੀ ਯਾਦ ਕਰਦਾ ਹਾਂ, ਕਿਸੇ ਹੋਰ ਪਾਸੋਂ ਮੈਂ ਇਹ ਮੰਗ ਨਹੀਂ ਮੰਗਦਾ।
سیۄیِ ساہِبُ آپنھا اۄرُ ن جاچنّءُ کوءِ ॥
جانچو۔ مانگوں
اپنے آقا خدا کی خدمت کروں پر کسی دوسرے سے نہیں مانگتا
ਨਾਨਕੁ ਤਾ ਕਾ ਦਾਸੁ ਹੈ ਬਿੰਦ ਬਿੰਦ ਚੁਖ ਚੁਖ ਹੋਇ ॥੪॥
naanak taa kaa daas hai bind bind chukh chukh ho-ay. ||4||
Nanak is His humble servant and each and every minute he is totally dedicated to Him. ||4|| ਨਾਨਕ (ਆਪਣੇ) ਉਸ (ਮਾਲਿਕ) ਦਾ ਹੀ ਸੇਵਕ ਹੈ, ਉਸ ਮਾਲਿਕ ਤੋਂ ਹੀ ਖਿਨ ਖਿਨ ਸਦਕੇ ਹੁੰਦਾ ਹੈ ॥੪॥
نانکُ تا کا داسُ ہےَ بِنّد بِنّد چُکھ چُکھ ہوءِ ॥੪॥
بند۔ بند چکھ چکھ ۔ پل پل ۔ ٹکڑے ٹکڑے ۔
نانک اس مالک کا خدمتگار اور غلام ہے اور اس پر بار بار پل پل ٹکڑے ہوکر قربان ہوتا ہے ۔
ਸਾਹਿਬ ਤੇਰੇ ਨਾਮ ਵਿਟਹੁ ਬਿੰਦ ਬਿੰਦ ਚੁਖ ਚੁਖ ਹੋਇ ॥੧॥ ਰਹਾਉ ॥੪॥੧॥
saahib tayray naam vitahu bind bind chukh chukh ho-ay. ||1|| rahaa-o. ||4||1||
O’ my Master-God, yes, I am completely dedicated to You each and every minute of my life. ||1||Pause||4||1|| ਹੇ ਮੇਰੇ ਮਾਲਿਕ! ਮੈਂ ਤੇਰੇ ਨਾਮ ਤੋਂ ਖਿਨ ਖਿਨ ਕੁਰਬਾਨ ਜਾਂਦਾ ਹਾਂ ॥੧॥ ਰਹਾਉ ॥੪॥੧॥
ساہِب تیرے نام ۄِٹہُ بِنّد بِنّد چُکھ چُکھ ہوءِ ॥੧॥ رہاءُ ॥੪॥੧॥
صاحب۔آقا۔ مالک۔ نام وٹہو۔ نام پر
اے میرے آقا میرے مولا تیرے نام سچ وحقیقت پر پل پل بار بار قربان ہوں ٹکڑے ٹکڑے ہوکر ۔
ਧਨਾਸਰੀ ਮਹਲਾ ੧ ॥
Dhanaasree mehlaa 1.
Raag Dhanasri, First Guru:
دھناسریِ مہلا ੧॥
ਹਮ ਆਦਮੀ ਹਾਂ ਇਕ ਦਮੀ ਮੁਹਲਤਿ ਮੁਹਤੁ ਨ ਜਾਣਾ ॥
ham aadmee haaN ik damee muhlat muhat na jaanaa.
We, the human beings live one breath at a time and don’t know how many more breaths we have. ਅਸੀਂ ਆਦਮੀ ਇਕ ਦਮ ਦੇ ਹੀ ਮਾਲਕ ਹਾਂ ਸਾਨੂੰ ਆਪਣੀ ਜ਼ਿੰਦਗੀ ਦੀ ਮਿਆਦ ਦਾ ਪਤਾ ਨਹੀਂ ਹੈ,
ہم آدمیِ ہاں اِک دمیِ مُہلتِ مُہتُ ن جانھا ॥
اک دمی ۔ ایک سانس۔ مہلت ۔مہت ۔ محت۔ گھڑی
انسان ایک سانس کامالک ہے (ہمیں ) اسے اپنی عرصہ حیات کی مدت معلوم نہیں نہ موت کے وقت کا پرتہ ہے ۔
ਨਾਨਕੁ ਬਿਨਵੈ ਤਿਸੈ ਸਰੇਵਹੁ ਜਾ ਕੇ ਜੀਅ ਪਰਾਣਾ ॥੧॥
naanak binvai tisai sarayvhu jaa kay jee-a paraanaa. ||1||
Nanak prays, remember the One to whom belongs this soul and breaths. ||1|| ਨਾਨਕ ਬੇਨਤੀ ਕਰਦਾ ਹੈ- ਉਸ ਪਰਮਾਤਮਾ ਦਾ ਸਿਮਰਨ ਕਰੋ ਜਿਸ ਨੇ ਇਹ ਜਿੰਦ ਤੇ ਸੁਆਸ ਦਿੱਤੇ ਹੋਏ ਹਨ ॥੧॥
نانکُ بِنۄےَ تِسےَ سریۄہُ جا کے جیِء پرانھا ॥੧॥
بنوے ۔ بینتی ۔ عرض ۔ گزارش۔ سمریہو سریو ہو۔ خدمت کرؤ ۔ جاکے جیئہ پرانا۔ جو زندگی عنایت کرنے والا ہے (1)
نانک گذارش کرتا ہے اسکی خدمت کیجیئے جو اس زندگی کامالک ہے اور عنایت کی ہے (1)
ਅੰਧੇ ਜੀਵਨਾ ਵੀਚਾਰਿ ਦੇਖਿ ਕੇਤੇ ਕੇ ਦਿਨਾ ॥੧॥ ਰਹਾਉ ॥
anDhay jeevnaa veechaar daykh kaytay kay dinaa. ||1|| rahaa-o.
O’ ignorant human being, think and see for yourself; how many more days you are going to live? ||1||Pause|| ਹੇ (ਮਾਇਆ ਦੇ ਮੋਹ ਵਿਚ) ਅੰਨ੍ਹੇ ਹੋਏ ਜੀਵ! (ਅੱਖਾਂ ਖੋਲ੍ਹ ਕੇ) ਵੇਖ, ਸੋਚ ਸਮਝ, ਇਥੇ ਜਗਤ ਵਿਚ ਥੋੜੇ ਹੀ ਦਿਨਾਂ ਦੀ ਜ਼ਿੰਦਗੀ ਹੈ ॥੧॥ ਰਹਾਉ ॥
انّدھے جیِۄنا ۄیِچارِ دیکھِ کیتے کے دِنا ॥੧॥ رہاءُ ॥
اندھے ۔ نادان ۔ جیونا وچار۔ زندگی کاخیال کر سمجھ۔ کے دنا ۔ کتنے عرصے کے لئے ۔ رہاؤ
اے اندھے جاہل نادان انسان سوچ سمجھ خیال کر کہ تیری زندگی کتنے دنوں کتنے عرصے کے لئے ہے ۔ رہاؤ
ਸਾਸੁ ਮਾਸੁ ਸਭੁ ਜੀਉ ਤੁਮਾਰਾ ਤੂ ਮੈ ਖਰਾ ਪਿਆਰਾ ॥
saas maas sabh jee-o tumaaraa too mai kharaa pi-aaraa.
O’ God, this body, breaths and soul belongs to You; You are truly dear to me. ਹੇ ਪ੍ਰਭੂ! ਇਹ ਸੁਆਸ ਇਹ ਸਰੀਰ ਇਹ ਜਿੰਦ ਸਭ ਕੁਝ ਤੇਰਾ ਹੀ ਦਿੱਤਾ ਹੋਇਆ ਹੈ ਤੂੰ ਮੈਨੂੰ ਬਹੁਤ ਪਿਆਰਾ ਲੱਗਦਾ ਹੈ।
ساسُ ماسُ سبھُ جیِءُ تُمارا توُ مےَ کھرا پِیارا ॥
ساس ماس ۔ سانس اور جسم۔ سب جیؤ ۔ ساری زندگی ۔گھر اپارا۔ نہایت محبت والا۔
اے خدا۔ یہ سانس کے لمحے اور جسم اور یہ ساری زندگی کا تو ہی ماک ہے تو مجھے نہایت عزیز اور پیارا ہے اے
ਨਾਨਕੁ ਸਾਇਰੁ ਏਵ ਕਹਤੁ ਹੈ ਸਚੇ ਪਰਵਦਗਾਰਾ ॥੨॥
naanak saa-ir ayv kahat hai sachay parvadgaaraa. ||2||
O’ true cherisher of Your beings, this is what poet Nanak prays. ||2|| ਹੇ ਸਦਾ ਜੀਵਾਂ ਦੇ ਪਾਲਣ ਵਾਲੇ ਪ੍ਰਭੂ! ਤੇਰਾ ਢਾਢੀ ਨਾਨਕ (ਤੇਰੇ ਦਰ ਤੇ) ਇਹ ਹੀ ਬੇਨਤੀ ਕਰਦਾ ਹੈ ॥੨॥
نانکُ سائِرُ ایۄ کہتُ ہےَ سچے پرۄدگارا ॥੨॥
ساعر۔ شاعر۔ ایو۔ اس طرح ۔ پروردگار۔ پرورش کرنے والے
سچے پروردگار شاعر نانک یہ کہتا ہے (2)
ਜੇ ਤੂ ਕਿਸੈ ਨ ਦੇਹੀ ਮੇਰੇ ਸਾਹਿਬਾ ਕਿਆ ਕੋ ਕਢੈ ਗਹਣਾ ॥
jay too kisai na dayhee mayray saahibaa ki-aa ko kadhai gahnaa.
O’ my Master-God, if You don’t give the gift of Your love to someone, then what could anyone pledge to You in exchange for this love? ਹੇ ਮੇਰੇ ਮਾਲਿਕ!ਜੇ ਤੂੰ ਕਿਸੇ ਨੂੰ ਆਪਣੇ ਪਿਆਰ ਦੀ ਦਾਤ ਨਾ ਦੇਵੇਂ ਤਾਂ ਕੋਈ ਕੀ ਗਹਿਣੇ ਰੱਖ ਕੇ ਤੇਰਾ ਪਿਆਰ ਲੈ ਸਕਦਾ ਹੈ?
جے توُ کِسےَ ن دیہیِ میرے ساہِبا کِیا کو کڈھےَ گہنھا ॥
کڈھے ۔ پیش کرے ۔گہنا ۔ اسکے عوض ۔ بدلے
اے خدا۔ اے مالک۔ اگر تو کسی کو عنایت و بخشش نہ کرے توتجھے اسکے عوض انسان کے پاس کونسی چیز ہے ۔ تجھے دینے کے لئے ۔
ਨਾਨਕੁ ਬਿਨਵੈ ਸੋ ਕਿਛੁ ਪਾਈਐ ਪੁਰਬਿ ਲਿਖੇ ਕਾ ਲਹਣਾ ॥੩॥
naanak binvai so kichh paa-ee-ai purab likhay kaa lahnaa. ||3||
Nanak prays, we receive only that which we are predestined to receive. ||3|| ਨਾਨਕ ਬੇਨਤੀ ਕਰਦਾ ਹੈ ਕਿ ਸਾਨੂੰ ਉਹੀ ਕੁਝ ਮਿਲਦਾ ਹੈ ਜੋ ਮੁੱਢ ਤੋਂ ਸਾਨੂੰ ਮਿਲਣਾਲਿਖਿਆ ਹੋਇਆ ਹੈ ॥੩॥
نانکُ بِنۄےَ سو کِچھُ پائیِئےَ پُربِ لِکھے کا لہنھا ॥੩॥
پربھ بکھے کا لہنا۔ پرب ۔ پہلے ۔لکھے ۔ تحریر شدہ ۔ لہنا ۔ قابل حصول (3)
نانک گزارش کرتا ہے کہ انسان کوو ہی کچھ ملتا ہے جو پہلے سے اسکے اعمالنامے میں تحریر ہے ۔ قابل حصول (3)
ਨਾਮੁ ਖਸਮ ਕਾ ਚਿਤਿ ਨ ਕੀਆ ਕਪਟੀ ਕਪਟੁ ਕਮਾਣਾ ॥
naam khasam kaa chit na kee-aa kaptee kapat kamaanaa.
A deceitful person keeps practicing deceit and doesn’t remember God’s Name. ਛਲੀ ਮਨੁੱਖ ਤਾਂ ਛਲ ਹੀ ਕਮਾਂਦਾ ਰਹਿੰਦਾ ਹੈ, ਤੇ ਖਸਮ-ਪ੍ਰਭੂ ਦਾ ਨਾਮ ਆਪਣੇ ਮਨ ਵਿਚ ਨਹੀਂ ਵਸਾਂਦਾ।
نامُ کھسم کا چِتِ ن کیِیا کپٹیِ کپٹُ کمانھا ॥
چت۔ د ل ۔ کپٹی ۔پاکھنڈی ۔ دکھاوا کرنے والا۔ کپٹ ۔ دکھاوا۔ پاکھنڈ ۔کمانا۔ کرتا ہے ۔
دہوکا باز فریبی دہوکا وہی اور فریب کرتا ہے ۔خدا کو یاد نہیں رکھتا اور
ਜਮ ਦੁਆਰਿ ਜਾ ਪਕੜਿ ਚਲਾਇਆ ਤਾਚਲਦਾ ਪਛੁਤਾਣਾ ॥੪॥
jam du-aar jaa pakarh chalaa-i-aa taa chaldaa pachhutaanaa. ||4||
When he faces demon of death, then he regrets his actions. ||4|| ਅਖ਼ੀਰ ਵੇਲੇ ਜਦੋਂ ਫੜ ਕੇ ਜਮਰਾਜ ਦੇ ਬੂਹੇ ਵਲ ਧੱਕਿਆ ਜਾਂਦਾ ਹੈ, ਤਾਂ (ਇਥੋਂ) ਤੁਰਨ ਵੇਲੇ ਹੱਥ ਮਲਦਾ ਹੈ ॥੪॥
جم دُیارِ جا پکڑِ چلائِیا تا چلدا پچھُتانھا ॥੪॥
جم دوآر۔۔ موت کے در ۔پکڑ چلائیا۔ گرفتار کرکے بھیجا ۔ چلداپچھتانا۔ توجاتے وقت ۔ افسوس کرتا ہے (4)
جب موت کی گرفت میں آجاتا ہے اور بوقت اخرت اور موت تب پچھتاتا ہے (4)