ਪੂਰੀ ਭਈ ਸਿਮਰਿ ਸਿਮਰਿ ਬਿਧਾਤਾ ॥੩॥
pooree bha-ee simar simar biDhaataa. ||3||
All objectives of the devotee have been fulfilled by always lovingly meditating on the Creator-God. ||3|| ਸਿਰਜਣਹਾਰ ਪ੍ਰਭੂ ਦਾ ਨਾਮ ਸਿਮਰ ਸਿਮਰ ਕੇ ਸੇਵਕ ਦੇ ਸਾਰੇ ਮਨੋਰਥ ਪੂਰੇ ਹੋ ਗਏ ਹਨ ॥੩॥
پوُریِ بھئیِ سِمرِ سِمرِ بِدھاتا ॥
۔ بدھانتا۔ کارساز۔ تدبیریں بنانے والا
ہر طرح کی کامیابیاں اور آزادی بخشنے والا کارساز کرتارہے جو ہر طرح کی تدبیریں بناتاہے ۔اور بخشتا ہے
ਸਾਧਸੰਗਿ ਨਾਨਕਿ ਰੰਗੁ ਮਾਣਿਆ ॥
saaDhsang naanak rang maani-aa.
Nanak has enjoyed the bliss in the company of the Guru. ਨਾਨਕ ਨੇ (ਤਾਂ) ਗੁਰੂ ਦੀ ਸੰਗਤਿ ਵਿਚ ਰਹਿ ਕੇ ਆਤਮਕ ਆਨੰਦ ਮਾਣਿਆ ਹੈ,]
سادھسنّگِ نانکِ رنّگُ مانھِیا ॥
رنگ مائیا ۔ خوشی منائی۔
نانک نے پارساؤں پاکدامنوں کی صحبت و قربت میں روحانی سکون پائیا ۔
ਘਰਿ ਆਇਆ ਪੂਰੈ ਗੁਰਿ ਆਣਿਆ ॥੪॥੧੨॥੧੭॥
ghar aa-i-aa poorai gur aani-aa. ||4||12||17||
My mind has now come to its own abode (heart) where God dwells; it is the perfect Guru, who has brought it home. ||4||12||17|| ਮੇਰਾ ਮਨ ਆਪਣੇ ਹਿਰਦੇ ਰੂਪੀ ਘਰ ਵਿਚ ਆ ਗਿਆ ਹੈ ਇਸ ਨੂੰ ਪੂਰੇ ਗੁਰੂ ਨੇ ਲਿਆਦਾ ਹੈ ॥੪॥੧੨॥੧੭॥
گھرِ آئِیا پوُرےَ گُرِ آنھِیا
گھر آئیا۔ حقیقی گھر ۔ الہٰی حضور ۔یکسوئی۔
خدا دلمیں بسائیا کامل مرشد نے
ਬਿਲਾਵਲੁ ਮਹਲਾ ੫ ॥
bilaaval mehlaa 5.
Bilaaval, Fifth Mehl:
بِلاولُ محلا 5॥
ਸ੍ਰਬ ਨਿਧਾਨ ਪੂਰਨ ਗੁਰਦੇਵ ॥੧॥ ਰਹਾਉ ॥
sarab niDhaan pooran gurdayv. ||1|| rahaa-o.
The perfect divine Guru has all the treasures of virtues. ||1||Pause|| ਪੂਰੇ ਗੁਰੂ ਵਿੱਚ ਸਾਰੇ ਖ਼ਜ਼ਾਨੇ ਭਰੇ ਹੋਏ ਹਨ॥੧॥ ਰਹਾਉ ॥
س٘رب نِدھان پوُرن گُردیۄ ॥
سربن ندھان۔ سارے خذانے
سارے خزانوں کے مالک کو ملاتا ہے کامل مرشد
ਹਰਿ ਹਰਿ ਨਾਮੁ ਜਪਤ ਨਰ ਜੀਵੇ ॥
har har naam japat nar jeevay.
By meditating on God’s Name, the person remains spiritually alive. ਪਰਮਾਤਮਾ ਦਾ ਨਾਮ ਜਪਣ ਨਾਲ ਮਨੁੱਖ ਆਤਮਕ ਜੀਵਨ ਲੱਭ ਲੈਂਦਾ ਹੈ।
ہرِ ہرِ نامُ جپت نر جیِۄے ॥
۔ نام جپت۔ سچ وحقیقت کی یادوریاض ۔ نر جیو ے ۔ انسان کو اخلاقی وروحانی زندگی حاصلہوتی ہے ل
الہٰی نام سچ وحقیقت کی یادوریاض سے انسان کی زندگی روحانی واخلاقی ہوجاتی ہے
ਮਰਿ ਖੁਆਰੁ ਸਾਕਤ ਨਰ ਥੀਵੇ ॥੧॥
mar khu-aar saakat nar theevay. ||1||
But the faithless cynics become spiritually dead and endure misery. ||1|| ਪਰ ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਆਤਮਕ ਮੌਤ ਸਹੇੜ ਕੇ ਦੁਖੀ ਹੁੰਦੇ ਹਨ ॥੧॥
مرِ کھُیارُ ساکت نر تھیِۄے ॥
۔ خوار۔ زلیل ۔ ساکت ۔ مادہ پرست دنیاوی دولت کا پجاری ۔ بھولے ہوتا ہے
۔ ماد پرست دنیاوی دولت کا پرستار اخلاقی وروحانی موت مرتا اور ذلیل خوار ہوتا ہے
ਰਾਮ ਨਾਮੁ ਹੋਆ ਰਖਵਾਰਾ ॥
raam naam ho-aa rakhvaaraa.
God’s Name becomes the protector of the Guru’s follower. ਜੇਹੜਾ ਮਨੁੱਖ ਗੁਰੂ ਦੀ ਸਰਨ ਪੈਦਾ ਹੈ ਹਰਿ-ਨਾਮ ਉਸ ਦਾ ਰਾਖਾ ਬਣਦਾ ਹੈ।
رام نامُ ہویا رکھۄارا ॥
رکھوار ۔ رکھوالا۔ محافظ
الہٰی نام سچ حق و حقیقت انسانی زندگی کا محافظ ہے
ਝਖ ਮਾਰਉ ਸਾਕਤੁ ਵੇਚਾਰਾ ॥੨॥
jhakh maara-o saakat vaychaaraa. ||2||
The wretched, faithless cynic makes futile efforts (to harm him). ||2|| ਪ੍ਰਭੂ ਨਾਲੋਂ ਟੁੱਟਾ ਹੋਇਆ ਮਨੁੱਖ ਵਿਚਾਰਾ (ਉਸ ਦੀ ਨਿੰਦਾ ਆਦਿਕ ਕਰਨ ਵਾਸਤੇ) ਪਿਆ ਝਖਾਂ ਮਾਰੇ (ਉਸ ਦਾ ਕੁਝ ਵਿਗਾੜ ਨਹੀਂ ਸਕਦਾ) ॥੨॥
جھکھ مارءُ ساکتُ ۄیچارا
مادہ پرست دنیاوی دولت کا پرستار فضول بکواس کرتا ہے
ਨਿੰਦਾ ਕਰਿ ਕਰਿ ਪਚਹਿ ਘਨੇਰੇ ॥
nindaa kar kar pacheh ghanayray.
Many people have been ruined by always slandering the Guru’s followers. ਅਨੇਕਾਂ ਬੰਦੇ (ਹਰਿ-ਨਾਮ ਸਿਮਰਨ ਵਾਲੇ ਮਨੁੱਖ ਦੀ) ਨਿੰਦਾ ਕਰ ਕਰ ਕੇ (ਸਗੋਂ) ਖਿੱਝਦੇ ਹੀ ਹਨ।
نِنّدا کرِ کرِ پچہِ گھنیرے ॥
۔ نند۔ بدگوئی ۔ پجییہ گھنیرے ۔ بہت سے ذلیل خوار ہوئے
بدگوئی اور برائی کرتے کرتے بیشمار ذلیل وخوار ہوئے
ਮਿਰਤਕ ਫਾਸ ਗਲੈ ਸਿਰਿ ਪੈਰੇ ॥੩॥
mirtak faas galai sir pairay. ||3||
These spiritually dead slanderers are always in the grip of the fear of death as if they have shackles around their neck, head and feet. ||3|| ਇਨ੍ਹਾਂ ਨਿੰਦਾ ਕਰਨ ਵਾਲੇ ਮੁਰਦਿਆਂ ਦੇ ਗਲ ਸਿਰ ਤੇ ਪੈਰਾਂ ਵਿੱਚ ਫਾਹੀਆਂ ਪਈਆਂ ਹਨ ॥੩॥
مِرتک پھاس گلےَ سِرِ پیَرے ॥
۔ مرتک ۔ مردے ۔ مرار ۔ روحانی واخلاقی مردے
اور موت کا پھندہ گلے سر اور پاؤں پڑتا ہے
ਕਹੁ ਨਾਨਕ ਜਪਹਿ ਜਨ ਨਾਮ ॥
kaho naanak jaapeh jan naam.
Nanak says, the humble devotees who meditate on Naam, ਹੇ ਨਾਨਕ! (ਬੇ-ਸ਼ੱਕ) ਆਖ-ਜੇਹੜੇ ਮਨੁੱਖ ਪਰਮਾਤਮਾ ਦਾ ਨਾਮ ਜਪਦੇ ਹਨ,
کہُ نانک جپہِ جن نام ॥
جپیہہ جن نام ۔ جو نام ۔ سچ حق و حقیقت کی یاداوریاض کرتے ہیں
اے نانک نانک بتادے جنہوں الہٰی نام سچ حق و حقیقت دل میں کو دلمیں بسائیا یاد وریاض کی
ਤਾ ਕੇ ਨਿਕਟਿ ਨ ਆਵੈ ਜਾਮ ॥੪॥੧੩॥੧੮॥
taa kay nikat na aavai jaam. ||4||13||18||
the demon of death doesn’t come even near them. ||4||13||18|| ਜਮ ਉਹਨਾਂ ਦੇ ਨੇੜੇ ਭੀ ਨਹੀਂ ਢੁਕ ਸਕਦਾ ॥੪॥੧੩॥੧੮॥
تا کے نِکٹِ ن آۄےَ جام
۔ جام ۔ روحانی واخلاقی موت کا خوف
روحانی واخلاقی موت ان کے نزدیک نہیں پھٹکتی
ਰਾਗੁ ਬਿਲਾਵਲੁ ਮਹਲਾ ੫ ਘਰੁ ੪ ਦੁਪਦੇ
raag bilaaval mehlaa 5 ghar 4 dupday
Raag Bilaaval, Fifth Guru, Fourth Beat, two stanzas:
راگُ بِلاولُ محلا 5 گھرُ 4 دُپدے
ੴ ਸਤਿਗੁਰ ਪ੍ਰਸਾਦਿ ॥ ik-oNkaar satgur parsaad. One eternal God, realized by the grace of the True Guru: ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ایک اونکار ستِگُر پ٘رسادِ ॥
ایک ابدی خدا جو گرو کے فضل سے معلوم ہوا
ਕਵਨ ਸੰਜੋਗ ਮਿਲਉ ਪ੍ਰਭ ਅਪਨੇ ॥
kavan sanjog mila-o parabh apnay.
What is that auspicious moment, when I could realize my God?
ਹੇ ਭਾਈ! ਉਹ ਕੇਹੜਾ ਮੁਹੂਰਤ ਹੈ ਜਦੋਂ ਮੈਂ ਆਪਣੇ ਪ੍ਰਭੂ ਨੂੰ ਮਿਲ ਸਕਾਂ?
کۄن سنّجوگ مِلءُ پ٘ربھ اپنے ॥
سنجوگ۔ (موقعے ) موقہ ملاپ
وہ کونسا وقت اور موقہ ہوگا جب الہٰی ملاپ ہوگا۔
۔
ਪਲੁ ਪਲੁ ਨਿਮਖ ਸਦਾ ਹਰਿ ਜਪਨੇ ॥੧॥
pal pal nimakh sadaa har japnay. ||1||
God can be realized by always remembering Him at each and every moment. ||1|| ਹਰ ਵੇਲੇ, ਇਕ ਇਕ ਪਲ, ਹਰਿ-ਨਾਮ ਜਪਣ ਨਾਲ (ਪਰਮਾਤਮਾ ਨਾਲ ਮਿਲਾਪ ਹੋ ਸਕਦਾ ਹੈ) ॥੧॥
پلُ پلُ نِمکھ سدا ہرِ جپنے ॥੧॥
۔ پل پل۔ ہر وقت ۔ نمکھ ۔ آنکھ جھپکنے کے عرصے مین (1
خدا کو ہر لمحہ ہر وقت یاد کرتے ہوئے اس کا احساس کیا جاسکتا ہے
ਚਰਨ ਕਮਲ ਪ੍ਰਭ ਕੇ ਨਿਤ ਧਿਆਵਉ ॥
charan kamal parabh kay nit Dhi-aava-o.
I always contemplate on God’s Name. ਮੈਂ ਪਰਮਾਤਮਾ ਦੇ ਸੋਹਣੇ ਚਰਨਾਂ ਦਾ ਹਰ ਵੇਲੇ ਧਿਆਨ ਧਰਦਾ ਹਾਂ?
چرن کمل پ٘ربھ کے نِت دھِیاۄءُ ॥
) دھیاوؤ۔ دھیان لگاو۔ توجہ دو۔
میں ہمیشہ خدا کے نام پر غور کرتا ہوں۔
ਕਵਨ ਸੁ ਮਤਿ ਜਿਤੁ ਪ੍ਰੀਤਮੁ ਪਾਵਉ ॥੧॥ ਰਹਾਉ ॥
kavan so mat jit pareetam paava-o. ||1|| rahaa-o.
What is that sublime intellect through which I may realize my beloved God? ||1||Pause|| ਉਹ ਕੇਹੜੀ ਸੁਚੱਜੀ ਮਤਿ ਹੈ ਜਿਸ ਦੀ ਬਰਕਤ ਨਾਲ ਮੈਂ ਆਪਣੇ ਪਿਆਰੇ ਪ੍ਰਭੂ ਨੂੰ ਮਿਲ ਸਕਾਂ? ॥੧॥ ਰਹਾਉ ॥
کۄن سُ متِ جِتُ پ٘ریِتمُ پاۄءُ ॥
سمت ۔ اچھی عقل۔ جت ۔ جس سے ۔ پریتم ۔ پیار۔
وہ کونسی اچھی نیک صلاح اور سمجھ ہے جس پیارے خدا کا وصل نصیب ہو
ਐਸੀ ਕ੍ਰਿਪਾ ਕਰਹੁ ਪ੍ਰਭ ਮੇਰੇ ॥
aisee kirpaa karahu parabh mayray.
O’ my God, bestow such grace on me, ਹੇ ਮੇਰੇ ਪ੍ਰਭੂ! (ਮੇਰੇ ਉਤੇ) ਇਹੋ ਜਿਹੀ ਮੇਹਰ ਕਰ,
ایَسیِ ک٘رِپا کرہُ پ٘ربھ میرے ॥
۔ کرپا۔ محربای ۔ ۔ کا ہو ۔ کبھی ۔
اے خدا ایسی کرم و عنایت فرما
ਹਰਿ ਨਾਨਕ ਬਿਸਰੁ ਨ ਕਾਹੂ ਬੇਰੇ ॥੨॥੧॥੧੯॥
har naanak bisar na kaahoo bayray. ||2||1||19||
that I, Nanak, may never, ever forget You. ||2||1||19|| ਕਿ, ਹੇ ਹਰੀ! ਮੈਨੂੰ ਨਾਨਕ ਨੂੰ ਤੇਰਾ ਨਾਮ ਕਦੇ ਭੀ ਨਾਹ ਭੁੱਲੇ ॥੨॥੧॥੧੯॥
ہرِ نانک بِسرُ ن کاہوُ بیرے
ہیرے ۔ بارہ
ا ے نانک میرے خدا کہ کبھی بھی خدا کونہ بھلاؤں
ਬਿਲਾਵਲੁ ਮਹਲਾ ੫ ॥
bilaaval mehlaa 5.
Raag Bilaaval, Fifth Guru:
بِلاولُ محلا 5॥
ਚਰਨ ਕਮਲ ਪ੍ਰਭ ਹਿਰਦੈ ਧਿਆਏ ॥
charan kamal parabh hirdai Dhi-aa-ay.
One who contemplated on God’s immaculate Name in his heart, ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਨੇ ਆਪਣੇ) ਹਿਰਦੇ ਵਿਚ ਪ੍ਰਭੂ ਦੇ ਸੋਹਣੇ ਚਰਨਾਂ ਦਾ ਧਿਆਨ ਧਰਨਾ ਸ਼ੁਰੂ ਕਰ ਦਿੱਤਾ,
چرن کمل پ٘ربھ ہِردےَ دھِیاۓ ॥
چرن کمل۔ کنول کے پھول کی مانند پاک و خوبصورت۔ ہر وے ۔ دلمیں دھیاؤ۔ توجہ دو۔
۔ خڈا میں دھیان لگانا شروع ہوا
ਰੋਗ ਗਏ ਸਗਲੇ ਸੁਖ ਪਾਏ ॥੧॥
rog ga-ay saglay sukh paa-ay. ||1||
all his afflictions vanished and he received all comfort and celestial peace. ||1|| ਉਸ ਦੇ ਸਾਰੇ ਰੋਗ ਦੂਰ ਹੋ ਗਏ, ਉਸ ਨੇ ਸਾਰੇ ਸੁਖ ਪ੍ਰਾਪਤ ਕਰ ਲਏ ॥੧॥
روگ گۓ سگلے سُکھ پاۓ ॥
روگ۔ بیماری ۔ سگلے ۔ سارے ۔ سکھ ۔ آرام و آسائش ۔
بیماریاں ختم ہوئیں آرام و آسائش پائیا
ਗੁਰਿ ਦੁਖੁ ਕਾਟਿਆ ਦੀਨੋ ਦਾਨੁ ॥
gur dukh kaati-aa deeno daan.
The Guru destroyed all the sorrows of the person whom he blessed the gift of Naam. ਗੁਰੂ ਨੇ (ਜਿਸ ਮਨੁੱਖ ਨੂੰ ਪਰਮਾਤਮਾ ਦੇ ਨਾਮ ਦੀ) ਦਾਤ ਦੇ ਦਿੱਤੀ, ਉਸ ਦਾ ਸਾਰਾ ਦੁੱਖ ਭੀ ਗੁਰੂ ਨੇ ਦੂਰ ਕਰ ਦਿੱਤਾ।
گُرِ دُکھُ کاٹِیا دیِنو دانُ ॥
گر۔ مرشد۔ دکھ کائیا۔ عذاب مٹائیا۔ دینو دان ۔ خیرات دی ۔
مرشد خیرات بخشش کی اور سارا عذاب مٹائیا
ਸਫਲ ਜਨਮੁ ਜੀਵਨ ਪਰਵਾਨੁ ॥੧॥ ਰਹਾਉ ॥
safal janam jeevan parvaan. ||1|| rahaa-o.
His advent in this world was rendered fruitful and his life approved both here and hereafter. ||1||Pause|| ਉਸ ਮਨੁੱਖ ਦੀ ਜ਼ਿੰਦਗੀ ਕਾਮਯਾਬ ਹੋ ਗਈ, (ਲੋਕ ਪਰਲੋਕ ਵਿਚ) ਉਸ ਦਾ ਜੀਵਨ ਕਬੂਲ ਹੋ ਗਿਆ ॥੧॥ ਰਹਾਉ ॥
سپھل جنمُ جیِۄن پرۄانُ ॥
جیون پروان۔ زندگی منظور و قبول ہوئی
زندگی کامیاب ہوئی اور قبول الہٰی ہوئی
ਅਕਥ ਕਥਾ ਅੰਮ੍ਰਿਤ ਪ੍ਰਭ ਬਾਨੀ ॥
akath kathaa amrit parabh baanee.
The indescribable divine words of God’s praises are spiritually rejuvenating. ਬੇਅੰਤ ਗੁਣਾਂ ਦੇ ਮਾਲਕ ਪ੍ਰਭੂ ਦੀ ਸਿਫ਼ਤਿ-ਸਾਲਾਹ ਵਾਲੀ ਬਾਣੀ ਆਤਮਕ ਜੀਵਨ ਦੇਣ ਵਾਲੀ ਹੈ।
اکتھ کتھا انّم٘رِت پ٘ربھ بانیِ ॥
۔ اکتھ کھتا۔ ایسی کہانی جو بین نہ ہو سکے ۔ انمرت پربھ بھانی ۔ آبحیات۔ ایسا پانی جو زندگی روحانی واخلاقی تقویت پہنچاتا ہے ۔
الہٰی کلام اب حیات ہے جو بیان سے باہر کہانی ہے ۔
ਕਹੁ ਨਾਨਕ ਜਪਿ ਜੀਵੇ ਗਿਆਨੀ ॥੨॥੨॥੨੦॥
kaho naanak jap jeevay gi-aanee. ||2||2||20||
Nanak says, the divinely wise person spiritually lives by meditating on God with loving devotion. ||2||2||20|| ਨਾਨਕ ਆਖਦਾ ਹੈ- ਬ੍ਰਹਿਮ ਬੇਤਾ ਪ੍ਰਭੂ ਦੇ ਗੁਣਾਂ ਨੂੰ ਚੇਤੇ ਕਰ ਕਰ ਕੇ ਆਤਮਕ ਜੀਵਨ ਹਾਸਲ ਕਰ ਲੈਂਦਾ ਹੈ ॥੨॥੨॥੨੦॥
کہُ نانک جپِ جیِۄے گِیانی
جپ جیوے گیانی ۔ عقلمند کو اس کی یادوریاض سے زندگی روحانی واخلاقی بنتی ہے ۔
اے نانک بتادے کہ اسکی یادوریاض سے زندگی اخلاقی و روحانی ہوجاتی ہے
ਬਿਲਾਵਲੁ ਮਹਲਾ ੫ ॥
bilaaval mehlaa 5.
Raag Bilaaval, Fifth Guru:
بِلاولُ محلا 5॥
ਸਾਂਤਿ ਪਾਈ ਗੁਰਿ ਸਤਿਗੁਰਿ ਪੂਰੇ ॥
saaNt paa-ee gur satgur pooray.
One who is blessed with peace and tranquility by the perfect Guru, ਪੂਰੇ ਗੁਰੂ ਨੇ, ਸਤਿਗੁਰੂ ਨੇ (ਹਰਿ-ਨਾਮ ਦੀ ਦਾਤ ਦੇ ਕੇ ਜਿਸ ਮਨੁੱਖ ਦੇ ਹਿਰਦੇ ਵਿਚ) ਠੰਡ ਵਰਤਾ ਦਿੱਤੀ,
ساںتِ پائیِ گُرِ ستِگُرِ پوُرے ॥
سانت۔ سکون ۔ ستگر پورے ۔ کامل مرشد
کامل مرشد نے دل کو سکون پہنچائیا آرام و آسائش پیدا ہوئے
ਸੁਖ ਉਪਜੇ ਬਾਜੇ ਅਨਹਦ ਤੂਰੇ ॥੧॥ ਰਹਾਉ ॥
sukh upjay baajay anhad tooray. ||1|| rahaa-o.
all comforts and joy welled up within him as if non-stop melodies started vibrating within him. ||1||Pause|| ਉਸ ਦੇ ਅੰਦਰ ਸਾਰੇ ਸੁਖ ਪੈਦਾ ਹੋ ਗਏ ਮਾਨੋ ਉਸ ਦੇ ਅੰਦਰ) ਇਕ-ਰਸ ਸਾਰੇ ਵਾਜੇ ਵੱਜਣ ਲੱਗ ਪਏ ॥੧॥ ਰਹਾਉ ॥
سُکھ اُپجے باجے انہد توُرے ॥
اپجے ۔ پیدا ہوئے ۔ انحد تورے ۔ روحانی یکسوئی میں روحانی سنگیت کا برابر جاری رہنا
اور روحانی یکسوئی سنگیت جاری ہوئے ۔
ਤਾਪ ਪਾਪ ਸੰਤਾਪ ਬਿਨਾਸੇ ॥ ਹਰਿ ਸਿਮਰਤ ਕਿਲਵਿਖ ਸਭਿ ਨਾਸੇ ॥੧॥
taap paap santaap binaasay. har simrat kilvikh sabh naasay. ||1||
By remembering God with adoration, all his afflictions, sufferings, and sins vanished. ||1|| ਪਰਮਾਤਮਾ ਦਾ ਨਾਮ ਸਿਮਰਦਿਆਂ ਸਿਮਰਦਿਆਂ ਉਸ ਮਨੁੱਖ ਦੇ ਸਾਰੇ ਪਾਪ ਨਾਸ ਹੋ ਗਏ, ਸਾਰੇ ਦੁੱਖ ਕਲੇਸ਼ ਦੂਰ ਹੋ ਗਏ ॥੧॥
تاپ پاپ سنّتاپ بِناسے ॥ ہرِ سِمرت کِلۄِکھ سبھِ ناسے
۔ تاپ ۔ ذہنی کوفت۔ پاپ ۔ گناہ۔ سنتاپ ۔ اندرونی یا قلبتی عذاب۔ وناسے ۔ مٹے ۔ کل وکھ ۔ گناہ۔ ناسے ۔ دور ہوئے ۔
الہٰی یادوریاض سے سارے گناہ خٹم ہوئے ۔ عذاب گناہ اور ذہنی کوفت مٹی
ਅਨਦੁ ਕਰਹੁ ਮਿਲਿ ਸੁੰਦਰ ਨਾਰੀ ॥
anad karahu mil sundar naaree.
O’ my beautiful sensory organs, now by joining together enjoy the bliss. ਹੇ ਸੋਹਣੇ (ਬਣ ਚੁਕੇ) ਮੇਰੇ ਗਿਆਨ-ਇੰਦ੍ਰਿਓ! ਤੁਸੀਂ ਹੁਣ ਰਲ ਕੇ ਆਤਮਕ ਆਨੰਦ ਮਾਣੋ ।
اندُ کرہُ مِلِ سُنّدر ناریِ ॥
انند کر ہو۔ روحانی یا زہنی خوشیاں مناؤ ۔ سندر ناری ۔ خوبصورت اعضائے
خوبصورت اعضائے جسمانی نے آپسی ملاپ سے خوشیاں منائیں
ਗੁਰਿ ਨਾਨਕਿ ਮੇਰੀ ਪੈਜ ਸਵਾਰੀ ॥੨॥੩॥੨੧॥
gur naanak mayree paij savaaree. ||2||3||21||
Guru Nanak has embellished my honor. ||2||3||21|| ਗੁਰੂ ਨਾਨਕ ਨੇ ਮੇਰੀ ਇੱਜ਼ਤ ਰੱਖ ਲਈ ਹੈ ॥੨॥੩॥੨੧॥
گُرِ نانکِ میریِ پیَج سۄاریِ
۔ پیج ۔ عزت۔
نانک مرشد نے میری عزت بنائی
ਬਿਲਾਵਲੁ ਮਹਲਾ ੫ ॥
bilaaval mehlaa 5.
Raag Bilaaval, Fifth Guru:
بِلاولُ محلا 5॥
ਮਮਤਾ ਮੋਹ ਧ੍ਰੋਹ ਮਦਿ ਮਾਤਾ ਬੰਧਨਿ ਬਾਧਿਆ ਅਤਿ ਬਿਕਰਾਲ ॥
mamtaa moh Dharoh mad maataa banDhan baaDhi-aa at bikraal.
Intoxicated with undue emotional attachment and deceit, and bound in the bonds of love of worldly riches and power, one looks very dreadful. ਅਪਣੱਤ, ਮੋਹ ਤੇ ਠੱਗੀ-ਚਾਲਾਕੀ ਦੇ ਮਦ ਵਿਚ ਮਸਤ ਅਤੇ ਮਾਇਆ ਦੇ ਮੋਹ ਦੇ ਜਕੜ ਨਾਲ ਬੱਝਾ ਹੋਇਆ ਜੀਵ ਬਹੁਤ ਭਿਆਨਕ ਦਿੱਸਦਾ ਹੈ।
ممتا موہ دھ٘روہ مدِ ماتا بنّدھنِ بادھِیا اتِ بِکرال ॥
ممتا۔ میں اور میری ۔ موہ ۔ دنیاوی محبت ۔ دھروہو۔ وہوکار بازی ۔ مد ماتا۔ نشے کی مستی ۔ بندھن۔ غلامی ۔ بندش۔ بادھیا ۔ محسور۔ ات بکرال ۔ نہایت خوفناک
۔ کوئشتا کے نشے میں چور دہوکا دہی ۔ چالاکی فریب میں محو ومجزوب اور دنیاوی دولت کی غلامی میں گرفتار زندگی خوفناک ہوجاتی ہے
ਦਿਨੁ ਦਿਨੁ ਛਿਜਤ ਬਿਕਾਰ ਕਰਤ ਅਉਧ ਫਾਹੀ ਫਾਥਾ ਜਮ ਕੈ ਜਾਲ ॥੧॥
din din chhijat bikaar karat a-oDh faahee faathaa jam kai jaal. ||1||
Committing sins day after day, one’s life is diminishing and one is caught in the noose of the demon of death.||1|| ਹਰ ਰੋਜ਼ ਵਿਕਾਰ ਕਰਦਿਆਂ ਇਸ ਦੀ ਉਮਰ ਘਟਦੀ ਜਾਂਦੀ ਹੈ, ਇਹ ਜਮ ਦੀ ਫਾਹੀ ਵਿਚ ਜਮ ਦੇ ਜਾਲ ਵਿਚ ਸਦਾ ਫਸਿਆ ਰਹਿੰਦਾ ਹੈ ॥੧॥
دِنُ دِنُ چھِجت بِکار کرت ائُدھ پھاہیِ پھاتھا جم کےَ جال ॥੧॥
۔ ھجت ۔ گھٹی ہے ۔ بکار کر ت۔ بدکاریاں کرنے سے ۔۔ اودھ ۔ عمر۔ پھاہی پاتھا۔ پھندے میں پھنسا ہوا۔ جسم کے جال ۔ موت کے پھندے میں
اور عمر بدیوں برائیوں بدکاریوں اور گناہگاریوں میں ہر روز کم ہو رہی ہے گھٹتی جاتی ہے اسطرح ہر وقت روحانی موت کے پھندے میں پھنسا رہتا ہے
ਤੇਰੀ ਸਰਣਿ ਪ੍ਰਭ ਦੀਨ ਦਇਆਲਾ ॥
tayree saran parabh deen da-i-aalaa.
O’ merciful God of the meek, I have come to Your refuge. ਹੇ ਦੀਨਾਂ ਉਤੇ ਦਇਆ ਕਰਨ ਵਾਲੇ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ।
تیریِ سرنھِ پ٘ربھ دیِن دئِیالا ॥
دین دیال ۔ غریب پرور۔ رحمان الرحیم
اے رحمان الرحیم غریب پرور میں تیرے زیر سایہ و پناہ میں ہوں
ਮਹਾ ਬਿਖਮ ਸਾਗਰੁ ਅਤਿ ਭਾਰੀ ਉਧਰਹੁ ਸਾਧੂ ਸੰਗਿ ਰਵਾਲਾ ॥੧॥ ਰਹਾਉ ॥
mahaa bikham saagar at bhaaree uDhrahu saaDhoo sang ravaalaa. ||1|| rahaa-o.
This world-ocean is very dreadful and extremely difficult to cross; O’ God, ferry me across by blessing me with humility and the company of the saints. ||1||Pause||
ਇਹ (ਸੰਸਾਰ-) ਸਮੁੰਦਰ ਬਹੁਤ ਵੱਡਾ ਹੈ, (ਇਸ ਵਿਚੋਂ ਪਾਰ ਲੰਘਣਾ) ਬੜਾ ਔਖਾ ਹੈ। ਹੇ ਪ੍ਰਭੂ! ਮੈਨੂੰ ਗੁਰੂ ਦੀ ਸੰਗਤਿ ਵਿਚ (ਰੱਖ ਕੇ) ਮੈਨੂੰ ਗੁਰੂ ਦੀ ਚਰਨ-ਧੂੜ ਦੇ ਕੇ ਇਸ ਸੰਸਾਰ-ਸਮੁੰਦਰ ਵਿਚ ਡੁੱਬਣੋਂ) ਬਚਾ ਲੈ ॥੧॥ ਰਹਾਉ ॥
مہا بِکھم ساگرُ اتِ بھاریِ اُدھرہُ سادھوُ سنّگِ رۄالا ॥
۔ مہاوکھم ساگر۔ بھاری دشوار سمندر۔ ات بھاری ناہیت وسیع۔ ادھرہو۔
مجھے صحبت و قربت پارساو پاکدامن کی صحبت و قربت عنایت کرکے بچاییئے اس بھاری دشوار گذار علامی زندگی کے خوفناک سمندر سے
ਪ੍ਰਭ ਸੁਖਦਾਤੇ ਸਮਰਥ ਸੁਆਮੀ ਜੀਉ ਪਿੰਡੁ ਸਭੁ ਤੁਮਰਾ ਮਾਲ ॥
parabh sukh-daatay samrath su-aamee jee-o pind sabh tumraa maal.
O’ God! the all-powerful Master, bestower of bliss, all this life, body and worldly wealth belong to You. ਹੇ ਸਾਰੇ ਸੁਖ ਦੇਣ ਵਾਲੇ, ਅਤੇ ਸਰਬ-ਸ਼ਕਤੀਵਾਨ ਮਾਲਕ ਪ੍ਰਭੂ! ਇਹ ਜਿੰਦ ਤੇ ਸਰੀਰ ਅਤੇ ਦੌਲਤ ਸਭ ਕੁਝ ਤੇਰੇ ਹੀ ਹਨ।
پ٘ربھ سُکھداتے سمرتھ سُیامیِ جیِءُ پِنّڈُ سبھُ تُمرا مال ॥
۔ پربھ سکھداتے ۔ آرام و آسائش بخشنے والے خدا۔ سمرتھ ۔ با توفیق ۔ طاقت رکھنے والے ۔ جیؤ پنڈ۔ روح و جسم۔ بھرم کے بندھن۔ شک و شبہات کی غلامی ۔
۔ اے آرام و آسائش پہنچانے والے کی توفیق رکھنے والے یہ روح اور جسم تیرا ہی دیا ہوا ہے تیرا سامایہ ہے
ਭ੍ਰਮ ਕੇ ਬੰਧਨ ਕਾਟਹੁ ਪਰਮੇਸਰ ਨਾਨਕ ਕੇ ਪ੍ਰਭ ਸਦਾ ਕ੍ਰਿਪਾਲ ॥੨॥੪॥੨੨॥
bharam kay banDhan kaatahu parmaysar naanak kay parabh sadaa kirpaal. ||2||4||22||
O’ the ever merciful God of Nanak, cut off the bonds of doubt of the people. ||2||4||22|| ਹੇ ਨਾਨਕ ਦੇ ਪ੍ਰਭੂ! ਹੇ ਸਦਾ ਕਿਰਪਾਲ ਪ੍ਰਭੂ! ਹੇ ਪਰਮੇਸਰ!, ਜੀਵਾਂ ਦੇ ਭਟਕਣਾ ਦੇ ਬੰਧਨ ਕੱਟ ਦੇਹ ॥੨॥੪॥੨੨॥
بھ٘رم کے بنّدھن کاٹہُ پرمیسر نانک کے پ٘ربھ سدا ک٘رِپال
کرپال ۔ مہربان
۔ اے نانک کے خدا۔ وہمو گمان کی غلامی مٹایئے رحمان الرحیم
ਬਿਲਾਵਲੁ ਮਹਲਾ ੫ ॥
bilaaval mehlaa 5.
Raag Bilaaval, Fifth Guru:
بِلاولُ محلا 5॥
ਸਗਲ ਅਨੰਦੁ ਕੀਆ ਪਰਮੇਸਰਿ ਅਪਣਾ ਬਿਰਦੁ ਸਮ੍ਹ੍ਹਾਰਿਆ ॥
sagal anand kee-aa parmaysar apnaa birad samHaari-a.
God has fulfilled His innate nature and spread bliss all around. ਪ੍ਰਭੂ ਆਪਣਾ ਮੁੱਢ-ਕਦੀਮਾਂ ਦਾ ਸੁਭਾਉ ਸਦਾ ਚੇਤੇ ਰੱਖਦਾ ਹੈ, ਭਗਤ ਜਨਾਂ ਨੂੰ ਹਰੇਕ ਕਿਸਮ ਦਾ ਸੁਖ-ਆਨੰਦ ਦੇਂਦਾ ਹੈ।
سگل اننّدُ کیِیا پرمیسرِ اپنھا بِردُ سم٘ہ٘ہارِیا ॥
سگل انند۔ ہر طرح کی خوشی۔ بروھ سماریا ۔ اپنی عادت پوری کی
خدا نے اپنی فطرت کو پورا کیا ہے اور چاروں طرف خوشی پھیلائی ہے
ਸਾਧ ਜਨਾ ਹੋਏ ਕਿਰਪਾਲਾ ਬਿਗਸੇ ਸਭਿ ਪਰਵਾਰਿਆ ॥੧॥
saaDh janaa ho-ay kirpaalaa bigsay sabh parvaari-aa. ||1||
God has become merciful to the saintly devotees and all their family members blossom in joy. ||1|| ਆਪਣੇ ਸੰਤ ਜਨਾਂ ਉਤੇ ਸਦਾ ਦਇਆਵਾਨ ਰਹਿੰਦਾ ਹੈ, ਉਹਨਾਂ ਦੇ ਸਾਰੇ ਪਰਵਾਰ ਆਨੰਦ-ਭਰਪੂਰ ਰਹਿੰਦੇ ਹਨ ॥੧॥
سادھ جنا ہوۓ کِرپالا بِگسے سبھِ پرۄارِیا ॥
۔ سادھ جنا۔ پاکدامن خادم خدا۔ کر پالا ۔ مہربان۔ وگسے ۔ سب پرواریا۔ سار خاندان خوشی ہوا
پاکدامنوں پر ہمیشہ اپنی رکم وعنایت کرتا ہے اور سارے خاندان کو خوشیاں عنایت کرتا ہے
ਕਾਰਜੁ ਸਤਿਗੁਰਿ ਆਪਿ ਸਵਾਰਿਆ ॥
kaaraj satgur aap savaari-aa.
The true Guru himself has accomplished this task. ਇਹ ਕੰਮ ਸਤਿਗੁਰੂ ਨੇ ਆਪ ਹੀ ਸਿਰੇ ਚਾੜ੍ਹ ਦਿੱਤਾ ਹੈ।
کارجُ ستِگُرِ آپِ سۄارِیا ॥
کارج ۔ کام مقصد۔ ستگر ۔ سچے مرشد۔
خدا نے خود کام سر انجام دیا