ਜਿਸਹਿ ਉਧਾਰੇ ਨਾਨਕਾ ਸੋ ਸਿਮਰੇ ਸਿਰਜਣਹਾਰੁ ॥੧੫॥
jisahi uDhaaray naankaa so simray sirjanhaar. ||15||
Those whom He saves, meditate in remembrance on the Creator Lord. ||15||
O’ Nanak, whom (God) saves, that person starts meditating on that Creator.||15||
ਹੇ ਨਾਨਕ! ਜਿਸ (ਜੀਵ) ਨੂੰ ਉਹ ਵਿਕਾਰਾਂ ਵਿਚੋਂ ਕੱਢਦਾ ਹੈ, ਉਹ ਉਸ ਸਿਰਜਣਹਾਰ ਕਰਤਾਰ ਨੂੰ ਸਿਮਰਨ ਲੱਗ ਪੈਂਦਾ ਹੈ ॥੧੫॥
جِسہِاُدھارےنانکاسوسِمرےسِرجنھہارُ۔
جیسے ادھارے ۔ جسے بدیوں سے بچاتا ہے ۔ سوہ۔ وہ ۔ سمر سرخہار۔ وہ اس عالم کو پیدا کرنے والے کو یاد کرتا ہے ۔
۔ اے نانک جسکو برائیوں سے بچاتا ہے وہ کار ساز کرتار کی حمدوثناہ کرتا ہے
ਦੂਜੀ ਛੋਡਿ ਕੁਵਾਟੜੀ ਇਕਸ ਸਉ ਚਿਤੁ ਲਾਇ ॥
doojee chhod kuvaatarhee ikas sa-o chit laa-ay.
Forsake duality and the ways of evil; focus your consciousness on the One Lord.
(O’ my friend), attune your mind only to the one (God), and forsake the other wrong path (of worldly attachments).
ਸਿਰਫ਼ ਇਕ ਪਰਮਾਤਮਾ ਨਾਲ (ਆਪਣਾ) ਚਿੱਤ ਜੋੜੀ ਰੱਖ, (ਪ੍ਰਭੂ ਦੀ ਯਾਦ ਤੋਂ ਬਿਨਾ) ਮਾਇਆ ਦੇ ਮੋਹ ਵਾਲਾ ਕੋਝਾ ਰਸਤਾ ਛੱਡ ਦੇਹ।
دوُجیِچھوڈِکُۄاٹڑیِاِکسسءُچِتُلاءِ॥
دوجی۔ دوسرا۔ کواٹڑی ۔ غلط راستہ۔ اکس ۔ واحد۔ سیوچت لائے ۔ محبت کر
دوسرے غلط راستےچھور کر اے انسان واحد خدا سے دلی پیار کر
ਦੂਜੈ ਭਾਵੀ ਨਾਨਕਾ ਵਹਣਿ ਲੁੜ੍ਹ੍ਹੰਦੜੀ ਜਾਇ ॥੧੬॥
doojai bhaaveeN naankaa vahan lurhHaNdarhee jaa-ay. ||16||
In the love of duality, O Nanak, the mortals are being washed downstream. ||16||
But O’ Nanak, (most of the world) is washed away in the (stream of false worldly allurements). ||16||
ਹੇ ਨਾਨਕ! ਹੋਰ ਪਿਆਰਾਂ ਵਿਚ (ਫਸਿਆਂ), ਜੀਵ-ਇਸਤ੍ਰੀ (ਵਿਕਾਰਾਂ ਦੇ) ਵਹਣ ਵਿਚ ਰੁੜ੍ਹਦੀ ਜਾਂਦੀ ਹੈ ॥੧੬॥
دوُجےَبھاۄیِنانکاۄہنھِلُڑ٘ہ٘ہنّدڑیِجاءِ
۔ دوجی بھاویں۔ دوسروں سے محبت کرنے والے ۔ وہن لڑنڈری جائے ۔ زندگی کے بہاؤ میں برائیوں بدیؤں میں بہہ جاتے ہیں۔
۔ اے نانک۔ دوسروں کی محبت میں انسان برائیاں بدیاں غلط کاریوں کے بہاؤ میں لڑھک جاتا ہے سیہہ جاتا ہے ۔
ਤਿਹਟੜੇ ਬਾਜਾਰ ਸਉਦਾ ਕਰਨਿ ਵਣਜਾਰਿਆ ॥
tihtarhay baajaar sa-udaa karan vanjaari-aa.
In the markets and bazaars of the three qualities, the merchants make their deals.
(O’ my friends, human beings are like) dealers who have come to trade in this bazaar (of the world), which has mainly three large shops (in the form of earth, sky, and the netherworld).
(ਜਗਤ ਵਿਚ ਹਰਿ-ਨਾਮ ਦਾ) ਵਣਜ ਕਰਨ ਆਏ ਹੋਏ ਜੀਵ (ਆਮ ਤੌਰ ਤੇ) ਮਾਇਆ ਦੇ ਤਿੰਨ ਗੁਣਾਂ ਦੇ ਪ੍ਰਭਾਵ ਹੇਠ ਹੀ ਦੁਨੀਆ ਦਾ ਕਾਰ-ਵਿਹਾਰ ਕਰਦੇ ਰਹਿੰਦੇ ਹਨ।
تِہٹڑےباجارسئُداکرنِۄنھجارِیا॥
تیٹڑ ے ۔ بازار۔ تینوں دکانوں والے بازار۔ مردا تین خیالوں پر مشتمل۔
دنیاوی زندگی کے سواگر تین فلسفوں مقصدوں کے مد نظر رکھتے ہوئے زندگی گذارتے ہیں۔
ਸਚੁ ਵਖਰੁ ਜਿਨੀ ਲਦਿਆ ਸੇ ਸਚੜੇ ਪਾਸਾਰ ॥੧੭॥
sach vakhar jinee ladi-aa say sachrhay paasaar. ||17||
Those who load the true merchandise are the true traders. ||17||
The truly (successful) businessmen are those who have procured the everlasting commodity (of God’s Name). ||17||
ਅਸਲ ਵਪਾਰੀ ਉਹ ਹਨ ਜਿਨ੍ਹਾਂ ਨੇ (ਇਥੋਂ) ਸਦਾ-ਥਿਰ ਹਰਿ-ਨਾਮ (ਦਾ) ਸਉਦਾ ਲੱਦਿਆ ਹੈ ॥੧੭॥
سچُۄکھرُجِنیِلدِیاسےسچڑےپاسار
سچ وکھر۔ سچا سودا۔ جنکا کاروبار سچ اور حقیقت پر چلتا ہے ۔ سے ۔ وہ۔ سچڑے پاسار۔ حقیقی سوداگر ہیں زندگی کے ۔
اول۔ حکومت اور ترقی ۔ دوئم ۔ راستی ۔ سوئم۔ لالچ۔ مگر زندگی کے اسلی وحقیقی سوداگر وہ ہیں جنہوں نے الہٰی نام ست ۔ سچ ۔ حق و حقیقت کا سوداکیا ہے ۔ وہ نیک بخت خریدار ہیں۔
ਪੰਥਾ ਪ੍ਰੇਮ ਨ ਜਾਣਈ ਭੂਲੀ ਫਿਰੈ ਗਵਾਰਿ ॥
panthaa paraym na jaan-ee bhoolee firai gavaar.
Those who do not know the way of love are foolish; they wander lost and confused.
The foolish bride (soul) who doesn’t know how to tread on the path of (divine) love, strays (from the right path of life).
ਜਿਹੜੀ ਜੀਵ-ਇਸਤ੍ਰੀ (ਪਰਮਾਤਮਾ ਦੇ) ਪ੍ਰੇਮ ਦਾ ਰਸਤਾ ਨਹੀਂ ਜਾਣਦੀ, ਉਹ ਮੂਰਖ ਇਸਤ੍ਰੀ ਜੀਵਨ ਦੇ ਸਹੀ ਰਾਹ ਤੋਂ ਖੁੰਝ ਕੇ ਭਟਕਦੀ ਫਿਰਦੀ ਹੈ।
پنّتھاپ٘ریمنجانھئیِبھوُلیِپھِرےَگۄارِ॥
پنتھاپریم۔ پیار کا راستہ۔ نہ جانئی ۔ نہیں سمجھتا ۔ بھولی ۔ گمراہ ۔ گنوار۔ جاہل۔
جو پیار کے راستے سے ناواقف ہیں اور جاہل گمراہ ہیں۔
ਨਾਨਕ ਹਰਿ ਬਿਸਰਾਇ ਕੈ ਪਉਦੇ ਨਰਕਿ ਅੰਧ੍ਯ੍ਯਾਰ ॥੧੮॥
naanak har bisraa-ay kai pa-uday narak anDh-yaar. ||18||
O Nanak, forgetting the Lord, they fall into the deep, dark pit of hell. ||18||
O’ Nanak, by forsaking God (the foolish self-conceited persons) fall into a (deep) dark hell. ||18||
ਹੇ ਨਾਨਕ! ਪਰਮਾਤਮਾ (ਦੀ ਯਾਦ) ਭੁਲਾ ਕੇ ਜੀਵ ਘੋਰ ਨਰਕ ਵਿਚ ਪਏ ਰਹਿੰਦੇ ਹਨ ॥੧੮॥
نانکہرِبِسراءِکےَپئُدےنرکِانّدھ٘ز٘زار
بسرائکے ۔ بھلا کر۔ پورے ۔ پڑتے ہیں۔۔ نرک اندھار۔ بھاری دوزخ میں پڑتے ہیں۔
اے نانک خدا کو بھلا کر بھاری دوزخ میں پڑتے ہیں
ਮਾਇਆ ਮਨਹੁ ਨ ਵੀਸਰੈ ਮਾਂਗੈ ਦੰਮਾਂ ਦੰਮ ॥
maa-i-aa manhu na veesrai maaNgai dammaaN damm.
In his mind, the mortal does not forget Maya; he begs for more and more wealth.
(O’ my friends, the thought of amassing) worldly wealth doesn’t disappear from the minds (of self-conceited human beings), and with every breath they continue asking for more and more.
(ਮਾਇਆ-ਵੇੜ੍ਹੇ ਮਨੁੱਖ ਦੇ) ਮਨ ਤੋਂ ਮਾਇਆਂ ਕਦੇ ਨਹੀਂ ਭੁੱਲਦੀ, (ਉਹ ਹਰ ਵੇਲੇ) ਧਨ ਹੀ ਧਨ ਭਾਲਦਾ ਰਹਿੰਦਾ ਹੈ।
مائِیامنہُنۄیِسرےَماںگےَدنّماںدنّم॥
مائیا منہو نہ ویسرے منگیہہ دمارم ۔ دل سے بھولتی دنیاوی دولت ۔ مانگتا روپیہ روپیہ
انسان دل سے نہیں بھلاتا کہانی دولت کی ہر وقت دؤلت ہی دولت ہ مانگتا ۔
ਸੋ ਪ੍ਰਭੁ ਚਿਤਿ ਨ ਆਵਈ ਨਾਨਕ ਨਹੀ ਕਰੰਮਿ ॥੧੯॥
so parabh chit na aavee naanak nahee karamm. ||19||
That God does not even come into his consciousness; O Nanak, it is not in his karma. ||19||
But that God (who has created them) doesn’t come into their mind (at all, because) O’ Nanak (the wealth of God’s Name) is not in their destiny. ||19||
ਉਹ ਪਰਮਾਤਮਾ (ਜੋ ਸਭ ਕੁਝ ਦੇਣ ਵਾਲਾ ਹੈ, ਉਸ ਦੇ) ਚਿੱਤ ਵਿਚ ਨਹੀਂ ਆਉਂਦਾ। ਪਰ, ਹੇ ਨਾਨਕ! (ਉਹ ਮਾਇਆ-ਵੇੜ੍ਹਿਆ ਮਨੁੱਖ ਭੀ ਕੀਹ ਕਰੇ? ਨਾਮ-ਧਨ ਉਸ ਦੀ) ਕਿਸਮਤ ਵਿਚ ਹੀ ਨਹੀਂ ॥੧੯॥
سوپ٘ربھُچِتِنآۄئیِنانکنہیِکرنّمِ
سو ۔پربھ۔ اس خدا۔ چت نہ آوئی ۔ نہیں خیال دلمیں۔ نانک نہیں کریم۔ اے نانک نہیں جبتقدیر میں۔
اس خدا کانہیں خیال نانک جب تقدیر میں لکھا نہیں
ਤਿਚਰੁ ਮੂਲਿ ਨ ਥੁੜੀਦੋ ਜਿਚਰੁ ਆਪਿ ਕ੍ਰਿਪਾਲੁ ॥
tichar mool na thurheeNdo jichar aap kirpaal.
The mortal does not run out of capital, as long as the Lord Himself is merciful.
As long as (God) Himself is kind, one never feels shortage.
ਜਿਤਨਾ ਚਿਰ ਪਰਮਾਤਮਾ ਆਪ ਦਇਆਵਾਨ ਰਹਿੰਦਾ ਹੈ, ਉਤਨਾ ਚਿਰ ਇਹ (ਨਾਮ) ਧਨ ਕਦੇ ਭੀ ਨਹੀਂ ਮੁੱਕਦਾ।
تِچرُموُلِنتھُڑیِدوجِچرُآپِک٘رِپالُ॥
تچر/ اسوقت تک۔ مول ۔ بالکل ہی ۔ تھڑبندو۔ کمی واقعنہیں ہوتی ۔ جچر۔ جب تک ہے مہربان خدا۔ کرپال۔
جب تک ہے مہربان خود خدا کمی کوئی آ نہیں سکتی ۔
ਸਬਦੁ ਅਖੁਟੁ ਬਾਬਾ ਨਾਨਕਾ ਖਾਹਿ ਖਰਚਿ ਧਨੁ ਮਾਲੁ ॥੨੦॥
sabad akhut baabaa naankaa khaahi kharach Dhan maal. ||20||
The Word of the Shabad is Guru Nanak’s inexhaustible treasure; this wealth and capital never runs out, no matter how much it is spent and consumed. ||20||
Because O’ Nanak, no matter how you consume or spend it, the wealth and commodity of the word (of God’s Name) is inexhaustible. ||20||
ਹੇ ਨਾਨਕ! ਪਰਮਾਤਮਾ ਦੀ ਸਿਫ਼ਤ-ਸਾਲਾਹ ਐਸਾ ਧਨ ਹੈ ਐਸਾ ਮਾਲ ਹੈ ਜੋ ਕਦੇ ਮੁੱਕਦਾ ਨਹੀਂ। (ਇਸ ਧਨ ਨੂੰ ਆਪ) ਵਰਤਿਆ ਕਰ, (ਹੋਰਨਾਂ ਵਿਚ ਭੀ) ਵੰਡਿਆ ਕਰ ॥੨੦॥
سبدُاکھُٹُبابانانکاکھاہِکھرچِدھنُمالُ
سبد ۔ کلام۔ اکھٹ ۔ کم نہ ہونے والا۔ کھاہے ۔ استعمال کر۔ ۔ خرچ۔ دوسروں کو۔ ادا کر۔ دھن مال۔ یہ دؤلت اور سرمایہ۔
الہٰی کلام اے بابا نانکاسے جتنا استعمال کیا جائے لوگوںمیں تقسیم کییا جائے ایسا سرمایہ ہے کبھی کم نہیں ۔
ਖੰਭ ਵਿਕਾਂਦੜੇ ਜੇ ਲਹਾਂ ਘਿੰਨਾ ਸਾਵੀ ਤੋਲਿ ॥
khanbh vikaaNd-rhay jay lahaaN ghinnaa saavee tol.
If I could find wings for sale, I would buy them with an equal weight of my flesh.
If somehow I could find that wings are being sold somewhere, I would buy them even if the price were equal to my weight.
ਜੇ ਮੈਂ ਕਿਤੇ ਖੰਭ ਲੱਭ ਲਵਾਂ, ਤਾਂ ਮੈਂ ਆਪਣਾ ਆਪ ਦੇ ਕੇ ਉਸ ਦੇ ਬਰਾਬਰ ਤੋਲ ਕੇ ਉਹ ਖੰਭ ਲੈ ਲਵਾਂ।
کھنّبھۄِکاںدڑےجےلہاںگھِنّناساۄیِتولِ॥
کھنب۔ پر۔ دکاندڑے ۔ فروکت ہوتے ہوئے ۔ جے یہاں ۔ اگرے لوں۔ گھنا۔ لے لوں ۔ ساری تول ۔ اپنے جسم کے برابر خرید کر لوں۔
اگر کہیں پر فروخت ہوتے ہوں تو میں اپنے آپ کے عوض وہ پر خرید کر لوں
ਤੰਨਿ ਜੜਾਂਈ ਆਪਣੈ ਲਹਾਂ ਸੁ ਸਜਣੁ ਟੋਲਿ ॥੨੧॥
tann jarhaaN-ee aapnai lahaaN so sajan tol. ||21||
I would attach them to my body, and seek out and find my Friend. ||21||
I would (have these wings) fastened onto my body, and would search out (God), my beloved friend. ||21||
ਮੈਂ ਉਹ ਖੰਭ ਆਪਣੇ ਸਰੀਰ ਉੱਤੇ ਜੜ ਲਵਾਂ ਅਤੇ (ਉਡਾਰੀ ਲਾ ਕੇ) ਭਾਲ ਕਰ ਕੇ ਉਸ ਸੱਜਣ ਪ੍ਰਭੂ ਦਾ ਮਿਲਾਪ ਹਾਸਲ ਕਰ ਲਵਾਂ (ਭਾਵ, ਆਪਾ-ਭਾਵ ਸਦਕੇ ਕੀਤਿਆਂ ਹੀ ਉਹ ਆਤਮਕ ਉਡਾਰੀ ਲੱਗਦੀ ਹੈ ਜਿਸ ਦੀ ਬਰਕਤਿ ਨਾਲ ਪਰਮਾਤਮਾ ਲੱਭ ਪੈਂਦਾ ਹੈ) ॥੨੧॥
تنّنِجڑاںئیِآپنھےَلہاںسُسجنھُٹولِ॥
تن جڑائی اپنے ۔ اپنے جسم پر لگا کر۔ لہاں سو سجن ٹول۔ تو اُس پیارے دوست کو تلاش کر لوں۔
اور اپنے جسم پر لگا کر اس پیارے دوست کی تلاش کر لوں۔
ਸਜਣੁ ਸਚਾ ਪਾਤਿਸਾਹੁ ਸਿਰਿ ਸਾਹਾਂਦੈ ਸਾਹੁ ॥
sajan sachaa paatisaahu sir saahaaN dai saahu.
My Friend is the True Supreme King, the King over the heads of kings.
(God) the eternal King is our true friend. He is the King of all kings.
(ਅਸਲ) ਮਿੱਤਰ ਸਦਾ ਕਾਇਮ ਰਹਿਣ ਵਾਲਾ ਪ੍ਰਭੂ-ਪਾਤਿਸ਼ਾਹ ਹੈ ਜੋ (ਦੁਨੀਆ ਦੇ ਸਾਰੇ) ਪਾਤਿਸ਼ਾਹਾਂ ਦੇ ਸਿਰ ਤੇ ਪਾਤਿਸ਼ਾਹ ਹੈ (ਸਭ ਦੁਨੀਆਵੀ ਪਾਤਿਸ਼ਾਹਾਂ ਤੋਂ ਵੱਡਾ ਹੈ)।
سجنھُسچاپاتِساہُسِرِساہاںدےَساہُ॥
سجن ۔ دوست۔ سچا پاتساہ ۔ صدیوی ۔ حقیقی ۔ بادشاہ۔ سرساہاں دے ساہو۔ شہنشاہ کے سر پر مراد بلند رتبہ شاہن شاہ۔
حقیقی سچا دوست جو صدیوی ہے خدا جو شاہان شاہ ہے اور شنہشا ہوں کا شاہ ہے
ਜਿਸੁ ਪਾਸਿ ਬਹਿਠਿਆ ਸੋਹੀਐ ਸਭਨਾਂ ਦਾ ਵੇਸਾਹੁ ॥੨੨॥
jis paas bahithi-aa sohee-ai sabhnaaN daa vaysaahu. ||22||
Sitting by His side, we are exalted and beautified; He is the Support of all. ||22||
Sitting beside (that emperor) we look beauteous (and honorable); He is the support of all.||22||
ਉਹ ਪ੍ਰਭੂ-ਪਾਤਿਸ਼ਾਹ ਸਭ ਜੀਵਾਂ ਦਾ ਆਸਰਾ ਹੈ, (ਉਹ ਐਸਾ ਹੈ ਕਿ) ਉਸ ਦੇ ਪਾਸ ਬੈਠਿਆਂ (ਲੋਕ ਪਰਲੋਕ ਦੀ) ਸੋਭਾ ਖੱਟ ਲਈਦੀ ਹੈ ॥੨੨॥
جِسُپاسِبہِٹھِیاسوہیِئےَسبھناداۄیساہُ
سوہیئے ۔ اچھے ۔ خوبصورت ۔ گیں ۔ سبھنا۔ داویسا ہو۔ سبھ کا بھروسا ۔ باعتماد ۔
جس کی صحبت و قربت سے عزت و ھشمت و شہرت نصیب ہوتی ہے ۔
ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One Universal Creator God. By The Grace Of The True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ایک اونکار ستِگُرپ٘رسادِ ॥
ایک آفاقی خالق خدا۔ سچے گرو کی فضل سے احساس ہوا
ਸਲੋਕ ਮਹਲਾ ੯ ॥
salok mehlaa 9.
Shalok, Ninth Mehl:
ਗੁਰੂ ਤੇਗਬਹਾਦਰ ਜੀ ਦੇ ਸਲੋਕ।
سلۄکمحلا 9॥
ਗੁਨ ਗੋਬਿੰਦ ਗਾਇਓ ਨਹੀ ਜਨਮੁ ਅਕਾਰਥ ਕੀਨੁ ॥
gun gobind gaa-i-o nahee janam akaarath keen.
If you do not sing the Praises of the Lord, your life is rendered useless.
(O’ my friend), if you have not sung the praises of God, you have made your entire life purposeless.
ਜੇ ਤੂੰ ਪਰਮਾਤਮਾ ਦੇ ਗੁਣ ਕਦੇ ਨਹੀਂ ਗਾਏ, ਤਾਂ ਤੂੰ ਆਪਣਾ ਮਨੁੱਖਾ ਜਨਮ ਨਿਕੰਮਾ ਕਰ ਲਿਆ।
گُنگوبِنّدگائِئونہیِجنمُاکارتھکیِنُ॥
گن گوبند۔ الہٰی ھمدوثناہ۔ اکارتھ ۔ بیفائدہ ۔ کین ۔ کی
اے انسان اگر خدا کی یادوریاض حمدوثناہ اور بندگی نہ کر یگا تو تیرے زندگی بیکار بنالی
ਕਹੁ ਨਾਨਕ ਹਰਿ ਭਜੁ ਮਨਾ ਜਿਹ ਬਿਧਿ ਜਲ ਕਉ ਮੀਨੁ ॥੧॥
kaho naanak har bhaj manaa jih biDh jal ka-o meen. ||1||
Says Nanak, meditate, vibrate upon the Lord; immerse your mind in Him, like the fish in the water. ||1||
Nanak says, O’ my mind, meditate on God, the way a fish (loves) water.||1||
ਨਾਨਕ ਆਖਦਾ ਹੈ- ਹੇ ਮਨ! ਪਰਮਾਤਮਾ ਦਾ ਭਜਨ ਕਰਿਆ ਕਰ (ਤੇ, ਉਸ ਨੂੰ ਇਉਂ ਜ਼ਿੰਦਗੀ ਦਾ ਆਸਰਾ ਬਣਾ) ਜਿਵੇਂ ਪਾਣੀ ਨੂੰ ਮੱਛੀ (ਆਪਣੀ ਜਿੰਦ ਦਾ ਆਸਰਾ ਬਣਾਈ ਰੱਖਦੀ ਹੈ) ॥੧॥
کہُنانکہرِبھجُمناجِہبِدھِجلکءُمیِنُ
۔ ہر بھج منا۔ اے دل ۔ یاد خدا کو کر ۔ جیہہ بھد۔ جس طریقے سے مچھلی پانی کو کرتی ہے ۔
۔ اے نانک بتادے کہخدا کو اس طرح سے یاد کیا کر جس طرح سے مچھلی پانی کو کرتی ہے ۔
ਬਿਖਿਅਨ ਸਿਉ ਕਾਹੇ ਰਚਿਓ ਨਿਮਖ ਨ ਹੋਹਿ ਉਦਾਸੁ ॥
bikhi-an si-o kaahay rachi-o nimakh na hohi udaas.
Why are you engrossed in sin and corruption? You are not detached, even for a moment!
(O’ my friend), why are you engrossed in poisonous (worldly) deeds, and haven’t detached yourself from these even for a moment?
ਤੂੰ ਵਿਸ਼ਿਆਂ ਨਾਲ ਕਿਉਂ (ਇਤਨਾ) ਮਸਤ ਰਹਿੰਦਾ ਹੈਂ? ਤੂੰ ਅੱਖ ਝਮਕਣ ਜਿਤਨੇ ਸਮੇ ਲਈ ਭੀ ਵਿਸ਼ਿਆਂ ਤੋਂ ਚਿੱਤ ਨਹੀਂ ਹਟਾਂਦਾ।
بِکھِئنسِءُکاہےرچِئونِمکھنہوہِاُداسُ॥
وکھین سیؤ۔ دنیاوی ۔ زہریلیدنیاسے ۔ کاہے ۔ رچیؤ۔ کیوں ہو ملوچ۔ نمکھ ۔ آنکھ جھپکنے کے عرصے کے لئے ۔ اداس ۔ غمگین ۔
اے انسان بد کاریوں میں ملوچ ہ اور تھوڑی سی دیر کے لئے بھی پرہیز نہیں کرتا۔ ۔
ਕਹੁ ਨਾਨਕ ਭਜੁ ਹਰਿ ਮਨਾ ਪਰੈ ਨ ਜਮ ਕੀ ਫਾਸ ॥੨॥
kaho naanak bhaj har manaa parai na jam kee faas. ||2||
Says Nanak, meditate, vibrate upon the Lord, and you shall not be caught in the noose of death. ||2||
Nanak says: O’ my mind, meditate on God so that you are not caught in the noose of death. ||2||
ਨਾਨਕ ਆਖਦਾ ਹੈ- ਹੇ ਮਨ! ਪਰਮਾਤਮਾ ਦਾ ਭਜਨ ਕਰਿਆ ਕਰ। (ਭਜਨ ਦੀ ਬਰਕਤਿ ਨਾਲ) ਜਮਾਂ ਦੀ ਫਾਹੀ (ਗਲ ਵਿਚ) ਨਹੀਂ ਪੈਂਦੀ ॥੨॥
کہُنانکبھجُہرِمناپرےَنجمکیِپھاس
اے نانک بتادے کہ یاد خدا کو کیا کر تاکہ تیرے گلے میں مجرمانہ الہٰی طوق سپاہ خدا ن ہ ڈالے
ਤਰਨਾਪੋ ਇਉ ਹੀ ਗਇਓ ਲੀਓ ਜਰਾ ਤਨੁ ਜੀਤਿ ॥
tarnaapo i-o hee ga-i-o lee-o jaraa tan jeet.
Your youth has passed away like this, and old age has overtaken your body.
(O’ my friend), your youth has been wasted in vain (and you have become weak, as if) old age has conquered your body.
(ਤੇਰੀ) ਜੁਆਨੀ ਬੇ-ਪਰਵਾਹੀ ਵਿਚ ਹੀ ਲੰਘ ਗਈ, (ਹੁਣ) ਬੁਢੇਪੇ ਨੇ ਤੇਰੇ ਸਰੀਰ ਨੂੰ ਜਿੱਤ ਲਿਆ ਹੈ।
ترناپواِءُہیِگئِئولیِئوجراتنُجیِتِ॥
ترناپو۔ جوانی کا علام۔ ایؤ ہی گیؤ۔ اس طرح سے گذر گیا۔ جرا۔ بڑھاپا۔ تن جیت۔ جسم کو قابو کر لیا:
جوانی کا زمانہ ویسے ہی گذر گیا اور بڑھاپے تیرے جسم کو ادبوچا
ਕਹੁ ਨਾਨਕ ਭਜੁ ਹਰਿ ਮਨਾ ਅਉਧ ਜਾਤੁ ਹੈ ਬੀਤਿ ॥੩॥
kaho naanak bhaj har manaa a-oDh jaat hai beet. ||3||
Says Nanak, meditate, vibrate upon the Lord; your life is fleeting away! ||3||
Nanak says, O’ my mind, (at least now) meditate on God, because life is passing by (in vain). ||3||
ਨਾਨਕ ਆਖਦਾ ਹੈ- ਹੇ ਮਨ! ਪਰਮਾਤਮਾ ਦਾ ਭਜਨ ਕਰਿਆ ਕਰ। ਉਮਰ ਲੰਘਦੀ ਜਾ ਰਹੀ ਹੈ ॥੩॥
کہُنانکبھجُہرِمناائُدھجاتُہےَبیِتِ
کہہ نانک۔ اے نانک بتادے ۔ بھج ہرمنا۔ اے دل یاد کرخدا۔ ۔ اودھ ۔ عمر۔ جات ہے ہیت۔ گذررہی ہے ۔
۔ اے نانک بتادے کہ تیرے عمر گذر رہی ہے ۔
ਬਿਰਧਿ ਭਇਓ ਸੂਝੈ ਨਹੀ ਕਾਲੁ ਪਹੂਚਿਓ ਆਨਿ ॥
biraDh bha-i-o soojhai nahee kaal pahoochi-o aan.
You have become old, and you do not understand that death is overtaking you.
(O’ man), you have become old (but still) you don’t understand that (your time of) death has come (very near).
(ਵੇਖ, ਤੂੰ ਹੁਣ) ਬੁੱਢਾ ਹੋ ਗਿਆ ਹੈਂ (ਪਰ ਤੈਨੂੰ ਅਜੇ ਭੀ ਇਹ) ਸਮਝ ਨਹੀਂ ਆ ਰਹੀ ਕਿ ਮੌਤ (ਸਿਰ ਤੇ) ਆ ਪਹੁੰਚੀ ਹੈ।
بِردھِبھئِئوسوُجھےَنہیِکالُپہوُچِئوآنِ॥
پردھو بھیؤ۔ بوڑھے ۔ ہوگئے ۔ سوجھے نہیں۔ سمجھ نہیں آتی۔ کال پہنچوآنموت ۔ عنقریب ہے ۔
اے انسان بوڑے ہوگئے ہو۔ ابھی بھی سمجھ نہیں آرہی ۔
ਕਹੁ ਨਾਨਕ ਨਰ ਬਾਵਰੇ ਕਿਉ ਨ ਭਜੈ ਭਗਵਾਨੁ ॥੪॥
kaho naanak nar baavray ki-o na bhajai bhagvaan. ||4||
Says Nanak, you are insane! Why do you not remember and meditate on God? ||4||
Nanak says, ‘O’ foolish man, why don’t you meditate on God (at least now)? ||4||
ਨਾਨਕ ਆਖਦਾ ਹੈ- ਹੇ ਝੱਲੇ ਮਨੁੱਖ! ਤੂੰ ਕਿਉਂ ਪਰਮਾਤਮਾ ਦਾ ਭਜਨ ਨਹੀਂ ਕਰਦਾ? ॥੪॥
کہُنانکنرباۄرےکِءُنبھجےَبھگۄانُ
کیوں نہ بھیجیہہ بھگوان ۔ کیوں نہیں کرتا یاد خدا ۔
اے نانک۔ بتادے کہ اے نادان انسان کیوںنہیں کرتا یاد خدا۔
ਧਨੁ ਦਾਰਾ ਸੰਪਤਿ ਸਗਲ ਜਿਨਿ ਅਪੁਨੀ ਕਰਿ ਮਾਨਿ ॥
Dhan daaraa sampat sagal jin apunee kar maan.
Your wealth, spouse, and all the possessions which you claim as your own
(O’ man), wealth, wife, and all the worldly possessions which you deem as your own,
(ਹੇ ਭਾਈ!) ਧਨ, ਇਸਤ੍ਰੀ, ਸਾਰੀ ਜਾਇਦਾਦ-(ਇਸ ਨੂੰ) ਆਪਣੀ ਕਰ ਕੇ ਨਾਹ ਮੰਨ।
دھنُداراسنّپتِسگلجِنِاپُنیِکرِمانِ॥
دؤلت ۔ عورت ۔ دھن دار۔ سنپت۔ سگل۔ تمام اثاثے و جائیداد ۔ جن اپنی کرمان ۔ ۔ جسے تو اپنی سمجھتا ہے ۔
دؤلت سرمایہ و عورت اور ہر قسم کے اثاثے اور جائیدا د جسے تو اپنی سمجھتا ہے
ਇਨ ਮੈ ਕਛੁ ਸੰਗੀ ਨਹੀ ਨਾਨਕ ਸਾਚੀ ਜਾਨਿ ॥੫॥
in mai kachh sangee nahee naanak saachee jaan. ||5||
– none of these shall go along with you in the end. O Nanak, know this as true. ||5||
Nanak says, “Realize this truth: that none of these will accompany you (in the end). ||5||
ਹੇ ਨਾਨਕ! ਇਹ ਗੱਲ ਸੱਚੀ ਸਮਝ ਕਿ ਇਹਨਾਂ ਸਾਰਿਆਂ ਵਿਚੋਂ ਕੋਈ ਇੱਕ ਭੀ ਤੇਰਾ ਸਾਥੀ ਨਹੀਂ ਬਣ ਸਕਦਾ ॥੫॥
اِنمےَکچھُسنّگیِنہیِنانکساچیِجانِ
انہیں کچھ سنگی نہیں۔ کچھ بھی تیرا ساتھی نہیں۔ نانک ساچی جان ۔ اے نانک سچی سمجھ لے ۔
اسبات کو حقیقت سمجھ کر اس میں تیر اکچھ بھی نہیں نہ تیرا ساتھی ہوگا۔
ਪਤਿਤ ਉਧਾਰਨ ਭੈ ਹਰਨ ਹਰਿ ਅਨਾਥ ਕੇ ਨਾਥ ॥
patit uDhaaran bhai haran har anaath kay naath.
He is the Saving Grace of sinners, the Destroyer of fear, the Master of the masterless.
(O’ my friend, God is) the purifier of sinners, and Destroyer of fears. That God is the support of the support-less.
ਪ੍ਰਭੂ ਜੀ ਵਿਕਾਰੀਆਂ ਨੂੰ ਵਿਕਾਰਾਂ ਤੋਂ ਬਚਾਣ ਵਾਲੇ ਹਨ, ਸਾਰੇ ਡਰ ਦੂਰ ਕਰਨ ਵਾਲੇ ਹਨ, ਅਤੇ ਨਿਖਸਮਿਆਂ ਦੇ ਖਸਮ ਹਨ।
پتِتاُدھارنبھےَہرنہرِاناتھکےناتھ
پتت۔ بد اخلاق ۔ بد چلن ۔ ادھارن ۔ بچانے والا۔ بھے ہرن۔ خوف مٹانے والا۔ ہر ۔ خدا۔ ناتھ کو ناتھ۔ جسکا مالک نہیں کوئی کا مالک ۔ ۔
ناپاک بد اخلاق و بد چلن کو پاک نیک خوش اخلاق کو کار بنانے والا خوف مٹانے والاجسکا نہیں کوئی مالک اسکا مالک
ਕਹੁ ਨਾਨਕ ਤਿਹ ਜਾਨੀਐ ਸਦਾ ਬਸਤੁ ਤੁਮ ਸਾਥਿ ॥੬॥
kaho naanak tih jaanee-ai sadaa basat tum saath. ||6||
Says Nanak, realize and know Him, who is always with you. ||6||
Nanak says, “We should always deem (that God) abiding by our side. ||6||
ਨਾਨਕ ਆਖਦਾ ਹੈ- ਉਸ (ਪ੍ਰਭੂ) ਨੂੰ (ਇਉਂ) ਸਮਝਣਾ ਚਾਹੀਦਾ ਹੈ ਕਿ ਉਹ ਸਦਾ ਤੇਰੇ ਨਾਲ ਵੱਸਦਾ ਹੈ ॥੬॥
کہُنانکتِہجانیِئےَسدابستُتُمساتھِ
کہہ نانک تیہہ جانیئے سدا بست تم ساتھ۔ اے نانک بتادے تیہہ جاننا چاہیے کہ تو ہمیشہ ساتھ اور قریب بستا ہے
خدا اے نانک بتا دیجئے اسے تمہارے ساتھ بستا ہے یہ سمجھ لو ۔
ਤਨੁ ਧਨੁ ਜਿਹ ਤੋ ਕਉ ਦੀਓ ਤਾਂ ਸਿਉ ਨੇਹੁ ਨ ਕੀਨ ॥
tan Dhan jih to ka-o dee-o taaN si-o nayhu na keen.
He has given you your body and wealth, but you are not in love with Him.
(O’ my friend), you never imbued yourself with love for Him, who gave you this body and wealth.
ਜਿਸ (ਪਰਮਾਤਮਾ) ਨੇ ਤੈਨੂੰ ਸਰੀਰ ਦਿੱਤਾ, ਧਨ ਦਿੱਤਾ, ਤੂੰ ਉਸ ਨਾਲ ਪਿਆਰ ਨਾਹ ਪਾਇਆ,
تنُدھنُجِہتوکءُدیِئوتاںسِءُنیہُنکیِن॥
تن۔جسم۔ دھ سرمایہ۔ دولت ۔ تو کو ۔ تجھے ۔ دیو۔ دیا ہے ۔ ناں سیؤ۔ اس سے ۔نیہو پیار۔ محبت ۔نکین ۔ نہیں کرتا۔
جس نے اے انسان یہ جسم اور سرمایہ بخشش کیا ہے اس سے محبت کیوں نہیں کرتا
ਕਹੁ ਨਾਨਕ ਨਰ ਬਾਵਰੇ ਅਬ ਕਿਉ ਡੋਲਤ ਦੀਨ ॥੭॥
kaho naanak nar baavray ab ki-o dolat deen. ||7||
Says Nanak, you are insane! Why do you now shake and tremble so helplessly? ||7||
Nanak says, O’ foolish man, why do you now waiver like a poor helpless person? ||7||
ਨਾਨਕ ਆਖਦਾ ਹੈ- ਹੇ ਝੱਲੇ ਮਨੁੱਖ! ਹੁਣ ਆਤੁਰ ਹੋ ਕੇ ਘਬਰਾਇਆ ਕਿਉਂ ਫਿਰਦਾ ਹੈਂ (ਭਾਵ, ਉਸ ਹਰੀ ਨੂੰ ਯਾਦ ਕਰਨ ਤੋਂ ਬਿਨਾ ਘਬਰਾਣਾ ਤਾਂ ਹੋਇਆ ਹੀ) ॥੭॥
کہُنانکنرباۄرےابکِءُڈولتدیِن
باور ۔ دیوانے ۔ دولت دین ۔ ڈگمگاتا ہے ۔
۔ اے نانک کہہ دے کہ اے دیوانے انسان اب کیوں پریشان حال و لرزش میںہے ڈگمگاتا ہے ۔
ਤਨੁ ਧਨੁ ਸੰਪੈ ਸੁਖ ਦੀਓ ਅਰੁ ਜਿਹ ਨੀਕੇ ਧਾਮ ॥
tan Dhan sampai sukh dee-o ar jih neekay Dhaam.
He has given you your body, wealth, property, peace and beautiful mansions.
He gave you this body, wealth, luxuries, comforts, and (He gave you these) beauteous houses;
ਜਿਸ (ਪਰਮਾਤਮਾ) ਨੇ ਸਰੀਰ ਦਿੱਤਾ, ਧਨ ਦਿੱਤਾ, ਜਾਇਦਾਦ ਦਿੱਤੀ, ਸੁਖ ਦਿੱਤੇ ਅਤੇ ਸੋਹਣੇ ਘਰ ਦਿੱਤੇ,
تنُدھنُسنّپےَسُکھدیِئوارُجِہنیِکےدھام॥
سنپے ۔ اچاثے و جائیداد ۔ سکھ ۔ آرام و آسائش ۔ ار۔ اور۔ نیکے دھام اور بود وب اش کے لئے اچھی جگہیں۔:
اے انسان خدا نے تجھے جسم سرمایہ اثاثہ اور آرام وآسائش بخشش کیا ہے ۔ اور رہنے کے لئے خوب صوت گھر بخشش کئے ہیں۔
ਕਹੁ ਨਾਨਕ ਸੁਨੁ ਰੇ ਮਨਾ ਸਿਮਰਤ ਕਾਹਿ ਨ ਰਾਮੁ ॥੮॥
kaho naanak sun ray manaa simrat kaahi na raam. ||8||
Says Nanak, listen, mind: why don’t you remember the Lord in meditation? ||8||
Nanak says, listen O’ my mind, why don’t you remember that all-pervading God? ||8||
ਨਾਨਕ ਆਖਦਾ ਹੈ- ਹੇ ਮਨ! ਸੁਣ, ਉਸ ਪਰਮਾਤਮਾ ਦਾ ਤੂੰ ਸਿਮਰਨ ਕਿਉਂ ਨਹੀਂ ਕਰਦਾ? ॥੮॥
کہُنانکسُنُرےمناسِمرتکاہِنرامُ
سن رے منا۔ اے دل سن سمرت کا ہے ۔ کیوں یاد نہیں کرتا ۔ رام ۔ خدا۔
اے نانک بتادے کہ اے دل پھر توکیوں یاد خدا کیوں کرتا نہیں۔
ਸਭ ਸੁਖ ਦਾਤਾ ਰਾਮੁ ਹੈ ਦੂਸਰ ਨਾਹਿਨ ਕੋਇ ॥
sabh sukh daataa raam hai doosar naahin ko-ay.
The Lord is the Giver of all peace and comfort. There is no other at all.
(O’ my friend), it is God who is the provider of all comforts; there is no second (Giver).
ਪਰਮਾਤਮਾ (ਹੀ) ਸਾਰੇ ਸੁਖ ਦੇਣ ਵਾਲਾ ਹੈ, (ਉਸ ਦੇ ਬਰਾਬਰ ਦਾ ਹੋਰ) ਕੋਈ ਦੂਜਾ ਨਹੀਂ ਹੈ।
سبھسُکھداتارامُہےَدوُسرناہِنکوءِ॥
دوسر۔ دوسرا۔ تیہہ سمرت۔ تیری یادوریاض کے بغیر
ہر طرح کا آرام و آسائش پہنچانے والا ہے ۔ خدا اسکے علاوہ نہیں کوئی ہستی دگر۔
ਕਹੁ ਨਾਨਕ ਸੁਨਿ ਰੇ ਮਨਾ ਤਿਹ ਸਿਮਰਤ ਗਤਿ ਹੋਇ ॥੯॥
kaho naanak sun ray manaa tih simrat gat ho-ay. ||9||
Says Nanak, listen, mind: meditating in remembrance on Him, salvation is attained. ||9||
Therefore Nanak says, listen O’ my mind, it is by remembering Him that we obtain (the sublime) state (of salvation). ||9||
ਨਾਨਕ ਆਖਦਾ ਹੈ- ਹੇ ਮਨ! ਸੁਣ, ਉਸ (ਦਾ ਨਾਮ) ਸਿਮਰਦਿਆਂ ਉੱਚੀ ਆਤਮਕ ਅਵਸਥਾ (ਭੀ) ਪ੍ਰਾਪਤ ਹੋ ਜਾਂਦੀ ਹੈ ॥੯॥
کہُنانکسُنِرےمناتِہسِمرتگتِہوءِ
۔ گت۔ بلند روحانی حالت۔
اے نانک کہہ اے دل سن اسکی یادوریاض سے بلند روحانی حالت حاصل ہوگئی ۔