Urdu-Raw-Page-1305

ਕਾਨੜਾ ਮਹਲਾ ੫ ॥
kaanrhaa mehlaa 5.
Kaanraa, Fifth Mehl:
کانڑامہلا੫॥

ਐਸੀ ਕਉਨ ਬਿਧੇ ਦਰਸਨ ਪਰਸਨਾ ॥੧॥ ਰਹਾਉ ॥
aisee ka-un biDhay darsan parsanaa. ||1|| rahaa-o.
How may I obtain the Blessed Vision of Your Darshan? ||1||Pause||
(O’ Guru Ji, please tell me), what is that way to behold the sight (of Beloved God)? ||1||Pause||
(ਮੈਨੂੰ ਦੱਸ) ਇਹੋ ਜਿਹਾ ਕਿਹੜਾ ਤਰੀਕਾ ਹੈ ਜਿਸ ਨਾਲ ਪ੍ਰਭੂ ਦਾ ਦਰਸਨ (ਹੋ ਜਾਏ, ਪ੍ਰਭੂ ਦੇ ਚਰਨਾਂ ਦੀ) ਛੁਹ ਮਿਲ ਜਾਏ? ॥੧॥ ਰਹਾਉ ॥
ایَسیِکئُنبِدھےدرسنپرسنا॥੧॥رہاءُ॥
کونبدھے ۔ کونسا طریقہ ۔ درسن پرسنا۔ جس سے دیدار و چھوہ ۔ خداحاصل ہو۔ رہاؤ۔
ایسا کونسا طریقہ ہے کہ دیدار خدا ہو اور چھوہ حاصل ہو جائے ۔ رہاؤ۔

ਆਸ ਪਿਆਸ ਸਫਲ ਮੂਰਤਿ ਉਮਗਿ ਹੀਉ ਤਰਸਨਾ ॥੧॥
aas pi-aas safal moorat umag hee-o tarsanaa. ||1||
I hope and thirst for Your wish-fulfilling image; my heart yearns and longs for You. ||1||
(O’ my Guru), in my mind is the thirst and hope for seeing the fruitful sight (of my Beloved). My heart is looking forward to and craving for (that wonderful moment, when my beloved God would be in front of me). ||1||
ਸਭ ਜੀਵਾਂ ਨੂੰ ਮਨ-ਮੰਗੀਆਂ ਮੁਰਾਦਾਂ ਦੇਣ ਵਾਲੇ ਪ੍ਰਭੂ ਦੇ ਦਰਸਨ ਦੀ ਮੇਰੇ ਅੰਦਰ ਤਾਂਘ ਹੈ ਉਡੀਕ ਹੈ। ਉਮੰਗ ਵਿਚ ਮੇਰਾ ਹਿਰਦਾ (ਦਰਸ਼ਨ ਨੂੰ) ਤਰਸ ਰਿਹਾ ਹੈ ॥੧॥
آسپِیاسسپھلموُرتِاُمگِہیِءُترسنا॥੧॥
آس۔ امید۔ پیاس۔ زبردست خواہش ۔ سپھل مورت۔ برآور شکل وصورت۔ اُمنگ ہیؤ ۔ دلی خواہشات ۔ ترسنا ۔ پیاسا ہوں (1)
امیدیں اور مرادیں پوری کرنے والا خدا کے دیدار کی میرے دل میں بھاری خواہش اُٹھتی ہے اور دل دیدار کے لئے ترس رہا ہے ۔ (1)

ਦੀਨ ਲੀਨ ਪਿਆਸ ਮੀਨ ਸੰਤਨਾ ਹਰਿ ਸੰਤਨਾ ॥
deen leen pi-aas meen santnaa har santnaa.
The meek and humble Saints are like thirsty fish; the Saints of the Lord are absorbed in Him.
(O’ my friend, if) becoming humble we fall at the feet of the saint (Guru), thirst (for the sight of God like) a fish,
(ਉੱਤਰ:) ਜੇ ਨਿਮਾਣੇ ਹੋ ਕੇ ਸੰਤ ਜਨਾਂ ਦੇ ਚਰਨਾਂ ਤੇ ਢਹਿ ਪਈਏ (ਜੇ ਪ੍ਰਭੂ ਦੇ ਦਰਸਨ ਦੀ ਇਤਨੀ ਤਾਂਘ ਹੋਵੇ, ਜਿਵੇਂ) ਮੱਛੀ ਨੂੰ (ਪਾਣੀ ਦੀ) ਪਿਆਸ ਹੁੰਦੀ ਹੈ,
دیِنلیِنپِیاسمیِنسنّتناہرِسنّتنا॥
دین ۔ غریب۔ ناتواں ۔ لین ۔ ملوث۔ متاثر۔ پیاس مین ۔ مچھلی کی سی پیاس۔ سنتنا ہر ۔ سنتنا ۔ عاشقان الہٰی محبوبان خدا۔
اگر غریب بن کر وقار چھوڑ کر جس طرح مچھلی کو پانی کی پیاس ہوتی ہے ۔

ਹਰਿ ਸੰਤਨਾ ਕੀ ਰੇਨ ॥
har santnaa kee rayn.
I am the dust of the feet of the Lord’s Saints.
I am the dust of the feet of saints,
ਜੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਦੀ ਖ਼ਾਤਰ-
ہرِسنّتناکیِرین॥
ہر سنتنا کی رین ۔ عاشقان و محبوبان الہٰی کے قدموں کی دہول ۔
اگر خدا کے عاشقو محبوب کے قدموں کی دہول کے لئے

ਹੀਉ ਅਰਪਿ ਦੇਨ ॥
hee-o arap dayn.
I dedicate my heart to them.
and offer our heart for them.
ਆਪਣਾ ਹਿਰਦਾ ਭੇਟ ਕਰ ਦੇਈਏ,
ہیِءُارپِدین॥
ہیو ارپ۔ دل بھینٹ ۔
اپنا دل بھینٹ کردو ۔

ਪ੍ਰਭ ਭਏ ਹੈ ਕਿਰਪੇਨ ॥
parabh bha-ay hai kirpayn.
God has become Merciful to me.
then God becomes gracious (and blesses us with His sight.
ਤਾਂ, ਪ੍ਰਭੂ ਦਇਆਵਾਨ ਹੁੰਦਾ ਹੈ।
پ٘ربھبھۓہےَکِرپین॥
کرپین ۔ مہربان۔
خدا مہربان ہو جاتا ہے ۔

ਮਾਨੁ ਮੋਹੁ ਤਿਆਗਿ ਛੋਡਿਓ ਤਉ ਨਾਨਕ ਹਰਿ ਜੀਉ ਭੇਟਨਾ ॥੨॥੨॥੩੫॥
maan moh ti-aag chhodi-o ta-o naanak har jee-o bhaytnaa. ||2||2||35||
Renouncing pride and leaving behind emotional attachment, O Nanak, one meets with the Dear Lord. ||2||2||35||
In short), O’ Nanak when one has abandoned all one’s (worldly) pride and attachment, then one is able to see God. ||2||2||35||
ਹੇ ਨਾਨਕ! (ਜਦੋਂ ਕਿਸੇ ਨੇ ਆਪਣੇ ਅੰਦਰੋਂ) ਅਹੰਕਾਰ ਅਤੇ ਮੋਹ ਤਿਆਗ ਦਿੱਤਾ, ਤਦੋਂ (ਉਸ ਨੂੰ) ਪ੍ਰਭੂ ਜੀ ਮਿਲ ਪੈਂਦੇ ਹਨ ॥੨॥੨॥੩੫॥
مانُموہُتِیاگِچھوڈِئوتءُنانکہرِجیِءُبھیٹنا॥੨॥੨॥੩੫॥
مان ۔ عزت و وقار۔ تیاگ ۔ تر کرکے ۔ چھوڑ کر۔ ہر جیو بھیٹنا ۔ الہٰی ملاپ ۔
اے نانک۔ وقارمحبت ۔اور تکبر چھوڑ دے تو دیدار وصل و ملاپ خدا حاصل ہو جاتا ہے ۔

ਕਾਨੜਾ ਮਹਲਾ ੫ ॥
kaanrhaa mehlaa 5.
Kaanraa, Fifth Mehl:
کانڑامہلا੫॥

ਰੰਗਾ ਰੰਗ ਰੰਗਨ ਕੇ ਰੰਗਾ ॥
rangaa rang rangan kay rangaa.
The Playful Lord imbues all with the Color of His Love.
(O’ my friends), very colorful and wonderful are the ways of that amazing God.
ਪਰਮਾਤਮਾ (ਇਸ ਜਗਤ-ਤਮਾਸ਼ੇ ਵਿਚ) ਅਨੇਕਾਂ ਹੀ ਰੰਗਾਂ ਵਿਚ (ਵੱਸ ਰਿਹਾ ਹੈ)।
رنّگارنّگرنّگنکےرنّگا॥
رنگا۔ کئی طرح کے پریم پیار میں رنگنے یا ملوث کرنیوالا۔
خدا بیشمار طور طریقوں سے

ਕੀਟ ਹਸਤ ਪੂਰਨ ਸਭ ਸੰਗਾ ॥੧॥ ਰਹਾਉ ॥
keet hasat pooran sabh sangaa. ||1|| rahaa-o.
From the ant to the elephant, He is permeating and pervading all. ||1||Pause||
From the (tiny) ant to the (huge) elephant, He is fully pervading with all (His creatures).||1||Pause||
ਕੀੜੀ ਤੋਂ ਲੈ ਕੇ ਹਾਥੀ ਤਕ ਸਭਨਾਂ ਦੇ ਨਾਲ ਵੱਸਦਾ ਹੈ ॥੧॥ ਰਹਾਉ ॥
کیِٹہستپوُرنسبھسنّگا॥੧॥رہاءُ॥
کیٹ ۔ کیڑے ۔ ہست۔ ہاتھی ۔ پورن ۔ مکمل۔ سبھ سنگا۔ سبھ کا ساتھی ۔ رہاؤ۔
کیڑی سے لیکر ہاتھی تک سبھ میں سب کے ساتھ بستا ہے ۔ رہاؤ۔

ਬਰਤ ਨੇਮ ਤੀਰਥ ਸਹਿਤ ਗੰਗਾ ॥
barat naym tirath sahit gangaa.
Some go on fasts, make vows, and take pilgrimages to sacred shrines on the Ganges.
(O’ my friends, in order to see God, some are) regularly observing fasts or visiting holy places including Ganges.
(ਉਸ ਪਰਮਾਤਮਾ ਦਾ ਦਰਸਨ ਕਰਨ ਲਈ) ਕੋਈ ਵਰਤ ਨੇਮ ਰੱਖ ਰਿਹਾ ਹੈ, ਕੋਈ ਗੰਗਾ ਸਮੇਤ ਸਾਰੇ ਤੀਰਥਾਂ ਦਾ ਇਸ਼ਨਾਨ ਕਰਦਾ ਹੈ;
برتنیمتیِرتھسہِتگنّگا॥
برت۔ پرہیز گاری ۔ نیم ۔ پابندی ۔ تیرتھ ۔ زیارت ۔ سہت گنگا ۔
پرہیز گاری ۔ پابندی ۔ زیارت زیادت گاہوں معہ گنگا ۔

ਜਲੁ ਹੇਵਤ ਭੂਖ ਅਰੁ ਨੰਗਾ ॥
jal hayvat bhookh ar nangaa.
They stand naked in the water, enduring hunger and poverty.
Some are standing in ice-cold water and remain hungry or naked.
ਕੋਈ (ਠੰਢੇ) ਪਾਣੀ ਅਤੇ ਬਰਫ਼ (ਦੀ ਠੰਢ ਸਹਾਰ ਰਿਹਾ ਹੈ), ਕੋਈ ਭੁੱਖਾਂ ਕੱਟਦਾ ਹੈ ਕੋਈ ਨੰਗਾ ਰਹਿੰਦਾ ਹੈ;
جلُہیۄتبھوُکھارُننّگا॥
ہیوت ۔ برف۔ ار۔ اور ۔
ٹھنڈے پانی اور برف کی برداشتگی ۔ بھوکا رہنا اور ننگے رہنے

ਪੂਜਾਚਾਰ ਕਰਤ ਮੇਲੰਗਾ ॥
poojaachaar karat maylangaa.
They sit cross-legged, perform worship services and do good deeds.
Some are doing ritual worships, joining together their limbs; some are making chakras
ਕੋਈ ਆਸਣ ਜਮਾ ਦੇ ਪੂਜਾ ਆਦਿਕ ਦੇ ਕਰਮ ਕਰਦਾ ਹੈ;
پوُجاچارکرتمیلنّگا॥
پوجا چار۔ پرستش کے کام ۔
اور کوئی بیٹھ کر پرستش کے اعمال کرنے

ਚਕ੍ਰ ਕਰਮ ਤਿਲਕ ਖਾਟੰਗਾ ॥
chakar karam tilak khaatangaa.
They apply religious symbols to their bodies, and ceremonial marks to their limbs.
and putting marks on six parts of their bodies (the two legs, two arms, the chest, and the forehead).
ਕੋਈ ਆਪਣੇ ਸਰੀਰ ਦੇ ਛੇ ਅੰਗਾਂ ਉਤੇ ਚੱਕਰ ਤਿਲਕ ਆਦਿਕ ਲਾਣ ਦੇ ਕਰਮ ਕਰਦਾ ਹੈ।
چک٘رکرمتِلککھاٹنّگا॥
اور اعضائے جسمانی اعضا پر تلک ۔ چکر وغیرہ دونوں بازوؤں دونوں ٹانگوں سر ۔ چھانی پر نشان اور چکر بناتے ہین

ਦਰਸਨੁ ਭੇਟੇ ਬਿਨੁ ਸਤਸੰਗਾ ॥੧॥
darsan bhaytay bin satsangaa. ||1||
They read through the Shaastras, but they do not join the Sat Sangat, the True Congregation. ||1||
But without seeing (and following the advice of) the congregation of saints (all these efforts are futile). ||1||
ਪਰ ਸਾਧ ਸੰਗਤ ਦਾ ਦਰਸਨ ਕਰਨ ਤੋਂ ਬਿਨਾ (ਇਹ ਸਾਰੇ ਕਰਮ ਵਿਅਰਥ ਹਨ) ॥੧॥
درسنُبھیٹےبِنُستسنّگا॥੧॥
مگر پارساؤں الہٰی خدمتگاروں پاکدامن سادہوں کے ساتھ و صحبت و قربت کے بغیر

ਹਠਿ ਨਿਗ੍ਰਹਿ ਅਤਿ ਰਹਤ ਬਿਟੰਗਾ ॥
hath nigrahi at rahat bitangaa.
They stubbornly practice ritualistic postures, standing on their heads.
(O’ my friends, even if) by the force of his will one controls all one’s sense faculties and walks without feet (to any holy place,
(ਅਨੇਕਾਂ ਰੰਗਾਂ ਵਿਚ ਵਿਆਪਕ ਉਸ ਪ੍ਰਭੂ ਦਾ ਦਰਸਨ ਕਰਨ ਲਈ) ਕੋਈ ਮਨੁੱਖ ਹਠ ਨਾਲ ਇੰਦ੍ਰਿਆਂ ਨੂੰ ਰੋਕਣ ਦੇ ਜਤਨ ਨਾਲ ਸਿਰ ਪਰਨੇ ਹੋਇਆ ਹੈ।
ہٹھِنِگ٘رہِاتِرہتبِٹنّگا॥
ہٹھ ۔ ضد۔ نگریہہ۔ اعضےپر ضبط یا قابو ۔ جتن ۔ کوشش ۔ بٹنگا ۔ بغیر ٹانگوں مراد سر کے بھاریا بل
اور دیدار کے بغیر یہ سارے اعمال بیکار ہیں (1) ضد

ਹਉ ਰੋਗੁ ਬਿਆਪੈ ਚੁਕੈ ਨ ਭੰਗਾ ॥
ha-o rog bi-aapai chukai na bhangaa.
They are afflicted with the disease of egotism, and their faults are not covered up.
still instead of seeing God one is) afflicted with the malady of ego, doubt of one’s mind is not destroyed,
(ਪਰ ਇਸ ਤਰ੍ਹਾਂ ਸਗੋਂ) ਹਉਮੈ ਦਾ ਰੋਗ (ਮਨੁੱਖ ਉਤੇ) ਜ਼ੋਰ ਪਾ ਲੈਂਦਾ ਹੈ,
ہءُروگُبِیاپےَچُکےَنبھنّگا॥
ہو روگ ۔ خودی ۔ خوئشتا کی بیماری ۔ دیاپے ۔ زور پکڑتی ہے ۔ بستی ہے ۔ چکے نہ ختم نہیں ہوتی ۔ بھنگا۔ کمی ۔ گھاٹا۔
اعضے پر ضبط اور سر کے بھار رہنے سے خودی اور خوئشتا اپنا دباؤ اور تاثر بناتی ہے ۔

ਕਾਮ ਕ੍ਰੋਧ ਅਤਿ ਤ੍ਰਿਸਨ ਜਰੰਗਾ ॥
kaam kroDh at tarisan jarangaa.
They burn in the fire of sexual frustration, unresolved anger and compulsive desire.
and one keeps burning in lust, anger, and the (fire of worldly) desire.
(ਉਸ ਦੇ ਅੰਦਰੋਂ ਆਤਮਕ ਜੀਵਨ ਦੀ) ਤੋਟ ਮੁੱਕਦੀ ਨਹੀਂ, ਕਾਮ ਕ੍ਰੋਧ ਤ੍ਰਿਸ਼ਨਾ (ਦੀ ਅੱਗ) ਵਿਚ ਸੜਦਾ ਰਹਿੰਦਾ ਹੈ।
کامک٘رودھاتِت٘رِسنجرنّگا॥
کام روڈھ ۔ شہوت و غصہ ۔ ات ۔ نہایت۔ ترسن ۔ خواہشات ۔ جرنگا۔ جلتے ہین۔
اسکی روحانی کمی پوری نہیں ہوتی ۔ شہوت غصہ اور خواہشات کی بھوک نہیں مٹتی انسان خواہشات کی آگ میں جلتا رہتا ہے ۔

ਸੋ ਮੁਕਤੁ ਨਾਨਕ ਜਿਸੁ ਸਤਿਗੁਰੁ ਚੰਗਾ ॥੨॥੩॥੩੬॥
so mukat naanak jis satgur changa. ||2||3||36||
He alone is liberated, O Nanak, whose True Guru is Good. ||2||3||36||
O’ Nanak, that person alone is emancipated (from all such evil impulses who is blessed with the guidance of a) true Guru. ||2||3||36||
ਹੇ ਨਾਨਕ! (ਕਾਮ ਕ੍ਰੋਧ ਤ੍ਰਿਸ਼ਨਾ ਤੋਂ) ਉਹ ਮਨੁੱਖ ਬਚਿਆ ਰਹਿੰਦਾ ਹੈ ਜਿਸ ਨੂੰ ਸੋਹਣਾ ਗੁਰੂ ਮਿਲ ਪੈਂਦਾ ਹੈ ॥੨॥੩॥੩੬॥
سومُکتُنانکجِسُستِگُرُچنّگا॥੨॥੩॥੩੬॥
سومکت۔ نجات اسے ملتی ہے ۔ جس ستگر چنگا۔ جسکا مرشد اچھا ہو۔
اے نانک۔ اس سے صرف وہی بچتا ہے جسکا مرشد اچھا ہوا۔

ਕਾਨੜਾ ਮਹਲਾ ੫ ਘਰੁ ੭
kaanrhaa mehlaa 5 ghar 7
Kaanraa, Fifth Mehl, Seventh House:
ਰਾਗ ਕਾਨੜਾ, ਘਰ ੭ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
کانڑامہلا੫گھرُ੭

ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One Universal Creator God. By The Grace Of The True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ایک اونکار ستِگُرپ٘رسادِ॥
ایک لازوال ابدی خدا جو کامل گرو کے فضل سے معلوم ہوا

ਤਿਖ ਬੂਝਿ ਗਈ ਗਈ ਮਿਲਿ ਸਾਧ ਜਨਾ ॥
tikh boojh ga-ee ga-ee mil saaDh janaa.
My thirst has been quenched, meeting with the Holy.
Upon meeting the saints, my thirst (for worldly riches) is quenched.
ਸੰਤ ਜਨਾਂ ਨੂੰ ਮਿਲ ਕੇ (ਮੇਰੇ ਅੰਦਰੋਂ ਮਾਇਆ ਦੀ) ਤ੍ਰਿਸ਼ਨਾ ਉੱਕੀ ਹੀ ਮੁੱਕ ਗਈ ਹੈ।
تِکھبوُجھِگئیِگئیِمِلِسادھجنا॥
تکھ ۔ پیاس۔ سادھ جنا۔ خادمان پاکدامن خدا
سادہوؤں کے ملاپ سے میری خواہشات کی پیاس دور ہوگئی ۔

ਪੰਚ ਭਾਗੇ ਚੋਰ ਸਹਜੇ ਸੁਖੈਨੋ ਹਰੇ ਗੁਨ ਗਾਵਤੀ ਗਾਵਤੀ ਗਾਵਤੀ ਦਰਸ ਪਿਆਰਿ ॥੧॥ ਰਹਾਉ ॥
panch bhaagay chor sehjay sukhaino haray gun gaavtee gaavtee gaavtee daras pi-aar. ||1|| rahaa-o.
The five thieves have run away, and I am in peace and poise; singing, singing, singing the Glorious Praises of the Lord, I obtain the Blessed Vision of my Beloved. ||1||Pause||
While singing songs in praise of God with love and longing for (God), the five thieves of (lust, anger, greed, attachment, and ego) have easily and imperceptibly vanished. ||1||Pause||
ਪ੍ਰਭੂ ਦੇ ਦਰਸ਼ਨ ਦੀ ਤਾਂਘ ਵਿਚ ਪ੍ਰਭੂ ਦੇ ਗੁਣ ਗਾਂਦਿਆਂ ਗਾਂਦਿਆਂ ਬੜੇ ਹੀ ਸੌਖ ਨਾਲ (ਕਾਮਾਦਿਕ) ਪੰਜੇ ਚੋਰ (ਮੇਰੇ ਅੰਦਰੋਂ) ਭੱਜ ਗਏ ਹਨ ॥੧॥ ਰਹਾਉ ॥
پنّچبھاگےچورسہجےسُکھیَنوہرےگُنگاۄتیِگاۄتیِگاۄتیِدرسپِیارِ॥੧॥رہاءُ॥
پنچ بھاگے ۔ پانچوں احساسات بد ۔ کام ۔ شہوت ۔ غصہ ۔ لالچ ۔ دنیاوی محبت۔ غرور و تکبر ۔ سہجے ۔ آسانی سے ۔ سکھنو ۔ آسانی سے ۔ درس۔ دیدار ۔ رہاؤ۔
پانچوں اخلاقی و روحانی برائیاں اور اخلاقی چور آسانی سے الہٰی حمدوثناہ سے بھاگ گئے ۔ رہاؤ۔

ਜੈਸੀ ਕਰੀ ਪ੍ਰਭ ਮੋ ਸਿਉ ਮੋ ਸਿਉ ਐਸੀ ਹਉ ਕੈਸੇ ਕਰਉ ॥
jaisee karee parabh mo si-o mo si-o aisee ha-o kaisay kara-o.
That which God has done for me – how can I do that for Him in return?
O’ God, I don’t know how I can return the favor You have done for me.
ਹੇ ਪ੍ਰਭੂ! ਜਿਹੋ ਜਿਹੀ ਮਿਹਰ ਤੂੰ ਮੇਰੇ ਉੱਤੇ ਕੀਤੀ ਹੈ, (ਉਸ ਦੇ ਵੱਟੇ ਵਿਚ) ਉਹੋ ਜਿਹੀ (ਤੇਰੀ ਸੇਵਾ) ਮੈਂ ਕਿਵੇਂ ਕਰ ਸਕਦਾ ਹਾਂ?
جیَسیِکریِپ٘ربھموسِءُموسِءُایَسیِہءُکیَسےکرءُ॥
موسیو۔ میرے ساتھ
اے جیسی کرم و عنیات تو نے مجھ پر کی ہے ۔ اسکا عوضانہ میں کیسے کر سکتا ہوں۔

ਹੀਉ ਤੁਮ੍ਹ੍ਹਾਰੇ ਬਲਿ ਬਲੇ ਬਲਿ ਬਲੇ ਬਲਿ ਗਈ ॥੧॥
hee-o tumHaaray bal balay bal balay bal ga-ee. ||1||
I make my heart a sacrifice, a sacrifice, a sacrifice, a sacrifice, a sacrifice to You. ||1||
I can only sacrifice my heart for You. ||1||
ਹੇ ਪ੍ਰਭੂ! ਮੇਰਾ ਹਿਰਦਾ ਤੈਥੋਂ ਸਦਕੇ ਜਾਂਦਾ ਹੈ, ਕੁਰਬਾਨ ਹੁੰਦਾ ਹੈ ॥੧॥
ہیِءُتُم٘ہ٘ہارےبلِبلےبلِبلےبلِگئیِ॥੧॥
ہؤ۔ خودی ۔ ہیؤ ۔ دل (1) پہلے ۔ اول ۔ پے ۔ پاؤں ۔
میرا دل و ذہن تجھ پر قربان ہے ۔ صدقے ہے (1)

ਪਹਿਲੇ ਪੈ ਸੰਤ ਪਾਇ ਧਿਆਇ ਧਿਆਇ ਪ੍ਰੀਤਿ ਲਾਇ ॥
pahilay pai sant paa-ay Dhi-aa-ay Dhi-aa-ay pareet laa-ay.
First, I fall at the feet of the Saints; I meditate, meditate, lovingly attuned to You.
“(O’ God), first I fell to the feet of the saints, then I meditated on You with great love.
ਹੇ ਪ੍ਰਭੂ! ਪਹਿਲਾਂ (ਤੇਰੇ) ਸੰਤ ਜਨਾਂ ਦੀ ਪੈਰੀਂ ਪੈ ਕੇ (ਤੇ, ਤੇਰਾ ਨਾਮ) ਸਿਮਰ ਸਿਮਰ ਸਿਮਰ ਕੇ ਮੈਂ (ਤੇਰੇ ਨਾਲ) ਪ੍ਰੀਤ ਬਣਾਈ ਹੈ।
پہِلےپےَسنّتپاءِدھِیاءِدھِیاءِپ٘ریِتِلاءِ॥
دھیائے دھیائے ۔ دھیان و توجو دیکر۔ پریت۔ پیار۔
پہلے پائے مرشد پڑ کر تجھ میں توجہ اور دھیان لگائیا ہے

ਪ੍ਰਭ ਥਾਨੁ ਤੇਰੋ ਕੇਹਰੋ ਜਿਤੁ ਜੰਤਨ ਕਰਿ ਬੀਚਾਰੁ ॥
parabh thaan tayro kayhro jit jantan kar beechaar.
O God, where is that Place, where You contemplate all Your beings?
O’ God, (now I wonder), what is that abode of Yours sitting where You think about (the welfare) of Your creatures?
ਹੇ ਪ੍ਰਭੂ! ਤੇਰਾ ਉਹ ਥਾਂ ਬੜਾ ਹੀ ਅਸਚਰਜ ਹੋਵੇਗਾ ਜਿੱਥੇ (ਬੈਠ ਕੇ) ਤੂੰ (ਸਾਰੇ) ਜੀਵਾਂ ਦੀ ਸੰਭਾਲ ਕਰਦਾ ਹੈਂ।
پ٘ربھتھانُتیروکیہروجِتُجنّتنکرِبیِچارُ॥
تھان۔ ٹھکانہ ۔ کیہرو۔ کونسا۔ جت ۔ جہاں۔ بیچار۔ سوچ سمجھ ۔ خیال آرائی
اے وہ کونسا مقام اور ٹھکانہ ہے جہاں تو خیال آرائی اور سوچ وچار کرتا ہے ۔

ਅਨਿਕ ਦਾਸ ਕੀਰਤਿ ਕਰਹਿ ਤੁਹਾਰੀ ॥
anik daas keerat karahi tuhaaree.
Countless slaves sing Your Praises.
Innumerable are Your devotees who sing Your praise.
ਤੇਰੇ ਅਨੇਕਾਂ ਹੀ ਦਾਸ ਤੇਰੀ ਸਿਫ਼ਤ-ਸਾਲਾਹ ਕਰਦੇ ਰਹਿੰਦੇ ਹਨ।
انِکداسکیِرتِکرہِتُہاریِ॥
انک ۔ بیشمار ۔ داس ۔ خدمتگار ۔ غلام۔ کیرت۔ صفت صلاح ۔ حمدوثناہ ۔ تعریف ۔
تیرے بیشمار خدمتگار تیری صفت صلاح کرتے رہتے ہیں

ਸੋਈ ਮਿਲਿਓ ਜੋ ਭਾਵਤੋ ਜਨ ਨਾਨਕ ਠਾਕੁਰ ਰਹਿਓ ਸਮਾਇ ॥
so-ee mili-o jo bhaavto jan naanak thaakur rahi-o samaa-ay.
He alone meets You, who is pleasing to Your Will. Servant Nanak remains absorbed in his Lord and Master.
But only that person meets You who is pleasing to You. Slave Nanak (says), O’ Master,
ਹੇ ਦਾਸ ਨਾਨਕ! ਹੇ ਠਾਕੁਰ! ਤੈਨੂੰ ਉਹੀ (ਦਾਸ) ਮਿਲ ਸਕਿਆ ਹੈ ਜੋ ਤੈਨੂੰ ਪਿਆਰਾ ਲੱਗਾ।
سوئیِمِلِئوجوبھاۄتوجننانکٹھاکُررہِئوسماءِ॥
بھاوتو ۔ پیار۔ محبوب ۔ ٹھاکر ۔ آقا ۔ مالک ۔ سمائے ۔ بستا ہے ۔
ان کا ہی ملاپ ہوتا ہے ۔ اے نانک۔ جو محبوب خدا ہیں

ਏਕ ਤੂਹੀ ਤੂਹੀ ਤੂਹੀ ॥੨॥੧॥੩੭॥
ayk toohee toohee toohee. ||2||1||37||
You, You, You alone, Lord. ||2||1||37||
You are pervading everywhere, and everywhere, it is You alone. ||2||1||37||
ਹੇ ਠਾਕੁਰ! ਤੂੰ ਹਰ ਥਾਂ ਵਿਆਪਕ ਹੈਂ, ਹਰ ਥਾਂ ਸਿਰਫ਼ ਤੂੰ ਹੀ ਹੈਂ ॥੨॥੧॥੩੭॥
ایکتوُہیِتوُہیِتوُہیِ॥੨॥੧॥੩੭॥
اے خدا واحد ہستی ہے ۔

ਕਾਨੜਾ ਮਹਲਾ ੫ ਘਰੁ ੮
kaanrhaa mehlaa 5 ghar 8
Kaanraa, Fifth Mehl, Eighth House:
ਰਾਗ ਕਾਨੜਾ, ਘਰ ੮ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
کانڑامہلا੫گھرُ੮

ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One Universal Creator God. By The Grace Of The True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ایک اونکار ستِگُرپ٘رسادِ॥
ایک لازوال ابدی خدا جو کامل گرو کے فضل سے معلوم ہوا

ਤਿਆਗੀਐ ਗੁਮਾਨੁ ਮਾਨੁ ਪੇਖਤਾ ਦਇਆਲ ਲਾਲ ਹਾਂ ਹਾਂ ਮਨ ਚਰਨ ਰੇਨ ॥੧॥ ਰਹਾਉ ॥
ti-aagee-ai gumaan maan paykh-taa da-i-aal laal haaN haaN man charan rayn. ||1|| rahaa-o.
Give up your pride and your self-conceit; the Loving, Merciful Lord is watching over all. O mind, become the dust of His Feet. ||1||Pause||
(O’ my friends), we should shed the pride or ego (of anything), because our merciful beloved (God) is watching our (every deed). Yes, O’ my mind, (remain humble, as if you are) the dust of the feet (of all). ||1||Pause||
(ਆਪਣੇ ਅੰਦਰੋਂ) ਮਾਣ ਅਹੰਕਾਰ ਦੂਰ ਕਰ ਦੇਣਾ ਚਾਹੀਦਾ ਹੈ। ਦਇਆ-ਦਾ-ਘਰ ਸੋਹਣਾ ਪ੍ਰਭੂ (ਸਾਡੇ ਹਰੇਕ ਕੰਮ ਨੂੰ) ਵੇਖ ਰਿਹਾ ਹੈ। ਹੇ ਮਨ! (ਸਭਨਾਂ ਦੇ) ਚਰਨਾਂ ਦੀ ਧੂੜ (ਬਣਿਆ ਰਹੁ) ॥੧॥ ਰਹਾਉ ॥
تِیاگیِئےَگُمانُمانُپیکھتادئِیاللالہاںہاںمنچرنرین॥੧॥رہاءُ॥
تیاگیئے ۔ ترک کرؤ۔ چھوڑو۔ گمان ۔ شک و شہبات ۔ مان ۔ عزت ۔ غرور ۔ وقار۔ پیکھتا ۔ دیکھتا ہے ۔ دیال۔ مہربان ۔ چرن رین ۔ پاؤں یا قدموں کی دہول ۔ رہاؤ۔
غرور و تکبر شک و شبہات اور وقار چھوڑ کر مہربان رحمان الرحیم کی تجھ پر نظرہے اے دل اسکے قدموں کی دہول ہو جا (1) رہاؤ۔

ਹਰਿ ਸੰਤ ਮੰਤ ਗੁਪਾਲ ਗਿਆਨ ਧਿਆਨ ॥੧॥
har sant mant gupaal gi-aan Dhi-aan. ||1||
Through the Mantra of the Lord’s Saints, experience the spiritual wisdom and meditation of the Lord of the World. ||1||
(O’ my friends, keep) the mantra (the instruction) of the saint (Guru in yourmind), and meditate on God (in your heart). ||1||
ਹਰੀ ਗੋਪਾਲ ਦੇ ਸੰਤ ਜਨਾਂ ਦੇ ਉਪਦੇਸ਼ ਦੀ ਡੂੰਘੀ ਵਿਚਾਰ ਵਿਚ ਸੁਰਤ ਜੋੜੀ ਰੱਖ ॥੧॥
ہرِسنّتمنّتگُپالگِیاندھِیان॥੧॥
سنت ۔ منت عاشق و محبوب خدا کی واعط سبق و پندو نصائج ۔ گوپال۔ مالک ۔ زمین ۔ گیان ۔ علم ۔ دانش ۔ دھیان ۔ توجہ
محبوبان و عاشقان الہٰی (سنتوں ) واعط سبق و پندو نصائج میں اپنی سوچ سمجھ اور دھیان کر (1) دل میں خدا کی صفت صلاح کر

ਹਿਰਦੈ ਗੋਬਿੰਦ ਗਾਇ ਚਰਨ ਕਮਲ ਪ੍ਰੀਤਿ ਲਾਇ ਦੀਨ ਦਇਆਲ ਮੋਹਨਾ ॥
hirdai gobind gaa-ay charan kamal pareet laa-ay deen da-i-aal mohnaa.
Within your heart, sing the Praises of the Lord of the Universe, and be lovingly attuned to His Lotus Feet. He is the Fascinating Lord, Merciful to the meek and the humble.
(O’ my friend), imbuing yourself with the love of the lotus feet (the immaculate Name) of the merciful Master of the meek, keep singing praises of the heart-captivating God.
ਗੋਬਿੰਦ ਦੇ ਗੁਣ (ਆਪਣੇ) ਹਿਰਦੇ ਵਿਚ (ਸਦਾ) ਗਾਇਆ ਕਰ, ਦੀਨਾਂ ਉਤੇ ਦਇਆ ਕਰਨ ਵਾਲੇ ਮੋਹਨ ਪ੍ਰਭੂ ਦੇ ਸੋਹਣੇ ਚਰਨਾਂ ਨਾਲ ਪ੍ਰੀਤ ਬਣਾਈ ਰੱਖ।
ہِردےَگوبِنّدگاءِچرنکملپ٘ریِتِلاءِدیِندئِیالموہنا॥
ہروے ۔ دمیں۔ گوبند گائے ۔ الہٰی حمدوثناہ ۔ چرن کمل۔ پائے پاک ۔ پریت لائے ۔ پیار کرے ۔ دین دیال ۔ غریب پرور۔ موہنا۔ اپنی محبت کی گرفت میں لے لینے والا۔
اور پائے پاک سے پیار کر مراد اسکا گرویدہ ہو جا۔ خدا مہربان اور اپنی محبت میں گرفتار کرنیوالا ہے ۔

ਕ੍ਰਿਪਾਲ ਦਇਆ ਮਇਆ ਧਾਰਿ ॥
kirpaal da-i-aa ma-i-aa Dhaar.
O Merciful Lord, please bless me with Your Kindness and Compassion.
“O’ kind Master, show Your mercy.
ਹੇ ਕਿਰਪਾ ਦੇ ਸੋਮੇ ਪ੍ਰਭੂ! (ਮੇਰੇ ਉਤੇ ਸਦਾ) ਮਿਹਰ ਕਰ,
ک٘رِپالدئِیامئِیادھارِ॥
اے مہربانیوں کے چشمے مہربانی فرما۔

ਨਾਨਕੁ ਮਾਗੈ ਨਾਮੁ ਦਾਨੁ ॥
naanak maagai naam daan.
Nanak begs for the Gift of the Naam, the Name of the Lord.
Nanak begs for the charity of (Your) Name, (please bless him with this gift).
(ਤੇਰਾ ਦਾਸ) ਨਾਨਕ (ਤੇਰੇ ਦਰ ਤੋਂ ਤੇਰਾ) ਨਾਮ-ਦਾਨ ਮੰਗਦਾ ਹੈ,
نانکُماگےَنامُدانُ॥
نانک تیرے نام ست سچ حق و حقیقت کی بھیک مانگتا ہے ۔

ਤਜਿ ਮੋਹੁ ਭਰਮੁ ਸਗਲ ਅਭਿਮਾਨੁ ॥੨॥੧॥੩੮॥
taj moh bharam sagal abhimaan. ||2||1||38||
I have abandoned emotional attachment, doubt and all egotistical pride. ||2||1||38||
Shedding all his (worldly) attachment, doubt, and ego.||2||1||38||
(ਆਪਣੇ ਅੰਦਰੋਂ) ਮੋਹ ਭਰਮ ਤੇ ਸਾਰਾ ਮਾਣ ਦੂਰ ਕਰ ਕੇ (ਇਹ ਦਾਤ ਮੰਗਦਾ ਹੈ) ॥੨॥੧॥੩੮॥
تجِموہُبھرمُسگلابھِمانُ॥੨॥੧॥੩੮॥
تج ۔ چھوڑ کر ۔ ترککرکے ۔ بھرم۔ بھٹکن ۔ سگلابھیمان۔ سارے غرور وتکبر۔
دنیاوی محبت بھٹکن اور ہر قسم کا غرور و تکبر ترک کر دے ۔

ਕਾਨੜਾ ਮਹਲਾ ੫ ॥
kaanrhaa mehlaa 5.
Kaanraa, Fifth Mehl:
کانڑامہلا੫॥

ਪ੍ਰਭ ਕਹਨ ਮਲਨ ਦਹਨ ਲਹਨ ਗੁਰ ਮਿਲੇ ਆਨ ਨਹੀ ਉਪਾਉ ॥੧॥ ਰਹਾਉ ॥
parabh kahan malan dahan lahan gur milay aan nahee upaa-o. ||1|| rahaa-o.
Speaking of God, filth and pollution are burnt away; This comes by meeting with the Guru, and not by any other efforts. ||1||Pause||
(O’ man), God’s praise, which burns away the dirt of sins is only obtained by meeting (and listening to the advice of) the Guru. There is no other way to obtain it. ||1||Pause||
ਗੁਰੂ ਨੂੰ ਮਿਲ ਕੇ (ਹੀ, ਵਿਕਾਰਾਂ ਦੀ) ਮੈਲ ਨੂੰ ਸਾੜਨ ਦੀ ਸਮਰੱਥਾ ਵਾਲੀ ਪ੍ਰਭੂ ਦੀ ਸਿਫ਼ਤ-ਸਾਲਾਹ ਪ੍ਰਾਪਤ ਹੁੰਦੀ ਹੈ। ਹੋਰ ਕੋਈ ਹੀਲਾ (ਇਸ ਦੀ ਪ੍ਰਾਪਤੀ ਦਾ) ਨਹੀਂ ਹੈ ॥੧॥ ਰਹਾਉ ॥
پ٘ربھکہنملندہنلہنگُرمِلےآننہیِاُپاءُ॥੧॥رہاءُ॥
کہن ۔ صفت صلاح۔ ملن دہن ۔ پامال کرنے اور جلانے ۔ لہن ۔ پرایتی ۔ حاصل کرنا۔ گرملے ۔ مرشد کے ملاپ سے ۔ آن ۔ اور ۔ اپاؤ۔ طریقہ ۔ وسیلہ ۔
الہٰی حمدوثناہ سے ہی بدکاریوں برائیوں کو جلائیا اور پائمال کیا جاسکتا ہے مرشد کے ملاپ سے اسکے علاوہ کوئی دوسرا چارہ نہیں ۔ رہاؤ۔

error: Content is protected !!