Urdu-Raw-Page-118

ਹਰਿ ਚੇਤਹੁ ਅੰਤਿ ਹੋਇ ਸਖਾਈ ॥
har chaytahu ant ho-ay sakhaa-ee.
Keep meditating on God’s Name, who shall be your Help and Support in the end.
ਪਰਮਾਤਮਾ ਦਾ ਚਿੰਤਨ ਕਰਦਾ ਰਹੁਅੰਤ ਵੇਲੇ ਪ੍ਰਭੂ ਦਾ ਨਾਮ ਹੀ ਤੇਰਾ ਸਹਾਇਕ ਹੋਵੇਗਾ।
ہرِچیتہُانّتِہوءِسکھائیِ॥
سکھائی ۔ ساتھی ۔مددگار
جو بوقت آخرت مدد گار ثابت ہوگا

ਹਰਿ ਅਗਮੁ ਅਗੋਚਰੁ ਅਨਾਥੁ ਅਜੋਨੀ ਸਤਿਗੁਰ ਕੈ ਭਾਇ ਪਾਵਣਿਆ ॥੧॥
har agam agochar anaath ajonee satgur kai bhaa-ay paavni-aa. ||1||
God is Inaccessible and Incomprehensible. He has no master, and He is beyond birth and death. He is realized by living in accordance with the Guru’s word.
ਉਹ ਪਰਮਾਤਮਾ (ਉਂਞ ਤਾਂ) ਅਪਹੁੰਚ ਹੈ, ਮਨੁੱਖ ਦੇ ਗਿਆਨ-ਇੰਦ੍ਰਿਆਂ ਦੀ ਉਸ ਤਕ ਪਹੁੰਚ ਨਹੀਂ ਹੋ ਸਕਦੀ। ਉਸ ਪ੍ਰਭੂ ਦੇ ਸਿਰ ਤੇ ਹੋਰ ਕੋਈ ਮਾਲਕ ਨਹੀਂ, ਉਹ ਜੂਨਾਂ ਵਿਚ ਨਹੀਂ ਪੈਂਦਾ, ਗੁਰੂ ਦੇ ਅਨੁਸਾਰ ਹੋ ਕੇ ਤੁਰਿਆਂ ਉਸ ਨੂੰ ਮਿਲ ਸਕੀਦਾ ਹੈ l
ہرِاگمُاگوچرُاناتھُاجونیِستِگُرکےَبھاءِپاۄنھِیا॥੧॥
۔ اگم۔ انسانی رسائی سے اوپر ۔ اگوچر۔ ناقابل بیان ۔ اناتھ۔ بے مالک ۔ بھائے ۔پریم ۔
۔ خدا انسانی رسائی سے بلند ، ناقابل بیان ، بے ملکوں کامالک ،نہ جنم لیتا ہے ، مرید مرشد ہوکر اس سے ملاپ ہو سکتا ہے ۔

ਹਉ ਵਾਰੀ ਜੀਉ ਵਾਰੀ ਆਪੁ ਨਿਵਾਰਣਿਆ ॥
ha-o vaaree jee-o vaaree aap nivaarni-aa.
I dedicate myself, to those who eliminate their self-conceit.
ਮੈਂ ਸਦਕੇਹਾਂ ਉਹਨਾਂ ਤੋਂ, ਜੇਹੜੇ ਆਪਾ-ਭਾਵ ਦੂਰ ਕਰਦੇ ਹਨ।
ہءُۄاریِجیِءُۄاریِآپُنِۄارنھِیا॥
۔ نوار نیا۔ دور کرنا ۔
میں قربان ہون ان پر جنہوں نے خودی ترک کر دی

ਆਪੁ ਗਵਾਏ ਤਾ ਹਰਿ ਪਾਏ ਹਰਿ ਸਿਉ ਸਹਜਿ ਸਮਾਵਣਿਆ ॥੧॥ ਰਹਾਉ ॥
aap gavaa-ay taa har paa-ay har si-o sahj samaavani-aa. ||1|| rahaa-o.
By eradicating self-conceit one realizes God and intuitively merges in Him.
ਆਪਾ-ਭਾਵ ਦੂਰ ਕਰਕੇ ਮਨੁੱਖ ਪਰਮਾਤਮਾ ਨੂੰ ਮਿਲ ਪੈਂਦਾ ਹੈ, ਅਤੇ ਸੁਖੈਨ ਹੀ ਸੁਆਮੀ ਦੇ ਨਾਲ ਅਭੇਦ ਹੋ ਜਾਂਦਾ ਹੈ।
آپُگۄاۓتاہرِپاۓہرِسِءُسہجِسماۄنھِیا॥੧॥رہاءُ॥
۔ سہج۔ روحانی سکون ۔ آپ ۔خودی
خودی کے ترک کرنے سے خدا سے ملاپ ہوتا ہے اور الہٰی ملاپ سے روحانی سکون ملتا ہے ۔ رہاؤ:

ਪੂਰਬਿ ਲਿਖਿਆ ਸੁ ਕਰਮੁ ਕਮਾਇਆ ॥
poorab likhi-aa so karam kamaa-i-aa.
One does that deed in this world, which has been pre-written in one’s destiny, based on the deeds done in the past
ਇਹ ਕੰਮ ਉਹ ਕਰਦਾ ਹੈ, ਜਿਸ ਦੇ ਅੰਦਰ ਪੂਰਬਲੇ ਜਨਮ ਵਿਚ ਕੀਤੇ ਕਰਮਾਂ ਅਨੁਸਾਰ ਸੰਸਕਾਰਾਂ ਦਾ ਲੇਖ ਮੌਜੂਦ ਹੋਵੇ।
پوُربِلِکھِیاسُکرمُکمائِیا॥
پورب پہلے ۔ کرم۔ اعمال ۔ سکرم۔ نیک اعمال ۔ (2)
پہلے سے معین اعمالنامے میں تحریر اعمال

ਸਤਿਗੁਰੁ ਸੇਵਿ ਸਦਾ ਸੁਖੁ ਪਾਇਆ ॥
satgur sayv sadaa sukh paa-i-aa.
One obtains lasting peace by following the teachings of the True Guru.
ਮਨੁੱਖ ਗੁਰੂ ਦੀ ਸਰਨ ਪੈ ਕੇ ਸਦਾ ਆਤਮਕ ਆਨੰਦ ਮਾਣਦਾ ਹੈ।
ستِگُرُسیۄِسداسُکھُپائِیا॥
اور سچے مرشد کی خدمت سے آرام ملتا ہے

ਬਿਨੁ ਭਾਗਾ ਗੁਰੁ ਪਾਈਐ ਨਾਹੀ ਸਬਦੈ ਮੇਲਿ ਮਿਲਾਵਣਿਆ ॥੨॥
bin bhaagaa gur paa-ee-ai naahee sabdai mayl milaavani-aa. ||2||
But without good fortune, one does not meet the Guru, who unites a person with God through his word.
ਗੁਰੂ ਭੀ ਪੂਰੀ ਕਿਸਮਤ ਤੋਂ ਬਿਨਾ ਨਹੀਂ ਮਿਲਦਾ, ਗੁਰੂ ਆਪਣੇ ਸ਼ਬਦ ਦੀ ਰਾਹੀਂ ਪਰਮਾਤਮਾ ਦੇ ਮਿਲਾਪ ਵਿਚ ਮਿਲਾ ਦੇਂਦਾ ਹੈ ॥
بِنُبھاگاگُرُپائیِئےَناہیِسبدےَمیلِمِلاۄنھِیا॥੨॥
مگربغیر قسمت مرشد سے ملاپ نہیں ہوتا وہ کلام کے وسیلے سے ملاپ کرتا ہے ۔(2)

ਗੁਰਮੁਖਿ ਅਲਿਪਤੁ ਰਹੈ ਸੰਸਾਰੇ ॥
gurmukh alipat rahai sansaaray.
A Guru’s follower, while living in the world, remains detached from Maya.
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਜਗਤ ਵਿਚ ਗੁਰੂ ਦਾ ਸਹਾਰਾ ਲੈ ਕੇ ਨਿਰਮੋਹ ਰਹਿੰਦਾ ਹੈ।
گُرمُکھِالِپتُرہےَسنّسارے॥
الپت۔ بیلاگ۔ بلاسرؤکار ۔ سنسارے ۔ عالم میں
اس دنیا میں مائییا سے بیباق اور بیلاگ رہتا ہے ۔

ਗੁਰ ਕੈ ਤਕੀਐ ਨਾਮਿ ਅਧਾਰੇ ॥
gur kai takee-ai naam aDhaaray.
This is possible only through the support of Guru’s word and God’s Name.
ਗੁਰੂ ਦਾ ਆਸਰਾ ਲੈ ਕੇ ਪ੍ਰਭੂ ਦੇ ਨਾਮ ਦੀ ਰਾਹੀਂ (ਅਜਿਹਾ ਸੰਭਵ ਹੈ।)
گُرکےَتکیِئےَنامِادھارے॥
۔ تکیئے ۔سہارے ۔ ادھارے ۔ آسرے ۔(2)
مرید مرشد الہٰی صحبت و قربت میں رہنے والا

ਗੁਰਮੁਖਿ ਜੋਰੁ ਕਰੇ ਕਿਆ ਤਿਸ ਨੋ ਆਪੇ ਖਪਿ ਦੁਖੁ ਪਾਵਣਿਆ ॥੩॥
gurmukh jor karay ki-aa tis no aapay khap dukh paavni-aa. ||3||
No one can oppress a Guru’s follower. If one tries shall perish, writhing in pain.
ਗੁਰੂ-ਸਨਮੁਖ ਉੱਤੇ ਕੋਈ ਹੋਰ ਮਨੁੱਖ ਦਬਾਉ ਨਹੀਂ ਪਾ ਸਕਦਾ, ਉਹ ਸਗੋਂ ਆਪ ਹੀ ਖ਼ੁਆਰ ਹੋ ਕੇ ਦੁੱਖ ਸਹਾਰਦਾ ਹੈ
گُرمُکھِجورُکرےکِیاتِسنوآپےکھپِدُکھُپاۄنھِیا॥੩॥
زور ۔زبردستی ۔ کھپ ۔ بیکار کام ۔ دکھ ۔ عذاب
مرید مرشد پر کوئی زور آوری یا دباؤ نہیں ڈال سکتا ۔ بلکہ وہ خود ہی ذلیل وخوار ہوکر عذاب اُٹھاتا ہے ۔(3)

ਮਨਮੁਖਿ ਅੰਧੇ ਸੁਧਿ ਨ ਕਾਈ ॥
manmukh anDhay suDh na kaa-ee.
The blind self-willed has no understanding at all about shedding self-conceit.
ਮਾਇਆ ਦੇ ਮੋਹ ਵਿਚ ਅੰਨ੍ਹੇ ਮਨਮੁਖਿ ਨੂੰ ਇਹ ਆਪਾ-ਭਾਵ ਨਿਵਾਰਨ ਦੀ ਕੋਈ ਸੋਚ ਵਿਚਾਰ ਨਹੀਂ ਪੈਂਦੀ।
منمُکھِانّدھےسُدھِنکائیِ॥
۔ سدھ۔ ہوش ۔ عقل ۔
مرید من (منھکھ)ایک اندھا انسان ہے ۔جسے اپنی عاقبت اور اوقات دکھائی نہیں دیتی

ਆਤਮ ਘਾਤੀ ਹੈ ਜਗਤ ਕਸਾਈ ॥
aatam ghaatee hai jagat kasaa-ee.
He is the assassin of the self conscience, and butcher of the world.
ਉਹ ਆਪਣਾ ਆਤਮਕ ਜੀਵਨ (ਭੀ) ਤਬਾਹ ਕਰ ਲੈਂਦਾ ਹੈ ਤੇ ਜਗਤ ਦਾ ਵੈਰੀ (ਭੀ ਬਣਿਆ ਰਹਿੰਦਾ ਹੈ)।
آتمگھاتیِہےَجگتکسائیِ॥
آتم گھاتی ۔ روح کو ختم کرنیوالا ۔ روحانی زندگی برباد کرنیوالا ۔ جگت ۔ دنیا ۔عالم ۔ قصائی ۔ قصاب ۔ ذبح کرنیوالا ۔ جگت قصائی ۔ دنیا کو ذبح کرنیوالا ۔(4)
۔ جو عقل و ہوش سے بے بہرہ ہے اور دولت کی محبت میں مد ہوش ہے ۔ خودی ترک کرنے کی سمجھ نہیں اس طرح وہ اپنی روحانی تباہ کر لیتا ہے ۔ اور ایک قصائی کی مانند دنیا کا دشمن ہو گذرتا ہے

ਨਿੰਦਾ ਕਰਿ ਕਰਿ ਬਹੁ ਭਾਰੁ ਉਠਾਵੈ ਬਿਨੁ ਮਜੂਰੀ ਭਾਰੁ ਪਹੁਚਾਵਣਿਆ ॥੪॥
nindaa kar kar baho bhaar uthaavai bin majooree bhaar pahuchaavani-aa. ||4||
By continually slandering others, he carries a terrible load of sins, and is like a laborer who carries loads without any remuneration.
ਉਹ ਹੋਰਨਾਂ ਦੀ ਨਿੰਦਾ ਕਰ ਕਰ ਕੇ ਆਪਣੇ ਸਿਰ ਉੱਤੇ (ਵਿਕਾਰਾਂ ਦਾ) ਬਹੁਤ ਭਾਰ ਚੁੱਕੀ ਜਾਂਦਾ ਹੈ, ਉਹ ਉਸ ਮਜੂਰ ਵਾਂਗ ਹੈ ਜੋ ਭਾੜਾ ਲੈਣ ਤੋਂ ਬਿਨਾ ਹੀ ਹੋਰਨਾਂ ਦਾ ਬੋਝ ਚੁੱਕਦਾ ਹੈ।
نِنّداکرِکرِبہُبھارُاُٹھاۄےَبِنُمجوُریِبھارُپہُچاۄنھِیا॥੪॥
۔ اور دوسروں کی بد گوئی کرکے اپنے زمے گناہون کا بوجھ لیتا ہے ۔ یہ ایک بلا اجرت مزدوری ہے ۔ (4)

ਇਹੁ ਜਗੁ ਵਾੜੀ ਮੇਰਾ ਪ੍ਰਭੁ ਮਾਲੀ ॥
ih jag vaarhee mayraa parabh maalee.
This world is like a garden, and my God is its Gardener.
ਇਹ ਜਗਤ ਫੁੱਲਾਂ ਦੀ ਬਗ਼ੀਚੀ ਦੇ (ਸਮਾਨ) ਹੈ, ਪ੍ਰਭੂ ਆਪ (ਇਸ ਬਗ਼ੀਚੀ ਦਾ) ਮਾਲੀ ਹੈ।
اِہُجگُۄاڑیِمیراپ٘ربھُمالیِ॥
پربھمالی ۔ پروردگار ۔ جگ ۔ دنیا ۔ واڑی ۔ باغیچی ۔کھیتی ۔
یہ دنیا پھولوں کا باغ ہے خدا اسکا مالی اور نگہبان ہے

ਸਦਾ ਸਮਾਲੇ ਕੋ ਨਾਹੀ ਖਾਲੀ ॥
sadaa samaalay ko naahee khaalee.
He always takes care of it-nothing is without His Care.
ਹਰੇਕ ਦੀ ਸਦਾ ਸੰਭਾਲ ਕਰਦਾ ਹੈ, ਉਸ ਦੀ ਸੰਭਾਲ ਤੋਂ ਕੋਈ ਜੀਵ ਵਾਂਝਿਆ ਨਹੀਂ ਰਹਿੰਦਾ।
سداسمالےکوناہیِکھالیِ॥
سمالے ۔ سنبھالے
وہ ہمیشہ سب کی رکھوالی کرتا ہے ۔ کوئی اسکی نگرانی سے خالی نہیں

ਜੇਹੀ ਵਾਸਨਾ ਪਾਏ ਤੇਹੀ ਵਰਤੈ ਵਾਸੂ ਵਾਸੁ ਜਣਾਵਣਿਆ ॥੫॥
jayhee vaasnaa paa-ay tayhee vartai vaasoo vaas janaavani-aa. ||5||
Whatever attribute God infuses in a person, that person displays that disposition.Just as flower is known by its fragrance a person is known from his disposition.
ਜਿਹੋ ਜਿਹੀ ਸੁਗੰਧੀ (ਜੀਵ ਫੁੱਲ ਦੇ ਅੰਦਰ) ਮਾਲੀ ਪ੍ਰਭੂ ਪਾਂਦਾ ਹੈ ਉਹੋ ਜਿਹੀ ਉਸ ਦੇ ਅੰਦਰ ਕੰਮ ਕਰਦੀ ਹੈ। (ਪ੍ਰਭੂ ਮਾਲੀ ਵਲੋਂ ਜੀਵ ਫੁੱਲ ਦੇ ਅੰਦਰ ਪਾਈ) ਸੁਗੰਧੀ ਤੋਂ ਹੀ ਬਾਹਰ ਉਸ ਦੀ ਸੁਗੰਧੀ ਪਰਗਟ ਹੁੰਦੀ ਹੈ l
جیہیِۄاسناپاۓتیہیِۄرتےَۄاسوُۄاسُجنھاۄنھِیا॥੫॥
۔ واستا۔ خوشبو ۔(5) واسو۔ خوشبو ۔ جنا ونیا ۔ سکھانے والا ۔
۔ جس طرح کی خوشبوں خداڈالتا ہے وہی اسکے اندر کام کرتی ہے ۔ ویسی خوشبوں باہر نمودار ہوتی ہے ۔(5)

ਮਨਮੁਖੁ ਰੋਗੀ ਹੈ ਸੰਸਾਰਾ ॥
manmukh rogee hai sansaaraa.
Indulged in vices The self-willed manmukhs in the world are sick and diseased.
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਜਗਤ (ਵਿਕਾਰਾਂ ਵਿਚ ਪੈ ਕੇ) ਰੋਗੀ ਹੋ ਰਿਹਾ ਹੈ,
منمُکھُروگیِہےَسنّسارا॥
روگی ۔بیمار ۔
خود پسندی دنیا کے لئے ایک بیماری ہے ۔

ਸੁਖਦਾਤਾ ਵਿਸਰਿਆ ਅਗਮ ਅਪਾਰਾ ॥
sukh-daata visri-aa agam apaaraa.
They have forgotten the Unfathomable and Infinite God, the Giver of peace.
ਇਸ ਨੂੰ ਸੁਖਾਂ ਦਾ ਦੇਣ ਵਾਲਾ ਅਪੁਹੰਚ ਤੇ ਬੇਅੰਤ ਪ੍ਰਭੂ ਭੁੱਲ ਗਿਆ ਹੈ।
سُکھداتاۄِسرِیااگماپارا॥
سکھداتا ۔ سکھ دینے والا ۔
جسکی وجہ سے اس لا محدود خدا کو بھلا رکھا ہے ۔

ਦੁਖੀਏ ਨਿਤਿ ਫਿਰਹਿ ਬਿਲਲਾਦੇ ਬਿਨੁ ਗੁਰ ਸਾਂਤਿ ਨ ਪਾਵਣਿਆ ॥੬॥
dukhee-ay nit fireh billaaday bin gur saaNt na paavni-aa. ||6||
These miserable people wander endlessly, crying out in pain; without following the Guru’s teachings, they find no peace.
ਜੀਵ ਦੁਖੀ ਹੋ ਕੇ ਤਰਲੇ ਲੈਂਦੇ ਫਿਰਦੇ ਹਨ, ਗੁਰੂ ਦੀ ਸਰਨ ਤੋਂ ਬਿਨਾ ਉਹਨਾਂ ਨੂੰ ਆਤਮਕ ਅਡੋਲਤਾ ਪ੍ਰਾਪਤ ਨਹੀਂ ਹੋ ਸਕਦੀ l
دُکھیِۓنِتِپھِرہِبِللادےبِنُگُرساںتِنپاۄنھِیا॥੬॥
بلا ولے ۔ آہ وزاری کرتے ۔ سانت ۔ سکون ۔(
اور اسی وجہ سے انسان آہ وزاری اور چیخ و پکار کر رہا ہے ۔ بغیر مرشد روھانی سکون نہیں پاسکتا ۔(6)
6

ਜਿਨਿ ਕੀਤੇ ਸੋਈ ਬਿਧਿ ਜਾਣੈ ॥
jin keetay so-ee biDh jaanai.
Hewho has created them, knows the way of their salvation.
ਜਿਸ ਪਰਮਾਤਮਾ ਨੇ ਜੀਵ ਪੈਦਾ ਕੀਤੇ ਹਨ, ਉਹੀ ਇਹਨਾਂ ਨੂੰ ਨਰੋਆ ਕਰਨ ਦਾ ਢੰਗ ਜਾਣਦਾ ਹੈ।
جِنِکیِتےسوئیِبِدھِجانھےَ॥
بدھ۔۔ طریقہ ۔ حکم۔ فرمان ۔(
جسنے اس عالم کو پیدا کیا ہے اسکی تدبیریں بھی وہی جانتا ہے
7

ਆਪਿ ਕਰੇ ਤਾ ਹੁਕਮਿ ਪਛਾਣੈ ॥
aap karay taa hukam pachhaanai.
When God Himself shows mercy, a human being realizes His will.
ਜਦੋਂ ਪ੍ਰਭੂ ਖੁਦ ਕਿਰਪਾ ਧਾਰੇ ਤਦ ਉਹ ਪ੍ਰਭੂ ਦੇ ਹੁਕਮ ਵਿਚ ਰਹਿ ਕੇ ਉਸ ਨਾਲ ਸਾਂਝ ਪਾਂਦਾ ਹੈ।
آپِکرےتاہُکمِپچھانھےَ॥
۔ اگر کوئی خود کرے تو اسکے فرمان کو سمجھے ۔

ਜੇਹਾ ਅੰਦਰਿ ਪਾਏ ਤੇਹਾ ਵਰਤੈ ਆਪੇ ਬਾਹਰਿ ਪਾਵਣਿਆ ॥੭॥
jayhaa andar paa-ay tayhaa vartai aapay baahar paavni-aa. ||7||
Whatever attribute God puts in a person, that person acts accordingly, and God Himself drives out one’s vices.
ਜਿਸ ਤਰ੍ਹਾਂ ਦਾ ਸੁਭਾਵ ਵਾਹਿਗੁਰੂ ਪ੍ਰਾਣੀ ਵਿੱਚ ਪਾਉਂਦਾ ਹੈ, ਉਸੇ ਤਰ੍ਹਾਂ ਦਾ ਹੀ ਵਰਤ ਵਰਤਾਰਾ ਕਰਦਾ ਹੈ। ਸਾਈਂ ਖੁਦ ਹੀ ਐਸੇ ਸੁਭਾਵ ਨੂੰ ਪੁੱਟ ਸੁਟਣ ਲਈ ਸਮਰੱਥ ਹੈ।
جیہاانّدرِپاۓتیہاۄرتےَآپےباہرِپاۄنھِیا॥੭॥
خدا جسکے دل میں جیسی سمجھ اور سوجھ دیتا ہے ویسا برتاؤ کاروبارکرتا ہے اور ویسا ہی وہ پاتا ہے ۔(7)

ਤਿਸੁ ਬਾਝਹੁ ਸਚੇ ਮੈ ਹੋਰੁ ਨ ਕੋਈ ॥
tis baajhahu sachay mai hor na ko-ee.
Except the eternal God, I have no one else to depend upon.
ਉਸ ਸਦਾ-ਥਿਰ ਪ੍ਰਭੂ ਤੋਂ ਬਿਨਾ ਮੈਨੂੰ ਕੋਈ ਹੋਰ ਨਹੀਂ ਦਿੱਸਦਾ (ਜੋ ਮੈਨੂੰ ਬਚਾ ਸਕੇ)।
تِسُباجھہُسچےمےَہورُنکوئیِ॥
باجھو۔ بغیر ۔
اے سچے خدا تیرے بغیر کوئی دوسرا خدا نہیں تو واحد خدا ہے

ਜਿਸੁ ਲਾਇ ਲਏ ਸੋ ਨਿਰਮਲੁ ਹੋਈ ॥
jis laa-ay la-ay so nirmal ho-ee.
He, whom God attunes to Himself, becomespure.
ਜਿਸ ਨੂੰ ਉਹ ਆਪਣੇ ਨਾਲ ਜੋੜ ਲੈਂਦਾ ਹੈ ਉਹ ਪਵਿੱਤਰ ਹੋ ਜਾਂਦਾ ਹੈ।
جِسُلاءِلۓسونِرملُہوئیِ॥
نرمل ۔پاک ۔ گھٹ ۔
۔ جسے تو اپنا پیروکار بناتا ہے وہ پاک ہو جاتا ہے

ਨਾਨਕ ਨਾਮੁ ਵਸੈ ਘਟ ਅੰਤਰਿ ਜਿਸੁ ਦੇਵੈ ਸੋ ਪਾਵਣਿਆ ॥੮॥੧੪॥੧੫॥
naanak naam vasai ghat antar jis dayvai so paavni-aa. ||8||14||15||
O’ Nanak, God’s Name dwells in each heart. But only he realizes It, whom God gives true understanding .
ਹੇ ਨਾਨਕ! ਉਸਦਾ ਨਾਮ ਜੀਵ ਦੇ ਹਿਰਦੇ ਵਿਚ ਵੱਸਦਾ ਹੈ l ਜਿਸ ਮਨੁੱਖ ਨੂੰ ਸੋਚ ਬਖ਼ਸ਼ਦਾ ਹੈ ਉਹ ਹਾਸਲ ਕਰ ਲੈਂਦਾ ਹੈ l
نانکنامُۄسےَگھٹانّترِجِسُدیۄےَسوپاۄنھِیا॥੮॥੧੪॥੧੫॥
انتر ۔دلمیں ۔(8)
۔ اے نانک اسکے دل میں نام سچ حق و حقیقت بستا ہے جسے خدا خود دیتا ہے ۔(8)

ਮਾਝ ਮਹਲਾ ੩ ॥
maajh mehlaa 3.
Raag Maajh, by the Third Guru:
ماجھمہلا੩॥

ਅੰਮ੍ਰਿਤ ਨਾਮੁ ਮੰਨਿ ਵਸਾਏ ॥
amrit naam man vasaa-ay.
By enshrining the Ambrosial Name of God, in the mind,
ਪ੍ਰਭੂ ਦਾ ਨਾਮ ਆਪਣੇ ਮਨ ਵਿਚ ਟਿਕਾਉਣ ਦੁਆਰਾ,
انّم٘رِتنامُمنّنِۄساۓ॥
انمرت نام۔ سچا آچار ۔ نیک چلن روحانی زندگی کے لئے آب حیات ہے ۔ یعنی سچ ۔سچا نام
آب حیات نام سچ حق و حقیقت دل میں بسانے سے

ਹਉਮੈ ਮੇਰਾ ਸਭੁ ਦੁਖੁ ਗਵਾਏ ॥
ha-umai mayraa sabh dukh gavaa-ay.
all the pains of egotism and possessiveness are eliminated.
ਹਉਮੈ ਤੇ ਮਮਤਾ (ਮੇਰਾ-ਪਨ) ਦਾ ਦੁੱਖ ਦੂਰ ਹੋ ਜਾਂਦਾ ਹੈ।
ہئُمےَمیراسبھُدُکھُگۄاۓ॥
۔ میرا۔ اپنی ملکیت ۔
خودی اور ملکیتی ہوش اور عذاب مٹ جاتا ہے

ਅੰਮ੍ਰਿਤ ਬਾਣੀ ਸਦਾ ਸਲਾਹੇ ਅੰਮ੍ਰਿਤਿ ਅੰਮ੍ਰਿਤੁ ਪਾਵਣਿਆ ॥੧॥
amrit banee sadaa salaahay amrit amrit paavni-aa. ||1||
By continually singing the praises of God through the Guru’s Ambrosial word, the immortalizing Nectar of Naam is obtained.
ਆਤਮਕ ਜੀਵਨ ਦੇਣ ਵਾਲੀ ਸਿਫ਼ਤਿ-ਸਲਾਹ ਦੀ ਬਾਣੀ ਰਾਹੀਂ ਸਦਾ ਪ੍ਰਭੂ ਦੀ ਸਿਫ਼ਤ-ਸਾਲਾਹ ਕਰਨ ਦੁਆਰਾ ਬੰਦਾ ਅਮਰ ਕਰਨ ਵਾਲਾ ਨਾਮ- ਅੰਮ੍ਰਿਤ ਪਾ ਲੈਂਦਾ ਹੈ।
انّم٘رِتبانھیِسداسلاہےانّم٘رِتانّم٘رِتُپاۄنھِیا॥੧॥
انمرت بانی ۔ ایسا کلام جو روحانی زندگی بناتا ہے
۔ وہ روحانی زندگی بنانے والا کلام کے ذریعے الہٰی صفت صلاح کرتا ہے اور انمرت نام نوش کرتا ہے ۔

ਹਉ ਵਾਰੀ ਜੀਉ ਵਾਰੀ ਅੰਮ੍ਰਿਤ ਬਾਣੀ ਮੰਨਿ ਵਸਾਵਣਿਆ ॥
ha-o vaaree jee-o vaaree amrit banee man vasaavani-aa.
I dedicate myself to the one who enshrines the Guru’s Ambrosial word within his mind.
ਮੈਂ ਉਸ ਤੋਂ ਸਦਕੇ ਜਾਂਦਾ ਹਾਂ, ਜੋ ਆਤਮਕ ਜੀਵਨ ਦੇਣ ਵਾਲੀ ਸਿਫ਼ਤ-ਸਾਲਾਹ ਦੀ ਬਾਣੀ ਨੂੰ ਆਪਣੇ ਮਨ ਵਿਚ ਵਸਾਂਦਾ ਹੈl
ہءُۄاریِجیِءُۄاریِانّم٘رِتبانھیِمنّنِۄساۄنھِیا॥
۔ وساونیا ۔ بسانے والے ۔ ۔
قربان ہوں قربان ان انسانوں پر جنکے دل میں کلام بستا ہے جو آب حیات ہے

ਅੰਮ੍ਰਿਤ ਬਾਣੀ ਮੰਨਿ ਵਸਾਏ ਅੰਮ੍ਰਿਤੁ ਨਾਮੁ ਧਿਆਵਣਿਆ ॥੧॥ ਰਹਾਉ ॥
amrit banee man vasaa-ay amrit naam Dhi-aavani-aa. ||1|| rahaa-o.
Enshrining the Guru’s ambrosial word in the heart, he meditates on the immortalizing Name of God.
ਉਹ ਅੰਮ੍ਰਿਤ ਬਾਣੀ ਮਨ ਵਿਚ ਵਸਾਂਦਾ ਹੈ ਤੇ ਆਤਮਕ ਜੀਵਨ ਦੇਣ ਵਾਲਾ ਪ੍ਰਭੂ-ਨਾਮ ਸਦਾ ਸਿਮਰਦਾ ਹੈ
انّم٘رِتبانھیِمنّنِۄساۓانّم٘رِتُنامُدھِیاۄنھِیا॥੧॥رہاءُ॥
۔ آب حیات کلام دل میں بساتا ہے ۔ اور الہٰی نام کی ریاض کرتا ہے ۔

ਅੰਮ੍ਰਿਤੁ ਬੋਲੈ ਸਦਾ ਮੁਖਿ ਵੈਣੀ ॥
amrit bolai sadaa mukh vainee.
The person, who continually utters the Ambrosial Nectar like Name of God,
ਜੇਹੜਾ ਮਨੁੱਖ ਆਪਣੇ ਮੂੰਹ ਨਾਲ ਬਚਨਾਂ ਦੀ ਰਾਹੀਂ ਆਤਮਕ ਜੀਵਨ-ਦਾਤਾ ਪ੍ਰਭ-ਨਾਮ ਸਦਾ ਉਚਾਰਦਾ ਹੈ,
انّم٘رِتُبولےَسدامُکھِۄیَنھیِ॥
مکھہ ۔ منہ سے ۔ دینی ۔ زبان یا بولوں سے ۔ انمرت۔ آب حیات ۔
جو انسان اپنے منہ اور زبان سے انمرت جیسے میٹھے الہٰی نام بولتا ہے جنکے زریعے روحانی زندگی ملتی ہے

ਅੰਮ੍ਰਿਤੁ ਵੇਖੈ ਪਰਖੈ ਸਦਾ ਨੈਣੀ ॥
amrit vaykhai parkhai sadaa nainee.
sees and realizes the immortal God in everything.
ਉਹ ਅੱਖਾਂ ਨਾਲ (ਭੀ) ਸਦਾ ਜੀਵਨ-ਦਾਤੇ ਪਰਮਾਤਮਾ ਨੂੰ ਹੀ (ਹਰ ਥਾਂ) ਵੇਖਦਾ ਪਛਾਣਦਾ ਹੈ।
انّم٘رِتُۄیکھےَپرکھےَسدانیَنھیِ॥
نینی ۔ آنکھوں سے ۔
۔ اور انکھوں سے خدا کو ہر جگہ پہچان کرتا ہے

ਅੰਮ੍ਰਿਤ ਕਥਾ ਕਹੈ ਸਦਾ ਦਿਨੁ ਰਾਤੀ ਅਵਰਾ ਆਖਿ ਸੁਨਾਵਣਿਆ ॥੨॥
amrit kathaa kahai sadaa din raatee avraa aakh sunaavni-aa. ||2||
They continually chant the Ambrosial Sermon day and night; chanting it, they cause others to hear it. ||2||Day and night, he utters the Ambrosial praises of God, and narrates these to others.
ਉਹ ਜੀਵਨ-ਦਾਤੇ ਪ੍ਰਭੂ ਦੀ ਸਿਫ਼ਤ-ਸਾਲਾਹ ਸਦਾ ਦਿਨ ਰਾਤ ਕਰਦਾ ਹੈ ਤੇ ਹੋਰਨਾਂ ਨੂੰ (ਭੀ) ਆਖ ਕੇ ਸੁਣਾਂਦਾ ਹੈ
انّم٘رِتکتھاکہےَسدادِنُراتیِاۄراآکھِسُناۄنھِیا॥੨॥
انمرت کتھا۔ روحانی زندگی بخشنے والی کہانی ۔(2)
۔ روز و شب صفت صلاح کرتا ہے اوردوسروں کو بھی سناتا ہے ۔(2)

ਅੰਮ੍ਰਿਤ ਰੰਗਿ ਰਤਾ ਲਿਵ ਲਾਏ ॥
amrit rang rataa liv laa-ay.
The one who is imbued with the Ambrosial Love of God and lovingly focuses his attention on Him,
ਜੇਹੜਾ ਮਨੁੱਖ ਜੀਵਨ-ਦਾਤੇ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗਿਆ ਹੋਇਆ ਪ੍ਰਭੂ-ਚਰਨਾਂ ਵਿਚ ਸੁਰਤ ਜੋੜਦਾ ਹੈ,
انّم٘رِترنّگِرتالِۄلاۓ॥
انمرت رنگ۔ الہٰی پیار
جو انسان پیدا کرنیوالے زندگی عنایت کرنیوالےخدا کا پریم دل میں بساتا ہے

ਅੰਮ੍ਰਿਤੁ ਗੁਰ ਪਰਸਾਦੀ ਪਾਏ ॥
amrit gur parsaadee paa-ay.
by the Guru’s grace, he obtains the Ambrosial Naam.
ਗੁਰੂ ਦੀ ਕਿਰਪਾ ਨਾਲਉਹ ਨਾਮ-ਅੰਮ੍ਰਿਤ ਪਾਉਂਦਾ ਹੈ।
انّم٘رِتُگُرپرسادیِپاۓ॥
۔ وہ رحمت مرشد سے زندگی بخشنے والے داتار سے وصل پا لیتا ہے

ਅੰਮ੍ਰਿਤੁ ਰਸਨਾ ਬੋਲੈ ਦਿਨੁ ਰਾਤੀ ਮਨਿ ਤਨਿ ਅੰਮ੍ਰਿਤੁ ਪੀਆਵਣਿਆ ॥੩॥
amrit rasnaa bolai din raatee man tan amrit pee-aavni-aa. ||3||
Day and night he utters the nectar like Name of God with his tongue, and with body and mind helps others to relish this nectar like Naam.
ਉਹ ਆਪਣੀ ਜੀਭ ਨਾਲ ਦਿਨ ਰਾਤ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਹੀ ਉਚਾਰਦਾ ਹੈ, ਉਹ ਆਪਣੇ ਮਨ ਦੀ ਰਾਹੀਂ ਤੇ ਆਪਣੇ ਗਿਆਨ-ਇੰਦ੍ਰਿਆਂ ਦੀ ਰਾਹੀਂ ਨਾਮ-ਅੰਮ੍ਰਿਤ ਪੀਂਦਾ ਰਹਿੰਦਾ ਹੈ
انّم٘رِتُرسنابولےَدِنُراتیِمنِتنِانّم٘رِتُپیِیاۄنھِیا॥੩॥
۔ رسنا۔ زبان ۔(3)
۔ اور الہٰی ریاض کرتا ہے ۔ اور دل و جان سے اب حیات نام نوش کرتا ہے ۔(3)

ਸੋ ਕਿਛੁ ਕਰੈ ਜੁ ਚਿਤਿ ਨ ਹੋਈ ॥
so kichh karai jo chit na ho-ee.
God does which is beyond anyone’s imagination.
ਪਰਮਾਤਮਾ ਉਹ ਕੁਝ ਕਰ ਦਿੰਦਾ ਹੈ ਜੋ (ਜੀਵਾਂ ਦੇ) ਚਿੱਤ-ਚੇਤੇ ਭੀ ਨਹੀਂ ਹੁੰਦਾ।
سوکِچھُکرےَجُچِتِنہوئیِ॥
چت۔ دل ۔ من
خدا وہ کرتا ہے جو کسی کے خواب و خیال میں بھی نہ ہو

ਤਿਸ ਦਾ ਹੁਕਮੁ ਮੇਟਿ ਨ ਸਕੈ ਕੋਈ ॥
tis daa hukam mayt na sakai ko-ee.
No one can erase His Command.
ਕੋਈ ਭੀ ਜੀਵ ਉਸ ਕਰਤਾਰ ਦਾ ਹੁਕਮ ਮੋੜ ਨਹੀਂ ਸਕਦਾ।
تِسداہُکمُمیٹِنسکےَکوئیِ॥
۔ اسکے حکم کو کوئی مٹا نہیں سکتا ۔

ਹੁਕਮੇ ਵਰਤੈ ਅੰਮ੍ਰਿਤ ਬਾਣੀ ਹੁਕਮੇ ਅੰਮ੍ਰਿਤੁ ਪੀਆਵਣਿਆ ॥੪॥
hukmay vartai amrit banee hukmay amrit pee-aavni-aa. ||4||
It is according to His command that His Ambrosial word prevails, and it is by His command that He administers His nectar like Name.
ਉਸ ਦੇ ਹੁਕਮ ਅਨੁਸਾਰ ਹੀ ਉਸ ਦੀ ਆਤਮਕ ਜੀਵਨ-ਦਾਤੀ ਸਿਫ਼ਤ-ਸਾਲਾਹ ਦੀ ਬਾਣੀ ਵੱਸ ਪੈਂਦੀ ਹੈ, ਉਹ ਆਪਣੇ ਹੁਕਮ ਅਨੁਸਾਰ ਹੀ ਕਿਸੇ ਨੂੰ ਆਪਣਾ ਨਾਮ-ਅੰਮ੍ਰਿਤ ਪਿਲਾਂਦਾ ਹੈ l
ہُکمےۄرتےَانّم٘رِتبانھیِہُکمےانّم٘رِتُپیِیاۄنھِیا॥੪॥
۔ حکمے ۔ فرمان کے ذریعے ۔ کرتے قادر ۔ کرتار ۔(4)
اسکے فرمان سے اب حیات بخشنے والی روحانی کلام الہٰی صفت صلاح دل میں بستی ہے ۔ اور الہٰی صفت صلاح کے کلام کے ذریعے اپنا نام روشن کرتا ہے انمرت نام بلاتا ہے ۔(4)

ਅਜਬ ਕੰਮ ਕਰਤੇ ਹਰਿ ਕੇਰੇ ॥
ajab kamm kartay har kayray.
The actions of the Creator are wonderful
ਕਰਤਾਰ ਦੇ ਕੌਤਕ ਅਚਰਜ ਹਨ।.
اجبکنّمکرتےہرِکیرے॥
عجب۔ حیران کرنیوالے ۔ کیرے ۔
۔ الہٰی کارنامے نہایت عجیب و غریب ہیں

ਇਹੁ ਮਨੁ ਭੂਲਾ ਜਾਂਦਾ ਫੇਰੇ ॥
ih man bhoolaa jaaNdaa fayray.
He brings the straying mind of a person on the right path.
(ਜੀਵਾਂ ਦੇ) ਕੁਰਾਹੇ ਪੈ ਕੇ ਭਟਕਦੇ ਇਸ ਮਨ ਨੂੰ (ਭੀ) ਉਹ ਕਰਤਾਰ ਮੋੜ ਲਿਆਉਂਦਾ ਹੈ।
اِہُمنُبھوُلاجاںداپھیرے॥
بھولا ۔بھٹکن ۔میں ۔(5
۔ گمراہ اور بھٹکتے من کو راہ راست پر لے آتا ہے

ਅੰਮ੍ਰਿਤ ਬਾਣੀ ਸਿਉ ਚਿਤੁ ਲਾਏ ਅੰਮ੍ਰਿਤ ਸਬਦਿ ਵਜਾਵਣਿਆ ॥੫॥
amrit banee si-o chit laa-ay amrit sabad vajaavani-aa. ||5||
He who attunes his mind to the Guru’s Ambrosial word, hears the divine music.
ਜੋ ਆਪਣੇ ਮਨ ਨੂੰ ਅੰਮ੍ਰਿਤ-ਮਈ ਗੁਰਬਾਣੀ ਉਤੇ ਕੇਂਦਰ ਕਰਦਾ ਹੈ, ਊਸ ਦੇ ਲਈ ਸੁਧਾ-ਸਰੂਪ ਨਾਮ ਦਾ ਕੀਰਤਨ ਹੁੰਦਾ ਹੈ।
انّم٘رِتبانھیِسِءُچِتُلاۓانّم٘رِتسبدِۄجاۄنھِیا॥੫॥
۔ اور اس من کو اپنی صفت صلاح عنایت کرکے صفت صلاح کے کلام کے ذریعے اپنا نام روشن کرتا ہے ۔(5)

error: Content is protected !!