Urdu-Raw-Page-446

ਕਲਿਜੁਗੁ ਹਰਿ ਕੀਆ ਪਗ ਤ੍ਰੈ ਖਿਸਕੀਆ ਪਗੁ ਚਉਥਾ ਟਿਕੈ ਟਿਕਾਇ ਜੀਉ ॥
kalijug har kee-aa pag tarai khiskee-aa pag cha-uthaa tikai tikaa-ay jee-o.
People, within whom the three pillars of faith slipped away (charity, compassion and penance) and their faith left standing only on the fourth pillar (Truth), felt as if God has ushered Kal-yug for them.
ਜਿਨਾ ਦੇ ਅੰਦਰੋਂ ਧਰਮ ਦੇ ਤਿੰਨ ਪੈਰ ਤਿਲਕ ਗਏ ਅਤੇ ਚੌਥਾ ਪੈਰ ਕਾਇਮਰਹਿਆ, ਉਹਨਾਵਾਸਤੇ ਪ੍ਰਭੂ ਨੇ (ਮਾਨੋ) ਕਲਿਜੁਗ ਬਣਾ ਦਿੱਤਾ।
کلِجُگُہرِکیِیاپگت٘رےَکھِسکیِیاپگُچئُتھاٹِکےَٹِکاءِجیِءُ॥
لوگ ، جن کے اندر عقیدے کے تین ستون کھسک گئے (خیرات ، شفقت اور توبہ) اور ان کا ایمان صرف چوتھے ستون (سچائی) پر کھڑا رہ گیا ، ایسا محسوس ہوا جیسے خدا نے ان کے لئے کل یوگ کا آغاز کیا ہے۔

ਗੁਰ ਸਬਦੁ ਕਮਾਇਆ ਅਉਖਧੁ ਹਰਿ ਪਾਇਆ ਹਰਿ ਕੀਰਤਿ ਹਰਿ ਸਾਂਤਿ ਪਾਇ ਜੀਉ ॥
gur sabad kamaa-i-aa a-ukhaDh har paa-i-aa har keerat har saaNt paa-ay jee-o.But those who followed the Guru’s teachings, obtained the medicine of God’s Name; they attained the celestial peace by singing the praises of God.
ਪਰ ਜਿਨਾ ਨੇ ਗੁਰੂ ਦੇ ਸ਼ਬਦ ਨੂੰ ਕਮਾਇਆ, ਉਹਨਾ ਨੇ ਹਰਿ-ਨਾਮ ਦੀ ਦਵਾਈ ਹਾਸਲ ਕਰ ਲਈ, ਪ੍ਰਭੂ ਦੀ ਸਿਫ਼ਤ-ਸਾਲਾਹ ਕਰਨ ਨਾਲ ਉਹਨਾ ਨੇ ਆਤਮਕ ਸ਼ਾਂਤੀ ਪਾ ਲਈ l
گُرسبدُکمائِیاائُکھدھُہرِپائِیاہرِکیِرتِہرِساںتِپاءِجیِءُ॥
اوکھد ۔ دوآئی ۔ہرِکیِرتِ۔ الہٰی صفت صلاح ۔ سانت ۔ سکون ۔ ٹھنڈک ۔
لیکن جن لوگوں نے گرو کی تعلیمات پر عمل کیا ، خدا کے نام کی دوا حاصل کی۔ خدا کی حمد گاتے ہوئے انہوں نے آسمانی سکون حاصل کیا۔

ਹਰਿ ਕੀਰਤਿ ਰੁਤਿ ਆਈ ਹਰਿ ਨਾਮੁ ਵਡਾਈ ਹਰਿ ਹਰਿ ਨਾਮੁ ਖੇਤੁ ਜਮਾਇਆ ॥
har keerat rut aa-ee har naam vadaa-ee har har naam khayt jamaa-i-aa.
They come to understand that human life is for singing God’s praises and it is God’s Name that bestows honor; therefore they sow the seed of Naam in their heart
ਉਹਨਾ ਨੂੰ ਸਮਝ ਆ ਜਾਂਦੀ ਹੈਕਿ ਇਹ ਮਨੁੱਖਾ ਜਨਮ ਦੀ ਰੁੱਤ ਪ੍ਰਭੂਦੀ ਸਿਫ਼ਤ-ਸਾਲਾਹ ਵਾਸਤੇ ਮਿਲੀ ਹੈ, ਪ੍ਰਭੂ ਦਾ ਨਾਮ ਹੀ (ਲੋਕ-ਪਰਲੋਕ ਵਿਚ) ਆਦਰ-ਮਾਣ ਦੇਂਦਾ ਹੈਉਹ ਆਪਣੇ ਅੰਦਰ ਪ੍ਰਭੂ ਦੇ ਨਾਮ ਦਾ ਫਸਲ ਬੀਜਦੇ ਹਨ l
ہرِکیِرتِرُتِآئیِہرِنامُۄڈائیِہرِہرِنامُکھیتُجمائِیا॥
رت۔ موسم۔ وڈائی ۔ عظمت ۔ بزرگی کھیت ۔ فصل۔ ہر نام کھیت جمائیا۔ الہٰی نام کی فصل بوئی
انہیں یہ سمجھنے میں آیا ہے کہ انسانی زندگی خدا کی حمد گائوں کے لئے ہے اور خدا کا نام ہی عزت دیتا ہے۔ لہذا وہ اپنے دل میں نام کا بیج بوتے ہیں

ਕਲਿਜੁਗਿ ਬੀਜੁ ਬੀਜੇ ਬਿਨੁ ਨਾਵੈ ਸਭੁ ਲਾਹਾ ਮੂਲੁ ਗਵਾਇਆ ॥
kalijug beej beejay bin naavai sabh laahaa mool gavaa-i-aa.
One who plants any seed other than Naam (indulges in any sort of rituals) is living in Kalyug and loses both the profit and the capital of Naam.
ਪਰ ਜੇਹੜਾ ਮਨੁੱਖ ਪ੍ਰਭੂ ਦਾ ਨਾਮ ਛੱਡ ਕੇ (ਕਰਮ ਕਾਂਡ ਆਦਿਕ ਕੋਈ ਹੋਰ) ਬੀਜ ਬੀਜਦਾ ਹੈ ਉਹ ਮਾਨੋ) ਕਲਿਜੁਗ ਦੇ ਪ੍ਰਭਾਵ ਵਿਚ ਹੈ ਉਹ ਸਰਮਾਇਆ ਭੀ ਗਵਾ ਲੈਂਦਾ ਹੈ ਤੇ ਲਾਭ ਭੀ ਕੋਈ ਨਹੀਂ ਖੱਟਦਾ।
کلِجُگِبیِجُبیِجےبِنُناۄےَسبھُلاہاموُلُگۄائِیا॥
بن ناوے ۔ سچ و حقیقت کے بغیر ۔ لاہا۔ منافع ۔ مول ۔ اصل۔
جو نام کے علاوہ کوئی اور بیج لگاتا ہے (کسی بھی طرح کی رسومات میں ملوث ہوتا ہے) کالیگ میں رہ رہا ہے اور نفع اور نام کا سرمایہ دونوں کھو دیتا ہے

ਜਨ ਨਾਨਕਿ ਗੁਰੁ ਪੂਰਾ ਪਾਇਆ ਮਨਿ ਹਿਰਦੈ ਨਾਮੁ ਲਖਾਇ ਜੀਉ ॥
jan naanak gur pooraa paa-i-aa man hirdai naam lakhaa-ay jee-o.
The devotee Nanak has found the Perfect Guru, who has revealed Naam within his heart and mind.
ਦਾਸ ਨਾਨਕ ਨੇ ਪੂਰਾ ਗੁਰੂ ਲੱਭ ਲਿਆ ਹੈ, ਗੁਰੂ ਨੇ (ਨਾਨਕ ਦੇ) ਮਨ ਵਿਚ ਹਿਰਦੇ ਵਿਚ ਪ੍ਰਭੂ ਨਾਮ ਪਟਗਟ ਕਰ ਦਿੱਤਾ ਹੈ।
جننانکِگُرُپوُراپائِیامنِہِردےَنامُلکھاءِجیِءُ॥
جن نانک۔ خادم نانک نے ۔ پورا گر ۔ کامل مرشد ۔ ہر وے نام لکھائے ۔ دل میں ہی دیدار خدا کرادیا
عقیدت مند نانک کو کامل گرو مل گیا ہے ، جس نے اپنے دل و دماغ میں نام ظاہر کیا ہے

ਕਲਜੁਗੁ ਹਰਿ ਕੀਆ ਪਗ ਤ੍ਰੈ ਖਿਸਕੀਆ ਪਗੁ ਚਉਥਾ ਟਿਕੈ ਟਿਕਾਇ ਜੀਉ ॥੪॥੪॥੧੧॥
kaljug har kee-aa pag tarai khiskee-aa pag cha-uthaa tikai tikaa-ay jee-o. ||4||4||11||
People, within whom the three pillars of faith slipped away and their faith left standing only on the fourth pillar, felt as if God has ushered Kal-yug for them. ||4||4||11||
ਜਿਨਾ ਦੇ ਅੰਦਰੋਂ ਧਰਮ ਦੇ ਤਿੰਨ ਪੈਰ ਤਿਲਕ ਗਏ ਅਤੇ ਚੌਥਾ ਪੈਰ ਕਾਇਮਰਹਿਆ, ਉਹਨਾਵਾਸਤੇ ਪ੍ਰਭੂ ਨੇ (ਮਾਨੋ) ਕਲਿਜੁਗ ਬਣਾ ਦਿੱਤਾ। ॥੪॥੪॥੧੧॥
کلجُگُہرِکیِیاپگت٘رےَکھِسکیِیاپگُچئُتھاٹِکےَٹِکاءِجیِءُ॥੪॥੪॥੧੧॥
لوگ ، جن کے اندر عقیدے کے تین ستون کھسک گئے اور ان کا ایمان صرف چوتھے ستون پر کھڑا رہ گیا ، ایسا محسوس ہوا جیسے خدا نے ان کے لئے کلگ کا آغاز کیا ہے

ਆਸਾ ਮਹਲਾ ੪ ॥
aasaa mehlaa 4.
Raag Aasaa, Fourth Guru:
آسامہلا੪॥

ਹਰਿ ਕੀਰਤਿ ਮਨਿ ਭਾਈ ਪਰਮ ਗਤਿ ਪਾਈ ਹਰਿ ਮਨਿ ਤਨਿ ਮੀਠ ਲਗਾਨ ਜੀਉ ॥
har keerat man bhaa-ee param gat paa-ee har man tan meeth lagaan jee-o.
One, whose mind becomes pleased with God’s praises and God seems sweet to whose mind and heart, attains the supreme spiritual status.
ਜਿਸ ਨੇ ਮਨ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ ਪਿਆਰੀ ਲੱਗ ਗਈ, ਉਸ ਨੇ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰ ਲਈ, ਉਸ ਦੇ ਮਨ ਵਿਚ ਹਿਰਦੇ ਵਿਚ ਪ੍ਰਭੂ ਪਿਆਰਾ ਲੱਗਣ ਲੱਗ ਪਿਆ।
ہرِکیِرتِمنِبھائیِپرمگتِپائیِہرِمنِتنِمیِٹھلگانجیِءُ॥
ہر کیرت ۔ الہٰی حمدوثناہ ۔ منا بھائی۔ دل کو پیاری لگی ۔ پرم گت۔ بلند ترین روحانی زندگی کی حالت ۔ من تن ۔ دل وجان ۔ میٹھ لگان جیؤ۔ پیاری لگی ۔
جس کے دل کو الہٰی صف صلاح اچھی لگی اسے بلند اخلاق و روحانی زندگی کی بلند ترین حالت میسر ہوئی اور خدا کی محبت حاصل ہوئی.

ਹਰਿ ਹਰਿ ਰਸੁ ਪਾਇਆ ਗੁਰਮਤਿ ਹਰਿ ਧਿਆਇਆ ਧੁਰਿ ਮਸਤਕਿ ਭਾਗ ਪੁਰਾਨ ਜੀਉ ॥
har har ras paa-i-aa gurmat har Dhi-aa-i-aa Dhur mastak bhaag puraan jee-o.
One who meditates on God through the Guru’s teachings enjoys the elixir of God’s Name and his preordained destiny is fulfilled.
ਜਿਸ ਨੇ ਗੁਰੂ ਦੀ ਮਤਿ ਲੈ ਕੇ ਪਰਮਾਤਮਾ ਦਾ ਸਿਮਰਨ ਕੀਤਾ, ਪਰਮਾਤਮਾ ਦੇ ਨਾਮ ਦਾ ਸੁਆਦ ਚੱਖਿਆ, ਉਸ ਦੇ ਮੱਥੇ ਉਤੇ ਧੁਰ ਦਰਗਾਹ ਤੋਂ ਲਿਖੇ ਹੋਏ ਪਹਿਲੇ ਭਾਗ ਜਾਗ ਪਏ।
ہرِہرِرسُپائِیاگُرمتِہرِدھِیائِیادھُرِمستکِبھاگپُرانجیِءُ॥
ہر رس ۔ الہٰی لطف ۔ گرمت۔ سبق مرشد سے ۔ دھر مستک بھاگ پرا جیؤ۔ الہٰی درگاہ سے پہلے سے پیشانی یا اعمالنامے میں تحریر کی ہوئی تقدیر کے مطاب ۔
الہٰی لطف میسر ہوا سبق مرشد سے خدا میں دھیان لگائیا جیسا کہ پہلے سے پیشانی پر اور اعمالنامے میں تحریر تھا ۔

ਧੁਰਿ ਮਸਤਕਿ ਭਾਗੁ ਹਰਿ ਨਾਮਿ ਸੁਹਾਗੁ ਹਰਿ ਨਾਮੈ ਹਰਿ ਗੁਣ ਗਾਇਆ ॥
Dhur mastak bhaag har naam suhaag har naamai har gun gaa-i-aa.
Because of the preordained destiny, the soul-bride realized her Husband-God by attuning her mind to God; attuned to God’s Name she continually sings God’s praises. ਉਸ ਦੇ ਮੱਥੇ ਉਤੇ ਧੁਰ ਦਰਗਾਹ ਤੋਂ ਲਿਖਿਆ ਲੇਖ ਉੱਘੜ ਪਿਆ, ਹਰਿ-ਨਾਮ ਵਿਚ ਜੁੜ ਕੇ ਉਸ ਨੇ ਖਸਮ-ਪ੍ਰਭੂ ਨੂੰ ਲੱਭ ਲਿਆ, ਉਹ ਸਦਾ ਹਰਿ-ਨਾਮ ਵਿਚ ਜੁੜਿਆ ਰਹਿੰਦਾ ਹੈ, ਉਹ ਸਦਾ ਹੀ ਹਰੀ ਦੇ ਗੁਣ ਗਾਂਦਾ ਰਹਿੰਦਾ ਹੈ।
دھُرِمستکِبھاگُہرِنامِسُہاگُہرِنامےَہرِگُنھگائِیا॥
سہاگ۔ ہر نام سہاگ ۔ مراد سچ اور حقیقت اپنانے سے خدا پرست ہوا۔
میری تقدیر یا مقدر میں اس کے پیشانی پر تحریر اعمانامہ ظہور پذیر ہوا اور الہٰی نام اپنا کر خدا کی پہچان ہوئی اس لئے ہمیشہ سے اور ہمیشہ کے لئے الہٰی حمدوچناہ کرتا رہا ہے

ਮਸਤਕਿ ਮਣੀ ਪ੍ਰੀਤਿ ਬਹੁ ਪ੍ਰਗਟੀ ਹਰਿ ਨਾਮੈ ਹਰਿ ਸੋਹਾਇਆ ॥
mastak manee pareet baho pargatee har naamai har sohaa-i-aa.
Imbued with God’s love she looks divinely beautiful, as if a jewel of God’s Name sparkles on her forehead.
ਉਹ ਪ੍ਰਭੂ ਦੇ ਨਾਮ ਨਾਲ ਸ਼ਿੰਗਾਰੀ ਹੋਈ ਹੈ। ਉਸ ਦੇ ਮੱਥੇ ਉਤੇ ਪ੍ਰਭੂ-ਚਰਨਾਂ ਦੀ ਪ੍ਰੀਤ ਦੀ ਮਣੀ ਚਮਕ ਉਠਦੀ ਹੈ।
مستکِمنھیِپ٘ریِتِبہُپ٘رگٹیِہرِنامےَہرِسوہائِیا॥
مستک ۔ پیشانی ۔ منی ۔ روشنی ۔ پریت۔ پیار ۔ عشق ۔ پر گٹی ۔ ظاہر ہوئی ۔ سوہائیا ۔ شہرت پائی۔
اس لئے پیشانی پر الہٰی عشق کی روشنی چمکنے لگتی ہے اور وہ اور اس کی ہوش اور روحانی نور الہٰی نور سے یکسو ہوجاتا ہے ۔

ਜੋਤੀ ਜੋਤਿ ਮਿਲੀ ਪ੍ਰਭੁ ਪਾਇਆ ਮਿਲਿ ਸਤਿਗੁਰ ਮਨੂਆ ਮਾਨ ਜੀਉ ॥
jotee jot milee parabh paa-i-aa mil satgur manoo-aa maan jee-o.
Upon meeting the true Guru, her mind becomes convinced about remembering God; she realizes God and her soul unites with the Prime soul.
ਉਸ ਦੀ ਸੁਰਤਿ ਪ੍ਰਭੂ ਦੀ ਜੋਤਿ ਵਿਚ ਮਿਲ ਜਾਂਦੀ ਹੈ, ਉਹ ਪ੍ਰਭੂ ਨੂੰ ਮਿਲ ਪੈਂਦਾ ਹੈ, ਗੁਰੂ ਨੂੰ ਮਿਲ ਕੇ ਉਸ ਦਾ ਮਨ ਪ੍ਰਭੂਦੀ ਯਾਦ ਵਿਚ) ਗਿੱਝ ਜਾਂਦਾ ਹੈ।
جوتیِجوتِمِلیِپ٘ربھُپائِیامِلِستِگُرمنوُیامانجیِءُ॥
جوتی جوت ملی ۔ الہٰی نور سے انسانی نور ملا ۔ مل ستگر ۔ سچے مرشد کے ملاپ سے ۔ منوا مان جیؤ۔ دل نے تسلیم کیا ۔ دل کی تسلی ہوئی ۔
نور سے نور ملا الہٰیملاپ حاسل ہوا سچے مرشد کے ملاپ سے انسان الہٰییاد میں محو ومجذوب ہوجاتا ہے

ਹਰਿ ਕੀਰਤਿ ਮਨਿ ਭਾਈ ਪਰਮ ਗਤਿ ਪਾਈ ਹਰਿ ਮਨਿ ਤਨਿ ਮੀਠ ਲਗਾਨ ਜੀਉ ॥੧॥
har keerat man bhaa-ee param gat paa-ee har man tan meeth lagaan jee-o. ||1||
One, whose mind becomes pleased with God’s praises and to whose mind and body God seems sweet, attains the supreme spiritual status. ||1||
ਜਿਸ ਨੇ ਮਨ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ ਪਿਆਰੀ ਲੱਗਣ ਲੱਗ ਪਈ, ਉਸ ਨੇ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰ ਲਈ, ਉਸ ਦੇ ਮਨ ਵਿਚ ਉਸ ਦੇ ਹਿਰਦੇ ਵਿਚ ਪ੍ਰਭੂ ਪਿਆਰਾ ਲੱਗਣ ਲੱਗ ਪਿਆ ॥੧॥
ہرِکیِرتِمنِبھائیِپرمگتِپائیِہرِمنِتنِمیِٹھلگانجیِءُ॥੧॥
غرض یہ کہ جسے الہٰی صفت صلاح پیاری لگنے لگ جاتی ہے اسے بلند ترین اخلاق و روحانی زندگی حاصلہو جاتی ہے

ਹਰਿ ਹਰਿ ਜਸੁ ਗਾਇਆ ਪਰਮ ਪਦੁ ਪਾਇਆ ਤੇ ਊਤਮ ਜਨ ਪਰਧਾਨ ਜੀਉ ॥
har har jas gaa-i-aa param pad paa-i-aa tay ootam jan parDhaan jee-o.
Those who sing God’s praises obtain the supreme spiritual status and are considered as the most distinguished persons in the world.
ਜੇਹੜੇ ਮਨੁੱਖ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਗਾਂਦੇ ਹਨ, ਉਹ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲੈਂਦੇ ਹਨ, ਉਹ ਮਨੁੱਖ ਜਗਤ ਵਿਚ ਸ੍ਰੇਸ਼ਟ ਗਿਣੇ ਜਾਂਦੇ ਹਨ ਇੱਜ਼ਤ ਵਾਲੇ ਸਮਝੇ ਜਾਂਦੇ ਹਨ।
ہرِہرِجسُگائِیاپرمپدُپائِیاتےاوُتمجنپردھانجیِءُ॥
ہر جس ۔ الہٰی صفت صلاح۔ پریم پد ۔بلند ترین رتبہ۔ پردھان ۔ مقبول عام۔
جو الہٰی حمدوثناہ کرتے ہیں بلند رتبے پاتے ہیں ۔ وہ بلند ترین روحانی درجے حاسل کرتے ہیں ۔ اور مقبول عام ہوجاتے ہیں

ਤਿਨ੍ਹ੍ਹ ਹਮ ਚਰਣ ਸਰੇਵਹ ਖਿਨੁ ਖਿਨੁ ਪਗ ਧੋਵਹ ਜਿਨ ਹਰਿ ਮੀਠ ਲਗਾਨ ਜੀਉ ॥
tinH ham charan sarayveh khin khin pag Dhovah jin har meeth lagaan jee-o.
I would like to most humbly serve those whom God seems so pleasing.
ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਪਿਆਰਾ ਲੱਗਦਾ ਹੈ, ਅਸੀਂ ਉਹਨਾਂ ਦੇ ਚਰਨਾਂ ਦੀ ਸੇਵਾ ਕਰਦੇ ਹਾਂ ਅਸੀਂ ਉਹਨਾਂ ਦੇ ਹਰ ਵੇਲੇ ਪੈਰ ਧੋਂਦੇ ਹਾਂ।
تِن٘ہ٘ہہمچرنھسریۄہکھِنُکھِنُپگدھوۄہجِنہرِمیِٹھلگانجیِءُ॥
سر یویہہ۔ خدمت کرنا۔ کھ کھن ۔ بار بار ۔پگ ۔ پاوں۔
ان کے ہم پاؤں کے خدمت کرتے ہیں اور بار بار پاؤں صاف کرتے ہیں۔ جنہیں خدا پیارا ہے ۔

ਹਰਿ ਮੀਠਾ ਲਾਇਆ ਪਰਮ ਸੁਖ ਪਾਇਆ ਮੁਖਿ ਭਾਗਾ ਰਤੀ ਚਾਰੇ ॥
har meethaa laa-i-aa param sukh paa-i-aa mukh bhaagaa ratee chaaray.
Those, to whom God is so pleasing, enjoy the divine bliss and they look so beautiful, as if the jewel of good fortune is shining on their faces.
ਜਿਨ੍ਹਾਂ ਨੂੰ ਪ੍ਰਭੂਪਿਆਰਾ ਲੱਗਾ, ਉਹਨਾਂ ਸਭ ਤੋਂ ਉੱਚਾ ਆਤਮਕ ਆਨੰਦ ਮਾਣਿਆ, ਉਹਨਾਂ ਦੇ ਮੂੰਹ ਉਤੇ ਚੰਗੇ ਭਾਗਾਂ ਦੀ ਸੁੰਦਰ ਮਣੀ ਚਮਕ ਪਈ।
ہرِمیِٹھالائِیاپرمسُکھپائِیامُکھِبھاگارتیِچارے॥
مٹھا ۔ پیار۔ پرم سکھ ۔بھاری سکون وآسائش ۔ مکھ۔ منہہ ۔ بھاگا۔ تقدیر رتی۔ محو ومجذوب ۔
جنہوں نے خدا کو پیارا کیا انہیں بلند ترین سکون و آرام و آسائش پائیا ان کے رخ سرخرو ہوئے ۔

ਗੁਰਮਤਿ ਹਰਿ ਗਾਇਆ ਹਰਿ ਹਾਰੁ ਉਰਿ ਪਾਇਆ ਹਰਿ ਨਾਮਾ ਕੰਠਿ ਧਾਰੇ ॥
gurmat har gaa-i-aa har haar ur paa-i-aa har naamaa kanth Dhaaray.
One who follow the Guru’s teachings and sings God’s praises, enshrines Him in the heart like a necklace around the neck and always recites His Name;
ਜੇਹੜਾ ਮਨੁੱਖ ਗੁਰੂ ਦੀ ਮਤਿ ਲੈ ਕੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਹੈ, ਪ੍ਰਭੂਦੇ ਗੁਣਾਂ ਦਾ ਪ੍ਰਭੂ ਦੇ ਨਾਮ ਦਾ ਹਾਰ ਆਪਣੇ ਹਿਰਦੇ ਵਿਚ ਸਾਂਭਦਾ ਹੈ ਆਪਣੇ ਗਲ ਵਿਚ ਪਾਂਦਾ ਹੈ,
گُرمتِہرِگائِیاہرِہارُاُرِپائِیاہرِناماکنّٹھِدھارے॥
گرمت ۔ سبق مرشد۔ ار ۔ ہردے ۔دل۔ کنٹھ ۔ گلہ ۔
سبق مرشد سے الہٰی حمدوثناہ کی انکی زبان اور گلے میں خدا بس گیا

ਸਭ ਏਕ ਦ੍ਰਿਸਟਿ ਸਮਤੁ ਕਰਿ ਦੇਖੈ ਸਭੁ ਆਤਮ ਰਾਮੁ ਪਛਾਨ ਜੀਉ ॥
sabh ayk darisat samat kar daykhai sabh aatam raam pachhaan jee-o.
he sees everyone with equality and recognize the supreme soul (God) pervading among all.
ਉਹ ਸਾਰੀ ਲੁਕਾਈ ਨੂੰ ਇਕ ਪਿਆਰ-ਨਿਗਾਹ ਨਾਲ ਇਕੋ ਜਿਹਾ ਸਮਝ ਕੇ ਵੇਖਦਾ ਹੈ, ਉਹ ਹਰ ਥਾਂ ਸਰਬ-ਵਿਆਪਕ ਪ੍ਰਭੂ ਨੂੰ ਵੱਸਦਾ ਪਛਾਣਦਾ ਹੈ।
سبھایکد٘رِسٹِسمتُکرِدیکھےَسبھُآتمرامُپچھانجیِءُ॥
سب ایک درشٹ ۔ ایکنظر ۔ یکساں ۔ سمت ۔ برابر۔ آٹم رام ۔ خدا۔
وہ سب کو برابر ایک نظر سے دیکھتا ہے اور خدا کو سب میں بستا سمجھتا ہے اور ہر جا بستا جا نتا ہے ۔

ਹਰਿ ਹਰਿ ਜਸੁ ਗਾਇਆ ਪਰਮ ਪਦੁ ਪਾਇਆ ਤੇ ਊਤਮ ਜਨ ਪਰਧਾਨ ਜੀਉ ॥੨॥
har har jas gaa-i-aa param pad paa-i-aa tay ootam jan parDhaan jee-o. ||2||
Those who sing God’s praises obtain the supreme spiritual status and are considered as the most distinguished persons in the world. ||2||
ਜੇਹੜੇ ਮਨੁੱਖ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਗਾਂਦੇ ਹਨ ਉਹ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲੈਂਦੇ ਹਨ, ਉਹ ਮਨੁੱਖ ਜਗਤ ਵਿਚ ਸ੍ਰੇਸ਼ਟ ਗਿਣੇ ਜਾਂਦੇ ਹਨ ਇੱਜ਼ਤ ਵਾਲੇ ਸਮਝੇ ਜਾਂਦੇ ਹਨ ॥੨॥
ہرِہرِجسُگائِیاپرمپدُپائِیاتےاوُتمجنپردھانجیِءُ॥੨॥
جو الہٰی صفت صلاح کرتا ہے وہ بلند ترین حاسل کرتا ہے اور مصول عالم ہوجاتا ہے

ਸਤਸੰਗਤਿ ਮਨਿ ਭਾਈ ਹਰਿ ਰਸਨ ਰਸਾਈ ਵਿਚਿ ਸੰਗਤਿ ਹਰਿ ਰਸੁ ਹੋਇ ਜੀਉ ॥
satsangat man bhaa-ee har rasan rasaa-ee vich sangat har ras ho-ay jee-o.
One whose mind is pleased with the holy congregation, his tongue gets imbued with the elixir of God’s Name because the holy society is perfused with this elixir.
ਹਰਿ-ਨਾਮ ਦੇ ਰਸ ਨਾਲ ਰਸੀ ਹੋਈ ਸਾਧ ਸੰਗਤਿ ਜਿਸ ਮਨੁੱਖ ਨੂੰ ਆਪਣੇ ਮਨ ਵਿਚ ਪਿਆਰੀ ਲੱਗਦੀ ਹੈ ਉਸ ਨੂੰ ਸੰਗਤਿ ਵਿਚ ਹਰਿ-ਨਾਮ ਦਾ ਸੁਆਦ ਪ੍ਰਾਪਤ ਹੁੰਦਾ ਹੈ।
ستسنّگتِمنِبھائیِہرِرسنرسائیِۄِچِسنّگتِہرِرسُہوءِجیِءُ॥
ست سنگت۔ سچے آدمیوں کااکٹھ ۔ من بھائی۔ دل کو پیارا لگا۔ ہر رسن رسائی۔ الہٰی نام سے پر لطف ہوئی ۔
اے بھائی۔ الہٰی نام کا لطف محسوس کرنے والی پاکدامنوں کی صحبت و قربت جس کے دل کو پیاری لگتی ہے اسے صحبت و قربت میں سچ اور حقیقت خدا کا لطف محسوس ہوتا ہے ۔

ਹਰਿ ਹਰਿ ਆਰਾਧਿਆ ਗੁਰ ਸਬਦਿ ਵਿਗਾਸਿਆ ਬੀਜਾ ਅਵਰੁ ਨ ਕੋਇ ਜੀਉ ॥
har har aaraaDhi-aa gur sabad vigaasi-aa beejaa avar na ko-ay jee-o.
He meditates on God’s Name with loving devotion, his heart blooms in joy through the Guru’s word and he recognizes no one else except God.
ਉਹ ਮਨੁੱਖ ਜਿਉਂ ਜਿਉਂ ਪਰਮਾਤਮਾ ਦਾ ਨਾਮ ਆਰਾਧਦਾ ਹੈ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਉਸ ਦਾ ਹਿਰਦਾ) ਖਿੜ ਆਉਂਦਾ ਹੈ ਉਸ ਨੂੰ ਕਿਤੇ ਭੀ ਪਰਮਾਤਮਾ ਤੋਂ ਬਿਨਾ ਕੋਈ ਹੋਰ ਨਹੀਂ ਦਿੱਸਦਾ।
ہرِہرِآرادھِیاگُرسبدِۄِگاسِیابیِجااۄرُنکوءِجیِءُ॥
گر سبد۔ کلا م مرشد۔ دگاسیا۔ روشن ہوا۔ سمجھ آئیا۔ بیجا ۔ دوسرا۔
وہ جیسے جیسے الہٰی نام کی ریاض کرتا ہے کلام مرشد برکات سے وہ خوشی محسوس کرتا ہے اور دل کھلتا ہے ۔ اسے خدا کے علاوہ کسی دوسرے سے واسطہ نہیں ۔

ਅਵਰੁ ਨ ਕੋਇ ਹਰਿ ਅੰਮ੍ਰਿਤੁ ਸੋਇ ਜਿਨਿ ਪੀਆ ਸੋ ਬਿਧਿ ਜਾਣੈ ॥
avar na ko-ay har amrit so-ay jin pee-aa so biDh jaanai.
He recognizes none other than God, he always partakes the ambrosial nectar of God’s Name; he alone who has partaken it knows about his spiritual status.
ਉਸ ਨੂੰ ਕਿਤੇ ਭੀ ਪ੍ਰਭੂ ਤੋਂ ਬਿਨਾ ਕੋਈ ਹੋਰ ਨਹੀਂ ਦਿੱਸਦਾ, ਉਹ ਸਦਾ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਜਲ ਪੀਂਦਾ ਰਹਿੰਦਾ ਹੈ। ਜੇਹੜਾ ਮਨੁੱਖ ਇਹ ਨਾਮ-ਅੰਮ੍ਰਿਤ ਪੀਂਦਾ ਹੈ ਉਹੀ ਆਪਣੀ ਆਤਮਕ ਦਸ਼ਾ ਨੂੰ ਜਾਣਦਾ ਹੈ।
اۄرُنکوءِہرِانّم٘رِتُسوءِجِنِپیِیاسوبِدھِجانھےَ॥
انمرت۔ آب حیات ۔ اخلاقی اور روحانی زندگی عنایت کرنے والا پانی ۔ جن ۔ جسنے ۔ بدھ ۔ طریقہ ۔
رہتا وہ ہمیشہ روھانی زندگی نعیات کرنے والا آب حیات نوش کرتا ہے ۔ جو یہ آبحیات نوش کرتا ہے اسے اپنی روحانی و اخلاقی حالت سمجھتا ہے اور

ਧਨੁ ਧੰਨੁ ਗੁਰੂ ਪੂਰਾ ਪ੍ਰਭੁ ਪਾਇਆ ਲਗਿ ਸੰਗਤਿ ਨਾਮੁ ਪਛਾਣੈ ॥
Dhan Dhan guroo pooraa parabh paa-i-aa lag sangat naam pachhaanai.
He recognizes the worth of Naam by joining the congregation of the Guru; he always thanks the perfect Guru through whom he has realized God.
ਉਹ ਮਨੁੱਖ ਹਰ ਵੇਲੇ ਪੂਰੇ ਗੁਰੂ ਦਾ ਧੰਨਵਾਦ ਕਰਦਾ ਹੈ ਕਿਉਂਕਿ ਗੁਰੂ ਦੀ ਰਾਹੀਂ ਉਹ ਪਰਮਾਤਮਾ ਨੂੰ ਮਿਲ ਪੈਂਦਾ ਹੈ ਗੁਰੂ ਦੀ ਸੰਗਤਿ ਦੀ ਸਰਨ ਪੈ ਕੇ ਉਹ ਪਰਮਾਤਮਾ ਦੇ ਨਾਲ ਡੂੰਘੀ ਸਾਂਝ ਪਾਂਦਾ ਹੈ।
دھنُدھنّنُگُروُپوُراپ٘ربھُپائِیالگِسنّگتِنامُپچھانھےَ॥
لگ سنگت۔ صحبت ۔ ساتھیاں ۔
ہر وقت مرشد کا شکر گذار رہتا ہے۔ کیونکہ اسے مرشد کی وساطت سے الہٰی ملاپ حاصل ہوا ہے اور صحبت سے ہی سچ حقیقت اور اصلیت کی پہچان آتی ہے

ਨਾਮੋ ਸੇਵਿ ਨਾਮੋ ਆਰਾਧੈ ਬਿਨੁ ਨਾਮੈ ਅਵਰੁ ਨ ਕੋਇ ਜੀਉ ॥
naamo sayv naamo aaraaDhai bin naamai avar na ko-ay jee-o.
He always meditates and contemplates only on Naam; except for God’s Name, nothing else is pleasing to him.
ਉਹ ਮਨੁੱਖ ਸਦਾ ਹਰਿ-ਨਾਮ ਹੀ ਸਿਮਰਦਾ ਹੈ ਹਰਿ-ਨਾਮ ਹੀ ਆਰਾਧਦਾ ਹੈ। ਪ੍ਰਭੂ ਦੇ ਨਾਮ ਤੋਂ ਬਿਨਾ ਉਸ ਨੂੰ ਕੋਈ ਹੋਰ ਚੀਜ਼ ਪਿਆਰੀ ਨਹੀਂ ਲੱਗਦੀ।
ناموسیۄِناموآرادھےَبِنُنامےَاۄرُنکوءِجیِءُ॥
نامو سیو ۔ سچ اور حقیقت اپنا کر ۔ نامو ارادھے ۔ اور نام دلمیں بسا کر پختہ یاد کرکے ۔
سچ اور حقیقت مراد نام اپنا کر نام یاد کرتا ہے ۔ سچے سچ اور حقیقت کے بغیر اس کسی دوسری چیز سے محبت نہیں ہوتی ۔

ਸਤਸੰਗਤਿ ਮਨਿ ਭਾਈ ਹਰਿ ਰਸਨ ਰਸਾਈ ਵਿਚਿ ਸੰਗਤਿ ਹਰਿ ਰਸੁ ਹੋਇ ਜੀਉ ॥੩॥
satsangat man bhaa-ee har rasan rasaa-ee vich sangat har ras ho-ay jee-o. ||3||
One whose mind is pleased with the holy congregation, his tongue gets imbued with the elixir of God’s Name because the holy society is perfused with this elixir.||3||
ਹਰਿ-ਨਾਮ ਦੇ ਰਸ ਨਾਲ ਰਸੀ ਹੋਈ ਸਾਧ-ਸੰਗਤਿ ਜਿਸ ਮਨੁੱਖ ਨੂੰ ਆਪਣੇ ਮਨ ਵਿਚ ਪਿਆਰੀ ਲੱਗਦੀ ਹੈ ਉਸ ਨੂੰ ਸੰਗਤਿ ਵਿਚ ਹਰਿ-ਨਾਮ ਦਾ ਸੁਆਦ ਪ੍ਰਾਪਤ ਹੁੰਦਾ ਹੈ ॥੩॥
ستسنّگتِمنِبھائیِہرِرسنرسائیِۄِچِسنّگتِہرِرسُہوءِجیِءُ॥੩॥
ست سنگت۔ سچے ساتھیوں۔ من بھائی۔ دل کو پیاری لگی ۔ ہر رس۔ الہٰی لطف ۔
الہٰی نام میں محو اور مجذوب پاکدامنوں کی صحبت و قربت سے اس کے دل کو پیار ہوجاتا ہے اسے الہٰی نام لطف حاصل ہوتا ہے

ਹਰਿ ਦਇਆ ਪ੍ਰਭ ਧਾਰਹੁ ਪਾਖਣ ਹਮ ਤਾਰਹੁ ਕਢਿ ਲੇਵਹੁ ਸਬਦਿ ਸੁਭਾਇ ਜੀਉ ॥
har da-i-aa parabh Dhaarahu paakhan ham taarahu kadh layvhu sabad subhaa-ay jee-o.
O’ God, show mercy and help the stone hearted sinners like us to cross the dreadful world-ocean of vices; please pull us out of the swamp of emotional attachments by uniting us with the Guru’s loving words.
ਹੇ ਹਰੀ! ਹੇ ਪ੍ਰਭੂ! ਮੇਹਰ ਕਰ, ਸਾਨੂੰ ਕਠੋਰ-ਦਿਲਾਂ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈ, ਗੁਰੂ ਦੇ ਸ਼ਬਦ ਵਿਚ ਜੋੜ ਕੇ ਆਪਣੇ ਪ੍ਰੇਮ ਵਿਚ ਜੋੜ ਕੇ ਸਾਨੂੰ (ਮੋਹ ਦੇ ਚਿੱਕੜ ਵਿਚੋਂ) ਕੱਢ ਲੈ।
ہرِدئِیاپ٘ربھدھارہُپاکھنھہمتارہُکڈھِلیۄہُسبدِسُبھاءِجیِءُ॥
دئیا پربھ دھارہو۔ اے خدا مہربانی فرمایئے ۔ پاکھن ہم تارہ و۔ ہم پتھر جیسے ہیں ہمیں کامیابی عنایت کیجیئے۔ سبد۔ سبھائے ۔ کلام یاسبق کے پریم پیار کی عنایتسے ۔
اے خداوند کریم مہربانی فرما مجھ سخت دل کو اس دنیاوی زندگی جو ایک سمندر کی مانند ہے کلما مرشد اپنا کر اور اس کے پریم پیار سے

ਮੋਹ ਚੀਕੜਿ ਫਾਥੇ ਨਿਘਰਤ ਹਮ ਜਾਤੇ ਹਰਿ ਬਾਂਹ ਪ੍ਰਭੂ ਪਕਰਾਇ ਜੀਉ ॥
moh cheekarh faathay nighrat ham jaatay har baaNh parabhoo pakraa-ay jee-o.O’ God, please help us out because we are stuck in the swamp of emotional attachments and we are spiritually deteriorating fast.
ਹੇ ਪ੍ਰਭੂ! ਸਾਨੂੰ ਆਪਣੀ ਬਾਂਹ ਫੜਾ।ਅਸੀਂ ਮਾਇਆ ਦੇ ਮੋਹ ਦੇ ਚਿੱਕੜ ਵਿਚ ਫਸੇ ਹੋਏ ਹਾਂ, ਆਤਮਕ ਜੀਵਨ ਵਲੋਂ ਅਸੀਂ ਡਿੱਗਦੇ ਜਾ ਰਹੇ ਹਾਂ,
موہچیِکڑِپھاتھےنِگھرتہمجاتےہرِباںہپ٘ربھوُپکراءِجیِءُ॥
موہ چیکڑپھاتے ۔ محبت کی دلدل میں پھنسے ہوئے کو۔ نگھرت ۔ غرقاب ہو رہے کو ۔ یا نہہ پربھ پکرائے ۔ بطور امداد بازور پکڑیئے ۔
محبت کی دلدل میں پھنسے ہوئے جا رہے کو اور اسمیں غرقاب ہو رہے کو اپنا بازور پکڑا کر اس زندگیدلدل سے باہر نکلائے مراد کامیاب اخلاقی و روحانی زندگی عنایت کیجیئےاور بد کاریوں اور گناہوں بھری زندگی گذارنے سے بچاییئے ۔

ਪ੍ਰਭਿ ਬਾਂਹ ਪਕਰਾਈ ਊਤਮ ਮਤਿ ਪਾਈ ਗੁਰ ਚਰਣੀ ਜਨੁ ਲਾਗਾ ॥
parabh baaNh pakraa-ee ootam mat paa-ee gur charnee jan laagaa.
The devotee to whom God extended His support, attained the sublime wisdom and sought the Guru’s shelter.
(ਜਿਸ ਮਨੁੱਖ ਨੂੰ) ਪ੍ਰਭੂ ਨੇ ਆਪਣੀ ਬਾਂਹ ਫੜਾ ਦਿੱਤੀ ਉਸ ਨੇ ਸ੍ਰੇਸ਼ਟ ਮਤਿ ਪ੍ਰਾਪਤ ਕਰ ਲਈ, ਉਹ ਮਨੁੱਖ ਗੁਰੂ ਦੀ ਸਰਨ ਜਾ ਪਿਆ,
پ٘ربھِباںہپکرائیِاوُتممتِپائیِگُرچرنھیِجنُلاگا॥
اتم مت ۔ بلند عقل ۔
جسکا امدادی خدا ہو جاتا ہے وہ عقلمند ہوجاتا ہے اور مرید مرشد بن جاتا ہے ۔

error: Content is protected !!