ਜੇ ਸਉ ਵਰ੍ਹਿਆ ਜੀਵਣ ਖਾਣੁ ॥
jay sa-o var-hi-aa jeevan khaan.
If one were to live and eat for hundreds of years,
ਜੇ ਸੌ ਸਾਲ ਮਨੁੱਖ ਜੀਊ ਲਏ, ਤੇ ਸੌਖਾ ਖਾਣ-ਪੀਣ ਬਣਿਆ ਰਹੇ
جےسءُۄر٘ہِیاجیِۄنھکھانھُ
اس طرح سے سوسال زندگی رہے اور صرف اس کا انحصار کھانے پر ہو
ਖਸਮ ਪਛਾਣੈ ਸੋ ਦਿਨੁ ਪਰਵਾਣੁ ॥੨॥
khasam pachhaanai so din parvaan. ||2||
that day alone would be auspicious, when one realizes God. ||2||
ਜ਼ਿੰਦਗੀ ਦਾ ਸਿਰਫ਼) ਉਹੀ ਦਿਨ ਭਾਗਾਂ ਵਾਲਾ ਹੈ ਜਦੋਂ ਮਨੁੱਖ ਆਪਣੇ ਮਾਲਕ-ਪ੍ਰਭੂ ਨਾਲ ਸਾਂਝ ਪਾਂਦਾ ਹੈ ॥੨॥
کھسمپچھانھےَسودِنُپرۄانھُ
۔ تو یہ زندگی بیکار ہے ۔ زندگی صرف وہی قابل قبول ہے جو خدا کی پہچان میں گذرے گی ۔ (2)
ਦਰਸਨਿ ਦੇਖਿਐ ਦਇਆ ਨ ਹੋਇ ॥
darsan daykhi-ai da-i-aa na ho-ay.
Even when people see a person in difficulty, no compassion is generated in their heart.
ਮਨੁੱਖ ਇਕ ਦੂਜੇ ਨੂੰ ਵੇਖ ਕੇ (ਆਪਣਾ ਭਰਾ ਜਾਣ ਕੇ ਆਪੋ ਵਿਚ) ਪਿਆਰ ਦਾ ਜਜ਼ਬਾ ਨਹੀਂ ਵਰਤ ਰਹੇ।
درسنِدیکھِئےَدئِیانہوءِ॥
انسان ایک دوسرے کو انسان اور انسان بھائی سمجھ کر اس سے محبت بھرا رویہ نہیں کر رہے ۔
ਲਏ ਦਿਤੇ ਵਿਣੁ ਰਹੈ ਨ ਕੋਇ ॥
la-ay ditay vin rahai na ko-ay.
Without give and take nobody does anything for another.
ਰਿਸ਼ਵਤ ਲੈਣ ਦੇਣ ਤੋਂ ਬਿਨਾ ਨਹੀਂ ਰਹਿੰਦਾ।
لۓدِتےۄِنھُرہےَنکوءِ॥
لئے دتے بن بغیر رشوت۔ رہے نہ کوئے ۔ کوئی رہ نہیں سکتا۔ نیاؤں۔ انصاف۔
کیونکہ آپسی رشتہ ہی اور اسکی بنیادی ہی دنیاوی دولت پے ہے لہذا رشوت کے بغیر کوئی کام نہیں ہو رہا۔
ਰਾਜਾ ਨਿਆਉ ਕਰੇ ਹਥਿ ਹੋਇ ॥
raajaa ni-aa-o karay hath ho-ay.
Even the king or a judge administers justice only when he is bribed.
ਰਾਜਾ ਭੀ (ਹਾਕਮ ਭੀ) ਤਦੋਂ ਹੀ ਇਨਸਾਫ਼ ਕਰਦਾ ਹੈ, ਜਦ ਉਸਦੀ ਤਲੀ ਤੇ ਕੁਛ ਧਰ ਦਿੱਤਾ ਜਾਂਦਾ ਹੈ,
راجانِیاءُکرےہتھِہوءِ
ہتھ ہوئے ۔ اگر اُسے دینے کے لئے کچھ ہو۔ کہے خدائے ۔ اگر خدا کے واسے کہے ۔ نہ مانے کوئی کوئی نہیں مانتا۔ (3)
لہذا حکمران بھی انصاف تب ہی کرتا ہے جب اس کو دینے کے لئے کچھ ہاتھ میں ہو۔
ਕਹੈ ਖੁਦਾਇ ਨ ਮਾਨੈ ਕੋਇ ॥੩॥
kahai khudaa-ay na maanai ko-ay. ||3||
No one is moved only in the Name of God. ||3|
ਜੇ ਕੋਈ ਨਿਰਾ ਰੱਬ ਦਾ ਵਾਸਤਾ ਪਾਏ ਤਾਂ ਉਸ ਦੀ ਪੁਕਾਰ ਕੋਈ ਨਹੀਂ ਸੁਣਦਾ ॥੩॥
کہےَکھُداءِنمانےَکوءِ
اگر کوئی صرف خدا کے نام کا واسطہ دیوے تو کوئی نہیں مانتا۔ (3)
ਮਾਣਸ ਮੂਰਤਿ ਨਾਨਕੁ ਨਾਮੁ ॥
maanas moorat naanak naam.
Nanak says they are human beings in form and name only.
ਨਾਨਕ ਆਖਦਾ ਹੈ-ਵੇਖਣ ਨੂੰ ਹੀ ਮਨੁੱਖ ਦੀ ਸ਼ਕਲ ਹੈ, ਨਾਮ-ਮਾਤ੍ਰ ਹੀ ਮਨੁੱਖ ਹੈ,
مانھسموُرتِنانکُنامُ॥
مانس مورت ۔ انسانی شکل وصورت نانک نام ۔صرف نام کی خاطر کرنی ۔ اعمال۔ دروازے پر۔ فرمان ۔ ایرا حکام ۔ (4)
اے نانک انسانی شکل وصورت صرف نام کے لئے اور دکھاوے کے لئے ۔
ਕਰਣੀ ਕੁਤਾ ਦਰਿ ਫੁਰਮਾਨੁ ॥
karnee kutaa dar furmaan.
In conduct, a human being is like that dog who for the sake of food keeps sitting at the doorstep of his master obeying his command.
ਪਰ ਆਚਰਨ ਵਿਚ ਮਨੁੱਖ ਉਹ ਕੁੱਤਾ ਹੈ ਜੋ ਮਾਲਕ ਦੇ ਦਰ ਤੇ ਰੋਟੀ ਦੀ ਖ਼ਾਤਰ ਹੁਕਮ ਮੰਨ ਰਿਹਾ ਹੈ।
کرنھیِکُتادرِپھُرمانُ
مگر اعمال اس کتے کی مانند ہیں جو روٹی کی خاطر مالک ( کا) کی فرمانبرداری کرتا ہے ۔
ਗੁਰ ਪਰਸਾਦਿ ਜਾਣੈ ਮਿਹਮਾਨੁ ॥
gur parsaad jaanai mihmaan.
By the Guru’s Grace, if one sees himself as a guest in this world and does not get entangled in Maya,
ਜੇ ਗੁਰੂ ਦੀ ਮਿਹਰ ਨਾਲ ਸੰਸਾਰ ਵਿਚ ਆਪਣੇ ਆਪ ਨੂੰ ਪਰਾਹੁਣਾ ਸਮਝੇ ਤੇ ਮਾਇਆ ਨਾਲ ਇਤਨੀ ਪਕੜ ਨਾਹ ਰੱਖੇ,
گُرپرسادِجانھےَمِہمانُ
اگر انسان رحمت مرشد سے انسانی زندگی کے مہمان جو چند روز کے لئے ہے بطور مہمان سمجھے ۔
ਤਾ ਕਿਛੁ ਦਰਗਹ ਪਾਵੈ ਮਾਨੁ ॥੪॥੪॥
taa kichh dargeh paavai maan. ||4||4||
then he gains some honor in God’s court. ||4||4||
ਮਨੁੱਖ ਪਰਮਾਤਮਾ ਦੀ ਹਜ਼ੂਰੀ ਵਿਚ ਤਦੋਂ ਹੀ ਕੁਝ ਇੱਜ਼ਤ-ਮਾਣ ਲੈ ਸਕਦਾ ਹੈ ॥੪॥੪॥
تاکِچھُدرگہپاۄےَمانُ
تبھی بارگاہ خدا وند کریم میں عزت و حشمت وقار پاسکتا ہے ۔
ਆਸਾ ਮਹਲਾ ੧ ॥
aasaa mehlaa 1.
Raag Aasaa, First Guru:
ਜੇਤਾ ਸਬਦੁ ਸੁਰਤਿ ਧੁਨਿ ਤੇਤੀ ਜੇਤਾ ਰੂਪੁ ਕਾਇਆ ਤੇਰੀ ॥
jaytaa sabad surat Dhun taytee jaytaa roop kaa-i-aa tayree.
O’ God, whatever speech and hearing we have is because of Your power; and whatever expanse of the world we see is like Your body.
ਹੇ ਪ੍ਰਭੂ! ਜਗਤ ਵਿਚ ਇਹ ਜਿਤਨਾ ਬੋਲਣਾ ਤੇ ਸੁਣਨਾ ਹੈ, ਇਹ ਸਾਰੀ ਤੇਰੀ ਹੀ ਜੀਵਨ-ਰੌ ਦਾ ਸਦਕਾ ਹੈ, ਇਹ ਜਿਤਨਾ ਦਿੱਸਦਾ ਆਕਾਰ ਹੈ, ਇਹ ਸਾਰਾ ਤੇਰੇ ਆਪੇ ਦਾ ਵਿਸਥਾਰ ਹੈ।
جیتاسبدُسُرتِدھُنِتیتیِجیتاروُپُکائِیاتیریِ
جیتا شبد۔ جیسی آواز۔ سرت ۔ ہوش۔ سمجھ ۔ دھن۔ زندگی کی روشن ۔ تیتی ۔ ویسی ۔ جیتا۔ جیسا۔ روپ شکل۔ کایئیا۔ جسم۔
اے خدا یہ جتنے بول بول رہے ہیں اور سن رہے ہیں سب تیری وجہ سے ہے ۔ یہ جتنی شکل و صورتیں ہیں تیرا ہی پھیلاؤ اور تیرا ہی جسم ہے ۔
ਤੂੰ ਆਪੇ ਰਸਨਾ ਆਪੇ ਬਸਨਾ ਅਵਰੁ ਨ ਦੂਜਾ ਕਹਉ ਮਾਈ ॥੧॥
tooN aapay rasnaa aapay basnaa avar na doojaa kaha-o maa-ee. ||1||
You Yourself are enjoying eveything while pervading the creatures; O’ my mother, I cannot say that there is anyother entity equal to God. ||1||
ਸਾਰੇ ਜੀਵਾਂ ਵਿਚ ਵਿਆਪਕ ਹੋ ਕੇ ਤੂੰ ਆਪ ਹੀ ਰਸ ਲੈਣ ਵਾਲਾ ਹੈਂ, ਤੂੰ ਆਪ ਹੀ ਜੀਵਾਂ ਦੀ ਜ਼ਿੰਦਗੀ ਹੈਂ। ਹੇ ਮਾਂ! ਪਰਮਾਤਮਾ ਤੋਂ ਬਿਨਾ ਕੋਈ ਹੋਰ ਦੂਜੀ ਹਸਤੀ ਨਹੀਂ ਹੈ ਜਿਸ ਦੀ ਬਾਬਤ ਮੈਂ ਆਖ ਸਕਾਂ ਕਿ ਇਹ ਹਸਤੀ ਪਰਮਾਤਮਾ ਦੇ ਬਰਾਬਰ ਦੀ ਹੈ ॥੧॥
توُنّآپےرسناآپےبسنااۄرُندوُجاکہءُمائیِ
رسنا۔ لطف۔ لذت ۔ بسنا۔ بسنا۔ خوشبو لینے والا اور دیگر دوسرا۔ (1)
تو خود ہی دنیاوی لذتیں اُٹھانے والا ہے اور تو ہی خوشبوئیں لینے والا ہے ۔ اور سب میں تیرا ہی نور ہے ۔ تیرے بغیر نہیں دگر کوئی(1) ۔
ਸਾਹਿਬੁ ਮੇਰਾ ਏਕੋ ਹੈ ॥
saahib mayraa ayko hai.
God alone is my Master-God,
ਪਰਮਾਤਮਾ ਹੀ ਸਾਡਾ ਇਕੋ ਇਕ ਖਸਮ-ਮਾਲਕ ਹੈ,
ساہِبُمیراایکوہےَ
ایکوواحد (1)رہاؤ ۔ دیکھے خبر گیری کرتا ہے ۔
میرا مالک خدا واحد ہے
ਏਕੋ ਹੈ ਭਾਈ ਏਕੋ ਹੈ ॥੧॥ ਰਹਾਉ ॥
ayko hai bhaa-ee ayko hai. ||1|| rahaa-o.
O’ brothers, He is the one and only Master-God of all. ||1||Pause||
ਹੇ ਭਾਈ ਉਹ ਹੀ ਇਕੋ ਮਾਲਕ ਹੈ, ਉਸ ਵਰਗਾ, ਹੋਰ ਕੋਈ ਨਹੀਂ ਹੈ ॥੧॥ ਰਹਾਉ ॥
ایکوہےَبھائیِایکوہےَ॥੧॥رہاءُ॥
ایکوواحد (1)رہاؤ ۔ دیکھے خبر گیری کرتا ہے ۔
۔ اے بھائی واحد ہے ۔ مراد تیرا کوئی ثانی نہیں (1)رہاؤ
ਆਪੇ ਮਾਰੇ ਆਪੇ ਛੋਡੈ ਆਪੇ ਲੇਵੈ ਦੇਇ ॥
aapay maaray aapay chhodai aapay layvai day-ay.
God Himself destroys and He Himself emancipates; He Himself takes away the life breaths and He Himself gives these back.
ਪ੍ਰਭੂ ਆਪ ਹੀ ਸਭ ਜੀਵਾਂ ਨੂੰ ਮਾਰਦਾ ਹੈ ਆਪ ਹੀ ਰੱਖਦਾ ਹੈ ਆਪ ਹੀ ਜਿੰਦ ਲੈ ਲੈਂਦਾ ਹੈ ਆਪ ਹੀ ਜਿੰਦ ਦੇਂਦਾ ਹੈ।
آپےمارےآپےچھوڈےَآپےلیۄےَدےءِ
خدا خود ہی مارنے والا ہے اور خود ہی خبر گیری کرنے والا ہے
ਆਪੇ ਵੇਖੈ ਆਪੇ ਵਿਗਸੈ ਆਪੇ ਨਦਰਿ ਕਰੇਇ ॥੨॥
aapay vaykhai aapay vigsai aapay nadar karay-i. ||2||
He Himself cherishes and rejoices His creation; He Himself bestows His glance of grace upon all. ||2||
ਪ੍ਰਭੂ ਆਪ ਹੀ ਸਭ ਦੀ ਸੰਭਾਲ ਕਰਦਾ ਹੈ, ਆਪ ਹੀ ਸੰਭਾਲ ਕਰ ਕੇ ਖ਼ੁਸ਼ ਹੁੰਦਾ ਹੈ, ਆਪ ਹੀ ਸਭ ਉਤੇ ਮਿਹਰ ਦੀ ਨਜ਼ਰ ਕਰਦਾ ਹੈ ॥੨॥
آپےۄیکھےَآپےۄِگسےَآپےندرِکرےءِ
وگسے ۔ خوش ہوتا ہے ۔ ندر ۔ نظر عنایت
اور خود ہی خوش ہوتا ہے اور خود ہی نجات دیتا ہے اور خود ہی عنایت و شفقت کرتا ہے ۔
ਜੋ ਕਿਛੁ ਕਰਣਾ ਸੋ ਕਰਿ ਰਹਿਆ ਅਵਰੁ ਨ ਕਰਣਾ ਜਾਈ ॥
jo kichh karnaa so kar rahi-aa avar na karnaa jaa-ee.
Whatever He is to do, that is what He is doing; no one else can do anything.
ਜਿਹੜਾ ਕੁਝ ਉਸ ਨੇ ਕਰਨਾ ਹੈ, ਉਸ ਨੂੰ ਉਹ ਕਰ ਰਿਹਾ ਹੈ। ਹੋਰ ਕੋਈ ਜਣਾ ਕੁਛ ਨਹੀਂ ਕਰ ਸਕਦਾ।
جوکِچھُکرنھاسوکرِرہِیااۄرُنکرنھاجائیِ
اورنہ کرتا جائی ۔ کوئی دوسرا نہیں کر سکتا
اس عالم میں جو کچھ ہو رہا ہے وہی کرنے والاہے اور کسی کی کرنے کی توفیق و جرات نہیں ) جیسے کام کرتا ہے ویسا ہی اس کا نام ہو جاتا ہے
ਜੈਸਾ ਵਰਤੈ ਤੈਸੋ ਕਹੀਐ ਸਭ ਤੇਰੀ ਵਡਿਆਈ ॥੩॥
jaisaa vartai taiso kahee-ai sabh tayree vadi-aa-ee. ||3||
God is described as He projects Himself; O’ God, this is all Your Glory. ||3||
ਜਿਹੋ ਜਿਹੀ ਕਾਰ ਪ੍ਰਭੂ ਕਰਦਾ ਹੈ, ਉਹੋ ਜਿਹਾ ਉਸ ਦਾ ਨਾਮ ਪੈ ਜਾਂਦਾ ਹੈ। ਹੇ ਪ੍ਰਭੂ! ਇਹ ਸਾਰੀ ਵਿਸ਼ਾਲਤਾ ਤੇਰੀ ਹੀ ਹੈ ॥੩॥
جیَساۄرتےَتیَسوکہیِئےَسبھتیریِۄڈِیائیِ
۔ جیسی کارایا کا م ہو رہا ہے ویسا ۔ ہی کہلاتا ہے ۔ وڈیائی ۔ عظمت ۔(3)
یہ ساری اے خدا تیری عظمت ہے ۔ (3)
ਕਲਿ ਕਲਵਾਲੀ ਮਾਇਆ ਮਦੁ ਮੀਠਾ ਮਨੁ ਮਤਵਾਲਾ ਪੀਵਤੁ ਰਹੈ ॥
kal kalvaalee maa-i-aa mad meethaa man matvaalaa peevat rahai.
The present time called KalYug is like the barmaid who has the sweet wine of Maya and the intoxicated mind continues drinking it.
ਕਲਿਜੁਗੀ ਸੁਭਾਉ ਜਿਵੇਂ ਇਕ ਸ਼ਰਾਬ ਵੇਚਣ ਵਾਲੀ ਹੈ ਉਸ ਦੇ ਪਾਸ ਮਾਇਆ ਰੂਪ ਮਿੱਠੀ ਸ਼ਰਾਬ ਹੈ ਅਤੇ ਖੀਵਾ ਮਨ ਇਸ ਨੂੰ ਪੀਈ ਜਾਂਦਾ ਹੈ।
کلِکلۄالیِمائِیامدُمیِٹھامنُمتۄالاپیِۄتُرہےَ
کل زمانہ ۔ کل والی شراب بیچنے والی ۔ کالائن۔ مایئیا۔ دنیاوی دولت ۔ مدھ شراب۔ متوالا۔ مست۔ بہو بھانتی ۔ بہت قسموں کی ۔
جیسے کالالن شراب بیچتی ہے ۔ شرابی ہر روز اس کے پاس آتا ہے اور ہر روز شراب پیتا ہے ۔ ایسے زمانے کی عادت ہے اس کی عادت کے مطابق انسان دنیاوی دولت سے رغبت ہے
ਆਪੇ ਰੂਪ ਕਰੇ ਬਹੁ ਭਾਂਤੀਂ ਨਾਨਕੁ ਬਪੁੜਾ ਏਵ ਕਹੈ ॥੪॥੫॥
aapay roop karay baho bhaaNteeN naanak bapurhaa ayv kahai. ||4||5||
Nanak says in humility that God Himself is adopting many different forms in the worldly play.||4||5||
ਵਿਚਾਰਾ ਨਾਨਕ ਇਹੀ ਆਖ ਸਕਦਾ ਹੈ ਕੇ ਇਹ ਭਾਂਤ ਭਾਂਤ ਦੇ ਰੂਪ ਭੀ ਪ੍ਰਭੂ ਆਪ ਹੀ ਬਣਾ ਰਿਹਾ ਹੈ ॥੪॥੫॥
آپےروُپکرےبہُبھاںتیِںنانکُبپُڑاایۄکہےَ
بپڑا۔ بیچار۔ عاجز ۔ مسکن ۔ ایو۔ اسطرح
اور اس دنیاوی دولت کی محبت مین مست رہتا ہے اور طرح طرح کی شکلیں خود ہی بنا رہا ہے وچارا نانک تو یہی کہہ سکتا ہے ۔
ਆਸਾ ਮਹਲਾ ੧ ॥
aasaa mehlaa 1.
Raag Aasaa, First Guru:
آسامہلا੧॥
ਵਾਜਾ ਮਤਿ ਪਖਾਵਜੁ ਭਾਉ ॥
vaajaa mat pakhaavaj bhaa-o.
Make your awakened intellect your musical instrumentand love for God your tambourine;
ਅਕਲ ਨੂੰ ਆਪਣਾ ਵਾਜਾ ਅਤੇ ਪ੍ਰੀਤ ਨੂੰ ਆਪਣੀ ਜੋੜੀ ਬਣਾ।
ۄاجامتِپکھاۄجُبھاءُ
مت۔ عقل۔ ہوش۔ سمجھ۔ یکھاوج۔ جوڑی ۔ طلبہ ۔
جس انسان نے عقل سلیم کو راجہ بنایئیا اور الہٰی پریم پیار کو طلبہ یا جوڑی بنائی اس کے دل میں ہمیشہ سکون راحٹ اور خوشی بنی رہتی ہے ۔ اور دل میں جوش و خروش رہتا ہے ۔
ਹੋਇ ਅਨੰਦੁ ਸਦਾ ਮਨਿ ਚਾਉ ॥
ho-ay anand sadaa man chaa-o.
then there would always be bliss and pleasure in your mind.
ਇਨ੍ਹਾਂ ਦੁਆਰਾ ਚਿੱਤ ਅੰਦਰ ਖੁਸ਼ੀ ਤੇ ਸਦੀਵੀ ਉਮਾਹ ਪੈਦਾ ਹੁੰਦਾ ਹੈ।
ہوءِاننّدُسدامنِچاءُ
انند سکون خوشیوں بھرا۔ چاؤ۔ خوشی ۔
حقیقتاً یہی حقیقی عبادت وریاضت والہٰی پیارے اور یہی تپسیا اور ریاضت ہے ۔ اسی روحانی سکون میں زندگی کا سفر جاری رکھو۔ یہی حقیقی راس ہے ۔ راسوں میں ناچنا کرشن بھگتی سمجھنا بھول ہے ۔
ਏਹਾ ਭਗਤਿ ਏਹੋ ਤਪ ਤਾਉ ॥
ayhaa bhagat ayho tap taa-o.
This is the devotional worship and this is the practice of penance.
ਇਹ ਹੈ ਪ੍ਰੇਮਮਈ ਸੇਵਾ ਅਤੇ ਏਹੀ ਤਪੱਸਿਆ ਦੀ ਸਾਧਣਾ।
ایہابھگتِایہوتپتاءُ
بھگت۔ عبادت ۔ تپ تاؤ۔ تپسیا ۔
جو انسان خدا کی صفت صلاح کرتا جانتا ہے ۔
ਇਤੁ ਰੰਗਿ ਨਾਚਹੁ ਰਖਿ ਰਖਿ ਪਾਉ ॥੧॥
it rang naachahu rakh rakh paa-o. ||1||
Move your feet and dance imbued with this kind of love.||1||
ਇਸ ਪਿਆਰ ਅੰਦਰ ਤੂੰ ਆਪਣੇ ਪੈਰਾਂ ਨਾਲ ਤਾਲ ਪੂਰ ਕੇ ਨਿਰਤਕਾਰੀ ਕਰ।
اِتُرنّگِناچہُرکھِرکھِپاءُ
ات رنگ۔ ایسے پریم سے
اپنے پیروں کو منتقل کریں اور اس طرح کی محبت میں رنگین رقص کریں۔
ਪੂਰੇ ਤਾਲ ਜਾਣੈ ਸਾਲਾਹ ॥
pooray taal jaanai saalaah.
Know that the praise of God is the perfect beat;
ਪਰਮਾਤਮਾ ਦੀ ਸਿਫ਼ਤ-ਸ਼ਲਾਘਾ ਨੂੰ ਆਪਣੀ ਤਾਲ ਸੁਰ ਬੰਨ੍ਹਣੀ ਸਮਝ,
پوُرےتالجانھےَسالاہ
۔ تال ۔ بحر۔ وزن ۔
ایسی صفت صلاح بجر وتال سے ناچنا ہے
ਹੋਰੁ ਨਚਣਾ ਖੁਸੀਆ ਮਨ ਮਾਹ ॥੧॥ ਰਹਾਉ ॥
hor nacthehnaa khusee-aa man maah. ||1|| rahaa-o.
other kind of dances produce only sensual pleasure in the mind. ||1||Pause||
ਹੋਰ ਨਾਚ ਚਿੱਤ ਅੰਦਰ ਭੋਗ ਬਿਲਾਸ ਪੈਦਾ ਕਰਦੇ ਹਨ॥੧॥ ਰਹਾਉ ॥
ہورُنچنھاکھُسیِیامنماہ॥੧॥رہاءُ॥
صالاح تعریف ۔ حمد (1)رہاؤ
اور دل کی لہریں ہیں۔ عبادت نہیں (1) رہاؤ
ਸਤੁ ਸੰਤੋਖੁ ਵਜਹਿ ਦੁਇ ਤਾਲ ॥
sat santokh vajeh du-ay taal.
Let truth and contentment be your pair of cymbals.
ਸੇਵਾ, ਸੰਤੋਖ (ਵਾਲਾ ਜੀਵਨ)-ਇਹ ਦੋਵੇਂ ਛੈਣੇ ਵੱਜਣ,
ستُسنّتوکھُۄجہِدُءِتال
۔ ست ۔ سچ۔ سنتوکھ ۔ صبر۔
سچ خدمت اور صبر زندگی کے ناچ کے دو چھینے ہیں۔
ਪੈਰੀ ਵਾਜਾ ਸਦਾ ਨਿਹਾਲ ॥
pairee vaajaa sadaa nihaal.
Let the ankle bells be the everlasting delight.
ਸਦਾ ਖਿੜੇ-ਮਿੱਥੇ ਰਹਿਣਾ-ਇਹ ਪੈਰੀਂ ਘੁੰਘਰੂ (ਵੱਜਣ);
پیَریِۄاجاسدانِہال
پیری واجا۔ پاؤں
ہمیشہ خوش رہنا یہ ناچنے والے کے لئے دو گھنگر و ہیں ۔
ਰਾਗੁ ਨਾਦੁ ਨਹੀ ਦੂਜਾ ਭਾਉ ॥
raag naad nahee doojaa bhaa-o.
Only love of God and none else should be the perpetual song.
ਪ੍ਰਭੂ-ਪਿਆਰ ਤੋਂ ਬਿਨਾ ਕੋਈ ਹੋਰ ਲਗਨ ਨ ਹੋਵੇ-ਇਹ ਹਰ ਵੇਲੇ ਅੰਦਰ ਰਾਗ ਤੇ ਅਲਾਪ ਹੁੰਦਾ ਰਹੇ
راگُنادُنہیِدوُجابھاءُ
خدا کے علاوہغیروں سے محبت کا نہ ہونا گانے اور سنگیت ہے ۔
ਇਤੁ ਰੰਗਿ ਨਾਚਹੁ ਰਖਿ ਰਖਿ ਪਾਉ ॥੨॥
it rang naachahu rakh rakh paa-o. ||2||
Move your feet and dance imbued with this kind of love for God.||1||
ਐਹੋ ਜੇਹੇ ਪ੍ਰਭੂ ਪ੍ਰੇਮ ਅੰਦਰ ਆਪਣੇ ਪੈਰਾਂ ਨਾਲ ਤਾਲ ਪੂਰ ਕੇ ਤੂੰ ਨਿਰਤਕਾਰੀ ਕਰ।
اِتُرنّگِناچہُرکھِرکھِپاءُ
یہی روحانی خوشی اور سکون کا صراط مستقیم اپناؤ۔ یہی زندگی کا حقیقی اور سچا ناچ ہے ۔ مراد اس طرح کی روحانی زندگی جو خوشیؤ ں سے بھر پور گی کا لطف اُٹھاؤ ۔ یہی زندگی کا صحیح اور صراط مستقیم ہے ۔
ਭਉ ਫੇਰੀ ਹੋਵੈ ਮਨ ਚੀਤਿ ॥
bha-o fayree hovai man cheet.
Let the revered fear of God within your heart and mind be your spinning dance,
ਨਾਚ ਦੀ ਇਹ ਭੁਆਟਣੀ ਹੋਵੇ ਕਿ ਪ੍ਰਭੂ ਦਾ ਡਰ ਅਦਬ ਮਨ-ਚਿਤ ਵਿਚ ਟਿਕਿਆ ਰਹੇ
بھءُپھیریِہوۄےَمنچیِتِ
بھؤ۔ پیار لیئن۔ لیٹ کرنا چنا
اپنے دل و دماغ کے اندر خدا کا تعظیم خوف آپ کا چرچا کرنے والا رقص بنے
ਬਹਦਿਆ ਉਠਦਿਆ ਨੀਤਾ ਨੀਤਿ ॥
bahdi-aa uth-di-aa neetaa neet.
and always keep this in your mind in every situation.
ਉਠਦਿਆਂ ਬੈਠਦਿਆਂ ਸਦਾ ਹਰ ਵੇਲੇ (ਪ੍ਰਭੂ ਦਾ ਡਰ ਮਨ ਵਿਚ ਬਣਿਆ ਰਹੇ)
بہدِیااُٹھدِیانیِتانیِتِ
اُٹھتے بیٹھے ہمیشہ ہر وقت الہٰی خوف و ادب دل میں بٹھاؤ
ਲੇਟਣਿ ਲੇਟਿ ਜਾਣੈ ਤਨੁ ਸੁਆਹੁ ॥
laytan layt jaanai tan su-aahu.
To roll around in the dust is to know that the body is only ashes.
ਸਰੀਰ ਨੂੰ ਭਸਮਜਾਨਣਾ ਹੀ ਮਿੱਟੀ ਵਿੱਚ ਰੁਲਣਾ ਹੈ।
لیٹنھِلیٹِجانھےَتنُسُیاہُ
۔ یہی ناچ کی حقیقی پھیری ہے اور اس جسم قابل فناہ اور مٹ جانے والاخیال کرؤ۔ یہی لیٹ کرنا چنا ہے
ਇਤੁ ਰੰਗਿ ਨਾਚਹੁ ਰਖਿ ਰਖਿ ਪਾਉ ॥੩॥
it rang naachahu rakh rakh paa-o. ||3||
Move your feet and dance imbued with this kind of love for God.||3||
ਐਹੋ ਜੇਹੇ ਪ੍ਰਭੂ ਪ੍ਰੇਮ ਅੰਦਰ ਆਪਣੇ ਪੈਰਾਂ ਨਾਲ ਤਾਲ ਪੂਰ ਕੇ ਤੂੰ ਨਿਰਤਕਾਰੀ ਕਰ।
اِتُرنّگِناچہُرکھِرکھِپاءُ॥੩॥
ایسا الہٰی و اخلاقی روحانی ناچ ناچو۔ اسی میں روحانی لطف اور زندگی ہے ۔ (3)
ਸਿਖ ਸਭਾ ਦੀਖਿਆ ਕਾ ਭਾਉ ॥
sikh sabhaa deekhi-aa kaa bhaa-o.
Imbue yourself with the love of the Guru’s teachings in the holy congregation.
ਸਤਸੰਗ ਵਿਚ ਰਹਿ ਕੇ ਗੁਰੂ ਦੇ ਉਪਦੇਸ਼ ਦਾ ਪਿਆਰ ਆਪਣੇ ਅੰਦਰ ਪੈਦਾ ਕਰ,
سِکھسبھادیِکھِیاکابھاءُ
دیکھیا۔ طالب علمی سکھ۔ واعظ ۔ سبھا۔ طالب علموں کا اکٹھ ۔ سکول ۔ مدرسہ
پاکدامن مرید ان مرشد کی مجلس میں سبق مرشد سے محبت اپنے دل میں بسانا
ਗੁਰਮੁਖਿ ਸੁਣਣਾ ਸਾਚਾ ਨਾਉ ॥
gurmukh sun-naa saachaa naa-o.
Follow the Guru’s teachings and listen to the praises of God.
ਗੁਰੂ ਦੇ ਸਨਮੁਖ ਰਹਿ ਕੇ ਪਰਮਾਤਮਾ ਦਾ ਅਟੱਲ ਨਾਮ ਸ੍ਰਵਣ ਕਰ।
گُرمُکھِسُنھنھاساچاناءُ
گرودو آرہ ۔ گورمکھ۔ مرید مرشد ۔ گرودوآرے ۔
اور مرشد کی حضورت میں الہٰینام سننا اور بار بار اُس کی ریا ض کرنا۔
ਨਾਨਕ ਆਖਣੁ ਵੇਰਾ ਵੇਰ ॥
naanak aakhan vayraa vayr.
O’ Nanak, meditate on God’s Name, over and over again.
ਹੇ ਨਾਨਕ! ਪਰਮਾਤਮਾ ਦਾ ਨਾਮ ਮੁੜ ਮੁੜ ਜਪ
نانکآکھنھُۄیراۄیر
اس پریم میں اے نانک۔ ایسی زندگی میں مستقل طور پر زندگی کا سفر جاری رکھو
ਇਤੁ ਰੰਗਿ ਨਾਚਹੁ ਰਖਿ ਰਖਿ ਪੈਰ ॥੪॥੬॥
it rang naachahu rakh rakh pair. ||4||6||
Move your feet and dance imbued with this kind of love for God.||4||6||
ਐਹੋ ਜੇਹੇ ਪ੍ਰਭੂ ਪ੍ਰੇਮ ਅੰਦਰ ਆਪਣੇ ਪੈਰਾਂ ਨਾਲ ਤਾਲ ਪੂਰ ਕੇ ਤੂੰ ਨਿਰਤਕਾਰੀ ਕਰ।
اِتُرنّگِناچہُرکھِرکھِپیَر
۔ یہی زندگی کا صحیح اور صراط مستقیم ہے ۔
ਆਸਾ ਮਹਲਾ ੧ ॥
aasaa mehlaa 1.
Raag Aasaa, First Guru:
آسامہلا੧॥
ਪਉਣੁ ਉਪਾਇ ਧਰੀ ਸਭ ਧਰਤੀ ਜਲ ਅਗਨੀ ਕਾ ਬੰਧੁ ਕੀਆ ॥
pa-un upaa-ay Dharee sabh Dhartee jal agnee kaa banDh kee-aa.
Having created the air, God supported the entire earth and bound water and fire together into a system.
ਪਰਮਾਤਮਾ ਨੇ ਹਵਾ ਬਣਾਈ, ਸਾਰੀ ਧਰਤੀ ਸਾਜੀ, ਪਾਣੀ ਅੱਗ ਦਾ ਮੇਲ ਕੀਤਾ (ਪਾਣੀ ਤੇ ਅੱਗ ਨੂੰ ਨਿਯਮ ਅੰਦਰ ਬੰਨ੍ਹਿਆ)।
پئُنھُاُپاءِدھریِسبھدھرتیِجلاگنیِکابنّدھُکیِیا
پؤن۔ ہوا۔اُپاے دھری سب دھرتی۔
زمین پیدا کرکے قائم کی جل اگنی کا بندھ کیا۔ آگ وہ پانی کا آپس میں ملاپ کرایئیا ۔
ਅੰਧੁਲੈ ਦਹਸਿਰਿ ਮੂੰਡੁ ਕਟਾਇਆ ਰਾਵਣੁ ਮਾਰਿ ਕਿਆ ਵਡਾ ਭਇਆ ॥੧॥
anDhulai dehsir moond kataa-i-aa raavan maar ki-aa vadaa bha-i-aa. ||1||
Blinded by theego, Ravana had his head cut off; O’ God, You did not become great just by killing Ravana. ||1||
ਅਕਲ ਦੇ ਅੰਨ੍ਹੇ ਰਾਵਣ ਨੇ ਆਪਣੀ ਮੌਤ ਸਹੇੜੀ, ਪਰਮਾਤਮਾ ਨਿਰਾ ਉਸ ਮੂਰਖ ਰਾਵਣ ਨੂੰ ਮਾਰ ਕੇ ਹੀ ਵੱਡਾ ਨਹੀਂ ਹੋ ਗਿਆ ॥੧॥
انّدھُلےَدہسِرِموُنّڈُکٹائِیاراۄنھُمارِکِیاۄڈابھئِیا
اندھے نادان بے عقل ۔ دیہہ سر۔ راؤن ۔ جس کا دماغ دس آدمیوں جتنا تھا۔ یعنی بہت قابل اور ذہین تھا۔ مونڈ سرام چند۔ روان مارکیا وڈابھیا۔ راون مارنا کونسی عظمت ہے(1)
انا سے اندھے ہو کر راون نے اپنا سر کٹوا دیا تھا۔ اےخدایاآپ صرف راون کو مار کر عظیم نہیں ہوئے
ਕਿਆ ਉਪਮਾ ਤੇਰੀ ਆਖੀ ਜਾਇ ॥
ki-aa upmaa tayree aakhee jaa-ay.
O’ God, Your glory cannot be described.
(ਹੇ ਪ੍ਰਭੂ!) ਤੇਰੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ।
کِیااُپماتیریِآکھیِجاءِ
اُپما ۔ تعریف ۔
اے خدا تیری عظمت بیان نہیں کی جا سکتی
ਤੂੰ ਸਰਬੇ ਪੂਰਿ ਰਹਿਆ ਲਿਵ ਲਾਇ ॥੧॥ ਰਹਾਉ ॥
tooN sarbay poor rahi-aa liv laa-ay. ||1|| rahaa-o.
You are totally pervading everywhere; you love and cherish all ||1||Pause||
ਤੂੰ ਸਭ ਜੀਵਾਂ ਵਿਚ ਵਿਆਪਕ ਹੈਂ, ਮੌਜੂਦ ਹੈਂ ॥੧॥ ਰਹਾਉ ॥
توُنّسربےپوُرِرہِیالِۄلاءِ॥੧॥رہاءُ॥
اے خدا تو سب میں بستا ہے سب میں تیرا نور ہے
ਜੀਅ ਉਪਾਇ ਜੁਗਤਿ ਹਥਿ ਕੀਨੀ ਕਾਲੀ ਨਥਿ ਕਿਆ ਵਡਾ ਭਇਆ ॥
jee-a upaa-ay jugat hath keenee kaalee nath ki-aa vadaa bha-i-aa.
O’ God, it is You who created all the beings and You control their destiny; You did not become great just by controlling a cobra.
ਹੇ ਅਕਾਲ ਪੁਰਖ! ਸ੍ਰਿਸ਼ਟੀ ਦੇ ਸਾਰੇ ਜੀਵ ਪੈਦਾ ਕਰ ਕੇ ਸਭਨਾਂ ਦੀ ਜੀਵਨ-ਜੁਗਤ ਤੂੰ ਆਪਣੇ ਹੱਥ ਵਿਚ ਰੱਖੀ ਹੋਈ ਹੈ, ਨਿਰਾ ਕਾਲੀ-ਨਾਗ ਨੂੰ ਨੱਥ ਕੇ ਤੂੰ ਵੱਡਾ ਨਹੀਂ ਹੋ ਗਿਆ
جیِءاُپاءِجُگتِہتھِکیِنیِکالیِنتھِکِیاۄڈابھئِیا॥
اےخداآپ ہی نے تمام مخلوقات کو پیدا کیا اور آپ ان کے مقدر کو قابو کرتے ہیں۔ آپ صرف ایک کوبرا کو قابو کرکے عظیم نہیں ہوئے۔
ਕਿਸੁ ਤੂੰ ਪੁਰਖੁ ਜੋਰੂ ਕਉਣ ਕਹੀਐ ਸਰਬ ਨਿਰੰਤਰਿ ਰਵਿ ਰਹਿਆ ॥੨॥
kis tooN purakh joroo ka-un kahee-ai sarab nirantar rav rahi-aa. ||2||
Whose Husband are You? Who is Your wife? You are subtly diffused and pervading in all. ||2||
ਨਾਹ ਤੂੰ ਕਿਸੇ ਖ਼ਾਸ ਇਸਤ੍ਰੀ ਦਾ ਖਸਮ ਹੈਂ, ਨਾਹ ਕੋਈ ਇਸਤ੍ਰੀ ਤੇਰੀ ਵਹੁਟੀ ਹੈ, ਤੂੰ ਸਭ ਜੀਵਾਂ ਦੇ ਅੰਦਰ ਇੱਕ-ਰਸ ਮੌਜੂਦ ਹੈਂ ॥੨॥
کِسُتوُنّپُرکھُجوروُکئُنھکہیِئےَسربنِرنّترِرۄِرہِیا॥੨॥
آپ کس کے شوہر ہیں؟ آپ کی بیوی کون ہے؟ آپ سب سے عمدہ اور ہر جگہ پھیل رہے ہو
ਨਾਲਿ ਕੁਟੰਬੁ ਸਾਥਿ ਵਰਦਾਤਾ ਬ੍ਰਹਮਾ ਭਾਲਣ ਸ੍ਰਿਸਟਿ ਗਇਆ ॥
naal kutamb saath vardaataa barahmaa bhaalan sarisat ga-i-aa.
It is said that god Brahma, the bestower of blessings, entered the stem of the lotus with his companion to find the extent of the universe.
ਮੁਰਾਦਾਂ ਬਖ਼ਸ਼ਣ ਵਾਲਾ ਬ੍ਰਹਮਾ ਆਪਣੇ ਪ੍ਰਵਾਰ ਸਮੇਤ ਦੁਨੀਆਂ ਦਾ ਵਿਸਥਾਰ ਮਲੂਮ ਕਰਨ ਲਈ ਕੰਵਲ ਦੀ ਨਲਕੀ ਅੰਦਰ ਗਿਆ।
نالِکُٹنّبُساتھِۄرداتاب٘رہمابھالنھس٘رِسٹِگئِیا॥
کہا جاتا ہے کہ برکات عطا کرنے والے خدا برہما نے کائنات کی حد معلوم کرنے کے لئے اپنے کنبہ کے ساتھ کمل کے تنے میں داخل ہوا
ਆਗੈ ਅੰਤੁ ਨ ਪਾਇਓ ਤਾ ਕਾ ਕੰਸੁ ਛੇਦਿ ਕਿਆ ਵਡਾ ਭਇਆ ॥੩॥
aagai ant na paa-i-o taa kaa kans chhayd ki-aa vadaa bha-i-aa. ||3||
Brahma remained wandering in the stem of the lotus and he could not find the limits of the universe; O’God, You did not become great by killing Kansa? ||3||
ਉਹ ਉਸ ਨਾਲ ਦੇ ਵਿਚ ਹੀ ਭਟਕਦਾ ਰਿਹਾ ਪਰ ਅੰਤ ਨ ਲੱਭ ਸਕਿਆ। ਨਿਰਾ ਕੰਸ ਨੂੰ ਮਾਰ ਕੇ ਉਹ ਕਿਤਨਾ ਕੁ ਵੱਡਾ ਬਣ ਗਿਆ?
آگےَانّتُنپائِئوتاکاکنّسُچھیدِکِیاۄڈابھئِیا॥੩॥
برہما کمل کے تنے میں بھٹکتے رہے اور کائنات کی حدود نہ پاسکے۔ اے خداکانسا کو مار کر آپ عظیم نہیں ہوئے
ਰਤਨ ਉਪਾਇ ਧਰੇ ਖੀਰੁ ਮਥਿਆ ਹੋਰਿ ਭਖਲਾਏ ਜਿ ਅਸੀ ਕੀਆ ॥
ratan upaa-ay Dharay kheer mathi-aa hor bhakhlaa-ay je asee kee-aa.
The jewels were brought forth by churning khir, the ocean of milk, by angels and demons; but they began arguing to claim the credit for the treasure.
ਦੇਵਤਿਆਂ ਤੇ ਦੈਂਤਾਂ ਨੇ ਰਲ ਕੇ ਸਮੁੰਦਰ ਰਿੜਕਿਆ ਤੇ ਉਸ ਵਿਚੋਂ ਰਤਨ ਕੱਢੇ, ਵੰਡਣ ਵੇਲੇ ਉਹ ਦੋਵੇਂ ਧੜੇ ਗੁੱਸੇ ਵਿਚ ਆ ਆ ਕੇ ਆਖਣ ਲੱਗੇ ਕਿ ਇਹ ਰਤਨ ਅਸਾਂ ਕੱਢੇ ਹਨ,
رتناُپاءِدھرےکھیِرُمتھِیاہورِبھکھلاۓجِاسیِکیِیا॥
فرشتے اور بدروحوں کے ذریعہ زیورات دودھ کا سمندر ، کھیر پھیر کر سامنے لایا کرتے تھے۔ لیکن انہوں نے اس خزانے کا سہرا لینے کے لئے دعوی کرنا شروع کردیا
ਕਹੈ ਨਾਨਕੁ ਛਪੈ ਕਿਉ ਛਪਿਆ ਏਕੀ ਏਕੀ ਵੰਡਿ ਦੀਆ ॥੪॥੭॥
kahai naanak chhapai ki-o chhapi-aa aykee aykee vand dee-aa. ||4||7||
Nanak says, though God is hidden in His creation but He can’t remain hidden;disguised as Mohini, He distributed their share of jewels one by one. ||4||7||
ਨਾਨਕ ਆਖਦਾ ਹੈ- ਪਰਮਾਤਮਾ ਆਪਣੀ ਕੁਦਰਤ ਵਿਚ ਲੁਕਿਆ ਹੋਇਆ ਹੈ, ਪਰ ਲੁਕਿਆ ਰਹਿ ਨਹੀਂ ਸਕਦਾ, ਮੋਹਣੀ ਅਵਤਾਰ ਧਾਰ ਕੇ ਪਰਮਾਤਮਾ ਨੇ ਉਹ ਰਤਨ ਇਕ ਇਕ ਕਰ ਕੇ ਵੰਡ ਦਿੱਤੇ ॥੪॥੭॥
کہےَنانکُچھپےَکِءُچھپِیاایکیِایکیِۄنّڈِدیِیا॥੪॥੭॥
نانک کہتے ہیں ، اگرچہ خدا اپنی تخلیق میں پوشیدہ ہے لیکن وہ پوشیدہ نہیں رہ سکتا۔ موہنی کا بھیس بدل کر ، اس نے ان کے زیورات کا ایک ایک کرکے بانٹ دیا