Urdu-Raw-Page-969

ਤ੍ਰਿਸਨਾ ਕਾਮੁ ਕ੍ਰੋਧੁ ਮਦ ਮਤਸਰ ਕਾਟਿ ਕਾਟਿ ਕਸੁ ਦੀਨੁ ਰੇ ॥੧॥
tarisnaa kaam kroDh mad matsar kaat kaat kas deen ray. ||1||
I chop off my worldly desire, lust, pride, and jealousy into small pieces and add these to the vat in place of yeast. ||1||
ਤ੍ਰਿਸ਼ਨਾ, ਕਾਮ, ਕ੍ਰੋਧ, ਹੰਕਾਰ ਤੇ ਈਰਖਾ ਨੂੰ ਕੱਟ ਕੱਟ ਕੇ ਸੱਕ (ਟੁੱਕ ਟੁੱਕ ਕੇ ਉਸ ਗੁੜ ਵਿਚ) ਰਲਾ ਦਿੱਤਾ ਹੈ ॥੧॥
ت٘رِسناکامُک٘رودھُمدمتسرکاٹِکاٹِکسُدیِنُرے॥
ترسنا ۔ خواہشات ۔ کام ۔ شہوت ۔ کرودھ ۔ غصہ ۔ مد۔ غرور۔ تکبر۔ متسر۔ حسد۔ کس ۔ چھال۔
۔ اور کیکر کی چھال کے طور پر خواہشات، شہوت ، غصہ ، لالچ دنیاوی محبت اور حسد کے نشے کو کاٹ کاٹ کر ملا دیا ہو

ਕੋਈ ਹੈ ਰੇ ਸੰਤੁ ਸਹਜ ਸੁਖ ਅੰਤਰਿ ਜਾ ਕਉ ਜਪੁ ਤਪੁ ਦੇਉ ਦਲਾਲੀ ਰੇ ॥
ko-ee hai ray sant sahj sukh antar jaa ka-o jap tap day-o dalaalee ray.
O’ yogi! is there any saint with celestial peace and poise deep within, to whom I may offer all my meditation and penance as commission?
ਹੇਜੋਗੀ ! ਕੀ ਕੋਈ ਐਹੋ ਜੇਹਾ ਸਾਧੂ ਹੈ, ਜਿਸ ਦੇ ਹਿਰਦੇ ਅੰਦਰ ਅਡੋਲਤਾ ਅਤੇ ਆਰਾਮ ਵਸਦੇ ਹਨ ਜਿਸ ਨੂੰ ਮੈਂ ਆਪਣੀ ਸ਼ਰਧਾ ਅਤੇ ਤਪੱਸਿਆ ਦਸਤੂਰੀ ਵਜੋਂ ਭੇਟ ਕਰਾਂ?
کوئیِہےَرےسنّتُسہجسُکھانّترِجاکءُجپُتپُدیءُدلالیِرے॥
سنت۔ خدا رسیدہ روحانی رہبر۔ سہج سکھ ۔ ذہنی سکون۔ دلالی ۔ عوضانہ
کیا مجھے کوئی ایسا سنت مل جائیگا اور ہو روحانی و ذہنی سکون ہو

ਏਕ ਬੂੰਦ ਭਰਿ ਤਨੁ ਮਨੁ ਦੇਵਉ ਜੋ ਮਦੁ ਦੇਇ ਕਲਾਲੀ ਰੇ ॥੧॥ ਰਹਾਉ ॥
ayk boond bhar tan man dayva-o jo mad day-ay kalaalee ray. ||1|| rahaa-o.
O’ yogi! I would dedicate my body and mind to that saintly bartender who would give me even a drop of the liquor of God’s Name. ||1||Pause||
ਹੇ ਜੋਗੀ!ਜੇ ਕੋਈ ਅਜਿਹਾ ਸਾਕੀ (-ਸੰਤ) ਮੈਨੂੰ (ਨਾਮ-ਰੂਪ) ਨਸ਼ਾ ਪਿਲਾਏ, ਤਾਂ ਮੈਂਆਪਣਾ ਤਨ ਮਨ ਉਸ ਦੇ ਹਵਾਲੇ ਕਰ ਦਿਆਂ ॥੧॥ ਰਹਾਉ ॥
ایکبوُنّدبھرِتنُمنُدیۄءُجومدُدےءِکلالیِرے
ایک بوند۔ ایک قطرہ۔ جو مدوئے کا لالی رے ۔ جو ایسی مٹی کی شراب دے
جسے اگر ایسا سنت ایک قطرہ کے عوض اپنا دل وجان اسے دیدوں جو ایسی بھٹھی کی شراب پلائے اسے عبادت وریاضت اس کے عوضانہ کے طور پ دیدوں اس جسم کو بطورمٹی بنا کر سبق و کلام مرشد کو بطور رگڑ اور خمیر پیدا کرنے والا ہن بنا کر

ਭਵਨ ਚਤੁਰ ਦਸ ਭਾਠੀ ਕੀਨ੍ਹ੍ਹੀ ਬ੍ਰਹਮ ਅਗਨਿ ਤਨਿ ਜਾਰੀ ਰੇ ॥
bhavan chatur das bhaathee keenHee barahm agan tan jaaree ray.
O’ Yogi! I have made my body like an oven in which I have lighted the fire of divine wisdom and have burnt in it all my worldly attachments.
ਹੇ ਜੋਗੀ! ਇਸ ਤਨ ਨੂੰ ਮੈਂ ਭੱਠੀ ਬਣਾਇਆ ਹੈ, ਇਸ ਵਿਚ ਬ੍ਰਹਮ ਗਿਆਨ ਦੀ ਅਗਨੀ ਜਲਾਈ ਹੈ ਅਤੇ ਸਾਰੇ ਜਗਤ ਦੇ ਮੋਹ ਨੂੰਇਸਅਗਨੀ ਨਾਲ ਸਾੜ ਦਿੱਤਾ ਹੈ l
بھۄنچتُردسبھاٹھیِکیِن٘ہ٘ہیِب٘رہماگنِتنِجاریِرے॥
۔ بھون چتر دس۔چودہ عالم۔ بھاٹھی۔ بھٹھی۔ بہرم اگن۔ الہٰی آگ۔ الہٰی نور ۔ تن جاری ۔ رے ۔ اس جسم کو جلاؤ
۔ چودہچھتوں کی بھٹھی بنی ہوئی ہو اور جسم میں الہٰی نور کی آگ جلائی ہوئی ہو

ਮੁਦ੍ਰਾ ਮਦਕ ਸਹਜ ਧੁਨਿ ਲਾਗੀ ਸੁਖਮਨ ਪੋਚਨਹਾਰੀ ਰੇ ॥੨॥
mudraa madak sahj Dhun laagee sukhman pochanhaaree ray. ||2||
My mind attuned to God is serving as a lid on the vat, the peaceful state of my mind is working like the cooling pad over the distillation pipe. ||2||
ਮੇਰੀ ਲਿਵ ਅਡੋਲ ਅਵਸਥਾ ਵਿਚ ਲੱਗ ਗਈ ਹੈ, ਇਹ ਮੈਂ ਉਸ ਨਾਲ ਦਾ ਡੱਟ ਬਣਾਇਆ ਹੈ (ਜਿਸ ਵਿਚੋਂ ਦੀ ਸ਼ਰਾਬ ਨਿਕਲਦੀ ਹੈ)। ਮੇਰੇ ਮਨ ਦੀ ਸੁਖ-ਅਵਸਥਾ ਉਸ ਨਾਲ ਤੇ ਪੋਚਾ ਦੇ ਰਹੀ ਹੈ ) ॥੨॥
مُد٘رامدکسہجدھُنِلاگیِسُکھمنپوچنہاریِرے॥
۔ مدرو ۔ ڈھکن۔ مدک ۔ نالی ۔ سیہج دھن۔ ذہنی و روحانی سکون ۔ سکھمن۔ روحانی یا زہنی آرام و آسائش ۔ پوچنہاری ۔ ٹھنڈک پہنچانے والی
ذہنی روحانی سکون کا ڈھکنا لگا ہوا ہو اور ذہنی آرام و آسائش کا ٹھنڈار کھنے والی کپڑا جسے یوچاکہتے ہیں نالی پر لگاہو جس کے ذریعے شراب یاہر آتی ہے

ਤੀਰਥ ਬਰਤ ਨੇਮ ਸੁਚਿ ਸੰਜਮ ਰਵਿ ਸਸਿ ਗਹਨੈ ਦੇਉ ਰੇ ॥
tirath barat naym such sanjam rav sas gahnai day-o ray.
O’ brother! (for this nectar of Naam), I have pledged the rewards of my pilgrimages, fasts, vows, purification, self-discipline, and breathing exercises.
ਹੇ ਭਾਈ! ਇਸ ਨਾਮ-ਅੰਮ੍ਰਿਤ ਦੇ ਬਦਲੇ ਮੈਂਤੀਰਥ ਇਸ਼ਨਾਨ, ਵਰਤ, ਨੇਮ, ਸੁੱਚ, ਸੰਜਮ, ਪ੍ਰਾਣਾਯਾਮ ਵਿਚ ਸੁਆਸ ਚਾੜ੍ਹਨੇ ਤੇ ਉਤਾਰਨੇ-ਇਹ ਸਭ ਕੁਝ ਗਿਰਵੀ ਰੱਖ ਦਿੱਤੇ ਹਨ।
تیِرتھبرتنیمسُچِسنّجمرۄِسسِگہنےَدیءُرے॥
تیرتھ ۔ زیارت گاہ ۔ برت۔ پرہیز گاری ۔ نیم۔ روز مرہ ۔۔ سچ ۔ پاکیزگی ۔ سنجم۔ ضبط ۔ رو۔ سس۔ سورج اور چاند۔ گہنے ۔ گروی۔
زیارت گاہ ۔ پرہیز گاری ۔ روز مرہ کے فرائض کی ادائیگی اور نفس پر ضبط اور پرانا یام

ਸੁਰਤਿ ਪਿਆਲ ਸੁਧਾ ਰਸੁ ਅੰਮ੍ਰਿਤੁ ਏਹੁ ਮਹਾ ਰਸੁ ਪੇਉ ਰੇ ॥੩॥
surat pi-aal suDhaa ras amrit ayhu mahaa ras pay-o ray. ||3||
My mind attuned to God’s Name is like a cup, the ambrosial nectar of Naam is the most sublime elixir and I am drinking this sublime elixir. ||3||
ਪ੍ਰਭੂ-ਚਰਨਾਂ ਵਿਚ ਜੁੜੀ ਹੋਈ ਮੇਰੀ ਸੁਰਤ ਪਿਆਲਾ ਹੈ, ਨਾਮ-ਅੰਮ੍ਰਿਤ ਸਭ ਰਸਾਂ ਤੋਂ ਸ੍ਰੇਸ਼ਟ ਰਸ ਹੈ, ਅਤੇ ਮੈਂ ਇਹ ਨਾਮ-ਅੰਮ੍ਰਿਤ ਪੀ ਰਿਹਾ ਹਾਂ ॥੩॥
سُرتِپِیالسُدھارسُانّم٘رِتُایہُمہارسُپیءُرے॥
سرت۔ ہوش۔ پیال۔ پیالہ ۔ سدھارس۔ آبحیات کا حائقہ ۔ انمرت۔ ایک ھیات۔ مہارس۔ بھاری لطف۔ پیورے ۔ اے بھائی پیو
مراد سانس چڑھانا و اتارنا ان سب کو رہن کرکے عق و ہشو کا پیالہ جوا آبحیات ہے جس سے زندگی روحانی واخلاقی ہوجاتی ہے ۔ اس ھاری پر لطف انمرت پیو

ਨਿਝਰ ਧਾਰ ਚੁਐ ਅਤਿ ਨਿਰਮਲ ਇਹ ਰਸ ਮਨੂਆ ਰਾਤੋ ਰੇ ॥
nijhar Dhaar chu-ai at nirmal ih ras manoo-aa raato ray.
O’ yogi! within me is flowing an extremely immaculate stream of the nectar of Naam and my mind is imbued with this elixir.
ਹੇ ਜੋਗੀ! (ਹੁਣ ਮੇਰੇ ਅੰਦਰ ਨਾਮ-ਅੰਮ੍ਰਿਤ ਦੇ) ਚਸ਼ਮੇ ਦੀ ਬੜੀ ਸਾਫ਼ ਧਾਰ ਪੈ ਰਹੀ ਹੈ। ਮੇਰਾ ਮਨ, ਇਸ ਰਸ ਵਿਚ ਰਤਾ ਹੋਇਆ ਹੈ।
نِجھردھارچُئےَاتِنِرملاِہرسمنوُیاراتورے॥
نجھر۔ نہ جھرنے والی ۔ دھار۔ لگاتارجاری قطرے ۔ چوئے ۔ جاری ہیں۔ ات۔ نہایت۔ نرمل۔ پاک۔ شفاف۔ ایہہ رس۔ اس لطف ومزے ۔ منوآ۔ دل ۔ر اتو ۔ محو۔
تب بہ جھرنے والے قطرہ آب حیات جو نہایت پاک و شفاف ہوتا ہے ۔ میرا دل اس لطف و مزے میں محو ومجذوب ہے ۔

ਕਹਿ ਕਬੀਰ ਸਗਲੇ ਮਦ ਛੂਛੇ ਇਹੈ ਮਹਾ ਰਸੁ ਸਾਚੋ ਰੇ ॥੪॥੧॥
kahi kabeer saglay mad chhoochhay ihai mahaa ras saacho ray. ||4||1||
Kabir says! all other intoxicants are tasteless and trivial; only this sublime elixir of God’s Name is everlasting. ||4||1||
ਕਬੀਰ ਆਖਦਾ ਹੈ ਕਿ ਹੋਰ ਸਾਰੇ ਨਸ਼ੇ ਫੋਕੇ ਹਨ, ਇਕ ਇਹੀ ਸਭ ਤੋਂ ਸ੍ਰੇਸ਼ਟ ਰਸ ਸਦਾ ਕਾਇਮ ਰਹਿਣ ਵਾਲਾ ਹੈ ॥੪॥੧॥
کہِکبیِرسگلےمدچھوُچھےاِہےَمہارسُساچورے
سگلے ۔ سارے ۔ چھیو چھے ۔ بد مزہ ۔ بے لطف ۔
کبیر جی فرماتے ہیں کہ سارے نشے بیکار اور بد مزہ ہیں یہی بھاری لطفجسکا مندرجہبالا ذکر ہے صدیوی اور حقیقی ہے ۔

ਗੁੜੁ ਕਰਿ ਗਿਆਨੁ ਧਿਆਨੁ ਕਰਿ ਮਹੂਆ ਭਉ ਭਾਠੀ ਮਨ ਧਾਰਾ ॥
gurh kar gi-aan Dhi-aan kar mahoo-aa bha-o bhaathee man Dhaaraa.
(For distilling the liquor of Naam), I use divine wisdom as molasses, meditation as mahua flowers for yeast, and the mind’s revered fear of God as the furnace.
(ਨਾਮ-ਰਸ ਦੀ ਸ਼ਰਾਬ ਕੱਢਣ ਲਈ) ਮੈਂ ਆਤਮ-ਗਿਆਨ ਨੂੰ ਗੁੜ, ਪ੍ਰਭੂ-ਚਰਨਾਂ ਵਿਚ ਜੁੜੀ ਸੁਰਤ ਨੂੰ ਮਹੂਏ ਦੇ ਫੁੱਲ, ਤੇ ਆਪਣੇ ਮਨ ਵਿਚ ਟਿਕਾਏ ਹੋਏ ਪ੍ਰਭੂ ਦੇ ਭਉ ਨੂੰ ਭੱਠੀ ਬਣਾਇਆ ਹੈ।
گُڑُکرِگِیانُدھِیانُکرِمہوُیابھءُبھاٹھیِمندھارا॥
گڑ کر گیان ۔ علم و ہنر کو گڑ بنا۔ دھیان کر مہوا ۔ اور خد ا اور علم ہنر میں دھیان دینے کو مہوا سمجھ۔ بھوبھاٹھی ۔ الہٰی خوف کو شراب نکالنے کی بٹھی
۔کوگڑ اس میں مراد خدامیں دھیان جمانے کو میوا جس کے پھولوں کے رس سے شراب تیار کی جاتی ہے ۔ الہٰی خوف کو شراب نکالنے والی بھٹھی دل میں سمجھ

ਸੁਖਮਨ ਨਾਰੀ ਸਹਜ ਸਮਾਨੀ ਪੀਵੈ ਪੀਵਨਹਾਰਾ ॥੧॥
sukhman naaree sahj samaanee peevai peevanhaaraa. ||1||
Just as a yogi holds his breaths in so called Sukhman channel, similarly my mind is stabilized in a state of poise and is drinking the liquor of Naam. ||1||
ਜਿਵੇਂ ਜੋਗੀ (ਸ਼ਰਾਬ ਪੀ ਕੇ ਆਪਣੇ ਪ੍ਰਾਣ) ਸੁਖਮਨ ਨਾੜੀ ਵਿਚ ਟਿਕਾਉਂਦਾ ਹੈ। ਮੇਰਾ ਮਨ ਅਡੋਲ ਅਵਸਥਾ ਵਿਚ ਲੀਨ ਹੋ ਗਿਆ ਹੈ ( ਹੁਣ ਮੇਰਾ ਮਨ ਨਾਮ-ਰਸ ਨੂੰ ਪੀਣ-ਜੋਗਾ ਹੋ ਕੇ ਪੀ ਰਿਹਾ ਹੈ ॥੧॥
سُکھمنناریِسہجسمانیِپیِۄےَپیِۄنہارا॥
۔ مسھن ناری ۔ یکسوئی ۔ ذہن نشینی ۔ سہج سمانی۔ روحانی یا ذہنی سکون ۔ پیوے ۔ پیتا ہے ۔ پیو نہارا ۔ جس میں پینے کی توفیق ہے
۔ اس سے روحانی وذہنی سکون ملتا ہے ۔ اب میرا من حقیقت و اسلیت کا لطف اُٹھانے کی توفیق رکھنے کے قابل ہو گیا

ਅਉਧੂ ਮੇਰਾ ਮਨੁ ਮਤਵਾਰਾ ॥
a-oDhoo mayraa man matvaaraa.
O’ yogis, my mind is elated,
ਹੇ ਜੋਗੀ! ਮੇਰਾ (ਭੀ) ਮਨ ਮਸਤ ਹੋਇਆ ਹੋਇਆ ਹੈ,
ائُدھوُمیرامنُمتۄارا॥
او دہو ۔ اے جوگی ۔ من منوار۔ متوالا۔ مست۔بیخبر۔ عالم سے
اے جوگی میں متوالا اور مست ہو گیا ہوں

ਉਨਮਦ ਚਢਾ ਮਦਨ ਰਸੁ ਚਾਖਿਆ ਤ੍ਰਿਭਵਨ ਭਇਆ ਉਜਿਆਰਾ ॥੧॥ ਰਹਾਉ ॥
unmad chadhaa madan ras chaakhi-aa taribhavan bha-i-aa uji-aaraa. ||1|| rahaa-o.
I am enjoying the supreme spiritual status because I have tasted the liquor of Naam, by virtue of which I see His light in the entire universe.||1||Pause||
ਮੈਨੂੰ (ਉੱਚੀ ਆਤਮਕ ਅਵਸਥਾ ਦੀ) ਮਸਤੀ ਚੜ੍ਹੀ ਹੋਈ ਹੈ। ਮੈਂ ਮਸਤ ਕਰਨ ਵਾਲਾ (ਨਾਮ-)ਰਸ ਚੱਖਿਆ ਹੈ, (ਉਸ ਦੀ ਬਰਕਤਿ ਨਾਲ) ਸਾਰੇ ਹੀ ਜਗਤ ਵਿਚ ਮੈਨੂੰ ਉਸੇ ਦੀ ਜੋਤ ਜਗ ਰਹੀ ਦਿੱਸਦੀ ਹੈ ॥੧॥ ਰਹਾਉ ॥
اُنمدچڈھامدنرسُچاکھِیات٘رِبھۄنبھئِیااُجِیارا॥
۔ انمدچڑھا۔ سستی چڑھی ۔ دل محؤ ہوا۔ مدن رس۔ حست بنانے والا لطف ۔ چاکیا۔ لطف لیا۔ تربھون بھئیا اجبار۔ تو تینوں عالموں کی جانکاری اور روشنی ملی
میں نے بھاری روحانیت کا لطف اُٹھالیا ہے اور تینوں عالموں میں اسکا نطور ظہور پذیر ہوتا دکھائی دیتا ہے

ਦੁਇ ਪੁਰ ਜੋਰਿ ਰਸਾਈ ਭਾਠੀ ਪੀਉ ਮਹਾ ਰਸੁ ਭਾਰੀ ॥
du-ay pur jor rasaa-ee bhaathee pee-o mahaa ras bhaaree.
O’ yogis, Ihave so controlled my worldly desires, as if joining together earth and sky like two stones, I have heated my furnace of my mind; now I am drinking the supreme elixir of Naam. ਹੇ ਜੋਗੀ! ਮਾਇਆ ਦੇ ਮੋਹ ਨੂੰ ਵੱਸ ਵਿਚ ਕਰ ਕੇ ਮੈਂਭੱਠੀ ਤਪਾਈ ਹੈ, ਹੁਣ ਮੈਂ ਵੱਡਾ ਮਹਾਨ ਨਾਮ-ਰਸ ਪੀ ਰਿਹਾ ਹਾਂ।
دُءِپُرجورِرسائیِبھاٹھیِپیِءُمہارسُبھاریِ॥
۔ دوئے پر جور ۔ زمین آسمان کو ملا کر۔ مراد دنیا کی اصلیت و حقیقت کو سمجھنے ۔ رسائی بھاٹھی ۔ بھٹھی تیار کی ہے ۔ پیو ۔ مہارس بھاری ۔ اس بھاری لطف کا مزہ لو۔
دونوں پڑ غرض یہ کہ زمین و اسمان مل کر مراد دنیاوی محبت پر ضبط اور قابو پا کر بھٹھی جلالی ہے اور اسکا بھاری لطف و مزہ لے رہا ہوں

ਕਾਮੁ ਕ੍ਰੋਧੁ ਦੁਇ ਕੀਏ ਜਲੇਤਾ ਛੂਟਿ ਗਈ ਸੰਸਾਰੀ ॥੨॥
kaam kroDh du-ay kee-ay jalaytaa chhoot ga-ee sansaaree. ||2||
I have used lust and anger as firewood in that furnace, and I am liberated from the worldly entanglements. ||2||
ਕਾਮ ਤੇ ਕ੍ਰੋਧ ਦੋਹਾਂ ਨੂੰ ਮੈਂ ਬਾਲਣ ਬਣਾ ਦਿੱਤਾ ਹੈ ਤੇ, ਉਸ ਭੱਠੀ ਵਿਚ ਸਾੜ ਦਿੱਤਾ ਹੈ ਸੰਸਾਰ ਵਿਚ ਫਸਣ ਵਾਲੀ ਬਿਰਤੀ ਖ਼ਤਮ ਹੋ ਗਈ ਹੈ ॥੨॥
کامُک٘رودھُدُءِکیِۓجلیتاچھوُٹِگئیِسنّساریِ॥੨॥
کام کرودھدوئے کئے جلیتا ۔ شہوت اور غصہ کو ایندھن بناو۔ چھوغ گئی سنساری ۔ اس سے دنیاوی محبت سے نجات حاصل ہوتی ہے
شہوت اور غصہ کو ایندن بنائیا ہے ۔ اس بھٹھی کے لئے جس سے دنیاویمحبت اور جھمیلوں سے نجات حاسل ہوگئی ہے

ਪ੍ਰਗਟ ਪ੍ਰਗਾਸ ਗਿਆਨ ਗੁਰ ਗੰਮਿਤ ਸਤਿਗੁਰ ਤੇ ਸੁਧਿ ਪਾਈ ॥
pargat pargaas gi-aan gur gammit satgur tay suDh paa-ee.
Meeting with the Guru, illumination of divine wisdom has manifested within me; I have received higher understanding from the true Guru.
ਗੁਰਾਂ ਨੂੰ ਮਿਲ ਕੇ ਬ੍ਰਹਮ ਬੋਧ ਦੀ ਰੋਸ਼ਨੀ ਮੇਰੇ ਤੇ ਜ਼ਾਹਰ ਹੋ ਗਈ ਹੈ। ਸਤਗੁਰੂ ਤੋਂ ਮੈਨੂੰ (ਉੱਚੀ) ਸਮਝ ਪ੍ਰਾਪਤ ਹੋਈ ਹੈ।
پ٘رگٹپ٘رگاسگِیانگُرگنّمِتستِگُرتےسُدھِپائیِ॥
پر گٹ ۔ ظاہر۔ پر گاس۔ روشن ۔ گیان ۔ علم۔ گر گمت ۔ خدا رسیدہ مرد۔ ایسا مرشد جسے خدا تک رسائی حاسل ہے ۔ ستگر تے سدھ پائی۔ سچےمرشد سے سمجھ آئی ۔
۔ خدا رسیدہ خدا پرست علم روحانیت میرے دل میں ظہور پذیر اور روشن ہوگئی ہے اور سچے مرشد اس کی سمجھ آگئی ہے ۔

ਦਾਸੁ ਕਬੀਰੁ ਤਾਸੁ ਮਦ ਮਾਤਾ ਉਚਕਿ ਨ ਕਬਹੂ ਜਾਈ ॥੩॥੨॥
daas kabeer taas mad maataa uchak na kabhoo jaa-ee. ||3||2||
Devotee Kabir is intoxicated with that divine wine, the effect of which never wears off. ||3||2||
ਪ੍ਰਭੂ ਦਾ ਦਾਸ ਕਬੀਰ ਉਸ ਨਸ਼ੇ ਵਿਚ ਮਸਤ ਹੈ, ਉਸ ਦੀ ਮਸਤੀ ਕਦੇ ਮੁੱਕਣ ਵਾਲੀ ਨਹੀਂ ਹੈ ॥੩॥੨॥
داسُکبیِرُتاسُمدماتااُچکِنکبہوُجائیِ
داس کبیر۔ غلام کبیراتا س مدماتا۔ اس شراب میں محو ہے ۔ اچک نہ کبہو جائی ۔ جو کچھی اترتا نہیں کم نہیں ہوتا
خادم خدا کبیر اس میں محو ومجذوب ہے جو نشہ کبھی اترتا نہیں کمہوتا ہے

ਤੂੰ ਮੇਰੋ ਮੇਰੁ ਪਰਬਤੁ ਸੁਆਮੀ ਓਟ ਗਹੀ ਮੈ ਤੇਰੀ ॥
tooN mayro mayr parbat su-aamee ot gahee mai tayree.
O’ God! You alone are my strongest support like Sumayr mountain; I have grasped on to Your protection.
ਹੇ ਪ੍ਰਭੂ! ਤੂੰ (ਹੀ) ਮੇਰਾ ਸਭ ਤੋਂ ਵੱਡਾ ਆਸਰਾ ਹੈਂ। ਮੈਂ ਤੇਰੀ ਹੀ ਓਟ ਫੜੀ ਹੈ ।
توُنّمیرومیرُپربتُسُیامیِاوٹگہیِمےَتیریِ॥
میر پر بت۔ بڑا پہاڑ۔ اوٹ۔ آسرا۔ گہی ۔ پکڑی ॥
اے خدا اب بھی اور کبھی بھی تو ہیمیں تیری رحمت سے ہمیشہ سکھی ہوں آرام پاتا ہوں (1) رہاؤ۔

ਨਾ ਤੁਮ ਡੋਲਹੁ ਨਾ ਹਮ ਗਿਰਤੇ ਰਖਿ ਲੀਨੀ ਹਰਿ ਮੇਰੀ ॥੧॥
naa tum dolahu naa ham girtay rakh leenee har mayree. ||1||
Since You don’t waver, (by grasping to Your support) I also do not shake from my firm beliefs; O’ God! You have saved my honor. ||1||
ਤੂੰ ਸਦਾ ਅਡੋਲ ਰਹਿਣ ਵਾਲਾ ਹੈਂ (ਤੇਰਾ ਲੜ ਫੜ ਕੇ) ਮੈਂ ਭੀ ਨਹੀਂ ਡੋਲਦਾ; ਹੇ ਹਰੀ! ਤੂੰ ਆਪ ਮੇਰੀ ਲਾਜ ਰੱਖ ਲਈ ਹੈ ॥੧॥
ناتُمڈولہُناہمگِرتےرکھِلیِنیِہرِمیریِ॥੧॥
۔ رکھ لینی ہر میری ۔ میری آبرو بچانا (1)
چونکہ آپ باز نہیں آتے ، (آپ کی مدد کی گرفت سے) میں بھی اپنے پختہ عقائد سے نہیں ہٹتا ہوں۔ اے خدا! تم نے میری عزت بچائی ہے

ਅਬ ਤਬ ਜਬ ਕਬ ਤੁਹੀ ਤੁਹੀ ॥
ab tab jab kab tuhee tuhee.
O’ God! You and You alone are my support always and everywhere.
ਹੇ ਪ੍ਰਭੂ! ਸਦਾ ਲਈ ਤੂੰ ਹੀ ਤੂੰ ਹੀ ਮੇਰਾ ਸਹਾਰਾ ਹੈਂ।
ابتبجبکبتُہیِتُہیِ॥
اب تب جب کب ۔ ابھی ۔ بعد میں ہر وقت ۔
آپ اور صرف آپ ہی ہمیشہ اور ہر جگہ میرا تعاون کرتے ہیں

ਹਮ ਤੁਅ ਪਰਸਾਦਿ ਸੁਖੀ ਸਦ ਹੀ ॥੧॥ ਰਹਾਉ ॥
ham tu-a parsaad sukhee sad hee. ||1|| rahaa-o.
By Your grace, I am forever in peace. ||1||Pause||
ਤੇਰੀ ਮਿਹਰ ਨਾਲ ਮੈਂ ਸਦਾ ਹੀ ਸੁਖੀ ਹਾਂ ॥੧॥ ਰਹਾਉ ॥
ہمتُءپرسادِسُکھیِسدہیِ॥੧॥رہاءُ॥
توؤ پر ساد ۔ تیری کرمو عنایت سے (1) رہاؤ۔
تیرے فضل سے ، میں ہمیشہ سکون میں ہوں

ਤੋਰੇ ਭਰੋਸੇ ਮਗਹਰ ਬਸਿਓ ਮੇਰੇ ਤਨ ਕੀ ਤਪਤਿ ਬੁਝਾਈ ॥
toray bharosay maghar basi-o mayray tan kee tapat bujhaa-ee.
O’ God! having faith in You, I went to reside in this cursed land of Maghar, You pacified the torment of my mind there.
ਤੇਰੇ ਉੱਤੇ ਸ਼ਰਧਾ ਧਾਰ ਕੇ ਮੈਂ ਮਗਹਰ ਜਾ ਵੱਸਿਆ, (ਤੂੰ ਮਿਹਰ ਕੀਤੀ ਤੇ) ਮੇਰੇ ਸਰੀਰ ਦੀ (ਵਿਕਾਰਾਂ ਦੀ) ਤਪਸ਼ (ਮਗਹਰ ਵਿਚ ਹੀ) ਬੁਝਾ ਦਿੱਤੀ।
تورےبھروسےمگہربسِئومیرےتنکیِتپتِبُجھائیِ॥
سگہر۔ ایک شہر کا نام ہے ۔ تپت ۔ تپش ۔ ضعف (2)
۔ میں تیرے بھروسے اور یقین کی وجہ سے ہی مگہر بسا ہوں اور تو نے میرے جسم کی گرمی کو بجھائیا ہے

ਪਹਿਲੇ ਦਰਸਨੁ ਮਗਹਰ ਪਾਇਓ ਫੁਨਿ ਕਾਸੀ ਬਸੇ ਆਈ ॥੨॥
pahilay darsan maghar paa-i-o fun kaasee basay aa-ee. ||2||
I experienced Your blessed vision while residing in Maghar, and only after that I came to reside in Kashi, the sacred land. ||2||
ਮੈਂ, ਹੇ ਪ੍ਰਭੂ! ਤੇਰਾ ਦੀਦਾਰ ਪਹਿਲਾਂ ਮਗਹਰ ਵਿਚ ਰਹਿੰਦਿਆਂ ਹੀ ਕੀਤਾ ਸੀ, ਤੇ ਫੇਰ ਮੈਂ ਕਾਸ਼ੀ ਵਿਚ ਆ ਵੱਸਿਆ ॥੨॥
پہِلےدرسنُمگہرپائِئوپھُنِکاسیِبسےآئیِ॥੨॥
۔ اے خدا پہلے تیرا دیدار مگہر پائیا بعد میں کاسی رہائش کی (2)

ਜੈਸਾ ਮਗਹਰੁ ਤੈਸੀ ਕਾਸੀ ਹਮ ਏਕੈ ਕਰਿ ਜਾਨੀ ॥
jaisaa maghar taisee kaasee ham aikai kar jaanee.
O’ God! for me as is Maghar, so is Kashi; I see them as one and the same.
ਹੇ ਪ੍ਰਭੂ !ਜੇਹੋ ਜੇਹਾ ਮਗਹਰ ਹੈ ਉਹੋ ਜਿਹੀ ਹੀ ਹੈ ਕਾਂਸ਼ੀ। ਮੈਂਦੋਹਾਂ ਨੂੰ ਇਕੋ ਜਿਹਾ ਹੀ ਸਮਝਿਆ ਹੈ।
جیَسامگہرُتیَسیِکاسیِہمایکےَکرِجانیِ
جیسا۔ اسی طرح کا
جیسا مگہر ویسی کاسی میں دونوں کو ایک جیسا سمجھا ہے ۔

ਹਮ ਨਿਰਧਨ ਜਿਉ ਇਹੁ ਧਨੁ ਪਾਇਆ ਮਰਤੇ ਫੂਟਿ ਗੁਮਾਨੀ ॥੩॥
ham nirDhan ji-o ih Dhan paa-i-aa martay foot gumaanee. ||3||
I, the po, have received this wealth of Naam; the self-conceited are bursting with ego and are spiritually deteriorating. ||3||
ਮੈਂ, ਗਰੀਬ ਨੂੰ ਸਾਈਂ ਦੀ ਇਹ ਦੌਲਤ ਪ੍ਰਾਪਤ ਹੋ ਗਈ ਹੈ, ਜਦ ਕਿ ਹੰਕਾਰੀ ਪੁਰਸ਼ ਪਾਟ ਕੇ ਮਰ ਮੁੱਕ ਰਹੇ ਹਨ।
ہمنِردھنجِءُاِہُدھنُپائِیامرتےپھوُٹِگُمانیِ॥੩॥
۔ نردھن ۔ کنگال۔ بلا دوت ۔ مرتے پھوٹ گمانی ۔ مغرور ۔ غرور میں پھوٹ کر مرتے ہیں۔ مراد شیخی بھگارتے ہیں (3)
جیسے کسی کنگال کو دولت مل جائے اس طرح سےمغررو پھوٹ کر مرتے ہیں (3

ਕਰੈ ਗੁਮਾਨੁ ਚੁਭਹਿ ਤਿਸੁ ਸੂਲਾ ਕੋ ਕਾਢਨ ਕਉ ਨਾਹੀ ॥
karai gumaan chubheh tis soolaa ko kaadhan ka-o naahee.
One who indulges in ego, suffers such pain as if he is being stuck with thorns, and there is nobody to pull these out.
ਜੋ ਮਨੁੱਖ ਮਾਣ ਕਰਦਾ ਹੈ ਉਸ ਨੂੰ (ਇਉਂ ਹੁੰਦਾ ਹੈ ਜਿਵੇਂ) ਸੂਲਾਂ ਚੁੱਭਦੀਆਂ ਹਨ। ਕੋਈ ਉਹਨਾਂ ਦੀਆਂ ਇਹ ਸੂਲਾਂ ਪੁੱਟ ਨਹੀਂ ਸਕਦਾ।
کرےَگُمانُچُبھہِتِسُسوُلاکوکاڈھنکءُناہیِ॥
گمان ۔ غرور۔ سولا۔ عذاب
) جو شخص غرور کرتا ہے ۔ اسے کانٹوں کی مانند چھبتےہیں۔ جن کو کوئی مٹا نہیں سکتا ۔

ਅਜੈ ਸੁ ਚੋਭ ਕਉ ਬਿਲਲ ਬਿਲਾਤੇ ਨਰਕੇ ਘੋਰ ਪਚਾਹੀ ॥੪॥
ajai so chobh ka-o bilal bilaatay narkay ghor pachaahee. ||4||
All their life, they keep crying in pain as if they are burning in the most hideous hell. ||4||
ਸਾਰੀ ਉਮਰ (ਉਹ ਹੰਕਾਰੀ) ਉਹਨਾਂ ਚੋਭਾਂ ਦੇ ਮਾਰੇ ਵਿਲਕਦੇ ਹਨ, ਮਾਨੋ, ਘੋਰ ਨਰਕ ਵਿਚ ਸੜ ਰਹੇ ਹਨ ॥੪॥
اجےَسُچوبھکءُبِللبِلاتےنرکےگھورپچاہیِ॥੪॥
۔ ابے ۔ اب۔ بللبلاتے ۔ آہ زاری کرتے ۔ نرکے گھور پچاہی ۔ بھاری دوزخ میں سڑتے ہیں (4)
وہ اسی طرح آہ وزاری کرتے کرتے بھاری دوزخ میں عذاب اُٹھاتا ہے

ਕਵਨੁ ਨਰਕੁ ਕਿਆ ਸੁਰਗੁ ਬਿਚਾਰਾ ਸੰਤਨ ਦੋਊ ਰਾਦੇ ॥
kavan narak ki-aa surag bichaaraa santan do-oo raaday.
What is hell, and what is heaven? The saints have rejected both.
ਨਰਕ ਕੀਹ, ਤੇ, ਵਿਚਾਰਾ ਸੁਰਗ ਕੀਹ? ਸੰਤਾਂ ਨੇ ਦੋਵੇਂ ਹੀ ਰੱਦ ਕਰ ਦਿੱਤੇ ਹਨ;
کۄنُنرکُکِیاسُرگُبِچاراسنّتندوئوُرادے॥
وووراوے ۔ دونوں کا خیال چھوڑ۔
۔ دوزخ ہو یا بہشت خدا پرست خدا رسیدوں سنتوں نے دونوں کو ہی پسند نہیں کیا۔

ਹਮ ਕਾਹੂ ਕੀ ਕਾਣਿ ਨ ਕਢਤੇ ਅਪਨੇ ਗੁਰ ਪਰਸਾਦੇ ॥੫॥
ham kaahoo kee kaan na kadh-tay apnay gur parsaaday. ||5||
By the Guru’s grace, I have no obligation to either (heaven or hell) of them. ||5||
ਆਪਣੇ ਗੁਰੂ ਦੀ ਕਿਰਪਾ ਨਾਲ ਮੈਂ ਨਾਹ ਸੁਰਗ ਤੇ ਨਾਹ ਨਰਕ ਕਿਸੇ ਦੇ ਭੀ ਮੁਥਾਜ ਨਹੀਂ॥੫॥
ہمکاہوُکیِکانھِنکڈھتےاپنےگُرپرسادے॥੫॥
کان ۔ محتاجی ۔ دست نگر۔ گر پر سادے ۔ رحمت مرشد کی وجہ سے ۔
کیونکہ وہ رحمت سے مرشد کی وہ کسی کے محتاج نہیں ہیں

ਅਬ ਤਉ ਜਾਇ ਚਢੇ ਸਿੰਘਾਸਨਿ ਮਿਲੇ ਹੈ ਸਾਰਿੰਗਪਾਨੀ ॥
ab ta-o jaa-ay chadhay singhaasan milay hai saringpaanee.
Now, I have attained the supreme spiritual status and have realized God,
ਮੈਂ ਹੁਣ ਉੱਚੇ ਆਤਮਕ ਟਿਕਾਣੇ ਤੇ ਅੱਪੜ ਗਿਆ ਹਾਂ, ਜਿੱਥੇ ਮੈਨੂੰ ਪਰਮਾਤਮਾ ਮਿਲ ਪਿਆ ਹੈ।
ابتءُجاءِچڈھےسِنّگھاسنِمِلےہےَسارِنّگپانیِ॥
سنگھاسن۔ تخت۔ سارنگ پانی ۔ خدا ۔
۔ مگر اب تو میں منزل مقصود روحانیت حاسل کر لی ہے اور الہٰی ملاپ حاصل کر لیا ہے

ਰਾਮ ਕਬੀਰਾ ਏਕ ਭਏ ਹੈ ਕੋਇ ਨ ਸਕੈ ਪਛਾਨੀ ॥੬॥੩॥
raam kabeeraa ayk bha-ay hai ko-ay na sakai pachhaanee. ||6||3||
I, Kabir and God have become one and now no one can tells us apart. ||6||3||
ਤੇ ਮੇਰਾ ਰਾਮ ਇੱਕ-ਰੂਪ ਹੋ ਗਏ ਹਾਂ, ਕੋਈ ਸਾਡੇ ਵਿਚ ਫ਼ਰਕ ਨਹੀ ਦੱਸ ਸਕਦਾ ॥੬॥੩॥
رامکبیِراایکبھۓہےَکوءِنسکےَپچھانیِ
خدا اور کبیر آپس میں یکسو ہوگئے کوئی پہچاننہیں کر سکتا۔

ਸੰਤਾ ਮਾਨਉ ਦੂਤਾ ਡਾਨਉ ਇਹ ਕੁਟਵਾਰੀ ਮੇਰੀ ॥
santaa maan-o dootaa daana-o ih kutvaaree mayree.
Like a policeman protecting his city, it is my duty to guard my body by welcoming the divine virtues and driving out the evil thoughts.
ਆਪਣੇ ਇਸ ਸਰੀਰ-ਰੂਪ ਸ਼ਹਿਰ ਦੀ ਰਾਖੀ ਕਰਨ ਲਈ ਮੇਰਾ ਫ਼ਰਜ਼ ਇਹ ਹੈ ਕਿ ਮੈਂ ਭਲੇ ਗੁਣਾਂ ਨੂੰ ਜੀ-ਆਇਆਂ ਆਖਾਂ ਤੇ ਵਿਕਾਰਾਂ ਨੂੰ ਮਾਰ ਕੱਢਾਂ।
سنّتامانءُدوُتاڈانءُاِہکُٹۄاریِمیریِ॥
ہر سانس ہے جس کے دل میں یاد خدا سچ ۔ حق و حقیقت جس کے دلمیں بستا ہے پورن و کامل وہی ہے سنت۔ مانو۔ ان کی قدر کرتا ہوں۔ دوتا ڈالو ۔ بد قماش ۔ بدکاروں کو سزا۔ کٹواری ۔ کوتوال ہونے کا فرض
سنتوں ۔ خدا رسیدوں خدا پرستوں کا آداب بجا لانا ان کی قدروقیمت پانا اور گناہگاروں کو سزا دینا میرا فرض ہے

ਦਿਵਸ ਰੈਨਿ ਤੇਰੇ ਪਾਉ ਪਲੋਸਉ ਕੇਸ ਚਵਰ ਕਰਿ ਫੇਰੀ ॥੧॥
divas rain tayray paa-o palosa-o kays chavar kar fayree. ||1||
Therefore, O’ God! with utmost humility, I should always remember You with adoration. ||1||
ਦਿਨ ਰਾਤ, ਹੇ ਪ੍ਰਭੂ! ਤੇਰੇ ਚਰਨ ਪਰਸਾਂ ਅਤੇ ਆਪਣੇ ਕੇਸਾਂ ਦਾ ਚੌਰ ਤੇਰੇ ਉੱਤੇ ਝੁਲਾਵਾਂ ॥੧॥
دِۄسریَنِتیرےپاءُپلوسءُکیسچۄرکرِپھیریِ ॥
۔ دوس رین ۔ روز و شب ۔دن رات ۔ کیس چور ۔ کر پھیری ۔ بالوں کی جو ر بنا کر پھیرتا ہوں
اوریہی میری تیرے پاوں چھونے اور بالوں سے چور کرنا ہے ۔ مراد گناہوں کو مٹانا اور نیکیوں سے پیار کرنا

ਹਮ ਕੂਕਰ ਤੇਰੇ ਦਰਬਾਰਿ ॥
ham kookar tayray darbaar.
O’ God, I am like a dog sitting before You,
ਹੇ ਪ੍ਰਭੂ! ਮੈਂ ਤੇਰੇ ਦਰ ਤੇ (ਬੈਠਾ ਹੋਇਆ ਇਕ) ਕੁੱਤਾ ਹਾਂ,
ہمکوُکرتیرےدربارِ॥
کو کر ۔ کتا
اے خدا میں تیرا دربار کا ایک کتے کی طرح خدمتگار ہوں

ਭਉਕਹਿ ਆਗੈ ਬਦਨੁ ਪਸਾਰਿ ॥੧॥ ਰਹਾਉ ॥
bha-ukahi aagai badan pasaar. ||1|| rahaa-o.
extending my mouth, I am barking. (I am singing Your praises to save myself from the evils just as a dog in a strange area barks for his safety). ||1||Pause||
ਤੇ ਮੂੰਹ ਅਗਾਂਹ ਵਧਾ ਕੇ ਭੌਂਕ ਰਿਹਾ ਹਾਂ {ਆਪਣੇ ਆਪ ਨੂੰ ਵਿਕਾਰਾਂਤੋਂ ਬਚਾਉਣ ਲਈ ਤੇਰੀ ਸਿਫ਼ਤ-ਸਾਲਾਹ ਕਰ ਰਿਹਾ ਹਾਂ) ॥੧॥ ਰਹਾਉ ॥
بھئُکہِآگےَبدنُپسارِ॥੧॥رہاءُ॥
۔ بدن۔ پسار۔ جسم پھیلا کر۔ مراد تند ہی سے
جو تیری حمدوثناہ کر رہا ہوںجو اپنے آپ کو گناہوں اور برائیوں سے بچانے کے لئے

error: Content is protected !!