ਧੰਨੁ ਸੁ ਥਾਨੁ ਬਸੰਤ ਧੰਨੁ ਜਹ ਜਪੀਐ ਨਾਮੁ ॥
Dhan so thaan basant Dhan jah japee-ai naam.
Blessed is that place where God’s Name is remembered with adoration,and blessed are those who dwell there.
ਭਾਗਾਂ ਵਾਲਾ ਹੈ ਉਹ ਅਸਥਾਨ ,ਅਤੇ ਭਾਗਾਂ ਵਾਲੇ ਹਨ ਉਥੇ ਵੱਸਣ ਵਾਲੇ, ਜਿਥੇ ਪਰਮਾਤਮਾ ਦਾ ਨਾਮ ਜਪਿਆ ਜਾਂਦਾ ਹੈ l
دھنّنُسُتھانُبسنّتدھنّنُجہجپیِئےَنامُ॥
تھان۔ جگہ ۔ مقام۔ بسنت ۔ بستے یں
شاباش ہے اس مقام کو اور شاباش وہاں رہنے والوں کو جہاں نام الہٰی سچ وحقیقت کی ہوتی ہے۔ یادوریاض ۔ جہاں تشریح ہوتی ہے ۔
ਕਥਾ ਕੀਰਤਨੁ ਹਰਿ ਅਤਿ ਘਨਾ ਸੁਖ ਸਹਜ ਬਿਸ੍ਰਾਮੁ ॥੩॥
kathaa keertan har at ghanaa sukh sahj bisraam. ||3||
That place, where there is frequent discourse on God’s virtues and singing His praises, becomes the source of spiritual peace and poise. ||3||
ਜਿਥੇ ਪ੍ਰਭੂ ਦੀ ਕਥਾ-ਵਾਰਤਾ ਅਤੇ ਸਿਫ਼ਤਿ-ਸਾਲਾਹ ਬਹੁਤ ਹੁੰਦੀ ਰਹੇ, ਉਹ ਥਾਂ ਆਤਮਕ ਸੁਖ ਸਹਜਦਾ ਟਿਕਾਣਾ (ਸੋਮਾ) ਬਣ ਜਾਂਦਾ ਹੈ ॥੩॥
کتھاکیِرتنُہرِاتِگھناسُکھسہجبِس٘رامُ॥
۔ کتھا کہانی ۔ کریتن ۔ حمدوچناہ ۔ ات گھنا۔ نہایت زیادہ۔ سہج بسرام۔ روحانی سنجیدگی
۔ الہٰی نام کی اور کہانیاں ہو رہی ہوں بیان اور حمد الہٰی ہوتی ہے وہ مقام وہ جگہ روحانی سکون و سنجیدگی سر چشمہ حیات ہوجاتا ہے
ਮਨ ਤੇ ਕਦੇ ਨ ਵੀਸਰੈ ਅਨਾਥ ਕੋ ਨਾਥ ॥
man tay kaday na veesrai anaath ko naath.
God, the Master of the masterless, should never be forsaken from the mind.
ਅਨਾਥਾਂ ਦਾ ਨਾਥ ਪ੍ਰਭੂ ਕਦੇ ਮਨ ਤੋਂ ਭੁੱਲਣਾ ਨਹੀਂ ਚਾਹੀਦਾ।
منتےکدےنۄیِسرےَاناتھکوناتھ॥
اناتھ ۔ بے مالکناتھ ۔ مالک
وہ ناتوانوں بے مالکوں کا مالکنیا سروں کا آسرا دل سے نہ بھلانا چاہیے ۔
ਨਾਨਕ ਪ੍ਰਭ ਸਰਣਾਗਤੀ ਜਾ ਕੈ ਸਭੁ ਕਿਛੁ ਹਾਥ ॥੪॥੨੯॥੫੯॥
naanak parabh sarnaagatee jaa kai sabh kichh haath. ||4||29||59||
O’ Nanak, we should always remain in the refuge of God who controls everything. ||4||29||59||
ਹੇ ਨਾਨਕ! (ਆਖ-) ਉਸ ਪ੍ਰਭੂ ਦੀ ਸਰਨ ਸਦਾ ਪਏ ਰਹਿਣਾ ਚਾਹੀਦਾ ਹੈ, ਜਿਸ ਦੇ ਹੱਥ ਵਿਚ ਹਰੇਕ ਚੀਜ਼ ਹੈ ॥੪॥੨੯॥੫੯॥
نانکپ٘ربھسرنھاگتیِجاکےَسبھُکِچھُہاتھ
سرناگتی ۔ پناہ گزیں
اے نانکخدا کے ہمیشہ تابع اور زیر سایہ رہو جو ہر شے کامالک ہے
ਬਿਲਾਵਲੁ ਮਹਲਾ ੫ ॥
bilaaval mehlaa 5.
Raag Bilaaval, Fifth Guru:
بِلاولُمحلا 5॥
ਜਿਨਿ ਤੂ ਬੰਧਿ ਕਰਿ ਛੋਡਿਆ ਫੁਨਿ ਸੁਖ ਮਹਿ ਪਾਇਆ ॥
jin too banDh kar chhodi-aa fun sukh meh paa-i-aa.
O’ brother, that God who first confined you in your mother’s womb and then released you into the world of pleasures,
ਹੇ ਭਾਈ! ਜਿਸ ਵਾਹਿਗੁਰੂ ਨੇ ਤੈਨੂੰ ਪਹਿਲਾਂ ਮਾਂ ਦੇ ਗਰਭ ਵਿੱਚ ਬੰਨ੍ਹ ਰੱਖਿਆ ਤੇ ਫਿਰ ਸੰਸਾਰ ਵਿੱਚ ਲਿਆ ਕੇ ਸੁਖਾਂ ਵਿੱਚ ਵਾਸਾ ਦਿੱਤਾ,
جِنِتوُبنّدھِکرِچھوڈِیاپھُنِسُکھمہِپائِیا॥
بندھن۔ ماں کے پیٹ سے باندھ کر باہر نکالا
۔ جس خدا نے اے انسان تیری حفاظت کی اور پھر اس سے نجات دلائی اور آرام پہنچائیا ۔
ਸਦਾ ਸਿਮਰਿ ਚਰਣਾਰਬਿੰਦ ਸੀਤਲ ਹੋਤਾਇਆ ॥੧॥
sadaa simar charnaarbind seetal hotaa-i-aa. ||1||
you should always lovingly meditate on His immaculate Name, so you will always remain tranquil. ||1||
ਤੂਂ ਉਸ ਦੇ ਸੋਹਣੇ ਚਰਨ ਸਦਾ ਸਿਮਰਦਾ ਰਹੁ। (ਇਸ ਤਰ੍ਹਾਂ ਸਦਾ) ਸ਼ਾਂਤ-ਚਿੱਤ ਰਹਿ ਸਕੀਦਾ ਹੈ ॥੧॥
سداسِمرِچرنھاربِنّدسیِتلہوتائِیا॥
۔ سدا سمر چرناربند۔ اس کے پاؤں کا گرویدہ ہوجا یاد رکھ ۔ سیتل ہوتا ئیا۔ اس سے ذہنی ٹھنڈک محسوس ہوتی ہے
اسکو یاد کر اس سےد ل کو راحت اور سکون ملتا ہے
ਜੀਵਤਿਆ ਅਥਵਾ ਮੁਇਆ ਕਿਛੁ ਕਾਮਿ ਨ ਆਵੈ ॥
jeevti-aa athvaa mu-i-aa kichh kaam na aava
In life as well as after death, this Maya (the worldly riches and power) serves no purpose.
ਜਿੰਦਗੀ ਵਿੱਚ ਅਤੇ ਮੌਤ ਮਗਰੋਂ ਇਹ ਮਾਇਆ ਕਿਸੇ ਕੰਮ ਨਹੀਂ ਆਉਂਦੀ।
جیِۄتِیااتھۄامُئِیاکِچھُکامِنآۄےَ॥
جیوتیا ۔ تھواموئای۔ زندہ یا مردہ
جو دور ان حیات و بعد از وفات ساتھ نہیں د یتی
ਜਿਨਿ ਏਹੁ ਰਚਨੁ ਰਚਾਇਆ ਕੋਊ ਤਿਸ ਸਿਉ ਰੰਗੁ ਲਾਵੈ ॥੧॥ ਰਹਾਉ ॥
jin ayhu rachan rachaa-i-aa ko-oo tis si-o rang laavai. ||1|| rahaa-o.
Only a rare person imbues himself with the love of God who created this expanse. ||1||Pause||
ਜਿਸ ਪਰਮਾਤਮਾ ਨੇ ਇਹਜਗਤ ਪੈਦਾ ਕੀਤਾ ਹੈ, ਉਸ ਨਾਲ ਕੋਈ ਵਿਰਲਾ ਮਨੁੱਖ ਪਿਆਰ ਬਣਾਂਦਾ ਹੈ ॥੧॥ ਰਹਾਉ ॥
جِنِایہُرچنُرچائِیاکوئوُتِسسِءُرنّگُلاۄےَ॥
۔ رچن رچائیا ۔ جس نے یہ عالم پیدا کیا ۔ رنگ ۔ رپیم پیار
اور جس نے یہ سارا عالم پیدا کیا ہے کوئیپیار کرتا ہے اسے
ਰੇ ਪ੍ਰਾਣੀ ਉਸਨ ਸੀਤ ਕਰਤਾ ਕਰੈ ਘਾਮ ਤੇ ਕਾਢੈ ॥
ray paraanee usan seet kartaa karai ghaam tay kaadhai.
O’ mortal, it is the Creator who creates the pain of vices and the tranquility of meditation; He Himself pulls us out of the vices.
ਹੇ ਭਾਈ! ਵਿਕਾਰਾਂ ਦੀਗਰਮੀ ਅਤੇ ਨਾਮ ਦੀ ਠੰਢਕ ਪਰਮਾਤਮਾ ਆਪ ਹੀ ਬਣਾਂਦਾ ਹੈ, ਉਹ ਆਪ ਹੀ ਵਿਕਾਰਾਂ ਦੀ ਤਪਸ਼ ਵਿਚੋਂ ਕੱਢਦਾ ਹੈ।
رےپ٘رانھیِاُسنسیِتکرتاکرےَگھامتےکاڈھےَ॥
اسن ۔ سیت ۔ گرمی و سردی ۔ گھام۔ ہمیں۔ تیپش
خدا نے گرمی اور سردی خود بنائی ہے اور تپش سے بچاتا ہے
ਕੀਰੀ ਤੇ ਹਸਤੀ ਕਰੈ ਟੂਟਾ ਲੇ ਗਾਢੈ ॥੨॥
keeree tay hastee karai tootaa lay gaadhai. ||2||
God turns an ant like humble person into a powerful and honorable person like an elephant, and unites the separated one back with Him. ||2||
ਪ੍ਰਭੂ ਕੀੜੀ (ਨਾਚੀਜ਼ ਜੀਵ ਤੋਂ) ਹਾਥੀ (ਮਾਣ-ਆਦਰ ਵਾਲਾ) ਬਣਾ ਦੇਂਦਾ ਹੈ, ਆਪਣੇ ਨਾਲੋਂ ਟੁੱਟੇ ਹੋਏ ਜੀਵ ਨੂੰ ਉਹ ਆਪ ਹੀ ਆਪਣੇ ਨਾਲ ਗੰਢ ਲੈਂਦਾ ਹੈ ॥੨॥
کیِریِتےہستیِکرےَٹوُٹالےگاڈھےَ॥
۔ کیری ۔ چیونٹی ۔ ہستی ۔ ہاتھی
۔ چیونٹی کو ہستی بناتا ہے مراد نا چیز نادار کو بادشاہت عنایت کرد تیا ہے ۔ اور ٹوٹے رشتے یا تعلقات کو ملا دیتا ہے
ਅੰਡਜ ਜੇਰਜ ਸੇਤਜ ਉਤਭੁਜਾ ਪ੍ਰਭ ਕੀ ਇਹ ਕਿਰਤਿ ॥
andaj jayraj saytaj ut-bhujaa parabh kee ih kirat.
All the creation through eggs, placenta, sweat, and earth is the expanse of God.
ਅੰਡੇ ਤੋਂ ਪੈਦਾ ਹੋਏ ਜੀਵ, ਜਿਓਰ ਤੋਂ ਜੰਮੇ ਹੋਏ ਜੀਵ, ਪਸੀਨੇ ਤੋਂ ਪੈਦਾ ਹੋਏ ਜੀਵ, ਸਾਰੀ ਬਨਸਪਤੀ-ਇਹ ਸਾਰੀ ਪ੍ਰਭੂ ਦੀ ਹੀਰਚਨਾ ਹੈ।
انّڈججیرجسیتجاُتبھُجاپ٘ربھکیِاِہکِرتِ॥
انڈج ۔ جیرج ۔ ستیج ۔ اتبھج ۔ دنیاوی جانداروں کی پیدائش کی چار کانیں ۔ انڈوں سے ۔ جیر سے ۔ پسینے سے ۔ خودرد
خدا نے عالم کی پیدائش کے لئے چار کانیں انڈھے جیر ۔ پیشہ اور خود روبنائی ہیں
ਕਿਰਤ ਕਮਾਵਨ ਸਰਬ ਫਲ ਰਵੀਐ ਹਰਿ ਨਿਰਤਿ ॥੩॥
kirat kamaavan sarab fal ravee-ai har nirat. ||3||
While remaining detached from this creation, one should lovingly remember God;all aims of one’s life are fulfilled by doing this. ||3||
ਇਸ ਰਚਨਾ ਤੋਂ ਨਿਰਮੋਹ ਹੋ ਕੇ ਪ੍ਰਭੂ ਦਾ ਨਾਮ ਸਿਮਰਨਾ ਚਾਹੀਦਾ ਹੈ-ਇਹ ਕਮਾਈ ਕਰਨ ਨਾਲ ਜੀਵਨ ਦੇ ਸਾਰੇ ਮਨੋਰਥ ਪੂਰੇ ਹੋ ਜਾਂਦੇ ਹਨ ॥੩॥
کِرتکماۄنسربپھلرۄیِئےَہرِنِرتِ॥
۔ کرت ۔ کی ہوئی ۔ نرت۔ نرکھ ۔ مراد اصلیت سمجھ کر
مگر اس خدا کا نام اس ساری کائنات سےبیرخ ہوکر عبادت وریاضت کر نی چاہیے ۔ ایسا اعمال کرنے سے سارے مقصد حل ہو جاتے ہیں
ਹਮ ਤੇ ਕਛੂ ਨ ਹੋਵਨਾ ਸਰਣਿ ਪ੍ਰਭ ਸਾਧ ॥
ham tay kachhoo na hovnaa saran parabh saaDh.
O’ God, we ourselves alone can do nothing; keep us in the Guru’s refuge.
ਹੇ ਪ੍ਰਭੂ! ਅਸਾਂ ਜੀਵਾਂ ਪਾਸੋਂ ਕੁਝ ਭੀ ਨਹੀਂ ਹੋ ਸਕਦਾ (ਸਾਨੂੰ) ਗੁਰੂ ਦੀ ਸਰਨ ਪਾਈ ਰੱਖ।
ہمتےکچھوُنہوۄناسرنھِپ٘ربھسادھ॥
سرن پربھ سادھ۔ خڈا وپاکدامن ۔
اے خدا ہم کچھ بھی کرنے سے قاصرہیں ہمیں اپنے زیر سایہ رکھئے
ਮੋਹ ਮਗਨ ਕੂਪ ਅੰਧ ਤੇ ਨਾਨਕ ਗੁਰ ਕਾਢ ॥੪॥੩੦॥੬੦॥
moh magan koop anDh tay naanak gur kaadh. ||4||30||60||
O’ Nanak, always pray like this: O’ Guru, due to our ignorance, we remain drowned in the dark pit of worldly riches; pull us out of it. ||4||30||60||
ਹੇ ਨਾਨਕ! (ਅਰਦਾਸ ਕਰਿਆ ਕਰ-) ਹੇ ਗੁਰੂ! ਅਸੀਂ ਜੀਵ ਮਾਇਆ ਦੇ ਮੋਹ ਵਿਚ ਡੁੱਬੇ ਰਹਿੰਦੇ ਹਾਂ, (ਸਾਨੂੰ ਮੋਹ ਦੇ ਇਸ) ਹਨੇਰੇ ਖੂਹ ਵਿਚੋਂ ਕੱਢ ਲੈ ॥੪॥੩੦॥੬੦॥
موہمگنکوُپانّدھتےنانکگُرکاڈھ
موہ مگن ۔ دنیاوی دولت کی محبت اور محوئیت۔ کوپ اندھ ۔ اندھا کیواں ۔ مراد جہالت نا سمجھی ۔ گر کاڈھ ۔ اے مرشد اس کوئیں سے نکال مراد دانش عنایت فرما
۔ ہم دنیاوی دولت کی محبت کے اندھے کوئیں میں گرے ہوئے اے مرشد نانک کو اس سے نکال
ਬਿਲਾਵਲੁ ਮਹਲਾ ੫ ॥
bilaaval mehlaa 5.
Raag Bilaaval, Fifth Guru:
بِلاولُمحلا 5॥
ਖੋਜਤ ਖੋਜਤ ਮੈ ਫਿਰਾ ਖੋਜਉ ਬਨ ਥਾਨ ॥
khojat khojat mai firaa khoja-o ban thaan.
I am wandering around searching in the woods and other places,
ਲੱਭਦਾ ਲੱਭਦਾ ਮੈਂ ਹਰ ਪਾਸੇ ਫਿਰਦਾ ਹਾਂ, ਮੈਂ ਕਈ ਜੰਗਲ ਅਨੇਕਾਂ ਥਾਂ ਖੋਜਦਾ ਫਿਰਦਾ ਹਾਂ,
کھوجتکھوجتمےَپھِراکھوجءُبنتھان॥
بن۔ جنگل۔
میں جنگل اور دیگر جگہوں پر تلاشی میں پھر رہا ہوں
ਅਛਲ ਅਛੇਦ ਅਭੇਦ ਪ੍ਰਭ ਐਸੇ ਭਗਵਾਨ ॥੧॥
achhal achhayd abhayd parabh aisay bhagvaan. ||1||
for God who is imperishable, inscrutable and undeceivable by Maya. ||1||
ਇਹੋ ਜਿਹੇ ਭਗਵਾਨ ਪ੍ਰਭੂ ਨੂੰ ਜੋ ਨਾਸ-ਰਹਿਤ ਹੈ,ਜਿਸ ਦਾ ਭੇਦ ਨਹੀਂ ਪਾਇਆ ਜਾ ਸਕਦਾ ਅਤੇ ਜਿਸ ਨੂੰ ਮਾਇਆ ਛਲ ਨਹੀਂ ਸਕਦੀ ॥੧॥
اچھلاچھیدابھیدپ٘ربھایَسےبھگۄان॥
اچھل۔ جسے دہوکا یا فریب نہ ہو سکے ۔ ابھید ۔ جسکا راز معمول نہ ہو سکے
خدا ایسی ہستی ہے جسے دہوکا یا فریب نہیں ہو سکتا جس کا راز سمجھا نہیں جا سکتا مٹائیا بھی نہیں جا سکتا
ਕਬ ਦੇਖਉ ਪ੍ਰਭੁ ਆਪਨਾ ਆਤਮ ਕੈ ਰੰਗਿ ॥
kab daykh-a-u parabh aapnaa aatam kai rang.
O’ my friend, I wonder when I would be able to see my God, the delight of my soul.
ਮੈਨੂੰ ਹਰ ਵੇਲੇ ਇਹ ਤਾਂਘ ਰਹਿੰਦੀ ਹੈ ਕਿ ਆਪਣੀ ਜਿੰਦ ਦੇ ਚਾਉ ਨਾਲ ਕਦੋਂ ਮੈਂ ਆਪਣੇ ਪਿਆਰੇ ਪ੍ਰਭੂ ਨੂੰ ਵੇਖ ਸਕਾਂਗਾ।
کبدیکھءُپ٘ربھُآپناآتمکےَرنّگِ॥
آتم کے رنگ۔ روحانی پیار سے
دل میں ہے تمنا کب دیدار ہو ر روحامنی خدا کا
ਜਾਗਨ ਤੇ ਸੁਪਨਾ ਭਲਾ ਬਸੀਐ ਪ੍ਰਭ ਸੰਗਿ ॥੧॥ ਰਹਾਉ ॥
jaagan tay supnaa bhalaa basee-ai parabh sang. ||1|| rahaa-o.
Better than being awake is the dream in which we can be with God. ||1||Pause|
ਜਾਗਦੇ ਰਹਿਣ ਨਾਲੋਂ (ਸੁੱਤੇ ਪਿਆਂ ਉਹ) ਸੁਪਨਾ ਚੰਗਾ ਹੈਜਿਸਵਿਚਪ੍ਰਭੂ ਦੇ ਨਾਲ ਵੱਸ ਸਕੀਏ ॥੧॥ ਰਹਾਉ ॥
جاگنتےسُپنابھلابسیِئےَپ٘ربھسنّگِ॥
۔ جاگن ۔ بیداری ۔ سینا ۔ خواب۔ غفلت
بیداری سے خواب اچھا جس میں ساتھ بنسا ملے خدا کے ساتھ
ਬਰਨ ਆਸ੍ਰਮ ਸਾਸਤ੍ਰ ਸੁਨਉ ਦਰਸਨ ਕੀ ਪਿਆਸ ॥
baran aasram saastar sun-o darsan kee pi-aas.
I do listen to shastras about the four social classes and the four stages of life,but still my longing for the blessed vision of God remains unfulfilled.
ਮੈਂ ਚਹੁੰਆਂ ਵਰਨਾਂ ਅਤੇ ਚਹੁੰਆਂ ਆਸ਼੍ਰਮਾਂ ਬਾਰੇ ਸ਼ਾਸਤ੍ਰਾਂ ਦੇ ਉਪਦੇਸ਼ ਭੀਸੁਣਦਾ ਹਾਂ ਪਰ ਪ੍ਰਭੂ ਦੇ ਦਰਸਨ ਦੀ ਲਾਲਸਾ ਬਣੀ ਹੀ ਰਹਿੰਦੀ ਹੈ।
برنآس٘رمساست٘رسُنءُدرسنکیِپِیاس॥
۔ برن ۔ مذہبی فرقے
پندو سماج کے فرقوں ا ور عمر کے وقفوں اور انکی ہدایتی کتابوں کے لیکچر سناہوں اورمیرے دل میں الہٰی دیدار کی نشانی ہےنہ ہی پانچوں بنیادی مادیات سے بنا ہوا ہے
ਰੂਪੁ ਨ ਰੇਖ ਨ ਪੰਚ ਤਤ ਠਾਕੁਰ ਅਬਿਨਾਸ ॥੨॥
roop na raykh na panch tat thaakur abinaas. ||2||
The imperishable Master-God has no form or feature, and He is not made of the five elements which we all are made of. ||2||
ਉਸ ਅਬਿਨਾਸੀ ਠਾਕੁਰ-ਪ੍ਰਭੂ ਦਾ ਨਾਹ ਕੋਈ ਰੂਪ ਚਿਹਨ-ਚੱਕ੍ਰ ਹੈ ਅਤੇ ਨਾਹ ਹੀ ਉਹ (ਜੀਵਾਂ ਵਾਂਗ) ਪੰਜ ਤੱਤਾਂ ਤੋਂ ਬਣਿਆ ਹੈ ॥੨॥
روُپُنریکھنپنّچتتٹھاکُرابِناس॥
روپ ۔ شکل وصورت۔ ریکھ ۔ لکریں ۔ پنچ تت۔ پان بنایدی مادےجن سے وجود اور شکلیں بنتی ہیں۔ ابناس۔ لافناہ
ویسے بہت کم روحانی رہنما ہیں جو اس کی شکل و صورت بیان کرتے ہیں
ਓਹੁ ਸਰੂਪੁ ਸੰਤਨ ਕਹਹਿ ਵਿਰਲੇ ਜੋਗੀਸੁਰ ॥
oh saroop santan kaheh virlay jogeesur.
Very rare are those saintly persons and great Yogis, who describe that God is featureless and formless.
ਉਹ ਵਿਰਲੇ ਜੋਗੀਰਾਜ ਹੀ ਉਹ ਸੰਤ ਜਨ ਹੀ (ਉਸ ਪ੍ਰਭੂ ਦਾ) ਉਹ ਸਰੂਪ ਬਿਆਨ ਕਰਦੇ ਹਨ (ਕਿ ਉਸ ਦਾ ਕੋਈ ਰੂਪ ਰੇਖ ਨਹੀਂ ਹੈ)।
اوہُسروُپُسنّتنکہہِۄِرلےجوگیِسُر॥
جوگیر۔ جنہیں انسانی زندگی کے سراط مستقیم کی پہچان ہے ۔ وڈے (جوگئیایسر۔ بلند رتبے والے (3
بہت ہی شاذ و نادر ہی یہ لوگ ہیں جو عظیم الشان شخصیات اور عظیم یوگی ہیں ، جو یہ بیان کرتے ہیں کہ خدا بے اختیار اور بے بنیاد ہے۔
ਕਰਿ ਕਿਰਪਾ ਜਾ ਕਉ ਮਿਲੇ ਧਨਿ ਧਨਿ ਤੇ ਈਸੁਰ ॥੩॥
kar kirpaa jaa ka-o milay Dhan Dhan tay eesur. ||3||
Very fortunate and of high caliber are those yogis whom God, showing His mercy, blesses with His vision. ||3||
ਕਿਰਪਾ ਕਰ ਕੇ ਪ੍ਰਭੂ ਆਪ ਹੀ ਜਿਨ੍ਹਾਂ ਨੂੰ ਮਿਲਦਾ ਹੈ, ਉਹ ਵੱਡੇ ਜੋਗੀ ਹਨ, ਉਹੋ ਵੱਡੇ ਭਾਗਾਂ ਵਾਲੇ ਹਨ ॥੩॥
کرِکِرپاجاکءُمِلےدھنِدھنِتےایِسُر
بہت خوش قسمت اور اعلی صلاحیت والے وہ یوگی ہیں جن کو خدا اپنی رحمت کا مظاہرہ کرتا ہے ، اپنے وژن کو برکت دیتا ہے
ਸੋ ਅੰਤਰਿ ਸੋ ਬਾਹਰੇ ਬਿਨਸੇ ਤਹ ਭਰਮਾ ॥
so antar so baahray binsay tah bharmaa.
They see God in all beings and outside in nature as well, and all their doubts are dispelled.
ਉਹ ਪ੍ਰਭੂ ਨੂੰ ਸਭ ਜੀਵਾਂ ਦੇ ਅੰਦਰ ਵੱਸਦਾ ਅਤੇ ਉਹ ਸਭਨਾਂ ਤੋਂ ਵੱਖਰਾ ਭੀ ਵੇਖਦੇ ਹਨ, ਅਤੇਉਨ੍ਹਾਂ ਦੇ ਸਾਰੇ ਭਰਮ ਨਾਸ ਹੋ ਜਾਂਦੇ ਹਨ।
سوانّترِسوباہرےبِنسےتہبھرما॥
سوانتر ہو باہرے ۔ جو اندر ہے وہی باہر۔
خدا سب کے دلمیں بسنے کے باوجود جدا ہستی ہے
ਨਾਨਕ ਤਿਸੁ ਪ੍ਰਭੁ ਭੇਟਿਆ ਜਾ ਕੇ ਪੂਰਨ ਕਰਮਾ ॥੪॥੩੧॥੬੧॥
naanak tis parabh bhayti-aa jaa kay pooran karmaa. ||4||31||61||
O’ Nanak,that person whose destiny is perfect, realizes God. ||4||31||61||
ਹੇ ਨਾਨਕ!ਜਿਸ ਮਨੁੱਖ ਦੇ ਪੂਰਨ ਭਾਗਹਨ ਉਸ ਨੂੰ ਉਹ ਪ੍ਰਭੂਮਿਲ ਪੈਂਦਾ ਹੈ ॥੪॥੩੧॥੬੧॥
نانکتِسُپ٘ربھُبھیٹِیاجاکےپوُرنکرما
۔ بھیٹیا۔ ملاپ ہوا۔ پورن کر ما ۔ بلند قسمت
اس کے ملاپ سے وہم وگامن مٹ جاتے ہیں اے نانک۔ جو بلند قسمت ہوتا ہے اس سے خدا خود ملاپ دیتا ہے ۔
ਬਿਲਾਵਲੁ ਮਹਲਾ ੫ ॥
bilaaval mehlaa 5.
Raag Bilaaval, Fifth Guru:
بِلاولُمحلا 5॥
ਜੀਅ ਜੰਤ ਸੁਪ੍ਰਸੰਨ ਭਏ ਦੇਖਿ ਪ੍ਰਭ ਪਰਤਾਪ ॥
jee-a jant suparsan bha-ay daykh parabh partaap.
All beings and creatures have become totally pleased on seeing the glory of God,
ਸਾਰੇ ਜੀਵ ਜਂਤ ਪਰਮਾਤਮਾ ਦੀ ਪ੍ਰਤੱਖ ਵਡਿਆਈ ਵੇਖ ਕੇ ਨਿਹਾਲ ਹੋ ਗਏਹਨ,
جیِءجنّتسُپ٘رسنّنبھۓدیکھِپ٘ربھپرتاپ॥
سوبرسن ۔ خوش ۔ بھیئے ہوئے ۔ پرتاپ۔ ۔ عظمت
۔ جس کو دیکھ سب نے خوشی منائی اور الہٰی عطمت دیکھ کر خوش ہوئے
ਕਰਜੁ ਉਤਾਰਿਆ ਸਤਿਗੁਰੂ ਕਰਿ ਆਹਰੁ ਆਪ ॥੧॥
karaj utaari-aa satguroo kar aahar aap. ||1||
Making an effort by himself, my true Guru has discharged my debt of fulfilling the obligations of preaching the divine word. ||1||
ਖੁਦ ਉਪਰਾਲਾ ਕਰ ਕੇ, ਮੇਰੇ ਸੱਚੇ ਗੁਰਾਂ ਨੇ ਮੇਰਾ ਕਰਜ਼ (ਨਾਮ ਦਾ ਪ੍ਰਵਾਹ ਚਲਾਣ ਦੀ ਜ਼ੁਮੇਵਾਰੀ) ਲਾਹ ਦਿੱਤਾ ਹੈ ॥੧॥
کرجُاُتارِیاستِگُروُکرِآہرُآپ॥
۔ قرض ۔ برائیوں ادھار۔ آپر ۔ کوشش
سچے مرشد نے انسان کے ذمے برائیوں ۔ بدکاریوں و گناہگاریوں کا بوجھ اپنی کوششوں سے نہ صرف ہلکا کیا ملکہ اتار دی
ਖਾਤ ਖਰਚਤ ਨਿਬਹਤ ਰਹੈ ਗੁਰ ਸਬਦੁ ਅਖੂਟ ॥
khaat kharchat nibhat rahai gur sabad akhoot.
The Guru’s divine word is such a spiritual food that it never runs out even after eating and expending to others.
ਗੁਰੂ ਦਾ ਸ਼ਬਦਇਕ ਐਸਾ ਆਤਮਕ ਭੋਜਨ ਹੈ ਜੋ ਆਪ ਖਾਂਦਿਆਂਅਤੇ ਹੋਰਨਾਂ ਨੂੰ ਵੰਡਦਿਆਂ ਕਦੇ ਮੁੱਕਦਾ ਨਹੀਂ ।
کھاتکھرچتنِبہترہےَگُرسبدُاکھوُٹ॥
بنبھیت ۔ گذرتی رہی ۔ اکھوٹ ۔ نا ختم ہونے والا
کلام مرشد ہمیشہ ساتھ دیتا ہے اسے زہر کار لانے عمل کرنے سے اس میں کوئی کمی واقع نہیں ہوتی
ਪੂਰਨ ਭਈ ਸਮਗਰੀ ਕਬਹੂ ਨਹੀ ਤੂਟ ॥੧॥ ਰਹਾਉ ॥
pooran bha-ee samagree kabhoo nahee toot. ||1|| rahaa-o.
This commodity always remains intact, it never diminishes. ||1||Pause||
ਇਸ ਰਸਦ ਦੇ ਭੰਡਾਰ ਭਰੇ ਰਹਿੰਦੇ ਹਨ, ਇਸ ਰਸਦ ਵਿਚ ਕਦੇ ਭੀ ਤੋਟ ਨਹੀਂ ਆਉਂਦੀ ॥੧॥ ਰਹਾਉ ॥
پوُرنبھئیِسمگریِکبہوُنہیِتوُٹ॥
۔ پورن ۔ مکمل ۔ توٹ ۔ کمی
سار اساز و سامان مکمل رہتا ہے کبھی کمی نہیں آتی
ਸਾਧਸੰਗਿ ਆਰਾਧਨਾ ਹਰਿ ਨਿਧਿ ਆਪਾਰ ॥
saaDhsang aaraaDhnaa har niDh aapaar.
We should lovingly remember God in the company of the Guru; Naam is an infinite treasure. ਗੁਰੂ ਦੀ ਸੰਗਤਿ ਵਿਚ ਟਿਕ ਕੇ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ, ਇਹ ਇਕ ਐਸਾ ਖ਼ਜ਼ਾਨਾ ਹੈ ਜੋ ਕਦੇ ਨਹੀਂ ਮੁੱਕਦਾ।
سادھسنّگِآرادھناہرِنِدھِآپار॥
۔ سادھ ۔ سنگ ۔ صحبتپاکدامن ۔ ہر ندھ ۔ اپار۔ لا محدود الہٰی خزانہ ۔
سحبت و قربت روحانی پاکدامن سادھ میں الہٰی حمدوثناہ کرنا جو ایک ایسا خزانہ ہے جس میں کبھی کمی واقع نہیں ہوتی ۔
ਧਰਮ ਅਰਥ ਅਰੁ ਕਾਮ ਮੋਖ ਦੇਤੇ ਨਹੀ ਬਾਰ ॥੨॥
Dharam arath ar kaam mokh daytay nahee baar. ||2||
He does not hesitate to bless one with faith, wealth, fulfillment of desires and liberation from vices. ||2||
ਜੇਹੜਾ ਮਨੁੱਖ ਪ੍ਰਭੂਦਾ ਨਾਮ ਸਿਮਰਦਾ ਹੈ, ਪ੍ਰਭੂ ਉਸ ਨੂੰ ਚਾਰ ਅਮੋਲਕ ਪਦਾਰਥ (ਧਰਮ, ਅਰਥ, ਕਾਮ, ਮੋਖ) ਦੇਂਦਿਆਂ ਚਿਰ ਨਹੀਂ ਲਾਂਦਾ ॥੨॥
دھرمارتھارُکامموکھدیتےنہیِبار॥
دھرم۔ روازنہ زندگی فرائض بموجب انسانیت ۔ ارتھ ۔ روزانہضرورتیں ۔ کام ۔ کامیابیاں ۔ موکھ ۔ نجات آزادی
جو لا محدود ہے دنایوی نمتیں انسانی روز مرہ کے فرائض منصبی دنایوی ضروریتں کامیابیاںا ور آزادی کی نعمتیں عیات کر نے میں در نہیں کرتا
ਭਗਤ ਅਰਾਧਹਿ ਏਕ ਰੰਗਿ ਗੋਬਿੰਦ ਗੁਪਾਲ ॥
bhagat araaDheh ayk rang gobind gupaal.
The devotees of God, the Master of the universe, meditate on Him with single-minded love and devotion.
ਗੋਬਿੰਦ ਗੁਪਾਲ ਦੇ ਭਗਤ ਇਕ-ਚਿੱਤ ਪ੍ਰੇਮ ਨਾਲ ਉਸ ਦਾ ਨਾਮ ਸਿਮਰਦੇ ਹਨ।
بھگتارادھہِایکرنّگِگوبِنّدگُپال॥
ایک رگنگ۔ لگاتار۔ ایکجیسے پیار کے ساتھ۔
الہٰی پریمی پیارے لگار ایک جیے پریم پیار اس کی حمدوثناہ کرتے ہیں
ਰਾਮ ਨਾਮ ਧਨੁ ਸੰਚਿਆ ਜਾ ਕਾ ਨਹੀ ਸੁਮਾਰੁ ॥੩॥
raam naam Dhan sanchi-aa jaa kaa nahee sumaar. ||3||
They amass the wealth of God’s Name, which cannot be estimated. ||3||
ਉਹ ਪਰਮਾਤਮਾ ਦੇ ਨਾਮ ਦਾ ਧਨ (ਇਤਨਾ) ਇਕੱਠਾ ਕਰਦੇ ਰਹਿੰਦੇ ਹਨ ਕਿ ਉਸ ਦਾ ਅੰਦਾਜ਼ਾ ਨਹੀਂ ਲੱਗ ਸਕਦਾ ॥੩॥
رامنامدھنُسنّچِیاجاکانہیِسُمارُ
س نچیا ۔ اکھٹا کیا
اور وہ الہٰی نام سچ وحقیقت کی اتنی دولت یا سرمایہ اکھٹا کر لیتے ہیں جو اعداد و شمار سے با ہر ہے
ਸਰਨਿ ਪਰੇ ਪ੍ਰਭ ਤੇਰੀਆ ਪ੍ਰਭ ਕੀ ਵਡਿਆਈ ॥
saran paray parabh tayree-aa parabh kee vadi-aa-ee.
O’ God, Your devotees seek Your refuge and keep singing Your praise.
ਹੇ ਪ੍ਰਭੂ! ਤੇਰੇ ਭਗਤ ਤੇਰੀ ਸਰਨ ਪਏ ਰਹਿੰਦੇ ਹਨ ਅਤੇ ਤੇਰੀ ਸਿਫ਼ਤਿ-ਸਾਲਾਹਕਰਦੇ ਰਹਿੰਦੇ ਹਨ।
سرنِپرےپ٘ربھتیریِیاپ٘ربھکیِۄڈِیائیِ॥
وڈیائی ۔ عظمتوحشمت
اے خدا ، تیرے بھکت تیری پناہ مانگتے ہیں اور تیری ستائش گاتے رہتے ہیں۔
ਨਾਨਕ ਅੰਤੁ ਨ ਪਾਈਐ ਬੇਅੰਤ ਗੁਸਾਈ ॥੪॥੩੨॥੬੨॥
naanak ant na paa-ee-ai bay-ant gusaa-ee. ||4||32||62||
O’ Nanak, God, Master of the universe, has infinite virtues, the limits of which cannot be found. ||4||32||62||
ਹੇ ਨਾਨਕ! ਜਗਤ ਦੇ ਖਸਮ ਪ੍ਰਭੂ ਦੇ ਗੁਣ ਬੇਅੰਤ ਹਨ, ਉਹਨਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ ॥੪॥੩੨॥੬੨॥
نانکانّتُنپائیِئےَبیئنّتگُسائیِ
۔ گوسائی۔ مالک۔ خدا
۔ اے نانک۔ اوصاف الہٰی کا شمار نہیں کیا جا سکتا
ਬਿਲਾਵਲੁ ਮਹਲਾ ੫ ॥
bilaaval mehlaa 5.
Raag Bilaaval, Fifth Guru:
بِلاولُمحلا 5॥
ਸਿਮਰਿ ਸਿਮਰਿ ਪੂਰਨ ਪ੍ਰਭੂ ਕਾਰਜ ਭਏ ਰਾਸਿ ॥
simar simar pooran parabhoo kaaraj bha-ay raas.
By always remembering the perfect God with adoration, all the tasks of a person are successfully accomplished.
ਸਾਰੇ ਗੁਣਾਂ ਨਾਲ ਭਰਪੂਰ ਪ੍ਰਭੂ (ਦਾ ਨਾਮ) ਸਿਮਰ ਸਿਮਰ ਕੇ (ਮਨੁੱਖ ਦੇ) ਸਾਰੇ ਕੰਮ ਸਫਲ ਹੋ ਜਾਂਦੇ ਹਨ।
سِمرِسِمرِپوُرنپ٘ربھوُکارجبھۓراسِ॥
کارج ۔ کام ۔ راس۔ ٹھیک۔ کامیاب۔
یاد خدا کوکرنے سے سارے کام کامیاب ہوجاتے ہیں
ਕਰਤਾਰ ਪੁਰਿ ਕਰਤਾ ਵਸੈ ਸੰਤਨ ਕੈ ਪਾਸਿ ॥੧॥ ਰਹਾਉ ॥
kartaar pur kartaa vasai santan kai paas. ||1|| rahaa-o.
God dwells in the holy congregation, along with His saints. ||1||Pause||
ਸਾਧ ਸੰਗਤਿ ਵਿਚ ਪਰਮਾਤਮਾ (ਆਪ) ਵੱਸਦਾ ਹੈ, ਆਪਣੇ ਸੰਤ ਜਨਾਂ ਦੇ ਅੰਗ-ਸੰਗ ਵੱਸਦਾ ਹੈ ॥੧॥ ਰਹਾਉ ॥
کرتارپُرِکرتاۄسےَسنّتنکےَپاسِ॥
کرتار پر ۔ جائے ۔ رہائش ۔ خدا۔ کرتا ۔ کرنے والا۔ سنتں کے پاس۔ روحانی رہبروں کے پا س
۔ خدا کے گھر خدا بستا ہے روحانی رہبروں کے ساتھ ۔
ਬਿਘਨੁ ਨ ਕੋਊ ਲਾਗਤਾ ਗੁਰ ਪਹਿ ਅਰਦਾਸਿ ॥
bighan na ko-oo laagtaa gur peh ardaas.
No obstacle comes in the way of those who pray to the Guru.
ਜੇਹੜੇਮਨੁੱਖ ਗੁਰੂ ਦੇ ਦਰ ਤੇ ਅਰਦਾਸ ਕਰਦੇ ਰਹਿੰਦੇ ਹਨ, ਉਹਨਾਂ ਦੀ ਜ਼ਿੰਦਗੀ ਦੇ ਰਸਤੇ ਵਿਚ ਕੋਈ ਰੁਕਾਵਟ ਨਹੀਂ ਪੈਂਦੀ।
بِگھنُنکوئوُلاگتاگُرپہِارداسِ॥
وگھن۔ رکاوٹ۔ ارداس۔ عرض ۔ گذارش۔
۔ جو مرشد کے پاس عرض گذارتے ہیں جو رکاوٹ انہیں آتی نہیں
ਰਖਵਾਲਾ ਗੋਬਿੰਦ ਰਾਇ ਭਗਤਨ ਕੀ ਰਾਸਿ ॥੧॥
rakhvaalaa gobind raa-ay bhagtan kee raas. ||1||
The sovereign God of the universe is the savior and the spiritual wealth of His devotees. ||1|| ਪ੍ਰਭੂ ਪਾਤਿਸ਼ਾਹ ਆਪਣੇ ਸੰਤ ਜਨਾਂ ਦਾ (ਸਦਾ) ਆਪ ਰਾਖਾ ਹੈ, ਪ੍ਰਭੂ (ਦਾ ਨਾਮ) ਸੰਤ ਜਨਾਂ ਦਾ ਸਰਮਾਇਆ ਹੈ ॥੧॥
رکھۄالاگوبِنّدراءِبھگتنکیِراسِ
رکھوالا ۔ محافظ ۔ گوبند رائے ۔ شہنشاہ خدا۔ راس۔ سرامی
۔ خدا محافظ ہوجاتا ہے الہٰی پریمیوں کے لئے سرمایہ ہے