Urdu-Raw-Page-141

ਮਃ ੧ ॥
mehlaa 1.
Shalok, by the First Guru:
مਃ੧॥

ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ ॥
hak paraa-i-aa naankaa us soo-ar us gaa-ay.
O’ Nanak, to take what rightfully belongs to another, is like a Muslim eating pork, or a Hindu eating beef.
ਹੇ ਨਾਨਕ! ਪਰਾਇਆ ਹੱਕ ਮੁਸਲਮਾਨ ਲਈ ਸੂਰ ਹੈ ਤੇ ਹਿੰਦੂ ਲਈ ਗਾਂ ਹੈ।
ہکُپرائِیانانکااُسُسوُئراُسُگاءِ॥
حق پرائیا۔ دوسروں کا حق۔ اس سور۔ مراد مسلمان کے لئے سور۔ خنیر۔ اس گائے ۔ ہندو کے لئے گائے ۔
اے نانک دوسرے کا حق مسلمان کیلئے سور اور ہندو کیلئے گاو کی طرح حرام ہے

ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ ॥
gur peer haamaa taa bharay jaa murdaar na khaa-ay.
Our Guru, our Spiritual Guide, stands by us in God’s court, only if we do not take what belongs to others.
ਗੁਰੂ ਪੈਗ਼ੰਬਰ ਤਾਂ ਹੀ ਸਿਫ਼ਾਰਿਸ਼ ਕਰਦਾ ਹੈ ਜੇ ਮਨੁੱਖ ਪਰਾਇਆ ਹੱਕ ਨਾਹ ਵਰਤੇ।
گُرُپیِرُہاماتابھرےجامُردارُنکھاءِ॥
پیر۔ بلند عظمت۔ مانا ہوا بزرگ ۔ہاما۔ سفارش۔ شہادت ۔ مردار ۔ حرام کی کمائی ۔
گرو پیر اسی وقت مددگار ہوں گے جب تو حرام کمائی نہیں کھائے گا

ਗਲੀ ਭਿਸਤਿ ਨ ਜਾਈਐ ਛੁਟੈ ਸਚੁ ਕਮਾਇ ॥
galee bhisat na jaa-ee-ai chhutai sach kamaa-ay.
By mere talk, people do not earn passage to Heaven. Salvation comes only from the practice of Truth.
ਨਿਰੀਆਂ ਗੱਲਾਂ ਨਾਲ ਬੰਦਾ ਸੁਰਗਾ ਨੂੰ ਨਹੀਂ ਜਾਂਦਾ। ਛੁਟਕਾਰਾ ਤਾਂ ਸੱਚ ਦੀ ਕਮਾਈ ਦੁਆਰਾ ਹੀ ਹੈ।
گلیِبھِستِنجائیِئےَچھُٹےَسچُکماءِ॥
بہشت ۔ سورگ ۔ باتوں سے ۔
کوری باتوں سے بہشت نصیب نہیں ہوتی سچ اپنانے سے نجات ملتی ہے

ਮਾਰਣ ਪਾਹਿ ਹਰਾਮ ਮਹਿ ਹੋਇ ਹਲਾਲੁ ਨ ਜਾਇ ॥
maaran paahi haraam meh ho-ay halaal na jaa-ay.
As the forbidden foods do not become acceptable by adding spices, similarly byarguments the sinful acts cannot be justified.
(ਬਹਿਸ ਆਦਿਕ ਗੱਲਾਂ ਦੇ) ਮਸਾਲੇ ਹਰਾਮ ਮਾਲ ਵਿਚ ਪਾਇਆਂ ਉਹ ਹੱਕ ਦਾ ਮਾਲ ਨਹੀਂ ਬਣ ਜਾਂਦਾ।
مارنھپاہِہراممہِہوءِہلالُنجاءِ॥
مارن ۔ معجوں ۔ مصالحے کوڑ
حرام گوشت میں مصالحے ڈال دینے سے وہ حلال نہیں ہو جاتا

ਨਾਨਕ ਗਲੀ ਕੂੜੀਈ ਕੂੜੋ ਪਲੈ ਪਾਇ ॥੨॥
naanak galee koorhee-ee koorho palai paa-ay. ||2||O’ Nanak, from false talk, only falsehood is obtained.
ਹੇ ਨਾਨਕ! ਕੂੜੀਆਂ ਗੱਲਾਂ ਕੀਤਿਆਂ ਕੂੜ ਹੀ ਮਿਲਦਾ ਹੈ l
نانکگلیِکوُڑیِئیِکوُڑوپلےَپاءِ॥੨॥
نانک بری باتوں سے برائی ہی ملتی ہے

ਮਃ ੧ ॥
mehlaa 1.
Shalok, by the First Guru:
مਃ੧॥

ਪੰਜਿ ਨਿਵਾਜਾ ਵਖਤ ਪੰਜਿ ਪੰਜਾ ਪੰਜੇ ਨਾਉ ॥
panj nivaajaa vakhat panj panjaa panjay naa-o.
There are five prayers and five times of day for prayer; the five have five names.
ਪੰਜ ਨਿਮਾਜ਼ਾ ਹਨ, ਨਿਮਾਜ਼ਾ ਲਈ ਪੰਜ ਵੇਲੇ ਹਨ ਅਤੇ ਪੰਜਾਂ ਦੇ ਪੰਜ ਨਾਮ ਹਨ।
پنّجِنِۄاجاۄکھتپنّجِپنّجاپنّجےناءُ॥
وکھت۔ وقت ۔
پانچ نمازیں ہیں پانچ وقت ہیں ان کے نامبھی پانچ ہیں

ਪਹਿਲਾ ਸਚੁ ਹਲਾਲ ਦੁਇ ਤੀਜਾ ਖੈਰ ਖੁਦਾਇ ॥
pahilaa sach halaal du-ay teejaa khair khudaa-ay.
Let the first prayer be truthfulness, the second honest living, and the third charity in the Name of God.
ਪਹਿਲੀ ਸੱਚਾਈ, ਦੂਜੀ ਧਰਮ ਦੀ ਕਮਾਈ ਅਤੇ ਤੀਜੀ ਰੱਬ ਦੇ ਨਾਮ ਦਾਨ ਪੁੰਨ ਹੈ।
پہِلاسچُہلالدُءِتیِجاکھیَرکھُداءِ॥
دوئے ۔ دوسری ۔ خیر خدائے۔ خدا سے سب کے لئے خیر و عافیت مانگتا ہے ۔
پہلا نام صداقت دوسرا حلال کمائی تیسرا خدا کے نام پر سخاوت کرنا ہے

ਚਉਥੀ ਨੀਅਤਿ ਰਾਸਿ ਮਨੁ ਪੰਜਵੀ ਸਿਫਤਿ ਸਨਾਇ ॥
cha-uthee nee-at raas man panjvee sifat sanaa-ay.
Let the fourth be the pious thoughts in the mind, and the fifth the praise of God.
ਚੋਥੀ ਪਵਿੱਤ੍ਰ ਸੁਰਤ ਤੇ ਮਨ ਹੈ ਅਤੇ ਪੰਜਵੀ ਸੁਆਮੀ ਦੀ ਕੀਰਤੀ ਤੇ ਮਹਿਮਾਂ।
چئُتھیِنیِئتِراسِمنُپنّجۄیِسِپھتِسناءِ॥
نیئیت راس من۔ صحیح ارادہ اور ٹھیک من۔ صفت ثناہ ۔حمد اور تعریف
چوتھا ہے اپنے ارادے نیک رکھنا پانچویں نماز ہے حمد و ثنا کرنا

ਕਰਣੀ ਕਲਮਾ ਆਖਿ ਕੈ ਤਾ ਮੁਸਲਮਾਣੁ ਸਦਾਇ ॥
karnee kalmaa aakh kai taa musalmaan sadaa-ay.
Let good deeds be your prayer, and then, you may call yourself a true Muslim.
ਤੂੰ ਨੇਕ ਅਮਲਾਂ ਦਾ ਕਲਮਾਂ ਪੜ੍ਹ ਅਤੇ ਤਦ ਆਪਣੇ ਆਪ ਨੂੰ ਸੱਚਾ ਮੁਸਲਮਾਨ ਅਖਵਾ ।
کرنھیِکلماآکھِکےَتامُسلمانھُسداءِ॥
نیک اعمال کا کلمہ پڑھ کر اپنے آپ کو مسلمان کہلوا

ਨਾਨਕ ਜੇਤੇ ਕੂੜਿਆਰ ਕੂੜੈ ਕੂੜੀ ਪਾਇ ॥੩॥
naanak jaytay koorhi-aar koorhai koorhee paa-ay. ||3||
O’ Nanak, people without such prayers are false and false is their fame or honor.
ਹੇ ਨਾਨਕ! ਇਹਨਾਂ ਨਮਾਜ਼ਾਂ ਤੋਂ ਖੁੰਝੇ ਹੋਏ ਜਿਤਨੇ ਭੀ ਹਨ ਉਹ ਕੂੜੇ ਹਨ ਤੇ ਕੂੜੇ ਦੀ ਇੱਜ਼ਤ ਭੀ ਕੂੜੀ ਹੀ ਹੁੰਦੀ ਹੈ l
نانکجیتےکوُڑِیارکوُڑےَکوُڑیِپاءِ॥੩॥
اے نانک ، جھوٹے لوگ جھوٹی کمائی سے غلط جگہ حاصل کریں گے

ਪਉੜੀ ॥
pa-orhee.
Pauree:
پئُڑیِ॥

ਇਕਿ ਰਤਨ ਪਦਾਰਥ ਵਣਜਦੇ ਇਕਿ ਕਚੈ ਦੇ ਵਾਪਾਰਾ ॥
ik ratan padaarath vanjaday ik kachai day vaapaaraa.
Some trade in jewels (of God’s praise), others deal in short lived material wealth.
ਕਈ ਮਨੁੱਖ (ਪ੍ਰਭੂ ਦੀ ਸਿਫ਼ਤ-ਰੂਪ) ਕੀਮਤੀ-ਸਉਦੇ ਵਿਹਾਝਦੇ ਹਨ, ਤੇ ਕਈ (ਦੁਨੀਆ-ਰੂਪ) ਕੱਚ ਦੇ ਵਪਾਰੀ ਹਨ।
اِکِرتنپدارتھۄنھجدےاِکِکچےَدےۄاپارا॥
رتن۔ قیمتی اشیا۔ ونجدے ۔ سوداگری کرتے ہیں۔
ایک قیمتی چیزوں کی سودا گری کرتے ہیں اور بہت سے کانچ یعنی گھٹیا اشیاکی سوداگری کرتے ہیں

ਸਤਿਗੁਰਿ ਤੁਠੈ ਪਾਈਅਨਿ ਅੰਦਰਿ ਰਤਨ ਭੰਡਾਰਾ ॥
satgur tuthai paa-ee-an andar ratan bhandaaraa.
When the True Guru is pleased, we find the treasure of the jewel like Naam, which is already there deep within the self.
ਪ੍ਰਭੂ ਦੇ ਗੁਣ-ਰੂਪ ਰਤਨਾਂ ਦੇ ਖ਼ਜ਼ਾਨੇ ਮਨੁੱਖ ਦੇ ਅੰਦਰ ਹੀ ਹਨ, ਪਰ ਸਤਿਗੁਰੂ ਦੇ ਤਰੁੱਠਿਆਂ ਇਹ ਮਿਲਦੇ ਹਨ।
ستِگُرِتُٹھےَپائیِئنِانّدرِرتنبھنّڈارا॥
تٹھے ۔ مہربانی ۔
اگر مرشد مہربان ہو جائے تو قیمتی رتنوں کے خزانے انسان کے اندر ہیں۔

ਵਿਣੁ ਗੁਰ ਕਿਨੈ ਨ ਲਧਿਆ ਅੰਧੇ ਭਉਕਿ ਮੁਏ ਕੂੜਿਆਰਾ ॥
vin gur kinai na laDhi-aa anDhay bha-uk mu-ay koorhi-aaraa.
Without the Guru, no one has ever found this treasure of Naam. Many ignorant and false people have died, wandering in search of true wealth of Naam.
ਗੁਰਾਂ ਦੇ ਬਾਝੋਂ ਖ਼ਜ਼ਾਨਾ ਕਿਸੇ ਨੂੰ ਭੀ ਨਹੀਂ ਲੱਭਾ। ਝੂਠੇ ਅਤੇ ਅੰਨ੍ਹੇ ਟੱਕਰਾ ਮਾਰਦੇ ਮਾਰਦੇ ਮਰ ਗਏ ਹਨ।
ۄِنھُگُرکِنےَنلدھِیاانّدھےبھئُکِمُۓکوُڑِیارا॥
لدھیا۔ حاصل کیا۔
مرشد کے بغیر یہ خزانہ کسے نہیں ملتا۔ نادان اندھے جھوٹے آہ و زاری کرتے فوت ہو جاتے ہیں۔

ਮਨਮੁਖ ਦੂਜੈ ਪਚਿ ਮੁਏ ਨਾ ਬੂਝਹਿ ਵੀਚਾਰਾ ॥
manmukh doojai pach mu-ay naa boojheh veechaaraa.
The self-willed people are ruined in duality, because they do not understand spiritual contemplation.
ਆਪ-ਹੁਦਰੇ ਮਨੁੱਖ ਦਵੈਤ-ਭਾਵ ਵਿਚ ਖਚਿਤ ਹੁੰਦੇ ਹਨ, ਅਤੇ ਬ੍ਰਹਿਮ ਗਿਆਨ ਨੂੰ ਨਹੀਂ ਸਮਝਦੇ।
منمُکھدوُجےَپچِمُۓنابوُجھہِۄیِچارا॥
چھارا۔ راکھ ۔ وکھیا۔ زہر ۔
من کے مرید حقیقت نہیں سمجھتے دنیاوی دولت کے لئے ذلیل وخوار ہوتے ہوتے فوت ہو جاتے ہیں

ਇਕਸੁ ਬਾਝਹੁ ਦੂਜਾ ਕੋ ਨਹੀ ਕਿਸੁ ਅਗੈ ਕਰਹਿ ਪੁਕਾਰਾ ॥
ikas baajhahu doojaa ko nahee kis agai karahi pukaaraa.
Except the One (God), there is no other at all. Unto whom can they cry?
ਇਕ ਪ੍ਰਭੂ ਤੋਂ ਬਿਨਾ ਹੋਰ ਕੋਈ ਸਹੈਤਾ ਕਰਨ ਵਾਲਾ ਹੀ ਨਹੀਂ ਹੈ। ਪੁਕਾਰ ਭੀ ਉਹ ਕਿਸ ਦੇ ਸਾਹਮਣੇ ਕਰਨ?
اِکسُباجھہُدوُجاکونہیِکِسُاگےَکرہِپُکارا॥
کسے حقیقت بیان کی جائے اس واحد خدا کے بغیر دوسری کوئی ہستی نہیں۔ جس سے فریاد کریں (7

ਇਕਿ ਨਿਰਧਨ ਸਦਾ ਭਉਕਦੇ ਇਕਨਾ ਭਰੇ ਤੁਜਾਰਾ ॥
ik nirDhan sadaa bha-ukday iknaa bharay tujaaraa.
Some, being poor in the wealth of Naam, always keep wandering. While others have hearts full with the jewels of Naam.
ਨਾਮ-ਰੂਪ ਖ਼ਜ਼ਾਨੇ ਤੋਂ ਬਿਨਾ ਕਈ ਕੰਗਾਲ ਸਦਾ ਦਰ ਦਰ ਤੇ ਤਰਲੇ ਲੈਂਦੇ ਫਿਰਦੇ ਹਨ, ਤੇ ਕਈਆਂ ਦੇ ਹਿਰਦੇ-ਰੂਪ ਖ਼ਜ਼ਾਨੇ ਬੰਦਗੀ-ਰੂਪ ਧਨ ਨਾਲ ਭਰੇ ਪਏ ਹਨ।
اِکِنِردھنسدابھئُکدےاِکنابھرےتُجارا॥
تجارا ۔ تجوری ۔ خذانہ رکھنے کا آلہ
ایک روحانی دولت ایک مفلسی کی حآلت میں بھٹکتے پھرتے ہیں۔ جبکہ ایک روحانی دولت سے مالا مال ہیں خزانے بھرے پڑے ہیں

ਵਿਣੁ ਨਾਵੈ ਹੋਰੁ ਧਨੁ ਨਾਹੀ ਹੋਰੁ ਬਿਖਿਆ ਸਭੁ ਛਾਰਾ ॥
vin naavai hor Dhan naahee hor bikhi-aa sabh chhaaraa.
Except God’s Name, there is no other eternal wealth. Everything else is just poison and ashes.
ਹਰੀ ਨਾਮ ਦੇ ਬਗੇਰ ਬਾਕੀ ਕੋਈ ਨਾਲ ਨਿਭਣ ਵਾਲਾ ਧਨ ਨਹੀਂ ਹੈ, ਹੋਰ ਸਾਰਾ ਕੁਝ ਕੇਵਲ ਜ਼ਹਿਰ ਤੇ ਸੁਆਹ ਹੈ।
ۄِنھُناۄےَہورُدھنُناہیِہورُبِکھِیاسبھُچھارا॥
نام سچ حق وحقیقت کے بغیر دوسری دولت نہیں باقی سب مایا والی دولت راکھ ہے ۔

ਨਾਨਕ ਆਪਿ ਕਰਾਏ ਕਰੇ ਆਪਿ ਹੁਕਮਿ ਸਵਾਰਣਹਾਰਾ ॥੭॥
naanak aap karaa-ay karay aap hukam savaaranhaaraa. ||7||
O’ Nanak, God Himself acts, and causes others to act; and it is by His own Command, that He embellishes us.
ਹੇ ਨਾਨਕ! ਪ੍ਰਭੂ ਆਪ ਹੀ ਕਰਦਾ ਹੈ ਅਤੇ ਆਪੇ ਹੀ ਕਰਾਉਂਦਾ ਹੈ।, ਆਪਣੇ ਹੁਕਮ ਦੁਆਰਾ ਉਹ ਪ੍ਰਾਣੀਆਂ ਨੂੰ ਸੁਧਾਰ ਦਿੰਦਾ ਹੈ।
نانکآپِکراۓکرےآپِہُکمِسۄارنھہارا॥੭॥
اے نانک آپ ہی خدا کرنے اور کرانے والا ہے ۔ اور خود ہی اپنے حکم سے راہ راست پر لاتا ہے

ਸਲੋਕੁ ਮਃ ੧ ॥
salok mehlaa 1.
Shalok, by the First Guru:
سلوکُمਃ੧॥

ਮੁਸਲਮਾਣੁ ਕਹਾਵਣੁ ਮੁਸਕਲੁ ਜਾ ਹੋਇ ਤਾ ਮੁਸਲਮਾਣੁ ਕਹਾਵੈ ॥
musalmaan kahaavan muskal jaa ho-ay taa musalmaan kahaavai.
It is difficult to be called a true Muslim; if one is a true follower of Islam, then he may be called a true Muslim.
ਅਸਲ ਮੁਸਲਮਾਨ ਅਖਵਾਣਾ ਬੜਾ ਔਖਾ ਹੈ ਜੇ ਉਹੋ ਜਿਹਾ ਬਣੇ ਤਾਂ ਮਨੁੱਖ ਆਪਣੇ ਆਪ ਨੂੰ ਮੁਸਲਮਾਨ ਅਖਾਏ।
مُسلمانھُکہاۄنھُمُسکلُجاہوءِتامُسلمانھُکہاۄےَ॥
مسلمان کہلوانا مشکل ہے۔ اگر کوئی سچا مسلمان ہو گا تو مسلمان کہلوائے گا

ਅਵਲਿ ਅਉਲਿ ਦੀਨੁ ਕਰਿ ਮਿਠਾ ਮਸਕਲ ਮਾਨਾ ਮਾਲੁ ਮੁਸਾਵੈ ॥
aval a-ul deen kar mithaa maskal maanaa maal musaavai.
First, let him savor the religion of the Prophet as sweet; then, let his pride of his possessions be scraped away by sharing his wealth with the needy.
ਸਭ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਮਜ਼ਹਬ ਪਿਆਰਾ ਲੱਗੇ, ਫਿਰ ਜਿਵੇਂ ਮਿਸਕਲੇ ਨਾਲ ਜੰਗਾਲ ਲਾਹੀਦਾ ਹੈ ਤਿਵੇਂ ਆਪਣੀ ਕਮਾਈ ਦਾ ਧਨ ਲੋੜਵੰਦਿਆਂ ਨਾਲ ਵੰਡ ਕੇ ਵਰਤੇ ਤੇ ਇਸ ਤਰ੍ਹਾਂ ਦੌਲਤ ਦਾ ਅਹੰਕਾਰ ਦੂਰ ਕਰੇ।
اۄلِائُلِدیِنُکرِمِٹھامسکلمانامالُمُساۄےَ॥
اول ۔ اؤل۔ سب سے پہلے ۔ مسکل۔ ریتی ۔ یا جنگال اُتارنے کا آلہ ۔ مساوے ۔ لٹائے تقسیم کرے ۔
سب سے پہلی بات تو یہ کہ وہ اپنے دین سے محبت کرے دل پرسے تکبر کا زنگ اتار دےاپنی تمام دولت نچھاور کر دے

ਹੋਇ ਮੁਸਲਿਮੁ ਦੀਨ ਮੁਹਾਣੈ ਮਰਣ ਜੀਵਣ ਕਾ ਭਰਮੁ ਚੁਕਾਵੈ ॥
ho-ay muslim deen muhaanai maran jeevan kaa bharam chukhaavai.
Becoming a true Muslim, with full faith in his Prophet, he should put aside the delusion of life and death.
ਪੈਗੰਬਰ ਦੇ ਮੱਤ ਦਾ ਸੱਚਾ ਮੁਰੀਦ ਹੋ ਕੇ ਉਹ ਮੌਤ ਤੇ ਜਿੰਦਗੀ ਦੇ ਵਹਿਮ ਨੂੰ ਦੂਰ ਕਰ ਦੇਵੇ।
ہوءِمُسلِمُدیِنمُہانھےَمرنھجیِۄنھکابھرمُچُکاۄےَ॥
دین مہانے ۔ مذہب کے لئے ۔ اسلام کے لئے ۔ مرن جیون ۔ زندگی اور موت ۔
دین و مزہب کو اپنی کشتی کا ناخدا بنا کر مال و دولت کی فکر چھوڑ دے

ਰਬ ਕੀ ਰਜਾਇ ਮੰਨੇ ਸਿਰ ਉਪਰਿ ਕਰਤਾ ਮੰਨੇ ਆਪੁ ਗਵਾਵੈ ॥
rab kee rajaa-ay mannay sir upar kartaa mannay aap gavaavai.
He should submit to God’s Will. He should shed his selfishness and conceit, and consider the Creator above all.
ਰੱਬ ਦੇ ਕੀਤੇ ਨੂੰ ਸਿਰ ਮੱਥੇ ਤੇ ਮੰਨੇ, ਕਾਦਰ ਨੂੰ ਹੀ (ਸਭ ਕੁਝ ਕਰਨ ਵਾਲਾ) ਮੰਨੇ ਤੇ ਖ਼ੁਦੀ ਮਿਟਾ ਦੇਵੇ।
ربکیِرجاءِمنّنےسِراُپرِکرتامنّنےآپُگۄاۄےَ॥
آپ خودی ۔ اپنا پن ۔
رب کی رضا کو سر آنکھوں پر رکھے خودی کا خاتمہ کرے

ਤਉ ਨਾਨਕ ਸਰਬ ਜੀਆ ਮਿਹਰੰਮਤਿ ਹੋਇ ਤ ਮੁਸਲਮਾਣੁ ਕਹਾਵੈ ॥੧॥
ta-o naanak sarab jee-aa mihramat ho-ay ta musalmaan kahaavai. ||1||
O’ Nanak, when he loves and becomes merciful to all beings, only then shall he be called a true Muslim.
ਹੇ ਨਾਨਕ! (ਰੱਬ ਦੇ ਪੈਦਾ ਕੀਤੇ) ਸਾਰੇ ਬੰਦਿਆਂ ਨਾਲ ਪਿਆਰ ਕਰੇ, ਇਹੋ ਜਿਹਾ ਬਣੇ, ਤਾਂ ਮੁਸਲਮਾਨ ਅਖਵਾਏ l
تءُنانکسربجیِیامِہرنّمتِہوءِتمُسلمانھُکہاۄےَ॥੧॥
محرمنت۔ ترس ۔مہربانی
اے نانک ایسی صورت میں ہی وہ سب مسلمانوں پر اپنی رحمت کرے گا اور وہ مسلمان کہلوائیں گے

ਮਹਲਾ ੪ ॥
mehlaa 4.
Shalok, by the Fourth Guru:
مہلا੪॥

ਪਰਹਰਿ ਕਾਮ ਕ੍ਰੋਧੁ ਝੂਠੁ ਨਿੰਦਾ ਤਜਿ ਮਾਇਆ ਅਹੰਕਾਰੁ ਚੁਕਾਵੈ ॥
parhar kaam kroDh jhooth nindaa taj maa-i-aa ahaNkaar chukhaavai.
If one renounces one’s lust, anger, falsehood and slander; forsakes love of Maya and eliminates egotistical pride,
(ਜੇ ਮਨੁੱਖ) ਕਾਮ ਗੁੱਸਾ ਝੂਠ ਨਿੰਦਿਆ ਛੱਡ ਦੇਵੇ, ਜੇ ਮਾਇਆ ਦਾ ਲਾਲਚ ਛੱਡ ਕੇ ਅਹੰਕਾਰ (ਭੀ) ਦੂਰ ਕਰ ਲਏ,
پرہرِکامک٘رودھُجھوُٹھُنِنّداتجِمائِیااہنّکارُچُکاۄےَ॥
پرہر۔ چھوڑ کر۔ کام شہوت۔ کرؤدھ ۔ غصہ ۔ نندا۔ بد گوئی ۔ تج ۔ چھوڑنا۔ مائیا ۔ دنیاوی دولت ۔ اہنکار۔ تکبر ۔ گھمنڈ ۔ غرور ۔
اگر انسان شہوت پرستی ، غصہ ، جھوٹ اور بد گوئی چھوڑ دے دولت کا لالچ چھوڑ دے اور غرور ختم کردے ۔

ਤਜਿ ਕਾਮੁ ਕਾਮਿਨੀ ਮੋਹੁ ਤਜੈ ਤਾ ਅੰਜਨ ਮਾਹਿ ਨਿਰੰਜਨੁ ਪਾਵੈ ॥
taj kaam kaaminee moh tajai taa anjan maahi niranjan paavai.
and abandons lustful attachment to women. Then, while still living in the darkness of Maya (worldly attachments), one can realize the immaculate God.
ਜੇ ਵਿਸ਼ੇ ਦੀ ਵਾਸ਼ਨਾ ਛੱਡ ਕੇ ਇਸਤ੍ਰੀ ਦਾ ਮੋਹ ਤਿਆਗ ਦੇਵੇ ਤਾਂ ਮਨੁੱਖ ਮਾਇਆ ਦੀ ਕਾਲਖ ਵਿਚ ਰਹਿੰਦਾ ਹੋਇਆ ਹੀ ਮਾਇਆ-ਰਹਿਤ ਪ੍ਰਭੂ ਨੂੰ ਲੱਭ ਲੈਂਦਾ ਹੈ।
تجِکامُکامِنیِموہُتجےَتاانّجنماہِنِرنّجنُپاۄےَ॥
انجن ماہے نرنجن۔ نا پاکیزگی میں پاکیزگی ۔
شہوت پرستی اور عورت کی محبت چھوڑ دے یعنی ایساپرہیز گار ہو جائے تو اس کا لخ بھرے ماہول میں بھی اس بیداغ خدا اور پاک اخلاق اور پاکیزگی حاصل کر سکتا ہے ۔ ۔

ਤਜਿ ਮਾਨੁ ਅਭਿਮਾਨੁ ਪ੍ਰੀਤਿ ਸੁਤ ਦਾਰਾ ਤਜਿ ਪਿਆਸ ਆਸ ਰਾਮ ਲਿਵ ਲਾਵੈ ॥
taj maan abhimaan pareet sut daaraa taj pi-aas aas raam liv laavai.
If a person tunes his mind to the love for God by renouncing the concern for honor or dishonor, undue love for children and spouse, and craving for Maya,
(ਜੇ ਮਨੁੱਖ) ਅਹੰਕਾਰ ਦੂਰ ਕਰ ਕੇ ਪੁੱਤ੍ਰ ਵਹੁਟੀ ਦਾ ਮੋਹ ਛੱਡ ਦੇਵੇ, ਜੇ (ਦੁਨੀਆ ਦੇ ਪਦਾਰਥਾਂ ਦੀਆਂ) ਆਸਾਂ ਤੇ ਤ੍ਰਿਸ਼ਨਾ ਛੱਡ ਕੇ ਪਰਮਾਤਮਾ ਨਾਲ ਸੁਰਤ ਜੋੜ ਲਏ,
تجِمانُابھِمانُپ٘ریِتِسُتداراتجِپِیاسآسراملِۄلاۄےَ॥
مان ۔ وقار۔ ابھیمان ۔ غرور۔ تکبر ۔ پریت۔پیار ۔ ست۔ بیٹا ۔ دارا۔ عورت۔ پیاس۔ خواہش بھوک
غرور اور تکبر چھوڑ کر عورت اور اولاد کی محبت چھوڑ کر خواہشات کو تلانجلی دیکر خدا سے پیار کرئے ۔

ਨਾਨਕ ਸਾਚਾ ਮਨਿ ਵਸੈ ਸਾਚ ਸਬਦਿ ਹਰਿ ਨਾਮਿ ਸਮਾਵੈ ॥੨॥
naanak saachaa man vasai saach sabad har naam samaavai. ||2||
Then, O’ Nanak, the eternal God will come to dwell in his mind, and through the true word of the Guru, he would merge in God’s Name.
ਤਾਂ, ਹੇ ਨਾਨਕ! ਸਦਾ-ਥਿਰ ਪਰਮਾਤਮਾ ਉਸ ਦੇ ਮਨ ਵੱਸ ਪੈਂਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਦੇ ਨਾਮ ਵਿਚ ਉਹ ਲੀਨ ਹੋ ਜਾਂਦਾ ਹੈ
نانکساچامنِۄسےَساچسبدِہرِنامِسماۄےَ॥੨॥
تو اے نانک تو ساچا خدا دل میں بستا ہے ۔ سچا کلام الہٰی نام سچ۔حق وحقیقتدل میں بس جاتا ہے

ਪਉੜੀ ॥
pa-orhee.
Pauree:
پئُڑیِ॥

ਰਾਜੇ ਰਯਤਿ ਸਿਕਦਾਰ ਕੋਇ ਨ ਰਹਸੀਓ ॥
raajay ra-yat sikdaar ko-ay na rahsee-o.
None of the kings, the subjects, or leaders shall remain in this world forever.
ਰਾਜੇ, ਪਰਜਾ, ਚੌਧਰੀ, ਕੋਈ ਭੀ ਸਦਾ ਨਹੀਂ ਰਹੇਗਾ।
راجےرزتِسِکدارکوءِنرہسیِئو॥
راجے ۔ حکمران ۔ رعیت ۔ رعایا۔ سکدار ۔ چودھری ۔ نہ رہیو ۔ نہ رہیگا۔
حکمران محکوم ، رعیت و رعایا، چودھری ہمیشہ کوئی نہ رہیگا ۔

ਹਟ ਪਟਣ ਬਾਜਾਰ ਹੁਕਮੀ ਢਹਸੀਓ ॥
hat patan baajaar hukmee dhahsee-o.
The shops, the cities and the streets shall eventually disintegrate, by God’s Command. ਹੱਟ, ਸ਼ਹਰ, ਬਾਜ਼ਾਰ, ਪ੍ਰਭੂ ਦੇ ਹੁਕਮ ਵਿਚ (ਅੰਤ) ਢਹਿ ਜਾਣਗੇ।
ہٹپٹنھباجارہُکمیِڈھہسیِئو॥
ہٹ ۔ دکان ۔ پٹن۔ شہر۔ ڈھیسیو۔ مٹ جائیں گے۔ گر جائیں گے ۔
دکان ۔ شہر بازار حکم سے ختم ہو جائیں گے ۔

ਪਕੇ ਬੰਕ ਦੁਆਰ ਮੂਰਖੁ ਜਾਣੈ ਆਪਣੇ ॥
pakay bank du-aar moorakh jaanai aapnay.
The foolish human being thinks that these solid and beautiful mansions are his.
ਸੋਹਣੇ ਪੱਕੇ ਘਰਾਂਨੂੰ ਮੂਰਖ ਮਨੁੱਖ ਆਪਣੇ ਸਮਝਦਾ ਹੈ,
پکےبنّکدُیارموُرکھُجانھےَآپنھے॥
بتک ۔ بانکے ۔ سوہنے ۔ دوآر ۔ دروازے ۔
نادان خوبصورت گھروں کو اپنا سمجھتا ہے ۔

ਦਰਬਿ ਭਰੇ ਭੰਡਾਰ ਰੀਤੇ ਇਕਿ ਖਣੇ ॥
darab bharay bhandaar reetay ik khanay.
But he does not realize that all these mansions, along with the treasures filled with wealth, would be emptied out in an instant.
ਪਰ ਇਹ ਨਹੀਂ ਜਾਣਦਾ ਕਿ ਧਨ ਨਾਲ ਭਰੇ ਹੋਏ ਖ਼ਜ਼ਾਨੇ ਇਕ ਪਲਕ ਵਿਚ ਖ਼ਾਲੀ ਹੋ ਜਾਂਦੇ ਹਨ।
دربِبھرےبھنّڈارریِتےاِکِکھنھے॥
دربھ ۔ دولت۔ بھنڈار ۔ ذخیرے ۔ خزانے ۔ ریتے ۔ خالی ۔ اک کھنے ۔ آنکھجھپکنے میں ۔
دولت کے انبار اور خزانے آنکھ جھیکنے خالی ہو جاتے ہیں۔

ਤਾਜੀ ਰਥ ਤੁਖਾਰ ਹਾਥੀ ਪਾਖਰੇ ॥
taajee rath tukhaar haathee paakhray.
The horses, chariots, camels and elephants with all their decorations;
ਵਧੀਆ ਘੋੜੇ, ਰਥ, ਊਠ, ਹਾਥੀ, ਪਲਾਣੇ,
تاجیِرتھتُکھارہاتھیِپاکھرے॥
تاجی ۔ عربی نسل کے گھوڑے ۔ تکھار۔ اونٹ ۔ پاکھرے ۔ حودے اور کاٹھیاں ۔
گہوڑے ۔رتھ۔ اونٹ اور حودے ،ہاتھی کاٹھیاں ،

ਬਾਗ ਮਿਲਖ ਘਰ ਬਾਰ ਕਿਥੈ ਸਿ ਆਪਣੇ ॥ਤੰਬੂ ਪਲੰਘ ਨਿਵਾਰ ਸਰਾਇਚੇ ਲਾਲਤੀ ॥
baag milakh ghar baar kithai se aapnay.tamboo palangh nivaar saraa-ichay laaltee.
the gardens, lands, houses, possessions, tents, soft beds and satin pavilions, where are those things which he believed to be his own.
ਬਾਗ਼, ਜ਼ਮੀਨਾਂ, ਘਰ-ਘਾਟ, ਤੰਬੂ, ਨਿਵਾਰੀ ਪਲੰਘ ਤੇ ਅਤਲਸੀ ਕਨਾਤਾਂਜਿਨ੍ਹਾਂ ਨੂੰ ਮਨੁੱਖ ਆਪਣੇ ਸਮਝਦਾ ਹੈ ਕਿਤੇ ਜਾਂਦੇ ਨਹੀਂ ਲੱਭਦੇ। ਇਹ ਸਭ ਨਾਸ਼ਵੰਤ ਹਨ।
باگمِلکھگھربارکِتھےَسِآپنھے॥تنّبوُپلنّگھنِۄارسرائِچےلالتیِ॥
ملکھ ۔ جائیداد ۔ سرایپے ۔ قناتاں ۔ لالتی ۔ مخملی ۔ اطلسی ۔
باغ ، جائیداد ، گھر باز، تنبو، پلنگ، مخملی فناتاں جنہیں انسان اپنے سمجھا ہے کہاں چلے جاتے ہیں نہیں ملتے ،

ਨਾਨਕ ਸਚ ਦਾਤਾਰੁ ਸਿਨਾਖਤੁ ਕੁਦਰਤੀ ॥੮॥
naanak sach daataar sinaakhat kudratee. ||8||
O’ Nanak, only God, the giver of all, is eternal. He is revealed through His nature.
ਹੇ ਨਾਨਕ! ਸਦਾ ਰਹਿਣ ਵਾਲਾ ਸਿਰਫ਼ ਉਹੀ ਹੈ, ਜੋ ਇਹਨਾਂ ਪਦਾਰਥਾਂ ਦੇ ਦੇਣ ਵਾਲਾ ਹੈ, ਉਸ ਦੀ ਪਛਾਣ ਉਸ ਦੀ ਕੁਦਰਤਿ ਵਿਚੋਂ ਹੁੰਦੀ ਹੈ l
نانکسچداتارُسِناکھتُکُدرتیِ॥੮॥
سناخت۔ پہچان
اے نانک:- سچا سچی ان نعمتوں کو دینے والا ہے اسکی پہچان اسکی بنائی قائنات قدرت سے ہوتی ہے

ਸਲੋਕੁ ਮਃ ੧ ॥
salok mehlaa 1.
Shalok, by theFirst Guru:
سلوکُمਃ੧॥

ਨਦੀਆ ਹੋਵਹਿ ਧੇਣਵਾ ਸੁੰਮ ਹੋਵਹਿ ਦੁਧੁ ਘੀਉ ॥
nadee-aa hoveh Dhaynvaa summ hoveh duDh ghee-o.
If all the rivers become cows, and the springs (of water) become milk and ghee;
ਜੇ ਸਾਰੀਆਂ ਨਦੀਆਂ (ਮੇਰੇ ਵਾਸਤੇ) ਗਾਈਆਂ ਬਣ ਜਾਣ (ਪਾਣੀ ਦੇ) ਚਸ਼ਮੇ ਦੁੱਧ ਤੇ ਘਿਉ ਬਣ ਜਾਣ,
ندیِیاہوۄہِدھینھۄاسُنّمہوۄہِدُدھُگھیِءُ॥
دھنواں ۔ گائیں۔ ستم۔ چشمے ۔
اگر تمام ندیاں دودھ کی ہو جائیں (گاؤں) گائیوں کی طرح اور چشموں سے دودھ اور گھی آنے لگے

ਸਗਲੀ ਧਰਤੀ ਸਕਰ ਹੋਵੈ ਖੁਸੀ ਕਰੇ ਨਿਤ ਜੀਉ ॥
saglee Dhartee sakar hovai khusee karay nit jee-o.
If the entire earth becomes sugar, beholding these things my mind rejoices every day; ਸਾਰੀ ਜ਼ਮੀਨ ਸ਼ਕਰ ਬਣ ਜਾਏ, (ਇਹਨਾਂ ਪਦਾਰਥਾਂ ਨੂੰ ਵੇਖ ਕੇ) ਮੇਰੀ ਜਿੰਦ ਨਿੱਤ ਖ਼ੁਸ਼ ਹੋਵੇ,
سگلیِدھرتیِسکرہوۄےَکھُسیِکرےنِتجیِءُ॥
ساری زمین میٹھی شکر کی مانند ہو جائے ۔

error: Content is protected !!