Urdu-Raw-Page-815

ਨਾਨਕ ਕਉ ਕਿਰਪਾ ਭਈ ਦਾਸੁ ਅਪਨਾ ਕੀਨੁ ॥੪॥੨੫॥੫੫॥
naanak ka-o kirpaa bha-ee daas apnaa keen. ||4||25||55||
God bestowed mercy on Nanak, and He made Nanak His devotee. ||4||25||55||.
ਨਾਨਕ ਉਤੇ ਪਰਮਾਤਮਾ ਦੀ ਮੇਹਰ ਹੋਈ, ਪਰਮਾਤਮਾ ਨੇਨਾਨਕ ਨੂੰ ਆਪਣਾ ਸੇਵਕ ਬਣਾ ਲਿਆ ॥੪॥੨੫॥੫੫॥
نانککءُکِرپابھئیِداسُاپناکیِنُ
نانک خدا نے کرم وعنایت فرمائی خادم کو اپنا بنالیا۔

ਬਿਲਾਵਲੁ ਮਹਲਾ ੫ ॥
bilaaval mehlaa 5.
Raag Bilaaval, Fifth Guru:
بِلاولُمحلا 5॥

ਹਰਿ ਭਗਤਾ ਕਾ ਆਸਰਾ ਅਨ ਨਾਹੀ ਠਾਉ ॥
har bhagtaa kaa aasraa an naahee thaa-o.
God is the mainstay of His devotees, for them there is no other place to go to.
ਭਗਤਾਂ ਨੂੰ ਪ੍ਰਭੂ ਦਾ ਹੀ ਆਸਰਾ ਰਹਿੰਦਾ ਹੈ, ਉਹਨਾਂ ਨੂੰ ਹੋਰ ਕੋਈ ਥਾਂ ਨਹੀਂ ਸੁੱਝਦਾ।
ہرِبھگتاکاآسراانناہیِٹھاءُ॥
ٹھاؤ۔ ٹھکانہ ۔ آن ۔ دیگر۔ دوسرا
الہٰی عاشقوں پریمیوں خدا کے بغیر دوسرا کوئی ٹھکانہ نہیں

ਤਾਣੁ ਦੀਬਾਣੁ ਪਰਵਾਰ ਧਨੁ ਪ੍ਰਭ ਤੇਰਾ ਨਾਉ ॥੧॥
taan deebaan parvaar Dhan parabh tayraa naa-o. ||1||
O’ God, for the devotees, Your Name is their strength, support, family and wealth.||1||
ਹੇ ਪ੍ਰਭੂ! ਤੇਰਾ ਨਾਮ ਹੀਭਗਤਾਂ ਵਾਸਤੇ ਤਾਣ ਹੈ, ਸਹਾਰਾ ਹੈ, ਪਰਵਾਰ ਹੈ ਅਤੇ ਧਨ ਹੈ ॥੧॥
تانھُدیِبانھُپرۄاردھنُپ٘ربھتیراناءُ॥
۔ تان ۔ طاقت۔ دیبان ۔ حاکم ۔عدالت۔ ناؤں۔ سچ و حقیقت خدا کا نام
۔ ۔ طاقت عدالت ۔ قبیلہ اور دولت ان کے لئے خدا کا نام سچ و حقیقت ہے

ਕਰਿ ਕਿਰਪਾ ਪ੍ਰਭਿ ਆਪਣੀ ਅਪਨੇ ਦਾਸ ਰਖਿ ਲੀਏ ॥
kar kirpaa parabh aapnee apnay daas rakh lee-ay.
Bestowing mercy, God has always saved His devotees.
ਪਰਮਾਤਮਾ ਨੇ ਮੇਹਰ ਕਰ ਕੇ ਆਪਣੇ ਸੇਵਕਾਂ ਦੀ ਸਦਾ ਹੀ ਆਪ ਰੱਖਿਆ ਕੀਤੀ ਹੈ।
کرِکِرپاپ٘ربھِآپنھیِاپنےداسرکھِلیِۓ॥
رکھ لئے ۔ بچائے
خدا اپنی کرم وعنیات سے اپنے خدمتگار وں کو بچاتا ہے

ਨਿੰਦਕ ਨਿੰਦਾ ਕਰਿ ਪਚੇ ਜਮਕਾਲਿ ਗ੍ਰਸੀਏ ॥੧॥ ਰਹਾਉ ॥
nindak nindaa kar pachay jamkaal garsee-ay. ||1|| rahaa-o.
While the slanderers who were defaming God’s devotees, the demon of death kept a grip on those slanderers. ||1||Pause||
ਨਿੰਦਕ ਨਿੰਦਾ ਕਰ ਕਰ ਕੇ ਸੜਦੇ-ਭੁੱਜਦੇ ਰਹੇ, ਉਹਨਾਂ ਨੂੰ (ਸਗੋਂ) ਆਤਮਕ ਮੌਤ ਨੇ ਹੜੱਪ ਕੀਤੀ ਰੱਖਿਆ ॥੧॥ ਰਹਾਉ ॥
نِنّدکنِنّداکرِپچےجمکالِگ٘رسیِۓ॥
۔ پچے ۔ غرقاب ہونے ۔ جمکال۔ فرشتہ موت۔ گرسیئے ۔ کھا گئے ॥
جبکہ بدگوئی کرنے والے بدگوئی کرتے کرتے ذلیل و خوار ہوتے ہیں اور موت کا لقمہ بن جاتے ہیں

ਸੰਤਾ ਏਕੁ ਧਿਆਵਨਾ ਦੂਸਰ ਕੋ ਨਾਹਿ ॥
santaa ayk Dhi-aavanaa doosar ko naahi.
The saints meditate only on God, and none other.
ਸੰਤ ਜਨ ਸਦਾ ਇਕ ਪ੍ਰਭੂ ਦਾ ਹੀ ਧਿਆਨ ਧਰਦੇ ਹਨ, ਕਿਸੇ ਹੋਰ ਦਾ ਨਹੀਂ।
سنّتاایکُدھِیاۄنادوُسرکوناہِ॥
روحانی رہبر ہمیشہ واحد خدا میں دھیان لگاتے ہیں کسی د وسرے میں ان کا دھیان نہیں

ਏਕਸੁ ਆਗੈ ਬੇਨਤੀ ਰਵਿਆ ਸ੍ਰਬ ਥਾਇ ॥੨॥
aykas aagai bayntee ravi-aa sarab thaa-ay. ||2||
Their prayer is only before that God who is pervading everywhere.||2||.
ਜੇਹੜਾ ਪ੍ਰਭੂ ਸਭ ਥਾਂਵਾਂ ਵਿਚ ਵਿਆਪਕ ਹੈ, ਸੰਤ ਜਨ ਸਿਰਫ਼ ਉਸ ਦੇ ਦਰ ਤੇ ਹੀ ਅਰਜ਼ੋਈ ਕਰਦੇ ਹਨ ॥੨॥
ایکسُآگےَبینتیِرۄِیاس٘ربتھاءِ॥
۔ رویاسرب تھائے ۔ جو سب جگہ بستا ہے
واحد سے عرض گذارتے ہیں جو ہر جائی ہے ۔

ਕਥਾ ਪੁਰਾਤਨ ਇਉ ਸੁਣੀ ਭਗਤਨ ਕੀ ਬਾਨੀ ॥
kathaa puraatan i-o sunee bhagtan kee baanee.
The time honored truth is being narrated through the words of the devotees,
ਭਗਤ ਜਨਾਂ ਦੀ ਆਪਣੀ ਬਾਣੀ ਦੀ ਰਾਹੀਂ ਹੀ ਪੁਰਾਣੇ ਸਮੇ ਦੀ ਹੀ ਕਥਾ ਇਉਂ ਸੁਣੀ ਜਾ ਰਹੀ ਹੈ,
کتھاپراتناِءُسُنھیِبھگتنکیِبانیِ॥
کتھا ۔ پراتن ۔ پرانی کہانی ۔
الہٰیپریمیوں کی اپنے ہی کلام سے پرانی کہانی سناتے ہیں

ਸਗਲ ਦੁਸਟ ਖੰਡ ਖੰਡ ਕੀਏ ਜਨ ਲੀਏ ਮਾਨੀ ॥੩॥
sagal dusat khand khand kee-ay jan lee-ay maanee. ||3||
that God has always honored His devotees and destroyed all the evil doers. ||3||
ਕਿ ਪਰਮਾਤਮਾ ਨੇ (ਹਰ ਸਮੇ) ਆਪਣੇ ਸੇਵਕਾਂ ਦਾ ਆਦਰ ਕੀਤਾ, ਅਤੇ ਸਾਰੇ ਪਾਪੀਆਂਨੂੰ ਟੋਟੇ ਟੋਟੇ ਕਰ ਦਿੱਤਾ ॥੩॥
سگلدُسٹکھنّڈکھنّڈکیِۓجنلیِۓمانیِ॥
دشٹ ۔ بد اعمال ۔ کھنڈ کھنڈ ۔ ذرہ ذرہ ۔ ٹوٹے ٹوتے ۔ لئے مانی ۔ اداب عنای ت کی
کہ خدا نے ہمیشہ اپنے بندوں کی تعظیم کی ہے اور تمام بدکاروں کو ہلاک کردیا ہے

ਸਤਿ ਬਚਨ ਨਾਨਕੁ ਕਹੈ ਪਰਗਟ ਸਭ ਮਾਹਿ ॥
sat bachan naanak kahai pargat sabh maahi.
Nanak speaks these true words, which are obvious to all,
ਨਾਨਕ ਸੱਚੇ ਸ਼ਬਦ ਉਚਾਰਨ ਕਰਦਾ ਹੈ ਜੋ ਸਾਰਿਆਂ ਵਿੱਚ ਐਨ ਸਪੱਸ਼ਟ ਹਨ,
ستِبچننانکُکہےَپرگٹسبھماہِ॥
ست بچن۔ سچا کلام۔ بھو۔
نانک بتاتا ہے ۔ جو سارےعالم میں ظاہر ہے

ਪ੍ਰਭ ਕੇ ਸੇਵਕ ਸਰਣਿ ਪ੍ਰਭ ਤਿਨ ਕਉ ਭਉ ਨਾਹਿ ॥੪॥੨੬॥੫੬॥
parabh kay sayvak saran parabh tin ka-o bha-o naahi. ||4||26||56||
that the devotees of God always remain under His protection; they are not afflicted by any kind of fear. ||4||26||56||
ਕਿ ਪ੍ਰਭੂ ਦੇ ਸੇਵਕ ਪ੍ਰਭੂ ਦੀ ਸਰਨ ਪਏ ਰਹਿੰਦੇ ਹਨ, (ਇਸ ਵਾਸਤੇ) ਉਹਨਾਂ ਨੂੰ ਕੋਈ ਡਰ ਪੋਹ ਨਹੀਂ ਸਕਦਾ ॥੪॥੨੬॥੫੬॥
پ٘ربھکےسیۄکسرنھِپ٘ربھتِنکءُبھءُناہِ
سبھ میں کہ خدمتگاروں خدا کے کو جو سایہ خڈا میں رہتے ہیں۔ ان کو کوئی خوف نہیں

ਬਿਲਾਵਲੁ ਮਹਲਾ ੫ ॥
bilaaval mehlaa 5.
Raag Bilaaval, Fifth Guru:
بِلاولُمحلا 5॥

ਬੰਧਨ ਕਾਟੈ ਸੋ ਪ੍ਰਭੂ ਜਾ ਕੈ ਕਲ ਹਾਥ ॥
banDhan kaatai so parabhoo jaa kai kal haath.
O’ my friends, God who holds all powers, cuts away all our worldly bonds.
ਜਿਸ ਪ੍ਰਭੂ ਦੇ ਹੱਥਾਂ ਵਿਚ (ਹਰੇਕ) ਤਾਕਤ ਹੈ, ਉਹ ਪ੍ਰਭੂ (ਸਰਨ ਪਏ)ਮਨੁੱਖ ਦੇ ਮਾਇਆ ਦੇ ਸਾਰੇ ਬੰਧਨ ਕੱਟ ਦੇਂਦਾ ਹੈ।
بنّدھنکاٹےَسوپ٘ربھوُجاکےَکلہاتھ॥
بندھن۔ غلامی ۔ کل ۔ طاقت۔ توفیق
۔ قوتوں کا مالک خدا غلامی مٹآ دیتا ہے

ਅਵਰ ਕਰਮ ਨਹੀ ਛੂਟੀਐ ਰਾਖਹੁ ਹਰਿ ਨਾਥ ॥੧॥
avar karam nahee chhootee-ai raakho har naath. ||1||
O’ the Master-God, please save us; we cannot escape from these worldly bonds by performing any deed other than remembering You. ||1||
ਹੇ ਹਰੀ! ਹੇ ਨਾਥ! ਸਾਡੀ ਰੱਖਿਆ ਕਰ,ਹੋਰ ਕੰਮਾਂ ਦੇ ਕਰਨ ਨਾਲ (ਇਹਨਾਂ ਬੰਧਨਾਂ ਤੋਂ ਸਾਡੀ ਖ਼ਲਾਸੀ ਨਹੀਂ ਹੋ ਸਕਦੀ ॥੧॥
اۄرکرمنہیِچھوُٹیِئےَراکھہُہرِناتھ॥੧॥
۔ کرم ۔ اعمال ۔ راکھو ۔ بچاؤ ۔ ہر نام اے مالک خدا
۔ دوسرے کاموں سے نہیں ملتی نجات اے خدا بچایئے

ਤਉ ਸਰਣਾਗਤਿ ਮਾਧਵੇ ਪੂਰਨ ਦਇਆਲ ॥
ta-o sarnaagat maaDhvay pooran da-i-aal.
O’ the merciful and all virtuous God! I have come to Your refuge,
ਹੇ ਮਾਇਆ ਦੇ ਪਤੀ ਪ੍ਰਭੂ! ਹੇ ਸਾਰੇ ਗੁਣਾਂ ਨਾਲ ਭਰਪੂਰ ਪ੍ਰਭੂ!ਹੇ ਦਇਆ ਦੇ ਸੋਮੇ ਪ੍ਰਭੂ! (ਮੈਂ) ਤੇਰੀ ਸਰਨ ਆਇਆ ਹਾਂ,
تءُسرنھاگتِمادھۄےپوُرندئِیال॥
۔ نو سر ناگت مادہوے ۔ اے خدا تیری پناہ میںہوں
اے رحمان الرحیم خدا میں تیری پناہ میں ہوں

ਛੂਟਿ ਜਾਇ ਸੰਸਾਰ ਤੇ ਰਾਖੈ ਗੋਪਾਲ ॥੧॥ ਰਹਾਉ ॥
chhoot jaa-ay sansaar tay raakhai gopaal. ||1|| rahaa-o.
because anyone whom God of the universe protects, is liberated from worldly attachment. ||1||Pause||
ਕਿਉਂਕੇ ਸ੍ਰਿਸ਼ਟੀ ਦਾ ਪਾਲਕ ਪ੍ਰਭੂ ਜਿਸ ਮਨੁੱਖ ਦੀ ਰੱਖਿਆ ਕਰਦਾ ਹੈ, ਉਹ ਮਨੁੱਖ ਸੰਸਾਰ ਦੇ ਮੋਹ ਤੋਂ ਬਚ ਜਾਂਦਾ ਹੈ ॥੧॥ ਰਹਾਉ ॥
چھوُٹِجاءِسنّسارتےراکھےَگوپال॥
۔ راکھے گوپال۔ خدا بچاتا ہے
جب محآفظ ہو خدا تو نجات پاتا ہے انسان

ਆਸਾ ਭਰਮ ਬਿਕਾਰ ਮੋਹ ਇਨ ਮਹਿ ਲੋਭਾਨਾ ॥
aasaa bharam bikaar moh in meh lobhaanaa.
Ordinarily, one remains engrossed in worldly hopes, doubts, vices, and emotional attachment. ਜੀਵ ਦੁਨੀਆ ਦੀਆਂ ਆਸਾਂ, ਵਹਿਮ, ਵਿਕਾਰ, ਮਾਇਆ ਦਾ ਮੋਹਵਿਚ ਹੀ ਫਸਿਆ ਰਹਿੰਦਾ ਹੈ।
آسابھرمبِکارموہاِنمہِلوبھانا॥
۔ ت آسا۔ امید ۔ بھرم۔ شک و شبہ ۔ وکار۔ برائیاں۔ موہ ۔ دنیاوی محبت۔ لو بھانا۔ لالچ کرنا
امیدوں وہم و گمان برائیوں اور دنیاوی دولت کی محبت کالالچ کرتا ہے

ਝੂਠੁ ਸਮਗ੍ਰੀ ਮਨਿ ਵਸੀ ਪਾਰਬ੍ਰਹਮੁ ਨ ਜਾਨਾ ॥੨॥
jhooth samagree man vasee paarbarahm na jaanaa. ||2||
The false worldly materials (wealth) abide in his mind, and he does not understand the supreme God. ||2||
ਜੇਹੜੀ ਮਾਇਆ, ਨਾਲ ਤੋੜ ਸਾਥ ਨਹੀਂ ਨਿਭਣਾ, ਉਹੀ ਇਸ ਦੇ ਮਨ ਵਿਚ ਟਿਕੀ ਰਹਿੰਦੀ ਹੈ, ਅਤੇ ਇਹ ਪ੍ਰਭੂ ਨਾਲ ਸਾਂਝ ਨਹੀਂ ਪਾਂਦਾ ॥੨॥
جھوُٹھُسمگ٘ریِمنِۄسیِپارب٘رہمُنجانا॥
۔ جھوٹھ سمگری ۔ ختم ہوجانے والا۔ سروسامان ۔ پار بہرم۔ پار لگانے والا۔ خدا
مٹ جانے والی کائنات دل میں بستی ہے خدا کی پہچان نہیں ۔

ਪਰਮ ਜੋਤਿ ਪੂਰਨ ਪੁਰਖ ਸਭਿ ਜੀਅ ਤੁਮ੍ਹ੍ਹਾਰੇ ॥
param jot pooran purakh sabh jee-a tumHaaray.
O’ the prime Light, the all pervading perfectly virtuous God! all beings belong to You.
ਹੇ ਸਭ ਤੋਂ ਉਚੇ ਚਾਨਣ ਦੇ ਸੋਮੇ! ਹੇ ਸਭ ਗੁਣਾਂ ਨਾਲ ਭਰਪੂਰ ਪ੍ਰਭੂ! ਹੇ ਸਰਬ-ਵਿਆਪਕ ਪ੍ਰਭੂ!ਸਾਰੇ ਜੀਵ ਤੇਰੇ ਹਨ।
پرمجوتِپوُرنپُرکھسبھِجیِءتُم٘ہ٘ہارے॥
پرم جوت۔ بھارینور۔ پورنپرکھ ۔ کامل انساسن ۔ سبھ جیئہ ۔ سارے جادنار
اے روشنی کے مینارے کامل انسان سارے جاندار تیرے ہیہیں پیداکئے ۔

ਜਿਉ ਤੂ ਰਾਖਹਿ ਤਿਉ ਰਹਾ ਪ੍ਰਭ ਅਗਮ ਅਪਾਰੇ ॥੩॥
ji-o too raakhahi ti-o rahaa parabh agam apaaray. ||3||
O’ the incomprehensible and infinite God! I live as You make me live. ||3||
ਹੇ ਅਪਹੁੰਚ ਤੇ ਬੇਅੰਤ ਪ੍ਰਭੂ! ਜਿਵੇਂ ਤੂੰ ਹੀ ਮੈਨੂੰ ਰੱਖਦਾ ਹੈਂ, ਮੈਂ ਉਸੇ ਤਰ੍ਹਾਂ ਹੀ ਰਹਿ ਸਕਦਾ ਹਾਂ॥੩॥
جِءُتوُراکھہِتِءُرہاپ٘ربھاگماپارے॥
۔ اگماپارے ۔ انسانی رسائی سے بلند اور اتنا وسیع کہ حڈ وکنار نہیں ۔ لا محدود
اے انسان رسائی سے بعید لا محدود خدا جیسے سے رضا تیری اس طرح ر ہنا ہوتا ہے

ਕਰਣ ਕਾਰਣ ਸਮਰਥ ਪ੍ਰਭ ਦੇਹਿ ਅਪਨਾ ਨਾਉ ॥
karan kaaran samrath parabh deh apnaa naa-o.
O’ the creator of the universe and omnipotent God! bless me with Your Name.
ਹੇ ਜਗਤ ਦੇ ਰਚਨਹਾਰ ਪ੍ਰਭੂ! ਹੇ ਸਭ ਕੁਝ ਕਰ ਸਕਣ ਵਾਲੇ ਪ੍ਰਭੂ! (ਮੈਨੂੰ) ਆਪਣਾ ਨਾਮ ਬਖ਼ਸ਼।
کرنھکارنھسمرتھپ٘ربھدیہِاپناناءُ॥
کرن ۔ کرنے ۔کارن ۔ سبب۔ وجہ ۔ سمرتھ ۔ توفیق
کرئے اور کرانے کی توفیق ہے تجھ میں اپنا نام عنا یت کر

ਨਾਨਕ ਤਰੀਐ ਸਾਧਸੰਗਿ ਹਰਿ ਹਰਿ ਗੁਣ ਗਾਉ ॥੪॥੨੭॥੫੭॥
naanak taree-ai saaDhsang har har gun gaa-o. ||4||27||57||
O’ Nanak, it is only by singing God’s praises in the holy congregation that we can swim across the worldly ocean of vices. ||4||27||57||
ਹੇ ਨਾਨਕ!ਸਾਧ ਸੰਗਤਿ ਵਿਚ ਟਿਕ ਕੇ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਇਆ ਕਰ, (ਇਸੇ ਤਰ੍ਹਾਂ ਹੀ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਸਕਦਾ ਹੈਂ
نانکتریِئےَسادھسنّگِہرِہرِگُنھگاءُ
۔ تریئے ۔ کامیابی حاصل کریں۔ سادھس نگ ۔ صحبت پاکدامن ۔ہرگن گاو۔ الہٰی حمدوثناہ سے ۔
اے نانک بتادے کہ ۔ صحبت میں پاکدامن کی الہٰی حمدوثناہ سے کامیابی ملتی ہے

ਬਿਲਾਵਲੁ ਮਹਲਾ ੫ ॥
bilaaval mehlaa 5.
Raag Bilaaval, Fifth Guru:
بِلاولُمحلا 5॥

ਕਵਨੁ ਕਵਨੁ ਨਹੀ ਪਤਰਿਆ ਤੁਮ੍ਹ੍ਹਰੀ ਪਰਤੀਤਿ ॥
kavan kavan nahee patri-aa tumHree parteet.
O’ my mind, who has not been deceived by placing trust in you?
ਹੇ ਮਨ! ਤੇਰਾ ਇਤਬਾਰ ਕਰ ਕੇ ਕਿਸ ਕਿਸ ਨੇ ਧੋਖਾ ਨਹੀਂ ਖਾਧਾ?
کۄنُکۄنُنہیِپترِیاتُم٘ہ٘ہریِپرتیِتِ॥
پتریا ۔ گرا۔ پرتیت ۔ اعتبار ۔ یقین ۔
اے کھوٹے من تو قابل اعتبار نہیں ۔

ਮਹਾ ਮੋਹਨੀ ਮੋਹਿਆ ਨਰਕ ਕੀ ਰੀਤਿ ॥੧॥
mahaa mohnee mohi-aa narak kee reet. ||1||
You remain allured by Maya, the great enticer, and this is the path that leads one straight to hell. ||1||
ਤੂੰ ਵੱਡੀ ਮੋਹਣ ਵਾਲੀ ਮਾਇਆ ਦੇ ਮੋਹ ਵਿਚ ਫਸਿਆ ਰਹਿੰਦਾ ਹੈਂ (ਤੇ, ਇਹ) ਰਸਤਾ (ਸਿੱਧਾ) ਨਰਕਾਂ ਦਾ ਹੈ ॥੧॥
مہاموہنیِموہِیانرککیِریِتِ॥
مہا موہنی ۔ دلربا۔ نرک ۔ دوزخ۔ ریت ۔ رواج
جو راہ راست سے نہ بھٹکاہو اور اخلاق سے نہ گراہویہ درلربا دنیاوی دولت کی محبت کا راستہ دوزخ کی طرف جاتا ہے
تو نہایت مست ہے ۔

ਮਨ ਖੁਟਹਰ ਤੇਰਾ ਨਹੀ ਬਿਸਾਸੁ ਤੂ ਮਹਾ ਉਦਮਾਦਾ ॥
man khuthar tayraa nahee bisaas too mahaa udmaadaa.
O vicious mind, you are not trustworthy, because you remain totally engrossed in worldly riches and power.
ਹੇ ਖੋਟੇ ਮਨ! ਤੇਰਾ ਇਤਬਾਰ ਨਹੀਂ ਕੀਤਾ ਜਾ ਸਕਦਾ, (ਕਿਉਂਕਿ) ਤੂੰ (ਮਾਇਆ ਦੇ ਨਸ਼ੇ ਵਿਚ) ਬਹੁਤ ਮਸਤ ਰਹਿੰਦਾ ਹੈਂ।
منکھُٹہرتیرانہیِبِساسُتوُمہااُدمادا॥
من کھٹہر ۔ کھوٹ ولاے ۔ کھوٹے ۔ بساس ۔ بسواس۔ یقین ۔ اعتار۔ مہا اومادا۔ بھاری
اے منحوس دماغ ، آپ قابل اعتبار نہیں ہیں ، کیوں کہ آپ پوری طرح دنیاوی دولت اور طاقت میں مگن ہیں

ਖਰ ਕਾ ਪੈਖਰੁ ਤਉ ਛੁਟੈ ਜਉ ਊਪਰਿ ਲਾਦਾ ॥੧॥ ਰਹਾਉ ॥
khar kaa paikhar ta-o chhutai ja-o oopar laadaa. ||1|| rahaa-o.
Just as a donkey’s legs are un-tied only after it is loaded, similarly, O mind! you should be cotrolled by meditation on God’s Name to prevent you from engaging in evil pursuits. ||1||Pause||
ਜਿਵੇਂ ਖੋਤੇ ਦੀ ਪਿਛਾੜੀ ਤਦੋਂ ਖੋਲ੍ਹੀ ਜਾਂਦੀ ਹੈ, ਜਦੋਂ ਉਸ ਨੂੰ ਲੱਦ ਲਿਆ ਜਾਂਦਾ ਹੈ ਤਿਵੇਂ ਤੈਨੂੰ ਭੀ ਖ਼ਰਮਸਤੀ ਕਰਨ ਤੋਂ ਰੋਕਣ ਵਾਸਤੇਜਪ, ਤਪ ਨਾਲ ਬੰਨ੍ਹ ਕੇ ਰੱਖੋਣਾ ਚਾਇਦਾ ਹੈ॥੧॥ ਰਹਾਉ ॥
کھرکاپیَکھرُتءُچھُٹےَجءُاوُپرِلادءُ
۔ خر۔ گدھا۔ پیکھر۔ پاؤں میں ڈالا ہوا رسا۔ تو ۔ تب
جس طرح سے گدھے کا پیکھر تب کھولا جاتا ہے جب اس کے اوپر بوجھ لاد دیا جاتا ہے ۔ مراد اے دل تو اگر لاد دیا جائے تھی راہ راست بھر رہتا ہے

ਜਪ ਤਪ ਸੰਜਮ ਤੁਮ੍ਹ੍ਹ ਖੰਡੇ ਜਮ ਕੇ ਦੁਖ ਡਾਂਡ ॥
jap tap sanjam tumH khanday jam kay dukh daaNd.
O’ mind, you destroy the merits of worship, penance, and austerities; that is how you bring upon yourself the pain and punishment by the demon of death.
ਹੇ ਮਨ! ਤੂੰ ਜਪ, ਤਪ, ਸੰਜਮ (ਆਦਿਕ ਭਲੇ ਕੰਮਾਂ ਦੇ ਨੇਮ) ਤੋੜ ਦੇਂਦਾ ਹੈਂ, (ਇਸ ਕਰ ਕੇ) ਜਮਰਾਜ ਦੇ ਦੁੱਖ ਤੇ ਡੰਨ ਸਹਾਰਦਾ ਹੈਂ।
جپتپسنّجمتُم٘ہ٘ہکھنّڈےجمکےدُکھڈاںڈ॥
ج پ۔ ۔ تپ ۔ سنجم۔ ریاضت ۔ تپسیاد ۔ ضبط۔ کھندے ۔ مٹائے ۔ جسم کےد کھ ڈانڈ۔ فرشتہ موت کی سزا کے قابل بنا لیا۔
اے دل ۔ ریاضت و عبادت و پرہیز گاری کو مٹآ دیتا ہے ۔ا ور فرشتہ موت کے سزا کے لائق بنا دیتا ہے ۔

ਸਿਮਰਹਿ ਨਾਹੀ ਜੋਨਿ ਦੁਖ ਨਿਰਲਜੇ ਭਾਂਡ ॥੨॥
simrahi naahee jon dukh nirlajay bhaaNd. ||2||
O’ shameless fool, you do not meditate on God, and therefore, you keep suffering the pains in the cycle of birth and death. ||2||
ਹੇ ਬੇਸ਼ਰਮ ਭੰਡ! ਤੂੰ ਸੁਆਮੀ ਦਾ ਆਰਾਧਨ ਨਹੀਂ ਕਰਦਾ, ਤੇ ਜਨਮ ਮਰਨ ਦੇ ਗੇੜ ਦੇ ਦੁੱਖ ਸਹਾਰਦਾ ਹੈਂ ॥੨॥
سِمرہِناہیِجونِدُکھنِرلجےبھاںڈ ॥
نرلج ۔ بے شرم وحیا۔ بھانڈ۔ برائیوں کے قابل۔ برے انسان
اے بے شرم احمق ، آپ خدا کا ذکر نہیں کرتے ، اور اسی وجہ سے ، آپ پیدائش اور موت کے چکر میں تکلیفیں برداشت کرتے رہتے ہیں

۔ ਹਰਿ ਸੰਗਿ ਸਹਾਈ ਮਹਾ ਮੀਤੁ ਤਿਸ ਸਿਉ ਤੇਰਾ ਭੇਦੁ ॥
har sang sahaa-ee mahaa meet tis si-o tayraa bhayd.
O’ my mind, God who is always with you, is your greatest helper and friend; but you disagree with Him.
ਹੇ ਮਨ! ਪਰਮਾਤਮਾ (ਹੀ ਸਦਾ) ਤੇਰੇ ਨਾਲ ਹੈ, ਤੇਰਾ ਮਦਦਗਾਰ ਹੈ, ਤੇਰਾ ਮਿੱਤਰ ਹੈ, ਉਸ ਨਾਲੋਂ ਤੇਰੀ ਵਿੱਥ ਬਣੀ ਪਈ ਹੈ।
ہرِسنّگِسہائیِمہامیِتُتِسسِءُتیرابھیدُ॥
اے دل خدا جو مددگار ساتھی اور بھاری دوست ہے س سے دوری بنا رکھی ہے ۔ اختلاف ہے

ਬੀਧਾ ਪੰਚ ਬਟਵਾਰਈ ਉਪਜਿਓ ਮਹਾ ਖੇਦੁ ॥੩॥
beeDhaa panch batvaara-ee upji-o mahaa khayd. ||3||
You are being controlled by the five robbers (lust, anger, greed, attachment, and ego), because of which you are always in terrible pain and suffering. ||3||
ਤੈਨੂੰ (ਕਾਮਾਦਿਕ) ਪੰਜ ਲੁਟੇਰਿਆਂ ਨੇ ਆਪਣੇ ਵੱਸ ਵਿਚ ਕਰ ਰੱਖਿਆ ਹੈ (ਜਿਸ ਕਰਕੇ ਤੇਰੇ ਅੰਦਰ) ਬੜਾ ਦੁੱਖ-ਕਲੇਸ਼ ਬਣਿਆ ਰਹਿੰਦਾ ਹੈ ॥੩॥
بیِدھاپنّچبٹۄارئیِاُپجِئومہاکھیدُ॥੩॥
بیدھا ۔ گرفتار ۔ باندھا ہوا۔ پنچ بٹوارئی ۔ پانچ لیٹرے ۔ راہزن ۔ جوا سنانی روحانیزندگی پر ڈاکہ ڈالتے ہیں۔ اپجیو ۔ پیدا ہوتا ہے ۔ کھید ۔ عذاب ۔ تکلیف
آپ کو پانچ ڈاکوؤں (ہوس ، غصے ، لالچ ، منسلکہ ، اور انا) کے زیرکنٹرول کیا جارہا ہے ، جس کی وجہ سے آپ ہمیشہ خوفناک تکلیف اور تکلیف میں رہتے ہیں۔

ਨਾਨਕ ਤਿਨ ਸੰਤਨ ਸਰਣਾਗਤੀ ਜਿਨ ਮਨੁ ਵਸਿ ਕੀਨਾ ॥
naanak tin santan sarnaagatee jin man vas keenaa.
O’ Nanak, we should seek those saintly people who have conquered their minds.
ਹੇ ਨਾਨਕ! ਜਿਨ੍ਹਾਂ ਸੰਤ ਜਨਾਂ ਨੇ ਆਪਣਾ ਮਨ ਆਪਣੇ ਵੱਸ ਵਿਚ ਕਰ ਲਿਆ ਹੈ, ਉਹਨਾਂ ਦੀ ਸਰਨ ਪੈਣਾ ਚਾਹੀਦਾ ਹੈ।
نانکتِنسنّتنسرنھاگتیِجِنمنُۄسِکیِنا॥
من وس کینا۔ جنہوں من کو قابو کر لیا
اے نانک۔ میں ان روحانی رہبروں کے زیر سایہ وہں جنہوں نےا پنے من کو قابو کر لیا۔

ਤਨੁ ਧਨੁ ਸਰਬਸੁ ਆਪਣਾ ਪ੍ਰਭਿ ਜਨ ਕਉ ਦੀਨ੍ਹ੍ਹਾ ॥੪॥੨੮॥੫੮॥
tan Dhan sarbas aapnaa parabh jan ka-o deenHaa. ||4||28||58||
We should surrender our body, wealth, and everything to those devotees of God. ||4||28||58||ਆਪਣਾ ਤਨ, ਆਪਣਾ ਧਨ, ਸਭ ਕੁਝ ਉਹਨਾਂ ਸੰਤ ਜਨਾਂ ਤੋਂ ਸਦਕੇ ਕਰਨਾ ਚਾਹੀਦਾ ਹੈ ॥੪॥੨੮॥੫੮॥
تنُدھنُسربسُآپنھاپ٘ربھِجنکءُدیِن٘ہ٘ہا
۔ سربس ۔ سب کچھ
جسنےاپنے آپ کو دھن دولت اورجسم سپرد کر دیا

ਬਿਲਾਵਲੁ ਮਹਲਾ ੫ ॥
bilaaval mehlaa 5.
Raag Bilaaval, Fifth Guru:
بِلاولُمحلا 5॥

ਉਦਮੁ ਕਰਤ ਆਨਦੁ ਭਇਆ ਸਿਮਰਤ ਸੁਖ ਸਾਰੁ ॥
udam karat aanad bha-i-aa simrat sukh saar.
By making an effort to meditate on God’s Name, a state of bliss wells up in the mind; sublime spiritual peace is received by remembering God with adoration.
ਪਰਮਾਤਮਾ ਦਾ ਨਾਮ ਜਪਣ ਦਾ ਉੱਦਮ ਕਰਦਿਆਂ ਮਨ ਵਿਚ ਸਰੂਰ ਪੈਦਾ ਹੁੰਦਾ ਹੈ, ਨਾਮ ਸਿਮਰਦਿਆਂ ਸਭ ਤੋਂ ਸ੍ਰੇਸ਼ਟ ਸੁਖ ਮਿਲਦਾ ਹੈ।
اُدمُکرتآندُبھئِیاسِمرتسُکھسارُ॥
اوم۔ محنت و مشقت ۔ کوشش۔ جہد ۔ انند۔ سکنو ۔ سمرت ۔ یادوریاض ۔ سکھ سار۔ ارام و اسائش کی بنیاد
۔ اس کے لئے کوشش کرنے سےد ل کو سرور میسئر ہوتا ہے جو آرام و اسائش کی بنیاد ہے

ਜਪਿ ਜਪਿ ਨਾਮੁ ਗੋਬਿੰਦ ਕਾ ਪੂਰਨ ਬੀਚਾਰੁ ॥੧॥
jap jap naam gobind kaa pooran beechaar. ||1||
By repeatedly meditating on the Name of God, the thought about the virtues of the perfect God, stays in the mind. ||1||
ਪਰਮਾਤਮਾ ਦਾ ਨਾਮ ਮੁੜ ਮੁੜ ਜਪ ਕੇ ਸਭ ਗੁਣਾਂ ਨਾਲ ਭਰਪੂਰ ਪਰਮਾਤਮਾ ਦੇ ਗੁਣਾਂ ਦਾ ਵਿਚਾਰ (ਮਨ ਵਿਚ ਟਿਕਿਆ ਰਹਿੰਦਾ ਹੈ) ॥੧॥
جپِجپِنامُگوبِنّدکاپوُرنبیِچارُ॥
۔ نام گوبند۔ خدا کا نام۔ سچ وحقیقت ۔ ویچار۔ خیالات
۔ نام الہٰی لیتے لیتے سمجھ بھی پوری ہوجاتی ہے

ਚਰਨ ਕਮਲ ਗੁਰ ਕੇ ਜਪਤ ਹਰਿ ਜਪਿ ਹਉ ਜੀਵਾ ॥
charan kamal gur kay japat har jap ha-o jeevaa.
I get spiritually rejuvenated by contemplating the sublime teachings of the Guru and remembering God with loving devotion.
ਗੁਰੂ ਦੇ ਸੋਹਣੇ ਚਰਨਾਂ ਦਾ ਧਿਆਨ ਧਰ ਕੇ ਸੁਆਮੀ ਦਾ ਚਿੰਤਨ ਕਰਨ ਦੁਆਰਾ ਮੈਨੂੰ ਆਤਮਕ ਜੀਵਨ ਪ੍ਰਾਪਤ ਹੁੰਦਾ ਹੈ।
چرنکملگُرکےجپتہرِجپِہءُجیِۄا॥
ہر جپ بہؤجیو۔ الہٰی رضآ سے مجھے روحانی زندگی ملتی ہے ۔ چرن کمل ۔پائے پاک
پائے مرشد کا دھیان کرنے سےا ور یاض الہٰی سے زندگی روحانی ہوجاتی ہے

ਪਾਰਬ੍ਰਹਮੁ ਆਰਾਧਤੇ ਮੁਖਿ ਅੰਮ੍ਰਿਤੁ ਪੀਵਾ ॥੧॥ ਰਹਾਉ ॥
paarbarahm aaraaDh-tay mukh amrit peevaa. ||1|| rahaa-o.
While remembering God with adoration, it feels as if I am drinking the ambrosial nectar of Naam by my mouth. ||1||Pause||
ਪਰਮਾਤਮਾ ਦਾ ਆਰਾਧਨ ਕਰਦਿਆਂ,ਮੈਂ ਮੂੰਹ ਨਾਲ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦਾ ਹਾਂ ॥੧॥ ਰਹਾਉ ॥
پارب٘رہمُآرادھتےمُکھِانّم٘رِتُپیِۄا ॥
۔ ارادھنے ۔ یادوریاض کرنے سے ۔ انمرت ۔ آب حیات ۔ رہاؤ۔
اس پار لگانے والے خدا کو یاد کرنے سے منہ سے آبحیات مراد وہ پانی پینا ہے جس سے زندگی روحانی واخلاقی ہوجاتی ہے

ਜੀਅ ਜੰਤ ਸਭਿ ਸੁਖਿ ਬਸੇ ਸਭ ਕੈ ਮਨਿ ਲੋਚ ॥
jee-a jant sabh sukh basay sabh kai man loch.
All beings and creatures dwell in peace, and in the minds of all those there is a yearning for God.
ਸਾਰੇ ਪ੍ਰਾਣਧਾਰੀ ਆਰਾਮ ਅੰਦਰ ਵਸਦੇ ਹਨ ਅਤੇ ਸਾਰਿਆਂ ਦੇ ਚਿੱਤ ਅੰਦਰ ਤੇਰੀ ਚਾਹਨਾ ਹੈ।
جیِءجنّتسبھِسُکھِبسےسبھکےَمنِلوچ॥
۔ لو چ۔ خواہش
سب کو سکون میسئر ہوتا ہے اور سبھ کےد لمیں خواہش و تمنا ہے

ਪਰਉਪਕਾਰੁ ਨਿਤ ਚਿਤਵਤੇ ਨਾਹੀ ਕਛੁ ਪੋਚ ॥੨॥
par-upkaar nit chitvatay naahee kachh poch. ||2||
They always wish for the welfare of others; they remain immune to all sins or virtues. ||2||
ਉਹ ਸਦਾ ਦੂਜਿਆਂ ਦੀ ਭਲਾਈ ਕਰਨ ਦਾ ਕੰਮ ਸੋਚਦੇ ਰਹਿੰਦੇ ਹਨ, ਕੋਈਪਾਪ-ਪੁੰਨ ਉਹਨਾਂ ਉਤੇ ਅਸਰ ਨਹੀਂ ਪਾ ਸਕਦਾ ॥੨॥
پرئُپکارُنِتچِتۄتےناہیِکچھُپوچ॥
۔ پر اپکار۔ دوسروں کی بھلائی کا کام کرنا۔ پوچ۔ گناہ
وہ سبھ کی بھالئی والے کام وہ کرتے ہیں اور سوچتے ہیں گناہ ان پر اپنا تاثر پا سکتے ہیں

error: Content is protected !!