Urdu-Raw-Page-377

ਪੂਰਾ ਗੁਰੁ ਪੂਰੀ ਬਣਤ ਬਣਾਈ ॥
pooraa gur pooree banat banaa-ee.
God is perfect and He has fashioned a perfect creation.
ਪਰਮਾਤਮਾ ਸਭ ਤੋਂ ਵੱਡਾ ਹੈ ਉਸ ਵਿਚ ਕੋਈ ਉਕਾਈ ਨਹੀਂ ਹੈ। ਉਸ ਦੀ ਬਣਾਈ ਹੋਈ ਰਚਨਾ ਭੀ ਉਕਾਈ-ਹੀਣ ਹੈ।
پوُراگُرُپوُریِبنھتبنھائیِ॥
خدا کامل ہے اور اس نے ایک کامل تخلیق کی تشکیل کی ہے

ਨਾਨਕ ਭਗਤ ਮਿਲੀ ਵਡਿਆਈ ॥੪॥੨੪॥
naanak bhagat milee vadi-aa-ee. ||4||24||
O’ Nanak, His devotees receive honor here and hereafter. ||4||24||
ਹੇ ਨਾਨਕ! ਪਰਮਾਤਮਾ ਦੀ ਭਗਤੀ ਕਰਨ ਵਾਲਿਆਂ ਨੂੰ ਲੋਕ ਪਰਲੋਕ ਵਿਚ) ਆਦਰ ਮਿਲਦਾ ਹੈ ॥੪॥੨੪॥
نانکبھگتمِلیِۄڈِیائیِ॥੪॥੨੪॥
بھگت۔ عاشقان الہٰی ۔ وڈیائی ۔ عزت و حشمت عظمت
اے نانک خدا سے محبت کرنے والوں وعظمت ، عزت وحشمت حاصل ہوتی ہے ۔

ਆਸਾ ਮਹਲਾ ੫ ॥
aasaa mehlaa 5.
Raag Aasaa, Fifth Guru:
آسامہلا੫॥

ਗੁਰ ਕੈ ਸਬਦਿ ਬਨਾਵਹੁ ਇਹੁ ਮਨੁ ॥
gur kai sabad banaavahu ih man.
By attuning to the Guru’s word, mold your mind ready to meditate on Naam.
(ਹੇ ਭਾਈ!) ਗੁਰੂ ਦੇ ਸ਼ਬਦ ਵਿਚ ਜੁੜ ਕੇ (ਆਪਣੇ) ਇਸ ਮਨ ਨੂੰ ਨਵੇਂ ਸਿਰੇ ਘੜੋ।
گُرکےَسبدِبناۄہُاِہُمنُ॥
بناوہو۔ بناو۔ گر کے سبد۔ کلام مرشد۔ ایہہ من اس دل کو ۔
اے دل کلام مرشد سے اایسا دل بناؤ اور منصوبہ تیار کرؤ۔

ਗੁਰ ਕਾ ਦਰਸਨੁ ਸੰਚਹੁ ਹਰਿ ਧਨੁ ॥੧॥
gur kaa darsan sanchahu har Dhan. ||1||
By focusing on the Guru’s word, accumulate the wealth of God’s Name. ||1||
ਗੁਰੂ ਦਾ ਸ਼ਬਦ ਹੀ ਗੁਰੂ ਦਾ ਦੀਦਾਰ ਹੈ ਇਸ ਸ਼ਬਦ ਦੀ ਬਰਕਤਿ ਨਾਲ ਪਰਮਾਤਮਾ ਦਾ ਨਾਮ-ਧਨ ਇਕੱਠਾ ਕਰੋ ॥੧॥
گُرکادرسنُسنّچہُہرِدھنُ॥੧॥
سنچہو۔ ہر دھن۔ الہٰی دولت اکھٹی کرؤ۔
دیدار مرشد سےا لہٰی نام کی دؤلت اکھٹی کیجئے(1)

ਊਤਮ ਮਤਿ ਮੇਰੈ ਰਿਦੈ ਤੂੰ ਆਉ ॥
ootam mat mayrai ridai tooN aa-o.
O’ sublime intellect, come enter into my mind,
ਹੇ ਸ੍ਰੇਸ਼ਟ ਮਤਿ! (ਜੇ ਗੁਰੂ ਮੇਹਰ ਕਰੇ ਤਾਂ) ਤੂੰ ਮੇਰੇ ਅੰਦਰ ਆ ਵੱਸ,
اوُتممتِمیرےَرِدےَتوُنّآءُ॥
اتم اونچی ۔ مت عقل سمجھ۔ ردے ۔ دل ۔قلب ۔
اے بلند عقل تو میرے دل میں بس

ਧਿਆਵਉ ਗਾਵਉ ਗੁਣ ਗੋਵਿੰਦਾ ਅਤਿ ਪ੍ਰੀਤਮ ਮੋਹਿ ਲਾਗੈ ਨਾਉ
॥੧॥ ਰਹਾਉ ॥
Dhi-aava-o gaava-o gun govindaa at pareetam mohi laagai naa-o. ||1|| rahaa-o.
so that God’s Name becomes most dear to me and I may meditate upon God and sing His praises ||1||Pause||
ਤਾ ਕਿ ਮੈਂ ਪ੍ਰਭੂ ਦੇ ਗੁਣ ਗਾਵਾਂ ਪ੍ਰਭੂ ਦਾ ਧਿਆਨ ਧਰਾਂ ਤੇ ਪ੍ਰਭੂ ਦਾ ਨਾਮ ਮੈਨੂੰ ਬਹੁਤ ਪਿਆਰਾ ਲੱਗ ਪਏ ॥੧॥ ਰਹਾਉ ॥
دھِیاۄءُگاۄءُگُنھگوۄِنّدااتِپ٘ریِتمموہِلاگےَناءُ॥੧॥رہاءُ॥
گن گوبند۔ الہٰی صفت۔ صلاح ۔ ات نہایت۔ پریتم پیارا۔ (1)رہاؤ۔
تاکہ میں الہٰی حمدوثناہ کروں کدا کی توضیف کرؤ ں اور مجھے الہٰی نام یعنی سچ اور حقیقت سے میرا نہایت زیادہ محبت ہو جائے (1)رہاؤ۔

ਤ੍ਰਿਪਤਿ ਅਘਾਵਨੁ ਸਾਚੈ ਨਾਇ ॥
taripat aghaavan saachai naa-ay.
Attuning to God’s Name, the worldly desires end and the mind becomes satiated.
ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਨਾਮ ਵਿਚ ਜੁੜਿਆਂ ਤ੍ਰਿਸ਼ਨਾ ਮੁੱਕ ਜਾਂਦੀ ਹੈ ਮਨ ਰੱਜ ਜਾਂਦਾ ਹੈ l
ت٘رِپتِاگھاۄنُساچےَناءِ॥
ترپت۔ پورا ہونا خواہشات باقی نہ رہنا۔ ساچے ناوں سچے سچ سے ۔
سچ اور حقیقت یعنی نام الہٰی سے تسلی و تسکین ملتی ہے ۔

ਅਠਸਠਿ ਮਜਨੁ ਸੰਤ ਧੂਰਾਇ ॥੨॥
athsath majan sant Dhooraa-ay. ||2||
The Guru’s teaching is the ablution at all the sacred shrines. ||2||
ਗੁਰੂ ਦੇ ਚਰਨਾਂ ਦੀ ਧੂੜ ਅਠਾਹਠ ਤੀਰਥਾਂ ਦਾ ਇਸ਼ਨਾਨ ਹੈ ॥੨॥
اٹھسٹھِمجنُسنّتدھوُراءِ॥੨॥
اٹھ سٹھمجن۔ اٹھاہت۔ اڑسٹھ زیار گاہوں کی زیارت سنت دہوارئے ۔ کان پائے پاکدامن عارف۔
دہول پائے پاکدامن اڑسٹھ زیار گاہوں کی زیار ہے ۔ (2)

ਸਭ ਮਹਿ ਜਾਨਉ ਕਰਤਾ ਏਕ ॥
sabh meh jaan-o kartaa ayk.
I deem the one Creator pervading in all.
ਮੈਂ ਹੁਣ ਸਭਨਾਂ ਵਿਚ ਇਕ ਕਰਤਾਰ ਨੂੰ ਹੀ ਵੱਸਦਾ ਪਛਾਣਦਾ ਹਾਂ।
سبھمہِجانءُکرتاایک॥
(2) کرتا۔ کرتار۔ کارساز۔ عالم پیدا کرنے والا۔
یہ سمجھوکہ سب مینہہ خدا بستا ہے

ਸਾਧਸੰਗਤਿ ਮਿਲਿ ਬੁਧਿ ਬਿਬੇਕ ॥੩॥
saaDhsangat mil buDh bibayk. ||3||
By joining the companyof saintly persons I have acquired discerning wisdom. |3|
ਗੁਰੂ ਦੀ ਸੰਗਤਿ ਵਿਚ ਮਿਲ ਕੇ ਮੈਂ ਚੰਗੇ ਮੰਦੇ ਦੀ ਪਰਖ ਕਰਨ ਵਾਲੀ ਅਕਲ ਪ੍ਰਾਪਤ ਕਰ ਲਈ ਹੈ ॥੩॥
سادھسنّگتِمِلِبُدھِبِبیک॥੩॥
سادھ۔ سنگت۔ صحبت پاکدمناں ۔ بدھ بیک وویک۔ نتیجہ اخذ کرنے والی سمجھ
اور پاکدامنوں کی صحبت سے عقل سیلم ملتی ہے (3)۔

ਦਾਸੁ ਸਗਲ ਕਾ ਛੋਡਿ ਅਭਿਮਾਨੁ ॥
daas sagal kaa chhod abhimaan.
Abandoning all ego I consider myself as the servant of all.
ਮੈਂ ਅਹੰਕਾਰ ਛੱਡ ਕੇ ਸਭਨਾਂ ਦਾ ਦਾਸ ਬਣ ਗਿਆ ਹਾਂ।
داسُسگلکاچھوڈِابھِمانُ॥
(3) داس۔ سگل ۔ سب کا ۔ ابھیمان ۔ تکبر ۔ غرور ہے ۔ اس سے عذاب
سبھ کا کادم ہو جاؤ غرور چھوڑ و

ਨਾਨਕ ਕਉ ਗੁਰਿ ਦੀਨੋ ਦਾਨੁ ॥੪॥੨੫॥
naanak ka-o gur deeno daan. ||4||25||
The Guru has granted this gift to Nanak. ||4||25||
(ਮੈਨੂੰ) ਨਾਨਕ ਨੂੰ ਗੁਰੂ ਨੇ (ਬਿਬੇਕ ਬੁਧਿ ਦੀ ਅਜੇਹੀ) ਦਾਤਿ ਬਖ਼ਸ਼ੀ ਹੈ ॥੪॥੨੫॥
نانککءُگُرِدیِنودانُ॥੪॥੨੫॥
نانک کو یہ سبق عنایت کیا ہے ۔ (4)

ਆਸਾ ਮਹਲਾ ੫ ॥
aasaa mehlaa 5.
Raag Aasaa, Fifth Guru:
آسامہلا੫॥

ਬੁਧਿ ਪ੍ਰਗਾਸ ਭਈ ਮਤਿ ਪੂਰੀ ॥
buDh pargaas bha-ee mat pooree.
My mind has been enlightened and my intellect has become perfect,
ਗੁਰੂ ਦੀ ਕਿਰਪਾ ਨਾਲ ਮੇਰੀ ਬੁੱਧੀ ਵਿਚ ਆਤਮਕ ਜੀਵਨ ਦਾ ਚਾਨਣ ਹੋ ਗਿਆ ਹੈ ਮੇਰੀ ਅਕਲ ਉਕਾਈ-ਹੀਣ ਹੋ ਗਈ ਹੈ,
بُدھِپ٘رگاسبھئیِمتِپوُریِ॥
بدھ ۔سجھ ۔ عقل ۔ بھیئی ۔ ہوئی ۔ پوری ۔ مکمل۔
ذہن روشن ہو گیا۔ جس سے سمجھ مکمل ہو گئی

ਤਾ ਤੇ ਬਿਨਸੀ ਦੁਰਮਤਿ ਦੂਰੀ ॥੧॥
taa tay binsee durmat dooree. ||1||
because of that, my evil intellect and distance from God has been destroyed.|1|
ਇਸ ਦੀ ਸਹਾਇਤਾ ਨਾਲ ਮੇਰੀ ਭੈੜੀ ਮਤਿ ਦਾ ਨਾਸ ਹੋ ਗਿਆ ਹੈ, ਮੇਰੀ ਪਰਮਾਤਮਾ ਨਾਲੋਂ ਵਿੱਥ ਮਿਟ ਗਈ ਹੈ ॥੧॥
تاتےبِنسیِدُرمتِدوُریِ॥੧॥
تاتے اس سے ونسی ۔ مٹیدرمت ۔ بد عقلی ۔ دوری ۔ فاصلہ ۔ (1)
جس سے جہالت مٹ گئی اورالہٰی قربت حاصل ہوئی اور دوری مٹ گئی (1)

ਐਸੀ ਗੁਰਮਤਿ ਪਾਈਅਲੇ ॥
aisee gurmat paa-ee-alay.
Such are the teachings which I have received from the Guru;
ਮੈਂ ਗੁਰੂ ਪਾਸੋਂ ਅਜੇਹੀ ਮਤਿ ਪ੍ਰਾਪਤ ਕਰ ਲਈ ਹੈ,
ایَسیِگُرمتِپائیِئلے॥
گرمت۔ سبق مرشد۔ واعظ مرشد۔
مرشد سے ایسا واعظ نامہ۔ سبق ملا ہے

ਬੂਡਤ ਘੋਰ ਅੰਧ ਕੂਪ ਮਹਿ ਨਿਕਸਿਓ ਮੇਰੇ ਭਾਈ ਰੇ ॥੧॥ ਰਹਾਉ ॥
boodat ghor anDh koop meh niksi-o mayray bhaa-ee ray. ||1|| rahaa-o.
O’ my brother, with the help of that I have escaped from drowning in the pitch dark well of worldly attachments. |1| ll Pause ll
ਜਿਸ ਦੀ ਸਹਾਇਤਾ ਨਾਲ ਹੇ ਮੇਰੇ ਵੀਰ! ਮੈਂ ਮਾਇਆ ਦੇ ਘੁੱਪ ਹਨੇਰੇ ਖੂਹ ਵਿਚੋਂ ਡੁਬਦਾ ਡੁਬਦਾ ਬਚ ਨਿਕਲਿਆ ਹਾਂ ॥੧॥ ਰਹਾਉ ॥
بوُڈتگھورانّدھکوُپمہِنِکسِئومیرےبھائیِرے॥੧॥رہاءُ॥
بوڈھت۔ ڈوبتا ہوا۔ گھورا اندھ ۔ بھاری اندھیرے ۔ کوپ ۔ کونیں ۔ میہہ۔ سےانکسیؤ ۔ نکلا۔(1) رہاؤ۔
جس سے میں نہایت اندھیرے کو ئیں سے ڈوبتاڈوتابچ گیا ۔ رہاؤ

ਮਹਾ ਅਗਾਹ ਅਗਨਿ ਕਾ ਸਾਗਰੁ ॥
mahaa agaah agan kaa saagar.
this world is like an unfathomable sea of fire of worldly desires,
ਇਹ ਸੰਸਾਰ ਤ੍ਰਿਸ਼ਨਾ ਦੀ ਅੱਗ ਦਾ ਇਕ ਬੜਾ ਅਥਾਹ ਸਮੁੰਦਰ ਹੈ,
مہااگاہاگنِکاساگرُ॥
مہاں ۔ اگاہ۔ اتنا زیادہ گہرا جس کا اندازہ نہ ہو سکے ۔ آگن۔ آگ ساگر۔ سمندر۔
نہات گہرا۔ آگ کا سمندر جس کی گہرائی کا اندازہ نہ ہو سکے ۔ (2)

ਗੁਰੁ ਬੋਹਿਥੁ ਤਾਰੇ ਰਤਨਾਗਰੁ ॥੨॥
gur bohith taaray ratnaagar. ||2||
The Guru, the treasure of divine wisdom, is like a ship which ferries us across this terrible ocean. ||2||
ਰਤਨਾਂ ਦੀ ਖਾਣ ਗੁਰੂ (ਮਾਨੋ) ਜਹਾਜ਼ ਹੈ ਜੋ (ਇਸ ਸਮੁੰਦਰ ਵਿਚੋਂ) ਪਾਰ ਲੰਘਾ ਲੈਂਦਾ ਹੈ ॥੨॥
گُرُبوہِتھُتارےرتناگرُ॥੨॥
بوہتھ۔ جہاز۔ رتنا گر۔ ہیروں کی کان ۔ (2)
ہیرون کی کان مرشد جو ایک جہاز کی مانند ہے ۔ عبور کراتا ہے

ਦੁਤਰ ਅੰਧ ਬਿਖਮ ਇਹ ਮਾਇਆ ॥
dutar anDh bikham ih maa-i-aa.
Maya is like a dark and treacherous ocean which is difficult to cross.
ਇਹ ਮਾਇਆ (ਮਾਨੋ, ਇਕ ਸਮੁੰਦਰ ਹੈ ਜਿਸ ਵਿਚੋਂ) ਪਾਰ ਲੰਘਣਾ ਔਖਾ ਹੈ ਜਿਸ ਵਿਚ ਘੁੱਪ ਹਨੇਰਾ ਹੀ ਹਨੇਰਾ ਹੈ
دُترانّدھبِکھماِہمائِیا॥
وتر۔ ناقابل عبور ۔ دکھم۔ سخت دشوار۔
یہ دنیاوی دولت ایک سمندر کی مانند ہے ۔ جہاں مایوسی اور اندھیرا ہے ۔جسے عبور کرنا محال ہے ۔

ਗੁਰਿ ਪੂਰੈ ਪਰਗਟੁ ਮਾਰਗੁ ਦਿਖਾਇਆ ॥੩॥
gur poorai pargat maarag dikhaa-i-aa. ||3||
The Perfect Guru has revealed the way to cross over it. ||3||
ਇਸ ਨੂੰ ਪਾਰ ਕਰਨ ਲਈ ਪੂਰਨ ਗੁਰਾਂ ਨੇ ਰਸਤਾ ਪਰਤੱਖ ਤੌਰ ਤੇ ਵਿਖਾਲ ਦਿੱਤਾ ਹੈ ॥੩॥
گُرِپوُرےَپرگٹُمارگُدِکھائِیا॥੩॥
پرگٹ مارگ۔ روشن ۔ راستہ ۔ صراط مستقیم
اب کامل مرشد نے اسے عبور کرنے کے لئے صراط مستقیم جو روش ن ہے دکھایا ہے ۔ (3)

ਜਾਪ ਤਾਪ ਕਛੁ ਉਕਤਿ ਨ ਮੋਰੀ ॥
jaap taap kachh ukat na moree.
I don’t have the merit of worship, penance, or any wisdom.
ਮੇਰੇ ਪਾਸ ਕੋਈ ਜਪ ਨਹੀਂ ਕੋਈ ਤਪ ਨਹੀਂ ਕੋਈ ਸਿਆਣਪ ਨਹੀਂ,
جاپتاپکچھُاُکتِنموریِ॥
(3)جاپ تاپ عبادت و ریاضت ۔ اکت۔ دلیل
نہ میر یکوئی عبادت و ریاضت نہ کوئی دلیل یا دانمشندی ۔

ਗੁਰ ਨਾਨਕ ਸਰਣਾਗਤਿ ਤੋਰੀ ॥੪॥੨੬॥
gur naanak sarnaagat toree. ||4||26||
Nanak says, O’ Guru I have come to Your refuge.||4||26||
ਹੇ ਨਾਨਕ! (ਆਖ-) ਹੇ ਗੁਰੂ! ਮੈਂ ਤਾਂ ਤੇਰੀ ਹੀ ਸਰਨ ਆਇਆ ਹਾਂ ॥੪॥੨੬॥
گُرنانکسرنھاگتِتوریِ॥੪॥੨੬॥
اے مرشد نانک۔ مجھے تو صرف تیری پناہ ہے

ਆਸਾ ਮਹਲਾ ੫ ਤਿਪਦੇ ੨ ॥
aasaa mehlaa 5 tipday 2.
Raag Aasaa,Ti-Padas 2. Fifth Guru:
آسامہلا੫تِپدے੨॥

ਹਰਿ ਰਸੁ ਪੀਵਤ ਸਦ ਹੀ ਰਾਤਾ ॥
har ras peevat sad hee raataa.
One who partakes the elixir of God’s Name always remains imbued with Naam,
ਪਰਮਾਤਮਾ ਦਾ ਨਾਮ-ਅੰਮ੍ਰਿਤ ਪੀਣ ਵਾਲਾ ਮਨੁੱਖ (ਨਾਮ-ਰੰਗ ਵਿਚ) ਸਦਾ ਹੀ ਰੰਗਿਆ ਰਹਿੰਦਾ ਹੈ,
ہرِرسُپیِۄتسدہیِراتا॥
ہر رس پیوت۔ الہٰی لطف اُٹھا کر۔ صد ہمیشہ ۔ راتا ۔ محو مجذوب ۔
الہٰی نام کا لطف انسان کےد ل میں صدیوی بستا ہے ۔

ਆਨ ਰਸਾ ਖਿਨ ਮਹਿ ਲਹਿ ਜਾਤਾ ॥
aan rasaa khin meh leh jaataa.
while the effect of other worldly relishes wear off in an instant.
ਹੋਰ ਹੋਰ ਰਸਾਂ ਦਾ (ਦੁਨੀਆ ਦੇ ਪਦਾਰਥਾਂ ਦਾ) ਅਸਰ ਇਕ ਖਿਨ ਵਿਚ ਉਤਰ ਜਾਂਦਾ ਹੈ।
آنرساکھِنمہِلہِجاتا॥
آن رسا۔ دوسرے لطف۔ کھن جلدی ۔ لیہہ جاتا مٹ جاتے ہیں۔
دوسرے مزے جلدی ختم ہو جاتے ہیں۔

ਹਰਿ ਰਸ ਕੇ ਮਾਤੇ ਮਨਿ ਸਦਾ ਅਨੰਦ ॥
har ras kay maatay man sadaa anand.
Imbued with the essence of God’s Name, the mind is forever in bliss.
ਪਰਮਾਤਮਾ ਦੇ ਨਾਮ-ਰਸ ਦੇ ਮਤਵਾਲੇ ਮਨੁੱਖ ਦੇ ਮਨ ਵਿਚ ਸਦਾ ਆਨੰਦ ਟਿਕਿਆ ਰਹਿੰਦਾ ਹੈ,
ہرِرسُکےماتےمنِسدااننّد॥
ہر رس مانے ۔ الہٰی لطف میں محو و مجذوب ۔ سدا ۔ انند۔ ہمیشہ خوشی اور صابرئیت ۔
۔ الہٰی عشق میں محو ومجذوب اور اس پیار کا لطف لینے والا ہمیشہ خوشی اور صابرئیت رہتا ہے

ਆਨ ਰਸਾ ਮਹਿ ਵਿਆਪੈ ਚਿੰਦ ॥੧॥
aan rasaa meh vi-aapai chind. ||1||
Anxiety befalls by indulging in the taste of worldly relishes. ||1||
ਪਰ ਦੁਨੀਆ ਦੇ ਪਦਾਰਥਾਂ ਦੇ ਸਵਾਦਾਂ ਵਿਚ ਪਿਆਂ ਚਿੰਤਾ ਆ ਦਬਾਂਦੀ ਹੈ ॥੧॥
آنرسامہِۄِیاپےَچِنّد॥੧॥
چند ۔ فکر ۔ غمگینی ۔
دنیاوی نعمتوں کے لطف لینے سے فکر تشویر آگھیرتی ہے ۔ (1)

ਹਰਿ ਰਸੁ ਪੀਵੈ ਅਲਮਸਤੁ ਮਤਵਾਰਾ ॥
har ras peevai almasat matvaaraa.
One who partakes the elixir of God’s Name, is totally absorbed and is captivated by it.
ਜੇਹੜਾ ਮਨੁੱਖ ਪਰਮਾਤਮਾ ਦਾ ਨਾਮ-ਅੰਮ੍ਰਿਤ ਪੀਂਦਾ ਹੈ ਉਹ ਉਸ ਰਸ ਵਿਚ ਪੂਰਨ ਤੌਰ ਤੇ ਮਸਤ ਰਹਿੰਦਾ ਹੈ। ਉਹ ਉਸ ਨਾਮ-ਰਸ ਦਾ ਮਤਵਾਲਾ ਬਣ ਜਾਂਦਾ ਹੈ l
ہرِرسُپیِۄےَالمستُمتۄارا॥
المست۔ مکمل طور پر مجذو و محوا۔ متوار۔ متوالا۔ پریمی عاشق ۔
الہٰی عشق میں محو ومجذوب اور اس پیار کا لطف لینے والا المست رہتا ہے الہٰی لطف لے کر انسان پریمی ہو جاتا ہے ۔

ਆਨ ਰਸਾ ਸਭਿ ਹੋਛੇ ਰੇ ॥੧॥ ਰਹਾਉ ॥
aan rasaa sabh hochhay ray. ||1|| rahaa-o.
To him, all other worldly relishes seem worthless (1-pause).
ਉਸ ਨੂੰ ਦੁਨੀਆ ਦੇ ਹੋਰ ਸਾਰੇ ਰਸ (ਨਾਮ-ਰਸ ਦੇ ਟਾਕਰੇ ਤੇ) ਤੁੱਛ ਜਾਪਦੇ ਹਨ ॥੧॥ ਰਹਾਉ ॥
آنرساسبھِہوچھےرے॥੧॥رہاءُ॥
ہوچھے پیکے ۔ بے معنی ۔(1)۔ رہاؤ۔
۔ اس کے لئے دوسرے تمام لطف بد مزہ اور پھیکے ہیں(1) رہاؤ۔

ਹਰਿ ਰਸ ਕੀ ਕੀਮਤਿ ਕਹੀ ਨ ਜਾਇ ॥
har ras kee keemat kahee na jaa-ay.
The worth of the elixir of God’s Name cannot be described.
ਪਰਮਾਤਮਾ ਦੇ ਨਾਮ-ਰਸ ਦਾ ਮੁੱਲ ਬਿਆਨ ਹੀ ਨਹੀਂ ਕੀਤਾ ਜਾ ਸਕਦਾ।
ہرِرسکیِکیِمتِکہیِنجاءِ॥
الہٰی لطف کی قدروقیمت بیان نہیں ہو سکتا۔

ਹਰਿ ਰਸੁ ਸਾਧੂ ਹਾਟਿ ਸਮਾਇ ॥
har ras saaDhoo haat samaa-ay.
The relish of God’s Name is always there in the Guru’s holy congregation.
ਇਹ ਨਾਮ-ਰਸ ਗੁਰੂ ਦੇ ਹੱਟ ਵਿਚ (ਗੁਰੂ ਦੀ ਸੰਗਤਿ ਵਿਚ) ਸਦਾ ਟਿਕਿਆ ਰਹਿੰਦਾ ਹੈ।
ہرِرسُسادھوُہاٹِسماءِ॥
سادہو ہاٹ دکان پاکدامن۔ سمائے ۔ بستا ہے ۔ اوہر ہاٹ صحبت پاکدامن۔
یہ صرف پاکدامن کی دکان میں ہوتا ہے

ਲਾਖ ਕਰੋਰੀ ਮਿਲੈ ਨ ਕੇਹ ॥
laakh karoree milai na kayh.
The elixir of God’s Name cannot be obtained by anyone even for vast riches.
ਲੱਖਾਂ ਕ੍ਰੋੜਾਂ ਰੁਪਏ ਦਿੱਤਿਆਂ ਭੀ ਇਹ ਕਿਸੇ ਨੂੰ ਮਿਲ ਨਹੀਂ ਸਕਦਾ।
لاکھکروریِمِلےَنکیہ॥
کیہہ کسے ۔ (2)
یہ کسی کو نہ لاکھوں سے نہ کروڑوں سے مل سکتا ہے ۔

ਜਿਸਹਿ ਪਰਾਪਤਿ ਤਿਸ ਹੀ ਦੇਹਿ ॥੨॥
jisahi paraapat tis hee deh. ||2||
God bestows this gift only to the one, who is so pre-ordained. ||2||
ਜਿਸ ਮਨੁੱਖ ਦੇ ਭਾਗਾਂ ਵਿਚਇਸ ਦੀ ਪ੍ਰਾਪਤੀ ਲਿਖੀ ਹੈ ਉਸੇ ਨੂੰ ਹੀ ਪ੍ਰਭੂ ਆਪ ਦੇਂਦਾ ਹੈਂ ॥੨॥
جِسہِپراپتِتِسہیِدیہِ॥੨॥
اے خدا جس کو تو دیتا ہے اسے ہی حاصل ہوتا ہے ۔ ـ(2)

ਨਾਨਕ ਚਾਖਿ ਭਏ ਬਿਸਮਾਦੁ ॥
naanak chaakh bha-ay bismaad.
O’ Nanak, he who has tasted this elixir has become wonder-struck.
ਹੇ ਨਾਨਕ! ( ਨਾਮ-ਰਸ) ਚੱਖ ਕੇ (ਕੋਈ ਇਸ ਦਾ ਸਵਾਦ ਬਿਆਨ ਨਹੀਂ ਕਰ ਸਕਦਾ। ਜੇ ਕੋਈ ਜਤਨ ਕਰੇ ਤਾਂ) ਹੈਰਾਨ ਪਿਆ ਹੁੰਦਾ ਹੈ
نانکچاکھِبھۓبِسمادُ॥
چاکھ ۔ لطف اُٹھا کر ۔ بسماو۔ پر سکون۔
اے نانک جو کوئی اس کا لطف لیتا ہے حیران ہو جاتا ہے ۔ ہ

ਨਾਨਕ ਗੁਰ ਤੇ ਆਇਆ ਸਾਦੁ ॥
naanak gur tay aa-i-aa saad.
O’ Nanak, it is only through the Guru that one is able to realize its taste.
ਹੇ ਨਾਨਕ! ਇਸ ਹਰਿ-ਨਾਮ-ਰਸ ਦਾ ਅਨੰਦ ਗੁਰੂ ਪਾਸੋਂ ਹੀ ਪ੍ਰਾਪਤ ਹੁੰਦਾ ਹੈ।
نانکگُرتےآئِیاسادُ॥
ساد۔ لطف۔ مزہ ۔
اے نانک یہ الہٰی نام کا لطف صرف مرشد سے ملتا ے

ਈਤ ਊਤ ਕਤ ਛੋਡਿ ਨ ਜਾਇ ॥
eet oot kat chhod na jaa-ay.
Here and hereafter, he does not leave the elixir of Naam.
ਉਹ ਇਸ ਲੋਕ ਤੇ ਪਰਲੋਕ ਵਿਚ (ਕਿਸੇ ਭੀ ਹੋਰ ਪਦਾਰਥ ਦੀ ਖ਼ਾਤਰ) ਇਸ ਨਾਮ-ਰਸ ਨੂੰ ਛੱਡ ਕੇ ਨਹੀਂ ਜਾਂਦਾ l
ایِتاوُتکتچھوڈِنجاءِ॥
ایت اوت ۔ ہر دعاعالم ۔ کت کہیں۔
جو ہر دو عالم میں کہیں ساتھ نہیں چھوڑتا

ਨਾਨਕ ਗੀਧਾ ਹਰਿ ਰਸ ਮਾਹਿ ॥੩॥੨੭॥
naanak geeDhaa har ras maahi. ||3||27||
O’ Nanak, he remains charmed with the relish of God’s Name. ||3||27||
ਹੇ ਨਾਨਕ! ਉਹ ਸਦਾ ਹਰਿ-ਨਾਮ-ਰਸ ਵਿਚ ਹੀ ਮਸਤ ਰਹਿੰਦਾ ਹੈ ॥੩॥੨੭॥
نانکگیِدھاہرِرسماہِ॥੩॥੨੭॥
گیدھا۔ گھجیا۔
اے نانک وہ ہمیشہ الہٰی نام میں ہی محو و مجذوب رہتا ہے

ਆਸਾ ਮਹਲਾ ੫ ॥
aasaa mehlaa 5.
Raag Aasaa, Fifth Mehl:
آسامہلا੫॥

ਕਾਮੁ ਕ੍ਰੋਧੁ ਲੋਭੁ ਮੋਹੁ ਮਿਟਾਵੈ ਛੁਟਕੈ ਦੁਰਮਤਿ ਅਪੁਨੀ ਧਾਰੀ ॥
kaam kroDh lobh moh mitaavai chhutkai durmat apunee Dhaaree.
O’ mortal, the Guru’s advice shall eradicate your lust, anger, greed, and worldly attachment, and your self-acquired evil intellect shall finish.
ਹੇ ਸੁੰਦਰੀ! (ਗੁਰੂ ਦਾ ਉਪਦੇਸ਼ ਤੇਰੇ ਅੰਦਰੋਂ) ਕਾਮ ਕ੍ਰੋਧ ਲੋਭ ਮੋਹ ਨੂੰ ਮਿਟਾ ਦੇਵੇਗਾ, ਤੇਰੀ ਆਪਣੀ ਹੀ ਪੈਦਾ ਕੀਤੀ ਹੋਈ ਭੈੜੀ ਮਤਿ (ਤੇਰੇ ਅੰਦਰੋਂ) ਮੁੱਕ ਜਾਇਗੀ।
کامُک٘رودھُلوبھُموہُمِٹاۄےَچھُٹکےَدُرمتِاپُنیِدھاریِ॥
کام ۔ شہوت ۔ کرودھ ۔ غصہ ۔ لوبھ ۔ لالچ ۔ موہ ۔ دنیاوی دؤلت کی محبت۔ مٹاوے ۔ مٹاتا ہے ۔ چھٹکے ۔ چھوٹی ہے ۔ درمت بری سمجھ بد عقلی ۔ اپنی دھاری ۔ جو خود ہی اپنائی ہوئی ہے ۔
اے انسان شہوت۔ غصہ ۔ لالچ ۔ محبت کتم ہو جائے گی بد عقلی جہالت جو تیری خود پیدا کردہ ہے سے نجات مل جائے گی ۔

ਹੋਇ ਨਿਮਾਣੀ ਸੇਵ ਕਮਾਵਹਿ ਤਾ ਪ੍ਰੀਤਮ ਹੋਵਹਿ ਮਨਿ ਪਿਆਰੀ ॥੧॥
ho-ay nimaanee sayv kamaaveh taa pareetam hoveh man pi-aaree. ||1||
Becoming humble, if you would meditate on God’s Name, then you would become pleasing to your beloved-God. ||1|
ਜੇ ਤੂੰ ਮਾਣ ਤਿਆਗ ਕੇ ਪ੍ਰਭੂ ਦੀ ਸੇਵਾ-ਭਗਤੀ ਕਰੇਂਗੀ, ਤਾਂ ਪ੍ਰੀਤਮ-ਪ੍ਰਭੂ ਦੇ ਮਨ ਵਿਚ ਪਿਆਰੀ ਲੱਗੇਂਗੀ ॥੧॥
ہوءِنِمانھیِسیۄکماۄہِتاپ٘ریِتمہوۄہِمنِپِیاریِ॥੧॥
نمانی۔ بغیر مان۔ غرور ۔ سیو ۔ کدمت ۔ پریتم ۔ پیار۔ مراد کدا من پیاری چاہیتی دل سے ۔ (1)
اے انساناگر تو عاجزی و انکساری سے خدمت کرے گا تو پیارے کے دل کا پیار ہو جائے گا۔

ਸੁਣਿ ਸੁੰਦਰਿ ਸਾਧੂ ਬਚਨ ਉਧਾਰੀ ॥
sun sundar saaDhoo bachan uDhaaree.
Listen to the Guru’s word and save yourself from drowning in the world ocean of vices.
ਹੇ ਸੁੰਦਰੀ! ਗੁਰੂ ਦੇ ਬਚਨ ਸੁਣ ਕੇ ਆਪਣੇ ਆਪ ਨੂੰ ਸੰਸਾਰ-ਸਮੁੰਦਰ ਵਿਚ ਡੁੱਬਣ ਤੋਂ ਬਚਾ।
سُنھِسُنّدرِسادھوُبچناُدھاریِ॥
سندر۔ خوب صورت ۔ سادھو جس نے اپنے آپ کو پاک بنایا۔ پاکدامن ۔ سادھوبچن ۔ کلام پاکدامن ۔ ادھاری ۔ بچانے والے ۔
اے انسان خدا رسیدہ پاکدامن عارف کا کلام سن جو تجھے بچانے والا ہے ۔

ਦੂਖ ਭੂਖ ਮਿਟੈ ਤੇਰੋ ਸਹਸਾ ਸੁਖ ਪਾਵਹਿ ਤੂੰ ਸੁਖਮਨਿ ਨਾਰੀ ॥੧॥ ਰਹਾਉ ॥
dookh bhookh mitai tayro sahsaa sukh paavahi tooN sukhman naaree. ||1|| rahaa-o.
O’ peace desiring mortal, your sorrow, desire for Maya and doubt shall vanish, and you shall enjoy peace. ||1||Pause||
ਹੇ ਆਪਣੇ ਮਨ ਵਿਚ ਆਤਮਕ ਆਨੰਦ ਟਿਕਾਈ ਰੱਖਣ ਦੀ ਚਾਹਵਾਨ ਜੀਵ-ਇਸਤ੍ਰੀ,(ਗੁਰੂ ਦੀ ਬਾਣੀ ਦੀ ਬਰਕਤਿ ਨਾਲ) ਤੇਰਾ ਦੁੱਖ ਮਿਟ ਜਾਇਗਾ ਤੇਰੀ ਮਾਇਆ ਦੀ ਭੁੱਖ ਮਿਟ ਜਾਇਗੀ ਤੂੰ ਆਤਮਕ ਅਨੰਦ ਮਾਣੇਂਗੀ ॥੧॥ ਰਹਾਉ ॥
دوُکھبھوُکھمِٹےَتیروسہساسُکھپاۄہِتوُنّسُکھمنِناریِ॥੧॥رہاءُ॥
سکھمن ناری ۔ مراد جس انسان کے دل میں روحانی چین سکون ہے ۔ (1)رہاؤ۔
اس سے عذاب مٹ جائے گا دنیاوی دؤلت کی بھوک مٹ جائے گی ۔ تشویش اور فکر مٹ جائے گا اور روھانی سکون اور آرام ملے گا۔ (1)رہاؤ۔

ਚਰਣ ਪਖਾਰਿ ਕਰਉ ਗੁਰ ਸੇਵਾ ਆਤਮ ਸੁਧੁ ਬਿਖੁ ਤਿਆਸ ਨਿਵਾਰੀ ॥
charan pakhaar kara-o gur sayvaa aatam suDh bikh ti-aas nivaaree.
Becoming most humble and following the Guru’s teachings, your soul would become pure and your desires for Maya would be quenched.
ਹੇ ਸੁੰਦਰੀ! ਗੁਰੂ ਦੇ ਚਰਨ ਧੋ ਕੇ ਗੁਰੂ ਦੀ (ਦੱਸੀ) ਸੇਵਾ ਕਰਿਆ, ਤੇਰਾ ਆਤਮਾ ਪਵਿਤ੍ਰ ਹੋ ਜਾਇਗਾ ਇਹ ਸੇਵਾ ਤੇਰੇ ਅੰਦਰੋਂ ਮਾਇਆ ਦੀ ਤ੍ਰਿਸ਼ਨਾ ਨੂੰ ਮਿਟਾ ਦੇਵੇਗੀ।
چرنھپکھارِکرءُگُرسیۄاآتمسُدھُبِکھُتِیاسنِۄاریِ॥
چرن۔ پاؤن۔ بکھار ۔ جھاڑنا۔ گرسیوا۔ خدمت مرشد۔ آتم سدھ۔ روح پاک۔ وکھ دنیاوی زہریلی دولت ۔ تیاس۔ پیاس۔ کواہش۔ نواری ۔ مٹتی ہے ۔ دور ہوتی ہے ۔
مرشد کے پاؤں دھوؤ خدمت کرؤ اے انسان تیری روح پاک اور متبرک ہو جائے گی اور دنیاوی دولت کی زیر ختم ہو جائے گی ۔

ਦਾਸਨ ਕੀ ਹੋਇ ਦਾਸਿ ਦਾਸਰੀ ਤਾ ਪਾਵਹਿ ਸੋਭਾ ਹਰਿ ਦੁਆਰੀ ॥੨॥
daasan kee ho-ay daas daasree taa paavahi sobhaa har du-aaree. ||2||
If you become a humble servant of the devotees of God you would obtain honor in God’s court.||2||
ਜੇ ਤੂੰ ਪ੍ਰਭੂ ਦੇ ਸੇਵਕਾਂ ਦੀਨਿਮਾਣੀ ਜਿਹੀ ਦਾਸੀ ਬਣ ਜਾਏਂ ਤਾਂ ਤੂੰ ਪ੍ਰਭੂ ਦੀ ਹਜ਼ੂਰੀ ਵਿਚ ਸੋਭਾ-ਆਦਰ ਹਾਸਲ ਕਰੇਂਗੀ ॥੨॥
داسنکیِہوءِداسِداسریِتاپاۄہِسوبھاہرِدُیاریِ॥੨॥
داس۔ غلام ۔ خدمتگار ۔ نوکر (2)داسری ۔ غلاموں کا غلام ۔ سوبھا ۔ شہرت ۔ ہر دو آری الہٰی در پر ۔ ـ(3)
اور غلاموں کا غلام ہو جا تو الہٰی دربار میں وقار شہرت پائے گا۔ (2)

ਇਹੀ ਅਚਾਰ ਇਹੀ ਬਿਉਹਾਰਾ ਆਗਿਆ ਮਾਨਿ ਭਗਤਿ ਹੋਇ ਤੁਮ੍ਹ੍ਹਾਰੀ ॥
ihee achaar ihee bi-uhaaraa aagi-aa maan bhagat ho-ay tumHaaree.
This should be your conduct and lifestyle, by obeying the command of God you will be doing the true devotional worship.
ਇਹੀ ਕੁਝ ਤੇਰੇ ਵਾਸਤੇ ਧਾਰਮਿਕ ਰਸਮਾਂ ਦਾ ਕਰਨਾ ਹੈ ਇਹੀ ਤੇਰਾ ਨਿੱਤ ਦਾ ਵਿਹਾਰ ਚਾਹੀਦਾ ਹੈ, ਪਰਮਾਤਮਾ ਦੀ ਰਜ਼ਾ ਨੂੰ ਸਿਰ-ਮੱਥੇ ਤੇ ਮੰਨਣਾਤੇਰੀ ਪ੍ਰਭੂ-ਭਗਤੀਹੋ ਜਾਇਗੀ।
اِہیِاچاراِہیِبِئُہاراآگِیامانِبھگتِہوءِتُم٘ہ٘ہاریِ॥
آچا۔ اخلاق ۔ بیؤبار۔ رواج ۔ رسم ۔ اگیا ۔ اجازت ۔ فرمان۔ مان ۔ حکیم تسلیم کرکے ۔ بھگت۔ پیار۔
یہی تیرے لئے اخلاق ، رسم ورواج ہے اورالہٰی رضا میں راضی اور فرمانبردار ہو تتیری یہی عبادت و ریاضت اور الہٰی عشق و پریم ہے ۔

ਜੋ ਇਹੁ ਮੰਤ੍ਰੁ ਕਮਾਵੈ ਨਾਨਕ ਸੋ ਭਉਜਲੁ ਪਾਰਿ ਉਤਾਰੀ ॥੩॥੨੮॥
jo ih mantar kamaavai naanak so bha-ojal paar utaaree. ||3||28||
O’ Nanak, one who practices this Mantra, swims across the terrifying world-ocean of vices. ||3||28||
ਹੇ ਨਾਨਕ! ਜੇਹੜਾ ਭੀ ਮਨੁੱਖ ਇਸ ਉਪਦੇਸ਼ ਨੂੰ ਕਮਾਂਦਾ ਹੈ ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ॥੩॥੨੮॥
جواِہُمنّت٘رُکماۄےَنانکسوبھئُجلُپارِاُتاریِ॥੩॥੨੮॥
منتر۔ نصیحت ۔ سبق۔ داعظ ۔ بھؤجل۔ دنیادار جو ایک خوفناک سمندر کی مانند ہے ۔
اے نانک جو اس واعظ ، پندو آموز۔ سبق اور نصیحت پر عمل کرے گا وہ اس کوفناک سمندر کی مانند عالم میں کامیابی حاصل کرے گا۔

error: Content is protected !!