ਜੋ ਗੁਰੁ ਗੋਪੇ ਆਪਣਾ ਸੁ ਭਲਾ ਨਾਹੀ ਪੰਚਹੁ ਓਨਿ ਲਾਹਾ ਮੂਲੁ ਸਭੁ ਗਵਾਇਆ ॥
jo gur gopay apnaa so bhala naahee panchahu on laahaa mool sabh gavaa-i-aa.
O’ saints, the one who slanders his Guru is not a good person. He loses the wealth of Naam that he was supposed to earn in this precious human life.
ਹੇ ਸੰਤ ਜਨੋਂ!ਜੋ ਮਨੁੱਖ ਆਪਣੇ ਸਤਿਗੁਰੂ ਦੀ ਨਿੰਦਾ ਕਰਦਾ ਹੈ, ਉਹ ਚੰਗਾ ਨਹੀਂ, ਮਨੁੱਖਾ ਜਨਮ ਵਿਚ ਜੋ ਖੱਟਣਾ ਸੀ ਉਹ ਭੀ ਗਵਾ ਲੈਂਦਾ ਹੈ ਤੇ ਮੂਲ ਭੀ ਗਵਾ ਲੈਂਦਾ ਹੈ।
جۄگُرُگۄپےآپݨاسُبھلاناہیپنّچہُاۄنِلاہامۄُلُسبھُگوائِیا ॥
سبھُگوائِیا. کھو دیتا ہے
اے اولیاء اللہ ، جو اپنے گرو کی بہتان لگاتا ہے وہ اچھا آدمی نہیں ہے۔ وہ نام کی وہ دولت کھو دیتا ہے جسے اس قیمتی انسانی زندگی میں حاصل کرنا تھا ۔
ਪਹਿਲਾ ਆਗਮੁ ਨਿਗਮੁ ਨਾਨਕੁ ਆਖਿ ਸੁਣਾਏ ਪੂਰੇ ਗੁਰ ਕਾ ਬਚਨੁ ਉਪਰਿ ਆਇਆ ॥
pahilaa aagam nigam nanak aakh sunaa-ay pooray gur kaa bachan upar aa-i-aa.
Nanak proclaims that even according to the primary principle of shastras and vedas, the perfect Guru’s word is the most exalted for his disciples.
ਨਾਨਕ ਇਸ ਗੱਲ ਤੇ ਜ਼ੋਰ ਦੇ ਕੇ ਆਖਦਾ ਹੈ ਕਿ ਗੁਰਸਿੱਖ ਲਈ ਇਹ ਪਹਿਲਾ ਆਗਮ ਨਿਗਮ ਹੈ (ਇਹੋ ਹੀ ਹੈ ਵੇਦ ਸ਼ਾਸਤ੍ਰਾਂ ਦਾ ਉੱਤਮ ਸਿੱਧਾਂਤ ਕਿ) ਪੂਰੇ ਸਤਿਗੁਰੂ ਦਾ ਬਚਨ ਸਭ ਤੋਂ ਵਧੀਕ ਪ੍ਰਮਾਣੀਕ ਹੈ।
پہِلاآگمُنِگمُنانکُآکھِسُݨاۓپۄُرےگُرکابچنُاُپرِآئِیا ॥
پۄُرےگُر. کامل گرو
نانک نے اعلان کیا ہے کہ یہاں تک کہ شاستروں اور ویدوں کے بنیادی اصول کے مطابق ، کامل گرو کا کلام ان کے شاگردوں کے لئے سب سے اعلی ہے۔
ਗੁਰਸਿਖਾ ਵਡਿਆਈ ਭਾਵੈ ਗੁਰ ਪੂਰੇ ਕੀ ਮਨਮੁਖਾ ਓਹ ਵੇਲਾ ਹਥਿ ਨ ਆਇਆ ॥੨॥
gursikhaa vadi-aa-ee bhaavai gur pooray kee manmukhaa oh vaylaa hath na aa-i-aa. ||2||
The glory of the perfect Guru is very pleasing to his disciples, but the self-willeddo not get this opportunity to praise the Guru.||2||
ਗੁਰਸਿੱਖਾਂ ਨੂੰ ਪੂਰੇ ਸਤਿਗੁਰੂ ਦੀ ਵਡਿਆਈ ਚੰਗੀ ਲੱਗਦੀ ਹੈ (ਪਰ) ਮਨਮੁਖਾਂ ਨੂੰ ਗੁਰੂ ਦੀ ਵਡਿਆਈ ਦਾ ਸਮਾਂ ਹੱਥ ਨਹੀਂ ਆਉਂਦਾ l
گُرسِکھاوڈِیائیبھاوےَگُرپۄُرےکیمنمُکھااۄہویلاہتھِنآئِیا ॥2॥
گُرسِکھ. کامل گروکا شاگرد
کامل گرو کی شان اپنے شاگردوں کو بہت پسند کرتی ہے ، لیکن خود غرض افراد کو گرو کی تعریف کرنے کا یہ موقع نہیں ملتا ہے۔
ਪਉੜੀ ॥
pa-orhee.
Pauree:
پئُڑی ॥
پیوری :
ਸਚੁ ਸਚਾ ਸਭ ਦੂ ਵਡਾ ਹੈ ਸੋ ਲਏ ਜਿਸੁ ਸਤਿਗੁਰੁ ਟਿਕੇ ॥
sach sachaa sabh doo vadaa hai so la-ay jis satgur tikay.
The eternal God is the greatest of all, but he alone realizes Him who is anointed (blessed) by the true Guru.
ਸਦਾ-ਥਿਰ ਰਹਿਣ ਵਾਲਾ ਜੋ ਸੱਚਾ ਪ੍ਰਭੂ ਸਭ ਤੋਂ ਵੱਡਾ ਹੈ, ਉਸ ਮਨੁੱਖ ਨੂੰ ਮਿਲਦਾ ਹੈ ਜਿਸ ਨੂੰ ਸਤਿਗੁਰੂ ਤਿਲਕ ਦੇਵੇ (ਭਾਵ, ਅਸੀਸ ਦੇਵੇ)।
سچُسچاسبھدۄُوڈاہےَسۄلۓجِسُستِگُرُٹِکے ॥
ابدی خدا سب سے بڑا ہے ، لیکن وہ تنہا ہی اس کو پہچانتا ہے جسے سچے گرو نے مسح کیا ہے۔
ਸੋ ਸਤਿਗੁਰੁ ਜਿ ਸਚੁ ਧਿਆਇਦਾ ਸਚੁ ਸਚਾ ਸਤਿਗੁਰੁ ਇਕੇ ॥
so satgur je sach Dhi-aa-idaa sach sachaa satgur ikay.
He alone is the true Guru who meditates on the eternal God. The eternal God and true Guru are truly one.
ਸਤਿਗੁਰੂ ਭੀ ਉਹੀ ਹੈ ਜੋ ਸਦਾ ਸੱਚੇ ਪ੍ਰਭੂ ਦਾ ਸਿਮਰਨ ਕਰਦਾ ਹੈ। ਇਹ ਸੱਚ ਹੈ ਕਿ ਸੱਚਾ ਸੁਆਮੀ ਤੇ ਸੱਚਾ ਗੁਰੂ ਇਕ ਹੀ ਹਨ।
سۄستِگُرُجِسچُدھِیائِداسچُسچاستِگُرُاِکے ॥
سۄستِگُرُ۔ وہ سچا گرو
اکیلا ہی وہ سچا گرو ہے جو ابدی خدا کا ذکر کرتا ہے۔وہ ابدی خدا اور سچا گرو واقعتا ایک ہیں۔
ਸੋਈ ਸਤਿਗੁਰੁ ਪੁਰਖੁ ਹੈ ਜਿਨਿ ਪੰਜੇ ਦੂਤ ਕੀਤੇ ਵਸਿ ਛਿਕੇ ॥
so-ee satgur purakh hai jin panjay doot keetay vas chhikay.
He alone is the true Guru who has resolutely controlled his five evil passions.
ਸਤਿਗੁਰੂ ਪੁਰਖ ਉਹੋ ਹੀ ਹੈ, ਜਿਸ ਨੇ (ਕਾਮਾਦਿਕ) ਪੰਜੇ ਵੈਰੀ ਖਿੱਚ ਕੇ ਵੱਸ ਕਰ ਲਏ ਹਨ।
سۄئیستِگُرُپُرکھُہےَجِنِپنّجےدۄُتکیِتےوسِچھِکے ॥
سۄئیستِگُرُپُرکھُ۔ اکیلا ہی وہ سچا گرو ہے
اکیلا ہی وہ سچا گرو ہے جس نے اپنے پانچ برے جذبات کو مستقل طور پر قابو پالیا ہے۔
ਜਿ ਬਿਨੁ ਸਤਿਗੁਰ ਸੇਵੇ ਆਪੁ ਗਣਾਇਦੇ ਤਿਨ ਅੰਦਰਿ ਕੂੜੁ ਫਿਟੁ ਫਿਟੁ ਮੁਹ ਫਿਕੇ ॥
je bin satgur sayvay aap ganaa-iday tin andar koorh fit fit muh fikay.
Those who do not follow the true Guru’s teachings but proclaim themselves as great, are filled with falsehood and their listless faces are always cursed.
ਜੋ ਮਨੁੱਖ ਸਤਿਗੁਰੂ ਦੀ ਸੇਵਾ ਤੋਂ ਵਾਂਜੇ ਰਹਿੰਦੇ ਹਨ ਤੇ ਆਪਣੇ ਆਪ ਨੂੰ ਵੱਡਾ ਅਖਵਾਉਂਦੇ ਹਨ, ਉਹਨਾਂ ਦੇ ਹਿਰਦੇ ਵਿਚ ਝੂਠ ਹੁੰਦਾ ਹੈ ਇਸ ਕਰਕੇ ਉਹਨਾਂ ਦੇ ਮੂੰਹ ਤੇ ਨਾਮ ਦੀ ਲਾਲੀ ਨਹੀਂ ਹੁੰਦੀ ਤੇ ਉਹਨਾਂ ਨੂੰ ਸਦਾ ਫਿਟਕਾਰ ਪੈਂਦੀ ਹੈ l
جِبِنُستِگُرسیوےآپُگݨائِدےتِنانّدرِکۄُڑُپھِٹُپھِٹُمُہپھِکے ॥
جو لوگ حقیقی گرو کی تعلیمات پر عمل نہیں کرتے ہیں بلکہ اپنے آپ کو عظیم الشان قرار دیتے ہیں ، وہ جھوٹ سے بھر جاتے ہیں اور ان کے بے نام چہروں پر ہمیشہ لعنت ملتی ہے۔
ਓਇ ਬੋਲੇ ਕਿਸੈ ਨ ਭਾਵਨੀ ਮੁਹ ਕਾਲੇ ਸਤਿਗੁਰ ਤੇ ਚੁਕੇ ॥੮॥
o-ay bolay kisai na bhaavnee muh kaalay satgur tay chukay. ||8||
Nobody likes what they say, and they are held in disgrace because they are separated from the true Guru.||8||
ਕਿਸੇ ਨੂੰ ਉਹਨਾਂ ਦੇ ਬਚਨ ਹੱਛੇ ਨਹੀਂ ਲੱਗਦੇ, ਉਹਨਾਂ ਦੇ ਮੂੰਹ ਭੀ ਭਰਿਸ਼ਟੇ ਹੋਏ ਹੁੰਦੇ ਹਨ ਕਿਉਂਕਿ ਉਹ ਸਤਿਗੁਰ ਤੋਂ ਭੁੱਲੇ ਹੋਏ ਹਨ l
اۄءِبۄلےکِسےَنبھاونیمُہکالےستِگُرتےچُکے ॥8॥
کوئی بھی ان کی باتوں کو پسند نہیں کرتا ہے ، اگرچہ وہ سچے گرو سے جدا ہوئے ہیں تو وہ بدنامی میں پڑے ہوئے ہیں۔
ਸਲੋਕ ਮਃ ੪ ॥
salok mehlaa 4.
Salok, Fourth Guru:
سلۄکم:4 ॥
صلوک ، چوتھا گرو:
ਹਰਿ ਪ੍ਰਭ ਕਾ ਸਭੁ ਖੇਤੁ ਹੈ ਹਰਿ ਆਪਿ ਕਿਰਸਾਣੀ ਲਾਇਆ ॥
har parabh kaa sabh khayt hai har aap kirsaanee laa-i-aa.
The entire world is like the farm of God and He has sent the mortals to to perform their duty (to meditate and gather the wealth of Naam).
ਸਾਰਾ ਸੰਸਾਰ ਪ੍ਰਭੂ ਦੀ ਮਾਨੋ ਪੈਲੀ ਹੈ, ਜਿਸ ਵਿਚ ਪ੍ਰਭੂ ਨੇ ਜੀਵਾਂ ਨੂੰ ਵਾਹੀ ਦੇ ਕੰਮ ਵਿਚ ਜੋੜਿਆ ਹੈ (ਨਾਮ ਜਪਣ ਲਈ ਭੇਜਿਆ ਹੈ)।
ہرِپ٘ربھکاسبھُکھیتُہےَہرِآپِکِرساݨیلائِیا ॥
ساری دنیا خدا کے کھیت کی مانند ہے اور اس نے انسانوں کو اپنا فرض ادا کرنے کے لئے بھیجا ہے ( مراقبہ اور نام کی دولت جمع کرنے کے لئے
ਗੁਰਮੁਖਿ ਬਖਸਿ ਜਮਾਈਅਨੁ ਮਨਮੁਖੀ ਮੂਲੁ ਗਵਾਇਆ ॥
gurmukh bakhas jamaa-ee-an manmukhee mool gavaa-i-aa.
By God’s grace, the Guru’s follower has grown Naam in it, but the self-conceited has wasted his life in vain, as if he has wasted even the seed.
ਜੋ ਮਨੁੱਖ ਸਤਿਗੁਰੂ ਦੇ ਸਨਮੁਖ ਰਹਿੰਦਾ ਹੈ। , ਉਹਦੀ (ਖੇਤੀ) ਪ੍ਰਭੂ ਨੇ ਮਿਹਰ ਕਰ ਕੇ ਉਗਾ ਦਿੱਤੀ ਹੈ, (ਪਰ) ਮਨਮੁਖ ਨੇ ਮੂਲ ਭੀ ਗਵਾ ਲਿਆ (ਭਾਵ, ਮਨੁੱਖਾ ਜਨਮ ਹੱਥੋਂ ਖੋਹ ਲਿਆ)।
گُرمُکھِبخشِجمائیِئنُمنمُکھیمۄُلُگوائِیا ॥
منمُکھی۔ خود غرضی
خدا کے فضل سے ، گرو کے پیروکار نے اس میں نام بڑھایا ، لیکن خود غرضی نے اپنی زندگی بیکار میں ضائع کردی ، گویا اس نے بیج کو بھی ضائع کردیا ہے۔
ਸਭੁ ਕੋ ਬੀਜੇ ਆਪਣੇ ਭਲੇ ਨੋ ਹਰਿ ਭਾਵੈ ਸੋ ਖੇਤੁ ਜਮਾਇਆ ॥
sabh ko beejay aapnay bhalay no har bhaavai so khayt jamaa-i-aa.
Everyone grows the field (performs deeds) for their own benefit, but only that field grows good (effort is rewarded), which is approved by God.
ਹਰ ਕੋਈ ਆਪਣੇ ਭਲੇ ਲਈ ਬੀਜਦਾ ਹੈ ਪਰ ਉਹੀ ਖੇਤ ਚੰਗਾ ਉੱਗਦਾ ਹੈ (ਭਾਵ, ਉਹੀ ਕਮਾਈ ਸਫਲ ਹੁੰਦੀ ਹੈ) ਜੋ ਪ੍ਰਭੂ ਨੂੰ ਚੰਗਾ ਲੱਗਦਾ ਹੈ।
سبھُکۄبیِجےآپݨےبھلےنۄہرِبھاوےَسۄکھیتُجمائِیا ॥
ہر ایک اپنے نفع کےکھیت (اعمال انجام دیتا ہے) بڑھاتا ہے ، لیکن صرف وہی فیلڈ اچھا ہوتا ہے (کوشش کا بدلہ ہوتا ہے) ، جسے خدا نے منظور کرلیا۔
ਗੁਰਸਿਖੀ ਹਰਿ ਅੰਮ੍ਰਿਤੁ ਬੀਜਿਆ ਹਰਿ ਅੰਮ੍ਰਿਤ ਨਾਮੁ ਫਲੁ ਅੰਮ੍ਰਿਤੁ ਪਾਇਆ ॥
gursikhee har amrit beeji-aa har amrit naam fal amrit paa-i-aa.
The Guru’s disciplessow only the seed of the God’s ambrosial nectar, and they receive the immortalizing reward of God’s Name
ਗੁਰੂ ਦੇ ਸਿੱਖ ਪ੍ਰਭੂ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਬੀਜਦੇ ਹਨ ਤੇ ਉਹਨਾਂ ਨੂੰ ਹਰਿਨਾਮ-ਰੂਪ ਅੰਮ੍ਰਿਤ ਫਲ ਦੀ ਪ੍ਰਾਪਤੀ ਹੋ ਜਾਂਦੀ ਹੈ।
گُرسِکھیہرِانّم٘رِتُبیِجِیاہرِانّم٘رِتنامُپھلُانّم٘رِتُپائِیا ॥
بیِجِیا۔بویا
گورو کے شاگرد صرف خدا کی ذات کے امرت کا بیج بوتے ہیں ، اور انہیں خدا کے نام کا لازوال اجر ملتا ہے
ਜਮੁ ਚੂਹਾ ਕਿਰਸ ਨਿਤ ਕੁਰਕਦਾ ਹਰਿ ਕਰਤੈ ਮਾਰਿ ਕਢਾਇਆ ॥
jam choohaa kiras nit kurkadaa har kartai maar kadhaa-i-aa.
Everyday the fear of death keep nibbling at the life of the self-conceiteds like a mouse, but the Creator has destroyed this fear for the Guru’s followers.
ਮਨਮੁਖਾਂ ਦੀ ਕਿਰਸਾਣੀ ਨੂੰ ਜੋ ਜਮ ਰੂਪ ਚੂਹਾ ਸਦਾ ਟੁੱਕੀ ਜਾਂਦਾ ਹੈ ਗੁਰਸਿੱਖਾਂ ਦਾ ਉਹ ਕੋਈ ਵਿਗਾੜ ਨਹੀਂ ਕਰ ਸਕਦਾ, ਕਿਉਂਕਿ ਸਿਰਜਣਹਾਰ ਪ੍ਰਭੂ ਨੇ ਮਾਰ ਕੇ ਉਸ ਨੂੰ ਕੱਢ ਦਿੱਤਾ ਹੈ
جمُچۄُہاکِرسنِتکُرکداہرِکرتےَمارِکڈھائِیا ॥
جمُچۄُہا۔ موت کا خوف
ہر روز موت کا خوف چوہےکی طرح خود پسندوں کی زندگی کو گھیرتا رہتا ہے ، لیکن خالق نے گرو کے پیروکاروں کے لئے اس خوف کو ختم کردیا ہے۔
ਕਿਰਸਾਣੀ ਜੰਮੀ ਭਾਉ ਕਰਿ ਹਰਿ ਬੋਹਲ ਬਖਸ ਜਮਾਇਆ ॥
kirsaanee jammee bhaa-o kar har bohal bakhas jamaa-i-aa.
By the grace of God, the efforts of Guru’s followers are richly rewarded and they have gathered huge crop (wealth) of God’s grace.
ਉਹਨਾਂ ਦੀ ਫ਼ਸਲ ਪ੍ਰੇਮ ਨਾਲ (ਭਾਵ, ਚੰਗੀ ਫੱਬ ਕੇ) ਉੱਗਦੀ ਹੈ ਤੇ ਪ੍ਰਭੂ ਦੀ ਮਿਹਰ-ਰੂਪੀ ਬੋਹਲ ਦਾ ਢੇਰ ਲੱਗ ਜਾਂਦਾ ਹੈ।
کِرساݨیجنّمیبھاءُکرِہرِبۄہلبخشجمائِیا ॥
ہرِبۄہلبخشجمائِیا۔ زبردست ثواب ملا ہے
خدا کے فضل سے ، گرو کے پیروکاروں کی کاوشوں کو زبردست ثواب ملا ہے اور انہوں نے خدا کے فضل سے بہت بڑی فصل (دولت) جمع کی ہے۔
ਤਿਨ ਕਾ ਕਾੜਾ ਅੰਦੇਸਾ ਸਭੁ ਲਾਹਿਓਨੁ ਜਿਨੀ ਸਤਿਗੁਰੁ ਪੁਰਖੁ ਧਿਆਇਆ ॥
tin kaa kaarhaa andaysaa sabh laahi-on jinee satgur purakh Dhi-aa-i-aa.
Those who have contemplated on the true Guru, God has removed all their dread and doubt.
ਜੇਹੜੇ ਮਨੁੱਖ ਸਤਿਗੁਰ ਪੁਰਖ ਦਾ ਧਿਆਨ ਧਰਦੇ ਹਨ, ਪ੍ਰਭੂ ਨੇ ਉਹਨਾਂ ਦਾ ਸਾਰਾ ਝੋਰਾ ਤੇ ਚਿੰਤਾ ਲਾਹ ਦਿੱਤਾ ਹੈ।
تِنکاکاڑاانّدیساسبھُلاہِئۄنُجِنیستِگُرُپُرکھُدھِیائِیا ॥
جن لوگوں نے سچے گرو پر غور کیا ، خدا نے ان کا سارا خوف اور شک دور کردیا۔
ਜਨ ਨਾਨਕ ਨਾਮੁ ਅਰਾਧਿਆ ਆਪਿ ਤਰਿਆ ਸਭੁ ਜਗਤੁ ਤਰਾਇਆ ॥੧॥
jan naanak naam araaDhi-aa aap tari-aa sabh jagat taraa-i-aa. ||1||
O, Nanak, the devotee who has meditated on God’s Name has saved himself and helped the entire world to cross over the worldly ocean of vices.||1||
ਹੇ ਨਾਨਕ! ਜੋ ਮਨੁੱਖ ਨਾਮ ਦਾ ਸਿਮਰਨ ਕਰਦਾ ਹੈ, ਉਹ ਆਪ ਇਸ ਸੰਸਾਰ ਸਮੁੰਦਰ ਵਿਚੋਂ ਤਰ ਜਾਂਦਾ ਹੈ ਤੇ ਸਾਰੇ ਸੰਸਾਰ ਨੂੰ ਤਾਰ ਲੈਂਦਾ ਹੈ l
جننانکنامُارادھِیاآپِترِیاسبھُجگتُترائِیا ॥1॥
اے نانک ، اس عقیدت مند جس نے خدا کے نام پر غور کیا ہے اس نے اپنے آپ کو بچایا ہے اور پوری دنیا کو وسوسوں کے دنیاوی سمندر پار کرنے میں مدد فراہم کی ہے۔
ਮਃ ੪ ॥
mehlaa 4.
Salok, Fourth Guru:
م:4 ॥
صلوک ، چوتھا گرو :
ਸਾਰਾ ਦਿਨੁ ਲਾਲਚਿ ਅਟਿਆ ਮਨਮੁਖਿ ਹੋਰੇ ਗਲਾ ॥
saaraa din laalach ati-aa manmukh horay galaa.
The self-willed person, being engrossed in greed, keeps wasting his entire day in talks other than God’s Name,
ਮਨ ਦੇ ਅਧੀਨ ਹੋਇਆ ਮਨੁੱਖ ਸਾਰਾ ਦਿਨ ਲਾਲਚ ਵਿਚ ਲਿੱਬੜਿਆ ਹੋਇਆ (ਨਾਮ ਤੋਂ ਛੁਟ) ਹੋਰ ਹੋਰ ਗੱਲਾਂ ਕਰਦਾ ਫਿਰਦਾ ਹੈ।
سارادِنُلالچِاٹِیامنمُکھِہۄرےگلا ॥
منمُکھ۔ خودی والا
خودی والا شخص ، لالچ میں مبتلا رہ کر ، سارا دن ضائع کرتا رہتا ہے ، میں خدا کے نام کے علاوہ باتیں کرتا ہوں
ਰਾਤੀ ਊਘੈ ਦਬਿਆ ਨਵੇ ਸੋਤ ਸਭਿ ਢਿਲਾ ॥
raatee ooghai dabi-aa navay sot sabh dhilaa.
At night, he is over-powered by sleep, and all his nine faculties are weakened.
ਰਾਤ ਨੂੰ ਨੀਂਦਰ ਵਿਚ ਘੁੱਟਿਆ ਜਾਂਦਾ ਹੈ, ਉਸ ਦੇ ਸਾਰੇ ਨੌ ਹੀ ਇੰਦਰੇ ਢਿੱਲੇ ਹੋ ਜਾਂਦੇ ਹਨ।
راتیاۄُگھےَدبِیانوےسۄتسبھِڈھِلا ॥
اۄُگھ۔ نیند کی طاقت سے دوچار ہے
رات کے وقت ، وہ نیند کی طاقت سے دوچار ہے ، اور اس کی تمام نو حصے کمزور ہوگئ ہیں۔
ਮਨਮੁਖਾ ਦੈ ਸਿਰਿ ਜੋਰਾ ਅਮਰੁ ਹੈ ਨਿਤ ਦੇਵਹਿ ਭਲਾ ॥
manmukhaa dai sir joraa amar hai nit dayveh bhalaa.
Such self-willed persons are dominated by their spouses and are nice to them.
(ਇਹੋ ਜਿਹੇ) ਮਨਮੁਖਾਂ ਦੇ ਸਿਰ ਤੇ ਇਸਤ੍ਰੀਆਂ ਦਾ ਹੁਕਮ ਹੁੰਦਾ ਹੈ, ਤੇ ਉਹ ਉਹਨਾਂ ਨੂੰ (ਹੀ) ਸਦਾ ਚੰਗੇ ਚੰਗੇ ਪਦਾਰਥ ਲਿਆ ਕੇ ਦੇਂਦੇ ਹਨ।
منمُکھادےَسِرِجۄراامرُہےَنِتدیوہِبھلا ॥
ایسے خودی پسند افراد اپنے شریک حیات کا غلبہ رکھتے ہیں اور ان کے ساتھ اچھے ہوتے ہیں۔
ਜੋਰਾ ਦਾ ਆਖਿਆ ਪੁਰਖ ਕਮਾਵਦੇ ਸੇ ਅਪਵਿਤ ਅਮੇਧ ਖਲਾ ॥
joraa daa aakhi-aa purakh kamaavday say apvit amayDh khalaa.
Those who so blindly follow the dictates of their spouses, (instead of acting in consultation), are generally filthy, ignorant and foolish.
ਜੋ ਮਨੁੱਖ ਇਸਤ੍ਰੀਆਂ ਦੇ ਕਹੇ ਵਿਚ ਟੁਰਦੇ ਹਨ (ਭਾਵ, ਆਪਣਾ ਵਜ਼ੀਰ ਜਾਣ ਕੇ ਸਲਾਹ ਨਹੀ ਲੈਂਦੇ, ਸਗੋਂ ਨਿਰੋਲ ਜੋ ਇਸਤ੍ਰੀਆਂ ਆਖਣ ਉਹੀ ਕਰਦੇ ਹਨ), ਉਹ (ਆਮ ਤੌਰ ਤੇ) ਮਲੀਨ-ਮਤਿ ਬੁਧ-ਹੀਨ ਤੇ ਮੂਰਖ ਹੁੰਦੇ ਹਨ,
جۄراداآکھِیاپُرکھکماودےسےاپوِتامیدھکھلا ॥
جۄراداآکھِیا۔ زوجین کے اشارے
وہ لوگ جو اپنے زوجین کے مشکوک اشارے پر آنکھیں بند کرکے (مشاورت سے کام لینے کی بجائے) عام طور پر غلیظ ، جاہل اور احمق ہیں۔
ਕਾਮਿ ਵਿਆਪੇ ਕੁਸੁਧ ਨਰ ਸੇ ਜੋਰਾ ਪੁਛਿ ਚਲਾ ॥
kaam vi-aapay kusuDh nar say joraa puchh chalaa.
Such immoral persons engrossed in lust, follow the command of their spouses.
ਜੋ ਵਿਸ਼ੇ ਦੇ ਮਾਰੇ ਹੋਏ ਗੰਦੇ ਆਚਰਨ ਵਾਲੇ ਹੁੰਦੇ ਹਨ, ਉਹੋ ਹੀ ਇਸਤ੍ਰੀਆਂ ਦੇ ਕਹੇ ਵਿਚ ਹੀ ਤੁਰਦੇ ਹਨ।
کامِوِیاپےکُسُدھنرسےجۄراپُچھِچلا ॥
ہوس میں مبتلا ایسے غیر اخلاقی افراد ، اپنے شریک حیات کے حکم پر عمل کرتے ہیں۔
ਸਤਿਗੁਰ ਕੈ ਆਖਿਐ ਜੋ ਚਲੈ ਸੋ ਸਤਿ ਪੁਰਖੁ ਭਲ ਭਲਾ ॥
satgur kai aakhi-ai jo chalai so sat purakh bhal bhalaa.
On the other hand, one who follows the command of true Guru is the best of all.
ਸੱਚਾ ਤੇ ਚੰਗੇ ਤੋਂ ਚੰਗਾ ਮਨੁੱਖ ਉਹ ਹੈ, ਜੋ ਸਤਿਗੁਰੂ ਦੇ ਹੁਕਮ ਵਿਚ ਚਲਦਾ ਹੈ।
ستِگُرکےَآکھِۓَجۄچلےَسۄستِپُرکھُبھلبھلا ॥
ستِگُرکےَآکھِۓَجۄچلےَ۔ جو سچے گرو کے حکم پر عمل کرتا ہے
دوسری طرف ، جو سچے گرو کے حکم پر عمل کرتا ہے وہ سب سے بہتر ہے۔
ਜੋਰਾ ਪੁਰਖ ਸਭਿ ਆਪਿ ਉਪਾਇਅਨੁ ਹਰਿ ਖੇਲ ਸਭਿ ਖਿਲਾ ॥
joraa purakh sabh aap upaa-i-an har khayl sabh khilaa.
He Himself has created all women and men; God Himself has set up this play.
ਸਭ ਇਸਤ੍ਰੀਆਂ ਤੇ ਮਨੁੱਖ ਪ੍ਰਭੂ ਨੇ ਆਪ ਪੈਦਾ ਕੀਤੇ ਹਨ। ਵਾਹਿਗੁਰੂ ਹੀ ਸਾਰੀਆਂ ਖੇਡਾਂ ਖੇਡਦਾ ਹੈ।
جۄراپُرکھسبھِآپِاُپائِئنُہرِکھیلسبھِکھِلا ॥
اس نے خود تمام عورتوں اور مردوں کو پیدا کیا ہے۔ خدا نے خود یہ ڈرامہ ترتیب دیا ہے۔
ਸਭ ਤੇਰੀ ਬਣਤ ਬਣਾਵਣੀ ਨਾਨਕ ਭਲ ਭਲਾ ॥੨॥
sabh tayree banat banaavanee naanak bhal bhalaa. ||2||
Nanak says: O’ God, all is Your creation and arrangement, and whatever You do is for the good. ||2||
ਹੇ ਨਾਨਕ! (ਆਖ ਕਿ) ਹੇ ਪ੍ਰਭੂ! (ਸੰਸਾਰ ਦੀ) ਇਹ ਸਾਰੀ ਬਣਤ ਤੇਰੀ ਬਣਾਈ ਹੋਈ ਹੈ, ਜੋ ਕੁੱਝ ਤੂੰ ਕੀਤਾ ਹੈ ਸਭ ਭਲਾ ਹੈ
سبھتیریبݨتبݨاوݨینانکبھلبھلا ॥2॥
تیریبݨت۔، تیری تخلیق
نانک کہتے ہیں: اے خدا ، تیری تخلیق اور انتظام سب کچھ ہے ، اور جو بھی تم کرتے ہو وہ نیکی کے لئے ہے۔
ਪਉੜੀ ॥
pa-orhee.
Pauree:
پئُڑی ॥
پیوری :
ਤੂ ਵੇਪਰਵਾਹੁ ਅਥਾਹੁ ਹੈ ਅਤੁਲੁ ਕਿਉ ਤੁਲੀਐ ॥
too vayparvaahu athaahu hai atul ki-o tulee-ai.
O’ God, how can one estimate Your virtues? You are unfathomable and You have no worries.
ਹੇ ਪ੍ਰਭੂ! ਤੈਨੂੰ ਕਿਵੇਂ ਤੋਲੀਏ? ਤੂੰ ਵੇਪਰਵਾਹ, ਅਥਾਹ ਤੇ ਅਤੋਲ ਹੈਂ।
تۄُویپرواہُاتھاہُہےَاتُلُکِءُتُلیِۓَ ۔ ॥
ویپرواہُ ۔بے فکر
اے خدا ، کوئی آپ کی خوبیوں کا اندازہ کیسے لگا سکتا ہے ؟ آپ ایتھوت ہیں اور آپ کو کوئی فکر نہیں ہے ۔
ਸੇ ਵਡਭਾਗੀ ਜਿ ਤੁਧੁ ਧਿਆਇਦੇ ਜਿਨ ਸਤਿਗੁਰੁ ਮਿਲੀਐ ॥
say vadbhaagee je tuDh Dhi-aa-iday jin satgur milee-ai.
They who have met the True Guru and who meditate on You are very fortunate.
ਜਿਨ੍ਹਾਂ ਨੂੰ ਸਤਿਗੁਰੂ ਮਿਲਦਾ ਹੈ ਤੇ ਜੇਹੜੇ ਤੇਰਾ ਸਿਮਰਨ ਕਰਦੇ ਹਨ, ਉਹ ਵੱਡੇ ਭਾਗਾਂ ਵਾਲੇ ਹਨ।
سےوڈبھاگیجِتُدھُدھِیائِدےجِنستِگُرُمِلیِۓَ ॥
وڈبھاگی۔ خوش قسمت
وہ جو سچے گرو سے مل چکے ہیں اور جو آپ پر غور کرتے ہیں وہ بہت خوش قسمت ہیں۔
ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ ਗੁਰਬਾਣੀ ਬਣੀਐ ॥
satgur kee banee sat saroop hai gurbaanee banee-ai.
The word of true Guru is the embodiment of God and whoever lovingly meditates on God, merges with Him.
ਸਤਿਗੁਰੂ ਦੀ ਬਾਣੀ ਸੱਚੇ ਪ੍ਰਭੂ ਦਾ ਸਰੂਪ ਹੈ ਤੇ ਜੋ ਨਾਮ ਜਪਦਾ ਹੈ ਉਹ ਨਾਮ ਵਿਚ ਸਮਾ ਜਾਂਦਾ ਹੈ।
ستِگُرکیباݨیستِسرۄُپُہےَگُرباݨیبݨیِۓَ ॥
ستِگُرکیباݨی۔ سچے گرو کا کلام
سچے گرو کا کلام خدا کا مجسم ہے اور جو بھی محبت سے خدا کا ذکر کرتا ہے ، اسی میں ضم ہوجاتا ہے ۔
ਸਤਿਗੁਰ ਕੀ ਰੀਸੈ ਹੋਰਿ ਕਚੁ ਪਿਚੁ ਬੋਲਦੇ ਸੇ ਕੂੜਿਆਰ ਕੂੜੇ ਝੜਿ ਪੜੀਐ ॥
satgur kee reesai hor kach pich bolday say koorhi-aar koorhay jharh parhee-ai.
Emulating true Guru, some false gurus utter indefensible and false words, but they fall from grace due to their falsehood.
ਕਈ ਕੂੜ ਦੇ ਵਪਾਰੀ ਸਤਿਗੁਰੂ ਦੀ ਰੀਸ ਕਰ ਕੇ ਕੱਚੀ-ਪਿੱਲੀ ਬਾਣੀ ਉਚਾਰਦੇ ਹਨ, ਪਰ ਹਿਰਦੇ ਵਿਚ ਕੂੜ ਹੋਣ ਕਰਕੇ ਉਹ ਝੜ ਪੈਂਦੇ ਹਨ
ستِگُرکیریِسےَہۄرِکچُپِچُبۄلدےسےکۄُڑِیارکۄُڑےجھڑِپڑیِۓَ ॥
ستِگُرکیریِسےَ۔ سچے گرو کی تقلید
سچے گرو کی تقلید کرتے ہوئے ، کچھ جھوٹے گرو غیر واضح اور غلط الفاظ بولتے ہیں ، لیکن وہ اپنے جھوٹ کی وجہ سے فضل سے گر جاتے ہیں۔
ਓਨ੍ਹ੍ਹਾ ਅੰਦਰਿ ਹੋਰੁ ਮੁਖਿ ਹੋਰੁ ਹੈ ਬਿਖੁ ਮਾਇਆ ਨੋ ਝਖਿ ਮਰਦੇ ਕੜੀਐ ॥੯॥
onHaa andar hor mukh hor hai bikh maa-i-aa no jhakh marday karhee-ai. ||9||
They do not speak their mind and ultimately they painfully waste away in pursuit of Maya (worldly wealth).||9||
ਉਹਨਾਂ ਦੇ ਹਿਰਦੇ ਵਿਚ ਕੁੱਝ ਹੋਰ ਹੁੰਦਾ ਹੈ ਤੇ ਮੂੰਹ ਵਿਚ ਹੋਰ, ਉਹ ਵਿਹੁ-ਮਾਇਆ ਨੂੰ ਇਕੱਤਰ ਕਰਨ ਲਈ ਝੁਰਦੇਤੇ ਖਪ ਖਪ ਮਰਦੇ ਹਨ l
اۄن٘ہاانّدرِہۄرُمُکھِہۄرُہےَبِکھُمائِیانۄجھکھِمردےکڑیِۓَ ॥9॥
وہ اپنا دماغ نہیں بولتے اور بالآخر وہ درد کے ساتھ مایا (دنیاوی دولت) کی تلاش میں ضائع ہوجاتے ہیں۔
ਸਲੋਕ ਮਃ ੪ ॥
salok mehlaa 4.
Salok, Fourth Guru:
سلۄکم:4 ॥
صلوک ، چوتھا گرو :
ਸਤਿਗੁਰ ਕੀ ਸੇਵਾ ਨਿਰਮਲੀ ਨਿਰਮਲ ਜਨੁ ਹੋਇ ਸੁ ਸੇਵਾ ਘਾਲੇ ॥
satgur kee sayvaa nirmalee nirmal jan ho-ay so sayvaa ghaalay.
To follow the true Guru’s teachings is an immaculate deed, but only the person who has a pure mind (free from the vices) can perform this difficult task.
ਸਤਿਗੁਰੂ ਦੀਸੇਵਾ ਇਕ)ਪਵ੍ਰਿਤ ਕੰਮ ਹੈ, ਜਿਸ ਮਨੁੱਖ ਦਾ ਹਿਰਦਾ ਮਲੀਨ ਨਾ ਹੋਵੇ ਉਹੋ ਹੀ ਇਹ ਔਖੀ ਕਾਰ ਕਰ ਸਕਦਾ ਹੈ।
ستِگُرکیسیوانِرملینِرملجنُہۄءِسُسیواگھالے ॥
سیوا۔خدمت
سچی گرو کی تعلیمات پر عمل پیرا ہونا ایک بے عیب عمل ہے ، لیکن صرف وہ شخص جو خالص ذہن رکھتا ہے (برائیوں سے پاک) یہ مشکل کام انجام دے سکتا ہے۔
ਜਿਨ ਅੰਦਰਿ ਕਪਟੁ ਵਿਕਾਰੁ ਝੂਠੁ ਓਇ ਆਪੇ ਸਚੈ ਵਖਿ ਕਢੇ ਜਜਮਾਲੇ ॥
jin andar kapat vikaar jhooth o-ay aapay sachai vakh kadhay jajmaalay.
Those who have deceit, vices and falsehood within, God himself casts them out, like persons afflicted with contagious disease.
ਜਿਨ੍ਹਾਂ ਦੇ ਹਿਰਦੇ ਵਿਚ ਧੋਖਾ ਵਿਕਾਰ ਤੇ ਝੂਠ ਹੈ, ਸੱਚੇ ਪ੍ਰਭੂ ਨੇ ਆਪ ਹੀ ਉਹਨਾਂ ਕੋੜ੍ਹਿਆਂ ਨੂੰ (ਗੁਰੂ ਤੋਂ) ਵੱਖਰੇ ਕਰ ਦਿੱਤਾ ਹੈ।
جِنانّدرِکپٹُوِکارُجھۄُٹھُاۄءِآپےسچےَوکھِکڈھےججمالے ॥
کپٹُوِکارُ۔ دھوکہ دہی
جن کے اندر دھوکہ دہی ، برائیوں اور جھوٹ کا خدشہ ہے ، خدا خود ان کو باہر نکال دیتا ہے ، جیسے متعدی بیماری میں مبتلا افراد ۔