Urdu-Raw-Page-1326

ਤਨਿ ਮਨਿ ਸਾਂਤਿ ਹੋਇ ਅਧਿਕਾਈ ਰੋਗੁ ਕਾਟੈ ਸੂਖਿ ਸਵੀਜੈ ॥੩॥
tan man saaNt ho-ay aDhikaa-ee rog kaatai sookh saveejai. ||3||
My mind and body are calm and tranquil; the disease has been cured, and now I sleep in peace. ||3||
Then, our body and mind are immensely comforted, the affliction is removed and we may sleep in peace. ||3||
(ਗੁਰੂ ਦਾ ਸ਼ਬਦ ਜੀਵਾਂ ਦੇ ਹਰੇਕ) ਰੋਗ ਕੱਟ ਦੇਂਦਾ ਹੈ, (ਗੁਰੂ ਦੇ ਸ਼ਬਦ ਦੀ ਬਰਕਤਿ ਨਾਲ) ਆਤਮਕ ਆਨੰਦ ਵਿਚ ਮਗਨ ਰਹਿ ਸਕੀਦਾ ਹੈ ॥੩॥
تنِمنِساںتِہوءِادھِکائیِروگُکاٹےَسوُکھِسۄیِجےَ॥੩॥
ادھکائی ۔ بہت۔ روگ۔ بیماری ۔ سکھ سودیجے ۔ راحت پائے (3)
تکاہ دل و جان سکون پائے اور ٹھنڈک محسوس ہو بیماری ختم ہو اور راحت محسوس ہو (3)

ਜਿਉ ਸੂਰਜੁ ਕਿਰਣਿ ਰਵਿਆ ਸਰਬ ਠਾਈ ਸਭ ਘਟਿ ਘਟਿ ਰਾਮੁ ਰਵੀਜੈ ॥
ji-o sooraj kiran ravi-aa sarab thaa-ee sabh ghat ghat raam raveejai.
As the rays of the sun spread out everywhere, the Lord pervades each and every heart.
Just as through its rays the sun is pervading everywhere, similarly God is pervading in all hearts.
ਜਿਵੇਂ ਸੂਰਜ (ਆਪਣੀ) ਕਿਰਣ ਦੀ ਰਾਹੀਂ ਸਭਨੀਂ ਥਾਈਂ ਪਹੁੰਚਿਆ ਹੋਇਆ ਹੈ, (ਤਿਵੇਂ) ਪਰਮਾਤਮਾ ਸਾਰੀ ਲੁਕਾਈ ਵਿਚ ਹਰੇਕ ਸਰੀਰ ਵਿਚ ਵਿਆਪਕ ਹੈ।
جِءُسوُرجُکِرنھِرۄِیاسربٹھائیِسبھگھٹِگھٹِرامُرۄیِجےَ॥
رویا۔ پڑتی ہے ۔ سرب ٹھائی۔ ہر جگہ ۔ رام رویجے ۔ اسطرح خدا ہر جگہ بستا ہے ۔
جیسے سورج کرنیں ہر جگہ روشنی پہنچاتی ہےاس طرح سے ہر دلمیں خدا بستا ہے ۔

ਸਾਧੂ ਸਾਧ ਮਿਲੇ ਰਸੁ ਪਾਵੈ ਤਤੁ ਨਿਜ ਘਰਿ ਬੈਠਿਆ ਪੀਜੈ ॥੪॥
saaDhoo saaDh milay ras paavai tat nij ghar baithi-aa peejai. ||4||
Meeting the Holy Saint, one drinks in the Sublime Essence of the Lord; sitting in the home of your own inner being, drink in the essence. ||4||
When one meets a saint, (through his union, one can also) experience the relish (of God’s presence), and in this way, even while sitting in the home, one drinks the (divine) essence. ||4||
ਜਿਸ ਮਨੁੱਖ ਨੂੰ ਸੰਤ-ਜਨ ਮਿਲ ਪੈਂਦੇ ਹਨ, ਉਹ (ਮਿਲਾਪ ਦੇ) ਸੁਆਦ ਨੂੰ ਮਾਣਦਾ ਹੈ। (ਸੰਤ ਜਨਾਂ ਦੀ ਸੰਗਤ ਨਾਲ) ਪ੍ਰਭੂ-ਚਰਨਾਂ ਵਿਚ ਲੀਨ ਹੋ ਕੇ ਨਾਮ ਰਸ ਪੀਤਾ ਜਾ ਸਕਦਾ ਹੈ ॥੪॥
سادھوُسادھمِلےرسُپاۄےَتتُنِجگھرِبیَٹھِیاپیِجےَ॥੪॥
سادہو سادھ ۔ خدا رسیدہ جنہوں زندگی کے راز اور روحانی واخلاقی زندگی گذارنا سمجھ لیا ہے ۔ ملے رس پاوے ۔ کے ملاپ سے لطف حاصل ہوتا ہے ۔ تت۔ اصلیت۔ نج۔ ذاتی ۔ خوئش ۔ تج گھر۔ ذہن ۔ نشین ہوکر۔ آزادی سوچ وچار۔ رس پاوے ۔ لطف ومزہ پاتا ہے ۔
جن کی خڈا رسیدہ سادہووں سے ملاپ ہو جاتا ہے وہ اسکا لطف اٹھاتے ہیں اور حقیقت و اسلیت کا لطف ذہن نشین ہوکر پاتے ہیں۔

ਜਨ ਕਉ ਪ੍ਰੀਤਿ ਲਗੀ ਗੁਰ ਸੇਤੀ ਜਿਉ ਚਕਵੀ ਦੇਖਿ ਸੂਰੀਜੈ ॥
jan ka-o pareet lagee gur saytee ji-o chakvee daykh sooreejai.
The humble being is in love with the Guru, like the chakvi bird which loves to see the sun.
(O’ my friends), the devotees (of God) are so attuned to the Guru that just as a Chakwi feels alive (again) on seeing the sun, (similarly they feel alive on seeing the Guru.
(ਪਰਮਾਤਮਾ ਦੇ) ਭਗਤ ਨੂੰ ਗੁਰੂ ਨਾਲ (ਇਉਂ) ਪ੍ਰੀਤ ਬਣੀ ਰਹਿੰਦੀ ਹੈ, ਜਿਵੇਂ ਸੂਰਜ (ਦੇ ਚੜ੍ਹਨ) ਨੂੰ ਉਡੀਕ ਉਡੀਕ ਕੇ ਚਕਵੀ (ਵਿਛੋੜੇ ਦੀ ਰਾਤ ਗੁਜ਼ਾਰਦੀ ਹੈ)।
جنکءُپ٘ریِتِلگیِگُرسیتیِجِءُچکۄیِدیکھِسوُریِجےَ॥
پریت۔ پریم پیار۔ جیو چکوی دیکھ سوریجے ۔ جیسے چکوی سورج کے دیکھنے کی
خدمتگار کی صحبت مرشد سے ہوتی ہے جس طرح سے سورج کے طلوع ہونے کا انتظار چکوی کو ہوتا ہے ۔

ਨਿਰਖਤ ਨਿਰਖਤ ਰੈਨਿ ਸਭ ਨਿਰਖੀ ਮੁਖੁ ਕਾਢੈ ਅੰਮ੍ਰਿਤੁ ਪੀਜੈ ॥੫॥
nirkhat nirkhat rain sabh nirkhee mukh kaadhai amrit peejai. ||5||
She watches, and keeps on watching all through the night; and when the sun shows its face, she drinks in the Amrit. ||5||
Just as the Chakwi) spends all night looking (towards the sun and enjoys the bliss of union with her partner, similarly when the Guru) shows his face (the devotee) drinks the nectar (of God’s Name). ||5||
ਵੇਖਦਿਆਂ ਵੇਖਦਿਆਂ (ਚਕਵੀ) ਸਾਰੀ ਰਾਤ ਹੀ ਵੇਖਦੀ ਰਹਿੰਦੀ ਹੈ, (ਜਦੋਂ ਸੂਰਜ) ਮੂੰਹ ਵਿਖਾਂਦਾ ਹੈ (ਤਦੋਂ ਚਕਵੇ ਦਾ ਮਿਲਾਪ ਹਾਸਲ ਕਰਦੀ ਹੈ। ਇਸੇ ਤਰ੍ਹਾਂ ਜਦੋਂ ਗੁਰੂ ਦਰਸਨ ਦੇਂਦਾ ਹੈ, ਤਦੋਂ ਸੇਵਕ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀ ਸਕਦਾ ਹੈ ॥੫॥
نِرکھتنِرکھتریَنِسبھنِرکھیِمُکھُکاڈھےَانّم٘رِتُپیِجےَ॥੫॥
نہ کھت نرکھت ۔ دیکھتے دیکھتے ۔ رین ۔ رات۔ مکھ کاڈھے ۔ سورج طلوع ہو۔ انمرت۔ آب حیات (5)
انتظار میں رات گذارتی ہے کہ طلوع ہو تو آب حیات جو زندگی روحانی واخلاقی طور پر راہ راست پر لاتا ہے

ਸਾਕਤ ਸੁਆਨ ਕਹੀਅਹਿ ਬਹੁ ਲੋਭੀ ਬਹੁ ਦੁਰਮਤਿ ਮੈਲੁ ਭਰੀਜੈ ॥
saakat su-aan kahee-ahi baho lobhee baho durmat mail bhareejai.
The faithless cynic is said to be very greedy – he is a dog. He is overflowing with the filth and pollution of evil-mindedness.
(O’ my friends), the worshippers of power are said to be very greedy like dogs, they are filled with too much filth (of evil intellect).
ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਬਹੁਤ ਲੋਭੀ ਹੁੰਦੇ ਹਨ, ਕੁੱਤੇ (ਦੇ ਸੁਭਾਵ ਵਾਲੇ) ਕਹੇ ਜਾਂਦੇ ਹਨ, (ਉਹਨਾਂ ਦੇ ਅੰਦਰ) ਖੋਟੀ ਮੱਤ ਦੀ ਮੈਲ (ਸਦਾ) ਭਰੀ ਰਹਿੰਦੀ ਹੈ।
ساکتسُیانکہیِئہِبہُلوبھیِبہُدُرمتِمیَلُبھریِجےَ॥
ساکت۔ مادہ پرست۔ منکر و منافق۔ لوبھی ۔ لالچی ۔ درمت ۔ بد عقلی ۔ میل ۔ ناپاکیزگی ۔
(ساکت) مراد منکر و منافق مادہ پرست کتے کی طرح لالچی کے دلمیں بد عقلی کی غلاظت بھری ہوتی ہے

ਆਪਨ ਸੁਆਇ ਕਰਹਿ ਬਹੁ ਬਾਤਾ ਤਿਨਾ ਕਾ ਵਿਸਾਹੁ ਕਿਆ ਕੀਜੈ ॥੬॥
aapan su-aa-ay karahi baho baataa tinaa kaa visaahu ki-aa keejai. ||6||
He talks excessively about his own interests. How can he be trusted? ||6||
For their self-interest they prattle, (but) we shouldn’t trust them. ||6||
(ਸਾਕਤ ਮਨੁੱਖ) ਆਪਣੀ ਗ਼ਰਜ਼ ਦੀ ਖ਼ਾਤਰ ਬਹੁਤ ਗੱਲਾਂ ਕਰਦੇ ਹਨ, ਪਰ ਉਹਨਾਂ ਦਾ ਇਤਬਾਰ ਨਹੀਂ ਕਰਨਾ ਚਾਹੀਦਾ ॥੬॥
آپنسُیاءِکرہِبہُباتاتِناکاۄِساہُکِیاکیِجےَ॥੬॥
سوآئے ۔ غرض ۔ ضرورت ۔ سوآن ۔ کتا ۔ وساہ ۔ بھروسا (6
اپنی غرض کے لئے بہت باتیں بناتا ہے ان کا بھروسا نہیں کرنا چاہیے (6)

ਸਾਧੂ ਸਾਧ ਸਰਨਿ ਮਿਲਿ ਸੰਗਤਿ ਜਿਤੁ ਹਰਿ ਰਸੁ ਕਾਢਿ ਕਢੀਜੈ ॥
saaDhoo saaDh saran mil sangat jit har ras kaadh kadheejai.
I have sought the Sanctuary of the Saadh Sangat, the Company of the Holy; I have found the Sublime Essence of the Lord.
(O’ God, bless me with) the company of Your saints, because in their company one can obtain the relish of God’s (Name).
ਹੇ ਹਰੀ! (ਮੈਨੂੰ ਆਪਣੇ) ਸੰਤ ਜਨਾਂ ਭਗਤਾਂ ਦੀ ਸੰਗਤ ਦੇਹ। ਸੰਤ ਜਨਾਂ ਦੀ ਸੰਗਤ ਵਿਚ ਮਿਲ ਕੇ ਪਰਮਾਤਮਾ ਦਾ ਨਾਮ ਰਸ ਪ੍ਰਾਪਤ ਕਰ ਸਕੀਦਾ ਹੈ
سادھوُسادھسرنِمِلِسنّگتِجِتُہرِرسُکاڈھِکڈھیِجےَ॥
سنگت ۔ صحبت و قربت ۔ ہر رس۔ الہٰی لطف۔
اے خدا عاشقان ومحبو بان الہٰی و عابدوں کی صحبت و قربت عنایت کر جس سے الہٰی محبت کا لطف حاصل ہوتا ہے ۔

ਪਰਉਪਕਾਰ ਬੋਲਹਿ ਬਹੁ ਗੁਣੀਆ ਮੁਖਿ ਸੰਤ ਭਗਤ ਹਰਿ ਦੀਜੈ ॥੭॥
par-upkaar boleh baho gunee-aa mukh sant bhagat har deejai. ||7||
They do good deeds for others, and speak of the Lord’s many Glorious Virtues; please bless me to meet these Saints, these devotees of the Lord. ||7||
Please bless me with the company of those who are very virtuous and talk about the welfare of others. ||7||
ਸੰਤ ਜਨ (ਆਪਣੇ) ਮੂੰਹੋਂ ਦੂਜਿਆਂ ਦੀ ਭਲਾਈ ਦੇ ਬਚਨ ਬੋਲਦੇ ਰਹਿੰਦੇ ਹਨ, ਸੰਤ ਜਨ ਅਨੇਕਾਂ ਗੁਣਾਂ ਵਾਲੇ ਹੁੰਦੇ ਹਨ, (ਮੈਨੂੰ ਉਨ੍ਹਾਂ) ਸੰਤਾਂ ਭਗਤਾਂ ਦੀ (ਸੰਗਤ) ਬਖ਼ਸ਼ ॥੭॥
پرئُپکاربولہِبہُگُنھیِیامُکھِسنّتبھگتہرِدیِجےَ॥੭॥
پر اپکار۔ دوسروں کی بھالئی ۔ بہو گگنیا۔ زیادہ اوصاف والا۔ مکھ ۔ منہ میں ۔ ہر دیجے ۔ اے خدا دیجیئے ۔ سنت بھلت۔ عابدان و عاشقان الہٰی (7)
وہ منہ دوسروں کی بھلائی کی باتیں کرتے ہیں اور وہ بیشمار اوصاف والے ہوتے ہیں۔ وہ زبان سے خدا کی بخشش کرتے ہیں (7)

ਤੂ ਅਗਮ ਦਇਆਲ ਦਇਆ ਪਤਿ ਦਾਤਾ ਸਭ ਦਇਆ ਧਾਰਿ ਰਖਿ ਲੀਜੈ ॥
too agam da-i-aal da-i-aa pat daataa sabh da-i-aa Dhaar rakh leejai.
You are the Inaccessible Lord, Kind and Compassionate, the Great Giver; please shower us with Your Mercy, and save us.
(O’ God), You are an unfathomable, compassionate, and kind Master. Please show mercy on all and save them.
ਹੇ ਪ੍ਰਭੂ! ਤੂੰ ਅਪਹੁੰਚ ਹੈਂ, ਦਇਆ ਦਾ ਸੋਮਾ ਹੈਂ, ਦਇਆ ਦਾ ਮਾਲਕ ਹੈਂ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈਂ। ਮਿਹਰ ਕਰ ਕੇ ਸਭ ਜੀਵਾਂ ਦੀ ਰੱਖਿਆ ਕਰ।
توُاگمدئِیالدئِیاپتِداتاسبھدئِیادھارِرکھِلیِجےَ॥
اگم ۔ انسانی عقل و ہوش سے بعید ۔ دیال پت۔ مہربانیوں کا مالک ۔ داتا۔ سخی ۔ رکھ لیجے ۔ بچاؤ ۔
اے خدا انسانی رسائی سے بعید ہے ۔ رحمان الرحیم ہے اپنی کرم و عنایت سے برائیوں سے بچاییئے

ਸਰਬ ਜੀਅ ਜਗਜੀਵਨੁ ਏਕੋ ਨਾਨਕ ਪ੍ਰਤਿਪਾਲ ਕਰੀਜੈ ॥੮॥੫॥
sarab jee-a jagjeevan ayko naanak partipaal kareejai. ||8||5||
You are the Life of all the beings of the world; please cherish and sustain Nanak. ||8||5||
You are the only one Giver of life to all beings in the world. Nanak says please sustain them (all). ||8||5||
ਨਾਨਕ ਆਖਦਾ ਹੈ (ਹੇ ਪ੍ਰਭੂ!) ਸਾਰੇ ਜੀਵ ਤੇਰੇ ਹਨ, ਤੂੰ ਹੀ ਸਾਰੇ ਜਗਤ ਦਾ ਸਹਾਰਾ ਹੈਂ। (ਸਭ ਦੀ) ਪਾਲਣਾ ਕਰ ॥੮॥੫॥
سربجیِءجگجیِۄنُایکونانکپ٘رتِپالکریِجےَ॥੮॥੫॥
سرب جیئہ ۔ ساری مخلوقات ۔ جگ جیون ۔ زندگئے عالم ۔ پرتپال۔ پرورش۔
تو ہی ساری مخلوقات کی زندگی ہے اے نانک خدا ہی پروردگار ہے ۔

ਕਲਿਆਨੁ ਮਹਲਾ ੪ ॥
kali-aan mehlaa 4.
Kalyaan, Fourth Mehl:
کلِیانُمہلا੪॥

ਰਾਮਾ ਹਮ ਦਾਸਨ ਦਾਸ ਕਰੀਜੈ ॥
raamaa ham daasan daas kareejai.
O Lord, please make me the slave of Your slaves.
O’ God, make me the servant of (Your) servants.
ਹੇ ਰਾਮ! ਸਾਨੂੰ (ਆਪਣੇ) ਦਾਸਾਂ ਦਾ ਦਾਸ ਬਣਾਈ ਰੱਖ।
راماہمداسنداسکریِجےَ॥
راما۔ اے خدا۔ داسن داس ۔ غلاموں کے غلام ۔ خادموں کے خادم۔
اے خدا۔ داساں داسن غلاموں کاغلام بنا

ਜਬ ਲਗਿ ਸਾਸੁ ਹੋਇ ਮਨ ਅੰਤਰਿ ਸਾਧੂ ਧੂਰਿ ਪਿਵੀਜੈ ॥੧॥ ਰਹਾਉ ॥
jab lag saas ho-ay man antar saaDhoo Dhoor piveejai. ||1|| rahaa-o.
As long as there is breath deep within my mind, let me drink in the dust of the Holy. ||1||Pause||
As long as there is breath in our mind (and body we should most humbly remain in their service and keep) drinking the (wash of the) dust of saints’ feet. ||1||Pause||
ਜਦੋਂ ਤਕ ਸਰੀਰ ਵਿਚ ਸਾਹ ਆ ਰਿਹਾ ਹੈ, ਉਤਨਾ ਚਿਰ ਸੰਤ-ਜਨਾਂ ਦੇ ਚਰਨਾਂ ਦੀ ਧੂੜ ਪੀਂਦੇ ਰਹਿਣਾ ਚਾਹੀਦਾ ਹੈ (ਨਿਮ੍ਰਤਾ ਨਾਲ ਸੰਤ-ਜਨਾਂ ਦੀ ਸੰਗਤ ਵਿਚ ਰਹਿ ਕੇ ਉਹਨਾਂ ਪਾਸੋਂ ਨਾਮ-ਅੰਮ੍ਰਿਤ ਪੀਂਦੇ ਰਹਿਣਾ ਚਾਹੀਦਾ ਹੈ) ॥੧॥ ਰਹਾਉ ॥
جبلگِساسُہوءِمنانّترِسادھوُدھوُرِپِۄیِجےَ॥੧॥رہاءُ॥
سادہو دہور۔ سادہو کے قدموں کی دہول۔ پویجے ۔ پڑے ۔ جب لگ ساس ۔ جبتک زندگی قائم ہے ۔ رہاؤ
اور جبتک زندگی قائم ہے اسو قتسنت کی دہول بنے رہو ۔ رہاؤ۔

ਸੰਕਰੁ ਨਾਰਦੁ ਸੇਖਨਾਗ ਮੁਨਿ ਧੂਰਿ ਸਾਧੂ ਕੀ ਲੋਚੀਜੈ ॥
sankar naarad saykhnaag mun Dhoor saaDhoo kee locheejai.
Shiva, Naarad, the thousand-headed cobra king and the silent sages long for the dust of the Holy.
(O’ my friends, even the gods and sages like) Shiva, Naarad, Sheish Nag (the legendry thousand headed cobra) and silent sages crave for the dust of the saints,
ਸ਼ਿਵ, ਨਾਰਦ, ਸ਼ੇਸ਼ਨਾਗ (ਆਦਿਕ ਹਰੇਕ ਰਿਸ਼ੀ-) ਮੁਨੀ ਸੰਤ-ਜਨਾਂ ਦੇ ਚਰਨਾਂ ਦੀ ਧੂੜ ਦੀ ਤਾਂਘ ਕਰਦਾ ਰਿਹਾ ਹੈ।
سنّکرُناردُسیکھناگمُنِدھوُرِسادھوُکیِلوچیِجےَ॥
لوچیجے ۔ چاہتے ہیں۔
شو جی ۔ نادر سیخ ناگ بھی سادہو کے قدموں دہول چاہتے تھے ۔

ਭਵਨ ਭਵਨ ਪਵਿਤੁ ਹੋਹਿ ਸਭਿ ਜਹ ਸਾਧੂ ਚਰਨ ਧਰੀਜੈ ॥੧॥
bhavan bhavan pavit hohi sabh jah saaDhoo charan Dhareejai. ||1||
All the worlds and realms where the Holy place their feet are sanctified. ||1||
because each and every house where the saints put their feet, these all become sanctified. ||1||
ਜਿੱਥੇ ਸੰਤ-ਜਨ ਚਰਨ ਰੱਖਦੇ ਹਨ, ਉਹ ਸਾਰੇ ਭਵਨ ਸਾਰੇ ਥਾਂ ਪਵਿੱਤਰ ਹੋ ਜਾਂਦੇ ਹਨ ॥੧॥
بھۄنبھۄنپۄِتُہوہِسبھِجہسادھوُچرندھریِجےَ॥੧॥
پوت۔ پاک۔ بھون۔ گھر۔ چرن دھریجے ۔ جہاں سادہو کے قدم ٹکتے ہیں (1)
وہ گھر پاک ہو جاتے ہیں جن میں قدم سادہو کے پڑتے ہیں (1)

ਤਜਿ ਲਾਜ ਅਹੰਕਾਰੁ ਸਭੁ ਤਜੀਐ ਮਿਲਿ ਸਾਧੂ ਸੰਗਿ ਰਹੀਜੈ ॥
taj laaj ahaNkaar sabh tajee-ai mil saaDhoo sang raheejai.
So let go of your shame and renounce all your egotism; join with the Saadh Sangat, the Company of the Holy, and remain there.
(O’ my friends), shedding our sense of shame and self-conceit, we should meet the saints and live in their company.
ਲੋਕ-ਲਾਜ ਛੱਡ ਕੇ (ਆਪਣੇ ਅੰਦਰੋਂ ਆਪਣੇ ਕਿਸੇ ਵਡੱਪਣ ਦਾ) ਸਾਰਾ ਮਾਣ ਛੱਡ ਦੇਣਾ ਚਾਹੀਦਾ ਹੈ, ਅਤੇ ਸੰਤ-ਜਨਾਂ ਦੀ ਸੰਗਤ ਵਿਚ ਮਿਲ ਕੇ ਰਹਿਣਾ ਚਾਹੀਦਾ ਹੈ।
تجِلاجاہنّکارُسبھُتجیِئےَمِلِسادھوُسنّگِرہیِجےَ॥
الج ۔ حیا۔ عزت۔ اہنکار۔ غرور۔ سادہو سنگ۔ صحبت و ساتھ سادہو۔
غیرت اور بیرونی شرم و حیا چھوڑ کر اور غرور وتکبر چھوڑ کر سادہوؤں کی صحبت و قربت اختیار کرؤ

ਧਰਮ ਰਾਇ ਕੀ ਕਾਨਿ ਚੁਕਾਵੈ ਬਿਖੁ ਡੁਬਦਾ ਕਾਢਿ ਕਢੀਜੈ ॥੨॥
Dharam raa-ay kee kaan chukhaavai bikh dubdaa kaadh kadheejai. ||2||
Give up your fear of the Righteous Judge of Dharma, and you shall be lifted up and saved from drowning in the sea of poison. ||2||
(One who does that) sheds the fear of Righteous judge (because the saints) pull out the one drowning in the poisonous worldly ocean (and save that person from wasting life in evil worldly pursuits). ||2||
(ਜਿਹੜਾ ਮਨੁੱਖ ਸੰਤ-ਜਨਾਂ ਦੀ ਸੰਗਤ ਵਿਚ ਰਹਿੰਦਾ ਹੈ, ਉਹ) ਧਰਮਰਾਜ ਦਾ ਸਹਿਮ ਮੁਕਾ ਲੈਂਦਾ ਹੈ। ਆਤਮਕ ਮੌਤ ਲਿਆਉਣ ਵਾਲੇ ਜ਼ਹਿਰੀਲੇ ਸੰਸਾਰ-ਸਮੁੰਦਰ ਵਿਚ ਡੁੱਬਦੇ ਨੂੰ (ਸੰਤ-ਜਨ) ਕੱਢ ਲੈਂਦੇ ਹਨ ॥੨॥
دھرمراءِکیِکانِچُکاۄےَبِکھُڈُبداکاڈھِکڈھیِجےَ॥੨॥
کان ۔ محتاجی ۔ چکاوے ۔ ختم کر دیتی ہے ۔ وکھ ڈبدا کاڈھ۔ دنیاوی دلوت ۔ کے سمند رڈوبتے کو نکال لیت اہے (6)
جس سے الہٰی منصف کی محتاجی ختم ہو جاتی ہے ۔ اخلاقی و روحانی موت لانے والے دنیاوی دولت کے سمندر سے ڈوبتے کو نکال لو (2)

ਭਰਮਿ ਸੂਕੇ ਬਹੁ ਉਭਿ ਸੁਕ ਕਹੀਅਹਿ ਮਿਲਿ ਸਾਧੂ ਸੰਗਿ ਹਰੀਜੈ ॥
bharam sookay baho ubh suk kahee-ahi mil saaDhoo sang hareejai.
Some are standing, parched and shrivelled up by their doubts; joining the Saadh Sangat, they are rejuvenated.
(O’ my friends), even those who are so obsessed with amassing worldly wealth (that they could be) called (spiritually) dried out standing trees, by joining the company of saints, even they (develop godly qualities, as if they have become spiritually) green.
(ਜਿਹੜੇ ਮਨੁੱਖ ਮਾਇਆ ਦੀ) ਭਟਕਣਾ ਵਿਚ ਪੈ ਕੇ ਆਤਮਕ ਜੀਵਨ ਦੀ ਤਰਾਵਤ ਮੁਕਾ ਲੈਂਦੇ ਹਨ, ਉਹ ਮਨੁੱਖ ਉਹਨਾਂ ਰੁੱਖਾਂ ਵਰਗੇ ਕਹੇ ਜਾਂਦੇ ਹਨ, ਜਿਹੜੇ ਖੜੇ-ਖਲੋਤੇ ਸੁੱਕ ਜਾਂਦੇ ਹਨ (ਪਰ ਅਜਿਹੇ ਸੁੱਕੇ ਜੀਵਨ ਵਾਲੇ ਮਨੁੱਖ ਭੀ) ਸੰਤ-ਜਨਾਂ ਦੀ ਸੰਗਤ ਵਿਚ ਮਿਲ ਕੇ ਹਰੇ ਹੋ ਜਾਂਦੇ ਹਨ।
بھرمِسوُکےبہُاُبھِسُککہیِئہِمِلِسادھوُسنّگِہریِجےَ॥
بھرم بھٹکن ۔ وہم وگمان ۔ بہو ابھ سک کہیے ۔ روحانی طور پر خشک زندگی ۔ مل سسادہو سنگ۔ سادہو کی صحبت و ساتھ سے ہری بھری مراد خوشحال ہو جاتی ہے
بھٹکن اور وہم وگمان میں پڑھ انسنای زندگی خشک اور روکھی ہو جاتی ہے ۔ جو کھر کھڑسک ہو جاتے ہیں مگر سنتوں کی صحبت و قربت سے زندگی تروتازہ ہو جاتی ہے

ਤਾ ਤੇ ਬਿਲਮੁ ਪਲੁ ਢਿਲ ਨ ਕੀਜੈ ਜਾਇ ਸਾਧੂ ਚਰਨਿ ਲਗੀਜੈ ॥੩॥
taa tay bilam pal dhil na keejai jaa-ay saaDhoo charan lageejai. ||3||
So do not delay, even for an instant – go and fall at the feet of the Holy. ||3||
Therefore, we shouldn’t tarry even an instant, and go and cling to the feet (and seek the shelter) of the saint (Guru). ||3||
ਇਸ ਵਾਸਤੇ ਇਕ ਪਲ ਭਰ ਭੀ ਦੇਰ ਨਹੀਂ ਕਰਨੀ ਚਾਹੀਦੀ। (ਛੇਤੀ) ਜਾ ਕੇ ਸੰਤ ਜਨਾਂ ਦੀ ਚਰਨੀਂ ਲੱਗਣਾ ਚਾਹੀਦਾ ਹੈ ॥੩॥
تاتےبِلمُپلُڈھِلنکیِجےَجاءِسادھوُچرنِلگیِجےَ॥੩॥
بلم ۔ دیر ۔ ڈھل ۔ سستی ۔ سادہو چرنلیجے ۔ ساوہو کے قدم یں پڑو (3)
۔ اسلیے دیر اور کاہل نہیں کرنی چاہیے سادہو کے قدموں میں پڑنے کےلئے (3)

ਰਾਮ ਨਾਮ ਕੀਰਤਨ ਰਤਨ ਵਥੁ ਹਰਿ ਸਾਧੂ ਪਾਸਿ ਰਖੀਜੈ ॥
raam naam keertan ratan vath har saaDhoo paas rakheejai.
The Kirtan of the Praise of the Lord’s Name is a priceless jewel. The Lord has given it for the Holy to keep.
(O’ my friends), the Name of God and His praise is (like) a very valuable jewel, which God has kept with the saint (Guru).
ਪਰਮਾਤਮਾ ਦਾ ਨਾਮ, ਪਰਮਾਤਮਾ ਦੀ ਸਿਫ਼ਤ-ਸਾਲਾਹ ਇਕ ਕੀਮਤੀ ਪਦਾਰਥ ਹੈ। ਇਹ ਪਦਾਰਥ ਪਰਮਾਤਮਾ ਨੇ ਸੰਤ-ਜਨਾਂ ਦੇ ਕੋਲ ਰੱਖਿਆ ਹੁੰਦਾ ਹੈ।
رامنامکیِرتنرتنۄتھُہرِسادھوُپاسِرکھیِجےَ॥
رام نام الہٰی نام۔ کیرتن ۔ حمدوثناہ ۔ رتن و تھ قیمتی ایشای ۔ نعمت۔
الہٰی نام اور حمدوچناہ کی نعمت خدا نے سنتوں کو بخشی ہوئی ہے ۔

ਜੋ ਬਚਨੁ ਗੁਰ ਸਤਿ ਸਤਿ ਕਰਿ ਮਾਨੈ ਤਿਸੁ ਆਗੈ ਕਾਢਿ ਧਰੀਜੈ ॥੪॥
jo bachan gur sat sat kar maanai tis aagai kaadh Dhareejai. ||4||
Whoever accepts and follows the Word of the Guru’s Teachings as True – this Jewel is taken out and given to him. ||4||
The person who deems as true and devotedly obeys the Guru’s word, the Guru takes out and places it before that person. ||4||
ਜਿਹੜਾ ਮਨੁੱਖ ਗੁਰੂ ਦੇ ਉਪਦੇਸ਼ ਨੂੰ ਪੂਰੀ ਸਰਧਾ ਨਾਲ ਮੰਨਦਾ ਹੈ, (ਗੁਰੂ ਇਹ ਕੀਮਤੀ ਪਦਾਰਥ) ਉਸ ਦੇ ਅੱਗੇ ਕੱਢ ਕੇ ਰੱਖ ਦੇਂਦਾ ਹੈ ॥੪॥
جوبچنُگُرستِستِکرِمانےَتِسُآگےَکاڈھِدھریِجےَ॥੪॥
بچن گر۔ کلام مرشد ۔ ست ۔ ست سچ و حقیقت ۔ کاڈھ دھریجے ۔ پیش کردو۔
جسکا ایمان اور بھروسا سبق مرشد میں ہے ۔ مرشد یہ نعمت اسے بخشش کرتا ہے ۔

ਸੰਤਹੁ ਸੁਨਹੁ ਸੁਨਹੁ ਜਨ ਭਾਈ ਗੁਰਿ ਕਾਢੀ ਬਾਹ ਕੁਕੀਜੈ ॥
santahu sunhu sunhu jan bhaa-ee gur kaadhee baah kukeejai.
Listen, O Saints; listen, humble Siblings of Destiny: the Guru raises His Arms and sends out the call.
Listen O’ my saintly brothers and sisters, holding out his hand the Guru is shouting
ਹੇ ਸੰਤ ਜਨੋ! ਹੇ ਭਰਾਵੋ! ਗੁਰੂ ਨੇ (ਆਪਣੀ) ਬਾਂਹ ਉੱਚੀ ਕੀਤੀ ਹੋਈ ਹੈ ਤੇ ਕੂਕ ਰਿਹਾ ਹੈ (ਉਸ ਦੀ ਗੱਲ) ਧਿਆਨ ਨਾਲ ਸੁਣੋ।
سنّتہُسُنہُسُنہُجنبھائیِگُرِکاڈھیِباہکُکیِجےَ॥
جن بھائی ۔ اے لوگ ۔ گرکاڈھی بانہہ کییجے ۔ مرشد بازو اونچا کرکے بلند آواز پکارتا ہے
ا سنتہو سنو مرشد بازو اونچے کرکے بلند آواز پکار رہا ہے ۔

ਜੇ ਆਤਮ ਕਉ ਸੁਖੁ ਸੁਖੁ ਨਿਤ ਲੋੜਹੁ ਤਾਂ ਸਤਿਗੁਰ ਸਰਨਿ ਪਵੀਜੈ ॥੫॥
jay aatam ka-o sukh sukh nit lorhahu taaN satgur saran paveejai. ||5||
If you long for everlasting peace and comfort for your soul, then enter the Sanctuary of the True Guru. ||5||
(and saying to you that) if for every day you search for the supreme peace for your soul, then seek the shelter of the true Guru. ||5||
ਹੇ ਸੰਤ ਜਨੋ! ਜੇ ਤੁਸੀਂ ਆਪਣੀ ਜਿੰਦ ਵਾਸਤੇ ਸਦਾ ਦਾ ਸੁਖ ਚਾਹੁੰਦੇ ਹੋ, ਤਾਂ ਗੁਰੂ ਦੀ ਸਰਨ ਪਏ ਰਹਿਣਾ ਚਾਹੀਦਾ ਹੈ ॥੫॥
جےآتمکءُسُکھُسُکھُنِتلوڑہُتاںستِگُرسرنِپۄیِجےَ॥੫॥
۔ آتم ۔ روحانی سکھ ۔ سکون ۔ لورہو۔ چاہتے ہو۔ ستگر سرن پویجے ۔ تو سچے مرشد کے زیر سایہ رہو (5)
اگر روحانی و ذہنی سکون چاہتے ہو تو سچے مرشد کے زیر سایہ رہو (5)

ਜੇ ਵਡ ਭਾਗੁ ਹੋਇ ਅਤਿ ਨੀਕਾ ਤਾਂ ਗੁਰਮਤਿ ਨਾਮੁ ਦ੍ਰਿੜੀਜੈ ॥
jay vad bhaag ho-ay at neekaa taaN gurmat naam darirheejai.
If you have great good fortune and are very noble, then implant the Guru’s Teachings and the Naam, the Name of the Lord, within.
(O’ my friends), only if one is very fortunate, does one imbibe God’s Name through Guru’s instruction.
ਜੇ ਕਿਸੇ ਮਨੁੱਖ ਦੀ ਵੱਡੀ ਚੰਗੀ ਕਿਸਮਤ ਹੋਵੇ, ਤਾਂ ਉਹ ਗੁਰੂ ਦੀ ਮੱਤ ਲੈ ਕੇ (ਆਪਣੇ ਅੰਦਰ) ਪਰਮਾਤਮਾ ਦਾ ਨਾਮ ਪੱਕਾ ਕਰਦਾ ਹੈ।
جےۄڈبھاگُہوءِاتِنیِکاتاںگُرمتِنامُد٘رِڑیِجےَ॥
وڈبھاگ ۔ بلند قسمت ۔ نیکا۔ اچھا ۔ گرمت ۔ سبق مرشد سے ۔ نام درڑیجے ۔ الہٰی نام ست سچ حق وحقیقت ذہن نشین کرؤ۔
اگر کوئی بلند قسمت ہو تو وہ سبق مرشد سےا لہٰی نام ست سچ حق و حقیقت ذہن نشین کر لیت اہے

ਸਭੁ ਮਾਇਆ ਮੋਹੁ ਬਿਖਮੁ ਜਗੁ ਤਰੀਐ ਸਹਜੇ ਹਰਿ ਰਸੁ ਪੀਜੈ ॥੬॥
sabh maa-i-aa moh bikham jag taree-ai sehjay har ras peejai. ||6||
Emotional attachment to Maya is totally treacherous; drinking in the Sublime Essence of the Lord, you shall easily, intuitively cross over the world-ocean. ||6||
When imperceptibly we drink the relish of God’s (Name), we swim across the torturous worldly ocean. ||6||
ਮਾਇਆ ਦਾ ਮੋਹ-ਇਹ ਸਾਰਾ ਬੜਾ ਔਖਾ ਸੰਸਾਰ-ਸਮੁੰਦਰ ਹੈ (ਨਾਮ ਦੀ ਬਰਕਤਿ ਨਾਲ ਇਹ) ਤਰਿਆ ਜਾ ਸਕਦਾ ਹੈ। (ਇਸ ਵਾਸਤੇ) ਆਤਮਕ ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦਾ ਨਾਮ-ਰਸ ਪੀਣਾ ਚਾਹੀਦਾ ਹੈ ॥੬॥
سبھُمائِیاموہُبِکھمُجگُتریِئےَسہجےہرِرسپیِجےَ॥੬॥
مائیا موہ وکھم ۔ دنیاوی دولت کی محبت دشوار ہے ۔ جگ ترییئے ۔ عالم کو عبور کیا جاسکتا ہے ۔ سہجے ۔ آسانی اور سکون سے ۔ ہر رس۔ الہٰی لطف (2)
دنیاوی دولت کی محبت کی وجہ سے دنیاوی زندگی کے سمندر کو عبور کرنا دشوار ہے ۔ لہذا روحانی و ذہنی سکون میں رہ کر الہٰی نام کا لطف لو (6)

ਮਾਇਆ ਮਾਇਆ ਕੇ ਜੋ ਅਧਿਕਾਈ ਵਿਚਿ ਮਾਇਆ ਪਚੈ ਪਚੀਜੈ ॥
maa-i-aa maa-i-aa kay jo aDhikaa-ee vich maa-i-aa pachai pacheejai.
Those who are totally in love with Maya, Maya, shall rot away in Maya.
(O’ my friends), they who are extremely obsessed with worldly riches, get wasted and consumed in (the pursuits of) of worldly wealth.
ਜਿਹੜੇ ਮਨੁੱਖ ਨਿਰੇ ਮਾਇਆ ਦੇ ਹੀ ਬਹੁਤ ਪ੍ਰੇਮੀ ਹਨ (ਉਹ ਸਦਾ ਦੁਖੀ ਹੁੰਦੇ ਹਨ। ਮਾਇਆ ਦਾ ਪ੍ਰੇਮੀ ਮਨੁੱਖ ਤਾਂ) ਹਰ ਵੇਲੇ ਮਾਇਆ (ਦੀ ਤ੍ਰਿਸ਼ਨਾ ਦੀ ਅੱਗ) ਵਿਚ ਸੜਦਾ ਰਹਿੰਦਾ ਹੈ।
مائِیامائِیاکےجوادھِکائیِۄِچِمائِیاپچےَپچیِجےَ॥
ادھکائی ۔ زیادہ پیارے ۔ وسچ مائیا بپے پچیجے ۔ اس دنیاوی دولت میں اسکی خواہشات میں جلتے رہتے ہیں۔
جو دنیاوی دولت کے زیادہ پریمی ہیں وہ مائیا کی خواہشات کی آگ میں جلتے رہتے ہیں

ਅਗਿਆਨੁ ਅੰਧੇਰੁ ਮਹਾ ਪੰਥੁ ਬਿਖੜਾ ਅਹੰਕਾਰਿ ਭਾਰਿ ਲਦਿ ਲੀਜੈ ॥੭॥
agi-aan anDhayr mahaa panth bikh-rhaa ahaNkaar bhaar lad leejai. ||7||
The path of ignorance and darkness is utterly treacherous; they are loaded down with the crushing load of egotism. ||7||
Within them is the pitch darkness of ignorance, due to which their journey of life becomes very tortuous; because of their ego they remain loaded (with the weight of their sins.? ||7||
(ਅਜਿਹੇ ਮਨੁੱਖ ਵਾਸਤੇ) ਆਤਮਕ ਜੀਵਨ ਵਲੋਂ ਬੇ-ਸਮਝੀ ਇਕ ਘੁੱਪ ਹਨੇਰਾ (ਬਣ ਜਾਂਦਾ ਹੈ, ਉਸ ਮਨੁੱਖ ਵਾਸਤੇ ਜ਼ਿੰਦਗੀ ਦਾ) ਰਸਤਾ ਔਖਾ ਹੋ ਜਾਂਦਾ ਹੈ (ਕਿਉਂਕਿ ਉਹ ਮਨੁੱਖ) ਅਹੰਕਾਰ (-ਰੂਪ) ਭਾਰ ਨਾਲ (ਸਦਾ) ਲੱਦਿਆ ਰਹਿੰਦਾ ਹੈ ॥੭॥
اگِیانُانّدھیرُمہاپنّتھُبِکھڑااہنّکارِبھارِلدِلیِجےَ॥੭॥
اگیان ۔ بے علمی ۔ اند ھیر ۔ اندھیر۔ بے سمجھی ۔ پنتھ ۔ راستہ۔ وکھڑا۔ دشوار گذار۔ اہنکار۔ غرور و تکبر۔ بھاری لالیجے ۔ کے بوجھ تلے ۔ دربار رہتا ہے (7)
لا علمی روحانی واخلاقی بے سمجھی ایک اندھیرا ہے ۔ اور راستہ زندگی کا دشوار رہے کیونکہ انسان نے غرور اور تکبر کا بوجھ اُٹھا رکھا ہے ۔

ਨਾਨਕ ਰਾਮ ਰਮ ਰਮੁ ਰਮ ਰਮ ਰਾਮੈ ਤੇ ਗਤਿ ਕੀਜੈ ॥
naanak raam ram ram ram ram raamai tay gat keejai.
O Nanak, chanting the Name of the Lord, the All-pervading Lord, one is emancipated.
O’ Nanak, keep meditating on the all-pervading God, because it is only by meditating on God that we can obtain the supreme state (of salvation).
ਹੇ ਨਾਨਕ! ਸਦਾ ਵਿਆਪਕ ਰਾਮ ਦਾ ਨਾਮ ਸਿਮਰਦਾ ਰਹੁ। ਵਿਆਪਕ ਰਾਮ ਦੇ ਨਾਮ ਤੋਂ ਹੀ ਉੱਚੀ ਆਤਮਕ ਅਵਸਥਾ ਹਾਸਲ ਕਰ ਸਕੀਦੀ ਹੈ।
نانکرامرمرمُرمرمرامےَتےگتِکیِجےَ॥
رما رم ۔ خدا میں محو دلمیں بسا۔ رم رم رم رامے ۔ خد میں محو ومجذوب ہونے سے ۔ انسان کی روحانی و اخلاقی زندگی اہمیت کی حاصل ہوجاتی ہے
اے نانک۔ ہمیشہ خدا کو یاد کرکے اسمیں محو ومجذوب رہو۔ خدا کی محبت سے ہی بلند روحانی عطمت وحشمت حاصل ہوتی ہے

ਸਤਿਗੁਰੁ ਮਿਲੈ ਤਾ ਨਾਮੁ ਦ੍ਰਿੜਾਏ ਰਾਮ ਨਾਮੈ ਰਲੈ ਮਿਲੀਜੈ ॥੮॥੬॥ ਛਕਾ ੧ ॥
satgur milai taa naam drirh-aa-ay raam naamai ralai mileejai. ||8||6|| chhakaa 1.
Meeting the True Guru, the Naam is implanted within; we are united and blended with the Lord’s Name. ||8||6|| Chhakaa 1.
When we meet the true Guru, he enshrines the (God’ Name in us and then we get absorbed in God’s Name. ||8||6|| Chhakaa 1.
ਜਦੋਂ ਗੁਰੂ ਮਿਲਦਾ ਹੈ ਉਹ (ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ) ਨਾਮ ਪੱਕਾ ਕਰਦਾ ਹੈ। (ਮਨੁੱਖ) ਪਰਮਾਤਮਾ ਦੇ ਨਾਮ ਵਿਚ ਸਦਾ ਲਈ ਲੀਨ ਹੋ ਜਾਂਦਾ ਹੈ। ਛਕਾ = ਛੱਕਾ, ਛੇ (ਅਸ਼ਟਪਦੀਆਂ) ਦਾ ਇਕੱਠ ॥੮॥੬॥
ستِگُرُمِلےَتانامُد٘رِڑاۓرامنامےَرلےَمِلیِجےَ॥੮॥੬॥چھکا੧॥
نام درڑائے ۔ ذہن نشین کراتا ہے۔ نامے رمے ۔ ملیجے ۔ ناممیں محو ومجذوب ہوجاتا ہے ۔
سچے مرشد کے ملاپ سے الہٰی نام ست سچ حق وحقیقت ذہن نشین ہوتا ہے اور اسمیں صدیوی طور پر محوومجذوب ہوا جاتا ہے

error: Content is protected !!