ਆਪੇ ਮੇਲੇ ਦੇ ਵਡਿਆਈ ॥
aapay maylay day vadi-aa-ee.
God Himself unites one with the Guru and bestows glory on him,
ਪ੍ਰਭੂ ਆਪ ਹੀ (ਮਨੁੱਖ ਨੂੰ ਗੁਰੂ ਨਾਲ) ਮਿਲਾਂਦਾ ਹੈ ਤੇ ਇੱਜ਼ਤ ਬਖ਼ਸ਼ਦਾ ਹੈ।
آپےمیلےدےۄڈِیائیِ॥
خدا خؤد ملاپ عنایت کرتا ہے
ਗੁਰ ਪਰਸਾਦੀ ਕੀਮਤਿ ਪਾਈ ॥
gur parsaadee keemat paa-ee.
and through the Guru’s grace, he realizes the value of human life.
ਅਤੇ ਗੁਰੂ ਦੀ ਕਿਰਪਾ ਨਾਲ (ਉਹ ਮਨੁੱਖ ਇਸ ਮਨੁੱਖਾ ਜਨਮ ਦੀ) ਕਦਰ ਸਮਝਦਾ ਹੈ।
گُرپرسادیِکیِمتِپائیِ॥
گر پرسادی ۔ رحمت مرشد سے
اور رحمت مرشد سے قدر ومنزلت بخشتا ہے ۔
ਮਨਮੁਖਿ ਬਹੁਤੁ ਫਿਰੈ ਬਿਲਲਾਦੀ ਦੂਜੈ ਭਾਇ ਖੁਆਈ ਹੇ ॥੩॥
manmukh bahut firai billaadee doojai bhaa-ay khu-aa-ee hay. ||3||
Myriads of self-willed people are spiritually ruined in the love for materialism; astrayed from the righteous path, they are wailing and wandering ||3||
ਮਨ ਦੀ ਮੁਰੀਦ ਲੁਕਾਈ ਮਾਇਆ ਦੇ ਪਿਆਰ ਦੇ ਕਾਰਨ (ਸਹੀ ਜੀਵਨ-ਰਾਹ ਤੋਂ) ਖੁੰਝੀ ਹੋਈ ਬਹੁਤ ਵਿਲਕਦੀ ਫਿਰਦੀ ਹੈ ॥੩॥
منمُکھِبہُتُپھِرےَبِللادیِدوُجےَبھاءِکھُیائیِہے
بللادی ۔ آہ وزاری۔ کوائی ۔ ذلیل وخوآر
مرید من غیر محبت کی وجہ سے خوآر ہوتا ہے اور آہ وزاری کرتا ہے
ਹਉਮੈ ਮਾਇਆ ਵਿਚੇ ਪਾਈ ॥
ha-umai maa-i-aa vichay paa-ee.
God has himself infused egotism and the love for Maya in the human beings.
ਪ੍ਰਭੂ ਨੇ ਆਪ ਹੀਇਸ ਸ੍ਰਿਸ਼ਟੀਵਿਚ ਹਉਮੈ ਤੇ ਮਾਇਆ ਪਾ ਦਿੱਤੀ ਹੈ।
ہئُمےَمائِیاۄِچےپائیِ॥
اس عالم کے اندر خؤدی اور دنیاوی دولت بھی اسمیں بھردی ۔
ਮਨਮੁਖ ਭੂਲੇ ਪਤਿ ਗਵਾਈ ॥
manmukh bhoolay pat gavaa-ee.
By going astray, the self-willed people have lost their honor.
ਮਨ ਦੇ ਪਿੱਛੇ ਤੁਰਨ ਵਾਲੀ ਲੁਕਾਈ ਨੇ ਕੁਰਾਹੇ ਪੈ ਕੇ ਆਪਣੀ ਇੱਜ਼ਤ ਗਵਾ ਲਈ ਹੈ।
منمُکھبھوُلےپتِگۄائیِ॥
بھوے ۔ گمراہ ۔ پت۔ عزت۔
مرید من گمراہی میں عزت گنواتا ہے ۔
ਗੁਰਮੁਖਿ ਹੋਵੈ ਸੋ ਨਾਇ ਰਾਚੈ ਸਾਚੈ ਰਹਿਆ ਸਮਾਈ ਹੇ ॥੪॥
gurmukh hovai so naa-ay raachai saachai rahi-aa samaa-ee hay. ||4||
One who follows the Guru’s teachings, remains engrossed in God’s Name; yes, he remains absorbed in Him. ||4||
ਜਿਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ, ਉਹ ਪ੍ਰਭੂ ਦੇ ਨਾਮ ਵਿਚ ਮਸਤ ਰਹਿੰਦਾ ਹੈ, ਸਦਾ-ਥਿਰ ਰਹਿਣ ਵਾਲੇ ਪ੍ਰਭੂ ਵਿਚ ਲੀਨ ਰਹਿੰਦਾ ਹੈ ॥੪॥
گُرمُکھِہوۄےَسوناءِراچےَساچےَرہِیاسمائیِہے
نائے ۔ نام ۔ ست ۔ سچ ۔ حق حقیقت ۔ رائے ۔ محو ومجذوب ۔ سمائی۔ محو
مرید مرشد ہوکر الہٰی نام سچ ۔ حق و حقیقت میں محو ومجذوب ہو سکتا ہے
ਗੁਰ ਤੇ ਗਿਆਨੁ ਨਾਮ ਰਤਨੁ ਪਾਇਆ ॥
gur tay gi-aan naam ratan paa-i-aa.
One who receives spiritual wisdom and jewel-like precious Naam from the Guru;
ਜਿਹੜਾ ਮਨੁੱਖ ਗੁਰੂ ਪਾਸੋਂ ਆਤਮਕ ਗਿਆਨ ਅਤੇਕੀਮਤੀ ਨਾਮ-ਰਤਨ ਹਾਸਲ ਕਰ ਲੈਂਦਾ ਹੈ,
گُرتےگِیانُنامرتنُپائِیا॥
روحانی زندگیکا ہیرا نام سچ حق و حقیقت کا علم مرشد سے حاصل ہوتا ہے
ਮਨਸਾ ਮਾਰਿ ਮਨ ਮਾਹਿ ਸਮਾਇਆ ॥mansaa maar man maahi samaa-i-aa.
subduing his worldly desires, he remains focused on God in his mind.
ਉਹ ਆਪਣੀਆ ਖ਼ਾਹਿਸ਼ਾ ਨੂੰ ਮਾਰ ਕੇ ਅੰਤਰ-ਆਤਮੇ ਹੀ ਲੀਨ ਰਹਿੰਦਾ ਹੈ।
منسامارِمنماہِسمائِیا॥
منسا۔ ارادہ۔ من ماہے سمایا۔ ذہن نشین ہوا
وہ دلی ارادے ختم کرنے سے دلمیں بستا ہے ۔
ਆਪੇ ਖੇਲ ਕਰੇ ਸਭਿ ਕਰਤਾ ਆਪੇ ਦੇਇ ਬੁਝਾਈ ਹੇ ॥੫॥
aapay khayl karay sabh kartaa aapay day-ay bujhaa-ee hay. ||5||
God Himself makes that person understand, that it is the creator Himself who is doing all the worldly plays. ||5||
ਉਸ ਨੂੰ ਪਰਮਾਤਮਾ ਆਪ ਹੀ ਇਹ ਸਮਝ ਬਖ਼ਸ਼ ਦੇਂਦਾ ਹੈ ਕਿ ਸਾਰੇ ਖੇਲ ਪਰਮਾਤਮਾ ਆਪ ਹੀ ਕਰ ਰਿਹਾ ਹੈ ॥੫॥
آپےکھیلکرےسبھِکرتاآپےدےءِبُجھائیِہے
۔ بجھائی۔ سمجھ
کاراز کرتار ہی سارے کھیل کرتا ہے اور خود ہی سمجھتا ہے
ਸਤਿਗੁਰੁ ਸੇਵੇ ਆਪੁ ਗਵਾਏ ॥
satgur sayvay aap gavaa-ay.
One who follows the true Guru’s teachings eradicates his self-conceit,
ਜਿਹੜਾ ਮਨੁੱਖ ਆਪਾ-ਭਾਵ ਦੂਰ ਕਰ ਕੇ ਗੁਰੂ ਦੀ ਸਰਨ ਪੈਂਦਾ ਹੈ,
ستِگُرُسیۄےآپُگۄاۓ॥
آپ گوائے ۔ خودی مٹائے
خودی مٹا کر سچے مرشد کی خدمت کرؤ
ਮਿਲਿ ਪ੍ਰੀਤਮ ਸਬਦਿ ਸੁਖੁ ਪਾਏ ॥
mil pareetam sabad sukh paa-ay.
he receives inner peace by realizing the beloved God through the Guru’s word.
ਉਹ ਮਨੁੱਖ ਪ੍ਰੀਤਮ-ਪ੍ਰਭੂ ਨੂੰ ਮਿਲ ਕੇ ਗੁਰੂ ਦੇ ਸ਼ਬਦ ਦੀ ਰਾਹੀਂ ਆਤਮਕ ਸੁਖੁ ਪਾਉਂਦਾ ਹੈ।
مِلِپ٘ریِتمسبدِسُکھُپاۓ॥
جو کرتا ہے وہ خدا جو انسان دوست ہے کےملاپ سے روحانی سکون پاتا ہے
ਅੰਤਰਿ ਪਿਆਰੁ ਭਗਤੀ ਰਾਤਾ ਸਹਜਿ ਮਤੇ ਬਣਿ ਆਈ ਹੇ ॥੬॥
antar pi-aar bhagtee raataa sahj matay ban aa-ee hay. ||6||
Within him is God’s love, he remains imbued with devotional worship; guided by poised intellect, he develops faith and trust in God. ||6||
ਉਸ ਦੇ ਅੰਦਰ ਪਰਮਾਤਮਾ ਦਾ ਪਿਆਰ ਬਣਿਆ ਰਹਿੰਦਾ ਹੈ, ਉਹ ਮਨੁੱਖ ਪਰਮਾਤਮਾ ਦੀ ਭਗਤੀ ਵਿਚ ਰੰਗਿਆ ਰਹਿੰਦਾ ਹੈ। ਆਤਮਕ ਅਡੋਲਤਾ ਵਾਲੀ ਬੁੱਧੀ ਦੇ ਕਾਰਨ ਪ੍ਰਭੂ ਨਾਲ ਉਸ ਦੀ ਪ੍ਰਤੀਤ ਬਣੀ ਰਹਿੰਦੀ ਹੈ ॥੬॥
انّترِپِیارُبھگتیِراتاسہجِمتےبنھِآئیِہے॥
۔ سہج متے ۔ روحانی سکون کی سمجھ۔ بن۔ اتفا رائے ۔
کلام مرشد کے ذریعے اسکے دل میں خدا سے محبت اور پیار رہتا ہے وہ خداک ے پریم میں محو ومجذوب رہتا ہے۔ روحانی سکون کی وجہ سے خدا میں یقین و ایمان بنا رہتا ہے
ਦੂਖ ਨਿਵਾਰਣੁ ਗੁਰ ਤੇ ਜਾਤਾ ॥
dookh nivaaran gur tay jaataa.
One who has realized God, the destroyer of sorrows, through the Guru;
ਗੁਰੂ ਦੀ ਰਾਹੀਂ ਜਿਸ ਮਨੁੱਖ ਨੇ ਦੁੱਖਾਂ ਦੇ ਨਾਸ ਕਰਨ ਵਾਲੇ ਪ੍ਰਭੂ ਨਾਲ ਡੂੰਘੀ ਸਾਂਝ ਪਾ ਲਈ,
دوُکھنِۄارنھُگُرتےجاتا॥
دوکھ نوارن ۔ عذاب مٹانے والا۔ جاتا۔ سمجھ ملی ۔
۔ عذاب مٹانیوالے کی سمجھ مرشد دیتا ہے
ਆਪਿ ਮਿਲਿਆ ਜਗਜੀਵਨੁ ਦਾਤਾ ॥
aap mili-aa jagjeevan daataa.
the beneficent God, the life of the world, Himself manifested within that person.
ਸਭ ਦਾਤਾਂ ਦੇਣ ਵਾਲਾ ਤੇ ਜਗਤ ਦਾ ਆਸਰਾ ਪ੍ਰਭੂ ਆਪ ਉਸ ਨੂੰ ਆ ਮਿਲਿਆ।
آپِمِلِیاجگجیِۄنُداتا॥
جگجیون داتا۔ عالم کو زندگی بخشنے والا سخی
زندگئے عالم سخی خود ملتا ہے
ਜਿਸ ਨੋ ਲਾਏ ਸੋਈ ਬੂਝੈ ਭਉ ਭਰਮੁ ਸਰੀਰਹੁ ਜਾਈ ਹੇ ॥੭॥
jis no laa-ay so-ee boojhai bha-o bharam sareerahu jaa-ee hay. ||7||
One whom God unites to devotional worship, understands the righteous living; fear and doubt go out of that person||7||
ਉਹੀ ਮਨੁੱਖ ਆਤਮਕ ਜੀਵਨ ਦੀ ਸੂਝ ਪ੍ਰਾਪਤ ਕਰਦਾ ਹੈ, ਜਿਸ ਨੂੰ ਪ੍ਰਭੂ ਆਪ ਭਗਤੀ ਵਿਚ ਜੋੜਦਾ ਹੈ। ਉਸ ਮਨੁੱਖ ਦੇ ਅੰਦਰੋਂ ਹਰੇਕ ਕਿਸਮ ਦਾ ਡਰ ਹਰੇਕ ਭਰਮ ਦੂਰ ਹੋ ਜਾਂਦਾ ਹੈ ॥੭॥
جِسنولاۓسوئیِبوُجھےَبھءُبھرمُسریِرہُجائیِہے॥
۔ بھرم بھؤ۔ خوف و بھٹکن
خدا جسے لگاتا ہے وہی سمجھتا ہے خوف اور بھٹکن دور ہو جاتا ہے
ਆਪੇ ਗੁਰਮੁਖਿ ਆਪੇ ਦੇਵੈ ॥
aapay gurmukh aapay dayvai.
One to whom God, through the Guru, blesses with the devotional worship,
ਜਿਸ ਮਨੁੱਖ ਨੂੰ ਪ੍ਰਭੂ ਆਪ ਹੀ ਗੁਰੂ ਦੇ ਸਨਮੁਖ ਰੱਖਦਾ ਹੈ ਜਿਸ ਨੂੰ ਆਪ ਹੀ ਭਗਤੀ ਦੀ ਦਾਤ ਦੇਂਦਾ ਹੈ ।
آپےگُرمُکھِآپےدیۄےَ॥
خدا خود ہی مرید مرشد بناتا ہے سچے صدیوی کلام سے سچے مرشد کی خدمت کرتا ہے
ਸਚੈ ਸਬਦਿ ਸਤਿਗੁਰੁ ਸੇਵੈ ॥
sachai sabad satgur sayvai.
through the divine word of the true Guru he remains attached to the praises of the eternal God.
ਉਹ ਮਨੁੱਖ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਜੁੜਿਆ ਰਹਿੰਦਾ ਹੈ।
سچےَسبدِستِگُرُسیۄےَ॥
۔ اُسکا سچے صدیوی خدا سے پیار بنا رہتا ہے
ਰਾ ਜਮੁ ਤਿਸੁ ਜੋਹਿ ਨ ਸਾਕੈ ਸਾਚੇ ਸਿਉ ਬਣਿ ਆਈ ਹੇ ॥੮॥
jaraa jam tis johi na saakai saachay si-o ban aa-ee hay. ||8||
That person is in such harmony with God that the fear of old age and death cannot even come near him. ||8||
ਸਦਾ-ਥਿਰ ਰਹਿਣ ਵਾਲੇ ਪ੍ਰਭੂ ਨਾਲ ਉਸ ਦੀ ਅਜਿਹੀ ਪ੍ਰੀਤ ਬਣ ਜਾਂਦੀ ਹੈ ਕਿ ਉਸ ਨੂੰਬੁਢੇਪਾ ਤੇਮੌਤਦਾ ਡਰ ਤੱਕ ਸਕਦੇ ਹਨ ॥੮॥
جراجمُتِسُجوہِنساکےَساچےسِءُبنھِآئیِہے
جرا ۔ بڑھاپا۔ جم۔ موت۔ جوہ نہ ساکے ۔ تاک میں نہ رہ سکے ۔ سیؤ۔ ساتھ
اس لئے بڑھاپا اور موت اس پر نظر نہیں رکھتی
ਤ੍ਰਿਸਨਾ ਅਗਨਿ ਜਲੈ ਸੰਸਾਰਾ ॥
tarisnaa agan jalai sansaaraa.
The entire world is burning in the fire of worldly desires,
ਜਗਤ ਤ੍ਰਿਸ਼ਨਾ ਦੀ ਅੱਗ ਵਿਚ ਸੜ ਰਿਹਾ ਹੈ,
ت٘رِسنااگنِجلےَسنّسارا॥
ترسنا اگن ۔ خوآہشات کی آگ
سارا عالم خواہشات کی آگ میں جل رہا ہے
ਜਲਿ ਜਲਿ ਖਪੈ ਬਹੁਤੁ ਵਿਕਾਰਾ ॥
jal jal khapai bahut vikaaraa.
and is getting spiritually ruined by burning in the fire of vices.
ਵਿਕਾਰਾਂ ਵਿਚ ਸੜ ਸੜ ਕੇ ਬਹੁਤ ਦੁੱਖੀ ਹੋ ਰਿਹਾ ਹੈ।
جلِجلِکھپےَبہُتُۄِکارا॥
۔ کھپے ۔ خوآر ہوتا ہے ۔ وکار۔ بدیون برائیون
۔ بدیوں اور برائیوں میں ملوث عذاب پاتا ہے
ਮਨਮੁਖੁ ਠਉਰ ਨ ਪਾਏ ਕਬਹੂ ਸਤਿਗੁਰ ਬੂਝ ਬੁਝਾਈ ਹੇ ॥੯॥
manmukh tha-ur na paa-ay kabhoo satgur boojh bujhaa-ee hay. ||9||
The self-willed person finds no place to save himself from the fire of worldly desires and vices; the true Guru has imparted this understanding. ||9||
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਇਸ ਅੱਗ ਤੋਂ ਬਚਾਉ ਦਾ ਥਾਂ ਕਦੇ ਭੀ ਨਹੀਂ ਲੱਭ ਸਕਦਾ। ਸੱਚੇ ਗੁਰਾਂ ਨੇ ਇਹ ਸਮਝ ਦਰਸਾਈਂ ਹੈ ॥੯॥
منمُکھُٹھئُرنپاۓکبہوُستِگُربوُجھبُجھائیِہے
۔ ٹھور۔ ٹھکانہ ۔ بوجھ بجھائی۔ سمجھ سمجھائی ہے
۔ سچے مرشد نے سمجھائیا ہے جبکہ مرید من کو کبھی اور کہیں ٹھکانہ نہیں ملتا
ਸਤਿਗੁਰੁ ਸੇਵਨਿ ਸੇ ਵਡਭਾਗੀ ॥
satgur sayvan say vadbhaagee.
Very fortunate are those who follow the true Guru’s teachings.
ਉਹ ਮਨੁੱਖ ਵੱਡੇ ਭਾਗਾਂ ਵਾਲੇ ਹਨ, ਜਿਹੜੇ ਗੁਰੂ ਦੀ ਸਰਨ ਪੈਂਦੇ ਹਨ,
ستِگُرُسیۄنِسےۄڈبھاگیِ॥
بلند قسمتہیں وہ جو خدمت مرشد کی کرتے ہیں
ਸਾਚੈ ਨਾਮਿ ਸਦਾ ਲਿਵ ਲਾਗੀ ॥
saachai naam sadaa liv laagee.
They always remain lovingly focused on the Name of the eternal God.
ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਉਹਨਾਂ ਦੀ ਸੁਰਤ ਸਦਾ ਜੁੜੀ ਰਹਿੰਦੀ ਹੈ।
ساچےَنامِسدالِۄلاگیِ॥
جنکا ہمیشہ ساچے صدیوی خدا کے نام سچ حق و حقیقت سے پیار بنا رہتا ہے ۔
ਅੰਤਰਿ ਨਾਮੁ ਰਵਿਆ ਨਿਹਕੇਵਲੁ ਤ੍ਰਿਸਨਾ ਸਬਦਿ ਬੁਝਾਈ ਹੇ ॥੧੦॥
antar naam ravi-aa nihkayval tarisnaa sabad bujhaa-ee hay. ||10||
The Immaculate Name of God is enshrined within them and they have quenched the fire of their worldly desires. ||10||
ਪ੍ਰਭੂ ਦਾ ਪਵਿੱਤਰਨਾਮ ਉਹਨਾਂ ਦੇ ਅੰਦਰਸਦਾ ਟਿਕਿਆ ਰਹਿੰਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂਉਹਨਾਂ ਨੇ ਤ੍ਰਿਸ਼ਨਾ ਦੀ ਅੱਗ ਬੁਝਾ ਲਈ ਹੈ ॥੧੦॥
انّترِنامُرۄِیانِہکیۄلُت٘رِسناسبدِبُجھائیِہے॥
۔ نیہکیول۔ پاک وپائس۔ ترسنا ۔ پیاس
انکے دلمیں پاک ساز بان ست بستا ہے جسکی وجہ سے کلام کے ذریعے خواہشات ختم ہو جاتی ہے
ਸਚਾ ਸਬਦੁ ਸਚੀ ਹੈ ਬਾਣੀ ॥
sachaa sabad sachee hai banee.
Eternal is the divine word, yes eternal is the word of God’s praises.
ਸਦਾ-ਥਿਰ ਪਦਾਰਥ ਗੁਰ-ਸ਼ਬਦ ਹੀ ਹੈ, ਸਦਾ-ਥਿਰ ਵਸਤ ਸਿਫ਼ਤ-ਸਾਲਾਹ ਦੀ ਬਾਣੀ ਹੀ ਹੈ।
سچاسبدُسچیِہےَبانھیِ॥
سچے صدیوی کلام کے سچے ہیں بول او ربیان
ਗੁਰਮੁਖਿ ਵਿਰਲੈ ਕਿਨੈ ਪਛਾਣੀ ॥
gurmukh virlai kinai pachhaanee.
Only a rare Guru’s follower has understood this.
ਗੁਰੂ ਦੇ ਸਨਮੁਖ ਰਹਿਣ ਵਾਲੇ ਕਿਸੇ ਵਿਰਲੇ ਮਨੁੱਖ ਨੇ ਇਹ ਗੱਲ ਸਮਝੀ ਹੈ।
گُرمُکھِۄِرلےَکِنےَپچھانھیِ॥
مرشد کے ذریعے کسی کو ہی ہے اسکی پہچان ۔
ਸਚੈ ਸਬਦਿ ਰਤੇ ਬੈਰਾਗੀ ਆਵਣੁ ਜਾਣੁ ਰਹਾਈ ਹੇ ॥੧੧॥
sachay sabad ratay bairaagee aavan jaan rahaa-ee hay. ||11||
Those who are imbued with the divine word of God’s praises are detached from the love of materialism and their cycle of birth and death has ended. ||11||
ਜੋ ਮਨੁੱਖ ਸੱਚੇ ਪ੍ਰਭੂ ਦੀ ਸਿਫ਼ਤ-ਸਾਲਾਹ ਵਿਚ ਰੰਗੇ ਹਨ, ਉਹ ਮਾਇਆ ਤੋਂ ਉਪਰਾਮ ਹਨ, ਉਹਨਾਂ ਦਾ ਜੰਮਣ ਮਰਨ ਮੁੱਕ ਜਾਂਦਾ ਹੈ ॥੧੧॥
سچےسبدِرتےبیَراگیِآۄنھُجانھُرہائیِہے
بیراگی ۔ طارق ۔ آون جان۔ آواگون ۔ تناسخ۔ رہائی ۔ ختم
سچے صدیوی کلام میں محو ہونے سے انسان طارق ہو جاتا ہے اسکا آواگؤن اور تناسخ مٹ جاتا ہے
ਸਬਦੁ ਬੁਝੈ ਸੋ ਮੈਲੁ ਚੁਕਾਏ ॥
sabad bujhai so mail chukaa-ay.
One who understands the divine word, removes the dirt of evils from his mind.
ਜਿਹੜਾ ਮਨੁੱਖ ਗੁਰੂ ਦੇ ਸ਼ਬਦ ਨੂੰ ਸਮਝ ਲੈਂਦਾ ਹੈਉਹ ਆਪਣੇ ਅੰਦਰੋਂ ਵਿਕਾਰਾਂ ਦੀ ਮੈਲ ਦੂਰ ਕਰ ਲੈਂਦਾ ਹੈ।
سبدُبُجھےَسومیَلُچُکاۓ॥
میل چکائے ۔ ناپاکیزگی مٹائے
جسے کلام کی سمجھ آجاتی ہے اُسکی روحانی واخلاقی ناپاکیزگی مٹ جاتی ہے ۔
ਨਿਰਮਲ ਨਾਮੁ ਵਸੈ ਮਨਿ ਆਏ ॥
nirmal naam vasai man aa-ay.
The Immaculate God manifests in his mind.
ਪਰਮਾਤਮਾ ਦਾ ਪਵਿੱਤਰ ਨਾਮ ਉਸ ਦੇ ਮਨ ਵਿਚ ਆ ਵੱਸਦਾ ਹੈ।
نِرملنامُۄسےَمنِآۓ॥
۔ نرمل۔ پاک
پاک نام سچ حق و حقیقت (ست) اُسکے دلمیں بس جاتا ہے۔
ਸਤਿਗੁਰੁ ਅਪਣਾ ਸਦ ਹੀ ਸੇਵਹਿ ਹਉਮੈ ਵਿਚਹੁ ਜਾਈ ਹੇ ॥੧੨॥
satgur apnaa sad hee sayveh ha-umai vichahu jaa-ee hay. ||12||
Those who always follow the true Guru’s teachings, egotism departs from within them. ||12|| ਜਿਹੜੇ ਮਨੁੱਖ ਸਦਾ ਆਪਣੇ ਗੁਰੂ ਦੀ ਸਰਨ ਪਏ ਰਹਿੰਦੇ ਹਨ, ਉਹਨਾਂ ਦੇ ਅੰਦਰੋਂ ਹਉਮੈ ਦੂਰ ਹੋ ਜਾਂਦੀ ਹੈ ॥੧੨॥
ستِگُرُاپنھاسدہیِسیۄہِہئُمےَۄِچہُجائیِہے
ہمیشہ خدمت مرشد کیجیئے ۔ اس سے خودیمٹ جاتی ہے
ਗੁਰ ਤੇ ਬੂਝੈ ਤਾ ਦਰੁ ਸੂਝੈ ॥
gur tay boojhai taa dar soojhai.
When one understands the righteous way of life from the true Guru, then one comes to know about the path to God’s presence.
ਜਦੋਂ ਮਨੁੱਖ ਗੁਰੂ ਪਾਸੋਂ (ਸਹੀ ਜੀਵਨ-ਰਾਹ ਦਾ ਉਪਦੇਸ਼) ਸਮਝ ਲੈਂਦਾ ਹੈ, ਤਦੋਂ ਉਸ ਨੂੰ ਪਰਮਾਤਮਾ ਦਾ ਦਰ ਦਿੱਸ ਪੈਂਦਾ ਹੈ ।
گُرتےبوُجھےَتادرُسوُجھےَ॥
مرشد کے سمجھانے سے ہی خدا کے در کا پتہ چلتا ہے مراد زندگی کے راہ راست کا پتہ چلتا ہے
ਨਾਮ ਵਿਹੂਣਾ ਕਥਿ ਕਥਿ ਲੂਝੈ ॥
naam vihoonaa kath kath loojhai.
But without Naam, one constantly argues with others and remains miserable.
ਪਰ ਜਿਹੜਾ ਮਨੁੱਖ ਨਾਮ ਤੋਂ ਸੱਖਣਾ ਹੈ ਉਹ (ਹੋਰਨਾਂ ਨੂੰ) ਵਖਿਆਨ ਕਰ ਕਰ ਕੇ (ਆਪ ਅੰਦਰੋਂ ਤ੍ਰਿਸ਼ਨਾ ਦੀ ਅੱਗ ਵਿਚ) ਸੜਦਾ ਰਹਿੰਦਾ ਹੈ।
نامۄِہوُنھاکتھِکتھِلوُجھےَ॥
کتھ کتھ لوجھے ۔ کہہ کہہ ۔ بحث مباحثے کرتا ہے
۔ سچ حق و حقیقت الہٰی نام سے خالیبے بہرہ انسان فضول بحث مباحثے کرتا ہے
ਸਤਿਗੁਰ ਸੇਵੇ ਕੀ ਵਡਿਆਈ ਤ੍ਰਿਸਨਾ ਭੂਖ ਗਵਾਈ ਹੇ ॥੧੩॥
satgur sayvay kee vadi-aa-ee tarisnaa bhookh gavaa-ee hay. ||13||
The glory of following the true Guru’s teachings is that one gets rid of his yearning for materialism. ||13||
ਗੁਰੂ ਦੀ ਸਰਨ ਪੈਣ ਦੀ ਬਰਕਤਿ ਇਹ ਹੈ ਕਿ ਮਨੁੱਖ (ਆਪਣੇ ਅੰਦਰੋਂ ਮਾਇਆ ਦੀ) ਤ੍ਰਿਸ਼ਨਾ (ਮਾਇਆ ਦੀ) ਭੁੱਖ ਦੂਰ ਕਰ ਲੈਂਦਾ ਹੈ ॥੧੩॥
ستِگُرسیۄےکیِۄڈِیائیِت٘رِسنابھوُکھگۄائیِہے॥
سچے مرشد کی خدمت کی یہ عظمت ہے کہ اسکی خواہشات کی بھوک پیاس مٹ جاتی ہے
ਆਪੇ ਆਪਿ ਮਿਲੈ ਤਾ ਬੂਝੈ ॥
aapay aap milai taa boojhai.
When God Himself manifests in someone, only then he comes to understand the righteous way of life.
ਜਦ ਪਰਮਾਤਮਾ ਆਪ ਹੀ ਜੀਵ ਨੂੰ ਮਿਲ ਪਏ, ਤਦੋਂ ਹੀ ਉਹ (ਸਹੀ ਜੀਵਨ-ਰਾਹ ਨੂੰ) ਸਮਝਦਾ ਹੈ।
آپےآپِمِلےَتابوُجھےَ॥
اگر خدا خود ملے تبھی سمجھ آتی ہے
ਗਿਆਨ ਵਿਹੂਣਾ ਕਿਛੂ ਨ ਸੂਝੈ ॥
gi-aan vihoonaa kichhoo na soojhai.
Without spiritual wisdom, one does not understand anything other than Maya.
ਬ੍ਰਹਮ-ਬੋਧ ਦੇ ਬਿਨਾ ਮਨੁੱਖ ਨੂੰ (ਮਾਇਆਤੋਂ ਬਿਨਾ ਹੋਰ) ਕੁਝ ਨਹੀਂ ਸੁੱਝਦਾ।
گِیانۄِہوُنھاکِچھوُنسوُجھےَ॥
گیان دہونا ۔ بے علم۔ سوجھے ۔ سمجھتا ۔
علم سے بے بہرہ انسان کو کچھ سمجھ نہیں آتی ۔
ਗੁਰ ਕੀ ਦਾਤਿ ਸਦਾ ਮਨ ਅੰਤਰਿ ਬਾਣੀ ਸਬਦਿ ਵਜਾਈ ਹੇ ॥੧੪॥
gur kee daat sadaa man antar banee sabad vajaa-ee hay. ||14||
One in whose mind the gift of the Guru’s teachings is enshrined forever, the divine word of God’s praises always remains resounding within him. ||14||
ਜਿਸ ਦੇ ਰਿਦੇ ਵਿੱਚ ਗੁਰਾਂ ਦੇ ਉਪਦੇਸ਼ ਦੀ ਦਾਤ ਸਦਾ ਵਸਦੀ ਹੈ ਉਸ ਦੇ ਅੰਦਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਹਮੇਸ਼ਾਂ ਗੂੰਜਦੀ ਹੈ ॥੧੪॥
گُرکیِداتِسدامنانّترِبانھیِسبدِۄجائیِہے
بانی سبد وجائی ہے ۔ جیسے کلام تاثر پاتا ہے
مرشد کی بخشی ہوئی نعمت اگر ہمیشہ دل میں ہو بسی ہوئی یہ بول کلام میں محو بیان کی ہے
ਜੋ ਧੁਰਿ ਲਿਖਿਆ ਸੁ ਕਰਮ ਕਮਾਇਆ ॥
jo Dhur likhi-aa so karam kamaa-i-aa.
One does what he has been preordained.
ਧੁਰ ਦਰਗਾਹ ਤੋਂ(ਜੀਵ ਦੇ ਮੱਥੇ ਉਤੇ ਜੋ ਲੇਖ) ਲਿਖਿਆ ਜਾਂਦਾ ਹੈ, ਉਹੀ ਕਰਮ ਜੀਵ ਕਮਾਂਦਾ ਰਹਿੰਦਾ ਹੈ।
جودھُرِلِکھِیاسُکرمکمائِیا॥
کرم۔ اعمال
جو خدا کی طرف سے انسان کے اعمالنامے میں تحریر ہے وہی اعمال کرتا ہے
ਕੋਇ ਨ ਮੇਟੈ ਧੁਰਿ ਫੁਰਮਾਇਆ ॥
ko-ay na maytai Dhur furmaa-i-aa.
Nobody can erase what has been preordained by God.
ਧੁਰੋਂ ਹੋਏ ਹੁਕਮ ਨੂੰ ਕੋਈ ਜੀਵ ਮਿਟਾ ਨਹੀਂ ਸਕਦਾ।
کوءِنمیٹےَدھُرِپھُرمائِیا॥
۔ فرمائیا۔ فرمان۔ حکم۔
انسان خدا کی رضاو فرمان کو کوئی مٹا نہیں سکتا
ਸਤਸੰਗਤਿ ਮਹਿ ਤਿਨ ਹੀ ਵਾਸਾ ਜਿਨ ਕਉ ਧੁਰਿ ਲਿਖਿ ਪਾਈ ਹੇ ॥੧੫॥
satsangat meh tin hee vaasaa jin ka-o Dhur likh paa-ee hay. ||15||
They alone receive the opportunity to remain in the company of saintly persons, who have such preordained destiny. ||15||
ਸਾਧ ਸੰਗਤ ਵਿਚ ਉਹਨਾਂ ਮਨੁੱਖਾਂ ਨੂੰ ਹੀ ਬਹਿਣ ਦਾ ਅਵਸਰ ਮਿਲਦਾ ਹੈ, ਜਿਨ੍ਹਾਂ ਦੇ ਮੱਥੇ ਉੱਤੇ ਧੁਰੋਂ ਲਿਖ ਕੇ ਇਹ ਬਖ਼ਸ਼ਸ਼ ਸੌਂਪੀ ਜਾਂਦੀ ਹੈ ॥੧੫॥
ستسنّگتِمہِتِنہیِۄاساجِنکءُدھُرِلِکھِپائیِہے॥
ست سنگت۔ سچے ساتھیوں کی صحبت و قربت
۔ سچی قیمت و قربت ان کو نصیب ہوتی ہے جنکے اعمالنامے میں خدا کی طرف سے تحریر ہوتا ہے
ਅਪਣੀ ਨਦਰਿ ਕਰੇ ਸੋ ਪਾਏ ॥
apnee nadar karay so paa-ay.
That person alone receives (the gift of joining the company of saintly persons), on whom God bestows His gracious glance,
(ਸਾਧ ਸੰਗਤ ਵਿਚ ਟਿਕਣ ਦੀ ਦਾਤਿ) ਉਹ ਮਨੁੱਖ ਹਾਸਲ ਕਰਦਾ ਹੈ, ਜਿਸ ਉੱਤੇ ਪਰਮਾਤਮਾ ਆਪਣੀ ਮਿਹਰ ਦੀ ਨਿਗਾਹ ਕਰਦਾ ਹੈ,
اپنھیِندرِکرےسوپاۓ॥
جس پر خدا کی نظر عنایت و شفقت ہوتی ہے پاک صحبت و قربت انہیں نصیب ہوتی ہے
ਸਚੈ ਸਬਦਿ ਤਾੜੀ ਚਿਤੁ ਲਾਏ ॥
sachai sabad taarhee chit laa-ay.
then he focuses his mind on the divine word of God’s praises; this is his deep trance like the yogis.
ਉਹ ਮਨੁੱਖ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਵਿਚ ਆਪਣਾ ਮਨ ਜੋੜਦਾ ਹੈ-ਇਹੀ ਹੈ (ਉਸ ਦੀ ਜੋਗੀਆਂ ਵਾਲੀ) ਸਮਾਧੀ।
سچےَسبدِتاڑیِچِتُلاۓ॥
تاڑی۔ دھیان ۔ یکسوئی۔
جو سچے صدیوی کلام میں دھیان لگاتا ہے
ਨਾਨਕ ਦਾਸੁ ਕਹੈ ਬੇਨੰਤੀ ਭੀਖਿਆ ਨਾਮੁ ਦਰਿ ਪਾਈ ਹੇ ॥੧੬॥੧॥
naanak daas kahai baynantee bheekhi-aa naam dar paa-ee hay. ||16||1||
Devotee Nanak makes this prayer that one receives the gift of Naam by begging at God’s door. ||16||1||
ਦਾਸ ਨਾਨਕ ਬੇਨਤੀ ਕਰਦਾ ਹੈ (ਕਿ ਉਹ ਮਨੁੱਖ ਪ੍ਰਭੂ ਦੇ) ਦਰ ਤੇ (ਹਾਜ਼ਰ ਰਹਿ ਕੇ) ਪ੍ਰਭੂ ਦਾ ਨਾਮ-ਭਿੱਛਿਆ ਪ੍ਰਾਪਤ ਕਰ ਲੈਂਦਾ ਹੈ ॥੧੬॥੧॥
نانکداسُکہےَبیننّتیِبھیِکھِیانامُدرِپائیِہے
بھیکھیا۔ بھیک۔
۔ خادم نانک۔ عرض گذارتا ہے کہ نام سچ حق و حقیقت کی بھیک تیرے در سے ملتی ہے اے خدا
ਮਾਰੂ ਮਹਲਾ ੩ ॥
maaroo mehlaa 3.
Raag Maaroo, Third Guru:
مارۄُمحلا 3॥
ਏਕੋ ਏਕੁ ਵਰਤੈ ਸਭੁ ਸੋਈ ॥
ayko ayk vartai sabh so-ee.
It is God and God alone who pervades everywhere.
ਸਿਰਫ਼ ਇਕ ਉਹ ਪਰਮਾਤਮਾ ਹੀ ਹਰ ਥਾਂ ਮੌਜੂਦ ਹੈ।
ایکوایکُۄرتےَسبھُسوئیِ॥
ایکو ایک ۔ واحد خدا۔ درے ۔ بستا ہے ۔
ہر جگہ وہی واحد خدا
ਗੁਰਮੁਖਿ ਵਿਰਲਾ ਬੂਝੈ ਕੋਈ ॥
gurmukh virlaa boojhai ko-ee.
Only a rare Guru’s follower understands this mystery,
ਗੁਰੂ ਦੇ ਸਨਮੁਖ ਰਹਿਣ ਵਾਲਾ ਕੋਈ ਵਿਰਲਾ ਮਨੁੱਖ (ਇਸ ਭੇਤ ਨੂੰ) ਸਮਝਦਾ ਹੈ,
گُرمُکھِۄِرلابوُجھےَکوئیِ॥
مرید مرشد کو ہے اسکی سمجھ ۔
ਏਕੋ ਰਵਿ ਰਹਿਆ ਸਭ ਅੰਤਰਿ ਤਿਸੁ ਬਿਨੁ ਅਵਰੁ ਨ ਕੋਈ ਹੇ ॥੧॥
ayko rav rahi-aa sabh antar tis bin avar na ko-ee hay. ||1||
that God alone is pervading in all; except Him, there is none other at all. ||1||
ਕਿ ਸਭ ਜੀਵਾਂ ਦੇ ਅੰਦਰ ਇਕ ਪਰਮਾਤਮਾ ਹੀ ਵਿਆਪਕ ਹੈ, ਉਸ (ਪਰਾਮਤਮਾ) ਤੋਂ ਬਿਨਾ ਹੋਰ ਕੋਈ ਦੂਜਾ ਨਹੀਂ ॥੧॥
ایکورۄِرہِیاسبھانّترِتِسُبِنُاۄرُنکوئیِہے॥
ہر دل میں بستا ہے وہی نہیں اُسکے علاوہ دوسرا کوئی
ਲਖ ਚਉਰਾਸੀਹ ਜੀਅ ਉਪਾਏ ॥
lakh cha-oraaseeh jee-a upaa-ay.
God has created creatures in millions of species.
(ਉਸ ਪਰਮਾਤਮਾ ਨੇ ਹੀ) ਚੌਰਾਸੀ ਲੱਖ ਜੂਨਾਂ ਦੇ ਜੀਵ ਪੈਦਾ ਕੀਤੇ ਹਨ।
لکھچئُراسیِہجیِءاُپاۓ॥
اس نے چوراسی لاکھ اقسام کے جاندار پیدا کئے ہیں