Urdu-Raw-Page-766

ਸਾਝ ਕਰੀਜੈ ਗੁਣਹ ਕੇਰੀ ਛੋਡਿ ਅਵਗਣ ਚਲੀਐ ॥
saajh kareejai gunah kayree chhod avgan chalee-ai.
We should share the virtues with others, and shedding our vices, we should conduct our lives righteously. (ਗੁਰਮੁਖਾਂ ਨਾਲ) ਗੁਣਾਂ ਦੀ ਸਾਂਝ ਕਰਨੀ ਚਾਹੀਦੀ ਹੈ, ਇਸ ਤਰ੍ਹਾਂ (ਅੰਦਰੋਂ) ਔਗੁਣ ਤਿਆਗ ਕੇ ਜੀਵਨ-ਰਾਹ ਤੇ ਤੁਰਨਾ ਚਾਹੀਦਾ ਹੈ।
ساجھ کریِجےَ گُنھہ کیریِ چھوڈِ اۄگنھ چلیِئےَ ॥
گنبیہہکیری ۔ اوصاف کی ۔ چھوڈ اوگ ن ۔ برائیاں چھوڑ کر ۔ چلیئے ۔ زندگی گذاریں۔
ہمیں دوسروں کو بھی نیکی کی دعوت دینی چاہیے اور برائی سے روکنا چاہیے ہمیں اپنی زندگی ایسی ہی گزارنی چاہئے۔
ਪਹਿਰੇ ਪਟੰਬਰ ਕਰਿ ਅਡੰਬਰ ਆਪਣਾ ਪਿੜੁ ਮਲੀਐ ॥
pahiray patambar kar adambar aapnaa pirh malee-ai.
We should win against the vices with our virtues and good deeds, just like winning people’s heart by simple living and adopting good manners. ਸਭ ਨਾਲ ਪ੍ਰੇਮ ਵਾਲਾ ਵਰਤਾਵ ਕਰ ਕੇ ਤੇ ਭਲਾਈ ਦੇ ਸੋਹਣੇ ਉੱਦਮ ਕਰ ਕੇ ਵਿਕਾਰਾਂ ਦੇ ਟਾਕਰੇ ਤੇ ਜੀਵਨ-ਘੋਲ ਜਿੱਤਨਾ ਚਾਹੀਦਾ ਹੈ।
پہِرے پٹنّبر کرِ اڈنّبر آپنھا پِڑُ ملیِئےَ ॥
پہرے ۔ پٹنبر۔ ریشم پہنے ۔ کراؤ نبر۔ کوشش۔ کاوش سے ۔ مراد اوصاف پیدا کرکے ۔ پڑملئے ۔ فرض شناس زندگی اور بوقار بنایئے
ریشم پہنے مراد بلند عظمت راہیں اختیار کر ؤ یعنی پارساوں مرید ان مرشد نیک باخالق انسانوں صحبت و قربت میں رہو فرض شناس ہوکر زندگی کامیدان فتح ہو سکتا ہے ۔
ਜਿਥੈ ਜਾਇ ਬਹੀਐ ਭਲਾ ਕਹੀਐ ਝੋਲਿ ਅੰਮ੍ਰਿਤੁ ਪੀਜੈ ॥
jithai jaa-ay bahee-ai bhalaa kahee-ai jhol amrit peejai.
Wherever we sit with others, we should talk about the welfare of all; staying clear of the worldly evils, we should partake the ambrosial nectar of Naam. ਜਿੱਥੇ ਭੀ ਜਾ ਕੇ ਬੈਠੀਏ ਭਲਾਈ ਦੀ ਗੱਲ ਹੀ ਕਰੀਏ ਤੇ ਮੰਦੇ ਪਾਸੇ ਵਲੋਂ ਹਟ ਕੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪਾਨ ਕਰੀਏ।
جِتھےَ جاءِ بہیِئےَ بھلا کہیِئےَ جھولِ انّم٘رِتُ پیِجےَ ॥
بھلا ۔ نیک۔ جھول انمرت ۔ برائیاں بدکاریاں ۔ گناہگاریاں چھوڑ کر زندگی پاک بیباق ۔ بااخلاق بنایئے
جہاں جاو بیٹھو نیکی اور بھلائی کی بایتں کرؤ یہی ابحیات ہے اسکا لطف اٹھا و۔
ਗੁਣਾ ਕਾ ਹੋਵੈ ਵਾਸੁਲਾ ਕਢਿ ਵਾਸੁ ਲਈਜੈ ॥੩॥
gunaa kaa hovai vaasulaa kadh vaas la-eejai. ||3||
If someone has a basket of fragrances, he should enjoy these fragrances (of virtues). ||3|| ਜੇ ਕਿਸੇ ਪ੍ਰਾਣੀ ਕੋਲ ਸੁਗੰਧਤ ਨੇਕੀਆਂ ਦਾ ਡੱਬਾ ਹੋਵੇ ਤਾਂ ਡੱਬਾ ਖੋਹਲ ਕੇ (ਡੱਬੇ ਵਿਚਲੀ) ਸੁਗੰਧੀ ਲੈਣੀ ਚਾਹੀਦੀ ਹੈ ॥੩॥
گُنھا کا ہوۄےَ ۄاسُلا کڈھِ ۄاسُ لئیِجےَ ॥੩॥
جب نیکیوں اور اوصاف کا بھر اہو خوشبوؤں والاتمہارے پاس ہو تو اسے کھول کر اسکا لطف لینا چاہیے مراد ایسی زندگی کا مزہ اور لطف لینا چاہیے
ਆਪਿ ਕਰੇ ਕਿਸੁ ਆਖੀਐ ਹੋਰੁ ਕਰੇ ਨ ਕੋਈ ॥
aap karay kis aakhee-ai hor karay na ko-ee.
God is doing everything on His own, no one else does anything, so to whom can we go and complain? ਪ੍ਰਭੂ ਆਪ ਹੀ ਸਭ ਕੁਝ ਕਰ ਰਿਹਾ ਹੈ, ਉਸ ਤੋਂ ਬਿਨਾ ਹੋਰ ਕੋਈ ਨਹੀਂ ਕਰ ਸਕਦਾ,ਅਸੀਂ ਕੀਹਦੇ ਕੋਲ ਫਰਿਆਦੀ ਹੋਈਏ?
آپِ کرے کِسُ آکھیِئےَ ہورُ کرے ن کوئیِ ॥
خدا خود ہی کارسا زاور کرنے والا ہے ۔ دیگر کوئی ہستی کرنے والا نہیں۔ تو اسکا گلہ شکوہ کس سے کیا جائے ۔
ਆਖਣ ਤਾ ਕਉ ਜਾਈਐ ਜੇ ਭੂਲੜਾ ਹੋਈ ॥
aakhantaa ka-o jaa-ee-ai jay bhoolrhaa ho-ee.
We can complain to Him only if He is prone to make mistakes. ਜੇ ਉਹ ਖੁੰਝਿਆ ਹੋਇਆ ਹੋਵੇ ਤਾਂ ਜਾ ਕੇ ਕੁਝ ਆਖੀਏ ਭੀ,
آکھنھ تا کءُ جائیِئےَ جے بھوُلڑا ہوئیِ ॥
بھولڑا۔ بھولنے والا۔
اگر کوئی بھولا ہوا ہو تو اس سے گلہ شکوہ کریں۔
ਜੇ ਹੋਇ ਭੂਲਾ ਜਾਇ ਕਹੀਐ ਆਪਿ ਕਰਤਾ ਕਿਉ ਭੁਲੈ ॥
jay ho-ay bhoolaa jaa-ay kahee-ai aap kartaa ki-o bhulai.
If He is mistaken, we can go and tell Him, but the Creator Himself never makes a mistake?
ਜੇ ਉਹ ਖੁੰਝਿਆ ਹੋਇਆ ਹੋਵੇ ਤਾਂ ਜਾ ਕੇ ਕੁਝ ਆਖੀਏ ਭੀ, ਪਰ ਆਪ ਕਰਤਾਰ ਕੋਈ ਭੁੱਲ ਨਹੀਂ ਕਰ ਸਕਦਾ।
جے ہوءِ بھوُلا جاءِ کہیِئےَ آپِ کرتا کِءُ بھُلےَ ॥
کرتا۔ کارساز۔ پیدا کرنے والا۔
اگر بھولا ہوں تو کہیں خود خدا کیوں بھولتا ہے ۔
ਸੁਣੇ ਦੇਖੇ ਬਾਝੁ ਕਹਿਐ ਦਾਨੁ ਅਣਮੰਗਿਆ ਦਿਵੈ ॥
sunay daykhay baajh kahi-ai daan anmangi-aa divai.
God listens and sees everything; He bestows bounties without being asked. ਉਹ ਸਭ ਜੀਵਾਂ ਦੀਆਂ ਅਰਦਾਸਾਂ ਸੁਣਦਾ ਹੈ ਉਹ ਸਭ ਜੀਵਾਂ ਦੇ ਕੀਤੇ ਕੰਮ ਵੇਖਦਾ ਹੈ, ਮੰਗਣ ਤੋਂ ਬਿਨਾ ਹੀ ਸਭ ਨੂੰ ਦਾਨ ਦੇਂਦਾ ਹੈ।
سُنھے دیکھے باجھُ کہِئےَ دانُ انھمنّگِیا دِۄےَ ॥
آن منگیا۔ بلابھیک مانگے ۔ دان۔ خیرات۔
وہ سب کی عرض داشتیں سنتا ہے سب کے اعمال پر نظر رکھتا ہے ۔ بغیر مانگتے نعمتیں عنایت کرتا ہے
ਦਾਨੁ ਦੇਇ ਦਾਤਾ ਜਗਿ ਬਿਧਾਤਾ ਨਾਨਕਾ ਸਚੁ ਸੋਈ ॥
daan day-ay daataa jag biDhaataa naankaa sach so-ee.
O’ Nanak, that eternal God, the creator of the universe is the benefactor of all. ਹੇ ਨਾਨਕ! ਉਹ ਸਿਰਜਣਹਾਰ ਹੀ ਸਦਾ-ਥਿਰ ਰਹਿਣ ਵਾਲਾ ਹੈ।ਉਹ ਦਾਤਾਰ ਜਗਤ ਵਿਚ ਹਰੇਕ ਜੀਵ ਨੂੰ ਦਾਨ ਦੇਂਦਾ ਹੈ।
دانُ دےءِ داتا جگِ بِدھاتا نانکا سچُ سوئیِ ॥
بدھاتا۔ منصوبہ ساز۔ سچ صدیوی خدا۔
۔ وہ منصوبہ ساز خدا خیرات کرتا ہے اے ناک وہ صدیوی ہے

ਆਪਿ ਕਰੇ ਕਿਸੁ ਆਖੀਐ ਹੋਰੁ ਕਰੇ ਨ ਕੋਈ ॥੪॥੧॥੪॥ aap karay kis aakhee-ai hor karay na ko-ee. ||4||1||4||God does everything on His own, no one else does anything, so to whom can we go and complain? ||4||1||4||
ਉਹ ਸਭ ਕੁਝ ਆਪ ਹੀ ਕਰਦਾ ਹੈ, ਕੋਈ ਹੋਰ ਕੁਝ ਨਹੀਂ ਕਰ ਸਕਦਾ। ਕਿਸੇ ਹੋਰ ਦੇ ਪਾਸ ਜਾ ਕੇ ਕੋਈ ਗਿਲਾ ਨਹੀਂ ਕੀਤਾ ਜਾ ਸਕਦਾ ॥੪॥੧॥੪॥
آپِ کرے کِسُ آکھیِئےَ ہورُ کرے ن کوئیِ
وہ جو کچھ کرتا ہے خود کرتا ہے دوسرا کوئی کچھ نہیں کر سکتا ۔ کسی دوسرے کے پاس جاکر کوئی گلہ شکوہ نہیں کیا جاسکتا۔
ਸੂਹੀ ਮਹਲਾ ੧ ॥
soohee mehlaa 1.
Raag Soohee, First Guru:
سوُہیِ مہلا ੧॥
ਮੇਰਾ ਮਨੁ ਰਾਤਾ ਗੁਣ ਰਵੈ ਮਨਿ ਭਾਵੈ ਸੋਈ ॥
mayraa man raataa gun ravai man bhaavai so-ee.
Imbued with the love of God, my mind reflects on His virtues and He is pleasing to my mind.
ਪ੍ਰਭੂ ਦੇ ਪਿਆਰ ਵਿਚ ਰੰਗਿਆ ਹੋਇਆ ਮੇਰਾ ਮਨ ਪ੍ਰਭੂ ਦੇ ਗੁਣ ਚੇਤੇ ਕਰਦਾ ਹੈ ਮੇਰੇ ਮਨ ਵਿਚ ਪ੍ਰਭੂ ਪਿਆਰਾ ਲੱਗਦਾ ਹੈ।
میرا منُ راتا گُنھ رۄےَ منِ بھاۄےَ سوئیِ ॥
من راتا۔ دل محو۔ گن روے ۔ اوصاف کہتا ہے ۔ من بھاوے سوئی ۔ دل وہی چاہت اہے
الہٰی محبت سے مخمور میرا دل الہٰی اوصاف دل میں یاد کرتا اور سوچتا ہے اور وہی پیار محسوس ہو رہا ہے ۔
ਗੁਰ ਕੀ ਪਉੜੀ ਸਾਚ ਕੀ ਸਾਚਾ ਸੁਖੁ ਹੋਈ ॥
gur kee pa-orhee saach kee saachaa sukh ho-ee.
Reflecting on God’s virtues is like a ladder provided by the Guru to reach God; everlasting spiritual peace wells up by climbing it. ਪ੍ਰਭੂ ਦੇ ਗੁਣ ਗਾਵਣੇ, ਮਾਨੋ ਪ੍ਰਭੂ,ਤਕ ਪੁੱਜਣ ਲਈ ਗੁਰਾਂ ਦੀ ਦਿੱਤੀ ਹੋਈ, ਸੱਚ ਦੀ ਸੀੜ੍ਹੀ ਹੈ, ਇਸ ਤੋਂ ਸੱਚਾ ਸੁਖ ਮਿਲਦਾ ਹੈ।
گُر کیِ پئُڑیِ ساچ کیِ ساچا سُکھُ ہوئیِ ॥
گر کی پوری۔ مرشد کی سیڑھی ۔ ساچ ۔ حقیقت ۔ اصلیت۔ ساچا سکھ ہوئی۔ اس سے سچا سکھ ملتا ے ۔
مرشد نے ہ اک سچی سیرھی سچی حقیقی منزل تک پہنچے کے لئے بنائی ہے ۔
ਸੁਖਿ ਸਹਜਿ ਆਵੈ ਸਾਚ ਭਾਵੈ ਸਾਚ ਕੀ ਮਤਿ ਕਿਉ ਟਲੈ ॥
sukh sahj aavai saach bhaavai saach kee mat ki-o talai.
When one attains this state of spiritual peace and poise, he seems pleasing to God; therefore how can such divine teaching be ignored? ਜੇਹੜਾ ਮਨੁੱਖ (ਇਸ ਪੌੜੀ ਦੀ ਬਰਕਤਿ ਨਾਲ) ਆਤਮਕ ਆਨੰਦ ਵਿਚ ਆਤਮਕ ਅਡੋਲਤਾ ਵਿਚ ਪਹੁੰਚਦਾ ਹੈ ਉਹ ਸਦਾ-ਥਿਰ ਪ੍ਰਭੂ ਨੂੰ ਪਿਆਰਾ ਲੱਗਦਾ ਹੈ। ਸਦਾ-ਥਿਰ ਪ੍ਰਭੂ ਦੇ ਗੁਣ ਗਾਵਣ ਵਾਲੀ ਉਸ ਦੀ ਮਤਿ ਅਟੱਲ ਹੋ ਜਾਂਦੀ ਹੈ।
سُکھِ سہجِ آۄےَ ساچ بھاۄےَ ساچ کیِ متِ کِءُ ٹلےَ ॥
سہج ۔ روحانی ذہنی ۔ قلبی ۔ آرام وآسائش۔ ساچ بھاوے ۔ سچ حیققت سے پیار ہو جات اہے ۔ کیؤ تلے ۔ کیوں رکتی ہے ۔
سچا صدیوی آرام و آسائش حاصل ہوتی ہے خدا کی محبت حاصل ہوتی ہے ۔ سچی اور حقیقی سمجھ رکتی نہیں
ਇਸਨਾਨੁ ਦਾਨੁ ਸੁਗਿਆਨੁ ਮਜਨੁ ਆਪਿ ਅਛਲਿਓ ਕਿਉ ਛਲੈ ॥
isnaan daan sugi-aan majan aap achhli-o ki-o chhalai.
God Himself is undeceivable; how can He ever be deceived by cleansing baths, charity, superficial knowledge or bathing at holy places?
ਕੋਈ ਇਸ਼ਨਾਨ, ਕੋਈ ਦਾਨ, ਕੋਈ ਚੁੰਚ-ਗਿਆਨਤਾ, ਤੇ ਕੋਈ ਤੀਰਥ-ਇਸ਼ਨਾਨ ਉਸ ਆਪਅਛਲ ਪ੍ਰਭੂ ਨੂੰ ਕਿਵੇਂ ਛਲ ਸਕਦੇ ਹਨ l
اِسنانُ دانُ سُگِیانُ مجنُ آپِ اچھلِئو کِءُ چھلےَ ॥
سگیان ۔ مجن۔ اچھا فلسفہ ۔ پر بی کا شنان ۔ اچھلیو ۔ دہوکا نہیں کھا سکتا۔
اچھے فلسفے اچھے خیالات کو اشان و خریات دہوکا میں نہیں رکھ سکتے
ਪਰਪੰਚ ਮੋਹ ਬਿਕਾਰ ਥਾਕੇ ਕੂੜੁ ਕਪਟੁ ਨ ਦੋਈ ॥
parpanch moh bikaar thaakay koorh kapat na do-ee.
Fraud, worldly attachment and sins are removed; no falsehood, deceit or duality is left in my life.
ਮੇਰਾ ਵਲ ਛਲ, ਸੰਸਾਰੀ ਲਗਨ ਅਤੇ ਪਾਪ ਮਿਟ ਗਏ ਹਨ ਅਤੇ ਖਤਮ ਹੋ ਗਏ ਹਨ ਮੇਰੇ ਝੂਠ ਪਖੰਡ ਅਤੇ ਦਵੈਤ-ਭਾਵ।.
پرپنّچ موہ بِکار تھاکے کوُڑُ کپٹُ ن دوئیِ ॥
پر پنچ ۔ دہوکا فریب۔ موہ بکار تھاکے ۔ محبت اور برائیاں ۔ ختم ہوگئیں۔ کوڑ کپٹ نہ دوئی۔ جھوٹ یاکھنڈا اور دوچی مراد نیم اندر نیم باہر ۔
جب کہ وہ خود دہوکا فریب دنیاوی محبت اور جھوٹ اور زہنی یا سمجھ کی لرزش ختم ہوجاتی ہے ۔
ਮੇਰਾ ਮਨੁ ਰਾਤਾ ਗੁਣ ਰਵੈ ਮਨਿ ਭਾਵੈ ਸੋਈ ॥੧॥
mayraa man raataa gun ravai man bhaavai so-ee. ||1||
Imbued with the love of God, my mind reflects on His virtues and He is pleasing to my mind. ||1||
ਪ੍ਰਭੂ ਦੇ ਪਿਆਰ ਵਿਚ ਰੰਗਿਆ ਹੋਇਆ ਮੇਰਾ ਮਨ ਪ੍ਰਭੂ ਦੇ ਗੁਣ ਚੇਤੇ ਕਰਦਾ ਹੈ ਮੇਰੇ ਮਨ ਵਿਚ ਪ੍ਰਭੂ ਪਿਆਰਾ ਲੱਗਦਾ ਹੈ ॥੧॥
میرا منُ راتا گُنھ رۄےَ منِ بھاۄےَ سوئیِ ॥੧॥
اب میرا دل الہٰی محبت سے مخمور ہوگیا ہے ۔ دلمیں الہٰی اوصاف کی یاد بس گئی ہے ۔ یہی دل کو پیار اہے (1)
ਸਾਹਿਬੁ ਸੋ ਸਾਲਾਹੀਐ ਜਿਨਿ ਕਾਰਣੁ ਕੀਆ ॥
saahib so salaahee-ai jin kaaran kee-aa.
We should praise only that Master-God, who has created the world. ਉਸ ਮਾਲਕ-ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ ਜਿਸ ਨੇ ਜਗਤ ਪੈਦਾ ਕੀਤਾ ਹੈ।
ساہِبُ سو سالاہیِئےَ جِنِ کارنھُ کیِیا ॥
کارن۔ سبب۔ عالم پیدا کیا ۔
اس خدا کی تعریف کر و جس نے جہاں بنائیا۔

ਮੈਲੁ ਲਾਗੀ ਮਨਿ ਮੈਲਿਐ ਕਿਨੈ ਅੰਮ੍ਰਿਤੁ ਪੀਆ ॥
mail laagee man maili-ai kinai amrit pee-aa.
Filth of vices is sticking to the polluted mind; only a rare one partakes the ambrosial nectar of Naam. ਭ੍ਰਿਸ਼ਟ ਮਨ ਨੂੰ ਵਿਕਾਰਾਂ ਦੀ ਮੈਲ ਚਿਮੜ ਹੋਈ ਹੈ। ਕੋਈ ਵਿਰਲਾ ਹੀ ਨਾਮ-ਅੰਮ੍ਰਿਤ ਨੂੰ ਪਾਨ ਕਰਦਾ ਹੈ।
میَلُ لاگیِ منِ میَلِئےَ کِنےَ انّم٘رِتُ پیِیا ॥
میل ۔ناپاکزیگی ۔ من میلئے ۔ ناپاک دل کو۔ انمرت۔ آبحیات۔ ستھ ۔ انمرت پیا۔ تحقیق وریاض کے بعد آبحیات جس سے زندگی روحانی واخلاقی ہوجاتا ہے نوش کیا ۔
ناپاک دل کو ناپاکیزگی کی غلاظت پرگندہ کر دیتی ہے تو آب حیات کون پیتا ہے
ਮਥਿ ਅੰਮ੍ਰਿਤੁ ਪੀਆ ਇਹੁ ਮਨੁ ਦੀਆ ਗੁਰ ਪਹਿ ਮੋਲੁ ਕਰਾਇਆ ॥
math amrit pee-aa ih man dee-aa gur peh mol karaa-i-aa.
One who surrendered his mind to the Guru and learned from him the value of bliss; he drank the ambrosial nectar of Naam by reflecting on the divine word. ਜਿਸ ਨੇ ਆਪਣਾ ਮਨ ਗੁਰੂ ਦੇ ਹਵਾਲੇ ਕੀਤਾ ਉਸ ਨੇ ਗੁਰੂ ਪਾਸੋਂ ਆਤਮਕ ਆਨੰਦਦਾ ਮੁੱਲ ਪੁਆਇਆ ਤੇਮੁੜ ਮੁੜ ਨਾਮ ਦਾ ਜਾਪ ਕਰਕੇ ਨਾਮ-ਅੰਮ੍ਰਿਤ ਪੀ ਲਿਆ।
متھِ انّم٘رِتُ پیِیا اِہُ منُ دیِیا گُر پہِ مولُ کرائِیا ॥
مول۔ قیمت ۔ عوضانہ ۔ من دیا ۔ بھینٹ کیا
۔ مرشد سے آبحیات کی قیمت پوچھی کہ دل اسے بھینٹ چڑھاؤ
ਆਪਨੜਾ ਪ੍ਰਭੁ ਸਹਜਿ ਪਛਾਤਾ ਜਾ ਮਨੁ ਸਾਚੈ ਲਾਇਆ ॥ aapnarhaa parabh sahj pachhaataa jaa man saachai laa-i-aa.
One intuitively realized his beloved God, when he attuned his mind to Him. ਜਦੋਂ ਕਿਸੇ ਮਨੁੱਖ ਨੇ ਆਪਣਾ ਮਨ ਪ੍ਰਭੂ ਵਿਚ ਜੋੜਿਆ ਤਾਂ ਉਸ ਨੇ ਸਹਜੇ ਹੀ ਆਪਣੇ ਪ੍ਰੀਤਮ ਪ੍ਰਭੂ ਨਾਲ ਡੂੰਘੀ ਸਾਂਝ ਪਾ ਲਈ।
آپنڑا پ٘ربھُ سہجِ پچھاتا جا منُ ساچےَ لائِیا ॥
ساچے لائیا۔ خدا صدیوی سے رابطہ پیدا کیا
ایک شخص نے اپنے پیارے خدا کو بدیہی طور پر احساس کرلیا ، جب اس نے اپنے ذہن کو اسی کی طرف مائل کردیا۔
ਤਿਸੁ ਨਾਲਿ ਗੁਣ ਗਾਵਾ ਜੇ ਤਿਸੁ ਭਾਵਾ ਕਿਉ ਮਿਲੈ ਹੋਇ ਪਰਾਇਆ ॥
tis naal gun gaavaa jay tis bhaavaa ki-o milai ho-ay paraa-i-aa.
I can sing God’s praises along with the one attuned to God, only if I am pleasing to Him; how can anyone unite with God by remaining stranger to Him?ਉਸ ਨਾਲ (ਜਿਸ ਨੇ ਸੱਚੇ ਵਿੱਚ ਮਨ ਲਾਇਆ ਹੈ) ਬੈਠ ਕੇ ਮੈਂ ਤਦੋਂ ਹੀ ਪ੍ਰਭੂ ਦੇ ਗੁਣ ਗਾ ਸਕਦਾ ਹਾਂ ਜੇ ਉਸ ਪ੍ਰਭੂ ਨੂੰ ਮੈਂ ਚੰਗਾ ਲੱਗ ਪਵਾਂ; ਪ੍ਰਭੂ ਤੋਂ ਓਪਰੇ ਓਪਰੇ ਰਿਹਾਂ ਪ੍ਰਭੂ ਨਾਲ ਮਿਲਾਪ ਕਿਵੇਂ ਹੋ ਸਕਦਾ ਹੈ?
تِسُ نالِ گُنھ گاۄا جے تِسُ بھاۄا کِءُ مِلےَ ہوءِ پرائِیا ॥
۔ تس نال۔ اسکے ساتھ ۔ بے تس بھاوا۔ اگر اسکا پیار ہوجاؤں۔ پرائیا۔ بیگانا
میں خدا کے ساتھ ملنے والے کے ساتھ خدا کی حمد گاتا ہوں ، تب ہی اگر میں اس سے راضی ہوں۔ کوئی بھی اس کے ساتھ اجنبی رہ کر خدا کے ساتھ کیسے متحد ہوسکتا ہے
ਸਾਹਿਬੁ ਸੋ ਸਾਲਾਹੀਐ ਜਿਨਿ ਜਗਤੁ ਉਪਾਇਆ ॥੨॥ saahib so salaahee-ai jin jagat upaa-i-aa. ||2|| We should praise only that Master-God who has created the world. ||2||
ਉਸ ਮਾਲਕ-ਪ੍ਰਭੂ ਦੀ (ਸਦਾ) ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ ਜਿਸ ਨੇ (ਇਹ) ਜਗਤ ਪੈਦਾ ਕੀਤਾ ਹੈ ॥੨॥
ساہِبُ سو سالاہیِئےَ جِنِ جگتُ اُپائِیا ॥੨॥
لہذا اس خدا کی حمدوچنا کیجیئے جس نے جہاں بنائیا (2)
ਆਇ ਗਇਆ ਕੀ ਨ ਆਇਓ ਕਿਉ ਆਵੈ ਜਾਤਾ ॥
aa-ay ga-i-aa kee na aa-i-o ki-o aavai jaataa.
One who realizes God dwelling in his heart, no worldly desires are left in his mind and his cycle of birth and death ends.
ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ ਆ ਵੱਸੇ, ਉਸ ਨੂੰ ਹੋਰ ਕਿਸੇ ਪਦਾਰਥ ਦੀ ਲਾਲਸਾ ਨਹੀਂ ਰਹਿ ਜਾਂਦੀ, ਉਸ ਦਾ ਜਨਮ ਮਰਨ ਮੁੱਕ ਜਾਂਦਾ ਹੈ l
آءِ گئِیا کیِ ن آئِئو کِءُ آۄےَ جاتا ॥
جو شخص خدا کو اپنے دل میں بسنے کا احساس کرتا ہے ، اس کے ذہن میں کوئی دنیاوی خواہشات باقی نہیں رہ جاتی ہیں اور اس کی پیدائش و موت کا دور ختم ہوجاتا ہے۔
ਪ੍ਰੀਤਮ ਸਿਉ ਮਨੁ ਮਾਨਿਆ ਹਰਿ ਸੇਤੀ ਰਾਤਾ ॥
pareetam si-o man maani-aa har saytee raataa.
His mind becomes appeased with beloved God and becomes imbued with His love. ਉਸ ਦਾ ਮਨ ਪ੍ਰੀਤਮ-ਪ੍ਰਭੂ ਨਾਲ ਗਿੱਝ ਜਾਂਦਾ ਹੈ,ਪ੍ਰਭੂ ਦੇ ਪ੍ਰੇਮ ਨਾਲ ਰੰਗਿਆ ਜਾਂਦਾ ਹੈ।
پ٘ریِتم سِءُ منُ مانِیا ہرِ سیتیِ راتا ॥
اس کا دماغ محبوب خدا سے راضی ہوجاتا ہے اور اس کی محبت میں رنگ جاتا ہے
ਸਾਹਿਬ ਰੰਗਿ ਰਾਤਾ ਸਚ ਕੀ ਬਾਤਾ ਜਿਨਿ ਬਿੰਬ ਕਾ ਕੋਟੁ ਉਸਾਰਿਆ ॥
saahib rang raataa sach kee baataa jin bimb kaa kot usaari-aa.
Yes, imbued with the love of God, he always sings the praises of that God, who has raised the fortress-like human body from a drop of water, ਪ੍ਰਭੂ ਦੇ ਰੰਗ ਵਿਚ ਰੰਗਿਆ, ਉਹ ਉਸ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਕਰਦਾ ਰਹਿੰਦਾ ਹੈ ਜਿਸ ਨੇ ਪਾਣੀ ਦੀ ਬੂੰਦ ਤੋਂ ਸਰੀਰ-ਕਿਲ੍ਹਾ ਉਸਾਰ ਦਿੱਤਾ ਹੈ,
ساہِب رنّگِ راتا سچ کیِ باتا جِنِ بِنّب کا کوٹُ اُسارِیا ॥
ہاں ، خدا کی محبت سے رنگین ، وہ ہمیشہ اس خدا کی حمد گاتا ہے ، جس نے قلع نما انسان کے جسم کو پانی کی بوند سے اٹھایا ہے۔ ਪੰਚ ਭੂ ਨਾਇਕੋ ਆਪਿ ਸਿਰੰਦਾ ਜਿਨਿ ਸਚ ਕਾ ਪਿੰਡੁ ਸਵਾਰਿਆ ॥
panch bhoo naa-iko aap sirandaa jin sach kaa pind savaari-aa.
who is the Master of the five elements, who Himself is the creator and has fashioned the human body for Himself to dwell in.
ਜੋ ਪੰਜਾਂ ਤੱਤਾਂ ਦਾ ਮਾਲਕ ਹੈ, ਜੋ ਆਪ ਹੀ ਸਰੀਰ ਪੈਦਾ ਕਰਨ ਵਾਲਾ ਹੈ, ਜਿਸ ਨੇ ਆਪਣੇ ਰਹਿਣ ਲਈ ਮਨੁੱਖ ਦਾ ਸਰੀਰ ਸਜਾਇਆ ਹੈ।
پنّچ بھوُ نائِکو آپِ سِرنّدا جِنِ سچ کا پِنّڈُ سۄارِیا ॥
۔ پانچوں بنیادی پیارے پرا اسکے دلمیں اعتماد اور بھروسا ہوجاتاہے اور وہ الہٰی پریم پیا رمیں محو ومجذوب ہوجاتا ہے ۔
ਹਮ ਅਵਗਣਿਆਰੇ ਤੂ ਸੁਣਿ ਪਿਆਰੇ ਤੁਧੁ ਭਾਵੈ ਸਚੁ ਸੋਈ ॥ ham avgani-aaray too sun pi-aaray tuDhbhaavai sach so-ee.
O’ my dear God, please listen, we are full of vices; but the one who becomes pleasing to You becomes Your embodiment. ਹੇ ਪਿਆਰੇ ਪ੍ਰਭੂ! ਤੂੰ ਬੇਨਤੀ ਸੁਣ, ਅਸੀਂ ਜੀਵ ਔਗੁਣਾਂ ਨਾਲ ਭਰੇ ਹੋਏ ਹਾਂ; ਜੇਹੜਾ ਜੀਵ ਤੈਨੂੰ ਪਸੰਦ ਆ ਜਾਂਦਾ ਹੈ ਉਹ ਤੇਰਾ ਹੀ ਰੂਪ ਹੋ ਜਾਂਦਾ ਹੈ।
ہم اۄگنھِیارے توُ سُنھِ پِیارے تُدھُ بھاۄےَ سچُ سوئیِ ॥
ہم فسادوں سے بھرے ہوئے ہیں۔ لیکن جو آپ سے راضی ہوجاتا ہے وہ آپ کا مجسم بن جاتا ہے

ਆਵਣ ਜਾਣਾ ਨਾ ਥੀਐ ਸਾਚੀ ਮਤਿ ਹੋਈ ॥੩॥
aavan jaanaa naa thee-ai saachee mat ho-ee. ||3||
His intellect becomes unfillable and his cycle of birth and death ends. ||3|| ਉਸ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ, ਉਸ ਦੀ ਮਤਿ ਅਭੁੱਲ ਹੋ ਜਾਂਦੀ ਹੈ ॥੩॥
آۄنھ جانھا نا تھیِئےَ ساچیِ متِ ہوئیِ ॥੩॥
اس کی عقل ناقابل فہم ہوجاتی ہے اور اس کا پیدائش اور موت کا چکر ختم ہوجاتا ہے
ਅੰਜਨੁ ਤੈਸਾ ਅੰਜੀਐ ਜੈਸਾ ਪਿਰ ਭਾਵੈ ॥
anjan taisaa anjee-ai jaisaa pir bhaavai.
Just as wife dresses up in a way which is pleasing to her husband, similarly a soul-bride should perform the deeds which are pleasing to Husband-God. ਇਸਤ੍ਰੀ ਨੂੰ ਉਹੋ ਜਿਹਾ ਸੁਰਮਾ ਪਾਣਾ ਚਾਹੀਦਾ ਹੈ ਜਿਹੋ ਜਿਹਾ ਉਸ ਦੇ ਪਤੀ ਨੂੰ ਚੰਗਾ ਲੱਗੇ (ਜੀਵ-ਇਸਤ੍ਰੀ ਨੂੰ ਉਹੋ ਜਿਹਾ ਉੱਦਮ ਕਰਨਾ ਚਾਹੀਦਾ ਹੈ ਜੇਹੜਾ ਪ੍ਰਭੂ-ਪਤੀ ਨੂੰ ਪਸੰਦ ਆਵੇ)।
انّجنُ تیَسا انّجیِئےَ جیَسا پِر بھاۄےَ ॥
انجن۔ سرمہ ۔ تیسا۔ ایسا۔ انجیئے ۔ آنکھوں میں ڈالیں۔ جیسا پر بھاوے ۔ جیسا خدا چاہے ۔
اچھا ہے وہی عقل و شعور جسے خدا اچھا سمجھے ۔
ਸਮਝੈ ਸੂਝੈ ਜਾਣੀਐ ਜੇ ਆਪਿ ਜਾਣਾਵੈ ॥
samjhai soojhai jaanee-ai jay aap jaanaavai.
This kind of understanding and intellect comes only when God Himself blesses it. ਜਦੋਂ ਪ੍ਰਭੂ ਆਪ ਸਮਝ ਬਖ਼ਸ਼ੇ, ਤਾਂ ਹੀ ਜੀਵ ਨੂੰ ਸਮਝ ਸੂਝ ਆ ਸਕਦੀ ਹੈ।
سمجھےَ سوُجھےَ جانھیِئےَ جے آپِ جانھاۄےَ ॥
سمجھے ۔ سوجہے ۔ جانیئے ۔ سمجھ ۔ عقل و شعور۔ اسے سمجھو ۔ بے آپ جناوے ۔ جو خوس مسمجھائے ۔
جب خدا خود عقل و شعور عنایت کرے تب ہی سمجھ آتی ہے اور تب ہی کچھ سمجھا جا سکتا ہے ۔
ਆਪਿ ਜਾਣਾਵੈ ਮਾਰਗਿ ਪਾਵੈ ਆਪੇ ਮਨੂਆ ਲੇਵਏ ॥
aap jaanaavai maarag paavai aapay manoo-aa layv-ay.
He Himself gives the knowledge, leads a being to the right path, and He attunes his mind to Himself. ਪਰਮਾਤਮਾ ਆਪ ਹੀ ਸਮਝ ਦੇਂਦਾ ਹੈ, ਆਪ ਹੀ ਸਹੀ ਰਸਤੇ ਉਤੇ ਪਾਂਦਾ ਹੈ ਆਪ ਹੀ ਜੀਵ ਦੇ ਮਨ ਨੂੰ ਆਪਣੇ ਵਲ ਪ੍ਰੇਰਦਾ ਹੈ।
آپِ جانھاۄےَ مارگِ پاۄےَ آپے منوُیا لیۄۓ ॥
مارگ پاوے ۔ راستے پر چلائے ۔ آپے منوا لیوئے ۔ خود من قابو کرے
خدا خود ہی عقل شعور عنایت کرتا ہے اور خود ہی صراط مستقیم پر چلاتاہے اور خود ہی انسان کے دل کو پانی کشش میں لیتا ہے
ਕਰਮ ਸੁਕਰਮ ਕਰਾਏ ਆਪੇ ਕੀਮਤਿ ਕਉਣ ਅਭੇਵਏ ॥
karam sukaram karaa-ay aapay keemat ka-un abhayva-ay.
He Himself makes one to perform ordinary or sublime deeds; who can find the worth of that incomprehensible God? ਸਾਧਾਰਨ ਕੰਮ ਤੇ ਚੰਗੇ ਕੰਮ ਪ੍ਰਭੂ ਆਪ ਹੀ ਜੀਵ ਪਾਸੋਂ ਕਰਾਂਦਾ ਹੈ; ਉਸ ਅਭੇਵ ਪ੍ਰਭੂ ਦੀ ਕੀਮਤ ਕੌਣ ਜਾਣ ਸਕਦਾ ਹੈ?
کرم سُکرم کراۓ آپے کیِمتِ کئُنھ ابھیۄۓ ॥
کرم ۔ اعملا سکرم ۔ تبھ کرم ۔ نیک اعمال۔ قیمت کون ۔ ابھیؤئے ۔ اس پرادہ راز ۔ خدا کی راز سمجھ نہیں آتا نہ اس کی قدروقیمت سمجھ آتی ہے ۔
۔ خود ہی اعمال اور نیک اعمال انسان سے خدا خود ہی کرواتا ہے کسی کو اس کی قیمت کی سمجھ ہیں۔
ਤੰਤੁ ਮੰਤੁ ਪਾਖੰਡੁ ਨ ਜਾਣਾ ਰਾਮੁ ਰਿਦੈ ਮਨੁ ਮਾਨਿਆ ॥
tant mant pakhand na jaanaa raam ridai man maani-aa.
I know nothing about witchcraft, mantras and hypocritical rituals; my mind is satisfied by enshrining God within my heart.ਮੈਂ ਕੋਈ ਜਾਦੂ-ਟੂਣਾ ਕੋਈ ਮੰਤ੍ਰ ਆਦਿਕ ਪਖੰਡ ਕਰਨਾ ਨਹੀਂ ਜਾਣਦੀ। ਮੈਂ ਤਾਂ ਕੇਵਲ ਉਸ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾਇਆ ਹੈ, ਮੇਰਾ ਮਨ ਉਸ ਦੀ ਯਾਦ ਵਿਚ ਗਿੱਝ ਗਿਆ ਹੈ।
تنّتُ منّتُ پاکھنّڈُ ن جانھا رامُ رِدےَ منُ مانِیا ॥
تنت ۔ جادو ۔ تعویز ۔ گنڈے وگیرہ ۔ منت ر۔ فویر عمل۔ پاکھنڈ ۔ دکھاوا۔ رام ردے من مانیا۔ دلمیں خدا کے دل میں بسنے کو پسند کرتا ہے ۔ انجن نام۔ سچ حقیقت الہٰی نام۔
مجھے کسی جادو۔ تعویز اور منتر وغیرہ کی سمجھ نہیں میں نے صرف خدا ہ دلمیں بسائیا ہے ۔ اس کو دل نے تسلیم کیا ہے ۔ الہٰی خوشنودی حاصل کرنے کے کا واحد ذریعہ الہٰی نام سچ وحقیقت پر عمل ہے ۔
ਅੰਜਨੁ ਨਾਮੁ ਤਿਸੈ ਤੇ ਸੂਝੈ ਗੁਰ ਸਬਦੀ ਸਚੁ ਜਾਨਿਆ ॥੪॥
anjan naam tisai tay soojhai gur sabdee sach jaani-aa. ||4||
The worth of Naam is understood only from that one who has realized God through the Guru’s word. ||4|| ਨਾਮ ਦੇ ਸੁਰਮੇ ਦਾ ਕੇਵਲ ਉਸ ਪਾਸੋਂ ਹੀ ਪਤਾ ਲੱਗਦਾ ਹੈ ਜੋ ਗੁਰਾਂ ਦੇ ਉਪਦੇਸ਼ ਰਾਹੀਂ ਸੱਚੇ ਸਾਈਂ ਨੂੰ ਜਾਣਿਆ ਹੈ ॥੪॥
انّجنُ نامُ تِسےَ تے سوُجھےَ گُر سبدیِ سچُ جانِیا ॥੪॥
بسے تے سوجھے ۔ اسی سے سمجھ آتا ہے ۔ گر سبدی ۔ کلام مرشد سے ۔ سچ جانیا۔ حقیقت صدیوی کی سمجھ آتی ہے (4)
اسکی سمجھ کلام مرشد سے آتی ہے اور الہٰی اشتراکیت حاصل ہوتی ہے ۔
ਸਾਜਨ ਹੋਵਨਿ ਆਪਣੇ ਕਿਉ ਪਰ ਘਰ ਜਾਹੀ ॥
saajan hovan aapnay ki-o par ghar jaahee.
Those who have God as their dear friend, why would they go to any other person (false Guru) for support ? ਸੱਜਣ-ਪ੍ਰਭੂ ਜੀ ਜਿਨ੍ਹਾਂ ਦੇ ਆਪਣੇ ਬਣ ਜਾਂਦੇ ਹਨ, ਉਹ ਬੰਦੇ ਪਰਾਏ ਘਰਾਂ ਵਿਚ ਕਿਉਂ ਜਾਵਣ ?
ساجن ہوۄنِ آپنھے کِءُ پر گھر جاہیِ ॥
سجن ۔ دوست۔ پرگھر۔ بیگانے گھر۔
جسکا ہو دوست خدا کیوں گھر دوسروں کے جائے ۔ مراد وہ دھرم کرم کی فلاسفی کو نہیں مانتے ۔
ਸਾਜਨ ਰਾਤੇ ਸਚ ਕੇ ਸੰਗੇ ਮਨ ਮਾਹੀ ॥
saajan raatay sach kay sangay man maahee.
They always remain imbued with the love of that eternal God who always dwells with them in their heart. ਉਹ ਅੰਤਰ ਆਤਮੇ ਸਦਾ-ਥਿਰ ਸੱਜਣ-ਪ੍ਰਭੂ ਦੇ ਨਾਲ ਰੱਤੇ ਰਹਿੰਦੇ ਹਨ। ਜੋ ਸਦਾ ਉਨ੍ਹਾਂ ਦੇ ਹਿਰਦੇ ਅੰਦਰ ਉਨ੍ਹਾਂ ਦੇ ਨਾਲ ਵੱਸਦਾ ਹੈ
ساجن راتے سچ کے سنّگے من ماہیِ ॥
ساجن راتے سچ کے ۔ دوست الہٰی پیار کے پریمی ۔ سنگے من ماہی ۔ من کا ساتھی
وہ ہمیشہ الہٰی پریم پیار محو ومجذوب رہتے ہیں وہ اپنے دل میں الہٰی ملاپ سے روحانی وذہنی سکون کا لطف اُٹھاتے ہیں
ਮਨ ਮਾਹਿ ਸਾਜਨ ਕਰਹਿ ਰਲੀਆ ਕਰਮ ਧਰਮ ਸਬਾਇਆ ॥ man maahi saajan karahi ralee-aa karam Dharam sabaa-i-aa. In their own mind, they revel in joy with God; for them these are all their deeds of righteousness. ਉਹ ਆਪਣੇ ਮਨ ਵਿਚ ਸੱਜਣ-ਪ੍ਰਭੂ ਜੀ ਦੇ ਮਿਲਾਪ ਦਾ ਆਨੰਦ ਹੀ ਮਾਣਦੇ ਹਨ, ਇਹੀ ਉਹਨਾਂ ਵਾਸਤੇ ਸਾਰੇ ਧਾਰਮਿਕ ਕੰਮ ਹਨ
من ماہِ ساجن کرہِ رلیِیا کرم دھرم سبائِیا ॥
کرم دھرم سبائیا۔ اعمال و فرائض۔ سبائیا۔ مکمل پورا
اپنے ہی ذہن میں ، وہ خدا سے خوشی مناتے ہیں
ਅਠਸਠਿ ਤੀਰਥ ਪੁੰਨ ਪੂਜਾ ਨਾਮੁ ਸਾਚਾ ਭਾਇਆ ॥ athsathtirath punn poojaa naam saachaa bhaa-i-aa.
The Name of the eternal God is pleasing to them; for them this is like all the holy places of pilgrimage, charity and idol worship.
।ਉਹਨਾਂ ਨੂੰ ਸਦਾ-ਥਿਰ ਪ੍ਰਭੂ ਦਾ ਨਾਮ ਪਿਆਰਾ ਲੱਗਦਾ ਹੈ-ਇਹੀ ਉਹਨਾਂ ਵਾਸਤੇ ਅਠਾਹਠ ਤੀਰਥਾਂ ਦਾ ਇਸ਼ਨਾਨ ਹੈ, ਇਹੀ ਉਹਨਾਂ ਵਾਸਤੇ ਪੁੰਨ-ਦਾਨ ਹੈ ਤੇ ਇਹੀ ਉਹਨਾਂ ਦੀ ਦੇਵ-ਪੂਜਾ ਹੈ।
اٹھسٹھِ تیِرتھ پُنّن پوُجا نامُ ساچا بھائِیا ॥
نام ساچا بھائیا ۔ الہٰی صدیوی نام سچ وحقیقت پیارا لگا
ان کے لئے یہ اڑسٹھ تیرھنوں کی زیارت ہے ۔ خیرات و ثواب ہے ۔ انہیں الہٰی رضا و فرمان سے رغبت و محبت ہوتی ہے

error: Content is protected !!