Urdu-Raw-Page-832

ਬਿਲਾਵਲੁ ਮਹਲਾ ੧ ॥
bilaaval mehlaa 1.
Raag Bilaaval, First Guru:
بِلاۄلُمہلا੧॥

ਮਨ ਕਾ ਕਹਿਆ ਮਨਸਾ ਕਰੈ ॥
man kaa kahi-aa mansaa karai.
The intellect of a person without Naam acts according to the wishes of the mind,
(ਪ੍ਰਭੂ-ਨਾਮ ਤੋਂ ਖੁੰਝੇ ਹੋਏ ਮਨੁੱਖ ਦੀ) ਬੁੱਧੀ (ਭੀ) ਮਨ ਦੇ ਕਹੇ ਵਿਚ ਤੁਰਦੀ ਹੈ,
منکاکہِیامنساکرےَ॥
منسا۔ منشا۔ دلی ارادہ ۔ مرضی ۔
۔ من کے مطابق ہی ارادے بنتے ہیں

ਇਹੁ ਮਨੁ ਪੁੰਨੁ ਪਾਪੁ ਉਚਰੈ ॥
ih man punn paap uchrai.
and the mind only keeps talking about vice or virtue.
ਤੇ, ਇਹ ਮਨ ਨਿਰੀਆਂ ਇਹੀ ਗੱਲਾਂ ਸੋਚਦਾ ਹੈ ਕਿਪੁੰਨ ਕੀਹ ਹੈ ਤੇ ਪਾਪ ਕੀਹ ਹੈ।
ਮਾਇਆ ਮਦਿ ਮਾਤੇ ਤ੍ਰਿਪਤਿ ਨ ਆਵੈ ॥
اِہُمنُپُنّنُپاپُاُچرےَ॥
پن۔ چواب۔ پاپ۔ گناہ ۔ اچرے بتاتا ہے ۔
اور من ہی ثواب و گناہ بتاتا ہے

maa-i-aa mad maatay taripat na aavai.
Intoxicated with worldly riches, one is never satiated with his possessions.
ਮਾਇਆ ਦੇ ਨਸ਼ੇ ਵਿਚ ਮਸਤ ਹੋਏ ਮਨੁੱਖ ਨੂੰ (ਮਾਇਆ ਵਲੋਂ) ਰਜੇਵਾਂ ਨਹੀਂ ਹੁੰਦਾ।
مائِیامدِماتےت٘رِپتِنآۄےَ॥
مائیا مد مائے۔ دنیاوی دولت کی شراب کی مستی ۔
۔ دولت کی مستی و کمار سے تسکینحاصل نہیں ہوتی

ਤ੍ਰਿਪਤਿ ਮੁਕਤਿ ਮਨਿ ਸਾਚਾ ਭਾਵੈ ॥੧॥
taripat mukat man saachaa bhaavai. ||1||
Satisfaction and liberation from the love for worldly riches and power is attainedonly when the eternal God becomes pleasing to the mind. ||1||
ਮਾਇਆ ਦੇ ਮੋਹ ਵਲੋਂ ਰਜੇਵਾਂ ਤੇ ਖ਼ਲਾਸੀ ਤਦੋਂ ਹੀ ਹੁੰਦੀ ਹੈ ਜਦੋਂ ਮਨੁੱਖ ਦੇ ਮਨ ਨੂੰ ਸਦਾ-ਥਿਰ ਰਹਿਣ ਵਾਲਾ ਪ੍ਰਭੂ ਪਿਆਰਾ ਲੱਗਣ ਲੱਗ ਪਏ ॥੧॥
ت٘رِپتِمُکتِمنِساچابھاۄےَ॥੧॥
ترپت ۔ تسکین ۔ تسلی ۔ مکت۔ آزادی۔ ساچا۔ صدیوی سچا۔ بھاوے چلتا ہے (1)
۔پاک اور سچا من برائیوناور بدیوں سے نجات اور تسکین چاہتا ہے

ਤਨੁ ਧਨੁ ਕਲਤੁ ਸਭੁ ਦੇਖੁ ਅਭਿਮਾਨਾ ॥
tan Dhan kalat sabhdaykh abhimaanaa.
Gazing upon his body, wealth, wife and possessions, one becomes arrogant.
ਇਹ ਸਰੀਰ, ਇਹ ਧਨ, ਇਹ ਇਸਤ੍ਰੀ-ਇਹ ਸਭ ਜਾਇਦਾਦ ਨੂੰ ਵੇਖ ਕੇ ਪ੍ਰਾਣੀ ਹੰਕਾਰੀ ਹੋ ਜਾਂਦਾ ਹੈ।
تنُدھنُکلتُسبھُدیکھُابھِمانا॥
تن ۔ جسم۔ دھن۔ سرمایہ ۔ دولت۔ کلت۔ عورت۔ ابھیمانا۔ غرور۔ تکبر۔
اپنے جسم ، دولت ، بیوی اور مال پر نگاہ ڈال کر شخص مغرور ہوجاتا ہے

ਬਿਨੁ ਨਾਵੈ ਕਿਛੁ ਸੰਗਿ ਨ ਜਾਨਾ ॥੧॥ ਰਹਾਉ ॥
bin naavai kichh sang na jaanaa. ||1|| rahaa-o.
Nothing except the wealth of Naam accompanies one after death. ||1||Pause||
ਪਰਮਾਤਮਾ ਦੇ ਨਾਮ ਤੋਂ ਬਿਨਾ ਕੋਈ ਚੀਜ਼ (ਜੀਵ ਦੇ) ਨਾਲ ਨਹੀਂ ਜਾਂਦੀ ॥੧॥ ਰਹਾਉ ॥
بِنُناۄےَکِچھُسنّگِنجانا॥੧॥رہاءُ॥
ناوے ۔ نام سچ وحقیقت ۔ سنگ ۔ ساتھ
نام کی دولت کے سوا اور کچھ نہیں مرنے کے بعد ایک ساتھ ہوتا ہے۔

ਕੀਚਹਿ ਰਸ ਭੋਗ ਖੁਸੀਆ ਮਨ ਕੇਰੀ ॥
keecheh ras bhog khusee-aa man kayree.
We indulge in all kinds of joys of Maya and pleasures of mind,
ਮਾਇਕ ਰਸਾਂ ਦੇ ਭੋਗ ਕਰੀਦੇ ਹਨ, ਮਨ ਦੀਆਂ ਮੌਜਾਂ ਮਾਣੀਦੀਆਂ ਹਨ,
کیِچہِرسبھوگکھُسیِیامنکیریِ॥
۔ کچیہہ۔ کرتے ہیں۔ رس بھوگ ۔ لطف اندوزی ۔ من کیری ۔ من کے مطابق۔
اپنے دل کے مطابق انسان خوشیاں مناتا ہے اور دنیاوی دولت کا لطف لیتا ہے

ਧਨੁ ਲੋਕਾਂ ਤਨੁ ਭਸਮੈ ਢੇਰੀ ॥
Dhan lokaaNtan bhasmai dhayree.
But in the end this worldly wealth will pass on to others and the body would become a heap of dust.
(ਪਰ ਮੌਤ ਆਉਣ ਤੇ) ਧਨ (ਹੋਰ) ਲੋਕਾਂ ਦਾ ਬਣ ਜਾਂਦਾ ਹੈ ਤੇ ਇਹ ਸਰੀਰ ਮਿੱਟੀ ਦੀ ਢੇਰੀ ਹੋ ਜਾਂਦਾ ਹੈ।
دھنُلوکاںتنُبھسمےَڈھیریِ॥
تن بھسے ۔ ڈھیری راکھ کا ڈھیر۔
دولت لوگوں کے پاس چلی جاتی ہے اور جسم راکھ کی ڈھیری بن جاتا ہے

ਖਾਕੂ ਖਾਕੁ ਰਲੈ ਸਭੁ ਫੈਲੁ ॥
khaakoo khaak ralai sabh fail.
Ultimately the entire expanse of dust mingles with dust.
ਇਹ ਸਾਰਾ ਮਿੱਟੀ ਦਾਪਸਾਰਾ (ਅੰਤ) ਖ਼ਾਕ ਵਿਚ ਹੀ ਰਲ ਜਾਂਦਾ ਹੈ।
کھاکوُکھاکُرلےَسبھُپھیَلُ॥
خاکو خاک رے ۔ خاک سے خاک مل جاتی ہے ۔ پھیل ۔ پھیلاؤ۔
۔ خاک خاک میں مل جاتی ہے اور یہ سارا پھیلاؤ ہے

ਬਿਨੁ ਸਬਦੈ ਨਹੀ ਉਤਰੈ ਮੈਲੁ ॥੨॥
bin sabdai nahee utrai mail. ||2||
The mind’s filth of vices is not removed without following the Guru’s word. ||2||
ਮਨ ਦੀ ਵਿਸ਼ੇ ਵਿਕਾਰਾਂ ਦੀ ਮੈਲ ਗੁਰੂ ਦੇ ਸ਼ਬਦ ਤੋਂ ਬਿਨਾ ਨਹੀਂ ਲਹਿੰਦੀ ॥੨॥
بِنُسبدےَنہیِاُترےَمیَلُ॥੨॥
بن سبدے ۔ بغیر سبق وکلام۔ میل۔ ناپاکیزگی
۔ بغیر سبق و کلام مرشد انسانی ذہن کی ناپاکیزگی دور نہیں ہوتی

ਗੀਤ ਰਾਗ ਘਨ ਤਾਲ ਸਿ ਕੂਰੇ ॥
geet raag ghan taal se kooray.
The various songs, tunes and rhythms are false entertainment for the mind.
ਅਨੇਕਾਂ ਕਿਸਮਾਂ ਦੇ ਗੀਤ ਰਾਗ ਤੇ ਤਾਲ ਆਦਿਕਾਂਮਨ ਦੇਝੂਠੇ ਪਰਚਾਂਵੇਹਨ,
گیِتراگگھنتالسِکوُرے॥
(2) گھن۔ بہت ۔ زیادہ ۔ تال ۔ بحر۔ کورے ۔ کوڑے ۔
(2) نظم۔ گیت ۔ سنیگت ۔ بحرا اور دھون وگیرہ سے اپنے دل کو محظوط کرتا ہے ۔ مگر ی ہ سارے الہٰی نام سچ وحقیقت بغیر جھوٹے ہیں

ਤ੍ਰਿਹੁ ਗੁਣ ਉਪਜੈ ਬਿਨਸੈ ਦੂਰੇ ॥
tarihu gun upjai binsai dooray.
Trapped by the three modes of Maya, one remains in the cycle of birth and death and keeps going farther away from God.
ਤਿੰਨਾਂ ਗੁਣਾਂ ਦੇ ਅਸਰ ਹੇਠ ਜੀਵ ਜੰਮਦਾ ਮਰਦਾ ਰਹਿੰਦਾ ਹੈ ਤੇ ਪ੍ਰਭੂਤੋਂ ਵਿਛੁੜਿਆ ਰਹਿੰਦਾ ਹੈ।
ت٘رِہُگُنھاُپجےَبِنسےَدوُرے॥
اپجے ۔ پیدا ہوتا ہے ۔ ونسے ۔مٹ جاتا ہے
مایا کے تین طریقوں سے پھنس گیا ، ایک پیدائش اور موت کے چکر میں رہتا ہے اور خدا سے دور جاتا رہتا ہے

ਦੂਜੀ ਦੁਰਮਤਿ ਦਰਦੁ ਨ ਜਾਇ ॥
doojee durmatdarad na jaa-ay.
The duality and evil intellect of a person does not depart and the pain of separation from God does not go away.
ਜੀਵ ਦੀ ਹੋਰ ਝਾਕ ਤੇ ਭੈੜੀ ਮਤਿ ਦੂਰ ਨਹੀਂ ਹੁੰਦੀ, ਆਤਮਕ ਰੋਗ ਨਹੀਂ ਜਾਂਦਾ।
دوُجیِدُرمتِدردُنجاءِ॥
دوجی ۔ دوئش۔ درمت۔ بد عقلیدرد۔ مصیبت۔ تکلیف
انسان کی دوہری اور بری عقل دور نہیں ہوتی ہے اور خدا سے جدائی کا درد دور نہیں ہوتا ہے

ਛੂਟੈ ਗੁਰਮੁਖਿ ਦਾਰੂ ਗੁਣ ਗਾਇ ॥੩॥
chhootai gurmukhdaaroo gun gaa-ay. ||3||
Only that person is liberated from the cycle of birth and death who follows the Guru’s teachings and sings God’s praises, the cure of all afflictions. ||3||
ਆਤਮਕ ਰੋਗ ਤੋਂ ਉਹ ਮਨੁੱਖ ਖ਼ਲਾਸੀ ਪਾਂਦਾ ਹੈ ਜੋ ਗੁਰੂ ਦੇ ਸਨਮੁਖ ਹੋ ਕੇ ਪ੍ਰਭੂਦੇ ਗੁਣ ਗਾਂਦਾ ਹੈ ਜੋ ਇਹਨਾਂ ਰੋਗਾਂ ਦਾ ਦਾਰੂ ਹੈ ॥੩॥
چھوُٹےَگُرمُکھِداروُگُنھگاءِ॥੩॥
دارو۔ دوائی۔ گن گائے ۔ حمدوثناہ
۔ جبکہ نجات مرشد کے وسیلے سے حمدوثناہ کی دوائی سے حاصل ہوتی ہے

ਧੋਤੀ ਊਜਲ ਤਿਲਕੁ ਗਲਿ ਮਾਲਾ ॥
Dhotee oojal tilak gal maalaa.
Those who wear a clean loin-cloth, apply tilak (ceremonial mark) on the forehead, wear a rosary around the neck,
ਜੇਹੜੇ ਮਨੁੱਖ ਚਿੱਟੀ ਧੋਤੀ ਪਹਿਨਦੇ ਹਨ (ਮੱਥੇ ਉਤੇ) ਤਿਲਕ ਲਾਂਦੇ ਹਨ, ਗਲ ਵਿਚ ਮਾਲਾ ਪਾਂਦੇ ਹਨ,
دھوتیِاوُجلتِلکُگلِمالا॥
اوجل ۔ صاف
جن کے صاف سفید دہوتی پہنی ہو پیشانی پہ تلک اور گلے میں تسبیح پہنی ہو

ਅੰਤਰਿ ਕ੍ਰੋਧੁ ਪੜਹਿ ਨਾਟ ਸਾਲਾ ॥
antar kroDh parheh naat saalaa.
and read scriptures; but if there is anger within them, then they are like actors reading their part in a theatre.
ਤੇ ਵੇਦ ਆਦਿਕਪੜ੍ਹਦੇ ਹਨ ਪਰ ਜੇਕਰ ਉਹਨਾਂ ਦੇ ਅੰਦਰ ਕ੍ਰੋਧ ਪ੍ਰਬਲ ਹੈ ਤਾਂ ਉਹ ਤਮਾਸ਼ੇ-ਘਰ ਵਿੱਚ ਖੇਲ ਕਰਨ ਵਾਂਗੂੰ ਹੀ ਪੜ੍ਹ ਰਹੇ ਹਨ।
انّترِک٘رودھُپڑہِناٹسالا॥
کرودھ ۔ غصہ ۔ ناٹ سالا۔ ڈرامے کی سکھائیکا سکول
مگر دلمیں غسہ ہو ان کی یہ کار کسی ڈرامہ سکھائی کے مرکز کی مانند ہے

ਨਾਮੁ ਵਿਸਾਰਿ ਮਾਇਆ ਮਦੁ ਪੀਆ ॥
naam visaar maa-i-aa mad pee-aa.
Forgetting Naam, those who remain intoxicated with worldly riches and power,
ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ ਭੁਲਾ ਕੇ ਮਾਇਆ (ਦੇ ਮੋਹ) ਦੀ ਸ਼ਰਾਬ ਪੀਤੀ ਹੋਈ ਹੋਵੇ,
نامُۄِسارِمائِیامدُپیِیا॥
نام دسار۔ سچ وحقیقت بھلا کر ۔ مائیا مد۔ دولت کا خمار
۔ جنہوں نے الہٰی نام سچ وحقیقت کو بھلا کر دنیاوی دولت کی محبت کی یادوریاض نہیں ہو سکتی

ਬਿਨੁ ਗੁਰ ਭਗਤਿ ਨਾਹੀ ਸੁਖੁ ਥੀਆ ॥੪॥
bin gur bhagat naahee sukh thee-aa. ||4||
they can never enjoy spiritual peace, because there cannot be any spiritual peace without devotional worship through the Guru’s teachings. ||4||
ਉਹਨਾਂ ਨੂੰ ਸੁਖ ਨਹੀਂ ਹੋ ਸਕਦਾ,ਗੁਰੂ ਤੋਂ ਬਿਨਾ ਪ੍ਰਭੂ ਦੀ ਭਗਤੀ ਨਹੀਂ ਹੋ ਸਕਦੀ, ਤੇ ਭਗਤੀ ਤੋਂ ਬਿਨਾ ਆਤਮਕ ਆਨੰਦ ਨਹੀਂ ਮਿਲਦਾ ॥੪॥
بِنُگُربھگتِناہیِسُکھُتھیِیا॥੪॥
بنگ ر۔ بغیر مرشد۔ بھگت۔ الہٰی عشق ۔ محبت پیار
۔ اور الہٰی عشق وریاض کے بغیر روحانی وزہنی سکون حاسل نہیں ہو سکتا (4)

ਸੂਕਰ ਸੁਆਨ ਗਰਧਭ ਮੰਜਾਰਾ ॥
sookar su-aan garDhabh manjaaraa.
Animals such as swines, dogs, donkeys, cats,
ਉਹਨਾਂ ਮਨੁੱਖਾਂ ਨੂੰ ਸੂਰ, ਕੁੱਤੇ, ਖੋਤੇ, ਬਿੱਲੇ-
سوُکرسُیانگردھبھمنّجارا॥
سنوکر۔ سور۔ سوآن ۔کتا۔ گردبھ ۔ گدھا۔ منجارا۔ بلا
۔ انہیں سور۔ کتے ۔ گدھے ۔ بلے ۔ حیوان بدکردارکمینے اور ظالم وغیرہ کی طرف زندگی گذارنی پڑتی ہے

ਪਸੂ ਮਲੇਛ ਨੀਚ ਚੰਡਾਲਾ ॥
pasoo malaychh neech chandalaa.
beasts and filthy lowly wretch,
ਪਸ਼ੂ, ਮਲੇਛ, ਨੀਚ, ਚੰਡਾਲ ਆਦਿਕਾਂ ਦੀਆਂ ਜੂਨਾਂ ਵਿਚ ਭਵਾਇਆ ਜਾਂਦਾ ਹੈ,
پسوُملیچھنیِچچنّڈالا॥
۔ پسو۔ حیوان۔ ملچھ ۔ناپاک
حیوان بدکردارکمینے اور ظالم وغیرہ کی طرف زندگی گذارنی پڑتی ہے

ਗੁਰ ਤੇ ਮੁਹੁ ਫੇਰੇ ਤਿਨ੍ਹ੍ਹ ਜੋਨਿ ਭਵਾਈਐ ॥
gur tay muhu fayray tinH jon bhavaa-ee-ai.
are the incarnations through which people, who have turned their face away from the Guru’s teachings, are made to wander.
ਜਿਨ੍ਹਾਂ ਬੰਦਿਆਂ ਨੇ ਆਪਣਾ ਮੂੰਹ ਗੁਰੂ ਵਲੋਂ ਮੋੜਿਆ ਹੋਇਆ ਹੈ।
گُرتےمُہُپھیرےتِن٘ہ٘ہجونِبھۄائیِئےَ॥
کمینہ ۔ میسئر پھریے بد ترن۔ جون بھوایئے ۔ تناسخ میں پڑتا ہے
جو شخص مرشد سے بے رخی کرتا ہے انسان تناسک میں پڑرہتا ہے

ਬੰਧਨਿ ਬਾਧਿਆ ਆਈਐ ਜਾਈਐ ॥੫॥
banDhan baaDhi-aa aa-ee-ai jaa-ee-ai. ||5||
Bound in bondage of the love for Maya, worldly riches and power, one keeps going in the cycle of birth and death. ||5||
ਮਾਇਆ ਦੇ ਮੋਹ ਦੇ ਬੰਧਨ ਵਿਚ ਬੱਝਾ ਹੋਇਆ ਮਨੁੱਖ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ ॥੫॥
بنّدھنِبادھِیاآئیِئےَجائیِئےَ॥੫॥
باندھیا۔ غلامی کی گرفت میں
۔ دنیاوی ددولت کی غلامی میں گرفتار انسان تناسک میں پڑرہتا ہے

ਗੁਰ ਸੇਵਾ ਤੇ ਲਹੈ ਪਦਾਰਥੁ ॥
gur sayvaa tay lahai padaarath.
One receives the wealth of Naam by following the Guru’s teachings.
ਗੁਰੂ ਦੀ ਦੱਸੀ ਸੇਵਾ ਦੀ ਰਾਹੀਂ ਹੀ ਮਨੁੱਖ ਨਾਮ-ਸਰਮਾਇਆ ਪ੍ਰਾਪਤ ਕਰਦਾ ਹੈ।
گُرسیۄاتےلہےَپدارتھُ॥
گرسیوا۔ خدمتمرشد ۔ لہے پدارتھ۔ نعمتیں دستیا بہوتی ہیں
خدمت مرشد سے یقین میسر ہوتی ہیں۔

ਹਿਰਦੈ ਨਾਮੁ ਸਦਾ ਕਿਰਤਾਰਥੁ ॥
hirdai naam sadaa kirtaarath.
With the Naam in the heart, one always succeeds in his spiritual journey.
ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਸਦਾ ਵੱਸਦਾ ਹੈ ਉਹ (ਜੀਵਨ-ਜਾਤ੍ਰਾ ਵਿਚ) ਸਫਲ ਹੋ ਗਿਆ ਹੈ।
ہِردےَنامُسداکِرتارتھُ॥
ہر دے نام دلمیں ہو سچ و حقیقت ۔ سدا کرتارتھ ۔ ہمیشی کامیابی نصیب ہوتی ہے
دلمیں سچ وحقیقت الہٰی نام بستا ہے اور ہمیشہ کامیاب حاسل ہوتی ہے

ਸਾਚੀ ਦਰਗਹ ਪੂਛ ਨ ਹੋਇ ॥
saachee dargeh poochh na ho-ay.
And he is not asked to account for his deeds in God’s presence.
ਪਰਮਾਤਮਾ ਦੀ ਦਰਗਾਹ ਵਿਚ ਉਸ ਪਾਸੋਂ ਲੇਖਾ ਨਹੀਂ ਮੰਗਿਆ ਜਾਂਦਾ l
ساچیِدرگہپوُچھنہوءِ॥
ساچی درگیہہ۔ عدالت۔ پوچھ ۔ تحقیق۔ مانے حکم۔ فرمانبرداری
۔ سچی عدالت عالیہ الہٰی میں تحقیق اور پوچھ تاچھ نہیں ہوتی

ਮਾਨੇ ਹੁਕਮੁ ਸੀਝੈ ਦਰਿ ਸੋਇ ॥੬॥
maanay hukam seejhai dar so-ay. ||6||
One who obeys the Divine Command, is approved in God’s presence. ||6||
ਜੇਹੜਾ ਮਨੁੱਖ ਪਰਮਾਤਮਾ ਦੀ ਰਜ਼ਾ ਨੂੰ (ਸਿਰ ਮੱਥੇ) ਮੰਨਦਾ ਹੈ ਉਹ ਪਰਮਾਤਮਾ ਦੇ ਦਰ ਤੇ ਕਾਮਯਾਬ ਹੋ ਜਾਂਦਾ ਹੈ ॥੬॥
مانےہُکمُسیِجھےَدرِسوءِ॥੬॥
سبھے ۔ کامیاب۔ در سوئے ۔ اسکے دروازے پر
جو شخص خدائی حکم کی تعمیل کرتا ہے ، خدا کی بارگاہ میں منظور ہوتا ہے

ਸਤਿਗੁਰੁ ਮਿਲੈ ਤ ਤਿਸ ਕਉ ਜਾਣੈ ॥
satgur milai ta tis ka-o jaanai.
One realizes God only when he meets the true Guru and follows his teachings.
ਮਨੁੱਖ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲੈਂਦਾ ਹੈ ਜਦੋਂ ਉਹ ਗੁਰੂ ਨੂੰ ਮਿਲ ਪੈਂਦਾ ਹੈ l
ستِگُرُمِلےَتتِسکءُجانھےَ॥
سچے مرشد کے ملاپ سے انسان کو خدا سے جان پہچان اور خدا شناسی حاصل ہوتی ہے

ਰਹੈ ਰਜਾਈ ਹੁਕਮੁ ਪਛਾਣੈ ॥
rahai rajaa-ee hukam pachhaanai.
He understands God’s command and lives according to His will.
ਉਹ ਪਰਮਾਤਮਾ ਦੀ ਰਜ਼ਾ ਨੂੰ ਸਮਝਦਾ ਹੈ ਤੇ ਰਜ਼ਾ ਵਿਚ (ਰਾਜ਼ੀ) ਰਹਿੰਦਾ ਹੈ।
رہےَرجائیِہُکمُپچھانھےَ॥
رجائی۔ رضا میں۔ زیر فرمان۔ حکم پچھان ۔ الہٰی رضا وفرمان کی شناخت
اور رضامیں راضی رہتا ہے اور رضا سمجھ کر راضی رہنے سے الہٰی در پر ٹکانہ ملتا ہے

ਹੁਕਮੁ ਪਛਾਣਿ ਸਚੈ ਦਰਿ ਵਾਸੁ ॥
hukam pachhaan sachai dar vaas.
Understanding the Command of the eternal God, he dwells in His presence.
ਸਦਾ-ਥਿਰ ਪ੍ਰਭੂ ਦੀ ਰਜ਼ਾ ਨੂੰ ਸਮਝ ਕੇ ਉਸ ਦੇ ਦਰ ਤੇ ਥਾਂ ਪ੍ਰਾਪਤ ਕਰ ਲੈਂਦਾ ਹੈ।
ہُکمُپچھانھِسچےَدرِۄاسُ॥
درواس۔ در پر ٹھکانہ
اور رضا سمجھ کر راضی رہنے سے الہٰی در پر ٹکانہ ملتا ہے

ਕਾਲ ਬਿਕਾਲ ਸਬਦਿ ਭਏ ਨਾਸੁ ॥੭॥
kaal bikaal sabadbha-ay naas. ||7||
That person’s cycle of birth and death ends through the Guru’s divine word. ||7||
ਗੁਰੂ ਦੇ ਸ਼ਬਦ ਦੀ ਰਾਹੀਂ ਉਸ ਦੇ ਜਨਮ ਮਰਨ (ਦੇ ਗੇੜ) ਮੁੱਕ ਜਾਂਦੇ ਹਨ ॥੭॥
کالبِکالسبدِبھۓناسُ॥੭॥
کال لکال۔ موت و پیدائش ۔ سب بھیئے ناس۔ کلام و سبق سے ختم ہوگئے
اس شخص کا پیدائش اور موت کا چکر گرو کے الہی کلام سے ختم ہوتا ہے۔

ਰਹੈ ਅਤੀਤੁ ਜਾਣੈ ਸਭੁ ਤਿਸ ਕਾ ॥
rahai ateet jaanai sabhtis kaa.
One who remains detached from Maya, understands that everything belongs to God.
ਜੇਹੜਾ ਮਨੁੱਖ (ਅੰਤਰ ਆਤਮੇ ਮਾਇਆ ਦੇ ਮੋਹ ਵਲੋਂ) ਉਪਰਾਮ ਰਹਿੰਦਾ ਹੈ ਉਹ ਹਰੇਕ ਚੀਜ਼ ਨੂੰ ਪਰਮਾਤਮਾ ਦੀ (ਦਿੱਤੀ ਹੋਈ) ਹੀ ਸਮਝਦਾ ਹੈ।
رہےَاتیِتُجانھےَسبھُتِسکا॥
حاتیت۔ بیلاگ ۔ طارق۔ تیاگی ۔ جانے ۔ سمجھے ۔ سبھ ۔ سار۔ تس کا۔ اسکا
جو مایا سے جدا رہتا ہے ، وہ سمجھتا ہے کہ ہر چیز خدا کی ہے۔

ਤਨੁ ਮਨੁ ਅਰਪੈ ਹੈ ਇਹੁ ਜਿਸ ਕਾ ॥
tan man arpai hai ih jis kaa.
He surrenders his body and mind to the One who owns them.
ਜਿਸ ਪਰਮਾਤਮਾ ਨੇ ਇਹ ਸਰੀਰ ਤੇ ਮਨ ਦਿੱਤਾ ਹੈ ਉਸ ਦੇ ਹਵਾਲੇ ਕਰਦਾ ਹੈ।
تنُمنُارپےَہےَاِہُجِسکا॥
ارپے ۔ بھینٹ کرے
جس نے یہ جسم اور من عنایت فرمائیا ہے ۔ اسے بھینٹ کرتا ہے

ਨਾ ਓਹੁ ਆਵੈ ਨਾ ਓਹੁ ਜਾਇ ॥
naa oh aavai naa oh jaa-ay.
Such a person is saved from the cycle of birth and death.
ਉਹ ਮਨੁੱਖ ਜਨਮ ਮਰਨ ਦੇ ਗੇੜ ਵਿਚੋਂ ਬਚ ਜਾਂਦਾ ਹੈ।
نااوہُآۄےَنااوہُجاءِ॥
ایسا شخص پیدائش اور موت کے چکر سے بچ جاتا ہے

ਨਾਨਕ ਸਾਚੇ ਸਾਚਿ ਸਮਾਇ ॥੮॥੨॥
naanak saachay saach samaa-ay. ||8||2||
O’ Nanak, he always remains absorbed in the eternal God. ||8||2||
ਹੇ ਨਾਨਕ! ਉਹ ਸਦਾ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਲੀਨ ਰਹਿੰਦਾ ਹੈ ॥੮॥੨॥
نانکساچےساچِسماءِ॥੮॥੨॥
۔ ساچے ۔ سچ ۔ صدیوی سچ سمائے ۔ محو ومجذوب
۔ اے نانکصدیوی خدا میں محو ومجذوب ہو جاتا ہے ۔

ਬਿਲਾਵਲੁ ਮਹਲਾ ੩ ਅਸਟਪਦੀ ਘਰੁ ੧੦
bilaaval mehlaa 3 asatpadee ghar 10
Raag Bilaaval, Third Guru, Ashtapadees, Tenth beat:
بِلاۄلُمہلا੩اسٹپدیِگھرُ੧੦

ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One eternal God, realized by the grace of the True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ایک اونکار ستِگُرپ٘رسادِ ॥
ایک لازوال خدا ، سچے گرو کے فضل سے سمجھا گیا

ਜਗੁ ਕਊਆ ਮੁਖਿ ਚੁੰਚ ਗਿਆਨੁ ॥
jag ka-oo-aa mukh chunch gi-aan.
The person in love with Maya is like a crow superficially uttering spiritual words.
ਮਾਇਆ-ਵੇੜ੍ਹਿਆ ਮਨੁੱਖ ਕਾਂ ਵਾਂਗਹੈ, ਨਿਰਾ ਮੂੰਹੋਂ ਹੀ ਜ਼ਬਾਨੀ ਜ਼ਬਾਨੀ ਆਤਮਕ ਜੀਵਨ ਦੀ ਸੂਝ ਦੱਸਦਾ ਰਹਿੰਦਾ ਹੈ ।
جگُکئوُیامُکھِچُنّچگِیانُ॥
جگ کوا۔ یہ عالم ایک کوے کی طرح ہے ۔ سکھ چنچ گیان۔ زبان۔ یا مفید زبانی علم کی باتیں تولوگ کرتے ہیں۔ مگر دل پر ۔ اسکا اثرنہیں
۔ یہ عالم ایک کوے جیساہے جس کی جونچ میںعلم ہے مراد کوے کی مانند زبانی روحانیت یاد یکر علیات کا ذکر کرتا ہے

ਅੰਤਰਿ ਲੋਭੁ ਝੂਠੁ ਅਭਿਮਾਨੁ ॥
antar lobhjhooth abhimaan.
But deep within the mind of that person is greed, falsehood and undue pride.
ਪਰ ਉਸ ਚੁੰਚ-ਗਿਆਨੀ ਦੇਮਨ ਵਿਚ ਲੋਭ, ਝੂਠ ਅਤੇ ਅਹੰਕਾਰ ਟਿਕਿਆ ਰਹਿੰਦਾ ਹੈ।
انّترِلوبھُجھوُٹھُابھِمانُ॥
انت لوبھ ۔ دلمیں لالچ ہے ۔ جھوٹ ہے ۔ ابھیمان ۔ غرور اور تکبر
جبکہ دلمیں لالچ جھوٹ اور تکبر ہے ۔

ਬਿਨੁ ਨਾਵੈ ਪਾਜੁ ਲਹਗੁ ਨਿਦਾਨਿ ॥੧॥
bin naavai paaj lahag nidaan. ||1||
Ultimately without meditating on God’s Name, the false show gets exposed. ||1||
ਨਾਮ ਤੋਂ ਵਾਂਜੇ ਰਹਿ ਕੇ ਇਹ ਧਾਰਮਿਕ ਵਿਖਾਵਾ ਆਖ਼ਰ ਉੱਘੜ ਹੀ ਜਾਂਦਾ ਹੈ ॥੧॥
بِنُناۄےَپاجُلہگُنِدانِ॥੧॥
۔ ندان۔ آخر۔ پاج ۔ پروہ (1)
سچ وحقیقت الہٰی نام کے تمام پر دے فاش ہوجاتے ہیں (1

ਸਤਿਗੁਰ ਸੇਵਿ ਨਾਮੁ ਵਸੈ ਮਨਿ ਚੀਤਿ ॥
satgur sayv naam vasai man cheet.
One realizes God’s Name dwelling in his mind and heart by following the Guru’s teachings.
ਗੁਰੂ ਦੀ ਸਰਨ ਪਿਆਂ (ਪਰਮਾਤਮਾ ਦਾ) ਨਾਮ (ਮਨੁੱਖ ਦੇ) ਮਨ ਵਿਚ ਚਿੱਤ ਵਿਚ ਆ ਵੱਸਦਾ ਹੈ।
ستِگُرسیۄِنامُۄسےَمنِچیِتِ॥
سچے مرشد کی خدمت سے الہٰی نام سچ وحقیقت دلمیں بستا ہے

ਗੁਰੁ ਭੇਟੇ ਹਰਿ ਨਾਮੁ ਚੇਤਾਵੈ ਬਿਨੁ ਨਾਵੈ ਹੋਰ ਝੂਠੁ ਪਰੀਤਿ ॥੧॥ ਰਹਾਉ ॥
gur bhaytay har naam chaytaavai bin naavai hor jhooth pareet. ||1|| rahaa-o.
When a person meets with the Guru, he makes that person remember God’s Name; except the love for God, all other love is false. ||1||Pause||
ਜਦੋਂ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਗੁਰੂ ਉਸ ਨੂੰ ਪ੍ਰਭੂ ਦਾ ਨਾਮ ਜਪਾਂਦਾ ਹੈ;ਪ੍ਰਭੂ ਦੇ ਨਾਮ ਦੇ ਪਿਆਰ ਤੋਂ ਬਿਨਾ ਹੋਰ ਪਿਆਰ ਝੂਠਾ ਹੈ ॥੧॥ ਰਹਾਉ ॥
گُرُبھیٹےہرِنامُچیتاۄےَبِنُناۄےَہورجھوُٹھُپریِتِ॥੧॥رہاءُ॥
جیتارےے ۔ یاد کرائے ۔ پریت۔ پیار (1
مرشد اپنے ملاپ سے الہٰی نام سچ و حقیقت یاد کراتا ہے ۔نام کے بگیر دوسری محبت جھوٹی ہے

ਗੁਰਿ ਕਹਿਆ ਸਾ ਕਾਰ ਕਮਾਵਹੁ ॥
gur kahi-aa saa kaar kamaavahu.
O’ my friends, you should do whatever the Guru says (follow his teachings).
ਹੇ ਭਾਈ! ਉਹ ਕਾਰ ਕਰਿਆ ਕਰੋ ਜਿਹੜੀ ਗੁਰ ਨੇ ਦੱਸੀ ਹੈ ।
گُرِکہِیاساکارکماۄہُ॥
(1)) جو کام مرشد نے بتائیا وہی کام کر ؤ

ਸਬਦੁ ਚੀਨ੍ਹ੍ਹਿ ਸਹਜ ਘਰਿ ਆਵਹੁ ॥
sabad cheeneh sahj ghar aavhu.
Always remain in spiritual equipoise by reflecting on the Guru’s divine words.
ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਨਾਲ ਡੂੰਘੀ ਸਾਂਝ ਪਾ ਕੇ ਆਤਮਕ ਅਡੋਲਤਾ ਦੇ ਘਰ ਵਿਚ ਟਿਕਿਆ ਕਰੋ।
سبدُچیِن٘ہ٘ہِسہجگھرِآۄہُ॥
) راہؤ۔ سبد چین ۔ کلام سمجھ کر ۔ سچ گھر آوہو۔ دلمیں ذہنی و روحانی سکون بسا ۔
سچے نام سچ وحقیقت سے عظمت وحشمت حاصل ہوتی ہے کلام سمجھ کر روحانی سکون پاؤ۔

ਸਾਚੈ ਨਾਇ ਵਡਾਈ ਪਾਵਹੁ ॥੨॥
saachai naa-ay vadaa-ee paavhu. ||2||
You would receive glory (both here and hereafter) by always remembering the Name of the eternal God. ||2||
ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਜੁੜ ਕੇ (ਲੋਕ ਪਰਲੋਕ ਦੀ) ਵਡਿਆਈ ਹਾਸਲ ਕਰੋਗੇ ॥੨॥
ساچےَناءِۄڈائیِپاۄہُ॥੨॥
ساچے نائے ۔ سچے نام سچ وحقیقت سے ۔وڈائی ۔ عظت
سچے نام سچ وحقیقت سے عظمت وحشمت حاصل ہوتی ہے

ਆਪਿ ਨ ਬੂਝੈ ਲੋਕ ਬੁਝਾਵੈ ॥
aap na boojhai lok bujhaavai.
One who himself does not understand spiritual wisdom but preaches others,
ਜਿਹੜਾ ਮਨੁੱਖ ਆਤਮਕ ਜੀਵਨ ਬਾਰੇ ਆਪ ਤਾਂ ਕੁਝ ਸਮਝਦਾ ਨਹੀਂ, ਪਰ ਲੋਕਾਂ ਨੂੰ ਸਮਝਾਂਦਾ ਰਹਿੰਦਾ ਹੈ,
آپِنبوُجھےَلوکبُجھاۄےَ॥
اپنے آپ کو سمجھ نہیں لوگوں کو سمجھاتا ہے ۔

ਮਨ ਕਾ ਅੰਧਾ ਅੰਧੁ ਕਮਾਵੈ ॥
man kaa anDhaa anDh kamaavai.
he is mentallly blind and acts in ignorance.
ਉਹ ਮਾਨਸਿਕ ਤੌਰ ਤੇ ਅੰਨ੍ਹਾ ਹੈ ਅਤੇ ਅੰਨ੍ਹਿਆਂ ਵਾਲਾ ਕੰਮ ਕਰਦਾ ਰਹਿੰਦਾ ਹੈ।
منکاانّدھاانّدھُکماۄےَ॥
ہر دلمیں۔ اندھ کماوے ۔ مگراہ رہتا ہے۔
دل بے سمجھ اندھوں جیسا نابیان بے سمجھو

ਦਰੁ ਘਰੁ ਮਹਲੁ ਠਉਰੁ ਕੈਸੇ ਪਾਵੈ ॥੩॥
dar ghar mahal tha-ur kaisay paavai. ||3||
How can he ever realize God’s presence in his heart? ||3||
ਅਜਿਹਾ ਮਨੁੱਖ ਪਰਮਾਤਮਾ ਦਾ ਦਰ ਘਰ, ਪਰਮਾਤਮਾ ਦਾ ਮਹਲ, ਪਰਮਾਤਮਾ ਦਾ ਟਿਕਾਣਾ ਕਿਵੇਂ ਪਰਾਪਤ ਕਰ ਸਕਦਾ ਹੈ?॥੩॥
درُگھرُمہلُٹھئُرُکیَسےپاۄےَ॥੩॥
در گھر محل۔منزل۔ مقصود
نابینا بے سمجھو اور نابینوں کے سے اعمال کرتا ہے تب منزل مقسود کیسے حاصل ہوگی

ਹਰਿ ਜੀਉ ਸੇਵੀਐ ਅੰਤਰਜਾਮੀ ॥
har jee-o sayvee-ai antarjaamee.
O’ my friends, we should perform the devotional worship of that omniscient God,
ਹੇ ਭਾਈ! ਉਸ ਪਰਮਾਤਮਾ ਦੀ ਸੇਵਾ-ਭਗਤੀ ਕਰਨੀ ਚਾਹੀਦੀ ਹੈ, ਜੋ ਸਭ ਦੇ ਦਿਲ ਦੀ ਜਾਣਨ ਵਾਲਾ ਹੈ।
ہرِجیِءُسیۄیِئےَانّترجامیِ॥
ہر جیؤ۔ کدا۔ انتر جامی ۔ دلی راز جاننے والا
اس ہستی کی خدمت کرو جو دلی راز جانتا ہے

ਘਟ ਘਟ ਅੰਤਰਿ ਜਿਸ ਕੀ ਜੋਤਿ ਸਮਾਨੀ ॥
ghat ghat antar jis kee jot samaanee.
whose divine light is pervading in each and every heart.
ਜਿਸਦੀ ਜੋਤਿ ਹਰੇਕ ਸਰੀਰ ਵਿਚ ਮੌਜੂਦ ਹੈ,।
گھٹگھٹانّترِجِسکیِجوتِسمانیِ॥
(2) گھٹ گھٹ انتر۔ (3) ۔ جوت ۔ نور ۔
جسکا نور ہر دلمیں موجود ہے

ਤਿਸੁ ਨਾਲਿ ਕਿਆ ਚਲੈਪਹਨਾਮੀ ॥੪॥
tis naal ki-aa chalai pehnaamee. ||4||
Nothing can be hidden from Him. ||4||
ਉਸ ਨਾਲ ਕੋਈ ਲੁਕਾ-ਛਿਪਾ ਨਹੀਂ ਚੱਲ ਸਕਦੀ ॥੪॥
تِسُنالِکِیاچلےَپہنامیِ॥੪॥
پہنامی ۔ پردہ ۔ راز ۔ ۔ بھید
کچھ بھی اس سے پوشیدہ نہیں ہوسکتا

error: Content is protected !!