ਸਾਰਗ ਮਹਲਾ ੫ ॥
saarag mehlaa 5.
Saarang, Fifth Mehl:
سارگمہلا੫॥
ਲਾਲ ਲਾਲ ਮੋਹਨ ਗੋਪਾਲ ਤੂ ॥
laal laal mohan gopaal too.
You are my Loving Beloved Enticing Lord of the World.
O’ my Beloved God, You are heart captivating God of the universe.
ਹੇ ਜਗਤ-ਰੱਖਿਅਕ ਪ੍ਰਭੂ! ਤੂੰ ਸੋਹਣਾ ਹੈਂ, ਤੂੰ ਸੋਹਣਾ ਹੈਂ, ਤੂੰ ਮਨ ਨੂੰ ਮੋਹ ਲੈਣ ਵਾਲਾ ਹੈਂ।
لاللالموہنگوپالتوُ॥
لال۔ خوبصورت ۔ موہن۔ دلربا۔ دل کو اپنی محبت گرفتار کرنیولا۔
اے خدا تو سرخرو ہے تو دل لبھانے والا ہے تو مالک عالم ہے ۔
ਕੀਟ ਹਸਤਿ ਪਾਖਾਣ ਜੰਤ ਸਰਬ ਮੈ ਪ੍ਰਤਿਪਾਲ ਤੂ ॥੧॥ ਰਹਾਉ ॥
keet hasat paakhaan jant sarab mai partipaal too. ||1|| rahaa-o.
You are in worms, elephants, stones and all beings and creatures; You nourish and cherish them all. ||1||Pause||
O’ the Sustainer of all, You are pervading (in all things, including tiny) insects, (mighty) elephants, and stones. ||1||Pause||
ਹੇ ਸਭ ਦੇ ਪਾਲਣਹਾਰ! ਕੀੜੇ, ਹਾਥੀ, ਪੱਥਰਾਂ ਦੇ (ਵਿਚ ਵੱਸਦੇ) ਜੰਤ-ਇਹਨਾਂ ਸਭਨਾਂ ਵਿਚ ਹੀ ਤੂੰ ਮੌਜੂਦ ਹੈਂ ॥੧॥ ਰਹਾਉ ॥
کیِٹہستِپاکھانھجنّتسربمےَپ٘رتِپالتوُ॥੧॥رہاءُ॥
کیٹ کیڑا۔ ہست ۔ ہاتھی ۔ پاکھان جنت۔ پتھر کے کیڑے ۔ سرب میں۔ سب مین بسنے والا۔ پرتاپال ۔ پالنے والا ۔ رہاؤ۔
تو کیڑے ہاتھیپتھر کے کیڑے سب کا پروردگار ہے ۔ رہاو ۔
ਨਹ ਦੂਰਿ ਪੂਰਿ ਹਜੂਰਿ ਸੰਗੇ ॥
nah door poor hajoor sangay.
You are not far away; You are totally present with all.
(O’ God), You are not far, You are pervading right in front of us, and with us.
ਹੇ ਪ੍ਰਭੂ! ਤੂੰ (ਕਿਸੇ ਜੀਵ ਤੋਂ) ਦੂਰ ਨਹੀਂ ਹੈਂ, ਤੂੰ ਸਭ ਵਿਚ ਵਿਆਪਕ ਹੈਂ, ਤੂੰ ਪ੍ਰਤੱਖ ਦਿੱਸਦਾ ਹੈਂ, ਤੂੰ (ਸਭ ਜੀਵਾਂ ਦੇ) ਨਾਲ ਹੈਂ।
نہدوُرِپوُرِہجوُرِسنّگے॥
نیہہ دور۔ دور نہیں۔ پور حضورتنگے ۔ سب کے ساتھ حاضر ناظر ۔
تو ساتھ ہے دور نہیں حاضر ناظر ہے
ਸੁੰਦਰ ਰਸਾਲ ਤੂ ॥੧॥
sundar rasaal too. ||1||
You are Beautiful, the Source of Nectar. ||1||
You are beauteous, and source of all relishes. ||1||
ਤੂੰ ਸੋਹਣਾ ਹੈਂ, ਤੂੰ ਸਭ ਰਸਾਂ ਦਾ ਸੋਮਾ ਹੈਂ ॥੧॥
سُنّدررسالتوُ॥੧॥
سندر رسال تو۔ خوبصورت رسون کا گھر ۔
اور لطفوں کا چشمہ ہے
ਨਹ ਬਰਨ ਬਰਨ ਨਹ ਕੁਲਹ ਕੁਲ ॥
nah baran baran nah kulah kul.
You have no caste or social class, no ancestry or family.
(O’ God), among the (worldly) castes, You don’t belong to any caste, You do not belong to any particular (worldly) lineage.
(ਹੇ ਪ੍ਰਭੂ! ਲੋਕਾਂ ਦੇ ਮਿਥੇ ਹੋਏ) ਵਰਣਾਂ ਵਿਚੋਂ ਤੇਰਾ ਕੋਈ ਵਰਣ ਨਹੀਂ ਹੈ (ਲੋਕਾਂ ਦੀਆਂ ਮਿਥੀਆਂ) ਕੁਲਾਂ ਵਿਚੋਂ ਤੇਰੀ ਕੋਈ ਕੁਲ ਨਹੀਂ (ਤੂੰ ਕਿਸੇ ਖ਼ਾਸ ਕੁਲ ਖ਼ਾਸ ਵਰਣ ਦਾ ਪੱਖ ਨਹੀਂ ਕਰਦਾ)।
نہبرنبرننہکُلہکُل॥
ینہہ برن نہ ذات ہے نیہہ کلیہہ کل نہ خاندانون میں تیرا خاندان۔
نہ ذاتوں میں تیری کوئی ذات نہ خاندانوں میں تیرا کوئی خاندان
ਨਾਨਕ ਪ੍ਰਭ ਕਿਰਪਾਲ ਤੂ ॥੨॥੯॥੧੩੮॥
naanak parabh kirpaal too. ||2||9||138||
Nanak: God, You are Merciful. ||2||9||138||
Nanak says, O’ God, You are gracious to all (irrespective of their caste, color, race, gender, or species). ||2||9||138||
ਹੇ ਨਾਨਕ! (ਆਖ-ਹੇ ਪ੍ਰਭੂ!) ਤੂੰ (ਸਭਨਾਂ ਉਤੇ ਸਦਾ) ਦਇਆਵਾਨ ਰਹਿੰਦਾ ਹੈਂ ॥੨॥੯॥੧੩੮॥
نانکپ٘ربھکِرپالتوُ॥੨॥੯॥੧੩੮॥
اے نانک ۔ خدا مہربان۔
ਸਾਰਗ ਮਃ ੫ ॥
saarag mehlaa 5.
Saarang, Fifth Mehl:
سارگمਃ੫॥
ਕਰਤ ਕੇਲ ਬਿਖੈ ਮੇਲ ਚੰਦ੍ਰ ਸੂਰ ਮੋਹੇ ॥
karat kayl bikhai mayl chandar soor mohay.
Acting and play-acting, the mortal sinks into corruption. Even the moon and the sun are enticed and bewitched.
(O’ my friends, like a most enchanting vicious woman), Maya plays its deceiving plays, and arouses evil desires (in a person. What to speak of ordinary human beings), it has even captivated (gods like) the Sun and the Moon.
(ਮਾਇਆ ਅਨੇਕਾਂ) ਕਲੋਲ ਕਰਦੀ ਹੈ, (ਜੀਵਾਂ ਨੂੰ) ਵਿਸ਼ੇ-ਵਿਕਾਰਾਂ ਨਾਲ ਜੋੜਦੀ ਹੈ, ਚੰਦ੍ਰਮਾ ਸੂਰਜ ਆਦਿਕ ਸਭ ਦੇਵਤੇ ਇਸ ਨੇ ਆਪਣੇ ਜਾਲ ਵਿਚ ਫਸਾ ਰੱਖੇ ਹਨ।
کرتکیلبِکھےَمیلچنّد٘رسوُرموہے॥
کیل ۔ موج میلے ۔ جوج تماشے ۔ وکھے میل۔ بدکاریوں برائیوں سے ملاپ ۔ چاند سور موہے ۔ چاند اور سورج بھی اپنی محبت کی گرفتمیں لے رکھے ہیں۔
دنیاوی دولت موج میلے کھیل تماشے کرتی ہے بدیوں برائیوں میں لگاتی ہے اس نے چاند اور سورج کو بھی اپنی محبت کی گرفت میں لے رکھا ہے
ਉਪਜਤਾ ਬਿਕਾਰ ਦੁੰਦਰ ਨਉਪਰੀ ਝੁਨੰਤਕਾਰ ਸੁੰਦਰ ਅਨਿਗ ਭਾਉ ਕਰਤ ਫਿਰਤ ਬਿਨੁ ਗੋਪਾਲ ਧੋਹੇ ॥ ਰਹਾਉ ॥
upjataa bikaar dundar na-uparee jhunantkaar sundar anig bhaa-o karat firat bin gopaal Dhohay. rahaa-o.
The disturbing noise of corruption wells up, in the tinkling ankle bells of Maya the beautiful. With her beguiling gestures of love, she seduces everyone except the Lord. ||Pause||
(Just as on seeing a voluptuous woman) wearing ankle bells, (evil passion of lust gets aroused, similarly upon seeing the opportunity for easy money), evil passion (of greed) arises in a person. (Like a hooker), Maya also keeps wandering, making innumerable exposures and facial expressions. Therefore except for God, it has beguiled all. ||Pause||
(ਮਾਇਆ ਦੇ ਪ੍ਰਭਾਵ ਹੇਠ ਜੀਵਾਂ ਦੇ ਅੰਦਰ) ਖਰੂਦੀ ਵਿਕਾਰ ਪੈਦਾ ਹੋ ਜਾਂਦੇ ਹਨ, ਝਾਂਜਰਾਂ ਦੀ ਛਣਕਾਰ ਵਾਂਗ ਮਾਇਆ ਜੀਵਾਂ ਨੂੰ ਪਿਆਰੀ ਲੱਗਦੀ ਹੈ, ਇਹ ਮਾਇਆ ਅਨੇਕਾਂ ਹਾਵ-ਭਾਵ ਕਰਦੀ ਫਿਰਦੀ ਹੈ। ਜਗਤ-ਰੱਖਿਅਕ ਪ੍ਰਭੂ ਤੋਂ ਬਿਨਾ ਮਾਇਆ ਨੇ ਸਭ ਜੀਵਾਂ ਨੂੰ ਠੱਗ ਲਿਆ ਹੈ ॥ ਰਹਾਉ॥
اُپجتابِکاردُنّدرنئُپریِجھُننّتکارسُنّدرانِگبھاءُکرتپھِرتبِنُگوپالدھوہے॥رہاءُ॥
اپجتا پیدا ہوتا ہے ۔ بکاروندر ۔ برائیوں بدیوں کا شور وغل ۔ نوپری ۔ جھنتکار سندر۔ خوبصورت جھانروں کا جھنکار۔ چھنکاٹا۔ انگ بھاؤ۔ بیشمار محبتیں ۔ بن گوپال۔ بغیر خدا ۔ وسوہے ۔ دوہکا ۔ لوٹ ۔رہاؤ
۔اس سے بدیوں برائیوں کا شوعر و غل پیدا ہوت اہے جھانھروں کی چھنکاٹے بیشمار کئی قسم کے محبت پیار میں دہوکا کھاتا ہے انسان لٹ جاتا ہے بغیر خدا ۔ رہاؤ۔ ۔
ਤੀਨਿ ਭਉਨੇ ਲਪਟਾਇ ਰਹੀ ਕਾਚ ਕਰਮਿ ਨ ਜਾਤ ਸਹੀ ਉਨਮਤ ਅੰਧ ਧੰਧ ਰਚਿਤ ਜੈਸੇ ਮਹਾ ਸਾਗਰ ਹੋਹੇ ॥੧॥
teen bha-unay laptaa-ay rahee kaach karam na jaat sahee unmat anDh DhanDh rachit jaisay mahaa saagar hohay. ||1||
Maya clings to the three worlds; those who are stuck in wrong actions cannot escape her. Drunk and engrossed in blind worldly affairs, they are tossed about on the mighty ocean. ||1||
(This Maya) has gripped all the three worlds (in its web), and by flimsy means (such as observing fasts, or bathing at holy stations, its temptations cannot be avoided, and) its blows cannot be borne. Therefore being intoxicated in the blinding (worldly) affairs, (people keep suffering through its ups and downs, like being) tossed in the high seas. ||1||
ਮਾਇਆ ਤਿੰਨਾਂ ਭਵਨਾਂ (ਦੇ ਜੀਵਾਂ) ਨੂੰ ਚੰਬੜੀ ਰਹਿੰਦੀ ਹੈ, (ਪੁੰਨ ਦਾਨ ਤੀਰਥ ਆਦਿਕ) ਕੱਚੇ ਕਰਮ ਦੀ (ਇਸ ਮਾਇਆ ਦੀ ਸੱਟ) ਸਹਾਰੀ ਨਹੀਂ ਜਾ ਸਕਦੀ। ਜੀਵ ਮਾਇਆ ਦੇ ਮੋਹ ਵਿਚ ਮਸਤ ਤੇ ਅੰਨ੍ਹੇ ਹੋਏ ਰਹਿੰਦੇ ਹਨ, ਜਗਤ ਦੇ ਧੰਧਿਆਂ ਵਿਚ ਰੁੱਝੇ ਰਹਿੰਦੇ ਹਨ (ਇਉਂ ਧੱਕੇ ਖਾਂਦੇ ਹਨ) ਜਿਵੇਂ ਵੱਡੇ ਸਮੁੰਦਰ ਵਿਚ ਧੱਕੇ ਲੱਗਦੇ ਹਨ ॥੧॥
تیِنِبھئُنےلپٹاءِرہیِکاچکرمِنجاتسہیِاُنمتانّدھدھنّدھرچِتجیَسےمہاساگرہوہے॥੧॥
تین بھونے تینوں عالم دنیامیں ۔ پٹائے رہی ۔ پلیٹ یا گرفت میں لے رکھا ہے ۔ کاچ کرم۔ بد اعمال۔ نہ جات سہی ۔ سہارے یا برداشت نہیں ہوتے ۔ انمت ۔ محو ومجزوب ۔ اندھ دھند۔ لا علم کا موں میں رچت۔ ملوث ۔ جیسے مہا ساگر ہوے ۔ جس طڑح سے بھاری سمندر لہروں کی پھیٹ پڑتی ہے ۔ ہچکو ے پڑتے ہیں۔ (1)
تینوں عالموں کو اپنی گرفت میں لے رکھا ہے ۔ بد اعمال برداشت سے بعید ہیں۔ العمی اور نہ دانست کے بغیر بد عقلی کے اندھیرے میںدنیاوی کاروبار مین محو مجذوب رہتے ہیں۔ اس طڑح سے دکھے کھاتے ہیں۔ جیسے سمند رکی لہریں دھکیلتی ہیں۔ (1)
ਉਧਰੇ ਹਰਿ ਸੰਤ ਦਾਸ ਕਾਟਿ ਦੀਨੀ ਜਮ ਕੀ ਫਾਸ ਪਤਿਤ ਪਾਵਨ ਨਾਮੁ ਜਾ ਕੋ ਸਿਮਰਿ ਨਾਨਕ ਓਹੇ ॥੨॥੧੦॥੧੩੯॥੩॥੧੩॥੧੫੫॥
uDhray har sant daas kaat deenee jam kee faas patit paavan naam jaa ko simar naanak ohay. ||2||10||139||3||13||155||
The Saint, the slave of the Lord is saved; the noose of the Messenger of Death is snapped. The Naam, the Name of the Lord, is the Purifier of sinners; O Nanak, remember Him in meditation. ||2||10||139||3||13||155||
(O’ my friends, only) the saints and servants of God have been saved (from the clutches of Maya. God has) cut off their noose of death (and saved them from rounds of births and deaths). Therefore, Nanak (says, you should also) meditate (on that God) whose Name is the sanctifier of sinners.||2||10||139||3||13||155||
(ਮਾਇਆ ਦੇ ਅਸਰ ਤੋਂ) ਪਰਮਾਤਮਾ ਦੇ ਸੰਤ ਪ੍ਰਭੂ ਦੇ ਦਾਸ (ਹੀ) ਬਚਦੇ ਹਨ, ਪ੍ਰਭੂ ਨੇ ਉਹਨਾਂ ਦੀ ਜਮਾਂ ਵਾਲੀ (ਆਤਮਕ ਮੌਤ ਦੀ) ਫਾਹੀ ਕੱਟ ਦਿੱਤੀ ਹੁੰਦੀ ਹੈ। ਹੇ ਨਾਨਕ! ਜਿਸ ਪ੍ਰਭੂ ਦਾ ਨਾਮ ‘ਪਤਿਤ ਪਾਵਨ’ (-ਪਾਪੀਆਂ ਨੂੰ ਪਵਿੱਤਰ ਕਰਨ ਵਾਲਾ) ਹੈ, ਉਸੇ ਦਾ ਨਾਮ ਸਿਮਰਿਆ ਕਰ ॥੨॥੧੦॥੧੩੯॥੩॥੧੩॥੧੫੫॥
اُدھرےہرِسنّتداسکاٹِدیِنیِجمکیِپھاسپتِتپاۄننامُجاکوسِمرِنانکاوہے॥੨॥੧੦॥੧੩੯॥੩॥੧੩॥੧੫੫॥
ادھرےمراد بیشمار بھٹکن کے بعد لا علمی کے اندھے کوئیں سے بچاؤ۔ ہر سنت الہٰی محبوب۔ جسم کی پھاس۔ موت کا پھندہ مراد روحانی واخلاقی موت کا پھندہ۔ تپت پاون ۔ ناپاک بداخلاق ۔ پاک بنانیوالا ۔
محبوب الہٰی خادم خدا دنیاوی دولت کے تاثرات سے بچاتا ہے اور روحانی و اخلاقی موت کا پھندہ کات دیتا ہے خدا کا بدکاروں بداخلاقوں بدروحو ں کو پاک بنانیوالا الہٰی نام ست سچ حق و حقیقت کو اے نانک اسکے نام کو یاد کیا کرؤ۔
ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One Universal Creator God. By The Grace Of The True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ایک اونکار ستِگُرپ٘رسادِ॥
ایک آفاقی خالق خدا۔ سچے گرو کی فضل سے احساس ہوا
ਰਾਗੁ ਸਾਰੰਗ ਮਹਲਾ ੯ ॥
raag saarang mehlaa 9.
Raag Saarang, Ninth Mehl:
ਰਾਗ ਸਾਰੰਗ ਵਿੱਚ ਗੁਰੂ ਤੇਗਬਹਾਦਰ ਜੀ ਦੀ ਬਾਣੀ।
راگُسارنّگمحلا 9॥
ਹਰਿ ਬਿਨੁ ਤੇਰੋ ਕੋ ਨ ਸਹਾਈ ॥
har bin tayro ko na sahaa-ee.
No one will be your help and support, except the Lord.
(O’ my friend), except for God, there is no one who is your true helper.
ਪਰਮਾਤਮਾ ਤੋਂ ਬਿਨਾ ਤੇਰਾ (ਹੋਰ) ਕੋਈ ਭੀ ਸਹਾਇਤਾ ਕਰਨ ਵਾਲਾ ਨਹੀਂ ਹੈ।
ہرِبِنُتیروکونسہائیِ॥
سہائی ۔ مددگار ۔
اے انسان خدا کے بغیر تیرا کوئی مددگار نہیں۔
ਕਾਂ ਕੀ ਮਾਤ ਪਿਤਾ ਸੁਤ ਬਨਿਤਾ ਕੋ ਕਾਹੂ ਕੋ ਭਾਈ ॥੧॥ ਰਹਾਉ ॥
kaaN kee maat pitaa sut banitaa ko kaahoo ko bhaa-ee. ||1|| rahaa-o.
Who has any mother, father, child or spouse? Who is anyone’s brother or sister? ||1||Pause||
(It doesn’t matter) who is anybody’s mother, father, son, daughter, or brother, (because at the time of death no one can help you). ||1||Pause||
ਕੌਣ ਕਿਸੇ ਦੀ ਮਾਂ? ਕੌਣ ਕਿਸੇ ਦਾ ਪਿਉ? ਕੌਣ ਕਿਸੇ ਦਾ ਪੁੱਤਰ? ਕੌਣ ਕਿਸੇ ਦੀ ਵਹੁਟੀ? (ਜਦੋਂ ਸਰੀਰ ਨਾਲੋਂ ਸਾਥ ਮੁੱਕ ਜਾਂਦਾ ਹੈ ਤਦੋਂ) ਕੌਣ ਕਿਸੇ ਦਾ ਭਰਾ ਬਣਦਾ ਹੈ? (ਕੋਈ ਨਹੀਂ) ॥੧॥ ਰਹਾਉ ॥
کاںکیِماتپِتاسُتبنِتاکوکاہوُکوبھائیِ॥੧॥رہاءُ॥
کاں کی ۔ کس کی ۔ مات ۔ ماں۔ پتا۔ باپ۔ ست بیٹا۔ بنتا ۔ بیوی ۔ کو کاہوکو ۔ کون کسی کا ہے ۔ رہاؤ۔
کون کسی کی ماں ہے اور کون ہے باٌپ کون بیتا اور کون ہے بیوی کون بھائی ہے ۔ رہاؤ۔
ਧਨੁ ਧਰਨੀ ਅਰੁ ਸੰਪਤਿ ਸਗਰੀ ਜੋ ਮਾਨਿਓ ਅਪਨਾਈ ॥
Dhan Dharnee ar sampat sagree jo maani-o apnaa-ee.
All the wealth, land and property which you consider your own
which you deem as your own, accompanies you, so why do you remain attached to these?
ਇਹ ਧਨ ਧਰਤੀ ਸਾਰੀ ਮਾਇਆ ਜਿਨ੍ਹਾਂ ਨੂੰ ਆਪਣੇ ਸਮਝੀ ਬੈਠਾ ਹੈ,
دھنُدھرنیِارُسنّپتِسگریِجومانِئواپنائیِ॥
دھن۔ دولت ۔ دھرتی ۔ زمین ۔ سنپت ۔ اثانہ جائیداد ۔ سگلری ۔ ساری ۔ مائیو ۔ اپنائی ۔ جسے اپنی مانتے ہو ۔
یہ دولت زمین جائیداد اور اثاثہ جسے اپنی سمجھتے ہو ۔
ਤਨ ਛੂਟੈ ਕਛੁ ਸੰਗਿ ਨ ਚਾਲੈ ਕਹਾ ਤਾਹਿ ਲਪਟਾਈ ॥੧॥
tan chhootai kachh sang na chaalai kahaa taahi laptaa-ee. ||1||
– when you leave your body, none of it shall go along with you. Why do you cling to them? ||1||
(O’ my friend), when the soul separates from the body, none of the wealth, land, and possessions ||1||
ਜਦੋਂ ਸਰੀਰ ਨਾਲੋਂ ਸਾਥ ਮੁੱਕਦਾ ਹੈ, ਕੋਈ ਚੀਜ਼ ਭੀ (ਜੀਵ ਦੇ) ਨਾਲ ਨਹੀਂ ਤੁਰਦੀ। ਫਿਰ ਜੀਵ ਕਿਉਂ ਇਹਨਾਂ ਨਾਲ ਚੰਬੜਿਆ ਰਹਿੰਦਾ ਹੈ? ॥੧॥
تنچھوُٹےَکچھُسنّگِنچالےَکہاتاہِلپٹائیِ॥੧॥
تن چھوٹے ۔ موت واقع ہونے پر ۔ گہاتا ہے پسٹائی ۔ پٹستا۔ ملوث (1)
۔ جب موت واقع ہو جاتی ہے تو کچھ ساتھ نہیں جاتا تو کیوں اے انسان اس میں گرفتار ہے ۔
ਦੀਨ ਦਇਆਲ ਸਦਾ ਦੁਖ ਭੰਜਨ ਤਾ ਸਿਉ ਰੁਚਿ ਨ ਬਢਾਈ ॥
deen da-i-aal sadaa dukh bhanjan taa si-o ruch na badhaa-ee.
God is Merciful to the meek, forever the Destroyer of fear, and yet you do not develop any loving relationship with Him.
(O’ my friend), why haven’t you enhanced your love with the merciful Master of the meek and the eternal Destroyer of pains (of His devotees).
ਜਿਹੜਾ ਪ੍ਰਭੂ ਗਰੀਬਾਂ ਉਤੇ ਦਇਆ ਕਰਨ ਵਾਲਾ ਹੈ, ਜੋ ਸਦਾ (ਜੀਵਾਂ ਦੇ) ਦੁੱਖਾਂ ਦਾ ਨਾਸ ਕਰਨ ਵਾਲਾ ਹੈ, ਤੂੰ ਉਸ ਨਾਲ ਪਿਆਰ ਨਹੀਂ ਵਧਾਂਦਾ।
دیِندئِیالسدادُکھبھنّجنتاسِءُرُچِنبڈھائیِ॥
دکھ بھنجن ۔ عذاب مٹانیوالے ۔ رچ ۔ رچی ۔ محبت ۔
غریب نواز غریب پرور عذاب مٹانیوالے سے بالکل دلچسپی نہیں۔
ਨਾਨਕ ਕਹਤ ਜਗਤ ਸਭ ਮਿਥਿਆ ਜਿਉ ਸੁਪਨਾ ਰੈਨਾਈ ॥੨॥੧॥
naanak kahat jagat sabh mithi-aa ji-o supnaa rainaa-ee. ||2||1||
Says Nanak, the whole world is totally false; it is like a dream in the night. ||2||1||
Nanak says that this entire world is illusory like a night dream, (and by remaining attached to it, you would repent in the end). ||2||1||
ਨਾਨਕ ਆਖਦਾ ਹੈ ਕਿ ਜਿਵੇਂ ਰਾਤ ਦਾ ਸੁਪਨਾ ਹੁੰਦਾ ਹੈ ਤਿਵੇਂ ਸਾਰਾ ਜਗਤ ਨਾਸਵੰਤ ਹੈ ॥੨॥੧॥
نانککہتجگتسبھمِتھِیاجِءُسُپناریَنائیِ॥੨॥੧॥
متھیا۔ مٹ جانے والا۔ سپنارینائی ۔ رات کا خواب۔
نانک بگولیہ ۔ یہ زندگی رات کے خواب کی مانند ہے ۔ یہ سارا عالم ساری دنیا مٹ جونے والی ہے ۔
ਸਾਰੰਗ ਮਹਲਾ ੯ ॥
saarang mehlaa 9.
Saarang, Ninth Mehl:
سارنّگمہلا੯॥
ਕਹਾ ਮਨ ਬਿਖਿਆ ਸਿਉ ਲਪਟਾਹੀ ॥
kahaa man bikhi-aa si-o laptaahee.
O mortal, why are you engrossed in corruption?
O’ my mind, why are you engrossed in the poison (of Maya or worldly riches and power?
ਹੇ ਮਨ! ਤੂੰ ਕਿਉਂ ਮਾਇਆ ਨਾਲ (ਹੀ) ਚੰਬੜਿਆ ਰਹਿੰਦਾ ਹੈ?
کہامنبِکھِیاسِءُلپٹاہیِ॥
کہا ۔ کیوں ۔ وکھیا۔ زہر آلودہ ۔ دنیاوی دولت ۔ پسٹا ہی ۔ ملوث۔
اے دل کیوں دنیاوی دولت میں ملوث ہو رہے ہیں ۔
ਯਾ ਜਗ ਮਹਿ ਕੋਊ ਰਹਨੁ ਨ ਪਾਵੈ ਇਕਿ ਆਵਹਿ ਇਕਿ ਜਾਹੀ ॥੧॥ ਰਹਾਉ ॥
yaa jag meh ko-oo rahan na paavai ik aavahi ik jaahee. ||1|| rahaa-o.
No one is allowed to remain in this world; one comes, and another departs. ||1||Pause||
I tell you) that nobody is able to stay in this world (forever, while) one comes in, another other departs (from here). ||1||Pause||
(ਵੇਖ) ਇਸ ਦੁਨੀਆ ਵਿਚ (ਸਦਾ ਲਈ) ਕੋਈ ਭੀ ਟਿਕਿਆ ਨਹੀਂ ਰਹਿ ਸਕਦਾ। ਅਨੇਕਾਂ ਜੰਮਦੇ ਰਹਿੰਦੇ ਹਨ, ਅਨੇਕਾਂ ਹੀ ਮਰਦੇ ਰਹਿੰਦੇ ਹਨ ॥੧॥ ਰਹਾਉ ॥
زاجگمہِکوئوُرہنُنپاۄےَاِکِآۄہِاِکِجاہیِ॥੧॥رہاءُ॥
یا جگ ۔ اس دنیای میں ۔ رہاؤ ۔
اسکا گرویدہ ہو رہا ہے ۔ اس دنیا میں صدیوی نہیں ایک آتا ہے اور ایک چلا جاتا ہے مراد اگر ایک پیدا ہوتا ہے تو ایک فوت ہو جاتا ہے ۔ رہاؤ۔
ਕਾਂ ਕੋ ਤਨੁ ਧਨੁ ਸੰਪਤਿ ਕਾਂ ਕੀ ਕਾ ਸਿਉ ਨੇਹੁ ਲਗਾਹੀ ॥
kaaN ko tan Dhan sampat kaaN kee kaa si-o nayhu lagaahee.
Who has a body? Who has wealth and property? With whom should we fall in love?
(O’ man, in the end) neither your body, nor your wealth, nor possessions, would remain yours. (Just think), with whom are you imbuing yourself with love?
ਹੇ ਮਨ! (ਵੇਖ) ਸਦਾ ਲਈ ਨਾਹ ਕਿਸੇ ਦਾ ਸਰੀਰ ਰਹਿੰਦਾ ਹੈ, ਨਾਹ ਧਨ ਰਹਿੰਦਾ ਹੈ, ਨਾਹ ਮਾਇਆ ਰਹਿੰਦੀ ਹੈ। ਤੂੰ ਕਿਸ ਨਾਲ ਪਿਆਰ ਬਣਾਈ ਬੈਠਾ ਹੈਂ?
کاںکوتنُدھنُسنّپتِکاںکیِکاسِءُنیہُلگاہیِ॥
کاں کو ۔ کس کا ۔ سنپت۔ جائیداد۔ کاں کی ۔ کس کی ۔ نیہو۔ پریم پیار۔
صدیوی طور پر نہ سرمایہ نہ جسم نہ جائیداد نہ اثاثہ کسی کا رہتا ہے ۔ اے انسان تو اس سے کس لئے پیار بنا رہا ہے ۔
ਜੋ ਦੀਸੈ ਸੋ ਸਗਲ ਬਿਨਾਸੈ ਜਿਉ ਬਾਦਰ ਕੀ ਛਾਹੀ ॥੧॥
jo deesai so sagal binaasai ji-o baadar kee chhaahee. ||1||
Whatever is seen, shall all disappear, like the shade of a passing cloud. ||1||
Whatever is visible would perish one day like the shadow of a cloud (which doesn’t last long). ||1||
ਜਿਵੇਂ ਬੱਦਲਾਂ ਦੀ ਛਾਂ ਹੈ, ਤਿਵੇਂ ਜੋ ਕੁਝ ਦਿੱਸ ਰਿਹਾ ਹੈ ਸਭ ਨਾਸਵੰਤ ਹੈ ॥੧॥
جودیِسےسوسگلبِناسےَجِءُبادرکیِچھاہیِ॥੧॥
جو دیسے ۔ جو زیر ۔ نظر ہے ۔ سگل وناسے ۔ سارا مٹ جانیوالا ۔ بادر کی چھاہ ۔ جیسے بادل کا سایہ (1)
جو زیر نظر دکھائی دے رہا ہے ۔ سار فناہ ہونیالا ہے جیسے بادل کا سایہ تھوڑے سے نہ معلوم وقفے کے لئے ہوتا ہے (1)
ਤਜਿ ਅਭਿਮਾਨੁ ਸਰਣਿ ਸੰਤਨ ਗਹੁ ਮੁਕਤਿ ਹੋਹਿ ਛਿਨ ਮਾਹੀ ॥
taj abhimaan saran santan gahu mukat hohi chhin maahee.
Abandon egotism, and grasp the Sanctuary of the Saints; you shall be liberated in an instant.
Shed your arrogance and seek the shelter of saints. Then you would be liberated (from worldly bonds).
ਹੇ ਮਨ! ਅਹੰਕਾਰ ਛੱਡ, ਤੇ, ਸੰਤ ਜਨਾ ਦੀ ਸਰਨ ਫੜ। (ਇਸ ਤਰ੍ਹਾਂ) ਇਕ ਛਿਨ ਵਿਚ ਤੂੰ (ਮਾਇਆ ਦੇ ਬੰਧਨਾਂ ਤੋਂ) ਸੁਤੰਤਰ ਹੋ ਜਾਹਿਂਗਾ।
تجِابھِمانُسرنھِسنّتنگہُمُکتِہوہِچھِنماہیِ॥
تج ابھیمان ۔ غرور و تکبر چھوڑ کر ۔ سرن سنتن گہہ۔ سنتن کی پناہ میں رہ ۔ مکت ۔ نجات آزادی ۔ چھن ماہی ۔ فوراً ۔
اے انسان غرور اور تکبر چھوڑ کر محبوب خدا پاکدامن سنت کی صحبت اختیار کر تاکہ فوراً آزادی ہو جائے اور نجات پاسکے ۔
ਜਨ ਨਾਨਕ ਭਗਵੰਤ ਭਜਨ ਬਿਨੁ ਸੁਖੁ ਸੁਪਨੈ ਭੀ ਨਾਹੀ ॥੨॥੨॥
jan naanak bhagvant bhajan bin sukh supnai bhee naahee. ||2||2||
O servant Nanak, without meditating and vibrating on the Lord God, there is no peace, even in dreams. ||2||2||
Devotee Nanak (says) that without meditation on God, (one never) enjoys peace, even in a dream. ||2||2||
ਹੇ ਦਾਸ ਨਾਨਕ! ਪਰਮਾਤਮਾ ਦੇ ਭਜਨ ਤੋਂ ਬਿਨਾ ਕਦੇ ਸੁਪਨੇ ਵਿਚ ਭੀ ਸੁਖ ਨਹੀਂ ਮਿਲਦਾ ॥੨॥੨॥
جننانکبھگۄنّتبھجنبِنُسُکھُسُپنےَبھیِناہیِ॥੨॥੨॥
بھگونت۔ بھجن بن ۔ الہٰی عبادت یا بندگیکے بغیر ۔ سکھ سپنے بھی ناہی ۔ آرام وآسائش خواب میں بھی نہ ہوگی۔
اے خادم نانک ۔ الہٰی بندگی عبادت وریاضت کے بغیر خواب میں بھی آرام و آسائش نہ پاؤ گے ۔
ਸਾਰੰਗ ਮਹਲਾ ੯ ॥
saarang mehlaa 9.
Saarang, Ninth Mehl:
سارنّگمہلا੯॥
ਕਹਾ ਨਰ ਅਪਨੋ ਜਨਮੁ ਗਵਾਵੈ ॥
kahaa nar apno janam gavaavai.
O mortal, why have you wasted your life?
(O’ my friends, I don’t understand) why a man wastes his (or her human) birth in vain.
ਪਤਾ ਨਹੀਂ ਮਨੁੱਖ ਕਿਉਂ ਆਪਣਾ ਜੀਵਨ ਅਜਾਈਂ ਬਰਬਾਦ ਕਰਦਾ ਹੈ।
کہانراپنوجنمُگۄاۄےَ॥
کہا۔ کیوں۔ جنم ۔ زندگی ۔ گواوے ۔ ضائع کر رہا ہے ۔
اے انسان کیوں اپنی زندگی برباد کر راہ ہے ۔
ਮਾਇਆ ਮਦਿ ਬਿਖਿਆ ਰਸਿ ਰਚਿਓ ਰਾਮ ਸਰਨਿ ਨਹੀ ਆਵੈ ॥੧॥ ਰਹਾਉ ॥
maa-i-aa mad bikhi-aa ras rachi-o raam saran nahee aavai. ||1|| rahaa-o.
Intoxicated with Maya and its riches, involved in corrupt pleasures, you have not sought the Sanctuary of the Lord. ||1||Pause||
(I see that he or she remains) engrossed in the relish of (worldly) poison, but doesn’t seek the shelter of God. ||1||Pause||
ਮਾਇਆ ਦੀ ਮਸਤੀ ਵਿਚ ਮਾਇਆ ਦੇ ਸੁਆਦ ਵਿਚ ਰੁੱਝਾ ਰਹਿੰਦਾ ਹੈ, ਤੇ, ਪਰਮਾਤਮਾ ਦੀ ਸਰਨ ਨਹੀਂ ਪੈਂਦਾ ॥੧॥ ਰਹਾਉ ॥
مائِیامدِبِکھِیارسِرچِئورامسرنِنہیِآۄےَ॥੧॥رہاءُ॥
مائیا مد۔ دنیاوی دولت کی مستی ۔ وکھیارس۔ زہریلی دنیاوی ددولت کی محبتکے لطف میں۔ رچیؤ ۔ گرویدہ ہو رہا ہے ۔ رہاؤ۔
دنیاوی دولت میں محو ومجذوب اسکے لطف و مزوں کا گرویدہ ہوکر خدا کے زیر سایہ نہیں رہتا ۔ رہاؤ۔
ਇਹੁ ਸੰਸਾਰੁ ਸਗਲ ਹੈ ਸੁਪਨੋ ਦੇਖਿ ਕਹਾ ਲੋਭਾਵੈ ॥
ih sansaar sagal hai supno daykh kahaa lobhaavai.
This whole world is just a dream; why does seeing it fill you with greed?
This entire world is (short lived like a) dream, (I don’t know why then), seeing it one is lured by it.
ਇਹ ਸਾਰਾ ਜਗਤ ਸੁਪਨੇ ਵਾਂਗ ਹੈ, ਇਸ ਨੂੰ ਵੇਖ ਕੇ, ਪਤਾ ਨਹੀਂ, ਮਨੁੱਖ ਕਿਉਂ ਲੋਭ ਵਿਚ ਫਸਦਾ ਹੈ।
اِہُسنّسارُسگلہےَسُپنودیکھِکہالوبھاۄےَ॥
سپنو۔ خواب۔ لوبھارے ۔ لالچ کرتا ہے ۔
یہ سارا عالم ایک خواب کی طرح ہے اسے دیکھ کر کیوں دلچاتا ہے ۔
ਜੋ ਉਪਜੈ ਸੋ ਸਗਲ ਬਿਨਾਸੈ ਰਹਨੁ ਨ ਕੋਊ ਪਾਵੈ ॥੧॥
jo upjai so sagal binaasai rahan na ko-oo paavai. ||1||
Everything that has been created will be destroyed; nothing will remain. ||1||
(One should realize that) whatever is born, that all perishes and nobody is able to stay here (forever). ||1||
ਇੱਥੇ ਤਾਂ ਜੋ ਕੋਈ ਜੰਮਦਾ ਹੈ ਉਹ ਹਰੇਕ ਹੀ ਨਾਸ ਹੋ ਜਾਂਦਾ ਹੈ। ਇਥੇ ਸਦਾ ਲਈ ਕੋਈ ਨਹੀਂ ਟਿਕ ਸਕਦਾ ॥੧॥
جواُپجےَسوسگلبِناسےَرہنُنکوئوُپاۄےَ॥੧॥
اپجے ۔ پیدا ہوتا ہے ۔ سگل وناسے ۔ سارا فناہ ہو جات اہے (1)
جو پیدا ہوتا ہے آخر فناہ ہو جاتا ہے کوئی صدیوی نہیں رہتا (1)
ਮਿਥਿਆ ਤਨੁ ਸਾਚੋ ਕਰਿ ਮਾਨਿਓ ਇਹ ਬਿਧਿ ਆਪੁ ਬੰਧਾਵੈ ॥
mithi-aa tan saacho kar maani-o ih biDh aap banDhaavai.
You see this false body as true; in this way, you have placed yourself in bondage.
(The problem is that man) has deemed the short-lived body as everlasting, and in this way he or she gets tied (to worldly things).
ਇਹ ਸਰੀਰ ਨਾਸਵੰਤ ਹੈ, ਪਰ ਜੀਵ ਇਸ ਨੂੰ ਸਦਾ ਕਾਇਮ ਰਹਿਣ ਵਾਲਾ ਸਮਝੀ ਰੱਖਦਾ ਹੈ, ਇਸ ਤਰ੍ਹਾਂ ਆਪਣੇ ਆਪ ਨੂੰ (ਮੋਹ ਦੀਆਂ ਫਾਹੀਆਂ ਵਿਚ) ਫਸਾਈ ਰੱਖਦਾ ਹੈ।
مِتھِیاتنُساچوکرِمانِئواِہبِدھِآپُبنّدھاۄےَ॥
متھیا تن ۔ جسم ۔ ساچے ۔ صدیوی ۔ بدھ ۔ طریقہ ۔ آپ بندھارے اپنے آپ کو پابند اور غلام بناتا ہے ۔
اس انسانی جھوٹے نا پائیدار جسم کو صدیوی اور پائیدار سمجھ کر اس طرح اپنے آپ کو اسکا غلام بنا لیا۔
ਜਨ ਨਾਨਕ ਸੋਊ ਜਨੁ ਮੁਕਤਾ ਰਾਮ ਭਜਨ ਚਿਤੁ ਲਾਵੈ ॥੨॥੩॥
jan naanak so-oo jan muktaa raam bhajan chit laavai. ||2||3||
O servant Nanak, he is a liberated being, whose consciousness lovingly vibrates, and meditates on the Lord. ||2||3||
Slave Nanak (says, that) only that person is emancipated (from worldly bonds) who attunes his or her mind to God’s worship. ||2||3||
ਹੇ ਦਾਸ ਨਾਨਕ! ਉਹੀ ਮਨੁੱਖ ਮੋਹ ਦੇ ਬੰਧਨਾਂ ਤੋਂ ਸੁਤੰਤਰ ਰਹਿੰਦਾ ਹੈ, ਜਿਹੜਾ ਪਰਮਾਤਮਾ ਦੇ ਭਜਨ ਵਿਚ ਆਪਣਾ ਚਿੱਤ ਜੋੜੀ ਰੱਖਦਾ ਹੈ ॥੨॥੩॥
جننانکسوئوُجنُمُکتارامبھجنچِتُلاۄےَ॥੨॥੩॥
سود ۔ وہی ۔ مکتا آزاد رام بھجن۔ الہٰی بندگی ۔ عبادتوریاضت ۔ چت لاوے ۔ دل لگائے ۔
اے خادم نانکاس وہی انسان نجات پاتا ہے جسکو الہٰی بندگی عبادت وریاضت میں دلچسپی ہے ۔
ਸਾਰੰਗ ਮਹਲਾ ੯ ॥
saarang mehlaa 9.
Saarang, Fifth Mehl:
سارنّگمہلا੯॥
ਮਨ ਕਰਿ ਕਬਹੂ ਨ ਹਰਿ ਗੁਨ ਗਾਇਓ ॥
man kar kabhoo na har gun gaa-i-o.
In my mind, I never sang the Glorious Praises of the Lord.
(O’ God), I have never sung Your praises with my heart (really) in it.
ਹੇ ਪ੍ਰਭੂ! ਮੈਂ ਮਨ ਲਾ ਕੇ ਕਦੇ ਭੀ ਤੇਰੇ ਗੁਣ ਨਹੀਂ ਗਾਂਦਾ ਰਿਹਾ।
منکرِکبہوُنہرِگُنگائِئو॥
من کر۔ دل سے ۔ ہر گن۔ الہٰی اوصاف۔
اے دل کبھی دلچسپی سے الہٰی حمدوثناہ نہیں کی ۔