ਹੋਇ ਦਇਆਲੁ ਕਿਰਪਾਲੁ ਪ੍ਰਭੁ ਠਾਕੁਰੁ ਆਪੇ ਸੁਣੈ ਬੇਨੰਤੀ ॥
ho-ay da-i-aal kirpaal parabh thaakur aapay sunai baynantee.
When God becomes merciful and compassionate on a person, He Himself listens to his prayer, ਮਾਲਕ-ਪ੍ਰਭੂ ਦਇਆਵਾਨ ਹੋ ਕੇ ਕਿਰਪਾਲ ਹੋ ਕੇ ਆਪ ਹੀ (ਜਿਸ ਮਨੁੱਖ ਦੀ) ਬੇਨਤੀ ਸੁਣ ਲੈਂਦਾ ਹੈ,
ہوءِ دئِیالُ کِرپالُ پ٘ربھُ ٹھاکُرُ آپے سُنھےَ بیننّتیِ ॥
خدا خود مہربان ہوکر خود ہی عرض کی شنوائی کرتا ہے
ਪੂਰਾ ਸਤਗੁਰੁ ਮੇਲਿ ਮਿਲਾਵੈ ਸਭ ਚੂਕੈ ਮਨ ਕੀ ਚਿੰਤੀ ॥
pooraa satgur mayl milaavai sabh chookai man kee chintee.
then by uniting him with the true Guru, this way all his anxiety is dispelled. ਉਸ ਨੂੰ ਪੂਰਾ ਗੁਰੂ ਮੇਲ ਦੇਂਦਾ ਹੈ ਮਿਲਾ ਦੇਂਦਾ ਹੈ (ਇਸ ਤਰ੍ਹਾਂ, ਉਸ ਮਨੁੱਖ ਦੇ) ਮਨ ਦੀ ਹਰੇਕ ਚਿੰਤਾ ਮੁੱਕ ਜਾਂਦੀ ਹੈ।
پوُرا ستگُرُ میلِ مِلاۄےَ سبھ چوُکےَ من کیِ چِنّتیِ ॥
چو کے ۔ مٹ جاتی ہے ۔ من کو چنتی ۔ دل کا فکر ۔
اور اسے کامل مرشد سے ملائپ کرادیتا ہے اور اس کے دل کی تمام فکر مندیاں ختم کر دیاتا ہے ۔
ਹਰਿ ਹਰਿ ਨਾਮੁ ਅਵਖਦੁ ਮੁਖਿ ਪਾਇਆ ਜਨ ਨਾਨਕ ਸੁਖਿ ਵਸੰਤੀ ॥੪॥੧੨॥੬੨॥
har har naam avkhad mukh paa-i-aa jan naanak sukh vasantee. ||4||12||62||
O’ Nanak, in whose mouth the Guru administers the medicine of God’s Name, leads his life in spiritual peace. ||4||12||62|| ਹੇ ਦਾਸ ਨਾਨਕ! (ਆਖ-ਗੁਰੂ ਜਿਸ ਮਨੁੱਖ ਦੇ) ਮੂੰਹ ਵਿਚ ਪਰਮਾਤਮਾ ਦਾ ਨਾਮ-ਦਵਾਈ ਪਾ ਦੇਂਦਾ ਹੈ, ਉਹ ਮਨੁੱਖ ਆਤਮਕ ਆਨੰਦ ਵਿਚ ਜੀਵਨ ਬਿਤੀਤ ਕਰਦਾ ਹੈ ॥੪॥੧੨॥੬੨॥
ہرِ ہرِ نامُ اۄکھدُ مُکھِ پائِیا جن نانک سُکھِ ۄسنّتیِ ॥੪॥੧੨॥੬੨
ہر نام ۔ الہٰی نام ۔ سچ و حقیقت ۔ اوکھد ۔ دوائی ۔ سکھ و سنتی ۔ سکھ بستا ہوں ۔
اے خادم خدا نانک خدا جس کے منہ میں الہٰی نام سچ و حقیقت کی دوائی ڈال دیتا ہے ۔ وہ روحانی سکون میں زندگی گذارتا اور بسر کرتا ہے ۔
ਸੋਰਠਿ ਮਹਲਾ ੫ ॥
sorath mehlaa 5.
Raag Sorath, Fifth Guru:
ਸਿਮਰਿ ਸਿਮਰਿ ਪ੍ਰਭ ਭਏ ਅਨੰਦਾ ਦੁਖ ਕਲੇਸ ਸਭਿ ਨਾਠੇ ॥
simar simar parabh bha-ay anandaa dukh kalays sabh naathay.
O’ God, those who remember You with loving devotion, become blissful and all their pains and anxieties vanish. ਹੇ ਪ੍ਰਭੂ! ਤੇਰਾ ਨਾਮ ਸਿਮਰ ਸਿਮਰ ਕੇ ਮਨੁੱਖ) ਪ੍ਰਸੰਨਚਿੱਤ ਹੋ ਜਾਂਦੇ ਹਨ, ਉਹਨਾਂ ਦੇ ਅੰਦਰੋਂ ਸਾਰੇ ਦੁੱਖ-ਕਲੇਸ਼ ਦੂਰ ਹੋ ਜਾਂਦੇ ਹਨ।
سِمرِ سِمرِ پ٘ربھ بھۓ اننّدا دُکھ کلیس سبھِ ناٹھے ॥
بیئے انند۔ پر سکون۔ دکھ کللیس ۔ عذاب اور اندرونی جلن ۔ ناٹھے ۔ ختم ہوئے
اے خدا تیری یادوریاض سے سکون اور خوشی حاصل ہوتی ہے ۔ اور عذاب اور نفسی جلن ختم ہوجاتی ہے ۔
ਗੁਨ ਗਾਵਤ ਧਿਆਵਤ ਪ੍ਰਭੁ ਅਪਨਾ ਕਾਰਜ ਸਗਲੇ ਸਾਂਠੇ ॥੧॥
gun gaavat Dhi-aavat parabh apnaa kaaraj saglay saaNthay. ||1||
They accomplish all their tasks while singing praises of God and remembering Him with adoration. ||1|| ਆਪਣੇ ਪ੍ਰਭੂ ਦੇ ਗੁਣ ਗਾਂਦਿਆਂ ਅਤੇ ਉਸ ਦਾ ਧਿਆਨ ਧਰਦਿਆਂ ਉਹ ਆਪਣੇ ਸਾਰੇ ਕੰਮ ਸਵਾਰ ਲੈਂਦੇ ਹਨ ॥੧॥
گُن گاۄت دھِیاۄت پ٘ربھُ اپنا کارج سگلے ساںٹھے ॥੧॥
دھیاوت ۔ دھیان لگانے ۔ سانٹھے ۔ درست کئے (1)
حمدوثناہ کرنے اور دھیان لگانے سے سارے کام درست ہو جاتے ہیں (1)
ਜਗਜੀਵਨ ਨਾਮੁ ਤੁਮਾਰਾ ॥ jagjeevan naam tumaaraa. O’ God, Your Name rejuvenates the spiritual life of the beings in the world. ਹੇ ਪ੍ਰਭੂ! ਤੇਰਾ ਨਾਮ ਜਗਤ (ਦੇ ਜੀਵਾਂ) ਨੂੰ ਆਤਮਕ ਜੀਵਨ ਦੇਣ ਵਾਲਾ ਹੈ।
جگجیِۄن نامُ تُمارا ॥
جگجیون ۔ زندگئ عالم ۔
خدا تیرا نام دنیا کو روحانی زندگی بخشنے والا ہے
ਗੁਰ ਪੂਰੇ ਦੀਓ ਉਪਦੇਸਾ ਜਪਿ ਭਉਜਲੁ ਪਾਰਿ ਉਤਾਰਾ ॥ ਰਹਾਉ ॥
gur pooray dee-o updaysaa jap bha-ojal paar utaaraa. rahaa-o.
Anyone who has been spiritually enlightened by The Perfect Guru, gets to cross over the terrifying worldly ocean of vices. ||Pause|| ਪੂਰੇ ਗੁਰੂ ਨੇ ਜਿਸ ਮਨੁੱਖ ਨੂੰ ਤੇਰਾ ਨਾਮ ਸਿਮਰਨ ਦਾ ਉਪਦੇਸ਼ ਦਿੱਤਾ, ਉਹ ਮਨੁੱਖ ਨਾਮ ਜਪ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਿਆ ॥ਰਹਾਉ॥
گُر پوُرے دیِئو اُپدیسا جپِ بھئُجلُ پارِ اُتارا ॥ رہاءُ ॥
اپدیسا۔ سبق ۔ واعظ ۔ نصیحت ۔ جپ۔ ریاض۔ بھوجل۔ خوفناک سمندر۔ رہاؤ۔
اے کامل مرشد کے سبق سے دنیاوی زندگی کے جو ایک خوفناک سمندر کی مانندد ہے کامیابی کے ساتھ عبور حاصل ہوجاتا ہے مراد زندگی کامیابی سے گذرجاتی ہے ۔ رہاو۔
ਤੂਹੈ ਮੰਤ੍ਰੀ ਸੁਨਹਿ ਪ੍ਰਭ ਤੂਹੈ ਸਭੁ ਕਿਛੁ ਕਰਣੈਹਾਰਾ ॥
toohai mantree suneh parabh toohai sabh kichh karnaihaaraa.
O’ God, You Yourself are Your counselor, You Yourself listen to the prayers of Your creatures and You are the doer of everything, ਹੇ ਪ੍ਰਭੂ! ਤੂੰ ਆਪ ਹੀ ਆਪਣਾ ਸਲਾਹਕਾਰ ਹੈਂ, ਤੂੰ ਆਪ ਹੀ ਸਾਰਿਆਂ ਨੂੰ ਸੁਣਦਾ ਵੀ ਹੈ ਅਤੇ ਤੂੰ ਸਾਰੇ ਕੰਮ ਕਰਨ ਵਾਲਾ ਹੈ।
توُہےَ منّت٘ریِ سُنہِ پ٘ربھ توُہےَ سبھُ کِچھُ کرنھیَہارا ॥
منتری ۔ صلاح کار ۔ وزیر۔ کرنیہار ۔ کرنے کے لاق۔ توفیق رکھنے والا۔ کرنے کی ۔
اے خدا تو خودی ہی اپنا صلاح کار ہے ۔
ਤੂ ਆਪੇ ਦਾਤਾ ਆਪੇ ਭੁਗਤਾ ਕਿਆ ਇਹੁ ਜੰਤੁ ਵਿਚਾਰਾ ॥੨॥
too aapay daataa aapay bhugtaa ki-aa ih jant vichaaraa. ||2||
You Yourself are the Bestower and the User of all the gifts; what power does the helpless mortal have?||2|| ਤੂੰ ਆਪ ਹੀ ਦਾਤਾਂ ਦੇਣ ਵਾਲਾ ਹੈਂ, ਤੂੰ ਆਪ ਹੀ ਭੋਗਣ ਵਾਲਾ ਹੈਂ। ਇਸ ਜੀਵ ਦੀ ਕੋਈ ਪਾਂਇਆਂ ਨਹੀਂ ਹੈ ॥੨॥
توُ آپے داتا آپے بھُگتا کِیا اِہُ جنّتُ ۄِچارا ॥੨॥
داتا ۔ دینے والا۔ سخی ۔ بھگتا۔ صرف کرنے والا۔ مصارف۔ جنت۔ جیو ۔ جاندار (2)
خود ہی سخی نعمیتں عطا کر نے والا ہے اور خود ہی مصارف صرف کرنے والا۔ اس جاندار میں کونسی توفیق ہے ۔
ਕਿਆ ਗੁਣ ਤੇਰੇ ਆਖਿ ਵਖਾਣੀ ਕੀਮਤਿ ਕਹਣੁ ਨ ਜਾਈ ॥
ki-aa gun tayray aakh vakhaanee keemat kahan na jaa-ee.
Which of Your glorious virtues should I describe and speak of? Your worth cannot be described. ਹੇ ਪ੍ਰਭੂ! ਮੈਂ ਤੇਰੇ ਗੁਣ ਆਖ ਕੇ ਬਿਆਨ ਕਰਨ ਜੋਗਾ ਨਹੀਂ ਹਾਂ। ਤੇਰੀ ਕਦਰ-ਕੀਮਤ ਦੱਸੀ ਨਹੀਂ ਜਾ ਸਕਦੀ।
کِیا گُنھ تیرے آکھِ ۄکھانھیِ کیِمتِ کہنھُ ن جائیِ ॥
آکھ دکھاتی ۔ گیہہ بیان کروں۔
اے خدا میں تیرے اوساف بیان کرنے کی توفیق میں نہیں ہوں تیری قدر ومنزتل بیان نہیں ہو سکتی ۔
ਪੇਖਿ ਪੇਖਿ ਜੀਵੈ ਪ੍ਰਭੁ ਅਪਨਾ ਅਚਰਜੁ ਤੁਮਹਿ ਵਡਾਈ ॥੩॥
paykh paykh jeevai parabh apnaa achraj tumeh vadaa-ee. ||3||
O’ God, amazing is Your glory; one spiritually rejuvenates by always getting Your glympse through the nature. ||3|| ਤੇਰਾ ਵਡੱਪਣ ਹੈਰਾਨ ਕਰ ਦੇਣ ਵਾਲਾ ਹੈ। ਮਨੁੱਖ) ਆਪਣੇ ਪ੍ਰਭੂ ਦਾ ਦਰਸ਼ਨ ਕਰ ਕਰ ਕੇ ਆਤਮਕ ਜੀਵਨ ਪ੍ਰਾਪਤ ਕਰ ਲੈਂਦਾ ਹੈ ॥੩॥
پیکھِ پیکھِ جیِۄےَ پ٘ربھُ اپنا اچرجُ تُمہِ ۄڈائیِ ॥੩॥
پیکھ پیکھ ۔ دیکھ دیکھ کر ۔ اچرج ۔ حیران کرنے والی ۔ وڈائی ۔ عظمت۔ بزرگی (3)
اے خدا تیری عظمت و حشمت حیران کن ہے جس کے نظارے سے روحانی زندگی ملتی ہے (3)
ਧਾਰਿ ਅਨੁਗ੍ਰਹੁ ਆਪਿ ਪ੍ਰਭ ਸ੍ਵਾਮੀ ਪਤਿ ਮਤਿ ਕੀਨੀ ਪੂਰੀ ॥
Dhaar anoograhu aap parabh savaamee pat mat keenee pooree.
O’ Master-God, by bestowing mercy, You bless a person with perfect honor and intellect. ਹੇ ਪ੍ਰਭੂ! ਹੇ ਸੁਆਮੀ! ਤੂੰ ਆਪ ਹੀ ਜੀਵ ਉਤੇ ਕਿਰਪਾ ਕਰ ਕੇ ਉਸ ਨੂੰ ਇੱਜ਼ਤ ਬਖ਼ਸ਼ਦਾ ਹੈਂ, ਉਸ ਨੂੰ ਪੂਰੀ ਅਕਲ ਦੇ ਦੇਂਦਾ ਹੈਂ।
دھارِ انُگ٘رہُ آپِ پ٘ربھ س٘ۄامیِ پتِ متِ کیِنیِ پوُریِ ॥
انگریہہ ۔ کرم وعنایت ۔ پت مت ۔ آبرو عقل ۔
اے خدا تو خود ہی اپنی کرم و عنایت سے عقل و عزت عنایت کرتا ہے
ਸਦਾ ਸਦਾ ਨਾਨਕ ਬਲਿਹਾਰੀ ਬਾਛਉ ਸੰਤਾ ਧੂਰੀ ॥੪॥੧੩॥੬੩॥
sadaa sadaa naanak balihaaree baachha-o santaa Dhooree. ||4||13||63||
Nanak says, O’ God I am dedicated to You, and crave for the humble service and teachings of saintly people. ||4||13||63|| ਹੇ ਨਾਨਕ! (ਆਖ-ਹੇ ਪ੍ਰਭੂ!) ਮੈਂ ਸਦਾ ਹੀ ਤੈਥੋਂ ਕੁਰਬਾਨ ਜਾਂਦਾ ਹਾਂ। ਮੈਂ (ਤੇਰੇ ਦਰ ਤੋਂ) ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ ॥੪॥੧੩॥੬੩॥
سدا سدا نانک بلِہاریِ باچھءُ سنّتا دھوُریِ ॥੪॥੧੩॥੬੩॥
باچھو ۔ چاہتا ہوں۔
اے نانک بتادے کہ میں ہمیشہ تجھ پر قربان ہوں اور پاکدامن خد ا رسیدہ روحانی واخلاقی رہبروں اوررہنماوں کے پاؤں کی دہول چاہتا ہوں۔
ਸੋਰਠਿ ਮਃ ੫ ॥
sorath mehlaa 5.
Raag Sorath, Fifth Guru:
ਗੁਰੁ ਪੂਰਾ ਨਮਸਕਾਰੇ ॥
gur pooraa namaskaaray.
One who bows and totally surrenders to the perfect Guru, ਜੇਹੜਾ ਮਨੁੱਖ ਪੂਰੇ ਗੁਰੂ ਦੀ ਸ਼ਰਨ ਪੈਂਦਾ ਹੈ,
گُرُ پوُرا نمسکارے
گر پورا۔ درست کئے ۔
جو کامل مرشد تعظیم و اداب سے مرشد کے آگے سر جھکاتا ہے سجدہ کرتا ہے
ਪ੍ਰਭਿ ਸਭੇ ਕਾਜ ਸਵਾਰੇ ॥
parabh sabhay kaaj savaaray.
God resolves all his affairs. ਪਰਮਾਤਮਾ ਨੇ ਉਸ ਦੇ ਸਾਰੇ ਕੰਮ ਸਵਾਰਦਾ ਹੈ
پ٘ربھِ سبھے کاج سۄارے ॥
خدا اس کے تمام کام درست کردیتا ہے ۔
ਹਰਿ ਅਪਣੀ ਕਿਰਪਾ ਧਾਰੀ ॥
har apnee kirpaa Dhaaree.
God bestowed mercy on that person, ਪ੍ਰਭੂ ਨੇ ਉਸ ਮਨੁੱਖ ਉੱਤੇ ਮੇਹਰ (ਦੀ ਨਿਗਾਹ) ਕੀਤੀ,
ہرِ اپنھیِ کِرپا دھاریِ ॥
اپنی کرم وعنایت سے
ਪ੍ਰਭ ਪੂਰਨ ਪੈਜ ਸਵਾਰੀ ॥੧॥
parabh pooran paij savaaree. ||1||
and fully protected his honor. ||1|| ਤੇ ਉਸ ਦੀ ਲਾਜ ਚੰਗੀ ਤਰ੍ਹਾਂ ਰੱਖ ਲਈ ॥੧॥
پ٘ربھ پوُرن پیَج سۄاریِ ॥੧॥
پیج ۔ عزت۔ آبرو (1)
خدا اس کی عزت بڑھاتا ہے (1)
ਅਪਨੇ ਦਾਸ ਕੋ ਭਇਓ ਸਹਾਈ ॥
apnay daas ko bha-i-o sahaa-ee.
God helps and supports His devotee. ਪਰਮਾਤਮਾ ਆਪਣੇ ਸੇਵਕ ਦਾ ਮਦਦਗਾਰ ਬਣਦਾ ਹੈ।
اپنے داس کو بھئِئو سہائیِ ॥
سہائی ۔ مددگار ۔
خدا اپنے بندے کی حوصلہ افزاٗی اور مدد کرتا ہے۔
ਸਗਲ ਮਨੋਰਥ ਕੀਨੇ ਕਰਤੈ ਊਣੀ ਬਾਤ ਨ ਕਾਈ ॥ ਰਹਾਉ ॥
sagal manorath keenay kartai oonee baat na kaa-ee. rahaa-o.
The Creator fulfilled all his wishes and did not leave dearth of anything. ||pause|| ਕਰਤਾਰ ਨੇ ਉਸ ਦੀਆਂ ਸਾਰੀਆਂ ਮਨੋ-ਕਾਮਨਾਂ ਪੂਰੀਆਂ ਕੀਤੀਆਂ ਅਤੇ ਕਿਸੇ ਕਿਸਮ ਦੀ ਕੋਈ ਥੁੜ ਨਹੀਂ ਰਹਿਣ ਦਿਤੀ ॥ਰਹਾਉ॥
سگل منورتھ کیِنے کرتےَ اوُنھیِ بات ن کائیِ ॥ رہاءُ ॥
سگل ۔ سارے ۔ منورتھ ۔ دلی کا منائیں۔ مقصد۔ اونی ۔ کمی ۔ ادہوری ۔ رہاؤ۔
خدا مددگار ہوتا ہے اپنے خدمتگار کا ۔ تمام خواہشیں پوری کرتا ہے کسی بات کی کمی نہیں رہنے دیتا۔ رہاؤ۔
ਕਰਤੈ ਪੁਰਖਿ ਤਾਲੁ ਦਿਵਾਇਆ ॥ kartai purakh taal divaa-i-aa. The all pervading Creator-God blessed him with the secret wealth of Naam through the Guru, ਸਰਬ-ਵਿਆਪਕ ਕਰਤਾਰ ਨੇ ਉਸ ਨੂੰ ਗੁਰੂ ਦੀ ਰਾਹੀਂ ਗੁਪਤ ਨਾਮ-ਖ਼ਜ਼ਾਨਾ ਦਿਵਾ ਦਿੱਤਾ,
کرتےَ پُرکھِ تالُ دِۄائِیا ॥
کرتے پرکھ ۔ کار ساز ۔ کرتار ۔ تال ۔ تالاب۔
کارساز کرتار نے نام کا خفیہ خزانہ عطا کیا
ਪਿਛੈ ਲਗਿ ਚਲੀ ਮਾਇਆ ॥ pichhai lag chalee maa-i-aa. and Maya, the worldly wealth and powers, becomes subservient to him. ਮਾਇਆ ਉਸ ਦੇ ਪਿੱਛੇ ਪਿੱਛੇ ਤੁਰੀ ਫਿਰਦੀ ਹੈ।
پِچھےَ لگِ چلیِ مائِیا ॥
جس سے دولت پیچھے پیچھے آتی ہے
ਤੋਟਿ ਨ ਕਤਹੂ ਆਵੈ ॥ ਮੇਰੇ ਪੂਰੇ ਸਤਗੁਰ ਭਾਵੈ ॥੨॥
tot na kathoo aavai.mayray pooray satgur bhaavai. ||2||
The perfect true Guru desires only this thing for him that he never feels shortage of anything. ||2|| ਮੇਰੇ ਪੂਰੇ ਸਤਿਗੁਰੂ ਨੂੰ ਉਸ ਮਨੁੱਖ ਵਾਸਤੇ ਇਹੀ ਗੱਲ ਚੰਗੀ ਲੱਗਦੀ ਹੈ (ਮਾਇਆ ਵਲੋਂ ਉਸ ਨੂੰ) ਕਿਤੇ ਭੀ ਘਾਟ ਮਹਿਸੂਸ ਨਹੀਂ ਹੁੰਦੀ।॥੨॥
توٹِ ن کتہوُ آۄےَ ॥ میرے پوُرے ستگُر بھاۄےَ ॥੩॥
توٹ ۔ کمی ۔ کبہو ۔ کبھی ۔ ستگر بھاوے ۔ سچا مرشد ۔ اچھا لگتا ہے (2)
کہیں بھی کوئی کمی محسوس نہیں ہوتی ۔ کامل سچے مرشد کو یہی اچھی لگتی ہے (2)
ਸਿਮਰਿ ਸਿਮਰਿ ਦਇਆਲਾ ॥ ਸਭਿ ਜੀਅ ਭਏ ਕਿਰਪਾਲਾ ॥ simar simar da-i-aalaa. sabh jee-a bha-ay kirpaalaa. All those, who always remember the merciful God with loving devotion, ultimately become the embodiment of the compassionate God. ਦਇਆ ਦੇ ਘਰ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਸਿਮਰਨ ਕਰਨ ਵਾਲੇ ਸਾਰੇ ਹੀ ਜੀਵਦਇਆ-ਸਰੂਪ ਪ੍ਰਭੂ ਦਾ ਰੂਪ ਬਣ ਜਾਂਦੇ ਹਨ।
سِمرِ سِمرِ دئِیالا ॥
سبھِ جیِء بھۓ کِرپالا ॥
دیالا۔ مہربان۔
مہربان خدا کی یادوریاض سے اس مہربان خدا جیسے ہوجاتے ہیں۔
ਜੈ ਜੈ ਕਾਰੁ ਗੁਸਾਈ ॥
jai jai kaar gusaa-ee.
Therefore, you should always sing the praises of that God, (ਇਸ ਵਾਸਤੇ, ਉਸ ਸ੍ਰਿਸ਼ਟੀ ਦੇ ਮਾਲਕ-ਪ੍ਰਭੂ ਦੀ ਸਿਫ਼ਤ-ਸਾਲਾਹ ਕਰਦੇ ਰਿਹਾ ਕਰੋ,
جےَ جےَ کارُ گُسائیِ ॥
جے جے کار ۔ شہرت و حشمت ۔ گوسائیں۔ مالک عالم ۔
اس مالک عالم کو عزت افزائی اور شہرت ہوتی ہے
ਜਿਨਿ ਪੂਰੀ ਬਣਤ ਬਣਾਈ ॥੩॥
jin pooree banat banaa-ee. ||3||
Who has put forth this perfect way to unite beings with Himself.||3|| ਜਿਸ ਨੇ (ਜੀਵਾਂ ਨੂੰ ਆਪਣੇ ਨਾਲ ਮਿਲਾਣ ਦੀ) ਇਹ ਸੋਹਣੀ ਵਿਓਂਤ ਬਣਾ ਦਿੱਤੀ ਹੈ ॥੩॥
جِنِ پوُریِ بنھت بنھائیِ ॥੩॥
بنت ۔ منصوبہ ۔ بیونت (3)
جس نے کامل منصوبہ تیار کیا ہے (3)
ਤੂ ਭਾਰੋ ਸੁਆਮੀ ਮੋਰਾ ॥
too bhaaro su-aamee moraa.
O’ God, You are my most powerful Master. ਹੇ ਪ੍ਰਭੂ! ਤੂੰ ਮੇਰਾ ਵੱਡਾ ਮਾਲਕ ਹੈਂ।
توُ بھارو سُیامیِ مورا ॥
بھارد ۔ بلند عطمت۔ بلند شخصیت ۔
اے خدا تو میرا بلند عظمت آقا ہے ۔
ਇਹੁ ਪੁੰਨੁ ਪਦਾਰਥੁ ਤੇਰਾ ॥
ih punn padaarath tayraa.
This wealth of Naam is Your blessing. ਇਹੁ ਨਾਮ-ਪਦਾਰਥ ਤੇਰੀ ਹੀ ਬਖ਼ਸ਼ਸ਼ ਹੈ।
اِہُ پُنّنُ پدارتھُ تیرا ॥
پن ۔ ثواب۔ پدارتھ ۔ نعمت۔
یہ نعمتیں تیرا ثواب اور بخشش کی ہوئی ہے۔
ਜਨ ਨਾਨਕ ਏਕੁ ਧਿਆਇਆ ॥
jan naanak ayk Dhi-aa-i-aa.
O’ Nanak, one who lovingly remembered God, ਹੇ ਦਾਸ ਨਾਨਕ! (ਆਖ-) ਜਿਸ ਮਨੁੱਖ ਨੇ (ਗੁਰੂ ਦੀ ਸ਼ਰਨ ਪੈ ਕੇ) ਪਰਮਾਤਮਾ ਦਾ ਸਿਮਰਨਾ ਕੀਤਾ,
جن نانک ایکُ دھِیائِیا ॥
اے نانک جس نے واحد خدا میں دھیان لگائیا ۔
ਸਰਬ ਫਲਾ ਪੁੰਨੁ ਪਾਇਆ ॥੪॥੧੪॥੬੪॥
sarab falaa punn paa-i-aa. ||4||14||64||
received the all fulfilling divine blessing. ||4||14||64|| ਉਸ ਨੇ ਸਾਰੇ ਫਲ ਦੇਣ ਵਾਲੀ (ਰੱਬੀ) ਬਖ਼ਸ਼ਸ਼ ਪ੍ਰਾਪਤ ਕਰ ਲਈ ॥੪॥੧੪॥੬੪॥
سرب پھلا پُنّنُ پائِیا ॥੪॥੧੪॥੬੪॥
سرب پھلا۔ ہر طرح کا نتیجہ خیز
اس نے تمام پھل دینے والی الہٰی بخشش حاصل کر لی ۔
ਸੋਰਠਿ ਮਹਲਾ ੫ ਘਰੁ ੩ ਦੁਪਦੇ
sorath mehlaa 5 ghar 3 dupday
Raag Sorath, Fifth Guru, Third Beat, Couplets:
ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One eternal God realized by the grace of the True Guru: ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਰਾਮਦਾਸ ਸਰੋਵਰਿ ਨਾਤੇ ॥
raamdaas sarovar naatay.
Those who remember God by bathe in the spiritual pool (congregation) of the devotee’s of God, ਜੇਹੜੇ ਮਨੁੱਖ ਰਾਮ ਦੇ ਦਾਸਾਂ ਦੇ ਸਰੋਵਰ ਵਿਚ (ਸਾਧ ਸੰਗਤਿ ਵਿਚ ਨਾਮ-ਅੰਮ੍ਰਿਤ ਨਾਲ) ਇਸ਼ਨਾਨ ਕਰਦੇ ਹਨ,
رامداس سروۄرِ ناتے ॥
رامداس ۔ خادم خدا۔ سروور ۔ تالاب۔ تاتے ۔ غسل ۔
جنہوں نے خادمان خدا کی صحبت و قربت اختیار کی جو ایک روحانی تالاب ہے
ਸਭਿ ਉਤਰੇ ਪਾਪ ਕਮਾਤੇ ॥
sabh utray paap kamaatay.
all their sins which they ever committed are washed off. ਉਹਨਾਂ ਦੇ (ਪਿਛਲੇ) ਕੀਤੇ ਹੋਏ ਸਾਰੇ ਪਾਪ ਲਹਿ ਜਾਂਦੇ ਹਨ।
سبھِ اُترے پاپ کماتے ॥
پاپ کماے ۔ گناہگاری ۔
اس صحبت و قربت سے پہلے کی ہوئی گناہگاریوں کی میل ناپاکیزگی دور ہوجاتی ہے ۔ مراد خیالات میں پاکیزگی آجاتی ہے ۔
ਨਿਰਮਲ ਹੋਏ ਕਰਿ ਇਸਨਾਨਾ ॥
nirmal ho-ay kar isnaanaa.
They become immaculate by bathing in this pool of the Nectar of Naam. (ਹਰਿ-ਨਾਮ-ਜਲ ਨਾਲ) ਇਸ਼ਨਾਨ ਕਰ ਕੇ ਉਹ ਪਵਿਤ੍ਰ ਜੀਵਨ ਵਾਲੇ ਹੋ ਜਾਂਦੇ ਹਨ।
نِرمل ہوۓ کرِ اِسنانا ॥
نرمل۔ پاک ۔
وہ امرت کے نام کے اس تالاب میں نہانے سے بے عیب ہوجاتے ہیں
ਗੁਰਿ ਪੂਰੈ ਕੀਨੇ ਦਾਨਾ ॥੧॥
gur poorai keenay daanaa. ||1||
But the gift of bathing in the nectar of Naam is blessed by the perfect Guru. ||1|| ਪਰ ਇਹ ਬਖ਼ਸ਼ਸ਼ ਪੂਰੇ ਗੁਰੂ ਨੇ ਹੀ ਕੀਤੀ ਹੁੰਦੀ ਹੈ ॥੧॥
گُرِ پوُرےَ کیِنے دانا ॥੧॥
داتا ۔ بخشش (1)
مگر ایسی بخشش کامل مرشد ہی کر سکتا ہے (!)
ਸਭਿ ਕੁਸਲ ਖੇਮ ਪ੍ਰਭਿ ਧਾਰੇ ॥
sabh kusal khaym parabh Dhaaray.
God blessed that person with all kinds of bliss and happiness, ਉਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ ਨੇ ਸਾਰੇ ਆਤਮਕ ਸੁਖ ਆਨੰਦ ਪੈਦਾ ਕਰ ਦਿੱਤੇ,
سبھِ کُسل کھیم پ٘ربھِ دھارے ॥
کسل کھیم ۔ پر سکون خوشحالی ۔
انہیں ہر قسم کی خوشحالیا ور آرام وآسائش اور روحانی سکون و تسکین پیدا کر دیئے ۔
ਸਹੀ ਸਲਾਮਤਿ ਸਭਿ ਥੋਕ ਉਬਾਰੇ ਗੁਰ ਕਾ ਸਬਦੁ ਵੀਚਾਰੇ ॥ ਰਹਾਉ ॥
sahee salaamat sabh thok ubaaray gur kaa sabad veechaaray. rahaa-o.
who preserved all virtues by reflecting on the Guru’s word. ||Pause|| ਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਨੂੰ ਆਪਣੀ ਸੋਚ-ਮੰਡਲ ਵਿਚ ਟਿਕਾ ਕੇ ਆਤਮਕ ਜੀਵਨ ਦੇ ਸਾਰੇ ਗੁਣ ਠੀਕ-ਠਾਕ ਬਚਾ ਲਏ ॥ਰਹਾਉ॥
سہیِ سلامتِ سبھِ تھوک اُبارے گُر کا سبدُ ۄیِچارے ॥ رہاءُ ॥
سب۔تھوک ۔ سارے کے سارے ۔ ابھارے ۔ بچائے ۔ گر کا سبد۔ کلام مرشد۔ ویچارے ۔س مجھ کر ۔ رہاؤ۔
جس شخص نے کلام مرشد مراد سبق ذہن نشین کر لیا اور اسے سوچا سمجھا ۔ اس نے روحانی واخلاقی زندگی گذارنے کے تمام اوصاف مکمل طور پر صحیح حالت میں بچا لئے رہاؤ۔
ਸਾਧਸੰਗਿ ਮਲੁ ਲਾਥੀ ॥
saaDhsang mal laathee.
By joining the Company of the Holy, filth of all sins is washed off, ਸਾਧ ਸੰਗਤਿ ਵਿਚ (ਟਿਕਿਆਂ) ਵਿਕਾਰਾਂ ਦੀ ਮੈਲ ਦੂਰ ਹੋ ਜਾਂਦੀ ਹੈ,
سادھسنّگِ ملُ لاتھیِ ॥
سادھ سنگ ۔ سادھ ۔ پاکدامن ۔ ایسی شخصیت جس نے طرز زندگی پاک بنا لی ہو۔ سنگت ۔ ساتھ ۔ صحبت و قبت۔ مل ۔ میل ۔ خیالات کی ناپاکیزگی معہ اعمال۔
پاکدامن شخصیتوں کی صحبت و قربت سے انسان پاکدامن ہوجاتا ہے ۔
ਪਾਰਬ੍ਰਹਮੁ ਭਇਓ ਸਾਥੀ ॥
paarbarahm bha-i-o saathee.
and God becomes our companion and support. (ਸਾਧ ਸੰਗਤਿ ਦੀ ਬਰਕਤਿ ਨਾਲ) ਪਰਮਾਤਮਾ ਮਦਦਗਾਰ ਬਣ ਜਾਂਦਾ ਹੈ।
پارب٘رہمُ بھئِئو ساتھیِ ॥
پار برہم ۔ پار لگانے والا خدا۔ ساتھی ۔ مددگار ۔ ساتھ دینے والا۔
تب خدا ساتھی اور مددگار ہوجاتا ہے ۔
ਨਾਨਕ ਨਾਮੁ ਧਿਆਇਆ ॥
naanak naam Dhi-aa-i-aa.
O’ Nanak, one who always meditated on Naam with loving devotion, ਹੇ ਨਾਨਕ! ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਸਿਮਰਿਆ,
نانک نامُ دھِیائِیا ॥
نام ۔ سچ و حقیقت۔ دھیائیا۔ دھیان دیا ۔ توجہ کی ۔
اے نانک ۔ الہٰی نام سچ وحقیقت میں دھیان دینے توجہ کرنے سے
ਆਦਿ ਪੁਰਖ ਪ੍ਰਭੁ ਪਾਇਆ ॥੨॥੧॥੬੫॥
aad purakh parabh paa-i-aa. ||2||1||65||
realized God, the all-pervading primal being.||2||1||65|| ਉਸ ਨੇ ਉਸ ਪ੍ਰਭੂ ਨੂੰ ਲੱਭ ਲਿਆ ਜੋ ਸਭ ਦਾ ਮੁੱਢ ਹੈ ਅਤੇ ਜੋ ਸਰਬ-ਵਿਆਪਕ ਹੈ ॥੨॥੧॥੬੫॥
آدِ پُرکھ پ٘ربھُ پائِیا ॥੨॥੧॥੬੫॥
آد پرکھ ۔ جو روز اول سے موجود ہے ۔ پربھ جس کے ہاتھ میں دنیا کی تمام طاقتیں ہیں ایسی طاقت یا شخصیت ۔
وہ خدا جو روز اول سے موجود ہے وصل و دیدار حاصل ہوجاتا ہے ۔
ਸੋਰਠਿ ਮਹਲਾ ੫ ॥
sorath mehlaa 5.
Raag Sorath, Fifth Guru:
ਜਿਤੁ ਪਾਰਬ੍ਰਹਮੁ ਚਿਤਿ ਆਇਆ ॥
jit paarbarahm chit aa-i-aa.
The one who realized the presence of the supreme God in his heart, ਜਿਸ ਦੇ ਹਿਰਦੇ-ਘਰ ਵਿਚ ਪਰਮਾਤਮਾ ਆ ਵੱਸਿਆ ਹੈ,
جِتُ پارب٘رہمُ چِتِ آئِیا ॥
جت ۔ جس کے ۔ چت۔ سوگھر ۔ وہ گھر ۔
الہٰی نام سچ حقیقت کی عظمت بزرگی بلندی جس کےد ل میں بس گیا
ਸੋ ਘਰੁ ਦਯਿ ਵਸਾਇਆ ॥ so ghar da-yi vasaa-i-aa.
God flourished that person’s heart with divine virtues. ਪ੍ਰਭੂ ਨੇ ਉਹ ਹਿਰਦਾ-ਘਰ (ਆਤਮਕ ਗੁਣਾਂ ਨਾਲ) ਭਰਪੂਰ ਕਰ ਦਿੱਤਾ।
سو گھرُ دزِ ۄسائِیا ॥
دئے بسائیا۔ بسا کے دیا ۔
خدا نے اس کے دل کو روحانی اوصاف سے مالا مال کر دیا ۔