ਕਬ ਚੰਦਨਿ ਕਬ ਅਕਿ ਡਾਲਿ ਕਬ ਉਚੀ ਪਰੀਤਿ ॥
kab chandan kab ak daal kab uchee pareet.
As if it sometimes sits on the sandalwood tree, other times it is on the branch of the swallow-wort. Sometimes, it soars high in God’s love.
ਕਦੇ ਇਹ ਚੰਦਨ ਦੇ ਬੂਟੇ ਤੇ ਬੈਠਦਾ ਹੈ ਕਦੇ ਅੱਕ ਦੀ ਡਾਲੀ ਉੱਤੇ, ਕਦੇ ਇਸ ਦੇ ਅੰਦਰ ਉੱਚੀ ਪ੍ਰਭੂ ਚਰਨਾਂ ਦੀ ਪ੍ਰੀਤ ਹੈ।
کبچنّدنِکباکِڈالِکباُچیِپریِتِ॥
چندن۔ خوشبودار درخت ۔ اک۔ کڑوا۔ گندہ ۔ اُچی پریت۔ اونچا پیارا
کبھی چندن ۔ کی مانند خوشبودار اور خوشبو میں بانٹتے ہیں اور کبھی اک کی مانند کڑواہٹ پھیلاتے ہیں۔ کبھی بھاری پریم پیار۔
ਨਾਨਕ ਹੁਕਮਿ ਚਲਾਈਐ ਸਾਹਿਬ ਲਗੀ ਰੀਤਿ ॥੨॥
naanak hukam chalaa-ee-ai saahib lagee reet. ||2||
O’ Nanak, this is the tradition from the very beginning, that it is God who makes all the creatures behave according to His command.
ਹੇ ਨਾਨਕ! ਮਾਲਕ ਦੀ (ਧੁਰੋਂ) ਰੀਤ ਤੁਰੀ ਆਉਂਦੀ ਹੈ, ਕਿ ਉਹ ਸਭ ਜੀਵਾਂ ਨੂੰ ਆਪਣੇ ਹੁਕਮ ਵਿਚ ਤੋਰ ਰਿਹਾ ਹੈ
نانکہُکمِچلائیِئےَساہِبلگیِریِتِ॥੨॥
مگر شروع سے الہٰی رسم میںاے نانک ۔ خدا سب کو اپنے فرمان میں چلا رہا ہے ۔
ਪਉੜੀ ॥
pa-orhee.
Pauree.
پئُڑیِ॥
ਕੇਤੇ ਕਹਹਿ ਵਖਾਣ ਕਹਿ ਕਹਿ ਜਾਵਣਾ ॥
kaytay kaheh vakhaan kahi kahi jaavnaa.
Many have departed from the world after delivering discourses about God.
ਬੇਅੰਤ ਜੀਵ ਪਰਮਾਤਮਾ ਦੇ ਗੁਣਾਂ ਦਾ ਬਿਆਨ ਕਰਦੇ ਆਏ ਹਨ ਤੇ ਬਿਆਨ ਕਰ ਕੇ ਜਗਤ ਤੋਂ ਚਲੇ ਗਏ ਹਨ।
کیتےکہہِۄکھانھکہِکہِجاۄنھا॥
کیتے ۔کتنے ہی ۔ بیشمار۔
کتنے ہی انسان الہٰی حمدو ثناہ اور اوصاف بیان کرتے کرتے اس جہاں سے رخصت و رحلت فرما گئے ۔
ਵੇਦ ਕਹਹਿ ਵਖਿਆਣ ਅੰਤੁ ਨ ਪਾਵਣਾ ॥
vayd kaheh vakhi-aan ant na paavnaa.
They deliver lectures and expound on the virtues of God through the Vedas, but still are not able to find His limits.
ਵੇਦ. (ਧਰਮ-ਪੁਸਤਕ), ਵੀ ਉਸ ਦੇ ਗੁਣ ਦੱਸਦੇ ਆਏ ਹਨ, ਪਰ ਕਿਸੇ ਨੇ ਉਸ ਦੇ ਗੁਣਾਂ ਦਾ ਅੰਤ ਨਹੀਂ ਪਾਇਆ।
ۄیدکہہِۄکھِیانھانّتُنپاۄنھا॥
وکھان۔ لیکچر ۔ واعظ ۔ نصیحیں ۔
دیدوں اور دوسری مذہبی کتابوں نے خدا کے اوصاف تو بیان کئے ہیں مگر اسکا اوصاف کا آخر نہیں بتا سکے ۔
ਪੜਿਐ ਨਾਹੀ ਭੇਦੁ ਬੁਝਿਐ ਪਾਵਣਾ ॥
parhi-ai naahee bhayd bujhi-ai paavnaa.
It is through spiritual knowledge and not by just reading the scriptures, one understands this fact, that God is infinite.
ਪੁਸਤਕਾਂ ਪੜ੍ਹਨ ਨਾਲ ਉਸ ਦਾ ਭੇਤ ਨਹੀਂ ਪੈਂਦਾ। ਮਤਿ ਉੱਚੀ ਹੋਇਆਂ ਇਹ ਰਾਜ਼ ਸਮਝ ਵਿਚ ਆਉਂਦਾ ਹੈ ਕਿ ਉਹ ਬੇਅੰਤ ਹੈ।
پڑِئےَناہیِبھیدُبُجھِئےَپاۄنھا॥
بجھیے ۔ سمجھنا۔ مفہوم جاننا۔ پڑھیئے ۔ پڑھنا۔ بھید۔ راز۔ حقیقت ۔
صرف پڑھنے سے حقیقت کی سمجھ نہیں آتی ۔ چھ فرقوں والے سادہوؤں میں سے کوئی اور اس پہرادے سے حقیقت اورسچ نہ سمجھ سکے ہیں نہ پا سکے ہیں
ਖਟੁ ਦਰਸਨ ਕੈ ਭੇਖਿ ਕਿਸੈ ਸਚਿ ਸਮਾਵਣਾ ॥
khat darsan kai bhaykh kisai sach sam
No one can merge in the eternal God by merely adopting the garbs mentioned in Shastras (the Hindu holy books).
ਛੇ ਭੇਖਾਂ ਵਾਲੇ ਸਾਧੂਆਂ ਦੇ ਬਾਹਰਲੇ ਲਿਬਾਸ ਰਾਹੀਂ ਭੀ ਕੋਈ ਸੱਚ ਵਿਚ ਨਹੀਂ ਜੁੜ ਸਕਿਆ।
کھٹُدرسنکےَبھیکھِکِسےَسچِسماۄنھا॥
بھیکھ ۔ وکھاوا ۔
ਸਚਾ ਪੁਰਖੁ ਅਲਖੁ ਸਬਦਿ ਸੁਹਾਵਣਾ ॥
sachaa purakh alakh sabad suhaavanaa.
The eternal God is unfathomable, but revealed through the Guru’s word, He (His manifestation) looks beautiful.
ਉਹ ਸਦਾ-ਥਿਰ ਰਹਿਣ ਵਾਲਾ ਅਕਾਲ ਪੁਰਖ, ਹੈ ਤਾਂ ਅਦ੍ਰਿਸ਼ਟ, (ਪਰ ਗੁਰ-) ਸ਼ਬਦ ਦੀ ਰਾਹੀਂ ਸੋਹਣਾ ਲੱਗਦਾ ਹੈ l
سچاپُرکھُالکھُسبدِسُہاۄنھا॥
الکھ ۔ شمار یا گنتی سے باہر
سچا خدا جو شمار سے باہر ہے کلام یا کلمہ سے اسکی سمجھ آتی ہے ۔
ਮੰਨੇ ਨਾਉ ਬਿਸੰਖ ਦਰਗਹ ਪਾਵਣਾ ॥
mannay naa-o bisankh dargeh paavnaa.
One who believes in the Name of the Infinite God, reaches His Court.
ਜੋ ਮਨੁੱਖ ਬੇਅੰਤ ਪ੍ਰਭੂ ਦੇ ‘ਨਾਮ’ ਨੂੰ ਮੰਨਦਾ ਹੈ (ਜੋ ਨਾਮ ਵਿਚ ਜੁੜਦਾ ਹੈ), ਉਹ ਉਸ ਦੀ ਹਜ਼ੂਰੀ ਵਿਚ ਅੱਪੜਦਾ ਹੈ।
منّنےناءُبِسنّکھدرگہپاۄنھا॥
وستکھ ۔ بیشمار ۔
جو انسان نام یعنی سچیاراپنا تا ہے ۔ اور امیں بھروسا کرتا ہے ۔ اسے الہٰی قربت حاصل ہوتی ہے ۔ اور الہٰی دربار میں اداب بجا لاتا ہے
ਖਾਲਕ ਕਉ ਆਦੇਸੁ ਢਾਢੀ ਗਾਵਣਾ ॥
khaalak ka-o aadays dhaadhee gaavnaa.
He humbly bows to the Creator; and as a minstrel sings His Praises.
ਉਹ ਮਾਲਕ-ਪ੍ਰਭੂ ਨੂੰ ਸਿਰ ਨਿਵਾਂਦਾ ਹੈ, ਢਾਢੀ ਬਣ ਕੇ ਉਸ ਦੇ ਗੁਣ ਗਾਉਂਦਾ ਹੈ।
کھالککءُآدیسُڈھاڈھیِگاۄنھا॥
اؤایس ۔ آداب ۔ سلام غسکار۔
اور خدا کو تعظیم سے سر جھکاتا ہے ۔ اور الہٰی صفت صلاح کرتا ہے ۔
ਨਾਨਕ ਜੁਗੁ ਜੁਗੁ ਏਕੁ ਮੰਨਿ ਵਸਾਵਣਾ ॥੨੧॥
naanak jug jug ayk man vasaavnaa. ||21||
and O’ Nanak, he enshrines the One (God) in his mind, Who has been therethroughout the ages.
ਤੇ, ਹੇ ਨਾਨਕ! ਹਰੇਕ ਜੁਗ ਵਿਚ ਮੌਜੂਦ ਰਹਿਣ ਵਾਲੇ ਇੱਕ ਪ੍ਰਭੂ ਨੂੰ ਆਪਣੇ ਮਨ ਵਿਚ ਵਸਾਂਦਾ ਹੈ l
نانکجُگُجُگُایکُمنّنِۄساۄنھا॥੨੧॥
اے نانک ۔ اس خدا کو جو ہر زمانے اور ہر دور میں بستا ہے ۔ اسے اپنے د ل میں بساتا ہے
ਸਲੋਕੁ ਮਹਲਾ ੨ ॥
salok mehlaa 2.
Shalok, by the Second Guru:
سلوکُمہلا੨॥
ਮੰਤ੍ਰੀ ਹੋਇ ਅਠੂਹਿਆ ਨਾਗੀ ਲਗੈ ਜਾਇ ॥
mantree ho-ay athoohi-aa naagee lagai jaa-ay.
If one only knew how to charm (handle) scorpions and he tries to handle snakes,
ਜੇ ਕੋਈ ਬਿਛੂਆਂ ਦਾ ਮਾਂਦ੍ਰੀ ਹੋਵੇ ਤੇ ਸੰਪਾਂ ਨੂੰ ਜਾ ਕੇ ਹੱਥ ਪਾ ਲਵੇ,
منّت٘ریِہوءِاٹھوُہِیاناگیِلگےَجاءِ॥
منتری ۔ جاننے والا ۔ حکیم۔
انسان کو جانکاری یا حکمت اور دانائی دوا دارو تو اٹھوہوں کی جانتا ہے ۔ جبکہ کوشش سانپ کے لئے کرتا ہے
ਆਪਣ ਹਥੀ ਆਪਣੈ ਦੇ ਕੂਚਾ ਆਪੇ ਲਾਇ ॥
aapan hathee aapnai day koochaa aapay laa-ay.
(that person is most likely to be bitten by the snake). He is like the one, who sets oneself on fire with one’s own hands.
ਉਹ ਆਪਣੇ ਆਪ ਨੂੰ ਆਪਣੇ ਹੀ ਹੱਥਾਂ ਨਾਲ (ਮਾਨੋ,) ਚੁਆਤੀ ਲਾਂਦਾ ਹੈ।
آپنھہتھیِآپنھےَدےکوُچاآپےلاءِ॥
کوچا۔ چنگاری ۔ لابنو۔
ایسا کرنا ( سانب ) اپنے ہاتھ سے جللتی چنگاری سے اپنے آپ کو جلانا ہے ۔
ਹੁਕਮੁ ਪਇਆ ਧੁਰਿ ਖਸਮ ਕਾ ਅਤੀ ਹੂ ਧਕਾ ਖਾਇ ॥
hukam pa-i-aa Dhur khasam kaa atee hoo Dhakaa khaa-ay.
This is the pre-ordained command of God: that anybody who goes to extremes suffers a big setback.
ਧੁਰੋਂ ਮਾਲਕ ਦਾ ਹੁਕਮ ਹੀ ਇਉਂ ਹੈ ਕਿ ਇਸ ਅੱਤ (ਦੇ ਮੂਰਖਪੁਣੇ) ਕਰ ਕੇ ਉਸ ਨੂੰ ਧੱਕਾ ਵੱਜਦਾ ਹੈ।
ہُکمُپئِیادھُرِکھسمکااتیِہوُدھکاکھاءِ॥
دھر۔ الہٰی حضور سے ۔
ایسا الہٰی حکم ہے ۔ اس انتہائی جہالت کیوجہ سے ذلیل و خوار ہوتا ہے ۔
ਗੁਰਮੁਖ ਸਿਉ ਮਨਮੁਖੁ ਅੜੈ ਡੁਬੈ ਹਕਿ ਨਿਆਇ ॥
gurmukh si-o manmukh arhai dubai hak ni-aa-ay.
If a self-willed person clashes with a Guru’s follower, in accordance with the true justice of God, that person is drowned in the worldly ocean of vices.
ਮਨਮੁਖ ਮਨੁੱਖ ਗੁਰਮੁਖ ਨਾਲ ਖਹਿਬੜਦਾ ਹੈ, ਪ੍ਰਭੂਦੇ ਸੱਚੇ ਨਿਆਂ ਅਨੁਸਾਰ ਉਹ ਸੰਸਾਰ-ਸਮੁੰਦਰ ਵਿਚ ਡੁੱਬਦਾ ਹੈ
گُرمُکھسِءُمنمُکھُاڑےَڈُبےَہکِنِیاءِ॥
گور مکھ ۔ مرید مرشد۔ مرشد کا فرمان بردار۔ من مکھ ۔ مرید من۔ من کا حکم بجا ۔ لانے والا۔ حق۔ انصاف ۔ نیائے انصاف ۔
اگر مرید مرشد سے مرید من جھگڑاتا ہے بحث مباحثہ کرتا ہے ۔ تو وہ حق و انصاف سے ڈوب مرتا ہے ۔
ਦੁਹਾ ਸਿਰਿਆ ਆਪੇ ਖਸਮੁ ਵੇਖੈ ਕਰਿ ਵਿਉਪਾਇ ॥
duhaa siri-aa aapay khasam vaykhai kar vi-upaa-ay.
He Himself is the Master of both the Manmuks and the Gurmukhs. He beholds all and makes the exact determination.
ਕੀਹ ਗੁਰਮੁਖ ਤੇ ਕੀਹ ਮਨਮੁਖ, ਉਹ ਹੀ ਦੋਹਾਂ ਪਾਸਿਆਂ ਦਾ ਸੁਆਮੀ ਹੈ, ਆਪ ਹੀ ਦੇਖਦਾ ਤੇ ਨਿਰਣਾ ਕਰਦਾ ਹੈ l
دُہاسِرِیاآپےکھسمُۄیکھےَکرِۄِئُپاءِ॥
ویو پائے ۔ تشریح۔ خلاصہ ۔
البتہ ہر دونوں کا مالک خدا اسکی تشریح اور خلاصہ یا نرنا کرکے دیکھو
ਨਾਨਕ ਏਵੈ ਜਾਣੀਐ ਸਭ ਕਿਛੁ ਤਿਸਹਿ ਰਜਾਇ ॥੧॥
naanak ayvai jaanee-ai sabh kichh tiseh rajaa-ay. ||1||
O’ Nanak, understand that everything is happening according to His Will.||1||
ਹੇ ਨਾਨਕ! (ਅਸਲ ਗੱਲ) ਇਉਂ ਹੀ ਸਮਝਣੀ ਚਾਹੀਦੀ ਹੈ ਕਿ ਹਰੇਕ ਕੰਮ ਉਸ ਦੀ ਰਜ਼ਾ ਵਿਚ ਹੋ ਰਿਹਾ ਹੈ l
نانکایۄےَجانھیِئےَسبھکِچھُتِسہِرجاءِ॥੧॥
رضائے ۔ رضا۔ مرضی ۔
اے نانک یہ سمجھ لو کہ سب کچھ جو بھی ہو رہا ہے الہٰی رضا و مرضی سے ہو رہا ہے
ਮਹਲਾ ੨ ॥
mehlaa 2.
Shalok, by the Second Guru:
مہلا੨॥
ਨਾਨਕ ਪਰਖੇ ਆਪ ਕਉ ਤਾ ਪਾਰਖੁ ਜਾਣੁ ॥
naanak parkhay aap ka-o taa paarakh jaan.
O’ Nanak, (instead of judging others) if someone judges himself, only then is he known as a real judge.
ਹੇ ਨਾਨਕ! ਜੇ ਮਨੁੱਖ ਆਪਣੇ ਆਪ ਨੂੰ ਪਰਖੇ, ਤਾਂ ਉਸ ਨੂੰ (ਅਸਲ) ਪਾਰਖੂ ਸਮਝੋ।
نانکپرکھےآپکءُتاپارکھُجانھُ॥
پرکھے ۔ آزامائے ۔ پہچان کرکے ۔ پارکھ ۔ شناخت کار ۔ پہچان کرنیوالا ۔ تفتیشی ۔
اے نانک جو اپنے آپ کی پہچان ، آزمائش یا تفتیش کرئے اسے اصلی تفتیشی یا پارکھو ۔ پرکھ تا نرنا کرنیوالا سمجھو۔ یا شناخت کار ہے ۔
ਰੋਗੁ ਦਾਰੂ ਦੋਵੈ ਬੁਝੈ ਤਾ ਵੈਦੁ ਸੁਜਾਣੁ ॥
rog daaroo dovai bujhai taa vaid sujaan.
Instead of finding vices in others, if a person recognizes his own vices and way to eradicate them, is truly a wise person.
ਦੂਜਿਆਂ ਦੇ ਵਿਕਾਰ-ਰੂਪ ਰੋਗ ਲੱਭਣ ਦੇ ਥਾਂ ਜੇ ਮਨੁੱਖ ਆਪਣਾ (ਆਤਮਕ) ਰੋਗ ਤੇ ਰੋਗ ਦਾ ਇਲਾਜ ਦੋਵੇਂ ਸਮਝ ਲਏ ਤਾਂ ਉਸ ਨੂੰ ਸਿਆਣਾ ਹਕੀਮ ਜਾਣ ਲਵੋ l
روگُداروُدوۄےَبُجھےَتاۄیَدُسُجانھُ॥
سبحان ۔ سمھدار ۔ دانشمند ۔ مامد ۔ مخمسہ ۔ جھمیلا۔ اڑاؤنی ۔
جو وید بیماری اور اس بیمارے کے لئے دوائی اور بیماری کی تشخیص جانتا ہے ۔ وہی دانشمند حکیم اور حکمت جاننے والا ہے ۔
ਵਾਟ ਨ ਕਰਈ ਮਾਮਲਾ ਜਾਣੈ ਮਿਹਮਾਣੁ ॥
vaat na kar-ee maamlaa jaanai mihmaan.
The wise person does not get involved in any unnecessary things in life, knowing that he is only a guest in this world.
ਇਹੋ ਜਿਹਾ ‘ਸੁਜਾਣ ਵੈਦ’, ਜ਼ਿੰਦਗੀ ਦੇ ਰਾਹ ਵਿਚ ਹੋਰਨਾਂ ਨਾਲ ਝੇੜੇ ਨਹੀਂ ਪਾ ਬੈਠਦਾ, ਉਹ ਆਪਣੇ ਆਪ ਨੂੰ ਜਗਤ ਵਿਚ ਮੁਸਾਫ਼ਿਰ ਜਾਣਦਾ ਹੈ।
ۄاٹنکرئیِماملاجانھےَمِہمانھُ॥
واٹ۔ راستہ ۔ مہمان۔ وقتی ۔مسافر۔
وہ زندگی کے راستہ کے جھمیلے، الجہاؤ پیدا نہیں کرتے اور اپنے آپ کو ایک رہگذر یا چند روز کا مہمان سمجھتا ہے ۔
ਮੂਲੁ ਜਾਣਿ ਗਲਾ ਕਰੇ ਹਾਣਿ ਲਾਏ ਹਾਣੁ ॥
mool jaan galaa karay haan laa-ay haan.
With deep understanding and devotion for God, he spends his time in the holy congregation.
ਆਪਣੇ ਅਸਲੇ (ਪ੍ਰਭੂ) ਨਾਲ ਡੂੰਘੀ ਸਾਂਝ ਪਾ ਕੇ, ਜੋ ਭੀ ਗੱਲ ਕਰਦਾ ਹੈ ਆਪਣਾ ਸਮਾ ਸਤ-ਸੰਗੀਆਂ ਨਾਲ ਮਿਲ ਕੇ ਗੁਜ਼ਾਰਦਾ ਹੈ।
موُلُجانھِگلاکرےہانھِلاۓہانھُ॥
مول ۔ بنیاد۔ حقیقت ۔ اصل ۔
جو انسان اپنی بنیاد حقیقت اور آسلیت کو سمجھ کر بات کرتا ہے اسکی اپنے ساتھیوں سے بن جاتی ہے
ਲਬਿ ਨ ਚਲਈ ਸਚਿ ਰਹੈ ਸੋ ਵਿਸਟੁ ਪਰਵਾਣੁ ॥
lab na chal-ee sach rahai so visat parvaan.
That virtuous person who does not indulge in greed, and who abides in Truth, is acceptedas a benefactor to others.
ਉਹ ਮਨੁੱਖ ਲੱਬ ਦੇ ਆਸਰੇ ਨਹੀਂ ਤੁਰਦਾ, ਸੱਚ ਵਿਚ ਟਿਕਿਆ ਰਹਿੰਦਾ ਹੈ (ਐਸਾ ਮਨੁੱਖ ਆਪ ਤਾਂ ਤੁਰਦਾ ਹੀ ਹੈ, ਹੋਰਨਾਂ ਲਈ ਭੀ) ਪਰਮਾਣੀਕ ਵਿਚੋਲਾ ਬਣ ਜਾਂਦਾ ਹੈ।
لبِنچلئیِسچِرہےَسوۄِسٹُپرۄانھُ॥
لب۔ لالچ۔ وسٹ ۔ وچولا۔ وکھیل ۔ درمیانی ۔
اس پر لالچ کار گر نہیں ہوگا۔ وہاں سچائی کا کام آتی ہے ۔ سچ اختیار کرتا ہے اور سچائی سے وہ وکیل یا وچولا مقبول ہوتا۔
ਸਰੁ ਸੰਧੇ ਆਗਾਸ ਕਉ ਕਿਉ ਪਹੁਚੈ ਬਾਣੁ ॥
sar sanDhay aagaas ka-o ki-o pahuchai baan.
When a Manmukh tries to impose his evil thoughts on a Gurmukh, it is like shooting an arrow in the sky that cannot reach the destination.
ਪਰ ਜੇ ਆਪ ਹੋਵੇ ਮਨਮੁਖ ਤੇ ਅੜੇ ਗੁਰਮੁਖਾਂ ਨਾਲ, ਉਹ ਇਉਂ ਹੀ ਹੈ ਜਿਵੇਂ ਆਕਾਸ਼ ਨੂੰ ਤੀਰ ਮਾਰਦਾ ਹੈ, ਜੋ ਮਨੁੱਖ ਆਕਾਸ਼ ਵਲ ਤੀਰ ਚਲਾਂਦਾ ਹੈ, ਉਸ ਦਾ ਤੀਰ ਕਿਵੇਂ ਨਿਸ਼ਾਨੇ ਤੇ ਅੱਪੜੇ?
سرُسنّدھےآگاسکءُکِءُپہُچےَبانھُ॥
سر ۔تیر ۔ بان۔ تیر۔
جو انسان آسمان کیطرف تیر چلاتا ہے ۔ وہ تیر نشانے پر کیسے پڑ یگا
ਅਗੈ ਓਹੁ ਅਗੰਮੁ ਹੈ ਵਾਹੇਦੜੁ ਜਾਣੁ ॥੨॥
agai oh agamm hai vaahaydarh jaan. ||2||
The evil thoughts cannot influence the Gurmukh, instead, the Manmukh becomes a prey to his own evil thoughts.
ਉਹ ਆਕਾਸ਼ ਤਾਂ ਅੱਗੋਂ ਅਪਹੁੰਚ ਹੈ, ਸੋ, (ਯਕੀਨ) ਜਾਣੋ ਕਿ ਤੀਰ ਚਲਾਣ ਵਾਲਾ ਹੀ (ਵਿੰਨ੍ਹਿਆ ਜਾਂਦਾ ਹੈ) l
اگےَاوہُاگنّمُہےَۄاہیدڑُجانھُ॥੨॥
اگم ۔ انسانی رسائی سے اوپر۔ واہیدر۔ تیر چلانے والا
آسمان تو انسانی رسائی سے بلند ہے ۔ اے تیر چلانے والے سمجھ لے
ਪਉੜੀ ॥
pa-orhee.
Pauree:
پئُڑیِ॥
ਨਾਰੀ ਪੁਰਖ ਪਿਆਰੁ ਪ੍ਰੇਮਿ ਸੀਗਾਰੀਆ ॥
naaree purakh pi-aar paraym seegaaree-aa.
The bride-souls who loves their Master-God; are embellished with His Love.
ਜਿਨ੍ਹਾਂ ਜੀਵ-ਇਸਤ੍ਰੀਆਂ ਦਾ ਪ੍ਰਭੂ-ਪਤੀ ਨਾਲ ਪਿਆਰ ਹੈ, ਉਹ ਇਸ ਪ੍ਰੇਮ ਰੂਪ ਗਹਣੇ ਨਾਲ ਸਜੀਆਂ ਹੋਈਆਂ ਹਨ,
ناریِپُرکھپِیارُپ٘ریمِسیِگاریِیا॥
ناری پر کھ ۔ زن ومرد۔ پریم۔ پیار۔ سیگاریا ۔ سجاوٹ ۔
جس طرح زن و مرد کا شنگار پیار اور آپس پریم ہے
ਕਰਨਿ ਭਗਤਿ ਦਿਨੁ ਰਾਤਿ ਨ ਰਹਨੀ ਵਾਰੀਆ ॥
karan bhagat din raat na rahnee vaaree-aa.
They worships Him day and night, and cannot be restrained from doing so.
ਉਹ ਦਿਨ ਰਾਤ (ਪ੍ਰਭੂ-ਪਤੀ ਦੀ) ਭਗਤੀ ਕਰਦੀਆਂ ਹਨ, ਵਰਜੀਆਂ (ਭੀ ਭਗਤੀ ਤੋਂ) ਹਟਦੀਆਂ ਨਹੀਂ ਹਨ।
کرنِبھگتِدِنُراتِنرہنیِۄاریِیا॥
واریا۔ روک سے ۔ منع کرنے سے ۔
اس طرح جو انسان خدا سے پریم پیار کرتے ہیں ۔ روکیاںنہیں رکتے
ਮਹਲਾ ਮੰਝਿ ਨਿਵਾਸੁ ਸਬਦਿ ਸਵਾਰੀਆ ॥
mehlaa manjh nivaas sabad savaaree-aa.
Embellished by the Guru’s word, they are peaceful as if dwelling in the palaces.
ਸਤਿਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਸੁਧਰੀਆਂ ਹੋਈਆਂ ਉਹ (ਮਾਨੋ) ਮਹਲਾਂ ਵਿਚ ਵੱਸਦੀਆਂ ਹਨ।
مہلامنّجھِنِۄاسُسبدِسۄاریِیا॥
محلا ۔ محلات۔
وہ سچے مرشد کی کلام کی برکات سے اپنے آپ کو درست اور صحیح راہ راست پر لاکر اپنا سدھار کر لیتے ہیں اپنے آپ کو اپنے اخلاق سے آراستہ کریں اور محلات میں بستے ہیں۔
ਸਚੁ ਕਹਨਿ ਅਰਦਾਸਿ ਸੇ ਵੇਚਾਰੀਆ ॥
sach kahan ardaas say vaychaaree-aa.
Those humble ones always make a truly sincere prayer.
ਉਹ ਵਿਚਾਰਵਾਨ (ਹੋ ਜਾਣ ਦੇ ਕਾਰਨ) ਸਦਾ-ਥਿਰ ਰਹਿਣ ਵਾਲੀ ਅਰਦਾਸ ਕਰਦੀਆਂ ਹਨ
سچُکہنِارداسِسےۄیچاریِیا॥
ویچاریا ۔ وچاریاں ۔ عااجز ۔ (صدھاریا) منجھ۔ میں ۔ وچ۔
سچے خیالات سے لبریز ہوکر عرض گذارتے ہیں۔
ਸੋਹਨਿ ਖਸਮੈ ਪਾਸਿ ਹੁਕਮਿ ਸਿਧਾਰੀਆ ॥
sohan khasmai paas hukam siDhaaree-aa.
They have reached God’s court according to His command, and look beautiful sitting besides Him.
ਪਤੀ-ਪ੍ਰਭੂ ਦੇ ਹੁਕਮ ਅਨੁਸਾਰ ਉਸ ਤਕ ਅੱਪੜੀਆਂ ਹੋਈਆਂ ਉਹ ਖਸਮ-ਪ੍ਰਭੂ ਦੇ ਕੋਲ ਬੈਠੀਆਂ ਸੋਭਦੀਆਂ ਹਨ।
سوہنِکھسمےَپاسِہُکمِسِدھاریِیا॥
سدھاریا۔ بہنچں ۔ سواریاں ۔ درست ہوئیں۔
وہ الہٰی صحبت و قربت پاکر شہرت و عظمت پاتے ہیں۔
ਸਖੀ ਕਹਨਿ ਅਰਦਾਸਿ ਮਨਹੁ ਪਿਆਰੀਆ ॥
sakhee kahan ardaas manhu pi-aaree-aa.
They pray to God in a very intimate friendly manner, and they love Him from the core of their hearts.
ਪ੍ਰਭੂ ਨੂੰ ਦਿਲੋਂ ਪਿਆਰ ਕਰਦੀਆਂ ਹਨ ਤੇ ਸਖੀ-ਭਾਵਨਾਂ ਨਾਲ ਉਸ ਅੱਗੇ ਅਰਦਾਸ ਕਰਦੀਆਂ ਹਨ।
سکھیِکہنِارداسِمنہُپِیاریِیا॥
سکھی ۔ ساتھی ۔
دلی پریم پیار سے اور قربت اور ساتھ اور ساتھی عرض کرتے ہیں۔
ਬਿਨੁ ਨਾਵੈ ਧ੍ਰਿਗੁ ਵਾਸੁ ਫਿਟੁ ਸੁ ਜੀਵਿਆ ॥
bin naavai Dharig vaas fit so jeevi-aa.
Cursed is that home, and shameful is that life, which is without Naam.
ਉਹ ਜੀਊਣ ਫਿਟਕਾਰ-ਜੋਗ ਹੈ, ਉਸ ਵਸੇਬੇ ਨੂੰ ਲਾਹਨਤ ਹੈ ਜੋ ਨਾਮ ਤੋਂ ਸੱਖਣਾ ਹੈ।
بِنناۄےَدھ٘رِگُۄاسُپھِٹُسُجیِۄِیا॥
دھرگ ۔ پھٹکار۔ لعنت۔ فٹ ۔ دھتکار۔ لعنت
نام یعنی سچے آچاراور سچے اخلاق کے بغیر یہ زندگی اور دنیا میں رہنا ایک لعنت ہے ۔
ਸਬਦਿ ਸਵਾਰੀਆਸੁ ਅੰਮ੍ਰਿਤੁ ਪੀਵਿਆ ॥੨੨॥
sabad savaaree-aas amrit peevi-aa. ||22||
Only those who have been embellished by God through the Guru’s word have partaken of the Nectar of God’s Name.
ਜਿਨ੍ਹਾਂ ਜੀਵ-ਇਸਤ੍ਰੀਆਂ ਨੂੰ ਪ੍ਰਭੂ ਨੇ ਗੁਰ-ਸ਼ਬਦ ਦੀ ਰਾਹੀਂ ਸੁਧਾਰਿਆ ਹੈ ਉਹਨਾਨੇ ਨਾਮ- ਅੰਮ੍ਰਿਤ ਪੀਤਾ ਹੈ l
سبدِسۄاریِیاسُانّم٘رِتُپیِۄِیا॥੨੨॥
جس نے کلام مرشد سے اپنے آپ میں یعنی اپنے خیالات اور چال چلن اور اخلاق کو درست کر لیا سمجھ لو آب حیات نوش کر لیا
ਸਲੋਕੁ ਮਃ ੧ ॥
salok mehlaa 1.
Shalok, by the First Guru:
سلوکُمਃ੧॥
ਮਾਰੂ ਮੀਹਿ ਨ ਤ੍ਰਿਪਤਿਆ ਅਗੀ ਲਹੈ ਨ ਭੁਖ ॥
maaroo meehi na taripti-aa agee lahai na bhukh.
The desert is not satisfied by any amount of rain, the hunger of fire to burn is not satisfied by any amount of wood or fuel.
ਰੇਤ-ਥਲਾ ਮੀਂਹ ਨਾਲ (ਕਦੇ) ਰੱਜਦਾ ਨਹੀਂ, ਅੱਗ ਦੀ (ਸਾੜਨ ਦੀ) ਭੁੱਖ (ਕਦੇ ਬਾਲਣ ਨਾਲ) ਨਹੀਂ ਮਿਟਦੀ।
ماروُمیِہِنت٘رِپتِیااگیِلہےَنبھُکھ॥
مارو ۔ صحرا۔ ریگستان ۔ ترپتیا ۔ صابر۔ سیرنہیں ہوتے ۔ پیار نہیں بجھتی ۔
ریگستان یا صحر ا کی بارش سے پیاس دور نہیں ہوتی ۔ اور آگ کی ایندھن سے بھوک دور نہیں ہوتی ۔
ਰਾਜਾ ਰਾਜਿ ਨ ਤ੍ਰਿਪਤਿਆ ਸਾਇਰ ਭਰੇ ਕਿਸੁਕ ॥
raajaa raaj na taripti-aa saa-ir bharay kisuk.
The king is never satisfied with the extent of his domain, and who has ever filled the ocean?
ਰਾਜਾ ਕਦੇ ਰਾਜ (ਕਰਨ) ਨਾਲ ਨਹੀਂ ਰੱਜਿਆ, ਅਤੇ ਸਮੁੰਦਰ ਕਦੋਂ ਕਿਸੇ ਨੇ ਭਰਪੂਰ ਕੀਤੇ ਹਨ
راجاراجِنت٘رِپتِیاسائِربھرےکِسُک॥
سابر۔ سمندر ۔ کسک۔ خشک
حکمران یا بادشاہ کی سلطنت کی خواہش نہیں مٹتی ۔ اور سمندر کی سوکھا کچھ وگاڑ نہیں سکتا۔
ਨਾਨਕ ਸਚੇ ਨਾਮ ਕੀ ਕੇਤੀ ਪੁਛਾ ਪੁਛ ॥੧॥
naanak sachay naam kee kaytee puchhaa puchh. ||1||
O’ Nanak, the craving for God’s Name in the minds of the devotees is so great that it cannot be described.
ਹੇ ਨਾਨਕ! ਨਾਮ ਜਪਣ ਵਾਲਿਆਂ ਨੂੰ ਸੱਚੇ ਨਾਮ ਦੀ ਕਿਤਨੀ ਕੁ ਤਾਂਘ ਹੁੰਦੀ ਹੈ, -ਇਹ ਗੱਲ ਦੱਸੀ ਨਹੀਂ ਜਾ ਸਕਦੀ
نانکسچےنامکیِکیتیِپُچھاپُچھ॥੧॥
اس طرح اے نانک سچے نام سچ حق و حقیقت کی کتنی خواہش ہے ۔ یہ بیان سے باہر ہے
ਮਹਲਾ ੨ ॥
mehlaa 2.
Shalok, by the Second Guru:
مہلا੨॥
ਨਿਹਫਲੰ ਤਸਿ ਜਨਮਸਿ ਜਾਵਤੁ ਬ੍ਰਹਮ ਨ ਬਿੰਦਤੇ ॥
nihfalaN tas janmas jaavat barahm na bindtay.
The human birth of a person who does not realize God goes to waste.
ਜਦ ਤਕ (ਮਨੁੱਖ) ਅਕਾਲ ਪੁਰਖ ਨੂੰ ਨਹੀਂ ਪਛਾਣਦਾ ਤਦ ਤਕ ਉਸ ਦਾ ਜਨਮ ਵਿਅਰਥ ਹੈ।
نِہپھلنّتسِجنمسِجاۄتُب٘رہمنبِنّدتے॥
نیہپھل ۔ بیفائدہ۔ بیکار۔ تس۔ اُسکا۔ جس میں ۔ زندگی ۔ پیدا ہونا ۔ جنم لینا۔ برہم۔ خدا۔ بندتے ۔ جاننا ۔ پہچاننا ۔ علم ۔ گیان ۔
انسانی زندگی پیدا ہونا اور جنم لینا ہی بے فائدہ اور بیکار ہے ۔ جب تکاسے خداکی پہچان نہیں ہے
ਸਾਗਰੰ ਸੰਸਾਰਸਿ ਗੁਰ ਪਰਸਾਦੀ ਤਰਹਿ ਕੇ ॥
saagraN sansaaras gur parsaadee tareh kay.
Only a few cross over the world-ocean of vices, by the Guru’s Grace.
ਜਗਤ ਸਮੁੰਦਰ ਤੋਂ ਗੁਰਾਂ ਦੀ ਦਇਆ ਦੁਆਰਾ ਵਿਰਲੇ ਹੀ ਪਾਰ ਹੁੰਦੇ ਹਨ।
ساگرنّسنّسارسِگُرپرسادیِترہِکے॥
ساگر ۔ سمندر ۔ بحر ۔ سنسارس۔ دنیا۔ عالم ۔ جہان ۔ گر پر سادی ۔ رحمت مرشد سے ۔ تریہہ کے ۔ عبورکرنا ۔ تیرکر ۔
اس دنیاوی سمندر سے رحمت مرشد سے عبوری اور کامیابیملتی ہے ۔
ਕਰਣ ਕਾਰਣ ਸਮਰਥੁ ਹੈ ਕਹੁ ਨਾਨਕ ਬੀਚਾਰਿ ॥
karan kaaran samrath hai kaho naanak beechaar.
God is the All-powerful Cause of causes, says Nanak after deep deliberation.
ਸਾਰੇ ਕੰਮ ਨੇਪਰੇ ਚਾੜ੍ਹਨ ਦੇ ਯੋਗ ਹੈ ਸੁਆਮੀ। ਗੂੜ੍ਹੀ ਸੋਚ ਵਿਚਾਰ ਮਗਰੋਂ ਨਾਨਕ ਇਹ ਆਖਦਾ ਹੈ।
کرنھکارنھسمرتھُہےَکہُنانکبیِچارِ॥
سمرتھ۔ طاقت ۔ لائق۔ یوگتا
اے نانک اپنے سمجھ اور خیالات بیان کر کہ خدا سب کچھ کرنے اور کرانے کی طاقت رکھتا ہے ۔
ਕਾਰਣੁ ਕਰਤੇ ਵਸਿ ਹੈ ਜਿਨਿ ਕਲ ਰਖੀ ਧਾਰਿ ॥੨॥
kaaran kartay vas hai jin kal rakhee Dhaar. ||2||
The creation is under the control of the Creator, who sustains it by His Almighty Power.
ਰਚਨਾ ਰਚਣਹਾਰ ਦੇ ਅਖਤਿਆਰ ਵਿੱਚ ਹੈ। ਜੋ ਆਪਣੀ ਸ਼ਕਤੀ ਦੁਆਰਾ ਇਸ ਨੂੰ ਆਸਰਾ ਦੇ ਰਿਹਾ ਹੈ
کارنھُکرتےۄسِہےَجِنِکلرکھیِدھارِ॥੨॥
کارن ۔ فعل۔ کرتے ۔ مفصول۔ کل۔ طاقت شکتی ۔
کرنا کرتار کے اختیار میں ہے جو الہٰی طاقت رکھتا ہے
ਪਉੜੀ ॥
pa-orhee.
Pauree:
پئُڑیِ॥
ਖਸਮੈ ਕੈ ਦਰਬਾਰਿ ਢਾਢੀ ਵਸਿਆ ॥
khasmai kai darbaar dhaadhee vasi-aa.
In the Court of the Master, His minstrel dwells.
ਸਾਹਿਬ ਦੀ ਦਰਗਾਹ ਅੰਦਰ ਭੱਟ (ਪ੍ਰਭੂ ਦੀਸਿਫ਼ਤਿ ਕਰਨ ਵਾਲਾ) ਵੱਸਦਾ ਹੈ।
کھسمےَکےَدربارِڈھاڈھیِۄسِیا॥
خصمے ۔ مالک ۔خدا۔ ڈھاڈی ۔ صفت صلاح کرنیوالا
جو انسانالہٰی عبادت الہٰی صفت صلاح
ਸਚਾ ਖਸਮੁ ਕਲਾਣਿ ਕਮਲੁ ਵਿਗਸਿਆ ॥
sachaa khasam kalaan kamal vigsi-aa.
Singing the Praises of the eternal God, he remains delighted.
ਸਦਾ ਕਾਇਮ ਰਹਿਣ ਵਾਲੇ ਖਸਮ ਨੂੰ ਸਾਲਾਹ ਕੇ ਉਸ ਦਾ ਹਿਰਦਾ-ਕਉਲ ਖਿੜਿਆ ਰਹਿੰਦਾ ਹੈ।
سچاکھسمُکلانھِکملُۄِگسِیا॥
کلان ۔ صفت صلاح کرنیوالاکمل ۔ دل ہروا۔ قلب۔ وگسیا۔ کھل گیا۔ خوش ہوا۔
و حمد و ثناہ کرتا ہے ۔ اسے الہٰی صحبت و قربت حاصل ہو جاتی ہے ۔
ਖਸਮਹੁ ਪੂਰਾ ਪਾਇ ਮਨਹੁ ਰਹਸਿਆ ॥
khasmahu pooraa paa-ay manhu rehsi-aa.
By receiving full approval from the Master, he feels blessed in his mind.
ਮਾਲਕ ਤੋਂ ਪੂਰਾ ਮਰਤਬਾ (ਭਾਵ, ਪੂਰਨ ਅਵਸਥਾ) ਹਾਸਲ ਕਰ ਕੇ ਉਹ ਅੰਦਰੋਂ ਹੁਲਾਸ ਵਿਚ ਆਉਂਦਾ ਹੈ
کھسمہُپوُراپاءِمنہُرہسِیا॥
پورا۔ پورا۔ رتبہ۔ رہسیا۔ کھل گیا۔ خوش ہوا۔ پورا۔ پورا رتبہ ۔ رہسیا ۔ پیاس بجھی ۔ پرسکون ہوا۔ شکر گذار ہوا ۔ تسکین ملی ۔ انند محسوس کیا ۔
سچے آقا یا خدا کی صفت صلاحسے دل کا کنول ہے ۔ یعنی ہر دایا قلب کھل جاتا ہے مراد سچی خوشی محسوس ہوتی ہے ۔ اور مالک سے پورا رتبہ پاکر دل مسرور ہوتا ہے ۔
ਦੁਸਮਨ ਕਢੇ ਮਾਰਿ ਸਜਣ ਸਰਸਿਆ ॥
dusman kadhay maar sajan sarsi-aa.
He drives out his enemies (vices) and his friends (the sensory organs) become very happy.
ਵੈਰੀਆਂ (ਵਿਕਾਰਾ) ਨੂੰ ਉਹ ਅੰਦਰੋਂ ਮਾਰ ਕੇ ਕੱਢ ਦੇਂਦਾ ਹੈ ਤਾਂ ਫਿਰ ਉਸ ਦੇ ਮਿਤ੍ਰ (ਗਿਆਨ-ਇੰਦ੍ਰੇ) ਟਹਿਕ ਪੈਂਦੇ ਹਨ।
دُسمنکڈھےمارِسجنھسرسِیا॥
سربیا۔ خوش ہوئے ۔ راحت محسوس کی ۔
انسانی اخلاق کے دشمن یعنی احساسات بد برے خیال ختم کرکے نیک انسانیت کے دوست احساسات خوشباش ہوئے ۔
ਸਚਾ ਸਤਿਗੁਰੁ ਸੇਵਨਿ ਸਚਾ ਮਾਰਗੁ ਦਸਿਆ ॥
sachaa satgur sayvan sachaa maarag dasi-aa.
Now his faculties (sensory organs) start following the teachings of the true Guru, who shows them the righteous path of life.
ਇਹ ਗਿਆਨ-ਇੰਦ੍ਰੇ ਗੁਰੂ ਦੀ ਰਜ਼ਾ ਵਿਚ ਤੁਰਨ ਲੱਗ ਜਾਂਦੇ ਹਨ, ਸਤਿਗੁਰੂ ਇਹਨਾਂ ਨੂੰ (ਹੁਣ ਜੀਵਨ ਦਾ) ਸੱਚਾ ਰਾਹ ਵਿਖਾਲਦਾ ਹੈ।
سچاستِگُرُسیۄنِسچامارگُدسِیا॥
سیون ۔ خدمت سے ۔ سچا مارگ ۔ سچا راستہ ۔ صراط مستقیم۔
سچائی اور سچے مرشد کی خدمت سے سچا راستہدریافت ہوتا ہے اور ملتا ہے ۔