Urdu-Raw-Page-895

ਸੰਤਨ ਕੇ ਪ੍ਰਾਣ ਅਧਾਰ ॥
santan kay paraan aDhaar.
God is the support of the life of saints,
ਪਰਮਾਤਮਾ ਸੰਤ ਜਨਾਂ ਦੀ ਜਿੰਦ ਦਾ ਆਸਰਾ ਹੈ,
سنّتنکےپ٘رانھادھار॥
پران ادھار۔ زندگی کاآسرا۔
پرماتما روحانی رہبروں سنتوں کی زندگی کے لئے آسرا ہے ۔

ਊਚੇ ਤੇ ਊਚ ਅਪਾਰ ॥੩॥
oochay tay ooch apaar. ||3||
He is the highest of the high and infinite. ||3||
ਉਹ ਸਭਨਾਂ ਤੋਂ ਉੱਚਾ ਤੇ ਬੇਅੰਤ ਹੈ ॥੩॥
اوُچےتےاوُچاپار॥੩॥
اپار۔ بیشمار (3)
وہ ناہیت سب سے بلند سے بالا عظمت والا ہے (3)

ਸੁ ਮਤਿ ਸਾਰੁ ਜਿਤੁ ਹਰਿ ਸਿਮਰੀਜੈ ॥
so mat saar jit har simreejai.
Sublime is that intellect through which God can be remembered with adoration,
ਸ੍ਰੇਸ਼ਟ ਹੈ ਉਹ ਮਤਿ, ਜਿਸ ਦੀ ਰਾਹੀਂ ਪਰਮਾਤਮਾ ਦਾ ਸਿਮਰਨ ਕੀਤਾ ਜਾ ਸਕੇ,
سُمتِسارُجِتُہرِسِمریِجےَ॥
سومت سار ۔ وہی عقل بلند ہے ۔
اے انسان ایسی عقل و شعور اختیار کر جس کے ذریعے الہٰی ریاضت و عبادت ہو سکے ۔

ਕਰਿ ਕਿਰਪਾ ਜਿਸੁ ਆਪੇ ਦੀਜੈ ॥
kar kirpaa jis aapay deejai.
but only he attains such intellect upon whom God bestows it through His mercy.
ਪਰ ਉਹ ਮਨੁੱਖ ਅਜਿਹੀ ਮਤਿ ਗ੍ਰਹਿਣ ਕਰਦਾ ਹੈ) ਜਿਸ ਨੂੰ ਪ੍ਰਭੂ ਕਿਰਪਾ ਕਰ ਕੇ ਆਪ ਹੀ ਦੇਂਦਾ ਹੈ।
کرِکِرپاجِسُآپےدیِجےَ॥
آپے ۔ زاز خود۔
جسے خدا خود اپنی کرم و عنایت سے دیتا ہے

ਸੂਖ ਸਹਜ ਆਨੰਦ ਹਰਿ ਨਾਉ ॥
sookh sahj aanand har naa-o.
God’s Name is the source of inner peace, poise and bliss.
ਪਰਮਾਤਮਾ ਦਾ ਨਾਮ ਸੁਖ ਆਤਮਕ ਅਡੋਲਤਾ ਤੇ ਆਨੰਦ (ਦਾ ਸੋਮਾ ਹੈ)।
سوُکھسہجآننّدہرِناءُ॥
سوکھ سہج ۔ روحانی وذہنی سکون ۔
الہٰی نام سچ و حقیقت روحانی سکون مستقل مزاجی کا سر چشمہ ہے

ਨਾਨਕ ਜਪਿਆ ਗੁਰ ਮਿਲਿ ਨਾਉ ॥੪॥੨੭॥੩੮॥
naanak japi-aa gur mil naa-o. ||4||27||38||
O’ Nanak, one who has meditated on the God’s Name, has done so by meeting and following the Guru’s teachings. ||4||27||38||
ਹੇ ਨਾਨਕ! (ਜਿਸ ਨੇ) ਇਹ ਨਾਮ (ਜਪਿਆ ਹੈ) ਗੁਰੂ ਨੂੰ ਮਿਲ ਕੇ ਹੀ ਜਪਿਆ ਹੈ ॥੪॥੨੭॥੩੮॥
نانکجپِیاگُرمِلِناءُ॥੪॥੨੭॥੩੮॥
۔ نانک نے مرشد کے ملاپ سے اسے یاد کیا ہے

ਰਾਮਕਲੀ ਮਹਲਾ ੫ ॥
raamkalee mehlaa 5.
Raag Raamkalee, Fifth Guru:
رامکلیِمہلا੫॥

ਸਗਲ ਸਿਆਨਪ ਛਾਡਿ ॥
sagal si-aanap chhaad.
O’ brother, abandon all your clever tricks.
ਹੇ ਭਾਈ! ਤੂੰ ਆਪਣੀ ਸਾਰੀ ਚਤੁਰਾਈ ਨੂੰ ਤਿਆਗ ਦੇ,
سگلسِیانپچھاڈِ॥
سیانپ ۔ دانشمندی ۔
اے انساندانشمندی کے خیالات چھور کر

ਕਰਿ ਸੇਵਾ ਸੇਵਕ ਸਾਜਿ ॥
kar sayvaa sayvak saaj.
and sincerely follow the Guru’s teachings like a true devotee.
ਸੇਵਕ ਵਾਲੀ ਭਾਵਨਾ ਨਾਲ (ਗੁਰੂ ਦੇ ਦਰ ਤੇ) ਸੇਵਾਕਰ।
کرِسیۄاسیۄکساجِ॥
سیوا۔ خدمت۔ سیوک۔ ساج ۔ خدمتگار بنا کر ۔
خدمتگار ہوکر خدمت کر

ਅਪਨਾ ਆਪੁ ਸਗਲ ਮਿਟਾਇ ॥
apnaa aap sagal mitaa-ay.
One who erases his self-conceit and ego,
ਜਿਹੜਾ ਮਨੁੱਖ ਆਪਣਾ ਸਾਰਾ ਆਪਾ-ਭਾਵ ਮਿਟਾ ਦੇਂਦਾ ਹੈ,
اپناآپُسگلمِٹاءِ॥
اپنا آپ ۔ خودی ۔
اور خودی مٹادے

ਮਨ ਚਿੰਦੇ ਸੇਈ ਫਲ ਪਾਇ ॥੧॥
man chinday say-ee fal paa-ay. ||1||
receives the fruits of his mind’s desires. ||1||
ਉਹ ਮਨ ਦੇ ਚਿਤਵੇ ਹੋਏ ਫਲ ਪ੍ਰਾਪਤ ਕਰਦਾ ਹੈ ॥੧॥
منچِنّدےسیئیِپھلپاءِ॥੧॥
من چندے ۔ دل میں سے ہوئے ۔ سیئی پھل ۔ وہی نتیجے (1)
اس سے دلی خواہش کیمطابق نتیجے بر آمد ہونگے (1)

ਹੋਹੁ ਸਾਵਧਾਨ ਅਪੁਨੇ ਗੁਰ ਸਿਉ ॥
hohu saavDhaan apunay gur si-o.
O’ brother, remain attentive to the Guru’s teachings,
ਹੇ ਭਾਈ! ਆਪਣੇ ਗੁਰੂ ਦੇ ਉਪਦੇਸ਼ ਵਲ, ਪੂਰਾ ਧਿਆਨਕਰ,
ہوہُساۄدھاناپُنےگُرسِءُ॥
ساددھان ۔ جاگت ۔ بیدار ۔ گر سیو ۔ مرشد سے ۔
سبق مرشد میں دھیان لگا نے سے

ਆਸਾ ਮਨਸਾ ਪੂਰਨ ਹੋਵੈ ਪਾਵਹਿ ਸਗਲ ਨਿਧਾਨ ਗੁਰ ਸਿਉ ॥੧॥ ਰਹਾਉ ॥
aasaa mansaa pooran hovai paavahi sagal niDhaan gur si-o. ||1|| rahaa-o.
all your hopes and desires would be fulfilled, and you would obtain all kinds ofspiritual treasures from the Guru. ||1||Pause||
ਤੇਰੀ ਹਰੇਕ ਆਸ ਪੂਰੀ ਹੋ ਜਾਇਗੀ, ਹਰੇਕ ਮਨ ਦਾ ਫੁਰਨਾ ਪੂਰਾ ਹੋ ਜਾਇਗਾ। ਗੁਰੂ ਪਾਸੋਂ ਤੂੰ ਸਾਰੇ ਖ਼ਜ਼ਾਨੇ ਹਾਸਲ ਕਰ ਲਏਂਗਾ ॥੧॥ ਰਹਾਉ ॥
آسامنساپوُرنہوۄےَپاۄہِسگلنِدھانگُرسِءُ॥੧॥رہاءُ॥
آسا۔ امید ۔ منسا۔ ارادہ ۔ سگل ندھان۔ سارے خزانے ۔ گر سیو۔ مرشد سے (1) رہاؤ۔
اس سے امیدیں اور ارادے پورے ہونگے مرشد سے سارے خزانے پائیگا (1) رہاؤ۔

ਦੂਜਾ ਨਹੀ ਜਾਨੈ ਕੋਇ ॥
doojaa nahee jaanai ko-ay.
O’ brother, except God, the Guru does not recognize any other different power.
ਹੇ ਭਾਈ! ਗੁਰੂ ਪ੍ਰਭੂ ਤੋਂ ਬਿਨਾ ਕਿਸੇ ਹੋਰ ਨੂੰ (ਵੱਖਰੀ ਹਸਤੀ) ਨਹੀਂ ਜਾਣਦਾ।
دوُجانہیِجانےَکوءِ॥
دوسرا نہیں سمجھتا کوئی ۔

ਸਤਗੁਰੁ ਨਿਰੰਜਨੁ ਸੋਇ ॥
satgur niranjan so-ay.
The true Guru is the embodiment of the immaculate God.
ਸੱਚੇ ਗੁਰੂ ਜੀ ਉਸ ਪਵਿੱਤਰ ਪ੍ਰਭੂ ਦਾ ਸਰੂਪ ਹਨ।
ستگُرُنِرنّجنُسوءِ॥
نرنجن۔ بیداگ۔ پاک ۔
سچا مرشد ہی پاک خدا کو سمجھتا ہے ۔

ਮਾਨੁਖ ਕਾ ਕਰਿ ਰੂਪੁ ਨ ਜਾਨੁ ॥
maanukh kaa kar roop na jaan.
Therefore, do not believe that the Guru is a mere human being;
(ਇਸ ਵਾਸਤੇ ਗੁਰੂ ਨੂੰ) ਨਿਰਾ ਮਨੁੱਖ ਦਾ ਰੂਪ ਹੀ ਨਾਹ ਸਮਝ ਰੱਖ।
مانُکھکاکرِروُپُنجانُ॥
روپ ۔ شکل۔ نمانے ۔ بے عزت۔ بے وقار۔
اسے انسان کی شکل وصورت میں نہ سمجھ

ਮਿਲੀ ਨਿਮਾਨੇ ਮਾਨੁ ॥੨॥
milee nimaanay maan. ||2||
One receives honor from the Guru by remaining humble. ||2||
ਨਿਮਾਣਾ ਹੋਣ ਤੇ ਹੀ ਗੁਰੂ ਦੇ ਦਰ ਤੋਂ ਮਨੁੱਖ ਨੂੰ ਆਦਰ ਮਿਲਦਾ ਹੈ ॥੨॥
مِلیِنِمانےمانُ॥੨॥
مان۔ وقار۔ قدر (2)
عاجزوں انکساروں کو ہی عزت اور وقار حاصل ہوتا ہے

ਗੁਰ ਕੀ ਹਰਿ ਟੇਕ ਟਿਕਾਇ ॥
gur kee har tayk tikaa-ay.
O’ my friend, always depend on the support of the Divine-Guru,
ਹੇ ਭਾਈ! ਪ੍ਰਭੂ ਦੇ ਰੂਪ ਗੁਰੂ ਦਾ ਹੀ ਆਸਰਾ-ਪਰਨਾ ਫੜ,
گُرکیِہرِٹیکٹِکاءِ॥
ٹیک۔آسرا۔
مرشد اور خدا و اپنا آسرا بنا

ਅਵਰ ਆਸਾ ਸਭ ਲਾਹਿ ॥
avar aasaa sabh laahi.
and give up all hopes on other supports.
ਹੋਰ (ਆਸਰਿਆਂ ਦੀਆਂ) ਸਭ ਆਸਾਂਦੂਰ ਕਰ ਦੇਹ।
اۄرآساسبھلاہِ॥
آسا سبھ لاہے ۔ امیدیں ختم کر دے ۔
باقی ساری اُمیدی مٹادے

ਹਰਿ ਕਾ ਨਾਮੁ ਮਾਗੁ ਨਿਧਾਨੁ ॥
har kaa naam maag niDhaan.
Ask for the treasure of God’s Name from the Guru;
ਪਰਮਾਤਮਾ ਦਾ ਨਾਮ-ਖ਼ਜ਼ਾਨਾ (ਗੁਰੂ ਦੇ ਦਰ ਤੋਂ ਹੀ) ਮੰਗ,
ہرِکانامُماگُنِدھانُ॥
ماگ۔ ندھان۔ خزانہ ۔ ۔ مانگ ۔ درگیہہ۔ عدالت۔ مان ۔ عزت۔ قدروقیمت (3)
الہٰی نام کے خزانہ مانگ

ਤਾ ਦਰਗਹ ਪਾਵਹਿ ਮਾਨੁ ॥੩॥
taa dargeh paavahi maan. ||3||
only then you would obtain honor in God’s presence. ||3||
ਤਾਂ ਹੀਤੂੰ ਪ੍ਰਭੂ ਦੀ ਹਜ਼ੂਰੀ ਵਿਚ ਆਦਰ-ਸਤਕਾਰ ਪ੍ਰਾਪਤ ਕਰੇਂਗਾ ॥੩॥
تادرگہپاۄہِمانُ॥੩॥
۔ تاکہ بارگاہ الہٰی میں توقیر حاصل ہو (3)

ਗੁਰ ਕਾ ਬਚਨੁ ਜਪਿ ਮੰਤੁ ॥
gur kaa bachan jap mant.
O’ brother, always remember the Mantra of Guru’s divine word.
ਹੇ ਭਾਈ! ਗੁਰੂ ਦਾ ਬਚਨ ਗੁਰੂ ਦਾ ਸ਼ਬਦ-ਮੰਤ੍ਰ (ਸਦਾ) ਜਪਿਆ ਕਰ,
گُرکابچنُجپِمنّتُ॥
منت۔ سبق۔
کلام مرشد کو منتر سمجھ اور اس کی ریاض کی

ਏਹਾ ਭਗਤਿ ਸਾਰ ਤਤੁ ॥
ayhaa bhagat saar tat.
This alone is the essence of true devotional worship.
ਇਹੀ ਵਧੀਆ ਭਗਤੀ ਹੈ, ਇਹੀ ਹੈ ਭਗਤੀ ਦੀ ਅਸਲੀਅਤ।
ایہابھگتِسارتتُ॥
بھگت سار تت۔ یہیحقیقی بھگتی ہے ۔
یہی عبادت و ریاضت و عشق الہٰی کا مول یا اصل ہے ۔

ਸਤਿਗੁਰ ਭਏ ਦਇਆਲ ॥ ਨਾਨਕ ਦਾਸ ਨਿਹਾਲ ॥੪॥੨੮॥੩੯॥
satgur bha-ay da-i-aal. naanak daas nihaal. ||4||28||39||
O’ Nanak, those devotees always remain delighted on whom the true Guru becomes merciful. ||4||28||39||
ਹੇ ਨਾਨਕ! ਜਿਨ੍ਹਾਂ ਮਨੁੱਖਾਂ ਉਤੇ ਸਤਿਗੁਰੂ ਜੀ ਦਇਆਵਾਨ ਹੁੰਦੇ ਹਨ, ਉਹ ਦਾਸ ਸਦਾ ਚੜ੍ਹਦੀ ਕਲਾ ਵਿਚ ਰਹਿੰਦੇ ਹਨ ॥੪॥੨੮॥੩੯॥
ستِگُربھۓدئِیال॥نانکداسنِہال॥੪॥੨੮॥੩੯॥
نہال۔ خوش و خرم’
اے نانک جن پر سچا مرشد مہربان ہوتا ہے ۔ایسے خدمتگار ہمیشہ خوشباش رہتے ہیں۔

ਰਾਮਕਲੀ ਮਹਲਾ ੫ ॥
raamkalee mehlaa 5.
Raag Raamkalee, Fifth Guru:
رامکلیِمہلا੫॥

ਹੋਵੈ ਸੋਈ ਭਲ ਮਾਨੁ ॥
hovai so-ee bhal maan.
Whatever happens, consider it as God’s will and accept it as good.
ਹੇ ਭਾਈ! ਜੋ ਕੁਝ ਪ੍ਰਭੂ ਦੀ ਰਜ਼ਾ ਵਿਚ ਹੋ ਰਿਹਾ ਹੈ ਉਸੇ ਨੂੰ ਭਲਾ ਮੰਨ,
ہوۄےَسوئیِبھلمانُ॥
ہووے ہوتا ہے ۔ بھل ۔ اچھا۔ نیک ۔
جو کچھ ہو رہا ہے اسے اچھا سمجھ

ਆਪਨਾ ਤਜਿ ਅਭਿਮਾਨੁ ॥
aapnaa taj abhimaan.
Abandon your egotistical pride.
ਆਪਣਾ (ਸਿਆਣਪ ਦਾ) ਮਾਣ ਛੱਡ ਦੇਹ।
آپناتجِابھِمانُ॥
ابھیمان ۔ غرور ۔ تکبر۔
اپنا غرور چھوڑ

ਦਿਨੁ ਰੈਨਿ ਸਦਾ ਗੁਨ ਗਾਉ ॥
din rain sadaa gun gaa-o.
Always sing the praises of God.
ਦਿਨ ਰਾਤ ਹਰ ਵੇਲੇ ਪਰਮਾਤਮਾ ਦੇ ਗੁਣ ਗਾਂਦਾ ਰਹੁ;
دِنُریَنِسداگُنگاءُ॥
رین ۔ رات۔
دن رات ہمیشہ حمدوثناہ کیجیئے

ਪੂਰਨ ਏਹੀ ਸੁਆਉ ॥੧॥
pooran ayhee su-aa-o. ||1||
This alone is the real purpose of human life. ||1||
ਬੱਸ! ਇਹੀ ਹੈ ਠੀਕ ਜੀਵਨ-ਮਨੋਰਥ ॥੧॥
پوُرنایہیِسُیاءُ॥੧॥
پورن ۔ مکمل ۔ سوآؤ۔ مقصد ۔ مطلب (1)
زندگی کا یہی مدعا و مقصد ہے (1)

ਆਨੰਦ ਕਰਿ ਸੰਤ ਹਰਿ ਜਪਿ ॥
aanand kar sant har jap.
O’ dear, lovingly remember the Divine-Guru and enjoy the bliss.
ਹੇ ਭਾਈ! ਸੰਤ-ਹਰੀ ਦਾ ਨਾਮ ਜਪਿਆ ਕਰ ਤੇ (ਇਸ ਤਰ੍ਹਾਂ) ਆਤਮਕ ਆਨੰਦ (ਸਦਾ) ਮਾਣ।
آننّدکرِسنّتہرِجپِ॥
اے انسان خدا اور روحانی رہبر کو یاد رکھ

ਛਾਡਿ ਸਿਆਨਪ ਬਹੁ ਚਤੁਰਾਈ ਗੁਰ ਕਾ ਜਪਿ ਮੰਤੁ ਨਿਰਮਲ ॥੧॥ ਰਹਾਉ ॥
chhaad si-aanap baho chaturaa-ee gur kaa jap mant nirmal. ||1|| rahaa-o.
Renounce your own wisdom and cleverness, and reflect on the immaculate Mantra (divine word) of the Guru. ||1||Pause||
ਤੂੰ ਆਪਣੀ ਅਕਲਮੰਦੀ ਅਤੇ ਘਣੇਰੀ ਚਾਲਾਕੀ ਨੂੰ ਤਿਆਗ ਦੇ ਅਤੇ ਗੁਰਾਂ ਦੀ ਪਵਿੱਤਰ ਬਾਣੀ ਦਾ ਉਚਾਰਨ ਕਰ ॥੧॥ ਰਹਾਉ ॥
چھاڈِسِیانپبہُچتُرائیِگُرکاجپِمنّتُنِرمل॥੧॥رہاءُ॥
منت۔ نصیحت ۔ واعظ ۔ سبق۔ نرمل۔ بیلاگ۔ پاک (1) رہاؤ۔
دانشمندی اور چالاکی و ہوشیاری چھوڑ کر مرشد کا پاک سبق یاد کر

ਏਕ ਕੀ ਕਰਿ ਆਸ ਭੀਤਰਿ ॥
ayk kee kar aas bheetar.
O’ my friend, keep within your mind the hope of God’s support,
ਹੇ ਭਾਈ! ਪਰਮਾਤਮਾ ਦੀ (ਸਹਾਇਤਾ ਦੀ) ਆਸ ਆਪਣੇ ਮਨ ਵਿਚ ਟਿਕਾਈ ਰੱਖ,
ایککیِکرِآسبھیِترِ॥
بھیتر ۔ اندر۔ دلمیں ۔
واحد خدا سے امید رکھ اپنے دلمیں

ਨਿਰਮਲ ਜਪਿ ਨਾਮੁ ਹਰਿ ਹਰਿ ॥
nirmal jap naam har har.
and keep lovingly remembering the immaculate Name of God.
ਪਰਮਾਤਮਾ ਦਾ ਪਵਿੱਤਰ ਨਾਮ ਸਦਾ ਜਪਦਾ ਰਹੁ।
نِرملجپِنامُہرِہرِ॥
اور پاک الہٰی نام سچ و حقیقت ہمیشہ یاد کرتے رہو۔

ਗੁਰ ਕੇ ਚਰਨ ਨਮਸਕਾਰਿ ॥
gur kay charan namaskaar.
Bow down to the Guru’s teachings,
ਗੁਰੂ ਦੇ ਚਰਨਾਂ ਉਤੇ ਆਪਣਾ ਸਿਰ ਨਿਵਾ।
گُرکےچرننمسکارِ॥
نمسکار ۔ پیشانی یا سر جھکاؤ ۔ سجدہ کرنا۔
قدم مرشد پر سجدہ کر سرجھکا بطور تظیمآداب اسے سے

ਭਵਜਲੁ ਉਤਰਹਿ ਪਾਰਿ ॥੨॥
bhavjal utreh paar. ||2||
and this way you would swim across the worldly ocean of vices. ||2||
(ਇਸ ਤਰ੍ਹਾਂ) ਤੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਏਂਗਾ ॥੨॥
بھۄجلُاُترہِپارِ॥੨॥
بھوجل۔ خوفناک سمندر (2)
اس خوفناک سمندر کی مانندزندگی میں کامیابی حاصل ہوگی (2)

ਦੇਵਨਹਾਰ ਦਾਤਾਰ ॥
dayvanhaar daataar.
God, the great giver,
ਦਾਤਾਂ ਦੇਣ ਵਾਲਾ ਜੋ ਪ੍ਰਭੂਹੈ,
دیۄنہارداتار॥
داتار ۔ دینے والا ۔
دینے والا خدا دینے کی توفیق رکھتا ہے ۔

ਅੰਤੁ ਨ ਪਾਰਾਵਾਰ ॥
ant na paaraavaar.
has no end or limitation.
ਉਸ ਦਾ ਅੰਤ ਨਹੀਂ ਪੈ ਸਕਦਾ, ਉਸ ਦਾ ਉਰਲਾ ਪਾਰਲਾ ਬੰਨਾ ਨਹੀਂ ਲੱਭ ਸਕਦਾ।
انّتُنپاراۄار॥
انت۔ آخر۔ پار اوار۔ اتنا وسیع کہ کنارہ نہیں۔
جو اتنا وسیع ہے کہ کنارہ نہیں

ਜਾ ਕੈ ਘਰਿ ਸਰਬ ਨਿਧਾਨ ॥
jaa kai ghar sarab niDhaan.
God, in whose treasuresthere is abundance of everything.
ਜਿਸ ਪ੍ਰਭੂ ਦੇ ਘਰ ਵਿਚ ਸਾਰੇ ਖ਼ਜ਼ਾਨੇ ਮੌਜੂਦ ਹਨ,
جاکےَگھرِسربنِدھان
سرب۔ ندھان۔ سارے خزانے ۔
جو سارے خزانوں کا مالک ہے

ਰਾਖਨਹਾਰ ਨਿਦਾਨ ॥੩॥
raakhanhaar nidaan. ||3||
is our Savior in the end,||3||
ਉਹੀ ਆਖ਼ਰ ਰੱਖਿਆ ਕਰਨ ਜੋਗਾ ਹੈ ॥੩॥
راکھنہارنِدان॥੩॥
راکھنہار۔ حفاظت کی توفیق رکھنے والا۔ ندان۔ بوقت ۔ آخرت (3)
اور آخر کارمحافظ بھی وہی ہے (3)

ਨਾਨਕ ਪਾਇਆ ਏਹੁ ਨਿਧਾਨ ॥ ਹਰੇ ਹਰਿ ਨਿਰਮਲ ਨਾਮ ॥
naanak paa-i-aa ayhu niDhaan.haray har nirmal naam.
Nanak has received this treasure of God’s immaculate Name
ਨਾਨਕ ਨੇ ਇਹ ਪਰਮਾਤਮਾ ਦਾ ਪਵਿੱਤਰ ਨਾਮ ਖ਼ਜ਼ਾਨਾ ਪ੍ਰਾਪਤ ਕਰ ਲਿਆ ਹ)।
نانکپائِیاایہُنِدھان॥ہرےہرِنِرملنام॥
ندھان خزانہ ۔ نرمل نام ۔ پاک الہٰی ۔ نام سچ حق و حقیقت ۔
نانک نے یہ خزانہ پا لیاخدا کا پاک نامسچ و حقیقت

ਜੋ ਜਪੈ ਤਿਸ ਕੀ ਗਤਿ ਹੋਇ ॥
jo japai tis kee gat ho-ay.
One who always remembers Naam, attains supreme spiritual status.
ਜੋ ਮਨੁੱਖ ਇਸ ਨਾਮ ਨੂੰ (ਸਦਾ) ਜਪਦਾ ਹੈ ਉਸ ਦੀ ਉੱਚੀ ਆਤਮਕ ਅਵਸਥਾ ਬਣ ਜਾਂਦੀ ਹੈ।
جوجپےَتِسکیِگتِہوءِ॥
گت ۔ بلندر روحانی حالت
جو اسے یاد کرتا ہے اور وہ بلند روحانی واخلاقی زندگی پاتا ہے ۔ اور ہوجاتی ہے

ਨਾਨਕ ਕਰਮਿ ਪਰਾਪਤਿ ਹੋਇ ॥੪॥੨੯॥੪੦॥
naanak karam paraapat ho-ay. ||4||29||40||
O’ Nanak, this treasure of Naam is received only by God’s grace. ||4||29||40||
ਹੇ ਨਾਨਕ! ਇਹ ਨਾਮ-ਖ਼ਜ਼ਾਨਾ ਪਰਮਾਤਮਾ ਦੀ ਮਿਹਰ ਨਾਲ ਹੀ ਮਿਲਦਾ ਹੈ ॥੪॥੨੯॥੪੦॥
نانککرمِپراپتِہوءِ॥੪॥੨੯॥੪੦॥
کرم۔ بخشش
مگر اے نانک یہ نام سچ وحقیقت کا خزانہ الہٰی کرم وعنایت سے ملتا ہے ۔

ਰਾਮਕਲੀ ਮਹਲਾ ੫ ॥
raamkalee mehlaa 5.
Raag Raamkalee, Fifth Guru:
رامکلیِمہلا੫॥

ਦੁਲਭ ਦੇਹ ਸਵਾਰਿ ॥
dulabhdayh savaar.
O’ brother, make fruitful this very difficult to obtain human life by singing the praises of God,
ਹੇ ਭਾਈ! (ਪਰਮਾਤਮਾ ਦੇ ਗੁਣ ਗਾ ਕੇ)ਇਸ ਮਨੁੱਖਾ ਸਰੀਰ ਨੂੰ ਸਫਲ ਕਰ ਲੈ ਜੋ ਬੜੀ ਮੁਸ਼ਕਿਲ ਨਾਲ ਮਿਲਦਾ ਹੈ,
دُلبھدیہسۄارِ॥
دلبھ ۔ نایاب۔ دیہہ۔ جسم۔ سوآر۔ درست بنا۔
اس نایاب جسم کی درستی کر ؤ ۔

ਜਾਹਿ ਨ ਦਰਗਹ ਹਾਰਿ ॥
jaahi na dargeh haar.
so that you would not have to go to God’s presence after losing the game of human life.
ਇਸ ਤਰ੍ਹਾਂਤੂੰ ਇਥੋਂ ਮਨੁੱਖਾ ਜਨਮ ਦੀ ਬਾਜੀ) ਹਾਰ ਕੇ ਦਰਗਾਹ ਵਿਚ ਨਹੀਂ ਜਾਏਂਗਾ।
جاہِندرگہہارِ॥
درگیہہ ۔ بارگاہ ۔ الہٰی ۔ ہار۔ شکست ۔
کہیں باگاہ خدا میں شکست نہ کھا جائے

ਹਲਤਿ ਪਲਤਿ ਤੁਧੁ ਹੋਇ ਵਡਿਆਈ ॥
halat palattuDh ho-ay vadi-aa-ee.
You would be honored both in this world and the next,
ਤੈਨੂੰ ਇਸ ਲੋਕ ਵਿਚ ਅਤੇ ਪਰਲੋਕ ਵਿਚ ਸੋਭਾ ਮਿਲੇਗੀ।
ہلتِپلتِتُدھُہوءِۄڈِیائیِ॥
ہلت پلت ۔ ہر دو عالموں میں۔ وڈیائی ۔ عظمت و حشمت ۔ اچرج ۔ حیرانگی ۔ دھیاوؤ۔ دھیان لگاؤ ۔
۔ تاکہ تیری دونوں عالموں میں تجھے عظمت حاصل ہو

ਅੰਤ ਕੀ ਬੇਲਾ ਲਏ ਛਡਾਈ ॥੧॥
ant kee baylaa la-ay chhadaa-ee. ||1||
and God’s praises will liberate you from the bonds of worldly attachments at the very last moment of your life. ||1||
(ਪਰਮਾਤਮਾ ਦੀ ਸਿਫ਼ਤਿ-ਸਾਲਾਹ) ਤੈਨੂੰ ਅਖ਼ੀਰ ਵੇਲੇ ਭੀ (ਮਾਇਆ ਦੇ ਮੋਹ ਦੇ ਬੰਧਨਾਂ ਤੋਂ) ਛਡਾ ਲਏਗੀ ॥੧॥
انّتکیِبیلالۓچھڈائیِ॥੧॥
انت کی بیلا۔ بوقت آخرت (1)
اور بوقت آخرت نجات حاصل ہو (1)

ਰਾਮ ਕੇ ਗੁਨ ਗਾਉ ॥
raam kay gun gaa-o.
O’ my friends,keep singing the praises of God.
(ਹੇ ਭਾਈ!) ਪਰਮਾਤਮਾ ਦੇ ਗੁਣ ਗਾਇਆ ਕਰ।
رامکےگُنگاءُ॥
خدا کی حمد گاتے رہو۔

ਹਲਤੁ ਪਲਤੁ ਹੋਹਿ ਦੋਵੈ ਸੁਹੇਲੇ ਅਚਰਜ ਪੁਰਖੁ ਧਿਆਉ ॥੧॥ ਰਹਾਉ ॥
halat palat hohi dovai suhaylay achraj purakhDhi-aa-o. ||1|| rahaa-o.
Always lovingly remember the wondrous God, you would become peaceful and comfortable both here and hereafter. ||1||Pause||
ਅਚਰਜ-ਰੂਪ ਅਕਾਲ ਪੁਰਖ ਦਾ ਧਿਆਨ ਧਰਿਆ ਕਰ, (ਇਸ ਤਰ੍ਹਾਂ ਤੇਰਾ) ਇਹ ਲੋਕ (ਅਤੇ ਤੇਰਾ) ਪਰਲੋਕ ਦੋਵੇਂ ਸੁਖੀ ਹੋ ਜਾਣਗੇ ॥੧॥ ਰਹਾਉ ॥
ہلتُپلتُہوہِدوۄےَسُہیلےاچرجپُرکھُدھِیاءُ॥੧॥رہاءُ॥
سہیلے ۔ آسان۔ اچرج ۔ حیران۔ (1) رہاؤ۔
اس سے ہر دو عالموں میں آرام پاؤ گے

ਊਠਤ ਬੈਠਤ ਹਰਿ ਜਾਪੁ ॥
oothat baithat har jaap.
(O’ my friends), always meditate on God in each and every situation,
(ਹੇ ਭਾਈ!) ਉਠਦਿਆਂ ਬੈਠਦਿਆਂ (ਹਰ ਵੇਲੇ) ਪਰਮਾਤਮਾ ਦਾ ਨਾਮ ਜਪਿਆ ਕਰ,
اوُٹھتبیَٹھتہرِجاپُ॥
ہر وقت اُٹھتے بیٹھتے یاد رکھو

ਬਿਨਸੈ ਸਗਲ ਸੰਤਾਪੁ ॥
binsai sagal santaap.
all troubles vanish by doing so.
(ਨਾਮ ਦੀ ਬਰਕਤਿ ਨਾਲ) ਸਾਰਾ ਦੁੱਖ-ਕਲੇਸ਼ ਮਿਟ ਜਾਂਦਾ ਹੈ।
بِنسےَسگلسنّتاپُ॥
ونسے ۔ مٹے ۔ سنتاپ ۔ عذاب۔
تاکہ تیرے سارے عذاب مٹ جائیں۔

ਬੈਰੀ ਸਭਿ ਹੋਵਹਿ ਮੀਤ ॥
bairee sabh hoveh meet.
All your enemies (the vices) will become friends,
(ਨਾਮ ਜਪਿਆਂ ਤੇਰੇ) ਸਾਰੇ ਵੈਰੀ (ਤੇਰੇ) ਮਿੱਤਰ ਬਣ ਜਾਣਗੇ,
بیَریِسبھِہوۄہِمیِت॥
بیری ۔ دشمن ۔ میت ۔ دوست۔
سارے دشمن دوست بن جائیں۔

ਨਿਰਮਲੁ ਤੇਰਾ ਹੋਵੈ ਚੀਤ ॥੨॥
nirmal tayraa hovai cheet. ||2||
and your mind will become immaculate (free from any kind of enmity). ||2||
ਤੇਰਾ ਆਪਣਾ ਮਨ (ਵੈਰ ਆਦਿਕ ਤੋਂ) ਪਵਿੱਤਰ ਹੋ ਜਾਏਗਾ ॥੨॥
نِرملُتیراہوۄےَچیِت॥੨॥
نرم ۔ پاک ۔ قلب۔ دل (2)
اور تو پاک دل ہوجائے (2)

ਸਭ ਤੇ ਊਤਮ ਇਹੁ ਕਰਮੁ ॥
sabhtay ootam ih karam.
Remembering God is the most exalted deed.
ਪਰਮਾਤਮਾ ਦਾ ਨਾਮ ਸਿਮਰਨਾ ਹੀ) ਸਾਰੇ ਕੰਮਾਂ ਤੋਂ ਚੰਗਾ ਕੰਮ ਹੈ,
سبھتےاوُتماِہُکرمُ॥
اُتم ۔ نیک۔ کرم ۔ اعمال۔
سب سے اچھا اور نیک ہے یہ اعمال۔

ਸਗਲ ਧਰਮ ਮਹਿ ਸ੍ਰੇਸਟ ਧਰਮੁ ॥
sagal Dharam meh saraysat Dharam.
Of all faiths, this is the most sublime and excellent faith.
ਸਾਰੇ ਧਰਮਾਂ ਵਿਚੋਂ ਇਹੀ ਵਧੀਆ ਧਰਮ ਹੈ।
سگلدھرممہِس٘ریسٹدھرمُ॥
دھرم۔ فرض انسانی ۔ سر یشٹ۔ اعلے ۔
سب انسانی و مذہبی فرائض میں سے اعلے فرض ہے یہ ۔

ਹਰਿ ਸਿਮਰਨਿ ਤੇਰਾ ਹੋਇ ਉਧਾਰੁ ॥
har simran tayraa ho-ay uDhaar.
You would be emancipated by remembering God with adoration.
ਹੇ ਭਾਈ! ਪਰਮਾਤਮਾ ਦਾ ਸਿਮਰਨ ਕਰਨ ਨਾਲ ਤੇਰਾ ਪਾਰ-ਉਤਾਰਾ ਹੋ ਜਾਏਗਾ।
ہرِسِمرنِتیراہوءِاُدھارُ॥
ادھار ۔ آسرا۔
الہٰی یادو ریاض سے تجھے کامیابی حاصل ہوگی

ਜਨਮ ਜਨਮ ਕਾ ਉਤਰੈ ਭਾਰੁ ॥੩॥
janam janam kaa utrai bhaar. ||3||
You would be freed of the load of sins accumulated birth after birth. ||3||
ਤੇਰਾ ਅਨੇਕਾਂ ਜਨਮਾਂ (ਦੇ ਵਿਕਾਰਾਂ ਦੀ ਮੈਲ) ਦਾ ਭਾਰ ਲਹਿਜਾਵੇਗਾਂ॥੩॥
جنمجنمکااُترےَبھارُ॥੩॥
بھار۔ گناہوں کا بوجھ (3)
اور دیرینہ گناہوں کا بوجھ ختم ہو جائیگا (3)

ਪੂਰਨ ਤੇਰੀ ਹੋਵੈ ਆਸ ॥
pooran tayree hovai aas.
Your desire would be fulfilled,
(ਹੇ ਭਾਈ! ਸਿਮਰਨ ਕਰਦਿਆਂ) ਤੇਰੀ (ਹਰੇਕ) ਆਸ ਪੂਰੀ ਹੋ ਜਾਏਗੀ,
پوُرنتیریِہوۄےَآس॥
پورن ۔ مکمل۔ آس۔ اُمید۔
امیدپوری ہونگی

ਜਮ ਕੀ ਕਟੀਐ ਤੇਰੀ ਫਾਸ ॥
jam kee katee-ai tayree faas.
your noose of death would be cut off.
ਤੇਰੀ ਜਮਾਂ ਵਾਲੀ ਫਾਹੀ (ਭੀ) ਕੱਟੀ ਜਾਏਗੀ।
جمکیِکٹیِئےَتیریِپھاس॥
پھاس۔ پھندہ۔
موت کا پھندہ کٹ جائیگا

ਗੁਰ ਕਾ ਉਪਦੇਸੁ ਸੁਨੀਜੈ ॥ ਨਾਨਕ ਸੁਖਿ ਸਹਜਿ ਸਮੀਜੈ ॥੪॥੩੦॥੪੧॥
gur kaa updays suneejai. naanak sukh sahj sameejai. ||4||30||41||
O’ Nanak, say, we should always listen and follow the Guru’s teachings, by doing so we remain absorbed in inner peace and poise. ||4||30||41||
ਹੇ ਨਾਨਕ! (ਆਖ-) ਗੁਰੂ ਦਾਉਪਦੇਸ਼ ਸਦਾ ਸੁਣਨਾ ਚਾਹੀਦਾ ਹੈ।( ਇਸ ਦੀ ਬਰਕਤਿ ਨਾਲ) ਆਤਮਕ ਸੁਖ ਵਿਚ ਆਤਮਕ ਅਡੋਲਤਾ ਵਿਚ ਟਿਕ ਜਾਈਦਾ ਹੈ ॥੪॥੩੦॥੪੧॥
گُرکااُپدیسُسُنیِجےَ॥نانکسُکھِسہجِسمیِجےَ॥੪॥੩੦॥੪੧॥
اُپدیش ۔ ہدایت۔ نصیحت ۔ سبق۔ واعظ ۔ سکھ سہج سمجھے ۔ آرام و آسائش و روحانی و ذہنی سکون پاوگے ۔
اے نانک۔ واعظ مرشد سننے سے ۔ روحانی وذہنی سکون میں رہیگا ۔

error: Content is protected !!