ਹਰਿ ਕੇ ਨਾਮ ਕੀ ਮਨ ਰੁਚੈ ॥
har kay naam kee man ruchai.
O’ my friends, a person whose mind always longs for God’s Name,
ਹੇ ਭਾਈ, ਜਿਸ ਮਨੁੱਖ ਦੇ ਮਨ ਨੂੰ ਪਰਮਾਤਮਾ ਦੇ ਨਾਮ ਦੀ ਲਗਨ ਲੱਗ ਜਾਂਦੀ ਹੈ,
ہرِکےنامُکیِمنرُچےَ॥
اے ‘ میرے دوست ، وہ شخص جس کا من ہمیشہ خُدا کے نام کا انتظار کرتا ہے ،
ਕੋਟਿ ਸਾਂਤਿ ਅਨੰਦ ਪੂਰਨ ਜਲਤ ਛਾਤੀ ਬੁਝੈ ॥ ਰਹਾਉ ॥
kot saaNt anand pooran jalat chhaatee bujhai. rahaa-o.
immense peace prevails within his heart as if the fire of worldly desires that was burning within his inner self, is extinguished. ||Pause||
ਉਸ ਦੇ ਹਿਰਦੇ ਵਿਚ ਪੂਰਨ ਸ਼ਾਂਤੀ ਆਨੰਦ ਬਣਿਆ ਰਹਿੰਦਾ ਹੈ, ਉਸ ਦੇ ਹਿਰਦੇ ਵਿਚ (ਵਿਕਾਰਾਂ ਦੀ ਪਹਿਲੀ) ਬਲ ਰਹੀ ਅੱਗ ਬੁੱਝ ਜਾਂਦੀ ਹੈ ॥ ਰਹਾਉ॥
کوٹِساںتِاننّدپوُرنجلتچھاتیِبُجھےَ॥رہاءُ॥
بے پناہ امن اس کے دل میں بہت زیادہ ہے ، اگر دنیاوی خواہشات کی آگ جو اُس کے اندرونی نفس کے اندر جل رہی تھی ، بجھ ہے ۔
ਸੰਤ ਮਾਰਗਿ ਚਲਤ ਪ੍ਰਾਨੀ ਪਤਿਤ ਉਧਰੇ ਮੁਚੈ ॥
sant maarag chalat paraanee patit uDhray muchai.
O’ my friends, many sinners have been saved in the company of the person who has been treading on the path shown by the saint Guru.
ਹੇ ਭਾਈ, ਜਿਹੜਾ ਮਨੁੱਖ ਗੁਰੂ ਦੇ ਦੱਸੇ ਰਸਤੇ ਉਤੇ ਤੁਰਦਾ ਹੈ, (ਉਸ ਦੀ ਸੰਗਤ ਵਿਚ ਰਹਿ ਕੇ) ਅਨੇਕਾਂ ਵਿਕਾਰੀ ਮਨੁੱਖ (ਵਿਕਾਰਾਂ ਤੋਂ) ਬਚ ਜਾਂਦੇ ਹਨ।
سنّتمارگِچلتپ٘رانیِپتِتاُدھرےمُچےَ॥
ادھرے ۔ بچ جاتے ہیں۔ مجھے بیشمار ۔
اے ‘ میرے دوستوں, بہت سے گنہگار اس شخص کی کمپنی میں محفوظ کیا گیا ہے جو سینٹ گرو کی طرف سے دکھایا راستے پر چلانا گیا ہے.
ਰੇਨੁ ਜਨ ਕੀ ਲਗੀ ਮਸਤਕਿ ਅਨਿਕ ਤੀਰਥ ਸੁਚੈ ॥੧॥
rayn jan kee lagee mastak anik tirath suchai. ||1||
This is because the person who obediently follows the Guru’s teachings as if he has applied the dust of the feet of devotees on his forehead, becomes so immaculate, as if he is purified by bathing at innumerable holy shrines. ||1||
ਜਿਸ ਮਨੁੱਖ ਦੇ ਮੱਥੇ ਉਤੇ ਪਰਮਾਤਮਾ ਦੇ ਸੇਵਕ ਦੀ ਚਰਨ-ਧੂੜ ਲੱਗਦੀ ਹੈ, (ਉਸ ਦੇ ਅੰਦਰ, ਮਾਨੋ) ਅਨੇਕਾਂ ਤੀਰਥਾਂ (ਦੇ ਇਸ਼ਨਾਨ) ਦੀ ਪਵਿੱਤ੍ਰਤਾ ਹੋ ਜਾਂਦੀ ਹੈ ॥੧॥
رینُجنکیِلگیِمستکِانِکتیِرتھسُچےَ॥੧॥
رین ۔ دہول ۔ جن ۔ خدمتگاران خدا۔ لگی مستک۔ پیشانی پر لگانے سے ۔ انک تیرتھ ۔ سچے ۔ بیشمار ۔ زیارت گاہوں کی پاکیزگیو پائس (1)
اس کی وجہ یہ ہے کہ وہ اس کی پیشانی پر عقیدت مندوں کے پاؤں کی مٹی کا اطلاق کیا ہے کے طور پر اگر اس کے طور پر گرو کی تعلیمات کو مندرجہ ذیل اطاعت ہے, اتنی نرمل بن جاتا ہے, وہ بے شمار مقدس عبادت گاہوں میں غسل کی طرف سے پاک ہے کے طور پر اگر.
ਚਰਨ ਕਮਲ ਧਿਆਨ ਭੀਤਰਿ ਘਟਿ ਘਟਹਿ ਸੁਆਮੀ ਸੁਝੈ ॥
charan kamal Dhi-aan bheetar ghat ghateh su-aamee sujhai.
O’ my friends, a person whose mind remains attuned to God’s lotus feet i.e. His Name, conceives his Master in each and every heart.
ਹੇ ਭਾਈ, ਜਿਸ ਮਨੁੱਖ ਦੀ ਸੁਰਤ ਪ੍ਰਭੂ ਦੇ ਸੋਹਣੇ ਚਰਨਾਂ ਦੇ ਧਿਆਨ ਵਿਚ ਟਿਕੀ ਰਹਿੰਦੀ ਹੈ, ਉਸ ਨੂੰ ਮਾਲਕ-ਪ੍ਰਭੂ ਹਰੇਕ ਸਰੀਰ ਵਿਚ ਵੱਸਦਾ ਦਿੱਸ ਪੈਂਦਾ ਹੈ।
چرنکملدھِیانبھیِترِگھٹِگھٹِہسُیامیِسُجھےَ॥
دھیان ۔ توجو۔ بھیتر۔ میں۔ گھٹ گھٹ ۔ ہر دل میں سبے سوجھتا ہے ۔
اے میرے دوست ، ایک شخص جس کا من خُدا کے لوٹس پاؤں یعنی اُس کا نام ، ہر دل میں اپنے آقا کو بودھ ہے ، باخبر ہے ۔
ਸਰਨਿ ਦੇਵ ਅਪਾਰ ਨਾਨਕ ਬਹੁਰਿ ਜਮੁ ਨਹੀ ਲੁਝੈ ॥੨॥੭॥੧੫॥
saran dayv apaar naanak bahur jam nahee lujhai. ||2||7||15||
Nanak says that a person who comes to the refuge of the infinite God, even the demon of death, doesn’t argue with him or tries to bother him in any way.||2||7||15||
ਨਾਨਕ ਕਹਿੰਦੇ ਨੇ! ਜਿਹੜਾ ਮਨੁੱਖ ਚਾਨਣ-ਰੂਪ ਬੇਅੰਤ ਪ੍ਰਭੂ ਦੀ ਸਰਨ ਵਿਚ ਆ ਜਾਂਦਾ ਹੈ, ਜਮਦੂਤ ਮੁੜ ਉਸ ਨਾਲ ਕੋਈ ਝਗੜਾ ਨਹੀਂ ਪਾਂਦਾ ॥੨॥੭॥੧੫॥
سرنِدیۄاپارنانکبہُرِجمُنہیِلُجھےَ॥੨॥੭॥੧੫॥
بہور ۔ دوبارہ۔ لبھے ۔ تنگ نہیں کرتا۔
نانک کہتے ہیں کہ ایک شخص جو لامحدود خدا کی پناہ کے لئے آتا ہے ، یہاں تک کہ موت کے شیطان ، اس کے ساتھ بحث نہیں کرتا یا کسی بھی طرح اس کو پریشان کرنے کی کوشش نہیں کرتی.
ਕੇਦਾਰਾ ਛੰਤ ਮਹਲਾ ੫
kaydaaraa chhant mehlaa 5
Raag Kaydaaraa Chhant, Fifth Guru:
ਰਾਗ ਕੇਦਾਰਾ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ ‘ਛੰਤ’।
کیداراچھنّتمہلا੫
ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One eternal God, realized by the grace of the true Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ایک اونکارستِگُرپ٘رسادِ॥
ایک دائمی خدا جو گرو کے فضل سے معلوم ہوا
ਮਿਲੁ ਮੇਰੇ ਪ੍ਰੀਤਮ ਪਿਆਰਿਆ ॥ ਰਹਾਉ ॥
mil mayray pareetam pi-aari-aa. rahaa-o.
O’ my beloved Husband-God, please impart Your blessed vision to me. ||Pause||
ਹੇ ਮੇਰੇ ਪਿਆਰੇ! ਹੇ ਮੇਰੇ ਪ੍ਰੀਤਮ! (ਮੈਨੂੰ) ਮਿਲ ॥ ਰਹਾਉ॥
مِلُمیرےپ٘ریِتمپِیارِیا॥رہاءُ॥
اے میرے پیارے شوہر-خُدا ، براہِ کرم میرے لیے برکت کا تصور کر ۔
ਪੂਰਿ ਰਹਿਆ ਸਰਬਤ੍ਰ ਮੈ ਸੋ ਪੁਰਖੁ ਬਿਧਾਤਾ ॥
poor rahi-aa sarbatar mai so purakh biDhaataa.
O’ my friends, that Creator of the universe is pervading in everybody.
ਹੇ ਭਾਈ, ਉਹ ਸਰਬ-ਵਿਆਪਕ ਸਿਰਜਣਹਾਰ ਸਭ ਵਿਚ ਮੌਜੂਦ ਹੈ।
پوُرِرہِیاسربت٘رمےَسوپُرکھُبِدھاتا॥
پور رہیا سرستر میہہ۔ سب میں ہے بس رہا۔ سوپرکھ بدھاتا ۔ وہ منصوبہ ساز ہے ۔
میرے دوست ، کائنات کا خالق ہر کسی میں وسعت ہے ۔
ਮਾਰਗੁ ਪ੍ਰਭ ਕਾ ਹਰਿ ਕੀਆ ਸੰਤਨ ਸੰਗਿ ਜਾਤਾ ॥
maarag parabh kaa har kee-aa santan sang jaataa.
God Himself has created this Path to realize Him and arranged it so that He is known only in the company of holy people.
ਪ੍ਰਭੂ (ਨੂੰ ਮਿਲਣ) ਦਾ ਰਸਤਾ ਪ੍ਰਭੂ ਨੇ ਆਪ ਹੀ ਬਣਾਇਆ ਹੈ (ਉਹ ਰਸਤਾ ਇਹ ਹੈ ਕਿ)ਪ੍ਰੰਤੂ ਇਹ ਸੰਤ ਜਨਾਂ ਦੀ ਸੰਗਤ ਵਿਚ ਹੀਜਾਣਿਆ ਜਾਂਦਾ ਹੈ।
مارگُپ٘ربھکاہرِکیِیاسنّتنسنّگِجاتا॥
مارگ ۔ راستہ۔ طریقہ۔ ہرکیا ۔ خدا نے بنائیا ہے ۔ سنتا سنگ جاتا ۔ جسکی پہچان سمجھسنتو ں کی صحبت و قربت اور ساتھ سے ملتی ہ ے ۔
خدا نے اپنے آپ کو اس کا احساس کرنے اور اس کا اہتمام کرنے کے لئے اس راستے کو پیدا کیا ہے تاکہ وہ صرف مقدس لوگوں کی کمپنی میں جانا جاتا ہے.
ਸੰਤਨ ਸੰਗਿ ਜਾਤਾ ਪੁਰਖੁ ਬਿਧਾਤਾ ਘਟਿ ਘਟਿ ਨਦਰਿ ਨਿਹਾਲਿਆ ॥
santan sang jaataa purakh biDhaataa ghat ghat nadar nihaali-aa.
It is in the company of the holy people only that God, the Creator can be realized and one can see Him pervading in each and every heart.
ਸੰਤ ਜਨਾਂ ਦੀ ਸੰਗਤ ਵਿਚ ਹੀ ਸਿਰਜਣਹਾਰ ਅਕਾਲ ਪੁਰਖ ਨਾਲ ਜਾਣ-ਪਛਾਣ ਹੋ ਸਕਦੀ ਹੈ। (ਸੰਤ ਜਨਾਂ ਦੀ ਸੰਗਤ ਵਿਚ ਰਹਿ ਕੇ ਹੀ ਉਸ ਨੂੰ) ਹਰੇਕ ਸਰੀਰ ਵਿਚ ਅੱਖੀਂ ਵੇਖਿਆ ਜਾ ਸਕਦਾ ਹੈ।
سنّتنسنّگِجاتاپُرکھُبِدھاتاگھٹِگھٹِندرِنِہالِیا॥
سنتا سنگ جاتا ۔ جسکی پہچان سمجھسنتو ں کی صحبت و قربت اور ساتھ سے ملتی ہ ے ۔ گھٹ گھٹ ۔ ہر دلمیں اندر لہا لیا انگاہ شفقت سے دیدار ہوتا ہے ۔
یہ صرف خدا کی کمپنی میں ہے ، خالق کو احساس کیا جا سکتا ہے اور ایک اسے ہر دل میں وسعت دیکھ سکتا ہے.
ਜੋ ਸਰਨੀ ਆਵੈ ਸਰਬ ਸੁਖ ਪਾਵੈ ਤਿਲੁ ਨਹੀ ਭੰਨੈ ਘਾਲਿਆ ॥
jo sarnee aavai sarab sukh paavai til nahee bhannai ghaali-aa.
Whoever comes to His refuge, finds absolute peace, and He doesn’t ignore any one’s efforts even a little bit.
ਜਿਹੜਾ ਮਨੁੱਖ (ਸੰਤ ਜਨਾਂ ਦੀ ਸੰਗਤ ਦੀ ਬਰਕਤਿ ਨਾਲ ਪ੍ਰਭੂ ਦੀ) ਸਰਨ ਆਉਂਦਾ ਹੈ, ਉਹ ਸਾਰੇ ਸੁਖ ਹਾਸਲ ਕਰ ਲੈਂਦਾ ਹੈ। ਪ੍ਰਭੂ ਉਸ ਮਨੁੱਖ ਦੀ ਕੀਤੀ ਹੋਈ ਮਿਹਨਤ ਨੂੰ ਰਤਾ ਭਰ ਭੀ ਨਹੀਂ ਗਵਾਂਦਾ।
جوسرنیِآۄےَسربسُکھپاۄےَتِلُنہیِبھنّنےَگھالِیا॥
سرنی ۔ پناہ۔ سرب سکھ ۔ ہر طرح کے آرام و آسائش ۔ نل تھوڑی سی ۔ گھالیا۔ کی ہوئی محبت و مشقت ۔
جو شخص اپنی پناہ کے لئے آتا ہے ، وہ مطلق امن پائے گا ، اور وہ کسی کی کوششوں کو بھی تھوڑا سا نظر انداز نہیں کرتا ۔
ਹਰਿ ਗੁਣ ਨਿਧਿ ਗਾਏ ਸਹਜ ਸੁਭਾਏ ਪ੍ਰੇਮ ਮਹਾ ਰਸ ਮਾਤਾ ॥
har gun niDh gaa-ay sahj subhaa-ay paraym mahaa ras maataa.
The person who sings praises of God the treasure of virtues faithfully, becomes elated with the sublime essence of divine love.
ਜਿਹੜਾ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਕੇ ਪਿਆਰ ਨਾਲ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਦੇ ਗੁਣ ਗਾਂਦਾ ਹੈ, ਉਹ ਸਭ ਤੋਂ ਉੱਚੇ ਪ੍ਰੇਮ-ਰਸ ਵਿਚ ਮਸਤ ਰਹਿੰਦਾ ਹੈ।
ہرِگُنھنِدھِگاۓسہجسُبھاۓپ٘ریممہارسماتا॥
گن ندھ اوصاف کے خزانے سہج سبھائے ۔ روحانی سکون میں اور پریم پیار سے ۔ ماتا ۔ محو۔
وہ شخص جو خدا کی حمد کرتا ہے ، وفاداری کی فضیلت کا خزانہ ہے ، الہٰی محبت کی شاندار جوہر سے دکانوں بن جاتا ہے ۔
ਨਾਨਕ ਦਾਸ ਤੇਰੀ ਸਰਣਾਈ ਤੂ ਪੂਰਨ ਪੁਰਖੁ ਬਿਧਾਤਾ ॥੧॥
naanak daas tayree sarnaa-ee too pooran purakh biDhaataa. ||1||
O’ God, You are the Creator of the entire universe, who pervades everywhere. Therefore Your devotee Nanak seeks Your refuge. ||1||
(ਹੇ ਪ੍ਰਭੂ!) ਤੂੰ ਸਰਬ-ਵਿਆਪਕ ਹੈਂ, ਤੂੰ (ਸਾਰੇ ਜਗਤ ਦਾ) ਰਚਨਹਾਰ ਹੈਂ, ਦਾਸ ਨਾਨਕ ਤੇਰੀ ਸਰਨ ਹੈ।॥੧॥
نانکداستیریِسرنھائیِتوُپوُرنپُرکھُبِدھاتا॥੧॥
اے خُدا ، تُو تمام کائنات کا خالق ہے جو ہر جگہ سرائیت ہے ۔ لہذا آپ کا نانک آپ کی پناہ کی کوشش کرتا ہے.
ਹਰਿ ਪ੍ਰੇਮ ਭਗਤਿ ਜਨ ਬੇਧਿਆ ਸੇ ਆਨ ਕਤ ਜਾਹੀ ॥
har paraym bhagat jan bayDhi-aa say aan kat jaahee.
O’ my friends, the devotees who have been impregnated with loving devotion to God, cannot forsake Him and go anywhere else.
ਹੇ ਭਾਈ, ਜਿਹੜੇ ਮਨੁੱਖ ਹਰੀ ਦੀ ਪ੍ਰੇਮਾ-ਭਗਤੀ ਵਿਚ ਵਿੱਝ ਜਾਂਦੇ ਹਨ, ਉਹ (ਹਰੀ ਨੂੰ ਛੱਡ ਕੇ) ਕਿਸੇ ਹੋਰ ਥਾਂ ਨਹੀਂ ਜਾ ਸਕਦੇ।
ہرِپ٘ریمبھگتِجنبیدھِیاسےآنکتجاہیِ॥
ہر پریم بھگت ۔ خدا کے پریم پیار ۔ بیدھیا۔ گرفتار۔ غلام۔ سے آن۔ وہ اور۔ گت ۔ کہان جاہی ۔ جاینئے ۔
اے ‘ میرے دوست ، ان لوگوں کو جنہوں نے خدا سے محبت کرنے والے عقیدت کے ساتھ رنگدار کیا گیا ہے ، اسے چھوڑ نہیں سکتے اور کہیں اور نہیں جاتے.
ਮੀਨੁ ਬਿਛੋਹਾ ਨਾ ਸਹੈ ਜਲ ਬਿਨੁ ਮਰਿ ਪਾਹੀ ॥
meen bichhohaa naa sahai jal bin mar paahee.
Their state is like that of a fish that cannot bear the separation from water, (because) she cannot survive without it.
(ਜਿਵੇਂ) ਮੱਛੀ (ਪਾਣੀ ਦਾ) ਵਿਛੋੜਾ ਸਹਾਰ ਨਹੀਂ ਸਕਦੀ, ਪਾਣੀ ਤੋਂ ਬਿਨਾ ਮੱਛੀਆਂ ਮਰ ਜਾਂਦੀਆਂ ਹਨ।
میِنُبِچھوہاناسہےَجلبِنُمرِپاہیِ॥
من ۔ مچھلی ۔ بچھوہا۔ جدائی۔ جل بن ۔ پانی کے بغیر۔ مرپاہی ۔ ۔ مرجاتی ہیں۔
ان کی ریاست ایسی مچھلیوں کی مانند ہے جو پانی سے علیحدگی برداشت نہیں کر سکتی کیونکہ وہ اس کے بغیر زندہ نہیں رہ سکتی ۔
ਹਰਿ ਬਿਨੁ ਕਿਉ ਰਹੀਐ ਦੂਖ ਕਿਨਿ ਸਹੀਐ ਚਾਤ੍ਰਿਕ ਬੂੰਦ ਪਿਆਸਿਆ ॥
har bin ki-o rahee-ai dookh kin sahee-ai chaatrik boond pi-aasi-aa.
They cannot bear the pain of separation from God, and live without remembering Him just like a thirsty rain bird who cannot survive without swanti boond (a special drop of water).
ਉਹਨਾਂ ਵਿਚੋਂ ਕਿਸੇ ਪਾਸੋਂ ਭੀ) ਪਰਮਾਤਮਾ (ਦੀ ਯਾਦ) ਤੋਂ ਬਿਨਾ ਰਿਹਾ ਨਹੀਂ ਜਾ ਸਕਦਾ, ਕਿਸੇ ਪਾਸੋਂ ਭੀ ਵਿਛੋੜੇ ਦਾ ਦੁੱਖ ਸਹਾਰਿਆ ਨਹੀਂ ਜਾ ਸਕਦਾ (ਜਿਵੇਂ) ਪਪੀਹਾ ਹਰ ਵੇਲੇ ਸ੍ਵਾਂਤੀ ਬੂੰਦ ਲਈ ਤਰਸਦਾ ਹੈ।
ہرِبِنُکِءُرہیِئےَدوُکھکِنِسہیِئےَچات٘رِکبوُنّدپِیاسِیا॥
چاترک بوند پیاسا۔ پپہا ۔ آسمانی ذریعے کا پیاسا ہے ۔
وہ خدا کی طرف سے علیحدگی کا درد برداشت نہیں کر سکتے ، اور اسے صرف ایک پیاس بارش کے پرندوں کی طرح زندہ نہیں رہ سکتا جو اینٹی بوند کے بغیر زندہ نہیں رہ سکتا (پانی کی ایک خاص ڈراپ).
ਕਬ ਰੈਨਿ ਬਿਹਾਵੈ ਚਕਵੀ ਸੁਖੁ ਪਾਵੈ ਸੂਰਜ ਕਿਰਣਿ ਪ੍ਰਗਾਸਿਆ ॥
kab rain bihaavai chakvee sukh paavai sooraj kiran pargaasi-aa.
Just as the Chakwi, a water bird (who gets separated from its mate during the night), wonders when the night would end, and the rays of the sun would shine, (so that she can find her mate) and rest in peace,
(ਜਿਵੇਂ) ਜਦ ਤਕ ਰਾਤ ਨਾਹ ਮੁੱਕੇ, ਜਦ ਤਕ ਸੂਰਜ ਦੀ ਕਿਰਨ ਲੋਅ ਨ ਕਰੇ, ਚਕਵੀ ਨੂੰ ਸੁਖ ਨਹੀਂ ਮਿਲ ਸਕਦਾ।
کبریَنِبِہاۄےَچکۄیِسُکھُپاۄےَسوُرجکِرنھِپ٘رگاسِیا॥
وہاوے ۔ گذرے ۔ کرن پر گابیا۔ روشنی ہوئے ۔
بس چاکوا کے طور پر, ایک پانی کے جانور (رات کے دوران اس کے ساتھی سے الگ ہو جاتا ہے جو), جب رات ختم ہو جائے گی, اور سورج کی کرنوں چمک جائے گی, (وہ اس کے ساتھی تلاش کر سکتے ہیں) اور امن میں آرام,
ਹਰਿ ਦਰਸਿ ਮਨੁ ਲਾਗਾ ਦਿਨਸੁ ਸਭਾਗਾ ਅਨਦਿਨੁ ਹਰਿ ਗੁਣ ਗਾਹੀ ॥
har daras man laagaa dinas sabhaagaa an-din har gun gaahee.
similarly, those devotees whose minds are attuned to get the blessed vision of God, consider that day as auspicious when they keep singing His praises day and night.
(ਪ੍ਰਭੂ-ਪ੍ਰੇਮ ਵਿਚ ਵਿੱਝੇ ਹੋਏ ਮਨੁੱਖਾਂ ਲਈ) ਉਹ ਦਿਨ ਭਾਗਾਂ ਵਾਲਾ ਹੁੰਦਾ ਹੈ ਜਦੋਂ ਉਹਨਾਂ ਦਾ ਮਨ ਪ੍ਰਭੂ ਦੇ ਦੀਦਾਰ ਵਿਚ ਜੁੜਦਾ ਹੈ, ਉਹ ਹਰ ਵੇਲੇ ਪ੍ਰਭੂ ਦੇ ਗੁਣ ਗਾਂਦੇ ਰਹਿੰਦੇ ਹਨ।
ہرِدرسِمنُلاگادِنسُسبھاگااندِنُہرِگُنھگاہیِ॥
درس ۔ دیدار۔ دنس سبھا گا۔ خوش قسمت دن ۔
اسی طرح ، جن کے دماغوں کے ذہنوں کو خدا کے بابرکت تصور کو حاصل کرنے کے لئے باخبر کر رہے ہیں ، اس دن مبارک ہو جب وہ اپنی تعریف کے دن اور رات کو گانا جاری رکھیں.
ਨਾਨਕ ਦਾਸੁ ਕਹੈ ਬੇਨੰਤੀ ਕਤ ਹਰਿ ਬਿਨੁ ਪ੍ਰਾਣ ਟਿਕਾਹੀ ॥੨॥
naanak daas kahai baynantee kat har bin paraan tikaahee. ||2||
Devotee Nanak makes this supplication that they who are imbued with God’s love, cannot breathe peacefully without remembering Him. ||2||
ਦਾਸ ਨਾਨਕ ਬੇਨਤੀ ਕਰਦਾ ਹੈ (ਕਿ ਜਿਨ੍ਹਾਂ ਦੇ ਮਨ ਪ੍ਰਭੂ-ਪ੍ਰੇਮ ਵਿਚ ਵਿੱਝੇ ਹੋਏ ਹਨ, ਉਹਨਾਂ ਦੇ) ਪ੍ਰਾਣ ਪਰਮਾਤਮਾ ਦੀ ਯਾਦ ਤੋਂ ਬਿਨਾ ਕਿਤੇ ਭੀ ਧੀਰਜ ਨਹੀਂ ਪਾ ਸਕਦੇ ॥੨॥
نانکداسُکہےَبیننّتیِکتہرِبِنُپ٘رانھٹِکاہیِ॥੨॥
کت ۔ کب ۔پران ٹکاہی ۔ زندگی بچے سکون پائیگی ۔
نانک یہ دعا کرتا ہے کہ وہ جو خدا کی محبت کے ساتھ حواریوں ہیں ، اسے یاد رکھنے کے بغیر امن سے سانس نہیں لے سکتا.
ਸਾਸ ਬਿਨਾ ਜਿਉ ਦੇਹੁਰੀ ਕਤ ਸੋਭਾ ਪਾਵੈ ॥
saas binaa ji-o dayhuree kat sobhaa paavai.
O’ my friends, just as without the breath, the body finds no honor or respect,
ਹੇ ਭਾਈ, ਜਿਵੇਂ ਸਾਹ (ਆਉਣ) ਤੋਂ ਬਿਨਾ ਮਨੁੱਖ ਦਾ ਸਰੀਰ ਕਿਤੇ ਸੋਭਾ ਨਹੀਂ ਪਾ ਸਕਦਾ,
ساسبِناجِءُدیہُریِکتسوبھاپاۄےَ॥
دیہری ۔ جسم ۔ سوبھا ۔ شہرت ۔
اے میرے دوست ، جیسے سانس کے بغیر ، جسم کو کوئی عزت یا احترام نہیں ملتی ،
ਦਰਸ ਬਿਹੂਨਾ ਸਾਧ ਜਨੁ ਖਿਨੁ ਟਿਕਣੁ ਨ ਆਵੈ ॥
daras bihoonaa saaDh jan khin tikan na aavai.
similarly a holy person cannot rest in peace even for an instant, without the blessed vision of God.
ਇਸੇ ਤਰ੍ਹਾਂ ਹੀ ਪਰਮਾਤਮਾ ਦੇ ਦਰਸ਼ਨ ਦੇ ਬਗੈਰ ਨੇਕ ਬੰਦੇ ਨੂੰ ਇਕ ਮੁਹਤ ਭਰ ਭੀ ਆਰਾਮ ਨਹੀਂ ਆਉਂਦਾ।
درسبِہوُناسادھجنُکھِنُٹِکنھُنآۄےَ॥
درس بہونا۔ دیدار کے بغیر۔ سادھ جن۔ جسے طرز زندگی راہ راست پر لگالی خادم خدا۔ کھن ۔ معمولی وقفے کے لئے بھی ۔ ٹکن۔ سکنو۔
اسی طرح ایک مقدس شخص خدا کی بابرکت رویا کے بغیر ، ایک فوری طور پر بھی امن میں آرام نہیں کر سکتا.
ਹਰਿ ਬਿਨੁ ਜੋ ਰਹਣਾ ਨਰਕੁ ਸੋ ਸਹਣਾ ਚਰਨ ਕਮਲ ਮਨੁ ਬੇਧਿਆ ॥
har bin jo rahnaa narak so sahnaa charan kamal man bayDhi-aa.
Leading life without remembering Naam is like suffering in hell. But a person whose mind is imbued with God as if has been pierced (impregnated) with the lotus feet of God,
ਪਰਮਾਤਮਾ ਦੇ ਨਾਮ ਤੋਂ ਬਿਨਾ ਜੋ ਜੀਊਣ ਹੈ, ਉਹ ਜੀਊਣ ਨਰਕ (ਦਾ ਦੁੱਖ) ਸਹਾਰਨ (ਦੇ ਤੁੱਲ) ਹੈ। ਪਰ ਜਿਸ ਮਨੁੱਖ ਦਾ ਮਨ ਪਰਮਾਤਮਾ ਦੇ ਸੋਹਣੇ ਚਰਨਾਂ ਵਿਚ ਵਿੱਛ ਜਾਂਦਾ ਹੈ,
ہرِبِنُجورہنھانرکُسوسہنھاچرنکملمنُبیدھِیا॥
نرک۔ دوزخ۔ سہنا ۔ برداشت کرنا۔ چرن کمل۔ کنول کے پھولوں جیسے پاک۔ بیدھیا۔ گرویدہ ۔ گرفتار ۔
نام یاد رکھنے کے بغیر زندگی کی قیادت جہنم میں دکھ کی طرح ہے. لیکن ایک شخص جس کا من خدا کے ساتھ حواریوں کیا گیا ہے کے طور پر اگر وہ چھید کیا گیا ہے (رنگدار) خدا کے لوٹس پاؤں کے ساتھ,
ਹਰਿ ਰਸਿਕ ਬੈਰਾਗੀ ਨਾਮਿ ਲਿਵ ਲਾਗੀ ਕਤਹੁ ਨ ਜਾਇ ਨਿਖੇਧਿਆ ॥
har rasik bairaagee naam liv laagee katahu na jaa-ay nikhayDhi-aa.
becomes a detached devotee of God, his mind is attuned to Naam and is not condemned anywhere.
ਉਹ ਪਰਮਾਤਮਾ ਦੇ ਨਾਮ ਦਾ ਰਸੀਆ ਹੋ ਜਾਂਦਾ ਹੈ, ਹਰਿ-ਨਾਮ ਵਿਚ ਉਸ ਦੀ ਲਗਨ ਲੱਗੀ ਰਹਿੰਦੀ ਹੈ, ਉਸ ਦੀ ਕਿਤੇ ਭੀ ਨਿਰਾਦਰੀ ਨਹੀਂ ਹੁੰਦੀ।
ہرِرسِکبیَراگیِنامِلِۄلاگیِکتہُنجاءِنِکھیدھِیا॥
رست ۔ پر لطف ۔ بیراگی ۔ پریمی ۔ نامیو ۔ سچ حق وحقیقت سے محبت ۔ لگن ۔ انکھیریا۔ بدنامی۔
خدا کی علیحدہ باخبر بن جاتا ہے ، اس کے دماغ کے نام کے لئے ہے اور کہیں بھی مذمت نہیں کر رہا ہے.
ਹਰਿ ਸਿਉ ਜਾਇ ਮਿਲਣਾ ਸਾਧਸੰਗਿ ਰਹਣਾ ਸੋ ਸੁਖੁ ਅੰਕਿ ਨ ਮਾਵੈ ॥
har si-o jaa-ay milnaa saaDhsang rahnaa so sukh ank na maavai.
Abiding in the holy company and thereby realizing God, brings such peace and bliss that one cannot contain its joy within oneself.
ਸਾਧ ਸੰਗਤ ਵਿਚ ਟਿਕੇ ਰਹਿਣਾ (ਤੇ, ਸਾਧ ਸੰਗਤ ਦੀ ਬਰਕਤਿ ਨਾਲ) ਪ੍ਰਭੂ ਨਾਲ ਮਿਲਾਪ ਹੋ ਜਾਣਾ (ਇਸ ਤੋਂ ਐਸਾ ਆਤਮਕ ਆਨੰਦ ਪੈਦਾ ਹੁੰਦਾ ਹੈ ਕਿ) ਉਹ ਆਨੰਦ ਲੁਕਿਆ ਨਹੀਂ ਰਹਿ ਸਕਦਾ।
ہرِسِءُجاءِمِلنھاسادھسنّگِرہنھاسوسُکھُانّکِنماۄےَ॥
سادھ سنگ۔ صحبت و قربتراستبازون۔ آنک ۔ انگ ۔ ساتھ۔
مقدس کمپنی میں قائم ہے اور اس طرح خدا کو احساس ، ایسی امن اور خوشی ہے کہ ایک اپنے اندر اپنی خوشی پر مشتمل نہیں کر سکتے ہیں لاتا ہے.
ਹੋਹੁ ਕ੍ਰਿਪਾਲ ਨਾਨਕ ਕੇ ਸੁਆਮੀ ਹਰਿ ਚਰਨਹ ਸੰਗਿ ਸਮਾਵੈ ॥੩॥
hohu kirpaal naanak kay su-aamee har charnah sang samaavai. ||3||
Therefore O’ Master of Nanak, the person whom You show mercy and bless, remains merged in Your feet i.e. Your immaculate Name. ||3||
ਹੇ ਨਾਨਕ ਦੇ ਮਾਲਕ-ਪ੍ਰਭੂ! ਜਿਸ ਮਨੁੱਖ ਉੱਤੇ ਤੂੰ ਦਇਆਵਾਨ ਹੁੰਦਾ ਹੈਂ, ਉਹ ਤੇਰੇ ਚਰਨਾਂ ਵਿਚ ਲੀਨ ਰਹਿੰਦਾ ਹੈ ॥੩॥
ہوہُک٘رِپالنانککےسُیامیِہرِچرنہسنّگِسماۄےَ॥੩॥
ماوے ۔ سماتا ۔ ہر چرنیہہ ۔ سنگ سماوے ۔ پائے ۔ الہٰی میں سماتا ہے ۔
لہذا اے ‘ نانک کے مالک ، جس شخص کو آپ رحمت اور برکت کا اظہار کرتے ہیں ، آپ کے قدموں یعنی آپ کے نرمل نام میں ضم رہتا ہے.
ਖੋਜਤ ਖੋਜਤ ਪ੍ਰਭ ਮਿਲੇ ਹਰਿ ਕਰੁਣਾ ਧਾਰੇ ॥
khojat khojat parabh milay har karunaa Dhaaray.
O’ my friends, after searching for a long time, I realized God because He Himself showered mercy on me.
ਹੇ ਭਾਈ, (ਪ੍ਰਭੂ ਜੀ ਦੀ) ਭਾਲ ਕਰਦਿਆਂ ਕਰਦਿਆਂ (ਆਖ਼ਰ) ਪ੍ਰਭੂ ਜੀ (ਆਪ ਹੀ) ਦਇਆ ਕਰ ਕੇ (ਮੈਨੂੰ) ਮਿਲ ਪਏ ।
کھوجتکھوجتپ٘ربھمِلےہرِکرُنھادھارے॥
کھوجت کھوجت۔ ڈہونڈے ڈہونڈتے ۔ کرنا دھارے ۔ رحمدلی فرمائی ۔
اے میرے دوست ، ایک طویل وقت کے لئے تلاش کرنے کے بعد ، میں نے خدا کو احساس کیا کیونکہ وہ خود مجھ پر رحم پوچھ گچھ.
ਨਿਰਗੁਣੁ ਨੀਚੁ ਅਨਾਥੁ ਮੈ ਨਹੀ ਦੋਖ ਬੀਚਾਰੇ ॥
nirgun neech anaath mai nahee dokh beechaaray.
He did not care about my faults even though I am unworthy, born in low caste, and destitute. ਮੇਰੇ ਵਿਚ ਕੋਈ ਗੁਣ ਨਹੀਂ ਸੀ, ਮੈਂ ਨੀਵੇਂ ਜੀਵਨ ਵਾਲਾ ਸਾਂ, ਮੈਂ ਅਨਾਥ ਸਾਂ। ਪਰ ਪ੍ਰਭੂ ਜੀ ਨੇ ਮੇਰੇ ਔਗੁਣਾਂ ਵਲ ਧਿਆਨ ਨਹੀਂ ਦਿੱਤਾ।
نِرگُنھُنیِچُاناتھُمےَنہیِدوکھبیِچارے॥
نرگن بے اوصاف۔ ینج۔ کمینہ ۔ اناتھ ۔ بے مالک ۔ عاجز ۔ مسکین ۔ دوکھ ۔ عیب ۔ برائیاں۔ بیچارے ۔ خیال کیا۔
اس نے میری کمزوریوں کے بارے میں پرواہ نہیں کی اگرچہ میں غیر معمولی ہوں ، کم ذات میں پیدا ہوا ، اور غیر معمولی.
ਨਹੀ ਦੋਖ ਬੀਚਾਰੇ ਪੂਰਨ ਸੁਖ ਸਾਰੇ ਪਾਵਨ ਬਿਰਦੁ ਬਖਾਨਿਆ ॥
nahee dokh beechaaray pooran sukh saaray paavan birad bakhaani-aa.
He did not mind my shortcomings, and blessed me with all comforts and thus exhibited His innate nature of sanctifying the sinners.
ਪ੍ਰਭੂ ਨੇ ਮੇਰੇ ਔਗੁਣ ਨਹੀਂ ਵਿਚਾਰੇ, ਮੈਨੂੰ ਪੂਰਨ ਸੁਖ ਉਸ ਨੇ ਦੇ ਦਿੱਤੇ, (ਤਾਹੀਏਂ ਤਾਂ ਇਹ) ਕਿਹਾ ਜਾਂਦਾ ਹੈ ਕਿ (ਪਤਿਤਾਂ ਨੂੰ) ਪਵਿੱਤਰ ਕਰਨਾ (ਪ੍ਰਭੂ ਦਾ) ਮੁੱਢ-ਕਦੀਮਾਂ ਦਾ ਸੁਭਾਉ ਹੈ।
نہیِدوکھبیِچارےپوُرنسُکھسارےپاۄنبِردُبکھانِیا॥
پورن ۔ مکمل۔ پاؤن بردھ کھائیا۔ پاک بنانے والا عادت ۔ کہاتا ہے ۔
اُس نے میری کمزوریوں کو یاد نہیں کیا ، اور مجھے تمام آرام سے برکت دی اور اس طرح گنہگاروں کو پوترکی کی اپنی فطری فطرت کی نمائش کی ۔
ਭਗਤਿ ਵਛਲੁ ਸੁਨਿ ਅੰਚਲੋੁ ਗਹਿਆ ਘਟਿ ਘਟਿ ਪੂਰ ਸਮਾਨਿਆ ॥
bhagat vachhal sun anchlo gahi-aa ghat ghat poor samaani-aa.
On hearing that He loves devotion, I caught hold of His gown (and sought His refuge), and now I believe that He is perfectly pervading in each and every heart.
ਇਹ ਸੁਣ ਕੇ ਕਿ ਪ੍ਰਭੂ ਭਗਤੀ ਨੂੰ ਪਿਆਰ ਕਰਨ ਵਾਲਾ ਹੈ, ਮੈਂ ਉਸ ਦਾ ਪੱਲਾ ਫੜ ਲਿਆ । ਅਤੇ ਨਿਸ਼ਚਾ ਹੋ ਗਿਆ ਕਿ ਪ੍ਰਭੂ ਹਰੇਕ ਸਰੀਰ ਵਿਚ ਪੂਰਨ ਤੌਰ ਤੇ ਵਿਆਪਕ ਹੈ।
بھگتِۄچھلُسُنِانّچلد਼گہِیاگھٹِگھٹِپوُرسمانِیا॥
بھگت وچھل ۔ بھگتی کا دلدادہ ۔ پیار۔ انچل۔ دامن ۔ گپا ۔ پکڑ۔ گھٹ گھٹ پو رسمانیا۔ ہر دل میں بستا ہے ۔
یہ سننے پر کہ وہ عقیدت سے محبت رکھتا ہے ، میں نے اپنے وسعت کو پکڑ لیا (اور اس کی پناہ کی کوشش کی) ، اور اب میں یقین کرتا ہوں کہ وہ ہر دل میں مکمل طور پر ہے.
ਸੁਖ ਸਾਗਰੋੁ ਪਾਇਆ ਸਹਜ ਸੁਭਾਇਆ ਜਨਮ ਮਰਨ ਦੁਖ ਹਾਰੇ ॥
sukh saagro paa-i-aa sahj subhaa-i-aa janam maran dukh haaray.
Thus I too have found that ocean of bliss, with intuitive ease, and now my sufferings of whole life i.e. from birth to death are gone.
ਤਾਂ ਉਹ ਸੁਖਾਂ ਦਾ ਸਮੁੰਦਰ ਪ੍ਰਭੂ ਮੈਨੂੰ ਆਪ-ਮੁਹਾਰਾ ਹੀ ਮਿਲ ਪਿਆ। ਜਨਮ ਤੋਂ ਮਰਨ ਤਕ ਦੇ ਮੇਰੇ ਸਾਰੇ ਹੀ ਦੁੱਖ ਥੱਕ ਗਏ (ਮੁੱਕ ਗਏ)|
سُکھساگرد਼پائِیاسہجسُبھائِیاجنممرندُکھہارے॥
سکھ ساگرو ۔ آرام و آسائش کا سمندر۔ سہج سبھائیا۔ قدرتی طور بلا جہدوتردو ۔ جنم مرن ۔ موت و پیدائش ۔ دکھ ہارے ۔ عذاب مٹے ۔
اس طرح میں نے بھی یہ محسوس کیا ہے کہ خوشی کے سمندر ، بدیہی آسانی کے ساتھ ، اور اب پوری زندگی کا دکھ یعنی پیدائش سے موت کے چلے گئے ہیں.
ਕਰੁ ਗਹਿ ਲੀਨੇ ਨਾਨਕ ਦਾਸ ਅਪਨੇ ਰਾਮ ਨਾਮ ਉਰਿ ਹਾਰੇ ॥੪॥੧॥
kar geh leenay naanak daas apnay raam naam ur haaray. ||4||1||
Devotee Nanak says that holding my hand, God has made me His own, and I have enshrined God’s Name in my heart. ||4||1||
ਨਾਨਕ ਦਾਸ ਕਹਿੰਦੇ ਨੇ! ਕਿ ਹਥ ਤੋਂ ਪਕੜ ਕੇ ਵਾਹਿਗੁਰੂ ਨੇ ਮੈਂਨੂੰ ਬਚਾ ਲਿਆ ਹੈ, ਅਤੇ ਮੈਂ ਸੁਆਮੀ ਦੇ ਨਾਮ ਨੂੰ ਹਾਰ ਦੀ ਤਰ੍ਹਾਂ ਆਪਣੇ ਦਿਲ ਅੰਦਰ ਪਰੋ ਲਿਆ ਹੈ। ॥੪॥੧॥
کرُگہِلیِنےنانکداساپنےرامناماُرِہارے॥੪॥੧॥
کر گیہہ ۔ ہاتھ پکڑا۔ رام نام اہارے ۔ الہٰی نام گلے کا ہار بنائیا۔ مراد نصب ۔ العین بنائیا۔ عقیدہ اور ایمان بنائیا۔
ہینانک کا کہنا ہے کہ میرے ہاتھ کو پکڑ کر ، خدا نے مجھے اپنا بنا دیا ، اور میں نے اپنے دل میں خدا کے نام کو بیان کیا ہے.