Urdu-Raw-Page-981

ਨਾਨਕ ਦਾਸਨਿ ਦਾਸੁ ਕਹਤੁ ਹੈ ਹਮ ਦਾਸਨ ਕੇ ਪਨਿਹਾਰੇ ॥੮॥੧॥
naanak daasan daas kahat hai ham daasan kay panihaaray. ||8||1||
Nanak, the slave of Your slaves, says, I am the water-carrier of Your slaves. ||8||1||
Nanak, the devotee of Your devotees begs to make them humble to serve devotees like their water-carrier. ||8||1||
ਮੈਂ ਤੇਰੇ ਦਾਸਾਂ ਦਾ ਦਾਸ ਆਖਦਾ ਹਾਂ, ਮੈਨੂੰ ਆਪਣੇ ਦਾਸਾਂ ਦਾ ਪਾਣੀ ਢੋਣ ਵਾਲਾ ਬਣਾਈ ਰੱਖ ॥੮॥੧॥
نانکداسنِداسُکہتُہےَہمداسنکےپنِہارے
۔ پنہارے ۔ پانی لانے والے خدمتگار
۔ اے نانک۔ خادموں کا خادم عرض گذارتا ہے کہ مجھے پانی لانے والے اپنے خادموں کا بنا ۔

ਨਟ ਮਹਲਾ ੪ ॥
nat mehlaa 4.
Raag Raag Nat, Fourth Guru:
نٹمحلا 4॥

ਰਾਮ ਹਮ ਪਾਥਰ ਨਿਰਗੁਨੀਆਰੇ ॥
raam ham paathar nirgunee-aaray.
O Lord, I am an unworthy stone.
O’ my God, we are meritless and like stone hard hearted persons.
ਹੇ ਮੇਰੇ ਰਾਮ! ਅਸੀਂ ਜੀਵ ਨਿਰਦਈ ਹਾਂ, ਗੁਣਾਂ ਤੋਂ ਸੱਖਣੇ ਹਾਂ।
رامہمپاتھرنِرگُنیِیارے॥
پاتھر۔ سخت دل۔ نرگنہارے ۔ بے اوصاف۔
اے خدا انسان بیداو و اور بے اوصاف ہے ۔

ਕ੍ਰਿਪਾ ਕ੍ਰਿਪਾ ਕਰਿ ਗੁਰੂ ਮਿਲਾਏ ਹਮ ਪਾਹਨ ਸਬਦਿ ਗੁਰ ਤਾਰੇ ॥੧॥ ਰਹਾਉ ॥
kirpaa kirpaa kar guroo milaa-ay ham paahan sabad gur taaray. ||1|| rahaa-o.
The Merciful Lord, in His Mercy, has led me to meet the Guru; through the Word of the Guru’s Shabad, this stone is carried across. ||1||Pause||
O’ merciful, You united us with the Guru and through his divine word, You ferried us, the stone like sinners across the worldly ocean of vices. ||1||Pause||
ਮਿਹਰ ਕਰ ਮਿਹਰ ਕਰ, ਸਾਨੂੰ ਗੁਰੂ ਮਿਲਾ। ਸਾਨੂੰ ਪੱਥਰਾਂ ਨੂੰ ਗੁਰੂ ਦੇ ਸ਼ਬਦ ਦੀ ਰਾਹੀਂ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ॥੧॥ ਰਹਾਉ ॥
ک٘رِپاک٘رِپاکرِگُروُمِلاۓہمپاہنسبدِگُرتارے
کرم فرمائیکرکے مرشد سے ملاؤ تاکہ ہم بیدردوں کو کلامکے ذریعے زندگی کامیاب بنالیں ۔

ਸਤਿਗੁਰ ਨਾਮੁ ਦ੍ਰਿੜਾਏ ਅਤਿ ਮੀਠਾ ਮੈਲਾਗਰੁ ਮਲਗਾਰੇ ॥
satgur naam drirh-aa-ay at meethaa mailaagar malgaaray.
The True Guru has implanted within me the exceedingly sweet Naam, the Name of the Lord; it is like the most fragrant sandalwood.
The true Guru enshrines Naam which is extremely sweet and very pleasing like the fragrance coming from Sandal trees on Malagar mountain, India.
ਹੇ ਗੁਰੂ! ਪਰਮਾਤਮਾ ਦਾ ਨਾਮ (ਮੇਰੇ ਹਿਰਦੇ ਵਿਚ) ਪੱਕਾ ਕਰ, ਇਹ ਨਾਮ ਬਹੁਤ ਮਿੱਠਾ ਹੈ ਤੇ (ਠੰਢਕ ਅਪੜਾਣ ਵਿਚ) ਚੰਦਨ ਤੋਂ ਭੀ ਸ੍ਰੇਸ਼ਟ ਹੈ।
ستِگُرنامُد٘رِڑاۓاتِمیِٹھامیَلاگرُملگارے
میلا گر۔ چندن۔ میلاگر۔ ملگارے ۔ چندن کا چندن
سچا مرشد خا کا نام جو نہایت پر لطف مزیدار اور میٹھا ہے ۔ ۔ پختہ کرواتا ہے نام جس کی چندن کی مانند خوشبو پھیلاتا ہے ۔

ਨਾਮੈ ਸੁਰਤਿ ਵਜੀ ਹੈ ਦਹ ਦਿਸਿ ਹਰਿ ਮੁਸਕੀ ਮੁਸਕ ਗੰਧਾਰੇ ॥੧॥
naamai surat vajee hai dah dis har muskee musak ganDhaaray. ||1||
Through the Name, my awareness extends in the ten directions; the fragrance of the fragrant Lord permeates the air. ||1||
By virtue of Naam, this consciousness has awakened in me that the fragrance of God’s presence is spread in all the ten directions of the world. ||1||
ਨਾਮ ਦੀ ਬਰਕਤਿ ਨਾਲ ਹੀ ਇਹ ਸੁਰਤ ਪ੍ਰਬਲ ਹੁੰਦੀ ਹੈ ਕਿ ਜਗਤ ਵਿਚ ਹਰ ਪਾਸੇ ਪਰਮਾਤਮਾ ਦੀ ਹਸਤੀ ਦੀ ਸੁਗੰਧੀ ਪਸਰ ਰਹੀ ਹੈ ॥੧॥
نامےَسُرتِۄجیِہےَدہدِسِہرِمُسکیِمُسکگنّدھارے
۔ نامے۔ نام سے ۔ سرت۔ ہوش۔ وجی ہے دیہہ دس۔ ہر طرح کی خیر ۔ سکی مستک گندھارے ۔ خوشیووں والے کی خوشبو پھیلی ہے ۔ مسکن ۔ کستوری کی خوشبو الے ۔ مسک۔ خوشبو ۔ گندھارے ۔ پھیلی ہے
سچے مرشد کے ملاپ سے اور نام سچ حق و حقیقت کی عطمت و برکت عقل ہوش اور سمجھ بڑھتی ہے اور اس کی خوشبو کی شہرت ہر طرف پھیلتی ہے

ਤੇਰੀ ਨਿਰਗੁਣ ਕਥਾ ਕਥਾ ਹੈ ਮੀਠੀ ਗੁਰਿ ਨੀਕੇ ਬਚਨ ਸਮਾਰੇ ॥
tayree nirgun kathaa kathaa hai meethee gur neekay bachan samaaray.
Your unlimited sermon is the most sweet sermon; I contemplate the most Sublime Word of the Guru.
Sweet is Your discourse which is unaffected by the three ill effects of Maya. and through Guru’s immaculate divine words, Your praises are enshrined in one’s heart.
ਹੇ ਪ੍ਰਭੂ! ਤੇਰੀ ਸਿਫ਼ਤ-ਸਾਲਾਹ ਮਿੱਠੀ ਹੈ, ਇਸ ਉਤੇ ਮਾਇਆ ਦੇ ਤਿੰਨ ਗੁਣਾਂ ਦਾ ਪ੍ਰਭਾਵ ਨਹੀਂ ਪੈ ਸਕਦਾ। ਗੁਰੂ ਦੀ ਰਾਹੀਂ (ਤੇਰੀ ਸਿਫ਼ਤ-ਸਾਲਾਹ ਦੇ) ਸੋਹਣੇ ਬਚਨ ਹਿਰਦੇ ਵਿਚ ਵਸਾਏ ਜਾ ਸਕਦੇ ਹਨ।
تیریِنِرگُنھکتھاکتھاہےَمیِٹھیِگُرِنیِکےبچنسمارے॥
نگن ۔ دنیاوی اوصاف سے بلند۔ کتھا۔ کہانی ۔ نیکے ۔ اچھے ۔ سمارے ۔ یاد۔
اے خدا تیری کہانی نہایت پر لطف میٹھی ہے ۔ مرشد کینیک نصحیت دل میں بساؤ۔

ਗਾਵਤ ਗਾਵਤ ਹਰਿ ਗੁਨ ਗਾਏ ਗੁਨ ਗਾਵਤ ਗੁਰਿ ਨਿਸਤਾਰੇ ॥੨॥
gaavat gaavat har gun gaa-ay gun gaavat gur nistaaray. ||2||
Singing, singing, I sing the Glorious Praises of the Lord; singing His Glorious Praises, the Guru saves me. ||2||
The persons who have been singing Your praises, while still singing, the Guru has emancipated them. ||2||
ਜਿਨ੍ਹਾਂ ਮਨੁੱਖਾਂ ਨੇ ਹਰ ਵੇਲੇ ਪਰਮਾਤਮਾ ਦੇ ਗੁਣ ਗਾਵਣੇ ਸ਼ੁਰੂ ਕੀਤੇ, ਗੁਣ ਗਾਂਦਿਆਂ ਉਹਨਾਂ ਨੂੰ ਗੁਰੂ ਨੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦਿੱਤਾ ॥੨॥
گاۄتگاۄتہرِگُنگاۓگُنگاۄتگُرِنِستارے॥
گرنستارے ۔ مرشد کامیاب بنات اہے ۔ رین۔ رات
بسائی بسا کر الہٰی حمدوثناہ کی حمدوثناہسے مرشد کامیاب نباتا ہے

ਬਿਬੇਕੁ ਗੁਰੂ ਗੁਰੂ ਸਮਦਰਸੀ ਤਿਸੁ ਮਿਲੀਐ ਸੰਕ ਉਤਾਰੇ ॥
bibayk guroo guroo samadrasee tis milee-ai sank utaaray.
The Guru is wise and clear; the Guru looks upon all alike. Meeting with Him, doubt and skepticism are removed.
(O’ my friends), the Guru is fully competent in discriminating (between good and evil), but he views all humans with same regard. Therefore, we should meet him removing all our doubts (and without any reservations).
ਗੁਰੂ ਚੰਗੇ ਮੰਦੇ ਕੰਮਾਂ ਦੀ ਪਰਖ ਕਰਨ ਵਿਚ ਨਿਪੁੰਨ ਹੈ, ਗੁਰੂ ਸਭ ਜੀਵਾਂ ਨੂੰ ਇਕੋ ਜਿਹਾ ਪਿਆਰ ਨਾਲ ਵੇਖਣ ਵਾਲਾ ਹੈ। (ਆਪਣੇ ਮਨ ਦੇ ਸਾਰੇ) ਸ਼ੰਕੇ ਦੂਰ ਕਰ ਕੇ ਉਸ (ਗੁਰੂ) ਨੂੰ ਮਿਲਣਾ ਚਾਹੀਦਾ ਹੈ।
بِبیکُگُروُگُروُسمدرسیِتِسُمِلیِئےَسنّکاُتارے
ببیک گرو۔ سمجھدار مرشد۔ سمدرسی ۔ سب کو ایک نظر دیکھنے والا۔ نیک و بدمیں تمیز کرنے والا۔ سنک ۔ اتارے ۔ شک و شبہات دور کرکے
مرشد کو نیک و بد کی تمیز ہے اور سب کو ایک نظر سے دیکتھا ہے ۔ ہر قسم کے گلے شکوے اور شک و شبہات دور کرکے اس سےملو

ਸਤਿਗੁਰ ਮਿਲਿਐ ਪਰਮ ਪਦੁ ਪਾਇਆ ਹਉ ਸਤਿਗੁਰ ਕੈ ਬਲਿਹਾਰੇ ॥੩॥
satgur mili-ai param pad paa-i-aa ha-o satgur kai balihaaray. ||3||
Meeting with the True Guru, I have obtained the supreme status. I am a sacrifice to the True Guru. ||3||
I am beholden to that Guru, meeting whom I have obtained the sublime spiritual status. ||3||
ਜੇ ਗੁਰੂ ਮਿਲ ਪਏ, ਤਾਂ ਸਭ ਤੋਂ ਉੱਚੀ ਆਤਮਕ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਮੈਂ ਗੁਰੂ ਤੋਂ ਸਦਕੇ ਹਾਂ ॥੩॥
ستِگُرمِلِئےَپرمپدُپائِیاہءُستِگُرکےَبلِہارے
۔ پرم۔ پد۔ بلند رتبہ
سچے مرشد کے ملاپ سے بلند ترین رتبے حاصل ہوتے ہیں۔ میں قربان ہوں سچے مرشد پر

ਪਾਖੰਡ ਪਾਖੰਡ ਕਰਿ ਕਰਿ ਭਰਮੇ ਲੋਭੁ ਪਾਖੰਡੁ ਜਗਿ ਬੁਰਿਆਰੇ ॥
pakhand pakhand kar kar bharmay lobh pakhand jag buri-aaray.
Practicing hypocrisy and deception, people wander around in confusion. Greed and hypocrisy are evils in this world.
(O’ my friends, there are some who) adopt many hypocritical ways and get lost practicing these hypocrisies (and cheating innocent victims). Such hypocritical practices and greed are the worst enemies in this world.
(ਮਾਇਆ ਆਦਿਕ ਬਟੋਰਨ ਲਈ ਅਨੇਕਾਂ ਧਾਰਮਿਕ) ਦਿਖਾਵੇ ਸਦਾ ਕਰ ਕਰ ਕੇ (ਜੀਵ) ਭਟਕਦੇ ਫਿਰਦੇ ਹਨ। ਇਹ ਲੋਭ ਤੇ ਇਹ (ਧਾਰਮਿਕ) ਵਿਖਾਵਾ ਜਗਤ ਵਿਚ ਇਹ ਬੜੇ ਭੈੜੇ (ਵੈਰੀ) ਹਨ।
پاکھنّڈپاکھنّڈکرِکرِبھرمےلوبھُپاکھنّڈُجگِبُرِیارے॥
پاکھنڈ ۔ دکھاوا۔ بھرمے ۔ بھٹکے ۔ گمراہ۔ لوبھ پاکھنڈ۔ لالچ کا دکھاوا۔ یر ہارے ۔ پرا ہے
دکھاوے کرکے لوگ بھٹکتے رہتے ہیں یہ دکھاوا اور لالچ دنیا میں اخلاقی دشمنہیں۔

ਹਲਤਿ ਪਲਤਿ ਦੁਖਦਾਈ ਹੋਵਹਿ ਜਮਕਾਲੁ ਖੜਾ ਸਿਰਿ ਮਾਰੇ ॥੪॥
halat palat dukh-daa-ee hoveh jamkaal kharhaa sir maaray. ||4||
In this world and the next, they are miserable; the Messenger of Death hovers over their heads, and strikes them down. ||4||
They are miserable both in this and the next world, and spiritually die. ||4||
ਇਸ ਲੋਕ ਵਿਚ ਅਤੇ ਪਰਲੋਕ ਵਿਚ (ਇਹ ਸਦਾ) ਦੁਖਦਾਈ ਹੁੰਦੇ ਹਨ, (ਇਹਨਾਂ ਦੇ ਕਾਰਨ) ਜਮਕਾਲ (ਜੀਵਾਂ ਦੇ) ਸਿਰ ਉਤੇ ਖਲੋਤਾ ਹੋਇਆ (ਸਭਨਾਂ ਨੂੰ) ਆਤਮਕ ਮੌਤੇ ਮਾਰੀ ਜਾਂਦਾ ਹੈ ॥੪॥
ہلتِپلتِدُکھدائیِہوۄہِجمکالُکھڑاسِرِمارے॥
۔ حلت پلت۔ اس دنیامیں اور دوسری دنیا میں
انسان ہر دو عالموں میں عذاب پاتا ہے ۔ اور ہر وقت اخلاقی موت سر پر کھڑی رہتی ہے

ਉਗਵੈ ਦਿਨਸੁ ਆਲੁ ਜਾਲੁ ਸਮ੍ਹ੍ਹਾਲੈ ਬਿਖੁ ਮਾਇਆ ਕੇ ਬਿਸਥਾਰੇ ॥
ugvai dinas aal jaal samHaalai bikh maa-i-aa kay bisthaaray.
At the break of day, they take care of their affairs, and the poisonous entanglements of Maya.
(O’ my friends), when the day rises, (the ordinary human being) becomes engaged in the web of household affairs and entanglements, which are all the ostentations of (worldly attachment or) Maya.
(ਜਦੋਂ) ਦਿਨ ਚੜ੍ਹਦਾ ਹੈ (ਉਸੇ ਵੇਲੇ ਲੋਭ-ਵਸ ਜੀਵ) ਘਰ ਦੇ ਧੰਧੇ, ਆਤਮਕ ਮੌਤ ਲਿਆਉਣ ਵਾਲੀ ਮਾਇਆ ਦੇ ਖਿਲਾਰੇ ਸ਼ੁਰੂ ਕਰਦਾ ਹੈ;
اُگۄےَدِنسُآلُجالُسم٘ہ٘ہالےَبِکھُمائِیاکےبِستھارے॥
اگوے ونس۔ دن چڑھتے ہی۔ آل جال سمہاے ۔ گھریلو کام۔ مخمسے ۔ دکھ مائیا کے دستھارے ۔ زہر آلودہ دنیاوی دولت کا پھیلاو
ہر وز دن چڑھتے ہی گھر یلو دھندے اخلاقی موت لانے والے شروع ہوجاتے ہیں

ਆਈ ਰੈਨਿ ਭਇਆ ਸੁਪਨੰਤਰੁ ਬਿਖੁ ਸੁਪਨੈ ਭੀ ਦੁਖ ਸਾਰੇ ॥੫॥
aa-ee rain bha-i-aa supnantar bikh supnai bhee dukh saaray. ||5||
When night falls, they enter the land of dreams, and even in dreams, they take care of their corruptions and pains. ||5||
When the night falls, then even in dreams, they suffer the pain of worldly problems. ||5||
(ਜਦੋਂ) ਰਾਤ ਆ ਗਈ (ਤਦੋਂ ਜੀਵ ਦਿਨ ਵਾਲੇ ਕੀਤੇ ਧੰਧਿਆਂ ਅਨੁਸਾਰ) ਸੁਪਨਿਆਂ ਵਿਚ ਗ਼ਲਤਾਨ ਹੋ ਗਿਆ, ਸੁਪਨੇ ਵਿਚ ਭੀ ਆਤਮਕ ਮੌਤ ਲਿਆਉਣ ਵਾਲੇ ਦੁੱਖਾਂ ਨੂੰ ਹੀ ਸੰਭਾਲਦਾ ਹੈ ॥੫॥
آئیِریَنِبھئِیاسُپننّترُبِکھُسُپنےَبھیِدُکھسارے॥
۔ سپننتر ۔ خواب میں
اور رات آتی ہے تو خاب میں بھی وہی کچھ دیکھتا ہے اور خواب میں بھی اخلاقی موت لانے والے کا ر نامے دیکھتا ہے

ਕਲਰੁ ਖੇਤੁ ਲੈ ਕੂੜੁ ਜਮਾਇਆ ਸਭ ਕੂੜੈ ਕੇ ਖਲਵਾਰੇ ॥
kalar khayt lai koorh jamaa-i-aa sabh koorhai kay khalvaaray.
Taking a barren field of their soul, they plant falsehood; they shall harvest only falsehood.
(O’ my friends), the mind of (the self –conceited person) is like a barren field, in which that person sows (the seeds) of false hood and therefore gathers (nothing but) the stack of falsehood.
ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖਾਂ ਦਾ ਇਹ ਹਿਰਦਾ-ਖੇਤ ਕੱਲਰ ਹੈ (ਜਿਸ ਵਿਚ ਨਾਮ-ਬੀਜ ਨਹੀਂ ਉੱਗ ਸਕਦਾ। ਸਾਕਤ) ਉਸ ਵਿਚ ਨਾਸਵੰਤ ਪਦਾਰਥਾਂ ਦਾ ਮੋਹ ਹੀ ਬੀਜਦੇ ਰਹਿੰਦੇ ਹਨ, ਅਤੇ ਮੋਹ ਮਾਇਆ ਦੇ ਖਲਵਾੜੇ ਹੀ ਇਕੱਠੇ ਕਰਦੇ ਹਨ।
کلرُکھیتُلےَکوُڑُجمائِیاسبھکوُڑےَکےکھلۄارے
کلر کھیت ۔ کلر اٹھی ۔ ایسی زمین جس میں گھاس تک نہیں اگتی ۔ کوڑ۔ جھوٹ۔ جمائیا۔ بوئیا۔ کوڑے کے کھلوارے ۔ کھلیان
منکران خدا کا دل کلر اٹھی ز مین جیسا ہوتا ہے ج سمیں گھاس تک نہیں اگتی ( مادہ پرست) اس میں جھوٹ بوئیا جھوٹ کی کاشکاری کی تو جھوٹ کے کھلیان ہی لگے

ਸਾਕਤ ਨਰ ਸਭਿ ਭੂਖ ਭੁਖਾਨੇ ਦਰਿ ਠਾਢੇ ਜਮ ਜੰਦਾਰੇ ॥੬॥
saakat nar sabh bhookh bhukhaanay dar thaadhay jam jandaaray. ||6||
The materialistic people shall all remain hungry; the brutal Messenger of Death stands waiting at their door. ||6||
Therefore, all such worshippers of Maya remain (spiritually) hungry and remain standing at the door of the cruel demon of death (begging for mercy). ||6||
The materialistic people remain hungry; their soul is always crying for solace. ||6||
(ਇਸ ਦਾ ਸਿੱਟਾ ਇਹ ਨਿਕਲਦਾ ਹੈ ਕਿ) ਸਾਕਤ ਮਨੁੱਖ ਹਰ ਵੇਲੇ ਤ੍ਰਿਸ਼ਨਾ ਦੇ ਮਾਰੇ ਹੋਏ ਰਹਿੰਦੇ ਹਨ, ਤੇ, ਬਲੀ ਜਮਰਾਜ ਦੇ ਦਰ ਤੇ ਖਲੋਤੇ ਰਹਿੰਦੇ ਹਨ (ਜਮਾਂ ਦੇ ਵੱਸ ਪਏ ਰਹਿੰਦੇ ਹਨ) ॥੬॥
ساکتنرسبھِبھوُکھبھُکھانےدرِٹھاڈھےجمجنّدارے॥
۔ساکت نر۔ مادہ پرست انسان۔ ۔ بھوکھ بھکھانے ۔ بھوکے ہی بھوکے ۔ در ٹھاڈے ۔ دروازے پر کھڑے ۔ جم جندارے ۔ ظالم ہوت کے
۔ مادہ پرستوں کی خواہشات کبھی پوری نہیں ہوتیں ۔ اس لئے اخلاقی و روحانی موت کا سایہ ہر وقت ان پر رہتا ہے

ਮਨਮੁਖ ਕਰਜੁ ਚੜਿਆ ਬਿਖੁ ਭਾਰੀ ਉਤਰੈ ਸਬਦੁ ਵੀਚਾਰੇ ॥
manmukh karaj charhi-aa bikh bhaaree utrai sabad veechaaray.
The self-willed manmukh has accumulated a tremendous load of debt in sin; only by contemplating the Word of the Shabad, can this debt be paid off.
(O’ my friends), a self-conceited person is loaded with the heavy load (of sins), which can only be taken off (and settled) by reflecting on the Guru’s word (the Gurbani.
The self-willed have accumulated a tremendous load of debt in sin; only by contemplating the divine Word of the Guru, can this debt be paid off.
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦਿਆਂ ਦੇ ਸਿਰ ਉਤੇ ਆਤਮਕ ਮੌਤ ਲਿਆਉਣ ਵਾਲਾ (ਵਿਕਾਰਾਂ ਦਾ) ਕਰਜ਼ਾ ਚੜ੍ਹਿਆ ਰਹਿੰਦਾ ਹੈ, ਗੁਰੂ ਦੇ ਸ਼ਬਦ ਨੂੰ ਮਨ ਵਿਚ ਵਸਾਇਆਂ ਹੀ ਇਹ ਕਰਜ਼ਾ ਉਤਰਦਾ ਹੈ।
منمُکھکرجُچڑِیابِکھُبھاریِاُترےَسبدُۄیِچارے॥
منمکھ ۔ خودی پسند۔ سر ۔ ذمے ۔ کرج چڑھیا۔ واجب ال ادا ۔ فرض اترے سبد وچارے ۔ کلام کو سمجھنے سے اتر یگا ۔
مریدان من کے ذمے ہر وقت اخلاقیموت کا قرضہ واجب الدا رہتا ہے ۔ جو صرف کلام کو سوچنے سمجھے سے اترتا ہے

ਜਿਤਨੇ ਕਰਜ ਕਰਜ ਕੇ ਮੰਗੀਏ ਕਰਿ ਸੇਵਕ ਪਗਿ ਲਗਿ ਵਾਰੇ ॥੭॥
jitnay karaj karaj kay mangee-ay kar sayvak pag lag vaaray. ||7||
As much debt and as many creditors as there are, the Lord makes them into servants, who fall at his feet. ||7||
On the other hand, God) makes all the creditors (of a Guru’s follower) as his or her slaves, and makes them bow to that person’s feet (so that instead of bothering the Guru’s follower they ask, if he/she needs anything). ||7||
Indebted with many creditors-the vices, they can only be satiated by the divine word of Guru.
(ਜਦੋਂ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਤਦੋਂ) ਕਰਜ਼ਾ ਮੰਗਣ ਵਾਲੇ ਇਹਨਾਂ ਸਾਰੇ ਹੀ ਜਮਦੂਤਾਂ ਨੂੰ (ਗੁਰ-ਸ਼ਬਦ ਦਾ ਆਸਰਾ ਲੈਣ ਵਾਲਿਆਂ ਦਾ) ਸੇਵਕ ਬਣਾ ਕੇ ਉਹਨਾਂ ਦੀ ਚਰਨੀਂ ਲਾ ਕੇ ਰੋਕ ਦਿੱਤਾ ਜਾਂਦਾ ਹੈ ॥੭॥
جِتنےکرجکرجکےمنّگیِۓکرِسیۄکپگِلگِۄارے
فرض کے سنگئے ۔ قرض مانگنے والے ۔ سیوک۔ خدمتگار ۔ پگ ۔ پاؤں
۔جو یہ قرض مانگنے والے ہیں ان کے جستگار بنا کر میردان مرشد کے پاؤں لگا کرروکدیا جاتا ے

ਜਗੰਨਾਥ ਸਭਿ ਜੰਤ੍ਰ ਉਪਾਏ ਨਕਿ ਖੀਨੀ ਸਭ ਨਥਹਾਰੇ ॥
jagannaath sabh jantar upaa-ay nak kheenee sabh nathhaaray.
All the beings which the Lord of the Universe created – He puts the rings through their noses, and leads them all along.
(O’ my friends), The Master of the universe has created all the creatures and just as (a master of a herd keeps his animals) under his control, with the help of a string through their noses, similarly He has kept all (creatures) under His control.
The Master of the universe has created all the creatures and with the help of a string through their noses, and has kept them under His control.
(ਹੇ ਭਾਈ ਜੀਵਾਂ ਦੇ ਭੀ ਕੀਹ ਵੱਸ?) ਇਹ ਸਾਰੇ ਜੀਵ ਜਗਤ ਦੇ ਨਾਥ-ਪ੍ਰਭੂ ਦੇ ਪੈਦਾ ਕੀਤੇ ਹੋਏ ਹਨ, ਨੱਕੋ-ਵਿੰਨ੍ਹੇ ਹੋਏ (ਪਸ਼ੂਆਂ ਵਾਂਗ) ਸਭ ਉਸੇ ਦੇ ਵੱਸ ਵਿਚ ਹਨ।
جگنّناتھسبھِجنّت٘راُپاۓنکِکھیِنیِسبھنتھہارے॥
جگناتھ ۔ مالک علام۔ جنت۔ جاندار۔ اپائے ۔ پیدا کئے ۔ نک کھیتی ۔ناک پھاڑ کرنتھہارے ۔ تکمیل ڈالی ہوئی ہے ۔
خدا نے تمام جاندار پیدا کرکے سب کے نا ک میں اپنی حکمرانی کی نکیل ڈالی ہوئی ہے مراد تابع فرمان ہیں

ਨਾਨਕ ਪ੍ਰਭੁ ਖਿੰਚੈ ਤਿਵ ਚਲੀਐ ਜਿਉ ਭਾਵੈ ਰਾਮ ਪਿਆਰੇ ॥੮॥੨॥
naanak parabh khinchai tiv chalee-ai ji-o bhaavai raam pi-aaray. ||8||2||
O Nanak, as God drives us on, so do we follow; it is all the Will of the Beloved Lord. ||8||2||
O’ Nanak, as He wishes and pulls (our nose-strings), we have to move accordingly, (and do what pleases our beloved God. ||8||2||
O’ Nanak, as He wishes and pulls our nose-strings, so do we follow; it is all the Will of the Beloved. ||8||2||
ਹੇ ਨਾਨਕ! ਜਿਵੇਂ ਪ੍ਰਭੂ (ਜੀਵਾਂ ਦੀ ਨੱਥ) ਖਿੱਚਦਾ ਹੈ, ਜਿਵੇਂ ਪਿਆਰੇ ਰਾਮ ਦੀ ਰਜ਼ਾ ਹੁੰਦੀ ਹੈ ਤਿਵੇਂ ਹੀ (ਜੀਵਾਂ ਨੂੰ) ਤੁਰਨਾ ਪੈਂਦਾ ਹੈ ॥੮॥੨॥
نانکپ٘ربھُکھِنّچےَتِۄچلیِئےَجِءُبھاۄےَرامپِیارے
کھنچے ۔ کھنچتا ہے ۔ بھاوے ۔ چاہتا ہے
۔ اے نانک جسے خدا کی رضا ہے اسی طرف انسان کو جانا اور کرنا پڑتا ہے ۔

ਨਟ ਮਹਲਾ ੪ ॥
nat mehlaa 4.
Raag Nat, Fourth Guru:
نٹمحلا 4॥

ਰਾਮ ਹਰਿ ਅੰਮ੍ਰਿਤ ਸਰਿ ਨਾਵਾਰੇ ॥
raam har amrit sar naavaaray.
God has bathed me in the pool of the Ambrosial Nectar of Naam.
O’ God, whom You (so inspired to meditate on Your immaculate Name, as if You have) bathed that person in the pool of nectar,
ਹੇ ਰਾਮ! ਹੇ ਹਰੀ! (ਜਿਹੜਾ ਮਨੁੱਖ ਤੇਰੀ ਮਿਹਰ ਨਾਲ) ਆਤਮਕ ਜੀਵਨ ਦੇਣ ਵਾਲੇ ਤੇਰੇ ਨਾਮ-ਜਲ ਦੇ ਸਰ ਵਿਚ (ਆਪਣੇ ਮਨ ਨੂੰ) ਇਸ਼ਨਾਨ ਕਰਾਂਦਾ ਹੈ,
رامہرِانّم٘رِتسرِناۄارے॥
ناوارے ۔ اشنان۔ غسل۔ ہر انمرت سر ۔ اب حیات کے تالاب میں
خدا آبحیات کے غسل کے لئے ایک تالاب ہے

ਸਤਿਗੁਰਿ ਗਿਆਨੁ ਮਜਨੁ ਹੈ ਨੀਕੋ ਮਿਲਿ ਕਲਮਲ ਪਾਪ ਉਤਾਰੇ ॥੧॥ ਰਹਾਉ ॥
satgur gi-aan majan hai neeko mil kalmal paap utaaray. ||1|| rahaa-o.
The spiritual wisdom of the True Guru is the most excellent cleansing bath; bathing in it, all the filthy sins are washed away. ||1||Pause||
meeting (with the Guru) that person has shed off all his or her sins and evil thoughts. ||1||Pause||
(ਉਹ ਮਨੁੱਖ ਗੁਰੂ ਨੂੰ) ਮਿਲ ਕੇ (ਆਪਣੇ ਸਾਰੇ) ਪਾਪ ਵਿਕਾਰ ਲਾਹ ਲੈਂਦਾ ਹੈ। (ਗੁਰੂ ਦੀ ਰਾਹੀਂ) ਆਤਮਕ ਜੀਵਨ ਦੀ ਸੂਝ ਹੀ ਗੁਰੂ (-ਸਰੋਵਰ) ਵਿਚ ਸੋਹਣਾ ਇਸ਼ਨਾਨ ਹੈ ॥੧॥ ਰਹਾਉ ॥
ستِگُرِگِیانُمجنُہےَنیِکومِلِکلملپاپاُتارےُ॥
۔ ستگر ۔ سچا مرشد۔ گیان مجن۔ علم کا غسل۔ نیکو ۔ اچھا۔ کلمل ۔گناہوں ۔ دوشوں
۔ سچا مرشد علم وسمجھ کا غسل کرتا ہے ۔ جس کے ملاپ سے گناہوں کی غلاظت دور ہوتی ہے

ਸੰਗਤਿ ਕਾ ਗੁਨੁ ਬਹੁਤੁ ਅਧਿਕਾਈ ਪੜਿ ਸੂਆ ਗਨਕ ਉਧਾਰੇ ॥
sangat kaa gun bahut aDhikaa-ee parh soo-aa ganak uDhaaray.
The virtues of the Sangat, the Holy Congregation, are so very great. Even the prostitute was saved, by teaching the parrot to speak the Lord’s Name.
(O’ my friends), very powerful is the effect of company. (See how, as a result of company of a saint) while teaching the parrot, the prostitute Ganika was emancipated.
Very powerful is the effect of company of holy, while teaching the parrot Naam, the prostitute Ganika herself was emancipated.
ਸੰਗਤ ਦਾ ਅਸਰ ਬਹੁਤ ਅਧਿਕ ਹੋਇਆ ਕਰਦਾ ਹੈ, (ਵੇਖੋ,) ਤੋਤਾ (ਗਨਿਕਾ ਪਾਸੋਂ ‘ਰਾਮ ਨਾਮ’) ਪੜ੍ਹ ਕੇ ਗਨਿਕਾ ਨੂੰ (ਵਿਕਾਰਾਂ ਦੇ ਸਮੁੰਦਰ ਤੋਂ) ਪਾਰ ਲੰਘਾ ਗਿਆ।
سنّگتِکاگُنُبہُتُادھِکائیِپڑِسوُیاگنکاُدھارے॥
۔ سنگت ۔ ساتھ ۔ صحبت۔ ادھاکئی۔ زیادہ ۔ سوآ۔ طوطا۔ ادھارے ۔ کامیابی ۔
۔ صحبت بہت اثر کرتی ہے ۔ طوطے کے خدا کانام پڑھنے سے گنکا جو ایک پیشہ کمانے والی عورت تھی نے کامیابی حاصل کی مراد برائیوں سے نجات پائی

ਪਰਸ ਨਪਰਸ ਭਏ ਕੁਬਿਜਾ ਕਉ ਲੈ ਬੈਕੁੰਠਿ ਸਿਧਾਰੇ ॥੧॥
paras napras bha-ay kubijaa ka-o lai baikunth siDhaaray. ||1||
Krishna was pleased, and so he touched the hunch-back Kubija, and she was transported to the heavens. ||1||
Similarly God Krishna, blessed the hunchback Kubija by his touch took her along to the heaven. ||1||
Similarly Krishna blessed the hunchback Kubija and she was in spiritual heaven.
ਕੁਬਿਜਾ ਨੂੰ (ਸ੍ਰੀ ਕ੍ਰਿਸ਼ਨ ਜੀ ਦੇ ਚਰਨਾਂ ਦੀ) ਸ੍ਰੇਸ਼ਟ ਛੋਹ ਪ੍ਰਾਪਤ ਹੋਈ, (ਉਹ ਛੋਹ) ਉਸ ਨੂੰ ਬੈਕੁੰਠ ਵਿਚ ਭੀ ਲੈ ਪਹੁੰਚੀ ॥੧॥
پرسنپرسبھۓکُبِجاکءُلےَبیَکُنّٹھِسِدھارے॥
پرسن پرس۔ خوش ہوکر پرس۔ چھوہ۔ بیکنٹھ۔ بہشت۔ سورگ۔ سدھارے ۔ گئے
۔ راجہ کنس کی خادمہ کرشن کی خدمت کرنے پر بہشت حاصل کی

ਅਜਾਮਲ ਪ੍ਰੀਤਿ ਪੁਤ੍ਰ ਪ੍ਰਤਿ ਕੀਨੀ ਕਰਿ ਨਾਰਾਇਣ ਬੋਲਾਰੇ ॥
ajaamal pareet putar parat keenee kar naaraa-in bolaaray.
Ajaamal loved his son Naaraayan, and called out his name.
(O’ my friends), Ajamall had great affection for his son, whom he used to call Narayan. (In this way he got imbued with the love of God Himself).
Ajaamal loved his son Naaraayan, and called out his name and was emancipated.
ਅਜਾਮਲ ਦੀ ਆਪਣੇ ਪੁੱਤਰ (ਨਾਰਾਇਣ) ਨਾਲ ਕੀਤੀ ਹੋਈ ਪ੍ਰੀਤ (ਜਗਤ-ਪ੍ਰਸਿਧ ਹੈ। ਅਜਾਮਲ ਆਪਣੇ ਪੁੱਤਰ ਨੂੰ) ਨਾਰਾਇਣ ਨਾਮ ਨਾਲ ਬੁਲਾਂਦਾ ਸੀ (ਨਾਰਾਇਣ ਆਖਦਿਆਂ ਉਸ ਦੀ ਪ੍ਰੀਤ ਨਾਰਾਇਣ-ਪ੍ਰਭੂ ਨਾਲ ਭੀ ਬਣ ਗਈ)।
اجاملپ٘ریِتِپُت٘رپ٘رتِکیِنیِکرِنارائِنھبولارے॥
پریت۔ پیار۔ پرت۔ کے لئے ۔ کیتی ۔ کی ۔ بولارے ۔ بوے ۔
اجامل نے اپنے بیٹے کی محبت کی وجہ سے جو اسے نارائن مراد خدا کے نام سے پکارتا اور بلاتا تھا ۔

ਮੇਰੇ ਠਾਕੁਰ ਕੈ ਮਨਿ ਭਾਇ ਭਾਵਨੀ ਜਮਕੰਕਰ ਮਾਰਿ ਬਿਦਾਰੇ ॥੨॥
mayray thaakur kai man bhaa-ay bhaavnee jamkankar maar bidaaray. ||2||
His loving devotion pleased my Lord and Master, who struck down and drove off the Messengers of Death. ||2||
This love touched the heart of my Master (God), so He drove away all the demons (and emancipated him from his misery). ||2||
This love touched the heart of my Master, so He drove away all the demons and emancipated him from his misery. ||2||
ਪਿਆਰੇ ਮਾਲਕ ਪ੍ਰਭੂ ਨਾਰਾਇਣ ਦੇ ਮਨ ਵਿਚ (ਅਜਾਮਲ ਦੀ ਉਹ) ਪ੍ਰੀਤ ਪਸੰਦ ਆ ਗਈ, ਉਸ ਨੇ ਜਮਦੂਤਾਂ ਨੂੰ ਮਾਰ ਕੇ (ਅਜਾਮਲ ਤੋਂ ਪਰੇ) ਭਜਾ ਦਿੱਤਾ ॥੨॥
میرےٹھاکُرکےَمنِبھاءِبھاۄنیِجمکنّکرمارِبِدارے॥
بھائے بھاونی ۔ پیاری ہوئی یقینی ۔ یقین اچھا لگا۔ بدارے۔ ختم کئے
جس سے خڈا کو اسکا پیار پسند آئیا اس لئے خدا نے اسے برائیوں سے نجات دلائی

ਮਾਨੁਖੁ ਕਥੈ ਕਥਿ ਲੋਕ ਸੁਨਾਵੈ ਜੋ ਬੋਲੈ ਸੋ ਨ ਬੀਚਾਰੇ ॥
maanukh kathai kath lok sunaavai jo bolai so na beechaaray.
The mortal speaks and by speaking, makes the people listen; but he does not reflect upon what he himself says.
(O’ my friends, one doesn’t benefit if one) only delivers lectures and recites (such stories to others), but doesn’t reflect on what he or she says.
ਪਰ, ਜੇ ਮਨੁੱਖ ਨਿਰਾ ਜ਼ਬਾਨੀ ਗੱਲਾਂ ਹੀ ਕਰਦਾ ਹੈ ਤੇ ਗੱਲਾਂ ਕਰ ਕੇ ਨਿਰਾ ਲੋਕਾਂ ਨੂੰ ਹੀ ਸੁਣਾਂਦਾ ਹੈ (ਉਸ ਨੂੰ ਆਪ ਨੂੰ ਇਸ ਦਾ ਕੋਈ ਲਾਭ ਨਹੀਂ ਹੁੰਦਾ); ਜੋ ਕੁਝ ਉਹ ਬੋਲਦਾ ਹੈ ਉਸ ਨੂੰ ਆਪਣੇ ਮਨ ਵਿਚ ਨਹੀਂ ਵਸਾਂਦਾ।
مانُکھُکتھےَکتھِلوکسُناۄےَجوبولےَسونبیِچارے
مانکھ ۔ انسان ۔ آدمی ۔ کتھے ۔ کہتا ہے ۔ وچارے ۔ خیال۔ سمجھ۔
انسان زبانی باتیں کرتیں ہے اور لوگوں کو سناتا ہے مگر جو کہتا ہے اسے سمجھتا نہیں دل میں بساتا نہیں۔

ਸਤਸੰਗਤਿ ਮਿਲੈ ਤ ਦਿੜਤਾ ਆਵੈ ਹਰਿ ਰਾਮ ਨਾਮਿ ਨਿਸਤਾਰੇ ॥੩॥
satsangat milai ta dirh-taa aavai har raam naam nistaaray. ||3||
But when he joins the Sat Sangat, the True Congregation, he is confirmed in his faith, and he is saved by the Name of the Lord. ||3||
It is only when one meets with holy company, that one develops a true faith (in the Guru’s advice, that) God’s Name does emancipate a person (from the worldly involvements, and pains of births and deaths). ||3||
It is only in the holy company that one develops a true faith in the Guru’s advice, that Naam liberates a person from the worldly vices. ||3||
ਜਦੋਂ ਮਨੁੱਖ (ਗੁਰੂ ਦੀ) ਸਾਧ ਸੰਗਤ ਵਿਚ ਮਿਲ ਬੈਠਦਾ ਹੈ ਜਦੋਂ ਉਸ ਦੇ ਅੰਦਰ ਸਰਧਾ ਬੱਝਦੀ ਹੈ, (ਗੁਰੂ ਉਸ ਨੂੰ) ਪਰਮਾਤਮਾ ਦੇ ਨਾਮ (ਵਿਚ ਜੋੜ ਕੇ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦੇਂਦਾ ਹੈ ॥੩॥
ستسنّگتِمِلےَتدِڑتاآۄےَہرِرامنامِنِستارے
ست سنگت ۔ سچا ساتھ۔ صحبت و قربت پاکدامناں ۔ دڑتا۔ پختگی ۔ نام نستارے ۔ سچائی سے کامیابی
سچی صحبت و قربت حاصل ہو تو یقین واثق ہوتاہے اور الہٰی نام سچ و حقیقت سے کامیابی حاصل ہوتی ہے

ਜਬ ਲਗੁ ਜੀਉ ਪਿੰਡੁ ਹੈ ਸਾਬਤੁ ਤਬ ਲਗਿ ਕਿਛੁ ਨ ਸਮਾਰੇ ॥
jab lag jee-o pind hai saabat tab lag kichh na samaaray.
As long as his soul and body are healthy and strong, he does not remember God at all.
(O’ my friends), as long as one’s body and mind are whole (and fully functional, one) doesn’t remember (God) at all.
ਜਦੋਂ ਤਕ ਜਿੰਦ ਤੇ ਸਰੀਰ (ਦਾ ਮੇਲ) ਕਾਇਮ ਰਹਿੰਦਾ ਹੈ, ਤਦੋਂ ਤਕ (ਪ੍ਰਭੂ ਨਾਲੋਂ ਟੁੱਟਾ ਹੋਇਆ ਮਨੁੱਖ ਪ੍ਰਭੂ ਦੀ ਯਾਦ ਨੂੰ) ਹਿਰਦੇ ਵਿਚ ਨਹੀਂ ਵਸਾਂਦਾ,
جبلگُجیِءُپِنّڈُہےَسابتُتبلگِکِچھُنسمارے॥
جیو ۔ زندگی۔ پنڈ۔ جسم۔ سابت۔ قائم۔ تب لگ۔ تب تک۔ سمارے ۔ سنبھال ۔ یاد۔
جب تک انسان تندرست ہے ثابتقدم ہے دلمیں نام نہیں بساتا ۔ مراد جب وقت گذرجاتا ہے

ਜਬ ਘਰ ਮੰਦਰਿ ਆਗਿ ਲਗਾਨੀ ਕਢਿ ਕੂਪੁ ਕਢੈ ਪਨਿਹਾਰੇ ॥੪॥
jab ghar mandar aag lagaanee kadh koop kadhai panihaaray. ||4||
But when his home and mansion catch fire, then, he wants to dig the well to draw water. ||4||
(But only when one realizes that death is imminent, one runs to temples or calls on gods to save. But, it is just like starting) to dig a well to draw water (for putting out the fire) when one’s house catches fire. ||4||
But when his heart and soul is on fire, he wants to dig the well to draw water(searches for options).
(ਇਸ ਦਾ ਹਾਲ ਉਸੇ ਮਨੁੱਖ ਵਾਂਗ ਸਮਝੋ, ਜਿਸ ਦੇ) ਘਰ-ਮਹਲ ਵਿਚ ਜਦੋਂ ਅੱਗ ਲੱਗਦੀ ਹੈ ਤਦੋਂ ਖੂਹ ਪੁੱਟ ਕੇ ਪਾਣੀ ਕੱਢਦਾ ਹੈ (ਅੱਗ ਬੁਝਾਣ ਲਈ) ॥੪॥
جبگھرمنّدرِآگِلگانیِکڈھِکوُپُکڈھےَپنِہارے॥
کڈھ کوپ۔ کنوآں کھود۔ کڈھے پنہارے ۔ پانی لکالتا ہے
۔ یعنی جب گھر میں آگ لگی ہو تو کہواں کھود کر پانینکالتا ہے ۔ مگر گیا وقت پھر ہاتھ آتانہیں لگا داغ سینے پہ جاتانہیں یعنی کوشش بیکار ہے

ਸਾਕਤ ਸਿਉ ਮਨ ਮੇਲੁ ਨ ਕਰੀਅਹੁ ਜਿਨਿ ਹਰਿ ਹਰਿ ਨਾਮੁ ਬਿਸਾਰੇ ॥
saakat si-o man mayl na karee-ahu jin har har naam bisaaray.
O mind, do not join with the faithless cynic, who has forgotten the Name of the Lord, Har, Har.
O’ my mind, never associate with a worshiper of Maya, who has forsaken God’s Name.
O’ my mind, never associate with a worshiper of Maya, who has forsaken Naam.
ਹੇ ਮੇਰੇ ਮਨ! ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਉੱਕਾ ਹੀ ਭੁਲਾ ਦਿੱਤਾ ਹੈ (ਉਹ ਸਾਕਤ ਹੈ, ਉਸ) ਸਾਕਤ ਨਾਲ ਕਦੇ ਸਾਂਝ ਨਾਹ ਪਾਣੀ,
ساکتسِءُمنمیلُنکریِئہُجِنِہرِہرِنامُبِسارے॥
ساکت۔ مادہ پرست ۔ میل۔ ملاپ ۔ نام بسارے ۔ جس نے سچائی حقیقت خدا کا نام بھلا رکھا ہے
مادہ پرست سے ملاپ نہیں کرنا چاہیے جس نے خدا کو بھلا رکھا ہے ۔

ਸਾਕਤ ਬਚਨ ਬਿਛੂਆ ਜਿਉ ਡਸੀਐ ਤਜਿ ਸਾਕਤ ਪਰੈ ਪਰਾਰੇ ॥੫॥
saakat bachan bichhoo-aa ji-o dasee-ai taj saakat parai paraaray. ||5||
The word of the faithless cynic stings like a scorpion; leave the faithless cynic far, far behind. ||5||
The words of the worshippers of power are (injurious and painful) like the stinging of a scorpion. Therefore, abandoning (the company of) an egoist, you should remain far away from such a person. ||5||
The word of the faithless cynic stings like a scorpio, stay away from them. ||5||
ਕਿਉਂਕਿ ਸਾਕਤ ਦੇ ਬਚਨਾਂ ਨਾਲ ਮਨੁੱਖ ਇਉਂ ਡੰਗਿਆ ਜਾਂਦਾ ਹੈ ਜਿਵੇਂ ਸੱਪ-ਠੂਹੇਂ ਦੇ ਡੰਗ ਨਾਲ। ਸਾਕਤ (ਦਾ ਸੰਗ) ਛੱਡ ਕੇ ਉਸ ਤੋਂ ਪਰੇ ਹੀ ਹੋਰ ਪਰੇ ਰਹਿਣਾ ਚਾਹੀਦਾ ਹੈ ॥੫॥
ساکتبچنبِچھوُیاجِءُڈسیِئےَتجِساکتپرےَپرارے॥
۔ ساکت بچن۔ مادہ پرست کا کلام۔ بچھو جیوڈ سیئے ۔ اس طرھ ہیں۔ جیسے بچھو ڈستا ہے ۔ تج۔ چھوڑ کر۔ پرے پرارے ۔ دور
مادہ پرست کا کالم انسان کو اس طرح س ڈس لیتا ہے جیسے بچھو کا ڈنگ لہذا اس سے دوری بہتر ہے

error: Content is protected !!