ਪਉੜੀ ॥
pa-orhee.
Pauree:
پئُڑیِ॥
ਤੁਧੁ ਰੂਪੁ ਨ ਰੇਖਿਆ ਜਾਤਿ ਤੂ ਵਰਨਾ ਬਾਹਰਾ ॥
tuDh roop na raykh-i-aa jaattoo varnaa baahraa.
You have no form or shape, no social class or race.
O’ God, You don’t have any form, feature or caste, and You are beyond any lineages or races.
ਹੇ ਪ੍ਰਭੂ! ਤੇਰਾ ਕੋਈ (ਖ਼ਾਸ) ਰੂਪ ਨਹੀਂ ਕੋਈ ਚਿਹਨ-ਚੱਕ੍ਰ ਨਹੀਂ। ਤੇਰੀ ਕੋਈ (ਖ਼ਾਸ) ਜਾਤਿ ਨਹੀਂ, (ਬ੍ਰਾਹਮਣ ਖਤ੍ਰੀ ਆਦਿ) ਤੇਰਾ ਕੋਈ (ਖ਼ਾਸ) ਵਰਨ ਨਹੀਂ ਹੈ।
تُدھُروُپُنریکھِیاجاتِتوُۄرناباہرا॥
تدھ ۔ تیری ۔ روپ۔ شکل۔ ریکھیا۔ ریکھ ۔ لکیر ۔ نشانی۔ درنا ۔ فرقہ ۔ ذات۔ قوم۔
اے خدا تیری نہ کوئی شکل و صورت ہے نہ نشانی کوئی۔ نہ تیری ذات قوم و فیرقہ سے تعلق ۔
ਏ ਮਾਣਸ ਜਾਣਹਿ ਦੂਰਿ ਤੂ ਵਰਤਹਿ ਜਾਹਰਾ ॥
ay maanas jaaneh door too varteh jaahraa.
These humans believe that You are far away; but You are quite obviously apparent.
Theses human beings deem You far, but You are pervading visibly everywhere.
ਇਹ ਮਨੁੱਖ ਤੈਨੂੰ ਕਿਤੇ ਦੂਰ ਥਾਂ ਵੱਸਦਾ ਸਮਝਦੇ ਹਨ, ਤੂੰ ਹਰ ਥਾਂ ਮੌਜੂਦ ਹੈਂ,
اےمانھسجانھہِدوُرِتوُۄرتہِجاہرا॥
مانس۔ انسان۔ ۔ درتیہہ جاہرا۔ حاضر ناطر ۔
انسان سمجھتے ہیں دور مگر تو ھاضر ناصر۔ ہر دل میں بستا ہے اور نعمتوں کا لطف اُٹھاتا ہے ۔
ਤੂ ਸਭਿ ਘਟ ਭੋਗਹਿ ਆਪਿ ਤੁਧੁ ਲੇਪੁ ਨ ਲਾਹਰਾ ॥
too sabhghat bhogeh aap tuDh layp na laahraa.
You enjoy Yourself in every heart, and no filth sticks to You.
You enjoy each and every heart, but You are not afflicted or stained even a bit (by Maya or worldly attachments).
You create bliss in every heart, but You are not afflicted or stained by Maya.
ਸਭ ਜੀਵਾਂ ਵਿਚ ਵਿਆਪਕ ਹੋ ਕੇ ਪਦਾਰਥ ਭੋਗ ਰਿਹਾ ਹੈਂ, (ਫਿਰ ਭੀ) ਤੈਨੂੰ ਮਾਇਆ ਦਾ ਅਸਰ ਪੋਹ ਨਹੀਂ ਸਕਦਾ।
توُسبھِگھٹبھوگہِآپِتُدھُلیپُنلاہرا॥
گھٹ ذہں۔ جسم ۔ لیپ ۔ تاثر۔ لاپرا۔ لگتا ۔ متاثر۔
تاہم دنیاوی تاثرات سے پاک ہے ۔ تو روحانی سکون والاہے
ਤੂ ਪੁਰਖੁ ਅਨੰਦੀ ਅਨੰਤ ਸਭ ਜੋਤਿ ਸਮਾਹਰਾ ॥
too purakh anandee anant sabh jot samaaharaa.
You are the blissful and infinite Primal Lord God; Your Light is all-pervading.
You always remain in bliss, You are limitless, and Your light is within all.
ਤੂੰ ਸਦਾ ਅਨੰਦ ਰਹਿਣ ਵਾਲਾ ਹੈਂ, ਬੇਅੰਤ ਹੈਂ, ਸਭ ਵਿਚ ਵਿਆਪਕ ਹੈਂ, ਸਭਨਾਂ ਵਿਚ ਤੇਰੀ ਜੋਤਿ ਟਿਕੀ ਹੋਈ ਹੈ।
توُپُرکھُاننّدیِاننّتسبھجوتِسماہرا॥
سب ۔ جوت سماہرا۔ سب میں ہے تیر انور سمائیا ہوا۔
اور شمار سے بعید ہر جاندار میں ہےنور تیرا سمالیا ہوا۔
ਤੂ ਸਭ ਦੇਵਾ ਮਹਿ ਦੇਵ ਬਿਧਾਤੇ ਨਰਹਰਾ ॥
too sabhdayvaa meh dayv biDhaatay narharaa.
Among all divine beings, You are the most divine, O’ Creator-architect, Rejuvenator of all.
O’ the Creator (of the universe), You are the God of all gods.
ਹੇ ਸਿਰਜਣਹਾਰ! ਹੇ ਪਰਮਾਤਮਾ! ਸਾਰੇ ਦੇਵਤਿਆਂ ਵਿਚ ਤੂੰ ਆਪ ਹੀ ਦੇਵਤਾ (ਪ੍ਰਕਾਸ਼ ਕਰਨ ਵਾਲਾ) ਹੈਂ। ਤੂੰ ਪਰੇ ਤੋਂ ਪਰੇ ਹੈਂ, ਤੂੰ ਨਾਸ-ਰਹਿਤ ਹੈਂ,
توُسبھدیۄامہِدیۄبِدھاتےنرہرا॥
ویو۔ دیوتا ۔ فرشتہ ۔ بدھاتے ۔ منصوبہ ساز۔ پلا نر۔ نرہرا۔ انسان کے خدا ۔
تو کار ساز منصوبہ ساز سارے دیوتاؤں و فرشتوں میں فرشتہ ہے تو دیوتا ہے تو ۔
ਕਿਆ ਆਰਾਧੇ ਜਿਹਵਾ ਇਕ ਤੂ ਅਬਿਨਾਸੀ ਅਪਰਪਰਾ ॥
ki-aa aaraaDhay jihvaa ik too abhinaasee aparparaa.
How can my single tongue worship and adore You? You are the eternal, imperishable, infinite Lord God.
O’ my imperishable limitless God how can one’s tongue-soul praise you?
ਮੇਰੀ ਇਕ ਜੀਭ ਤੇਰੀ ਅਰਾਧਨਾ ਕਰਨ ਦੇ ਸਮਰੱਥ ਨਹੀਂ ਹੈ।
کِیاآرادھےجِہۄااِکتوُابِناسیِاپرپرا॥
ارادے ۔ حمدوثناہ ۔ جو ۔ زبان ۔ ابناسی ۔ لافناہ ۔ اپر ۔پرا۔ پرے توں پرے ۔
اتنا وسیع ہے تو کر کنارا نہیں لفناہ ہے جب کہ زبان ایک ہے کیسے ہو حمدوثناہ تیری
ਜਿਸੁ ਮੇਲਹਿ ਸਤਿਗੁਰੁ ਆਪਿ ਤਿਸ ਕੇ ਸਭਿ ਕੁਲ ਤਰਾ ॥
jis mayleh satgur aap tis kay sabh kul taraa.
One whom You Yourself unite with the True Guru – all his generations are saved.
Whom You unite with the true Guru, all that person’s generations are saved.
Whom You unite with the true Guru, all sin committing senses are saved.
ਹੇ ਪ੍ਰਭੂ! ਜਿਸ ਮਨੁੱਖ ਨੂੰ ਤੂੰ ਗੁਰੂ ਮਿਲਾ ਦੇਂਦਾ ਹੈਂ, ਉਸ ਦੀਆਂ ਸਾਰੀਆਂ ਕੁਲਾਂ ਤਰ ਜਾਂਦੀਆਂ ਹਨ।
جِسُمیلہِستِگُرُآپِتِسکےسبھِکُلترا॥
نہایت وسیع غرض یہ کہ اتنا وسیع کہ کنارا نہیں۔ کل ۔ خاندان۔ قیلہ ۔ جن تیرا۔ خادم تو۔
جسکا ملاپ کراداے مرشد خاندان اسکے کامیابیاں پاتے ہیں۔
ਸੇਵਕ ਸਭਿ ਕਰਦੇ ਸੇਵ ਦਰਿ ਨਾਨਕੁ ਜਨੁ ਤੇਰਾ ॥੫॥
sayvak sabh karday sayv dar naanak jan tayraa. ||5||
All Your servants serve You; Nanak is a humble servant at Your Door. ||5||
(O’ God), all Your servants serve at Your door and Nanak too is a servant of Yours. ||5||
(O’ God), all Your devotees serve at Your door (through Divine Word) and Nanak too is a devotee of Yours. ||5||
ਤੇਰੇ ਸਾਰੇ ਸੇਵਕ ਤੇਰੀ ਸੇਵਾ ਕਰਦੇ ਹਨ, ਮੈਂ ਤੇਰਾ ਦਾਸ ਨਾਨਕ (ਭੀ ਤੇਰੇ ਹੀ) ਦਰ ਤੇ (ਪਿਆ ਹਾਂ) ॥੫॥
سیۄکسبھِکردےسیۄدرِنانکُجنُتیرا॥੫॥
اسکے درخدمتگار خادم خدمت کرتے ہیں ۔ میں نانک بھی تیرا غلام ہوں اے خدا۔
ਡਖਣੇ ਮਃ ੫ ॥
dakh-nay mehlaa 5.
Raag Dakhanay, Fifth Guru:
ڈکھنھےمਃ੫॥
ਗਹਡੜੜਾ ਤ੍ਰਿਣਿ ਛਾਇਆ ਗਾਫਲ ਜਲਿਓਹੁ ਭਾਹਿ ॥
gehdrharhaa tarinchhaa-i-aa gaafal jali-ohu bhaahi.
He builds a hut of straw, and the fool lights a fire in it.
The human body is like a hut made with straw. The careless gets burnt down and ruined by the fire of worldly desires,
ਗ਼ਾਫ਼ਲ ਮਨੁੱਖ ਦਾ ਘਾਹ ਨਾਲ ਬਣਿਆ ਹੋਇਆ ਸਰੀਰ-ਛੱਪਰ ਤ੍ਰਿਸ਼ਨਾ ਦੀ ਅੱਗ ਵਿਚ ਸੜ ਰਿਹਾ ਹੈ।
گہڈڑڑات٘رِنھِچھائِیاگاپھلجلِئوہُبھاہِ॥
گہڈڑڑا۔ تنکوں کا پاگاس کا چھیرا۔ چھائیا۔ سایہ۔ غافل۔ لا پرواہ ۔ بھاہ ۔ آگ۔ جلیؤیہہ۔ جل جاتا ہے ۔ اُستاد ۔ مرشد گرو ۔ مدہوش انسان کا یہ جسم جو گھا س کے بنے ہوئے جھوپنٹری جیسا ہے ۔ خوآہشات کی آگ مین جل رہا ہے
ਜਿਨਾ ਭਾਗ ਮਥਾਹੜੈ ਤਿਨ ਉਸਤਾਦ ਪਨਾਹਿ ॥੧॥
jinaa bhaag mathaaharhai tin ustaad panaahi. ||1||
Only those who have such pre-ordained destiny on their foreheads, find Shelter with the Master. ||1||
but) the person who is fortunate, his or her teacher (or Guru) provides shelter (and by giving them appropriate advice saves them from falling victim to worldly desires). ||1||
Fortunate are those who take shelter (of Guru) and through his advice save themselves from worldly desires. ||1||
ਜਿਨ੍ਹਾਂ ਬੰਦਿਆਂ ਦੇ ਮੱਥੇ ਉਤੇ ਚੰਗੇ ਭਾਗ ਜਾਗਦੇ ਹਨ, ਉਹਨਾਂ ਨੂੰ ਗੁਰੂ ਦਾ ਸਹਾਰਾ ਮਿਲ ਜਾਂਦਾ ਹੈ (ਤੇ ਉਹ ਤ੍ਰਿਸ਼ਨਾ ਅੱਗ ਤੋਂ ਬਚ ਜਾਂਦੇ ਹਨ) ॥੧॥
جِنابھاگمتھاہڑےَتِناُستادپناہِ॥੧॥
بھاگ ۔ تقدیر ۔مقدر۔ متھاہڑے ۔ پیشنای پر ۔ پناہ۔ پناہ ۔
جن کی پیشانی پر خوش قسمت کندہ ہے اسے مرشد کی پناہ اور ہربری حاصل ہو جاتی ہے ۔
ਮਃ ੫ ॥
mehlaa 5.
Fifth Guru:
مਃ੫॥
ਨਾਨਕ ਪੀਠਾ ਪਕਾ ਸਾਜਿਆ ਧਰਿਆ ਆਣਿ ਮਉਜੂਦੁ ॥
naanak peethaa pakaa saaji-aa Dhari-aa aan ma-ujood.
O Nanak, he grinds the corn, cooks it and places it before himself.
(O’ my friends, a devoted Muslim) grinds corn, cooks it, and arranges it nicely on a platter, and places it (on the dining table),
O’ Nanak, he grinds the corn (does all the effort), cooks it and places it before himself.
ਹੇ ਨਾਨਕ! (ਨਿਆਜ਼ ਆਦਿਕ ਦੇਣ ਲਈ ਸਰਧਾਲੂ ਮੁਸਲਮਾਨ ਆਟਾ) ਪਿਹਾ ਕੇ ਪਕਾ ਕੇ ਖਾਣਾ ਸੰਵਾਰ ਕੇ ਤਿਆਰ ਲਿਆ ਰੱਖਦਾ ਹੈ,
نانکپیِٹھاپکاساجِیادھرِیاآنھِمئُجوُدُ॥
پیٹھا۔ آتا پیپا۔ ۔ پکا۔ پکائیا۔ ساجیا۔ دسترو کوآن پر رکھا۔ موجود۔ تیار کیا۔
اے نانک۔ نیاز کے لئے آتا پییا۔ کھانا پکائیا تیار کیا دستر خوان پر سجایا گیا مگر جب تک سچا مرشد نہ ملے دعا ادا کرنے کے لئے انسان اکسے کھانے کی انتظا مین رہتا ہے ۔ مراد عام طور مسلامنوں میں رواج ہے کہ کسی طہوار یا متبر عیدہ عغیرہ روز قاضی کو کھانا کھلائیا جاتا ہے
ਬਾਝਹੁ ਸਤਿਗੁਰ ਆਪਣੇ ਬੈਠਾ ਝਾਕੁ ਦਰੂਦ ॥੨॥
baajhahu satgur aapnay baithaa jhaak darood. ||2||
But without his True Guru, he sits and waits for his food to be blessed. ||2||
but O’ Nanak till his true Guru comes and says a prayer over it, he keeps looking at the food (with craving eyes, but doesn’t touch it. Similarly, no matter how many good deeds or faith rituals one might have done, without the Guru’s blessings one doesn’t obtain the grace of God). ||2||
But without the path of his True Guru, he sits and waits for his food (soul) to be blessed. ||2||
(ਪਰ ਜਦ ਤਕ ਪੀਰ ਆ ਕੇ) ਦੁਆ (ਨਾ ਪੜ੍ਹੇ, ਉਹ) ਬੈਠਾ ਝਾਕਦਾ ਹੈ। (ਤਿਵੇਂ ਮਨੁੱਖ ਅਨੇਕਾਂ ਧਾਰਮਿਕ ਸਾਧਨ ਕਰਦਾ ਹੈ, ਪਰ) ਜਦ ਤਕ ਗੁਰੂ ਨਾਹ ਮਿਲੇ ਮਨੁੱਖ ਰੱਬ ਦੀ ਰਹਿਮਤ ਨੂੰ ਬੈਠਾ ਉਡੀਕਦਾ ਹੈ ॥੨॥
باجھہُستِگُرآپنھےبیَٹھاجھاکُدروُد॥੨॥
باجہو۔ بگیر ۔ ستگر ۔ سچے مرشد ۔ جھاک۔ انتظار۔ دور ۔ کھانے سے پہلے کی دعا۔
قاضی پہلے کھانے کی خدا سے دیا کرتا ہے جسے دور کہتے ہیں تب وہ کھانا خدا کی طرف سسے کھا نکی قبولیت حاصل ہوتی ہے اس درمیانی عرصے یں کھانیکا انتظار کرنا پڑتا ہے ۔ مدعایہ کہ انسان کتنے مذہبی عقائد ادا کیون ہ کرے مرشد کے بغیر الہٰی رحمت حاصلنہیں ہو سکتی۔
ਮਃ ੫ ॥
mehlaa 5.
Fifth Guru:
مਃ੫॥
ਨਾਨਕ ਭੁਸਰੀਆ ਪਕਾਈਆ ਪਾਈਆ ਥਾਲੈ ਮਾਹਿ ॥
naanak bhusree-aa pakaa-ee-aa paa-ee-aa thaalai maahi.
O Nanak, the loaves of bread are baked and placed on the plate.
(O’ my friends, the Guru has composed divine hymns and included these in Guru Granth Sahib, but only those obtain the full spiritual benefit who truly believe and act on his advice, as if) Nanak has baked delicious sweet breads and has put these in the platter,
O’ Nanak, the loaves of bread are baked and placed on the plate (Naam is already in our heart).
ਹੇ ਨਾਨਕ! (ਜੇ ਕੋਈ ਮਨੁੱਖ ਇਤਨੇ ਹੀ ਗ਼ਰੀਬ ਹਨ ਕਿ ਰਸੋਈ ਚੌਂਕਾ ਆਦਿਕ ਵਰਤਣ ਦੇ ਥਾਂ) ਧਰਤੀ ਉਤੇ ਹੀ ਮੰਨ ਪਕਾ ਲੈਂਦੇ ਹਨ ਤੇ ਥਾਲ ਵਿਚ ਪਾ ਲੈਂਦੇ ਹਨ,
نانکبھُسریِیاپکائیِیاپائیِیاتھالےَماہِ॥
بھسر یا۔ روت۔ من جو زمین پر پکائی جاتی ہے ۔
اے نانک۔ زمین پر بطور نیاز روٹ پکائیا اور تھال یا برتن میں رکھا
ਜਿਨੀ ਗੁਰੂ ਮਨਾਇਆ ਰਜਿ ਰਜਿ ਸੇਈ ਖਾਹਿ ॥੩॥
jinee guroo manaa-i-aa raj raj say-ee khaahi. ||3||
Those who obey their Guru, eat and are totally satisfied. ||3||
but only those enjoy these to their fill, who obey their Guru. ||3||
Those who obey the Guru, are satiated from the worldly attachments.||3||
ਜੇ ਉਹਨਾਂ ਨੇ (ਆਪਣੇ) ਗੁਰੂ ਨੂੰ ਖ਼ੁਸ਼ ਕਰ ਲਿਆ ਹੈ (ਜੇ ਗੁਰੂ ਦੇ ਦੱਸੇ ਰਾਹ ਉਤੇ ਤੁਰ ਕੇ ਉਹਨਾਂ ਆਪਣੇ ਗੁਰੂ ਦੀ ਪ੍ਰਸੰਨਤਾ ਹਾਸਲ ਕਰ ਲਈ ਹੈ) ਤਾਂ ਉਹ ਉਹਨਾਂ ਭੁਸਰੀਆਂ ਨੂੰ ਧਰਤੀ ਉਤੇ ਪਕਾਈਆਂ ਰੋਟੀਆਂ ਨੂੰ ਹੀ ਸੁਆਦ ਨਾਲ ਖਾਂਦੇ ਹਨ (ਭਾਵ, ਗ਼ਰੀਬ ਮਨੁੱਖਾਂ ਨੂੰ ਗ਼ਰੀਬੀ ਵਿਚ ਹੀ ਸੁਖੀ ਜੀਵਨ ਅਨੁਭਵ ਹੁੰਦਾ ਹੈ ਜੇ ਉਹ ਗੁਰੂ ਦੇ ਰਸਤੇ ਤੁਰ ਕੇ ਗੁਰੂ ਦੀ ਪ੍ਰਸੰਨਤਾ ਪ੍ਰਾਪਤ ਕਰ ਲੈਂਦੇ ਹਨ) ॥੩॥
جِنیِگُروُمنائِیارجِرجِسیئیِکھاہِ॥੩॥
گرومنائیا ۔ مرشد کی خوشنودی حاصل کی ۔ سیئی ۔ وہی ۔
جنہوں نے مرشد کی خوشنودی حاصل کی انہوں غربت کھائیا مراد جنہوں نے بتائیا ہوا راہ اختایر کیا انہیں غربت میں بھی زندگی کا لطف اُٹھائیا۔
ਪਉੜੀ ॥
pa-orhee.
Pauree:
پئُڑیِ॥
ਤੁਧੁ ਜਗ ਮਹਿ ਖੇਲੁ ਰਚਾਇਆ ਵਿਚਿ ਹਉਮੈ ਪਾਈਆ ॥
tuDh jag meh khayl rachaa-i-aa vich ha-umai paa-ee-aa.
You have staged this play in the world, and infused egotism into all beings.
O’ God, You have spread out the play of this world and have infused the sense of ego in (the creatures).
ਹੇ ਪ੍ਰਭੂ! ਤੂੰ ਜੀਵਾਂ ਦੇ ਅੰਦਰ ਹਉਮੈ ਪਾ ਦਿੱਤੀ ਹੈ, (ਤੇ ਇਸ ਤਰ੍ਹਾਂ) ਜਗਤ ਵਿਚ ਇਕ ਤਮਾਸ਼ਾ ਰਚ ਦਿੱਤਾ ਹੈ।
تُدھُجگمہِکھیلُرچائِیاۄِچِہئُمےَپائیِیا॥
تدھ ۔ تو نے ۔ خدا سے مخاطب ۔ جگ ۔ دنیا۔ ہوتمے ۔ خودی۔
اےخدا تو نے اسنان میں کود پیدا کرکے دنیا کو ایک کھیل کا میدان بنا دیا۔
ਏਕੁ ਮੰਦਰੁ ਪੰਚ ਚੋਰ ਹਹਿ ਨਿਤ ਕਰਹਿ ਬੁਰਿਆਈਆ ॥
ayk mandar panch chor heh nit karahi buri-aa-ee-aa.
In the one temple of the body are the five thieves, who continually misbehave.
A human body is like a temple in which abide five thieves (lust, anger, greed, attachment and ego), who always try to make one do bad deeds.
A human body is a temple in which there are five thieves (lust, anger, greed, attachment and ego), who continually misbehave.
ਇਹ ਮਨੁੱਖਾ ਸਰੀਰ ਇਕ ਹੈ (ਇਸ ਵਿਚ) ਕਾਮਾਦਿਕ ਪੰਜ ਚੋਰ ਹਨ ਜੋ ਸਦਾ ਹੀ ਭੈੜ ਕਰਦੇ ਰਹਿੰਦੇ ਹਨ।
ایکُمنّدرُپنّچچورہہِنِتکرہِبُرِیائیِیا॥
مندر۔ جسم۔ پنچ چور۔ پانچ اخلاق دشمن۔ احساس۔
انسانی جسم میں پانچ چور ہیں جو ہر روز بدیاں کرتے ہیں۔
ਦਸ ਨਾਰੀ ਇਕੁ ਪੁਰਖੁ ਕਰਿ ਦਸੇ ਸਾਦਿ ਲੋੁਭਾਈਆ ॥
das naaree ik purakh kar dasay saad lobhaa-ee-aa.
The ten brides, the sensory organs were created, and the one husband, the self; the ten are engrossed in flavors and tastes.
You have also created ten sense organs as if they are the brides of one man, (the mind). All these ten (sense organs) are allured by their different tastes.
You have also created ten sense organs as if they are the brides of one man, (the mind). All these ten are engrossed in flavors and tastes.
(ਇਕ ਪਾਸੇ) ਮਨ ਇਕੱਲਾ ਹੈ, (ਇਸ ਦੇ ਨਾਲ) ਦਸ ਇੰਦ੍ਰੀਆਂ ਹਨ, ਇਹ ਦਸੇ ਹੀ (ਮਾਇਆ ਦੇ) ਸੁਆਦ ਵਿਚ ਫਸੀਆਂ ਹੋਈਆਂ ਹਨ।
دسناریِاِکُپُرکھُکرِدسےسادِلد਼بھائیِیا॥
دس ناری ۔ انسان اعضے ۔پرکھمن ۔ ساد۔ لطف ۔لوبھائیا۔ لالچ ۔
من ایک اور اعضے دس ہیں جو ہر وقت لطف چاہت ہیں
ਏਨਿ ਮਾਇਆ ਮੋਹਣੀ ਮੋਹੀਆ ਨਿਤ ਫਿਰਹਿ ਭਰਮਾਈਆ ॥
ayn maa-i-aa mohnee mohee-aa nit fireh bharmaa-ee-aa.
This Maya fascinates and entices them; they wander continually in doubt.
The enticer Maya has enchanted them and they wander daily being strayed.
ਇਸ ਮੋਹਣੀ ਮਾਇਆ ਨੇ ਇਹਨਾਂ ਨੂੰ ਮੋਹਿਆ ਹੋਇਆ ਹੈ (ਇਸ ਵਾਸਤੇ ਇਹ) ਸਦਾ ਭਟਕਦੀਆਂ ਫਿਰਦੀਆਂ ਹਨ।
اینِمائِیاموہنھیِموہیِیانِتپھِرہِبھرمائیِیا॥
بھرمائیا۔ بھٹکتے ۔
ان کو درلبا دنیاوی دؤلت نے اپنی گرفت میں لے رکھا ہے ہر روز بھٹکتے رہتے ہیں۔
ਹਾਠਾ ਦੋਵੈ ਕੀਤੀਓ ਸਿਵ ਸਕਤਿ ਵਰਤਾਈਆ ॥
haathaa dovai keetee-o siv sakat vartaa-ee-aa.
You created both sides, spirit and matter, Shiva and Shakti.
It is You, who has created sides, the soul and Maya.
(ਪਰ) ਇਹ ਦੋਵੇਂ ਪਾਸੇ ਤੂੰ ਆਪ ਹੀ ਬਣਾਏ ਹਨ, ਜੀਵਾਤਮਾ ਤੇ ਮਾਇਆ ਦੀ ਖੇਡ ਤੂੰ ਹੀ ਰਚੀ ਹੈ।
ہاٹھادوۄےَکیِتیِئوسِۄسکتِۄرتائیِیا॥
ہاٹھا۔ دونوں طرف۔ مریدان مرشد و مریدان من کے الگ ۔ الگ ۔ زندگی گذارنے کی راہیں۔ سو۔ بیدار ۔ سکت ۔دنیاوی دولت۔
خدا نے دو فریق خودی ہی بنائے ہیں۔ روح اور مادہ
ਸਿਵ ਅਗੈ ਸਕਤੀ ਹਾਰਿਆ ਏਵੈ ਹਰਿ ਭਾਈਆ ॥
siv agai saktee haari-aa ayvai har bhaa-ee-aa.
Matter loses out to spirit; this is pleasing to the Lord.
(In Your will, You have so set up the worldly play) that the soul appears to be losing before Maya, this is how God desires.
In the worldly play that the soul appears to be losing before Maya, this is how God desires.
ਹੇ ਹਰੀ! ਤੈਨੂੰ ਇਉਂ ਹੀ ਚੰਗਾ ਲੱਗਾ ਹੈ ਕਿ ਜੀਵਾਤਮਾ ਮਾਇਆ ਦੇ ਟਾਕਰੇ ਤੇ ਹਾਰ ਰਿਹਾ ਹੈ।
سِۄاگےَسکتیِہارِیاایۄےَہرِبھائیِیا॥
بھائیا۔ پیار ہوا۔
اس طرح سے خدا کو منظور ہے ۔ روح مادہ کے مقابلے شکشت خوردہ ہے ۔
ਇਕਿ ਵਿਚਹੁ ਹੀ ਤੁਧੁ ਰਖਿਆ ਜੋ ਸਤਸੰਗਿ ਮਿਲਾਈਆ ॥
ik vichahu hee tuDh rakhi-aa jo satsang milaa-ee-aa.
You enshrined spirit within, which leads to merger with the Sat Sangat, the True Congregation.
You enshrined spirit within, which leads to merger with the saintly persons, You have saved them even in the midst of this worldly Maya.
ਪਰ ਜਿਨ੍ਹਾਂ ਨੂੰ ਤੂੰ ਸਤਸੰਗ ਵਿਚ ਜੋੜਿਆ ਹੈ ਉਹਨਾਂ ਨੂੰ ਤੂੰ ਮਾਇਆ ਵਿਚੋਂ ਬਚਾ ਲਿਆ ਹੈ (ਤੇ ਆਪਣੇ ਚਰਨਾਂ ਵਿਚ ਲੀਨ ਕਰ ਰੱਖਿਆ ਹੈ)
اِکِۄِچہُہیِتُدھُرکھِیاجوستسنّگِمِلائیِیا॥
وچہو۔ اسکے درمیان سے ۔ ست سنگ ۔ نیک صحبت و قربت ۔
اور ایک کو نیک صحبت و قربت عنایت کرکے اس مادہ سے بچا لیا
ਜਲ ਵਿਚਹੁ ਬਿੰਬੁ ਉਠਾਲਿਓ ਜਲ ਮਾਹਿ ਸਮਾਈਆ ॥੬॥
jal vichahu bimb uthaali-o jal maahi samaa-ee-aa. ||6||
Within the bubble, You formed the bubble, which shall once again merge into the water. ||6||
Such persons have merged back into You, just as a bubble which emerges from water, merges back into it. ||6||
ਜਿਵੇਂ ਪਾਣੀ ਵਿਚੋਂ ਬੁਲਬੁਲਾ ਪੈਦਾ ਹੁੰਦਾ ਹੈ ਤੇ ਪਾਣੀ ਵਿਚ ਹੀ ਲੀਨ ਹੋ ਜਾਂਦਾ ਹੈ (ਉਹ ਤੇਰੇ ਅੰਦਰ ਲੀਨ ਹੋਏ ਰਹਿੰਦੇ ਹਨ) ॥੬॥
جلۄِچہُبِنّبُاُٹھالِئوجلماہِسمائیِیا॥੬॥
بنب۔ بلبلے ۔ سمائیا۔ مجذوب ہوئے ۔
جیسے پانی سے پیدا ہوابلبلہ پانی میں ملجاتا ہے۔
ਡਖਣੇ ਮਃ ੫ ॥
dakh-nay mehlaa 5.
Raag Dakhanay, Fifth Guru:
ڈکھنھےمਃ੫॥
ਆਗਾਹਾ ਕੂ ਤ੍ਰਾਘਿ ਪਿਛਾ ਫੇਰਿ ਨ ਮੁਹਡੜਾ ॥
aagaahaa koo taraagh pichhaa fayr na muhadrhaa.
Look ahead; don’t turn your face backwards.
(O’ man), think about the future. Don’t look back (at your past deeds or the time you wasted in this birth or the previous births).
Think about the future. Don’t look back at your past deeds.
ਅਗਾਂਹ ਵਧਣ ਲਈ ਤਾਂਘ ਕਰ, ਪਿਛਾਂਹ ਨੂੰ ਮੋਢਾ ਨ ਮੋੜ (ਜੀਵਨ ਨੂੰ ਹੋਰ ਹੋਰ ਉੱਚਾ ਬਣਾਣ ਲਈ ਉੱਦਮ ਕਰ, ਨੀਵਾਂ ਨ ਹੋਣ ਦੇ)।
آگاہاکوُت٘راگھِپِچھاپھیرِنمُہڈڑا॥
آگاہا۔ عاقبت ۔ مستقبل ۔ تراگہہ۔ بڑھنے کی کوشش کر۔ پچھا ۔ ماضی ۔ مہڈڑا ۔ نر مڑ۔ مراد۔ پیچھے نہ رہ ۔
اے انسان منزل کی طرف آگے بڑھنے کی کوشش کر پیچھے کی طرف نہ مڑا ۔
ਨਾਨਕ ਸਿਝਿ ਇਵੇਹਾ ਵਾਰ ਬਹੁੜਿ ਨ ਹੋਵੀ ਜਨਮੜਾ ॥੧॥
naanak sijh ivayhaa vaar bahurh na hovee janamrhaa. ||1||
O Nanak, be successful this time, and you shall not be reincarnated again. ||1||
O’ Nanak, win (the game of life) in this turn (of human birth) itself, so that you may not have to take birth again (and you are emancipated from the rounds of birth and death forever). ||1||
O’ Nanak, be successful this time, and you will be freed of existences. ||1||
ਹੇ ਨਾਨਕ! ਇਸੇ ਜਨਮ ਵਿਚ ਕਾਮਯਾਬ ਹੋ (ਜੀਵਨ-ਖੇਡ ਜਿੱਤ) ਤਾਕਿ ਮੁੜ ਜਨਮ ਨਾਹ ਲੈਣਾ ਪਏ ॥੧॥
نانکسِجھِاِۄیہاۄاربہُڑِنہوۄیِجنمڑا॥੧॥
سبھ ۔کامیاب ہوا۔ ویہادار۔ اسیار ۔ بہور ۔ دوبارہ۔جنمڑا۔ زندگی ۔
اے نانک اسی زندگی کو کامیاب بنا کیونکہ دوبارہ زندگی حاصل نہ ہوگی ۔
ਮਃ ੫ ॥
mehlaa 5.
Fifth Guru:
مਃ੫॥
ਸਜਣੁ ਮੈਡਾ ਚਾਈਆ ਹਭ ਕਹੀ ਦਾ ਮਿਤੁ ॥
sajan maidaa chaa-ee-aa habh kahee daa mit.
My joyful friend is called the friend of all.
(O’ my friends), my Beloved is most pleasing, He is friendly with all.
ਮੇਰਾ ਮਿਤ੍ਰ-ਪ੍ਰਭੂ ਪਿਆਰ-ਭਰੇ ਦਿਲ ਵਾਲਾ ਹੈ, ਹਰ ਕਿਸੇ ਦਾ ਮਿੱਤਰ ਹੈ (ਹਰੇਕ ਨਾਲ ਪਿਆਰ ਕਰਦਾ ਹੈ)।
سجنھُمیَڈاچائیِیاہبھکہیِدامِتُ॥
سجن میڈا۔ میرا دوست۔ چائیا۔ خوشباش۔ ہبھ ۔ سب۔ مت۔ دوست۔
میر ا دوست خوشباش ہے ۔ سارے اسے اپنا دوست کہتے ہیں۔
ਹਭੇ ਜਾਣਨਿ ਆਪਣਾ ਕਹੀ ਨ ਠਾਹੇ ਚਿਤੁ ॥੨॥
habhay jaanan aapnaa kahee na thaahay chit. ||2||
All think of Him as their own; He never broke anyone’s heart. ||2||
All think of Him as their friend, because He never breaks any body’s heart (or hurts anybody’s feelings) ||2||
ਸਾਰੇ ਹੀ ਜੀਵ ਉਸ ਪ੍ਰਭੂ ਨੂੰ ਆਪਣਾ (ਮਿਤ੍ਰ) ਜਾਣਦੇ ਹਨ, ਉਹ ਕਿਸੇ ਦਾ ਦਿਲ ਤੋੜਦਾ ਨਹੀਂ ॥੨॥
ہبھےجانھنِآپنھاکہیِنٹھاہےچِتُ॥੨॥
اپنا ۔ پیارا۔ ٹھاہے چت۔ کسی کا دل نہیں دکھاتا۔
سارے اسے اپنا سمجھتے ہیں وہکسی کے دل کو آزار نہیں کرتا۔
ਮਃ ੫ ॥
mehlaa 5.
Fifth Guru:
مਃ੫॥
ਗੁਝੜਾ ਲਧਮੁ ਲਾਲੁ ਮਥੈ ਹੀ ਪਰਗਟੁ ਥਿਆ ॥
gujh-rhaa laDham laal mathai hee pargat thi-aa.
The hidden jewel has been found; it has appeared on my forehead.
(O’ my friends), I have found my invisible Beloved. This is due to the manifestation (of my destiny) as written on my forehead.
The hidden jewel has been found; it has appeared on my forehead (and my mind, body and soul is in bliss).
(ਪ੍ਰਭੂ-ਪਤੀ ਦੀ ਮਿਹਰ ਹੋਈ, ਤਾਂ ਉਹ ਪ੍ਰਭੂ-) ਲਾਲ ਮੇਰੇ ਅੰਦਰ ਲੁਕਿਆ ਹੋਇਆ ਹੀ ਮੈਨੂੰ ਲੱਭ ਪਿਆ, (ਇਸ ਦੀ ਬਰਕਤਿ ਨਾਲ) ਮੇਰੇ ਮੱਥੇ ਉਤੇ ਪਰਕਾਸ਼ ਹੋ ਗਿਆ (ਭਾਵ, ਮੇਰਾ ਮਨ ਤਨ ਖਿੜ ਪਿਆ)।
گُجھڑالدھمُلالُمتھےَہیِپرگٹُتھِیا॥
کجھرا ۔ گبھا۔ پوشیدہ ۔ لدبھم۔ مجھے ملا۔ متھے ۔ پیشانی ۔ پرگٹ تھیا۔ ظاہر ہوا۔
ایک قیمتی لعل جو میرے اندر پوشیدہ تھا مجھے مل گیا جس سے میری پیشانی پرنور ہوگئی۔
ਸੋਈ ਸੁਹਾਵਾ ਥਾਨੁ ਜਿਥੈ ਪਿਰੀਏ ਨਾਨਕ ਜੀ ਤੂ ਵੁਠਿਆ ॥੩॥
so-ee suhaavaa thaan jithai piree-ay naanak jee too vuthi-aa. ||3||
Beautiful and exalted is that place, O Nanak, where You dwell, O my Dear Lord. ||3||
Nanak says, O’ God, blessed is that very place (soul) where You come to reside. ||3||
ਨਾਨਕ ਆਖਦਾ ਹੈ- ਹੇ ਪ੍ਰਭੂ-ਪਤੀ! ਜਿਸ ਹਿਰਦੇ ਵਿਚ ਤੂੰ ਆ ਵੱਸਦਾ ਹੈਂ, ਉਹ ਹਿਰਦਾ ਸੋਹਣਾ ਹੋ ਜਾਂਦਾ ਹੈ ॥੩॥
سوئیِسُہاۄاتھانُجِتھےَپِریِۓنانکجیِتوُۄُٹھِیا॥੩॥
سہاوا۔ سوہنا۔ خوبصورت۔ تھا۔ مقام ۔ پرییئے ۔ پیار خدان ۔ خدا۔ ڈٹھیا ۔ بسا۔
وہی مقام وہی دلجس میں تو بس جاتا ہے اے نانک وہ اچھا ہو جاتا ہے ۔
ਪਉੜੀ ॥
pa-orhee.
Pauree:
پئُڑیِ॥
ਜਾ ਤੂ ਮੇਰੈ ਵਲਿ ਹੈ ਤਾ ਕਿਆ ਮੁਹਛੰਦਾ ॥
jaa too mayrai val hai taa ki-aa muhchhandaa.
When You are on my side, what do I need to worry about?
(O’ God), when You are on my side, why do I need to be dependent on anybody else?
ਹੇ ਪ੍ਰਭੂ! ਜਦੋਂ ਤੂੰ ਮੇਰੀ ਸਹਾਇਤਾ ਤੇ ਹੋਵੇਂ, ਤਾਂ ਮੈਨੂੰ ਕਿਸੇ ਹੋਰ ਦੀ ਕੋਈ ਮੁਥਾਜੀ ਨਹੀਂ ਰਹਿ ਜਾਂਦੀ।
جاتوُمیرےَۄلِہےَتاکِیامُہچھنّدا॥
مہچھندا ۔ محتاجی۔
اے خدا جب تو ہے مددگار میرا مجھے محتاجی کس کی ہہے ۔
ਤੁਧੁ ਸਭੁ ਕਿਛੁ ਮੈਨੋ ਸਉਪਿਆ ਜਾ ਤੇਰਾ ਬੰਦਾ ॥
tuDh sabh kichh maino sa-upi-aa jaa tayraa bandaa.
You entrusted everything to me, when I became Your devotee.
(Since the time), I have become Your man (and depend upon only You for my sustenance); You have provided me with everything.
ਜਦੋਂ ਮੈਂ ਤੇਰਾ ਸੇਵਕ ਬਣਦਾ ਹਾਂ, ਤਾਂ ਤੂੰ ਮੈਨੂੰ ਸਭ ਕੁਝ ਦੇ ਦੇਂਦਾ ਹੈਂ।
تُدھُسبھُکِچھُمیَنوسئُپِیاجاتیرابنّدا॥
پندا۔ خدمتگار ۔ غلام۔
جب تیر اغلام ہوں سب کچھ دیتا ہے
ਲਖਮੀ ਤੋਟਿ ਨ ਆਵਈ ਖਾਇ ਖਰਚਿ ਰਹੰਦਾ ॥
lakhmee tot na aavee khaa-ay kharach rahandaa.
My wealth in Naam is inexhaustible, no matter how much I spend and consume.
Even after enjoying and spending, I never fall short of the wealth (of God’s Name.
ਮੈਨੂੰ ਧਨ-ਪਦਾਰਥ ਦੀ ਕੋਈ ਕਮੀ ਨਹੀਂ ਰਹਿੰਦੀ ਮੈਂ (ਤੇਰਾ ਇਹ ਨਾਮ-ਧਨ) ਵਰਤਦਾ ਹਾਂ ਵੰਡਦਾ ਹਾਂ ਤੇ ਇਕੱਠਾ ਭੀ ਕਰਦਾ ਹਾਂ।
لکھمیِتوٹِنآۄئیِکھاءِکھرچِرہنّدا॥
لکھی ۔ دؤلت۔ توٹ ۔کمی۔ رہند۔ رکھتا ۔
مجھے دنیاوی نعتموں اور سرمائے کی کمی نہیں رہتی مین کھاتا ہوں خرچ کرتا ہوں۔
ਲਖ ਚਉਰਾਸੀਹ ਮੇਦਨੀ ਸਭ ਸੇਵ ਕਰੰਦਾ ॥
lakh cha-oraaseeh maydnee sabh sayv karandaa.
The 8.4 million species of beings all work to serve me.
It appears that all the 8.4 million, the whole creation is uplifting me.
ਧਰਤੀ ਦੇ ਚੌਰਾਸੀ ਲੱਖ ਜੀਵ ਹੀ ਮੇਰੀ ਸੇਵਾ ਕਰਨ ਲੱਗ ਪੈਂਦੇ ਹਨ।
لکھچئُراسیِہمیدنیِسبھسیۄکرنّدا॥
میدنی ۔ زمین۔ سبھ۔ سارے ۔ سیو۔ خدمت۔
زمین کی ساری مخلوق تیری خدمت کرتی ے ۔
ਏਹ ਵੈਰੀ ਮਿਤ੍ਰ ਸਭਿ ਕੀਤਿਆ ਨਹ ਮੰਗਹਿ ਮੰਦਾ ॥
ayh vairee mitar sabh keeti-aa nah mangeh mandaa.
All these enemies have become my friends, and no one wishes me ill.
O’ God, You have made all my enemies as my friends and none of them wishes ill of me.
All these sin committing senses have become my friends, and no one wishes me ill.
ਤੂੰ ਵੈਰੀਆਂ ਨੂੰ ਭੀ ਮੇਰੇ ਮਿਤ੍ਰ ਬਣਾ ਦੇਂਦਾ ਹੈਂ, ਕੋਈ ਭੀ ਮੇਰਾ ਬੁਰਾ ਨਹੀਂ ਚਿਤਵਦੇ।
ایہۄیَریِمِت٘رسبھِکیِتِیانہمنّگہِمنّدا॥
منگہہ مندا۔ برا نہیں چاہتے ۔
دشمنوںکو دست بنا دیتا ہے کوئی برا نہیں چاہتا۔
ਲੇਖਾ ਕੋਇ ਨ ਪੁਛਈ ਜਾ ਹਰਿ ਬਖਸੰਦਾ ॥
laykhaa ko-ay na puchh-ee jaa har bhakhsandaa.
No one calls me to account, since God is my forgiver.
When O’ God, You have forgiven, then no one asks for the account (of my past deeds.)
No one calls me to account (soul is in peace), since God is my forgiver.
ਹੇ ਹਰੀ! ਜਦੋਂ ਤੂੰ ਮੈਨੂੰ ਬਖ਼ਸ਼ਣ ਵਾਲਾ ਹੋਵੇਂ, ਤਾਂ ਕੋਈ ਭੀ ਮੈਨੂੰ ਮੇਰੇ ਕੀਤੇ ਕਰਮਾਂ ਦਾ ਹਿਸਾਬ ਨਹੀਂ ਪੁੱਛਦਾ,
لیکھاکوءِنپُچھئیِجاہرِبکھسنّدا॥
لیکھا۔ حساب اعمالات ۔
جب تیری کرم و عنایت ہو تو کو حساب نہیں پوچھتا۔
ਅਨੰਦੁ ਭਇਆ ਸੁਖੁ ਪਾਇਆ ਮਿਲਿ ਗੁਰ ਗੋਵਿੰਦਾ ॥
anand bha-i-aa sukh paa-i-aa mil gur govindaa.
I have become blissful, and I have found peace, meeting with the Guru, the Lord of the Universe.
After meeting You O’ my Guru-God, I have obtained peace and I am in bliss.
ਕਿਉਂਕਿ ਗੋਵਿੰਦ-ਰੂਪ ਗੁਰੂ ਨੂੰ ਮਿਲ ਕੇ ਮੇਰੇ ਅੰਦਰ ਠੰਢ ਪੈ ਜਾਂਦੀ ਹੈ ਮੈਨੂੰ ਸੁਖ ਪ੍ਰਾਪਤ ਹੋ ਜਾਂਦਾ ਹੈ।
اننّدُبھئِیاسُکھُپائِیامِلِگُرگوۄِنّدا॥
انند بھیا۔ سکون ملا۔
خدا کی مانند مرشد کے ملاپ سے دل کو ٹھنڈک محسوس ہوتی ہے ۔
ਸਭੇ ਕਾਜ ਸਵਾਰਿਐ ਜਾ ਤੁਧੁ ਭਾਵੰਦਾ ॥੭॥
sabhay kaaj savaari-ai jaa tuDhbhaavandaa. ||7||
All my affairs have been resolved, since You are pleased with me. ||7||
(In short), when it pleases You, all one’s tasks are accomplished beautifully. ||7||
All my affairs (my worldly bonds) have been removed, since You are pleased with me. ||7||
ਜਦੋਂ ਤੇਰੀ ਰਜ਼ਾ ਹੋਵੇ, ਤਾਂ ਮੇਰੇ ਸਾਰੇ ਕੰਮ ਸੰਵਰ ਜਾਂਦੇ ਹਨ ॥੭॥
سبھےکاجسۄارِئےَجاتُدھُبھاۄنّدا॥੭॥
کاج ۔ کام۔ بھاوند۔ جب تو چاہے ۔
ملتا ہے اور جب تیری رضا ہو تو تمام کام درست ہو جاتے ہیں۔
ਡਖਣੇ ਮਃ ੫ ॥
dakh-nay mehlaa 5.
Raag Dakhanay, Fifth Guru:
ڈکھنھےمਃ੫॥
ਡੇਖਣ ਕੂ ਮੁਸਤਾਕੁ ਮੁਖੁ ਕਿਜੇਹਾ ਤਉ ਧਣੀ ॥
daykhan koo mustaak mukh kijayhaa ta-o Dhanee.
I am so eager to see You, O Lord; what does Your face look like?
I am so eager to see You, how You look O’ my Master (how does a liberated soul feel)?
ਹੇ (ਮੇਰੇ) ਮਾਲਕ! ਤੇਰਾ ਮੂੰਹ ਕਿਹੋ ਜਿਹਾ ਹੈ? ਮੈਂ ਤੇਰਾ ਮੁਖ ਦੇਖਣ ਦਾ ਬੜਾ ਚਾਹਵਾਨ ਸਾਂ,
ڈیکھنھکوُمُستاکُمُکھُکِجیہاتءُدھنھیِ॥
ڈیکھن ۔ دیدار۔ مشقا۔ شوقین۔ کیجیا۔ کیسا۔ تؤ۔ تؤ۔ دھنی ۔ مالک ۔
مجھے تیرے دیدار کا ہے شوق اے میرے آقا کیسا ہے تیرا چہرا۔
ਫਿਰਦਾਕਿਤੈ ਹਾਲਿ ਜਾ ਡਿਠਮੁ ਤਾ ਮਨੁ ਧ੍ਰਾਪਿਆ ॥੧॥
firdaa kitai haal jaa ditham taa man Dharaapi-aa. ||1||
I wandered around in such a miserable state, but when I saw You, my mind was comforted and consoled. ||1||
I was wandering around in a miserable state; but when I saw Your Divine Word, my mind was satiated. ||1||
(ਮਾਇਆ-ਵੱਸ ਹੋ ਕੇ) ਮੈਂ ਕਿਸੇ ਭੈੜੇ ਹਾਲ ਵਿਚ ਭਟਕਦਾ ਫਿਰਦਾ ਸਾਂ, ਪਰ ਜਦੋਂ ਤੇਰਾ ਮੂੰਹ ਮੈਂ ਵੇਖ ਲਿਆ, ਤਾਂ ਮੇਰਾ ਮਨ (ਮਾਇਆ ਵਲੋਂ) ਤ੍ਰਿਪਤ ਹੋ ਗਿਆ ॥੧॥
پھِرداکِتےَہالِجاڈِٹھمُتامنُدھ٘راپِیا॥੧॥
ڈھتم۔ میں دیکھیا۔ من دھراپیا۔ تسلی ہوئی دل کی ۔
میں کسی بری ھالت میں پھر رہا تھا جب تیرا دیدار ہوا تو من کو تسکین ملا