ਮਨਮੁਖ ਮੁਏ ਅਪਣਾ ਜਨਮੁ ਖੋਇ ॥
manmukh mu-ay apnaa janam kho-ay.
The self-willed people remain spiritually dead and waste away their lives.
ਆਪਣੇ ਮਨ ਦੇ ਪਿੱਛੇ ਤੁਰਨ ਵਾਲੇਮਨੁੱਖ ਆਪਣਾ ਮਨੁੱਖ ਜਨਮ ਅਜਾਈਂ ਗਵਾ ਕੇ ਆਤਮਕ ਮੌਤੇ ਮਰੇ ਰਹਿੰਦੇ ਹਨ।
منمُکھمُۓاپنھاجنمُکھوءِ॥
منمکھ ۔ مرید من ۔ جنم کھوئے ۔ زندگی فضول گنواتا ہے ۔
من کے مرید بیکار اور فضول زندگی ضائع کر لیتے ہیں ۔
ਸਤਿਗੁਰੁ ਸੇਵੇ ਭਰਮੁ ਚੁਕਾਏ ॥
satgur sayvay bharam chukaa-ay.
But one who follows the true Guru’s teachings gets rid of all doubt,
ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ (ਆਪਣੇ ਅੰਦਰੋਂ) ਭਟਕਣਾ ਮੁਕਾ ਲੈਂਦਾ ਹੈ,
ستِگُرُسیۄےبھرمُچُکاۓ॥
ستگر سیوے بھرم چکائے ۔ سچے مرشد کی خدمت سے وہم و گمان ختم ہوتے ہیں۔
سچے مرشد کی خدمت سے وہم و گمان شک و شبہات دور ہوتے ہیں۔
ਘਰ ਹੀ ਅੰਦਰਿ ਸਚੁ ਮਹਲੁ ਪਾਏ ॥੯॥
ghar hee andar sach mahal paa-ay. ||9||
and realizes the eternal God dwelling in his own heart. ||9||
ਉਹ ਆਪਣੇ ਹਿਰਦੇ-ਘਰ ਵਿਚ ਹੀ ਸਦਾ-ਥਿਰ ਪ੍ਰਭੂ ਦਾ ਟਿਕਾਣਾ ਲੱਭ ਲੈਂਦਾ ਹੈ ॥੯॥
گھرہیِانّدرِسچُمہلُپاۓ॥੯॥
۔ گھر ہی اندر اپنے ذہن و من میں۔ محل پائے ۔ الہٰی ٹھکانہ پا لیتا ہے ۔
تب اس ذہن اور من کے اندر ہی الہٰی ٹھکانہ پا لیتے ہیں۔
ਆਪੇ ਪੂਰਾ ਕਰੇ ਸੁ ਹੋਇ ॥
aapay pooraa karay so ho-ay.
(O’ my friends), whatever that perfect God Himself does, that alone happens.
ਹੇ ਭਾਈ! ਪੂਰਨ ਪ੍ਰਭੂ ਆਪ ਹੀ (ਜੋ ਕੁਝ) ਕਰਦਾ ਹੈ ਉਹ ਹੁੰਦਾ ਹੈ।
آپےپوُراکرےسُہوءِ॥
پورا۔ کامل۔ کرے سوہوئے ۔ جو کرتا ہے وہ کرتا ہے ۔
کامل خدا جو کرتا ہے وہ ہوتا ہے ۔
ਏਹਿ ਥਿਤੀ ਵਾਰ ਦੂਜਾ ਦੋਇ ॥
ayhi thitee vaar doojaa do-ay.
(All these omens attached to) the lunar and solar days create duality.
ਇਹ ਥਿੱਤਾਂ ਇਹ ਵਾਰ ਮਨਾਣੇ ਤਾਂ ਮਾਇਆ ਦਾ ਮੋਹ ਪੈਦਾ ਕਰਨ ਦਾ ਕਾਰਣ ਬਣਦੇ ਹਨ, ਮੇਰ-ਤੇਰ ਪੈਦਾ ਕਰਦੇ ਹਨ।
ایہِتھِتیِۄاردوُجادوءِ॥
ایہہ تھتی وار۔ یہ دن اور رات۔ دوجا۔ دوئش ۔ جداگانا ۔ دنیاوی دولت کی محبت۔ دوئے ۔ ملیتی ہوس۔
یہ تتھ اور وار تو دنیاوی دولت کی محبت کا سبب بنتے ہیں
ਸਤਿਗੁਰ ਬਾਝਹੁ ਅੰਧੁ ਗੁਬਾਰੁ ॥
satgur baajhahu anDh gubaar.
(The truth is that) without the true Guru, there is pitch darkness.
ਗੁਰੂ ਦੀ ਸਰਨ ਆਉਣ ਤੋਂ ਬਿਨਾ ਮਨੁੱਖ (ਆਤਮਕ ਜੀਵਨ ਵਲੋਂ) ਪੂਰੇ ਤੌਰ ਤੇ ਅੰਨ੍ਹਾ ਹੋਇਆ ਰਹਿੰਦਾ ਹੈ।
ستِگُرباجھہُانّدھُگُبارُ॥
اندھ غبار ۔ بھاری لا علمی ۔ ناہیت جہالت۔
سچے گرو کے بغیر تاریکی ہے
ਥਿਤੀ ਵਾਰ ਸੇਵਹਿ ਮੁਗਧ ਗਵਾਰ ॥
thitee vaar sayveh mugaDh gavaar.
Only idiots and fools worry about the rituals of lunar days and days of the week.
(ਗੁਰੂ ਦਾ ਆਸਰਾ-ਪਰਨਾ ਛੱਡ ਕੇ) ਮੂਰਖ ਮਨੁੱਖ ਹੀ ਥਿੱਤਾਂ ਤੇ ਵਾਰ ਮਨਾਂਦੇ ਫਿਰਦੇ ਹਨ।
تھِتیِۄارسیۄہِمُگدھگۄار॥
تھتی وار سیویہہ مگدھ غبار ۔ نہایت لا علم اور بھاری جاہل تھت وا رمیں یقین کرتے اور ایمان لاتے ہیں۔
صرف احمق اور بیوقوف ہی قمری دن اور ہفتے کے دن کی رسومات کی فکر کرتے ہیں
ਨਾਨਕ ਗੁਰਮੁਖਿ ਬੂਝੈ ਸੋਝੀ ਪਾਇ ॥
naanak gurmukh boojhai sojhee paa-ay.
O’ Nanak, one who follows the Guru’s teachings and understands this, he becomes spiritually wise,
ਹੇ ਨਾਨਕ! ਜਿਹੜਾ ਮਨੁੱਖ ਗੁਰੂ ਦੀ ਸਰਨ ਪੈ ਕੇਸਮਝਦਾ ਹੈ, ਉਸ ਨੂੰ (ਆਤਮਕ ਜੀਵਨ ਦੀ) ਸੂਝ ਆ ਜਾਂਦੀ ਹੈ,
نانکگُرمُکھِبوُجھےَسوجھیِپاءِ॥
بوجھے ۔ سمجھتا ہے ۔ سوجھی پائے ۔ سمجھت اہے ۔
اے نانک۔ مرید مرشد سمجھتا ہے اور روحانیت و حقیقت کی سمجھ پاتا ہے ۔
ਇਕਤੁ ਨਾਮਿ ਸਦਾ ਰਹਿਆ ਸਮਾਇ ॥੧੦॥੨॥
ikat naam sadaa rahi-aa samaa-ay. ||10||2||
and remains forever merged in the Name of the One God. ||10||2||
ਉਹ ਮਨੁੱਖ ਸਦਾ ਸਿਰਫ਼ ਪਰਮਾਤਮਾ ਦੇ ਨਾਮ ਵਿਚ ਹੀ ਲੀਨ ਰਹਿੰਦਾ ਹੈ ॥੧੦॥੨॥
اِکتُنامِسدارہِیاسماءِ॥੧੦॥੨॥
اکت نام ۔ واحد الہٰی نام ۔ سچ و حقیقت ۔ سدا۔ ہمیشہ ۔ رہبا سمائے ۔ محو رہتا ہے ۔
اور واحد الہٰی نام سچ و حقیقت پر ایمان لاتا اور محو ومجذوب رہتا ہے ۔
ਬਿਲਾਵਲੁ ਮਹਲਾ ੧ ਛੰਤ ਦਖਣੀ
bilaaval mehlaa 1 chhant dakh-nee
Raag Bilaaval, First Guru, Chhant, Dakhnee:
بِلاۄلُمہلا੧چھنّتدکھنھیِ
ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One eternal God, realized by the the grace of the True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ایک اونکار ستِگُرپ٘رسادِ॥
ایک لازوال خدا ، سچے گرو کے فضل سے سمجھا گیا
ਮੁੰਧ ਨਵੇਲੜੀਆ ਗੋਇਲਿ ਆਈ ਰਾਮ ॥
munDh navaylrhee-aa go-il aa-ee raam.
The young, innocent (free from vices) soul-bride has come to this world for a short while,
ਮੁਟਿਆਰ ਪਤਨੀ ਇਸ ਸੰਸਾਰ ਵਿੱਚ ਆਰਜ਼ੀ ਨਿਵਾਸ ਲਈ ਆਈ ਹੈ।
مُنّدھنۄیلڑیِیاگوئِلِآئیِرام॥
مند نویلڑیا۔ دوشیزہ عورت۔ گوئل۔ بطورمہمان ۔ یا کچھ عرصے کے لئے چراگاہ میں ۔
اے انسان تو چند روز کے لئے اس دنیا میں ایک چرواہے کی طرح آیا ہے جو چند روز کے لئے کسی چراگاہ میں رہائش رکھتا ہے ۔
ਮਟੁਕੀ ਡਾਰਿ ਧਰੀ ਹਰਿ ਲਿਵ ਲਾਈ ਰਾਮ ॥
matukee daar Dharee har liv laa-ee raam.
Laying aside the love for her perishable body, she lovingly attunes to God.
ਜਿਸ ਨੇ ਪਰਮਾਤਮਾ (ਦੇ ਚਰਨਾਂ) ਵਿਚ ਸੁਰਤ ਜੋੜੀ ਹੋਈ ਹੈ ਤੇ ਸਰੀਰ ਦਾ ਮੋਹ ਤਿਆਗ ਦਿੱਤਾ ਹੈ,
مٹُکیِڈارِدھریِہرِلِۄلائیِرام॥
مٹکی ۔ چاٹی ۔ ڈاردھری ۔ نیچے رکھدی ۔ مراد دیاوی الجھنیں ترک رکدیں۔ ہر لو۔ الہٰی محبت۔
اس طرح سے جو بدیوں برائیوں کو چھوڑ کر خدا سے اپنی محبت بناتا ہے
ਲਿਵ ਲਾਇ ਹਰਿ ਸਿਉ ਰਹੀ ਗੋਇਲਿ ਸਹਜਿ ਸਬਦਿ ਸੀਗਾਰੀਆ ॥
liv laa-ay har si-o rahee go-il sahj sabad seegaaree-aa.
Yes, she remains attuned to God and intuitively embellishes herself with the Guru’s word of His praises.
ਉਹ ਸੁਆਮੀ ਦੀ ਪ੍ਰੀਤ ਅੰਦਰ ਸਮਾਈ ਰਹਿੰਦੀ ਹੈ ਅਤੇ ਸੁਭਾਵਕ ਹੀ ਗੁਰੂ ਦੇ ਸ਼ਬਦਨਾਲ ਆਪਣਾ ਜੀਵਨ ਸੋਹਣਾ ਬਣਾ ਲੈਂਦੀ ਹੈ।
لِۄلاءِہرِسِءُرہیِگوئِلِسہجِسبدِسیِگاریِیا॥
سہج سبد۔ روحانی کلام ۔ لو۔ محبت۔ ہر سیؤ۔ خدا سے ۔ سگاریا۔ آراستہ کیا۔
اور خدا سے پریم پیدا کرکے اپنے آپ کو کلام سے سجاتا ہے ۔
ਕਰ ਜੋੜਿ ਗੁਰ ਪਹਿ ਕਰਿ ਬਿਨੰਤੀ ਮਿਲਹੁ ਸਾਚਿ ਪਿਆਰੀਆ ॥
kar jorh gur peh kar binantee milhu saach pi-aaree-aa.
With folded hands she prays to the Guru to unite her with her beloved, the eternal God.
ਹੱਥ ਜੋੜ ਕੇ, ਆਪਣੇ ਸੱਚੇ ਪ੍ਰੀਤਮ ਨਾਲ ਮਿਲਾਪ ਕਰਾ ਦੇਣ ਲਈ ਉਹ ਗੁਰੂ ਅੱਗੇ ਬੇਨਤੀ ਕਰਦੀ ਹੈ।
کرجوڑِگُرپہِکرِبِننّتیِمِلہُساچِپِیاریِیا॥
کر جوڑ۔ ہاتھ ۔ جور کر۔ گریہہ۔ مرشد کے پاس ۔ بنتی ۔ گذارش ۔ عرض ۔ ملہو۔ ملاں۔ ساچ۔ صدیوی سچ ۔ دھن۔ عورت۔ بھائے ۔ پیار سے ۔
وہ ہاتھ باندھ کر مرشد سے عرض گذارتا ہے ہ ملو تاکہ صدیوی سے خدا سے اور اسکے نام سچ و حقیقت سے پیار کر سکوں ۔
ਧਨ ਭਾਇ ਭਗਤੀ ਦੇਖਿ ਪ੍ਰੀਤਮ ਕਾਮ ਕ੍ਰੋਧੁ ਨਿਵਾਰਿਆ ॥
Dhan bhaa-ay bhagtee daykh pareetam kaam kroDh nivaari-aa.
After realizing her beloved-God through her true loving devotion, such a soul bride gets rid of her lust and anger.
ਅਜਿਹੀ ਜੀਵ-ਇਸਤ੍ਰੀ ਪ੍ਰੀਤਮ-ਪ੍ਰਭੂ ਦੀ ਭਗਤੀ ਦੀ ਰਾਹੀਂਉਸ ਦਾ ਦਰਸਨ ਕਰ ਕੇ ਆਪਣੇ ਅੰਦਰੋਂ ਕਾਮ ਕ੍ਰੋਧਨੂੰ ਦੂਰ ਕਰ ਲੈਂਦੀ ਹੈ।
دھنبھاءِبھگتیِدیکھِپ٘ریِتمکامک٘رودھُنِۄارِیا॥
۔ بھگتی ۔ الہٰی عشق ۔ کام ۔ کرودھ ۔ شہوت اور غصہ ۔ نواریا۔ مٹائیا۔
ایسا انسان الہٰی یاد وریاض کے ذریعے اس میں محو ومجذوب ہوکر الہٰی یدار پاکر شہوت و غصہ مٹا لیتا ہے ۔
ਨਾਨਕ ਮੁੰਧ ਨਵੇਲ ਸੁੰਦਰਿ ਦੇਖਿ ਪਿਰੁ ਸਾਧਾਰਿਆ ॥੧॥
naanak munDh navayl sundar daykh pir saaDhaari-aa. ||1||
O’ Nanak, upon realizing her Husband-God, the young innocent soul-bride makes Him the support of her life. ||1||
ਹੇ ਨਾਨਕ! ਨਵੀਂ ਨਵੇਲੀ ਸੋਹਣੀ ਜੀਵ-ਇਸਤ੍ਰੀ ਪ੍ਰਭੂ-ਪਤੀ ਦਾ ਦੀਦਾਰ ਕਰ ਕੇ ਉਸ ਨੂੰਆਪਣੇ ਹਿਰਦੇ ਦਾ ਆਸਰਾ ਬਣਾ ਲੈਂਦੀ ਹੈ ॥੧॥
نانکمُنّدھنۄیلسُنّدرِدیکھِپِرُسادھارِیا॥੧॥
مندھ نوبل سندر۔ نی نوجوان ۔ دوشیزہ ۔ خوبصورت ۔ دیکھ پر۔ خاوند کے دیدار سے ۔ سادھاریا ۔ دلمیں آسرا بنایا۔
اے نانک۔ پاک اخلاق و روحانی زندگی بسر کرنیوالا انسان الہٰی دیار و یادوریاض سے خدا کو اپنا سہارا بنا لیتا ہے اسی چھنت میں نوجوان دوشیزہ سے تشبیح دیکر انسان کو روحانی واخلاقی زندگی بنانے کی نصیحت و واعظ کی ہے (1)
ਸਚਿ ਨਵੇਲੜੀਏ ਜੋਬਨਿ ਬਾਲੀ ਰਾਮ ॥
sach navaylrhee-ay joban baalee raam.
O’ the chaste and innocent (free of vices) soul-bride, remain innocent through youth also. ਹੇਸਤਵੰਤੀ, ਨਵੀਂ ਨਵੇਲੀ (ਵਿਕਾਰਾਂ ਤੋਂ ਬਚੀ) ਜੀਵ-ਇਸਤ੍ਰੀਏ! ਜਵਾਨੀ ਵਿਚ ਭੀ ਭੋਲੇ ਸੁਭਾਉ ਵਾਲੀ ਬਣੀ ਰਹੁ
سچِنۄیلڑیِۓجوبنِبالیِرام॥
سچ۔ حقیقت واصلیت ۔ نو یلڑیئے ۔ نئے دامن تھامنے والی ۔ جوبن بالی ۔ بھرجوانی میں بچگانہ عادات والی ۔
اے سچ اور صدیوی سچ کا دامن پکڑنے والے نوجوان بچگانہعادات والے ۔
ਆਉ ਨ ਜਾਉ ਕਹੀ ਅਪਨੇ ਸਹ ਨਾਲੀ ਰਾਮ ॥
aa-o na jaa-o kahee apnay sah naalee raam.
Do not wander around anywhere (look for any other support); stay with your Husband-God. ਆਪਣੇ ਖਸਮ-ਪ੍ਰਭੂ (ਦੇ ਚਰਨਾਂ) ਵਿਚ ਟਿਕੀ ਰਹੁ (ਵੇਖੀਂ, ਉਸ ਦਾ ਪੱਲਾ ਛੱਡ ਕੇ) ਕਿਸੇ ਹੋਰ ਥਾਂ ਨਾਹ ਭਟਕਦੀ ਫਿਰੀਂ।
آءُنجاءُکہیِاپنےسہنالیِرام॥
کہی ۔ کسی ۔ جگہ۔ سیہہ۔ خاوند
کہیں تگ و دؤ نہ کیجیئے خدا تمہارے ساتھ ہے ۔ اس ہی صحبت خدا نصیب ہوتی ہے ۔ ۔
ਨਾਹ ਅਪਨੇ ਸੰਗਿ ਦਾਸੀ ਮੈ ਭਗਤਿ ਹਰਿ ਕੀ ਭਾਵਏ ॥
naah apnay sang daasee mai bhagat har kee bhaav-ay.
I always stay in my Husband-God’s presence as a humble devotee; His loving devotional worship is pleasing to me.
ਮੈਂ ਆਪਣੇ ਕੰਤ ਦੀ ਟਹਿਲਣ, ਉਸ ਦੇ ਨਾਲ ਵੱਸਦੀ ਹਾਂ। ਮੈਨੂੰ ਉਸ ਦੀ ਪ੍ਰੇਮ-ਮਈ ਸੇਵਾ ਚੰਗੀ ਲੱਗਦੀ ਹੈ।
ناہاپنےسنّگِداسیِمےَبھگتِہرِکیِبھاۄۓ॥
ناہ سنگ ۔ خاوند کے ساتھ ۔ بھاوئے ۔ بھاتا ہے ۔ پیارا۔
میں ہمیشہ ایک شائستہ خدا کے طور پر اپنے شوہر خدا کی موجودگی میں رہتا ہوں۔ اس کی محبت بھری عبادت مجھے پسند کر رہی ہے
ਅਗਾਧਿ ਬੋਧਿ ਅਕਥੁ ਕਥੀਐ ਸਹਜਿ ਪ੍ਰਭ ਗੁਣ ਗਾਵਏ ॥
agaaDh boDh akath kathee-ai sahj parabh gun gaav-ay.
We should describe the indescribable virtues of the unfathomable God through the Guru’s teachings; we should intuitively sing His praises.
ਗੁਰੂ ਦੇ ਬਖ਼ਸ਼ੇ ਗਿਆਨ ਦੀ ਰਾਹੀਂ ਨਾਂ ਵਰਣਨ ਹੋਣ ਵਾਲੇ ਗੁਣਾਂ ਦੇ ਅਥਾਹ ਸਮੁੰਦਰ-ਪ੍ਰਭੂ ਦੇ ਗੁਣਾ ਦਾ ਵਰਣਨ ਕਰਨਾ ਚਾਹੀਦਾ ਹੈ। ਸੁਭਾਵਕ ਹੀ ਉਸ ਦੀ ਮਹਿਮਾ ਗਾਉਂਣੀ ਚਾਹੀਦੀ ਹੈ
اگادھِبودھِاکتھُکتھیِئےَسہجِپ٘ربھگُنھگاۄۓ॥
اگاودھ بودھ۔ بیشمار عقل و شعور والے ۔ اکتھ کتھیئے ۔ اسکو بیان کریں جو بیان ہو نہیں سکتا ۔ سہج ۔ روحانی یا ذہنی سکون میں ۔ پرھ گنگاوئے ۔ صفت صلاح کریں۔
جو بیشمار عقل و شعور کا مالک ہے ۔ جو بیان نہیں کیا جسکتا بیان کریں اور پر سکون حمدوثناہ کریں
ਰਾਮ ਨਾਮ ਰਸਾਲ ਰਸੀਆ ਰਵੈ ਸਾਚਿ ਪਿਆਰੀਆ ॥
raam naam rasaal rasee-aa ravai saach pi-aaree-aa.
God, the source and reveller of all pleasures, attunes that soul-bride to His Namewho imbues herself with His love.
ਰਸਾਂ ਦਾ ਸੋਮਾ ਰਸਾਂ ਦਾ ਮਾਲਕ ਪ੍ਰਭੂ ਉਸ ਜੀਵ-ਇਸਤ੍ਰੀ ਨੂੰ ਆਪਣੇ ਚਰਨਾਂ ਵਿਚ ਜੋੜਦਾ ਹੈ ਜੋ ਉਸ ਦੇ ਸਦਾ-ਥਿਰ ਨਾਮ ਵਿਚ ਪਿਆਰ ਪਾਂਦੀ ਹੈ।
رامنامرسالرسیِیارۄےَساچِپِیاریِیا॥
رام نام رسال۔ الہٰی نام سچ و حقیقت لطفت کا ہے گھر ۔ رسیا۔ لطفوں کا مالک۔ لطف ۔ لینے والا۔ روے ساچ پیار یا سچ و حقیقت میں بستا ہے
الہٰی نام سچ و حقیقت ہے لطفوں کا گھر اور چشمہ جسکا مالک ہے خود خدا جو اسکا پیار ہو جاتا ہے ۔ ۔
ਗੁਰਿ ਸਬਦੁ ਦੀਆ ਦਾਨੁ ਕੀਆ ਨਾਨਕਾ ਵੀਚਾਰੀਆ ॥੨॥
gur sabad dee-aa daan kee-aa naankaa veechaaree-aa. ||2||
Nanak says, the soul-bride whom the Guru bestowed the gift of his word of God’s praises, becomes truly thoughtful. ||2||
ਹੇ ਨਾਨਕ! ਜਿਸ ਜੀਵ-ਇਸਤ੍ਰੀ ਨੂੰ ਗੁਰੂ ਨੇ ਪ੍ਰਭੂਦੀ ਸਿਫ਼ਤਿ-ਸਾਲਾਹ ਦੇ ਸ਼ਬਦ ਦੀ ਦਾਤਿ ਬਖ਼ਸ਼ੀ ਉਹ ਵਿਚਾਰਵਾਨ ਬਣ ਜਾਂਦੀ ਹੈ ॥੨॥
گُرِسبدُدیِیادانُکیِیانانکاۄیِچاریِیا॥੨॥
گرسبد دیا ۔ مرشد نے کلام عنایت کیا ۔ دان۔ خیرات۔ نانکا۔ اے نانک۔ ویچاریا۔ اے سمجھدار۔
اے نانک۔ جسنے مرشد نے الہٰی حمدوثناہ کی دی خیرات وہ بلند خیالات کا مالک ہوا ۔
ਸ੍ਰੀਧਰ ਮੋਹਿਅੜੀ ਪਿਰ ਸੰਗਿ ਸੂਤੀ ਰਾਮ ॥
sareeDhar mohi-arhee pir sang sootee raam.
The soul-bride who is fascinated by her Husband-God, enjoys His presence,
ਉਹ ਜੀਵ-ਇਸਤ੍ਰੀ ਮਾਇਆ ਦੇ ਪਤੀ-ਪ੍ਰਭੂ ਦੇ ਪਿਆਰ-ਵੱਸ ਹੋ ਜਾਂਦੀ ਹੈ ਉਹ ਪਤੀ-ਪ੍ਰਭੂ ਦੇ ਮਿਲਾਪ ਦਾ ਰੰਗ ਮਾਣਦੀ ਹੈ
س٘ریِدھرموہِئڑیِپِرسنّگِسوُتیِرام॥
سر ید ھر ۔ وشنو مراد خدا۔ موہڑی ۔ محبت کی گرفت میں ۔ پر ۔ خاوند ۔ مراد خدا۔ سوتی ۔ مراد ملاپ ۔
روح – دلہن جو اپنے شوہر خدا سے مسحور ہوتی ہے ، اس کی موجودگی سے لطف اٹھاتی ہے
ਗੁਰ ਕੈ ਭਾਇ ਚਲੋ ਸਾਚਿ ਸੰਗੂਤੀ ਰਾਮ ॥
gur kai bhaa-ay chalo saach sangootee raam.
She walks in harmony with the Guru’s will and remains absorbed in the remembrance of the eternal God.
ਉਸ ਦੀ ਜੀਵਨ-ਚਾਲ ਗੁਰੂ ਦੇ ਅਨੁਸਾਰ ਰਹਿੰਦੀ ਹੈ ਉਹਸਦਾ ਕਾਇਮ ਰਹਿਣ ਵਾਲੇ ਪਰਮਾਤਮਾ (ਦੀ ਯਾਦ) ਵਿਚ ਲੀਨ ਰਹਿੰਦੀ ਹੈ।
گُرکےَبھاءِچلوساچِسنّگوُتیِرام॥
گر کے بھائے ۔ مرشد کے پیار میں ۔ چلو ۔ زندگی گذارو ۔
جو انسان اپنی زندگی مرشد کی ہدایت وا واعظ کیمطابق گذارتا ہے اور صدیوی سچے خدا کی صحبت اختیار کرتا ہے
ਧਨ ਸਾਚਿ ਸੰਗੂਤੀ ਹਰਿ ਸੰਗਿ ਸੂਤੀ ਸੰਗਿ ਸਖੀ ਸਹੇਲੀਆ ॥
Dhan saach sangootee har sang sootee sang sakhee sahaylee-aa.
Yes, the soul-bride who remains absorbed in the remembrance of the eternal God, enjoys His company along with her friends and companions.
ਸਤ-ਸੰਗਣ ਸਹੇਲੀਆਂ ਨਾਲ ਮਿਲ ਕੇ ਜਿਹੜੀ ਜੀਵ-ਇਸਤ੍ਰੀ ਸਦਾ-ਥਿਰ ਪ੍ਰਭੂ ਦੀ ਯਾਦ ਵਿਚ ਲੀਨ ਹੁੰਦੀ ਹੈ, ਪ੍ਰਭੂ-ਪਤੀ ਦੇ ਚਰਨਾਂ ਵਿਚ ਜੁੜਦੀ ਹੈ,
دھنساچِسنّگوُتیِہرِسنّگِسوُتیِسنّگِسکھیِسہیلیِیا॥
ساچ سنگوتی۔ الہٰی صحبت میں ۔ دھن ۔ عورت۔ ساچ سنگوتی ہر سنگ سوتی ۔ سچے صدیوی خدا کی صحبت میں الہٰی محبت میں محو و مجذوب ۔ سنگ سکھی سہیلیا ۔ بمعہ ساتھیوں اور دوستوں کے ۔
مراد اسکی یاد وریاض میں محو ومجذوب رہتا ہے ۔ جو الہٰی صحبت اور الہٰی محبت میں محو اور ساتھیوں کے ساتھ محو رہتا ہے
ਇਕ ਭਾਇ ਇਕ ਮਨਿ ਨਾਮੁ ਵਸਿਆ ਸਤਿਗੁਰੂ ਹਮ ਮੇਲੀਆ ॥
ik bhaa-ay ik man naam vasi-aa satguroo ham maylee-aa.
Being in love with God with total devotion, she realizes Naam enshrined within her; this faith wells up in her that the true Guru has united her with God.
ਪ੍ਰਭੂ ਦੇ ਪਿਆਰ ਵਿਚ ਇਕਾਗਰ-ਮਨ ਟਿਕਣ ਦੇ ਕਾਰਨ ਉਸ ਦੇ ਅੰਦਰ ਪ੍ਰਭੂ ਦਾ ਨਾਮ ਆ ਵੱਸਦਾ ਹੈ (ਉਸ ਦੇ ਅੰਦਰ ਇਹ ਸਰਧਾ ਬਣ ਜਾਂਦੀ ਹੈ ਕਿ ਗੁਰੂ ਨੇ ਮੈਨੂੰ ਪ੍ਰਭੂ ਦੇ ਚਰਨਾਂ ਵਿਚ ਮਿਲਾਇਆ ਹੈ।
اِکبھاءِاِکمنِنامُۄسِیاستِگُروُہممیلیِیا॥
اک بھائے اک من ۔ الہٰی پیار میں یکسو ہوکر۔ نام بسیا۔ سچ و حقیقت کا خیالدلمیں بسا ۔ ستگر وہم میلیا۔ سچے مرشد نے ملاپ کرائیا۔
ارو یکسو ہوکر الہٰی یادوریاض کرتا ہے اسکے دلمیں سچے مرشد کے ملاپ کر انیسے نام سچ و حقیقت
ਦਿਨੁ ਰੈਣਿ ਘੜੀ ਨ ਚਸਾ ਵਿਸਰੈ ਸਾਸਿ ਸਾਸਿ ਨਿਰੰਜਨੋ ॥
din rain gharhee na chasaa visrai saas saas niranjano.
Now day and night, even for an instant she doesn’t forsake the immaculate God; she remembers Him with each and every breath.
ਉਹ ਦਿਨ ਰਾਤ ਘੜੀ ਪਲਭੀ ਪ੍ਰਭੂ ਨੂੰ ਨਹੀਂ ਭੁੱਲਦੀ, ਉਹ ਹਰੇਕ ਸਾਹ ਦੇ ਨਾਲ ਨਿਰੰਜਨ-ਪ੍ਰਭੂ ਨੂੰ ਸਿਮਰਦੀ ਹੈ।
دِنُریَنھِگھڑیِنچساۄِسرےَساسِساسِنِرنّجنو॥
دن رین ۔ روز وشب ۔ دن رات۔ گھڑی نہ چسا۔ تھوڑے سے وقفے کے لئے ۔ وسرے ۔ بھوے ۔ نرنجنو۔ بیداغ پاک۔
اسکے دل سے دن رات غرض یہ کہ تھوڑے سے وقفے کے لئے بھی نہیں بھولتا ۔ وہ ہر سانس ہر وقت خدا کو یاد کرتا ے ۔
ਸਬਦਿ ਜੋਤਿ ਜਗਾਇ ਦੀਪਕੁ ਨਾਨਕਾ ਭਉ ਭੰਜਨੋ ॥੩॥
sabad jot jagaa-ay deepak naankaa bha-o bhanjno. ||3||
Nanak says, she destroys all kinds of fear by lighting the lamp of enlightenment within her mind through the Guru’s word. ||3||
ਹੇ ਨਾਨਕ! (ਆਖ) ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਅੰਦਰ ਰੱਬੀ) ਜੋਤਿ ਜਗਾ ਕੇ ਦੀਵਾ ਜਗਾ ਕੇ ਉਹਹਰੇਕ ਡਰ ਨਾਸ ਕਰ ਲੈਂਦੀ ਹੈ ॥੩॥
سبدِجوتِجگاءِدیِپکُنانکابھءُبھنّجنو॥੩॥
سبد جوت۔ نور کلام ۔ جگائے ویپک۔ چراغ روشن کرے ۔ بھؤ بھنجنو۔ خوف دور کرنیوالا۔
اے نانک۔ کلام مرشد کے ذریعے الہٰی نور کا چراغ روشن کرکے دنیاوی خوف دور کر لیتا ہے (3)
ਜੋਤਿ ਸਬਾਇੜੀਏ ਤ੍ਰਿਭਵਣ ਸਾਰੇ ਰਾਮ ॥
jot sabaa-irhee-ay taribhavan saaray raam.
O’ dear friend, God whose light (power) is pervading everywhere, takes care of all the three worlds.
ਹੇ ਸਹੇਲੀਏ! ਜਿਸ ਪਰਮਾਤਮਾ ਦੀ ਜੋਤਿ ਹਰ ਥਾਂ ਪਸਰੀ ਹੋਈ ਹੈ, ਉਹ ਪ੍ਰਭੂ ਸਾਰੇ ਜਗਤ ਦੀ ਸੰਭਾਲ ਕਰਦਾ ਹੈ।
جوتِسبائِڑیِۓت٘رِبھۄنھسارےرام॥
جوت۔ نور سبائیٹریئے ۔ نہایت زیادہ ۔ تربھون۔ تینوں عالموں میں۔
اس کا نور تینوں دنیاوں میں سمایا ہوا ہے
ਘਟਿ ਘਟਿ ਰਵਿ ਰਹਿਆ ਅਲਖ ਅਪਾਰੇ ਰਾਮ ॥
ghat ghat rav rahi-aa alakh apaaray raam.
That incomprehensible and infinite God is pervading each and every heart.
ਉਹ ਅਦ੍ਰਿਸ਼ਟ ਤੇ ਬੇਅੰਤ ਪ੍ਰਭੂ ਹਰੇਕ ਸਰੀਰ ਵਿਚ ਮੌਜੂਦ ਹੈ।
گھٹِگھٹِرۄِرہِیاالکھاپارےرام॥
۔ گھٹ گھٹ ۔ ہر دلمیں ۔ رورہیا۔ بس رہا ہے ۔
لا محدود اور ضبط تحریر میں نہ آنے والا خدا ہر جسم میں موجود ہے
ਅਲਖ ਅਪਾਰ ਅਪਾਰੁ ਸਾਚਾ ਆਪੁ ਮਾਰਿ ਮਿਲਾਈਐ ॥
alakh apaar apaar saachaa aap maar milaa-ee-ai.
That invisible, infinite and eternal God can be realized by eradicating self-conceit.
ਉਹ ਪਰਮਾਤਮਾ ਅਦ੍ਰਿਸ਼ਟ ਹੈ, ਬੇਅੰਤ ਹੈ, ਬੇਅੰਤ ਹੈ, ਉਹ ਸਦਾ ਕਾਇਮ ਰਹਿਣ ਵਾਲਾ ਹੈ। ਆਪਾ-ਭਾਵ ਮਾਰ ਕੇ (ਹੀ ਉਸ ਨੂੰ) ਮਿਲ ਸਕੀਦਾ ਹੈ।
الکھاپاراپارُساچاآپُمارِمِلائیِئےَ॥
الکھ ۔ جو سمجھ سے باہر ہے ۔ اپار۔ اتنا وسیع کہ کنارا نہیں ۔ ساچا۔صدیوی سچ۔ آپ مار۔ خودی مٹا کر ۔
وہ سچا خدا ہے جس وصال خودی کو ختم کر کے ہی ممکن ہے
ਹਉਮੈ ਮਮਤਾ ਲੋਭੁ ਜਾਲਹੁ ਸਬਦਿ ਮੈਲੁ ਚੁਕਾਈਐ ॥
ha-umai mamtaa lobh jaalahu sabad mail chukhaa-ee-ai.
O’ dear friend, burn away your ego, love for Maya and greed, the dirt of these vices can be removed only through the Guru’s divine word.
ਹੇ ਸਹੇਲੀਏ!ਹਉਮੈ, ਮਾਇਆਤੇ ਲਾਲਚ ਸਾੜ ਦੇਹ;ਹਉਮੈ ਮਮਤਾ ਲੋਭ ਦੀ ਮੈਲ ਗੁਰੂ ਦੇ ਸ਼ਬਦ ਦੀ ਰਾਹੀਂ ਹੀ ਮੁਕਾਈ ਜਾ ਸਕਦੀ ਹੈ।
ہئُمےَممتالوبھُجالہُسبدِمیَلُچُکائیِئےَ॥
ہونمے ۔ خودی ۔ ممتا۔ ملکیتی ہوس۔ موہ ۔ دنیاوی پیار۔ جالہو۔ ختم کرؤ۔ میل۔ اخلاقی یا روحانی نا پاکیزگی ۔ چکاییئ ۔ دور کریں۔
انا لالچ اور تیری میری کا خیال دل سے نکال دو اور گرو کے شبد سے سارا میل چکا دو
ਦਰਿ ਜਾਇ ਦਰਸਨੁ ਕਰੀ ਭਾਣੈ ਤਾਰਿ ਤਾਰਣਹਾਰਿਆ ॥
dar jaa-ay darsan karee bhaanai taar taaranhaari-aa.
O’ dear friend, live your life according to God’s command and always pray to Him to save you from the world ocean of vices; by doing so, you will experience the blessed vision of God in the Guru’s refuge.
ਹੇ ਸਹੇਲੀਏ! ਪਰਮਾਤਮਾ ਦੀ ਰਜ਼ਾ ਵਿਚਜੀਵਨ ਬਿਤੀਤ ਕਰ ਅਤੇ ਅਰਦਾਸ ਕਰਿਆ ਕਰ, ਹੇ ਤਾਰਨਹਾਰ ਪ੍ਰਭੂ! ਮੈਨੂੰ ਵਿਕਾਰਾਂ ਦੇ ਸਮੁੰਦਰ ਤੋਂ ਪਾਰ ਲੰਘਾ ਲੈ ਇਸ ਤਰ੍ਹਾਂ, ਗੁਰੂ ਦੇ ਦਰ ਤੇ ਜਾ ਕੇ ਪਰਮਾਤਮਾ ਦਾ ਦਰਸਨ ਕਰ ਲਏਂਗੀ
درِجاءِدرسنُکریِبھانھےَتارِتارنھہارِیا॥
درجائے درسن ۔ در پر جا کر دیدار کر نے سے ۔ تارنہایرا۔ جس میں کامیابی بخشنے کی توفیق ہے
اے نجات دہندہ مجھے اپنی طاقت سے کنارے لگا دےتا کہ تیرے در پر پہنچ کر میں نیاز حاصل کر سکوں
ਹਰਿ ਨਾਮੁ ਅੰਮ੍ਰਿਤੁ ਚਾਖਿ ਤ੍ਰਿਪਤੀ ਨਾਨਕਾ ਉਰ ਧਾਰਿਆ ॥੪॥੧॥
har naam amrit chaakh tariptee naankaa ur Dhaari-aa. ||4||1||
Nanak says, the soul-bride who enshrines God’s Name in her heart, becomes satiated from the undue worldly desires by tasting the ambrosial nectar of Naam. ||4||1||
ਹੇ ਨਾਨਕ! (ਆਖ)ਜਿਹੜੀ ਜੀਵ-ਇਸਤ੍ਰੀ ਪ੍ਰਭੂ ਦਾ ਨਾਮ ਆਪਣੇ) ਹਿਰਦੇ ਵਿਚ ਵਸਾਂਦੀ ਹੈ ਉਹ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ-ਜਲ ਚੱਖ ਕੇ ਮਾਇਆ ਦੀ ਤ੍ਰਿਸ਼ਨਾ ਵਲੋਂ ਰੱਜ ਜਾਂਦੀ ਹੈ ॥੪॥੧॥
ہرِنامُانّم٘رِتُچاکھِت٘رِپتیِنانکااُردھارِیا॥੪॥੧॥
ہر نام انمرت الہٰی نام آب حیات ہے (سچ و حقیقت ) جس سے زندگی روحانی واخلاقی طور پر پاک ہو جاتی ہے ۔ اردھاریا دلمیں بسانے سے ۔
اے نانک میں نے اس کا نام اپنے دل میں بسا کر امن سکون حاصل کر لیا ہے
ਬਿਲਾਵਲੁ ਮਹਲਾ ੧ ॥
bilaaval mehlaa 1.
Raag Bilaaval, First Guru:
بِلاۄلُ مہلا੧॥
ਮੈ ਮਨਿ ਚਾਉ ਘਣਾ ਸਾਚਿ ਵਿਗਾਸੀ ਰਾਮ ॥
mai man chaa-o ghanaa saach vigaasee raam.
O’ my friend, my mind is filled with great joy; I feel delighted by being attuned to the eternal God.
ਹੇ ਸਹੇਲੀਏ!ਸਦਾ-ਥਿਰਪ੍ਰਭੂ ਦੇ ਨਾਮ ਵਿਚ ਟਿਕ ਕੇ ਮੇਰਾ ਮਨ ਖਿੜਿਆ ਰਹਿੰਦਾ ਹੈ, ਮੇਰੇ ਮਨ ਵਿਚ ਬਹੁਤ ਚਾਉੇ ਬਣਿਆ ਰਹਿੰਦ ਹੈ।
مےَمنِچاءُگھنھاساچِۄِگاسیِرام॥
چاؤ۔ خوشی کی لہر۔ گھنا۔ بہت زیادہ ۔ ساچ وگاسی ۔ سچ و حقیقت دل کھل رہا ہے ۔
میرا دل بہت زیادہ شاد ہے اس لافناہ خدا کے پریم پیار میں خوشیوں سے کھل رہا ہے ۔
ਮੋਹੀ ਪ੍ਰੇਮ ਪਿਰੇ ਪ੍ਰਭਿ ਅਬਿਨਾਸੀ ਰਾਮ ॥
mohee paraym piray parabh abhinaasee raam.
I am enticed by the love of my Husband-God who is immortal.
ਅਬਿਨਾਸ਼ੀ ਪਿਆਰੇ ਪ੍ਰਭੂ ਦੇ ਪ੍ਰੇਮ ਨੇ ਮੈਨੂੰ ਮਸਤ ਕਰ ਰੱਖਿਆ ਹੈ।
موہیِپ٘ریمپِرےپ٘ربھِابِناسیِرام॥
موہی پریم پرے ۔ پیارے کے پریمپیار ی محبت میں گرفتار ۔ پربھ ابناسی ۔ لافناہ
اس لافناہ خدا کے پریم پیار میں خوشیوں سے کھل رہا ہے ۔
ਅਵਿਗਤੋ ਹਰਿ ਨਾਥੁ ਨਾਥਹ ਤਿਸੈ ਭਾਵੈ ਸੋ ਥੀਐ ॥
avigato har naath naathah tisai bhaavai so thee-ai.
That incomprehensible God is the supreme Master of all Masters; that alone happens which He desires.
ਅਦ੍ਰਿਸ਼ਟ ਪਰਮਾਤਮਾਵੱਡੇ ਵੱਡੇ ਨਾਥਾਂ ਦਾ ਭੀ ਨਾਥ ਹੈ, (ਜਗਤ ਵਿਚ) ਉਹ ਹੀ ਹੁੰਦਾ ਹੈ, ਜੋ ਉਸਨੂੰ ਹੀ ਚੰਗਾ ਲੱਗਦਾ ਹੈ।
اۄِگتوہرِناتھُناتھہتِسےَبھاۄےَسوتھیِئےَ॥
اوگتو ۔ لافناہ ۔ ناتھ ۔ ناتھہو۔ مالکوں کا مالک ۔ تسے بھاوےسوتھیا۔ جو چہاتا ہے ہوتا ہے ۔
گوآنکھوں سے ہے اوجھل جو مالکوں کا ہے مالک جو وہ چاہتا ہے سو ہو جاتا ہے
ਕਿਰਪਾਲੁ ਸਦਾ ਦਇਆਲੁ ਦਾਤਾ ਜੀਆ ਅੰਦਰਿ ਤੂੰ ਜੀਐ ॥
kirpaal sadaa da-i-aal daataa jee-aa andar tooN jee-ai.
O’ God, You arekind and ever merciful benefactor, You infuse life into all living beings.
ਹੇ ਪ੍ਰਭੂ! ਤੂੰ ਮਿਹਰ ਦਾ ਸਮੁੰਦਰ ਹੈਂ, ਤੂੰ ਸਦਾ ਹੀ ਦਇਆ ਦਾ ਸੋਮਾ ਹੈਂ, ਤੂੰ ਹੀ ਸਭ ਦਾਤਾਂ ਦੇਣ ਵਾਲਾ ਹੈਂ, ਤੂੰ ਸਭ ਜੀਵਾਂ ਦੇ ਅੰਦਰ ਜਿੰਦ ਹੈਂ।
کِرپالُسدادئِیالُداتاجیِیاانّدرِتوُنّجیِئےَ॥
کرپال۔ مہربان۔ دیال۔ رحمدل ۔ داتا۔ دینے والا۔ جیسا۔ جانداروں میں ۔ توجیا ۔ زندگی دینے والا۔
اے مہربان رحمدل سخی تو جانداروں کی روح اور زندگی ے ۔