ਸੂਹੈ ਵੇਸਿ ਪਿਰੁ ਕਿਨੈ ਨ ਪਾਇਓ ਮਨਮੁਖਿ ਦਝਿ ਮੁਈ ਗਾਵਾਰਿ ॥
soohai vays pir kinai na paa-i-o manmukh dajh mu-ee gaavaar.
No one has ever realized the Husband God by indulging in the love for worldly riches and power, such an uncivilized self-willed soul-bride becomes spiritually dead. ਮਾਇਆ ਦੇ ਰੱਤੇ ਲਿਬਾਸ ਰਾਹੀਂ ਕਦੇ ਕਿਸੇ ਨੇ ਖਸਮ-ਪ੍ਰਭੂ ਨਹੀਂ ਪਾਇਆ, ਅਜੇਹੀ ਆਪ-ਹੁਦਰੀ ਮੂਰਖ ਇਸਤ੍ਰੀ ਇਸ ਮੋਹ ਵਿਚ ਹੀ ਸੜ ਮਰਦੀ ਹੈ।
سوُہےَ ۄیسِ پِرُ کِنےَ ن پائِئو منمُکھِ دجھِ مُئیِ گاۄارِ ॥
سوہا دیس ۔ سرخپوشی ۔ تا تھی ۔ پر ۔ خاوند۔ خدا ۔ وجھ موئی ۔ جل کر ۔مرگئی ۔ گاوار۔ جاہل۔
اس دنیاوی دولت سے محبت کرنے والوں میں سے کسی کو الہٰی وصل وملاپ حاصل نہیں ہوا خودی پسند اسی محبت میں جل مرتے ہیں۔
ਸਤਿਗੁਰਿ ਮਿਲਿਐ ਸੂਹਾ ਵੇਸੁ ਗਇਆ ਹਉਮੈ ਵਿਚਹੁ ਮਾਰਿ ॥
satgur mili-ai soohaa vays ga-i-aa ha-umai vichahu maar.
Upon meeting the True Guru, when one renounces ego from within, then the love for worldly riches and power goes away. ਜੇ ਗੁਰੂ ਮਿਲ ਪਏ ਤਾਂ ਅੰਦਰੋਂ ਹਉਮੈ ਦੂਰ ਕੀਤਿਆਂ ਸ਼ੋਖ਼-ਰੰਗ ਮਾਇਆ ਦਾ ਮੋਹ ਦੂਰ ਹੋ ਜਾਂਦਾ ਹੈ।
ستِگُرِ مِلِئےَ سوُہا ۄیسُ گئِیا ہئُمےَ ۄِچہُ مارِ ॥
ہونمے ۔ خودی ۔
سچے مرشد کے ملاپ سے عشق دولت جہاں ختم ہو (جاتی ) جاتا ہے اور خودی مٹ جاتی ہے ۔
ਮਨੁ ਤਨੁ ਰਤਾ ਲਾਲੁ ਹੋਆ ਰਸਨਾ ਰਤੀ ਗੁਣ ਸਾਰਿ ॥
man tan rataa laal ho-aa rasnaa ratee gun saar.
When the mind and body becomes imbued with the intense love of God, then the tongue also becomes imbued with God’s love by singing His praises. ਮਨ ਤੇ ਸਰੀਰ (ਨਾਮ-ਰੂਪ ਮਜੀਠ ਰੰਗ ਨਾਲ) ਰੱਤਾ ਲਾਲ ਹੋ ਜਾਂਦਾ ਹੈ, ਜੀਭ ਪ੍ਰਭੂ ਦੇ ਗੁਣ ਯਾਦ ਕਰ ਕੇ ਰੰਗੀ ਜਾਂਦੀ ਹੈ।
منُ تنُ رتا لالُ ہویا رسنا رتیِ گُنھ سارِ ॥
من تن۔ دل وجان ۔ رسنا۔ زبان۔ گن سار۔ اوصاف کی یادسے ۔
دل وجان سرخرو ہوجاتی ہے اور زبان الہٰی اوصاف کی یاد میں محو ہوجاتی ہے ۔
ਸਦਾ ਸੋਹਾਗਣਿ ਸਬਦੁ ਮਨਿ ਭੈ ਭਾਇ ਕਰੇ ਸੀਗਾਰੁ ॥
sadaa sohagan sabad man bhai bhaa-ay karay seegaar.
That soul-bride is fortunate forever in whose mind is the Guru’s word and who adorns herself with the revered fear of God. ਉਹ ਜੀਵ-ਇਸਤ੍ਰੀ ਸਦਾ ਲਈ ਸੁਹਾਗਣ ਹੈ, ਜਿਸਦੇ ਮਨ ਵਿਚ ਗੁਰ-ਸ਼ਬਦ ਵੱਸਦਾ ਹੈ ਅਤੇ ਪ੍ਰਭੂ ਦੇ ਡਰ ਤੇ ਪ੍ਰੇਮ ਦਾ ਸ਼ਿੰਗਾਰ ਕਰਦੀ ਹੈ।
سدا سوہاگنھِ سبدُ منِ بھےَ بھاءِ کرے سیِگارُ ॥
سبد من ۔ دلمیں کلام ۔ بھے بھائے ۔ خوف وادب و پیار سے ۔ سیگار۔ سجاوٹ ۔۔ آراستگی ۔
جس انسان نے پانے اخلاق کو کلام اور دل کو خوف ادب اور پیار سے آراستہ کر لیا ہے وہ ہمیشہ محبوب خدا ہوجاتاہے ۔
ਨਾਨਕ ਕਰਮੀ ਮਹਲੁ ਪਾਇਆ ਪਿਰੁ ਰਾਖਿਆ ਉਰ ਧਾਰਿ ॥੧॥
naanak karmee mahal paa-i-aa pir raakhi-aa ur Dhaar. ||1||
O Nanak, by God’s Grace, she has realized Him and has enshrined Him in her heart. ||1|| ਹੇ ਨਾਨਕ! ਪ੍ਰਭੂ ਦੀ ਮਿਹਰ ਨਾਲ ਉਸ ਨੇ ਪ੍ਰਭੂ ਦੀ ਹਜ਼ੂਰੀ ਪ੍ਰਾਪਤ ਕਰ ਲਈ ਹੈ ਅਤੇ ਪ੍ਰਭੂ ਨੂੰ ਹਿਰਦੇ ਵਿਚ ਟਿਕਾ ਰਖਿਆ ਹੈ ॥੧॥
نانک کرمیِ مہلُ پائِیا پِرُ راکھِیا اُر دھارِ
کرمی ۔ اعمال سے ۔ محلمنزل ۔ ٹھکانہ ۔ اردھار۔ دلمیں بسا کر ۔
اے نانک۔ خدا کو دلمیں بسانے سے اور اعمال سے منزل مقصود حاصل ہوتی ہے ۔
ਮਃ ੩ ॥
mehlaa 3.
Third Guru:
مਃ੩॥
ਮੁੰਧੇ ਸੂਹਾ ਪਰਹਰਹੁ ਲਾਲੁ ਕਰਹੁ ਸੀਗਾਰੁ ॥
munDhay soohaa parahrahu laal karahu seegaar.
O’ soul bride, renounce the love for worldly attractions and deck yourself with the deep love of God’s Name. ਹੇ ਜੀਵ-ਇਸਤ੍ਰੀ! ਮਨ ਨੂੰ ਮੋਹਣ ਵਾਲੇ ਪਦਾਰਥਾਂ ਦਾ ਪਿਆਰ ਛੱਡ ਤੇ ਪ੍ਰਭੂ ਦਾ ਨਾਮ-ਸਿੰਗਾਰ ਬਣਾ ਜੋ ਮਾਨੋ, ਮਜੀਠ ਦਾ ਪੱਕਾ ਲਾਲ ਰੰਗ ਹੈ।
مُنّدھے سوُہا پرہرہُ لالُ کرہُ سیِگارُ ॥
مندھے ۔ اے عورت۔ سوہا ۔ سرک۔ مراد دنایوی دولت۔ یا نعتموں کی محبت۔ پرہر۔ چھوڑ دے ۔ لال ۔ حقیقت۔ سیگار۔ آراستہ ۔
اے انسان اس دل کو دنیاوی دول کو کشش کرنے ولای رلربا نعمتوں سے محبت ترک کر
ਆਵਣ ਜਾਣਾ ਵੀਸਰੈ ਗੁਰ ਸਬਦੀ ਵੀਚਾਰੁ ॥
aavan jaanaa veesrai gur sabdee veechaar.
Reflect on God’s Name through the Guru’s teachings, your cycle of birth and death would end. ਗੁਰੂ ਦੇ ਸ਼ਬਦ ਦੀ ਰਾਹੀਂ (ਪਰਮਾਤਮਾ ਦੇ ਨਾਮ ਦਾ) ਵਿਚਾਰ ਕਰ, ਜਨਮ ਮਰਨ ਵਾਲਾ ਸਿਲਸਿਲਾ ਮੁੱਕ ਜਾਇਗਾ।
آۄنھ جانھا ۄیِسرےَ گُر سبدیِ ۄیِچارُ ॥
وسرے ۔ ختم ہو۔ گر سبدی ۔ کلام رمشد۔ وچار۔ سمجھیئے سے ۔
اور الہٰی نام سچ وحقیقت سے اراستہ کر تاکہ تناسخ مٹے
ਮੁੰਧ ਸੁਹਾਵੀ ਸੋਹਣੀ ਜਿਸੁ ਘਰਿ ਸਹਜਿ ਭਤਾਰੁ ॥
munDh suhaavee sohnee jis ghar sahj bhataar.
That soul bride looks beautiful and attractive who realizes the husband God residing in her heart. ਉਹ ਜੀਵ-ਇਸਤ੍ਰੀ ਸੋਹਣੀ ਸੁੰਦਰ ਹੈ ਜਿਸ ਦੇ ਹਿਰਦੇ-ਘਰ ਵਿਚ ਅਡੋਲ ਅਵਸਥਾ ਬਣ ਜਾਣ ਕਰਕੇ ਖਸਮ-ਪ੍ਰਭੂ ਆ ਵੱਸਦਾ ਹੈ,
مُنّدھ سُہاۄیِ سوہنھیِ جِسُ گھرِ سہجِ بھتارُ ॥
مندرھ سہاوی سہونی ۔ وہ عورت اچھی لگتی ہے مراد وہ انسان سائستہ ہے ۔ جس گھر سہج بھتار جس کے دل میںپر سکون خدا بستا ہے ۔
وہ روح دلہن خوبصورت اور پرکشش نظر آتی ہے جو اس کے دل میں بسنے والے شوہر خدا کو محسوس کرتی ہے۔
ਨਾਨਕ ਸਾ ਧਨ ਰਾਵੀਐ ਰਾਵੇ ਰਾਵਣਹਾਰੁ ॥੨॥
naanak saa Dhan raavee-ai raavay ravanhaar. ||2||
O’ Nanak, the ecstatic soul-bride enjoys the company of the beloved God. ||2|| ਹੇ ਨਾਨਕ! ਉਸ ਜੀਵ-ਇਸਤ੍ਰੀ ਨੂੰ ਚੋਜੀ ਪ੍ਰਭੂ ਆਪਣੇ ਨਾਲ ਮਿਲਾ ਲੈਂਦਾ ਹੈ ॥੨॥
نانک سا دھن راۄیِئےَ راۄے راۄنھہارُ
راوے ۔ وقار یا قدر پاتا ہے ۔ رادنہار۔ جسمیں قدر پانے کی توفیق ہے اس سے ۔
اے نانک۔ وہی انسان سرخرو ہے جس کے دلمیں سنجیدگی مستقل مزاجی ا ور خدا بستا ہے اسے ہی خدا وصل وملاپ عنایت کرتاہے ۔
ਪਉੜੀ ॥
pa-orhee.
Pauree:
پئُڑیِ ॥
ਮੋਹੁ ਕੂੜੁ ਕੁਟੰਬੁ ਹੈ ਮਨਮੁਖੁ ਮੁਗਧੁ ਰਤਾ ॥
moh koorh kutamb hai manmukh mugaDh rataa.
False is the undue attachment with the family, still the foolish self-willed is engrossed in it. ਟੱਬਰ-ਕਬੀਲੇ ਦਾ ਮੋਹ ਕੂੜ ਹੈ, ਮੂਰਖ ਆਪ-ਹੁਦਰਾ ਮਨੁੱਖ ਇਸ ਵਿਚ ਰੱਤਾ ਹੋਇਆ ਹੈ;
موہُ کوُڑُ کُٹنّبُ ہےَ منمُکھُ مُگدھُ رتا ॥
کور۔ جھوٹا۔ کٹب۔ قبیلہ ۔خادنا۔ مگدھ ۔ جاہل۔ بیوقوف۔ رتا۔ محو۔
خاندان قبیلہ کی دنیاوی محبت جھوٹی ہے خودی پسند اسمیں محو ومجذوب ہے ۔
ਹਉਮੈ ਮੇਰਾ ਕਰਿ ਮੁਏ ਕਿਛੁ ਸਾਥਿ ਨ ਲਿਤਾ ॥
ha-umai mayraa kar mu-ay kichh saath na litaa.
Practicing egotism and self-conceit, they endure suffering here and in the end take nothing along with them. ਹੰਕਾਰ ਅਤੇ ਮੈਂ, ਮੇਰੀ ਵਿਚ ਮਨਮੁਖ ਬੰਦੇ ਏਥੇ ਖ਼ੁਆਰ ਹੁੰਦੇ ਹਨ, ਤੇ ਮਰਨ ਵੇਲੇ ਏਥੋਂ ਕੁਝ ਨਾਲ ਨਹੀਂ ਲੈ ਤੁਰਦੇ।
ہئُمےَ میرا کرِ مُۓ کِچھُ ساتھِ ن لِتا ॥
وہ خودی اور میری میں مر جاتے ہیں۔ مگر ساتھ کچھ نہیں جاتا۔
ਸਿਰ ਉਪਰਿ ਜਮਕਾਲੁ ਨ ਸੁਝਈ ਦੂਜੈ ਭਰਮਿਤਾ ॥
sir upar jamkaal na sujh-ee doojai bharmitaa.
Deluded by the love of worldly riches and power, they do not even realize that death is hovering upon their heads. ਮਾਇਆ ਵਿਚ ਭਟਕਣ ਦੇ ਕਾਰਨ (ਇਹਨਾਂ ਨੂੰ) ਸਿਰ ਤੇ ਮੌਤ ਖਲੋਤੀ ਭੀ ਨਹੀਂ ਸੁੱਝਦੀ,
سِر اُپرِ جمکالُ ن سُجھئیِ دوُجےَ بھرمِتا ॥
جمکال۔ موت ۔ بھرمتا۔ بھٹکتا ہے ۔
موت کا سایہ سیر اوپر گھڑا ہے اسچے سمجھتا نہیں دوچتی اور دوئی دوئش میں بھٹکتا ہے ۔
ਫਿਰਿ ਵੇਲਾ ਹਥਿ ਨ ਆਵਈ ਜਮਕਾਲਿ ਵਸਿ ਕਿਤਾ ॥
fir vaylaa hath na aavee jamkaal vas kitaa.
Once the demon of death seizes them, they do not get back this lost opportunity. ਤੇ ਜਦੋਂ ਮੌਤ ਨੇ ਆ ਨੱਪਿਆ ਤਦੋਂ ਇਹ ਗੁਆਚਾ ਸਮਾ ਮੁੜ ਮਿਲਦਾ ਨਹੀਂ।
پھِرِ ۄیلا ہتھِ ن آۄئیِ جمکالِ ۄسِ کِتا ॥
دیلا۔ وقت۔ وس ۔ زیر ۔
جب موت آکر دبوچ لیتی ہے تب گیا وقت پر ہاتھ آتا نہیں۔
ਜੇਹਾ ਧੁਰਿ ਲਿਖਿ ਪਾਇਓਨੁ ਸੇ ਕਰਮ ਕਮਿਤਾ ॥੫॥
jayhaa Dhur likh paa-i-on say karam kamitaa. ||5||
They perform deeds according to their pre-ordained destiny. ||5|| ਪ੍ਰਭੂ ਨੇ ਜੋ ਲੇਖ ਧੁਰੋਂ ਮੱਥੇ ਤੇ ਲਿਖ ਦਿੱਤੇ, ਜੀਵ ਉਹੋ ਜਿਹੇ ਹੀ ਕਰਮ ਕਮਾਂਦੇ ਹਨ ॥੫॥
جیہا دھُرِ لِکھِ پائِئونُ سے کرم کمِتا
جیہا۔ جیسا۔ دھر لکھ پائیا۔ جیسا کہ الہٰی حضور سے اعمالنامے میں تحریر ہے ۔ کرم گمتا۔ اعمال کئے ہیں۔
انسان وہی کرتا ہے جو پہلے سے اسکے اعمالنامہ میں درج ہوتا ہے ۔
ਸਲੋਕੁ ਮਃ ੩ ॥
salok mehlaa 3.
Shalok, Third Guru:
سلوکُ مਃ੩॥
ਸਤੀਆ ਏਹਿ ਨ ਆਖੀਅਨਿ ਜੋ ਮੜਿਆ ਲਗਿ ਜਲੰਨ੍ਹ੍ਹਿ ॥
satee-aa ayhi na aakhee-an jo marhi-aa lag jalaNniH.
Those women who burn themselves along with their dead husbands are not called satee (true wives). ਉਹ ਇਸਤ੍ਰੀਆਂ ਸਤੀ (ਹੋ ਗਈਆਂ) ਨਹੀਂ ਆਖੀਦੀਆਂ ਜੋ (ਪਤੀ ਦੀ) ਲੋਥ ਦੇ ਨਾਲ ਸੜ ਮਰਦੀਆਂ ਹਨ।
ستیِیا ایہِ ن آکھیِئنِ جو مڑِیا لگِ جلنّن٘ہ٘ہِ ॥
ستیا۔ وہ عورت جو خاوند کی موت کے وقت اس کے ساتھ جل جاتی ہے ۔ ایہہ نہ آکھین ۔ وہ نہیں کہلاتیں۔ مڑیا لگ جلن۔ جو شمشان میں خاوند کے ساتھ جل جاتی ہین۔
وہ عورت ستی مرا دسچی محبت والی نہیں کہلاتی جو لاش یا شمشان میں خاوند کے ساتھ جل جاتی ہیں۔
ਨਾਨਕ ਸਤੀਆ ਜਾਣੀਅਨ੍ਹ੍ਹਿ ਜਿ ਬਿਰਹੇ ਚੋਟ ਮਰੰਨ੍ਹ੍ਹਿ ॥੧॥
naanak satee-aa jaanee-aniH je birhay chot maraNniH. ||1||
O Nanak, they alone are known as satee who die from the shock of separation from their husbands. ||1|| ਹੇ ਨਾਨਕ! ਜੋ (ਪਤੀ ਦੀ ਮੌਤ ਤੇ) ਵਿਛੋੜੇ ਦੀ ਹੀ ਸੱਟ ਨਾਲ ਮਰ ਜਾਣ ਉਹਨਾਂ ਨੂੰ ਸਤੀ (ਹੋ ਗਈਆਂ) ਸਮਝਣਾ ਚਾਹੀਦਾ ਹੈ ॥੧॥
نانک ستیِیا جانھیِئن٘ہ٘ہِ جِ بِرہے چوٹ مرنّن٘ہ٘ہِ
ستیا جانیں۔ ستی اسے سمجھا جائے ۔ برہے چوت۔ جو جدائی کے صدمے سے ۔
اے ناک۔ جو جدائی کے صدمے کوبرداشت نہ کرنے کے سبب مرچاہیں انہیں ستی سمجھنا چاہیے ۔
ਮਃ ੩ ॥
mehlaa 3.
Third Guru:
مਃ੩॥
ਭੀ ਸੋ ਸਤੀਆ ਜਾਣੀਅਨਿ ਸੀਲ ਸੰਤੋਖਿ ਰਹੰਨ੍ਹ੍ਹਿ ॥
bhee so satee-aa jaanee-an seel santokh rahaNniH.
Those women should also be known as Satee, who live a life of modesty and contentment and accept the will of God, ਉਹਨਾਂ ਜ਼ਨਾਨੀਆਂ ਨੂੰ ਭੀ ਸਤੀਆਂ ਹੀ ਸਮਝਣਾ ਚਾਹੀਦਾ ਹੈ, ਜੋ ਪਤਿਬ੍ਰਤ-ਧਰਮ ਵਿਚ ਰਹਿੰਦੀਆਂ ਹਨ,
بھیِ سو ستیِیا جانھیِئنِ سیِل سنّتوکھِ رہنّن٘ہ٘ہِ ॥
بھی سو۔ انکو بھی ۔ ستیا ۔ ستی ۔ جانیئن ۔ سمجھو ۔ سیل۔ شریف۔ نیک۔ سنتوکھ ۔ صبر میں ۔ صابر
ان کو بھی ستیاں ہی سمجھنا چاہیئے جو شرافت نیکی نیک چلن صبر اختیار کرتی ہیں
ਸੇਵਨਿ ਸਾਈ ਆਪਣਾ ਨਿਤ ਉਠਿ ਸੰਮ੍ਹ੍ਹਾਲੰਨ੍ਹ੍ਹਿ ॥੨॥
sayvan saa-ee aapnaa nit uth samHaalaNniH. ||2||
they always serve their master-God, and remember this as their daily duty. ||2|| ਜੋ ਆਪਣੇ ਖਸਮ ਦੀ ਸੇਵਾ ਕਰਦੀਆਂ ਹਨ ਤੇ ਸਦਾ ਉੱਦਮ ਨਾਲ ਆਪਣਾ ਇਹ ਧਰਮ ਚੇਤੇ ਰੱਖਦੀਆਂ ਹਨ ॥੨॥
سیۄنِ سائیِ آپنھا نِت اُٹھِ سنّم٘ہ٘ہالنّن٘ہ٘ہِ
سیون۔ خدمت کریں۔ نت۔ اُٹھ سمالین ۔ ہر روز اُٹھکر یاد کریں۔
جو اپنے خاوند کی خدمت کرتی ہیں۔ اورہمیشہ اسے یاد رکھتی ہیں۔
ਮਃ ੩ ॥
mehlaa 3.
Third Guru:
مਃ੩॥
ਕੰਤਾ ਨਾਲਿ ਮਹੇਲੀਆ ਸੇਤੀ ਅਗਿ ਜਲਾਹਿ ॥ kantaa naal mahaylee-aa saytee ag jalaahi. The women who serve and share the agony of their husbands are the true satees. (ਸਤੀ) ਇਸਤ੍ਰੀਆਂ ਆਪਣੇ ਖਸਮ ਦੇ ਜੀਉਂਦਿਆਂ ਉਸ ਦੀ ਸੇਵਾ ਕਰਦੀਆਂ ਹਨ, ਅੱਗ ਨਾਲ ਸੜਦੀਆਂ ਭਾਵ ਜਗਤ ਦੇ ਦੁਖ ਸੁਖ ਵਿਚ ਕੰਤ ਦਾ ਸਾਥ ਦੇਂਦੀਆਂ ਹਨ।
کنّتا نالِ مہیلیِیا سیتیِ اگِ جلاہِ ॥
کتنا ۔ خاوندوں ۔ مہیلیا۔ بیویاں۔ سیتی اگ جلا ہے ۔ عذاب بردشات کرتی ہیں مراد عذاب و آسائش میں ساتھ دیتی ہیں۔
بیویاں اپنے خاوند کی اس کے دوران زندگی اس کی خدمت کرتی ہیں اور اسے اپنا سمجھتی ہیں
ਜੇ ਜਾਣਹਿ ਪਿਰੁ ਆਪਣਾ ਤਾ ਤਨਿ ਦੁਖ ਸਹਾਹਿ ॥
jay jaaneh pir aapnaa taa tan dukh sahaahi.
They endure bodily pain because they know and truly love their husbands ਪਤੀ ਨੂੰ “ਆਪਣਾ” ਸਮਝਦੀਆਂ ਹਨ ਤਾਂਹੀਏਂ ਸਰੀਰ ਦੇ ਦੁੱਖ ਸਹਿੰਦੀਆਂ ਹਨ।
جے جانھہِ پِرُ آپنھا تا تنِ دُکھ سہاہِ ॥
تبھی ان کے عذاب و آسائش میں شریک ہوتی ہی ۔
ਨਾਨਕ ਕੰਤ ਨ ਜਾਣਨੀ ਸੇ ਕਿਉ ਅਗਿ ਜਲਾਹਿ ॥
naanak kant na jaannee say ki-o ag jalaahi.
O Nanak, those who do not consider their husbands as their true master, why should they go through agony with them? ਪਰ, ਹੇ ਨਾਨਕ! ਜਿਨ੍ਹਾਂ ਨੇ ਖਸਮ ਨੂੰ ਖਸਮ ਨਾਹ ਜਾਤਾ, ਉਹ ਕਿਉਂ ਦੁੱਖ ਸਹਿਣ?
نانک کنّت ن جانھنیِ سے کِءُ اگِ جلاہِ ॥
اے نانک جنہوں نے خاوند کو سمجھا ہی نہیں وہ کب عذاب برداشت کرتی ہے ۔
ਭਾਵੈ ਜੀਵਉ ਕੈ ਮਰਉ ਦੂਰਹੁ ਹੀ ਭਜਿ ਜਾਹਿ ॥੩॥
bhaavai jeeva-o kai mara-o Dhoorahu hee bhaj jaahi. ||3||
Whether their husbands are in pleasure or pain, they stay away from them. ||3|| ਪਤੀ ਚਾਹੇ ਸੁਖੀ ਹੋਵੇ ਚਾਹੇ ਦੁਖੀ ਹੋਵੇ ਉਹ (ਔਖੇ ਵੇਲੇ) ਨੇੜੇ ਨਹੀਂ ਢੁਕਦੀਆਂ ॥੩॥
بھاۄےَ جیِۄءُ کےَ مرءُ دوُرہُ ہیِ بھجِ جاہِ
بھاوے ۔ چاہے ۔
خاوند خواہ عذاب میں ہو یا آسائش میں وہ نزدیک نہیں پھٹکیں۔
ਪਉੜੀ ॥
pa-orhee.
Pauree:
پئُڑیِ ॥
ਤੁਧੁ ਦੁਖੁ ਸੁਖੁ ਨਾਲਿ ਉਪਾਇਆ ਲੇਖੁ ਕਰਤੈ ਲਿਖਿਆ ॥
tuDh dukh sukh naal upaa-i-aa laykh kartai likhi-aa.
O’ the Creator-God! having created the beings, You created pain and pleasure and scribed these in their destiny. ਹੇ ਕਰਤਾਰ! (ਜਗਤ ਵਿਚ ਜੀਵ ਪੈਦਾ ਕਰ ਕੇ) ਦੁੱਖ ਤੇ ਸੁਖ ਭੀ ਤੂੰ ਉਹਨਾਂ ਦੇ ਨਾਲ ਹੀ ਪੈਦਾ ਕਰ ਦਿੱਤੇ, (ਦੁੱਖ ਤੇ ਸੁੱਖ ਦਾ) ਲੇਖ ਭੀ (ਤੂੰ ਉਹਨਾਂ ਦੇ ਮੱਥੇ ਤੇ) ਲਿਖ ਦਿੱਤਾ।
تُدھُ دُکھُ سُکھُ نالِ اُپائِیا لیکھُ کرتےَ لِکھِیا ॥
دکھ سکھ ۔ عذا ب و آسائش۔ نال۔ مراد جب عالم۔ اور مخلوقات پیدا کی تو ساتھ ہی عذاب و آسائش پیدا کیا ۔ لیکھ ۔ تحریر۔ حساب۔
اے خدا جب تو نے عالم اور مخلوقات پیدا کی تو ساتھ ہی عذاب و آسائش اور عمال کا حساب مراد اعمالنامہ کی تحریر کی ۔
ਨਾਵੈ ਜੇਵਡ ਹੋਰ ਦਾਤਿ ਨਾਹੀ ਤਿਸੁ ਰੂਪੁ ਨ ਰਿਖਿਆ ॥
naavai jayvad hor daat naahee tis roop na rikhi-aa.
God who has no particular form or shape, there is no better gift than His Name. ਜਿਸ ਪ੍ਰਭੂ ਦਾ ਨਾਹ ਕੋਈ ਖ਼ਾਸ ਰੂਪ ਤੇ ਨਾਹ ਰੇਖ ਹੈ, ਉਸ ਦੇ ਨਾਮ ਦੇ ਬਰਾਬਰ (ਜੀਵਾਂ ਲਈ) ਹੋਰ ਕੋਈ ਬਖ਼ਸ਼ਸ਼ ਨਹੀਂ ਹੈ।
ناۄےَ جیۄڈ ہور داتِ ناہیِ تِسُ روُپُ ن رِکھِیا ॥
ناوے ۔ سچ وحقیقت الہٰی نام۔ دات۔ نعمت۔ روپ نہ رکھیا۔ شکل و صورت
الہٰی نام سچ وحقیقت کے برابر اتنی بلند عظمت کوئی دوسری کرم وعنایت نہیں۔
ਨਾਮੁ ਅਖੁਟੁ ਨਿਧਾਨੁ ਹੈ ਗੁਰਮੁਖਿ ਮਨਿ ਵਸਿਆ ॥
naam akhut niDhaan hai gurmukh man vasi-aa.
Naam is an inexhaustible treasure; it abides in the mind of those who follow the Guru’s teachings. ‘ਨਾਮ’ ਇਕ ਐਸਾ ਖ਼ਜ਼ਾਨਾ ਹੈ ਜੋ ਕਦੇ ਮੁੱਕਦਾ ਨਹੀਂ, ਗੁਰੂ ਦੇ ਸਨਮੁਖ ਹੋਇਆਂ ਇਹ ਮਨ ਵਿਚ ਵੱਸਦਾ ਹੈ।
نامُ اکھُٹُ نِدھانُ ہےَ گُرمُکھِ منِ ۄسِیا ॥
اکھٹ ۔ کمنہ ہونے والا ۔ ندھان ۔ خزانہ ۔ من بسیا۔ دلمیں۔
نام ایک ایسا خزانہ ہے جس میں کبھی کمی واقع نہیں ہوتی جو مرید مرشد ہوکر دلمیں بستا ہے
ਕਰਿ ਕਿਰਪਾ ਨਾਮੁ ਦੇਵਸੀ ਫਿਰਿ ਲੇਖੁ ਨ ਲਿਖਿਆ ॥
kar kirpaa naam dayvsee fir laykh na likhi-aa.
Bestowing mercy, whom God blesses Naam, then no account of his good or bad deeds is written. ਜਿਸ ਮਨੁੱਖ ਨੂੰ ਮਿਹਰ ਕਰ ਕੇ ਪ੍ਰਭੂ ‘ਨਾਮ’ ਦੇਂਦਾ ਹੈ, ਉਸ (ਦੇ ਚੰਗੇ ਮੰਦੇ ਕਰਮਾਂ) ਦਾ ਲੇਖ ਮੁੜ ਨਹੀਂ ਲਿਖਦਾ।
کرِ کِرپا نامُ دیۄسیِ پھِرِ لیکھُ ن لِکھِیا ॥
لیکھ نہ لکھیا۔ حساب ہیںہوتا ۔
جسے اپنی کرم وعنایت سے خدا بخشش کرتا ہے اسکا اعمالنامہ تحریر نہیں ہوتا
ਸੇਵਕ ਭਾਇ ਸੇ ਜਨ ਮਿਲੇ ਜਿਨ ਹਰਿ ਜਪੁ ਜਪਿਆ ॥੬॥
sayvak bhaa-ay say jan milay jin har jap japi-aa. ||6||
Only those people realize God, who remain humble and remember Him with adoration. ਪਰ, ਉਹੀ ਮਨੁੱਖ ਪ੍ਰਭੂ ਨੂੰ ਮਿਲਦੇ ਹਨ ਜੋ ਸੇਵਕ-ਭਾਵ ਵਿਚ ਰਹਿ ਕੇ ਹਰਿ-ਨਾਮ ਦਾ ਜਾਪ ਜਪਦੇ ਹਨ ॥੬॥
سیۄک بھاءِ سے جن مِلے جِن ہرِ جپُ جپِیا
سیوک ۔ بھائے ۔ خدمتانہ روئے سے ۔ اسے جن ۔ وہ انسان ۔ جن ہر جپ ۔ جپیا۔ جو بندگی خدا کی کرتے ہیں۔
مگرا نا کو ہی الہٰی وسل و ملاپ نصیب ہوتا ہے جو خدمتانہ روئے کے ساتھ الہٰی عبادت وریاضت کرتے ہیں مراد سچ و حقیقت اپناتے ہیں۔
ਸਲੋਕੁ ਮਃ ੨ ॥
salok mehlaa 2.
Shalok, Second Guru:
سلوکُ مਃ੨॥
ਜਿਨੀ ਚਲਣੁ ਜਾਣਿਆ ਸੇ ਕਿਉ ਕਰਹਿ ਵਿਥਾਰ ॥
jinee chalan jaani-aa say ki-o karahi vithaar.
Those who have realized that they have to depart from this world, do not engage in too many worldly affairs. ਉਹ ਮਨੁੱਖ ਦੁਨੀਆ ਦੇ ਬਹੁਤੇ ਖਿਲਾਰੇ ਨਹੀਂ ਖਿਲਾਰਦੇ (ਭਾਵ, ਮਨ ਨੂੰ ਜਗਤ ਦੇ ਧੰਧਿਆਂ ਵਿਚ ਨਹੀਂ ਖਿਲਾਰ ਦੇਂਦੇ) ਜਿਨ੍ਹਾਂ ਇਹ ਸਮਝ ਲਿਆ ਹੈ ਕਿ ਇਥੋਂ ਚਲੇ ਜਾਣਾ ਹੈ;
جِنیِ چلنھُ جانھِیا سے کِءُ کرہِ ۄِتھار ॥
چلن ۔ موت۔ اس دنیا سے رخصت ہونا ۔ دھار۔ پھیلاو ۔
جنہیں اس بات کی سمجھ ہے کہ اس دنیا سے چلے جانا ہے وہ اس دنیا میں زیادہ دلچسپی نہیں لیتے ۔
ਚਲਣ ਸਾਰ ਨ ਜਾਣਨੀ ਕਾਜ ਸਵਾਰਣਹਾਰ ॥੧॥
chalan saar na jaannee kaaj savaaranhaar. ||1||
Those who remain busy in resolving worldly tasks, do not even think about departing this world. ||1|| ਨਿਰੇ ਦੁਨੀਆ ਦੇ ਕੰਮ ਨਿਜਿੱਠਣ ਵਾਲੇ ਬੰਦੇ (ਇਥੋਂ ਆਖ਼ਰ) ਤੁਰ ਜਾਣ ਦਾ ਖ਼ਿਆਲ ਭੀ ਨਹੀਂ ਕਰਦੇ ॥੧॥
چلنھ سار ن جانھنیِ کاج سۄارنھہار
سار ۔ خبر۔ سمجھ ۔ کاج ۔ کام۔ سوارنہار۔ درست کرنا۔
مگر جن کو صرف کام کاج کی درستی کا خیال ہے انہیں موت کی خبر نہیں۔
ਮਃ ੨ ॥
mehlaa 2.
Second Guru:
مਃ੨॥
ਰਾਤਿ ਕਾਰਣਿ ਧਨੁ ਸੰਚੀਐ ਭਲਕੇ ਚਲਣੁ ਹੋਇ ॥
raat kaaran Dhan sanchee-ai bhalkay chalan ho-ay.
if we amass worldly wealth for a night (short stay) and have to depart the next day (soon), ਜੇ ਸਿਰਫ਼ ਰਾਤ ਦੀ ਖ਼ਾਤਰ ਧਨ ਇਕੱਠਾ ਕਰੀਏ ਤੇ ਸਵੇਰੇ (ਉੱਠ ਕੇ ਓਥੋਂ) ਤੁਰ ਪੈਣਾ ਹੋਵੇ,
راتِ کارنھِ دھنُ سنّچیِئےَ بھلکے چلنھُ ہوءِ ॥
رات۔ زندگی گذارنے کے لئے ۔ زندگی کو ایک رات سے تشبیح دی گئی۔ دھن ۔ دولت۔ سرامیہ۔ سنچیئے ۔ اکھٹا کیا جات اہے ۔ بھلکے ۔ اگلے دن۔ چلن ۔ موت۔ رخصتگی ۔
چونکہ انسانی زندگی اتنی تھوڑی مدت کے لئے ہوتی ہے جیسے رات مراد جو انسان اس تھورے سے عرصے ک لئے سرمایہ اکھٹا کرتا ہے ۔ جبکہ رات گذارنے بعد صبح سویرے ہی اس عالم سے رخصت ہوجاتا ہے ۔
ਨਾਨਕ ਨਾਲਿ ਨ ਚਲਈ ਫਿਰਿ ਪਛੁਤਾਵਾ ਹੋਇ ॥੨॥
naanak naal na chal-ee fir pachhutaavaa ho-ay. ||2||
O Nanak, we would regret because the amassed worldly wealth cannot go along with us. ||2|| ਹੇ ਨਾਨਕ! (ਤੁਰਨ ਲੱਗਿਆਂ ਉਹ ਧਨ) ਨਾਲ ਜਾ ਨਾ ਸਕੇ ਤਾਂ ਹੱਥ ਮਲਣੇ ਪੈਂਦੇ ਹਨ ॥੨॥
نانک نالِ ن چلئیِ پھِرِ پچھُتاۄا ہوءِ
نال۔ساتھ ۔
اے ناک ۔ یہ سرمایہ ساتھ نہیں جاتا تو بوقت اخرت پچھتا نا پڑتا ہے ۔
ਮਃ ੨ ॥
mehlaa 2.
Second Guru:
مਃ੨॥
ਬਧਾ ਚਟੀ ਜੋ ਭਰੇ ਨਾ ਗੁਣੁ ਨਾ ਉਪਕਾਰੁ ॥
baDhaa chatee jo bharay naa gun naa upkaar.
If one does something under pressure, that task does not bring any goodness to anyone. ਜੋ ਮਨੁੱਖ ਕੋਈ ਕੰਮ ਬੱਧਾ-ਰੁੱਧਾ ਕਰੇ, ਉਸ ਦਾ ਲਾਭ ਨਾਹ ਆਪਣੇ ਆਪ ਨੂੰ ਤੇ ਨਾਹ ਕਿਸੇ ਹੋਰ ਨੂੰ।
بدھا چٹیِ جو بھرے نا گُنھُ نا اُپکارُ ॥
بدھا۔ مجبور۔ چٹی ۔ سزا۔ گن ۔ فائدہ ۔ اپکار۔ نہ کسی دوسرے کا فائدہ ۔
جو کام مجبور کیا جاتا ہے نہ اس سے کرنے والے کو فائدہ پہنچتا ہے
ਸੇਤੀ ਖੁਸੀ ਸਵਾਰੀਐ ਨਾਨਕ ਕਾਰਜੁ ਸਾਰੁ ॥੩॥
saytee khusee savaaree-ai naanak kaaraj saar. ||3||
O’ Nanak, deem only that deed as accomplished, which is done by one’s own free will. ||3|| ਹੇ ਨਾਨਕ! ਉਹੀ ਕੰਮ ਸਿਰੇ ਚੜ੍ਹਿਆ ਜਾਣੋ ਜੋ ਖ਼ੁਸ਼ੀ ਨਾਲ ਕੀਤਾ ਜਾਏ ॥੩॥
سیتیِ کھُسیِ سۄاریِئےَ نانک کارجُ سارُ
سیتی خوشی۔ جو خوشی سے ۔ سواریئے ۔ درست کام کریں ۔ کارج سار۔ اچھا کام ۔
نہ کرنے والے کو جو خؤشی سے کیاجاتا ہے اے نانک اسے سرے چڑھاسمجھو۔
ਮਃ ੨ ॥
mehlaa 2.
Second Guru:
مਃ੨॥
ਮਨਹਠਿ ਤਰਫ ਨ ਜਿਪਈ ਜੇ ਬਹੁਤਾ ਘਾਲੇ ॥
manhath taraf na jip-ee jay bahutaa ghaalay.
Stubborn-mindedness will not win over God, no matter how much one tries. ਭਾਵੇਂ ਕਿਤਨੀ ਹੀ ਮਿਹਨਤ ਮਨੁੱਖ ਕਰੇ, ਰੱਬ ਵਾਲਾ ਪਾਸਾ ਮਨ ਦੇ ਹਠ ਨਾਲ ਜਿੱਤਿਆ ਨਹੀਂ ਜਾ ਸਕਦਾ;
منہٹھِ ترپھ ن جِپئیِ جے بہُتا گھالے ॥
من ہٹھ ۔ دلی ۔ ضد۔ طرف۔ دھڑا۔ پارٹی۔ جپی ۔ جیت ۔ فتح۔ جے بہتا گھالے ۔ خواہ کتنی محنت و مشقت کیوں نہ کرے ۔
خواہ کتنی محنت و مشقت کیجائے ولی ضد سے پلڑا فتح نہیں کیا جا سکتا ۔
ਤਰਫ ਜਿਣੈ ਸਤ ਭਾਉ ਦੇ ਜਨ ਨਾਨਕ ਸਬਦੁ ਵੀਚਾਰੇ ॥੪॥
taraf jinai sat bhaa-o day jan naanak sabad veechaaray. ||4||
O’ devotee Nanak! God is won over by offering Him true love and by contemplating the teachings of the Guru. ||4|| ਹੇ ਦਾਸ ਨਾਨਕ! ਉਹ ਮਨੁੱਖ (ਇਹ) ਪਾਸਾ ਜਿੱਤਦਾ ਹੈ ਜੋ ਸੁਭ ਭਾਵਨਾ ਵਰਤਦਾ ਹੈ ਤੇ ਗੁਰੂ ਦੇ ਸ਼ਬਦ ਨੂੰ ਵੀਚਾਰਦਾ ਹੈ ॥੪॥
ترپھ جِنھےَ ست بھاءُ دے جن نانک سبدُ ۄیِچارے
جنے ۔ جیتتی ہے ۔ ست بھاؤ۔ سچے پیار ۔نیک نیت سے ۔ سبد وچارے ۔کلام سمجھنے سے ۔
اے ناک خادم اس پلڑے کوو ہی شخص فتح کرتا ہے جس کے خیالات نیک ہیں شریف ہے نیک چلن ہے اور سبق وکلام مرشد کو سوچنا اور سمجھتا ہے ۔
ਪਉੜੀ ॥
pa-orhee.
Pauree:
پئُڑیِ ॥
ਕਰਤੈ ਕਾਰਣੁ ਜਿਨਿ ਕੀਆ ਸੋ ਜਾਣੈ ਸੋਈ ॥
kartai kaaran jin kee-aa so jaanai so-ee.
The Creator who created the world; He alone knows, how to cherish it. ਜਿਸ ਕਰਤਾਰ ਨੇ ਇਹ ਜਗਤ ਬਣਾਇਆ ਹੈ ਇਸ ਦੀ ਸੰਭਾਲ ਕਰਨੀ ਉਹ ਆਪ ਹੀ ਜਾਣਦਾ ਹੈ।
کرتےَ کارنھُ جِنِ کیِیا سو جانھےَ سوئیِ ॥
کارن ۔ سیب۔ علام ۔ دنیا۔ سوجانے سوئی ۔ اسے دہی جانتا ہے ۔
جس نے یہ عالم پیدا کیا ہے اسی کو ہی اسکے متعلق سمجھ ہے اس کارساز کرتار کو
ਆਪੇ ਸ੍ਰਿਸਟਿ ਉਪਾਈਅਨੁ ਆਪੇ ਫੁਨਿ ਗੋਈ ॥
aapay sarisat upaa-ee-an aapay fun go-ee.
He Himself created the Universe, and He Himself shall destroy it afterwards. ਉਸ ਨੇ ਆਪ ਹੀ ਸ੍ਰਿਸ਼ਟੀ ਪੈਦਾ ਕੀਤੀ ਹੈ ਤੇ ਆਪ ਹੀ ਮੁੜ ਨਾਸ ਕਰਦਾ ਹੈ।
آپے س٘رِسٹِ اُپائیِئنُ آپے پھُنِ گوئیِ ॥
سر سٹ۔ جہان ۔ اپاین۔ پیدا کیا۔ فن گوی۔ پھر ختم یا فناہ کرتا ہے ۔
اسی نے ہی یہ عالم پیدا کیا ہے وہی اسے فناہ مٹاتا ہے آغاذ عالم سے تاحال دھیان لگا کر دیکھا ہے