Urdu-Raw-Page-821

ਤ੍ਰਿਪਤਿ ਅਘਾਏ ਪੇਖਿ ਪ੍ਰਭ ਦਰਸਨੁ ਅੰਮ੍ਰਿਤ ਹਰਿ ਰਸੁ ਭੋਜਨੁ ਖਾਤ ॥
taripat aghaa-ay paykh parabh darsan amrit har ras bhojan khaat.
Beholding God’s blessed vision, they remain fully satiated from Maya; they partake the ambrosial nectar of God’s Name as their spiritual nutrition.
ਸੰਤ ਜਨ ਪ੍ਰਭੂ ਦਾ ਦਰਸਨ ਕਰ ਕੇ (ਮਾਇਆ ਦੀ ਤ੍ਰਿਸਨਾ ਵਲੋਂ) ਪੂਰੇ ਤੌਰ ਤੇ ਰੱਜੇ ਰਹਿੰਦੇ ਹਨ, ਸੰਤ ਜਨ ਸਦਾ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਦਾ ਸੁਆਦਲਾ ਭੋਜਨ ਖਾਂਦੇ ਹਨ।
ت٘رِپتِاگھاۓپیکھِپ٘ربھدرسنُانّم٘رِتہرِرسُبھوجنُکھات॥
ترپت اگھائے ۔ تسلی ہوجاتی ہے خواہش باقی نہیں رہتی ۔ پیکھ پربھ درسن۔ الہٰی دیدار سے ۔ انمرت ہر رس بھوجن کھات۔ روحانی زندگی بنانے والا الہٰی کھانا جو پر لطف ہے کھا کر
الہٰی ددیدار سے روحانی تسلی ہوجاتی ہے اور الہٰی آبحیات بطور پناہگیر ہیں

ਚਰਨ ਸਰਨ ਨਾਨਕ ਪ੍ਰਭ ਤੇਰੀ ਕਰਿ ਕਿਰਪਾ ਸੰਤਸੰਗਿ ਮਿਲਾਤ ॥੨॥੪॥੮੪॥
charan saran naanak parabh tayree kar kirpaa satsang milaat. ||2||4||84||
O’ Nanak! say, O’ God! those who take the support of Your immaculate Name, bestowing mercy, You unite them with the true saints. ||2||4||84||
ਹੇ ਨਾਨਕ! ਆਖ, ਹੇ ਪ੍ਰਭੂ! ਜੇਹੜੇ ਮਨੁੱਖ ਤੇਰੇ ਚਰਨਾਂ ਦੀ ਸਰਨ ਪੈਂਦੇ ਹਨ, ਤੂੰ ਕਿਰਪਾ ਕਰ ਕੇ ਉਹਨਾਂ ਨੂੰ ਸੰਤ ਜਨਾਂ ਦੀ ਸੰਗਤਿ ਵਿਚ ਮਿਲਾ ਦੇਂਦਾ ਹੈਂ ॥੨॥੪॥੮੪॥
چرنسرننانکپ٘ربھتیریِکرِکِرپاسنّتسنّگِمِلات
چرن سرن۔ پناہ پاوں ۔ کر کریا سنت ۔ سنگت ملات ۔ اپنی کرم وعنایت سے روحانی رہبر سے ملایئے
اپنی کرم وعنایت سے ان روحانی رہبروں کا ساتھ یا صحبت عنایت فرما

ਬਿਲਾਵਲੁ ਮਹਲਾ ੫ ॥
bilaaval mehlaa 5.
Raag Bilaaval, Fifth Guru:
بِلاولُمحلا 5॥

ਰਾਖਿ ਲੀਏ ਅਪਨੇ ਜਨ ਆਪ ॥
raakh lee-ay apnay jan aap.
God Himself has always saved His devotees.
ਪਰਮਾਤਮਾ ਨੇ ਆਪਣੇ ਸੇਵਕਾਂ ਦੀ ਸਦਾ ਹੀ ਰੱਖਿਆ ਕੀਤੀ ਹੈ।
راکھِلیِۓاپنےجنآپ॥
راکھ لئے ۔ بچائے ۔ حفاظت کی ۔ جن ۔ خدمتگار۔
خدا اپنے خادموں کا خود محافط ہے

ਕਰਿ ਕਿਰਪਾ ਹਰਿ ਹਰਿ ਨਾਮੁ ਦੀਨੋ ਬਿਨਸਿ ਗਏ ਸਭ ਸੋਗ ਸੰਤਾਪ ॥੧॥ ਰਹਾਉ ॥
kar kirpaa har har naam deeno binas ga-ay sabh sog santaap. ||1|| rahaa-o.
Bestowing mercy, God blesses them with His Name, and all their sorrows and sufferings vanish. ||1||Pause||
ਮੇਹਰ ਕਰ ਕੇ ਪ੍ਰਭੂ ਉਹਨਾਂ ਆਪਣੇ ਨਾਮ ਦੀ ਦਾਤ ਦੇਂਦਾ ਹੈ, ਜਿਸ ਸਦਕਾ ਉਹਨਾਂ ਦੇ ਸਾਰੇਦੁੱਖ ਤੇ ਕਲੇਸ਼ ਨਾਸ ਹੋ ਜਾਂਦੇ ਹਨ ॥੧॥ ਰਹਾਉ ॥
کرِکِرپاہرِہرِنامُدیِنوبِنسِگۓسبھسوگسنّتاپ॥
ہر نام۔ الہٰی نام ۔ سچ وحقیقت ۔ وینو۔ عنایت کیا ۔ ونس گئے ۔ مٹ گئے سوگ۔ افسوس۔ غمی ۔ سنتاپ ۔ اندرونی یا زہنی کوفت
۔ اپنی کرم و عنایت سے اپنا نام سچ وحقیقت بخشتا ہے جس ساری غمی اور زہنی کوفت مٹ گئی

ਗੁਣ ਗੋਵਿੰਦ ਗਾਵਹੁ ਸਭਿ ਹਰਿ ਜਨ ਰਾਗ ਰਤਨ ਰਸਨਾ ਆਲਾਪ ॥
gun govind gaavhu sabh har jan raag ratan rasnaa aalaap.
O’ the devotees of God, all of you should sing the praises of God; chant with your tongue His praises through the jewel-like beautiful melodies.
ਹੇ ਸੰਤ ਜਨੋ! ਸਾਰੇ ਰਲ ਕੇ ਪ੍ਰਭੂ ਦੇ ਗੁਣ ਗਾਂਦੇ ਰਿਹਾ ਕਰੋ, ਜੀਭ ਨਾਲ ਸੋਹਣੇ ਰਾਗਾਂ ਦੀ ਰਾਹੀਂ ਉਸ ਦੇ ਗੁਣਾਂ ਦਾ ਉਚਾਰਣ ਕਰਦੇ ਰਿਹਾ ਕਰੋ।
گُنھگوۄِنّدگاۄہُسبھِہرِجنراگرتنرسناآلاپ॥
۔ گن گوبند۔ الہٰی حمدوچناہ۔ راگ رتن ۔ قیمتی دھینں۔ سریں۔ رسنا الاپ ۔ زبان سے کہو۔
۔اے الہٰی خدمتگار سارے الہٰی صفت صلاح کرؤ۔ اور زبان سے اچھی آزوان سروں میں حمدوثناہ کرؤ

ਕੋਟਿ ਜਨਮ ਕੀ ਤ੍ਰਿਸਨਾ ਨਿਵਰੀ ਰਾਮ ਰਸਾਇਣਿ ਆਤਮ ਧ੍ਰਾਪ ॥੧॥
kot janam kee tarisnaa nivree raam rasaa-in aatam Dharaap. ||1||
The fierce desire of millions of births for worldly riches is quenched; the soulgets satiated with the elixir of God’s Name. ||1||
ਇੰਝ ਕਰਨ ਨਾਲ ਕ੍ਰੋੜਾਂ ਜਨਮਾਂ ਦੀ ਮਾਇਆ ਦੀ ਤ੍ਰਿਸ਼ਨਾ ਦੂਰ ਹੋ ਜਾਂਦੀ ਹੈ, ਨਾਮ-ਰਸ ਦੀ ਬਰਕਤਿ ਨਾਲ ਜਿੰਦ ਰੱਜ ਜਾਂਦੀ ਹੈ ॥੧॥
کوٹِجنمکیِت٘رِسنانِۄریِرامرسائِنھِآتمدھ٘راپ॥
کوٹ ۔ کروڑوں ۔ ترسنا۔ پیاس ۔ چاہ ۔نوری۔ مٹی ۔ رامرسائن۔ الہٰی لطف کا گھر ۔ آتم دھراپ ۔ روحآنی سیری
اور اس سے دیرینہ دنیاوی دولت کی پیاس مٹ جاتی ہے اور سب سے افضل الہٰی نام سچ وحقیت کا مزہ اور اس کی برکت سے دل کو تسکین و تسلی تشفی حاصل ہوتی ہے

ਚਰਣ ਗਹੇ ਸਰਣਿ ਸੁਖਦਾਤੇ ਗੁਰ ਕੈ ਬਚਨਿ ਜਪੇ ਹਰਿ ਜਾਪ ॥
charan gahay saran sukh-daatay gur kai bachan japay har jaap.
Those who always lovingly remember God through the Guru’s teachings and keep God, the giver of peace, enshrined in their mind,
ਜੇਹੜੇ ਮਨੁੱਖ ਸੁਖਾਂ ਦੇ ਦੇਣ ਵਾਲੇ ਪ੍ਰਭੂ ਦੇ ਚਰਨ ਫੜੀ ਰੱਖਦੇ ਹਨ, ਗੁਰੂ ਦੇ ਉਪਦੇਸ਼ ਦੀ ਰਾਹੀਂ ਪ੍ਰਭੂ ਦੇ ਨਾਮ ਦਾ ਜਾਪ ਜਪਦੇ ਰਹਿੰਦੇ ਹਨ,
چرنھگہےسرنھِسُکھداتےگُرکےَبچنِجپےہرِجاپ॥
چرن گہے ۔ پاوں پکڑے ۔ سرن ۔ سکھداتے ۔ آرام آسائش پہنچانے والے کی پناہ۔ گر کے بچن ۔ کلام مرشد
وہ جو گرو کی تعلیمات کے ذریعہ ہمیشہ خدا کو پیار سے یاد کرتے ہیں اور سلامتی عطا کرنے والے خدا کو اپنے ذہن میں وابستہ رکھتے ہیں ،

ਸਾਗਰ ਤਰੇ ਭਰਮ ਭੈ ਬਿਨਸੇ ਕਹੁ ਨਾਨਕ ਠਾਕੁਰ ਪਰਤਾਪ ॥੨॥੫॥੮੫॥
saagar taray bharam bhai binsay kaho naanak thaakur partaap. ||2||5||85||
all their dreads and doubts are destroyed and they swim across the world-ocean of vices; Nanak says, all this is the grandeur of the Master-God. ||2||5||85||
ਉਹਨਾਂ ਦੇ ਸਾਰੇ ਡਰ ਭਰਮ ਨਾਸ ਹੋ ਜਾਂਦੇ ਹਨ, ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ । ਨਾਨਕ ਆਖਦਾ ਹੈ- ਇਹ ਸਾਰੀ ਵਡਿਆਈ ਮਾਲਕ-ਪ੍ਰਭੂ ਦੀ ਹੀ ਹੈ ॥੨॥੫॥੮੫॥
ساگرترےبھرمبھےَبِنسےکہُنانکٹھاکُرپرتاپ
۔ ساگر ۔ سمندر۔ بھرم۔ بھٹکن۔ وہم وگمان۔ بھے ۔ خوف ۔ ونسے ۔ مٹے ۔ ٹھاکر پر تاپ ۔ الہٰی عظمت و برکت ۔
مرشد کے کلام و الہٰی یادوریاض سے وہم وگمان بھٹکن اور خوف اے نانک

ਬਿਲਾਵਲੁ ਮਹਲਾ ੫ ॥
bilaaval mehlaa 5.
Raag Bilaaval, Fifth Guru:
بِلاولُمحلا 5॥

ਤਾਪੁ ਲਾਹਿਆ ਗੁਰ ਸਿਰਜਨਹਾਰਿ ॥
taap laahi-aa gur sirjanhaar.
The divine-Guru has subdued the fever (of his son Hargobing).
ਗੁਰੂ ਨੇ ਕਰਤਾਰ ਨੇ ਆਪ (ਬਾਲਕ ਹਰਿਗੋਬਿੰਦ ਦਾ) ਤਾਪ ਉਤਾਰਿਆ ਹੈ।
تاپُلاہِیاگُرسِرجنہارِ॥
تاپ ۔ ذہنی یا دماغی جلن یا کوفت ۔ الہیا۔ مٹائیا ۔ سرجنہار۔ پیدا کرنے والےنے ۔
مرشد و خدا نے کوفت مٹائی ۔

ਸਤਿਗੁਰ ਅਪਨੇ ਕਉ ਬਲਿ ਜਾਈ ਜਿਨਿ ਪੈਜ ਰਖੀ ਸਾਰੈ ਸੰਸਾਰਿ ॥੧॥ ਰਹਾਉ ॥
satgur apnay ka-o bal jaa-ee jin paij rakhee saarai sansaar. ||1|| rahaa-o.
I am dedicated to my true Guru who has saved my honor in the entire world. ||1||Pause||
ਮੈਂ ਆਪਣੇ ਗੁਰੂ ਤੋਂ ਸਦਾ ਸਦਕੇ ਜਾਂਦਾ ਹਾਂ, ਜਿਸ ਨੇ ਸਾਰੇ ਸੰਸਾਰ ਵਿਚ (ਮੇਰੀ) ਇੱਜ਼ਤ ਰੱਖ ਲਈ ਹੈ॥੧॥ ਰਹਾਉ ॥
ستِگُراپنےکءُبلِجائیِجِنِپیَجرکھیِسارےَسنّسارِ॥
ستگر۔ سچے مرشد۔ بل۔ صدقے ۔ قربان۔ سہج ۔ عزت۔ سارے ۔ سنسار۔ سارے عالم
اپنے سچے مرشد پر قربان ہوں جس نے عالم میں عزت بچائی

ਕਰੁ ਮਸਤਕਿ ਧਾਰਿ ਬਾਲਿਕੁ ਰਖਿ ਲੀਨੋ ॥
kar mastak Dhaar baalik rakh leeno.
Extending His support, God saved the child.
ਪ੍ਰਭੂ ਨੇ ਆਪਣਾ ਹੱਥ (ਬਾਲਕ ਦੇ) ਸਿਰ ਉਤੇ ਰੱਖ ਕੇ ਬਾਲਕ ਨੂੰ (ਤਾਪ ਤੋਂ) ਬਚਾ ਲਿਆ।
کرُمستکِدھارِبالِکُرکھِلیِنو॥
۔ کر ۔ ہاتھ ۔ مستک ۔ پیشانی ۔ دھار۔ رکھ کر۔ بالک ۔ بچہ ۔ رکھ لیو۔ بچائیا۔
اپنی ) اپنا امدادی ہاتھ پیشانی پر تکائیا اور بچے کو بچائیا

ਪ੍ਰਭਿ ਅੰਮ੍ਰਿਤ ਨਾਮੁ ਮਹਾ ਰਸੁ ਦੀਨੋ ॥੧॥
parabh amrit naam mahaa ras deeno. ||1||
God has blessed me with the sublime ambrosial nectar of Naam. ||1||
ਪ੍ਰਭੂ ਨੇ ਆਤਮਕ ਜੀਵਨ ਦੇਣ ਵਾਲਾ ਤੇ ਸਭ ਤੋਂ ਸ੍ਰੇਸ਼ਟ ਰਸ ਵਾਲਾ ਆਪਣਾ ਨਾਮ ਦਿੱਤਾ ਹੈ ॥੧॥
پ٘ربھِانّم٘رِتنامُمہارسُدیِنو॥੧॥
انمرت ۔ آب حیات ۔ زندگی روحانی واخلاقی بنا دینے وال پانی جو زندگی کو جاوید بنا دیتا ہے ۔ نام ۔ الہٰی نام سچ وحقیقت ۔ مہارس ۔ جو بھاری لطف اور مزیدار ہے (1
اور خدا نے آبحیات نام سچ وحقیقت جو بھاری پر لطف اور مزیدار روحانی اخلاقی زندگی بنانے کے لئے بخشش کیا

ਦਾਸ ਕੀ ਲਾਜ ਰਖੈ ਮਿਹਰਵਾਨੁ ॥
daas kee laaj rakhai miharvaan.
The Merciful God saves the honor of His devotee.
ਮਿਹਰਵਾਨ ਪ੍ਰਭੂ ਆਪਣੇ ਸੇਵਕ ਦੀ ਇੱਜ਼ਤਰੱਖਦਾ ਹੈ
داسکیِلاجرکھےَمِہرۄانُ॥
داس ۔ خدمتگار ۔ لاج ۔ عزت۔
جس نے عالم میں عزت بچائی

ਗੁਰੁ ਨਾਨਕੁ ਬੋਲੈ ਦਰਗਹ ਪਰਵਾਨੁ ॥੨॥੬॥੮੬॥
gur naanak bolai dargeh parvaan. ||2||6||86||
Guru Nanak utters only that, what is approved in God’s presence. ||2||6||86||.
ਗੁਰੂ ਨਾਨਕ ਉਹੀ ਕੁਝ ਆਖਦਾ ਹੈ ਜੋ ਪਰਮਾਤਮਾ ਦੀ ਦਰਗਾਹ ਵਿਚ ਪਰਵਾਨ ਹੈ ॥੨॥੬॥੮੬॥
گُرُنانکُبولےَدرگہپرۄانُ
درگیہہ پروان۔ بارگاہے الہٰی منظو رو قبول ہوتا ہے ۔
نانک کا فرمان ہے کہتا ہے کہ وہ مرشد نانک جو کہتا بارگاہ الہٰی میں منظور و قبو ہوتاہے

ਰਾਗੁ ਬਿਲਾਵਲੁ ਮਹਲਾ ੫ ਚਉਪਦੇ ਦੁਪਦੇ ਘਰੁ ੭
raag bilaaval mehlaa 5 cha-upday dupday ghar 7
Raag Bilaaval, Fifth Guru, Four Stanzas and Two stanzas, Seventh beat:
راگُبِلاولُمحلا 5 چئُپدےدُپدےگھرُ 7

ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One eternal God, realized by the grace of the True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ایک اونکارستِگُرپ٘رسادِ ॥
ایک ابدی خدا جو گرو کے فضل سے معلوم ہوا

ਸਤਿਗੁਰ ਸਬਦਿ ਉਜਾਰੋ ਦੀਪਾ ॥
satgur sabad ujaaro deepaa.
The mind which is spiritually enlightened by the lamp-like Guru’s divine word.
ਜਿਸ ਮਨ ਵਿਚ ਗੁਰੂ ਦੇ ਸ਼ਬਦ-ਦੀਵੇ ਦੀ ਰਾਹੀਂ (ਆਤਮਕ ਜੀਵਨ ਦਾ) ਚਾਨਣ ਜਾਂਦਾ ਹੈ,
ستِگُرسبدِاُجارودیِپا॥
ستگر سبد۔ سچے مرشد کا کلام ۔ اجار ودیپا۔ روشن چراغ ہے ۔
کلام مرشد ایک روشن چراغ ہے

ਬਿਨਸਿਓ ਅੰਧਕਾਰ ਤਿਹ ਮੰਦਰਿ ਰਤਨ ਕੋਠੜੀ ਖੁਲ੍ਹ੍ਹੀ ਅਨੂਪਾ ॥੧॥ ਰਹਾਉ ॥
binsi-o anDhkaar tih mandar ratan koth-rhee khulHee anoopaa. ||1|| rahaa-o.
Darkness of ignorance vanishes from that temple-like mind, and it becomes so virtuous as if a beautiful room full of jewels is opened up. ||1||Pause||
ਉਸ ਮਨ-ਮੰਦਰ ਵਿੱਚੋਂ ਅਗਿਆਨਤਾ ਦਾ ਹਨੇਰਾ ਨਾਸ ਹੋ ਜਾਂਦਾ ਹੈ ਅਤੇ ਗੁਣ-ਰਤਨਾਂ ਦੀ ਬੜੀ ਸੁੰਦਰ ਕੋਠੜੀ ਖੁਲ੍ਹ ਜਾਂਦੀ ਹੈ ॥੧॥ ਰਹਾਉ ॥
بِنسِئوانّدھکارتِہمنّدرِرتنکوٹھڑیِکھُل٘ہ٘ہیِانوُپا॥
اندھکار ۔ جہالت و لا علمی کا اندھیرا ۔ نیسو۔ ۔ مٹیا۔ تیہہ ۔ تب ۔ مندر رتن کو ٹھری ۔ اس انسانی ذہن ۔ کوٹھری کھلی انوپا۔ تو ذہن پر نور ہو جو ناہیت عقل و دانش سے بھر گیا
اس سے جہالت لا علمی بد عقلی کا اندھیرا مٹ جات اہے اور زہن جو قیمتی ہیروں کے اوصاف کا کمرہ ذہن ہے جس کی خوبصورتی ناہیت دروازہ کھل جاتا ہے (1) رہاؤ۔

ਬਿਸਮਨ ਬਿਸਮ ਭਏ ਜਉ ਪੇਖਿਓ ਕਹਨੁ ਨ ਜਾਇ ਵਡਿਆਈ ॥
bisman bisam bha-ay ja-o paykhi-o kahan na jaa-ay vadi-aa-ee.
When one realized God dwelling within, he became so amazed that its glory cannot be described.
ਜਦ ਅੰਦਰ-ਵੱਸਦੇ ਪ੍ਰਭੂ ਨੂੰ ਦੇਖਿਆ ਤਦ ਉਸ ਨੂੰ ਏਨੀ ਹੈਰਾਨੀ ਹੋਈ, ਕਿ ਉਸ ਅਵਸਥਾ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ।
بِسمنبِسمبھۓجءُپیکھِئوکہنُنجاءِۄڈِیائیِ॥
بسمن ۔ حیرانگی ۔ بسم بھیے ۔ حیران ہوئی۔ جو پیکھو ۔ جب دیدار ہوا۔ وڈیائی ۔ عظمت
غرض یہ کہ حیرانگی حیران ہوجاتی ہے ۔ جب دیدار خدا ہوجات اہے تو وہ عظمت بیان نہیں ہو سکتی ۔

ਮਗਨ ਭਏ ਊਹਾ ਸੰਗਿ ਮਾਤੇ ਓਤਿ ਪੋਤਿ ਲਪਟਾਈ ॥੧॥
magan bha-ay oohaa sang maatay ot pot laptaa-ee. ||1||
One becomes so elated that he feels as if he is through and through imbued with God’s love. ||1||
ਜਿਵੇਂ ਤਾਣੇ ਪੇਟੇ ਦੇ ਧਾਗੇ ਆਪੋ ਵਿਚ ਮਿਲੇ ਹੁੰਦੇ ਹਨ, ਤਿਵੇਂ ਉਸ ਪ੍ਰਭੂਦੇ ਚਰਨਾਂ ਨਾਲ ਹੀ ਮਸਤ ਹੋ ਜਾਈਦਾ ਹੈ, ॥੧॥
مگنبھۓاوُہاسنّگِماتےاوتِپوتِلپٹائیِ॥
۔ مگن بھیئے ۔ محو ومجذوب ہوئے ۔ اوہاسنگ ۔ اس کے ساتھھ ۔ اوت پوت ۔تانے پیٹے کی طرح ۔ لپٹائی ۔ لپٹے ہوئے ۔ ملے ہوئے
اس کے ساتھ انسان محو ومجذوب ہوجاتاہے اور تانے پیٹے کی طرح کا اشتراک بن جاتا ہے اور یکسوئی ہوجاتی ہے

ਆਲ ਜਾਲ ਨਹੀ ਕਛੂ ਜੰਜਾਰਾ ਅਹੰਬੁਧਿ ਨਹੀ ਭੋਰਾ ॥
aal jaal nahee kachhoo janjaaraa ahaN-buDh nahee bhoraa.
Now one is not affected by the worldly entanglements, and not even a trace of egoistic intellect remains.
ਹੁਣ ਗ੍ਰਿਹਸਤ ਦੇ ਮੋਹ ਦੇ ਜਾਲ ਅਤੇ ਝੰਬੇਲੇ ਮਹਿਸੂਸ ਹੀ ਨਹੀਂ ਹੁੰਦੇ ਅੰਦਰ ਕਿਤੇ ਰਤਾ ਭਰ ਭੀ ਹਉਮੈ ਵਾਲੀ ਬੁੱਧੀ ਨਹੀਂ ਰਹਿ ਜਾਂਦੀ।
آلجالنہیِکچھوُجنّجارااہنّبُدھِنہیِبھورا॥
آل جال ۔ گھریلو کاروبار ۔ دھندے ۔ جنجار۔ مخمسا۔ اہنبدھ ۔ تکبر ۔ غور۔ رتی بھر
اس وقت وہاں گھریلو محبت کے مخمسے نظر انداز ہوجاتے ہیں اور رتی بھر میںاور میرے کا خیال نہیں رہتا

ਊਚਨ ਊਚਾ ਬੀਚੁ ਨ ਖੀਚਾ ਹਉ ਤੇਰਾ ਤੂੰ ਮੋਰਾ ॥੨॥
oochan oochaa beech na kheechaa ha-o tayraa tooN moraa. ||2||
Then one feels God, the highest of the high, is dwelling in the mind and there is no veil between us; O’ God I am Your devotee and You are my Master. ||2||
ਤਦੋਂ ਮਨ ਵਿਚ ਉਹ ਮਹਾਨ ਉੱਚਾ ਪਰਮਾਤਮਾ ਹੀ ਵੱਸਦਾ ਦਿੱਸਦਾ ਹੈ, ਉਸ ਨਾਲੋਂ ਕੋਈ ਪਰਦਾ ਤਣਿਆ ਨਹੀਂ ਰਹਿ ਜਾਂਦਾ। (ਉਸ ਵੇਲੇ ਉਸ ਨੂੰ ਇਉਂ ਹੀ ਆਖੀਦਾ ਹੈ-ਹੇ ਪ੍ਰਭੂ!) ਮੈਂ ਤੇਰਾ ਦਾਸ ਹਾਂ, ਤੂੰ ਮੇਰਾ ਮਾਲਕ ਹੈਂ ॥੨॥
اوُچناوُچابیِچُنکھیِچاہءُتیراتوُنّمورا॥੨॥
۔ اوچن اوچا۔ اونچے سے بھی اونچا۔ بیچ ۔ درمیان ۔ کھیچا۔ علیحدگی ۔ ہؤ۔ میں ۔ مورا ۔ میرا
اس اونچے اونے درمیان کوئی خلیج یا جدائی نہیں رہتی اور تو میرا میں تیرے کے یکسانیت بن جاتی ہے

ਏਕੰਕਾਰੁ ਏਕੁ ਪਾਸਾਰਾ ਏਕੈ ਅਪਰ ਅਪਾਰਾ ॥
aykankaar ayk paasaaraa aykai apar apaaraa.
There is only one Creator-God, this universe is His expanse; He is infinite and His virtues are beyond limits.
ਅਕਾਲ ਪੁਰਖ ਇੱਕ ਹੈ l ਉਸ ਇੱਕ ਨੇ ਇਹ ਸੰਸਾਰ-ਪਾਸਾਰਾ ਬਣਾਇਆ ਹੈ। ਇਕ ਸੁਆਮੀ ਹੀ ਬੇਹੱਦ ਅਤੇ ਬੇਅੰਤ ਹੈ।।
ایکنّکارُایکُپاساراایکےَاپراپارا॥
ایکنکار۔ واحد ۔ پسار۔ پھیلاو ۔ اپر اپار۔ پرے سے بھی پرے مراد اتناویسد جس کا کنارہ نہ ہو
انسانکو ہر جگہ خدا اور قائنات و مخلوقات الہٰی نظر آتی ہے ۔

ਏਕੁ ਬਿਸਥੀਰਨੁ ਏਕੁ ਸੰਪੂਰਨੁ ਏਕੈ ਪ੍ਰਾਨ ਅਧਾਰਾ ॥੩॥
ayk bistheeran ayk sampooran aykai paraan aDhaaraa. ||3||
It is that one God who is pervading everywhere and is perfect in every way; He alone is the support of every life. ||3||
ਉਹ ਆਪ ਹੀ ਹਰ ਪਾਸੇ ਖਿਲਰਿਆ ਤੇ ਸੰਪੂਰਨ ਹੈ, ਉਹੀ ਜੀਵਾਂ ਦੀ ਜ਼ਿੰਦਗੀ ਦਾ ਆਸਰਾ ਹੈ ॥੩॥
ایکُبِستھیِرنُایکُسنّپوُرنُایکےَپ٘رانادھارا॥
۔ بستھیرن ۔ پھیلاؤ۔ سنیورن ۔ مکمل ۔ ادھار۔ آسرا
وحدت کا پھیلاو اور مکمل واحد جو زندگی کا آسرا ہے

ਨਿਰਮਲ ਨਿਰਮਲ ਸੂਚਾ ਸੂਚੋ ਸੂਚਾ ਸੂਚੋ ਸੂਚਾ ॥
nirmal nirmal soochaa soocho soochaa soocho soochaa.
God is the most immaculate of the immaculate and the purest of the pure.
ਪਰਮਾਤਮਾ ਮਹਾਨ ਪਵਿੱਤਰ ਹੈ, ਮਹਾਨ ਸੁੱਚਾ ਹੈ।
نِرملنِرملسوُچاسوُچوسوُچاسوُچوسوُچا॥
نرمل نرمل۔ مکمل طور پر پاک ۔ ناہیت پاکیزہ ۔ سوچو سوچا۔ سچے سے بھی سچا ۔ مراد بغیر آمیز ش ۔ اصل
بتادے کہ خدا پاک و پائس و مقدس ہے وہ صدیوی اور لافناہ ہے

ਅੰਤ ਨ ਅੰਤਾ ਸਦਾ ਬੇਅੰਤਾ ਕਹੁ ਨਾਨਕ ਊਚੋ ਊਚਾ ॥੪॥੧॥੮੭॥
ant na antaa sadaa bay-antaa kaho naanak oocho oochaa. ||4||1||87||
Nanak says, God’s virtues are beyond limits, He is forever infinite and the highest of the high. ||4||1||87||
ਨਾਨਕ ਆਖਦਾ ਹੈ- ਉਸ ਦਾ ਕਦੇ ਅੰਤ ਨਹੀਂ ਪੈ ਸਕਦਾ, ਉਹ ਸਦਾ ਹੀ ਬੇਅੰਤ ਹੈ, ਅਤੇ ਉੱਚਿਆਂ ਤੋਂ ਉੱਚਾ ਹੈ॥੪॥੧॥੮੭॥
انّتنانّتاسدابیئنّتاکہُنانکاوُچواوُچا
۔ انت۔ آخر۔ بے انت ۔ جس کی آخرت نہ ہو
اے نانک اعداد و شمار سے باہر اور بلند سے بلند ترین ہستی ہے اسکا کوئی ثانی نہیں

ਬਿਲਾਵਲੁ ਮਹਲਾ ੫ ॥
bilaaval mehlaa 5.
Raag Bilaaval, Fifth Guru:
بِلاولُمحلا 5॥

ਬਿਨੁ ਹਰਿ ਕਾਮਿ ਨ ਆਵਤ ਹੇ ॥
bin har kaam na aavat hay.
O’ brother, except for God’s Name, nothing else is of any use for your spiritual advancement. ਹੇ ਭਾਈ! ਪਰਮਾਤਮਾ ਦੇ ਨਾਮ ਤੋਂ ਬਿਨਾ (ਕੋਈ ਹੋਰ ਚੀਜ਼ ਤੇਰੇ ਆਤਮਕ ਜੀਵਨ ਦੇ) ਕੰਮ ਨਹੀਂ ਆ ਸਕਦੀ।
بِنُہرِکامِنآۄتہے॥
بغیر خدا کے دنیا کی کوئی شے کام نہیں اتی مراد الہٰینام سچ و حقیقت ہی کام آتا ہے

ਜਾ ਸਿਉ ਰਾਚਿ ਮਾਚਿ ਤੁਮ੍ਹ੍ਹ ਲਾਗੇ ਓਹ ਮੋਹਨੀ ਮੋਹਾਵਤ ਹੇ ॥੧॥ ਰਹਾਉ ॥
jaa si-o raach maach tumH laagay oh mohnee mohaavat hay. ||1|| rahaa-o.
That Maya, with whom you are totally attached, is deceiving you. ||1||Pause||
ਜਿਸ ਮਨ-ਮੋਹਣੀ ਮਾਇਆ ਨਾਲ ਤੂੰ ਰਚਿਆ ਮਿਚਿਆ ਰਹਿੰਦਾ ਹੈਂ, ਉਹ ਤਾਂ ਤੈਨੂੰ ਠੱਗ ਰਹੀ ਹੈ ॥੧॥ ਰਹਾਉ ॥
جاسِءُراچِماچِتُم٘ہ٘ہلاگےاوہموہنیِموہاۄتہے॥
جاسیؤ۔ جس سے ۔ رچ ماچ۔ ایک ہوگئے ہو۔ موہنی ۔ اپنیمحبت مین گرفتار کر نے والی ۔ موہاوت ہے ۔ وہوکا دینے والی فریب کار ہے
اے انسانوں جس دنایوی دولت میں محو ومجذوب ہوگئے ہو وہ تمہیں تمہاری روحانی اور اخلاقی مراد ضمیر کو لوٹ رہی ہے دہوکا اور فریب کر رہی ہے

ਕਨਿਕ ਕਾਮਿਨੀ ਸੇਜ ਸੋਹਨੀ ਛੋਡਿ ਖਿਨੈ ਮਹਿ ਜਾਵਤ ਹੇ ॥
kanik kaaminee sayj sohnee chhod khinai meh jaavat hay.
O’ brother, you shall have to depart in an instant leaving behind your possessions such as gold and the company of your beloved.
ਹੇ ਭਾਈ! ਸੋਨਾ (ਧਨ-ਪਦਾਰਥ), ਇਸਤ੍ਰੀ ਦੀ ਸੋਹਣੀ ਸੇਜ-ਇਹ ਤਾਂ ਇਕ ਛਿਨ ਵਿਚ ਛੱਡ ਕੇ ਮਨੁੱਖ ਇਥੋਂ ਤੁਰ ਪੈਂਦਾ ਹੈ।
کنِککامِنیِسیجسوہنیِچھوڈِکھِنےَمہِجاۄتہے॥
۔ کنک ۔ سونا۔ کمنی ۔ عورت۔ سیج سوہنی ۔ خوبصورت ۔ خواہبگا ہ ۔ کھنے میہہ۔ تھوڑے سے عرصےمیںہی
۔ سونا مراد سرمایہ ۔ عورت اور خوبصورت خوابگاہیں پل بھ ۔ چھوڑ کر یہاں سے رخصت ہوجاتا ہے

ਉਰਝਿ ਰਹਿਓ ਇੰਦ੍ਰੀ ਰਸ ਪ੍ਰੇਰਿਓ ਬਿਖੈ ਠਗਉਰੀ ਖਾਵਤ ਹੇ ॥੧॥
urajh rahi-o indree ras parayri-o bikhai thag-uree khaavat hay. ||1||
Encouraged and engrossed in the sensual pleasures, you are entangled in sinful acts as if you are consuming an intoxicating drug pushing you in vices. ||1||
ਕਾਮ-ਵਾਸਨਾ ਦੇ ਸੁਆਦਾਂ ਦਾ ਪ੍ਰੇਰਿਆ ਹੋਇਆ ਤੂੰ ਕਾਮ-ਵਾਸਨਾ ਵਿਚ ਫਸਿਆ ਪਿਆ ਹੈਂ, ਅਤੇ ਵਿਸ਼ੇ-ਵਿਕਾਰਾਂ ਦੀ ਠਗ-ਬੂਟੀ ਖਾ ਰਿਹਾ ਹੈਂ॥੧॥
اُرجھِرہِئواِنّد٘ریِرسپ٘ریرِئوبِکھےَٹھگئُریِکھاۄتہے
۔ ارجھ ۔ مضمر۔ اندری رس۔ جسمانی اعضا کے لطف اور مزوں میں۔ وکھے ۔ خواہشات بد۔ ٹگھوری کھاوت۔ دہوکا کھا رہے ہو
۔ شہوت و براہوں میں محسور برائیوں کی گفت میں رہ کر اخلاقی زندگی سے بیخبر رہتا ہے او ر روحانی اخلاقی انسانیت والی طرز زندگی گذازنے میں د ہوکے اور فریب میں آجاتا ہے

ਤ੍ਰਿਣ ਕੋ ਮੰਦਰੁ ਸਾਜਿ ਸਵਾਰਿਓ ਪਾਵਕੁ ਤਲੈ ਜਰਾਵਤ ਹੇ ॥
tarin ko mandar saaj savaari-o paavak talai jaraavat hay.
O’ brother, you are destroying your spiritual life with the fire of vices, like the one who builds a house of straw, adornes it and then lights fire under it.
ਤੀਲਿਆਂ ਦਾ ਘਰ ਬਣਾ ਸਵਾਰ ਕੇ ਤੂੰ ਉਸ ਦੇ ਹੇਠ ਅੱਗ ਬਾਲ ਰਿਹਾ ਹੈਂ (ਇਸ ਸਰੀਰ ਵਿਚ ਕਾਮਾਦਿਕ ਵਿਕਾਰਾਂ ਦਾ ਭਾਂਬੜ ਮਚਾ ਕੇ ਆਤਮਕ ਜੀਵਨ ਨੂੰ ਸੁਆਹ ਕਰੀ ਜਾ ਰਿਹਾ ਹੈਂ।
ت٘رِنھکومنّدرُساجِسۄارِئوپاۄکُتلےَجراۄتہے॥
ترن کو مندر ۔ گھاس کے گھر۔ ساج ۔ بنا کے ۔ پاوک ۔ آگ۔ تلے ۔ نیچے۔ جرادت ہو۔ جلا رہے ہو
تنکو ں اور گھاسکا مکان بنا کر اس کے نیچے آگ جلا رہا ہے مراد اس جسم میں شہوت وغیرہ کی آگ سے روحانی زندگی جلا رہا ہے

ਐਸੇ ਗੜ ਮਹਿ ਐਠਿ ਹਠੀਲੋ ਫੂਲਿ ਫੂਲਿ ਕਿਆ ਪਾਵਤ ਹੇ ॥੨॥
aisay garh meh aith hatheelo fool fool ki-aa paavat hay. ||2||
O’ the arrogant and stubborn person, sitting all puffed up in this body-fort (burning in the fire of vices), what are you getting? ||2||
(ਵਿਕਾਰਾਂ ਵਿਚ ਸੜ ਰਹੇ) ਇਸ ਸਰੀਰ-ਕਿਲ੍ਹੇ ਵਿਚ ਆਕੜ ਕੇ ਹਠੀ ਹੋਇਆ ਬੈਠਾ ਤੂੰ ਮਾਣ ਕਰਕੇ, ਕੀ ਹਾਸਲ ਕਰ ਰਿਹਾ ਹੈ ॥੨॥
ایَسےگڑمہِایَٹھِہٹھیِلوپھوُلِپھوُلِکِیاپاۄتہے॥
۔ گڑمیہہ۔ قلعے میں۔ ایٹھ ۔ شیخی ۔ اکڑ فوں۔ ہٹھیلے ۔ ضد سے ۔ پھول ۔ پھول۔ خوش ہوکر
۔ خوش ہوتا ہے مگر حاصل کیا کرتا ہےمراد زندگی کا کونسا فائدہ یا منافع کیا کمارہا ہے

ਪੰਚ ਦੂਤ ਮੂਡ ਪਰਿ ਠਾਢੇ ਕੇਸ ਗਹੇ ਫੇਰਾਵਤ ਹੇ ॥
panch doot mood par thaadhay kays gahay fayraavat hay.
The five demons (lust, anger, greed, attachment, and ego) hovering over your head are degrading you, as if holding by your hair and moving you around.
ਕਾਮਾਦਿਕ ਪੰਜੇ ਵੈਰੀ ਤੇਰੇ ਸਿਰ ਉਤੇ ਖਲੋਤੇ ਹੋਏ ਤੈਨੂੰ ਜ਼ਲੀਲ ਕਰ ਰਹੇ ਹਨ l
پنّچدوُتموُڈپرِٹھاڈھےکیسگہےپھیراۄتہے॥
پنچ دوت۔ روحانیت یا اخلالق کے پانچ دشمن ۔ مود۔ سر پر ۔ ٹھاڈے ۔ کھرے ہیں۔ کیس گہےبال پکڑ رکھے ہیں پھیر اوت ہے ۔ پھیر رہے ہیں ۔مراد ذلیل وخوار کرتے ہیں۔
اے انسان پانچ ضمیر دشمن تیرے سیر پر گھڑےہیں اور چھوٹی پکڑ گھما رہے ہیں۔ اے بے عقل بے علم تجھے وہ دکھائی نہیں دیتے غفلت لاپروائی اور برائیوں کے نشے میںاخلاق روحانیت سے بیخبر بیفکر ہو رہاہے

error: Content is protected !!