Urdu-Raw-Page-691

ਧਨਾਸਰੀ ਮਹਲਾ ੫ ਛੰਤ
Dhanaasree mehlaa 5 chhant
Raag Dhanaasaree, Fifth Guru, Chhant:
دھان سری محلا 5 چھنت
ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One eternal God, realized by the grace of the true Guru: ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ایک اونکار ستگر پرساد
ایک ابدی خدا جو گرو کے فضل سے معلوم ہوا
ਸਤਿਗੁਰ ਦੀਨ ਦਇਆਲ ਜਿਸੁ ਸੰਗਿ ਹਰਿ ਗਾਵੀਐ ਜੀਉ ॥
satgur deen da-i-aal jis sang har gaavee-ai jee-o. That true Guru is merciful to the meek in whose company we sing God’s praises. ਉਹ ਗੁਰੂ ਦੀਨਾਂ ਉੱਤੇ ਦਇਆ ਕਰਨ ਵਾਲਾ ਹੈ ਜਿਸ ਦੀ ਸੰਗਤਿ ਵਿਚ (ਰਹਿ ਕੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਕੀਤੀ ਜਾਦੀ ਹੈ।
ستِگُر دیِن دئِیال جِسُ سنّگِ ہرِ گاۄیِئےَجیِءُ॥
ستگر۔ سچا مرشد۔ دین دیال۔ غریب پرور
سچا مرشد غریب پرور ہے جس کی صحبت میں الہٰی حمدوثناہ کریں

ਅੰਮ੍ਰਿਤੁ ਹਰਿ ਕਾ ਨਾਮੁ ਸਾਧਸੰਗਿ ਰਾਵੀਐ ਜੀਉ ॥
amrit har kaa naam saaDhsang raavee-ai jee-o.
In the holy company of saints we should sing praises of the ambrosial nectar like Name of God. ਗੁਰੂ ਦੀ ਸੰਗਤਿ ਵਿਚ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਸਿਮਰਿਆ ਜਾ ਸਕਦਾ ਹੈ।
انّم٘رِتُہرِکانام ُسادھ سنّگِ راۄیِئےَجیِءُ ॥
۔ انمرت۔ آبحیات۔ روحانی زندگی بنانے والا پانی ۔ ہر کانام۔ الہٰی نام ۔ سچ ۔ حق ۔ حقیقت ۔ سادھ ۔ پاکدامن ۔ جس نے طرز زندگی پاک بنالی۔ سنگ۔ ساتھ ۔ صحبت۔ قربت۔ راوئے ۔ حمدوثناہ کیجئے ۔ یادوریاض کرنا۔
۔ آبحیات الہٰی نام صحبت و قربت پاکدامن میں یادوریاض کرں۔

ਭਜੁ ਸੰਗਿ ਸਾਧੂ ਇਕੁ ਅਰਾਧੂ ਜਨਮ ਮਰਨ ਦੁਖ ਨਾਸਏ ॥
bhaj sang saaDhoo ik araaDhoo janam maran dukh naas-ay.
O’ my friend go to the company of the Guru and meditate on the one God; the agony of birth and death flees away by meditating on Naam. ਹੇ ਭਾਈ! ਗੁਰੂ ਦੀ ਸੰਗਤਿ ਵਿਚ ਜਾਹ, (ਉਥੇ) ਇਕ ਪ੍ਰਭੂ ਦਾ ਸਿਮਰਨ ਕਰ, (ਸਿਮਰਨ ਦੀ ਬਰਕਤਿ ਨਾਲ) ਜਨਮ ਮਰਨ ਦਾ ਦੁੱਖ ਦੂਰ ਹੋ ਜਾਂਦਾ ਹੈ।
بھجُ سنّگِ سادھوُ اِکُ ارادھوُ جنم مرن دُکھ ناسۓ॥
بھج۔ یا زکر سنگ سادہو ۔ پاکدامن ۔ پارسا کی صحبت میں ۔ ایک ۔ واحد۔ ارادہو۔ یاد کر۔ نا سیئے ۔ ختم ہو
سادہو کی صحبت اختیار کر واحد خدا میں دھیان لگا تاکہ تیرا تناسخ ختم ہو جائے

ਧੁਰਿ ਕਰਮੁ ਲਿਖਿਆ ਸਾਚੁ ਸਿਖਿਆ ਕਟੀ ਜਮ ਕੀ ਫਾਸਏ ॥
Dhur karam likhi-aa saach sikhi-aa katee jam kee faas-ay.
One who is so pre-ordained, follows the true Guru’ teachings by which his fear of death is eradicated. (ਜਿਸ ਮਨੁੱਖ ਦੇ ਮੱਥੇ ਉੱਤੇ) ਧੁਰ ਦਰਗਾਹ ਤੋਂ (ਸਿਮਰਨ ਕਰਨ ਵਾਸਤੇ) ਬਖ਼ਸ਼ਸ਼ (ਦਾ ਲੇਖ) ਲਿਖਿਆ ਹੁੰਦਾ ਹੈ, ਉਹੀ ਸਦਾ-ਥਿਰ ਹਰਿ-ਨਾਮ ਸਿਮਰਨ ਦੀ ਸਿੱਖਿਆ ਗ੍ਰਹਣ ਕਰਦਾ ਹੈ, ਉਸ ਦੀ ਆਤਮਕ ਮੌਤ ਦੀ ਫਾਹੀ ਕੱਟੀ ਜਾਂਦੀ ਹੈ।
دھُرِ کرمُ لِکھِیا ساچُ سِکھِیا کٹیِ جم کیِ پھاسۓ॥
۔ دھر کرم۔ آغاز سے بخشش ۔ ساچ سکھیا۔ سچی نصٰحت۔ سچا سبق۔ پھاسیئے ۔ پھندہ
۔ جس کی قیمت میں بارگاہ خدا سے بخشش تحریر ہوتی ہے ۔ وہ ہمیشہ الہٰی نام سچ حق وحقیقت کا سبق دل میں بساتا ہے اسکا روحانی موت کا پھندہ کٹ جاتاہے ۔

ਭੈ ਭਰਮ ਨਾਠੇ ਛੁਟੀ ਗਾਠੇ ਜਮ ਪੰਥਿ ਮੂਲਿ ਨ ਆਵੀਐ ॥
bhai bharam naathay chhutee gaathay jam panth mool na aavee-ai.
All our fears and doubts are dispelled, the knot of worldly bonds is loosened and we are never subjected to the torture or fear of death. ਸਾਰੇ ਡਰ ਸਾਰੇ ਭਰਮ ਨਾਸ ਹੋ ਜਾਂਦੇ ਹਨ,ਮਾਇਆ ਦੀ ਗੰਢ ਖੁਲ੍ਹ ਜਾਂਦੀ ਹੈ, ਆਤਮਕ ਮੌਤ ਸਹੇੜਨ ਵਾਲੇ ਰਸਤੇ ਉਤੇ ਬਿਲਕੁਲ ਨਹੀਂ ਤੁਰੀਦਾ।
بھےَ بھرم ناٹھے چھُٹیِ گاٹھے جم پنّتھِ موُلِ ن آۄیِئےَ॥
۔ بھے ۔خوف۔ بھرم۔ وہم وگمان۔ ناتھے ۔ ختم ہوتا ہے ۔ گاٹھے ۔ الجھن ۔ تنازعہ ۔ جم پنتھ۔ روحانی موت کیراہیں۔ مول۔ بالکل
اس کے خوف وہم وگمان الجھنیں مخمسے ختم ہوجاتے ہیں۔ وہ روحانی موت کا راستہ اختیارنہیں کرتا

ਬਿਨਵੰਤਿ ਨਾਨਕ ਧਾਰਿ ਕਿਰਪਾ ਸਦਾ ਹਰਿ ਗੁਣ ਗਾਵੀਐ ॥੧॥
binvant naanak Dhaar kirpaa sadaa har gun gaavee-ai. ||1||
Nanak prays: O’ God, bestow mercy so that we may always keep singing Your praises. ||1|| ਨਾਨਕ ਬੇਨਤੀ ਕਰਦਾ ਹੈ-ਹੇ ਪ੍ਰਭੂ! ਮੇਹਰ ਕਰ ਕਿ ਅਸੀਂ ਜੀਵ ਸਦਾ ਤੇਰੀ ਸਿਫ਼ਤ-ਸਾਲਾਹ ਕਰਦੇ ਰਹੀਏ ॥੧॥
بِنۄنّت ِنانک دھارِکِرپاسداہرِ گُنھ گاۄیِئےَ॥੧॥
۔ بنونت۔ عرض گذارتا ہے ۔ دھار کرپا۔ کرم وعنیات فرمایئے ۔ سدا۔ ہمیشہ ۔ ہرگن۔ الہٰی حمدوثناہ۔
۔ نانک عرض گذارتا ہے اے خدا کرم و عنایت فرما کہ ہمیشہ الہٰی حمدوثناہ کرتے ہیں۔

ਨਿਧਰਿਆ ਧਰ ਏਕੁ ਨਾਮੁ ਨਿਰੰਜਨੋ ਜੀਉ ॥
niDhri-aa Dhar ayk naam niranjano jee-o.
O’ God, You are immaculate and Your Name is the support of the supportless. ਹੇ ਪ੍ਰਭੂ! ਤੂੰ ਮਾਇਆ ਦੀ ਕਾਲਖ ਤੋਂ ਰਹਿਤ ਹੈਂ, ਤੇਰਾ ਨਾਮ ਹੀ ਨਿਆਸਰਿਆਂ ਦਾ ਆਸਰਾ ਹੈ।
نِدھرِیا دھر ایکُ نامُ نِرنّجنو جیِءُ ॥
ندھریا۔ بے سہارا۔ دھر۔ سہارا۔ ایک نام نرنجنو۔ واحد پاک نام سچ وحقیقت۔ داتا۔ نعمیتں عطا کرنے والا ۔ سخی
بے سہاروں کے لئے الہٰی نام ہی ایک سہارا ہے جو بیداغ اور پاک ہے

ਤੂ ਦਾਤਾ ਦਾਤਾਰੁ ਸਰਬ ਦੁਖ ਭੰਜਨੋ ਜੀਉ॥
too daataa daataar sarab dukh bhanjno jee-o.
O’ God, You are the benefactor of all and the destroyer of all sorrows. ਹੇ ਪ੍ਰਭੂ! ਤੂੰ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈਂ, ਅਤੇ ਸਭ ਦੁਖਾਂ ਨੂੰ ਨਾਸ ਕਰਨ ਵਾਲਾ ਹੈਂ।
توُ داتا داتارُ سرب دُکھ بھنّجنو جیِءُ ॥
۔ سرب دکھ بھنجو۔ سارے عذاب مٹانے والا
اے خدا تو سب کو نعمتیں عنایت کرنے والا سختی ہےاور سب کے دکھ درد مٹانے والا ہے
ਦੁਖ ਹਰਤ ਕਰਤਾ ਸੁਖਹ ਸੁਆਮੀ ਸਰਣਿ ਸਾਧੂ ਆਇਆ ॥
dukh harat kartaa sukhah su-aamee saran saaDhoo aa-i-aa.
O’ God, the destroyer of sorrows, the Creatorof the universe and the bestower of peace, whoever comes under the guru’s refuge, ਹੇ (ਸਭ ਜੀਵਾਂ ਦੇ) ਦੁੱਖ ਨਾਸ ਕਰਨ ਵਾਲੇ, ਸਭ ਦੇ ਪੈਦਾ ਕਰਨ ਵਾਲੇ, ਸਾਰੇ ਸੁਖਾਂ ਦੇ ਮਾਲਕ-ਪ੍ਰਭੂ! ਜੇਹੜਾ ਮਨੁੱਖ ਗੁਰੂ ਦੀ ਸਰਨ ਆਉਂਦਾ ਹੈ,
دُکھ ہرت کرتا سُکھہ سُیامیِ سرنھِ سادھوُ آئِیا ॥
۔ دکھ ہرتا۔ عذآب دور کرنے والا۔ سکھیہہ سوامی ۔ آرام و آسائش کا مالک ۔ سرن سادہو ۔ پاکدامن کے زیر سایہ۔ پناہ
۔ آرام و آسائش کا مالک اور عذآب دور کرنے والا ہے ۔ جو خدا رسیدہ پاکدامن کی صحبت اختیار کرتا ہے

ਸੰਸਾਰੁ ਸਾਗਰੁ ਮਹਾ ਬਿਖੜਾ ਪਲ ਏਕ ਮਾਹਿ ਤਰਾਇਆ ॥
sansaar saagar mahaa bikh-rhaa pal ayk maahi taraa-i-aa. You ferry him across the terrible worldly ocean of vices in an instant. ਉਸ ਨੂੰ ਤੂੰ ਇਸ ਬੜੇ ਔਖੇ ਸੰਸਾਰ-ਸਮੁੰਦਰ ਤੋਂ ਇਕ ਛਿਨ ਵਿਚ ਪਾਰ ਲੰਘਾ ਦੇਂਦਾ ਹੈਂ।
سنّسارُ ساگرُ مہا بِکھڑا پل ایک ماہِ ترائِیا ॥
۔ سنساار ۔ ساگر۔ دنیاوی سمندر۔ وکھڑا۔ دشوار گذار ۔ ترائیا۔ پار کرائیا۔ کامیاب بنائیا۔
۔ یہ دنیاوی سمندر بھاری دشوار ہے وہ پل بھر مں اس سے پار لگاتا ہے مراد زندگی کامیاب بناتا ہے

ਪੂਰਿ ਰਹਿਆ ਸਰਬ ਥਾਈ ਗੁਰ ਗਿਆਨੁ ਨੇਤ੍ਰੀ ਅੰਜਨੋ ॥
poor rahi-aa sarab thaa-ee gur gi-aan naytree anjno. O’ God! the one whose eyes are enlightened with the Guru’s divine wisdom, beholds You pervading everywhere. ਹੇ ਪ੍ਰਭੂ! ਗੁਰੂ ਦਾ ਦਿੱਤਾ ਗਿਆਨ-ਸੁਰਮਾ ਜਿਸ ਮਨੁੱਖ ਦੀਆਂ ਅੱਖਾਂ ਵਿਚ ਪੈਂਦਾ ਹੈ, ਉਸ ਨੂੰ ਤੂੰ ਸਭ ਥਾਵਾਂ ਵਿਚ ਵਿਆਪਕ ਦਿੱਸਦਾ ਹੈਂ।
پوُرِ رہِیا سرب تھائیِ گُر گِیانُ نیت٘ریِانّجنو॥
۔ پور رہیا۔ بستا ہے ۔ سرب تھائی۔ سب جگہ ۔ گرگیان ۔ علم مرشد ۔ نیری ۔ آنکھوں۔ انمو ۔ سرمہ۔ سرب دکھ
۔ خدا ہر جگہ بستا ہے علم و سبق کا سرمیہ مرشد جس کی آنکھوں میں پڑجااتا ہے ۔ دکھائی دیتا ہے ۔

ਬਿਨਵੰਤਿ ਨਾਨਕ ਸਦਾ ਸਿਮਰੀ ਸਰਬ ਦੁਖ ਭੈ ਭੰਜਨੋ ॥੨॥
binvant naanak sadaa simree sarab dukh bhai bhanjno. ||2||
Nanak prays: O’ God, bestow mercy so that I may always lovingly remember You, the destroyer of all fears. ||2|| ਨਾਨਕ ਬੇਨਤੀ ਕਰਦਾ ਹੈ-ਹੇ ਸਾਰੇ ਦੁੱਖਾਂ ਦੇ ਨਾਸ ਕਰਨ ਵਾਲੇ! (ਮੇਹਰ ਕਰ) ਮੈਂ ਸਦਾ ਤੇਰਾ ਨਾਮ ਸਿਮਰਦਾ ਰਹਾਂ ॥੨॥
بِنۄنّتِنانکسداسِمریِسربدُکھبھےَبھنّجن
بھنجو۔ سارے عذاب مٹانے والا
نانک عرض گذارتا ہے کہ سارے عذاب متانے والے خدا کو یاد کرؤ۔

ਆਪਿ ਲੀਏ ਲੜਿ ਲਾਇ ਕਿਰਪਾ ਧਾਰੀਆ ਜੀਉ ॥
aap lee-ay larh laa-ay kirpaa Dhaaree-aa jee-o. O’ God by showing mercy on Your own, You have united me with You. ਹੇ ਸੁਆਮੀ ਆਪਣੀ ਰਹਿਮਤ ਕਰ ਕੇ, ਤੂੰ ਮੈਨੂੰ ਆਪਣੇ ਪੱਲੇ ਲਾ ਲਿਆ ਹੈ।
آپِ لیِۓلڑِلاءِکِرپادھاریِیاجیِءُ॥
لڑپلے ۔ دامن
جسے خدا اپنی کرم وعنایت اپنا دامن پکڑ لیتا ہے میں میں کمزے اوصاف بے مالک خدا انسانی عقل و ہوش اور رسائی سے بلند ترین ہے لا محدود ہے
ਮੋਹਿ ਨਿਰਗੁਣੁ ਨੀਚੁ ਅਨਾਥੁ ਪ੍ਰਭ ਅਗਮ ਅਪਾਰੀਆ ਜੀਉ ॥
mohi nirgun neech anaath parabh agam aapaaree-aa jee-o. O’ God, I am unvirtuous, vile and helpless, but You are incomprehensible and infinite. ਹੇ ਪ੍ਰਭੂ! ਮੈਂ ਗੁਣ-ਹੀਨ ਨੀਚ ਅਤੇ ਨਿਆਸਰਾ ਹਾਂ, ਪਰ ਤੂੰ ਅਪਹੁੰਚ ਤੇ ਬੇਅੰਤ ਹੈਂ।
موہِ نِرگُنھُ نیِچُ اناتھُ پ٘ربھ اگم اپاریِیاجیِءُ॥
۔ نرگن۔ بے اوصاف ۔ نیچ ۔کمینہ ۔ اناتھ۔ بے مالک۔ اگم۔ جس تک انسانی عقل و ہوش کی رسائی نہ ہو سکے ۔ اپاریا۔ لا محدود
اے خدا ، میں بے ساختہ ، باطل اور لاچار ہوں ، لیکن آپ سمجھ سے باہر اور لامحدود ہیں۔
ਦਇਆਲ ਸਦਾ ਕ੍ਰਿਪਾਲ ਸੁਆਮੀ ਨੀਚ ਥਾਪਣਹਾਰਿਆ ॥
da-i-aal sadaa kirpaal su-aamee neech thaapanhaari-aa.
O’ the merciful and always gracious Master, O’ the embellisher of the lowly. ਹੇ ਦਇਆ ਦੇ ਘਰ! ਹੇ ਕਿਰਪਾ ਦੇ ਘਰ ਮਾਲਕ! ਹੇ ਨੀਵਿਆਂ ਨੂੰ ਉੱਚੇ ਬਣਾਣ ਵਾਲੇ ਪ੍ਰਭੂ!
دئِیال سدا ک٘رِپالسُیامیِنیِچ تھاپنھہارِیا॥
۔ دیال۔ مہربان۔ سوامی مالک۔ تھا پنہاریا ۔ ٹھکانے بنانے والے
رحمان الرحیم مالک ناتوانوں کمینوں کو بلند یوں پر پہنچانے والے ۔

ਜੀਅ ਜੰਤ ਸਭਿ ਵਸਿ ਤੇਰੈ ਸਗਲ ਤੇਰੀ ਸਾਰਿਆ ॥
jee-a jant sabh vas tayrai sagal tayree saari-aa.
All beings and creatures are under Your power and all are under Your care. ਸਾਰੇ ਜੀਵ ਤੇਰੇ ਵੱਸ ਵਿਚ ਹਨ, ਸਾਰੇ ਤੇਰੀ ਸੰਭਾਲ ਵਿਚ ਹਨ।
جیِء جنّت سبھِ ۄسِتیرےَسگلتیریِسارِیا॥
۔ ساریا۔ سنبھال۔ کرتا
ساری مخلوقات تیری زیر سایہ ہیں اور تو سب کی سنبھال کرا ہےتو زندہ ہے

ਆਪਿ ਕਰਤਾ ਆਪਿ ਭੁਗਤਾ ਆਪਿ ਸਗਲ ਬੀਚਾਰੀਆ ॥
aap kartaa aap bhugtaa aap sagal beechaaree-aa.
You Yourself are the creator, Yourself the enjoyer and You think about all. ਤੂੰ ਆਪ (ਸਭ ਜੀਵਾਂ ਨੂੰ) ਪੈਦਾ ਕਰਨ ਵਾਲਾ ਹੈਂ, ਤੂੰ ਆਪ ਸਾਰੇ ਪਦਾਰਥ ਭੋਗਣ ਵਾਲਾ ਹੈਂ, ਤੂੰ ਆਪ ਸਾਰੇ ਜੀਵਾਂ ਵਾਸਤੇ ਵਿਚਾਰਾਂ ਕਰਨ ਵਾਲਾ ਹੈਂ।
آپِ کرتا آپِ بھُگتا آپِ سگل بیِچاریِیا ॥
۔ کرتار۔ بھگتا۔ صرف کرنے والا۔ یچاریا۔ ہر طرح کے خیالات اور سوچ سمجھ رکھنے والا
اور خود ہی زیر تصرف لانے والا بھی ہے اور خود ہی سب کا خیال کرنے والا ہے

ਬਿਨਵੰਤ ਨਾਨਕ ਗੁਣ ਗਾਇ ਜੀਵਾ ਹਰਿ ਜਪੁ ਜਪਉ ਬਨਵਾਰੀਆ ॥੩॥
binvant naanak gun gaa-ay jeevaa har jap japa-o banvaaree-aa. ||3||
Nanak submits: O God! I may keep rejuvenating spiritually by singing Your praises and by meditating on Your Name. ||3|| ਨਾਨਕ ਬੇਨਤੀ ਕਰਦਾ ਹੈ-ਹੇ ਪ੍ਰਭੂ! ਮੈਂ ਤੇਰੇ ਗੁਣ ਗਾ ਕੇ ਆਤਮਕ ਜੀਵਨ ਪ੍ਰਾਪਤ ਕਰਦਾ ਰਹਾਂ, ਮੈਂ ਸਦਾ ਤੇਰੇ ਨਾਮ ਦਾ ਜਾਪ ਜਪਦਾ ਰਹਾਂ ॥੩॥
بِنۄنّت نانک گُن ھ گاءِجیِۄاہرِجپُجپءُبنۄاریِیا॥੩॥
۔ گن گائے ۔ حمدوثناہ ۔ ہر جپ ۔ الہٰی حمد۔ بنواریا۔ جنگلوں کے مالک ۔ خدا۔
۔ نانک عرض گذارتا ہے ۔ اے خدا کرم وعنیات فرما کہ تیری حمدوثناہ کرکے روحانی واخلاقی زندگی پاتا رہوں اور تیری یادوریاض کرتارہوں

ਤੇਰਾ ਦਰਸੁ ਅਪਾਰੁ ਨਾਮੁ ਅਮੋਲਈ ਜੀਉ ॥
tayraa daras apaar naam amola-ee jee-o. O’ God, Your vision is incomparable and Your Name is invaluable . ਹੇ ਪ੍ਰਭੂ! ਲਾਸਾਨੀ ਹੈ ਤੇਰਾ ਦਰਸ਼ਨ ਅਤੇ ਅਣਮੁੱਲਾ ਹੈ ਤੇਰਾ ਨਾਮ,
تیرا درسُ اپارُ نامُ امولئیِ جیِءُ ॥
درس۔ دیدار۔ اپار۔ بیشمار۔ نام امولئی ۔ نام بیش قیمت
اے خدا تیرا دیدار لا محدود ہے اور تیرے نام سچ حق و حقیقت کی قیمت کا تعین اور اندازہ نہیں ہو سکتا
ਨਿਤਿ ਜਪਹਿ ਤੇਰੇ ਦਾਸ ਪੁਰਖ ਅਤੋਲਈ ਜੀਉ ॥ nit jaapeh tayray daas purakh atola-ee jee-o. O’ the all pervading peerless God, Your devotees always remember You.
ਹੇ ਨਾਹ ਤੋਲੇ ਜਾ ਸਕਣ ਵਾਲੇ ਸਰਬ-ਵਿਆਪਕ ਪ੍ਰਭੂ! ਤੇਰੇ ਦਾਸ ਸਦਾ ਤੇਰਾ ਨਾਮ ਜਪਦੇ ਰਹਿੰਦੇ ਹਨ।
نِتِ جپہِ تیرے داس پُرکھ اتولئیِ جیِءُ
۔ داس۔ غلام۔ خدمتگار۔ انولئی ۔ جس کا وزن نہ ہو سکے ۔
۔ اے لا تعین وزن خدا تیرے خدمتگار ہر روز تجھے تیری یادریاض کرتے ہیں اے خدا تو اپنے سنتؤن پاکدامن خدا رسیدہ رہبروں پر مرہبان ہوتا ہے

ਸੰਤ ਰਸਨ ਵੂਠਾ ਆਪਿ ਤੂਠਾ ਹਰਿ ਰਸਹਿ ਸੇਈ ਮਾਤਿਆ ॥
sant rasan voothaa aap toothaa har raseh say-ee maati-aa.
O’ God, by Your own pleasure, You dwell on the tongues of the Saints; they remain immersed in the love of Your Name. ਹੇ ਪ੍ਰਭੂ! ਸੰਤਾਂ ਉੱਤੇ ਤੂੰ ਆਪ ਪ੍ਰਸੰਨ ਹੁੰਦਾ ਹੈਂ, ਤੇ ਉਹਨਾਂ ਦੀ ਜੀਭ ਉਤੇ ਆ ਵੱਸਦਾ ਹੈਂ, ਉਹ ਤੇਰੇ ਨਾਮ ਦੇ ਰਸ ਵਿਚ ਮਸਤ ਰਹਿੰਦੇ ਹਨ।
سنّت رسن ۄوُٹھاآپِتوُٹھاہرِرسہِسیئی ِماتِیا॥
رسن۔ زبان ۔ سنت۔ خدا رسیدہ پاکدامن روحانی واخلاقی ومذہبی رہنما رہبر۔ دوٹھا ۔ بسا۔ توٹھا۔ مہربان ہوا۔ رسیہہ۔ پر ۔ لطف۔ مائیا۔ مست۔ محو۔ سیئی ۔ وہی
ان کی زبان پر بستا ہے یعنی وہ ہر وقت تیری یاد میں ہیں

ਗੁਰ ਚਰਨ ਲਾਗੇ ਮਹਾ ਭਾਗੇ ਸਦਾ ਅਨਦਿਨੁ ਜਾਗਿਆ ॥
gur charan laagay mahaa bhaagay sadaa an-din jaagi-aa.
Those who are attuned to the Guru’s word are very fortunate; they always remain spritually awake and aware to the worldly temptations. ਜੇਹੜੇ ਮਨੁੱਖ ਗੁਰੂ ਦੀ ਚਰਨੀਂ ਆ ਲੱਗਦੇ ਹਨ, ਉਹ ਵੱਡੇ ਭਾਗਾਂ ਵਾਲੇ ਹਨ, ਉਹ ਹਰ ਵੇਲੇ ਮਾਇਆ ਵਲੋਂ ਸੁਚੇਤ ਰਹਿੰਦੇ ਹਨ।
گُر چرن لاگے مہا بھاگے سدا اندِنُ جاگِیا ॥
۔ گرچن۔ پائے مرشد۔ مہابھاگے ۔بھاری قیمت والے ۔ سدا۔ ہمیشہ اندن۔ ہر روز۔ جاگیا۔ بیدار ہوا۔
جو انسان پائے مرشد لگتے ہیں وہ بھاری بلند قیمت ہیں

ਸਦ ਸਦਾ ਸਿੰਮ੍ਰਤਬ੍ਯ੍ਯ ਸੁਆਮੀ ਸਾਸਿ ਸਾਸਿ ਗੁਣ ਬੋਲਈ ॥
sad sadaa simartab-y su-aamee saas saas gun bol-ee.
O’ the praiseworthy Master-God, that Guru who always sings Your praises with each breath, ਹੇ ਸਿਮਰਨ-ਜੋਗ ਮਾਲਕ-ਪ੍ਰਭੂ! ਜੇਹੜਾ (ਗੁਰੂ) ਸਦਾ ਹੀ ਹਰੇਕ ਸਾਹ ਦੇ ਨਾਲ ਤੇਰੇ ਗੁਣ ਉਚਾਰਦਾ ਰਹਿੰਦਾ ਹੈ,
سد سدا سِنّم٘رتب٘ز٘زسُیامیِساسِساسِگُنھ بولئیِ ॥
سمر تیہہ۔ یادوریاض ۔ سوآمی ۔ مالک ۔ ساس ساس ۔ ہر سانس مراد ہر وقت ۔گن بولئی ۔ اوصاف کہو
اور بیدار مقنر ہو جائے ہیں۔

ਬਿਨਵੰਤਿ ਨਾਨਕ ਧੂਰਿ ਸਾਧੂ ਨਾਮੁ ਪ੍ਰਭੂ ਅਮੋਲਈ ॥੪॥੧॥
binvant naanak Dhoor saaDhoo naam parabhoo amola-ee. ||4||1||
and who always meditates on Your invaluable Name; Nanak prays, let me be his humble servant as if I am the dust of his feet. ||4||1|| ਜੇਹੜਾ ਤੇਰਾ ਅਮੋਲਕ ਨਾਮ ਸਦਾ ਜਪਦਾ ਹੈ, ਨਾਨਕ ਬੇਨਤੀ ਕਰਦਾ ਹੈ-ਮੈਨੂੰ ਉਸ ਗੁਰੂ ਦੀ ਚਰਨ-ਧੂੜ ਦੇਹ, ॥੪॥੧॥
بِنۄنّتِ نانک دھوُرِسادھوُنامُپ٘ربھوُامولئیِ॥੪॥੧॥
۔ دہور۔ سادہو ۔ خاک پائے پاکدامن ۔ نام پربھؤ۔ الہٰی نام۔ سچ حق وحقیقت ۔ امولئی ۔ جس کی قیمت کا تعین و اندازہ ہ ہو سکے ۔
نانک عرض گذارتا ہے کہ خاک پائے پاکدامن اور نام الہٰی کی قیمت کا اندازہ اور تعین ہو سکتا

ਰਾਗੁ ਧਨਾਸਰੀ ਬਾਣੀ ਭਗਤ ਕਬੀਰ ਜੀ ਕੀ
raag Dhanaasree banee bhagat kabeer jee kee
Raag Dhanaasaree, The hymns Of Devotee Kabeer Jee:
راگ دھن سری بھگت کبیر جی کی
ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One eternal God, realized by the grace of the the true Guru: ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ایک اونکار ستگر پرساد
ایک ابدی خدا جو گرو کے فضل سے معلوم ہوا
ਸਨਕ ਸਨੰਦ ਮਹੇਸ ਸਮਾਨਾਂ ॥ ਸੇਖਨਾਗਿ ਤੇਰੋ ਮਰਮੁ ਨ ਜਾਨਾਂ ॥੧॥ sanak sanand mahays samaanaaN. saykhnaag tayro maram na jaanaaN. ||1|| O’ God, even the beings like Sanak, Sanand, Mahesh, and Sheshnaag did not understood Your mystery. ||1|| ਹੇ ਪ੍ਰਭੂ! (ਬ੍ਰਹਮਾ ਦੇ ਪੁੱਤਰਾਂ) ਸਨਕ, ਸਨੰਦ ਅਤੇ ਸ਼ਿਵ ਜੀ ਵਰਗਿਆਂ ਨੇ ਤੇਰਾ ਭੇਦ ਨਹੀਂ ਪਾਇਆ; (ਵਿਸ਼ਨੂ ਦੇ ਭਗਤ) ਸ਼ੇਸ਼ਨਾਗ ਨੇ ਤੇਰਾ ਰਾਜ਼ ਨਹੀਂ ਸਮਝਿਆ ॥੧॥
سنک سننّد مہیس سماناں ॥سیکھناگِ تیرو مرمُ ن جاناں ॥
سنگ۔ سند۔ سناتن۔ سنت کمار۔ برہما جی کے چار لڑکے تھے ۔ مہیش ۔ شوجی ۔ سمانا۔ جیسے ۔ سیکھ ناگ۔ سانپو کا راجہ ۔مرم۔ بھید۔ راز
اے خدا۔ سنک سند اور شوجی جیسے تیرا راز نہیں سمجھ سکے سیکھ ناگ تیرا بھید نہیں پاسکا

ਸੰਤਸੰਗਤਿ ਰਾਮੁ ਰਿਦੈ ਬਸਾਈ ॥੧॥ ਰਹਾਉ ॥
santsangat raam ridai basaa-ee. ||1|| rahaa-o.
By joining the company of saints, I enshrine God in my heart. ||1||Pause|| ਮੈਂ ਸੰਤਾਂ ਦੀ ਸੰਗਤਿ ਵਿਚ ਰਹਿ ਕੇ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾਉਂਦਾ ਹਾਂ ॥੧॥ ਰਹਾਉ ॥
سنّتسنّگتِ رامُ رِدےَ بسائیِ
روحانی رہبروں کی صحبت و قربت میں خدا دل میں بساتا ہوں

ਹਨੂਮਾਨ ਸਰਿ ਗਰੁੜ ਸਮਾਨਾਂ ॥ ਸੁਰਪਤਿ ਨਰਪਤਿ ਨਹੀ ਗੁਨ ਜਾਨਾਂ ॥੨॥
hanoomaan sar garurh samaanaaN. surpat narpat nahee gun jaanaaN. ||2||
O’ God, beings like Hanumaan and Garurh, gods and the kings, none of them understood Your virtues. ||2|| ਹਨੂਮਾਨਵਰਗਿਆਂ ਨੇ, ਗਰੁੜ ਵਰਗਿਆਂ ਨੇ, ਦੇਵਤਿਆਂ ਦੇ ਰਾਜੇ ਇੰਦਰ ਨੇ, ਵੱਡੇ ਵੱਡੇ ਰਾਜਿਆਂ ਨੇ ਭੀ ਤੇਰੇ ਗੁਣਾਂ ਦਾ ਅੰਤ ਨਹੀਂ ਪਾਇਆ ॥੨॥

ہنوُمان سرِ گرُڑ سماناں ॥ سُرپتِ نرپتِ نہیِ گُن جاناں ॥
ہنومان۔ رام چند کا فرمانبردار بھگت ۔ گڑ ۔ فرشتہ کے باشاہ ۔ سر جیے ۔ سر پٹ۔ فرشتوں کے راجے ۔ نرپت۔ انسانوں کے حکمران ۔ گن ۔ وصف۔ جاناں۔ سمجھے
نیو مان اور پرندوں کے راجہ گڑ فرشتوں کے راجے اور انسانوں کے باشاہ بھی تیرے اوصاف ہیں سمجھ سکے
ਚਾਰਿ ਬੇਦ ਅਰੁ ਸਿੰਮ੍ਰਿਤਿ ਪੁਰਾਨਾਂ ॥ ਕਮਲਾਪਤਿ ਕਵਲਾ ਨਹੀ ਜਾਨਾਂ ॥੩॥
chaar bayd ar simrit puraanaaN. kamlaapat kavlaa nahee jaanaaN. ||3||
O’God, Brahama, the scribers of four Vedas, Simritis, and Puranas, and Vishnu the Master of the goddess of wealth did not realize You. ||3|| ਚਾਰ ਵੇਦ, ਸਿਮ੍ਰਿਤੀਆਂ,) ਪੁਰਾਣ ਦੇ ਕਰਤਾ ਬ੍ਰਹਮਾ, ਨੇ ਤੈਨੂੰ ਨਹੀਂ ਸਮਝਿਆ; ਵਿਸ਼ਨੂ ਤੇ ਲੱਛਮੀ ਨੇ ਭੀ ਤੇਰਾ ਅੰਤ ਨਹੀਂ ਪਾਇਆ ॥੩॥
چارِ بید ارُ سِنّم٘رِتِپُراناں॥ کملاپتِ کۄلانہیِجاناں॥
) چار وید۔ کملا پت۔ وشنو۔ گولا ۔ لچھی دنیاوی دولت
وید ۔ سمرتیاں اور پران و لچھی کا خاوند و شنو بھی نہ سمجھ سکا
ਕਹਿ ਕਬੀਰ ਸੋ ਭਰਮੈ ਨਾਹੀ ॥ ਪਗ ਲਗਿ ਰਾਮ ਰਹੈ ਸਰਨਾਂਹੀ ॥੪॥੧॥
kahi kabeer so bharmai naahee. pag lag raam rahai sarnaaNhee. ||4||1||
Kabeer says, one who follows the Guru’s teachings and remain in God’s refuge does not wander in different births. ||4||1|| ਕਬੀਰ ਜੀ ਆਖਦੇ ਹਨ ਕਿ ਉਹ ਜੂਨੀਆਂ ਅੰਦਰ ਨਹੀਂ ਭਟਕਦਾ,ਜੋ ਸੰਤਾਂ ਦੀ ਚਰਨੀਂ ਲੱਗ ਕੇ ਪਰਮਾਤਮਾ ਦੀ ਸ਼ਰਨ ਵਿਚ ਟਿਕਿਆ ਰਹਿੰਦਾ ਹੈ ॥੪॥੧॥
کہِ کبیِر سو بھرمےَ ناہیِ ॥ پگ لگِ رام رہےَ سرناںہیِ
بھرمے ۔ بھٹکن ۔ گمراہ ۔ پگ ۔پاؤں ۔ رام رہے سرناہی۔ جو خدا کی پنا ہ لیگا۔
اے کبیر بتادے ۔ وہ گمراہ اور بھٹکن میں نہیں پرتا جو خدا کے پاؤں پڑا سکی پناہ لیتا ہے ۔

error: Content is protected !!