ਪਉੜੀ ॥
pa-orhee.
Pauree:
ਹਰਿ ਸਾਲਾਹੀ ਸਦਾ ਸਦਾ ਤਨੁ ਮਨੁ ਸਉਪਿ ਸਰੀਰੁ ॥
har saalaahee sadaa sadaa tan man sa-up sareer.
O’ mortal, surrender your body and mind to God and always lovingly sing His praises. ਹੇ ਜੀਵ! ਤਨ ਮਨ ਸਰੀਰ ਆਪਣਾ ਆਪ ਪ੍ਰਭੂ ਦੇ ਹਵਾਲੇ ਕਰ ਕੇ ਸਦਾ ਉਸ ਦੀ ਸਿਫ਼ਤਿ-ਸਾਲਾਹ ਕਰ।
ہرِ سالاہیِ سدا سدا تنُ منُ سئُپِ سریِرُ ॥
سؤپ ۔ بھینٹ ۔ سپرو دکرکے ۔
اے انسان اپنے آپ کو خدا کو بھینٹ اور حوالے کرکے اس کی اسکی صفت صلاح کرو اور اس کی رضا و فرمان میں رہو۔
ਗੁਰ ਸਬਦੀ ਸਚੁ ਪਾਇਆ ਸਚਾ ਗਹਿਰ ਗੰਭੀਰੁ ॥
gur sabdee sach paa-i-aa sachaa gahir gambheer.
One who follows the Guru’s teaching realizes the eternal, profound, and unfathomable God. ਜਿਸ ਮਨੁੱਖ ਨੇ ਗੁਰ-ਸ਼ਬਦ ਦੀ ਰਾਹੀਂ (ਸਿਮਰਿਆ ਹੈ) ਉਸ ਨੂੰ ਸਦਾ-ਥਿਰ ਰਹਿਣ ਵਾਲਾ, ਡੂੰਘੇ ਵੱਡੇ ਦਿਲ ਵਾਲਾ ਪ੍ਰਭੂ ਮਿਲ ਪੈਂਦਾ ਹੈ।
گُر سبدیِ سچُ پائِیا سچا گہِر گنّبھیِرُ ॥
گر سبدی۔ کلام مرش دسے ۔ سچ حقیقت اصلیت ۔ سچا۔ صدیوی سچ وحقیقت مراد خدا۔ گہر گنھیر ۔ سنجیدہ ۔ مستقل مزاج۔
کلام مرشد کی یادوریاض سے صدیوی سنجیدہ مستقل مزاج خدا وصل و ملاپ حاصل ہوجاتاہے
ਮਨਿ ਤਨਿ ਹਿਰਦੈ ਰਵਿ ਰਹਿਆ ਹਰਿ ਹੀਰਾ ਹੀਰੁ ॥
man tan hirdai rav rahi-aa har heeraa heer.
In his body, mind and heart manifests God, the jewel of all jewels. ਉਸ ਦੇ ਮਨ ਵਿਚ ਤਨ ਵਿਚ ਹੀਰਿਆਂ ਦਾ ਹੀਰਾ ਪ੍ਰਭੂ ਸਦਾ ਵੱਸਦਾ ਹੈ।
منِ تنِ ہِردےَ رۄِ رہِیا ہرِ ہیِرا ہیِرُ ॥
من تن۔ دل وجان ۔ ہروے رورہیا۔ دلمیں بستا ہے ۔ ہر ہیرا ۔ ہیر ۔ ہیروں میں سے خاص ہیرا۔ مراد نہایت قیمتی ۔
اس کے دل وجان میں لا مثال ہیرا خدا بس جاتا ہے ۔
ਜਨਮ ਮਰਣ ਕਾ ਦੁਖੁ ਗਇਆ ਫਿਰਿ ਪਵੈ ਨ ਫੀਰੁ ॥
janam maran kaa dukh ga-i-aa fir pavai na feer.
His suffering of birth and death vanishes and he does not go through the cycle of birth and death again. ਉਸ ਦਾ ਜਨਮ ਮਰਨ ਦਾ ਦੁੱਖ ਮਿਟ ਜਾਂਦਾ ਹੈ, ਉਸ ਨੂੰ ਫਿਰ (ਇਸ ਗੇੜ ਵਿਚ) ਚੱਕਰ ਨਹੀਂ ਲਾਣਾ ਪੈਂਦਾ।
جنم مرنھ کا دُکھُ گئِیا پھِرِ پۄےَ ن پھیِرُ ॥
جنم مرن۔ موت و پیدائش تناسخ ۔ پھر ۔ دنیاوی پھیرا ۔ بھٹکن ۔
اس کی پیدائش اور موت کی تکلیف ختم ہوجاتی ہے اور وہ دوبارہ پیدائش اور موت کے چکر سے نہیں گزرتا ہے
ਨਾਨਕ ਨਾਮੁ ਸਲਾਹਿ ਤੂ ਹਰਿ ਗੁਣੀ ਗਹੀਰੁ ॥੧੦॥
naanak naam salaahi too har gunee gaheer. ||10||
O’ Nanak, you too lovingly remember the Name of God who is the ocean of virtues. ||10|| ਹੇ ਨਾਨਕ! ਤੂੰ ਭੀ ਉਸ ਪ੍ਰਭੂ ਦਾ ਨਾਮ ਸਿਮਰ ਜੋ ਗੁਣਾਂ ਦਾ ਮਾਲਕ ਹੈ ਤੇ ਵੱਡੇ ਦਿਲ ਵਾਲਾ ਹੈ ॥੧੦॥
نانک نامُ سلاہِ توُ ہرِ گُنھیِ گہیِرُ ॥੧੦॥
گنی گہیر۔ بھاری اوصاف والا۔
اے نانک۔ تو بھی اس سنجیدہ مستقل مزاج جو بھاری اوصاف کا مالک ہے جو سچ وحقیقت ہے اس کے نام کی حمدوثناہ کر
ਸਲੋਕ ਮਃ ੧ ॥
salok mehlaa 1.
Shalok, First Guru:
سلوک مਃ੧॥
ਨਾਨਕ ਇਹੁ ਤਨੁ ਜਾਲਿ ਜਿਨਿ ਜਲਿਐ ਨਾਮੁ ਵਿਸਾਰਿਆ ॥ naanak ih tan jaal jin jali-ai naam visaari-aa. O Nanak, this body consumed by the fierce worldly desires has forsaken God’s Name; therefore renounce the love for this body. ਹੇ ਨਾਨਕ! (ਤ੍ਰਿਸ਼ਨਾ-ਅੱਗ ਵਿਚ) ਸੜੇ ਹੋਏ ਇਸ ਸਰੀਰ ਨੇ ਪ੍ਰਭੂ ਦਾ ‘ਨਾਮ’ ਵਿਸਾਰ ਦਿੱਤਾ ਹੈ, ਸੋ, ਸਰੀਰ ਦੇ ਮੋਹ ਨੂੰ ਮੁਕਾ ਦੇਹ।
نانک اِہُ تنُ جالِ جِنِ جلِئےَ نامُ ۄِسارِیا ॥
تن۔جسم۔ جال۔ جلا ڈال۔ جن ۔جس نے ۔جلیئے ۔ جلے ہوئے ۔ نام۔ الہٰی نام۔ سچ وحقیقت بھال دیا ہے ۔
اے نانک۔ اس جسم کو جلا ڈال جس نے جل کر الہٰی نام سچ وحقیقت کو بھلا ڈالا ہے ۔
ਪਉਦੀ ਜਾਇ ਪਰਾਲਿ ਪਿਛੈ ਹਥੁ ਨ ਅੰਬੜੈ ਤਿਤੁ ਨਿਵੰਧੈ ਤਾਲਿ ॥੧॥
pa-udee jaa-ay paraal pichhai hath na ambrhai tit nivanDhai taal. ||1||
The dirt of sins is piling up in this spiritually downed pool-like mind, later on one may not be able to reach down to take out this dirt. ||1|| ਗਿਰਾਵਟ ਵਿਚ ਆਏ ਇਸ ਹਿਰਦੇ-ਤਲਾਬ ਵਿਚ ਪਾਪਾਂ ਦੀ ਪਰਾਲੀ ਇਕੱਠੀ ਹੋ ਰਹੀ ਹੈ ਇਸ ਨੂੰ ਕੱਢਣ ਲਈ ਫਿਰ ਪੇਸ਼ ਨਹੀਂ ਜਾਇਗੀ ॥੧॥
پئُدیِ جاءِ پرالِ پِچھےَ ہتھُ ن انّبڑےَ تِتُ نِۄنّدھےَ تالِ
پرال۔ گھاس پھوس۔ پرالی ۔ ہانھ نہ انبڑے ۔ ہاتھ نہیں پہنچتا۔ تت نوندے ۔ تال اس گہرے تالاب میں
اس گرے اور نیچے تالاب میں ہاتھ نہیں پہنچتا اس میں پرالی مراد بیکار گھاس پھوس مراد گناہگاریاں بھر گئی ہیں۔
ਮਃ ੧ ॥
mehlaa 1.
First Guru:
ਨਾਨਕ ਮਨ ਕੇ ਕੰਮ ਫਿਟਿਆ ਗਣਤ ਨ ਆਵਹੀ ॥
naanak man kay kamm fiti-aa ganat na aavhee.
O’ Nanak, there is no count of the evil deeds committed by my mind. ਹੇ ਨਾਨਕ! ਮੇਰੇ ਮਨ ਦੇ ਤਾਂ ਇਤਨੇ ਮੰਦੇ ਕੰਮ ਹਨ ਕਿ ਗਿਣੇ ਨਹੀਂ ਜਾ ਸਕਦੇ।
نانک من کے کنّم پھِٹِیا گنھت ن آۄہیِ ॥
کتنے ۔ لہا سہم۔ برداشت کروں۔
اے نانک۔میرے دل کے کام اتنے ملامت زدہ و پھٹکا رکے قابل ہیں جن کا شمار نہیں ہو سکتا
ਕਿਤੀ ਲਹਾ ਸਹੰਮ ਜਾ ਬਖਸੇ ਤਾ ਧਕਾ ਨਹੀ ॥੨॥
kitee lahaa sahamm jaa bakhsay taa Dhakaa nahee. ||2||
I do not know how much punishment I would have to endure for those sins; however if God forgives, then I won’t be kicked out of His presence. ||2|| ਇਨ੍ਹਾਂ ਦੇ ਕਾਰਣ ਪਤਾ ਨਹੀਂ ਕਿਨੇ ਕੁ ਦੁੱਖ ਮੈਨੂੰ ਸਹਾਰਨੇ ਪੈਣੇ ਹਨ,ਪਰ ਜੇ ਪ੍ਰਭੂ ਬਖਸ਼ ਦੇਵੇ ਤਾਂ ਉਸ ਦੀ ਹਜ਼ੂਰੀ ਵਿਚੋਂ ਧੱਕਾ ਨਹੀਂ ਮਿਲਦਾ ॥੨॥
کِتیِ لہا سہنّم جا بکھسے تا دھکا نہیِ
پھٹیا ۔ قابل ملامت۔ گنت نہ آوہی ۔ شمار نہیں ہو سکتا ۔کتی
جو مجھے برداشت کرنے پڑ رہے ہیں۔ اگر خدا بخشش دے معاف کردے الہٰی حضوری سے نکالا نہیں جاوں گا۔
ਪਉੜੀ ॥
pa-orhee.
Pauree:
پئُڑیِ ॥
ਸਚਾ ਅਮਰੁ ਚਲਾਇਓਨੁ ਕਰਿ ਸਚੁ ਫੁਰਮਾਣੁ ॥
sachaa amar chalaa-i-on kar sach furmaan.
God made remembering Naam as daily faith ritual, He issued an eternal command about it. ਨਾਮ ਸਿਮਰਨ ਦਾ ਨੇਮ ਬਣਾ ਕੇ ਪ੍ਰਭੂ ਨੇ ਇਹ ਅਟੱਲ ਹੁਕਮ ਚਲਾ ਦਿੱਤਾ ਹੈ।
سچا امرُ چلائِئونُ کرِ سچُ پھُرمانھُ ॥
امر۔ حکم ۔ چلایون۔رائج۔ جاری ۔ سچا فرمان۔ صدیوی حکم ۔
سچ وحقیقت کانظام قائم کرکے مستقل فرمان جاری کیا۔
ਸਦਾ ਨਿਹਚਲੁ ਰਵਿ ਰਹਿਆ ਸੋ ਪੁਰਖੁ ਸੁਜਾਣੁ ॥ sadaa nihchal rav rahi-aa so purakh sujaan.
That omniscient God is eternal forever and is pervading everywhere. ਉਹ ਸਦੀਵੀ ਸਥਿਰ ਅਤੇ ਸਿਆਣਾ ਸੁਆਮੀ ਸਾਰੇ ਵਿਆਪਕ ਹੋ ਰਿਹਾ ਹੈ।
سدا نِہچلُ رۄِ رہِیا سو پُرکھُ سُجانھُ ॥
صدا نہچل ہمیشہ مستقل ۔ردرہیا۔ بستاہے ۔ سو پرکھ ۔ وہ شخس۔ سجان ۔ دانشمند۔
وہ سب میں بستا ہے اور ہر طرح سے دانشمند ہے ۔ صدیوی اور ہرجائی ہے ۔
ਗੁਰ ਪਰਸਾਦੀ ਸੇਵੀਐ ਸਚੁ ਸਬਦਿ ਨੀਸਾਣੁ ॥
gur parsaadee sayvee-ai sach sabad neesaan.
By the Guru’s Grace, when one remembers God with adoration, he comes to know about the righteous living through the Guru’s word. ਗੁਰੂ ਦੇ ਸਬਦ ਦੀ ਰਾਹੀਂ ਪ੍ਰਭ-ਸਿਮਰਨ-ਰੂਪ ਜੀਵਨ-ਆਦਰਸ਼ ਮਿਲਦਾ ਹੈ, ਸੋ, ਗੁਰੂ ਦੀ ਮਿਹਰ ਪ੍ਰਾਪਤ ਕਰ ਕੇ ਸਿਮਰਨ ਕਰੀਏ।
گُر پرسادیِ سیۄیِئےَ سچُ سبدِ نیِسانھُ ॥
رحمت مرشد سے اور خدمت سے سچ وحقیقت کی منزل دستیاب ہوتی ہے ۔ مکمل شان و قار بنائیا ہے ۔
ਪੂਰਾ ਥਾਟੁ ਬਣਾਇਆ ਰੰਗੁ ਗੁਰਮਤਿ ਮਾਣੁ ॥
pooraa thaat banaa-i-aa rang gurmat maan.
God has made this faith ritual of remembering Naam totally perfect; O’ mortal, enjoy the love remembering Naam by following the Guru’s teachings. ਪ੍ਰਭੂ ਨੇ ਸਿਮਰਨ ਦੀ ਬਣਤਰ ਐਸੀ ਬਣਾਈ ਹੈ ਜੋ ਮੁਕੰਮਲ ਹੈ (ਹੇ ਜੀਵ!) ਗੁਰੂ ਦੀ ਸਿੱਖਿਆ ਤੇ ਤੁਰ ਕੇ ਸਿਮਰਨ ਦਾ ਰੰਗ ਮਾਣ।
پوُرا تھاٹُ بنھائِیا رنّگُ گُرمتِ مانھُ ॥
پورا ٹھاٹ۔ پوری شان۔ رنگ رمت ۔ سبق مرشد کا احساس بامتاثر۔
خدا نے نام کو مکمل طور پر یاد رکھنے کا یہ عقیدہ رواج بنا لیا ہے۔ بشر ، گرو کی تعلیمات پر عمل کرتے ہوئے نام کو یاد رکھنے والے پیار سے لطف اندوز ہوں۔
ਅਗਮ ਅਗੋਚਰੁ ਅਲਖੁ ਹੈ ਗੁਰਮੁਖਿ ਹਰਿ ਜਾਣੁ ॥੧੧॥
agam agochar alakh hai gurmukh har jaan. ||11||
Though God is inaccessible, unfathomable and unseen, but He can be realized by following the Guru’s teachings. ||11|| ਪ੍ਰਭੂ ਹੈ ਤਾਂ ਅਪਹੁੰਚ, ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਤੇ ਅਦ੍ਰਿਸ਼ਟ; ਪਰ ਗੁਰੂ ਦੇ ਸਨਮੁਖ ਹੋਇਆਂ ਉਸ ਦੀ ਸੂਝ ਪੈ ਜਾਂਦੀ ਹੈ ॥੧੧॥
اگم اگوچرُ الکھُ ہےَ گُرمُکھِ ہرِ جانھُ
اگم ۔ انسانی رسائی عقل و ہوش سے بلند ۔ اگوچر۔ جو بیان نہ کیا جا سکے ۔ الگھ ۔ جسکا حساب نہ لگائیا جا سکے ۔ انسانی سوچ سے باہر۔ گورمکھ ۔مرشد کے ذریعے ۔ہرجان ۔ اسے سمجھ ۔
خدا انسانی عقل و ہوش سے بلند بیان سے بعید اورحساب و شمار سے باہر ہے ۔ مریدمرشد ہوکر اسے سمجھ ۔
ਸਲੋਕ ਮਃ ੧ ॥
salok mehlaa 1.
Shalok, First Guru:
سلوک مਃ੧॥
ਨਾਨਕ ਬਦਰਾ ਮਾਲ ਕਾ ਭੀਤਰਿ ਧਰਿਆ ਆਣਿ ॥
naanak badraa maal kaa bheetar Dhari-aa aan.
O’ Nanak, when one’s load of lifetime’s deeds is placed before God, ਹੇ ਨਾਨਕ! ਜਦੋਂ ਜੀਵ ਦੇ ਕੰਮਾਂ ਦੀ ਥੈਲੀ ਅੰਦਰ ਲਿਆ ਕੇ ਰੱਖੀ ਜਾਂਦੀ ਹੈ,
نانک بدرا مال کا بھیِترِ دھرِیا آنھِ ॥
بدر۔ تھیلا ۔ بھیتر ۔ اندر۔
اے نانک۔ مال و دولت سے بھرا ہو تھیلا درمیان رکھا ۔ مراد انسان کے نیک و بد اعمال پیش خدا ہوتے ہیں
ਖੋਟੇ ਖਰੇ ਪਰਖੀਅਨਿ ਸਾਹਿਬ ਕੈ ਦੀਬਾਣਿ ॥੧॥
khotay kharay parkhee-an saahib kai deebaan. ||1||
there in God’s presence, these deeds are judged as virtuous or sinful. ||1|| ਉਥੇ ਖੋਟਿਆਂ ਤੇ ਖਰਿਆਂ ਕੰਮਾਂ ਦੀ ਪਰਖ ਕੀਤੀ ਜਾਂਦੀ ਹੈ ॥੧॥
کھوٹے کھرے پرکھیِئنِ ساہِب کےَ دیِبانھِ
کھوٹے کھرے ۔ نیک و بد۔ پرکھین۔ تمیز۔ نتار۔ دیوان ۔ عدالت ۔
یہاں الہٰی عدالت میں نیک و بد کی تمیز کیجاتی ہے ۔ جو انسان دوران حیات کرتا۔
ਮਃ ੧ ॥
mehlaa 1.
First Guru:
مਃ੧॥
ਨਾਵਣ ਚਲੇ ਤੀਰਥੀ ਮਨਿ ਖੋਟੈ ਤਨਿ ਚੋਰ ॥
naavan chalay teerthee man khotai tan chor.
People go to bathe at holy places with hypocritical minds and hearts filled Vices, ਜੇ ਖੋਟੇ ਮਨ ਨਾਲ ਤੀਰਥਾਂ ਤੇ ਨ੍ਹਾਉਣ ਤੁਰ ਪਏ ਤੇ ਸਰੀਰ ਵਿਚ ਕਾਮਾਦਿਕ ਚੋਰ ਭੀ ਟਿਕੇ ਰਹੇ,
ناۄنھ چلے تیِرتھیِ منِ کھوٹےَ تنِ چور ॥
تیرتھی ۔ زیارت گاہوں پر ۔ کھوٹے ۔ جھوٹے ۔ کمینے ۔ تن ۔ جسم ۔ چور۔ شہوت دلمیں ۔
جو انسان پاک ارادے اور دل سے زیارت گاہوں کی زیار ت کے لئے جاتا ہے
ਇਕੁ ਭਾਉ ਲਥੀ ਨਾਤਿਆ ਦੁਇ ਭਾ ਚੜੀਅਸੁ ਹੋਰ ॥
ik bhaa-o lathee naati-aa du-ay bhaa charhee-as hor.
one part of filth which is on their body is washed off momentarily but the second part of the filth of ego in their mind multiplies forever. ਨ੍ਹਾਉਣ ਨਾਲ ਇਕ ਹਿੱਸਾ ਭਾਵ, ਸਰੀਰ ਦੀ ਬਾਹਰਲੀ ਮੈਲ ਤਾਂ ਲਹਿ ਗਈ ਪਰ ਮਨ ਵਿਚ ਅਹੰਕਾਰ ਆਦਿਕ ਦੀ ਦੂਣੀ ਮੈਲ ਹੋਰ ਚੜ੍ਹ ਗਈ।
اِکُ بھاءُ لتھیِ ناتِیا دُءِ بھا چڑیِئسُ ہور ॥
اک بھاو۔ ایک حسہ۔ لتھی ۔ دور ہوئی ۔ دوئے بھا۔ اس سے دوگنی ۔
وہ ناپاکیزگی کا ایک حصہ مراد جسمانی نا پاکیزگی تو دور کر لیتا ہے ۔ مگر دلمیں ناپاک ارادے ہیں اس لئے اس دور گنا ریزادہ پلید و ناپاک ہوجاتا ہے
ਬਾਹਰਿ ਧੋਤੀ ਤੂਮੜੀ ਅੰਦਰਿ ਵਿਸੁ ਨਿਕੋਰ ॥
baahar Dhotee toomrhee andar vis nikor.
Such people are like a bitter melon, which even when washed remains bitter. (ਤੁੰਮੀ ਵਾਲਾ ਹਾਲ ਹੀ ਹੋਇਆ) ਤੁੰਮੀ ਬਾਹਰੋਂ ਤਾਂ ਧੋਤੀ ਗਈ, ਪਰ ਉਸ ਦੇ ਅੰਦਰ ਨਿਰੋਲ ਵਿਸੁ (ਭਾਵ, ਕੌੜੱਤਣ) ਟਿਕੀ ਰਹੀ।
باہرِ دھوتیِ توُمڑیِ انّدرِ ۄِسُ نِکور ॥
دہوتی تو مڑی ۔ جسم۔ تما۔ اندر ۔ دس نکور۔ دل زہر آلودہ ہے ۔
جسمانی ناپاکیزگی تو دور کر لی ۔مگر دل میں شہوت غصہ لالچ اور غرور محبت کی زہر بھری ہوئی ہے ۔
ਸਾਧ ਭਲੇ ਅਣਨਾਤਿਆ ਚੋਰ ਸਿ ਚੋਰਾ ਚੋਰ ॥੨॥
saaDh bhalay annaati-aa chor se choraa chor. ||2||
The saintly people are virtuous even without bathing at holy places, while the thieves (sinners) remain thieves (sinners) even after bathing at holy places. ||2|| ਭਲੇ ਮਨੁੱਖ (ਤੀਰਥਾਂ ਤੇ) ਨ੍ਹਾਉਣ ਤੋਂ ਬਿਨਾ ਹੀ ਭਲੇ ਹਨ, ਤੇ ਚੋਰ (ਤੀਰਥਾਂ ਤੇ ਨ੍ਹਾ ਕੇ ਭੀ) ਚੋਰ ਹੀ ਹਨ ॥੨॥
سادھ بھلے انھناتِیا چور سِ چورا چور
سادھ ۔ خدا رسیدہ پاکدامن ۔ ان نائیا۔ بغیر زیارت ۔ چور سے چور۔ چور۔ چور اول وآخر چور ہے ۔
لہذا پاکدامن خدا رسیدہ جنہوں نے اپنی طرز زندگی پاک بنا لی ہے بغیر زیارت بھی نیک و پاک ہیں اور چور اول و آخر چور ہی ہے ۔
ਪਉੜੀ ॥
pa-orhee.
Pauree:
پئُڑیِ ॥
ਆਪੇ ਹੁਕਮੁ ਚਲਾਇਦਾ ਜਗੁ ਧੰਧੈ ਲਾਇਆ ॥
aapay hukam chalaa-idaa jag DhanDhai laa-i-aa.
God Himself issues His Commands and engages people to their worldly tasks. ਪ੍ਰਭੂ ਆਪ ਹੀ ਆਪਣਾ ਹੁਕਮ ਵਰਤਾ ਰਿਹਾ ਹੈ ਤੇ ਜਗਤ ਨੂੰ ਉਸ ਨੇ ਆਪ ਹੀ ਮਾਇਕ ਧੰਧੇ ਵਿਚ ਲਾ ਰੱਖਿਆ ਹੈ।
آپے ہُکمُ چلائِدا جگُ دھنّدھےَ لائِیا ॥
خدا نے اپنے زیر فرامن سارے عالم کو کام میں لگا رکھا ہے
ਇਕਿ ਆਪੇ ਹੀ ਆਪਿ ਲਾਇਅਨੁ ਗੁਰ ਤੇ ਸੁਖੁ ਪਾਇਆ ॥
ik aapay hee aap laa-i-an gur tay sukh paa-i-aa.
Those whom God has attuned to His Name, have received celestial peace through the Guru. ਜਿਨ੍ਹਾਂ ਨੂੰ ਉਸ ਨੇ ਆਪ ਹੀ (ਨਾਮ ਵਿਚ) ਜੋੜ ਰੱਖਿਆ ਹੈ ਉਹਨਾਂ ਨੇ ਗੁਰੂ ਦੀ ਸਰਨ ਪੈ ਕੇ ਸੁਖ ਹਾਸਲ ਕੀਤਾ ਹੈ।
اِکِ آپے ہیِ آپِ لائِئنُ گُر تے سُکھُ پائِیا ॥
جنہیں خدا نے اپنی اشتراکیت عنایت کی ہے انہوں نے مرید مرشد ہو آرام و آسائش حاصل کی ہے ۔
ਦਹ ਦਿਸ ਇਹੁ ਮਨੁ ਧਾਵਦਾ ਗੁਰਿ ਠਾਕਿ ਰਹਾਇਆ ॥
dah dis ih man Dhaavdaa gur thaak rahaa-i-aa.
This mind keeps running in different directions all the time, and it is only the Guru who keeps it calm. ਮਨੁੱਖ ਦਾ ਇਹ ਮਨ ਦਸੀਂ ਪਾਸੀਂ ਦੌੜਦਾ ਹੈ, (ਸਰਨ ਆਏ ਮਨੁੱਖ ਦਾ ਮਨ) ਗੁਰੂ ਨੇ (ਹੀ) ਰੋਕ ਕੇ ਰੱਖਿਆ ਹੈ।
دہ دِس اِہُ منُ دھاۄدا گُرِ ٹھاکِ رہائِیا ॥
دھاودا۔ دوڑتا ۔ بھٹکتا ۔ ٹھاک رہائیا ۔ روک رکھا ہے ۔
یہ انسانی دل ہر طرف دوڑ دہوپ کرتا ہے بھٹکتا ہے مرشد اس بھٹکتے من کو تسکین دلاتا ہے ۔ روکتا ہے ۔
ਨਾਵੈ ਨੋ ਸਭ ਲੋਚਦੀ ਗੁਰਮਤੀ ਪਾਇਆ ॥
naavai no sabh lochdee gurmatee paa-i-aa.
The entire world longs for God’s Name, but it is received only through the Guru’s teachings. ਸਾਰੀ ਲੋਕਾਈ ਪ੍ਰਭੂ ਦੇ ਨਾਮ ਦੀ ਤਾਂਘ ਕਰਦੀ ਹੈ, ਪਰ ਮਿਲਦਾ ਗੁਰੂ ਦੀ ਮਤਿ ਲਿਆਂ ਹੀ ਹੈ।
ناۄےَ نو سبھ لوچدیِ گُرمتیِ پائِیا ॥
لوچدی ۔ چاہتی ۔ گرمتی ۔ سبق مرشد سے ۔
ناوے مراد الہٰی نام سچ و حقیقت تو پیارے چاہتے ہیں خواہش کرتے ہیں مگر سبق وواعظ سے ملتا ہے
ਧੁਰਿ ਲਿਖਿਆ ਮੇਟਿ ਨ ਸਕੀਐ ਜੋ ਹਰਿ ਲਿਖਿ ਪਾਇਆ ॥੧੨॥
Dhur likhi-aa mayt na sakee-ai jo har likh paa-i-aa. ||12||
The preordained destiny cannot be erased, one receives what God has preordained. ||12|| ਪ੍ਰਭੂ ਨੇ ਮੁੱਢ ਤੋਂ ਜੋ ਬੰਦੇ ਦੇ ਮੱਥੇ ਲਿਖ ਦਿੱਤਾ ਹੈ ਉਹ ਮਿਟਾਇਆ ਨਹੀਂ ਜਾ ਸਕਦਾ, ਮਿਲਦਾ ਉਹੀ ਹੈ ਜੋ ਭਾਗਾਂ ਵਿਚ ਲਿਖੀਆ ਹੈ ॥੧੨॥
دھُرِ لِکھِیا میٹِ ن سکیِئےَ جو ہرِ لِکھِ پائِیا
دھر ۔ حضوری عدالت عالیہ الہٰی۔
جیسا کہ کسی کے اعمالنامے یا مقدر میں خدا نے تحریر کر دیا اسے کوئی مٹا نہیں سکتا۔
ਸਲੋਕ ਮਃ ੧ ॥
salok mehlaa 1.
Shalok, First Guru:
سلوک مਃ੧॥
ਦੁਇ ਦੀਵੇ ਚਉਦਹ ਹਟਨਾਲੇ ॥
du-ay deevay cha-odah hatnaalay.
The Sun and the Moon are like two lamps, which light the fourteen different worlds which are like fourteen markets. ਜਗਤ-ਰੂਪ ਸ਼ਹਰ ਵਿਚ ਚੰਦ ਤੇ ਸੂਰਜ, ਮਾਨੋ, ਦੋ ਲੈਂਪ ਜਗ ਰਹੇ ਹਨ, ਤੇ ਚੌਦਾਂ ਲੋਕ (ਇਹ ਜਗਤ-ਸ਼ਹਰ ਦੇ, ਮਾਨੋ) ਬਜ਼ਾਰ ਹਨ।
دُءِ دیِۄے چئُدہ ہٹنالے ॥
دوئے دیوے ۔ دو چراغ۔ روشنی کے دومینار۔ چاند اور سورج ۔ چودہ ہٹنالے ۔ چودہ بطق ۔
اس عالم میں دو چراغ مراد چاند اور سورج چودہ طبق یعنی بازاروں پر مشتمل ہے ۔
ਜੇਤੇ ਜੀਅ ਤੇਤੇ ਵਣਜਾਰੇ ॥
jaytay jee-a taytay vanjaaray.
All the beings in the world are like merchants of Naam in these markets. ਸਾਰੇ ਜੀਵ (ਇਸ ਸ਼ਹਰ ਦੇ) ਵਪਾਰੀ ਹਨ।
جیتے جیِء تیتے ۄنھجارے ॥
جیتے جیئہ ۔ جتنے ہیں جاندار۔ ۔ تیتے ۔ اتنے ہی ۔ ونجارے ۔ سوداگر ۔ ۔ کھلے
اسمیں جتنے جاندار ہیں وہ سارے سوداگر ہیں
ਖੁਲ੍ਹ੍ਹੇ ਹਟ ਹੋਆ ਵਾਪਾਰੁ ॥
khulHay hat ho-aa vaapaar.
These shops have been open and conducting the trade of Naam since the inception of creation. ਜਦੋਂ ਹੱਟ ਖੁਲ੍ਹ ਪਏ (ਜਗਤ-ਰਚਨਾ ਹੋਈ), ਵਪਾਰ ਹੋਣ ਲੱਗ ਪਿਆ।
کھُل٘ہ٘ہے ہٹ ہویا ۄاپارُ ॥
ہٹ ہوا واپار۔ علام وجود میں آئیا دنیاوی کا روبار کا آغاز ہوا ۔
جب عالم وجود میں ائیا تو کاروبار اور کام کا آغاز ہوا ۔
ਜੋ ਪਹੁਚੈ ਸੋ ਚਲਣਹਾਰੁ ॥
jo pahuchai so chalanhaar.
whoever comes here is like a traveller who has to depart ultimately. ਜੋ ਜੋ ਵਪਾਰੀ ਏਥੇ ਆਉਂਦਾ ਹੈ ਉਹ ਮੁਸਾਫ਼ਿਰ ਹੀ ਹੁੰਦਾ ਹੈ।
جو پہُچےَ سو چلنھہارُ ॥
جو پہچے ۔ سوچلنہار۔ جو آتا ہے ۔ چلا جاتا ہے ۔ جو آئیا سوچلسی ۔ سب سبھ کو چلنہار۔
یہاں اس عالم میں جو آتا ہے آ خر اس نے چلے جانا ہے چلنے والا ہے
ਧਰਮੁ ਦਲਾਲੁ ਪਾਏ ਨੀਸਾਣੁ ॥
Dharam dalaal paa-ay neesaan.
Like a broker, the righteous judge puts a mark of profitable or non profitable on each trade. (ਹਰੇਕ ਜੀਵ-ਵਪਾਰੀ ਦੀ ਕਰਣੀ-ਰੂਪ ਸਉਦੇ ਤੇ) ਧਰਮ ਰਾਜ-ਰੂਪ ਦਲਾਲ ਨਿਸ਼ਾਨ ਲਾਈ ਜਾਂਦਾ ਹੈ (ਕਿ ਇਸ ਦਾ ਸਉਦਾ ਖਰਾ ਹੈ ਜਾਂ ਖੋਟਾ),
دھرمُ دلالُ پاۓ نیِسانھُ ॥
دھرم۔ قانون ۔ انصاف۔ دلال۔ وکیل۔ وچولا۔ ۔پائے نیسنا۔ نیک و بد اعمل کی تمیز کرتا ہے ۔
قانون قدرت یا الہٰی قانون یا قانون انصاف اس پر اپنی مہر ثبت کرتا ہے ۔ مراد اس کے نیک و بد ہونے کی ۔
ਨਾਨਕ ਨਾਮੁ ਲਾਹਾ ਪਰਵਾਣੁ ॥
naanak naam laahaa parvaan.
O’ Nanak, only the profitable trade of Naam is accepted in God’s presence. ਹੇ ਨਾਨਕ! (ਸ਼ਾਹ-ਪ੍ਰਭੂ ਦੇ ਹੱਟ ਤੇ) ‘ਨਾਮ’ ਨਫ਼ਾ ਹੀ ਕਬੂਲ ਹੁੰਦਾ ਹੈ।
نانک نامُ لاہا پرۄانھُ ॥
نام لاہا پروان۔ انصاف کے قانون کی نظر میں ۔ لاہٰی نام سچ وحقیقت ہی منظور و قبول ہوتا ہے ۔
اے نانک۔ الہٰی نام سچ وحقیقت منافع بخش ہو جو منظور و قبول ہوتا ہے
ਘਰਿ ਆਏ ਵਜੀ ਵਾਧਾਈ ॥
ghar aa-ay vajee vaaDhaa-ee.
One who reaches God’s presence with the profit of Naam is greeted with honor, ਜੋ (ਇਹ ਨਫ਼ਾ ਖੱਟ ਕੇ) ਹਜ਼ੂਰੀ ਵਿਚ ਅੱਪੜਦਾ ਹੈ ਉਸ ਨੂੰ ਲਾਲੀ ਚੜ੍ਹਦੀ ਹੈ,
گھرِ آۓ ۄجیِ ۄادھائیِ ॥
گھر آئے وجی وادھائی۔ جب الہٰی حضوری میںپہنچتا ہے جو انسان کا اصلی گھر ہے تو شاباش اور مبارک حاسل ہوتی ہے ۔
۔ جب الہٰی حضوری مین انسان کی روح پہنچتی ہے تو آفرین و شاباش ملتی ہے
ਸਚ ਨਾਮ ਕੀ ਮਿਲੀ ਵਡਿਆਈ ॥੧॥
sach naam kee milee vadi-aa-ee. ||1||
and is glorified for earning the profit of the eternal God’s Name. ||1|| ਤੇ ਸੱਚੇ ਨਾਮ ਦੀ (ਪ੍ਰਾਪਤੀ ਦੀ) ਉਸ ਨੂੰ ਵਡਿਆਈ ਮਿਲਦੀ ਹੈ ॥੧॥
سچ نام کیِ مِلیِ ۄڈِیائیِ
وڈیائی ۔ بلند عظمت کی شہرت۔
اور سچ نام کی عطمت و حشمت حاصل ہوتی ہے ۔
ਮਃ ੧ ॥ mehlaa 1. First Guru:
مਃ੧॥
ਰਾਤੀ ਹੋਵਨਿ ਕਾਲੀਆ ਸੁਪੇਦਾ ਸੇ ਵੰਨ ॥
raatee hovan kaalee-aa supaydaa say vann.
The white things remain white even during the dark nights, ਰਾਤਾਂ ਕਾਲੀਆਂ ਹੁੰਦੀਆਂ ਹਨ (ਪਰ) ਚਿੱਟੀਆਂ ਚੀਜ਼ਾਂ ਦੇ ਉਹੀ ਚਿੱਟੇ ਰੰਗ ਹੀ ਰਹਿੰਦੇ ਹਨ
راتیِ ہوۄنِ کالیِیا سُپیدا سے ۄنّن ॥
سپیدا۔ سفید۔ ون۔ رنگ۔
راتیں کالی ہونے کے باوجود سفید رنگ اور سفید رنگ کی اشیا سفید ہی رہتی ہیں۔
ਦਿਹੁ ਬਗਾ ਤਪੈ ਘਣਾ ਕਾਲਿਆ ਕਾਲੇ ਵੰਨ ॥
dihu bagaa tapai ghanaa kaali-aa kaalay vann.
and whatever is black remains black even in the dazzlingly bright day. ਚੰਗੇ ਤਕੜੇ ਚਮਕਦੇ ਦਿਨ ਵਿਚ ਕਾਲੇ ਪਦਾਰਥਾਂ ਕਾਲੇ ਹੀ ਰਹਿੰਦੇ ਹਨ
دِہُ بگا تپےَ گھنھا کالِیا کالے ۄنّن ॥
دیہہ۔ دن۔ بگا ۔ سفید ۔ تبے گھنا ۔ زیادہ تپے ۔ الیا کالے دن۔ کالے رنگ کا لے ہی رہتے ہیںۯ
دن سفید ہوتا ہے اور روشن ہوتا ہے اور گرم رہتا ہے تب کالے کالے رنگ کے ہی رہتے ہیں۔
ਅੰਧੇ ਅਕਲੀ ਬਾਹਰੇ ਮੂਰਖ ਅੰਧ ਗਿਆਨੁ ॥
anDhay aklee baahray moorakh anDh gi-aan.
Similarly, the ignorant fools remain totally blind of the spiritual wisdom. (ਏਸੇ ਤਰ੍ਹਾਂ) ਜੋ ਮਨੁੱਖ ਅੰਨ੍ਹੇ ਮੂਰਖ ਅਕਲ-ਹੀਣ ਹਨ ਉਹਨਾਂ ਦੀ ਅੰਨ੍ਹੀ ਹੀ ਮਤਿ ਰਹਿੰਦੀ ਹੈ;
انّدھے اکلیِ باہرے موُرکھ انّدھ گِیانُ ॥
اندھلے عقلی باہرے ۔ بے سمجھ ۔ بیوقوف۔ بے عقل۔ اندھ گیان ۔ بیوقوف
بیوقوف بے عقل بے سمجھ ہی رہتے ہیں۔
ਨਾਨਕ ਨਦਰੀ ਬਾਹਰੇ ਕਬਹਿ ਨ ਪਾਵਹਿ ਮਾਨੁ ॥੨॥
naanak nadree baahray kabeh na paavahi maan. ||2||
O Nanak, without God’s grace, they never receive honor in His presence. ||2|| ਹੇ ਨਾਨਕ! ਜਿਨ੍ਹਾਂ ਉਤੇ ਪ੍ਰਭੂ ਦੀ ਮਿਹਰ ਦੀ ਨਜ਼ਰ ਨਹੀਂ ਹੋਈ ਉਹਨਾਂ ਨੂੰ ਕਦੇ (‘ਨਾਮ’ ਦੀ ਪ੍ਰਾਪਤੀ ਦਾ) ਮਾਣ ਨਹੀਂ ਮਿਲਦਾ ॥੨॥
نانک ندریِ باہرے کبہِ ن پاۄہِ مانُ
اے نانک الہٰی کرم و عنایت کے بغیر کبھی وقار عزت نہیں پاتے بغیر نگاہ شفقت الہٰی کے ۔
ਪਉੜੀ ॥
pa-orhee.
Pauree:
پئُڑیِ ॥
ਕਾਇਆ ਕੋਟੁ ਰਚਾਇਆ ਹਰਿ ਸਚੈ ਆਪੇ ॥
kaa-i-aa kot rachaa-i-aa har sachai aapay.
The eternal God Himself has fashioned this body which is like a fortress. ਇਹ ਮਨੁੱਖਾ-ਸਰੀਰ (ਮਾਨੋ,) ਕਿਲ੍ਹਾ ਹੈ ਜੋ ਸੱਚੇ ਪ੍ਰਭੂ ਨੇ ਆਪ ਬਣਾਇਆ ਹੈ,
کائِیا کوٹُ رچائِیا ہرِ سچےَ آپے ॥
کائیا۔ جسم۔ کوٹ۔ قلعہ ۔ رچائیا۔ پیدا کیا۔ بنائیا۔ ہر سچے آپے ۔ صدیوی سچے خدا نے خود۔
خدانے یہ انسانی جسم بطور قلعہ خؤد بنائیا ہے ۔
ਇਕਿ ਦੂਜੈ ਭਾਇ ਖੁਆਇਅਨੁ ਹਉਮੈ ਵਿਚਿ ਵਿਆਪੇ ॥
ik doojai bhaa-ay khu-aa-i-an ha-umai vich vi-aapay.
God Himself has strayed some in the love of duality, the worldly riches and power, and they are engrossed in egotism. ਕਈ ਜੀਵ ਮਾਇਆ ਦੇ ਮੋਹ ਵਿਚ ਪਾ ਕੇ ਉਸ ਨੇ ਆਪ ਹੀ ਕੁਰਾਹੇ ਪਾ ਦਿੱਤੇ ਹਨ, ਉਹ (ਵਿਚਾਰੇ) ਹਉਮੈ ਵਿਚ ਫਸੇ ਪਏ ਹਨ।
اِکِ دوُجےَ بھاءِ کھُیائِئنُ ہئُمےَ ۄِچِ ۄِیاپے ॥
دوجے بھائے ۔ دوسروں سے محبت۔ کھوآئن۔ گمراہ۔ ہونمے ۔ خودی۔ ویاپے ۔ گرفت میں۔
ایک دنیاوی محبت میں اور خودی میں گمراہ ہیں اور کر رکھے ہیں۔
ਇਹੁ ਮਾਨਸ ਜਨਮੁ ਦੁਲੰਭੁ ਸਾ ਮਨਮੁਖ ਸੰਤਾਪੇ ॥
ih maanas janam dulambh saa manmukh santaapay.
This human body was difficult to obtain but the self-willed people keep suffering. ਇਹ ਮਨੁੱਖਾ ਸਰੀਰ ਬੜੀ ਮੁਸ਼ਕਲ ਨਾਲ ਲੱਭਾ ਸੀ, ਪਰ ਮਨ ਦੇ ਪਿੱਛੇ ਤੁਰ ਕੇ ਜੀਵ ਦੁਖੀ ਹੋ ਰਹੇ ਹਨ।
اِہُ مانس جنمُ دُلنّبھُ سا منمُکھ سنّتاپے ॥
مانس جنم ۔ انسانی زندگی ۔ دلنبھ۔ نایاب۔ سا ۔ وہ ۔ منمکھ سنتاپے ۔ خودی پسند۔ عذاب پاتا ہے ۔
یہ انسانی زندگی نایاب ہے مگر مرید من عزآب پار ہے ہیں۔
ਜਿਸੁ ਆਪਿ ਬੁਝਾਏ ਸੋ ਬੁਝਸੀ ਜਿਸੁ ਸਤਿਗੁਰੁ ਥਾਪੇ ॥
jis aap bujhaa-ay so bujhsee jis satgur thaapay.
Only the one whom God causes to realize and who is blessed by the true Guru, understands the righteous use of this body. (ਇਹ ਸਰੀਰ ਪ੍ਰਾਪਤ ਕਰ ਕੇ ਕੀਹ ਕਰਨਾ ਸੀ) ਇਹ ਸਮਝ ਉਸ ਨੂੰ ਆਉਂਦੀ ਹੈ ਜਿਸ ਨੂੰ ਪ੍ਰਭੂ ਆਪ ਸਮਝ ਬਖ਼ਸ਼ੇ ਤੇ ਸਤਿਗੁਰੂ ਥਾਪਣਾ ਦੇਵੇ।
جِسُ آپِ بُجھاۓ سو بُجھسیِ جِسُ ستِگُرُ تھاپے ॥
آپ بجھائے ۔ خود سمجھائے ۔ سوبجھسی ۔ وہی سمجھتات ہے ۔ ستگر تھاپے ۔ جس پر سچے مرشد کی نوازش ہو ۔
جسے خدا خود سمجھائے وہی اس بات کو سمجھتا ہے ۔ سچا مرشد جسے نوازش کرے ۔
ਸਭੁ ਜਗੁ ਖੇਲੁ ਰਚਾਇਓਨੁ ਸਭ ਵਰਤੈ ਆਪੇ ॥੧੩॥
sabh jag khayl rachaa-i-on sabh vartai aapay. ||13||
God has set up this entire world like a play and He Himself is pervading everywhere. ||13|| ਇਹ ਸਾਰਾ ਜਗਤ ਉਸ ਪ੍ਰਭੂ ਨੇ ਇਕ ਖੇਡ ਬਣਾਈ ਹੈ ਤੇ ਇਸ ਵਿਚ ਹਰ ਥਾਂ ਆਪ ਹੀ ਮੌਜੂਦ ਹੈ ਕਿਸੇ ਨੂੰ ਨਿੰਦਿਆ ਭੀ ਨਹੀਂ ਜਾ ਸਕਦਾ ॥੧੩॥
سبھُ جگُ کھیلُ رچائِئونُ سبھ ۄرتےَ آپے
یہ سارا عالم خدا نے ایک کھیل بنائیا ہے جسے خؤد ہی کھلا رہا ہے ۔