ਅਲੰਕਾਰ ਮਿਲਿ ਥੈਲੀ ਹੋਈ ਹੈ ਤਾ ਤੇ ਕਨਿਕ ਵਖਾਨੀ ॥੩॥
alankaar mil thailee ho-ee hai taa tay kanik vakhaanee. ||3||
just as gold ornaments when melted down become a single lump, which is still described as gold, similarly I feel myself and others as part of the same one primal source, God. ||3|| ਉਸ ਮਨੁੱਖ ਨੂੰ ਹਰ ਪਾਸੇ ਪ੍ਰਭੂ ਇਉਂ ਦਿੱਸਦਾ ਹੈ, ਜਿਵੇਂ ਅਨੇਕਾਂ ਗਹਣੇ ਮਿਲ ਕੇ ਗਾਲੇ ਜਾ ਕੇ) ਰੈਣੀ ਬਣ ਜਾਂਦੀ ਹੈ, ਤੇ, ਉਸ ਢੇਲੀ ਤੋਂ ਉਹ ਸੋਨਾ ਹੀ ਅਖਵਾਂਦੀ ਹੈ ॥੩॥
النّکار مِلِ تھیَلیِ ہوئیِ ہےَ تا تے کنِک ۄکھانیِ
النکار۔ دیور۔ تھیلی ۔ ڈلی ۔ کنک۔ سونا۔
تو زیروروں کی بجائے سونا دکھائی دینے لگاتا ہے یعنی زیور پگھلا کر سونے سے بنے ہوئے پھر سونا ہو جاتے ہیں مراد حقیقت ساہمنے آجاتی ہے
ਪ੍ਰਗਟਿਓ ਜੋਤਿ ਸਹਜ ਸੁਖ ਸੋਭਾ ਬਾਜੇ ਅਨਹਤ ਬਾਨੀ ॥
pargati-o jot sahj sukh sobhaa baajay anhat baanee.
The one in whom the divine Light manifests, he attains peace, poise and glory and within his mind plays the continuous celestial music of God’s praises. ਜਿਸ ਮਨੁੱਖ ਦੇ ਅੰਦਰ ਪ੍ਰਭੂ ਦੀ ਜੋਤਿ ਦਾ ਪਰਕਾਸ਼ ਹੋ ਜਾਂਦਾ ਹੈ, ਉਸ ਦੇ ਅੰਦਰ ਆਤਮਕ ਅਡੋਲਤਾ ਦੇ ਆਨੰਦ ਪੈਦਾ ਹੋ ਜਾਂਦੇ ਹਨ, ਉਸ ਨੂੰ ਹਰ ਥਾਂ ਸੋਭਾ ਮਿਲਦੀ ਹੈ, ਉਸ ਦੇ ਹਿਰਦੇ ਵਿਚ ਸਿਫ਼ਤ-ਸਾਲਾਹ ਦੀ ਬਾਣੀ ਦੇ ਮਾਨੋ ਇਕ-ਰਸ ਵਾਜੇ ਵੱਜਦੇ ਰਹਿੰਦੇ ਹਨ।
پ٘رگٹِئوجوتِ سہج سُکھ سوبھاباجےانہت بانیِ
پرگٹیو ۔ ظاہر۔ جوت۔ نور۔ سہج سکھ ۔ روحانی واخلاقی سکون کا آرام و آسائش۔ سوبھا۔نیک شہرت۔ باجے انھت بانی۔لگاتار ۔ سبد ہو رہا ہے
انکے دل میں الہٰی نور ظہور پذیر وہ اتا ہے اچھی نیک شہرت ملتی ہے لوگ ستائش کر تے ہیں دلمیں الہام پیدا ہوتا ہے ۔
ਕਹੁ ਨਾਨਕ ਨਿਹਚਲ ਘਰੁ ਬਾਧਿਓ ਗੁਰਿ ਕੀਓ ਬੰਧਾਨੀ ॥੪॥੫॥
kaho naanak nihchal ghar baaDhi-o gur kee-o banDhaanee. ||4||5||
Nanak says, one whom the Guru blesses with Naam, attains steady place in God’s presence. ||4||5||
ਨਾਨਕ ਆਖਦਾ ਹੈ- ਗੁਰੂ ਨੇ ਜਿਸ ਮਨੁੱਖ ਵਾਸਤੇ ਇਹ ਪ੍ਰਬੰਧ ਕਰ ਦਿੱਤਾ, ਉਹ ਸਦਾ ਲਈ ਪ੍ਰਭੂ-ਚਰਨਾਂ ਵਿਚ ਟਿਕਾਣਾ ਪਾ ਲੈਂਦਾ ਹੈ ॥੪॥੫॥
کہُ نانک نِہچل گھرُ بادھِئو گُرِ کیِئو بنّدھانیِ
۔ نہچل۔ مستقل ۔ بندھانی ۔ پابندی۔
اے نانک۔ مرشد انکے لئے ایسا انتظام کرتا ہے کہ وہ مستقل طور پر خدا پرست ہو جائے ہیں۔
ਧਨਾਸਰੀ ਮਹਲਾ ੫ ॥
Dhanaasree mehlaa 5.
Raag Dhanasri, Fifth Guru:
دھناسریِ مہلا ੫॥
ਵਡੇ ਵਡੇ ਰਾਜਨ ਅਰੁ ਭੂਮਨ ਤਾ ਕੀ ਤ੍ਰਿਸਨ ਨ ਬੂਝੀ ॥
vaday vaday raajan ar bhooman taa kee tarisan na boojhee.
The cravings for Maya of even the great kings and landlords is never quenched. ਵੱਡੇ ਵੱਡੇ ਰਾਜਿਆਂ ਅਤੇ,ਵੱਡੇ ਵੱਡੇ ਜ਼ਿਮੀਦਾਰਾਂ ਦੀ ਮਾਇਆ ਵਲੋਂ ਤ੍ਰਿਸ਼ਨਾ ਕਦੇ ਭੀ ਨਹੀਂ ਮੁੱਕਦੀ।
ۄڈےۄڈےراجن ارُبھوُمن تا کیِ ت٘رِسنن بوُجھیِ
راجن۔ راجے ۔ بھومن۔ زمیندار۔ برسنا۔ نرسن۔ خواہش ۔ چاہ۔ نہ بجھی ۔ پوری نہیں ہوئی۔
برائیوں بداعمالوں اور دنیاوی دولت کی محبت سے کسی کی تسلی نہیں ہوئی ۔
ਲਪਟਿ ਰਹੇ ਮਾਇਆ ਰੰਗ ਮਾਤੇ ਲੋਚਨ ਕਛੂ ਨ ਸੂਝੀ ॥੧॥
lapat rahay maa-i-aa rang maatay lochan kachhoo na soojhee. ||1||
Engrossed in Maya (worldly wealth), they remain intoxicated with its pleasures; they do not think of anything else as if their eyes see nothing else at all. ||1|| ਉਹ ਮਾਇਆ ਨਾਲ ਚੰਬੜੇ ਇਸ ਦੇ ਕੌਤਕਾਂ ਵਿਚ ਮਸਤ ਰਹਿੰਦੇ ਹਨ,। ਹੋਰ ਕੁਝ ਉਹਨਾਂ ਨੂੰ ਅੱਖੀਂ ਦਿੱਸਦਾ ਹੀ ਨਹੀਂ ॥੧॥
لپٹِ رہے مائِیا رنّگ ماتے لوچن کچھوُ ن سوُجھیِ
لپٹ ۔ ملوچ ۔ چمڑے ۔ مائیا رنگ راتے ۔ دولت کی محبت پریم پیار میں محبوس ۔ لوچن کچھو نہ ۔ سوجہی ۔ آنکھوں سے کچھ دکھائی نہیں دیتا
مایا (دنیاوی دولت) میں مگن ہیں ، وہ اس کی لذتوں میں مبتلا رہتے ہیں۔ وہ کسی اور چیز کے بارے میں نہیں سوچتے ہیں جیسے کہ ان کی آنکھوں میں کچھ بھی نظر نہیں آتا ہے
ਬਿਖਿਆ ਮਹਿ ਕਿਨ ਹੀ ਤ੍ਰਿਪਤਿ ਨ ਪਾਈ ॥
bikhi-aa meh kin hee taripat na paa-ee.
No one has ever been satiated in the love for Maya (worldly riches and power). ਮਾਇਆ ਦੇ ਮੋਹ ਵਿਚ ਫਸੇ ਰਹਿ ਕੇ ਕਿਸੇ ਮਨੁੱਖ ਨੇ ਮਾਇਆ ਵਲੋਂ ਰੱਜ ਪ੍ਰਾਪਤ ਨਹੀਂ ਕੀਤਾ।
بِکھِیا مہِ کِن ہیِ ت٘رِپتِن پائیِ
وکھیا۔ برائیون ۔ بدکاریوں۔ ترپت۔ تسلی ۔ صبر۔ پاوک ۔ آگ۔ ایندھن ۔ لکڑیوں ۔ آگ ۔ جلانے کے سامان
مایا (دنیاوی دولت اور طاقت) کی محبت میں اب تک کسی کو تسکین نہیں دی گئی
ਜਿਉ ਪਾਵਕੁ ਈਧਨਿ ਨਹੀ ਧ੍ਰਾਪੈ ਬਿਨੁ ਹਰਿ ਕਹਾ ਅਘਾਈ ॥ ਰਹਾਉ ॥
ji-o paavak eeDhan nahee Dharaapai bin har kahaa aghaa-ee. rahaa-o.
Just as fire is not quenched by fuel, similarly the desires of a person can never be satiated with worldly riches without meditating on God’s Name. ||Pause|| ਜਿਵੇਂ ਅੱਗ ਬਾਲਣ ਨਾਲ ਨਹੀਂ ਰੱਜਦੀ, ਪ੍ਰਭੂ ਦੇ ਨਾਮ ਤੋਂ ਬਿਨਾ ਮਨੁੱਖ ਦੁਨਿਆਵੀ ਪਦਾਰਥਾਂ ਨਾਲ ਕਦੇ ਰੱਜ ਨਹੀਂ ਸਕਦਾ ॥ਰਹਾਉ॥
جِءُ پاۄکُایِدھنِ نہیِ دھ٘راپےَبِنُہرِکہااگھائیِ॥ رہاءُ ॥
دھرابے ۔ تسلی نہیں ہوتی ۔ صبر نہیں ہوتا اگھائی ۔ تسلی ۔ سیر۔ رہاؤ۔
جس طرح سے آگ کی ایندھن سے خواہ ڈھیرون کو تھوڑے سے عرصے میں جلا ڈالتی ہے جیسے شیخ سعدی نے ایک حکایت میں فرمائیزرہ آتش چوں شدافروشتہ دم عالم راسوختہ۔ تو خدا کے بغیر کیسے تسلی حاصل ہوگی ۔ رہاو۔
ਦਿਨੁ ਦਿਨੁ ਕਰਤ ਭੋਜਨ ਬਹੁ ਬਿੰਜਨ ਤਾ ਕੀ ਮਿਟੈ ਨ ਭੂਖਾ ॥
din din karat bhojan baho binjan taa kee mitai na bhookhaa.
The person who day after day craves different dainty dishes, that person’s hunger never gets quenched. ਜੇਹੜਾ ਮਨੁੱਖ ਹਰ ਰੋਜ਼ ਸੁਆਦਲੇ ਖਾਣੇ ਖਾਂਦਾ ਰਹਿੰਦਾ ਹੈ, ਉਸ ਦੀ ਭੁੱਖ ਕਦੇ ਨਹੀਂ ਮੁੱਕਦੀ।
دِنُ دِنُ کرت بھوجن بہُ بِنّجن تا کیِ مِٹےَ ن بھوُکھا
پنجن۔ لذیر پر لطف ۔
ہر روز لذیز کھانے کھانے والا کی بھوک ختم نہیں ہوتی
ਉਦਮੁ ਕਰੈ ਸੁਆਨ ਕੀ ਨਿਆਈ ਚਾਰੇ ਕੁੰਟਾ ਘੋਖਾ ॥੨॥
udam karai su-aan kee ni-aa-ee chaaray kuntaa ghokhaa. ||2||
He runs around for the sake of tasty foods, like a dog looking for food in the four directions. ||2|| ਉਹ ਮਨੁੱਖ ਸੁਆਦਲੇ ਖਾਣਿਆਂ ਦੀ ਖ਼ਾਤਰ ਕੁੱਤੇ ਵਾਂਗ ਦੌੜ-ਭੱਜ ਕਰਦਾ ਰਹਿੰਦਾ ਹੈ, ਚਾਰੇ ਪਾਸੇ ਭਾਲਦਾ ਫਿਰਦਾ ਹੈ ॥੨॥
اُدمُ کرےَ سُیان کیِ نِیائیِ چارے کُنّٹا گھوکھا
ادم ۔ کشش۔ سوآن ۔ کنے ۔ چارے کنٹا۔ چارون طرف۔ گھوکھا۔ پتال۔ کھوج
وہ کتے کی طرح چاروں طرف گھومتا اور کھوج اور تلاش کرتا ہے
ਕਾਮਵੰਤ ਕਾਮੀ ਬਹੁ ਨਾਰੀ ਪਰ ਗ੍ਰਿਹ ਜੋਹ ਨ ਚੂਕੈ ॥
kaamvant kaamee baho naaree par garih joh na chookai.
No matter how many women a lustful man might have, still he never stops peeking into the homes of others with evil intent. ਕਾਮ-ਵੱਸ ਹੋਏ ਵਿਸ਼ਈ ਮਨੁੱਖ ਦੀਆਂ ਭਾਵੇਂ ਕਿਤਨੀਆਂ ਹੀ ਇਸਤ੍ਰੀਆਂ ਹੋਣ, ਪਰਾਏ ਘਰ ਵਲ ਉਸ ਦੀ ਮੰਦੀ ਨਿਗਾਹ ਫਿਰ ਭੀ ਨਹੀਂ ਹਟਦੀ।
کامۄنّت کامیِ بہُناریِپر گ٘رِہجوہنچوُکےَ
کامونت ۔ شہوت پرست۔ کامی ۔ شہوتی ۔ ہر گریہہ۔ بیگانہ ۔ گھر ۔ جوہے ۔ چوکتا نہیں۔ نگاہ کرتی ۔ چوکے ۔ اکتائی نہیں کرتا۔
جیسے شہوت پرست شہوت کا دلدادہ خواہ کتنی ہی عورتیں کیوں نہ ہوں اسکی نگاہ بد نہیں کرتی ۔
ਦਿਨ ਪ੍ਰਤਿ ਕਰੈ ਕਰੈ ਪਛੁਤਾਪੈ ਸੋਗ ਲੋਭ ਮਹਿ ਸੂਕੈ ॥੩॥
din parat karai karai pachhutaapai sog lobh meh sookai. ||3||
Day after day, that person commits adultery and then regrets; that person spiritually withers away in agony and greed. ||3|| ਉਹ ਹਰ ਰੋਜ਼ ਵਿਸ਼ੇ-ਪਾਪ ਕਰਦਾ ਹੈ, ਤੇ ਪਛੁਤਾਂਦਾ ਹੈ। ਇਸ ਕਾਮ-ਵਾਸਨਾ ਅਤੇ ਪਛੁਤਾਵੇ ਵਿਚ ਉਸ ਦਾ ਆਤਮਕ ਜੀਵਨ ਸੁੱਕਦਾ ਜਾਂਦਾ ਹੈ ॥੩॥
دِن پ٘رتِکرےَکرےَپچھُتاپےَسوگ لوبھ مہِ سوُکےَ
سوگ۔ لوبھ مہیہہ سوکے ۔ افسوس۔لالچ میں غمگین رہتا ہے ۔
ہر روز کرتا ہے پچھتاتا ہے افسوس و لالچ میں روحانی واخلاقی طور پر غمگین رہتا ہے
ਹਰਿ ਹਰਿ ਨਾਮੁ ਅਪਾਰ ਅਮੋਲਾ ਅੰਮ੍ਰਿਤੁ ਏਕੁ ਨਿਧਾਨਾ ॥
har har naam apaar amolaa amrit ayk niDhaanaa.
God’s Name alone is a limitless and invaluable treasure of ambrosial nectar. ਪਰਮਾਤਮਾ ਦਾ ਨਾਮ ਹੀ ਇਕ ਐਸਾ ਬੇਅੰਤ ਤੇ ਕੀਮਤੀ ਖ਼ਜ਼ਾਨਾ ਹੈ ਜੇਹੜਾ ਆਤਮਕ ਜੀਵਨ ਦੇਂਦਾ ਹੈ।
ہرِ ہرِ نامُ اپار امولا انّم٘رِتُ ایکُ نِدھانا
اپار امولا۔ بے انداز بیش قیمت ۔ انمرت۔ ایک ندھانا۔ ابحیات کا ایک خزانہ ۔
الہٰی نام ایک بیش قیمت خزانہ ہے جو روحانی وخلاقی حقیقت پسند نہ نزدیگ عنایت کرتا ہے ۔
ਸੂਖੁ ਸਹਜੁ ਆਨੰਦੁ ਸੰਤਨ ਕੈ ਨਾਨਕ ਗੁਰ ਤੇ ਜਾਨਾ ॥੪॥੬॥
sookh sahj aanand santan kai naanak gur tay jaanaa. ||4||6||
O’ Nanak, peace, poise and bliss prevail in the heart of pious persons, but the knowledge about this treasure of Naam is attained through the Guru. ||4||6|| ਹੇ ਨਾਨਕ! ਇਸ ਨਾਮ-ਖ਼ਜ਼ਾਨੇ ਦੀ ਬਰਕਤਿ ਨਾਲ ਸੰਤ ਜਨਾਂ ਦੇ ਹਿਰਦੇ-ਘਰ ਵਿਚ ਆਤਮਕ ਅਡੋਲਤਾ ਸੁਖ ਅਤੇ ਅਨੰਦ ਬਣਿਆ ਰਹਿੰਦਾ ਹੈ l ਪਰ ਇਸ ਖ਼ਜ਼ਾਨੇ ਦੀ ਜਾਣ-ਪਛਾਣ ਗੁਰੂ ਪਾਸੋਂ ਹੀ ਪ੍ਰਾਪਤ ਹੁੰਦੀ ਹੈ ॥੪॥੬॥
سوُکھُ سہجُ آننّدُ سنّتن کےَ نانک گُر تے جانا
سوکھ سہج ۔ روحانی سکون کا آرام گرتے جانتا ۔ مرشد سے سمجھ آئی ۔
آرام روحانی وزہنی سکون خدا رسیدہ روحانی رہنماوں (سنتوں ) کے دل میں بستاہے ۔ جس کی سمجھ مرشد سے ملتی ہے اے نانک۔
ਧਨਾਸਰੀ ਮਃ ੫ ॥
Dhanaasree mehlaa 5.
Raag Dhanasri, Fifth Guru:
دھناسریِ مਃ੫॥
ਲਵੈ ਨ ਲਾਗਨ ਕਉ ਹੈ ਕਛੂਐ ਜਾ ਕਉ ਫਿਰਿ ਇਹੁ ਧਾਵੈ ॥
lavai na laagan ka-o hai kachhoo-ai jaa ka-o fir ih Dhaavai.
None of the worldly things for which one runs around, comes close to Naam. ਇਹ ਮਨੁੱਖ ਜਿਸ ਮਾਇਕ ਪਦਾਰਥ ਦੀ ਖ਼ਾਤਰ ਭਟਕਦਾ ਫਿਰਦਾ ਹੈ, ਉਹਨਾਂ ਵਿਚੋਂ ਕੋਈ ਭੀ ਚੀਜ਼ ਨਾਮ ਦੀ ਬਰਾਬਰੀ ਨਹੀਂ ਕਰ ਸਕਦੀ।
لۄےَنلاگن کءُہےَکچھوُئےَجاکءُپھِرِاِہُدھاۄےَ
کوکے ۔ برابر۔ دھاوے ۔ دوڑتا ہے ۔
جس کے لئے انسان دوڑ دہوپ کوئی بھی چیز اسکے برابر بالمقابل نہیں ہے
ਜਾ ਕਉ ਗੁਰਿ ਦੀਨੋ ਇਹੁ ਅੰਮ੍ਰਿਤੁ ਤਿਸ ਹੀ ਕਉ ਬਨਿ ਆਵੈ ॥੧॥
jaa ka-o gur deeno ih amrit tis hee ka-o ban aavai. ||1||
He, whom the Guru blesses with this nectar, can really appreciate its worth. ||1|| ਗੁਰੂ ਨੇ ਜਿਸ ਮਨੁੱਖ ਨੂੰ ਇਹ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਦੇ ਦਿੱਤਾ, ਉਸ ਨੂੰ ਹੀ ਇਸ ਦੀ ਕਦਰ ਦੀ ਸਮਝ ਪੈਂਦੀ ਹੈ ॥੧॥
جا کءُ گُرِ دیِنو اِہُ انّم٘رِتُ تِس ہیِ کءُ بنِ آۄےَ
تس ہی ۔ اسے ہی ۔ بن آوے ۔ اچھا لگتا ہے
جسے مرشد نے یہ آب حیات عنایت کرتا ہے ۔ اس کی قدرو قیمت بھی وہی سمجھتا ہے
ਜਾ ਕਉ ਆਇਓ ਏਕੁ ਰਸਾ ॥ jaa ka-o aa-i-o ayk rasaa.
The person who comes to know the subtle essence of God’s Name, ਜਿਸ ਮਨੁੱਖ ਨੂੰ ਪਰਮਾਤਮਾ ਦੇ ਨਾਮ ਦਾ ਸੁਆਦ ਆ ਗਿਆ,
جا کءُ آئِئو ایکُ رسا
ایک رسا ایک لطف ۔ مزہ ۔
جس نے الہٰی عشق و محبت پیارکا لطف آنے لگا ہے ۔
ਖਾਨ ਪਾਨ ਆਨ ਨਹੀ ਖੁਧਿਆ ਤਾ ਕੈ ਚਿਤਿ ਨ ਬਸਾ ॥ ਰਹਾਉ ॥ khaan paan aan nahee khuDhi-aa taa kai chit na basaa. rahaa-o. does not crave for any other eatables; the desire for anything else doesn’t remain in the mind of that person. ||Pause|| ਉਸ ਨੂੰ ਖਾਣ-ਪੀਣ ਆਦਿਕ ਦੀ ਕੋਈ ਹੋਰ ਭੁੱਖ ਨਹੀਂ ਰਹਿੰਦੀ, ਕੋਈ ਹੋਰ ਭੁੱਖ ਉਸ ਦੇ ਚਿੱਤ ਵਿਚ ਨਹੀਂ ਟਿਕਦੀ ॥ ਰਹਾਉ॥
کھان پان آن نہیِ کھُدھِیا تا کےَ چِتِ ن بسا ॥ رہاءُ ॥
کھدیا۔ بھوک۔ چت۔ دل میں۔
اسے کھانے پینے کی بھوک اسکے دل میں نہیں بستی ۔
ਮਉਲਿਓ ਮਨੁ ਤਨੁ ਹੋਇਓ ਹਰਿਆ ਏਕ ਬੂੰਦ ਜਿਨਿ ਪਾਈ ॥
ma-uli-o man tan ho-i-o hari-aa ayk boond jin paa-ee.
The person who received even a drop of the nectar of Naam, his mind blooms and his body spiritually rejuvenates. ਜਿਸ ਮਨੁੱਖ ਨੇ ਨਾਮ-ਜਲ ਦੀ ਸਿਰਫ਼ ਇਕ ਬੂੰਦ ਹੀ ਹਾਸਲ ਕਰ ਲਈ, ਉਸ ਦਾ ਮਨ ਖਿੜ ਪੈਂਦਾ ਹੈ ਉਸ ਦਾ ਸਰੀਰ ਹਰਾ ਹੋ ਆਉਂਦਾ ਹੈ।
مئُلِئو منُ تنُ ہوئِئو ہرِیا ایک بوُنّد جِنِ پائیِ
مولیؤ ۔ خوشی ۔ من تن۔ دل و جان ۔ بوند۔ قطرہ۔ چرن ۔ بیان۔ آن۔ اور ۔ دوسری ۔
جس نے الہٰی نام کی آب حیات کا ایک قطرہ حاصل کر لیا اسکے دل وجان تروتازہ ہو جاتے ہیں۔
ਬਰਨਿ ਨ ਸਾਕਉ ਉਸਤਤਿ ਤਾ ਕੀ ਕੀਮਤਿ ਕਹਣੁ ਨ ਜਾਈ ॥੨॥
baran na saaka-o ustat taa kee keemat kahan na jaa-ee. ||2||
I can’t express his glory; I cannot describe the worth of his spiritual life. ||2|| ਮੈਂ ਉਸ ਮਨੁੱਖ ਦੀ ਵਡਿਆਈ ਬਿਆਨ ਨਹੀਂ ਕਰ ਸਕਦਾ, ਉਸ ਮਨੁੱਖ (ਦੇ ਆਤਮਕ ਜੀਵਨ) ਦੀ ਕੀਮਤ ਨਹੀਂ ਦੱਸੀ ਜਾ ਸਕਦੀ ॥੨॥
برنِ ن ساکءُ اُستتِ تا کیِ کیِمتِ کہنھُ ن جائیِ
استت۔۔صفت ۔ تعریف
اسکے تعریف بیان سے باہر ہے اور قدرقیمت بتائی نہیں جا سکتی
ਘਾਲ ਨ ਮਿਲਿਓ ਸੇਵ ਨ ਮਿਲਿਓ ਮਿਲਿਓ ਆਇ ਅਚਿੰਤਾ ॥
ghaal na mili-o sayv na mili-o mili-o aa-ay achintaa.
One cannot obtain this nectar of Naam through one’s efforts or service; it comes to a person without even his knowing. ਇਹ ਨਾਮ-ਰਸ (ਆਪਣੀ ਕਿਸੇ) ਮੇਹਨਤ ਨਾਲ ਨਹੀਂ ਮਿਲਦਾ, ਆਪਣੀ ਕਿਸੇ ਸੇਵਾ ਦੇ ਬਲ ਨਾਲ ਨਹੀਂ ਮਿਲਦਾ, ਉਸ ਨੂੰ ਉਸ ਦੇ ਚਿਤ-ਚੇਤੇ ਤੋਂ ਬਾਹਰਾ ਹੀ ਪ੍ਰਾਪਤ ਹੋ ਗਿਆ।
گھال ن مِلِئو سیۄن مِلِئومِلِئوآءِاچِنّتا
گھال ۔ محنت ۔ مشقت۔ اچنتا۔ اچانک ۔ قدرتی طور پر ۔
الہٰی نام سچ وحقیقت کا لطف نہ محنت و مشقت سے حاصل ہو سکتا ہے نہ خدمت کی برکت سے حاصل ہو سکتا ہے
ਜਾ ਕਉ ਦਇਆ ਕਰੀ ਮੇਰੈ ਠਾਕੁਰਿ ਤਿਨਿ ਗੁਰਹਿ ਕਮਾਨੋ ਮੰਤਾ ॥੩॥
jaa ka-o da-i-aa karee mayrai thaakur tin gureh kamaano manntaa. ||3||
He, on whom my Master-God bestowed mercy, followed the Guru’s teachings and meditated on God. ||3|| ਪਿਆਰੇ ਪ੍ਰਭੂ ਨੇ ਜਿਸ ਮਨੁੱਖ ਉਤੇ ਮੇਹਰ ਕੀਤੀ, ਉਸ ਮਨੁੱਖ ਨੇ ਗੁਰੂ ਦੇ ਉਪਦੇਸ਼ ਉਤੇ ਅਮਲ ਕੀਤਾ ॥੩॥
جا کءُ دئِیا کریِ میرےَ ٹھاکُرِ تِنِ گُرہِ کمانو منّتا
ٹھاکر۔ آقا۔ مالک۔ تن۔ اس نے ۔ گریہہ کمانومنتا۔ واعظ۔ نصٰحت۔ سبق پر عمل
جس پر خدا کی رحمت و عنایت ہوتی ہے وہ مرشد کے سبق واعظ پر عمل جس نے کیا اسے قدرتی طور پر حاصل ہوگیا
ਦੀਨ ਦੈਆਲ ਸਦਾ ਕਿਰਪਾਲਾ ਸਰਬ ਜੀਆ ਪ੍ਰਤਿਪਾਲਾ ॥
deen dai-aal sadaa kirpaalaa sarab jee-aa partipaalaa.
The merciful Master-God of the meek is always kind; He cherishes all beings. ਪਰਮਾਤਮਾ ਦੀਨਾਂ ਉਤੇ ਦਇਆ ਕਰਨ ਵਾਲਾ ਹੈ, ਸਦਾ ਹੀ ਮੇਹਰਬਾਨ ਰਹਿੰਦਾ ਹੈ, ਸਾਰੇ ਜੀਵਾਂ ਦੀ ਪਾਲਣਾ ਕਰਦਾ ਹੈ।
دیِن دیَیال سدا کِرپالا سرب جیِیا پ٘رتِپالا
دین دیال۔ رحمان الرحیم ۔ غریب پرور۔ کرپا لا۔ مرہبان۔ سرب۔ جیہہ پرتپال۔ سب جانداروں کی پرورش کرنے والا۔
اس طرح خداوند کریم اپنی خلقت و مخلوقات میں سب جانداروں کی پرروش کرتا ہے ۔
ਓਤਿ ਪੋਤਿ ਨਾਨਕ ਸੰਗਿ ਰਵਿਆ ਜਿਉ ਮਾਤਾ ਬਾਲ ਗੋੁਪਾਲਾ ॥੪॥੭॥
ot pot naanak sang ravi-aa ji-o maataa baal gopaalaa. ||4||7||
O’ Nanak, God bonds through and through with the one who has relished the elixir of Naam, like a mother bonds with her child. ||4||7|| ਹੇ ਨਾਨਕ! ਜਿਵੇਂ ਮਾਂ ਆਪਣੇ ਬੱਚੇ ਨੂੰ ਸਦਾ ਆਪਣੇ ਚਿੱਤ ਵਿਚ ਟਿਕਾ ਰੱਖਦੀ ਹੈ, ਇਸੇ ਤਰ੍ਹਾਂ ਉਹ ਗੋਪਾਲ-ਪ੍ਰਭੂ ਤਾਣੇ ਪੇਟੇ ਵਾਂਗ ਉਸ ਮਨੁੱਖ ਦੇ ਨਾਲ ਮਿਲਿਆ ਰਹਿੰਦਾ ਹੈ (ਜਿਸ ਨੂੰ ਹਰਿ-ਨਾਮ ਦਾ ਸੁਆਦ ਆ ਜਾਂਦਾ ਹੈ) ॥੪॥੭॥
اوتِ پوتِ نانک سنّگِ رۄِیاجِءُماتابال گد਼پالا
اوت پوت۔ تانے پیٹے کی مانند۔ماتا بال۔ جیے ماں بچے سے ۔
اے نانک۔ خدا غریب پرور رحمان الرحیم تانے پیٹے کی مانند بستا رہتا ہے ۔ جیسے ماں اپنے بچے کو اپنے دل میں بساتی ہے ۔
ਧਨਾਸਰੀ ਮਹਲਾ ੫ ॥
Dhanaasree mehlaa 5.
Raag Dhanasri, Fifth Guru:
دھناسریِ مہلا ੫॥
ਬਾਰਿ ਜਾਉ ਗੁਰ ਅਪੁਨੇ ਊਪਰਿ ਜਿਨਿ ਹਰਿ ਹਰਿ ਨਾਮੁ ਦ੍ਰਿੜ੍ਹ੍ਹਾਯਾ ॥
baar jaa-o gur apunay oopar jin har har naam darirh-aa-yaa.
I dedicate myself to my Guru who has implanted God’s Name in my mind; ਮੈਂ ਆਪਣੇ ਗੁਰੂ ਤੋਂ ਸਦਕੇ ਜਾਂਦਾ ਹਾਂ, ਜਿਸ ਨੇ ਪਰਮਾਤਮਾ ਦਾ ਨਾਮ (ਮੇਰੇ ਹਿਰਦੇ ਵਿਚ) ਪੱਕਾ ਕਰ ਦਿੱਤਾ ਹੈ;
بارِ جاءُ گُر اپُنے اوُپرِ جِنِ ہرِ ہرِ نامُ د٘رِڑ٘ہ٘ہازا
بار جاؤ۔ قربان ہو۔ صدقے جاؤ۔ ہر نام درڑائیا ۔ الہٰی نام ۔ سچ وحقیقت دل میں پختہ بنا دیا۔ پختہ طور پر بسادیا۔ بھٹادیا۔
قربان ہوں اپنے مرشد پر جس نے الہٰی نام میرے دل پر مکمل طور پر مسلط کرادیا ۔
ਮਹਾ ਉਦਿਆਨ ਅੰਧਕਾਰ ਮਹਿ ਜਿਨਿ ਸੀਧਾ ਮਾਰਗੁ ਦਿਖਾਯਾ ॥੧॥
mahaa udi-aan anDhkaar meh jin seeDhaa maarag dikhaa-yaa. ||1||
Which showed me the straight path to spiritual awareness in this worldly forest, where there is pitch darkness of ignorance and love for Maya. ||1|| ਜਿਸ ਨੇ ਵੱਡੇ ਤੇ ਘੁੱਪ ਹਨੇਰੇ (ਮਾਇਆ ਦੇ ਮੋਹ ਵਿਚ) ਸੰਸਾਰ- ਜੰਗਲ ਵਿਚ (ਆਤਮਕ ਜੀਵਨ ਲਈ) ਮੈਨੂੰ ਸਿੱਧਾ ਰਾਹ ਵਿਖਾ ਦਿੱਤਾ ਹੈ ॥੧॥
مہا اُدِیان انّدھکار مہِ جِنِ سیِدھا مارگُ دِکھازا
مہااویان۔ بھاری سنسان جنگل میں۔ گھنے جنگل میں۔ سیدھا مارگ ۔ صراط مسقتیم
۔جس نے اس دنیاوی گھنے جنگل میں مجھے صراط مستقیم (سے) دکھادیا۔ (1)
ਹਮਰੇ ਪ੍ਰਾਨ ਗੁਪਾਲ ਗੋਬਿੰਦ ॥
hamray paraan gupaal gobind.
God, the Master and supporter of the universe, is our breath of life, ਉਹ ਪਰਮਾਤਮਾ ਸਾਡੀ ਜਿੰਦ ਦਾ ਆਸਰਾ ਹੈ,
ہمرے پ٘ران گُپال گوبِنّد
پران۔ زندگی۔ جان۔ گوپال۔ مالک ۔ عالم ۔
جسے یہاں اور وہاں ہر دو عالموں میں
ਈਹਾ ਊਹਾ ਸਰਬ ਥੋਕ ਕੀ ਜਿਸਹਿ ਹਮਾਰੀ ਚਿੰਦ ॥੧॥ ਰਹਾਉ ॥
eehaa oohaa sarab thok kee jisahi hamaaree chind. ||1|| rahaa-o.
who takes care of all our needs, both here and hereafter. ||1||Pause|| ਜਿਸ ਨੂੰ (ਇਸ ਲੋਕ ਵਿਚ ਪਰੋਲਕ ਵਿਚ) ਸਾਡੀਆਂ ਸਾਰੀਆਂ ਲੋੜਾਂ ਪੂਰੀਆਂ ਕਰਨ ਦਾ ਧਿਆਨ ਹੈ ॥੧॥ ਰਹਾਉ ॥
ایِہا اوُہا سرب تھوک کیِ جِسہِ ہماریِ چِنّد ॥੧॥ رہاءُ ॥
ایہا اوہا۔ یہاں ۔ وہاں۔ سرب تھوک۔ سب جگہ۔ پتہ ۔ فکر ۔ تشویش ۔ رہاؤ۔
ہر قسم کی ضرورتوں کی فکر ہے ۔ وہی ہماری زندگی کا آسرا ہے ۔
ਜਾ ਕੈ ਸਿਮਰਨਿ ਸਰਬ ਨਿਧਾਨਾ ਮਾਨੁ ਮਹਤੁ ਪਤਿ ਪੂਰੀ ॥
jaa kai simran sarab niDhaanaa maan mahat pat pooree.
Remembering whom all treasures, glory, and perfect honor is received. ਜਿਸ ਦੇ ਸਿਮਰਨ ਦੀ ਬਰਕਤਿ ਨਾਲ ਸਾਰੇ ਖ਼ਜ਼ਾਨੇ ਪ੍ਰਾਪਤ ਹੋ ਜਾਂਦੇ ਹਨ, ਆਦਰ ਮਿਲਦਾ ਹੈ, ਵਡਿਆਈ ਮਿਲਦੀ ਹੈ, ਪੂਰੀ ਇੱਜ਼ਤ ਮਿਲਦੀ ਹੈ l
جا کےَ سِمرنِ سرب نِدھانا مانُ مہتُ پتِ پوُریِ
سمرن۔ یاد وریاض ۔ سرب ندھانا۔ سارے خزانے ۔ مان۔ وقار۔ مہت۔ عظمت۔ پت۔ پوری ۔ کامل عزت۔
جس کی یاد کی توفیق سے دنیا کے تمام خزانے حاصل ہوجاتے ہیں ۔ جس کی یاد کی توفیق سے عظمت و حشمت حاصل ہوتی ہے ۔
ਨਾਮੁ ਲੈਤ ਕੋਟਿ ਅਘ ਨਾਸੇ ਭਗਤ ਬਾਛਹਿ ਸਭਿ ਧੂਰੀ ॥੨॥
naam lait kot agh naasay bhagat baachheh sabh Dhooree. ||2||
Upon reciting whose Name millions of sins are erased; all devotees yearn for the love of that God. ||2||
ਜਿਸ ਦਾ ਨਾਮ ਸਿਮਰਿਆਂ ਕ੍ਰੋੜਾਂ ਪਾਪ ਨਾਸ ਹੋ ਜਾਂਦੇ ਹਨ। ਸਾਰੇ ਭਗਤ ਉਸ ਪਰਮਾਤਮਾ ਦੇ ਚਰਨਾਂ ਦੀ ਧੂੜ ਲੋਚਦੇ ਰਹਿੰਦੇ ਹਨ ॥੨॥
نامُ لیَت کوٹِ اگھ ناسے بھگت باچھہِ سبھِ دھوُریِ
اگھ ۔ گناہ ۔ ناسے ۔ مٹے ۔ باچھیہہ۔ چاہتے ہیں۔ دہوری ۔ دہول
جس کی یاد کی برکات سے کروڑوں گناہ عافو ہو جاتے ہیں سارے عاشقان الہٰی اسکے پاؤں کی خاک مانگتے ہیں
ਸਰਬ ਮਨੋਰਥ ਜੇ ਕੋ ਚਾਹੈ ਸੇਵੈ ਏਕੁ ਨਿਧਾਨਾ ॥
sarab manorath jay ko chaahai sayvai ayk niDhaanaa.
If someone wishes for the fulfillment of all his hopes and desires, he should remember God, the supreme treasure. ਜੋ ਕੋਈ ਮਨੁੱਖ ਸਾਰੀਆਂ ਮੁਰਾਦਾਂ (ਪੂਰੀਆਂ ਕਰਨੀਆਂ) ਚਾਹੁੰਦਾ ਹੈ (ਤਾਂ ਉਸ ਨੂੰ ਚਾਹੀਦਾ ਹੈ ਕਿ) ਉਹ ਉਸ ਇੱਕ ਪਰਮਾਤਮਾ ਦੀ ਸੇਵਾ-ਭਗਤੀ ਕਰੇ ਜੋ ਸਾਰੇ ਪਦਾਰਥਾਂ ਦਾ ਖ਼ਜ਼ਾਨਾ ਹੈ।
سرب منورتھ جے کو چاہےَ سیۄےَایکُ نِدھانا
سرب منورتھ ۔ سارے مقصد ۔
اگر کوئی اپنی تمام مرادیں حاصل کرنا چاہتا ہے اسے خدمت خدا کرنی چاہیے جو تمام نعتموں کا خزانہ ہے ۔
ਪਾਰਬ੍ਰਹਮ ਅਪਰੰਪਰ ਸੁਆਮੀ ਸਿਮਰਤ ਪਾਰਿ ਪਰਾਨਾ ॥੩॥
paarbarahm aprampar su-aamee simrat paar paraanaa. ||3||
One can go across the worldly ocean of vices by meditating on that supreme and infinite God. ||3|| ਸਾਰੇ ਜਗਤ ਦੇ ਮਾਲਕ ਬੇਅੰਤ ਪਰਮਾਤਮਾ ਦਾ ਸਿਮਰਨ ਕੀਤਿਆਂ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਈਦਾ ਹੈ ॥੩॥
پارب٘رہم اپرنّپرسُیامیِسِمرتپارِپرانا
پاربرہم۔ پار لگانے والا۔ کامیابی عنایت کرنے والا ۔ اپرنپر۔ لا محدود۔ پارپرانا۔ کامیاب
کامیابیاں عنایت کرنے والا لا محدود طاقتوں کے مالک کی یادوریاض سے زندگی کا سفر کامیاب ہو جاتا ہے
ਸੀਤਲ ਸਾਂਤਿ ਮਹਾ ਸੁਖੁ ਪਾਇਆ ਸੰਤਸੰਗਿ ਰਹਿਓ ਓਲ੍ਹ੍ਹਾ ॥
seetal saaNt mahaa sukh paa-i-aa satsang rahi-o olHaa.
That person remains calm, attains supreme bliss and his honor is preserved in the company of the pious persons, ਉਸ ਮਨੁੱਖ ਦਾ ਹਿਰਦਾ ਠੰਢਾ-ਠਾਰ ਰਹਿੰਦਾ ਹੈ, ਉਸ ਨੂੰ ਸ਼ਾਂਤੀ ਪ੍ਰਾਪਤ ਰਹਿੰਦੀ ਹੈ, ਉਸ ਨੂੰ ਬੜਾ ਆਨੰਦ ਬਣਿਆ ਰਹਿੰਦਾ ਹੈ, ਗੁਰਮੁਖਾਂ ਦੀ ਸੰਗਤਿ ਵਿਚ ਰਹਿ ਕੇ ਉਸ ਦੀ ਇੱਜ਼ਤ ਬਣੀ ਰਹਿੰਦੀ ਹੈ,
سیِتل ساںتِ مہا سُکھُ پائِیا سنّت سنّگِ رہِئو اول٘ہ٘ہا
سیتل ۔ ٹھنڈک۔ سنت سنگ۔ صحبت خدارسیدہ روحانی رہنما۔ اولا ۔ آسرا
راحت ملتی ہے مریدان مرشد کی صحبت و قربت میں سکون و راحت پاتا ہے ۔
ਹਰਿ ਧਨੁ ਸੰਚਨੁ ਹਰਿ ਨਾਮੁ ਭੋਜਨੁ ਇਹੁ ਨਾਨਕ ਕੀਨੋ ਚੋਲ੍ਹ੍ਹਾ ॥੪॥੮॥ har Dhan sanchan har naam bhojan ih naanak keeno cholHaa. ||4||8|| who has amassed the wealth of God’s Name and has made God’s Name as dainty food for his soul, O’ Nanak. ||4||8|| ਹੇ ਨਾਨਕ! ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ-ਧਨ ਇਕੱਠਾ ਕੀਤਾ ਹੈ, ਪਰਮਾਤਮਾ ਦੇ ਨਾਮ ਨੂੰ (ਆਪਣੇ ਆਤਮਾ ਵਾਸਤੇ) ਭੋਜਨ ਬਣਾਇਆ ਹੈ ਸੁਆਦਲਾ ਖਾਣਾ ਬਣਾਇਆ ਹੈ ॥੪॥੮॥
ہرِ دھنُ سنّچنُ ہرِ نامُ بھوجنُ اِہُ نانک کیِنو چول٘ہ٘ہا
سنچن۔ اکھٹا کرنا۔ چوہلا۔ پر لطف مزیردار کھانا
اے نانک۔ جسنے الہٰی نام کی دولت اکھٹی کی سچ و حقیقت اپنائیا اور اسے اپنی خوراک یا روزمرہ کا طریقہ کار بنائیا وہ سکون پاتا ہے