ਮਾਇਆ ਬੰਧਨ ਟਿਕੈ ਨਾਹੀ ਖਿਨੁ ਖਿਨੁ ਦੁਖੁ ਸੰਤਾਏ ॥
maa-i-aa banDhan tikai naahee khin khin dukh santaa-ay.
Because of the bonds of Maya, the mind does not remain stable and suffers the mental torture at every moment.
ਮਾਇਆ ਦੇਬੰਧਨਾਂ ਦੇ ਕਾਰਨ ਮਨੁੱਖ ਦਾ ਮਨ (ਇੱਕ ਥਾਂ) ਟਿਕਦਾ ਨਹੀਂ, ਹਰੇਕ ਕਿਸਮ ਦਾ ਦੁੱਖ ਇਸ ਨੂੰ ਹਰ ਵੇਲੇ ਕਲੇਸ਼ ਦੇਂਦਾ ਹੈ
مائِیابنّدھنٹِکےَناہیِکھِنُکھِنُدُکھُسنّتاۓ॥
کھن کھن۔ پل پل۔ سنتائے ۔ عذاب پاتا ہے ۔
اور فرض چھوڑنا پڑتا ہے ۔ دولت کی گرفت میں دل میں تشویش رہتی ہے ۔ اور پل پل عذاب آتا ہے ۔
ਨਾਨਕ ਮਾਇਆ ਕਾ ਦੁਖੁ ਤਦੇ ਚੂਕੈ ਜਾ ਗੁਰ ਸਬਦੀ ਚਿਤੁ ਲਾਏ ॥੩॥
naanak maa-i-aa kaa dukh taday chookai jaa gur sabdee chit laa-ay. ||3||
O’ Nanak, the distress of worldly attachments is dispelled only when one fixes the mind on Guru’s word.||3||
ਹੇ ਨਾਨਕ! ਮਾਇਆ ਦੇ ਮੋਹ ਤੋਂ ਪੈਦਾ ਹੋਇਆ ਦੁੱਖ ਤਦੋਂ ਹੀ ਮੁੱਕਦਾ ਹੈ ਜਦੋਂ ਮਨੁੱਖ ਗੁਰੂ ਦੇ ਸ਼ਬਦ ਵਿਚ ਆਪਣਾ ਚਿੱਤ ਜੋੜਦਾ ਹੈ
نانکمائِیاکادُکھُتدےچوُکےَجاگُرسبدیِچِتُلاۓ॥੩॥
چوکے۔ مٹتا ہے ۔ گر سبدی۔ کلاممرشد۔
اے نانک دنیاوی دولت کا عزاب تبھی ختم ہوتا ہے جب کلام مرشد انسان اپنا دل لگاتا ہے ۔
ਮਨਮੁਖ ਮੁਗਧ ਗਾਵਾਰੁ ਪਿਰਾ ਜੀਉ ਸਬਦੁ ਮਨਿ ਨ ਵਸਾਏ ॥
manmukh mugaDh gaavaar piraa jee-o sabad man na vasaa-ay.
O’ my dear, the self-willed person is foolish and crazy, he does not enshrine the Guru’s word in his mind.
ਹੇ ਪਿਆਰੀ ਜਿੰਦੇ! ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਮੂਰਖ ਤੇ ਉਜੱਡ ਹੈ, ਉਹ ਗੁਰੂ ਦੇ ਸ਼ਬਦ ਨੂੰ ਆਪਣੇ ਮਨ ਵਿਚ ਨਹੀਂ ਵਸਾਂਦਾ।
منمُکھمُگدھگاۄارُپِراجیِءُسبدُمنِنۄساۓ॥
منمکھ ۔ مرید من۔ مگدھ ۔ جاہل۔ گ وار۔حیوان۔ سبد۔ کلام ۔ رسائے ۔ لطف لے ۔ بسائے ۔
خودی پسند ہمیشہ جاہل اور حیوان کی مانند رہتا ہے ۔ہدایت مرشد و کلام مرشد دل میں نہیں بساتا ۔
ਮਾਇਆ ਕਾ ਭ੍ਰਮੁ ਅੰਧੁ ਪਿਰਾ ਜੀਉ ਹਰਿ ਮਾਰਗੁ ਕਿਉ ਪਾਏ ॥
maa-i-aa kaa bharam anDh piraa jee-o har maarag ki-o paa-ay.
O my dear, the love of Maya makes him spiritually blind, how can he find the way to unite with God?
ਹੇ ਜਿੰਦੇ! ਮਾਇਆ (ਦੇ ਮੋਹ) ਦਾ ਚੱਕਰ ਉਸ ਨੂੰ (ਸਹੀ ਜੀਵਨ-ਰਾਹ ਵਲੋਂ) ਅੰਨ੍ਹਾ ਕਰ ਦੇਂਦਾ ਹੈ (ਇਸ ਵਾਸਤੇ ਉਹ) ਪਰਮਾਤਮਾ ਦੇ ਮਿਲਾਪ ਦਾ ਰਸਤਾ ਲੱਭ ਨਹੀਂ ਸਕਦਾ।
مائِیاکابھ٘رمُانّدھُپِراجیِءُہرِمارگُکِءُپاۓ॥
بھرم۔ شک ۔ گمان۔
اے میری جان دولت کی محبت انسان کو گمراہ کر دیتی ہے عقل و ہوش سے بے بہرہ کر دیتی ہے ۔
ਕਿਉ ਮਾਰਗੁ ਪਾਏ ਬਿਨੁ ਸਤਿਗੁਰ ਭਾਏ ਮਨਮੁਖਿ ਆਪੁ ਗਣਾਏ ॥
ki-o maarag paa-ay bin satgur bhaa-ay manmukh aap ganaa-ay.
Yes, without following the teachings of the True Guru, this self-willed person cannot find the way to unite with God as he always displays himself as better than others?
ਗੁਰੂ ਦੀ ਮਰਜ਼ੀ ਅਨੁਸਾਰ ਤੁਰਨ ਤੋਂ ਬਿਨਾ ਮਨਮੁਖ ਹਰੀ ਦੇ ਮਿਲਾਪ ਦਾ ਰਸਤਾ ਲੱਭ ਨਹੀਂ ਸਕਦਾ ਕਿਉਂਕਿ ਉਹ ਆਪਣੇ ਆਪ ਨੂੰ ਵੱਡਾ ਪਰਗਟ ਕਰਦਾ ਹੈ l
کِءُمارگُپاۓبِنُستِگُربھاۓمنمُکھِآپُگنھاۓ॥
مار گ۔ راستہ ۔ بھائے ۔ پیار۔ چاہت ۔ آپ۔ خودی۔ خوئش پن۔
بغیر سچے مرد کی رہنمائی کے انسان خود پرست رہتا ہے ۔ الہٰی راہ سے گمراہ رہتا ہے ۔
ਹਰਿ ਕੇ ਚਾਕਰ ਸਦਾ ਸੁਹੇਲੇ ਗੁਰ ਚਰਣੀ ਚਿਤੁ ਲਾਏ ॥
har kay chaakar sadaa suhaylay gur charnee chit laa-ay.
By focusing their consciousness on Guru’s teachings, the humble devotees of God are forever in peace.
ਪਰਮਾਤਮਾ ਦੇ ਸੇਵਕ-ਭਗਤ ਗੁਰੂ ਦੇ ਚਰਨਾਂ ਵਿਚ ਚਿੱਤ ਜੋੜ ਕੇ ਸਦਾ ਸੁੱਖੀ ਰਹਿੰਦੇ ਹਨ।
ہرِکےچاکرسداسُہیلےگُرچرنھیِچِتُلاۓ॥
سہیلے ۔ سوکھے آسان۔
الہٰی خادم ہمیشہ مرشد کے پاؤں پڑ کر اور پیار سے ہمیشہآرام و آسائش پاتے ہیں۔
ਜਿਸ ਨੋ ਹਰਿ ਜੀਉ ਕਰੇ ਕਿਰਪਾ ਸਦਾ ਹਰਿ ਕੇ ਗੁਣ ਗਾਏ ॥
jis no har jee-o karay kirpaa sadaa har kay gun gaa-ay.
The one on whom God bestows his mercy always sings praises of God.
ਜਿਸ ਮਨੁੱਖ ਉਤੇ ਪਰਮਾਤਮਾ ਆਪ ਦਇਆ ਕਰਦਾ ਹੈ, ਉਹੀ ਸਦਾ ਪਰਮਾਤਮਾ ਦੇ ਗੁਣ ਗਾਂਦਾ ਹੈ।
جِسنوہرِجیِءُکرےکِرپاسداہرِکےگُنھگاۓ॥
جن پر خدا کی رحمتہے وہ الہٰی حمدوچناہ کرتے ہیں۔
ਨਾਨਕ ਨਾਮੁ ਰਤਨੁ ਜਗਿ ਲਾਹਾ ਗੁਰਮੁਖਿ ਆਪਿ ਬੁਝਾਏ ॥੪॥੫॥੭॥
naanak naam ratan jag laahaa gurmukh aap bujhaa-ay. ||4||5||7||
O’ Nanak, in this world the invaluable Naam is the real wealth and God Himself imparts this understanding through the Guru . ||4||5||7||
ਹੇ ਨਾਨਕ! ਪ੍ਰਭੂ ਦਾ ਨਾਮ ਹੀ ਜਗਤ ਵਿਚ (ਅਸਲ) ਖੱਟੀ ਹੈ, ਇਸ ਗੱਲ ਦੀ ਸੂਝ ਪ੍ਰਭੂ ਆਪ ਹੀ (ਮਨੁੱਖ ਨੂੰ) ਗੁਰੂ ਦੀ ਸਰਨ ਪਾ ਕੇ ਦੇਂਦਾ ਹੈ
نانکنامُرتنُجگِلاہاگُرمُکھِآپِبُجھاۓ॥੪॥੫॥੭॥
رتن۔ قیمتی ہیرا ۔ لاہا۔ منافع ۔ بجھائے ۔ سمجھائے ۔
اے نانک۔ جس انسان پر خداخود کرم و عنایت فرمات ہے ۔ وہ الہٰی حمدثناہ کرتا ہے ۔ الہٰی نام ہی دنیا میں نفع بخش ہے ۔ اسبات کی سمجھ خدا خود ہی دیتا ہے ۔
ਰਾਗੁ ਗਉੜੀ ਛੰਤ ਮਹਲਾ ੫
raag ga-orhee chhant mehlaa 5
Raag Gauree, Chhant, Fifth Guru:
راگُگئُڑیِچھنّتمہلا੫
ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One eternal God, realized by the grace of the true Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ستِگُرپ٘رسادِ॥
ایک لازوال خدا ، سچے گرو کے فضل سے سمجھا گیا
ਮੇਰੈ ਮਨਿ ਬੈਰਾਗੁ ਭਇਆ ਜੀਉ ਕਿਉ ਦੇਖਾ ਪ੍ਰਭ ਦਾਤੇ ॥
mayrai man bairaag bha-i-aa jee-o ki-o daykhaa parabh daatay.
O’ my benefactor God, my mind is yearning to see Your sight. Please tell me, how can I behold You?
ਹੇ ਦਾਤਾਰ! ਤੇਰੇ ਦਰਸਨ ਤੋਂ ਬਿਨਾ ਮੇਰੇ ਮਨ ਵਿਚ ਕਾਹਲੀ ਪੈ ਰਹੀ ਹੈ, (ਦੱਸ) ਮੈਂ ਤੈਨੂੰ ਕਿਵੇਂ ਵੇਖਾਂ?
میرےَمنِبیَراگُبھئِیاجیِءُکِءُدیکھاپ٘ربھداتے॥
ویراگ۔ پریشانی ۔ تشویش۔ اداسی ۔
اے خداوند کریم میرے دوست ساتھی او ر تقدیر ساز میرے دل میں تیرے دیدار کے لئے جلد بازی پیدا ہو رہی ہے
ਮੇਰੇ ਮੀਤ ਸਖਾ ਹਰਿ ਜੀਉ ਗੁਰ ਪੁਰਖ ਬਿਧਾਤੇ ॥
mayray meet sakhaa har jee-o gur purakh biDhaatay.
O’ my friend, mate, all-pervading God,
ਹੇ ਮੇਰੇ ਮਿੱਤਰ! ਹੇ ਮੇਰੇ ਸਾਥੀ! ਹੇ ਹਰੀ! ਹੇ ਸਭ ਤੋਂ ਵੱਡੇ! ਹੇ ਸਰਬ-ਵਿਆਪਕ! ਹੇ ਸਿਰਜਣਹਾਰ ਜੀਉ!
میرےمیِتسکھاہرِجیِءُگُرپُرکھبِدھاتے॥
سکھا۔ ساتھی ۔ دوست۔ پرکھ ودھائے ۔ تجویزیں اور طریقے بنانے والے ۔
میں کیسے یترا دیدار کروں تو ہرجائی ہے
ਪੁਰਖੋ ਬਿਧਾਤਾ ਏਕੁ ਸ੍ਰੀਧਰੁ ਕਿਉ ਮਿਲਹ ਤੁਝੈ ਉਡੀਣੀਆ ॥
purkho biDhaataa ayk sareeDhar ki-o milah tujhai udeenee-aa.
O’ the supreme Creator and Master of wealth, being separated from You, we are feeling desperate; how can we meet You?
ਤੂੰ ਸਰਬ-ਵਿਆਪਕ ਹੈਂ, ਤੂੰ ਸਭ ਦਾ ਪੈਦਾ ਕਰਨ ਵਾਲਾ ਹੈਂ, ਤੂੰ ਹੀ ਲੱਛਮੀ-ਪਤੀ ਹੈਂ (ਤੈਥੋਂ ਵਿੱਛੁੜ ਕੇ) ਅਸੀਂ ਵਿਆਕੁਲ ਹੋ ਰਹੀਆਂ ਹਾਂ, (ਦੱਸ,) ਅਸੀਂ ਤੈਨੂੰ ਕਿਵੇਂ ਮਿਲੀਏ?
پُرکھوبِدھاتاایکُس٘ریِدھرُکِءُمِلہتُجھےَاُڈیِنھیِیا॥
سر بدھر ۔ خدا۔ آدینیا۔ پریشان۔
سب کو پیدا کرنے والا ہے میں اداس کا تجھ سےکیسے ملا پ ہوا ۔
ਕਰ ਕਰਹਿ ਸੇਵਾ ਸੀਸੁ ਚਰਣੀ ਮਨਿ ਆਸ ਦਰਸ ਨਿਮਾਣੀਆ ॥
kar karahi sayvaa sees charnee man aas daras nimaanee-aa.
Those humble soul-brides who perform the selfless service, follow the Guru’s teachings and yearn for the blessed vision of God.
ਜੇਹੜੀਆਂ ਜੀਵ-ਇਸਤ੍ਰੀਆਂ ਮਾਣ ਛੱਡ ਕੇ ਆਪਣੇ ਹੱਥਾਂ ਨਾਲ ਸੇਵਾ ਕਰਦੀਆਂ ਹਨ, ਤੇ ਆਪਣਾ ਸਿਰ ਗੁਰੂ ਦੇ ਚਰਨਾਂ ਉਤੇ ਰੱਖਦੀਆਂ ਹਨ, ਤੇ ਆਪਣੇ ਮਨ ਵਿਚ ਪ੍ਰਭੂ ਦੇ ਦਰਸਨ ਦੀ ਆਸ ਧਰਦੀਆਂ ਹਨ,
کرکرہِسیۄاسیِسُچرنھیِمنِآسدرسنِمانھیِیا॥
کر ۔ہاتھ۔
اے انسان وقار اور غرور چھوڑ کر ہاتھوں سے خدمت کرنے سے اورپاؤں پر رکھنے اور دل میں دیدار کی اُمید رکھتے ہیں اور عاجزی اختیار کرتے ہیں۔
ਸਾਸਿ ਸਾਸਿ ਨ ਘੜੀ ਵਿਸਰੈ ਪਲੁ ਮੂਰਤੁ ਦਿਨੁ ਰਾਤੇ ॥
saas saas na gharhee visrai pal moorat din raatay.
Day or night, they never forget You even for a single breath, instant, or moment.
ਉਹਨਾਂ ਨੂੰ ਹਰੇਕ ਸਾਹ ਦੇ ਨਾਲ, ਦਿਨ ਰਾਤ (ਕਿਸੇ ਭੀ ਵੇਲੇ) ਇਕ ਘੜੀ ਭਰ, ਇਕ ਪਲ ਭਰ, ਇਕ ਮੁਹੂਰਤ ਭਰ ਉਹ ਪ੍ਰਭੂ ਨਹੀਂ ਭੁੱਲਦਾ।
ساسِساسِنگھڑیِۄِسرےَپلُموُرتُدِنُراتے॥
مورت۔ دوگھڑی ۔
ہر پل ہر گھڑی ہر وقت نہیں بھلاتے۔
ਨਾਨਕ ਸਾਰਿੰਗ ਜਿਉ ਪਿਆਸੇ ਕਿਉ ਮਿਲੀਐ ਪ੍ਰਭ ਦਾਤੇ ॥੧॥
naanak saaring ji-o pi-aasay ki-o milee-ai parabh daatay. ||1||
O’ Nanak, without God we are thirsty like the rainbird; how can we realize God, the Great Giver? ||1||
ਹੇ ਨਾਨਕ! (ਆਖ-) ਹੇ ਦਾਤਾਰ ਪ੍ਰਭੂ! ਅਸੀਂ ਜੀਵ ਤੈਥੋਂ ਬਿਨਾ ਤਿਹਾਏ ਪਪੀਹੇ ਵਾਂਗ ਤੜਪ ਰਹੇ ਹਾਂ, (ਦੱਸ) ਤੈਨੂੰ ਕਿਵੇਂ ਮਿਲੀਏ?
نانکسارِنّگجِءُپِیاسےکِءُمِلیِئےَپ٘ربھداتے॥੧॥
سارنگ ۔ پییہا۔
اے نانک ۔ اے خدا مجھ پپیہےکی مانند پیاسے کو تجھے کیسے ملیں ()1)
ਇਕ ਬਿਨਉ ਕਰਉ ਜੀਉ ਸੁਣਿ ਕੰਤ ਪਿਆਰੇ ॥
ik bin-o kara-o jee-o sun kant pi-aaray.
O’ my beloved Husband-God, I offer this one prayer, please listen to it.
ਹੇ ਪਿਆਰੇ ਕੰਤ ਜੀਉ! ਸੁਣ, ਮੈਂ ਇਕ ਬੇਨਤੀ ਕਰਦੀ ਹਾਂ।
اِکبِنءُکرءُجیِءُسُنھِکنّتپِیارے॥
بنؤ۔ عرض۔ گذارش۔ کنت۔ خاوند مراد خدا۔
اے یرے پیارے خاوند خدا میری ایک عرض سنیئے ۔
ਮੇਰਾ ਮਨੁ ਤਨੁ ਮੋਹਿ ਲੀਆ ਜੀਉ ਦੇਖਿ ਚਲਤ ਤੁਮਾਰੇ ॥
mayraa man tan mohi lee-aa jee-o daykh chalat tumaaray.
My mind and body has been enticed beholding Your wondrous play.
ਤੇਰੇ ਕੌਤਕ-ਤਮਾਸ਼ੇ ਵੇਖ ਵੇਖ ਕੇ ਮੈਂ ਠੱਗੀ ਗਈ ਹਾਂ।
میرامنُتنُموہِلیِیاجیِءُدیکھِچلتتُمارے॥
چلت۔ اعمال۔ کارنامے ۔
میں تمہارے کار نامے دیکھ کر میرا دل و جان تیرا شیدائی ہو گیا ہے۔
ਚਲਤਾ ਤੁਮਾਰੇ ਦੇਖਿ ਮੋਹੀ ਉਦਾਸ ਧਨ ਕਿਉ ਧੀਰਏ ॥
chaltaa tumaaray daykh mohee udaas Dhan ki-o Dheer-ay.
Yes, beholding Your wondrous play I am enticed; but how can such a soul-bride be content without union with You?
ਤੇਰੇ ਕੌਤਕ-ਤਮਾਸ਼ੇ ਵੇਖ ਵੇਖ ਕੇ ਮੈਂ ਠੱਗੀ ਗਈ ਹਾਂ। ਪਰ ਹੁਣ ਇਹ ਜੀਵ-ਇਸਤ੍ਰੀ ਇਹਨਾਂ ਕੌਤਕ-ਤਮਾਸ਼ਿਆਂ ਤੋਂ ਉਦਾਸ ਹੋ ਗਈ ਹੈ, ਤੇਰੇ ਮਿਲਾਪ ਤੋਂ ਬਿਨਾ ਇਸ ਨੂੰ ਧੀਰਜ ਨਹੀਂ ਆਉਂਦੀ।
چلتاتُمارےدیکھِموہیِاُداسدھنکِءُدھیِرۓ॥
دھن۔ عورت۔ دھیرئے ۔ دھیرج ۔ وشواش۔ یقین ۔ صبر۔
مجھے تشویش اور پیشانی ہوگئیہے اور تسلی نہیں ہوتی
ਗੁਣਵੰਤ ਨਾਹ ਦਇਆਲੁ ਬਾਲਾ ਸਰਬ ਗੁਣ ਭਰਪੂਰਏ ॥
gunvant naah da-i-aal baalaa sarab gun bharpoor-ay.
O’ my merciful, youthful Groom, You are overflowing with all the virtues.
ਹੇ ਸਭ ਗੁਣਾਂ ਦੇ ਮਾਲਕ ਖਸਮ! ਤੂੰ ਦਇਆ ਦਾ ਘਰ ਹੈਂ, ਤੂੰ ਸਦਾ-ਜਵਾਨ ਹੈਂ, ਤੂੰ ਸਾਰੇ ਗੁਣਾਂ ਨਾਲ ਭਰਪੂਰ ਹੈਂ।
گُنھۄنّتناہدئِیالُبالاسربگُنھبھرپوُرۓ॥
ناہ ۔ خاوند۔ خدا۔ بالا۔ نوجوان۔ بھر پوریئے ۔ کامل۔
میرا خدا خداوند کریم جو رحمان الرھیم ہے تمام اوسافسے مالا مال ہے
ਪਿਰ ਦੋਸੁ ਨਾਹੀ ਸੁਖਹ ਦਾਤੇ ਹਉ ਵਿਛੁੜੀ ਬੁਰਿਆਰੇ ॥
pir dos naahee sukhah daatay ha-o vichhurhee buri-aaray.
O’ my Husband-God, the Giver of all comforts, the fault is not with You; I have been separated from You because of my own evil deeds.
ਹੇ ਸਾਰੇ ਸੁਖਾਂ ਦੇ ਦਾਤੇ ਪਤੀ! (ਤੇਰੇ ਵਿਚ ਕੋਈ) ਦੋਸ ਨਹੀਂ, ਮੈਂ ਮੰਦ-ਕਰਮਣ ਆਪ ਹੀ ਤੈਥੋਂ ਵਿੱਛੁੜੀ ਹੋਈ ਹਾਂ।
پِردوسُناہیِسُکھہداتےہءُۄِچھُڑیِبُرِیارے॥
بر یارے ۔ بری ۔
اورہمیشہ نوجان ہے اے خدا تیرا کوئی گناہ نہیں میں ہی اپنے بد افعال و اعملا کی وجہ سے تجھ سے جدا ہو گیا ہوں۔
ਬਿਨਵੰਤਿ ਨਾਨਕ ਦਇਆ ਧਾਰਹੁ ਘਰਿ ਆਵਹੁ ਨਾਹ ਪਿਆਰੇ ॥੨॥
binvant naanak da-i-aa Dhaarahu ghar aavhu naah pi-aaray. ||2||
O’ Nanak, the soul-bride prays, O’ my beloved husband-God, please bestow mercy and come to dwell in my heart. ||2||
ਹੇ ਨਾਨਕ! (ਆਖ-) ਹੇ ਪਿਆਰੇ ਪਤੀ! ਇਹ ਜੀਵ-ਇਸਤ੍ਰੀ ਬੇਨਤੀ ਕਰਦੀ ਹੈ, ਤੂੰ ਮਿਹਰ ਕਰ ਤੇ ਇਸ ਦੇ ਹਿਰਦੇ-ਘਰ ਵਿਚ ਆ ਵੱਸ l
بِنۄنّتِنانکدئِیادھارہُگھرِآۄہُناہپِیارے॥੨॥
بنونت۔ عرض گذارتا ہے ۔
نانک عرض گذارتا ہے کہ عنایت و شفقت سے اے پیارے خدا دلمین بسو۔
`ਹਉ ਮਨੁ ਅਰਪੀ ਸਭੁ ਤਨੁ ਅਰਪੀ ਅਰਪੀ ਸਭਿ ਦੇਸਾ ॥
ha-o man arpee sabh tan arpee arpee sabh daysaa.
I will surrender my mind, I will surrender my entire body and I will surrender allmy sensory organs.
ਮੈਂ ਉਸ ਮਿੱਤਰ ਪਿਆਰੇ ਨੂੰ ਆਪਣਾ ਮਨ,ਸਰੀਰ (ਹਿਰਦਾ) ਭੇਟ ਕਰ ਦਿਆਂ, (ਇਹ) ਸਾਰੇ ਦੇਸ਼ (ਗਿਆਨ-ਇੰਦ੍ਰੇ) ਵਾਰਨੇ ਕਰ ਦਿਆਂ,
ہءُمنُارپیِسبھُتنُارپیِارپیِسبھِدیسا॥
ارچی ۔ بھینٹ کروں ۔
جو مجھے الہٰی پیگام پہنچائے میں اسے اپنا دل و جان اس کے والے کر دوں
ਹਉ ਸਿਰੁ ਅਰਪੀ ਤਿਸੁ ਮੀਤ ਪਿਆਰੇ ਜੋ ਪ੍ਰਭ ਦੇਇ ਸਦੇਸਾ ॥
ha-o sir arpee tis meet pi-aaray jo parabh day-ay sadaysaa.
Yes, I will offer my head (ego) to that dear friend who will give me the message of my Groom-God.
ਆਪਣਾ ਸਿਰ ਉਸ ਦੇ ਹਵਾਲੇ ਕਰ ਦਿਆਂ, ਜੇਹੜਾ ਮੈਨੂੰ ਪ੍ਰਭੂ ਨਾਲ ਮਿਲਾਪ ਕਰਾਣ ਵਾਲਾ ਸੁਨੇਹਾ ਦੇਵੇ।
ہءُسِرُارپیِتِسُمیِتپِیارےجوپ٘ربھدےءِسدیسا॥
سر ارچی ۔ سر حوالے کردوں ۔ تس۔ اس ۔ سریسا۔ پیغام۔
اور سر تک حوالے کردوں ۔
ਅਰਪਿਆ ਤ ਸੀਸੁ ਸੁਥਾਨਿ ਗੁਰ ਪਹਿ ਸੰਗਿ ਪ੍ਰਭੂ ਦਿਖਾਇਆ ॥
arpi-aa ta sees suthaan gur peh sang parabhoo dikhaa-i-aa.
I totally surrendered myself to the Guru in the holy congregation and he made me realize God dwelling in my heart.
ਸਾਧ ਸੰਗਤਿ ਦੀ ਬਰਕਤਿ ਨਾਲ ਆਪਣਾ ਸਿਰ ਗੁਰੂ ਦੇ ਹਵਾਲੇ ਕਰ ਦਿੱਤਾ, ਗੁਰੂ ਨੇ ਉਸ ਨੂੰ ਹਿਰਦੇ ਵਿਚ ਹੀ ਵੱਸਦਾ ਪ੍ਰਭੂ ਵਿਖਾਲ ਦਿੱਤਾ;
ارپِیاتسیِسُسُتھانِگُرپہِسنّگِپ٘ربھوُدِکھائِیا॥
سھتان۔ اس جگہ ۔ گریہہ۔ مرشد کے پاس ۔ سنگ۔ ساتھ۔
اس مرشد کے جس نے مجھے میرےساتھ بستا د کھا دیا ۔
ਖਿਨ ਮਾਹਿ ਸਗਲਾ ਦੂਖੁ ਮਿਟਿਆ ਮਨਹੁ ਚਿੰਦਿਆ ਪਾਇਆ ॥
khin maahi saglaa dookh miti-aa manhu chindi-aa paa-i-aa.
In an instant all my sorrow was erased and my heart’s desire was fulfilled.
ਇਕ ਖਿਨ ਵਿਚ ਹੀ ਮੇਰੇ ਸਾਰੇ ਦੁਖੜੇ ਦੂਰ ਹੋ ਗਏ, ਅਤੇਜੋ ਮੇਰਾ ਚਿੱਤ ਚਾਹੁੰਦਾ ਸੀ, ਮੈਨੂੰ ਪ੍ਰਾਪਤ ਹੋ ਗਿਆ ਹੈ
کھِنماہِسگلادوُکھُمِٹِیامنہُچِنّدِیاپائِیا॥
کھن مینہہ۔ پل بھر مین۔ منہو چندیا۔ دل چاہا ۔ دلی ج وخواہش۔
بلبھر میں تمام عذاب ختم ہوگئے اور دل کی ک خواہش کی مطابق مراد حاصل ہوئی ۔
ਦਿਨੁ ਰੈਣਿ ਰਲੀਆ ਕਰੈ ਕਾਮਣਿ ਮਿਟੇ ਸਗਲ ਅੰਦੇਸਾ ॥
din rain ralee-aa karai kaaman mitay sagal andaysaa.
All the worries and anxieties of the soul-bride are erased and she is always enjoying the bliss.
ਉਹ ਜੀਵ-ਇਸਤ੍ਰੀਦਿਨ ਰਾਤ ਆਤਮਕ ਆਨੰਦ ਮਾਣਦੀ ਹੈ, ਉਸ ਦੇ ਸਾਰੇ ਚਿੰਤਾ-ਫ਼ਿਕਰ ਮਿਟ ਜਾਂਦੇ ਹਨ।
دِنُریَنھِرلیِیاکرےَکامنھِمِٹےسگلانّدیسا॥
دن رہن۔ روز و شب۔ رلیاں۔ خوشیاںکامن۔ عورت ۔ مراد انسان ۔ اندیسا۔ فکر ۔ تشویش۔ پریسانی ۔ سگل۔ خوشی۔
روز و شب خوشیاں ہوئیں اور تمام فکرات ختم ہوگئے ۔
ਬਿਨਵੰਤਿ ਨਾਨਕੁ ਕੰਤੁ ਮਿਲਿਆ ਲੋੜਤੇ ਹਮ ਜੈਸਾ ॥੩॥
binvant naanak kant mili-aa lorh-tay ham jaisaa. ||3||
Nanak prays that I have found the groom-God whom I was searching for.||3||
ਨਾਨਕ ਬੇਨਤੀ ਕਰਦਾ ਹੈ-ਕਿ ਮੈਨੂੰ ਆਪਣੀ ਮਨਸ਼ਾ ਪਸੰਦ ਪਤੀ ਪ੍ਰਾਪਤ ਹੋ ਗਿਆ ਹੈ।
بِنۄنّتِنانکُکنّتُمِلِیالوڑتےہمجیَسا॥੩॥
لوڑتے۔ ضرورت۔
نانک عرضکرتا ہے ۔ کہ مجھے ایسے خدا سے ملاپ ہوگیا جیسا ہمیں ضرورتتھی ۔
ਮੇਰੈ ਮਨਿ ਅਨਦੁ ਭਇਆ ਜੀਉ ਵਜੀ ਵਾਧਾਈ ॥
mayrai man anad bha-i-aa jee-o vajee vaaDhaa-ee.
My mind is filled with bliss and congratulations are pouring in.
ਮੇਰੇ ਚਿੱਤ ਅੰਦਰ ਖੁਸ਼ੀ ਹੈ। ਅਤੇ ਮੁਬਾਰਕਬਾਦਾ ਮਿਲ ਰਹੀਆਂ ਹਨ।
میرےَمنِاندُبھئِیاجیِءُۄجیِۄادھائیِ॥
میرے دلمیں پیار خدا بس گیا ہے ۔
ਘਰਿ ਲਾਲੁ ਆਇਆ ਪਿਆਰਾ ਸਭ ਤਿਖਾ ਬੁਝਾਈ ॥
ghar laal aa-i-aa pi-aaraa sabh tikhaa bujhaa-ee.
I have realized beloved-God in my heart and all my desires ha been satisfied.
ਮੇਰੇ ਹਿਰਦੇ-ਘਰ ਵਿਚ ਸੋਹਣਾ ਪਿਆਰਾ ਪ੍ਰਭੂ ਪਤੀ ਆ ਵੱਸਿਆ ਹੈ,ਮੇਰੀ ਸਾਰੀ (ਮਾਇਆ ਦੀ) ਤ੍ਰਿਸ਼ਨਾ ਮਿਟ ਗਈ ਹੈ,
گھرِلالُآئِیاپِیاراسبھتِکھابُجھائیِ॥
میرے تمام خواہشات پوری ہو گئین کوئی تمنا باقی نہیں رہی ۔
ਮਿਲਿਆ ਤ ਲਾਲੁ ਗੁਪਾਲੁ ਠਾਕੁਰੁ ਸਖੀ ਮੰਗਲੁ ਗਾਇਆ ॥
mili-aa ta laal gupaal thaakur sakhee mangal gaa-i-aa.
Since I have met my dear God and Master of the Universe, my companions sing the songs of Joy
ਜਦੋਂ ਦਾ ਪਿਆਰਾ ਠਾਕੁਰ ਗੋਪਾਲ ਮੈਨੂੰ ਮਿਲਿਆ ਹੈ, ਮੇਰੀਆਂ ਸਹੇਲੀਆਂ ਨੇ (ਗਿਆਨ-ਇੰਦ੍ਰਿਆਂ) ਖ਼ੁਸ਼ੀ ਦਾ ਗੀਤ ਗਾਣਾ ਸ਼ੁਰੂ ਕਰ ਦਿੱਤਾ ਹੈ।
مِلِیاتلالُگُپالُٹھاکُرُسکھیِمنّگلُگائِیا॥
د ل خوش باش ہو گیا ہے اور اب دل میں روحانی امنگیں پیدا ہو رہی ہین۔
ਸਭ ਮੀਤ ਬੰਧਪ ਹਰਖੁ ਉਪਜਿਆ ਦੂਤ ਥਾਉ ਗਵਾਇਆ ॥
sabh meet banDhap harakh upji-aa doot thaa-o gavaa-i-aa.
All my friends and relatives are delighted and all traces of my enemies (vices) have been eradicated.
ਮੇਰੇ ਸਾਰੇ ਸੱਜਣ ਅਤੇ ਸਾਕ-ਸੈਨ (ਗਿਆਨ-ਇੰਦ੍ਰਿਆਂ) ਅਨੰਦ ਅੰਦਰ ਹਨ ਅਤੇ ਕਾਮਾਦਿਕ ਵੈਰੀਆਂ ਦਾ ਨਾਮ ਨਿਸ਼ਾਨ ਤਕ ਮਿਟ ਗਿਆ ਹੈ।
سبھمیِتبنّدھپہرکھُاُپجِیادوُتتھاءُگۄائِیا॥
میت۔ دوست۔ بندھپ ۔ رشتہ دار۔ ہرکھ ۔ خوشی ۔ اپجیا ۔ پیدا ہوا۔ دوت۔ دشمن۔ تھاؤ گوائیا۔ مقام ختم کیا۔
پیار آقا خدا کا ملا پ ہوا ساتھی خوشیاں منا رہے ہیں۔ سب دوستوں رشتہ دار خوش ہو رہے ہیں۔ اور دشمنوں کا ٹھکانہختم ہوگیا
ਅਨਹਤ ਵਾਜੇ ਵਜਹਿ ਘਰ ਮਹਿ ਪਿਰ ਸੰਗਿ ਸੇਜ ਵਿਛਾਈ ॥
anhat vaajay vajeh ghar meh pir sang sayj vichhaa-ee.
Non stop divine melodies are playing in my heart and I am enjoying the intimate company of my husband-God.
ਮੇਰੇ ਹਿਰਦੇ ਵਿਚ ਬਿਨਾ ਵਜਾਏ ਵਾਜੇ ਵੱਜ ਰਹੇ ਹਨ, ਅਤੇ ਮੈਂ ਪ੍ਰਭੂ-ਪਤੀ ਨਾਲ ਸੇਜ ਵਿਛਾ ਲਈ ਹੈ,l
انہتۄاجےۄجہِگھرمہِپِرسنّگِسیجۄِچھائیِ॥
انحت۔ بے آواز۔ ان آحت۔ سہج ۔ مکمل سکون اور روحانی علم میں۔
اور اب خدا میرا ساتھی ہوگیا روحانی سنگیت ہو رہے ہیں۔
ਬਿਨਵੰਤਿ ਨਾਨਕੁ ਸਹਜਿ ਰਹੈ ਹਰਿ ਮਿਲਿਆ ਕੰਤੁ ਸੁਖਦਾਈ ॥੪॥੧॥
binvant naanak sahj rahai har mili-aa kant sukh-daa-ee. ||4||1||
Nanak humbly submits that the soul bride who has realized peace giving God as her groom remains in equipoise. ||4||1||
ਨਾਨਕ ਬੇਨਤੀ ਕਰਦਾ ਹੈ-ਜਿਸ ਜੀਵ-ਇਸਤ੍ਰੀ ਨੂੰ ਸਾਰੇ ਸੁਖਾਂ ਦਾ ਦਾਤਾ ਪ੍ਰਭੂ-ਪਤੀ ਮਿਲ ਪੈਂਦਾ ਹੈ, ਉਹ ਆਤਮਕ ਅਡੋਲਤਾ ਵਿਚ ਟਿਕੀ ਰਹਿੰਦੀ ਹੈ l
بِنۄنّتِنانکُسہجِرہےَہرِمِلِیاکنّتُسُکھدائیِ॥੪॥੧॥
نانک گذارش کرتا ہے ۔ کہ جیسے خدا کا وصل حاصل ہوجاتا ہے اسے روحانی سکون ملتا ہے ۔