Urdu-Raw-Page-1090

ਪਉੜੀ ॥
pa-orhee.
Pauree:
پئُڑیِ ॥
ਦੋਵੈ ਤਰਫਾ ਉਪਾਈਓਨੁ ਵਿਚਿ ਸਕਤਿ ਸਿਵ ਵਾਸਾ ॥
dovai tarfaa opaa-ee-on vich sakat siv vaasaa.
O’ my friends, God has created both paths (of following the Guru’s teachings, or the dictates of one’s own mind). In this world abide both the worldly power, and divine soul.
ਇਸ ਸ੍ਰਿਸ਼ਟੀ ਵਿਚ ਮਾਇਆ ਤੇ ਆਤਮਾ (ਦੋਹਾਂ ਦਾ) ਵਾਸ ਹੈ (ਇਹਨਾਂ ਦੇ ਅਸਰ ਹੇਠ ਕੋਈ ਅਹੰਕਾਰ ਵਿਚ ਦੂਜਿਆਂ ਨਾਲ ਲੜਦੇ ਹਨ ਤੇ ਕੋਈ ਨਾਮ ਦੇ ਧਨੀ ਹਨ) ਇਹ ਦੋਵੇਂ ਪਾਸੇ ਪ੍ਰਭੂ ਨੇ ਆਪ ਹੀ ਬਣਾਏ ਹਨ।
دوۄےَ ترپھا اُپائیِئونُ ۄِچِ سکتِ سِۄ ۄاسا ॥
دو وے طرفا۔ دونون نکتہ نگاہ یا نظرئے ۔ اُپائن۔ پیدا کئے ۔
ا س عالم میں دنیاوی دؤلت اور روح ہر دو بستی ہیں۔ یہ ہر دو نظرئے خدا کے خود پیدا کئے ہوئے ہیں
ਸਕਤੀ ਕਿਨੈ ਨ ਪਾਇਓ ਫਿਰਿ ਜਨਮਿ ਬਿਨਾਸਾ ॥
saktee kinai na paa-i-o fir janam binaasaa.
No one has realized God through worldly power; instead one goes through a cycle of birth and death.
ਮਾਇਆ ਦੇ ਅਸਰ ਵਿਚ ਰਹਿ ਕੇ ਕਿਸੇ ਨੇ (ਰੱਬ) ਨਹੀਂ ਲੱਭਾ, ਮੁੜ ਮੁੜ ਜੰਮਦਾ ਮਰਦਾ ਹੈ।
سکتیِ کِنےَ ن پائِئو پھِرِ جنمِ بِناسا ॥
سکت۔ دنیاوی دولت۔ سیو۔ روح۔ بناسا۔ مٹ جانا۔ فناہ۔
مادہ پرستی سے کسی کو خدا نہیں ملا اس سے زندگی برباد وہتی ہے ۔
ਗੁਰਿ ਸੇਵਿਐ ਸਾਤਿ ਪਾਈਐ ਜਪਿ ਸਾਸ ਗਿਰਾਸਾ ॥
gur sayvi-ai saat paa-ee-ai jap saas giraasaa.
It is only by following the Guru’s teachings and contemplating on Naam with every breath and morsel, that we get peace of mind.
ਪਰ ਗੁਰੂ ਦੇ ਹੁਕਮ ਵਿਚ ਤੁਰਿਆਂ ਖਾਂਦਿਆਂ ਪੀਂਦਿਆਂ ਨਾਮ ਜਪ ਕੇ (ਹਿਰਦੇ ਵਿਚ) ਠੰਢ ਪੈਂਦੀ ਹੈ।
گُرِ سیۄِئےَ ساتِ پائیِئےَ جپِ ساس گِراسا ॥
سات۔ سکون۔ ساس۔ گراسا۔ ہر سانس۔ ہر لقمہ ۔
خدمت مرشد سے سکون ملتا ہے اسے ہر سانس اور ہر لقمہ یادرکھ ۔
ਸਿਮ੍ਰਿਤਿ ਸਾਸਤ ਸੋਧਿ ਦੇਖੁ ਊਤਮ ਹਰਿ ਦਾਸਾ ॥
simrit saasat soDhdaykh ootam har daasaa.
O’ man, go ahead and search (the holy books like), Simritis, and Shastras, you would find that the devotees of God are held in highest esteem.
ਹੇ ਜੀਵ! ਸਿਮ੍ਰਿਤੀਆਂ ਤੇ ਸ਼ਾਸਤ੍ਰਾਂ (ਆਦਿਕ ਸਾਰੇ ਧਰਮ-ਪੁਸਤਕਾਂ ਨੂੰ ਬੇਸ਼ਕ) ਖੋਜ ਕੇ ਵੇਖ ਲਉ, ਚੰਗੇ ਮਨੁੱਖ ਉਹ ਹਨ ਜੋ ਪ੍ਰਭੂ ਦੇ ਸੇਵਕ ਹਨ।
سِم٘رِتِ ساست سودھِ دیکھُ اوُتم ہرِ داسا ॥
ہرداسا۔ الہٰی خادم۔
مذہبی کتابوں کا مطالعہ کرکے دیکھ لو خادمان کدا ہی نیک انسنا ہیں۔
ਨਾਨਕ ਨਾਮ ਬਿਨਾ ਕੋ ਥਿਰੁ ਨਹੀ ਨਾਮੇ ਬਲਿ ਜਾਸਾ ॥੧੦॥
naanak naam binaa ko thir nahee naamay bal jaasaa. ||10||
Nanak says, without Naam, nothing is permanent; therefore I am dedicated to Naam. ||10||
ਨਾਨਕ ਕਹਿੰਦੇ ਨੇ! ‘ਨਾਮ’ ਤੋਂ ਬਿਨਾ ਕੋਈ ਸ਼ੈ ਥਿਰ ਰਹਿਣ ਵਾਲੀ ਨਹੀਂ; ਮੈਂ ਸਦਕੇ ਹਾਂ ਪ੍ਰਭੂ ਦੇ ਨਾਮ ਤੋਂ ॥੧੦॥
نانک نام بِنا کو تھِرُ نہیِ نامے بلِ جاسا ॥੧੦॥
تھر۔ مستقل ۔ نامے بل جاسا ۔ قربان جاؤن نام پر ۔
اے نانک۔ خدا کے نام ست سچ حق و حقیقت بغیر صدیوی اور دائمی نہیں قربان ہوں خداکے نام پر ۔
ਸਲੋਕੁ ਮਃ ੩ ॥
salok mehlaa 3.
Shalok, Third Guru:
سلوکُ مਃ੩॥
ਹੋਵਾ ਪੰਡਿਤੁ ਜੋਤਕੀ ਵੇਦ ਪੜਾ ਮੁਖਿ ਚਾਰਿ ॥
hovaa pandit jotkee vayd parhaa mukh chaar.
O’ my friends, even if I were to become a scholar or an astrologer and recite all the four Vedas from memory,
ਹੇ ਭਾਈ , ਜੇ ਮੈਂ (ਧਰਮ-ਪੁਸਤਕਾਂ ਦਾ) ਵਿਦਵਾਨ ਬਣ ਜਾਵਾਂ, ਜੋਤਸ਼ੀ ਬਣ ਜਾਵਾਂ, ਚਾਰੇ ਵੇਦ ਮੂੰਹ-ਜ਼ਬਾਨੀ ਪੜ੍ਹ ਸਕਾਂ;
ہوۄا پنّڈِتُ جوتکیِ ۄید پڑا مُکھِ چارِ ॥
پنڈت ۔ عالم ۔ جوتکی ۔ نجومی۔وید پرھا مکھ چار۔ چاروں دیدزبانی پڑنیون ۔
اگر عالم فاضل اور نجومی ہوجاؤں چاروں وید زبانی پڑہوں

ਨਵ ਖੰਡ ਮਧੇ ਪੂਜੀਆ ਅਪਣੈ ਚਜਿ ਵੀਚਾਰਿ ॥
nav khand maDhay poojee-aa apnai chaj veechaar.
I am venerated in all the nine regions of the world because of my high moral character and thoughts;
ਜੇ ਆਪਣੇ ਆਚਰਨ ਦੇ ਕਾਰਨ ਆਪਣੀ ਚੰਗੀ ਅਕਲ ਦੇ ਕਾਰਨ ਸਾਰੀ ਹੀ ਧਰਤੀ ਵਿਚ ਮੇਰੀ ਇੱਜ਼ਤ ਹੋਵੇ;
نۄ کھنّڈ مدھے پوُجیِیا اپنھےَ چجِ ۄیِچارِ ॥
نوگھنڈ ۔ زمین کے نو برا عظموں ۔مدھے میں ۔ چج ویچار۔ خیالات کی سمجھ کی وجہ سے ۔
سارے عالم میں پرستش ہو اپنے شعور وخلاق و چال چلن کی وجہ سے
ਮਤੁ ਸਚਾ ਅਖਰੁ ਭੁਲਿ ਜਾਇ ਚਉਕੈ ਭਿਟੈ ਨ ਕੋਇ ॥
mat sachaa akhar bhul jaa-ay cha-ukai bhitai na ko-ay.
and no low caste person pollutes my kitchen square, (all these things are useless, because the most essential thing is) that one should never forsake God.
(ਜੇ ਮੈਂ ਬੜੀ ਸੁੱਚ ਰੱਖਾਂ ਤੇ ਖ਼ਿਆਲ ਰੱਖਾਂ ਕਿ) ਕਿਤੇ ਕੋਈ (ਨੀਵੀਂ ਜਾਤਿ ਵਾਲਾ ਮਨੁੱਖ ਮੇਰੇ) ਚੌਂਕੇ ਨੂੰ ਭਿੱਟ ਨ ਜਾਏ (ਤਾਂ ਇਹ ਸਭ ਕੁਝ ਵਿਅਰਥ ਹੀ ਹੈ। (ਧਿਆਨ ਇਸ ਗੱਲ ਦਾ ਰਹਿਣਾ ਚਾਹੀਦਾ ਹੈ ਕਿ) ਕਿਤੇ ਸਦਾ ਕਾਇਮ ਰਹਿਣ ਵਾਲਾ ਹਰਿ-ਨਾਮ (ਮਨ ਤੋਂ) ਭੁੱਲ ਨਾਹ ਜਾਏ।
متُ سچا اکھرُ بھُلِ جاءِ چئُکےَ بھِٹےَ ن کوءِ ॥
مت ۔ ایسانہ ہو۔ سچا اکھر۔ سچا لفظ ۔ چؤکے ۔ رسوئی۔ باورچی خانہ ۔ بھٹے ۔ناپاک۔
اور پاکیزگی اپناؤں کہ کہیں میرے باورچی خانے کو چھوڑ کر ناپاک نہ بناوے
ਝੂਠੇ ਚਉਕੇ ਨਾਨਕਾ ਸਚਾ ਏਕੋ ਸੋਇ ॥੧॥
jhoothay cha-ukay naankaa sachaa ayko so-ay. ||1||
Nanak says that these kitchens and other such things are false and short lived, the only one Who is everlasting, is God. ||1||
ਨਾਨਕ ਕਹਿੰਦੇ ਨੇ! ਸਾਰੇ ਚੌਂਕੇ ਨਾਸਵੰਤ ਹਨ, ਸਦਾ ਕਾਇਮ ਰਹਿਣ ਵਾਲਾ ਸਿਰਫ਼ ਪਰਮਾਤਮਾ ਹੀ ਹੈ ॥੧॥
جھوُٹھے چئُکے نانکا سچا ایکو سوءِ ॥੧॥
سچا ایکو سوئے ۔ سچا ہے صرف واحد خدا۔
یہ سارے باورچی خانے جھوتھے اور ناپاک ہیں جبکہ صدیوی و دائمی خدا ہی پاک ہے ۔
ਮਃ ੩ ॥
mehlaa 3.
Third Guru:
مਃ੩॥
ਆਪਿ ਉਪਾਏ ਕਰੇ ਆਪਿ ਆਪੇ ਨਦਰਿ ਕਰੇਇ ॥
aap upaa-ay karay aap aapay nadar karay-i.
O’ my friend, He Himself creates all beings, does all deeds (everything), and Himself casts His glance of grace on them,
ਹੇ ਭਾਈ, ਪ੍ਰਭੂ ਆਪ ਹੀ (ਜੀਆਂ ਨੂੰ) ਪੈਦਾ ਕਰਦਾ ਹੈ (ਸਭ ਕਾਰਜ) ਆਪ ਹੀ ਕਰਦਾ ਹੈ, ਆਪ ਹੀ (ਜੀਆਂ ਤੇ) ਮਿਹਰ ਦੀ ਨਜ਼ਰ ਕਰਦਾ ਹੈ,
آپِ اُپاۓ کرے آپِ آپے ندرِ کرےءِ ॥
اُپائے ۔ پیدا کرے ۔ندر۔ نظر عنایت و شفقت ۔
خدا خود ہی پید اکرکے خود ہی نظر عنایت کرتا ہے
ਆਪੇ ਦੇ ਵਡਿਆਈਆ ਕਹੁ ਨਾਨਕ ਸਚਾ ਸੋਇ ॥੨॥
aapay day vadi-aa-ee-aa kaho naanak sachaa so-ay. ||2||
O’ Nanak, say that God Himself blesses some with glories. He Himself is only everlasting.||2||
ਆਪ ਹੀ ਵਡਿਆਈਆਂ ਦੇਂਦਾ ਹੈ; ਹੇ ਨਾਨਕ,ਆਖ! ਉਹ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਆਪ ਹੀ (ਸਭ ਕੁਝ ਕਰਨ ਦੇ ਸਮਰੱਥ) ਹੈ ॥੨॥
آپے دے ۄڈِیائیِیا کہُ نانک سچا سوءِ ॥੨॥
وڈیائیا۔ عظمت وشہرت۔
اور خود ہی عظمت و شہرت دیتا ہے ۔ اے نانک۔ خود ہی صدیوی و دائمی ہے ۔
ਪਉੜੀ ॥
pa-orhee.
Pauree:
پئُڑیِ ॥
ਕੰਟਕੁ ਕਾਲੁ ਏਕੁ ਹੈ ਹੋਰੁ ਕੰਟਕੁ ਨ ਸੂਝੈ ॥
kantak kaal ayk hai hor kantak na soojhai.
O’ my friends, fear of death is such a thorn (torture) that no other thorn (doubt) comes to mind that equals it.
ਹੇ ਭਾਈ, (ਮਨੁੱਖ ਲਈ) ਮੌਤ (ਦਾ ਡਰ ਹੀ) ਇਕ (ਐਸਾ) ਕੰਡਾ ਹੈ (ਜੋ ਹਰ ਵੇਲੇ ਦਿਲ ਵਿਚ ਚੁੱਭਦਾ ਹੈ) ਕੋਈ ਹੋਰ ਕੰਡਾ (ਭਾਵ, ਸਹਿਮ) ਇਸ ਵਰਗਾ ਨਹੀਂ ਹੈ।
کنّٹکُ کالُ ایکُ ہےَ ہورُ کنّٹکُ ن سوُجھےَ ॥
کنٹک ۔ کانٹا۔ کال۔ موت۔
کانٹا اور موت ایک سے ہیں کوئی دوسرا کانٹا اس جیسا نہیں۔ یہ موت سارے عالم میں چلتی ہے
ਅਫਰਿਓ ਜਗ ਮਹਿ ਵਰਤਦਾ ਪਾਪੀ ਸਿਉ ਲੂਝੈ ॥
afri-o jag meh varatdaa paapee si-o loojhai.
Undeterred, it is pervading the entire world and particularly torturing the sinner.
(ਇਹ ਮੌਤ) ਸਾਰੇ ਜਗਤ ਵਿਚ ਵਰਤ ਰਹੀ ਹੈ ਕੋਈ ਇਸ ਨੂੰ ਰੋਕ ਨਹੀਂ ਸਕਦਾ, (ਮੌਤ ਦਾ ਸਹਿਮ) ਵਿਕਾਰੀ ਬੰਦਿਆਂ ਨੂੰ (ਖ਼ਾਸ ਤੌਰ ਤੇ) ਅੜਦਾ ਹੈ (ਭਾਵ, ਦਬਾ ਪਾਂਦਾ ਹੈ)।
اپھرِئو جگ مہِ ۄرتدا پاپیِ سِءُ لوُجھےَ ॥
اپھریؤ۔ بے روک۔ پاپی ۔ گناہگار۔ لوجھے ۔ جھگڑتا ہے ۔
کوئی اسے روک نہیں سکتا۔ گناہگاروں سے خاص طور پ جنگ کرتی ہے ۔
ਗੁਰ ਸਬਦੀ ਹਰਿ ਭੇਦੀਐ ਹਰਿ ਜਪਿ ਹਰਿ ਬੂਝੈ ॥
gur sabdee har bhaydee-ai har jap har boojhai.
But the one, who by reflecting on the Guru’s word understands the mystery of God, realizes God by meditating on His Name.
ਜੋ ਮਨੁੱਖ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਦੇ ਭੇਦ ਨੂੰ ਸਮਝ ਲੈਂਦਾ ਹੈ ਉਹ ਸਿਮਰਨ ਕਰ ਕੇ ਪ੍ਰਭੂ-ਨਾਮ ਵਿਚ ਪ੍ਰੋਤਾ ਜਾਂਦਾ ਹੈ ।
گُر سبدیِ ہرِ بھیدیِئےَ ہرِ جپِ ہرِ بوُجھےَ ॥
بھیدیئے ۔ مجذوب۔
کلام مرشد کے ذریعے ملاپ ہوتاہے خدا سے یاد سے سمجھ آتی ہے ۔
ਸੋ ਹਰਿ ਸਰਣਾਈ ਛੁਟੀਐ ਜੋ ਮਨ ਸਿਉ ਜੂਝੈ ॥
so har sarnaa-ee chhutee-ai jo man si-o joojhai.
The person who struggles with his mind (controls his mind), gets emancipated from the fear of death by seeking the sanctuary of God.
ਜੋ ਆਪਣੇ ਮਨ ਦੇ ਨਾਲ ਟਾਕਰਾ ਲਾਂਦਾ ਹੈ ਉਹ ਪ੍ਰਭੂ ਦੀ ਸਰਨ ਪੈ ਕੇ (ਮੌਤ ਦੇ ਸਹਿਮ ਤੋਂ) ਬਚ ਜਾਂਦਾ ਹੈ।
سو ہرِ سرنھائیِ چھُٹیِئےَ جو من سِءُ جوُجھےَ ॥
جھوجھے ۔ جنگ ۔ سیجھے ۔کامیاب۔
اس لئے الہٰی پناہ گیری سے نجات ملتی ہے جو اپنے من سے ٹکراتا ہے ۔
ਮਨਿ ਵੀਚਾਰਿ ਹਰਿ ਜਪੁ ਕਰੇ ਹਰਿ ਦਰਗਹ ਸੀਝੈ ॥੧੧॥
man veechaar har jap karay har dargeh seejhai. ||11||
In short, a person who meditates on God by reflecting on His virtues in his mind, succeeds (and is accepted) in presence of God. ||11||
ਜੋ ਮਨੁੱਖ ਆਪਣੇ ਮਨ ਵਿਚ (ਪ੍ਰਭੂ ਦੇ ਗੁਣਾਂ ਦੀ) ਵਿਚਾਰ ਕਰ ਕੇ ਬੰਦਗੀ ਕਰਦਾ ਹੈ ਉਹ ਪ੍ਰਭੂ ਦੀ ਹਜ਼ੂਰੀ ਵਿਚ ਪਰਵਾਨ ਹੁੰਦਾ ਹੈ ॥੧੧॥
منِ ۄیِچارِ ہرِ جپُ کرے ہرِ درگہ سیِجھےَ ॥੧੧॥
جو دلمیں سوچ سمجھ خدا کی یادوریاض کرتا ہے بارگاہ خدا میں کامیابی پاتا ہے ۔
ਸਲੋਕੁ ਮਃ ੧ ॥
salok mehlaa 1.
Shalok, First Guru:
سلوکُ مਃ੧॥
ਹੁਕਮਿ ਰਜਾਈ ਸਾਖਤੀ ਦਰਗਹ ਸਚੁ ਕਬੂਲੁ ॥
hukam rajaa-ee saakh-tee dargeh sach kabool.
O’ my friend, it is only by submitting to God’s Will that one gets closer to God and only the truth i.e. remembrance of God, is accepted in His presence.
ਹੇ ਭਾਈ, ਪਰਮਾਤਮਾ ਦੇ ਹੁਕਮ ਵਿਚ ਤੁਰਿਆਂ ਪਰਮਾਤਮਾ ਨਾਲ ਬਣ ਆਉਂਦੀ ਹੈ, ਪ੍ਰਭੂ ਦੀ ਹਜ਼ੂਰੀ ਵਿਚ ਸੱਚ (ਭਾਵ, ਸਿਮਰਨ) ਪ੍ਰਵਾਨ ਹੈ।
ہُکمِ رجائیِ ساکھتیِ درگہ سچُ کبوُلُ ॥
رجائی۔ رضا۔ مرضی ۔ ساکھتی۔ میل۔ملاپ۔ خیالاتی اتفاق بناوٹ ۔ درگیہہ سچ ۔ خدا کی عدالت ۔ قبول۔ منظور۔
خدا کے فرمان ورضا کی مطابق کام کرنے سے خدا سے اتفاق بنتاہے ہمرا ہی پیدا ہوتی ہے
ਸਾਹਿਬੁ ਲੇਖਾ ਮੰਗਸੀ ਦੁਨੀਆ ਦੇਖਿ ਨ ਭੂਲੁ ॥
saahib laykhaa mangsee dunee-aa daykh na bhool.
O’ man, don’t forget God when looking at the world because in the end, the Master would ask for the account of all your deeds in life.
ਹੇ ਜੀਵ! ਦੁਨੀਆ ਨੂੰ ਵੇਖ ਕੇ (ਸਿਮਰਨ ਨੂੰ ਭੁੱਲਣ ਦੀ) ਗ਼ਲਤੀ ਨਾਹ ਖਾਹ, ਮਾਲਕ (ਤੇਰੇ ਅਮਲਾਂ ਦਾ) ਲੇਖਾ ਮੰਗੇਗਾ।
ساہِبُ لیکھا منّگسیِ دُنیِیا دیکھِ ن بھوُلُ ॥
بھول۔ گمراہی ۔
خدا کی عدالت میں سچ اور صاف گوی منظور ہوتی ہے ۔ دنیا کو دیکھ کر گمراہ نہ ہو خدا نے تیرے اعمال کا حساب مانگنا ہے
ਦਿਲ ਦਰਵਾਨੀ ਜੋ ਕਰੇ ਦਰਵੇਸੀ ਦਿਲੁ ਰਾਸਿ ॥
dil darvaanee jo karay darvaysee dil raas.
The person who keeps a watch over his mind (to ensure that it is not misled by false worldly allurements), and keeps it pure, is a true ascetic.
ਜੋ ਮਨੁੱਖ ਦਿਲ ਦੀ ਰਾਖੀ ਕਰਦਾ ਹੈ, ਉਹ ਦਿਲ ਨੂੰ ਸਿੱਧੇ ਰਾਹ ਤੇ ਰੱਖਣ ਦੀ ਫ਼ਕੀਰੀ ਕਮਾਂਦਾ ਹੈ|
دِل درۄانیِ جو کرے درۄیسیِ دِلُ راسِ ॥
دل دربانی۔ دل کی نگرانی ۔ درویشی ۔ فقیری ۔ دل راس۔ دل درست ہوتا ہے ۔ عشق محبت۔ پیار۔ پریم۔
جو اپنے دل پرنظر رکھتا ہے پہریداری کرتا ہے دل کو راہ راست پر رکھنا ہی حقیقی درویشی اور فقیری ہے ۔
ਇਸਕ ਮੁਹਬਤਿ ਨਾਨਕਾ ਲੇਖਾ ਕਰਤੇ ਪਾਸਿ ॥੧॥
isak muhabat naankaa laykhaa kartay paas. ||1||
Nanak says that the Creator keeps account of his love and affection. ||1||
ਨਾਨਕ ਕਹਿੰਦੇ ਨੇ! ਉਸ ਦੇ ਪਿਆਰ ਮੁਹੱਬਤ ਦਾ ਹਿਸਾਬ ਕਰਤਾਰ ਦੇ ਪਾਸ ਹੈ (ਭਾਵ, ਪ੍ਰਭੂ ਉਸ ਦੇ ਪਿਆਰ ਨੂੰ ਜਾਣਦਾ ਹੈ) ॥੧॥
اِسک مُہبتِ نانکا لیکھا کرتے پاسِ ॥੧॥
لیکھا ۔ حساب۔
اے نانک۔ انسنا کے عشق و محبت کا حساب خدا کے پاسا ہے ۔
ਮਃ ੧ ॥
mehlaa 1.
First Guru:
مਃ੧॥
ਅਲਗਉ ਜੋਇ ਮਧੂਕੜਉ ਸਾਰੰਗਪਾਣਿ ਸਬਾਇ ॥ ਹੀਰੈ ਹੀਰਾ ਬੇਧਿਆ ਨਾਨਕ ਕੰਠਿ ਸੁਭਾਇ ॥੨॥
alga-o jo-ay maDhookarha-o sarangpaan sabaa-ay. heerai heeraa bayDhi-aa naanak kanth subhaa-ay. ||2||
Nanak says that God lovingly embraces the person who by detaching himself like a black bee, sees God everywhere, and with the diamond of Guru’s word pierces the diamond of his soul. ||2||
ਨਾਨਕ ਕਹਿੰਦੇ ਨੇ! (ਜੋ ਜੀਵ-) ਭੌਰਾ ਨਿਰਲੇਪ ਰਹਿ ਕੇ ਹਰ ਥਾਂ ਪਰਮਾਤਮਾ ਨੂੰ ਤੱਕਦਾ ਹੈ, ਉਸ ਦੇ ਮਨ ਦਾ ਹੀਰਾ ਸਬਦ ਰੂਪੀ ਹੀਰੇ ਨਾਲ ਵਿੰਨ੍ਹਿਆ ਜਾਂਦਾ ਹੈ ਅਤੇ ਉਹ ਪ੍ਰਭੂ-ਪ੍ਰੇਮ ਦੀ ਰਾਹੀਂ ਪ੍ਰਭੂ ਦੇ ਗਲ ਨਾਲ ਲੱਗ ਜਾਂਦਾ ਹੈ ॥੨॥
الگءُ جوءِ مدھوُکڑءُ سارنّگپانھِ سباءِ ॥ ہیِرےَ ہیِرا بیدھِیا نانک کنّٹھِ سُبھاءِ ॥੨॥
الگوؤ۔ الگ۔ علیحدہ۔ جوئے ۔ جو بھی ۔ مدھو کڑؤ۔ بھورے ۔ سارنگ پان۔ کمانڈر۔ خدا۔ سپہ سالار۔ سبائے ۔ سارے ۔ ہیرے ہیرا بیدھیا۔ من ہیرے کی مانند جو قیمتی ہے نام الہٰی سچ و حق وحقیقت میں بندھ گیا۔ کنٹھ۔ گلے ۔ سبائے ۔ سارئے ۔
جو عاشق الہٰی بھورئے کی طرح جگہ جگہ سے حقیقت کی تلاش کرتا اور دلمیں بساتا ہے جس کی روح خدا سے جڑی ہوئی ہے اے نانک۔ وہ الہٰی نام سچ حق و حقیقت کی محبت میں گرفتار ہوگیا تو قدرتی طور پر خدا اسکے گلے میں بس جاتا ہے ۔
ਪਉੜੀ ॥
pa-orhee.
Pauree:
پئُڑیِ ॥
ਮਨਮੁਖ ਕਾਲੁ ਵਿਆਪਦਾ ਮੋਹਿ ਮਾਇਆ ਲਾਗੇ ॥
manmukh kaal vi-aapdaa mohi maa-i-aa laagay.
O’ my friends, the demon of death tortures those self-willed people who remain engrossed in the material world.
ਹੇ ਭਾਈ, ਮਨ ਦੇ ਗ਼ੁਲਾਮ ਮਨੁੱਖ ਮਾਇਆ ਦੇ ਮੋਹ ਵਿਚ ਮਸਤ ਰਹਿੰਦੇ ਹਨ, ਉਹਨਾਂ ਨੂੰ ਮੌਤ (ਦਾ ਸਹਿਮ) ਦਬਾਈ ਰੱਖਦਾ ਹੈ।
منمُکھ کالُ ۄِیاپدا موہِ مائِیا لاگے ॥
منمکھ ۔ مرید من۔ کال۔ موت۔
من کے مرید انسان دنیاوی دؤلت کی محبت میں گرفتار رہتے ہیں اور ہر وقت موت کا خوف رہتا ہے
ਖਿਨ ਮਹਿ ਮਾਰਿ ਪਛਾੜਸੀ ਭਾਇ ਦੂਜੈ ਠਾਗੇ ॥
khin meh maar pachhaarhsee bhaa-ay doojai thaagay.
In an instant death kills those who are being deceived by the love of the other worldly things by throwing them to the ground.
ਜੋ ਮਨੁੱਖ ਮਾਇਆ ਦੇ ਮੋਹ ਵਿਚ ਲੁੱਟੇ ਜਾ ਰਹੇ ਹਨ ਉਹਨਾਂ ਨੂੰ ਮੌਤ ਪਲ ਵਿਚ ਮਾਰ ਕੇ ਨਾਸ ਕਰਦਾ ਹੈ।
کھِن مہِ مارِ پچھاڑسیِ بھاءِ دوُجےَ ٹھاگے ॥
ٹھاگے ۔ ٹگھے گئے ۔ دہوکے میں۔
جو دنیاوی محبت میں گرفتار رہتے روحانی واخلاقی طور پر ان کا روحای سرمایہ لٹ جاتا ہے دہوکا فریب ہو جاتا ہے
ਫਿਰਿ ਵੇਲਾ ਹਥਿ ਨ ਆਵਈ ਜਮ ਕਾ ਡੰਡੁ ਲਾਗੇ ॥
fir vaylaa hath na aavee jam kaa dand laagay.
Once the demon of death strikes i.e. hovers over their heads, they cannot get opportunity to repent for their sins, or remember God.
ਜਿਸ ਵੇਲੇ ਮੌਤ ਦਾ ਡੰਡਾ ਆ ਹੀ ਵੱਜਦਾ ਹੈ (ਮੌਤ ਸਿਰ ਤੇ ਆ ਜਾਂਦੀ ਹੈ) ਤਦੋਂ (ਇਸ ਮੋਹ ਵਿਚੋਂ ਨਿਕਲਣ ਲਈ) ਸਮਾ ਨਹੀਂ ਮਿਲਦਾ।
پھِرِ ۄیلا ہتھِ ن آۄئیِ جم کا ڈنّڈُ لاگے ॥
ویلا۔ موقعہ۔ ڈنڈ ۔ سزا۔
اور وہ وتھورے عرصے میں روحانی واخلاقی طور مٹ جاتے ہیں بعد میں موقہ نہیں ملتا موت کا فرشتہ سزا دیتا ہے
ਤਿਨ ਜਮ ਡੰਡੁ ਨ ਲਗਈ ਜੋ ਹਰਿ ਲਿਵ ਜਾਗੇ ॥
tin jam dand na lag-ee jo har liv jaagay.
But they who remain awake in the love of God (and remain alert to false worldly enticements and keep remembering God with love), are not hit by the demon of death.
ਜੋ ਮਨੁੱਖ ਪਰਮਾਤਮਾ ਦੀ ਯਾਦ ਵਿਚ ਸੁਚੇਤ ਰਹਿੰਦੇ ਹਨ ਉਹਨਾਂ ਨੂੰ ਜਮ ਦਾ ਡੰਡਾ ਨਹੀਂ ਲੱਗਦਾ (ਸਹਿਮ ਨਹੀਂ ਮਾਰਦਾ)।
تِن جم ڈنّڈُ ن لگئیِ جو ہرِ لِۄ جاگے ॥
ہر لو جاگے ۔ جو الہٰی محبت میں بیدار ہیں۔
جو خدا کو یاد رکھتے ہیں انہیں فرشتہ موت کی سزا نہیں ملتی
ਸਭ ਤੇਰੀ ਤੁਧੁ ਛਡਾਵਣੀ ਸਭ ਤੁਧੈ ਲਾਗੇ ॥੧੨॥
sabhtayree tuDhchhadaavanee sabhtuDhai laagay. ||12||
O’ God, all this creation is Yours and You are the one who can liberate them from worldly involvements. All beings are dependent on Your support. ||12||
ਹੇ ਪ੍ਰਭੂ! ਸਾਰੀ ਸ੍ਰਿਸ਼ਟੀ ਤੇਰੀ ਹੀ ਹੈ, ਤੂੰ ਹੀ ਇਸ ਨੂੰ ਮਾਇਆ ਦੇ ਮੋਹ ਤੋਂ ਛਡਾਣਾ ਹੈ, ਸਾਰਿਆਂ ਦਾ ਤੂੰ ਹੀ ਆਸਰਾ ਹੈਂ ॥੧੨॥
سبھ تیریِ تُدھُ چھڈاۄنھیِ سبھ تُدھےَ لاگے ॥੧੨॥
چھڈاونی۔ نجات دلانی۔
اے خدا سارے مخلوقات تیری ہے تو نے ہی نجات دلانی ہے تو ہی سب کا سہاراہے ۔
ਸਲੋਕੁ ਮਃ ੧ ॥
salok mehlaa 1.
Shalok, First Guru:
سلوکُ مਃ੧॥
ਸਰਬੇ ਜੋਇ ਅਗਛਮੀ ਦੂਖੁ ਘਨੇਰੋ ਆਥਿ ॥
sarbay jo-ay agachhmee dookhghanayro aath.
O’ my friends, a person who considers the world to be imperishable ( and is amassing worldly wealth), goes through immense pain.
ਹੇ ਭਾਈ, (ਜੋ ਮਨੁੱਖ) ਸਾਰੀ ਸ੍ਰਿਸ਼ਟੀ ਨੂੰ ਨਾਹ ਨਾਸ ਹੋਣ ਵਾਲੀ ਵੇਖਦਾ ਹੈ ਉਸ ਨੂੰ ਬੜਾ ਦੁੱਖ ਵਿਆਪਦਾ ਹੈ|
سربے جوءِ اگچھمیِ دوُکھُ گھنیرو آتھِ ॥
سربے ۔ سارے ۔ جوئے ۔ جستجو۔ تلاش۔ ڈہونڈا۔الچھمی ۔ لافناہ۔ گھنیرے ۔ زیادہ۔ آٹھ۔ ہے ۔
جو انسان اس عالم کو لافناہ اور صدیوی سمجھتا ہے ۔ سمجھو اسے ناہیت بھاری عذآب آئیگا ۔
ਕਾਲਰੁ ਲਾਦਸਿ ਸਰੁ ਲਾਘਣਉ ਲਾਭੁ ਨ ਪੂੰਜੀ ਸਾਥਿ ॥੧॥
kaalar laadas sar laaghana-o laabh na poonjee saath. ||1||
He is like the one, who has loaded salt on his head and has to cross the ocean. In the end, he is left neither with the capital nor profit. ||1||
ਉਹ (ਮਾਨੋ) ਕੱਲਰ ਲੱਦ ਰਿਹਾ ਹੈ (ਪਰ ਉਸ ਨੇ) ਸਮੁੰਦਰ ਲੰਘਣਾ ਹੈ, ਉਸ ਦੇ ਪੱਲੇ ਨਾਹ ਮੂਲ ਹੈ ਤੇ ਨਾਹ ਖੱਟੀ ॥੧॥
کالرُ لادسِ سرُ لاگھنھءُ لابھُ ن پوُنّجیِ ساتھِ ॥੧॥
سرلاگھنؤ۔ سمندر پار کرنا ہے ۔ لابھ ۔ منافع ۔ پونجی ۔ سرمایہ ۔
اس نے سمندر پار کرنا اور وہ کللر لاودھ رہا ہے ۔ نہ اسکے پاس اسل ہے نہ سود۔
ਮਃ ੧ ॥
mehlaa 1.
First Guru:
مਃ੧॥
ਪੂੰਜੀ ਸਾਚਉ ਨਾਮੁ ਤੂ ਅਖੁਟਉ ਦਰਬੁ ਅਪਾਰੁ ॥
poonjee saacha-o naam too akhuta-o darab apaar.
O’ God, a person who has the capital of eternal Naam, has You Who is infinite and inexhaustible wealth,
(ਜਿਸ ਮਨੁੱਖ ਦੇ ਪਾਸ) ਪ੍ਰਭੂ ਦਾ ਨਾਮ ਪੂੰਜੀ ਹੈ, ਜਿਸ ਪਾਸ (ਹੇ ਪ੍ਰਭੂ!) ਤੂੰ ਨਾਹ ਮੁੱਕਣ ਵਾਲਾ ਤੇ ਬੇਅੰਤ ਧਨ ਹੈਂ,
پوُنّجیِ ساچءُ نامُ توُ اکھُٹءُ دربُ اپارُ ॥
پونجی ۔ سرمایہ ۔ ساچؤ نام۔ خدا کے نام ۔ سچ حق وحقیقت ۔ اکھٹؤ۔ کم نہ ہونے والی۔ درب۔ دؤلت۔
جس انسان کے پاس الہٰی نام کا سرمایہ سچ حق و حقیقت ہے وہ نہ ختم ہونے والانہ کم ہونے والا بیشمار سرمایہ ہے ۔
ਨਾਨਕ ਵਖਰੁ ਨਿਰਮਲਉ ਧੰਨੁ ਸਾਹੁ ਵਾਪਾਰੁ ॥੨॥
naanak vakhar nirmalo Dhan saahu vaapaar. ||2||
Nanak says that he is fortunate to have the immaculate commodity of Naam, and blessed is the (Guru) banker of this trade. ||2||
ਨਾਨਕ ਕਹਿੰਦੇ ਨੇ ਜਿਸ ਪਾਸ ਇਹ ਪਵਿਤ੍ਰ ਸੌਦਾ ਹੈ, ਹੇ ਨਾਨਕ! ਉਹ ਸ਼ਾਹ ਧੰਨ ਹੈ ਤੇ ਉਸ ਦਾ ਵਣਜ ਧੰਨ ਹੈ ॥੨॥
نانک ۄکھرُ نِرملءُ دھنّنُ ساہُ ۄاپارُ ॥੨॥
وکھر ۔ سودا۔ نرمکؤ۔ پاک۔ دھن۔ ساہو۔ شاباش اس شاہ کو۔ واپار ۔ سوداگاری ۔
اے نانک۔ یہ پاک سودا ہے اسکا شاہ اور سوداگر دونوں کو شاباش ہے ۔
ਮਃ ੧ ॥
mehlaa 1.
First Guru:
مਃ੧॥
ਪੂਰਬ ਪ੍ਰੀਤਿ ਪਿਰਾਣਿ ਲੈ ਮੋਟਉ ਠਾਕੁਰੁ ਮਾਣਿ ॥
poorab pareet piraan lai mota-o thaakur maan.
O’ man, revive your preordained love of God, and regain the support of Your great Master.
(ਹੇ ਜੀਵ!) ਪ੍ਰਭੂ ਨਾਲ ਮੁੱਢਲੀ ਪ੍ਰੀਤ ਪਛਾਣ, ਉਸ ਵੱਡੇ ਮਾਲਕ ਨੂੰ ਯਾਦ ਕਰ।
پوُرب پ٘ریِتِ پِرانھِ لےَ موٹءُ ٹھاکُرُ مانھِ ॥
پورب۔ پہلی ۔ پریت ۔ پیارا۔ پران ۔ پہچان کر۔ سمجھ ۔ موٹو ٹھاکر۔ بلند عظمت ملاک۔ مان ۔ یقین وایمان ۔
خدا کی طرف سے پہلے کئے ہوئے تجھ سے کو پہچان اور یاد کر اس بلند عظمت آقا کو۔
ਮਾਥੈ ਊਭੈ ਜਮੁ ਮਾਰਸੀ ਨਾਨਕ ਮੇਲਣੁ ਨਾਮਿ ॥੩॥
maathai oobhai jam maarsee naanak maylan naam. ||3||
Nanak says that a person who is blessed with Naam, is able to slay (and overcome the fear of) the demon of death standing over his head. ||3||
ਨਾਨਕ ਕਹਿੰਦੇ ਨੇ! ਜਿਹੜਾ ਪ੍ਰਭੂ ਦੇ ਨਾਮ ਵਿਚ ਜੁੜਦਾ ਹੈ ਜਮ ਨੂੰ (ਭਾਵ, ਮੌਤ ਦੇ ਸਹਿਮ ਨੂੰ) ਮੂੰਹ-ਭਾਰ ਮਾਰ ਸਕਦਾ ਹੈ ॥੩॥
ماتھےَ اوُبھےَ جمُ مارسیِ نانک میلنھ نامِ ॥੩॥
ماتھے اوبھے ۔ منہ بھار ۔ جم مارسی۔ موت ماریگا۔ میلن نام۔ الہٰی نام سچ حق و حقیقت اپنانے سے۔
اے نانک۔ نام کے ملاپ مراد سچ حقیقت اپنا کر روحانی وآخلاقی موت کو منہ بھا ر گیر ادیگا۔
ਪਉੜੀ ॥
pa-orhee.
Pauree:
پئُڑیِ ॥
ਆਪੇ ਪਿੰਡੁ ਸਵਾਰਿਓਨੁ ਵਿਚਿ ਨਵ ਨਿਧਿ ਨਾਮੁ ॥
aapay pind savaari-on vich nav niDh naam.
O’ my friends, God Himself has embellished the human body and has put in it His Name – the embodiment of all the nine treasures.
ਹੇ ਭਾਈ, ਪਰਮਾਤਮਾ ਨੇ ਆਪ ਹੀ ਇਹ ਮਨੁੱਖਾ ਸਰੀਰ ਸੰਵਾਰਿਆ ਹੈ ਤੇ ਆਪ ਹੀ ਇਸ ਵਿਚ ਆਪਣਾ ਨਾਮ (ਮਾਨੋ) ਨੌ ਖ਼ਜ਼ਾਨੇ ਪਾ ਦਿੱਤੇ ਹਨ।
آپے پِنّڈُ سۄارِئونُ ۄِچِ نۄ نِدھِ نامُ ॥
پنڈ ۔ جسم۔ سوارئن۔ درست۔ کیا۔ نوندھ۔ نوخزانے ۔ نام۔ الہٰی نام۔ سچ حق و حقیقت ۔
خدا نے خود انسانی جسم کو آراستہ کیا ہے اور اس میں اپنا نام – تمام نو خزانوں کا مجسمہ ڈال دیا ہے
ਇਕਿ ਆਪੇ ਭਰਮਿ ਭੁਲਾਇਅਨੁ ਤਿਨ ਨਿਹਫਲ ਕਾਮੁ ॥
ik aapay bharam bhulaa-i-antin nihfal kaam.
But He has Himself strayed some in doubt who are engaged in fruitless tasks.
ਪਰ ਕਈ ਜੀਵ ਉਸ ਨੇ ਆਪ ਹੀ ਭਟਕਣਾ ਵਿਚ ਪਾ ਕੇ ਕੁਰਾਹੇ ਪਾਏ ਹੋਏ ਹਨ, ਉਹਨਾਂ ਦਾ (ਸਾਰਾ) ਉੱਦਮ ਅਸਫਲ ਜਾਂਦਾ ਹੈ।
اِکِ آپے بھرمِ بھُلائِئنُ تِن نِہپھل کامُ ॥
بھرم بھلائن۔ وہم و گمان مین گمراہ کیا۔ نہفل کام۔ کام ہر آور نہیں۔
لیکن اس نے خود ہی کچھ لوگوں کو شک میں بھٹکادیا ہے جو بے نتیجہ کاموں میں مصروف ہیں
ਇਕਨੀ ਗੁਰਮੁਖਿ ਬੁਝਿਆ ਹਰਿ ਆਤਮ ਰਾਮੁ ॥
iknee gurmukh bujhi-aa har aatam raam.
By Guru’s grace, some have realized God, who pervades all the souls,
ਕਈ ਜੀਵਾਂ ਨੇ ਗੁਰੂ ਦੇ ਸਨਮੁਖ ਹੋ ਕੇ (ਸਭ ਥਾਂ) ਪਰਮਾਤਮਾ ਦੀ ਜੋਤਿ (ਵਿਆਪਕ) ਸਮਝੀ ਹੈ,
اِکنیِ گُرمُکھِ بُجھِیا ہرِ آتم رامُ ॥
خدا کے نور کی سمجھ کی ۔ ایک ایسے ہیں
ਇਕਨੀ ਸੁਣਿ ਕੈ ਮੰਨਿਆ ਹਰਿ ਊਤਮ ਕਾਮੁ ॥
iknee sun kai mani-aa har ootam kaam.
and after listening to the Guru’s word, some have believed that meditating on Naam, is the most sublime deed.
ਕਈ ਜੀਵਾਂ ਨੇ ‘ਨਾਮ’ ਸੁਣ ਕੇ ਮੰਨ ਲਿਆ ਹੈ (ਭਾਵ, ‘ਨਾਮ’ ਵਿਚ ਮਨ ਗਿਝਾ ਲਿਆ ਹੈ) ਉਹਨਾਂ ਦਾ ਇਹ ਉੱਦਮ ਚੰਗਾ ਹੈ।
اِکنیِ سُنھِ کےَ منّنِیا ہرِ اوُتم کامُ ॥
جنہوں نے نام سنکر ایمان لائے ۔ یہ انکا نیک کام ہے ۔
ਅੰਤਰਿ ਹਰਿ ਰੰਗੁ ਉਪਜਿਆ ਗਾਇਆ ਹਰਿ ਗੁਣ ਨਾਮੁ ॥੧੩॥
antar har rang upji-aa gaa-i-aa har gun naam. ||13||
Love for God wells up within those who sing his praises and meditate on Naam. ||13||
ਜੋ ਮਨੁੱਖ ਪ੍ਰਭੂ ਦੇ ਗੁਣ ਗਾਂਦੇ ਹਨ, ‘ਨਾਮ’ ਸਿਮਰਦੇ ਹਨ ਉਹਨਾਂ ਦੇ ਮਨ ਵਿਚ ਪ੍ਰਭੂ ਦਾ ਪਿਆਰ ਪੈਦਾ ਹੁੰਦਾ ਹੈ ॥੧੩॥
انّترِ ہرِ رنّگُ اُپجِیا گائِیا ہرِ گُنھ نامُ ॥੧੩॥
انکے دل میں خدا سے پریم پیار پیدا ہوتا ہے ۔ جو نام دلمیں بساتے ہیں اور حمدوثناہ گاتےہں۔
ਸਲੋਕੁ ਮਃ ੧ ॥
salok mehlaa 1.
Shalok, First Guru:
سلوکُ مਃ੧॥

error: Content is protected !!