ਸਹਸ ਸਿਆਣਪ ਕਰਿ ਰਹੇ ਮਨਿ ਕੋਰੈ ਰੰਗੁ ਨ ਹੋਇ ॥
sahas si-aanap kar rahay man korai rang na ho-ay.
By trying thousands of other clever techniques, the raw and unimpressionable mind does not embrace any Divine Love.
(ਤਪ ਆਦਿਕ ਵਾਲੀਆਂ) ਹਜ਼ਾਰਾਂ ਸਿਆਣਪਾਂ (ਜੇਹੜੇ ਲੋਕ) ਕਰਦੇ ਹਨ (ਉਹਨਾਂ ਦਾ ਮਨ ਪ੍ਰਭੂ-ਪ੍ਰੇਮ ਵਲੋਂ ਕੋਰਾ ਹੀ ਰਹਿੰਦਾ ਹੈ, ਤੇ) ਜੇ ਮਨ (ਪ੍ਰਭੂ-ਪ੍ਰੇਮ ਤੋਂ) ਕੋਰਾ ਹੀ ਰਹੇ ਤਾਂ ਨਾਮ ਰੰਗ ਨਹੀਂ ਚੜ੍ਹਦਾ।
سہسسِیانھپکرِرہےمنِکورےَرنّگُنہوءِ
سہس ۔ہزاروں
ہزاروں عقلمندیاں کرنیکے باوجود کوئی کارگر ثابت نہیں ہوئی ۔ الہٰی پیار سے خالی رہے
تو الہٰی نام کا اثر نہیں رہتا اور نا ہی کام کا رنگ چڑیتا ہے
ਕੂੜਿ ਕਪਟਿ ਕਿਨੈ ਨ ਪਾਇਓ ਜੋ ਬੀਜੈ ਖਾਵੈ ਸੋਇ ॥੩॥
koorh kapat kinai na paa-i-o jo beejai khaavai so-ay. ||3||
No one has ever realized God through penances, falsehood or deceit. One reaps only what one sows.
ਮਾਇਆ ਦੇ ਮੋਹ ਵਿਚ ਫਸੇ ਰਹਿ ਕੇ (ਬਾਹਰੋਂ ਹਠ-ਕਰਮਾਂ ਦੀ) ਠੱਗੀ ਨਾਲ ਕਦੇ ਕਿਸੇ ਨੇ ਪਰਮਾਤਮਾ ਨੂੰ ਨਹੀਂ ਲੱਭਾ। (ਇਹ ਪੱਕਾ ਨਿਯਮ ਹੈ ਕਿ) ਜੋ ਕੁਝ ਕੋਈ ਬੀਜਦਾ ਹੈ ਉਹੀ ਉਹ ਖਾਂਦਾ ਹੈ l
کوُڑِکپٹِکِنےَنپائِئوجوبیِجےَکھاۄےَسوءِ
کوڑ ۔جہوٹ
دنیاویدؤلت کی محبت جھوٹ دھوکا بازی اور فریب سے کسے نہیں ملتا ہر کہ جو یدیا بد ۔ جو بوئے سوکاٹے ۔
ਸਭਨਾ ਤੇਰੀ ਆਸ ਪ੍ਰਭੁ ਸਭ ਜੀਅ ਤੇਰੇ ਤੂੰ ਰਾਸਿ ॥
sabhnaa tayree aas parabh sabh jee-a tayray tooN raas.
O’ God, You are the Hope of all. All beings are Yours; You are the Wealth of all.
ਹੇ ਪ੍ਰਭੂ! (ਸੰਸਾਰ-ਸਮੁੰਦਰ ਤੋਂ ਬਚਣ ਵਾਸਤੇ) ਸਭ ਜੀਵਾਂ ਨੂੰ ਤੇਰੀ (ਸਹੈਤਾ ਦੀ) ਹੀ ਆਸ ਹੈ, ਸਭ ਜੀਵ ਤੇਰੇ ਹੀ (ਪੈਦਾ ਕੀਤੇ ਹੋਏ) ਹਨ, ਤੂੰ ਹੀ (ਸਭ ਜੀਵਾਂ ਦੀ ਆਤਮਕ) ਰਾਸ ਪੂੰਜੀ ਹੈਂ।
سبھناتیریِآسپ٘ربھُسبھجیِءتیرےتوُنّراسِ
اے خدا سب کو ہی تجھ سے اُمیدیں باندھے ہوئے نہیں سارے جانداروں کا تو ہی سرمایہ ہے
سب میں تیرے ہی نور کا ظہور ہے
ਪ੍ਰਭ ਤੁਧਹੁ ਖਾਲੀ ਕੋ ਨਹੀ ਦਰਿ ਗੁਰਮੁਖਾ ਨੋ ਸਾਬਾਸਿ ॥
parabh tuDhhu khaalee ko nahee dar gurmukhaa no saabaas.
O’ God, nobody returns empty-handed from Your door. The Guru’s followers are praised and acclaimed.
ਹੇ ਪ੍ਰਭੂ! ਤੇਰੇ ਦਰ ਤੋਂ ਕੋਈ ਖ਼ਾਲੀ ਨਹੀਂ ਮੁੜਦਾ, ਗੁਰੂ ਦੀ ਸਰਨ ਪੈਣ ਵਾਲੇ ਬੰਦਿਆਂ ਨੂੰ ਤੇਰੇ ਦਰ ਤੇ ਆਦਰ ਮਾਣ ਮਿਲਦਾ ਹੈ।
پ٘ربھتُدھہُکھالیِکونہیِدرِگُرمُکھانوساباسِ
پربھ تدہو۔ اے خدا تیرے سے
۔ تیرے در سے کوئی سوالی خالی نہیں جاتا ۔ تیرے پناہگیر تیرے در پر سے عزت پاتے ہیں
ਬਿਖੁ ਭਉਜਲ ਡੁਬਦੇ ਕਢਿ ਲੈ ਜਨ ਨਾਨਕ ਕੀ ਅਰਦਾਸਿ ॥੪॥੧॥੬੫॥
bikh bha-ojal dubday kadh lai jan naanak kee ardaas. ||4||1||65||
Nanak humbly prays; O’ God, please save all the people who are drowning in the terrifying ocean of vices.
ਹੇ ਪ੍ਰਭੂ! ਨਾਨਕ ਦੀ ਤੇਰੇ ਅੱਗੇ ਅਰਜ਼ੋਈ ਹੈ ਕਿ ਤੂੰ ਸੰਸਾਰ-ਸਮੁੰਦਰ ਦੇ (ਵਿਕਾਰਾਂ ਦੇ) ਜ਼ਹਰ ਵਿਚ ਡੁੱਬਦੇ ਜੀਵਾਂ ਨੂੰ ਆਪ ਕੱਢ ਲੈ l
بِکھُبھئُجلڈُبدےکڈھِلےَجننانککیِارداسِ
وکھ بہو جل ۔زیریلا دنیاوی سمندر
اے خدا تیرے خادم نانک کی عرض ہے کہ اس دنیاوی سمندر کی زہر سے جو گناہوں پر مشتمل ہے اس سے بچالے ۔
ਸਿਰੀਰਾਗੁ ਮਹਲਾ ੪ ॥
siree raag mehlaa 4.
Siree Raag, by the Fourth Guru:
ਨਾਮੁ ਮਿਲੈ ਮਨੁ ਤ੍ਰਿਪਤੀਐ ਬਿਨੁ ਨਾਮੈ ਧ੍ਰਿਗੁ ਜੀਵਾਸੁ ॥
naam milai man taripat-ee-ai bin naamai Dharig jeevaas.
On receiving Naam, the mind is satiated; without the Naam, life is cursed. (because attachment and unfulfillment of worldly desires results in misery)
(ਜਿਸ ਮਨੁੱਖ ਨੂੰ ਪਰਮਾਤਮਾ ਦਾ) ਨਾਮ ਮਿਲ ਜਾਂਦਾ ਹੈ (ਉਸ ਦਾ) ਮਨ (ਮਾਇਆ ਦੀ ਤ੍ਰਿਸ਼ਨਾ ਵਲੋਂ) ਰਜ ਜਾਂਦਾ ਹੈ। ਨਾਮ ਤੋਂ ਸੁੰਞਾ ਜੀਊਣਾ ਫਿਟਕਾਰ-ਜੋਗ ਹੈ (ਨਾਮ ਤੋਂ ਖ਼ਾਲੀ ਰਹਿ ਕੇ ਜ਼ਿੰਦਗੀ ਦੇ ਗੁਜ਼ਾਰਿਆਂ ਫਿਟਕਾਰਾਂ ਹੀ ਪੈਂਦੀਆਂ ਹਨ)।
نامُمِلےَمنُت٘رِپتیِئےَبِنُنامےَدھ٘رِگُجیِۄاسُ
نام ۔خدائی یا الہٰی نام سچ ۔حق و حقیقت
ترپتیئے۔ ذہنی ۔یا قلبی پیاس بجھتی ہے
الہٰی نام سچ۔حق وحقیقت سے دل کی تسلی ہوتی ہے بغیر نام زندگی ایک نعمت ہے
ਕੋਈ ਗੁਰਮੁਖਿ ਸਜਣੁ ਜੇ ਮਿਲੈ ਮੈ ਦਸੇ ਪ੍ਰਭੁ ਗੁਣਤਾਸੁ ॥
ko-ee gurmukh sajan jay milai mai dasay parabh guntaas.
If I find a Guru’s follower, who shows me God, the treasure of virtues,
ਜੇ ਗੁਰੂ ਦੇ ਸਨਮੁਖ ਰਹਿਣ ਵਾਲਾ ਕੋਈ ਭਲਾ ਮਨੁੱਖ ਮੈਨੂੰ ਮਿਲ ਪਵੇ, ਤੇ ਮੈਨੂੰ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਦੀ ਦੱਸ ਪਾ ਦੇਵੇ,
کوئیِگُرمُکھِسجنھُجےمِلےَمےَدسےپ٘ربھُگُنھتاسُ
۔ گن تاس ۔ اوصاف کا خزانہ
اگر کوئی مرید مرشد دؤست سے ملاپ ہو مجھے اوصاف کے خزانہ کی بابت سمجھائے
ਹਉ ਤਿਸੁ ਵਿਟਹੁ ਚਉ ਖੰਨੀਐ ਮੈ ਨਾਮ ਕਰੇ ਪਰਗਾਸੁ ॥੧॥
ha-o tis vitahu cha-o khannee-ai mai naam karay pargaas. ||1||
I will sacrifice myself to such an enlightener of Naam.
ਮੇਰੇ ਅੰਦਰ ਪ੍ਰਭੂ ਨਾਮ ਦਾ ਚਾਨਣ ਕਰ ਦੇਵੇ, ਮੈਂ ਉਸ ਤੋਂ ਕੁਰਬਾਨ ਹੋਣ ਨੂੰ ਤਿਆਰ ਹਾਂ l
ہءُتِسُۄِٹہُچءُکھنّنیِئےَمےَنامکرےپرگاسُ
ہؤن تس دھوچوؤ کھنیئے ۔ میں اُسپر چار ٹکڑے ہوکر قربان ہو جاؤں
تو میں اپنے جسم کے چار ٹکڑے کرکے قربان کر دوںجو اس الہٰی نام کی روشنی مجھے عنایت فرمائے
ਮੇਰੇ ਪ੍ਰੀਤਮਾ ਹਉ ਜੀਵਾ ਨਾਮੁ ਧਿਆਇ ॥
mayray pareetamaa ha-o jeevaa naam Dhi-aa-ay.
O’ my Beloved (God), I can live spiritually (only) by contemplating on Your Name.
ਹੇ ਮੇਰੇ ਪ੍ਰੀਤਮ-ਪ੍ਰਭੂ! ਤੇਰਾ ਨਾਮ ਸਿਮਰ ਕੇ ਹੀ ਮੈਂ ਆਤਮਕ ਜੀਵਨ ਜੀਊ ਸਕਦਾ ਹਾਂ।
میرےپ٘ریِتماہءُجیِۄانامُدھِیاءِ
اے میرے پیارے اللہ تعالٰی ۔خدا واہگورو الہٰی نام کی ریاض سے مجھے زندگی کی راحت محسوس ہوتی ہے ۔ زندگی میں تازگی اور نئی روح آتی ہے
ਬਿਨੁ ਨਾਵੈ ਜੀਵਣੁ ਨਾ ਥੀਐ ਮੇਰੇ ਸਤਿਗੁਰ ਨਾਮੁ ਦ੍ਰਿੜਾਇ ॥੧॥ ਰਹਾਉ ॥
bin naavai jeevan naa thee-ai mayray satgur naam drirh-aa-ay. ||1|| rahaa-o.
Without Naam, my spiritual life can not even exist. O’ my Guru, please instill God’s Name in my heart .
ਹੇ ਮੇਰੇ ਸਤਿਗੁਰੂ! (ਮੇਰੇ ਹਿਰਦੇ ਵਿਚ ਪ੍ਰਭੂ ਦਾ) ਨਾਮ ਪੱਕਾ ਕਰ ਦੇ ਕਿਉਂਕਿ ਨਾਮ ਤੋਂ ਬਿਨਾ ਆਤਮਕ ਜੀਵਨ ਨਹੀਂ ਬਣ ਸਕਦਾ l
بِنُناۄےَجیِۄنھُناتھیِئےَمیرےستِگُرنامُد٘رِڑاءِ
بن ناوئے جیون نہ تھیئے۔ بغیر نام زندگی کچھ درڑائے۔ پکا کرئے
بغیر نام کے زندگی بدمزہ ہے ۔ میرے سچے مرشد مجھے نام پختہ کر
ਨਾਮੁ ਅਮੋਲਕੁ ਰਤਨੁ ਹੈ ਪੂਰੇ ਸਤਿਗੁਰ ਪਾਸਿ ॥
naam amolak ratan hai pooray satgur paas.
God’s Name is an invaluable jewel, and it is in the possession of the perfect Guru.
ਪਰਮਾਤਮਾ ਦਾ ਨਾਮ ਇਕ ਐਸਾ ਰਤਨ ਹੈ, ਜਿਸ ਜਿਹੀ ਕੀਮਤੀ ਸ਼ੈ ਹੋਰ ਕੋਈ ਨਹੀਂ ਹੈ, ਇਹ ਨਾਮ ਪੂਰੇ ਗੁਰੂ ਦੇ ਪਾਸ ਹੀ ਹੈ।
نامُامولکُرتنُہےَپوُرےستِگُرپاسِ
نام ایک قیمتی تحفہ اور شے ہے جو کامل مرشد کے پاس ہے
ਸਤਿਗੁਰ ਸੇਵੈ ਲਗਿਆ ਕਢਿ ਰਤਨੁ ਦੇਵੈ ਪਰਗਾਸਿ ॥
satgur sayvai lagi-aa kadh ratan dayvai pargaas.
By serving the Guru, the Jewel of Naam is revealed and one is enlightened.
ਜੇ ਗੁਰੂ ਦੀ ਦੱਸੀ ਸੇਵਾ ਵਿਚ ਲੱਗ ਜਾਈਏ, ਤਾਂ ਉਹ ਹਿਰਦੇ ਵਿਚ ਗਿਆਨ ਦਾ ਚਾਨਣ ਕਰ ਕੇ (ਆਪਣੇ ਪਾਸੋਂ ਨਾਮ-) ਰਤਨ ਕੱਢ ਕੇ ਦੇਂਦਾ ਹੈ।
ستِگُرسیۄےَلگِیاکڈھِرتنُدیۄےَپرگاسِ
سچے مرشد کی خدمت سے اُسکے بتائے ہوئے راستے پر گامزن اور خدمت میں مصروف ہو جائیں تو وہ ذہن میں اُسکی قیمتی روشنی سےذہن روشن کر دیتا ہے
ਧੰਨੁ ਵਡਭਾਗੀ ਵਡ ਭਾਗੀਆ ਜੋ ਆਇ ਮਿਲੇ ਗੁਰ ਪਾਸਿ ॥੨॥
Dhan vadbhaagee vad bhaagee-aa jo aa-ay milay gur paas. ||2||
Blessed and fortunate are those who follow the Guru’s teachings.
(ਇਸ ਵਾਸਤੇ) ਉਹ ਮਨੁੱਖ ਬੜੇ ਭਾਗਾਂ ਵਾਲੇ ਹਨ, ਸ਼ਲਾਘਾ-ਜੋਗ ਹਨ, ਜੇਹੜੇ ਆ ਕੇ ਗੁਰੂ ਦੀ ਸਰਨ ਪੈਂਦੇ ਹਨ l
دھنّنُۄڈبھاگیِۄڈبھاگیِیاجوآءِمِلےگُرپاسِ
شاباش ہے ان بلند قسمتوں کو جو آکر مرشد سے ملتے ہیں
ਜਿਨਾ ਸਤਿਗੁਰੁ ਪੁਰਖੁ ਨ ਭੇਟਿਓ ਸੇ ਭਾਗਹੀਣ ਵਸਿ ਕਾਲ ॥
jinaa satgur purakh na bhayti-o say bhaagheen vas kaal.
Those unfortunate people who have not met the true Guru, the supreme being, are in the grip of spiritual death.
ਜਿਨ੍ਹਾਂ ਮਨੁੱਖਾਂ ਨੂੰ ਅਕਾਲ-ਪੁਰਖ ਦਾ ਰੂਪ ਸਤਿਗੁਰੂ ਕਦੇ ਨਹੀਂ ਮਿਲਿਆ, ਉਹ ਮੰਦ-ਭਾਗੀ ਹਨ ਉਹ ਆਤਮਕ ਮੌਤ ਦੇ ਵੱਸ ਵਿਚ ਰਹਿੰਦੇ ਹਨ।
جِناستِگُرُپُرکھُنبھیٹِئوسےبھاگہیِنھۄسِکال
جنکا سچے مرشد سے ملاپ نہیں ہو پائیا وہ بد قسمت نہیں ۔ وہ روحانی موت کی گرفت میں رہتے ہیں
ਓਇ ਫਿਰਿ ਫਿਰਿ ਜੋਨਿ ਭਵਾਈਅਹਿ ਵਿਚਿ ਵਿਸਟਾ ਕਰਿ ਵਿਕਰਾਲ ॥
o-ay fir fir jon bhavaa-ee-ah vich vistaa kar vikraal.
They wander in the cycle of birth and death over and over again, controlled by vices.
ਉਹ ਵਿਕਾਰਾਂ ਦੇ ਗੰਦ ਵਿਚ ਪਏ ਰਹਿਣ ਦੇ ਕਾਰਨ ਭਿਆਨਕ ਆਤਮਕ ਜੀਵਨ ਵਾਲੇ ਬਣਾ ਕੇ ਮੁੜ ਮੁੜ ਜਨਮ-ਮਰਨ ਦੇ ਗੇੜ ਵਿਚ ਪਾਏ ਜਾਂਦੇ ਹਨ।
اوءِپھِرِپھِرِجونِبھۄائیِئہِۄِچِۄِسٹاکرِۄِکرال
وہ تناسخ میں پڑکر گندگی کے کیڑوں کی سی زندگی بسر کرتے ہیں
ਓਨਾ ਪਾਸਿ ਦੁਆਸਿ ਨ ਭਿਟੀਐ ਜਿਨ ਅੰਤਰਿ ਕ੍ਰੋਧੁ ਚੰਡਾਲ ॥੩॥
onaa paas du-aas na bhitee-ai jin antar kroDh chandaal. ||3||
Do not meet with, or even approach those egotistical, self-centered people, whose hearts are filled with anger.
(ਨਾਮ ਤੋਂ ਸੱਖਣੇ) ਜਿਨ੍ਹਾਂ ਮਨੁੱਖਾਂ ਦੇ ਅੰਦਰ ਚੰਡਾਲ ਕ੍ਰੋਧ ਵੱਸਦਾ ਰਹਿੰਦਾ ਹੈ ਉਹਨਾਂ ਦੇ ਕਦੇ ਨੇੜੇ ਨਹੀਂ ਢੁੱਕਣਾ ਚਾਹੀਦਾ l
اوناپاسِدُیاسِنبھِٹیِئےَجِنانّترِک٘رودھُچنّڈال
اُنکی صحبت سے دور رہنا ہی اچھا ہے جنکے دلمیں غصہ کی بدی ہے ۔
ਸਤਿਗੁਰੁ ਪੁਰਖੁ ਅੰਮ੍ਰਿਤ ਸਰੁ ਵਡਭਾਗੀ ਨਾਵਹਿ ਆਇ ॥
satgur purakh amrit sar vadbhaagee naaveh aa-ay.
True Guru, the supreme being is a pool of Ambrosial nectar. Fortunate are the ones who come to bathe in it (get blessed by the Guru).
ਅਕਾਲ-ਪੁਰਖ ਦਾ ਰੂਪ ਸਤਿਗੁਰੂ ਹੀ ਅੰਮ੍ਰਿਤ ਦਾ ਸਰੋਵਰ ਹੈ। ਜੇਹੜੇ ਬੰਦੇ ਇਸ ਤੀਰਥ ਉੱਤੇ ਆ ਕੇ ਇਸ਼ਨਾਨ ਕਰਦੇ ਹਨ ਉਹ ਵੱਡੇ ਭਾਗਾਂ ਵਾਲੇ ਹਨ।
ستِگُرُپُرکھُانّم٘رِتسرُۄڈبھاگیِناۄہِآءِ
سچا مرشد آب حیات کا تالاب ہے ۔ اُسمیں خوش قسمت غسل کرتے ہیں
ਉਨ ਜਨਮ ਜਨਮ ਕੀ ਮੈਲੁ ਉਤਰੈ ਨਿਰਮਲ ਨਾਮੁ ਦ੍ਰਿੜਾਇ ॥
un janam janam kee mail utrai nirmal naam drirh-aa-ay.
Byfollowing the Guru’s advice, their filth (of evil) of myriad of births is cleansed, as the Guru instills immaculate Naam in them.
(ਗੁਰੂ ਦੀ ਸਰਨ ਪੈ ਕੇ) ਪਵਿਤ੍ਰ ਪ੍ਰਭੂ-ਨਾਮ ਹਿਰਦੇ ਵਿਚ ਪੱਕਾ ਕਰਨ ਦੇ ਕਾਰਨ ਉਹਨਾਂ (ਵਡ-ਭਾਗੀਆਂ) ਦੀ ਜਨਮਾਂ ਜਨਮਾਂਤਰਾਂ ਦੀ (ਵਿਕਾਰਾਂ ਦੀ) ਮੈਲ ਲਹਿ ਜਾਂਦੀ ਹੈ।
اُنجنمجنمکیِمیَلُاُترےَنِرملنامُد٘رِڑاءِ
ان کی دیرینہ جسموں کی نا پاکیزگی کی میل دور ہو جاتی ہے ۔ پاک نام کی یاد سے پاک الہٰی نام اے
ਜਨ ਨਾਨਕ ਉਤਮ ਪਦੁ ਪਾਇਆ ਸਤਿਗੁਰ ਕੀ ਲਿਵ ਲਾਇ ॥੪॥੨॥੬੬॥
jan naanak utam pad paa-i-aa satgur kee liv laa-ay. ||4||2||66||
O’ Nanak, by being imbued with the true Guru, the devotees obtain the supreme state of bliss. (of union with God)
ਹੇ ਦਾਸ ਨਾਨਕ! ਸਤਿਗੁਰੁ ਦੀ ਸਿੱਖਿਆ ਵਿਚ ਸੁਰਤ ਜੋੜ ਕੇ ਉਹ ਮਨੁੱਖ ਸਭ ਤੋਂ ਸ੍ਰੇਸ਼ਟ ਆਤਮਕ ਜੀਵਨ ਦਾ ਦਰਜਾ ਹਾਸਲ ਕਰ ਲੈਂਦੇ ਹਨ l
جننانکاُتمپدُپائِیاستِگُرکیِلِۄلاءِ
اتم پد۔ بلند رتبہ
خادم نانک سچے مرشد کے سبق سے اُسے ذہن میں بسا کر انسان بلند عظمت روحانی زندگی کا رُتبہ حاصل کر لیتا ہے ۔
ਸਿਰੀਰਾਗੁ ਮਹਲਾ ੪ ॥
sireeraag mehlaa 4.
Siree Raag, by the Fourth Guru:
ਗੁਣ ਗਾਵਾ ਗੁਣ ਵਿਥਰਾ ਗੁਣ ਬੋਲੀ ਮੇਰੀ ਮਾਇ ॥
gun gaavaa gun vithraa gun bolee mayree maa-ay.
O’ my mother, I, would continually want to sing His Glories, describe His Glories and speak of His Glories.
ਹੇ ਮੇਰੀ ਮਾਂ! (ਮੇਰਾ ਮਨ ਤਰਸਦਾ ਹੈ ਕਿ) ਮੈਂ (ਪ੍ਰਭੂ ਦੇ) ਗੁਣ ਗਾਂਵਦਾ ਰਹਾਂ, ਗੁਣਾਂ ਦਾ ਵਿਸਥਾਰ ਕਰਦਾ ਰਹਾਂ ਤੇ (ਪ੍ਰਭੂ ਦੇ) ਗੁਣ ਉਚਾਰਦਾ ਰਹਾਂ।
گُنھگاۄاگُنھۄِتھراگُنھبولیِمیریِماءِ
تھرا ۔تشریح کرو ں
اے میری ماتا میں الہٰی اوصاف کی صفت ۔صلاح کرؤں اور اوصاف ہی پھیلاؤں اور اوصاف ہی بولوں
ਗੁਰਮੁਖਿ ਸਜਣੁ ਗੁਣਕਾਰੀਆ ਮਿਲਿ ਸਜਣ ਹਰਿ ਗੁਣ ਗਾਇ ॥
gurmukh sajan gunkaaree-aa mil sajan har gun gaa-ay.
Only a Guru’s follower, a spiritual friend can help develop such a virtue. Meeting with such a spiritual friend, one can sing the Praises of God.
ਗੁਰੂ ਦੇ ਸਨਮੁਖ ਰਹਿਣ ਵਾਲਾ ਕੋਈ ਸੰਤ ਜਨ ਹੀ (ਪ੍ਰਭੂ ਦੇ ਗੁਣ ਗਾਵਣ ਦੀ ਇਹ) ਸਿਫ਼ਤ ਪੈਦਾ ਕਰ ਸਕਦਾ ਹੈ। ਕਿਸੇ ਗੁਰਮੁਖਿ ਨੂੰ ਹੀ ਮਿਲ ਕੇ ਪ੍ਰਭੂ ਦੇ ਗੁਣ ਕੋਈ ਗਾ ਸਕਦਾ ਹੈ।
گُرمُکھِسجنھُگُنھکاریِیامِلِسجنھہرِگُنھگاءِ
گنکاریا ۔ اوصاف پیدا کرنیوالامل سجن ۔ دوست کو مل کر
مرید مرشد خدا رسیدہ دلی اللہ ہی صفت پیدا کر سکتا ہے ۔ اور مرید مرشد سے مل کر ہی الہٰی صفت صلاح کر سکتا ہے
ਹੀਰੈ ਹੀਰੁ ਮਿਲਿ ਬੇਧਿਆ ਰੰਗਿ ਚਲੂਲੈ ਨਾਇ ॥੧॥
heerai heer mil bayDhi-aa rang chaloolai naa-ay. ||1||
Just as a diamond pierces another diamond, (upon meeting the Guru and reciting Naam) one’s mind becomes imbued with deep love for God.
(ਜੇਹੜਾ ਮਨੁੱਖ ਪ੍ਰਭੂ ਦੇ ਗੁਣ ਗਾਂਦਾ ਹੈ, ਉਸ ਦਾ) ਮਨ-ਹੀਰਾ ਗੁਰੂ-ਹੀਰੇ ਨੂੰ ਮਿਲ ਕੇ (ਉਸ ਵਿਚ) ਵਿੱਝ ਜਾਂਦਾ ਹੈ, ਪ੍ਰਭੂ ਦੇ ਨਾਮ ਵਿਚ (ਲੀਨ ਹੋ ਕੇ) ਉਹ ਪ੍ਰਭੂ ਦੇ ਗੂੜ੍ਹੇ ਪਿਆਰ-ਰੰਗ ਵਿਚ (ਰੰਗਿਆ ਜਾਂਦਾ ਹੈ)
ہیِرےَہیِرُمِلِبیدھِیارنّگِچلوُلےَناءِ
۔ ہیرے ۔ ہیرے مانند ۔ مرشد ۔ ہیر۔ من ۔ بیدھیا ۔ منسلک ہوا ۔
۔من ایک بیش قیمت ہیرے سے مل کر بندھ جاتا ہے ۔ اور گل لالا کے شوخ رنگ نام سچ۔ ۔
ਮੇਰੇ ਗੋਵਿੰਦਾ ਗੁਣ ਗਾਵਾ ਤ੍ਰਿਪਤਿ ਮਨਿ ਹੋਇ ॥
mayray govindaa gun gaavaa taripat man ho-ay.
O’ my God, the Knower of the Universe, bless me that I may keep singing Your Praises, so that my mind gets satiated. (from the worldly desires)
ਹੇ ਮੇਰੇ ਗੋਬਿੰਦ! (ਕਿਰਪਾ ਕਰ ਕਿ) ਮੈਂ ਤੇਰੇ ਗੁਣ ਗਾਂਵਦਾ ਰਹਾਂ, (ਤੇਰੇ ਗੁਣ ਗਾਂਦਿਆਂ ਹੀ) ਮਨ ਵਿਚ (ਮਾਇਆ ਦੀ) ਤ੍ਰਿਸ਼ਨਾ ਤੋਂ ਖ਼ਲਾਸੀ ਹੁੰਦੀ ਹੈ।
میرےگوۄِنّداگُنھگاۄات٘رِپتِمنِہوءِ
ترپت۔ تسلی ۔ صبر
اے خدا تیری صفت صلاح سے من کو تسکین ملتی ہے۔
ਅੰਤਰਿ ਪਿਆਸ ਹਰਿ ਨਾਮ ਕੀ ਗੁਰੁ ਤੁਸਿ ਮਿਲਾਵੈ ਸੋਇ ॥੧॥ ਰਹਾਉ ॥
antar pi-aas har naam kee gur tus milaavai so-ay. ||1|| rahaa-o.
Within me is thirst for God’s Name, and I pray that in his kindness the Guru may unite me (with You).
ਹੇ ਗੋਬਿੰਦ! ਮੇਰੇ ਅੰਦਰ ਤੇਰੇ ਨਾਮ ਦੀ ਪਿਆਸ ਹੈ (ਮੈਨੂੰ ਗੁਰੂ ਮਿਲਾ) ਗੁਰੂ ਪ੍ਰਸੰਨ ਹੋ ਕੇ ਉਸ ਨਾਮ ਦਾ ਮਿਲਾਪ ਕਰਾਂਦਾ ਹੈ
انّترِپِیاسہرِنامکیِگُرُتُسِمِلاۄےَسوءِ
تس۔ خوش ہوکرا ۔خوش ہوا
میرے دلمیں الہٰی نام کی پیاس ہے ۔ مرشد خوش ہوکر نام سے ملا کرتا ہے ۔۔
ਮਨੁ ਰੰਗਹੁ ਵਡਭਾਗੀਹੋ ਗੁਰੁ ਤੁਠਾ ਕਰੇ ਪਸਾਉ ॥
man rangahu vadbhaageeho gur tuthaa karay pasaa-o.
O’ fortunate ones, imbue your mind with love for God, so that the Guru may be pleased and shower his blessing of Naam upon you.
ਹੇ ਵੱਡੇ ਭਾਗਾਂ ਵਾਲਿਓ! (ਗੁਰੂ ਦੀ ਸਰਨ ਪੈ ਕੇ ਆਪਣਾ) ਮਨ (ਪ੍ਰਭੂ ਦੇ ਨਾਮ-ਰੰਗ ਵਿਚ) ਰੰਗ ਲਵੋ। ਗੁਰੂ ਪ੍ਰਸੰਨ ਹੋ ਕੇ (ਨਾਮ ਦੀ ਇਹ) ਬਖ਼ਸ਼ਸ਼ ਕਰਦਾ ਹੈ।
منُرنّگہُۄڈبھاگیِہوگُرُتُٹھاکرےپساءُ
اے خوش قسمت انسانوں دل کو الہٰی نام کا رنگ چڑھاؤ متاثر کرؤ نام سے تاکہ مرشد خوش ہوکر نام کا سبق پکا کرائے
ਗੁਰੁ ਨਾਮੁ ਦ੍ਰਿੜਾਏ ਰੰਗ ਸਿਉ ਹਉ ਸਤਿਗੁਰ ਕੈ ਬਲਿ ਜਾਉ ॥
gur naam drirh-aa-ay rang si-o ha-o satgur kai bal jaa-o.
The Guru lovingly implants Naam in whoever comes to his sanctuary; (This is why) I am a sacrifice to the True Guru.
ਗੁਰੂ ਪਿਆਰ ਨਾਲ ਪਰਮਾਤਮਾ ਦਾ ਨਾਮ (ਸਰਨ ਆਏ ਸਿੱਖ ਦੇ ਹਿਰਦੇ ਵਿਚ ਹੀ ਪੱਕਾ ਕਰ ਦੇਂਦਾ ਹੈ। (ਇਸ ਕਰਕੇ) ਮੈਂ ਗੁਰੂ ਤੋਂ ਸਦਕੇ ਜਾਂਦਾ ਹਾਂ।
گُرُنامُد٘رِڑاۓرنّگسِءُہءُستِگُرکےَبلِجاءُ
۔ اور مرشد پر قربان ہوا ۔
خواہ میں کروڑوں کام کیوں نہ کروں ۔ سچے مرشد کے بغیر نام نہیں ملتا
ਬਿਨੁ ਸਤਿਗੁਰ ਹਰਿ ਨਾਮੁ ਨ ਲਭਈ ਲਖ ਕੋਟੀ ਕਰਮ ਕਮਾਉ ॥੨॥
bin satgur har naam na labh-ee lakh kotee karam kamaa-o. ||2||
Without the True Guru, Naam is not realized, even if people may perform hundreds of thousands, even millions of rituals.
ਜੇ ਮੈਂ ਲੱਖਾਂ ਕ੍ਰੋੜਾਂ (ਹੋਰ ਹੋਰ ਧਾਰਮਿਕ) ਕੰਮ ਕਰਾਂ ਤਾਂ ਭੀ ਸਤਿਗੁਰੂ ਦੀ ਸਰਨ ਤੋਂ ਬਿਨਾ ਪਰਮਾਤਮਾ ਦਾ ਨਾਮ ਪ੍ਰਾਪਤ ਨਹੀਂ ਹੁੰਦਾ l
بِنُستِگُرہرِنامُنلبھئیِلکھکوٹیِکرمکماءُ
بغیر قسمت سچا مر شد نہیں ملتا ( اور مرشد بغیر الہٰی ملاپ نہیں ہوتا )
ਨੁ ਭਾਗਾ ਸਤਿਗੁਰੁ ਨਾ ਮਿਲੈ ਘਰਿ ਬੈਠਿਆ ਨਿਕਟਿ ਨਿਤ ਪਾਸਿ ॥
bin bhaagaa satgur naa milai ghar baithi-aa nikat nit paas.
Without a (pre-ordained) destiny, the Guru is not met and without the Guru, God is not realized, even though He always resides near our heart.
ਚੰਗੀ ਕਿਸਮਤ ਤੋਂ ਬਿਨਾ ਗੁਰੂ ਨਹੀਂ ਮਿਲਦਾ (ਤੇ ਗੁਰੂ ਤੋਂ ਬਿਨਾ ਪਰਮਾਤਮਾ ਦਾ ਮਿਲਾਪ ਨਹੀਂ ਹੁੰਦਾ, ਭਾਵੇਂ) ਸਾਡੇ ਹਿਰਦੇ ਵਿਚ ਬੈਠਾ ਹਰ ਵੇਲੇ ਸਾਡੇ ਨੇੜੇ ਹੈ, ਸਾਡੇ ਕੋਲ ਹੈ।
بِنُبھاگاستِگُرُنامِلےَگھرِبیَٹھِیانِکٹِنِتپاسِ
نکٹ۔ نزدیک ۔ نت ۔ ہر وز
بغیر قسمت سچا مر شد نہیں ملتا ( اور مرشد بغیر الہٰی ملاپ نہیں ہوتا ) جبکہ خدا ہمارے دلمیں ہمارے نزدیک بیٹھا
ਅੰਤਰਿ ਅਗਿਆਨ ਦੁਖੁ ਭਰਮੁ ਹੈ ਵਿਚਿ ਪੜਦਾ ਦੂਰਿ ਪਈਆਸਿ ॥
antar agi-aan dukh bharam hai vich parh-daa door pa-ee-aas.
Ignorance, doubt and temporal trappings are like a separating screen from God.
ਬੇ-ਸਮਝੀ ਅਤੇ ਸੰਦੇਹ ਦੀ ਪੀੜ ਜੀਵ ਤੇ ਸੁਆਮੀ ਦੇ ਵਿਚਕਾਰ ਵੱਖ ਕਰਨ ਵਾਲਾ ਪਰਦਾ ਹੈ।
انّترِاگِیاندُکھُبھرمُہےَۄِچِپڑدادوُرِپئیِیاسِ
۔ بھرم۔ شک شبہ
کیونکہ لا علمی ہے ۔ اور شبہ ہے لہذا یہ ذہن یا روح اور خدا کے درمیان لا علمی کا پردہ ہے
ਬਿਨੁ ਸਤਿਗੁਰ ਭੇਟੇ ਕੰਚਨੁ ਨਾ ਥੀਐ ਮਨਮੁਖੁ ਲੋਹੁ ਬੂਡਾ ਬੇੜੀ ਪਾਸਿ ॥੩॥
bin satgur bhaytay kanchan naa thee-ai manmukh lohu boodaa bayrhee paas. ||3||
Without surrendering and following advice of the True Guru, one becomes not pure (gold). An apostate gets carried away by vices even though the Guru is close by. (sinks like iron while the boat is close by)
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਮਾਨੋ) ਲੋਹਾ ਹੈ ਜੋ ਗੁਰੂ-ਪਾਰਸ ਨੂੰ ਮਿਲਣ ਤੋਂ ਬਿਨਾ ਸੋਨਾ ਨਹੀਂ ਬਣ ਸਕਦਾ, ਗੁਰੂ-ਬੇੜੀ ਉਸ ਮਨਮੁਖ-ਲੋਹੇ ਦੇ ਪਾਸ ਹੀ ਹੈ, ਪਰ ਉਹ (ਵਿਕਾਰਾਂ ਦੀ ਨਦੀ ਵਿਚ ਹੀ) ਡੁੱਬਦਾ ਹੈ
بِنُستِگُربھیٹےکنّچنُناتھیِئےَمنمُکھُلوہُبوُڈابیڑیِپاسِ
بھٹکن ۔ پڑدہ۔ کنچن ۔سونا ۔ تھیئے ۔ ہوتا ہے ۔ منکھہ ۔ مرید من ۔ بوڈا۔ ڈوبا ۔
بغیر سچے مرشد جو پارس کی مانند ہے ۔ سونا نہیں بن سکتا ۔ خودی پسند لوہے جیسا ہے جو کشتی ڈبو دیتا ہے ۔
ਸਤਿਗੁਰੁ ਬੋਹਿਥੁ ਹਰਿ ਨਾਵ ਹੈ ਕਿਤੁ ਬਿਧਿ ਚੜਿਆ ਜਾਇ ॥
satgur bohith har naav hai kit biDh charhi-aa jaa-ay.
The Guru is like a ship who has the ability to get you across this ocean of Maya by granting Naam but how can one board this ship (get blessed from Guru with Naam)?
ਸਤਿਗੁਰੂ ਪਰਮਾਤਮਾ ਦੇ ਨਾਮ ਦਾ ਜਹਾਜ਼ ਹੈ (ਪਰ ਉਸ ਜਹਾਜ਼ ਵਿਚ ਚੜ੍ਹਨ ਦੀ ਭੀ ਜਾਚ ਹੋਣੀ ਚਾਹੀਦੀ ਹੈ, ਫਿਰ) ਕਿਸ ਤਰ੍ਹਾਂ (ਉਸ ਜਹਾਜ਼ ਵਿਚ) ਚੜ੍ਹਿਆ ਜਾਏ?
ستِگُرُبوہِتھُہرِناۄہےَکِتُبِدھِچڑِیاجاءِ
بوہتھ ۔ جہاز ۔ ناو۔ نام ۔ کت بدھ ۔ کس طریقے سے
۔ سچا مرشد الہٰی نام کا جہاز ہے ۔ اسپر کیسے سوار ہو سکیں
ਸਤਿਗੁਰ ਕੈ ਭਾਣੈ ਜੋ ਚਲੈ ਵਿਚਿ ਬੋਹਿਥ ਬੈਠਾ ਆਇ ॥
satgur kai bhaanai jo chalai vich bohith baithaa aa-ay.
The answer is that one who leads one’s life according to the true Guru’s guidance, achieves it and becomes one with God.
ਜੇਹੜਾ ਮਨੁੱਖ ਸਤਿਗੁਰੂ ਦੇ ਹੁਕਮ ਵਿਚ ਤੁਰਦਾ ਹੈ ਉਹ ਉਸ ਜਹਾਜ਼ ਵਿਚ ਸਵਾਰ ਹੋ ਗਿਆ ਸਮਝੋ।
ستِگُرکےَبھانھےَجوچلےَۄِچِبوہِتھبیَٹھاآءِ
بھانے ۔ رضا ۔
جو انسان سچے مرشد کی رضا سے کام کرتا ہے ۔ وہ اس پر سوار ہو سکتا ہے
ਧੰਨੁ ਧੰਨੁ ਵਡਭਾਗੀ ਨਾਨਕਾ ਜਿਨਾ ਸਤਿਗੁਰੁ ਲਏ ਮਿਲਾਇ ॥੪॥੩॥੬੭॥
Dhan Dhan vadbhaagee naankaa jinaa satgur la-ay milaa-ay. ||4||3||67||
O’ Nanak, extremely blessed are those fortunate ones, who are united with God through the True Guru.
ਹੇ ਨਾਨਕ! ਉਹ ਮਨੁੱਖ ਵੱਡੇ ਭਾਗਾਂ ਵਾਲੇ ਹਨ, ਧੰਨ ਹਨ, ਧੰਨ ਹਨ, ਜਿਨ੍ਹਾਂ ਨੂੰ ਸਤਿਗੁਰੂ (ਪ੍ਰਭੂ-ਚਰਨਾਂ ਵਿਚ) ਮਿਲਾ ਲੈਂਦਾ ਹੈ l
دھنّنُدھنّنُۄڈبھاگیِنانکاجِناستِگُرُلۓمِلاءِ
اے نانک وہ انسان بلند قسمت ہیں قابل ستائش ہیں جنہیں سچا مرشد خدا اسے ملا دیتا ہے ۔