Urdu-Raw-Page-786

ਪਉੜੀ ॥
pa-orhee.
Pauree:
پئُڑیِ ॥

ਹੁਕਮੀ ਸ੍ਰਿਸਟਿ ਸਾਜੀਅਨੁ ਬਹੁ ਭਿਤਿ ਸੰਸਾਰਾ ॥
hukmee sarisat saajee-an baho bhit sansaaraa.
God, through His command, has fashioned this universe with myriad kinds of beings in it. ਆਪਣੇ ਹੁਕਮ ਅਨੁਸਾਰ ਪ੍ਰਭੂ ਨੇ ਕਈ ਕਿਸਮਾਂ ਦੇ ਜੀਵਾਂ ਜੰਤੂਆਂ ਦੀ ਦੁਨੀਆਂ ਨਾਲ ਇਹ ਸ੍ਰਿਸ਼ਟੀ ਰਚੀ ਹੈ।
ہُکمیِ س٘رِسٹِ ساجیِئنُ بہُ بھِتِ سنّسارا ॥
سر سٹ۔ علام۔ جہان ۔ دنیا ۔ ساجین ۔ بنائی ۔ پیدا ک ی ۔ بہوبھت۔ کئی قسم کی ۔
خدانے یہ دنیا اپنے فرمان سے بیشمار رنگوں اور قسموں میں پیدا کی ہے ۔

ਤੇਰਾ ਹੁਕਮੁ ਨ ਜਾਪੀ ਕੇਤੜਾ ਸਚੇ ਅਲਖ ਅਪਾਰਾ ॥
tayraa hukam na jaapee kayt-rhaa sachay alakh apaaraa.
O’ the eternal, incomprehensible and infinite God! it is not known how great and far-reaching is Your command. ਹੇ ਸੱਚੇ! ਹੇ ਅਲੱਖ! ਤੇ ਹੇ ਬੇਅੰਤ ਪ੍ਰਭੂ! ਇਹ ਸਮਝ ਨਹੀਂ ਪੈਂਦੀ ਕਿ ਤੇਰਾ ਹੁਕਮ ਕੇਡਾ ਕੁ ਬਲਵਾਨ ਹੈ।
تیرا ہُکمُ ن جاپیِ کیتڑا سچے الکھ اپارا ॥
حکم۔ فرمان۔ جاپی ۔ سمجھ نہیں اتا۔ کیتڑا۔ کتنی بلند اہمیت کا حاصل ہے ۔ سچے ۔ صدیوی وحقیقی ۔ الکھ جو بیان نہ ہو سکے ۔ اپارا۔ اتنا وسیع جسکا کوئی کنارا ہی نہ ہو۔
مگر یہ سمجھ سے باہر ہے کہ کتنا عظیم یہ تیرا فرمان اے صدیوی سچے عقل وہوش سے بلند

ਇਕਨਾ ਨੋ ਤੂ ਮੇਲਿ ਲੈਹਿ ਗੁਰ ਸਬਦਿ ਬੀਚਾਰਾ ॥
iknaa no too mayl laihi gur sabad beechaaraa.
You unite some with Yourself who reflect on the Guru’s word. ਕਈ ਜੀਵਾਂ ਨੂੰ ਤੂੰ ਗੁਰ-ਸ਼ਬਦ ਵਿਚ ਜੋੜ ਕੇ ਆਪਣੇ ਨਾਲ ਮਿਲਾ ਲੈਂਦਾ ਹੈਂ,
اِکنا نو توُ میلِ لیَہِ گُر سبدِ بیِچارا ॥
گر سبد وچار۔ کلام مرشد کی سمجھ کی مطابق۔
کسی کو تو کلام مرشد کے وسیلے سے اپنا وصل ملاپ عنایت کرتا ہے

ਸਚਿ ਰਤੇ ਸੇ ਨਿਰਮਲੇ ਹਉਮੈ ਤਜਿ ਵਿਕਾਰਾ ॥
sach ratay say nirmalay ha-umai taj vikaaraa.
Those who renounce their ego and other vices, become imbued with the love of God and become immaculate. ਜਿਹੜੇ ਜੀਵ ਹਉਮੈ-ਰੂਪ ਵਿਕਾਰ ਤਿਆਗ ਕੇ ਪ੍ਰਭੂ ਦੇ ਪਿਆਰ ਵਿਚ ਰੰਗੇ ਜਾਂਦੇ ਹਨ ਤੇ ਪਵਿਤ੍ਰ ਹੋ ਜਾਂਦੇ ਹਨ।
سچِ رتے سے نِرملے ہئُمےَ تجِ ۄِکارا
سچ رتے ۔ حقیققت صدیوی میں محوومجزوب۔ نرملے ۔ پاک۔ ہونمے ۔خودی ۔ نج۔ چھوڑ۔ وکار۔ برائیاں۔ بد کاریاں ۔
وہ خودی برائیاں بدکاری چھوڑ کر تیرے نام سچ وحقیقت میں محو ومجذوب پاک زندگی بسر کرتے ہی۔

ਜਿਸੁ ਤੂ ਮੇਲਹਿ ਸੋ ਤੁਧੁ ਮਿਲੈ ਸੋਈ ਸਚਿਆਰਾ ॥੨॥
jis too mayleh so tuDh milai so-ee sachi-aaraa. ||2||
O’ God! only he unites with You, whom you unite with Yourself and he alone is a true person. ||2|| ਹੇ ਪ੍ਰਭੂ! ਜਿਸ ਨੂੰ ਤੂੰ ਮਿਲਾਂਦਾ ਹੈਂ ਉਹ ਤੈਨੂੰ ਮਿਲਦਾ ਹੈ ਤੇ ਕੇਵਲ ਉਹੀ ਸੱਚਾ ਹੈ ॥੨॥
جِسُ توُ میلہِ سو تُدھُ مِلےَ سوئیِ سچِیارا
سچیار۔ حقیقت پرست۔ سچے آچار واخلاق والا۔
اے خدا جسے توملائے وہی ملتا ہے اور وہی پاک اور روحآنی واخلاقی زندگی بسر کرتا ہے ۔

ਸਲੋਕੁ ਮਃ ੩ ॥
salok mehlaa 3.
Shalok, Third Guru:
سلوکُ مਃ੩॥

ਸੂਹਵੀਏ ਸੂਹਾ ਸਭੁ ਸੰਸਾਰੁ ਹੈ ਜਿਨ ਦੁਰਮਤਿ ਦੂਜਾ ਭਾਉ ॥ soohvee-ay soohaa sabh sansaar hai jin durmat doojaa bhaa-o.
O’ the soul-bride engrossed in worldly riches! the entire world seems engrossed in worldly riches to those who are evil minded and are in love with duality. ਹੇ ਕਸੁੰਭੇ-ਰੰਗ ਨਾਲ ਪਿਆਰ ਕਰਨ ਵਾਲੀਏ! ਜਿਨ੍ਹਾਂ ਦੇ ਅੰਦਰ ਮਾਇਆ ਦਾ ਮੋਹ ਹੈ ਤੇ ਭੈੜੀ ਮਤਿ ਹੈ ਉਹਨਾਂ ਨੂੰ ਸੰਸਾਰ ਚੁਹਚੁਹਾ ਜਾਪਦਾ ਹੈ (ਭਾਵ ਉਹਨਾਂ ਨੂੰ ਦੁਨੀਆ ਦਾ ਮੋਹ ਖਿੱਚ ਪਾਂਦਾ ਹੈ);
سوُہۄیِۓ سوُہا سبھُ سنّسارُ ہےَ جِن دُرمتِ دوُجا بھاءُ ॥
سوہویے ۔ اے سرخرو۔ سوہا۔ سرخ۔ سبھ سنسار۔ سارا علام۔ درمت۔ بد عقلی ۔ دوجا بھا۔ غیروں سے محبت۔
اے مادیات سے محبت کرنے والے انسان جو بد عقل بے سمجھ اور جسے دنیاوی نعتموں سے محبت ہے ان کے لئے سارا عالم ہی مادہ پرست ہے

ਖਿਨ ਮਹਿ ਝੂਠੁ ਸਭੁ ਬਿਨਸਿ ਜਾਇ ਜਿਉ ਟਿਕੈ ਨ ਬਿਰਖ ਕੀ ਛਾਉ ॥
khin meh jhooth sabh binas jaa-ay ji-o tikai na birakh kee chhaa-o.
The false worldly riches vanish in an instant like the shade of a tree. ਪਰ ਇਹ ਕਸੁੰਭਾ-ਰੰਗ ਝੂਠਾ ਹੈ ਪਲ ਵਿਚ ਨਾਸ ਹੋ ਜਾਂਦਾ ਹੈ ਜਿਵੇਂ ਰੁੱਖ ਦੀ ਛਾਂ ਨਹੀਂ ਟਿਕਦੀ।
کھِن مہِ جھوُٹھُ سبھُ بِنسِ جاءِ جِءُ ٹِکےَ ن بِرکھ کیِ چھاءُ ॥
ونس۔ مٹ ۔ برکھ ۔ درخت۔ شجر۔ چھاوں۔ سیاہ۔
جھوٹ اور کفر بہت جلد مٹ جاتاہے جیسے درخت کا سایہ ساکن نہیں رہتا۔

ਗੁਰਮੁਖਿ ਲਾਲੋ ਲਾਲੁ ਹੈ ਜਿਉ ਰੰਗਿ ਮਜੀਠ ਸਚੜਾਉ ॥
gurmukh laalo laal hai ji-o rang majeeth sachrhaa-o.
The soul-bride who follows the Guru’s teachings is imbued with the everlasting love of God, as if she is dyed in deep red color. ਜੋ ਜੀਵ-ਇਸਤ੍ਰੀ ਗੁਰੂ ਦੇ ਸਨਮੁਖ ਹੁੰਦੀ ਹੈ ਉਸਨੂੰ ਨਿਰੋਲ ਪੱਕਾ ਲਾਲ (ਨਾਮ) ਰੰਗ ਚੜ੍ਹਦਾ ਹੈ ਜਿਵੇਂ ਉਹ ਮਜੀਠ ਦੇ ਰੰਗ ਵਿਚ (ਰੰਗੀ ਹੁੰਦੀ) ਹੈ।
گُرمُکھِ لالو لالُ ہےَ جِءُ رنّگِ مجیِٹھ سچڑاءُ ॥
گورمکھ ۔ مرید مرشد۔ رنگ مجیٹھ پیچڑاؤ۔ جیسے مجیٹھ کا سچا رنگ ۔
مرید مرشد پر الہٰی محبت کی سرخروئی ایسے ہوجاتی ہے جیسے مجیٹھ کا پختہ اور سچا رنگ ہوتا ہے

ਉਲਟੀ ਸਕਤਿ ਸਿਵੈ ਘਰਿ ਆਈ ਮਨਿ ਵਸਿਆ ਹਰਿ ਅੰਮ੍ਰਿਤ ਨਾਉ ॥
ultee sakat sivai ghar aa-ee man vasi-aa har amrit naa-o.
She turns away from worldly riches and attunes to God who is dwelling in her heart; God’s ambrosial Name is enshrined within her mind. ਉਹ ਮਾਇਆ ਵਲੋਂ ਪਰਤ ਕੇ ਪਰਮਾਤਮਾ ਦੇ ਸਰੂਪ ਵਿਚ ਟਿਕਦੀ ਹੈ, ਉਸ ਦੇ ਮਨ ਵਿਚ ਪਰਮਾਤਮਾ ਦਾ ਅੰਮ੍ਰਿਤ ਨਾਮ ਵੱਸਦਾ ਹੈ।
اُلٹیِ سکتِ سِۄےَ گھرِ آئیِ منِ ۄسِیا ہرِ انّم٘رِت ناءُ ॥
سکت ۔مائیا ۔ مادہ۔ سوے گھر۔ رجوعخدا کی طرف مبذول ۔ انمرت ناؤ۔ آبحیات جو زندگی کو روحانی بناتاہے پانی جو الہٰی نام سچ وحقیقت ہے ۔
وہ مادیاتی محبت اور پرستش سے الٹ کر الہٰی اب حیات نام بس جاتا ہے ۔

ਨਾਨਕ ਬਲਿਹਾਰੀ ਗੁਰ ਆਪਣੇ ਜਿਤੁ ਮਿਲਿਐ ਹਰਿ ਗੁਣ ਗਾਉ ॥੧॥
naanak balihaaree gur aapnay jit mili-ai har gun gaa-o. ||1||
O’ Nanak, we should be dedicated to our Guru, meeting whom we sing the praises of God. ||1|| ਹੇ ਨਾਨਕ! ਆਪਣੇ ਗੁਰੂ ਤੋਂ ਸਦਕੇ ਹੋਵੀਏ ਜਿਸ ਨੂੰ ਮਿਲਿਆਂ ਪਰਮਾਤਮਾ ਦੇ ਗੁਣ ਗਾਵੀਦੇ ਹਨ ॥੧॥
نانک بلِہاریِ گُر آپنھے جِتُ مِلِئےَ ہرِ گُنھ گاءُ
بلہاری ۔ صدقے قربان جت ملیئے ۔ جس کے ملاپ سے ۔ ہرگن گاو۔ الہٰی حمدوثناہ ہوتی ہے ۔
اے نانک۔ قربان ہوں مرشد پر جس کے ملاپ سے حمدوثناہ الہٰی کیجاتی ہے
ਮਃ ੩ ॥
mehlaa 3.
Third Guru:
مਃ੩॥
ਸੂਹਾ ਰੰਗੁ ਵਿਕਾਰੁ ਹੈ ਕੰਤੁ ਨ ਪਾਇਆ ਜਾਇ ॥
soohaa rang vikaar hai kant na paa-i-aa jaa-ay.
The red color of Maya, the worldly riches and power, is vain and useless; Husband-God cannot be realized through it. ਲਾਲ ਰੰਗਤ ਨਿਕੰਮੀ ਹੈ ਕਿਉਂ ਕਿ ਇਸ ਦੁਆਰਾ ਪਤੀ-ਪ੍ਰਭੂ ਨਹੀਂ ਮਿਲ ਸਕਦਾ,
سوُہا رنّگُ ۄِکارُ ہےَ کنّتُ ن پائِیا جاءِ ॥
دکار ۔ نکھا۔ بیفائدہ ۔ کمنت ۔ خاوند۔ مراد۔ خدا۔
شوخ سرخ رنگ بیفائدہ ہے اس سے الہٰی ملاپ حاصل نہیں ہو سکتا

ਇਸੁ ਲਹਦੇ ਬਿਲਮ ਨ ਹੋਵਈ ਰੰਡ ਬੈਠੀ ਦੂਜੈ ਭਾਇ ॥ is lahday bilam na hova-ee rand baithee doojai bhaa-ay.
It doesn’t take much time for this false love for Maya to fade away; one who is in the love of duality ends up disgraced like a rejected soul-bride. ਮਾਇਆ ਦੇ ਇਸ ਚੁਹਚੁਹੇ ਰੰਗ ਦੇ ਉਤਰਦਿਆਂ ਢਿੱਲ ਭੀ ਨਹੀਂ ਲੱਗਦੀ ; ਮਾਇਆ ਦੇ ਮੋਹ ਵਿਚ ਫਸੀ ਜੀਵ-ਇਸਤ੍ਰੀ ਨੂੰ ਰੰਡੀ ਹੋਈ ਜਾਣੋ।
اِسُ لہدے بِلم ن ہوۄئیِ رنّڈ بیَٹھیِ دوُجےَ بھاءِ ॥
لہرے ۔ اترتے ۔ ختم ہوتے ۔ بلم۔ ویر ۔ رنڈ۔ رنڈی ۔ جسکا خاوند فوت ہو چکا ہو۔ دوجے بھائے ۔ دوسروں کی محبت میں۔
اس کے اترنے میں دیر نہیں لگتی ۔ اسے مادیاتی محبت میں خدا سےد وری اور جدائی سمجھو ۔

ਮੁੰਧ ਇਆਣੀ ਦੁੰਮਣੀ ਸੂਹੈ ਵੇਸਿ ਲੋੁਭਾਇ ॥
munDh i-aanee dummnee soohai vays lobhaa-ay.
The soul-bride who is enticed by the false worldly pleasures is spiritually ignorant and remains entrapped in duality. ਜੋ ਜੀਵ-ਇਸਤ੍ਰੀ ਮਾਇਆ ਦੇ ਚੁਹਚੁਹੇ ਵੇਸ ਵਿਚ ਲੁਭਿਤ ਹੈ ਉਹ ਅੰਞਾਣੀ ਹੈ ਉਸ ਦਾ ਮਨ ਸਦਾ ਦੁਚਿੱਤੀ ਵਿਚ ਡੋਲਦਾ ਹੈ।
مُنّدھ اِیانھیِ دُنّمنھیِ سوُہےَ ۄیسِ لد਼بھاءِ ॥
مندھ ۔ عورت۔ ایانی ۔ نا سمجھ ۔ ذہنی ۔ دومنی ۔ دوچتی ۔ دوخیال۔ سوئے ویس۔ دنیاوی سرنی ۔ لبھائے ۔ اللچ ۔
دوچتی والا بے سمجھ انسان اس دنیاوی شوخ سرخی کا لالچ کرتا ہے

ਸਬਦਿ ਸਚੈ ਰੰਗੁ ਲਾਲੁ ਕਰਿ ਭੈ ਭਾਇ ਸੀਗਾਰੁ ਬਣਾਇ ॥
sabad sachai rang laal kar bhai bhaa-ay seegaar banaa-ay.
The soul brides who, through the divine word, imbue themselves with the deep love of God’s Name and adorn themselves with His reverend fear, ਜੋ ਜੋ ਜੀਵ-ਇਸਤ੍ਰੀ ਸਬਦ ਦੀ ਰਾਹੀਂ ਪ੍ਰਭੂ-ਨਾਮ ਦਾ ਪੱਕਾ ਲਾਲ ਰੰਗ ਬਣਾ ਕੇ, ਪ੍ਰਭੂ ਦੇ ਡਰ ਤੇ ਪ੍ਰੇਮ ਦੀ ਰਾਹੀਂ ਆਪਣੇ ਮਨ ਦਾ ਸੋਹਜ ਬਣਾਂਦੀ ਹੈ,
سبدِ سچےَ رنّگُ لالُ کرِ بھےَ بھاءِ سیِگارُ بنھاءِ ॥
سبد ۔سچے صدیوی سچے کلام سے ۔ بھے بھائے ۔ خوف۔ ادب و محبت ۔ سیگار ۔ سجاوٹ۔ آرستگی ۔
سچے کلام سے سرخرو ہوکر الہٰی خوف و ادب سے اپنے آپ کو آراستہ کرے ۔

ਨਾਨਕ ਸਦਾ ਸੋਹਾਗਣੀ ਜਿ ਚਲਨਿ ਸਤਿਗੁਰ ਭਾਇ ॥੨॥
naanak sadaa sohaaganee je chalan satgur bhaa-ay. ||2||
and those who conduct themselves by the true Guru’s will; O’ Nanak! they are fortunate forever. ||2|| ਅਤੇ ਜੋ ਸਤਿਗੁਰੂ ਦੇ ਪਿਆਰ ਵਿਚ (ਇਸ ਜੀਵਨ-ਪੰਧ ਤੇ) ਤੁਰਦੀਆਂ ਹਨ, ਹੇ ਨਾਨਕ! ਉਹ ਸਦਾ ਸੁਹਾਗ ਭਾਗ ਵਾਲੀਆਂ ਹਨ ॥੨॥
نانک سدا سوہاگنھیِ جِ چلنِ ستِگُر بھاءِ
سوہاگنی ۔ الہٰی محبوب۔ ستگر بھائے ۔ سچے مرشد کے بتائے راہوں پر ۔
اے نانک۔ وہ انسان ہمیشہ خدا پرست اور محبوب الہٰی ہوجائے جو سچے مرشد کے بتائے راستہ پر چلتا ہے ۔

ਪਉੜੀ ॥
pa-orhee.
Pauree:
پئُڑیِ ॥

ਆਪੇ ਆਪਿ ਉਪਾਇਅਨੁ ਆਪਿ ਕੀਮਤਿ ਪਾਈ ॥
aapay aap upaa-i-an aap keemat paa-ee.
God Himself has created all the beings and He Himself knows their worth. ਪ੍ਰਭੂ ਨੇ ਆਪ ਹੀ (ਸਾਰੇ ਜੀਵ) ਪੈਦਾ ਕੀਤੇ ਹਨ ਉਹ ਆਪ ਹੀ (ਇਹਨਾਂ ਦੀ) ਕਦਰ ਜਾਣਦਾ ਹੈ;
آپے آپِ اُپائِئنُ آپِ کیِمتِ پائیِ ॥
اپائن ۔ پیدا کئے ۔ قیمت ۔ قدرومنزلت ۔
ساری مخلوقات خدا نے خود پیدا کی ہے اور خود ہی اس کی قدرومنزلت کو سمجھتاہے

ਤਿਸ ਦਾ ਅੰਤੁ ਨ ਜਾਪਈ ਗੁਰ ਸਬਦਿ ਬੁਝਾਈ ॥
tis daa ant na jaap-ee gur sabad bujhaa-ee.
His limits cannot be known, He Himself bestows this understanding through the Guru’s word. ਉਸ ਪ੍ਰਭੂ ਦਾ ਅੰਤ ਨਹੀਂ ਪੈ ਸਕਦਾ (ਭਾਵ, ਉਸ ਦੀ ਇਸ ਖੇਡ ਦੀ ਸਮਝ ਨਹੀਂ ਪੈ ਸਕਦੀ), ਗੁਰੂ ਦੇ ਸਬਦ ਦੀ ਰਾਹੀਂ ਸਮਝ (ਆਪ ਹੀ) ਬਖ਼ਸ਼ਦਾ ਹੈ।
تِس دا انّتُ ن جاپئیِ گُر سبدِ بُجھائیِ
بجھائی ۔ سمجھائیا ۔ ॥
خدا کی آخرت عقل و ہوش سے بعید ہے سمجھ نہیں آتی کلام مرشد سے پتہ چلتا ہے

ਮਾਇਆ ਮੋਹੁ ਗੁਬਾਰੁ ਹੈ ਦੂਜੈ ਭਰਮਾਈ ॥
maa-i-aa moh gubaar hai doojai bharmaa-ee.
The love for worldly riches and power is like the darkness of spiritual ignorance, which makes one wander away from the righteous path of life.
ਮਾਇਆ ਦਾ ਮੋਹ (ਮਾਨੋ) ਘੁੱਪ ਹਨੇਰਾ ਹੈ (ਇਸ ਹਨੇਰੇ ਵਿਚ ਤੁਰ ਕੇ ਜੀਵ ਜ਼ਿੰਦਗੀ ਦਾ ਅਸਲ ਰਾਹ ਭੁੱਲ ਕੇ) ਹੋਰ ਪਾਸੇ ਭਟਕਣ ਲੱਗ ਪੈਂਦਾ ਹੈ।
مائِیا موہُ گُبارُ ہےَ دوُجےَ بھرمائیِ ॥
غبار۔ بھاری اندھیرا ۔ دوجے ۔ دوچتی ۔ غری مستقل مزاجی ۔ بھرمائی ۔ گمراہی ۔شک و شبہ میں بھٹکن ۔
دنیاوی دولت کی محبت بھاری اندھیرا ہے انسان دو خیالوں کے درمیان بھٹکتا رہتا ہے ۔

ਮਨਮੁਖ ਠਉਰ ਨ ਪਾਇਨ੍ਹ੍ਹੀ ਫਿਰਿ ਆਵੈ ਜਾਈ ॥
manmukh tha-ur na paa-inHee fir aavai jaa-ee.
The self-willed persons do not achieve the objective of human life; they continue in the cycle of birth and death. ਮਨ ਦੇ ਪਿੱਛੇ ਤੁਰਨ ਵਾਲੇ ਬੰਦਿਆਂ ਨੂੰ (ਜ਼ਿੰਦਗੀ ਦੇ ਸਫ਼ਰ ਦੀ) ਅਸਲ ਮੰਜ਼ਲ ਨਹੀਂ ਲੱਭਦੀ, ਮਨਮੁਖ ਮਨੁੱਖ ਮੁੜ ਮੁੜ ਜੰਮਦਾ ਮਰਦਾ ਰਹਿੰਦਾ ਹੈ।
منمُکھ ٹھئُر ن پائِن٘ہ٘ہیِ پھِرِ آۄےَ جائیِ ॥
ٹھور۔ ٹھکانہ ۔
خودی پسند کو ٹھکانہ حقیقت اور اصلتی کا پتہ نہیں چلتا آواگون یا تناسخ میں پڑا رہتاہے

ਜੋ ਤਿਸੁ ਭਾਵੈ ਸੋ ਥੀਐ ਸਭ ਚਲੈ ਰਜਾਈ ॥੩॥
jo tis bhaavai so thee-ai sabh chalai rajaa-ee. ||3||
Whatever pleases God, that alone happens; all follow His will. ||3|| ਜੋ ਉਸ ਪ੍ਰਭੂ ਨੂੰ ਭਾਂਦਾ ਹੈ ਉਹੀ ਹੁੰਦਾ ਹੈ, ਹਰ ਕੋਈ ਉਸ ਦੀ ਰਜ਼ਾ ਵਿਚ ਤੁਰਦਾ ਹੈ ॥੩॥
جو تِسُ بھاۄےَ سو تھیِئےَ سبھ چلےَ رجائیِ
بھاوے ۔ چاہتا ہے ۔ سوتھیئے ۔ دہی ہوتا ہے ۔ چلے رضائی ۔ اس کی رضا و رغبت زیر فرمان ۔
دہی ہوتا ہے جو ہے رضائے خدا۔
ਸਲੋਕੁ ਮਃ ੩ ॥
salok mehlaa 3.
Shalok, Third Guru:
سلوکُ مਃ੩॥

ਸੂਹੈ ਵੇਸਿ ਕਾਮਣਿ ਕੁਲਖਣੀ ਜੋ ਪ੍ਰਭ ਛੋਡਿ ਪਰ ਪੁਰਖ ਧਰੇ ਪਿਆਰੁ ॥
soohai vays kaaman kulkhanee jo parabh chhod par purakh Dharay pi-aar.
The soul-bride engrossed in the enticing worldly riches and power is like that characterless woman who forsaking her husband, loves another man. ਮਾਇਆ ਦੇ ਸੂਹੈ ਵੇਸ ਵਿਚ ਮਸਤ ਜੀਵ-ਇਸਤ੍ਰੀ, ਮਾਨੋ, ਬਦਕਾਰ ਇਸਤ੍ਰੀ ਹੈ ਜੋ ਖਸਮ-ਪ੍ਰਭੂ ਨੂੰ ਵਿਸਾਰ ਕੇ ਪਰਾਏ ਮਨੁੱਖ ਨਾਲ ਪਿਆਰ ਕਰਦੀ ਹੈ;
سوُہےَ ۄیسِ کامنھِ کُلکھنھیِ جو پ٘ربھ چھوڈِ پر پُرکھ دھرے پِیارُ ॥
کامن ۔ عورت۔ کلکھنی ۔ بداخلاق ۔ بد چلن ۔ پر پرکھ ۔ بیگانے انسان۔ دھرے پیار۔ پیار کرتی ہے ۔
شوخ پوش انسان اس عورت کی مانند ہے جو بداخلاق بد چلن اور غیر سے محبت کرتی ہے اور انسان خدا کو چھوڑ دیتا ہے
ਓਸੁ ਸੀਲੁ ਨ ਸੰਜਮੁ ਸਦਾ ਝੂਠੁ ਬੋਲੈ ਮਨਮੁਖਿ ਕਰਮ ਖੁਆਰੁ ॥
os seel na sanjam sadaa jhooth bolai manmukh karam khu-aar.
She neither has a good character, nor self-discipline, always tells lies; she is ruined by doing deeds by following her mind. ਉਸ ਦਾ ਨਾਹ ਚੰਗਾ ਆਚਰਨ ਹੈ, ਨਾਹ ਜੁਗਤਿ ਵਾਲਾ ਜੀਵਨ ਹੈ, ਸਦਾ ਝੂਠ ਬੋਲਦੀ ਹੈ, ਆਪ-ਹੁਦਰੇ ਕੰਮਾਂ ਕਰਕੇ ਖ਼ੁਆਰ ਹੁੰਦੀ ਹੈ।
اوسُ سیِلُ ن سنّجمُ سدا جھوُٹھُ بولےَ منمُکھِ کرم کھُیارُ ॥
سیل۔ شرافت ۔ نیکی ۔ سنجم۔ ضبط۔ کرم ۔ اعمال۔ خوار۔ ذلیل ۔
نہ اس میں شرافت ہے نہ نیکی ہمیشہ جھوٹ بولتا ہے اور خؤد پسندانہ اعمال سے ذلیل و خؤار ہوتا ہے

ਜਿਸੁ ਪੂਰਬਿ ਹੋਵੈ ਲਿਖਿਆ ਤਿਸੁ ਸਤਿਗੁਰੁ ਮਿਲੈ ਭਤਾਰੁ ॥
jis poorab hovai likhi-aa tis satgur milai bhataar.
But she, who has such pre-ordained destiny, meets with the true Guru as her savior. ਜਿਸ ਦੇ ਮੱਥੇ ਤੇ ਧੁਰ ਦਰਗਾਹੋਂ ਭਾਗ ਹੋਣ, ਉਸ ਨੂੰ ਗੁਰੂ ਰਾਖਾ ਮਿਲ ਪੈਂਦਾ ਹੈ,
جِسُ پوُربِ ہوۄےَ لِکھِیا تِسُ ستِگُرُ مِلےَ بھتارُ ॥
پورب ۔پہلے سے ۔ بھتار۔ خاوند۔ خدا ۔
جس کی بابت پہلے سے اس کی تقدیرو مقدر میں تحریر ہو اسے سچا مرشد بطور محافظ ملاپ حاصل ہوجاتا ہے ۔

ਸੂਹਾ ਵੇਸੁ ਸਭੁ ਉਤਾਰਿ ਧਰੇ ਗਲਿ ਪਹਿਰੈ ਖਿਮਾ ਸੀਗਾਰੁ ॥
soohaa vays sabh utaar Dharay gal pahirai khimaa seegaar.
She casts away the enticing red clothes (the love of worldly attractions) and adorns herself with the ornaments of forgiveness around her neck. ਉਹ ਚੁਹਚੁਹਾ ਵੇਸ ਸਾਰਾ ਲਾਹ ਦੇਂਦੀ ਹੈ ਤੇ ਸਹਿਣ-ਸ਼ੀਲਤਾ ਦਾ ਗਹਣਾ ਗਲ ਵਿਚ ਪਾਂਦੀ ਹੈ।
سوُہا ۄیسُ سبھُ اُتارِ دھرے گلِ پہِرےَ کھِما سیِگارُ
سوہاویس۔ سرخپوشی ۔ مراد دنیاوی دلوت کا عشق ۔ کھما سیگار ۔ برداشت کے مادے سے آراستہ ۔
وہ شوخیاں ختم کرکے برداشت کے مادے اور مستقل مزاجی سے اپنے دامن کو آراستہ کر لیتاہے ۔

ਪੇਈਐ ਸਾਹੁਰੈ ਬਹੁ ਸੋਭਾ ਪਾਏ ਤਿਸੁ ਪੂਜ ਕਰੇ ਸਭੁ ਸੈਸਾਰੁ ॥
pay-ee-ai saahurai baho sobhaa paa-ay tis pooj karay sabh saisaar.
She receives great honor both in this world and the next; the entire world adores her. ਇਸ ਲੋਕ ਤੇ ਪਰਲੋਕ ਵਿਚ ਉਸ ਦੀ ਬੜੀ ਇੱਜ਼ਤ ਹੁੰਦੀ ਹੈ, ਸਾਰਾ ਜਗਤ ਉਸ ਦਾ ਆਦਰ ਕਰਦਾ ਹੈ।
پیئیِئےَ ساہُرےَ بہُ سوبھا پاۓ تِسُ پوُج کرے سبھُ سیَسارُ ॥
پیئے ۔ ساہرے ۔ اس جہان میں اور عاقبتمیں۔ بہو سوبھا۔ بھاری نیک شہرت۔ پوج ۔ پرستش۔ سنار ۔ عالم ۔
ہر دو عالموں میں نیکی اور شہرت پاتا ہے اور سارےعالم میں قدرومنزلت پاتا ہے ۔

ਓਹ ਰਲਾਈ ਕਿਸੈ ਦੀ ਨਾ ਰਲੈ ਜਿਸੁ ਰਾਵੇ ਸਿਰਜਨਹਾਰੁ ॥
oh ralaa-ee kisai dee naa ralai jis raavay sirjanhaar.
One who is united with the Creator-God, stands out and does not blend in with others. ਜਿਸ ਨੂੰ ਸਾਰੇ ਜਗ ਦਾ ਪੈਦਾ ਕਰਨ ਵਾਲਾ ਖਸਮ ਮਿਲ ਜਾਏ, ਉਸ ਦਾ ਜੀਵਨ ਨਿਰਾਲਾ ਹੀ ਹੋ ਜਾਂਦਾ ਹੈ;
اوہ رلائیِ کِسےَ دیِ نا رلےَ جِسُ راۄے سِرجنہارُ ॥
راوے ۔ برتاو۔ سرجنہار پیدا کرنے والا۔ گورمکھ ۔ مرید مرشد۔
جو محبوب کا ہو انوکھان انسان وہ ہوجاتاہے ۔

ਨਾਨਕ ਗੁਰਮੁਖਿ ਸਦਾ ਸੁਹਾਗਣੀ ਜਿਸੁ ਅਵਿਨਾਸੀ ਪੁਰਖੁ ਭਰਤਾਰੁ ॥੧॥
naanak gurmukh sadaa suhaaganee jis avinaasee purakh bhartaar. ||1||
O’ Nanak, that soul-bride is fortunate forever who follows the Guru’s teachings, and who has eternal God as her Husband. ||1|| ਹੇ ਨਾਨਕ! ਜਿਸ ਦੇ ਸਿਰ ਤੇ ਕਦੇ ਨਾਹ ਮਰਨ ਵਾਲਾ ਖਸਮ ਹੋਵੇ, ਜੋ ਸਦਾ ਗੁਰੂ ਦੇ ਹੁਕਮ ਵਿਚ ਤੁਰੇ ਉਹ ਜੀਵ-ਇਸਤ੍ਰੀ ਸਦਾ ਸੁਹਾਗ ਭਾਗ ਵਾਲੀ ਹੁੰਦੀ ਹੈ ॥੧॥
نانک گُرمُکھِ سدا سُہاگنھیِ جِسُ اۄِناسیِ پُرکھُ بھرتارُ
سہاگنی ۔ محبو ب الہٰی۔
اے نانک۔ مرید مرشد ہمیشہ ہوتا ہے محبوب خدا جس کا آقا ہو خود خدا۔

ਮਃ ੧ ॥
mehlaa 1.
First Guru:
مਃ੧॥

ਸੂਹਾ ਰੰਗੁ ਸੁਪਨੈ ਨਿਸੀ ਬਿਨੁ ਤਾਗੇ ਗਲਿ ਹਾਰੁ ॥
soohaa rang supnai nisee bin taagay gal haar.
The enticing red color of worldly riches is very short lived like a dream; it is like a necklace without a string. (ਮਾਇਆ ਦਾ) ਚੁਹਚੁਹਾ ਰੰਗ (ਮਾਨੋ) ਰਾਤ ਦਾ ਸੁਫ਼ਨਾ ਹੈ, (ਮਾਨੋ) ਧਾਗੇ ਤੋਂ ਬਿਨਾ ਹਾਰ ਗਲ ਵਿਚ ਪਾਇਆ ਹੋਇਆ ਹੈ;
سوُہا رنّگُ سُپنےَ نِسیِ بِنُ تاگے گلِ ہارُ ॥
سوہارنگ ۔ دنیاوی دولت کی محبت کی محبت ۔ سپنے ۔ خواب۔ نستی ۔ رات۔
دنیاوی دولت کی محبت کی شوخی رات کے خواب کی ماندن ہے اور جیسے بغیر دھاگے گلے میں ہار ہو۔

ਸਚਾ ਰੰਗੁ ਮਜੀਠ ਕਾ ਗੁਰਮੁਖਿ ਬ੍ਰਹਮ ਬੀਚਾਰੁ ॥
sachaa rang majeeth kaa gurmukh barahm beechaar.
Contemplating the divine wisdom through the Guru’s teachings is like the fast long lasting color. ਗੁਰੂ ਦੇ ਸਨਮੁਖ ਹੋ ਕੇ ਰੱਬ ਦੀ ਸਿਫ਼ਤਿ-ਸਾਲਾਹ ਦੀਆਂ ਗੱਲਾਂ, (ਮਾਨੋ) ਮਜੀਠ ਦਾ ਪੱਕਾ ਰੰਗ ਹੈ।
سچا رنّگُ مجیِٹھ کا گُرمُکھِ ب٘رہم بیِچارُ ॥
گورمکھ برہم وچار۔ مرشد کے وسیلے سے الہٰی خیالت کو سچنا سمجھنا ۔
مرشد کے ذریعے الہٰی سوچ سمجھ سچا پختہ صدیوی تاثرات والے خیالات و عمل ہیں۔

ਨਾਨਕ ਪ੍ਰੇਮ ਮਹਾ ਰਸੀ ਸਭਿ ਬੁਰਿਆਈਆ ਛਾਰੁ ॥੨॥
naanak paraym mahaa rasee sabh buri-aa-ee-aa chhaar. ||2||
O’ Nanak, the soul bride who is immersed in the sublime essence of God’s Love, all her sins are reduced to ashes. ||2|| ਹੇ ਨਾਨਕ! ਜੋ ਜੀਵ-ਇਸਤ੍ਰੀ (ਪ੍ਰਭੂ ਦੇ) ਪਿਆਰ ਦੇ ਮਹਾ ਰਸ ਵਿਚ ਭਿੱਜੀ ਹੋਈ ਹੈ ਉਸ ਦੇ ਸਾਰੇ ਭੈੜ (ਸੜ ਕੇ) ਸੁਆਹ ਹੋ ਜਾਂਦੇ ਹਨ ॥੨॥
نانک پ٘ریم مہا رسیِ سبھِ بُرِیائیِیا چھارُ
مہارسی ۔ بھاری لطف اندوزی ۔ سبھ ۔ برائیاں۔ چار۔
اے نانک۔ الہٰی پریم پیار کے تاثرات درنگ تمام برائیوں کو جلا کر راکھ میں بدل دیتی ہیں۔

ਪਉੜੀ ॥
pa-orhee.
Pauree:
پئُڑیِ ॥
ਇਹੁ ਜਗੁ ਆਪਿ ਉਪਾਇਓਨੁ ਕਰਿ ਚੋਜ ਵਿਡਾਨੁ ॥
ih jag aap upaa-i-on kar choj vidaan.
He Himself created this world by staging astonishing wonders. ਹੈਰਾਨ ਕਰਨ ਵਾਲੇ ਕੌਤਕ ਕਰ ਕੇ ਪ੍ਰਭੂ ਨੇ ਆਪ ਇਹ ਜਗਤ ਪੈਦਾ ਕੀਤਾ,
اِہُ جگُ آپِ اُپائِئونُ کرِ چوج ۄِڈانُ ॥
ایہہ جگ۔ یہ عالم یہ دنیا ۔ اپائن ۔ پیدا کی ۔ چوج وڈان۔ حیران کرنے وال ایک کھیل تماش۔
حیرانگی و ششدر پیدا کرنے والے انوکھے کھیل تماشوں سے یہ عالم یہ جہان پیدا کیا ہے

ਪੰਚ ਧਾਤੁ ਵਿਚਿ ਪਾਈਅਨੁ ਮੋਹੁ ਝੂਠੁ ਗੁਮਾਨੁ ॥
panch Dhaat vich paa-ee-an moh jhooth gumaan.
He infused it with five elements, which are the basis for worldly attachment, falsehood, and arrogance. ਇਸ ਵਿਚ ਪੰਜ ਤੱਤ ਪਾ ਦਿੱਤੇ ਜੋ ਮੋਹ ਝੂਠ ਤੇ ਗੁਮਾਨ (ਆਦਿਕ ਦਾ ਮੂਲ) ਹਨ।
پنّچ دھاتُ ۄِچِ پائیِئنُ موہُ جھوُٹھُ گُمانُ ॥
پنچ دھات۔ پانچ مادایت ۔ وچ پائن۔ انسانی جسم پانچ مادایت سے تیار کیا۔ موہ۔ محبت ۔ جھوٹ۔ کفر۔ کوڑ ۔ گمان۔ غرور۔
اس میں پانچ مادیات زیر استعمال لائے ہیں۔ اور ساتھ وجو محبت جھوٹ اور غرورہیں۔

ਆਵੈ ਜਾਇ ਭਵਾਈਐ ਮਨਮੁਖੁ ਅਗਿਆਨੁ ॥
aavai jaa-ay bhavaa-ee-ai manmukh agi-aan.
The spiritually ignorant, self-willed person remains entangled in these and keeps wandering in the cycle of birth and death. ਗਿਆਨ-ਹੀਨ ਆਪ-ਹੁਦਰਾ ਮਨੁੱਖ (ਇਹਨਾਂ ਵਿਚ ਫਸ ਕੇ) ਭਟਕਦਾ ਹੈ ਤੇ ਜੰਮਦਾ ਮਰਦਾ ਹੈ।
آۄےَ جاءِ بھۄائیِئےَ منمُکھُ اگِیانُ ॥
آوے جاییئے ۔ آواگون۔ تناسخ ۔ بھواییئے ۔ بھٹکتا ہے ۔ گمراہ رہتا ہے ۔ منمکھ ۔ مرید من ۔ اگیان ۔لاعلمی کی وجہ سے ۔
بے علم خودی پسندی انسان گمراہ رہتا ہ اور بھٹکتا رہتا ہے اور تناسخ میں پڑ رہتا ہے
ਇਕਨਾ ਆਪਿ ਬੁਝਾਇਓਨੁ ਗੁਰਮੁਖਿ ਹਰਿ ਗਿਆਨੁ ॥
iknaa aap bujhaa-i-on gurmukh har gi-aan.
To some people, God Himself has revealed the divine wisdom through the Guru, ਕਈ ਜੀਵਾਂ ਨੂੰ ਪ੍ਰਭੂ ਨੇ ਗੁਰੂ ਦੇ ਸਨਮੁਖ ਕਰ ਕੇ ਆਪਣਾ ਗਿਆਨ ਆਪ ਸਮਝਾਇਆ ਹੈ,
اِکنا آپِ بُجھائِئونُ گُرمُکھِ ہرِ گِیانُ ॥
ایک ایسے ہیں جنہیں مرشد کے ذریعے اپنا علم پہنچا خود بخشش کی ہے اور سمجھائیا ہے ۔

ਭਗਤਿ ਖਜਾਨਾ ਬਖਸਿਓਨੁ ਹਰਿ ਨਾਮੁ ਨਿਧਾਨੁ ॥੪॥
bhagat khajaanaa bakhsi-on har naam niDhaan. ||4||
and blessed them with the treasures of devotional worship and His Name. ||4|| ਤੇ ਉਸ ਪ੍ਰਭੂ ਨੇ ਭਗਤੀ ਤੇ ਨਾਮ-ਰੂਪ ਖ਼ਜ਼ਾਨਾ ਬਖ਼ਸ਼ਿਆ ਹੈ ॥੪॥
بھگتِ کھجانا بکھسِئونُ ہرِ نامُ نِدھانُ
بھگت خزانہ ۔ الہٰی عشق و پیار کا خزانہ۔ ہر نام ندھان۔ الہٰی نام سچ وحقیقت کا خزانہ ۔
پریم پیار و الہٰی نام سچ وحقیقت کے خزانے کی بخشش کی ہے ۔

ਸਲੋਕੁ ਮਃ ੩ ॥
salok mehlaa 3.
Shalok, Third Guru:
سلوکُ مਃ੩॥

ਸੂਹਵੀਏ ਸੂਹਾ ਵੇਸੁ ਛਡਿ ਤੂ ਤਾ ਪਿਰ ਲਗੀ ਪਿਆਰੁ ॥
soohvee-ay soohaa vays chhad too taa pir lagee pi-aar.
O’ the soul-bride, renounce the love for the enticing worldly riches, only then you would be imbued with the love of Husband-God. ਹੇ ਕਸੁੰਭੇ-ਰੰਗ ਨਾਲ ਪਿਆਰ ਕਰਨ ਵਾਲੀਏ! ਮਨ ਨੂੰ ਮੋਹਣ ਵਾਲੇ ਪਦਾਰਥਾਂ ਦਾ ਪਿਆਰ ਛੱਡ, ਤਾਂ ਹੀ ਤੇਰਾ ਆਪਣੇ ਪਤੀ-ਪ੍ਰਭੂ ਨੂੰ ਪਿਆਰ ਬਣੇਗਾ।
سوُہۄیِۓ سوُہا ۄیسُ چھڈِ توُ تا پِر لگیِ پِیارُ ॥
صوجیئے ۔ اے دنایوی دولت سے متاثر سرخرو ۔ سوہا دیس ۔ سرخپوشی ۔
اے سر خرو سر خپوش دنیاوی دولت سے محبت کرنے والے دنیاوی دولت کی محبت رک کر تبھی تیری تیرے خاوند مراد خدا سے پیار پیدا ہوگا ۔

error: Content is protected !!