ਮਹਾ ਕਲੋਲ ਬੁਝਹਿ ਮਾਇਆ ਕੇ ਕਰਿ ਕਿਰਪਾ ਮੇਰੇ ਦੀਨ ਦਇਆਲ ॥
mahaa kalol bujheh maa-i-aa kay kar kirpaa mayray deen da-i-aal.
O’ my merciful Master, the illusive plays of worldly riches and power do not affect the one on whom You bestow Your mercy. ਹੇ ਦੀਨਾਂ ਉਤੇ ਦਇਆ ਕਰਨ ਵਾਲੇ ਮੇਰੇ ਪ੍ਰਭੂ! ਜਿਸ ਮਨੁੱਖ ਉਤੇ ਤੂੰ ਕਿਰਪਾ ਕਰਦਾ ਹੈਂ, ਮਾਇਆ ਦੇ ਰੰਗ-ਤਮਾਸ਼ੇ ਉਸ ਉੱਤੇ ਪ੍ਰਭਾਵ ਨਹੀਂ ਪਾ ਸਕਦੇ।
مہا کلول بُجھہِ مائِیا کے کرِ کِرپا میرے دیِن دئِیال ॥
کالول۔کھیل تماشے ۔ بجھیہ۔ ختم ہوں۔
اے غریب نواز غریب پرور کرم وعنایت فرماتاکہ دنیاوی دولت کے رنگ کھیل تماشے خادم پر اچر انداز نہ ہوں۔ اپنا تاثر نہ ڈال سکیں
ਅਪਣਾ ਨਾਮੁ ਦੇਹਿ ਜਪਿ ਜੀਵਾ ਪੂਰਨ ਹੋਇ ਦਾਸ ਕੀ ਘਾਲ ॥੧॥
apnaa naam deh jap jeevaa pooran ho-ay daas kee ghaal. ||1||
O’God, bless me too with Your Name, so that I may spiritually survive and the effort of this devotee of Yours may become successful. ||1||. ਹੇ ਪ੍ਰਭੂ! ਮੈਨੂੰ ਭੀ ਆਪਣਾ ਨਾਮ ਬਖ਼ਸ਼, ਨਾਮ ਜਪ ਕੇ ਮੈਂ ਆਤਮਕ ਜੀਵਨ ਪ੍ਰਾਪਤ ਕਰ ਸਕਾਂ, ਤੇਰੇ ਇਸ ਦਾਸ ਦੀ ਮੇਹਨਤ ਸਫਲ ਹੋ ਜਾਏ ॥੧॥
اپنھا نامُ دیہِ جپِ جیِۄاپوُرنہوءِداسکیِ گھال॥੧॥
گھال۔ محنت و مشقت (1) ۔
اور اپنا نام سچ حق حقیقت واصلیت عنایت فرماتا کہ اسکی یادویراض سے اسکی محنت و مشقت براور اورپایہ تکمیل تک پہنچ سکے (1)
ਸਰਬ ਮਨੋਰਥ ਰਾਜ ਸੂਖ ਰਸ ਸਦ ਖੁਸੀਆ ਕੀਰਤਨੁ ਜਪਿ ਨਾਮ ॥
sarab manorath raaj sookh ras sad khusee-aa keertan jap naam.
One attains lasting bliss by remembering God and singing His praises, all his desires are fulfilled, as if he has attained all comforts and joys of a kingdom. ਪ੍ਰਭੂ ਦਾ ਨਾਮ ਜਪ ਕੇ,ਪ੍ਰਭੂ ਦੀ ਸਿਫ਼ਤ-ਸਾਲਾਹ ਕਰ ਕੇ ਸਾਰੀਆਂ ਮੁਰਾਦਾਂ ਪੂਰੀਆਂ ਹੋ ਜਾਂਦੀਆਂ ਹਨ (ਮਾਨੋ) ਰਾਜ ਦੇ ਸੁਖ ਤੇ ਰਸ ਮਿਲ ਜਾਂਦੇ ਹਨ, ਸਦਾ ਆਨੰਦ ਬਣਿਆ ਰਹਿੰਦਾ ਹੈ।
سرب منورتھ راج سوُکھ رس سد کھُسیِیا کیِرتنُ جپِ نام ॥
سرب منورتھ ۔ سارے مقصد ۔ مرعے ۔ کیرتن ۔ الہٰی حمدوثناہ صفت صلاح۔
الہٰی نام سچ حق وحقیقت کی یادوریاض سے سارے مدعے و مقصد حکمرای کے آرام و مزے اور بیشما رخوشیاں الہٰی حمدوثناہ سے حاصل ہو تی ہیں۔
ਜਿਸ ਕੈ ਕਰਮਿ ਲਿਖਿਆ ਧੁਰਿ ਕਰਤੈ ਨਾਨਕ ਜਨ ਕੇ ਪੂਰਨ ਕਾਮ ॥੨॥੨੦॥੫੧॥
jis kai karam likhi-aa Dhur kartai naanak jan kay pooran kaam. ||2||20||51||
O’ Nanak, all the tasks of that devotee are accomplished, who has the gift of Naam preordained by the Creator.||2||20||51|| ਹੇ ਨਾਨਕ! ਕਰਤਾਰ ਨੇ ਜਿਸ ਮਨੁੱਖ ਦੀ ਕਿਸਮਤ ਵਿਚ ਧੁਰ ਦਰਗਾਹ ਤੋਂ (ਇਹ ਨਾਮ ਦੀ ਦਾਤਿ) ਲਿਖ ਦਿੱਤੀ, ਉਸ ਮਨੁੱਖ ਦੇ ਹੀ ਸਾਰੇ ਕਾਰਜ ਸਫਲ ਹੁੰਦੇ ਹਨ ॥੨॥੨੦॥੫੧॥
جِس کےَ کرمِ لِکھِیا دھُرِ کرتےَ نانک جن کے پوُرن کام
کرم۔ قسمت۔ مقدر ۔ دھر کرتے ۔ الہٰی حجور کی طرف سے
اے نانک۔ جن کے مقدد رمیں خڈا نے خؤد تحریر کیا ہوتا ہے اسکے تمام کام خادم خدا کی پایہ تکمیل کو پہنتےہیں۔
ਧਨਾਸਰੀ ਮਃ ੫ ॥
Dhanaasree mehlaa 5.
Raag Dhanasri, Fifth Guru:
دھناسریِ مਃ੫॥
ਜਨ ਕੀ ਕੀਨੀ ਪਾਰਬ੍ਰਹਮਿ ਸਾਰ ॥
jan kee keenee paarbarahm saar.
The supreme God has always taken care of His devotees. ਪਰਮਾਤਮਾ ਨੇ ਸਦਾ ਹੀ ਆਪਣੇ ਸੇਵਕਾਂ ਦੀ ਸੰਭਾਲ ਕੀਤੀ ਹੈ।
جن کیِ کیِنیِ پارب٘رہمِسار॥
سار۔ خیز گیری ۔ سنبھال
کامیابیاں عنایت کرنے والا خدا اپنے خدمتگاروں کی خبر گیری کرتا ہے۔ سبنبھال کرتا ہے ۔
ਨਿੰਦਕ ਟਿਕਨੁ ਨ ਪਾਵਨਿ ਮੂਲੇ ਊਡਿ ਗਏ ਬੇਕਾਰ ॥੧॥ ਰਹਾਉ ॥
nindak tikan na paavan moolay ood ga-ay baykaar. ||1|| rahaa-o.
The slanderers cannot face the devotees and are eliminated, as if becoming useless they are blown away by the wind. ||1||Pause||
ਨਿੰਦਕ ਉਹਨਾਂ ਦੇ ਟਾਕਰੇ ਤੇ ਅੜ ਨਹੀਂ ਸਕਦੇ। ਨਿੰਦਕ ਨਕਾਰੇ ਹੋ ਕੇ ਉਡ (ਚਲੇ) ਜਾਂਦੇ ਹਨ ॥੧॥ ਰਹਾਉ ॥
نِنّدک ٹِکنُ ن پاۄنِموُلےاوُڈِگۓبیکار॥੧॥ رہاءُ ॥
۔ نندک۔ بدگوئی ۔ برائی کرنے والے ۔ ٹکن نہ پاون ۔ برابری نہ کر سکیں۔ سکون حاصل نہ کر سکیں۔ مولے ۔ بالکل۔ اوڈگئے بیکار نا قابل ۔ نکھے ۔ بیفائدہ ۔ سمجھے جا کر چلے گئے ۔ رہاو۔
بدگوئی کرنے والے کو سکون پانے نہیں دیتا وہ بیکار بیفائدہ چلے جاتے ہیں۔ اس عالم سے ۔ رہاؤ۔
ਜਹ ਜਹ ਦੇਖਉ ਤਹ ਤਹ ਸੁਆਮੀ ਕੋਇ ਨ ਪਹੁਚਨਹਾਰ ॥
jah jah daykh-a-u tah tah su-aamee ko-ay na pahuchanhaar.
Wherever I look, I see God pervading there and none can compete with Him. ਜਿਸ ਪਰਮਾਤਮਾ ਦੀ ਕੋਈ ਭੀ ਬਰਾਬਰੀ ਨਹੀਂ ਕਰ ਸਕਦਾ, ਮੈਂ ਜਿੱਥੇ ਜਿੱਥੇ ਵੇਖਦਾ ਹਾਂ ਉੱਥੇ ਹੀ ਉਹ ਮਾਲਕ-ਪ੍ਰਭੂ ਵੱਸਦਾ ਹੈ।
جہ جہ دیکھءُ تہ تہ سُیامیِ کوءِ ن پہُچنہار ॥
جیہ جیہ ۔ جہاں جہاں۔ پہنچنہار۔ برابر ی کرنے والا۔ ۔
جہاں جہاں جدھ جدھر نظرجاتی ہے جس خدا تک کس کو رسائی حآصل نہیں ہر جگہ ہے موجو د خدا۔
ਜੋ ਜੋ ਕਰੈ ਅਵਗਿਆ ਜਨ ਕੀ ਹੋਇ ਗਇਆ ਤਤ ਛਾਰ ॥੧॥
jo jo karai avgi-aa jan kee ho-ay ga-i-aa tat chhaar. ||1||
Whoever disrespects the devotees of God is instantly ruined spiritually. ||1|| ਉਸ ਦੇ ਸੇਵਕ ਦੀ ਜੇਹੜਾ ਭੀ ਕੋਈ ਮਨੁੱਖ ਨਿਰਾਦਰੀ ਕਰਦਾ ਹੈ, (ਉਹ ਆਤਮਕ ਜੀਵਨ ਵਿਚ) ਤੁਰਤ ਸੁਆਹ ਹੋ ਜਾਂਦਾ ਹੈ ॥੧॥
جو جو کرےَ اۄگِیاجنکیِہوءِگئِیاتتچھار॥੧॥
اوگیا۔ بے عزتی۔ چھار۔ راکھ ۔ تت۔ فورا۔
جو کوئی خادم خدا کی بے عزتی کرتا ہے مٹی میں مل جاتا ہے (1)
ਕਰਨਹਾਰੁ ਰਖਵਾਲਾ ਹੋਆ ਜਾ ਕਾ ਅੰਤੁ ਨ ਪਾਰਾਵਾਰ ॥
karanhaar rakhvaalaa ho-aa jaa kaa ant na paaraavaar. The Creator-God, whose virtues are endless and whose creation has no limits, remains the protector of His devotees.
ਕਰਤਾਰ-ਪ੍ਰਭੂ, ਜਿਸ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ ਜਿਸ ਦੀ ਹਸਤੀ ਦਾ ਪਾਰਲਾ ਉਰਲਾ ਬੰਨਾ ਨਹੀਂ ਲੱਭ ਸਕਦਾ ਉਹ ਆਪਣੇ ਸੇਵਕਾਂ ਦਾ ਸਦਾ ਰਾਖਾ ਰਹਿੰਦਾ ਹੈ।
کرنہارُ رکھۄالاہویاجاکاانّتُنپاراۄار॥
کرنہار۔ پیدا کرنے والا۔ رکھوالا ۔ محافظ ۔ پارادار۔ لامحدود۔
کرنے والا کرتار محافظ ہو جس کا جس کے اول و آخرت کا نہیں کنار اکوئی ۔
ਨਾਨਕ ਦਾਸ ਰਖੇ ਪ੍ਰਭਿ ਅਪੁਨੈ ਨਿੰਦਕ ਕਾਢੇ ਮਾਰਿ ॥੨॥੨੧॥੫੨॥
naanak daas rakhay parabh apunai nindak kaadhay maar. ||2||21||52||
O’ Nanak, God has saved His devotees and has spiritually ruined and driven out their slanderers. ||2||21||52|| ਹੇ ਨਾਨਕ! ਪ੍ਰਭੂ ਨੇ ਆਪਣੇ ਸੇਵਕਾਂ ਦੀ ਸਦਾ ਰਾਖੀ ਕੀਤੀ ਹੈ, ਤੇ; ਉਹਨਾਂ ਦੀ ਨਿੰਦਾ ਕਰਨ ਵਾਲਿਆਂ ਨੂੰ ਆਤਮਕ ਮੌਤੇ ਮਾਰ ਕੇ ਆਪਣੇ ਦਰ ਤੋਂ ਕੱਢ ਦਿੱਤਾ ਹੈ ॥੨॥੨੧॥੫੨॥
نانک داس رکھے پ٘ربھِاپُنےَنِنّدککاڈھےمارِ॥੨॥੨੧॥੫੨॥
داس۔ غلام۔ خدمتگار
اے نانک خدا خود محافظ ہے اسکا اور بدگوئی رنے والا روحانی اخلاقی موت مرجاتا ہے ۔
ਧਨਾਸਰੀ ਮਹਲਾ ੫ ਘਰੁ ੯ ਪੜਤਾਲ
Dhanaasree mehlaa 5 ghar 9 parh-taal
Raag Dhanasri, Fifth Guru, Ninth beat, Partaal:
دھناسریِ مہلا ੫ گھرُ ੯ پڑتال
ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One eternal God, By The Grace Of The True Guru: ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ایک اونکار ستِگُر پ٘رسادِ॥
ایک ابدی خدا جو گرو کے فضل سے معلوم ہوا
ਹਰਿ ਚਰਨ ਸਰਨ ਗੋਬਿੰਦ ਦੁਖ ਭੰਜਨਾ ਦਾਸ ਅਪੁਨੇ ਕਉ ਨਾਮੁ ਦੇਵਹੁ ॥
har charan saran gobind dukh bhanjnaa daas apunay ka-o naam dayvhu.
O’ God, the destroyer of pains, I have come to Your refuge, bestow the gift of Naam on Your devotee. ਹੇ ਹਰੀ! ਹੇ ਗੋਬਿੰਦ! ਹੇ ਦੁੱਖਾਂ ਦੇ ਨਾਸ ਕਰਨ ਵਾਲੇ!ਮੈਂ ਤੇਰੇ ਪੈਰਾਂ ਦੀ ਪਨਾਹ ਲੋੜਦਾ ਹਾਂ। ਆਪਣੇ ਦਾਸ ਨੂੰ ਆਪਣਾ ਨਾਮ ਬਖ਼ਸ਼।
ہرِ چرن سرن گوبِنّد دُکھ بھنّجنا داس اپُنے کءُ نامُ دیۄہُ॥
دکھ بھنجنا۔ عذاب مٹانے والا۔
اپنے زیر سایہ زیر پناہ رہنے والے کا عذآب مٹانے والے خدا اپنے کدمتگار خادم کو اپنا نام سچ حق وحقیقت عنایت کر ۔
ਦ੍ਰਿਸਟਿ ਪ੍ਰਭ ਧਾਰਹੁ ਕ੍ਰਿਪਾ ਕਰਿ ਤਾਰਹੁ ਭੁਜਾ ਗਹਿ ਕੂਪ ਤੇ ਕਾਢਿ ਲੇਵਹੁ ॥ ਰਹਾਉ ॥ darisat parabh Dhaarahu kirpaa kar taarahu bhujaa geh koop tay kaadh layvhu. rahaa-o. O’ God, cast Your glance of grace and ferry me across the world-ocean of vices; extending Your support, pull me out of the well of worldly attachments. |Pause| ਹੇ ਪ੍ਰਭੂ! ਮੇਹਰ ਦੀ ਨਿਗਾਹ ਕਰ, ਕਿਰਪਾ ਕਰ ਕੇ ਮੈਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈ, ਬਾਂਹ ਫੜ ਕੇ ਮੋਹ ਦੇ ਖੂਹ ਵਿਚੋਂ ਕੱਢ ਲੈ ॥ਰਹਾਉ॥
د٘رِسٹِ پ٘ربھدھارہُک٘رِپاکرِتارہُبھُجاگہِکوُپتےکاڈھِلیۄہُ॥ رہاءُ ॥
درسٹ۔ نگاہ شفقت۔ دھارہو۔ کرو۔ تارہو۔ کامیاب ناو ۔ بھجا گیہہ۔ بازورپکڑ کر ۔ کوپ۔ کوآں۔ رہاؤکام۔
اے خدا نگاہ شفقت کیجیئے اور کرم و عنایت سے کامیابی بخشیئے اور ببازور پکڑ کر دنیاوی محبت کے کوئیں سے کاڈھ لیجیئے ۔ رہاؤ۔
ਕਾਮ ਕ੍ਰੋਧ ਕਰਿ ਅੰਧ ਮਾਇਆ ਕੇ ਬੰਧ ਅਨਿਕ ਦੋਖਾ ਤਨਿ ਛਾਦਿ ਪੂਰੇ ॥
kaam kroDh kar anDh maa-i-aa kay banDh anik dokhaa tan chhaad pooray.
O’ God, human beings are blinded by the vices like lust and greed, they are held in the bonds of worldly riches; their bodies are completely controlled by vices. ਹੇ ਪ੍ਰਭੂ! ਕਾਮ ਕ੍ਰੋਧ ਆਦਿਕ ਵਿਕਾਰਾਂ ਦੇ ਕਾਰਨ ਜੀਵ ਅੰਨ੍ਹੇ ਹੋਏ ਪਏ ਹਨ, ਮਾਇਆ ਦੇ ਬੰਧਨਾਂ ਵਿਚ ਫਸੇ ਪਏ ਹਨ, ਅਨੇਕਾਂ ਵਿਕਾਰ ਇਹਨਾਂ ਦੇ ਸਰੀਰ ਵਿਚ ਪੂਰੇ ਤੌਰ ਤੇ ਪ੍ਰਭਾਵ ਪਾਈ ਬੈਠੇ ਹਨ।
کام ک٘رودھکرِانّدھمائِیاکےبنّدھانِکدوکھاتنِچھادِپوُرے॥
کرودھ ۔ غسہ۔ اندھ مائیا کے بندھ۔ دولت کی بندشیں۔ غلامی۔ انک ۔ بیشمار۔
اے شہوت اور غصہ میں نا سمجھ اندھے انسان دنیاوی دولت کی غلامی میں گرفتار انسان بیشمار گناہوں نے اس جسم پر اپنا تاثر قائم کر رکھا ہے
ਪ੍ਰਭ ਬਿਨਾ ਆਨ ਨ ਰਾਖਨਹਾਰਾ ਨਾਮੁ ਸਿਮਰਾਵਹੁ ਸਰਨਿ ਸੂਰੇ ॥੧॥
parabh binaa aan na raakhanhaaraa naam simraavahu saran sooray. ||1||
Except God, no one can protect them; O’ God, the savior of those who are in Your refuge, encourage them to meditate on Naam. ||1|| ਪ੍ਰਭੂ ਬਿਨਾ ਕੋਈ ਹੋਰ ਜੀਵਾਂ ਦੀ ਵਿਕਾਰਾਂ ਤੋਂ ਰਾਖੀ ਕਰਨ ਜੋਗਾ ਨਹੀਂ। ਹੇ ਸ਼ਰਨ ਆਇਆਂ ਦੀ ਲਾਜ ਰੱਖ ਸਕਣ ਵਾਲੇ!ਆਪਣਾ ਨਾਮ ਜਪਾ ॥੧॥
پ٘ربھبِناآننراکھنہارانامُسِمراۄہُسرنِسوُرے॥੧॥
دوکھا ۔ عذآب ۔ دوش۔گناہ۔تن۔جسم۔ ۔ چھید۔ تاثر۔ یا آثر۔ ان۔ دیگر۔ رکھنہار۔ محافظ ۔ سرن سورے ۔ بہادر کی پناہ (1)
مگر خدا کے بغیر کوئی محافظ نہیں الہٰی نام کی یادوریاض کراؤ اور بہادروں والی عزت پناہ میں آنے والے کی بچاؤ (1)
ਪਤਿਤ ਉਧਾਰਣਾ ਜੀਅ ਜੰਤ ਤਾਰਣਾ ਬੇਦ ਉਚਾਰ ਨਹੀ ਅੰਤੁ ਪਾਇਓ ॥
patit uDhaaranaa jee-a jant taarnaa bayd uchaar nahee ant paa-i-o.
O’ the redeemer of sinners and savior of all beings and creatures, even those who recite the Vedas could not find Your limit. ਹੇ ਵਿਕਾਰੀਆਂ ਨੂੰ ਬਚਾਣ ਵਾਲੇ! ਹੇ ਸਾਰੇ ਜੀਵਾਂ ਨੂੰ ਪਾਰ ਲੰਘਾਣ ਵਾਲੇ! ਵੇਦਾਂ ਦੇ ਪੜ੍ਹਨ ਵਾਲੇ ਭੀ ਤੇਰੇ ਗੁਣਾਂ ਦਾ ਅੰਤ ਨਹੀਂ ਪਾ ਸਕੇ।
پتِت اُدھارنھا جیِء جنّت تارنھا بید اُچار نہیِ انّتُ پائِئو ॥
پتت۔ بد اخلاق ۔ گناہگار ۔ ادھارنا۔ بچانا۔ جیئہ جنت۔ مخلوقات دید اچار۔ دید پڑھنے والے ۔ انت۔ اخر۔ انجام۔
اے بدکاروں بد اخلاقوں گناہگاروں کو بچانے والے اور سب مخلوقاقت کو کامیابی بخشنے والے ۔ وید پڑھنے والے بھی تیری اخرو انتہا کو سمجھ نہیں سکے
ਗੁਣਹ ਸੁਖ ਸਾਗਰਾ ਬ੍ਰਹਮ ਰਤਨਾਗਰਾ ਭਗਤਿ ਵਛਲੁ ਨਾਨਕ ਗਾਇਓ ॥੨॥੧॥੫੩॥
gunah sukh saagraa barahm ratnaagaraa bhagat vachhal naanak gaa-i-o. ||2||1||53||
O’ God, the Ocean of virtues and peace, the source of jewel like virtues and the lover of Your devotees; Nanak is singing Your praises. ||2||1||53|| ਹੇ ਗੁਣਾਂ ਅਤੇ ਸੁਖਾਂ ਦੇ ਸਮੁੰਦਰ, ਰਤਨਾਂ ਦੀ ਖਾਣ ਪਾਰਬ੍ਰਹਮ ਹਰੀ! ਨਾਨਕ ਤੈਨੂੰ ਭਗਤੀ ਦਾ ਪਿਆਰਾ ਜਾਣ ਕੇ ਤੇਰੀ ਸਿਫ਼ਤ-ਸਾਲਾਹ ਕਰ ਰਿਹਾ ਹੈ।॥੨॥੧॥੫੩॥
گُنھہ سُکھ ساگرا ب٘رہم رتناگرا بھگتِ ۄچھلُنانکگائِئو
گنیہہ سکھ ساگر۔ اوصاف و اڑام کے سمندر۔ رتنا گرا۔ قیمتی تنوں یا ہیروں کی کان ۔ بھگت وچھل۔ الہٰی پرمیوں کے پیارے ۔ گائیو ۔ صفت صلاح کرؤ۔
اے نانک۔ اوصاف و آرام و آسائش کا سمندر اور قیمتی ہیروں کی کان اپنے پیاروں کے پیارے تیری صفت صلاح کیجیئے ۔
ਧਨਾਸਰੀ ਮਹਲਾ ੫ ॥
Dhanaasree mehlaa 5.
Raag Dhanasri, Fifth Guru:
دھناسریِ مہلا ੫॥
ਹਲਤਿ ਸੁਖੁ ਪਲਤਿ ਸੁਖੁ ਨਿਤ ਸੁਖੁ ਸਿਮਰਨੋ ਨਾਮੁ ਗੋਬਿੰਦ ਕਾ ਸਦਾ ਲੀਜੈ ॥
halat sukh palat sukh nit sukh simrano naam gobind kaa sadaa leejai.
Meditation on God’s Name always provides us peace both here and hereafter; we should always remember God with loving devotion. ਪਰਮਾਤਮਾ ਦਾ ਨਾਮ ਸਦਾ ਸਿਮਰਨਾ ਚਾਹੀਦਾ ਹੈ। ਸਿਮਰਨ ਇਸ ਲੋਕ ਵਿਚ ਪਰਲੋਕ ਵਿਚ ਸਦਾ ਹੀ ਸੁਖ ਦੇਣ ਵਾਲਾ ਹੈ।
ہلتِ سُکھُ پلتِ سُکھُ نِت سُکھُ سِمرنو نامُ گوبِنّد کا سدا لیِجےَ ॥
ہلت سکھ ۔ اس جہان میں۔ پلت سکھ ۔ دوران عاقبت۔ اگلی جہان میں۔ سمر نو۔ یاد خدا سے ۔
الہٰی نام سچ حق حقیقت و اصلیت کی یادوریاض سے ہر دو عالموں میں آرام و آساشئ نصیب ہوتا ہے ۔ اسے ہمیشہ یادرکھنا چاہیے ۔
ਮਿਟਹਿ ਕਮਾਣੇ ਪਾਪ ਚਿਰਾਣੇ ਸਾਧਸੰਗਤਿ ਮਿਲਿ ਮੁਆ ਜੀਜੈ ॥੧॥ ਰਹਾਉ ॥
miteh kamaanay paap chiraanay saaDhsangat mil mu-aa jeejai. ||1|| rahaa-o.
The sins of past lives are erased by joining the holy congregation and even a spiritually dead person is rejuvenated. ||1||Pause|| ਸਤਿ ਸੰਗਤ ਵਿੱਚ ਜੁੜਨ ਨਾਲ ਚਿਰਾਂ ਦੇ ਕੀਤੇ ਹੋਏ ਪਾਪ ਮਿਟ ਜਾਂਦੇ ਹਨ ਅਤੇ ਆਤਮਕ ਮੌਤੇ ਮਰਿਆ ਹੋਇਆ ਮਨੁੱਖ ਮੁੜ ਆਤਮਕ ਜੀਵਨ ਹਾਸਲ ਕਰ ਲੈਂਦਾ ਹੈ ॥੧॥ ਰਹਾਉ ॥
مِٹہِ کمانھے پاپ چِرانھے سادھسنّگتِ مِلِ مُیا جیِجےَ ॥੧॥ رہاءُ ॥
پاپ چرانے ۔ دیرنہ کئے بد اعمال ۔ سادھ سنگت۔ صحبت و قربت پاکدامناں ۔ نیک انسانوں۔ مواجیئجے ۔ روحانی واخلاقی طور پر فوت شدہ کو دوبارہ روحانی زندگی ملتی ہے (1) رہاؤ۔
اس سے دیرنہ کئے ہوئے گناہ بدکاریاں بد اعمال مٹ جاتے ہیں اور صحبت و قربت پاکدامن پارساؤں سے مٹی ختم ہوئی روحانی واخلاقی زندگی دوبارہ نصیب ہو جاتی ہے ۔ رہاؤ۔
ਰਾਜ ਜੋਬਨ ਬਿਸਰੰਤ ਹਰਿ ਮਾਇਆ ਮਹਾ ਦੁਖੁ ਏਹੁ ਮਹਾਂਤ ਕਹੈ ॥
raaj joban bisrant har maa-i-aa mahaa dukh ayhu mahaaNt kahai.
Spiritually enlightened people tell that power and youth makes one forsake God, and the love of worldly riches is the greatest misery. ਰਾਜ ਅਤੇ ਜਵਾਨੀ ਪਰਮਾਤਮਾ ਦਾ ਨਾਮ ਭੁਲਾ ਦੇਂਦੇ ਹਨ! ਮਾਇਆ ਦਾ ਮੋਹ ਵੱਡਾ ਦੁੱਖ ਦਾ ਮੂਲ ਹੈ-ਇਹ ਗੱਲ ਮਹਾ ਪੁਰਖ ਦੱਸਦੇ ਹਨ।
راج جوبن بِسرنّت ہرِ مائِیا مہا دُکھُ ایہُ مہاںت کہےَ ॥
راج ۔ حکومت۔ جوبن۔ جونای کی لہریں۔ وسرنت ہر ۔ خدا کو بھلا دیتے ہیں۔ مہانت۔ بلند عظمت۔ مہادکھ ۔ بھاری عذاب۔
حکمرانی اور جوانی کی لہریں خدا کو بھلا دیتی ہیں۔ بلند عظمت بزرگون کا کہنا ہے کہ دنیاوی دولت کی محبت بھاری عذاب کا سبب بنتی ہے ۔
ਆਸ ਪਿਆਸ ਰਮਣ ਹਰਿ ਕੀਰਤਨ ਏਹੁ ਪਦਾਰਥੁ ਭਾਗਵੰਤੁ ਲਹੈ ॥੧॥
aas pi-aas raman har keertan ayhu padaarath bhaagvant lahai. ||1||
Only a very fortunate person is blessed with the hope and intense desire for remembering God and for singing His praises. ||1|| ਪ੍ਰਭੂ ਦਾ ਸਿਮਰਨ ਤੇਪ੍ਰਭੂ ਦੀ ਸਿਫ਼ਤ-ਸਾਲਾਹ ਦੀ ਆਸ ਅਤੇ ਤਾਂਘ-ਇਹ ਕੀਮਤੀ ਚੀਜ਼ ਕੋਈ ਵਿਰਲਾ ਭਾਗਾਂ ਵਾਲਾ ਮਨੁੱਖ ਪ੍ਰਾਪਤ ਕਰਦਾ ਹੈ ॥੧॥
آس پِیاس رمنھ ہرِ کیِرتن ایہُ پدارتھُ بھاگۄنّتُلہےَ॥੧॥
آس۔ امید۔ پیاس رمن ۔ خواہشت میں محو ۔ ہر کیرتن ۔ الہٰی حمدوچناہ ۔ پدارتھ ۔ نمعت۔ بھاگونت ۔ خوش قیمت (1)
الہٰی نام کی یادوریاض (سے) اور اسکی خواہشت اور محویت کی نعمت کسی خوش قیمت کو ہی نصیب ہوتی ہے (1)
ਸਰਣਿ ਸਮਰਥ ਅਕਥ ਅਗੋਚਰਾ ਪਤਿਤ ਉਧਾਰਣ ਨਾਮੁ ਤੇਰਾ ॥
saran samrath akath agocharaa patit uDhaaran naam tayraa.
O’ the indescribable, incomprehensible God, You are all powerful to protect those in Your refuge; Your Name is the Purifier of sinners. ਹੇ ਸ਼ਰਨ ਆਏ ਦੀ ਸਹਾਇਤਾ ਕਰਨ ਜੋਗੇ! ਹੇ ਅਕੱਥ! ਹੇ ਅਗੋਚਰ! ਤੇਰਾ ਨਾਮ ਵਿਕਾਰੀਆਂ ਨੂੰ ਵਿਕਾਰਾਂ ਤੋਂ ਬਚਾ ਲੈਣ ਵਾਲਾ ਹੈ।
سرنھِ سمرتھ اکتھ اگوچرا پتِت اُدھارنھ نامُ تیرا ॥
سرن۔ پناہ۔ سمرتھ ۔ باتوفیق ۔ اکتھ ۔ جو بیان نہ ہو سکے ۔ اگوچہ ۔ اسانی تاثرات و احساسات سے بلند و بعید۔ پتت ادھارن ۔ گناہگاروں بدا خلقوں کو راہ راست پر لانے والا درست راستے پر لگانے والا۔ نام ۔ سچ ۔۔ حق حقیقت ۔ اصلیت ۔ انتر جامی ۔ پوشیدہ راز جاننے والا۔
پناہ گیر کی امداد کی توفیق رکھنے والا جا ناقبل بیان ہے جو انسانی رسائی اور بیان کی توفیق سے باہر ہے ۔ گناہگاروں بداخلاقوں کی راہ راست پر لانے والا اے خڈا تیرا نام ہے ۔
ਅੰਤਰਜਾਮੀ ਨਾਨਕ ਕੇ ਸੁਆਮੀ ਸਰਬਤ ਪੂਰਨ ਠਾਕੁਰੁ ਮੇਰਾ ॥੨॥੨॥੫੪॥
antarjaamee naanak kay su-aamee sarbat pooran thaakur mayraa. ||2||2||54||
O’ the inner knower of hearts, the master of Nanak, You are my all pervading perfect Master-God. ||2||2||54|| ਹੇ ਅੰਤਰਜਾਮੀ! ਹੇ ਨਾਨਕ ਦੇ ਮਾਲਕ! (ਤੂੰ) ਮੇਰਾ ਮਾਲਕ-ਪ੍ਰਭੂ ਸਭ ਥਾਈਂ ਵਿਆਪਕ ਹੈ ॥੨॥੨॥੫੪॥
انّترجامیِ نانک کے سُیامیِ سربت پوُرن ٹھاکُرُ میرا ॥੨॥੨॥੫੪॥
سر بت پورن۔ ہر جگہ مکمل طور پر بسنے والا
اے اندرونی راز جانے والے نانک کے آقا ہر جگہ مکمل نور پر تو بستا ہے ۔
ਧਨਾਸਰੀ ਮਹਲਾ ੫ ਘਰੁ ੧੨
Dhanaasree mehlaa 5 ghar 12
Raag Dhanasri, Fifth Gurul, Twelfth Beat:
دھناسریِ مہلا ੫ گھرُ ੧੨
ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One eternal God, realized by the grace of the true Guru: ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ایک اونکار ستِگُر پ٘رسادِ
ایک ابدی خدا جو گرو کے فضل سے معلوم ہوا
ਬੰਦਨਾ ਹਰਿ ਬੰਦਨਾ ਗੁਣ ਗਾਵਹੁ ਗੋਪਾਲ ਰਾਇ ॥ ਰਹਾਉ ॥
bandnaa har bandnaa gun gaavhu gopaal raa-ay. rahaa-o.
(O’ my friends), pay obeisance to God again and again, and sing praises of God, the sovereign king. ||Pause|| ਹੇ ਭਾਈ! ਪਰਮਾਤਮਾ ਨੂੰ ਸਦਾ ਨਮਸਕਾਰ ਕਰਿਆ ਕਰੋ, ਪ੍ਰਭੂ ਪਾਤਿਸ਼ਾਹ ਦੇ ਗੁਣ ਗਾਂਦੇ ਰਹੋ ॥ਰਹਾਉ॥
بنّدنا ہرِ بنّدنا گُنھ گاۄہُگوپالراءِ॥ رہاءُ ॥
بندنا۔ سر جھکانا۔ سجدہ کرنا۔ غمسکار۔ ہر بندھنا۔ اے خدا۔ نمسکار۔ گوپال۔ پروردگار عالم۔ رہاؤ۔
سلام ہے نمسکار ہے سجدہ ہے خدا کے آگےسجدہ کرؤ حمدوثناہ خدا کی۔ رہاؤ۔
ਵਡੈ ਭਾਗਿ ਭੇਟੇ ਗੁਰਦੇਵਾ ॥
vadai bhaag bhaytay gurdayvaa.
By great good fortune, one who meets the divine Guru, ਜਿਸ ਮਨੁੱਖ ਨੂੰ ਵੱਡੀ ਕਿਸਮਤ ਨਾਲ ਰੱਬ ਰੂਪ ਗੁਰੂ ਮਿਲ ਪੈਂਦਾ ਹੈ,
ۄڈےَبھاگِبھیٹےگُردیۄا॥
وڈے بھاگ۔ بلند قسمت سے ۔ گرویوا ۔ فرشتہ مرشد۔
بلند قیمت سے مرشد سے ملاپ کا شرف حاصل ہوا۔
ਕੋਟਿ ਪਰਾਧ ਮਿਟੇ ਹਰਿ ਸੇਵਾ ॥੧॥
kot paraaDh mitay har sayvaa. ||1||
millions of his sins are erased by following the Guru’s teachings and remembering God with loving devotion. ||1|| (ਗੁਰੂ ਦੀ ਰਾਹੀਂ) ਪਰਮਾਤਮਾ ਦੀ ਸੇਵਾ-ਭਗਤੀ ਕਰਨ ਨਾਲ ਉਸ ਦੇ ਕ੍ਰੋੜਾਂ ਪਾਪ ਮਿਟ ਜਾਂਦੇ ਹਨ ॥੧॥
کوٹِ پرادھ مِٹے ہرِ سیۄا॥੧॥
کوٹ پرادتھ ۔ کروڑوں گناہ ۔ ہر سیوا ۔ الہٰی خدامت سے (1)
الہٰی خدمت کروڑوں گناہ عافو ہو جاتے ہیں ۔ جس کے دل کو محبت الہٰی تاثر کر گئی اپنا